ਟੁੱਟੇ ਪੁਲਾਂ ਦੀ ਦਾਸਤਾਂ (ਕਹਾਣੀ)

ਗੁਰਸ਼ਰਨ ਸਿੰਘ ਕੁਮਾਰ   

Email: gursharan1183@yahoo.in
Cell: +91 94631 89432
Address: 1183, ਫੇਜ਼-10
ਮੁਹਾਲੀ India
ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


antibiotic without insurance

amoxicillin prescription no insurance
ਭਾਗਭਰੀ ਦੇ ਭਾਗ ਉਸ ਸਮੇ ਫੁੱਟ ਗਏ ਜਦ ਉਸਦੇ ਕੰਨਾਂ ਵਿਚ ਉਸਦੀ ਨੌਕਰਾਣੀ ਦੀ ਅਵਾਜ ਪਈ—"ਬੀਬੀ ਜੀ ਦੀਪਕ ਔਰ ਉਸਕੇ ਸਾਥੀ ਮਨੋਹਰ ਕੋ ਫਾਂਸੀ ਕੀ ਸਜਾ ਹੋ ਗਈ।"
 ਭਾਗਭਰੀ ਦੀਆਂ ਖੁਲੀਆਂ ਹੋਈਆਂ ਅੱਖਾਂ ਹੋਰ ਚੌੜੀਆਂ ਹੋ ਗਈਆਂ ਜਿਵੇਂ ਉਹ ਕੰਨਾਂ ਨਾਲ ਨਹੀਂ ਅੱਖਾਂ ਨਾਲ ਸੁਣ ਰਹੀ ਹੋਵੇ। ਉਸਦੇ ਬੁੱਲ ਫੜਫੜਾਏ ਪਰ ਮੁੰਹ ਵਿਚੋਂ ਕੋਈ ਅਵਾਜ ਨਾਂ ਨਿਕਲੀ। ਉਹ ਸਿਲ ਪੱਥਰ ਹੋ ਗਈ ਸੀ।ਜਿਵੇਂ ਉਹ ਇਸ ਦੁਨੀਆਂ ਤੋਂ ਬਹੁਤ ਦੂਰ ਹੋਵੇ ਅਤੇ ਇਸ ਦੁਨੀਆਂ ਦੇ ਨਾਲ ਉਸਦਾ ਕੋਈ ਸਬੰਧ ਹੀ ਨਾ ਹੋਵੇ। ਉਹ ਬਾਹਰੋਂ ਸ਼ਾਂਤ ਸੀ ਪਰ ਉਸਦੇ ਅੰਦਰ ਇਕ ਤੁਫਾਨ ਉਠ ਰਿਹਾ ਸੀ। ਇਸ ਤੁਫਾਨ ਨੂੰ ਉਹ ਰੋਕ ਨਹੀਂ ਸੀ ਸਕਦੀ। ਉਹ ਨਹੀਂ ਸੀ ਜਾਣਦੀ ਕਿ ਦੀਪਕ ਦੀ ਫਾਂਸੀ ਦੀ ਖਬਰ ਨਾਲ ਉਹ ਖੁਸ਼ ਹੋਵੇ ਜਾਂ ਰੋਵੇ।ਕਹਿੰਦੇ ਹਨ ਕਿ  ਘੜਾ ਪੱਥਰ ਤੇ ਵੱਜੇ ਜਾਂ ਪੱਥਰ ਘੜੇ ਤੇ ਵੱਜੇ।ਟੁਟੱਣਾ ਤਾਂ ਘੜੇ ਨੇ ਹੀ ਹੈ। ਇਹ ਹੀ ਹਾਲ ਭਾਗਭਰੀ ਦਾ ਸੀ। ਭਾਗਭਰੀ ਦੀਆਂ ਅੱਖਾਂ ਵਿਚੋਂ ਅਥੱਰੁਆਂ ਦੀਆਂ ਦੋ ਧਾਰਾਂ ਵਗਣ ਲਗੀਆਂ ਉਸਦੀ ਪਿਛਲੀ ਜਿੰਦਗੀ ਉਸਦੀਆਂ ਅੱਖਾਂ ਅੱਗੋਂ ਫਿਲਮ ਦੀ ਪਰਾਂ ਗੁਜਰ ਰਹੀ ਸੀ।
ਅੱਜ ਤੋਂ ੫੦ ਸਾਲ ਪਹਿਲਾਂ ਉਸਦੀ ਸ਼ਾਦੀ ਬਿਕਰਮ ਸਿੰਘ ਨਾਲ ਹੋਈ ਸੀ। ਬਿਕਰਮ ਸਿੰਘ aੁੱਚਾ ਲੰਮਾ, ਸੋਹਣਾ ਸੁਣਖਾ ਨੌਜੁਅਨ ਉਸ ਸਮੇ ਦੇਹਰਾਦੂਨ ਇੰਡੀਅਨ ਮਿਲਟਰੀ ਅਕੈਡਮੀ ਵਿਚ ਸੈਕੰਡ ਲੈਫਟੀਨੈਂਟ ਦੀ ਟ੍ਰੇਨਿੰਗ ਲੈ ਰਿਹਾ ਸੀ। ਉਸਤੇ ਜਵਾਨੀ ਵੀ ਲੋਹੜੇ ਦੀ ਚੜੀ ਸੀ। ਉਸਦੀ ਝਾਲ ਨਹੀਂ ਸੀ ਝੱਲੀ ਜਾਂਦੀ। ਉਹ ਸੋਹਣੀ ਗੋਲ ਪੱਗ ਬੰਨਦਾ ਅਤੇ ਦਾਹੜੀ ਤੇ ਧਾਗਾ ਪਾ ਕਿ ਉੱਤੇ ਜਾਲੀ ਪਾ ਕਿ ਰੱਖਦਾ। ਉਸ ਦੀਆਂ ਮੁੱਛਾਂ ਥੋਹੜਾ ਜਿਹਾ ਵੱਟ ਦੇ ਕਿ ਉਪਰ ਨੂੰ ਖੜੀਆਂ ਰਹਿਂਦੀਆਂ। ਜਦ ਉਹ ਵਰਦੀ ਪਾ ਕਿ ਨਿਕਲਦਾ ਤਾਂ ਲੋਕ ਅੱਦਬ ਨਾਲ ਉਸ ਦੇ ਕੋਲੋਂ ਸਿਰ ਝੁਕਾ ਕਿ ਲੰਘਦੇ। ਬਜੁਰਗ ਉਸਤੇ ਮਾਣ ਕਰਦੇ ਅਤੇ ਬੁੜੀਆਂ ਉਸਨੂੰ ਅਸੀਸਾਂ ਦਿੰਦੀਆਂ ਨਾ ਥੱਕਦੀਆਂ। ਮੁੰਡਿਆਂ ਲਈ ਤਾਂ ਉਹ ਇਕ ਆਦਰਸ਼ ਸੀ। ਜੁਆਂਨ ਕੁੜੀਆਂ ਉਸਦੀ ਇਕ ਝਲਕ ਪਾਉਣ ਲਈ ਤਰਸਦੀਆਂ। ਭਾਗਭਰੀ ਵੀ ਇਸ ਸਮੇ ਹੁਸਨ ਅਤੇ ਜੁਆਨੀ ਵਿਚ ਕਿਸੇ ਤੋਂ ਘੱਟ ਨਹੀਂ ਸੀ। ਉਸਦਾ ਅਸਲੀ ਨਾਮ ਭਾਗ ਕੌਰ ਸੀ ਪਰ ਬਿਕਰਮ ਉਸਨੂੰ ਭਾਗਭਰੀ ਕਹਿ ਕਿ ਬੁਲਾaੁਂਦਾ ਸੀ। ਇਸ ਲਈ ਲੋਕਾਂ ਵਿਚ ਉਸਦਾ ਨਾਮ ਭਾਗਭਰੀ ਪੱਕ ਗਿਆ। ਉਹ ਬਿਕਰਮ ਜਿਹਾ ਵਰ ਪਾ ਕਿ ਆਪਣੇ ਆਪ ਨੂੰ ਭਾਗਾਂ ਵਾਲੀ ਸਮਝਦੀ। ਉਸਦੇ ਪੈਰ ਜਮੀਨ ਤੇ ਨਹੀਂ ਸੀ ਲਗਦੇ। ਸੌਹਰੇ ਘਰ ਵੀ ਉਹ ਉੱਡੀ ਫਿਰਦੀ ਸੀ।ਉਹ ਹਰ ਕੰਮ ਬੜੀ ਫੁਰਤੀ ਅਤੇ ਸਲੀਕੇ ਨਾਲ ਮਿੰਟਾਂ ਸਕਿੰਟਾਂ ਵਿਚ ਪੂਰਾ ਕਰ ਲੇਂਦੀ ਸੀ। ਇਸ ਲਈ ਉਹ ਸਭ ਦੀਆਂ ਅੱਖਾਂ ਦਾ ਤਾਰਾ ਸੀ।
