ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ (ਖ਼ਬਰਸਾਰ)


ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 5 ਸਤੰਬਰ 2015  ਦਿਨ ਸ਼ਨਿੱਚਰਵਾਰ 2-00 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਦੇ ਹਾਲ ਵਿਚ ਹੋਈ। ਫੋਰਮ ਦੇ ਪਰਧਾਨ  ਨੇ ਸਭਨੂੰ ਜੀ ਆਇਆਂ ਆਖਿਆ। ਸ਼ਮਸ਼ੇਰ ਸਿੰਘ ਸੰਧੂ ਅਤੇ ਬੀਬੀ ਸੁਰਿੰਦਰ ਗੀਤ ਨੂੰ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਸਨ। ਸਟੇਜ ਸਕੱਤਰ ਦੀ ਜੁੱਮੇਵਾਰੀ ਨਿਭਾਂਦਿਆਂ ਜਰਨੈਲ ਸਿੰਘ ਨਿਝਰ  ਨੇ ਆਰ. ਐਸ. ਸੈਣੀ ਹੋਰਾਂ ਨੂੰ ਸੱਦਾ ਦਿੱਤਾ ਜਿਹਨਾਂ ਨੇ ਇਕ ਗੀਤ ਕੀ-ਬੋਰਡ ਤੇ ਗਾਕੇ ਅੱਜ ਦੀ ਸਭਾ ਦੀ ਸ਼ਾਨਦਾਰ ਸ਼ੁਰੂਆਤ ਕੀਤੀ।

ਇਸ ਤੋਂ ਅਪਰੰਤ ਜਗਦੀਸ਼ ਸਿੰਘ ਚੋਹਕਾ ਨੇ ਭਾਰਤ ਵਿਚ ਘੱਟ ਗਿਣਤੀਆਂ ਤੇ ਅਤੇ ਤਰਕਸ਼ੀਲ ਵਿਚਾਰ ਰੱਖਣ ਵਾਲੇ ਲੋਕਾਂ ਉਤੇ ਬਹੁ-ਗਿਣਤੀ ਫਿਰਕਾ ਪਰਸਤਾਂ ਵਲੋਂ ਹੋ ਰਹੇ ਹਮਲਿਆਂ ਤੇ ਵਧੀਕੀਆਂ ਦਾ ਜਿਕਰ ਕੀਤਾ ਤੇ ਇਸ ਤੇ ਗੰਭਿਰ ਚਿੰਤਾ ਪਰਗਟਾਈ। ਉਹਨਾਂ ਨੇ ਗੋਬਿੰਦ ਪਨਸਰੇ ਅਤੇ ਡਾ. ਐਮ ਐਮ ਕਲਬੁਰਗੀ ਦੇ ਕਤਲ ਦੀ ਘੋਰ ਨਿੰਦਾ ਕੀਤੀ। ਸਭਾ ਨੇ ਉਹਨਾਂ ਦੀ ਯਾਦ ਵਿਚ ਇਕ ਮਿੰਟ ਦਾ ਮੋਨ ਰਖਿਆ।


