ਅੱਖੀਂ ਵੇਖਿਆ ਦੁਬਈ - ( ਕਿਸ਼ਤ -2) (ਸਫ਼ਰਨਾਮਾ )

ਚਰਨਜੀਤ ਕੈਂਥ   

Email: ncollegiate@yahoo.com
Cell: +91 98151 64358
Address: ਅਹਿਮਦਗੜ੍ਹ
ਸੰਗਰੂਰ India
ਚਰਨਜੀਤ ਕੈਂਥ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


7 ਸਤੰਬਰ ਦਿਨ ਐਤਵਾਰ ਨੂੰ ਸਾਰਿਆਂ ਨੇ ਸਵੇਰੇ ਤਿਆਰ ਹੋ ਕੇ ਹੋਟਲ ਵਿੱਚ ਸਵੇਰ ਦਾ ਨਾਸ਼ਤਾ ਕੀਤਾ। ਨਾਸ਼ਤੇ ਦਾ ਸਮਾਂ ਸਵੇਰੇ 7 ਵਜੇ ਤੋਂ 10 ਵਜੇ ਤੱਕ ਹੁੰਦਾ ਸੀ ਅਤੇ ਘੁੰਮਣ ਲਈ ਜਾਣ ਦਾ ਸਮਾਂ ਕੋਈ ਇੱਕ ਵਜੇ ਦੇ ਕਰੀਬ ਹੁੰਦਾ ਸੀ। ਜੋ ਸਮਾਂ ਸਾਡੇ ਕੋਲ ਬਚਦਾ ਤਾਂ ਅਸੀਂ ਆਸ-ਪਾਸ ਦੇ ਬਜ਼ਾਰ ਵਿੱਚ ਘੁੰਮਣ ਚਲੇ ਜਾਂਦੇ। ਅੱਜ ਸਾਡਾ ਦੁਪਹਿਰ ਦਾ ਖਾਣਾ ਬਾਹਰ ਇੱਕ ਪੰਜਾਬੀ ਰੈਸਟੋਰੈਂਟ ਚਕਰਾ ਵਿੱਚ ਸੀ। ਰਸਤੇ ਵਿੱਚ ਜਾਂਦੇ ਹੋਏ ਆਸ-ਪਾਸ ਦੀਆਂ ਇਮਾਰਤਾਂ ਨੂੰ ਦੇਖਦੇ ਹੋਏ ਦੁਨੀਆਂ ਦੀ ਸਭ ਤੋਂ ਉੱਚੀ ਇਮਾਰਤ ‘ਬੁਰਜ਼ ਖਲੀਫਾ’ ਦੇ ਵੀ ਦੀਦਾਰ ਹੋਏ। ਆਸਮਾਨ ਚੁੰਮਦੀ ਹੋਈ ਇਮਾਰਤ ਬੁਰਜ ਖਲੀਫਾ ਦੁਬਈ ਵਿੱਚ ਘੁੰਮਦਿਆਂ ਨੂੰ ਹਰ ਪਾਸੇ ਤੋਂ ਨਜ਼ਰ ਪੈ ਹੀ ਜਾਂਦੀ ਹੈ। 
 ਦੁਬਈ ਨੂੰ ਹਰਾ-ਭਰਾ ਬਣਾਉਣ ਵਿੱਚ ਪ੍ਰਸ਼ਾਸਨ ਨੇ ਕੋਈ ਕਸਰ ਨਹੀਂ ਛੱਡੀ। ਹਰ ਚੌਂਕ ਨੂੰ ਫੁੱਲ ਬੂਟਿਆਂ ਨਾਲ ਖੂਬਸੂਰਤ ਬਣਾਇਆ ਹੋਇਆ ਹੈ। ਸਿੰਚਾਈ ਦਾ ਪ੍ਰਬੰਧ ਫੁਆਰੇ ਦੁਆਰਾ ਕੀਤਾ ਜਾਂਦਾ ਹੈ। ਹਰ ਜਗ੍ਹਾ ਸੜਕ ਦੇ ਆਸ-ਪਾਸ ਖਜੂਰ ਦੇ ਦਰਖਤ ਬਹੁਤ ਲੱਗੇ ਹੋਏ ਹਨ ਜੋ ਦੁਬਈ ਦੀ ਆਪਣੀ ਪਹਿਚਾਣ ਲਈ ਮਸ਼ਹੂਰ ਹਨ। ਦੁਬਈ ਦੀ ਬੱਸ ਸਰਵਿਸ ਵੀ ਬਹੁਤ ਹੀ ਵਧੀਆ ਹੈ। ਦੋ-ਦੋ ਬੱਸਾਂ ਨੂੰ ਜੋੜ ਕੇ ਇੱਕ ਲੰਬੀ ਬੱਸ ਬਣ ਜਾਂਦੀ ਹੈ। ਜੋ ਬਹੁਤ ਹੀ ਖੂਬਸੂਰਤ ਅਤੇ ਪੂਰੀ ਵਾਤਾਅਨੁਕੂਲ ਹੁੰਦੀ ਹੈ। ਬੱਸ ਸਟਾਪ ਵੀ ਛੋਟੇ-ਛੋਟੇ ਕੈਬਿਨ ਨੁਮਾਂ ਅਤੇ ਸਾਰੇ ਵਾਤਾਅਨੁਕੂਲ ਸਨ। 
