ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ (ਖ਼ਬਰਸਾਰ)


ਕੈਲਗਰੀ -- ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 7 ਨਵੰਬਰ 2015 ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ (COSO ਕੋਸੋ) ਦੇ ਹਾਲ ਵਿਚ ਹੋਈ। ਪਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ, ਸ. ਸੁਰਜੀਤ ਸਿੰਘ ਸੀਤਲ ‘ਪੰਨੂੰ’ ਅਤੇ ਮੋਹਤਰਮਾ ਰੁਬੀਨਾ ਹਾਮਿਦ ‘ਬੀਨਾ’ (U.K. ਤੋਂ) ਹੋਰਾਂ ਪ੍ਰਧਾਨਗੀ ਮੰਡਲ ਦੀ ਸ਼ੋਭਾ ਵਧਾਈ। ਜਨਰਲ ਸਕੱਤਰ ਜਸਬੀਰ (ਜੱਸ) ਚਾਹਲ ਨੇ ਪਿਛਲੇ ਮਹੀਨੇ ਦੀ ਰਿਪੋਰਟ ਪੜਨ ਮਗਰੋਂ ਸਟੇਜ ਸਕੱਤਰ ਦੀ ਜੁੱਮੇਵਾਰੀ ਨਿਭਾਂਦਿਆਂ ਅੱਜ ਦੀ ਸਭਾ ਦੀ ਕਾਰਵਾਈ ਸ਼ੁਰੂ ਕੀਤੀ –
ਅਮਰੀਕ ਚੀਮਾ ਹੋਰਾਂ ‘ਉਜਾਗਰ ਸਿੰਘ ਕੰਵਲ’ ਦੇ ਲਿਖੇ ਗੀਤ ਨਾਲ ਸਮਾਂ ਬਨ੍ਹ ਦਿੱਤਾ –
‘ਸੁਪਨੇ ਹੋਵਣ  ਸ਼ੀਸ਼ੇ ਵਰਗੇ, ਟੁੱਟ ਕੇ  ਫੇਰ ਨਾ  ਜੁੜਦੇ
 ਮੌਸਮ ਵਾਂਗਰ ਸਾਥ ਜਿੰਨ੍ਹ੍ਹਾ ਦਾ, ਮਿਲਦੇ ਤੁਰਦੇ ਤਰਦੇ’
“ਕਰਾਰ ਬੁਖ਼ਾਰੀ ਨੇ ਅਪਣੀ ਉਰਦੂ ਗ਼ਜ਼ਲ ਨਾਲ ਦਾਦ ਖੱਟੀ –
‘ਕੋਈ ਨੇਕੀ  ਨਹੀਂ ਹੈ  ਦਾਮਨ ਮੇਂ
 ਵੈਸੇ ਸੂਰਤ  ਤੋ ਪਾਰਸਾ  ਕੀ ਹੈ। 
 ਬੇਵਫ਼ਾ ਕੋ ਵਫ਼ਾ ਸੇ ਕਯਾ ਮਤਲਬ
 ਜ਼ਿੰਦਗੀ ਨੇ ਭੀ ਕਭੀ ਵਫ਼ਾ ਕੀ ਹੈ?’
ਸੁਰਜੀਤ ਸਿੰਘ ਸੀਤਲ ‘ਪੰਨੂੰ’ ਹੋਰਾਂ ਅਪਣੀ ਉਰਦੂ ਦੀ ਗ਼ਜ਼ਲ ਨਾਲ ਵਾਹ-ਵਾਹ ਲੈ ਲਈ –
‘ਉਤਰੇ  ਨਾ ਜੋ, ਨਸ਼ਾ ਹੈਂ, ਮਹਿਬੂਬ  ਕੀ ਆਂਖੇਂ
 ਜ਼ਿੰਦਗੀ ਭੀ ਹੈਂ, ਕਜ਼ਾ ਹੈਂ, ਮਹਿਬੂਬ ਕੀ ਆਂਖੇਂ। 
 ਐ ਮੇਰੇ  ਖ਼ੁਦਾ, ਮੁਝ ਕੋ  ਹੀ ਵੋਹ  ਚੀਜ਼  ਬਨਾ ਦੇ
 ਜਿਸ ਪਰ ਕਿ ਵੋਹ ਫ਼ਿਦਾ ਹੈਂ, ਮਹਿਬੂਬ ਕੀ ਆਂਖੇਂ।’
ਬੀਬੀ ਸੁਰਿੰਦਰ ਗੀਤ ਨੇ ਅਪਣੀ ਕਵਿਤਾ ‘ਪੰਛੀ ਤੇ ਰੁਖ”’ ਸਾਂਝੀ ਕਰਕੇ ਤਾੜੀਆਂ ਲਈਆਂ।   
ਮੋਹੱਮਦ ਮੋਈਨ ‘ਅਹਮਰ’ ਨੇ ਉਰਦੂ ਦੇ ਅਪਣੇ ਵਾਰਤਕ ਨਾਲ ਸਭਾ ਵਿੱਚ ਹਾਜ਼ਰੀ ਲਗਵਾਈ। 
ਹਰਦਿਆਲ ਸਿੰਘ (ਹੈਪੀ) ਮਾਨ ਹੋਰਾਂ ਕਿਹਾ ਕਿ ਸਿਯਾਸਤ ਅਤੇ ਰਾਜਨੀਤੀ ਦੇ ਵਿੱਚ ਇਕ ਸਹੀ ਤਾਲਮੇਲ ਹੋਣ ਨਾਲ ਹੀ ਸਮਾਜ ਅਤੇ ਮੁਲਕ ਦੀ ਖ਼ੁਸ਼ਹਾਲੀ ਅਤੇ ਤਰੱਕੀ ਸੰਭਵ ਹੈ। 


ਮੋਹਤਰਮਾ ਰੁਬੀਨਾ ਹਾਮਿਦ ‘ਬੀਨਾ’ ਨੇ, ਜੋ ਕੇ ਲੰਦਨ (ਇੰਗਲੈਂਡ) ਤੋਂ ਆਏ ਹਨ, ਅਪਣੀਆਂ ਉਰਦੂ ਅਤੇ ਪੰਜਾਬੀ ਦੀਆਂ ਰਚਨਾਵਾਂ ਨਾਲ ਵਾਹ-ਵਾਹ ਲੁੱਟ ਲਈ –
1-‘ਇਕ  ਕਯਾਮਤ  ਉਠਾਏ  ਜਾਤਾ ਹੈ, ਦਰਦੇ-ਫ਼ੁਰਕਤ  ਸਤਾਏ  ਜਾਤਾ  ਹੈ
   ਅਸ਼ਕੇ-ਗ਼ਮ ਹਮਨੇ ਪੀ ਲਿਯਾ ਹੈ ਮਗਰ ਆਗ ਦਿਲ ਮੇਂ ਲਗਾਏ ਜਾਤਾ ਹੈ।’
2-‘ਮਾਜ਼ੀ ਦੇ  ਮੈਂ ਤਾਰਾਂ ਤੇ  ਅਜ ਛੇੜਾਂ  ਸਾਜ਼  ਪੁਰਾਨੇ,
   ਜੀ ਕਰਦਾ ਤੂੰ ਸਾਮ੍ਹਣੇ ਹੋਵੇਂ, ਮੈਂ ਛੇੜਾਂ ਦਰਦ ਪੁਰਾਨੇ।’
ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਹੋਰਾਂ ਅਪਣੀਆਂ ਦੋ ਗ਼ਜ਼ਲਾਂ ਸਾਂਝੀਆਂ ਕਰਕੇ ਤਾੜੀਆਂ ਲੈ ਲਈਆਂ –
1-‘ਕਰਦਾ ਉਡੀਕ ਉਹ ਨਾ ਬਹਿਕੇ ਕਿਨਾਰਿਆਂ ਤੇ
   ਤਰਨਾ ਜੋ  ਜਾਣਦਾ ਹੈ  ਸਾਗਰ ਦੇ  ਧਾਰਿਆਂ ਤੇ।’
2-‘ਗ਼ਮ ਨਾ ਹੁੰਦਾ  ਖ਼ਾਰ ਨੂੰ  ਚਾਹੇ ਕਦੀ ਮੁਰਝਾਨ ਦਾ
   ਵਾਂਗ ਫੁਲਾਂ ਮੈਂ ਖਿੜਾਂ ਫਿਰ ਗ਼ਮ ਨਹੀਂ ਮੁਰਝਾਨ ਦਾ।’
ਰਫ਼ੀ ਅਹਮਦ ਨੇ ਮਲਟੀਕਲਚਰ ਬਾਰੇ ਲਿਖੇ ਅਪਣੇ ਉਰਦੂ ਲੇਖ ਰਾਹੀਂ ਕਨੇਡਾ ਦੇ ਕਨੂਨ ਅਤੇ ਸੁਖਾਵੇਂ ਆਪਸੀ ਭਾਈਚਾਰੇ ਦੀ ਸ਼ਲਾਘਾ ਕੀਤੀ। 
ਬੀਬੀ ਵੈਲਰੀਨ ਮਲਾਨੀ ਨੇ ਅਪਣੇ ਸਵਰਗਵਾਸੀ ਪਿਤਾ ਦਾ ਲਿਖਿਆ ਗੀਤ ਗਾਕੇ ਸਭਾ ਨੂੰ ਬਹੁਤ ਭਾਵੁਕ ਕਰ ਦਿੱਤਾ –
‘ਯੇ ਦੁਨਿਯਾ ਹੈ ਤੇਰੀ, ਹੈ ਤੇਰਾ ਪਸਾਰ
 ਤੂੰ ਬਾਂਟੇ ਜਹਾਂ ਕੋ  ਪਯਾਰ ਹੀ ਪਯਾਰ”’
ਉਪਰੰਤ ਅਪਣੀ ਖ਼ੂਬਸੂਰਤ ਅਵਾਜ਼ ਵਿੱਚ ਪੰਜਾਬੀ ਦੇ ਗੀਤ ਨਾਲ ਤਾੜੀਆਂ ਲੁੱਟ ਲੀਆਂ। 
ਰਣਜੀਤ ਸਿੰਘ ਮਿਨਹਾਸ ਨੇ ਅਪਣੀ ਕਿਤਾਬ ‘ਸਾਖੀਆਂ ਗੁਰੂ ਘਰ ਕੀਆਂ’ ਵਿੱਚੋਂ ਇਕ ਰਚਨਾ ਨਾਲ ਤਾੜੀਆਂ ਲਈਆਂ –
‘ਨਾ ਪਰਖ ਫ਼ਕੀਰਾਂ ਨੂੰ, ਹਾਕਮਾਂ ਇਹ ਨਹੀ ਰੱਬ ਨੂੰ ਭਾਉਂਦਾ
 ਉਹਦੇ  ਤੋਂ  ਗੁੱਝੇ  ਨਾ, ਬੰਦਾ  ਜੋ  ਵੀ  ਕਰਮ  ਕਮਾਉਂਦਾ’
ਜਾਵਿਦ ਨਿਜ਼ਾਮੀ ਨੇ ਅਪਣੀਯਾਂ ਦੋ ਉਰਦੂ ਗ਼ਜ਼ਲਾਂ ਨਾਲ ਦਾਦ ਖੱਟੀ, ਜਿਨ੍ਹਾਂ ਵਿੱਚੋਂ ਦੋ ਸ਼ੇ’ਰ - 
1-‘ਬਤਾਏਂ ਕਯਾ ਕਿ ਮਰਗ਼ੇ-ਨਾਮੁਰਾਦੀ  ਕੈਸੀ ਹੋਤੀ ਹੈ
   ਇਨ੍ਹੀ ਸੇ ਪੂਛਿਯੇ ਜੋ ਦਿਲ ਮੇਂ ਹਸਰਤ ਲੇਕੇ ਜਾਤੇ ਹੈਂ।’
2-‘ਸਰ ਸੇ ਟਾਲੇ ਨਹੀਂ ਟਲਤੀ ਕਿਸੀ ਸੂਰਤ ਪਹਰੋਂ
   ਕਯਾ  ਬਲਾ  ਹੋਤੀ  ਹੈ  ਸ਼ੱਬੇ - ਤਨਹਾਈ  ਭੀ।’
ਜਸਬੀਰ (ਜੱਸ) ਚਾਹਲ ਨੇ ਅਪਣਾ ਅੰਗਰੇਜ਼ੀ ਲੇਖ ‘A Treat to Music Lovers’ ਸਾਂਝਾ ਕੀਤਾ ਜਿਸ ਵਿੱਚ ‘ਸਰਬ ਅਕਾਲ ਮਯੁਜ਼ਿਕ ਸੋਸਾਇਟੀ’ ਕੈਲਗਰੀ (Sarb Akal Music Society, Calgary) ਵਲੋਂ ਸਤੰਬਰ ਵਿੱਚ ਕਰਵਾਏ ਗਏ ਸ਼ਾਸਤਰੀ ਸੰਗੀਤ (Indian Classical Music) ਦੇ ਹਾਉਸ ਫੁਲ ਸ਼ੋ ਬਾਰੇ ਰੋਚਕ ਜਾਨਕਾਰੀ ਦਿੱਤੀ ਗਈ ਹੈ। 
ਬੀਬੀ ਨਿਰਮਲ ਕਾਂਡਾ ਨੇ ਕੁਝ ਪੰਜਾਬੀ ਸ਼ੇ’ਰ ਅਤੇ ਅਪਣੀ ਅੰਗਰੇਜ਼ੀ ਕਵਿਤਾ ‘Just Windless Heart’ ਨਾਲ ਤਾੜੀਆਂ ਲਈਆਂ।
ਇਕਰਮ ਪਾਸ਼ਾ ਹੋਰਾਂ ਉਰਦੂ ਦੇ ਅਪਣੇ ਕੁਝ ਸ਼ੇ’ਰ ਸਾਂਝੇ ਕਰਕੇ ਵਾਹ-ਵਾਹ ਲਈ –
‘ਮਸਜਿਦ-ਓ-ਮੰਦਿਰ, ਕਲੀਸਾ, ਇਕ ਲੜੀ ਕੇ ਫੂਲ ਹੈਂ
 ਮਾਨ ਨਾ ਮੁੱਲਾ ਕੀ  ਮਨ ਤਕ, ਉਸਕੀ ਬਾਤੇਂ  ਧੂਲ ਹੈਂ।’
ਬੀਬੀ ਹਰਚਰਨ ਕੌਰ ਬਾਸੀ ਹੋਰਾਂ ਕਮਲ ਸਿੱਧੂ ਅਤੇ ਬੀਬੀ ਗੁਰਦੀਸ਼ ਗਰੇਵਾਲ ਦਿਆਂ ਕਵਿਤਾਵਾਂ ਨਾਲ ਬੁਲਾਰਿਆਂ ਵਿੱਚ ਹਾਜ਼ਰੀ ਲਵਾਈ। 
ਜਗਦੀਸ਼ ਸਿੰਘ ਚੋਹਕਾ ਹੋਰਾਂ 1917 ਦੇ ਇੰਕਲਾਬ ਦੀ ਗੱਲ ਕਰਦਿਆਂ ਫ਼ੈਜ਼ ਅਹਮਦ ‘ਫ਼ੈਜ਼’, ਮੁਨਸ਼ੀ ਪ੍ਰੇਮ ਚੰਦ ਅਤੇ ਕਰਤਾਰ ਸਿੰਘ ਸਰਾਭਾ ਵਰਗਿਆਂ ਦੀ ਸਾਹਿਤ ਨੂੰ ਦਿੱਤੀ ਦੇਣ ਲਈ ਉਹਨਾਂ ਨੂੰ ਯਾਦ ਰਖਣ ਦੀ ਅਪੀਲ ਕੀਤੀ। 
ਜਗਜੀਤ ਸਿੰਘ ਰਾਹਸੀ ਨੇ ਵਖ-ਵਖ ਸ਼ਾਇਰਾਂ ਦੇ ਕੁਝ ਉਰਦੂ ਸ਼ੇ’ਰ ਸਾਂਝੇ ਕਰ ਬੁਲਾਰਿਆਂ ਵਿੱਚ ਹਾਜ਼ਰੀ ਲਵਾ ਲਈ। 
ਸ਼ਿਵ ਕੁਮਾਰ ਸ਼ਰਮਾ ਨੇ ਅਪਣੀ ਪੰਜਾਬੀ ਕਵਿਤਾ ਨਾਲ ਸਭਾ ਵਿੱਚ ਪਹਿਲੀ ਵਾਰੀ ਸ਼ਿਰਕਤ ਕਰਕੇ ਤਾੜੀਆਂ ਲਈਆਂ। 
ਡਾ. ਮਨਮੋਹਨ ਸਿੰਘ ਬਾਠ ਨੇ ਖ਼ੂਬਸੂਰਤੀ ਨਾਲ ਗਾਏ ਇਕ ਹਿੰਦੀ ਫਿਲਮੀ ਗਾਣੇ ਨਾਲ ਅਤੇ ਇਨ. ਆਰ. ਐਸ. ਸੈਣੀ ਨੇ ਕੀ-ਬੋਰਡ ਤੇ ਹੀਰ ਗਾਕੇ ਰੌਣਕ ਲਾਈ। 
ਸਕੱਤਰ ਨੇ ਅਪਣੇ ਅਤੇ ਰਾਈਟਰਜ਼ ਫੋਰਮ ਦੇ ਪਰਧਾਨ ਵਲੋਂ ਸਾਰੇ ਹਾਜ਼ਰੀਨ ਦਾ ਧੰਨਵਾਦ ਕਰਦੇ ਹੋਏ ਰਾਈਟਰਜ਼ ਫੋਰਮ ਦੀ ਅਗਲੀ ਇਕੱਤਰਤਾ ਲਈ ਸਾਰਿਆਂ ਨੂੰ ਪਿਆਰ ਭਰਿਆ ਸੱਦਾ ਦਿੱਤਾ। 

ਜੱਸ ਚਾਹਲ