ਹਰਨੇਕ ਸਿੰਘ ਬੱਧਨੀ ਨੇ ਆਪਣੀ ਇਕ ਕਵਿਤਾ ਸੁਣਾਈ।

ਮਨਮੋਹਨ ਸਿੰਘ ਬਾਠ ਨੇ ਇਕ ਖੂਬਸੂਰਤ ਫਿਲਮੀ ਗੀਤ ਸੁਣਾਇਆ।

ਜਗਜੀਤ ਸਿੰਘ ਰਾਹਸੀ ਨੇ ਉਰਦੂ ਦੇ ਕੁਛ ਸ਼ਿਅਰ ਸੁਣਾਏ-

ਅੰਦਾਜ਼ ਹੂਬਹੂ ਤੇਰੀ ਆਵਾਜੇ ਪਾ ਕਾ ਥਾ

ਦੇਖਾ ਨਿਕਲ ਕੇ ਘਰ ਸੇ ਤੋ ਝੋਂਕਾ ਹਵਾ ਕਾ ਥਾ।

ਗੁਰਚਰਨ ਸਿੰਘ ਹੇਅਰ ਨੇ ਇਕ ਗੀਤ ਸੁਣਾਇਆ-

ਅਸੀਂ ਤੇਰੀ ਖਾਤਰ ਹਾਣਦਿਆ, ਲਿਆ ਆਪਣਾ ਸਭ ਕੁਛ ਖੋ ਸਜਣਾ

ਤਸੀਂ ਤੇਰੇ ਵਰਗੇ ਹੋ ਗਏ ਸੀ, ਤੂੰ ਸਾਡੇ ਵਰਗਾ ਹੋ ਸਜਣਾ।

ਜਸਬੀਰ ਸਿੰਘ ਸੀਹੋਤਾ ਨੇ ਆਪਣੀ ਇਕ ਕਵਿਤਾ ਸਣਾਈ।

ਅਮਤੁਲ ਮਤੀਨ  ਨੇ ਆਪਣੀ ਇਕ ਰਚਨਾ ਸੁਣਾਈ-

ਤਖਲੀਕੇ ਸ਼ਾਹਕਾਰ ਲੀਏ ਪਥਰੋਂ ਕੇ ਅੰਬਾਰ ਮੇਂ

ਤਿਲੀ ਕੇ ਪਰੋਂ ਮੇਂ ਸਾਤ ਰੰਗੋਂ ਕੀ ਝਲਕ

ਸੂਖੇ ਫੂਲੋਂ ਮੇਂ ਗੁਕਾਬ ਮੇਰੇ ਅਪਣੇ ਹੈਂ

ਹਰਸੁਖਵੰਤ ਸਿੰਘ ਸ਼ੇਰਗਿਲ ਨੇ ‘ ਫੌਜੀਆਂ ਨੇ ਸ਼ੇਰ ਮਾਰਿਆ ’ ਇਕ ਕਹਾਣੀ ਸੁਣਾਈ।

ਰਫੀ ਅਹਿਮਦ ਨੇ ਸੁਹਣੀ ਮਹੀਵਾਲ ਦੀ ਦਾਸਤਾਨ ਬੜੇ ਅਨੋਖੇ ਅੰਦਾਜ਼ ਵਿੱਚ ਸੁਣਾਈ।

ਰੁਮੇਸ਼ ਆਨੰਦ ਨੇ ਕੁਛ ਚੁਟਕਲੇ ਸਾਂਝੇ ਕੀਤੇ।

ਅਮਰੀਕ ਸਿੰਘ ਚੀਮਾ ਨੇ ਇਕ ਗੀਤ ਸੁਣਾਇਆ।

ਡਾ. ਮਜ਼ਹਰ ਸਦੀਕੀ ਹੋਰਾਂ ਰਾਈਟਰਜ਼ ਫੋਰਮ ਦੇ ਮੈਬਰ ਮੋਹਨ ਸਿੰਘ ਮਿਨਹਾਸ ਜੀ ਦੇ ਚਲਾਣੇ ਤੇ ਚੰਦ ਸ਼ਿਅਰ ਕਹੇ ਅਤੇ ਸ਼ੋਕ ਮਤਾ ਪੇਸ਼ ਕੀਤਾ। ਸਭਾ ਦੇ ਸਾਰੇ ਮੈਂਬਰਾਂ ਨੇ ਮੋਹਨ ਸਿੰਘ ਮਿਨਹਾਸ ਜੀ ਦੇ ਚਲਾਣੇ ਤੇ ੧ ਮਿੰਟ ਦਾ ਮੋਨ ਰੱਖਿਆ।

