ਆਰਕੋ ਬਾਲੀਨਾ (ਕਹਾਣੀ)

ਰਵੇਲ ਸਿੰਘ ਇਟਲੀ   

Email: singhrewail@yahoo.com
Address:
Italy
ਰਵੇਲ ਸਿੰਘ ਇਟਲੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਇਟਲੀ ਆਉਣ ਤੇ ਥੋੜ੍ਹਾ ਚਿਰ ਬਾਅਦ ਮੇਰੀ ਸਿਹਤ ਖਰਾਬ ਹੋ ਜਾਣ ਤੇ ਹਸਪਤਾਲ ਤੋਂ ਛੁੱਟੀ ਮਿਲਣ ਤੇ ਲੋੜੀਂਦੀ ਦੁਆ ਲੈਣ ਲਈ ਆਪ ਹੀ ਫਾਰਮੇਸੀ ਜਾਣਾ ਪੈਂਦਾ ਸੀ , ਕਿਉਂਕਿ ਬੱਚੇ ਕੰਮ ਤੇ ਚਲੇ ਜਾਂਦੇ ਸਨ ਪਰ ਇੱਕ ਵੱਡੀ ਮੁਸ਼ਕਲ  ਮੈਂਨੂੰ ਇੱਥੋਂ ਦੀ ਬੋਲੀ ਨਾ ਆAਣਾ ਸੀ । 
              ਫਾਰਮੇਸੀ ਵਿੱਚ ਕੰਮ ਕਰਦੀ ਇੱਕ ਛਮਕ ਛੱਲੋ ਜਿਹੀ  ਫ਼ਰਾਂਚੈਸਕਾ ਨਾਂ ਦੀ ਹਸ ਮੁਖੀ ,ਖੁਲ੍ਹ ਦਿਲੀ  ਮੁਟਿਆਰ , ਮੋਢਿਆਂ ਤੀਕ ਕੱਟੇ ਹੋਏ ਭੂਰੇ ਵਾਲ , ਮੇਖਾਂ ਵਾਲੇ ਦੰਦ ,ਸਫੇਦ ਡਾਕਟਰੀ ਲਿਬਾਸ ਉਸ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਂਦਾ  ਹੈ,ਇਸ ਤੋ ਕਿਤੇ ਵੱਧ ਉਸ ਦਾ ਮੁਲਾਪੜਾ ਸੁਭਾ   ਹਰ ਕਿਸੇ ਨਾਲ ਚੰਗਾ ਵਰਤਾਅ ਮੇਰੀ ਖਿੱਚ ਦਾ ਕਾਰਣ ਬਣਿਆ । ਇੱਕ ਦਿਨ ਦੁਆਈ ਲੈਣ ਗਿਆ ਤਾਂ ਜਦੋਂ ਉਹ ਕੈਬਨ ਤੇ ਕੰਮ ਕਰ ਰਹੀ ਸੀ ਤਾਂ ਮੈਂ ਉਸ ਨੂੰ ਅੰਗ੍ਰੇਜ਼ੀ ਵਿੱਚ ਪੁੱਛ ਬੈਠਾ ਕਿ ਕੀ ਉਹ ਇੰਗਲਸ਼ ਬੋਲਦੀ ਹੈ । ਉਹ  ਯੈਸ ਕਹਿੰਦੀ ਹੋਈ ਬੋਲੀ “while you are staying in italia you shoud speak in italino “ ਇਹ ਲੋਕ ਅਪਨੀ ਬੋਲੀ ਨੂੰ ਬੜਾ ਪਿਆਰ ਕਰਦੇ ਹੱਨ ,ਸਾਰੇ ਦੇਸ਼ ਵਿੱਚ ਇਟਾਲੀਅਨ ਭਾਸਾਂ ਹੀ ਬੋਲੀ ਜਾਂਦੀ ਹੈ। ਬੇਸ਼ੱਕ ਘਰ ਕੁਝ ਕਿਤਾਬਾਂ ਦੀ ਮਦਦ ਨਾਲ ਪਹਿਲਾਂ ਵੀ ਮੈਂ ਕੁੱਝ ਸਿੱਖਣ ਦੀ ਕੋਸ਼ਿਸ਼ ਕਰਦਾ ਸੀ ਪਰ ਅੱਜ ਦੇ ਇੱਸ ਦੇ   ਇਨ੍ਹਾਂ ਬੋਲਾਂ ਨੇ ਮੈਨੂੰ ਇੱਥੋਂ ਦੀ ਬੋਲੀ ਸਿੱਖਣ ਲਈ ਨਵੀਂ ਪ੍ਰੇਰਣਾ ਦਿੱਤੀ । ਇੱਥੇ ਹੀ ਆ ਕੇ ਮੈਂ ਕੰਪਿਊਟਰ ਤੇ ਪੁੱਠੀਆਂ ਸਿੱਧੀਆਂ ਉੰਗਲਾਂ ਮਾਰ ਕੇ ਕੰਪੂਟਰ ਤੇ ਗੁਜ਼ਾਰੇ ਜੋਗਾ ਕੰਮ ਕਰਨਾ ਸਿੱਖਿਆ ।ਇੱਸੇ ਤਰ੍ਹਾਂ ਇਹ ਵੀ ਮੇਰੇ ਲਈ ਇੱਕ ਵੱਡਾ ਚੈਲੇਂਜ ਸੀ । ਥੋੜਾ ਬਹੁਤ ਸਿੱਖਣ ਲਈ ਪੰਜਾਬੀ ਤੋਂ ਇਤਾਲਵੀ  ਸਿੱਖਣੀ ਸ਼ੁਰੂ ਕੀਤੀ ਇੱਥੋਂ ਦੀ ਇੱਕ ਲਾਇਬ੍ਰੇਰੀ ਦਾ ਲਾਈਫ ਮੈਂਬਰ ਵੀ ਬਣਿਆ  ਇੱਸ ਦੇ ਨਾਲ 2  ਮੈਂ ਇੰਟਰ ਨੈਟ ਤੇ ਇਹ ਬੋਲੀ  ਲਿਖਣੀ ਤੇ ਬੋਲਣੀ ਸਿੱਖਣ ਦਾ ਯਤਨ ਕੀਤਾ ,ਕਈ ਵਾਰੀ ਬੱਚਿਆਂ ਨਾਲ ਮੈਂ ਇਹ ਬੋਲੀ ਬੋਲਣ ਦਾ ਯਤਨ ਕਰਦਾ ਤਾਂ ਉਹ ਮੇਰਾ ਮਖੌਲ ਉਡੁਂਂਦੇ ਪਰ ਕਦੇ ਕਦੇ ਜਦ ਮੈਂ ਅਪਨੀ ਨੋਟ ਬੁੱਕ ਤੇ ਲਿਖ ਕੇ ਫ੍ਰਾਂਚੈਸਕਾ  ਪਾਸ ਲੈ ਜਾਂਦਾ ਤਾਂ ਮੇਰਾ ਹੌਸਲਾ ਵਧਾਉਣ ਲਈ ਉਹ ਕੁੱਝ ਠੀਕ ਕਰ ਕੇ ਹੇਠਾਂ ਕੁੱਝ ਲਿਖ ਕੇ ਮੇਰਾ ਹੌਸਲਾ ਵਧਾਉਂਦੀ , ਜੋ ਮੇਰੀ ਨੋਟ ਬੁਕ ਤੇ ਅਜੇ  ਤੱਕ ਵੀ ਮੈਂ ਸੰਭਾਲ ਕੇ ਰੱਖੇ ਹੋਏ ਹਨ । ਤੇ ਹੌਲੀ 2 ਇਟਾਲੀਅਨ ਭਾਸ਼ਾ ਵਿੱਚ ਹੀ ਉਸ ਬਾਰੇ ਇੱਕ ਕਵਿਤਾ ਲਿਖ ਕੇ ਉੱਸ ਨੂੰ ਵਿਖਾਈ ਤਾਂ ਉੱਸ  ਨੇ ਹੱਸਦੀ ਹੋਈ ਨੇ ਇੱਸ ਤੇ ਗ੍ਰਾਸੀਏ ਭਾਵ ਧੰਨਵਾਦ ਲਿਖ ਕੇ ਅਪਨਾ ਫੀਰਮਾ ਕੀਤਾ , ਇੱਸ ਬੋਲੀ ਵਿੱਚ  ਫੀਰਮਾ ਹਸਤਾਖਰਾਂ ਨੂੰ ਕਹਿੰਦੇ ਹਨ । ਤੁਸੀਂ ਮੈਨੂੰ ਜ਼ਰੂਰ ਪੁੱਛੇ ਗੇ ਕਿ ਉੱਸ ਕੋਲ ਇਨੇ ਰੁਝਵੇਂ ਵਿੱਚ ਇਨਾ ਸਮਾ ਇੱਸ ਕੰਮ ਲਈ ਕਿੱਥੋਂ ਹੋਵੇ ਗਾ ,ਪਰ ਇਹ ਹੀ ਉਸ ਦੀ ਫਰਾਖ ਦਿਲੀ ਸੀ ਕਿ ਉਹ ਮੇਰੇ ਨਾਲ ਗੱਲ ਕਰਨ ਦਾ ਥੋੜ੍ਹਾ ਬਹੁਤ  ਮੌਕਾ ਉਹ ਕੱਢ   ਲੈਂਦੀ । ਬੱਸ ਇਹ ਉਸ ਦੀ ਵਡਿਆਈ ਸੀ ਜੋ  ਮੈਨੂੰ ਮੋਹ ਲੈਂਦੀ ਸੀ । ਜੇ ਕਦੇ ਮੇਰਾ ਬੇਟਾ ਕੋਈ ਦੁਆਈ ਲੈਣ ਜਦ ਜਾਂਦਾ ਤਾਂ ਉਹ ਮੇਰੇ ਨਾਂ ਦੀ ਪਰਚੀ ਵੇਖ ਕੇ ਜ਼ਰੂਰ ਪੁੱਛਦੀ ਕੌਮੇ ਐ ਤੁਓ ਪਪਾ , ਭਾਵ ਤੁਹਾਡੇ ਪਿਤਾ ਜੀ ਕਿਸ ਤਰ੍ਹਾਂ ਹਨ ਤੇ ਕਈ ਵਾਰ ਬੱਚੇ ਉੱਸ ਬਾਰੇ ਮੈਨੂੰ ਦੱਸ ਕੇ ਮੇਰਾ ਮੌਜੂ ਉਡਾਂਦੇ ,ਮੈਂ  ਵੀ ਅੱਗੋਂ ਹੱਸ ਛਡਦਾ । ਮੈਂ ਜਦ ਵੀ ਫਾਰਮੇਸੀ ਜਾਂਦਾ ਤਾਂ ਜੇਕਰ ਉਹ ਕੈਬਨ ਤੇ ਨਾ ਹੁੰਦੀ ਤਾਂ ਉੱਸ ਦੇ ਨਾਲ ਕੰਮ ਕਰਦੇ ਨੌਜਵਾਨ ਡਾਕਟਰ  ਅੰਦਰੇਆ ਨੂੰ ਮੈਂ ਪੁੱਛਦਾ " ਦੋਵੇ ਐ ਫਰਾਂਚੈਸਕਾ ) ਫ੍ਰਾਂਚੈਸਕਾ ਕਿੱਥੇ ਹੈ ਤਾਂ ਉਹ  ਜਦ ਉਸ ਨੂੰ ਮੇਰੇ ਆAੁਣ ਬਾਰੇ ਦੱਸਦਾ ਤਾਂ ਉਹ ਟਿੱਪ 2 ਕਰਦੀ ਝੱਟ ਕੈਬਨ ਤੇ ਪਹੁੰਚ  ਜਾਂਦੀ ਤੇ ਹੱਥ ਮਿਲਾਂAਦੇ ਹੋਏ ਮੈਂਨੂੰ ਆਪਣੀ ਭਾਸ਼ਾ ਵਿੱਚ " ਤੂਤੀ ਬੇਨੇ " ਭਾਵ ਸੱਭ ਠੀਕ ਠਾਕ ਹੈ  ਕਹਿਕੇ ਮੇਰਾ ਹਾਲ ਚਾਲ ਪੁਛਦੀ । ਇੱਕ ਵਾਰ ਜਦ ਮੈਂ ਦੁਆਈ ਲੈਣ ਲਈ  ਫਾਰਮੇਸੀ ਗਿਆ ਤਾਂ ਵਾਪਸੀ ਤੇ ਮੈਂ  ਬਕਾਇਆ ਲੈਣਾ ਭੁੱਲ ਗਿਆ ਉਹ ਮੇਰੇ ਮਗ਼ਰ " ਸਿੰਘ ਤੁਓ ਬਾਲਾਂਚਾ " ਕਹਿੰਦੀ ਤੇਜ਼ 2 ਦੌੜੀ ਆ ਰਹੀ ਸੀ ,ਮੇਰੇ ਰੁਕਣ ਤੇ ਮੇਰੀ ਤਲੀ ਤੇ ਮੇਰਾ ਬਕਾਇਆ ਰੱਖ ਕੇ "ਗ੍ਰਾਸੀਏ " ਭਾਵ ਧੰਨਵਾਦ  ਕਹਿੰਦੀ ਵਾਪਸ ਚਲੀ ਗਈ ਮੈਂ ਹੈਰਾਨ ਸਾਂ ਕਿ ਧੰਨਵਾਦ ਤਾਂ ਮੈਨੂੰ ਉੱਸਦਾ ਕਰਨਾ ਚਾਹੀਦਾ ਸੀ । 
       ਇਹ ਲੋਕ ਤੁਹਫਿਆਂ ਦੇ ਆਦਾਨ ਪ੍ਰਦਾਨ ਵਿੱਚ ਬੜੀ ਖੁਸ਼ੀ ਮਹਿਸੂਸ ਕਰਦੇ ਹੱਨ ਜਿਸ ਫੈਕਟਰੀ  ਵਿੱਚ ਮੇਰਾ ਬੇਟਾ ਕੰਮ ਕਰਦਾ ਹੈ ਉੱਸ ਵਿਚ ਬੜੇ ਸੁੰਦਰ ਨਕਲੀ ਗਹਿਣੇ ,ਗਾਨੀਆਂ , ਬੈਂਗਲ ਆਦ ਬਣਦੇ ਹਨ  ਇੱਕ ਵੇਰਾਂ ਮੈਂ ਉੱਸ ਲਈ ਇੱਕ ਸੁੰਦਰ ਨੈਕਲੇਸ ਤੁਹਫੇ ਵਜੋਂ ਲੈ ਗਿਆ ਉਹ ਵੇਖ ਕੇ ਬੜੀ ਖੁਸ਼ ਹੋਈ  । ਕੁੱਝ ਦਿਨਾਂ ਬਾਅਦ ਜਦ ਉਸ ਪਾਸ ਗਿਆ ਉੱਸ ਨੇ ਦੁਆਈਆਂ  ਦੇ ਲਿਫਾਫੇ ਵਿੱਚ ਕੁਝ ਚੀਜ਼ਾਂ ਮੈਨੂੰ ਤੋਹਫੇ ਵਜੋਂ ਕੁੱਝ ਦੁਆਈਆਂ ਮੁਫਤ ਦਿੱਤੀਆਂ । ਤੁਹਫੇ ਨੂੰ ਇੱਸ ਭਾਸ਼ਾ ਵਿੱਚ "ਰਗਾਲੋ "ਕਹਿੰਦੇ ਹਨ । ਇੱਕ ਵਾਰ ਮੈਂ ਜਦ ਪੰਜਾਬ ਗਿਆ ਤੇ  ਵਾਪਸੀ ਤੇ Aੁੱਸ ਲਈ ਇੱਕ ਤਿੱਲੇ ਦੀ ਕਢਾਈ  ਵਾਲੀ ਪੰਜਾਬੀ ਜੁੱਤੀ ਲਿਆ ਕੇ Aੁੱਸ ਨੂੰ ਦਿੱਤੀ ਤਾਂ ਉਹ ਬੜੀ ਖੁਸ਼ ਹੋਈ । ਗਰਮੀਆਂ ਦਾ ਮੌਸਮ ਸੀ ਇੱਕ ਦਿਨ ਜਦ ਮੈਂ ਫਾਰਮੇਸੀ ਗਿਆ ਤਾਂ ਉਹੀ ਜੁੱਤੀ ਪਾ ਕੇ  ਮਟਕ 2 ਫਾਰਮੇਸੀ ਵਿੱਚ ਕੰਮ ਕਰ ਰਹੀ ਸੀ । ਮੈਨੂੰ ਵੇਖ ਕੇ ਕਲਮੇ ਵਾਲੀ ਉੰਗਲੀ ਅਤੇ ਅੰਗੂਠੇ  ਨਾਲ   ਗੋਲ  ਦਾਇਰਾ ਬਨਾਉਂਦੀ ਹੋਈ  ਬੋਲੀ" ਬੈਲੀ ਸੀਮੋ " ਭਾਵ ਬਹੁਤ ਸੁੰਦਰ ਕਹਿ ਰਹੀ  ਸੀ ।
          ਇੱਕ ਦਿਨ ਮੈਂ ਜਦ ਫਾਰਮੇਸੀ ਗਿਆ ਤਾਂ  ਮੈਂ ਉੱਸ ਨੂੰ ਹੱਸਦੇ ਹੋਏ ਕਿਹਾ  "ਸੇਈ ਕੋਮੇ ਆਰਕੋਬਾਲੀਨਾ" ਭਾਵ ਤੂੰ ਸੱਤ ਰੰਗੀ ਪੀਂਘ ਵਾਂਗ ਹੈਂ । ਇਹ ਸੁਣ ਕੇ ਉਹ ਖਿੜਖੜਾ ਕੇ ਹੱਸਦੀ ਹੋਈ ਬੋਲੀ , ਉਹ ਤਾਂ ਬੱਦਲ ਪੈਣ ਮਗਰੋਂ ਅਸਮਾਨ ਤੇ ਹੁੰਦੀ ਹੈ । ਮੈਂ ਉੱਸ ਨੂੰ ਕਿਹਾ ਤੂੰ ਧਰਤੀ ਤੇ ਆਰਕੋ ਬਾਲੀਨੋ ਹੈਂ । ਸੱਤ ਰੰਗੀ ਪੀਂਘ ਨੂੰ ਇੱਸ ਬੋਲੀ ਵਿੱਚ ਆਰਕੋ ਬਾਲੀਨੋ   ਕਹਿੰਦੇ ਹਨ । ਮੇਰਾ ਖਿਆਲ ਸੀ ਫ੍ਰਾਂਚੈਸਕਾ ਸ਼ਾਇਦ ਇੱਸ ਫਾਰਮੇਸੀ ਤੇ ਨੌਕਰੀ ਕਰਦੀ ਹੈ ,ਪਰ   ਉਹ ਇੱਸ ਫਾਰਮੇਸੀ ਦੀ ਬ੍ਰਿਧ ਮਾਲਕਣ ਦੀ ਇਕਲੌਤੀ ਬੇਟੀ ਹੈ ਤੇ ਉੱਸ  ਦੀ ਬ੍ਰਿਧ ਮਾਂ ਵੀ ਆਮ ਤੌਰ ਤੇ ਫਾਰਮੇਸੀ ਵਿੱਚ ਹੌਲੀ 2 ਤੁਰਦੀ ਫਿਰਦੀ ਵੇਖੀ ਦੀ  ਸੀ ।  ਬੜੀ ਖੁਸ਼ ਰਹਿਣੀ ਔਰਤ ਹੈ ਫ੍ਰਾਂਚੈਸਕਾ  ,  ਜਦੋਂ ਵੀ ਕੋਈ   ਗਾਹਕ ਨਾਲ ਬੱਚਾ ਲੈ ਆਉੰਦਾ ਹੈ ਤਾਂ ਉੱਸ ਨੂੰ ਚਾਕਲੇਟ ਆਦਿ ਫੜਾAਂਦੀ ਹੋਈ ਕਦੇ 2 ਕੁੱਛੜ ਵੀ ਚੁੱਕ ਕੇ  ਲਾਡ ਪਿਅਰ ਕਰਦੀ   ਹੈ । ਇਕ ਵਾਰ  ਉਹ ਇੱਕ ਬਹੁਤ ਹੀ ਸੁੰਦਰ  ਬੱਚੇ ਨੂੰ ਚੁੱਕੀ  ਉਹ ਲਾਡ ਪਿਆਰ ਵਿੱਚ ਮਸਤ  ਸੀ । ਮੈਂ ਉੱਸ ਨੂੰ ਪੁੱਛ ਹੀ ਲਿਆ "ਇਲ ਤੁਆ ਬਾਂਬੀਨੋ "ਕੀ ਇਹ ਬੱਚਾ ਤੇਰਾ ਹੈ । ਉਹ ਹੱਸਦੀ ਹੋਈ ਬੋਲੀ  "ਨੋ ਇਓ ਫੀਨੋ " ਭਾਵ ਮੈਂ ਬੱਚੇ ਬਨਾਉਣੇ ਬੱਸ ਕਰ ਦਿੱਤੇ ਹਨ ।ਵੈਸੇ ਵੀ ਇਹ ਲੋਕ ਬੱਚੇ ਨੂੰ ਬਿਨਾਂ ਵਿਤਕਰੇ ਬੜਾ ਪਿਆਰ ਕਰਦੇ ਹਨ । ਇੱਕ ਦਿਨ ਮੇਰੇ ਪੋਤਾ ਮੇਰੇ ਨਾਲ ਬਦੋ ਬਦੀ ਫਾਰਮੇਸੀ ਚਲਾ ਗਿਆ ਉਹ ਉੱਸ  ਨੂੰ ਚਾਕਲੇਟ ਫੜਾਉਂਦੀ ਹੋਈ ਹੱਸਦੀ ਹੋਈ ਬੋਲੀ ,"ਇੱਲ ਤੁਏ ਨਿਪੋਤਾ " ਪੋਤੇ ਨੂੰ ਇੱਸ ਭਾਸ਼ਾ ਵਿੱਚ ਨਿਪੋਤੇ ਕਿਹਾ ਜਾਂਦਾ ਹੈ । ਇਸੇ ਤਰ੍ਹਾਂ ਇੱਕ ਦਿਨ ਜਦ ਮੈਂ ਆਪਣੀ ਜੀਵਣ ਸਾਥਣ ਨਾਲ ਫਾਰਮੇਸੀ ਕਿਸੇ ਜ਼ਰੂਰੀ ਕੰੰਮ ਲਈ ਤਾਂ ਮੈਂ ਅਪਣੀ ਜੀਵਣ ਸਾਥਣ ਬਾਰੇ ਜਾਣ ਕਾਰੀ ਦਿੰਦੇ ਉੱਸ ਨੂੰ ਕਿਹਾ " ਇੱਲ ਮੀਓ ਮੌਲੀਆ "ਭਾਵ ਇਹ ਮੇਰੀ ਧਰਮ ਪਤਨੀ ਹੈ ਤਾਂ ਉੱਸ ਨੇ ਖੁਸ਼ ਹੋ ਕੇ ਉਸ ਹੱਥ ਮਿਲਾਉਂਦੀ ਕਹਿਣ ਲੱਗੀ "ਮੋਲਤੋ ਬੈੱਲਾ " ਭਾਵ ਬਹੁਤ ਸੁਹਣੀ ਹੈ । ਇੱਸ ਭਾਸ਼ ਵਿੱਚ ਧਰਮ ਪਤਨੀ ਨੂੰ ਮੌਲੀਆ ਕਿਹ ਜਾਂਦਾ ਹੈ ।
    ਐਤਕਾਂ ਪੰਜਾਬ ਵਾਪਸੀ ਦਾ ਜਦ ਪ੍ਰੋਗ੍ਰਾਮ ਬਣਿਆ ਤਾਂ ਮੇਰੇ ਵੱਡੇ ਬੇਟੇ ਦੇ ਪੱਕੇ ਤੌਰ ਤੇ ਕੈਨੇਡਾ ਸ਼ਿਫਟ ਹੋ ਜਾਣ ਕਰਕੇ ਮੈਨੂੰ ਉਹ ਕਸਬਾ ਛੱਡ ਕੇ ਕੁੱਝ ਦੂਰੀ ਤੇ ਆਪਣੇ ਛੋਟੇ ਬੇਟੇ ਕੋਲ ਰਹਿਣ ਕਰਕੇ ਉੱਸ ਨੂੰ ਮਿਲਣਾ ਕੁੱਝ ਮੁਸਕਲ ਹੋ ਗਿਆ ਪਰ ਦੁਆਈ ਮੇਰਾ ਛੋਟਾ ਬੇਟਾ ਹੀ ਲੈ ਆਉਂਦਾ । ਮੈਂ ਉੱਸ ਨੂੰ ਅੰਗਰੇਜ਼ੀ ਵਿੱਚ ਇੱਕ ਚਿੱਠੀ ਜੋ ਇਟਾਲੀਆਨ ਭਾਸ਼ਾ ਦੇ ਚਾਓ ਨਾਲ ਸ਼ੁਰੂ ਕੀਤੀ ਗਈ ਸੀ ।  ਇੱਥੋਂ ਦੀ ਅਪਨੇ ਬੇਟੇ ਹੱਥ ਜਦੋਂ ਉਹ ਉੱਸ ਫਾਰਮੇਸੀ ਵਿੱਚ ਮੇਰੇ ਲਈ ਦੁਆਈ ਲੈਣ ਲਈ ਗਿਆ ਭੇਜੀ । ਜਿੱਸ ਨੂੰ ਪੜ੍ਹ  ਕੇ ਉੱਸ ਨੇ ਕਿਹਾ ਕਿ  ਆਪਣੇ ਪਾਪਾ ਨੂੰ ਕਹਿਣਾ ਕਿ ਜਾਣ ਤੋਂ ਪਹਿਲਾਂ ਮੈਨੂੰ ਜ਼ਰੂਰ  ਉੱਸ ਨੂੰ  ਮਿਲ ਕੇ ਜਾਂਵਾਂ । ਮੈਂ ਉੱਸ ਦਾ ਸੁਨੇਹਾ ਮਿਲਣ ਤੇ ਉੱਸ ਨੂੰਮਿਲਣ ਲਈ ਅਪਨੇ ਬੇਟੇ ਨਾਲ  ਗਿਆ    ਉੱਸ ਦਿਨ ਉਹ  ਡਾਕਟਰੀ ਵਰਦੀ ਦੀ ਬਜਾਏ ਬੜੇ ਸੁੰਦਰ ਲਿਬਾਸ ਵਿੱਚ ਫਾਰਮੇਸੀ ਵਿੱਚ  ਮਿਲੀ । ਉੱਸ ਨੇ ਹਥਾਂ ਵਿੱਚ ਬੜੇ ਰੰਗਾਂ ਦੀਆਂ ਮੁੰਦਰੀਆਂ  ਤੇ ਰੰਗ ਬਰੰਗੇ ਨਗਾਂ ਵਾਲਾ ਨਗਾਂ ਵਾਲਾ ਨੈਕ ਲੇਸ ਪਾਇਆ ਹੋਇਆ ਸੀ ਅੱਜ ਉਹ ਆਪਨੇ ਇੱਸ ਲਿਬਾਸ ਵਿੱਚ ਵਾਕਈ ਆਰਕੋ ਬਾਲੀਨੋ ਲੱਗ ਰਹੀ ਸੀ  , ਮੈਨੂੰ ਵੇਖ ਕੇ ਉਹ ਹੱਸਦੀ ਹੋਈ ਮੇਰੇ ਵੱਲ ਮੁੰਦਰੀਆਂ ਵਾਲੀਆਂ ਉੰਗਲਾਂ ਕਰਕੇ  ਬੋਲੀ ,ਵੇਖੋ ਖਾਂ ਸਿੰਘ  ਅੱਜ ਮੈਂ ਲੱਗ ਰਹੀ ਹਾਂ ਨਾ ਆਰਕੋ ਬਾਲੀਨੋ    ।  ਮੈਂ ਫਾਰਮੇਸੀ ਤੋਂ ਜਦ ਜਾਣ ਲੱਗਾ ਤਾਂ  ਮੇਰੇ ਬੇਟੇ ਨੂੰ ਕਹਿਣ ਲੱਗੀ ਕਿ ਕੀ ਮੈਂ ਇਹ ਸ਼ੈਂਪੂ ਤੇਰੇ ਪਾਪਾ ਨੂੰ ਦੇ ਸਕਦੀ ਹੈ  । ਜੋ ਉੱੱਸ ਦੇ ਹਾਂ ਕਹਿਣ ਤੇ ਮੈਂਨੂੰ ਉੱਸ ਨੇ ਤੁਹਫੇ ਦੇ ਤੌਰ ਦਿੱਤਾ ਜੋ ਮੈਂ ਪੰਜਾਬ ਨਾਲ ਹੀ ਲੈ ਕੇ ਆਇਆ । 
              ਮੈਨੂੰ ਪੰਜਾਬ ਆਏ ਨੂੰ ਪੂਰੇ ਸੱਤ ਮਹੀਨੇ ਹੋ ਚੁਕੇ ਹਨ ਪਰ ਉਹ ਪਿਆਰ ,ਸਦਾਚਾਰ ,ਸਤਿਕਾਰ ,ਮਿਲਣਸਾਰ ,  ਹੱਸ ਮੁਖੀ , ਖੁਲੂ ਦਿਲੀ, ਮਿੱਠ ਬੋਲੜੀ ,ਦੇ ਸੱਤ ਰੰਗ ਬਿਖੇਰਦੀ  ਆਰਕੋ ਬਾਲੀਨਾ   ਨੂੰ ਫਿਰ ਪੰਜਾਬ ਤੋਂ ਉੱਸ ਲਈ ਲਿਆਂਦੇ ਕਿਸੇ ਤੁਹਫੇ ਨਾਲ ਮਿਲਣ  ਦੀ ਤਾਂਘ ਹਰ ਵਕਤ ਮੇਰੇ ਮਨ ਵਿੱਚ ਉੱਸਲ ਵੱਟੇ ਲੈਂਦੀ ਰਹਿੰਦੀ ਹੈ ।