ਚੇਤੰਨ ਸ਼ਾਇਰ ਮੁਹਿੰਦਰਦੀਪ ਗਰੇਵਾਲ (ਲੇਖ )

ਦਲਵੀਰ ਸਿੰਘ ਲੁਧਿਆਣਵੀ   

Email: dalvirsinghludhianvi@yahoo.com
Cell: +91 94170 01983
Address: 402-ਈ ਸ਼ਹੀਦ ਭਗਤ ਸਿੰਘ ਨਗਰ, ਪੱਖੋਵਾਲ ਰੋਡ
ਲੁਧਿਆਣਾ India 141013
ਦਲਵੀਰ ਸਿੰਘ ਲੁਧਿਆਣਵੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ

ਪ੍ਰੋ: ਮੁਹਿੰਦਰਦੀਪ ਗਰੇਵਾਲ ਨੇ 'ਕੱਲੀ ਪੰਜਾਬੀ ਗ਼ਜ਼ਲ ਨੂੰ ਨਵੀਂ ਦਿਸ਼ਾ ਹੀ ਨਹੀਂ ਦਿੱਤੀ, ਸਗੋਂ ਕਾਵਿ-ਖੇਤਰ ਵਿੱਚ ਵੀ ਵੱਡੀ ਮੱਲ ਮਾਰੀ ਹੈ । ਇਹ ਗੱਲ ਸੋਲਾਂ ਆਨੇ ਸੱਚ ਹੈ ਕਿ ਉਹ ਲਿਖਤ, ਜੋ ਸਮਾਜਿਕ ਬੁਰਾਈਆਂ ਦੀ ਥੇਹ 'ਤੇ ਲਿਖੀ ਗਈ ਹੋਵੇ, ਲੋਕਾਈ ਦੇ ਦੁੱਖਾਂ-ਸੁੱਖਾਂ ਨਾਲ ਜੁੜੀ ਹੋਵੇ, ਆਪਸੀ ਭਾਈਚਾਰਕ ਸਾਂਝ ਨੂੰ ਬੜ੍ਹਾਵਾ ਦੇਵੇ, ਕੌਮੀ ਏਕਤਾ ਤੇ ਸੱਭਿਆਚਾਰ ਨੂੰ ਸੰਭਾਲਣ ਦੀ ਗੱਲ ਕਰੇ; ਪਾਠਕਾਂ ਦੇ ਦਿਲ ਨੂੰ ਟੁੰਬ ਜਾਂਦੀ ਹੈ। ਮਹਿੰਦਰਦੀਪ ਗਰੇਵਾਲ ਦੀਆਂ ਰਚਨਾਵਾਂ ਵੀ ਇਸ ਪਰਖ 'ਤੇ ਪੂਰੀਆਂ ਉਤਰਦੀਆਂ ਹਨ। ਉਹ ਇੱਕ ਪਰਪੱਕ ਸ਼ਾਇਰ ਹਨ, ਜਿਨ੍ਹਾਂ ਦੀ ਆਮਦ ਨਾਲ ਪੰਜਾਬੀ ਸਾਹਿਤ 'ਚ ਨਿੱਗਰ ਵਾਧਾ ਹੋਇਆ ਹੈ। 

ਪ੍ਰੋ: ਮੁਹਿੰਦਰਦੀਪ ਗਰੇਵਾਲ

ਪ੍ਰੋ: ਮੁਹਿੰਦਰਦੀਪ ਨੇ ਆਪਣੀ ਸ਼ਾਇਰੀ ਵਿਚ ਸਮਾਜ ਦੇ ਵੱਖ-ਵੱਖ ਰੰਗਾਂ ਨੂੰ ਰੂਪਮਾਨ ਕੀਤਾ ਹੈ। ਅੱਧੀ ਸਦੀ ਤੋਂ ਵੱਧ ਦੇ ਸਾਹਿਤਕ ਸਫ਼ਰ ਦੌਰਾਨ ਉਸ ਦੀਆਂ ਕਵਿਤਾਵਾਂ ਤੇ ਗ਼ਜ਼ਲਾਂ ਪ੍ਰਤੀਕਾਂ, ਬਿੰਬਾਂ ਅਤੇ ਅਲੰਕਾਰਾਂ ਨਾਲ ਸ਼ਿੰਗਾਰੀਆਂ ਹੋਈਆਂ ਹਨ । ਸ਼ਾਇਰ ਦੀ ਸ਼ਾਇਰੀ ਦਾ ਵਿਸ਼ੇਸ਼ ਗੁਣ ਇਹ ਹੈ ਕਿ ਉਹ ਨਵੀਆਂ ਗੱਲਾਂ ਕਰਨ ਲਈ ਨਵੀਂ ਜ਼ਮੀਨ  ਦੀ ਭਾਲ ਕਰਦਾ ਹੈ। ਉਸਦੀ ਦ੍ਰਿਸ਼ਟੀ ਦੇਸ਼ ਤੋਂ ਵਿਦੇਸ਼ ਤੀਕਰ ਦੀਆਂ ਸਮੱਸਆਵਾਂ ਤੱਕ ਫੈਲੀ ਹੋਈ ਹੈ। ਜਿੱਥੇ ਮਨੁੱਖੀ ਵਿਕਾਸ ਅਤੇ ਹਾਂ ਪੱਖੀ ਵਿਚਾਰਾਂ ਦੀ ਪ੍ਰਸ਼ੰਸਾ ਕਰਦੇ ਹਨ, ਉਥੇ ਹੀ ਉਹ ਸੰਸਾਰ ਪੱਧਰ 'ਤੇ ਫੈਲੀਆਂ ਕੁਰੀਤੀਆਂ, ਜਿਵੇਂ ਜੰਗ ਦੇ ਬੱਦਲ, ਧਾਰਮਿਕ ਕੱਟੜਤਾ, ਦੁਰਾਚਾਰ ਅਤੇ ਅਣਮਨੁੱਖੀ ਵਿਵਹਾਰ ਅਤੇ ਮਨੁੱਖ ਤੇ ਔਰਤ ਉੱਤੇ ਹੋ ਰਹੇ ਸ਼ੋਸ਼ਣ ਅਤੇ ਹਰ ਖੇਤਰ ਵਿਚ ਫੈਲੇ ਭ੍ਰਿਸ਼ਟਾਚਾਰ ਵਿਰੁੱਧ ਆਵਾਜ਼ ਬੁਲੰਦ ਕਰਦੇ ਹਨ। 
ਲਗਭੱਗ ਹਰ ਵਿਸ਼ੇ 'ਤੇ ਹੀ ਉਨ੍ਹਾਂ ਨੇ ਆਪਣੀ ਕਲਮ ਸੁਹਜ ਤੇ ਸਿਆਣਪ ਨਾਲ ਅਜ਼ਮਾਈ ਹੈ। ਉਹ ਤਾਂ ਗਲੋਬਲ ਪੱਧਰ 'ਤੇ ਫੈਲੇ ਅੱਤਵਾਦ ਤੋਂ ਚਿੰਤਤ ਹੀ ਨਹੀਂ, ਸਗੋਂ ਰਿਸ਼ਤਿਆਂ ਵਿੱਚ ਆ ਰਹੀਆਂ ਤ੍ਰੇੜਾਂ ਦੇ ਉਸਾਰੂ ਹੱਲ ਵੀ ਦੱਸਦੇ ਹਨ।
ਗ਼ਜ਼ਲ ਲਿਖਦੇ ਸਮੇਂ ਰਦੀਫ਼-ਕਾਫ਼ੀਏ ਤੋਂ ਇਲਾਵਾ ਹੋਰ ਬੰਧਸ਼ਾਂ ਨੂੰ ਵੀ ਧਿਆਨ ਵਿੱਚ ਰੱਖਦੇ ਹਨ। ਉਨ੍ਹਾਂ ਦੀ ਸ਼ਾਇਰੀ ਵਿੱਚ ਗ਼ਜ਼ਲਾਂ ਦੀਆਂ ਭਿੰਨ-ਭਿੰਨ ਬਹਿਰਾਂ ਅਤੇ ਸ਼ਾਇਰੀ ਨੂੰ ਖ਼ੂਬਸੂਰਤ ਬਣਾਉਣ ਵਾਲੇ ਕਾਵਿਕ ਗੁਣਾਂ ਦੀ ਭਰਪੂਰਤਾ ਹੈ ਅਤੇ ਇਹਨਾਂ ਗੁਣਾਂ ਸਦਕਾ ਹੀ ਆਪਣੀ ਸ਼ਾਇਰੀ ਰਾਹੀਂ ਅਸਰ ਪੈਦਾ ਕੀਤਾ ਹੈ। ਇਸ ਸੰਬੰਧ ਵਿਚ ਉਨ੍ਹਾਂ ਦੀ ਸੰਬੋਧਨੀ ਸ਼ੈਲੀ ਪਾਠਕਾਂ ਦਾ ਵਧੇਰੇ ਧਿਆਨ ਖਿੱਚਦੀ ਹੈ।  ਸਾਰੀ ਸ਼ਾਇਰੀ ਵਿਚ ਤਗ਼ਜ਼ਲ ਦਾ ਰੰਗ ਗੂਘੜਵੇਂ ਰੂਪ ਵਿਚ ਦਿਖਾਈ ਦਿੰਦਾ ਹੈ।
ਗਰੇਵਾਲ ਸਾਹਿਬ ਇੱਕ ਸੋਚਵਾਨ ਤੇ ਚਿੰਤਾਤੁਰ ਸ਼ਾਇਰ ਹਨ ।  ਸਮਾਜਿਕ ਪ੍ਰਵਿਰਤੀਆਂ ਤੇ ਕੁਵਿਰਤੀਆਂ ਦੇ ਵਿਰੁੱਧ ਜੂਝਣ ਦੇ ਨਾਲ-ਨਾਲ ਉਹ ਉਸਾਰੂ ਤੇ ਸੁਚਾਰੂ ਸੋਚ ਰੱਖਦੇ ਹਨ, ਜੋ ਨਿੱਗਰ ਸਮਾਜ ਦੀ ਸਿਰਜਣਾ ਵੱਲ ਇਕ ਅਗਾਂਹ-ਵਧੂ ਕਦਮ ਹੈ । ਇੱਕ ਸੱਚੇ-ਸੁੱਚੇ ਦੇਸ਼-ਭਗਤ ਦੀ ਇਹੋ ਹੀ ਪਹਿਚਾਣ ਹੁੰਦੀ ਹੈ ।