ਗ਼ਜ਼ਲ (ਗ਼ਜ਼ਲ )

ਜਗੀਰ ਸਿੰਘ ਖੋਖਰ   

Cell: +91 86994 01951
Address: H NO 1 STREET NO 1 NEW DASHMESH NAGAR,AMRITSAR ROAD
MOGA India
ਜਗੀਰ ਸਿੰਘ ਖੋਖਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕਾਲੇ ਬੱਦਲਾਂ ਰੋਸ਼ਨੀਆਂ ਢਕਤੀਆਂ ਇਸ ਸ਼ਹਿਰ ਦੀਆਂ
ਕਿਉਂ ਸੁੱਤੀਆਂ ਪਂਈਆਂ ਨੇ ਬਸਤੀਆਂ ਇਸ ਸ਼ਹਿਰ ਦੀਆਂ।

ਗਲੀ ਗਲੀ 'ਚ ਦੈਂਤ ਕਾਲਾ ਫਿਰ ਰਿਹਾ ਹੈ ਦੋਸਤੋ       
ਕਿੱਥੇ ਗਏ ਨੇ ਮੌਜ ਮੇਲੇ ਮਸਤੀਆਂ ਇਸ ਸ਼ਹਿਰ ਦੀਆਂ।

ਹੱਕ ਸੱਚ ਲਈ ਉਠਦੀ ਜਾਂ ਆਵਾਜ਼ ਬੰਦ ਕੀਤੀ ਗਈ
ਦਿੱਤੇ ਤੋਹਫੇ ਵਾਪਿਸ ਕੀਤੇ ਹਸਤੀਆਂ ਇਸ ਸ਼ਹਿਰ ਦੀਆਂ।

ਵਿਕ ਰਹੀਆਂ ਦਾਲਾਂ ਨੇ ਇਥੇ ਮਹਿੰਗੀਆਂ ਤੋਂ ਮਹਿੰਗੀਆਂ
ਤੇ ਜ਼ਮੀਰਾਂ ਵਿਕ ਰਹੀਆਂ ਨੇ ਸਸਤੀਆਂ ਇਸ ਸ਼ਹਿਰ ਦੀਆਂ।

ਦਰੱਖਤ ਕਟਦੇ ਰਹਿਣਗੇ ਜੰਗਲ ਕਹੇ ਕੁਹਾੜੇ ਨੂੰ
ਜਿੰਨੀ ਦੇਰ ਟਾਹਣੇ ਬਣਨ ਦਸਤੀਆਂ ਇਸ ਸ਼ਹਿਰ ਦੀਆਂ।