ਕਵਿਤਾਵਾਂ

 •    ਵਿਰਸਾ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਲੋਕ ਤੱਥ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਜੀਵਨ ਦੀ ਅਟੱਲ ਸਚਾਈ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਭਗਤ ਸਿੰਘ ਜਿਹਾ ਸੂਰਾ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
 •    ਦੋਹੇ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਹਕੀਕੀ ਗੱਲਾਂ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਦੋਹੇ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਕੁਦਰਤ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਜ਼ਿੰਦਗੀ ਚਲਦੀ ਸਾਹ ਦੇ ਨਾਲ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਬੋਲੀਅਾਂ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
 •    ਵੋਟ ਲੋਕਾਂ ਦਾ ਹਥਿਅਾਰ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਸਤਿਗੁਰ ਨਾਨਕ ਪ੍ਰਗਟਿਅਾ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਵੋਟਾਂ ਵਾਲੀ ਖੇਡ / ਜਸਵੀਰ ਸ਼ਰਮਾ ਦੱਦਾਹੂਰ (ਕਾਵਿ ਵਿਅੰਗ )
 •    ਪੁਰਾਤਨ ਪੰਜਾਬ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
 •    ਸ਼ੌਕ ਹੈ ਪੋਨੀ ਦਾ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
 •    ਪਾਖੰਡਵਾਦ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਤੇਰੀ ਜਿੰਦ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
