ਧਰਮਾਂ ਦੇ ਨਾਮ ਤੇ (ਮਿੰਨੀ ਕਹਾਣੀ)

ਹਰਮਿੰਦਰ ਸਿੰਘ 'ਭੱਟ'   

Email: pressharminder@sahibsewa.com
Cell: +91 99140 62205
Address:
India
ਹਰਮਿੰਦਰ ਸਿੰਘ 'ਭੱਟ' ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੈਂਂ ਪਿੰਡ ਦੇ ਬਸ ਅੱਡੇ ਤੇ ਬਸ ਦੀ ਉਡੀਕ ਕਰ ਰਿਹਾ ਸੀ ਕਿ ਅੱਡੇ ਤੇ ਬੈਠੇ ਪਿੰਡ ਦੇ ਹੀ ਬਜ਼ੁਰਗਾਂ ਤੇ ਨੌਜਵਾਨ ਵੀਰਾਂ ਵਿਚੋਂ ਕਰਤਾਰ ਸਿੰਘ ਦੀ ਉੱਚੀ ਆਵਾਜ਼ ਸੁਣ ਕੇ ਮੈਂ ਵੀ ਉਨ•ਾਂ ਦੇ ਨੇੜੇ ਹੋ ਗਿਆ ਜੋ ਕਿ ਹਰਬੰਸ ਸਿੰਘ ਨੂੰ ਬੋਲ ਰਿਹਾ ਸੀ ਗੱਲ ਧਰਮ ਤੇ ਸਿਆਸਤੀ ਲੀਡਰਾਂ ਬਾਰੇ ਹੋ ਰਹੀ ਸੀ। ਅਸਲ ਵਿਚ  ਨਵੀਂ ਉਮਰ ਦਾ ਹਰਬੰਸ ਸਿੰਘ ਬੜਾ ਹੀ ਨਿਮਰ ਸੁਭਾਅ ਦਾ ਸੀ ਤੇ ਆਦਰ ਸਤਿਕਾਰ ਵੀ ਛੋਟੇ ਵੱਡੇ ਦਾ ਕਰਦਾ ਸੀ.... ਉਹ ਨੇ  ਕਰਤਾਰ ਨੂੰ ਕਿਹਾ ”ਵੀਰ ਧਰਮ ਤਾਂ ਇੱਕੋ ਹੀ ਹੈ ਸਭ ਦਾ......... ਪਰ ਰਾਹ ਵੱਖੋ ਵੱਖਰੇ ਨੇ............. ਐਵੇਂ ਅਣਭੋਲ ਜਨਤਾ ਨੂੰ ਸਿਆਸੀ ਲੀਡਰ ਧਰਮਾਂ ਦੇ ਨਾਮ ਤੇ ਵਿਵਾਦਾਂ ਵਿਚ ਫਸਾ ਕੇ ਲੜਾਈ ਝਗੜੇ ਕਰਵਾ ਆਪਣਾ ਲਾਹਾ ਖੱਟੀ ਜਾਂਦੇ ਨੇ” ਇਹ ਸੁਣ ਕਰਤਾਰ ਸਿੰਘ ਨੇ ਕਿਹਾ ”ਓਏ ਕਾਕੇ ਤੈਨੂੰ ਕੀ ਪਤਾ ਰੋਡੇ ਪੌਡੇ ਨੂੰ ਗੱਲਾਂ ਕਰਦਾ ਏ ਇੱਕ ਧਰਮ ਦੀ ਤੇ ਰਾਜਨੀਤੀ ਦੀ.....ਧਰਮ ਸਭ ਦੇ ਅੱਡੋ ਅੱਡ ਨੇ ਤੇ ਰਾਹ ਵੀ ਵੱਖੋ ਵੱਖਰੇ........ ਆਹ ਦੇਖ ਸਿਰ ਦਸਤਾਰ ਤੇ ਦਾੜ•ਾ ਅੱਸੀ ਆਪਣੇ ਧਰਮ ਤੇ ਪੱਕੇ ਆ ਤੇ....... ਇਸ ਵਿਚ ਰਾਜਨੀਤੀ ਕੀ ਜੇ ਕੋਈ ਇੱਕ ਦੂਜੇ ਦੇ ਧਰਮ ਬਾਰੇ ਮਾੜਾ ਕਹੂ ਤਾਂ ਲੜਾਈ ਤਾਂ ਹੋਊ ਗੀ ਹੀ” ਕਰਤਾਰ ਸਿੰਘ ਦੀ ਗੱਲ ਉਸ ਦੀ ਅਨਪੜ•ਤਾ ਦਾ ਸਬੂਤ ਤਾਂ ਦੇ ਹੀ ਰਹੀ ਸੀ ਪਰ ਪੜੇ ਲਿਖੇ  ਹਰਬੰਸ ਸਿੰਘ ਨੇ ਕਿਹਾ ”ਵੀਰੇ ਅੱਜ ਕੱਲ• ਤਾਂ ਧਰਮਾਂ ਦੇ ਬਾਣੇ ਦੀ ਆੜ ਲੈ ਕੇ ਤਾਂ ਲੁੱਟ ਰਹੇ ਨੇ ਸਾਰੇ ਬਾਬੇ ...... ਵਹਿਮਾਂ ਭਰਮਾਂ ਵਿਚ ਪਾ ਕੇ..... ਤੇ ਸਿਆਸੀ ਲੀਡਰ ਵੀ ਇਹਨਾਂ ਬਾਬਿਆਂ ਦੇ ਪੈਰਾਂ ਵਿਚ ਮੱਥਾ ਟੇਕ ਆਪਣੀਆਂ ਵੋਟਾਂ ਪੱਕੀਆਂ ਕਰਦੇ ਨੇ......” ਇੰਨੀ ਗੱਲ ਹਰਬੰਸ ਨੇ ਕੀ ਕਹੀ ਬਸ ਕਰਤਾਰ ਸਿੰਘ ਤਾਂ ਹੋ ਗਿਆ ਅੱਗ ਬਬੂਲਾ ”ਉ ਕਾਕਾ ਤੁਸੀਂ ਕੱਲ• ਦੇ ਮੁੰਡੇ ਸਾਨੂੰ ਕੀ ਦੱਸਦੇ ਉ ਆ ਜਾਣੇ ਉ ਨਸਾ ਨੁਸ਼ਾ ਕਰ ਕੇ..... ਤੇ ਬੋਲਣ ਲੱਗ ਜਾਣੇ ਉ ਅਵਾ ਤਵਾ.... ਥੋੜੇ• ਕਰ ਕੇ ਤਾਂ ਕੌਮ ਦਾ ਘਾਣ ਹੋਈ ਜਾਂਦਾ....” ਉਹ ਪਤਾ ਨਹੀਂ ਹੋਰ ਕਿੰਨੀਆਂ ਮਾੜੀਆਂ ਗੱਲਾਂ ਆਪਣੇ ਆਪ ਨੂੰ ਹਾਰਦਾ ਜਿਹਾ ਮਹਿਸੂਸ ਹੁੰਦਾ ਹੋਇਆ ਜਾਣ ਕੇ ਆਖ ਗਿਆ ਹਰਬੰਸ ਨੂੰ...... ਪਰ ਉਹ ਨਿਮਰਤਾ ਨਾਲ ਸਭ ਸੁਣਦਾ ਰਿਹਾ ਤੇ ਜੱਦੋ ਕਰਤਾਰ ਸਿੰਘ ਬੋਲ ਕੇ ਚੁੱਪ ਕਰ ਗਿਆ ਤਾਂ....... ਹਰਬੰਸ ਨੇ ਗੱਲ ਨੂੰ ਹੋਰ ਵਧਾਉਣ ਦੀ ਥਾਂ ਖ਼ਤਮ ਕਰਦੇ ਹੋਏ ਨੇ ਕਿਹਾ ”ਵੀਰੇ ਚਲੋ ਤੁਸੀਂ ਜਿੱਤੇ ਮੈ ਹਾਰਿਆ” ਇਹ ਸੁਣ ਕਰਤਾਰ ਸਿੰਘ ਜਿਵੇਂ ਕਿਸੇ ਖੇਡ ਵਿਚੋਂ ਜਿੱਤੀ ਬਾਜ਼ੀ ਵਾਂਗਰਾਂ ਖਿੜ ਉੱਠਿਆ..... ਇੰਨੇ ਨੂੰ ਬਸ ਵੀ ਆ ਗਈ ਮੈਂ ਬਸ ਵਿਚ ਬੈਠ ਕੇ ਸੋਚਣ ਲੱਗ ਪਿਆ ਕਿ ਕੋਣ ਜਿੱਤਿਆ... ਹਰਬੰਸ ਦੀ ਨਿਮਰਤਾ ਵਾਲਾ ਇੱਕੋ ਧਰਮ ਜਿਸ ਨੂੰ ਵੰਡਿਆਂ ਜਾ ਰਿਹਾ ਹੈ ਜਾਂ ਕਰਤਾਰ ਸਿੰਘ ਦੇ ਹਿੰਸਕ ਵਰਤਾਰੇ ਵਾਲਾ ਵੱਖੋ ਵੱਖਰੇ ਧਰਮ ਜਿਸ ਦੇ ਨਾਮ ਤੇ ਜਨਤਾ ਦੀ  ਸਿਆਸੀ ਲੀਡਰਾਂ ਤੇ ਅਖੌਤੀ ਬਾਬਿਆਂ ਵੱਲੋਂ ਕੀਤੀ ਜਾ ਰਹੀ ਲੁੱਟ।





samsun escort canakkale escort erzurum escort Isparta escort cesme escort duzce escort kusadasi escort osmaniye escort