ਵਰਲਡ ਸਿੱਖ ਫੈਡਰੇਸ਼ਨ ਵੱਲੋਂ ਗੀਤਾਂ ਦੀ ਸੀ ਡੀ ਰਲੀਜ (ਖ਼ਬਰਸਾਰ)


ਯੂਬਾ ਸਿਟੀ ਦੇ ਜੋੜ ਮੇਲੇ ਤੇ ਜਿੱਥੇ ਵਰਲਡ ਸਿੱਖ ਫੈਡਰੇਸ਼ਨ ਨੇ ਹਮੇਸ਼ਾਂ ਦੀ ਤਰਾਂ ਤੱਤ ਗੁਰਮਤਿ ਨਾਲ ਸਬੰਧਿਤ ਸੀਡੀਆਂ,ਐਮ ਪੀ ਥਰੀਜ਼  ਮੁਫਤ ਵੰਡੀਆਂ , ਜੱਥੇਬੰਦੀ ਦਾ ਇੰਗਲਿਸ਼ ਵਿੱਚ ਮੈਗਜੀਨ ਅਤੇ ਨਵੇਂ ਸਾਲ ਦਾ ਨਾਨਕ ਸ਼ਾਹੀ ਕੈਲੰਡਰ ਰਲੀਜ ਕੀਤਾ, ਚੋਣਵੇਂ ਲੇਖਕਾਂ ਦੀਆਂ ਕਿਤਾਬਾਂ ਦੀ ਸਟਾਲ ਲਗਾਈ ਉੱਥੇ ਡਾ ਗੁਰਮੀਤ ਸਿੰਘ ਬਰਸਾਲ ਦੇ ਲਿਖੇ ਗੀਤਾਂ ਦੀ ਸੀ ਡੀ “ਰੱਬ ਹੈ ਕੇਹਾ” ਵੀ ਰਲੀਜ ਕਰਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੂੰ ਮੁਫਤ ਵੰਡੀ। ਯਾਦ ਰਹੇ ਕਿ ਇਹ ਸੀ ਡੀ ‘ਡਾ ਬਰਸਾਲ’ ਦੇ ਗੀਤਾਂ ਦੀ ਪੁਸਤਕ “ਵਿਰਸੇ ਦੇ ਗੀਤ” ਵਿੱਚੋਂ  ਸੱਤ ਗੀਤ ਚੁਣਕੇ ਤਿਆਰ ਕੀਤੀ ਗਈ ਹੈ। ਇਸ਼ਮੀਤ ਇੰਸਟੀਚਿਊਟ ਆਫ ਮਿਊਜਿਕ ਲੁਧਿਆਣੇ ਰਿਕਾਰਡ ਕੀਤੀ ਗਈ ਇਹ ਐਮ ਪੀ ਥਰੀ ਨਵੀਂ ਪੀੜੀ ਦੇ ਸੰਗੀਤਕ ਰੁਝਾਨ ਨੂੰ ਦੇਖਕੇ ਤਿਆਰ ਕੀਤੀ ਗਈ ਹੈ। ਸੀ ਡੀ ਦੇ ਸਾਰੇ ਗੀਤ ਧਾਰਮਿਕ ਅਤੇ ਸਮਾਜਿਕ ਵਿਸ਼ਿਆਂ ਨੂੰ ਗੁਰਮਤਿ ਦੀ ਕਸਵੱਟੀ ਤੇ ਪਰਖਦੇ ਅਤੇ ਗੁਰਮਤਿ ਦੇ ਸਿਧਾਂਤਾਂ ਅਨੁਸਾਰ ਪ੍ਰਭਾਸ਼ਿਤ ਕਰਦੇ ਨਜਰੀਂ ਪੈਂਦੇ ਹਨ। ਚਾਰ ਗੀਤ ਮਰਹੂਮ ਵੋਇਸ ਆਫ ਇੰਡੀਆ ਖਿਤਾਬ ਜਿੱਤਣ ਵਾਲੇ ਇਸ਼ਮੀਤ ਸਿੰਘ ਦੀ ਚਚੇਰੀ ਭੈਣ ਗੁਰਵੀਰ ਕੌਰ ਸਰਗਮ ਦੇ ਗਾਏ ਹਨ। ਇੱਕ ਗੀਤ ਇੰਸਟੀਚੀਓਟ ਦੇ ਡਾਇਰੈਕਟਰ ਅਤੇ ਸਰਗਮ ਦੇ ਪਿਤਾ ਡਾ ਚਰਨ ਕੰਵਲ ਸਿੰਘ ਦੀ ਆਪਣੀ ਆਵਾਜ ਵਿੱਚ ਹੈ। ਇੱਕ ਇੱਕ ਗੀਤ ਡਾ ਸਤਨਾਮ ਸਿੰਘ ਅਤੇ ਇੰਦਰਪ੍ਰੀਤ ਸਿੰਘ ਦੀਆਂ ਆਵਾਜਾਂ ਵਿੱਚ ਹੈ। ਕੁੱਲ ਮਿਲਾਕੇ ਜਿੱਥੇ ਇਹ ਸੀਡੀ ਸੰਗੀਤ ਵਿੱਚ ਇਕ ਨਵਾਂ ਕੀਰਤੀਮਾਨ ਸਥਾਪਤ ਕਰਦੀ ਹੈ ਉੱਥੇ ਗੀਤਾਂ ਦਾ ਇੱਕ ਇੱਕ ਸ਼ਬਦ ਗੁਰਮਤਿ ਅਨੁਸਾਰੀ ਸਮਾਜਿਕ ਬਦਲਾਵ ਵਾਲੇ ਇੰਕਲਾਬ ਦਾ ਹੋਕਾ ਦਿੰਦਾ ਹੈ ।ਉਮੀਦ ਹੈ ਇਹ ਸੀ ਡੀ ਸੰਜੀਦਾ ਸੰਗੀਤ ਪ੍ਰੇਮੀਆਂ ਦੀਆਂ ਉਮੀਦਾਂ ਤੇ ਖਰੀ ਉਤਰੇਗੀ।

ਸੀ ਡੀ ਅਤੇ ਮੈਗਜੀਨ ਰਲੀਜ ਕਰਨ ਸਮੇ ਸਾਹਿਤ ਸਭਾ ਕੈਲੇਫੋਰਨੀਆਂ ਦੇ ਮੁਢਲੇ ਮੈਂਬਰ ਸ ਹਰਬੰਸ਼ ਸਿੰਘ ਜਗਿਆਸੂ, ਅੰਤਰ ਰਾਸ਼ਟਰੀ ਕਾਲਮਨਿਸਟ ਅਤੇ ਪੱਤਰਕਾਰ ਸ ਤਰਲੋਚਨ ਸਿੰਘ ਦੁਪਾਲਪੁਰ, ਮਸ਼ਹੂਰ ਲੇਖਕ ਸ ਮਝੈਲ ਸਿੰਘ ਸਰਾਂ,ਸਿੱਖ ਸਕਾਲਰ ਸ  ਸਰਬਜੀਤ ਸਿੰਘ ਸੈਕਰਾਮੈਂਟੋ ਅਤੇ ਚਮਕੌਰ ਸਿੰਘ ਫਰਿਜਨੋ, ਸਿੰਘ ਸਭਾ ਇੰਟਰਨੈਸ਼ਨਲ ਦੇ ਮੋਢੀ ਮੈਂਬਰ ਪ੍ਰੋ ਮੱਖਣ ਸਿੰਘ ਸੈਕਰਾਮੈਂਟੋ ਅਤੇ ਕੁਲਦੀਪ ਸਿੰਘ ਯੂਬਾਸਿਟੀ,ਵਰਲਡ ਸਿੱਖ ਫੈਡਰੇਸ਼ਨ ਦੇ ਵਰਿੰਦਰ ਸਿੰਘ ਗੋਲਡੀ, ਜੀ ਡੀ ਸਿੰਘ,ਹਰਬਕਸ਼ ਸਿੰਘ ਰਾਊਕੇ,ਬਲਰਾਜ ਸਿੰਘ ਸਪੋਕਨ,ਜੱਗੀ ਟੁੱਟ,ਜਸਕਰਨ ਸਿੰਘ ਮਨਟਿੱਕਾ,ਗੁਰਵਿੰਦਰ ਸਿੰਘ ਮਡੈਸਟੋ,ਹਰਮਿੰਦਰ ਸਿੰਘ ਸੇਖਾ,ਸਰਬਜੀਤ ਸਿੰਘ ਜਪਰਾ,ਬਲਵਿੰਦਰ ਸਿੰਘ ਲੰਗੜੋਆ ,ਤਰਲੋਚਨ ਸਿੰਘ ਸਟਾਕਟਨ,ਕਮਲਦੀਪ ਕੌਰ ਲੈਥਰੋਪ,ਬਾਵਾ ਸਿੰਘ,ਸੁਖਦੇਵ ਸਿੰਘ ਲੈਥਰੋਪ ,ਗੁਰਿੰਦਰ ਸਿੰਘ ਅਟਵਾਲ,ਕੁਲਵਿੰਦਰ ਸਿੰਘ ਸੈਕਰਾਮੈਂਟੋ,ਹਰਜੀਤ ਸਿੰਘ ਸੈਕਰਾਮੈਂਟੋ,ਦਲਜੀਤ ਸਿੰਘ ਬਰਮਾਲੀਪੁਰ ਅਤੇ ਤਾਜਾ ਤਾਜਾ ਸ਼ਰੋਮਣੀ ਕਮੇਟੀ ਨੂੰ ਅਲਵਿਦਾ ਆਖਕੇ ਆਏ ਸ ਮਹਿੰਦਰ ਸਿੰਘ ਹੁਸੈਨਪੁਰੀ ਆਦਿ ਹਾਜਰ ਸਨ।