 •    ਜੇ ਸਾਂਭਿਆ ਨਾ ਗਿਆ ਵਿਰਸਾ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 • ਸਭ ਰੰਗ

 •    ਕਲੀਆਂ ਤੇ ਗੀਤਾਂ ਦਾ ਰਚੇਤਾ 'ਦੇਵ ਥਰੀਕੇ ਵਾਲਾ' / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਚੰਗਾ ਆਚਰਣ ਮਨੁੱਖਤਾ ਦਾ ਦਰਪਣ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਆਤਮ ਵਿਸ਼ਵਾਸ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਕੰਜੂਸ ਧੰਨ ਧੰਨ ਕਹਿਣ ਦੇ ਕਾਬਿਲ ਹਨ / ਜਸਵੀਰ ਸ਼ਰਮਾ ਦੱਦਾਹੂਰ (ਵਿਅੰਗ )
 •    ਚੰਗੇ ਸੰਸਕਾਰ ਅਤੇ ਨੈਤਿਕ ਕਦਰਾਂ ਕੀਮਤਾਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਤੇਰੇ ਭਰੋਸੇ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਰਾਜੂ ਦੱਦਾਹੂਰ ਨੂੰ ਯਾਦ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਇਨਸਾਨ ਇਨਸਾਨੀਅਤ ਨੂੰ ਭੁਲਿਆ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਆਤਮ ਬਲ ਨਾਲ ਬੁਲੰਦੀਆਂ ਨੂੰ ਛੋਹਿਆ ਜਾ ਸਕਦਾ ਹੈ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਸਮੇਂ ਦੇ ਵੇਗ 'ਚ ਰੁੜ ਗਿਆ ਸਤਿਕਾਰ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਜਦੋਂ ਜੱਦੀ ਪਿੰਡ ਦੀ ਯੂਥ ਕਲੱਬ ਨੇ ਮਾਨ ਬਖ਼ਸ਼ਿਆ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਇਕ ਚੰਗੀ ਆਦਤ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਸਮਾਂ ਸਮਾਂ ਸਮਰੱਥ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਮੇਰੀ ਮੌਤ ਤੇ ਨਾ ਰੋਇਓ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਘਰ ਨੂੰ ਅਬਾਦ ਰੱਖਣ ਲਈ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਪੁਰਾਤਨ ਖੇਡਾਂ ਤੋਂ ਅਨਜਾਣ ਅਜੋਕੀ ਪੀੜ੍ਹੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਸੰਤ ਰਾਮ ਉਦਾਸੀ ਨੂੰ ਚੇਤੇ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਦਾਦਾ-ਦਾਦੀ ਅਤੇ ਅਜੋਕੀ ਪੀੜ੍ਹੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਜਦੋਂ ਸਾਲੀ ਨੇ ਖਵਾਇਆ ਦੇਸੀ ਮੁਰਗਾ / ਜਸਵੀਰ ਸ਼ਰਮਾ ਦੱਦਾਹੂਰ (ਵਿਅੰਗ )
 •    ਜਿੰਦਗੀ ਜਿਉਣ ਲਈ ਹੱਥੀ ਕਿਰਤ ਕਰਨਾ ਜਰੂਰੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਦ੍ਰਿੜ ਇਰਾਦੇ ਤੇ ਵਿਸਵਾਸ਼ ਵਿੱਚ ਹੀ ਛੁਪੀ ਹੈ ਰਹਿਮਤ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਬਾਬਾ ਸ਼ੇਖ ਫ਼ਰੀਦ ਜੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਚੇਤਿਆਂ ਵਿੱਚ ਵਸੀਆਂ ਪੁਰਾਤਨ ਖੇਡਾਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਵਿਰਸੇ ਦੀਅਾਂ ਬਾਤਾਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਦੇਖਣਾ ਹੈ ਚੰਨ / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
 •    ਛੰਦ ਬਗੀਚਾ / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
 •    ਗ਼ਦਰ ਲਹਿਰ ਦੇ ਸ਼ਹੀਦ / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
 •    ਰੰਗ ਬਰੰਗੇ ਫੁੱਲ (ਬਾਲ ਗੀਤ-ਸੰਗ੍ਰਹਿ) / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
