ਇਨਸਾਨ (ਗੀਤ )

ਸਰਬਜੀਤ ਕੌਰ   

Email: sarpanchamandeep@gmail.com
Cell: +91 94631 30815
Address: ਪਿੰਡ ਫੋਜੇਵਾਲ, ਤਹਿ-ਮਾਲੇਰਕੋਟਲਾ
ਸੰਗਰੂਰ India
ਸਰਬਜੀਤ ਕੌਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਹਰ ਇਨਸਾਨ ਉਹ ਚੰਗਾ ਲਗਦਾ
ਜੋ ਭਲਾ ਸਰਬੱਤ ਦਾ ਸਦਾ ਹੀ ਮੰਗਦਾ 
ਦਿਲ ਵਿੱਚ ਸਦਾ ਪਿਆਰ  ਜੋ ਰੱਖੇ 
ਸੁੱਖ ਸ਼ਾਤੀ ਦਾ ਸੂਰਜ ਮਘਦਾ 
ਹਰ ਇਨਸਾਨ ਉਹ ਚੰਗਾ ਲਗਦਾ……………

ਕਰੇ ਕਿਰਤ ਹੱਥੀਂ, ਖਾਵੇ ਹੱਕ ਦਾ
ਮਿਹਨਤਾਂ ਵਿੱਚ ਵਿਸ਼ਵਾਸ ਜੋ ਰੱਖਦਾ।
ਮੰਗਣਾ ਤਾਂ ਹੈ ਮਰਨ ਬਰਾਬਰ
ਜੋ ਪਰਦਾ ਹੈ ਹਰ ਦਾ ਢੱਕਦਾ
ਹਰ ਇਨਸਾਨ ਉਹ ਚੰਗਾ ਲਗਦਾ……………

ਜਾਤਾਂ-ਪਾਤਾਂ ਤੋਂ ਉੱਪਰ ਉੱਠਕੇ
ਜੋ ਸਭ ਨੂੰ ਇੱਕ ਧਾਗੇ ਬੰਨਦਾ।
ਗੁਰੂਆਂ ਦੀ ਬਾਣੀ ਨੂੰ ਜੋ
"ਸਰਬਜੀਤ" ਜੋ ਸੱਚੇ ਦਿਲੋਂ ਕਰੇ ਸਜਦਾ
ਹਰ ਇਨਸਾਨ ਉਹ ਚੰਗਾ ਲਗਦਾ…………