ਕਵਿਤਾਵਾਂ

  •    ਨਵੇਂ ਸਾਲ ਦੀ ਵਧਾਈ / ਗੁਰਦੀਸ਼ ਗਰੇਵਾਲ (ਗੀਤ )
  •    ਜਗ -ਤਮਾਸ਼ਾ / ਦਿਲਜੋਧ ਸਿੰਘ (ਕਵਿਤਾ)
  •    ਕੌਣ ਮਾਵਾਂ ਨੂੰ ਯਾਦ ਕਰੇ / ਪਲਵਿੰਦਰ ਸੰਧੂ (ਕਵਿਤਾ)
  •    ਸਿੱਖੀ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
  •    ਸੱਜਣਾ ਦੇ ਸ਼ਹਿਰ ਵਲੋਂ / ਸੁਰਜੀਤ ਸਿੰਘ ਕਾਉਂਕੇ (ਗੀਤ )
  •    ਸਿੱਖ ਸੋਚ / ਗੁਰਮੀਤ ਸਿੰਘ 'ਬਰਸਾਲ' (ਕਵਿਤਾ)
  •    ਤੇਰੀ ਆਹਟ / ਅੰਮ੍ਰਿਤ ਪਾਲ ਰਾਇ (ਕਵਿਤਾ)
  •    ਇਹੀ ਹੈ / ਨਾਇਬ ਸਿੰਘ ਬੁੱਕਣਵਾਲ (ਗੀਤ )
  •    ਔਰਤ / ਹਰਦੀਪ ਬਿਰਦੀ (ਕਵਿਤਾ)
  •    ਧਰਤ ਪੰਜਾਬ ਦੀ / ਸੁਖਵਿੰਦਰ ਕੌਰ 'ਹਰਿਆਓ' (ਕਵਿਤਾ)
  •    ਮਹਿਫਲ਼ / ਬਿੰਦਰ ਜਾਨ ਏ ਸਾਹਿਤ (ਕਵਿਤਾ)
  •    ਗ਼ਜ਼ਲ / ਜਗੀਰ ਸਿੰਘ ਖੋਖਰ (ਗ਼ਜ਼ਲ )
  •    ਗ਼ਜ਼ਲ / ਹਰਚੰਦ ਸਿੰਘ ਬਾਸੀ (ਗ਼ਜ਼ਲ )
  •    ਗੁਰੂ ਨਾਨਕ ਦੇਵ ਜੀ ਮੋਦੀਖਾਨੇ ਤੇ / ਮੇਹਰ ਸਿੰਘ ਸੇਖਾ (ਕਵੀਸ਼ਰੀ )
  •    ਬੱਚੇ (ਚਮਕੌਰ ਨੂੰ ਨਮਨ) / ਕਵਲਦੀਪ ਸਿੰਘ ਕੰਵਲ (ਕਵਿਤਾ)
  •    ਇੱਕ ਖ਼ਤ ਸੱਜਣਾਂ ਵੇ ਤੇਰੇ ਨਾਂ / ਹਰਬੰਸ ਮਾਲਵਾ (ਗੀਤ )
  • ਆਓ ਨਵੇਂ ਪੈਂਡੇ ਤੈਅ ਕਰੀਏ (ਲੇਖ )

    ਐਸ. ਸੁਰਿੰਦਰ   

    Address:
    Italy
    ਐਸ. ਸੁਰਿੰਦਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਜਦੋਂ ਵੀ ਕਿਸੇ ਨਵੀਂ ਚੀਜ਼ ਦੀ ਆਮਦ ਹੁੰਦੀ ਹੈ । ਉਸ ਨੂੰ ਅਸੀਂ ਸਾਰੇ ਜੀ ਆਇਆ ਆਖਦੇ ਹਾਂ । ਇਹ ਤਕਰੀਬਨ ਹਰ ਦੇਸ਼ ਦੇ ਲੋਕ ਕਰਦੇ ਹਨ, ਤੇ ਹਰ ਸਮਾਜ ਦੇ ਲੋਕ ਨਵੇਂ ਸਾਲ ਨੂੰ ਜੀ ਆਇਆ ਆਖਦੇ ਹਨ । ਵੈਸੇ ਤਾਂ ਕੇਵਲ 2015 ਦੀ ਥਾਂ 2016 ਨੇ ਕੁਦਰਤੀ ਤੌਰ ਤੇ ਲੈ ਲੈਣੀ ਹੈ । 