 •    ਚੋਣ ਨਿਸ਼ਾਨ ਗੁੱਲੀ ਡੰਡਾ / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
 •    ਸਾਉਣ ਮਹੀਨੇ ਦਾ ਤੋਹਫ਼ਾ - ਬਿਸਕੁਟ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਸੂਰਜਾਂ ਦੇ ਵਾਰਿਸ (ਕਾਵਿ-ਸੰਗ੍ਰਹਿ) / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
 • ਚੰਗੇ ਸੰਸਕਾਰ ਅਤੇ ਨੈਤਿਕ ਕਦਰਾਂ ਕੀਮਤਾਂ (ਲੇਖ )

  ਜਸਵੀਰ ਸ਼ਰਮਾ ਦੱਦਾਹੂਰ   

  Email: jasveer.sharma123@gmail.com
  Cell: +91 94176 22046
  Address:
  ਸ੍ਰੀ ਮੁਕਤਸਰ ਸਾਹਿਬ India
  ਜਸਵੀਰ ਸ਼ਰਮਾ ਦੱਦਾਹੂਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਅੱਜਕਲ ਪੈਸੇ ਦੀ ਅੰਨੀ ਦੌੜ ਨੇ ਤੇ ਰਾਤੋ ਰਾਤ ਕਰੋੜਪਤੀ ਬਣਨ ਦੀਆਂ ਉਮੰਗਾਂ ਨੇ ਬੱਚਿਆਂ ਕੋਲੋਂ ਆਪਣੇ ਬਿਰਧ ਮਾਪਿਆਂ ਕੋਲ ਬੈਠਣ ਲਈ ਘੜੀ ਦੋ ਘੜੀ ਦਾ ਸਮਾਂ ਵੀ ਖੋਹ ਲਿਆ ਹੈ।ਅੱਜ ਦੇ ਬਜੁਰਗ ਆਪਣਾ ਦੁਖੜਾ ਬੱਚਿਆਂ ਨੂੰ ਦੱਸਣ ਲਈ ਤਰਸਦੇ ਰਹਿੰਦੇ ਹਨ। ਉਹ ਆਪਣੇ ਆਪ ਨੂੰ ਬੇਵਸ ਨਿੰਮੋਝੂਣੇ ਮਹਿਸੂਸ ਕਰਦੇ ਹਨ। ਜੇ ਕਿਸੇ ਬਜੁਰਗ ਦਾ ਹਾਲ ਪੁਛੀਏ ਤਾਂ ਕਹਿ ਦਿੰਦੇ ਹਨ ਕਿ ਕੀ ਦੱਸਾਂ ਸਤਿਆ ਪਿਆ ਹਾਂ,ਸਾਰੇ ਦਿਨ ਦੀ ਇਕੱਲਤਾ ਮੈਨੂੰ ਵਢ ਵਢ ਖਾਂਦੀ ਹੈ। ਮੈਂ ਹੋਰ ਜਿਊਣਾ ਨਹੀਂ ਚਾਹੁੰਦਾ,ਮੈਂ ਆਪਣੀ ਔਲਾਦ ਤੋਂ ਹੀ ਬੇਇਜਤੀ ਕਰਾਉਣ ਜੋਗਾ ਰਹਿ ਗਿਆ ਹਾਂ। ਘਰ ਦਾ ਹਰੇਕ ਜੀਅ ਮੈਨੂੰ ਸਦਾ ਹੀ ਟੋਕਾ ਟੋਕੀ ਕਰਦਾ ਰਹਿੰਦਾ ਹੈ। ਉਸ ਦੀਆਂ ਰੀਝਾਂ ਉਮੰਗਾਂ ਤੇ ਪਾਣੀ ਫਿਰ ਜਾਂਦਾ ਹੈ। ਕੋਈ ਅਜਿਹਾ ਦੋਸਤ ਵੀ ਉਸਨੂੰ ਬੁੱਢੇ ਵਾਰੇ ਨਹੀਂ ਲਭਦਾ ਜਿਸ ਨਾਲ ਉਹ ਆਪਣੀ ਆਂ ਗੱਲਾਂ ਸਾਂਝੀਆਂ ਕਰ ਸਕੇ।
