ਕਵਿਤਾਵਾਂ

 •    ਨਵੇਂ ਸਾਲ ਦੀ ਵਧਾਈ / ਗੁਰਦੀਸ਼ ਗਰੇਵਾਲ (ਗੀਤ )
 •    ਜਗ -ਤਮਾਸ਼ਾ / ਦਿਲਜੋਧ ਸਿੰਘ (ਕਵਿਤਾ)
 •    ਕੌਣ ਮਾਵਾਂ ਨੂੰ ਯਾਦ ਕਰੇ / ਪਲਵਿੰਦਰ ਸੰਧੂ (ਕਵਿਤਾ)
 •    ਸਿੱਖੀ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
 •    ਸੱਜਣਾ ਦੇ ਸ਼ਹਿਰ ਵਲੋਂ / ਸੁਰਜੀਤ ਸਿੰਘ ਕਾਉਂਕੇ (ਗੀਤ )
 •    ਸਿੱਖ ਸੋਚ / ਗੁਰਮੀਤ ਸਿੰਘ 'ਬਰਸਾਲ' (ਕਵਿਤਾ)
 •    ਤੇਰੀ ਆਹਟ / ਅੰਮ੍ਰਿਤ ਪਾਲ ਰਾਇ (ਕਵਿਤਾ)
 •    ਇਹੀ ਹੈ / ਨਾਇਬ ਸਿੰਘ ਬੁੱਕਣਵਾਲ (ਗੀਤ )
 •    ਔਰਤ / ਹਰਦੀਪ ਬਿਰਦੀ (ਕਵਿਤਾ)
 •    ਧਰਤ ਪੰਜਾਬ ਦੀ / ਸੁਖਵਿੰਦਰ ਕੌਰ 'ਹਰਿਆਓ' (ਕਵਿਤਾ)
 •    ਮਹਿਫਲ਼ / ਬਿੰਦਰ ਜਾਨ ਏ ਸਾਹਿਤ (ਕਵਿਤਾ)
 •    ਗ਼ਜ਼ਲ / ਜਗੀਰ ਸਿੰਘ ਖੋਖਰ (ਗ਼ਜ਼ਲ )
 •    ਗ਼ਜ਼ਲ / ਹਰਚੰਦ ਸਿੰਘ ਬਾਸੀ (ਗ਼ਜ਼ਲ )
 •    ਗੁਰੂ ਨਾਨਕ ਦੇਵ ਜੀ ਮੋਦੀਖਾਨੇ ਤੇ / ਮੇਹਰ ਸਿੰਘ ਸੇਖਾ (ਕਵੀਸ਼ਰੀ )
 •    ਬੱਚੇ (ਚਮਕੌਰ ਨੂੰ ਨਮਨ) / ਕਵਲਦੀਪ ਸਿੰਘ ਕੰਵਲ (ਕਵਿਤਾ)
 •    ਇੱਕ ਖ਼ਤ ਸੱਜਣਾਂ ਵੇ ਤੇਰੇ ਨਾਂ / ਹਰਬੰਸ ਮਾਲਵਾ (ਗੀਤ )
 • ਗ਼ਜ਼ਲ (ਗ਼ਜ਼ਲ )

  ਹਰਚੰਦ ਸਿੰਘ ਬਾਸੀ   

  Email: harchandsb@yahoo.ca
  Cell: +1 905 793 9213
  Address: 16 maldives cres
  Brampton Ontario Canada
  ਹਰਚੰਦ ਸਿੰਘ ਬਾਸੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਜੈਕਾਰਿਆਂ ਦੇ ਸ਼ੋਰ ਵਿੱਚ  ਇਨਸਾਫ ਮਰ ਜਾਏਗਾ
  ਫਿਰ ਕੌਣ ਬੰਦਾ ਅਦਾਲਤ ਤੋਂ ਨਿਆਂ ਮੰਗਣ ਜਾਏਗਾ

  ਗਲਤੀਆਂ ਤੇ ਗਲਤੀਆਂ  ਜੇਕਰ ਇਉਂ  ਉਹ ਕਰਦੇ ਰਹੇ  

  ਹੋਸ਼ ਆਉਣ ਤੋਂ ਪਹਿਲਾਂ ਵਕਤ ਦੂਰ ਗੁਜ਼ਰ ਜਾਏਗਾ

  ਸਿਰ ਤੋਂ ਖੋਹ  ਕੇ ਉਡੇ ਬਾਜ਼  ਜੇ ਸੋਚ ਦੀ  ਸੁੱਚੀ ਦਸਤਾਰ
  ਹਾਲ ਇਸ ਤਰਾਂ੍ਹ ਦਾ ਜੇ ਰਿਹਾ ਤਾਂ ਸਿਰ ਵੀ ਉਤਰ ਜਾਏਗਾ

  ਉਠਾ ਕੇ ਤਲਵਾਰ ਇਸ ਤਰਾਂ  ਡਰਾ ਕੇ ਗੁਰਮਤੇ ਨਾ ਕਰੋ
  ਨਾਨਕ ਗੋਬਿੰਦ ਦਾ ਦੀਂਨ  ਗੁਰਮਖੋ ਇਉਂ ਮਰ ਜਾਏਗਾ

  ਭੰਵਰ ਵਿਚ ਬੇੜੀ ਫਸ ਗਈ    ਚੱਪੂ ਬੇ ਕਾਰ ਹੋਣਗੇ
  ਸਭ ਮੁਸਾਫਿਰਾਂ ਦਾ ਭਾਗ ਸਾਗਰ ਚ ਗਰਕ ਜਾਏਗਾ

  ਰਾਜ ਨੂੰ ਮਜ੍ਹਬੀ  ਰੰਗ ਦੇਣ ਦਾ ਭੁਗਤਿਆ ਕਸ਼ਟ ਬਹੁਤ
  ਇਸ ਦੀ ਤਕਲੀਫ ਮਾਨਵ ਹੋਰ ਸਹਿ ਨਹੀ ਪਾਏਗਾ

  ਰੰਗ ਰੇਟੇ ਗੁਰ ਕੇ ਬੇਟੇ ਮæਲੀਨ ਬਸਤੀਆਂ Ḕਚ ਰੁਲ ਜਾਣਗੇ
  ਸਦੀਆਂ ਦੀ ਸਾਂਝੀ ਤਹਿਜ਼ੀਬ ਨੂੰ ਮਜ਼ਹਬ ਖਾ ਜਾਏਗਾ

  ਖਬਰਦਾਰ ਹਿੰਦੂ ਸਿੱਖੋ ਮੁਸਲਿਮ ਈਸਾਈ ਵੀਰੋ
  ਜ਼ਹਿਰ  ਵਾਲਾ ਪਿਆਲਾ ਬਾਸੀ ਨਾ ਅੰਮ੍ਰਿਤ ਪਿਆਏਗਾ