2015 ਨੂੰ ਜਾਣੋਂ ਕੋਈ ਵੀ ਰੋਕ ਨਹੀਂ ਸਕਦਾ । 2016 ਨੂੰ ਆਣ ਤੋਂ ਕੋਈ ਰੋਕ ਨਹੀਂ ਸਕਦਾ । ਸਿਰਫ਼ ਕੈਲੰਡਰ ਬਦਲ ਜਾਣਾ ਹੈ, ਸੂਰਜ ਹਮੇਸ਼ਾ ਵਾਂਗ ਚੜ੍ਹਨਾ ਹੈ, ਰਾਤ ਹਮੇਸ਼ਾ ਵਾਂਗ ਪੈਣੀ ਹੈ । ਇਹ ਪਰਕਿਰਿਆ ਜਦੋਂ ਦੀ ਮਨੁੱਖਤਾ ਪੈਂਦਾ ਹੋਈ ਹੈ, ਉਦੋਂ ਦੀ ਚਲ ਰਹੀ ਹੈ । ਹਰ ਜਾਣ ਵਾਲਾ ਸਮਾਂ ਕੁਝ ਖੱਟੀਆਂ-ਮਿੱਠੀਆਂ ਯਾਦਾਂ ਛੱਡ ਜਾਂਦਾ ਹੈ । ਚੰਗਾ ਵਕਤ ਸਾਨੂੰ ਮਿੱਠੀ ਯਾਦ ਦੇ ਜਾਂਦਾ ਹੈ, ਤੇ ਬੁਰਾ ਵਕਤ ਸਾਨੂੰ ਕੌੜੀ ਯਾਦ ਦੇ ਜਾਂਦਾ ਹੈ । 
                 ਜਦੋਂ ਦੀ ਮਨੁੱਖ ਜਾਤੀ ਪੈਂਦਾ ਹੋਈ ਹੈ, ਨਿਤਾਣੇ-ਜਰਵਾਣੇ, ਅਮੀਰ-ਗਰੀਬ, ਰੰਗ-ਨਸਲ, ਭੇਦ-ਭਾਂਵ, ਜਾਤ-ਪਾਤ, ਛੂਤ-ਛਾਤ, ਦਾ ਵਿਖਰੇਵਾ ਸਦੀਆਂ ਤੋਂ ਚਲ ਰਿਹਾ ਹੈ । ਭੁੱਖ, ਗਰੀਬੀ, ਜਹਾਲਤ, ਧਾਰਮਿਕ ਕੱਟੜਤਾ ਦੀ ਅਲਾਮਤ ਅੱਜ ਤੱਕ ਸਾਰੀ ਦੁਨੀਆਂ ਖਤਮ ਨਹੀਂ ਕਰ ਸਕੀ । 21ਵੀਂ ਸਦੀ ਵਿੱਚ ਵੀ ਔਰਤ ਦਾ ਸੋਸ਼ਣ, ਬਾਲ ਮਜ਼ਦੂਰੀ, ਭਰੂਣ ਹੱਤਿਆ, ਆਰਥਿਕ ਮੰਦਹਾਲੀ ਦਾ ਸੰਤਾਪ ਅਜੇ ਤੱਕ ਖਤਮ ਨਹੀਂ ਹੋ ਸਕਿਆ ।  
                    ਅੱਜ ਸਾਡੇ ਸਮਾਜ ਦਾ ਵੱਡਾ ਹਿੱਸਾ ਪੜ੍ਹਿਆ ਲਿਖਿਆ ਹੈ, ਲੇਕਿਨ ਇਸ ਦੇ ਬਾਵਜੂਦ ਅਸੀਂ ਨਸ਼ਿਆਂ ਦੀ ਬੁਰਾਈ ਮੁਕਾ ਨਹੀਂ ਸਕੇ । ਗੁੰਡੇ, ਬਦਮਾਸ਼ ਹਲਕੇ ਕੁੱਤੇ ਵਾਂਗ ਘੁੰਮ ਰਹੇ ਹਨ । ਗਰੀਬ ਇਨਸਾਫ਼ ਲਈ ਧੱਕੇ ਖਾ ਰਿਹਾ ਹੈ । ਲੋਕ ਬੇਇਲਾਜ਼ ਮਰ ਰਹੇ ਹਨ । ਅੱਜ ਇਲਾਜ਼ ਐਨਾ ਮਹਿੰਗਾ ਹੋ ਗਿਆ ਹੈ ਕਿ ਸਾਡੇ ਵਿੱਤ ਤੋਂ ਬਾਹਰ ਦੀ ਗੱਲ ਹੈ । ਘਰੇਲੂ ਪਰੇਸ਼ਾਨੀਆਂ ਲਾ-ਇਲਾਜ਼ ਬੀਮਾਰੀਆਂ ਬਣ ਰਹੀਆਂ ਹਨ । ਕਿਤੇ ਕਿਸਾਨ ਆਤਮ ਹੱਤਿਆ ਕਰ ਰਹੇ ਹਨ । ਕਿਤੇ ਬਜ਼ੁਰਗ ਮਾਤਾ-ਪਿਤਾ ਬਿਰਧ ਆਸ਼ਰਮ ਵਿੱਚ ਜ਼ਿੰਦਗੀ ਦਾ ਆਖ਼ਰੀ ਸਮਾਂ ਬਤੀਤ ਕਰ ਰਹੇ ਹਨ । ਇੱਕ ਨੌਕਰੀ ਹੈ ਹਜ਼ਾਰ ਬੇਰੁਜ਼ਗਾਰ ਹਨ । ਨਵੀਂ ਪੀੜੀ ਨੂੰ ਨੌਕਰੀ ਦੀ ਕੋਈ ਆਸ ਨਹੀਂ ਦਿਸਦੀ, ਇਸੇ ਕਰਕੇ ਜਵਾਨੀ ਕੁਰਾਹੇ ਪਈ ਹੋਈ ਹੈ । ਹਰ ਰੋਜ਼ ਜੁਰਮ, ਮਾਰ-ਧਾੜ ਵੱਧ ਰਹੀਂ ਹੈ । ਜ਼ਿੰਦਗੀ ਆਪਣੀ ਚੂਲ ਤੋਂ ਹਿਲ ਗਈ ਜਾਪਦੀ ਹੈ । ਅਰਾਜਕਤਾ, ਬੇ-ਯਕੀਨੀ, ਅੰਧ-ਵਿਸ਼ਵਾਸ਼ ਨੇ ਆਲਮ ਨੂੰ ਜਕੜਿਆ ਹੋਇਆ ਹੈ ।
                           ਚਾਰੇ ਪਾਸੇ ਰਿਸ਼ਵਤ, ਮਿਲਾਵਟ, ਅਫ਼ਸਰ ਸ਼ਾਹੀ ਦਾ ਰਾਜ ਹੈ । ਅਯੋਗ ਲੋਕ ਯੋਗ ਅਹੁਦਿਆਂ ਤੇ ਬੈਠ ਕੇ ਸਾਡੇ ਅਦਾਰਿਆਂ ਨੂੰ ਬਰਬਾਦ ਕਰ ਰਹੇ ਹਨ । ਅਯੋਗ ਲੋਕਾਂ ਨੂੰ ਅੱਗੇ ਲਿਆ ਕੇ ਸਾਰੇ ਸਿਸਟਮ ਦਾ ਬੇੜਾ ਗਰਕ ਕੀਤਾ ਜਾ ਰਿਹਾ ਹੈ ।
          ਭਾਰਤ ਵਿੱਚ ਲੋਕਤੰਤਰ ਦੇ ਨਾਂ ਤੇ ਧ੍ਰਿਤਰਾਸ਼ਟਰਾਂ , ਦੁਰਯੋਧਨਾਂ ਨੇ ਲੋਕਾਂ ਤੇ ਜ਼ੁਲਮ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ । ਵੋਟ ਦੀ ਰਾਜਨੀਤੀ ਸਾਡੇ ਲੀਡਰਾਂ ਦਾ ਕਾਮਯਾਬ ਹਥਿਆਰ ਹੈ । ਬੜੀ ਚਲਾਕੀ ਨਾਲ ਲੋਕਾਂ ਦਾ ਧਿਆਨ ਅਸਲ ਸਮੱਸਿਆਵਾਂ ਤੋਂ ਹਟਾ ਕੇ ਦੂਜੇ ਪਾਸੇ ਜੋੜਿਆ ਜਾ ਰਿਹਾ ਹੈ । ਭਾਰਤ ਵਿੱਚ ਰਾਜ ਕਿਸੇ ਪਾਰਟੀ  ਦਾ ਵੀ ਆ ਜਾਵੇ ਆਮ ਬੰਦਾ ਸਦਾ ਨਿਤਾਣਾ ਹੀ ਰਹਿੰਦਾ ਹੈ । ਪੂਰਾ ਰਾਜਨੀਤਿਕ ਢਾਂਚਾ ਗੰਦਗੀ ਦਾ ਢੇਰ ਹੈ, ਕੇਵਲ ਸਿਆਸੀ ਪਾਰਟੀਆਂ ਨੇ ਨਾਂ ਹੀ ਬਦਲੇ ਹਨ । ਆਮ ਲੋਕ ਸਿਆਸੀ ਲੋਕਾਂ ਦਾ ਕੇਵਲ ਵੋਟ ਬੈਂਕ ਬਣ ਕੇ ਰਹਿ ਗਏ ਹਨ । ਸਾਡੇ ਲੀਡਰਾਂ ਨੂੰ ਲੋਕਾਂ ਨਾਲੋਂ ਜ਼ਿਆਦਾ ਵੋਟ ਬੈਂਕ ਦੀ ਚਿੰਤਾ ਰਹਿੰਦੀ ਹੈ ।