                  65 ਸਾਲ ਦੀ ਉਮਰ ਤੋਂ ਵੱਧ ਵਾਲਾ ਇਨਸਾਨ ਬੁਢਾਪੇ ਵਿਚ ਦਾਖਲ ਹੋ ਜਾਂਦਾ ਹੈ। ਇਹ ਉਮਰ ਬਾਲਪਨ,ਜਵਾਨੀ ਤੋਂ ਹੁੰਦੀ ਹੋਈ ਜਦੋਂ ਵੀ ਇਨਸਾਨ ਦੇ ਉਪਰ ਆਉਂਦੀ ਹੈ ਤਾਂ ਇਸਨੂੰ ਬੁਢਾਪੇ ਦਾ ਨਾਮ ਦਿੱਤਾ ਜਾਂਦਾ ਹੈ। ਇਨਸਾਨ ਦੀ ਜਿੰਦਗੀ ਚ ਸਭ ਤੋਂ ਔਖਾ ਸਮਾਂ ਇਹੀ ਹੁੰਦਾ ਹੈ। ਬੁਢਾਪਾ ਉਮਰ ਦੇ ਅਖੀਰ ਦੇ ਸਮੇਂ ਦੀ ਤਾ੍ਸਦੀ ਦਾ ਝਲਕਾਰਾ ਹੈ। ਕੁਦਰਤੀ ਕਿਸਮ ਨਾਲ ਹਰ ਚੀਜ਼ ਨਵੀਂ ਤੋਂ ਪੁਰਾਣੀ ਹੁੰਦੀ ਹੈ। ਇਹੋ ਹਾਲ ਬੁਢਾਪੇ ਵਿਚ ਇਨਸਾਨ ਨੂੰ ਆਵਦਾ ਦਿਸਦਾ ਹੈ।ਮੂੰਹ ਤੇ ਪਈ ਝੁਰੜੀਆਂ ਵਾਲੀ ਦਿਖ ਇਨਸਾਨ ਦੀ ਨਿਰਾਸ਼ਾ ਦਾ ਕਾਰਨ ਬਣਦੀ ਹੈ। ਇਹੋ ਝੁਰੜੀਆਂ ਉਸਨੂੰ ਆਪਣੇ ਥੱਕੇ ਹੋਣ ਦਾ ਅਨੁਭਵ ਕਰਾਉਂਦੀਆਂ ਹਨ। ਇਸੇ ਉਮਰ ਵਿਚ ਹੀ ਉਸਦੇ ਅੰਗ ਪੈਰ ਲਗਾਤਾਰ ਕੰਮ ਕਰਨ ਤੋਂ ਜੁਆਬ ਦੇ ਜਾਂਦੇ ਹਨ। ਉਹਦੂਜਿਆਂ ਦਾ ਸਹਾਰਾ ਲੱਭਣ ਲਈ ਮਜਬੂਰ ਹੋ ਜਾਂਦਾ ਹੈ। ਦੂਜਿਆਂ ਤੋਂ ਭਾਵ ਆਪਣੇ ਨਿਕਟਵਰਤੀ ਜਾਂ ਆਪਣੀ ਔਲਾਦ ਤੋਂ।
              ਅਜ ਜਿੰਦਗੀ ਦਾ ਰੁਝਾਨ ਤੇ ਨਿਰਾਸ਼ਤਾ ਏਨੀ ਵਧ ਗਈ ਹੈ ਕਿ ਇਨਸਾਨ ਇਨਾਂ ਵਿਚ ਹੀ ਗੁਆਚਿਆ ਰਹਿੰਦਾ ਹੈ। ਹਰ ਇਕ ਇਨਸਾਨ ਦੇ ਆਪੋ ਆਪਣੇ ਦੁੱਖ ਦਰਦ ਹੁੰਦੇ ਹਨ।ਉਹ ਆਪਣੇ ਤੇ ਆਪਣੇ ਬੱਚਿਆਂ ਦੇ ਜਿੰਦਗੀ ਦੇ ਉਦੇਸ਼ਾਂ ਨੂੰ ਪਾਉਣ ਲਈ ਵਿਰਸੇ ਪ੍ਤੀ ਫਰਜਾਂ ਨੂੰ ਅੱਖੋਂ ਓਹਲੇ ਕਰ ਦਿੰਦਾ ਹੈ। ਪਰ ਅੱਜ ਦਾ ਨੌਜੁਆਨ ਗਰੀਬੀ,ਬੇਰੁਜਗਾਰੀ,ਅਪਮਾਨ,ਤਲਾਕ,ਲਾਚਾਰੀ ਨੂੰ ਭੋਗਦਾ ਭੋਗਦਾ ਨਸ਼ਈ ਵੀ ਬਣਦਾ ਜਾ ਰਿਹਾ ਹੈ। ਇਕ ਪਾਸੇ ਨਸ਼ੇ ਤੇ ਦੂਜੇ ਪਾਸੇ ਬੇਰੁਜਗਾਰੀ ਵਧਦੀ ਜਾ ਰਹੀ ਹੈ। ਅਜ ਦਾ ਇਹ ਵਰਤਾਰਾ ਸਰਬ ਵਿਆਪਕ ਹੈ। ਲੋਕਾਂ ਨੂੰ ਇਨਾਂ ਦੁਖਾਂ ਦਾ ਗ੍ਹਿਣ ਲੱਗਿਆ ਹੋਇਆ ਹੈ। ਦੁੱਖਾਂ ਨੂੰ ਸਹਿਣ ਦੀ ਸਮਰੱਥਾ ਵਖਰੀ ਹੁੰਦੀ ਹੈ। ਜਿੰਦਗੀ ਦੇ ਪੜਾਵਾਂ ਵਿਚੋਂ ਨਿਕਲਦਾ ਇਨਸਾਨ ਬੁਢਾਪੇ ਦੀ ਦਹਿਲੀਜ ਤੇ ਖੜਾ ਦੋਵਾਂ ਦੁੱਖਾਂ ਨੂੰ ਭੋਗਦਾ ਹੈ।