ਵਿਆਹ ਤੋਂ ਇਕ ਮਹੀਨਾ ਬਾਅਦ ਬਿਕਰਮ ਦੀ ਛੁੱਟੀ ਖਤਮ ਹੋ ਗਈ। ਇਸ ਸਮੇ ਉਸ ਦੀ ਪੋਸਟਿੰਗ ਪੱਛਮੀ ਬੰਗਾਲ ਵਿਚ ਸੀ। ਉਹ ਵਾਪਸੀ ਦੀ ਤਿਆਰੀ ਕਰਨ ਲੱਗਾ। ਉਸਨੇ ਨਾਲ ਹੀ ਭਾਗਭਰੀ ਦੀ ਵੀ ਤਿਆਰੀ ਕਰ ਲਈ। ਘਰ ਦੇ ਨਹੀਂ ਸਨ ਮੰਨਦੇ ਪਰ ਬਿਕਰਮ ਦੀ ਜਿਦ ਸਾਹਮਣੇ ਕਿਸੇ ਦੀ ਨਾਂ ਚਲੀ ਅਤੇ ਭਾਗਭਰੀ ਆਪਣੇ ਪਤੀ ਬਿਕਰਮ ਸਿੰਘ ਨਾਲ ਪੱਛਮੀ ਬੰਗਾਲ ਦੇ ਸ਼ਹਿਰ ਚਿਟਗਾਂਊ ਪਹੁੰਚ ਗਈ।
ਚਿਟਗਾਂਉਂ ਸ਼ਹਿਰ ਬੇਸ਼ੱਕ ਭਾਗਭਰੀ ਲਈ ਅਨਜਾਣ ਸੀ ਅਤੇ ਅਤੇ ਉਥੋਂ ਦੇ ਲੋਕ ਵੀ ਅਜਨਬੀ ਸਨ ਪਰ ਭਾਗਭਰੀ ਨੂੰ ਇਸ ਨਾਲ ਕੋਈ ਫਰਕ ਨਹੀਂ ਸੀ ਪਿਆ ਕਿਉਂਕਿ ਉਸਦਾ ਪਤੀ ਬਿਕਰਮ ਜਿਉਂ ਉਸ ਨਾਲ ਸੀ। ਬਿਕਰਮ ਸਿੰਘ ਉਸਦੀ ਹਰ ਗੱਲ ਸਮਝਦਾ ਸੀ। ਕੋਈ ਗੱਲ ਭੁੰਜੇ ਨਹੀਂ ਸੀ ਡਿੱਗਣ ਦਿੰਦਾ। ਇਸ ਤਰਾਂ ਭਾਗਭਰੀ ਅਤੇ ਬਿਕਰਮ ਸਿੰਘ ਦੀ ਗ੍ਰਹਿਸਥੀ ਦੀ ਬੇੜੀ ਪਿਆਰ ਦੀਆਂ ਲਹਿਰਾਂ ਤੇ ਅੱਗੇ ਵਧਣ ਲੱਗੀ।
ਭਾਗਭਰੀ ਅਤੇ ਲੈਫਟੀਨੈਂਟ ਬਿਕਰਮ ੰਿਸੰਘ ਦੀ ਜਿੰਦਗੀ ਬੜੀ ਸੋਹਣੀ ਚਲ ਰਹੀ ਸੀ। ਸ਼ਾਦੀ ਤੋਂ ਸਾਲ ਬਾਅਦ ਹੀ ਭਾਗਭਰੀ ਨੇ ਬਿਕਰਮ ਸਿੰਘ ਨੂੰ ਇਹ ਖਬਰ ਦੱਸੀ ਕਿ ਉਸਦੇ ਪੈਰ ਭਾਰੀ ਸਨ। ਉਹ ਖੁਸ਼ੀ ਨਾਲ ਫੁਲਿਆ ਨਹੀਂ ਸੀ ਸਮਾaਂਦਾ।
"ਹੈਂ! ਮੈਂ ਬਾਪ ਬਣਨ ਵਾਲਾ ਹਾਂ? ਦੇਖੀਂ ਮੁੰਡਾ ਹੀ ਹੋਵੇਗਾ। ਮੇਰੇ ਜਿਹਾ ਗੋਰਾ ਚਿੱਟਾ ਉੱਚਾ ਲੰਮਾ ਜੁਆਨ।"
"ਹੈਂ--ਹੈਂ ਹਾਲੀ ਜੰਮਿਆ ਨਹੀਂ ਅਤੇ ਉਚੱਾ ਲੰਮਾ ਜੁਆਨ ਕਿਵੇਂ ਹੋ ਗਿਆ?" ਉਹ ਤਾਂ ਹੋਵੇਗਾ ----ਛੋਟਾ ਜਿਹਾ ਗੋਲ ਮਟੋਲ---ਬਾਵਾ ਜਿਹਾ---ਮੇਰਾ ਰਾਜਾ ਬੇਟਾ।"
"ਚਲੋ ਛੋਟਾ ਜਿਹਾ ਹੀ ਸਹੀ।---ਪਰ ਅਸੀ ਉਸਦਾ ਨਾਮ ਕੀ ਰੱਖਾਂਗੇ?"
"ਉਹ ਹੋ ---ਹੁਣੇ ਨਾਮ ਰੱਖਣ ਦੀ ਪੈ ਗਈ ਹੈ---ਕੀ ਪਤਾ ਹੈ ਛੋਟਾ ਜਿਹਾ ਹੋਵੇਗਾ?---ਜੇ ਛੋਟੀ ਜਹੀ ਹੋਈ ਤਾਂ---?"
"ਤਾਂ—ਤਾਂ—ਤਾਂ ਕੀ ਨਾਮ ਤਾਂ ਛੋਟੀ ਜਹੀ ਦਾ ਵੀ ਰੱਖਣਾ ਹੀ ਹੈ ਨਾਂ। ਵੈਸੇ ਤਾਂ ਕੰਿਹੰਦੇ ਹਨ ਕਿ ਪਹਿਲੀ ਲੜਕੀ ਤਾਂ ਮੁੰਡਿਆਂ ਦੇ ਬਰਾਬਰ ਹੀ ਹੁੰਦੀ ਹੈ। ਇਸ ਦਾ ਮਤਲਬ ਹੈ ਕਿ ਅਸੀ ਪਾਸ ਹੋ ਗeੈ ਹਾਂ।" ਬਿਕਰਮ ਨੇ ਭਾਗਭਰੀ ਦਾ ਮੁੰਹ ਚੁਮੰਦੇ ਹੋਏ ਕਿਹਾ।"
"ਛਡੋ ਜੀ ਤੁਹਾਨੂੰ ਤਾਂ ਹਰ ਗੱਲ ਵਿਚ ਸ਼ਰਾਰਤਾਂ ਹੀ ਸੁਝਦੀਆਂ ਹਨ।" ਭਾਗਭਰੀ ਨੇ ਸ਼ਰਮਾਉਂਦੇ ਹੋਏ ਆਪਣੀ ਗਿੱਲੀ ਗੱਲ ਪੂੰਝੀ।
"ਮੈਂ ਕਿਹਾ ਜੀ ਕੀ ਗਲ ਹੈ ? ਅੱਜ ਇਤਨੇ ਘਬਰਾਏ ਹੋਏ ਕਿਉਂ ਹੋ?" ਭਾਗਭਰੀ 
ਨੇ ਪੁੱਛਿਆ।
"ਕੁਝ ਨਾਂ ਪੁੱਛ ! ਖਬਰ ਚੰਗੀ ਨਹੀਂ ਹੈ।"
"ਫਿਰ ਵੀ ਕੀ ਗਲ ਹੈ?"
"ਸਾਡੀ ਚੀਨ ਨਾਲ ਜੰਗ ਛਿੜਨ ਵਾਲੀ ਹੈ।"
"ਉਹ ਕਿਉਂ?"
"ਬਸ ਤੈਨੂੰ ਕਹਿ ਦਿੱਤਾ ਗਲ ਦੱਸਣ ਵਾਲੀ ਨਹੀਂ।" ਫਿਰ ਵੀ ਪਤਾ ਤਾਂ ਲੱਗੇ ।ਸਾਡੀ ਚੀਨ ਨਾਲ ਕੋਈ ਦੁਸ਼ਮਣੀ ਤਾਂ ਨਹੀਂ।''
"ਦੁਸ਼ਮਣੀ ਤਾਂ ਨਹੀਂ ਫਿਰ ਵੀ ਉਸਨੇ ਦੁਸ਼ਮਣਾਂ ਵਾਲਾ ਕੰਮ ਕੀਤਾ ਹੈ। ਉਸਨੇ ਸਰਹੱਦ ਟੱਪ ਕੇ ਸਾਡੀ ਕਾਫੀ ਸਾਰੀ ਜਮੀਨ ਤੇ ਕਬਜਾ ਕਰ ਲਿਆ ਹੈ। ਹੁਣ ਜੰਗ ਤੋਂ ਬਿਨਾਂ ਕੋਈ ਚਾਰਾ ਨਹੀਂ।"
"ਚਲੋ ਕੋਈ ਗੱਲ ਨਹੀਂ। ਪਰ ਤੁਸੀ ਘਬਰਾਉਂਦੇ ਕਿਉਂ ਹੋ। ਇਕ ਸਿਪਾਹੀ ਨੂੰ ਜੰਗ ਦਾ ਕਾਹਦਾ ਡਰ?"
"ਮੈਨੂੰ ਆਪਣਾ ਕੋਈ ਡਰ ਨਹੀਂ। ਮੈਨੂੰ ਤਾਂ ਤੇਰਾ ਫਿਕਰ ਹੈ।"
"ਮੇਰਾ ਕਾਹਦਾ ਫਿਕਰ?"
"ਮੇਰੀ ਬਟਾਲੀਅਨ ਨੂੰ ਬਾਰਡਰ ਤੇ ਜਾਣ ਲਈ ਪਰਸੋਂ ਦਾ ਹੀ ਹੁਕਮ ਹੋਇਆ ਹੈ।"
"ਕੋਈ ਗੱਲ ਨਹੀਂ ਤੁਸੀ ਜਾਵੋ ਜੰਗ ਤੇ ਮੈਂ ਇਥੇ ਤੁਹਾਡਾ ਇੰਤਜਾਰ ਕਰਾਂਗੀ। ਹੁਣ ਮੈੰਨੂ ਇਥੇ ਸਾਰੇ ਜਾਣਦੇ ਹਨ ਮੈਨੂੰ ਕੋਈ ਡਰ ਨਹੀਂ।'
"ਇਹ ਹੀ ਤਾਂ ਗਲ ਹੈ ਜਿਹੜੇ ਤੈਨੂੰ ਜਾਣਦੇ ਹਨ ਉਹ ਸਾਰੇ ਹੀ ਮੇਰੇ ਨਾਲ ਜੰਗ ਤੇ ਜਾ ਰਹੇ ਹਨ ਅਤੇ ਉੇਹ ਆਪਣੇ ਆਪਣੇ ਟੱਬਰ ਵੀ ਆਪਣੇ ਆਪਣੇ ਪਿੰਡ ਭੇਜ ਰਹੇ ਹਨ।"
ਇਹ ਸੁਣ ਕਿ ਭਾਗਭਰੀ ਦਾ ਰੰਗ ਉੱਡ ਗਿਆ। ਉਹ ਬੋਲੀ—"ਕੋਈ ਗਲ ਨਹੀਂ ਜੀ ਤੁਸੀ ਮੈਨੂੰ ਵੀ ਗੁਰਦਾਸਪੁਰ ਬਾਉ ਜੀ ਅਤੇ ਬੇਬੇ ਜੀ ਕੋਲ ਛੱਡ ਆਉ। ਫੇਰ ਤਾਂ ਤੁਹਾਨੂੰ ਕੋਈ ਫਿਕਰ ਨਹੀਂ ਹੋਵੇਗਾ।"
"ਉਹ ਤਾਂ ਠੀਕ ਹੈ ਪਰ ਇਸ ਸਮੇ ਮੇਰੇ ਪਾਸ ਇਤਨਾ ਸਮਾ ਨਹੀਂ ਕਿ ਤੈਨੂੰ ਮੈਂ ਗੁਰਦਾਸਪੁਰ ਛੱਡ ਕਿ ਆ ਸਕਾਂ।"
"ਫਿਰ?"
"ਫਿਰ ਤੈਨੂੰ ਇਕੱਲੇ ਹੀ ਜਾਣਾ ਪਵੇਗਾ। ਉਹ ਵੀ ਕੱਲ ਹੀ। ਮੈਂ ਤੈਨੂੰ ਇਸ ਹਾਲਤ ਵਿਚ ਇਤਨੇ ਲੰਬੇ ਸਫਰ ਤੇ ਇਕੱਲੇ ਨਹੀ ਸੀ ਭੇਜਣਾ ਚਾਹੁੰਦਾਂ ਪਰ ਮੇਰੀ ਮਜਬੂਰੀ ਹੈ। ਹਾਂ ਸਾਡੇ ਦਫਤਰ ਦਾ ਕੁਲੀਗ ਹੈ ਨਾ ਭਜਨ ਸਿੰਘ ਉਸਦਾ ਭਰਾ ਆਇਆ ਹੋਇਆ ਹੈ ਲੁਧਿਆਣੇ ਤੋਂ ਉਹ ਤੈਨੂੰ ਲੁਧਿਆਣੇ ਤੱਕ ਲੈ ਜਾਵੇਗਾ। ਉਸਨੇ ਕੱਲ ਹੀ ਜਾਣਾ ਹੈ॥"
"ਜੀ ਮੈਂ ਅੱਗੋਂ ਕਿਵੇਂ ਜਾਵਾਂਗੀ?"
