ਕਵਿਤਾਵਾਂ

 •    ਛੋਟੇ ਸਾਹਿਬਜਾਦੇ ਤੇ ਵਜ਼ੀਰ ਖਾਨ / ਮੇਹਰ ਸਿੰਘ ਸੇਖਾ (ਕਵੀਸ਼ਰੀ )
 •    ਦੁਨੀਆਂ ਗੋਲ ਹੈ / ਜਗਜੀਵਨ ਕੌਰ (ਕਵਿਤਾ)
 •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
 •    ਦਸ ਗ਼ਜ਼ਲਾਂ / ਗੁਰਭਜਨ ਗਿੱਲ (ਗ਼ਜ਼ਲ )
 •    ਛੱਲਾ / ਲੱਕੀ ਚਾਵਲਾ (ਕਵਿਤਾ)
 •    ਗ਼ਜ਼ਲ / ਸੁਰਜੀਤ ਸਿੰਘ ਕਾਉਂਕੇ (ਗ਼ਜ਼ਲ )
 •    ਮਿਸ਼ਰ ਦੇ ਲੋਕਾਂ ਦੇ ਨਾਮ / ਸਤੀਸ਼ ਠੁਕਰਾਲ ਸੋਨੀ (ਕਵਿਤਾ)
 •    ਸੱਚ ਆਖਾਂ / ਹਨੀ ਖੁੜੰਜ਼ (ਕਵਿਤਾ)
 •    ਭਖਦੇ ਮਸਲਿਆਂ 'ਤੇ ਸੰਵਾਦ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਕਬਿੱਤ / ਗੁਰਮੀਤ ਸਿੰਘ 'ਬਰਸਾਲ' (ਕਵਿਤਾ)
 •    ਜਾਦੂਗਰ / ਗੁਰਮੀਤ ਰਾਣਾ (ਕਵਿਤਾ)
 •    ਜ਼ਹਿਰੀ ਗੀਤ / ਗੁਰਮੇਲ ਬੀਰੋਕੇ (ਕਵਿਤਾ)
 •    ਮਤਲਬ / ਹਰਦੀਪ ਬਿਰਦੀ (ਕਵਿਤਾ)
 •    ਲੇਖਕਾਂ ਦੀ ਗੱਲਬਾਤ / ਸੁੱਖਾ ਭੂੰਦੜ (ਕਵਿਤਾ)
 •    ਗ਼ਜ਼ਲ / ਬਲਦੇਵ ਸਿੰਘ ਜਕੜੀਆ (ਗ਼ਜ਼ਲ )
 •    ਬੁੱਢੀ ਮਾਂ / ਬਲਜੀਤ ਸਿੰਘ 'ਭੰਗਚੜਹੀ' (ਕਵਿਤਾ)
 •    ਜ਼ਖ਼ਮਾਂ ਦੇ ਦਰਦ / ਸੁਖਵਿੰਦਰ ਕੌਰ 'ਹਰਿਆਓ' (ਕਵਿਤਾ)
 •    ਅਖ਼ਬਾਰ / ਹਰਦੇਵ ਸਿੰਘ (ਕਵਿਤਾ)
 • ਛੋਟੇ ਸਾਹਿਬਜਾਦੇ ਤੇ ਵਜ਼ੀਰ ਖਾਨ (ਕਵੀਸ਼ਰੀ )

  ਮੇਹਰ ਸਿੰਘ ਸੇਖਾ   

  Email: baljeetsekha@gmail.com
  Cell: +91 98760 90991
  Address: Sekha Kalan
  Moga India
  ਮੇਹਰ ਸਿੰਘ ਸੇਖਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਦੋਹਰਾ

  ਸੂਰਜ ਕਿਰਨਾਂ ਛਮ ਨਹੀਂ, ਛਮ ਸੀਤਲ ਨਹਿਚੰਦ।
  ਗੁਰ ਨਾਨਕ ਕਲ ਮੂਰਤੀ  ਪ੍ਰਗਟਾਏ ਗੁਜਰੀ ਨੰਦ।

  ਕੋਰੜਾ ਛੰਦ

  ਜ਼ੋਰਾਵਰ ਸਿੰਘ ਦੇਂਵਦਾ ਜਵਾਬ ਜੀ 
  ਐਸੇ ਛਪੇ ਮਾਰ ਖੁਸ਼ੀ ਨੂੰ ਨਵਾਬ ਜੀ।

  ਪੱਥਰ ਜ਼ਮੀਨ ਵਿਚ ਪਿਆ ਗਰਜੂ, 
  ਜਦੋਂ ਸਿੰਘ ਬਲ ਕੇ ਸਲਾਮ ਕਰ ਜੂ।

  ਪ੍ਰਭੂ ਨਾ ਬੌਹੜੂ ਭਗਤਾਂ ਦੀ ਫਰਿਆਦ ਤੇ 
  ਪੰਜ ਸਾਹਿਬ ਨਹੀਂ ਲੱਗੂ ਪ੍ਰਸਾਦ ਤੇ।

  ਸੂਰਾ ਸੰਗਰਾਂਦ ਵਿਚ ਜਾ ਕੇ ਵਰਜੂ, 
  ਜਦੋਂ ਸਿੰਘ ਬਲ ਕੇ ਸਲਾਮ ਕਰ ਜੂ।

  ਸੂਰਜ ਦੀ ਇਕ ਕੋਣ ਹੋ ਜਾਊ ਵਧਮੀਂ 
  ਧਰੂ ਭਗਤ ਛਡ ਜੂ ਅਟੱਲ ਪਦਮੀਂ।

  ਮਿਰਗ ਗਊ ਮਾਸ ਸ਼ੇਰ ਘਾਸ ਚਰਜੂ, 
  ਜਦੋਂ ਸਿੰਘ ਬਲ ਕੇ ਸਲਾਮ ਕਰ ਜੂ।

  ਠਾਹਾਂ ਨੂੰ ਅਕਾਸ਼ ਤਾਹਾਂ ਹੋ ਜੂ ਧਰਤੀ, 
  ਜਦੋਂ ਮੇਰੇ ਵੀਰ ਨੇ ਸਲਾਮ ਕਰਤੀ।

  ਡੁੱਬ ਜੂ ਧਰਮ ਉਦੋਂ ਪਾਪ ਤਰ ਜੂ, 
  ਜਦੋਂ ਸਿੰਘ ਬਲ ਕੇ ਸਲਾਮ ਕਰ ਜੂ।

  ਮੌਤ ਦੇ ਸੰਮਨ ਆਏ ਮੁੜ ਜਾਣਗੇ, 
  ਮਨਮੋਤੀ ਪਾਟੇ ਦੁਧ ਜੁੜ ਜਾਣਗੇ।

  ਸੂਮ ਕੀ ਦਲੀਲ ਮਾਇਆ ਨਾਲ ਭਰ ਜੂ, 
  ਜਦੋਂ ਸਿੰਘ ਬਲ ਕੇ ਸਲਾਮ ਕਰ ਜੂ।

  ਹਟ ਜੂ ਚਕੋਰ ਦੇਖਣ ਕੋ ਚੰਦ ਨੂੰ 
  ਦੀਵਾ ਦੇਖ ਆਊ ਹੀਣਤ ਪਤੰਗ ਨੂੰ।

  ਪਾਣੀ ਤੋਂ ਬਗੈਰ ਫਸਲਾਂ ਨੂੰ ਸਰ ਜੂ, 
  ਜਦੋਂ ਸਿੰਘ ਬਲ ਕੇ ਸਲਾਮ ਕਰ ਜੂ।

  ਸਾਹਿਬਜਾਦੇ ਸੂਬੇ ਨੂੰ ਜੁੱਤੀਆਂ ਵਿਖਾਉਂਦੇ ਐ, 
  ਬੋਲਣ ਤੋਂ ਭੋਰਾ ਵੀ ਨਾ ਝਿਜਕ ਦਿਖਾਉਂਦੇ ਐ।

  (ਮਿਹਰ ਸਿੰਘ) ਕਹਿੰਦਾ ਅੱਜ ਸੁੱਚਾਨੰਦ ਝੂਠਾਨੰਦ ਬਣ ਜੂ, 
  ਜਦੋਂ ਸਿੰਘ ਬਲ ਕੇ ਸਲਾਮ ਕਰ ਜੂ।