ਸੁਰਿੰਦਰ ਗੀਤ ਨੇ ਆਪਣੀ ਇਕ ਖੂਬਸੂਰਤ ਕਵਿਤਾ ‘ ਸਾਡੀਆਂ ਰੁੱਤਾਂ ‘ ਕਹੀ-

ਕੱਧਰ ਗਈਆਂ ਉਹ ਸਾਡੀਆਂ ਰੁੱਤਾਂ

ਕੁਦਰਤ ਅਗੇ ਸੁਖਦੀਆਂ ਸਨ ਜੋ

ਸਾਡੇ ਸੁਖਾਂ ਲਈ ਜੋ ਸੁੱਖਾਂ

ਸੁਰਜੀਤ ਸਿੰਘ ਸੀਤਲ ਨੇ ਦੋ ਚੁਬਰਗੇ ਸੁਣਾਏ ਤੇ ਇਕ ਗ਼ਜ਼ਲ ਕਹੀ-

ਪੇਟ ਭਰਨ ਲਈ ਇੱਕ ਜਹੇ ਨੇ, ਕੀ ਫੁਲਕਾ ਕੀ ਮੰਡਾ

ਕੁਦਰਤ ਦੀ ਹੀ ਦੇਣ ਨੇ ਦੋਵੇਂ, ਕੀ ਆਲੂ ਕੀ ਅੰਡਾ।

ਓਹੀ ਵਸਤ ਹਲਾਲ ਇੱਕ ਲਈ ਤੇ ਦੂਜੇ ਲਈ ਹਰਾਮ

ਏਸੇ ਨੂੰ ਨੇ ਕਹਿੰਦੇ ਪਨੂੰਆਂ, ਧਰਮ ਦੇ ਨਾਂ ਤੇ ਧੰਦਾ।

ਸ਼ਮਸ਼ੇਰ ਸਿੰਘ ਸੰਧੂ ਨੇ ਆਪਣੀ ਇਕ ਗ਼ਜ਼ਲ ਕਹੀ-

ਵੇਖ   ਕੈਸੀ  ਸੁੰਨ  ਸਾਰੇ,   ਛਾ  ਗਈ  ਹੈ  ਦੋਸਤਾ

ਜਾਪਦਾ  ਹੈ  ਸੋਚ  ਵੀ ਪਥਰਾ  ਗਈ  ਹੈ  ਦੋਸਤਾ।

ਫੰਧਿਆਂ  ਦੇ   ਤੰਦ   ਸਾਰੇ,  ਹੋਰ  ਸੰਘਣੇ  ਹੋ  ਗਏ

ਨਸ ਤਿਰੇ  ਮਕਤੂਲ ਦੀ  ਨਰਮਾ  ਗਈ ਹੈ ਦੋਸਤਾ।

ਰਾਜ ਹਰ ਪਾਸੇ ਹੀ ਦਿਸਦੈ, ਵਹਿਮ ਤੇ ਅਗਯਾਨ ਦਾ

ਅਕਲ ਤੇ ਲਗਦਾ ਜਿਵੇਂ  ਸ਼ਰਮਾ ਗਈ ਹੈ ਦੋਸਤਾ।

ਇਕਰਮ ਪਾਸ਼ਾ ਨੇ ਆਪਣੀ ਇਕ ਰਚਨਾ ਸਾਂਝੀ ਕੀਤੀ।

ਜਰਨੈਲ ਸਿੰਘ ਤੱਗੜ ਨੇ ਆਪਣੀ ਇਕ ਰਚਨਾ ਸਾਂਝੀ ਕੀਤੀ।

ਸੁਰਿੰਦਰ ਸਿੰਘ ਢਿਲੋਂ  ਨੇ ਇਕ ਗੀਤ ਸੁਣਾਕੇ ਮਾਹੌਲ ਖੁਸ਼ਗਵਾਰ ਕੀਤਾ।

ਰਾਈਟਰਜ਼ ਫੋਰਮ ਵਲੋਂ ਹਾਜ਼ਰੀਨ ਲਈ ਚਾਹ ਅਤੇ ਸਨੈਕਸ ਦਾ ਢੁਕਵਾਂ ਪ੍ਰਬੰਧ ਕੀਤਾ ਗਿਆ ਸੀ।
ਸ਼ਮਸ਼ੇਰ ਸਿੰਘ ਸੰਧੂ ਨੇ ਸਭਾ ਵਿੱਚ ਆਉਣ ਲਈ ਸਭ ਦਾ ਧੰਨਵਾਦ ਕੀਤਾ ਅਤੇ ਅਗਲੀ ਇਕਤਰਤਾ ਲਈ ਸਾਰਿਆਂ ਨੂੰ ਪਿਆਰ ਭਰਿਆ ਸੱਦਾ ਦਿੱਤਾ।
ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉੁਰਦੂ ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ ਕਰਨਾ ਤੇ ਸਾਂਝਾਂ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ ਕਰੇਗਾ। ਸਾਹਿਤ/ ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ ਪਾਵੇਗੀ।

ਸ਼ਮਸ਼ੇਰ ਸਿੰਘ ਸੰਧੂ


samsun escort canakkale escort erzurum escort Isparta escort cesme escort duzce escort kusadasi escort osmaniye escort