"ਇਹ ਹੀ ਤਾਂ ਗਲ ਹੈ ਅਗਲਾ ਸਫਰ ਤਾਂ ਤੈਨੂੰ ਇਕੱਲੇ ਹੀ ਕਰਨਾ ਪਵੇਗਾ। ਮੈਂ ਬਾਉ ਜੀ ਨੂੰ ਤਾਰ ਦੇ ਦਿਆਂਗਾ ਉਹ ਤੈਨੂੰ ਸਟੇਸ਼ਨ ਤੋਂ ਉਤਾਰ ਲੈਣਗੇ।"
"ਜੀ ਜਿਵੇਂ ਤੁਹਾਡੀ ਮਰਜੀ।"
"ਤੂੰ ਬਿਲਕੁਲ ਘਬਰਾਈਂ ਨਾ । ਤੂੰ ਇਕ ਫੌਜੀ ਦੀ ਦੀ ਬੀਵੀ ਹੈਂ। ਫੌਜੀਆਂ ਦੀਆਂ ਬੀਵੀਆਂ ਨੂੰ ਤਾਂ ਐਸੇ ਹਾਲਤ ਦਾ ਕਈ ਵਾਰ ਸਾਹਮਣਾ ਕਰਨਾ ਪੈਂਦਾ ਹੈ।"
"ਤੁਸੀ ਫਿਕਰ ਨਾ ਕਰੋ ਜੀ ਮੈਂ ਨਹੀਂ ਘਬਰਾਉਂਦੀ। ਮੈਂ ਗੁਰੁ ਗੋਬਿੰਦ ਸਿੰਘ ਜੀ ਦੀ ਬੱਚੀ ਹਾਂ।ਤੁਸੀ ਬਸ ਜੰਗ ਜਿੱਤ ਕਿ ਠੀਕ ਠਾਕ ਘਰ ਆਉਣਾ ਜੀ ਮੈਂ ਤੁਹਾਡੀ ਰਾਹ ਦੇਖਾਂਗੀ।"
"ਮੈਂ ਤਾਂ ਜੰਗ ਜਿੱਤ ਕਿ ਠੀਕ ਠਾਕ ਘਰ ਆਵਾਂਗਾ ਬਸ ਤੂੰ ਮੇਰੇ ਆਉਂਦਿਆਂ ਤੱਕ ਮੇਰਾ ਬੇਟਾ ਤਿਆਰ ਰੱਖੀਂ। ਮੈਂ ਸਭ ਤੋਂ ਪਹਿਲਾਂ ਆਪਣੇ ਬੇਟੇ ਨੂੰ ਹੀ ਮਿਲਣਾ ਚਾਹਵਾਂਗਾ।"
ਇਸ ਤਰਾਂ ਜਿੰਦਗੀ ਦੇ ਦੁਰਾਹੇ ਤੋਂ ਬਿਕਰਮ ਸਿੰਘ ਅਤੇ ਭਾਗਭਰੀ ਅੱਲਗ ਅੱਲਗ ਰਸਤੇ ਤੋਂ ਹੁੰਦੇ ਹੋਏ ਅੱਲਗ ਅੱਲਗ ਮੰੰਿਜਲ ਤੇ ਪਹੁੰਚ ਗਏ। ਬਿਕਰਮ ਸਿੰਘ ਆਪਣੀ ਬਟਾਲੀਅਨ ਨਾਲ ਦੁਸ਼ਮਣ ਨਾਲ ਲੋਹਾ ਲੈਣ ਲਈ ਬਾਰਡਰ ਤੇ ਪਹੁੰਚ ਗਿਆ ਅਤੇ ਭਾਗਭਰੀ ਇਕਲਾਪੇ ਦਾ ਸੰਤਾਪ ਝੱਲਣ ਲਈ ਗੁਰਦਾਸਪੁਰ ਆਪਣੇ ਸੋਹਰੇ ਘਰ ਵਾਪਿਸ ਪਹੁੰਚ ਗਈ।
ਚੀਨ ਨਾਲ ਲੜਾਈ ਕੁਝ ਦਿਨ ਹੀ ਚੱਲੀ। ਹਿੰਦੁਸਤਾਨੀ ਫੌਜਾਂ ਬੜੀ ਬਹਾਦੁਰੀ ਨਾਲ ਲੜੀਆਂ। ਬਿਕਰਮ ਸਿੰਘ ਦੀ ਜਿੰਦਗੀ ਦੀ ਇਹ ਪਹਿਲੀ ਲੜਾਈ ਸੀ। ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਉਸਨੇ ਕਈ ਦੁਸ਼ਮਣਾਂ ਨੂੰ ਢੇਰ ਕਰ ਦਿੱਤਾ। ਉਸਦੀ ਬਹਾਦਰੀ ਦੇ ਸਭ ਪਾਸੇ ਚਰਚੇ ਸਨ। ਉਸਦੀ ਪਰਮੋਸ਼ਨ ਕਰਕੇ ਉਸਨੂੰ ਕੈਪਟਨ ਬਣਾ ਦਿੱਤਾ ਗਿਆ। ਜੰਗ ਤਾਂ ਖਤਮ ਹੋ ਗਈ ਪਰ ਜੰਗ ਦਾ ਕੋਈ ਖਾਸ ਸਿੱਟਾ ਨਾ ਨਿਕਲਿਆ। ਦੋਹਾਂ ਦੇਸ਼ਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ।
ਬੇਸ਼ੱਕ ਫੌਜਾਂ ਨੂੰ ਵਾਪਿਸ ਆਪਣੀਆ ਬੈਰਕਾਂ ਵਿਚ ਭੇਜ ਦਿੱਤਾ ਗਿਆ ਪਰ ਫੌਜਾਂ ਨੂੰ ਹਰ ਸਮੇ ਚੌਕਸ ਰਹਿਣ ਲਈ ਕਿਹਾਗਿਆ। ਇਸ ਲਈ ਫੌਜੀਆਂ ਦੀਆਂ ਛੁੱਟੀਆਂ ਹਾਲੀ ਹੋਰ ਛੇ ਮਹੀਨੇ ਲਈ ਰੁਕੀਆਂ ਰਹੀਆਂ।
ਭਾਗਭਰੀ ਬੜੀ ਬੇਚੈਨੀ ਨਾਲ ਜੰਗ ਖਤਮ ਹੋਣ ਦਾ ਇੰਤਜਾਰ ਕਰ ਰਹੀ ਸੀ। ਉਹ ਰੋਜ ਅਖਬਾਰ ਅਤੇ ਰੇਡੀਉ ਤੋਂ ਜੰਗ ਦੀਆਂ ਖਬਰਾਂ ਦੀ ਜਾਨਕਾਰੀ ਹਾਸਲ ਕਰਦੀ। ਆਖਰ ਜੰਗ ਖਤਮ ਹੋ ਗਈ।ਭਾਗਭਰੀ ਦੇ ਸਾਹ ਵਿਚ ਸਾਹ ਅਇਆ।  ਉਧਰੋਂ ਉਸਦੇ ਦਿਨ ਨੇੜੇ ਆ ਰਹੇ ਸਨ।
ਭਾਗਭਰੀ ਨੇ ਇਕ ਸੋਹਣੇ ਜਹੇ ਬੱਚੇ ਨੂੰ ਜਨਮ ਦਿੱਤਾ। ਬੱਚਾ ਬਿਲਕੁਲ ਆਪਣੇ ਬਾਪ ਦੀ ਤਰਾਂ ਹੀ ਸੀ। ਜਦ ਉਹ ਹੱਸਦਾ ਤਾਂ ਭਾਗਭਰੀ ਉਸਤੋਂ ਵਾਰੀ ਵਾਰੀ ਜਾਂਦੀ। ਉਸਦੇ ਸੱਸ ਸੌਹਰਾ ਵੀ ਬੜੇ ਖੁਸ਼ ਸਨ।