                 ਵਾਤਾਵਰਨ ਐਨਾ ਦੂਸ਼ਿਤ ਹੈ ਮਨੁੱਖ ਤਾ ਕੀ, ਜੀਵ-ਜੰਤੂ ਵੀ ਸਾਹ ਨਹੀਂ ਲੈ ਸਕਦੇ । ਪਾਣੀ ਦੂਸ਼ਿਤ, ਹਵਾ ਦੂਸ਼ਿਤ, ਵਾਯੂਮੰਡਲ ਦੂਸ਼ਿਤ । ਕਿਵੇਂ ਸਾਫ਼ ਹੋਵੇਗਾ ਸਾਡਾ ਆਲਾ- ਦੁਆਲਾ, ਕਿਵੇਂ ਤੰਦਰੁਸਤ ਹੋਵੇਗਾ ਸਾਡਾ ਸਮਾਜ, ਪਰਿਵਾਰ ਅਤੇ ਅਸੀਂ, ਆਣ ਵਾਲੀ ਨਸਲ ਬਿਮਾਰੀ ਗਰਭ ਵਿੱਚੋਂ ਲੈ ਕੇ ਆਵੇਗੀ । ਕਿਵੇਂ ਕਾਬੂ ਪਾਵਾਂਗੇ ਇਨ੍ਹਾਂ ਸਮੱਸਿਆਵਾਂ ਤੇ ? ਇਹ ਗੰਭੀਰ ਮਸਲੇ ਪੂਰੀ ਮਨੁੱਖਤਾ ਲਈ ਚੈਲਿਜ਼ ਹਨ । ਇਹ ਮਸਲੇ ਬਗੈਰ ਸੁਹਰਿਦ ਸੋਚ ਤੋਂ ਹੱਲ ਨਹੀਂ ਹੋ ਸਕਦੇ । ਇਹ ਮਸਲੇ ਅੱਜ ਦੁਖਾਂਤ ਬਣ ਚੁੱਕੇ ਹਨ । 
              ਦੋਸਤੋ ! ਆਓ ਅੱਜ ਭਵਿੱਖ ਤੇ ਚਿੰਤਨ ਕਰੀਏ । ਆਪਣੀਆਂ ਸੋਚਾਂ ਵਿੱਚ ਜਾਗਰੂਕਤਾ ਲਿਆਈਏ । ਸਿਆਣੇ ਕਹਿੰਦੇ ਹਨ,, ਜਦੋਂ ਕਿਸੇ ਨੂੰ ਅਹਿਸਾਸ ਹੋ ਜਾਵੇ, ਮੈਂ ਕੀ ਗਲਤੀਆਂ ਕਰਦਾ ਹਾਂ, ਉਹ ਮੁੜਕੇ ਕੁਰਾਹੇ ਨਹੀਂ ਪੈਂਦਾ ,, । ਨਿਰਸੰਦੇਹ ਜੀਵਨ-ਜਾਂਚ ਵਿੱਚ ਤਬਦੀਲੀ ਆਉਂਦੀ ਹੈ । ਜਦੋਂ ਤੱਕ ਸੋਚ ਚੇਤਨ ਨਹੀਂ ਹੋ ਜਾਂਦੀ, ਕੋਈ ਵੀ ਤਬਦੀਲੀ ਸੰਭਵ ਨਹੀਂ । ਸੋਚ ਦੀ ਸ਼ਕਤੀ ਨੇ ਮਸਤਕ ਵਿੱਚ ਗਿਆਨ ਦਾ ਦੀਵਾ ਬਾਲਣਾ ਹੈ ।  
       ਆਓ ਅੱਜ ਸੋਚਾਂ ਵਿੱਚ ਤਰਕ ਦਾ ਦੀਵਾ ਬਾਲੀਏ । ਆਓ ਇੱਕ ਸਿਹਤਮੰਦ, ਨਰੋਈ ਦੁਨੀਆਂ ਦਾ ਨਿਰਮਾਣ ਕਰੀਏ, ਜਦੋਂ ਸਾਡੀ ਸੋਚ ਬਦਲ ਗਈ ਸਾਡਾ ਹਰ ਦਿਨ ਨਵੇਂ ਸਾਲ ਵਰਗਾ ਹੋਵੇਗਾ । ਚਾਰੇ ਪਾਸੇ ਖੁਸ਼ਹਾਲੀ ਤੇ ਤੰਦਰੁਸਤ ਜੀਵਨ ਮਹਿਕ ਉਠੇਗਾ । ਆਓ । ਦੋਸਤੋ ਅੱਜ ਸੋਚਾਂ ਦਾ ਨਿਰਮਾਣ ਕਰੀਏ ।