             ਅੱਜਕਲ ਦਹਤੇ ਦੋਹਤਰੀਆਂ ਅਤੇ ਪੋਤਿਆਂ ਦੀ ਜੀਵਨ ਜਾਚ ਬਦਲ ਗਈ ਹੈ। ਉਨਾਂ ਨੇ ਦਾਦੇ ਦਾਦੀ ਨਾਨੇ ਨਾਨੀ ਨਾਲ ਗੱਲਬਾਤ ਤਾਂ ਕੀ ਕਰਨੀ ਹੈ,ਸਗੋਂ ਉਨਾਂ ਨੂੰ ਤਾਂ ਉਹਨਾਂ ਦੇ ਕੱਪੜਿਆਂ ਵਿਚੋਂ ਵੀ ਬਦਬੂ ਆਉਂਦੀ ਹੈ। ਟੀ.ਵੀ ਨੇ ਦਾਦਾ ਦੀਆਂ ਕਹਾਣੀਆਂ ਦਾ ਮਜਾ ਖੋਹ ਲਿਆ ਹੈ। ਬਜੁਰਗਾਂ ਦਾ ਸਮਾਨ ਅਜ ਦੇ ਨੌਜੁਆਨਾਂ ਨੂੰ ਪਸੰਦ ਨਹੀਂ ਆਉਂਦਾ ਇਸ ਤੋਂ ਬਿਨਾਂ ਜੇਕਰ ਕਿਤੇ ਬਿਰਧ ਆਸ਼ਰਮਾਂ ਵਿਚ ਜਾ ਕੇ ਬਜੁਰਗਾਂ ਦੀ ਹੱਡ ਬੀਤੀ ਸੁਣੀਏ ਤਾਂ ਸ਼ਰਮਨਾਕ ਕਿੱਸੇ ਸਾਹਮਣੇ ਆਉਂਦੇ ਹਨ,ਹਾਂ ਜਿਸ ਕਿਲੇ ਬਜੁਰਗ ਕੋਲ ਜਮੀਨ ਜਾਂ ਘਰਦੇ ਪੱਤਰੇ ਹੋਣ ਤੇ ਆਵਦੇ ਕੋਲ ਸਾਂਭ ਕੇ ਰੱਖੇ ਹੋਣ ਤਾਂ ਉਹ ਚਾਰ ਦਿਨ ਆਪਣੀ ਔਲਾਦ ਨਾਲ ਸੌਖੇ ਕੱਟ ਲੈਂਦਾ ਹੈ। ਆਮ ਤੌਰ ਤੇ ਕਈਆਂ ਘਰਾਂ ਵਿਚ ਬਜੁਰਗਾਂ ਨੂੰ ਬੇਲੋੜਾ ਸਮਝਿਆ ਜਾਂਦਾ ਹੈ। ਜਦੋਂ ਕਿ ਉਹਨਾਂ ਨੂੰ ਇਸ ਉਮਰ ਚ ਲੋੜ ਹੁੰਦੀ ਹੈ ਮਿੱਠੇ ਬੋਲਾਂ ਦੀ,ਪਿਆਰ ਦੀ ਅਪਣੱਤ ਦੀ। ਜੇਕਰ ਬਜੁਰਗਾਂ ਪ੍ਤੀ ਹਮਦਰਦੀ ਤੋਂ ਕੰਮ ਲਿਆ ਜਾਵੇ ਤਾਂ ਅੱਗੋਂ ਆਪਣੀ ਔਲਾਦ ਤੋਂ ਵੀ ਆਪਣੇ ਬੁਢੇਪੇ ਦੀ ਸੌਖ ਅਤੇ ਖੁਸ਼ੀ ਵੇਖਣ ਨਦੀ ਆਸ ਰੱਖੀ ਜਾ ਸਕਦੀ ਹੈ। ਇਸ ਕਰਕੇ ਉਹ ਬੋਲ ਬੋਲੋ ਜਿਨਾਂ ਵਿਚ ਤੁਹਾਡੇ ਮਨ ਦਾ ਮੋਹ ਸ਼ਬਦਾਂ ਰਾਹੀਂ ਫੁਟਦਾ ਹੋਵੇ। ਬਜੁਰਗਾਂ ਨੂੰ ਸੁੰਨੇਪਨ ਤੋਂ,ਇਕੱਲਤਾ ਤੋਂ ਛੁਟਕਾਰਾ ਦਿਵਾਉਂਦਾ ਹੋਵੇ। ਕਦੇ ਨਾ ਭੁਲੋ ਕਿ ਜਵਾਨੀ ਦੀਆਂ ਸਿਖਰਾਂ ਤੋਂ ਬਾਦ ਤੁਸੀਂ ਵੀ ਇਕ ਦਿਨ ਇਸ ਅਵਸਥਾ ਵਿਚ ਆਉਣਾ ਹੈ। ਇਸ ਕਰਕੇ ਅੱਜ ਉਨਾਂ ਦੇ ਤਜਰਬਿਆਂ ਦੇ ਖਜਾਨਿਆਂ ਨੂੰ ਪੂਰੀ ਮਹੱਤਤਾ ਦੇਵੋ। ਸਦਾਚਾਰ ਤੇ ਸ਼ਿਸ਼ਟਾਚਾਰ ਰਹਿਤ ਦੁਨੀਆ ਦਾ ਭਵਿਖ ਕਦੇ ਵੀ ਸੁਨਹਿਰੀ ਨਹੀਂ ਬਣਿਆ।
               ਇੱਥੇ ਇਕ ਇਤਿਹਾਸਕ ਵਾਕਿਆ ਯਾਦ ਆਉਂਦਾ ਹੈ ਕਿ ਕਿਸੇ ਦੇਸ਼ ਦੇ ਰਾਸ਼ਟਰਪਤੀ ਨੇ ਆਪਣਾ ਜਨਮ-ਦਿਨ ਮਨਾਇਆ ਤੇ ਆਰਾਮ ਕਰਨ ਲਈ ਲੇਟਿਆ ਹੀ ਸੀ ਕਿ ਬਾਹਰੋਂ ਕਿਸੇ ਦੇ ਮਿਲਣ ਦੀ ਆਵਾਜ ਆਈ ਕਿ ਮੈਂ ਰਾਸ਼ਟਰਪਤੀ ਨੂੰ ਮਿਲਣਾ ਚਾਹੁੰਦਾ ਹਾਂ,ਅੱਗੋਂ ਦਰਬਾਨ ਨੇ ਕਿਹਾ ਕਿ ਇਸ ਸਮੇਂ ਉਹ ਕਿਸੇ ਨੂੰ ਨਹੀਂ ਮਿਲ ਸਕਦੇ,ਬਜੁਰਗ ਨੇ ਫਿਰ ਬੇਨਤੀ ਕੀਤੀ ਕਿ ਮੈਂ ਸਿਰਫ ਦੋ ਮਿੰਟ ਲਈ ਹੀ ਉਹਨਾਂ ਨੂੰ ਮਿਲਣਾ ਹੈ,ਮੈਨੂੰ ਮਿਲਣ ਦਿਉ,ਪਰ ਦਰਬਾਨ ਨੂੰ ਨ ਮਿਲਣ ਦਾ ਹੁਕਮ ਸੀ। ਇਸ ਸਮੇਂ ਰਾਸ਼ਟਰਪਤੀ ਦੀ ਆਵਾਜ ਕਿ ਕੌਣ ਮਿਲਣਾ ਚਾਹੁੰਦਾ ਹੈ ਤਾਂ ਦਰਬਾਨ ਨੇ ਕਿਹਾ ਇਕ ਬਜੁਰਗ ਹੈ ਆਪ ਨੂੰ ਮਿਲਣ ਦੀ ਜਿਦ ਕਰ ਰਿਹਾ ਹੈ,ਤਾਂ ਰਾਸ਼ਟਰਪਤੀ ਨੇ ਕਿਹਾ ਕਿ ਉਸਨੂੰ ਅੰਦਰ ਆਉਣ ਦਿੱਤਾ ਜਾਵੇ,ਜਿਉਂ ਹੀ ਬਜੁਰਗ ਅੰਦਰ ਆਇਆ ਤਾਂ ਉਸਨੇ ਰਾਸ਼ਟਰਪਤੀ ਦੇ ਜਨਮਦਿਨ ਦੀ ਮੁਬਾਰਕਬਾਦ ਦਿੱਤੀ ਤੇ ਕਿਹਾ ਕਿ ਮੈਂ ਅਾਪ ਦੇਮੂੰਹ ਮਿੱਠਾ ਕਰਵਾਉਣ ਲਈ ਆਪ ਨੂੰ ਆਹ ਸ਼ਹਿਦ ਦੀ ਪੀਪੀ ਭੇਂਟ ਕਰਨੀ ਚਾਹੁੰਦਾ ਹਾਂ,ਤਾਂ ਰਾਸ਼ਟਰਪਤੀ ਨੇ ਪੀਪੀ ਖੋਲ ਕੇ ਉਸ ਵਿਚੋਂ ਸ਼ਹਿਦ ਚੱਖਿਆ ਤਾਂ ਬਜੁਰਗ ਦੇ ਮਨ ਨੂੰ ਬਹੁਤ ਸ਼ਾਂਤੀ ਮਿਲੀ। ਰਾਸ਼ਟਰਪਤੀ ਨੇ ਕਿਹਾ ਕੇ ਬਜੁਰਗ ਹਮੇਸ਼ਾਂ ਸਨਮਾਨਯੋਗ ਹੁੰਦੇ ਹਨ,ਇਨਾਂ ਦਾ ਸਤਿਕਾਰ ਕਰਨਾ ਬਣਦਾ ਹੈ। ਮੈਨੂੰ ਦੁਨੀਆਦੀਆਂ ਸਾਰੀਆਂ ਨਿਆਮਤਾਂ ਇਸ ਸ਼ਹਿਦ ਅੱਗੇ ਤੁਛ ਜਾਪ ਰਹੀਆਂ ਹਨ,ਮੈਨੂੰ ਇਹ ਸਭ ਤੋਂ ਸਵਾਦੀ ਲੱਗ ਰਿਹਾ ਹੈ।ਇਹ ਬਜੁਰਗਾਂ ਪ੍ਤੀ ਪਿਆਰ ਤੇ ਉਦਾਰਤਾ ਦੀ ਕਹਾਣੀ ਅੱਜ ਵੀ ਪ੍ਚੱਲਿਤ ਹੈ। ਰਾਸ਼ਟਰਪਤੀ ਤੇ ਬਜੁਰਗ ਦਾ ਰਿਸ਼ਤਾ ਖੂਨਦਾ ਨਹੀਂ ਸੀ,ਪਰ ਇਹ ਆਦਰਮਾਨ ਦੀ ਅਦਭੁਤ ਉਦਾਹਰਨ ਹੋ ਨਿਬੜੀ।ਪਰ ਵੇਖਣ ਵਾਲੀ ਗੱਲ ਇਹ ਹੈ ਕਿ ਐਸੇ ਅਹਿਸਾਸ ਖੂਨ ਦੇ ਰਿਸ਼ਤਿਆਂ ਵਿਚ ਕਿਉਂ ਨਹੀਂ ਜਾਗਦੇ
               ਐਸੇ ਸੰਸਕਾਰ ਇਨਸਾਨ ਦੇ ਮਨੋਬਲ ਨੂੰ ਵਧਾਉਂਦੇ ਹਨ। ਚੰਗੇ ਸੰਸਕਾਰਾਂ ਅਤੇ ਨੈਤਿਕ ਕਦਰਾਂ ਕੀਮਤਾਂ ਨੂੰ ਪੱਲੇ ਬੰਨ ਕੇ ਚੱਲੀਏ ਤਾਂ ਮਨ ਦੀ ਭਟਕਣਾ ਖਤਮ ਹੋਵੇਗੀ। ਜਿੰਦਗੀ ਦੀ ਸੰਤੁਸ਼ਟਤਾ ਸਦਾਚਾਰਕ ਕੰਮਾਂ ਨਾਲ ਜਾਂ ਫਿਰ ਚੰਗੇ ਕਰਮਾਂ ਨਾਲ ਵਧਦੀ ਹੈ।
             ਬਿਰਧਾਂ ਦੇ ਦੁਖਾਂ ਦਾ ਕਾਰਨ ਸਰਕਾਰ ਦੀ ਪਹੁੰਚ ਵੀ ਹੈ,ਉਹ ਵਧਦੀ ਹੋਈ ਆਬਾਦੀ ਤੇ ਕੰਟਰੋਲ ਕਰਨ ਦੀ ਬਾਬਤ ਨਹੀਂ ਸੋਚਦੀ। ਲੀਡਰਾਂ ਨੂੰ ਆਪਣੀਆਂ ਵੋਟਾਂ ਵਧਣ ਨਾਲ ਮਤਲਬ ਹੈ। ਵਧਦੀ ਜਨੰਖਿਆ ਬੇਰੁਜਗਾਰੀ ਨੂੰ ਜਨਮ ਦਿੰਦੀ ਹੈ।ਤੇ ਬੇਰੁਜਗਾਰੀ ਅੱਜਦੇ ਨੌਜੁਆਨਾਂ ਨੂੰ ਨਿਰਾਸ਼ਤਾ ਵੱਲ ਧੱਕਦੀ ਹੈ। ਇਸ ਨਿਰਾਸ਼ਤਾ ਨੂੰ ਖਤਮ ਕਰਨ ਲਈ ਰੁਜਗਾਰ ਦੇ ਨਵੇਂ ਅਵਸਰ ਜੁਟਾਉਣ ਦੀ ਲੋੜ ਹੈ।
        ਸਰਕਾਰ ਬੁਧੀਜੀਵੀਆਂ ਤੇ ਸਮਾਜਸੇਵੀ ਸੰਸਥਾਵਾਂ ਨੂੰ ਕੋਈ ਅਜਿਹਾ ਉਪਰਾਲਾ ਕਰਨਾ ਚਾਹੀਦਾ ਹੈ ਕਿ ਬਿਰਧ ਤੇ ਦੁਖਿਆਰੀ ਮਾਨਵਤਾ ਦੇ ਦੁਖਾਂ ਨੂੰ ਦੂਰ ਕਰਕੇ ਉਨਾਂ ਦੀ ਰੂਹ ਤੇ ਖੇੜਾ ਲਿਆਂਦਾ ਜਾ ਸਕੇ। ਆਪਣੇ ਬੱਚਿਆਂ ਨੂੰ ਉਚੇਰੀ ਵਿਦਿਆ ਨਾਲ ਨਾਲ ਚੰਗੇ ਸੰਸਕਾਰ ਵੀ ਦੇਣ। ਫਿਰ ਹੀ ਵਾਰਿਸ ਪਿਆਰ ਹਮਦਰਦੀ ਅਤੇ ਅਪਣੱਤ ਦੇ ਰਾਹ ਤੇੇੇ  ਚੱਲ ਕੇ ਆਪਣੇ ਵਿਰਸੇ ਅਤੇ ਆਪਣੇ ਬਜੁਰਗਾਂ ਨਾਲ ਇਕ ਸੁਰ ਹੋ ਕੇ ਚੱਲਣਗੇ ਅਤੇ ਉਨਾਂ ਦਾ ਆਪਣਾ ਬੁਢਾਪਾ ਵੀ ਸੁਖਮਈ ਹੋਵੇਗਾ। ਆਪਣੇ ਵਿਰਸੇ ਦੇ ਨਾਲ ਜੁੜਕੇ ਆਪਣੀ ਬਜੁਰਗਾਂ ਰੂਪੀ ਸੰਪੱਤੀ ਨੂੰ ਮਨ ਦੀਆਂ ਗਹਿਰਾਈਆਂ ਨਾਲ ਸੰਭਾਲੀਏ।