ਜਦ ਬਿਕਰਮ ਨੂੰ ਬੇਟਾ ਹੋਣ ਦੀ ਖਬਰ ਮਿਲੀ ਤਾਂ ਉਹ ਖੁਸ਼ੀ ਨਾਲ ਫੁਲਿਆ ਨਹੀਂ ਸੀ ਸਮਾ ਰਿਹਾ ਉਹ ਉਸੇ ਸਮੇ ਦੋ ਮਹੀਨੇ ਦੀ ਛੁੱਟੀ ਲੈ ਕਿ ਗੁਰਦਾਸਪੁਰ ਪੁੱਜਾ। ਆਪਣੇ ਬੇਟੇ ਨੂੰ ਦੇਖਕੇ ਅਤੇ ਆਪਣੇ ਟੱਬਰ ਨੂੰ ਮਿਲ ਕਿ ਬਹੁਤ ਖੁਸ਼ ਹੋਇਆ।
ਖੁਸ਼ੀ ਵਿਚ ਦੋ ਮਹੀਨੇ ਕਿਵੇਂ ਬੀਤ ਗਏ ਪਤਾ ਹੀ ਨਹੀਂ ਲੱਗਿਆ। ਫਿਰ ਬਿਕਰਮ ਸਿੰਘ ਅਤੇ ਭਾਗਭਰੀ ਆਪਣੇ ਬੇਟੇ ਜਗਜੀਤ ਸਿੰਘ ਨੂੰ ਲੈ ਕਿ ਅਸਾਮ ਆ ਗਿਆ ਜਿੱਥੇ ਅੱਜ ਕੱਲ ਉਸਦੀ ਪੋਸਟਿੰਗ ਸੀ। ਉਨਾਂ ਤਿੰਨਾ ਦੀ ਛੋਟੀ ਜਹੀ ਗ੍ਰਹਿਸਥੀ ਬੜੀ ਸੋਹਣੀ ਤਰਾਂ ਚੱਲਣ ਲੱਗੀ। ਜਗਜੀਤ ਦੀ ਪਾਲਣਾ ਬੜੇ ਲਾਡ ਪਿਆਰ ਨਾਲ ਹੋਣ ਲੱਗੀ। ਜਗਜੀਤ ਬਹੁਤ ਹੁਸ਼ਿਆਰ ਨਿਕਲਿਆ।
ਹੁਣ ਜਗਜੀਤ ਸਿੰਘ ਜੁਆਨੀ ਵਿਚ ਪੈਰ ਰੱਖਨ ਲੱਗਾ।ਇਸ ਸਮੇ ਭਾਰਤ ਦੀਆਂ ਪਾਕਿਸਤਾਨ ਨਾਲ ੧੯੬੫ ਅਤੇ ੧੯੭੧ ਵਿਚ ਦੋ ਲੜਾਈਆਂ ਹੋਈਆਂ। ਇਨਾਂ ਲੜਾਈਆਂ ਵਿਚ ਬਿਕਰਮਜੀਤ ਨੇ ਬੜੀ ਬਹਾਦੁਰੀ ਦਿਖਾਈ। ਉਹ ਤਰੱਕੀ ਕਰਦਾ ਕਰਦਾ ਬ੍ਰਿਗੇਡੀਅਰ ਦੇ ਰੈਂਕ ਤੱਕ ਪਹੁੰਚ ਗਿਆ। ਹੁਣ ਬ੍ਰਿਗੇਡੀਅਰ ਬਿਕਰਮ ਸਿੰਘ ਦੀ ਪੂਰੀ ਧਾਂਕ ਸੀ। ਦੁਸ਼ਮਣ ਉਸਦੇ ਨਾਮ ਤੋਂ ਹੀ ਥਰ ਥਰ ਕੰਬਦੇ ਸਨ। ਉਸਨੇ ਆਪਣੇ ਬੇਟੇ ਨੂੰ ਵੀ ਫੌਜ ਵਿਚ ਭਰਤੀ ਕਰਾ ਦਿੱਤਾ ਤਾਂ ਕਿ ਉਹ ਉਸਦੇ ਅਧੂਰੇ ਸੁਪਣਿਆਂ ਨੂੰ ਪੂਰਾ ਕਰ ਸਕੇ ਅਤੇ ਦੇਸ਼ ਦੀ ਸੇਵਾ ਕਰਕੇ ਆਪਣੇ ਮਾਂ ਪਿਉ ਦਾ ਨਾਮ ਰੋਸ਼ਨ ਕਰ ਸੱਕੇ।
ਜਗਜੀਤ ਸਿੰਘ ਵੀ ਆਪਣੇ ਪਿਤਾ ਦੀ ਤਰਾਂ ਸੋਹਣਾ ਗਭਰੂ ਜੁਆਨ ਨਿਕਲਿਆ। ਉਸਦਾ ਭਵਿਖ ਵੀ ਬਹੁਤ ਉਜਵਲ ਸੀ। ਇਸ ਲਈ ਉਸਦੀ ਸ਼ਾਦੀ ਬਿਕਰਮ ਸਿੰਘ ਦੇ ਦੋਸਤ ਸ਼ਮਸ਼ੇਰ ਸਿੰਘ ਦੀ ਲੜਕੀ ਮਨਜੀਤ ਕੌਰ ਨਾਲ ਬੜੀ ਧੂਮ ਧਾਮ ਨਾਲ ਕਰ ਦਿੱਤੀ ਗਈ। ਮਨਜੀਤ ਵੀ ਬੜੀ ਸੋਹਣੀ ਸੁਨੱਖੀ ਅਤੇ ਸਿਆਣੀ ਲੜਕੀ ਸੀ ਅਤੇ ਚੰਡੀਗੜ ਦੇ ਸਰਕਾਰੀ ਕਾਲਜ ਵਿਚ ਪ੍ਰੋਫੈਸਰ ਲੱਗੀ ਹੋਈ ਸੀ।ਚੰਡੀਗੜ ਸ਼ਹਿਰ ਬ੍ਰਿ. ਬਿਕਰਮ ਸਿੰਘ ਨੂੰ ਵੀ ਬਹੁਤ ਪਸੰਦ ਸੀ। ਇਸ ਲਈ ਉਸਨੇ ਪਿੰਡ ਦੀ ਕੁਝ ਜਮੀਨ ਵੇਚਕੇ ਚੰਡੰੀਗੜ ਹੀ ਕੋਠੀ ਪਾ ਲਈ।
ਖੁਸ਼ੀ ਦੀਆਂ ਘੜੀਆਂ ਬਹੁਤ ਛੋਟੀਆਂ ਹੁੰਦੀਆਂ ਹਨ। ਸਮਾ ਬੀਤਦਿਆਂ ਪਤਾ ਹੀ ਨਹੀਂ ਲਗਦਾ। ਮਨਜੀਤ ਇਸ ਸਮੇ ਜਗਜੀਤ ਦੇ ਬੱਚੇ ਦੀ ਮਾਂ ਬਣਨ ਵਾਲੀ ਸੀ ਕਿ ਜਗਜੀਤ ਦੀ ਪੋਸਟਿੰਗ ਸ੍ਰੀਨਗਰ ਦੀ ਹੋ ਗਈ। ਉਥੇ ਪਾਕਿਸਤਾਨੀਆਂ ਦੀ ਸ਼ਹਿ ਤੇ ਅੱਤਵਾਦੀਆਂ ਨੇ ਬਹੁਤ ਤਬਾਹੀ ਮਚਾਈ ਹੋਈ ਸੀ। ਕਸ਼ਮੀਰ ਦੇ ਮੌਰਚੇ ਤੇ ਜਾਣ ਸਮੇ ਜਗਜੀਤ ਆਪਣੀ ਪਤਨੀ ਨੂੰ ਕਹਿ ਰਿਹਾ ਸੀ---"ਦੇਖੀਂ ਲੜਕਾ ਹੀ ਹੋਵੇਗਾ। ਤੂੰ ਮੇਰਾ ਇੰਤਜਾਰ ਕਰੀਂ। ਜਦ ਮੈਂ ਕਸ਼ਮੀਰ ਵਿਚੋਂ ਅੱਤਵਾਦੀਆਂ ਦਾ ਸਫਾਇਆ ਕਰਕੇ ਆਵਾਂਗਾ ਤਾਂ ਸਭ ਤੋਂ ਪਹਿਲਾਂ ਆਪਣੇ ਬੇਟੇ ਦਾ ਹੀ ਮੂੰਹ ਦੇਖਣਾ ਪਸੰਦ ਕਰਾਂਗਾ।"
ਰੱਬ ਨੂੰ ਕੁਝ ਹੋਰ ਹੀ ਮੰਜੂਰ ਸੀ। ਕੁਝ ਦਿਨਾ ਬਾਅਦ ਹੀ ਖਬਰ ਆਈ ਕਿ ਆਤਮਘਾਤੀ ਅੱਤਵਾਦੀਆਂ ਨੇ ਬਰੂਦ ਨਾਲ ਭਰੀ ਹੋਈ ਕਾਰ ਫੌਜ ਦੀ ਬੈਰਕ ਵਿਚ ਜਾ ਮਾਰੀ ਸੀ ਜਿਸ ਨਾਲ ੮੦ ਫੌਜੀ ਮਾਰੇ ਗਏ ਅਤੇ ਸੈਂਕੜੇ ਜਖਮੀ ਹੋ ਗਏ। ਕੈਪਟਨ ਜਗਜੀਤ ਸਿੰਘ ਵੀ ਇਸ ਧਮਾਕੇ ਵਿਚ ਸ਼ਹੀਦ ਹੋ ਗਿਆ। ਕੈਪਟਨ ਜਗਜੀਤ ਸਿੰਘ ਨੂੰ ਰਾਸ਼ਟਰਪਤੀ ਵਲੋਂ ਮਰਨੋ-ਉਪਰਾਂਤ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਪਰ ਉਸਦੀ ਮੌਤ ਨਾਲ ਸਾਰੇ ਘਰ ਵਿਚ ਮਾਤਮ ਛਾ ਗਿਆ। ਭਾਗਭਰੀ ਨੇ ਬੇਟੇ ਦੇ ਗਮ ਵਿਚ ਮੰਜੀ ਫੜ ਲਈ। ਇਕ ਦਿਨ ਉਸਨੂੰ ਅਧਰੰਗ ਦਾ ਐਸਾ ਅਟੈਕ ਹੋਇਆ ਕਿ ਉਸਦਾ ਸੱਜਾ ਪਾਸਾ ਮਾਰਿਆ ਗਿਆ। ਹੁਣ ਉਹ ਨਾ ਤਾਂ ਕੁਝ ਬੋਲ ਸਕਦੀ ਸੀ ਨਾ ਹੀ ਕਿਸੇ ਦੀ ਮਦਦ ਤੋਂ ਬਿਨਾਂ ਆਪਣਾ ਸਰੀਰ ਹਿਲਾ ਸਕਦੀ ਸੀ। ਉਹ ਘਰ ਵਿਚ ਮੁਥਾਜ ਬਣ ਕਿ ਰਹਿ ਗਈ।
ਇਸ ਸਭ ਦੇ ਬਾਵਜੂਦ ਵੀ ਰਿਟਾਇਰਡ ਬ੍ਰਿਗੇਡੀਅਰ ਬਿਕਰਮ ਸਿੰਘ ਨੇ ਹੌਸਲਾ ਨਾ ਛੱਡਿਆਂ। ਜੁਆਨ ਪੁੱਤਰ ਦੀ ਕਹਿਰ ਦੀ ਮੌਤ ਤੇ ਵੀ ਉਸਨੇ ਅੱਖਾਂ ਵਿਚੋਂ ਇਕ ਅੱਥਰ ਨਾ ਕੇਰਿਆਂ। ਉਹ ਕਹਿੰਦਾ---"ਮੇਰਾ ਪੁੱਤਰ ਮਰਿਆ ਨਹੀਂ ਸਗੋਂ ਦੇਸ਼ ਲਈ ਸ਼ਹੀਦ ਹੋਇਆ ਹੈ। ਸ਼ਹੀਦ ਦੀ ਮੌਤ ਤੇ ਰੌਣਾ ਉਸਦੀ ਕੁਰਬਾਨੀ ਨੂੰ ਛੋਟਾ ਕਰਨ ਵਾਲੀ ਗਲ ਹੈ। ਜੇ ਸੌ ਪੁੱਤਰ ਵੀ ਹੁੰਦੇ ਤਾਂ ਮੈਂ ਉਹ ਵੀ ਦੇਸ਼  aਤੇ ਕੌਮ ਤੋਂਂ ਵਾਰ ਦਿੰਦਾ। ਗੁਰੁ ਗੋਬਿੰਦ ਸਿੰਘ ਜੀ ਨੇ ਵੀ ਤਾਂ ਕੌਮ ਤੋਂ ਆਪਣੇ ਚਾਰ ਲਾਲ ਵਾਰੇ ਹੀ ਸਨ। ਫਿਰ ਮੈਂ ਆਪਣਾ ਦਿਲ ਛੋਟਾ ਕਿaੁਂ ਕਰਾਂ।"
ਇਕ ਪਾਸੇ ਬਿਕਰਮ ੰਿਸੰਘ ਆਪਣੀ ਪਤਨੀ ਦੀ ਪੂਰੀ ਸੇਵਾ ਕਰਦਾ ਦੂਜੇ ਪਾਸੇ ਆਪਣੀ ਨੂੰਹ ਮਨਜੀਤ ਨੂੰ ਹੌਸਲਾ ੰਿਦੰਦਾ । ਉਹ ਕਹਿੰੰਦਾ—"ਤੂੰ ਮੇਰੀ ਨੂੰਹ ਨਹੀਂ—ਮੇਰੀ ਧੀ ਹੈਂ।"
ਕੁਝ ਸਮੇ ਬਾਅਦ ਮਨਜੀਤ ਨੇ ਇਕ ਸੋਹਣੇ ਜਹੇ ਬੱਚੇ ਨੂੰ ਜਨਮ ਦਿੱਤਾ। ਘਰ ਵਿਚ ਇਕ ਨਵੀਂ ਰੋਸਨੀ ਚਮਕਣ ਲਗੀ। ਇਸ ਲਈ ਬੱਚੇ ਦਾ ਨਾਮ ਜਗਦੀਪਕ ੰਿਸੰਘ ਰਖਿਆ ਗਿਆ। ਬਿਕਰਮ ਸਿੰੰਘ ਕਹਿੰੰਦਾ—" ਇਹ ਮੇਰੇ ਘਰ ਦਾ ਚਿਰਾਗ ਹੈ। ਹੁਣ ਘਰ ਵਿਚ ਹਨੇਰਾ ਨਹੀਂ ਰਹੇਗਾ। ਘਰ ਵਿਚ ਹੀ ਨਹੀਂ ਸਗੋਂਂ ਜਗਦੀਪਕ ਤਾਂ ਸਾਰੇ ਜੱਗ ਵਿਚ ਹੀ ਰੋਸਨੀ ਕਰੇਗਾ।"
ਸਮੇ ਦੇ ਨਾਲ ਜਗਦੀਪਕ ਵੱਡਾ ਹੋਣ ਲੱਗਾ। ਬਿ. ਬਿਕਰਮ ਸਿੰਘ ਹਰ ਸਮੇ ਆਪਣੇ ਪੋਤੇ ਨੂੰ ਖਿਡਾਉਂਦਾ ਰਹਿੰਦਾ। ਉਸਦੀ ਇਕ ਇਕ ਮੁਸਕਰਾਹਟ ਤੋਂ ਵਾਰਿਆ ਜਾਂਦਾ। ਕਹਿੰਦੇ ਹਨ ਗੁੰਗੇ ਦੀਆਂ ਰਮਝਾਂ ਗੁੰਗੇ ਦੀ ਮਾਂ ਹੀ ਸਮਝ ਸਕਦੀ ਹੈ ਪਰ ਜਗਦੀਪਕ ਦੀਆਂ ਜਰੂਰਤਾਂ ਨੂੰ ਉਸਦਾ ਦਾਦਾ ਉਸਦੀ ਮਾਂ ਕੋਲੋਂ ਵੀ ਚੰਗੀ ਤਰਾਂ ਸਮਝਦਾ ਸੀ। ਉਸਦੀ ਮਾਂ ਮਨਜੀਤ ਤਾਂ ਸਾਰਾ ਦਿਨ ਕਾਲਜ ਡਿਉਟੀ ਤੇ ਚਲੇ ਜਾਂਦੀ ਸੀ। ਪਿਛੋਂ ਬਿਕਰਮ ੰਿਸੰਘ ਜਗਦੀਪਕ ਦਾ ਪੂਰਾ ਖਿਆਲ ਰੱਖਦਾ। ਕਈ ਵਾਰੀ ਤਾਂ ਜਗਦੀਪਕ ਵਿਚੇ ਪੋਟੀ ਕਰ ਦਿੰਦਾ ਤਾਂ ਦਾਦਾ ਉਹ ਵੀ ਆਪ ਧੋ ੰਿਦੰਦਾ। 
ਜਗਦੀਪਕ ਹੁਣ ਦਸਵੀਂ ਵਿਚ ਪੜਦਾ ਸੀ ਪਰ ਉਹ ਪਿਉ ਦਾਦੇ ਦੀ ਤਰਾਂ ਪੜਾਈ ਵਿਚ ਜਿਆਦਾ ਹੁਸ਼ਿਆਰ ਨਹੀਂ ਸੀ। ਜਿਆਦਾ ਲਾਡ ਪਿਆਰ ਨੇ ਉਸਨੂੰ ਵਿਗਾੜ ਦਿੱਤਾ। ਉਸਦੀ ਸੋਹਬਤ ਵੀ ਚੰਗੇ ਮੁੰਡਿਆਂ ਨਾਲ ਨਹੀਂ ਸੀ।ਇਕ ਦਿਨ ਉਸਨੇ ਦੋਸਤਾਂ ਦੀ ਚੁੱਕ ਵਿਚ ਆ ਕਿ ਕੇਸ ਕਟਾ ਦਿੱਤੇ। ਉਸਦੇ ਕੁਝ ਦੋਸਤਾਂ ਨੇ ਉਸਨੂੰ ਰੋਕਿਆ ਵੀ ਪਰ ਉਸਨੇ ਉਨਾਂ ਨੂੰ ਜੁਆਬ ੱਿਦਤਾ—"ਘਰ ਦੇ ਮੇਰਾ ਕੀ ਕਰ ਲੈਣਗੇ ਦੋ ਚਾਰ ਦਿਨ ਬੋਲ ਕਿ ਆਪੇ ਚੁੱਪ ਹੋ ਜਾਣਗੇ। ਮੈਂ ਉਨਾਂ ਦਾ ਇਕੋ ਇਕ ਪੁੱਤਰ ਹਾਂ। ਮੈਨੂੰ ਘਰੋਂ ਤਾਂ ਕੱਢਣੋ ਰਹੇ।"
ਉਹ ਹੀ ਗਲ ਹੋਈ ਜਗਦੀਪਕ ਨੂੰ ਕੇਸਾਂ ਤੋਂ ਬਿਨਾਂ ਦੇਖ ਕਿ ਘਰ ਵਿਚ ਕਲੇਸ਼ ਪੈ ਗਿਆ। ਬਿਕਰਮ ੰਿਸੰਘ ਨੇ ਕਿਹਾ---"ਮੈਂ ਸੋਚਦਾ ਸੀ ਤੂੰ ਮੇਰੇ ਨਾਮ ਨੂੰ ਰੌਸ਼ਨ ਕਰੇਂਗਾ ਪਰ ਤੂੰ ਅੱਜ ਮੇਰੀ ਪੱਗ ਨੂੰ ਮਿੱਟੀ ਰੋਲ ਆਇਆਂ ਹੈਂ। ਸਿੱਖਾਂ ਨੇ ਕੇਸਾਂ ਖਾਤਿਰ ਆਪਣੇ ਸਿਰ ਕਟਾ ਦਿੱਤੇ ਪਰ ਕੇਸਾਂ ਦੀ ਬੇਅਦਬੀ ਨਹੀਂ ਹੋਣ ੱਿਦੱਤੀ। ਤੂੰ ਆਪਣੇ ਹੱਥੀਂ ਆਪਣੀ ਪੱਤ ਲੁਟਾ ਆਇਆ ਹੈਂ। ਜਾ ਨਿਕਲ ਜਾ ਇਸ ਘਰ ਵਿਚੋਂ।"
ਜਗਦੀਪਕ ਦੀ ਮਾਂ ਮਨਜੀਤ ਦਾ ਵੀ ਰੋ ਰੋ ਕਿ ਬੁਰਾ ਹਾਲ ਸੀ ਪਰ ਉਹ ਆਪਣੇ ਇਕੋ ਇਕ ਪੁੱਤਰ ਨੂੰ ਆਪਣੇ ਤੋਂ ਜੁਦਾ ਨਹੀਂ ਸੀ ਕਰਨਾ ਚਾਹੰਦੀ ਕਿਉਂਕਿ ਜਗਦੀਪਕ ਬਿਕਰਮ ਸਿੰਘ ਅਤੇ ਮਨਜੀਤ ਵਿਚ ਪੁਲ ਦਾ ਕੰਮ ਕਰਦਾ ਸੀ।ਸੋ ਉਸਨੇ ਬਿਕਰਮ ਸਿੰਘ ਨੂੰ ਮਿਨਤ ਤਰਲਾ ਕਰਕੇ ਕੁਝ ਦਿਨ ਲਈ ਠੰਡਾ ਕੀਤਾ। 
ਇਸ ਤਰਾਂ ਜਗਦੀਪਕ ਦੀ ਘਰ ਵਿਚ ਚੜ੍ਹ ਮਚ ਗਈ। ਉਹ ਜੋ ਜੀਅ ਆਉਂਦਾ ਕਰਦਾ। ਉਸਨੂੰ ਕਿਸੇ ਦਾ ਡਰ ਨਾ ਰਿਹਾ। ਉਸਨੇ ਆਪਣਾ ਨਾਮ ਵੀ ਛੋਟਾ ਕਰਕੇ ਦੀਪਕ ਰੱਖ ਲਿਆ। ਉਸਦੀ ਪਿਉ ਦਾਦੇ ਦੀ ਤਰਾਂ ਫੌਜ ਦੀ ਨੌਕਰੀ ਵਿਚ ਵੀ ਕੋਈ ਦਿਲਚਸਪੀ ਨਹੀਂ । ਉਹ ਕਹਿੰਦਾ---"ਫੌਜ ਦੀ ਨੌਕਰੀ ਵੀ ਕੋਈ ਨੌਕਰੀ ਹੈ।ਐਵੇਂ ਭੰਗ ਦੇ ਭਾੜੇ ਆਪਣੀ ਜਾਣ ਗੁਵਾਉ। ਕੀ ਮਿਲਿਆ ਪਾਪਾ ਨੂੰ ਫੌਜ ਦੀ ਨੌਕਰੀ ਵਿਚੋਂ?—ਮੌਤ? ਉਨਾਂ ਦੇ ਜਾਣ ਤੋਂ ਬਾਅਦ ਤਾਂ ਅਸੀ ਸਾਰੇ ਜਿੰਦਾ ਜੀਅ ਹੀ ਮਰ ਗਏ। ਸਰਕਾਰ ਨੇ ਪਾਪਾ ਦੀ ਮੌਤ ਦਾ ਕੀ ਮੁੱਲ ਪਾਇਆ/ ਬੱਸ ਇਕ ਮੈਡਲ। ਉਸਤੋਂ ਬਾਅਦ ਸਾਡੀ ਕਦੀ ਕਿਸੇ ਨੇ ਵਾਤ ਨਾ ਪੁੱਛੀ। ਸਰਕਾਰ ਨੇ ਕਦੀ ਦੇਖਿਆ ਕਿ ਸ਼ਹੀਦਾਂ ਦੇ ਪਰਿਵਾਰ ਪਿਛੋਂ ਕਿਸ ਹਾਲਤ ਵਿਚ ਜਿਉਂਦੇ ਹਨ?ਮੈਨੂੰ ਤਾਂ ਪਾਪਾ ਦਾ ਮੂੰਹ ਵੀ ਦੇਖਣਾ ਨਸੀਬ ਨਾ ਹੋਇਆ।---ਮੈਂ ਤਾਂ ਆਪਣਾ ਕੈਰੀਅਰ ਫਿਲਮ ਲਾਈਨ ਤੋਂ ਸ਼ੁਰੂ ਕਰਾਂਗਾ ਜਿਥੇ ਪੈਸਾ ਹੈ ਸ਼ੌਹਰਤ ਹੈ। ਸਭ ਕੁਝ ਹੈ।"
ਦੀਪਕ ਦੀਆਂ ਇਨਾਂ ਹਰਕਤਾਂ ਨਾਲ ਘਰ ਵਿਚ ਤਨਾਅ ਵਧਦਾ ਗਿਆ। ਉਸਦੇ ਪੁੱਠੇ ਚਾਲੇ ਦੇਖਕੇ ਬਿਕਰਮ ਸਿੰਘ ਅਤੇ ਮਨਜੀਤ ਅੰਦਰੋਂ ਅੰਦਰ ਬੁੱਕ ਬੁੱਕ ਰੌਂਦੇ ਪਰ ਉਹ ਕੁਝ ਕਰ ਨਹੀਂ ਸਨ ਸਕਦੇ । ਇਸਦਾ ਨਤੀਜਾ ਇਹ ਹੋਇਆ ਕਿ ਇਕ ਦਿਨ ਦੀਪਕ ਮਾਂ ਦੇ ਗਹਿਣੇ ਚੋਰੀ ਕਰਕੇ ਬੰਬਈ ਐਕਟਰ ਬਣਨ ਲਈ ਰਵਾਨਾ ਹੋ ਗਿਆ।ਘਰ ਦੇ ਸਾਰੇ ਰੋ ਧੋ ਕਿ ਸ਼ਾਂਤ ਹੋ ਗਏ ਪਰ ਇਹ ਸ਼ਾਂਤੀ ਕਿਸੇ ਆਉਣ ਵਾਲੇ ਤੁਫਾਨ ਦੇ ਖਤਰੇ ਦੀ ਸੂਚਕ ਸੀ। ਹੁਣ ਬਿਕਰਮ ਸਿੰਘ ਆਪਣਾ ਸਾਰਾ ਧਿਆਨ ਮਨਜੀਤ ਅਤੇ ਭਾਗਭਰੀ ਦੀ ਸੇਵਾ ਵਿਚ ਲਾਉਂਦਾ । ਮਨਜੀਤ ਨੂੰ ਉਹ ਆਪਣੀ ਬੇਟੀ ਦੀ ਤਰਾਂ ਹੌਸਲਾ ਦਿੰਦਾ ਪਰ ਅੰਦਰੋਂ ਉਹ ਆਪ ਟੁੱਟ ਚੁੱਕਾ ਸੀ।  
ਉਧਰ ਬੰਬਈ ਵਿਚ ਦੀਪਕ ਦੇ ਪੈਰ ਨਾ ਲੱਗੇ। ਗਹਿਣੇ ਵੇਚ ਕਿ ਜੋ ਪੈਸੇ ਮਿਲੇ ਉਹ ਵੀ ਕੁਝ ਦਿਨਾ ਵਿਚ ਹੀ ਖਾਧੇ ਪੀਤੇ ਗਏ। ਹੁਣ ਦੀਪਕ ਨੂੰ ਨਸ਼ਿਆਂ ਦੀ ਵੀ ਆਦਤ ਪੈ ਗਈ। ਪੈਸੇ ਲਈ ਉਸਨੂੰ ਫਿਰ ਮਾਂ ਦੀ ਯਾਦ ਆਈ। ਕੁਝ ਦਿਨਾ ਵਿਚ ਹੀ ਉਹ ਫਿਰ ਚੰਡੀਗੜ ਆ ਧਮਕਿਆ। ਉਸਤੇ ਹਾਲੀ ਵੀ ਫਿਲਮ ਲਾਈਨ ਦਾ ਭੂਤ ਸਵਾਰ ਸੀ। ਮਾਂ ਨੂੰ ਵੀ ਸਬਜ ਬਾਗ ਦਿਖਾਉਣ ਲੱਗਾ। ਆਖਿਰ ਮਜਬੂਰ ਹੋ ਕਿ ਮਾਂ ਨੇ ਉਸਨੂੰ ੫੦੦੦੦/- ਰੁਪਏ ਫੜਾ ਦਿੱਤੇ ਜਿਨਾਂ ਨੂੰ ਲੈ ਕਿ ਉਹ ਫਿਰ ਬੰਬਈ ਰਵਾਨਾ ਹੋ ਗਿਆ।
ਬੰਬਈ ਆ ਕਿ ਉਸਨੂੰ ਹੀਰੋ ਦਾ ਰੋਲ ਤਾਂ ਕੀ ਮਿਲਨਾ ਸੀ, ਐਕਸਟਰਾ ਦੇ ਰੋਲ ਨੂੰ ਵੀ ਕਿਸੇ ਨੇ ਉਸਨੂੰ ਚਾਂਸ ਨਾ ਦਿੱਤਾ। ਹੁਣ aੇਹ ਦੋਸਤਾਂ ਨਾਲ ਮਿਲਕੇ ਆਪਣੀ ਫਿਲਮ ਬਨਾਉਣ ਦੀ ਸੋਚਣ ਲੱਗਾ ਪਰ ਇਸ ਲਈ ਉਸਨੂੰ ਫਿਰ ਘਰ ਦਾ ਰਸਤਾ ਹੀ ਨਜਰ ਆਇਆ।
ਚੰਡੀਗੜ ਆ ਕਿ ਉਹ ਦਾਦੇ ਨਾਲ ਲੜਨ ਲੱਗਾ। ਅਖੇ ਮੈਨੂੰ ਮੇਰਾ ਹਿੱਸਾ ਦੇ ਕਿ ਅੱਲਗ ਕਰ ਦਿਉ। ਬਿਕਰਮ ਸਿੰਘ ਨੇ ਦੀਪਕ ਨੂੰ ਸਾਫ ਕਹਿ ਦਿੱਤਾ—" ਜਿਤਨੀ ਦੇਰ ਤੂੰ ਆਪਣੀਆਂ ਆਦਤਾਂ ਨਹੀਂ ਸੁਧਾਰਦਾ ਤੈਨੂੰ ਜਾਇਦਾਦ ਵਿਚੋਂ ਇਕ ਪੈਸਾ ਵੀ ਨਹੀਂ ਮਿਲੇਗਾ। ਇਹ ਸਾਰੀ ਜਾਇਦਾਦ ਮੇਰੇ ਅਤੇ ਤੇਰੀ ਦਾਦੀ ਦੇ ਪਿਛੋਂ ਪਹਿਲਾਂ ਤੇਰੀ ਮੰਮੀ ਦੀ ਹੈ। ਉਸਤੋਂ ਬਾਅਦ ਤੇਰਾ ਹੱਕ ਬਣਦਾ ਹੈ। ਮੈਂ ਕੱਲ ਹੀ ਪਿੰਡ ਵਾਲੀ ਬਾਕੀ ਜਮੀਨ ਵੇਚਕੇ ਸਾਰਾ ਪੈਸਾ ਤੇਰੀ ਮੰਮੀ ਦੇ ਨਾਮ ਕਰਾ ਦਿਆਂਗਾ।"
ਦੀਪਕ ਨੇ ਪੈਸੇ ਲੈ ਕਿ ਜਾਣ ਲਈ ਆਪਣੇ ਘਰ ਹੀ ਧਰਨਾ ਲਾ ਦਿੱਤਾ। ਉਧਰ ਬਿਕਰਮ ਨੇ ੨੦ ਲੱਖ ਰੁਪਏ ਵਿਚ ਜਮੀਨ ਦਾ ਕਿਸੇ ਕੋਲੋਂ ਬਿਆਨਾ ਫੜ ਲਿਆ। ਪੇਮੈਂਟ ਅਗਲੇ ਮਹੀਨੇ ਦਸੰਬਰ ਦੀ ੧੫ ਤਰੀਕ ਨੂੰ ਹੋਣੀ ਸੀ। ਦੀਪਕ ਬੁੜ ਬੁੜ ਕਰਦਾ 
ਵਾਪਿਸ ਬੰਬਈ ਲਈ ਰਵਾਨਾ ਹੋ ਗਿਆਂ ਅਤੇ ਜਾਣ ਲਗੇ ਧਮਕੀ ਵੀ ਦੇ ਗਿਆ—"ਮੰੈਨੂ ਆਪਣਾ ਹੱਕ ਲੈਣਾ ਆਉਂਦਾ ਹੈ ਜੇ ਘਿਉ ਸਿੱਧੀ ਉਂਗਲੀ ਨਾਲ ਨਹੀਂ ਨਿਕਲਦਾ ਤਾਂ ਮੈਨੂੰ ਉਂਗਲੀ ਟੇਢੀ ਵੀ ਕਰਨੀ ਆਉਂਦੀ ਹੈ। ਤੁਸੀ ਮੈਨੂੰ ਐਵੇਂ ਨਾ ਸਮਝਨਾ।"
aੁੱਥੇ ਜਾ ਕਿ ਦੀਪਕ ਨੇ ਆਪਣੇ ਦੋਸਤ ਮਨੋਹਰ ਨਾਲ ਮਿਲ ਕਿ ਸਾਜਿਸ਼ ਰਚੀ ਅਤੇ ਦੋਵੇਂ ਟੈਕਸੀ ਕਰਕੇ ੧੪ ਦਸੰਬਰ ਨੂੰ ਚੰਡੀਗੜ ਆ ਗਏ। ੧੪ ਤ੍ਰੀਕ ਸਾਰਾ ਦਿਨ ਉਹ ਘਰ ਦੀ ਨਿਗਰਾਨੀ ਕਰਦੇ ਰਹੇ। ਜਦ ਉਨਾਂ ਨੂੰ ਯਕੀਨ ਹੋ ਗਿਆਂ ਕਿ ਬਿਕਰਮ ਸਿੰਘ ਜਮੀਨ ਦੇ ੨੦ ਲੱਖ ਰੁਪਏ ਲ਼ੈ ਕਿ ਘਰ ਆ ਗਿਆ ਹੈ ਤਾਂ ਉਨਾਂ ਨੇ ੧੫ ਤ੍ਰਕ ