ਕਵਿਤਾਵਾਂ

  •    ਦੀਨ ਈਮਾਨ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
  •    ਕਰਜਾ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
  •    ਹਰਿਮੰਦਰ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
  •    ਫਲਸਫਾ / ਭੁਪਿੰਦਰ ਸਿੰਘ ਬੋਪਾਰਾਏ (ਗੀਤ )
  •    ਸਿੱਖੀ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
  •    ਮੇਲਾ / ਭੁਪਿੰਦਰ ਸਿੰਘ ਬੋਪਾਰਾਏ (ਗੀਤ )
  •    ਗ਼ਜ਼ਲ / ਭੁਪਿੰਦਰ ਸਿੰਘ ਬੋਪਾਰਾਏ (ਗ਼ਜ਼ਲ )
  •    ਗ਼ਜ਼ਲ / ਭੁਪਿੰਦਰ ਸਿੰਘ ਬੋਪਾਰਾਏ (ਗ਼ਜ਼ਲ )
  •    ਪਹਿਚਾਣ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
  •    ਸਿੱਖੀ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
  •    ਗ਼ਜ਼ਲ / ਭੁਪਿੰਦਰ ਸਿੰਘ ਬੋਪਾਰਾਏ (ਗ਼ਜ਼ਲ )
  •    ਤਖ਼ਤੀਆਂ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
  •    ਗ਼ਜ਼ਲ / ਭੁਪਿੰਦਰ ਸਿੰਘ ਬੋਪਾਰਾਏ (ਗ਼ਜ਼ਲ )
  •    ਗ਼ਜ਼ਲ / ਭੁਪਿੰਦਰ ਸਿੰਘ ਬੋਪਾਰਾਏ (ਗ਼ਜ਼ਲ )
  •    ਗ਼ਜ਼ਲ / ਭੁਪਿੰਦਰ ਸਿੰਘ ਬੋਪਾਰਾਏ (ਗ਼ਜ਼ਲ )
  •    ਗ਼ਜ਼ਲ / ਭੁਪਿੰਦਰ ਸਿੰਘ ਬੋਪਾਰਾਏ (ਗ਼ਜ਼ਲ )
  •    ਗ਼ਜ਼ਲ / ਭੁਪਿੰਦਰ ਸਿੰਘ ਬੋਪਾਰਾਏ (ਗ਼ਜ਼ਲ )
  •    ਗ਼ਜ਼ਲ / ਭੁਪਿੰਦਰ ਸਿੰਘ ਬੋਪਾਰਾਏ (ਗ਼ਜ਼ਲ )
  •    ਗ਼ਜ਼ਲ / ਭੁਪਿੰਦਰ ਸਿੰਘ ਬੋਪਾਰਾਏ (ਗ਼ਜ਼ਲ )
  • ਗ਼ਜ਼ਲ (ਗ਼ਜ਼ਲ )

    ਭੁਪਿੰਦਰ ਸਿੰਘ ਬੋਪਾਰਾਏ    

    Email: bhupinderboparai28.bb@gmail.com
    Cell: +91 98550 91442
    Address:
    ਸੰਗਰੂਰ India
    ਭੁਪਿੰਦਰ ਸਿੰਘ ਬੋਪਾਰਾਏ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਹੱਕਾਂ ਖਾਤਿਰ ਲੜਣਾ ਪੈਣਾ 
    ਛਾਤੀ ਤਾਣੀ  ਖੜਣਾ  ਪੈਣਾ

    ਚਿੱਟਾ ਨੀਲਾ ਭਗਵਾਂ ਸਭ ਦਾ 
    ਆਖਰ ਕਲਮਾ ਪੜਣਾ  ਪੈਣਾ

    ਬਾਗੜ ਸਿਕਰਾ ਲੋਟੂ ਮੁੱਕ ਜੇ 
    ਵੇਲਾ  ਐਸਾ  ਘੜਣਾ  ਪੈਣਾ

    ਅਮਨਾ ਦਾ ਜੋ ਮੁੱਢ ਤੋਂ ਦੁਸ਼ਮਣ 
    ਅਸਲੀ ਦੋਸੀ  ਫੜਣਾ  ਪੈਣਾ

    ਸੋਚਾਂ ਉੱਚੀਆਂ ਨਜਰਾਂ ਸੁੱਚੀਆਂ 
    ਇਸ਼ਕੀ ਵਿਹੜੇ ਵੜਣਾ  ਪੈਣਾ

    ਧੀਆਂ  ਭੈਣਾਂ  ਨੂਹਾਂ  ਚੰਗੀਆਂ 
    ਇੱਜਤੀ ਗਹਿਣਾ ਮੜਹ੍ਣਾ ਪੈਣਾ

    'ਬੋਪਾਰਾਏ'  ਬਣਕੇ  ਨਸਤਰ 
    ਜਾਲਮ ਸੋਧਣ ਚੜਹ੍ਣਾ ਪੈਣਾ