 ਦੁਬਈ ਦੀਆ ਸੜਕਾਂ ਉਪੱਰ ਘੁੰਮਦੇ ਘੁੰਮਾਉਂਦੇ ਅਸੀ 2:30 ਵਜੇ ਡਾਊਨ ਟਾਊਨ ਏਰੀਏ ਵਿੱਚ ਬੁਰਜ ਖਲੀਫਾ ਟਾਵਰ ਕੋਲ ਪਹੁੰਚ ਗਏ। ਡਰਾਈਵਰ ਨੇ ਗੱਡੀ ਪਾਰਕ ਕਰ ਦਿੱਤੀ ਤੇ ਵਾਪਸੀ ਤੇ ਇੱਥੇ ਹੀ ਮਿਲਣ ਦਾ ਵਾਅਦਾ ਕੀਤਾ। ਅਸੀਂ ਸਾਰੇ ਦੁਬਈ ਮਾਲ ਵਿੱਚ ਦਾਖਲ ਹੋਏ। ਇਹ ਬਹੁਤ ਹੀ ਵੱਡਾ ਸ਼ੌਪਿੰਗ ਮਾਲ ਹੈ। ਦੁਨੀਆਂ ਭਰ ਦੇ ਇੰਟਰਨੈਸ਼ਨਲ ਬਰਾਂਡ ਦੇ ਕੋਈ 1200 ਸੋLਅ ਰੂਮ ਇਸੇ ਮਾਲ ਵਿੱਚ ਹਨ। ਇਸ ਦਾ ਉਦਘਾਟਨ 4 ਨਵੰਬਰ 2008 ਨੂੰ ਹੋਇਆ ਸੀ। ਦੁਨੀਆਂ ਦੇ ਸਭ ਤੋਂ ਵੱਡੇ ਕੈਂਡੀ ਸਟੋਰ ਦਾ ਮਹੂਰਤ ਅਕਤੂਬਰ 2009 ਵਿੱਚ  ਹੋਇਆ ਸੀ। ਇਸ ਮਾਲ ਵਿੱਚ ਮਨੋਰੰਜਨ ਲਈ 22 ਸਿਨੇਮਾ ਸਕਰੀਨ ਉਪਲੱਬਧ ਹਨ। ਇਸਦੇ ਅੰਦਰ ਐਕੇਰੀਅਮ ਅਤੇ ਅੰਡਰਟਾਵਰ ਜੂ ਵੀ ਹੈ। ਇਸ ਮਾਲ ਵਿੱਚ ਸ਼ੌਪਿੰਗ ਕਰਨ ਲਈ ਦੁਨੀਆਂ ਭਰ ਤੋਂ ਤਕਰੀਬਨ 7,50,000 ਗ੍ਰਾਹਕ ਹਰੇਕ ਹਫ਼ਤੇ ਪਹੁੰਚਦੇ ਹਨ। ਸੋਨੇ ਦੇ ਵੱਡੇ-ਵੱਡੇ ਸੋ ਰੂਮ ਇਸ ਮਾਲ ਦੀ ਸ਼ਾਨ ਨੂੰ ਵਧਾਉਂਦੇ ਹਨ। ਸਾਰੇ ਮਾਲ ਨੂੰ ਦੇਖਣ ਲਈ ਬਹੁਤ ਸਮਾਂ ਚਾਹੀਦਾ ਹੈ। ਪਰ ਸਾਡੇ ਕੋਲ ਜਿੰਨਾਂ ਵੀ ਸਮਾਂ ਸੀ, ਅਸੀਂ ਵੱਧ ਤੋਂ ਵੱਧ ਘੁੰਮ ਫਿਰ ਕੇ ਦੇਖਣ ਦੀ ਕੋਸ਼ਿਸ ਕੀਤੀ। 
 ਬੁਰਜ ਖਲੀਫਾ ਟਾਵਰ ਦੇ ਉਪੱਰ ਜਾਣ ਦਾ ਰਸਤਾ ਇਸੇ ਮਾਲ ਦੇ ਵਿੱਚੋਂ ਦੀ ਜਾਂਦਾ ਹੈ। ਅਸੀਂ ਮੇਨ ਦੁਆਰ ਰਾਹੀਂ ਅੰਦਰ ਦਾਖਲ ਹੋਏ ਅਤੇ ਸਾਹਮਣੇ ਹੀ ਇਸ ਦਾ ਖੂਬਸੂਰਤ ਮਾਡਲ ਤੁਹਾਡਾ ਸਵਾਗਤ ਕਰਦਾ ਹੈ। ਚੈਕਿੰਗ ਤੋਂ ਬਾਅਦ ਅਸੀਂ ਐਸਕਲੇਟਰ ਰਸਤੇ ਰਾਂਹੀ ਲਿਫਟ ਦੇ ਨਜ਼ਦੀਕ ਪਹੁੰਚ ਗਏ।  
 ਬੁਰਜ ਖਲੀਫਾ ਦੁਨੀਆਂ ਦੀ ਸਭ ਤੋਂ ਉੱਚੀ ਇਮਾਰਤ ਹੈ। ਇਸ ਦੀ ਉਚਾਈ 829-8 ਮੀਟਰ (2722 ਫੁੱਟ) ਹੈ। ਇਸ ਨੂੰ ਲਗਭਗ 10,000 ਮਿਹਨਤਕਸ਼ ਲੋਕਾਂ ਨੇ ਜਨਵਰੀ 2004 ਤੋਂ ਸ਼ੁਰੂ ਕਰਕੇ 2009 ਵਿੱਚ ਤਿਆਰ ਕਰਕੇ ਇਕ ਨਵਾਂ ਰਿਕਾਰਡ ਬਣਾ ਦਿੱਤਾ। ਇਸ ਦੀਆਂ ਕੁੱਲ 163 ਮੰਜਿਲਾਂ ਹਨ। ਪਰ ਪਬਲਿਕ ਲਈ 124 ਵੀਂ ਮੰਜਿਲ ਉੱਪਰ ਸਕਾਈ ਲੌਬੀ ਤੱਕ ਹੀ ਜਾਣ ਦੀ ਇਜਾਜਤ ਹੈ। ਇਸ ਦਾ ਉਦਘਾਟਨ 4 ਜਨਵਰੀ 2010 ਨੂੰ ਹੋਇਆ ਸੀ। ਇਸ ਟਾਵਰ ਵਿੱਚ ਕਾਰਪੋਰੇਟ ਸ਼ੂਟਸ, ਰੈਜੀਡੈਂਸ਼ਲ, ਅਰਮਾਨੀ ਹੋਟਲ ਸੂਟਸ, ਅਰਮਾਨੀ ਹੋਟਲ, ਮਕੈਨੀਕਲ, ਐਟਮੋਸਫੀਅਰ ਰੈਸਟੋਰੈਂਟ ਅਤੇ 144 ਵੀ ਮੰਜ਼ਿਲ ਉੱਪਰ ਨਾਈਟ ਕਲੱਬ ਹੈ। 118 ਵੀਂ ਮੰਜ਼ਿਲ ਉੱਪਰ ਸਵਿਮਿੰਗ ਪੂਲ ਵੀ ਹੈ। 156 ਤੋਂ 159 ਮੰਜ਼ਿਲ ਉੱਪਰ ਕਮਿਉਨੀਕੇਸ਼ਨ ਬਰਾਡ ਕਾਸਟ ਸੈਂਟਰ ਹੈ। 28 ਸਤੰਬਰ 2010 ਨੂੰ ਬੈਸਟ ਪ੍ਰੋਜੈਕਟ ਆਫ ਦਾ ਈਅਰ “ਮਿਡਲਈਸਟ ਆਰਕੀਟੈਕਟ ਐਵਾਰਡ” ਬੁਰਜ ਖਲੀਫਾ ਇਮਾਰਤ ਨੂੰ ਮਿਲਿਆ ਸੀ। ਹਰ ਨਵੇਂ ਸਾਲ ਤੇ ਇਸ ਤੋਂ ਦੁਨੀਆਂ ਦੀ ਸਭ ਤੋਂ ਉੱਚੀ ਆਤਿਸ਼ਬਾਜੀ ਵੇਖਣ ਵਾਲਿਆਂ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੱਤਾ ਜਾਂਦਾ ਹੈ। 
ਇਸ ਦੀ ਲਿਫਟ ਦੀ ਸਪੀਡ ਵੀ ਬਹਤ ਤੇਜ ਹੈ। ਅੱਖ ਝਪਕਦੇ ਹੀ ਇੱਕ ਦੋ ਤੋਂ ਸ਼ੁਰੂ ਹੋ ਕੇ ਮਿੰਟਾਂ ਵਿੱਚ ਹੀ ਅਸੀਂ 124 ਵੀਂ ਮੰਜਿਲ ਤੇ ਪਹੁੰਚ ਗਏ। ਇਸ ਦੇ ਉਪਰੋਂ ਨਜ਼ਾਰਾ ਬਹੁਤ ਹੀ ਦੇਖਣਯੋਗ ਸੀ। ਅਸਮਾਨ ਦੇ ਵਿੱਚੋਂ ਪੂਰੇ ਦੁਬਈ ਸ਼ਹਿਰ ਨੂੰ ਵੀਡੀਓ ਅਤੇ ਕੈਮਰੇ ਵਿੱਚ ਫੋਟੋਆਂ ਖਿੱਚ ਕੇ ਕੈਦ ਕਰਨੋ ਹਟਣ ਨੂੰ ਦਿਲ ਨਹੀ ਕਰਦਾ ਸੀ। ਉੱਚੀਆਂ-ਉੱਚੀਆਂ ਇਮਾਰਤਾਂ ਉੱਪਰੋਂ ਸਭ ਛੋਟੀਆਂ-ਛੋਟੀਆਂ ਹੀ ਲੱਗਦੀਆਂ ਸਨ। ਕਿਤੇ ਸਮੁੰਦਰ ਕਿਤੇ ਇਮਾਰਤਾਂ ਅਤੇ ਕਿਤੇ ਰੇਗਿਸਤਾਨ ਵਰਗੀ ਜ਼ਮੀਨ ਅਤੇ ਜਲੇਬੀ ਵਾਂਗ ਵਲ ਖਾਂਦੇ ਪੁਲਾਂ ਨੂੰ ਉਪਰੋਂ ਦੇਖਿਆਂ ਹੀ ਗੱਲ ਬਣਦੀ ਹੈ। ਖੂਬਸੂਰਤ ਸੜਕਾਂ ਉੱਪਰ ਚੱਲਦੀਆਂ ਕਾਰਾਂ ਬਹੁਤ ਹੀ ਮਨਮੋਹਕ ਦ੍ਰਿਸ਼ ਪੇਸ਼ ਕਰਦੀਆਂ ਸਨ। ਉੱਪਰੋਂ ਬੁਰਜ ਖਲੀਫਾ ਦਾ ਸਿਰਾ ਦੇਖਣ ਲਈ ਵੀ ਬਹੁਤ ਕੋਸ਼ਿਸ ਕਰਨੀ ਪੈਂਦੀ ਸੀ। ਪੂਰੇ ਸਫ਼ਾਈਦਾਰ ਸ਼ੀਸੇ ਹੀ ਸ਼ੀਸੇ ਨਜ਼ਰ ਪੈਂਦੇ ਸਨ। ਸਫ਼ਾਈ ਦਾ ਇਨ੍ਹਾਂ ਖਿਆਲ ਰੱਖਿਆ ਜਾਂਦਾ ਸੀ। ਅਗਰ ਕਿਸੇ ਦੇ ਹੱਥ ਲੱਗੇ ਹੋਏ ਦੇ ਨਿਸ਼ਾਨ ਨੂੰ ਨਾਲ ਦੀ ਨਾਲ ਕਰਮਚਾਰੀ ਸਾਫ਼ ਕਰ ਦਿੰਦੇ ਸਨ। ਬੁਰਜ ਖਲੀਫਾ ਦੇ ਪੈਰਾਂ ਵਿੱਚ ਦੁਬਈ ਮਾਲ ਦੇ ਸਾਹਮਣੇ ਹਰੇ-ਹਰੇ ਪਾਣੀ ਵਿੱਚ ਇਮਾਰਤਾਂ ਬਹੁਤ ਹੀ ਸੁੰਦਰ ਲੱਗਦੀਆਂ ਸਨ। ਇਹਨਾਂ ਸਭ ਨਜ਼ਾਰਿਆਂ ਨੂੰ ਦਿਲੋ-ਦਿਮਾਗ ਵਿੱਚ ਸਮੇਟਦੇ ਹੋਏ ਕੋਈ 1-30 ਘੰਟੇ ਉੱਪਰ ਆਨੰਦ ਲੈ ਕੇ ਵਾਪਸ ਆ ਗਏ।
ਫਿਰ ਮਾਲ ਦੇ ਵਿੱਚ ਘੁੰਮਦੇ ਹੋਏ 6 ਕੁ ਵਜੇ ਦੇ ਕਰੀਬ ਬੁਰਜ-ਖਲੀਫਾ ਵਾਲੀ ਸਾਈਡ ਬਾਹਰ ਆ ਗਏ। ਉੱਪਰੋਂ ਨਜ਼ਰ ਆਉਂਦਾ ਹਰਾ-ਹਰਾ ਪਾਣੀ ਬੁਰਜ ਖਲੀਫਾ ਲੇਕ ਦਾ ਸੀ ਜੋ 30 ਏਕੜ ਏਰੀਏ ਵਿੱਚ ਫੈਲੀ ਹੋਈ ਹੈ। ਇਸ ਵਿੱਚ ਕਿਸ਼ਤੀ ਰਾਂਹੀ ਸੈਰ ਵੀ ਕੀਤੀ ਜਾ ਸਕਦੀ ਹੈ। ਇਸ ਲੇਕ ਦਾ ਸਭ ਤੋਂ ਵੱਡਾ ਖਿੱਚ ਦਾ ਕੇਂਦਰ ਦੁਨੀਆਂ ਦਾ ਸਭ ਤੋਂ ਵਧੀਆ ਅਤੇ ਸਭ  ਤੋਂ ਵੱਡਾ ਕੋਰੀਓਗਰਾਫਟ ਮਿਊਜ਼ੀਕਲ ਵਾਟਰ ਫਾਊਨਟੇਨ ਹੈ। ਇਹਨਾਂ ਫੁਹਾਰਿਆਂ ਵਿੱਚ 6600 ਸੁਪਰ ਲਾਈਟਾਂ ਅਤੇ 25 ਕਲਰ ਪ੍ਰੋਜੈਕਟਰ ਲੱਗੇ ਹੋਏ ਹਨ। ਜਦੋਂ ਇਹ ਕਲਾਸੀਕਲ ਤੋਂ ਲੈ ਕੇ ਦੁਨੀਆਂ ਦੇ ਹਰ ਤਰਾਂ੍ਹ ਦੇ ਸੰਗੀਤ ਉੱਪਰ ਡਾਂਸ ਸ਼ੋ ਕਰਦੇ ਹਨ ਤਾਂ ਇਹ 500 ਫੁੱਟ ਉੱਪਰ ਤੱਕ ਚਲੇ ਜਾਂਦੇ ਹਨ। ਸੰਗੀਤ ਦੀ ਹਰ ਇੱਕ ਲਹਿਰ ਉੱਪਰ 83000 ਲੀਟਰ ਪਾਣੀ ਨੂੰ ਹਵਾ ਦੇ ਵਿੱਚ ਸਪਰੇ ਕਰਦੇ ਹਨ। ਦਰਸ਼ਕਾਂ ਦੇ ਮਨੋਰੰਜਨ ਲਈ 6 ਵਜੇ ਤੋਂ 10 ਵਜੇ ਤੱਕ ਹਰ ਅੱਧੇ ਘੰਟੇ ਮਗਰੋਂ ਸੋL ਹੁੰਦਾ ਹੈ। ਰਾਤ ਦਾ ਸ਼ੋ ਜੋ ਲਾਈਟ ਐਂਡ ਸਾਊਂਡ ਸ਼ੋ ਹੁੰਦਾ ਹੈ ਸਭ ਤੋਂ ਜਿਆਦਾ ਮਨੋਰੰਜਕ ਹੁੰਦਾ ਹੈ। ਅਸੀਂ ਇਸਦਾ ਬਹੁਤ ਆਨੰਦ ਮਾਣਿਆ ਅਤੇ ਬੁਰਜ ਖਲੀਫਾ ਨੂੰ ਗੁਡ ਬਾਏ ਕਰਕੇ ਫਿਰ ਪਰਿਵਾਰ ਸਮੇਤ ਆਉਣ ਦਾ ਵਾਅਦਾ ਕਰਦੇ ਹੋਏ ਵਾਪਸ ਮਾਲ ਵਿੱਚੋਂ ਹੁੰਦੇ ਹੋਏ ਗੱਡੀ ਵਿੱਚ ਸਵਾਰ ਹੋ ਕੇ ਹੋਟਲ ਨੂੰ ਚੱਲ ਪਏ।


ਲੇਖਕ ਬੁਰਜ ਖਲੀਫਾ ਦੀ ਸਕਾਈ ਲਾਬੀ ਵਿਚ
ਦੁਬਈ ਰਾਤ ਨੂੰ ਦਿਨ ਨਾਲੋਂ ਵੀ ਬਹੁਤ ਹੀ ਜਿਆਦਾ ਸੁੰਦਰ ਲੱਗਦੀ ਹੈ। ਉੱਚੀਆਂ-2 ਇਮਾਰਤਾਂ ਵਿੱਚ ਜਗਮਗਾਉਂਦੀਆਂ ਰੰਗ-ਬਿਰੰਗੀਆਂ ਲਾਈਟਾਂ ਬਹੁਤ ਹੀ ਸੋਹਣਾ ਨਜ਼ਾਰਾ ਪੇਸ਼ ਕਰਦੀਆਂ ਹਨ। ਬੁਰਜ ਖਲੀਫਾ ਦੇ ਲਾਈਟ ਇਫੈਕਟ ਅਤੇ ਉਸ ਦੀਆਂ ਟਿਮਟਮਾਉਂਦੀਆਂ ਲਾਈਆਂ ਵਿੱਚ ਬਹੁਤ ਹੀ ਮਨਮੋਹਣਾ ਲੱਗਦਾ ਹੈ। ਸੜਕਾਂ ਉਪੱਰ ਲੱਗੇ ਖਜੂਰ ਦੇ ਦਰੱਖਤਾਂ ਨੂੰ ਲੜੀਆਂ ਨਾਲ ਸਜਾਇਆ ਹੋਇਆ ਸੀ। ਇਮਾਰਤਾਂ ਦੇ ਲਾਈਟ ਇਫੈਕਟ ਬਹੁਤ ਹੀ ਦਿਲ ਖਿੱਚਵੇਂ ਸਨ। ਰਾਤ ਦੀ ਖੂਬਸੂਰਤੀ ਨੂੰ ਲਾਈਟਾਂ ਨੇ ਚਾਰ ਚੰਨ ਲਾਏ ਹੋਏ ਸਨ। ਸਾਰੇ ਨਜ਼ਾਰਿਆਂ ਨੂੰ ਕੈਮਰੇ ਵਿੱਚ ਕੈਦ ਕਰਕੇ ਅਤੇ ਮਨ ਵਿੱਚ ਸਮਾ ਕੇ ਰਾਤ ਨੂੰ 8:30 ਵਜੇ ਵਾਪਸ ਹੋਟਲ ਪਹੁੰਚ ਗਏ।
ਅੱਜ 8 ਸਤੰਬਰ ਸੋਮਵਾਰ ਸੀ। ਸਾਡਾ ਪ੍ਰੋਗਰਾਮ ਡੀਜਰਟ ਸਫਾਰੀ ਜਾਣ ਦਾ ਸੀ। ਸਾਨੂੰ ਲੈਣ ਲਈ 3 ਲੈਂਡ ਕਰੂਜ਼ਰ ਗੱਡੀਆਂ ਹੋਟਲ ਪਹੁੰਚ ਗਈਆਂ। ਅਸੀਂ ਸਾਰੇ ਸਵਾਰ ਹੋ ਕੇ ਆਪਣੀ ਮੰਜਿਲ ਵੱਲ ਚੱਲ ਪਏ। ਅਸੀਂ ਦੁਬਈ ਸਹਾਰਾ ਡੀਜਰਟ ਦੀਆਂ ਖੁੱਲੀਆਂ ਸੜਕਾਂ ਉੱਪਰ ਚੱਲਦੇ ਹੋਏ ਓਮਾਨ ਹੱਟ ਸਾਈਡ ਨੂੰ ਜਾ ਰਹੇ ਸੀ। ਸਾਡੀ ਗੱਡੀ ਦਾ ਡਰਾਈਵਰ ਚੱਲਦੇ ਹੋਏ ਆਸ-ਪਾਸ ਬਾਰੇ ਸਾਰੀ ਜਾਣਕਾਰੀ ਦੇ ਰਿਹਾ ਸੀ। ਰਸਤੇ ਵਿੱਚ  ਜਾਂਦੇ ਹੋਏ ਚਾਈਨਾਂ ਬਜ਼ਾਰ ਆਇਆ ਜਿਸ ਵਿੱਚ 400 ਦੇ ਕਰੀਬ ਦੁਕਾਨਾਂ ਸਨ। ਇੱਕ ਸਾਈਡ ਤੇ ਅਰਬ ਦੇ ਸ਼ੇਖ ਜਿਸ ਏਰੀਏ ਵਿੱਚ ਰਹਿੰਦੇ ਸਨ ਉਹ ਵੀ ਡਰਾਈਵਰ ਨੇ ਦਿਖਾਇਆ ਅਤੇ ਦੱਸਿਆ ਕਿ ਇਸ ਏਰੀਏ ਵਿੱਚ ਸੇLਖਾਂ ਤੋਂ ਬਿਨਾਂ ਹੋਰ ਕੋਈ ਨਹੀਂ ਰਹਿੰਦਾ। ਅੱਗੇ ਇੱਕ ਹੋਰ ਏਰੀਏ ਵਿੱਚ ਜਿੱਥੇ ਕੈਨੇਡਾ, ਅਮਰੀਕਾ ਅਤੇ ਬਾਕੀ ਮੁਲਕਾਂ ਦੇ ਲੋਕ ਰਹਿੰਦੇ ਸਨ ਜਿਉਂ-2 ਅਸੀਂ ਦੁਬਈ ਤੋਂ ਦੂਰ ਹੁੰਦੇ ਗਏ ਅਸੀਂ ਰੇਗਿਸਤਾਨ ਵੱਲ ਵੱਧਦੇ ਗਏ। ਰੇਗਿਸਤਾਨ ਦੇ ਵਿੱਚ ਵੀ ਬਹੁਤ ਹੀ ਖੁੱਲੀਆਂ ਸੜਕਾਂ ਸਨ। ਬਿਲਕੁਲ ਕਾਲੀਆਂ ਅਤੇ ਸਾਫ਼ ਸੜਕਾਂ ਉੱਪਰ ਸਫਰ ਕਰਕੇ ਬਹੁਤ ਹੀ ਆਨੰਦ ਆ ਰਿਹਾ ਸੀ। ਰੇਗਿਸਤਾਨ ਦੇ ਵਿੱਚ ਸੜਕਾਂ ਦੇ ਆਸ-ਪਾਸ ਵਾੜ ਲੱਗੀ ਹੋਈ ਸੀ ਤਾਂ ਕੀ ਕੋਈ ਜਾਨਵਰ ਸੜਕ ਉੱਪਰ ਨਾ ਆ ਸਕੇ। ਜਿਸ ਰੇਗਿਸਤਾਨ ਦੇ ਵਿੱਚੋਂ ਗੁਜ਼ਰ ਰਹੇ ਸੀ ਗਾਈਡ ਨੇ ਦੱਸਿਆ ਕਿ ਸਾਲੋਂ ਸਾਲ ਪਹਿਲਾਂ ਇੱਥੇ ਸਮੁੰਦਰ ਹੋਇਆ ਕਰਦਾ ਸੀ। ਹੁਣ ਰੇਤੇ ਦੇ ਉਚੇ ਉਚੇ ਟਿੱਬੇ ਨਜ਼ਰ ਆ ਰਹੇ ਸਨ। ਜਿਸ ਨੂੰ ਗੋਲਡਨ ਸੈਂਡ ਆਫ ਅਰਬੀਆ ਕਿਹਾ ਜਾਂਦਾ ਹੈ। ਇੱਕ ਵੱਖਰਾ ਹੀ ਦਿਲਕਸ਼ ਨਜ਼ਾਰਾ ਦੇਖ ਰਹੇ ਸੀ।

ਲੇਖਕ ਡੈਜਰਟ ਸਫਾਰੀ ਵਿਚ
ਸਭ ਤੋਂ ਪਹਿਲਾਂ ਅਸੀਂ ਜਿਸ ਸਪੌਟ ਤੇ ਪਹੁੰਚੇ ਉਥੇ ਰੇਤੇ ਉੱਪਰ ਸਕੂਟਰ-ਨੁਮਾ ਫੋਰਵੀਲ ਚਲਾਉਣ ਦਾ ਆਪਣਾ ਹੀ ਆਨੰਦ ਸੀ। ਅਸੀਂ ਆਸ-ਪਾਸ ਦੇ ਨਜ਼ਾਰੇ ਦੇਖ ਰਹੇ ਸੀ। ਸਾਡੇ ਮਿੱਤਰ ਰੇਗਿਸਤਾਨ ਵਿੱਚ ਸਕੂਟਰ ਦੀ ਸਵਾਰੀ ਦਾ ਆਨੰਦ ਲੈਣ ਲੱਗੇ। ਕੁਝ ਦੇਰ ਬਾਅਦ ਅਚਾਨਕ ਹਨੇਰੀ ਆ ਗਈ। ਹਨੇਰੀ ਨੂੰ ਦੇਖ ਕੇ ਆਪਣਾ ਬਚਪਨ ਯਾਦ ਆਉਣ ਲੱਗਾ ਕਿਉਂ ਕਿ ਅੱਜ ਕੱਲ੍ਹ ਉਹ ਹਨੇਰੀਆਂ ਹੀ ਆਉਣੋਂ ਹਟ ਗਈਆਂ ਹਨ ਜੋ ਬਚਪਨ ਵਿੱਚ ਆਇਆ ਕਰਦੀਆਂ ਸਨ। ਹਨੇਰੀ ਤੇਜ਼ ਹੋਣ ਕਾਰਨ ਅਸੀਂ ਆਪਣੀ ਗੱਡੀ ਕੋਲ ਵੀ ਨਾ ਪਹੁੰਚ ਸਕੇ। ਇੱਕ ਖਜ਼ੂਰ ਦੇ ਦਰੱਖਤ ਦੀ ਓਟ ਵਿੱਚ ਹੀ ਖੜ ਕੇ ਹਨੇਰੀ ਦਾ ਆਨੰਦ ਲਿਆ। ਫਿਰ ਬਰਸਾਤ ਹੋਈ ਕੁਝ-2 ਗੜ੍ਹੇ ਵੀ ਪਏ। ਮੌਸਮ ਸੁਹਾਵਣਾ ਹੋ ਗਿਆ ਸੀ। ਡਰਾਇਵਰ ਨੇ ਗੱਡੀ ਦੇ ਟਾਇਰਾਂ ਵਿੱਚੋਂ ਹਵਾ ਕੱਢ ਕੇ ਸਿਰਫ 10 ਪੌਂਡ ਹਵਾ ਰੱਖੀ ਕਿਉਂ ਕਿ ਜਿਸ ਰੇਗਿਸਤਾਨ ਦੇ ਵਿੱਚ ਅਸੀਂ ਸਫਰ ਦਾ ਆਨੰਦ ਲੈਣਾ ਸੀ ਉਸ ਲਈ ਹਵਾ ਘੱਟ ਕਰਨੀ ਜਰੂਰੀ ਸੀ।
ਫਿਰ ਅਸੀਂ ਅਗਲੀ ਮੰਜਿਲ ਵੱਲ ਵਧਣ ਲਈ ਗੱਡੀ ਵਿੱਚ ਸਵਾਰ ਹੋਏ। ਗੱਡੀ ਸੜਕ ਨੂੰ ਛੱਡ ਹੁਣ ਰੇਤੇ ਦੇ ਟਿੱਬਿਆਂ ਵਿੱਚ ਦਾਖਲ ਹੋ ਗਈ। ਗੋਲਡਨ ਰੰਗ ਦੀ ਰੇਤ ਦੇ ਪਹਾੜਨੁਮਾ ਉਚੇ ਟਿੱਲੇ ਬੇਹੱਦ ਸੁੰਦਰ ਨਜ਼ਰ ਆਉਂਦੇ ਸਨ। ਅਸੀਂ ਕਦੇ ਉੱਪਰ ਕਦੇ ਨੀਚੇ ਕਦੇ ਗੱਡੀ ਸਾਈਡ ਨੂੰ ਟੇਡੀ ਹੁੰਦੀ ਬਹੁਤ ਹੀ ਰੌਚਕ ਸਫ਼ਰ ਦਾ ਮਜ਼ਾ ਆ ਰਿਹਾ ਸੀ। ਕਾਫੀ ਆਨੰਦ ਲੈਣ ਤੋਂ ਬਾਅਦ ਫਿਰ ਅਸੀਂ ਇੱਕ ਸਥਾਨ ਤੇ ਰੁਕੇ। ਰੇਗਿਸਤਾਨ ਨੂੰ ਚਾਰੋਂ ਦਿਸ਼ਾਵਾਂ ਤੋਂ ਨਿਹਾਰ ਕੇ ਕੁਦਰਤ ਦੇ ਹਸੀਨ ਨਜ਼ਾਰੇ ਦੇਖੇ। ਸੂਰਜ ਵੀ ਆਪਣਾ ਸਫਰ ਤੈਅ ਕਰਦਾ ਹੋਇਆ ਮਾਰੂਥਲ ਦੇ ਟਿੱਬਿਆਂ ਦੇ ਓਹਲੇ ਹੋਣ ਨੂੰ ਤਿਆਰ ਸੀ। ਹੋਰ ਗੱਡੀਆਂ ਜੋ ਜਾ ਰਹੀਆਂ ਸਨ ਉਹਨਾਂ ਨੂੰ ਦੇਖ ਕੇ ਆਪਣੀ ਗੱਡੀ ਦੀ ਉਡਦੀ ਰੇਤ ਨੂੰ ਮਹਿਸੂਸ ਕੀਤਾ। ਫਿਰ ਅਸੀਂ ਰੇਗਿਸਤਾਨ ਵਿੱਚੋਂ ਕਾਫੀ ਸਫਰ ਤੋਂ ਬਾਅਦ ਦੂਸਰੀ ਸਾਈਡ ਇੱਕ ਸੜਕ ਉੱਪਰ ਪਹੁੰਚ ਗਏ ਜੋ ਦੁਬਈ ਸਾਈਡ ਨੂੰ ਵਾਪਸ ਆ ਰਹੀ ਸੀ। ਰੇਗਿਸਤਾਨ ਦੀਆਂ ਯਾਦਾਂ ਨੂੰ ਦਿਲ ਵਿੱਚ ਵਸਾਉਂਦੇ ਉਥੋਂ ਚੱਲ ਪਏ। ਇਸ ਤੋਂ ਬਾਅਦ ਸਾਡੀ ਮੰਜਿਲ ਡੀਜਰਟ ਸਫਾਰੀ ਨਾਂ ਦਾ ਇੱਕ ਸਥਾਨ ਸੀ ਜੋ ਮਾਰੂਥਲ ਦੇ ਵਿੱਚ ਹੀ ਓਪਨ ਵਿੱਚ ਸਟੇਜ ਲਗਾ ਕੇ ਤਾਰਿਆਂ ਦੀ ਛਾਵੇਂ ਚੰਨ ਚਾਨਣੀ ਰਾਤ ਵਿੱਚ ਉਥੋਂ ਦੇ ਕਲਾਕਾਰਾਂ ਨੇ ਆਪਣੇ ਆਪਣੇ ਫਨ ਦਾ ਮੁਜ਼ਾਹਰਾ ਕਰਨਾ ਸੀ। ਅਸੀਂ ਕਰੀਬ 7:30 ਵਜੇ ਉਥੇ ਪਹੁੰਚ ਗਏ। ਹਨੇਰਾ ਹੋ ਗਿਆ ਸੀ। ਇੱਥੇ ਚਾਰੋਂ ਤਰਫ਼ ਵੱਖ-ਵੱਖ ਤਰਾਂ੍ਹ ਦੀਆਂ ਤੰਬੂਨੁਮਾ ਦੁਕਾਨਾਂ ਵਿੱਚ ਮਹਿੰਦੀ ਕਲਾ, ਟੈਟੂ, ਹੁੱਕਾ, ਸ਼ੀਸਾ ਕਾਹਵਾਂ ਅਤੇ ਖਾਣ ਪੀਣ ਤੋਂ ਇਲਾਵਾ ਹਰ ਤਰਾਂ੍ਹ ਦੇ ਸਮਾਨ ਨਾਲ ਸਜੀਆਂ ਹੋਈਆਂ ਸਨ। ਸਟੇਜ ਦੇ ਚਾਰੋਂ ਤਰਫ਼ ਖੁੱਲੀ ਹਵਾ ਵਿੱਚ ਰੇਤੇ ਉੱਪਰ ਟੇਬਲ ਲਾ ਕੇ ਬੈਠਣ ਲਈ ਦਰੀਆਂ ਵਿਛਾਈਆਂ ਹੋਈਆਂ ਸਨ। ਕਲਾਕਾਰਾਂ ਨੇ ਬੈਲੇ ਡਾਂਸ ਤੋਂ ਸ਼ੁਰੂ ਹੋ ਕੇ ਆਪਣੇ ਸੱਭਿਆਚਾਰ ਦੇ ਹਰ ਪ੍ਰੋਗਰਾਮ ਦੇ ਜੌਹਰ ਵਿਖਾਏ। ਸਾਰੇ ਪ੍ਰੋਗਰਾਮ ਦਾ ਬਹੁਤ ਆਨੰਦ ਆਇਆ। ਰਾਤ ਦੇ ਖਾਣੇ ਦਾ ਵੀ ਬਹੁਤ ਸੁਆਦ ਆਇਆ। ਵੱਖ-2 ਤਰਾਂ੍ਹ ਦੇ ਪਕਵਾਨ ਦੇ ਨਾਲ-2 ਇੱਥੇ ਦੇ ਬਾਰਬੀਕੀਊ ਦਾ ਵੀ ਆਪਣਾ ਹੀ ਸਵਾਦ ਸੀ ਜੋ ਕਾਫੀ ਮਸ਼ਹੂਰ ਹੈ। ਇੱਥੇ ਦਾ ਹਰ ਦਿਨ ਰਾਤ ਇੱਕ ਅਭੁੱਲ ਯਾਦ ਬਣ ਕੇ ਜਿੰਦਗੀ ਦੇ ਸੁਨਹਿਰੇ ਪਲਾਂ ਦਾ ਇੱਕ ਹਿੱਸਾ ਬਣਦੀ ਜਾ ਰਹੀ ਸੀ। ਇਨਾਂ੍ਹ ਯਾਦਾਂ ਨੂੰ ਦਿਲਾਂ ਵਿੱਚ ਵਸਾਉਂਦੇ ਹੋਏ ਆਪਣੇ ਸਫਰ ਵੱਲ ਵਧਣ ਲੱਗੇ। ਸਮਾਂ ਰਾਤ ਦੇ ਕਰੀਬ 9:30 ਦਾ ਹੋਵੇਗਾ। ਵਾਪਸ ਆਉਂਦੇ ਹੋਏ ਆਪਣੀ ਗੱਡੀ ਵਿੱਚ ਇੱਕ ਜਗਾ੍ਹ ਤੋਂ ਹਵਾ ਭਰਾਈ ਉਥੋਂ ਹੀ ਕੁਝ ਖਰੀਦਦਾਰੀ ਕੀਤੀ, ਉਥੋਂ ਦੀ ਮਸ਼ਹੂਰ ਖਜੂਰ ਜੋ ਸਿੱਧੀ ਦਰੱਖਤ ਦੀ ਪੱਕੀ ਹੋਈ ਸੀ ਖਰੀਦੀ, ਮੈਂ ਜਿੰਦਗੀ ਵਿੱਚ ਇਹੋ ਜਿਹੀ ਖਜੂਰ ਪਹਿਲੀ ਵਾਰ ਖਾਧੀ ਸੀ। 

ਚਲਦਾ


samsun escort canakkale escort erzurum escort Isparta escort cesme escort duzce escort kusadasi escort osmaniye escort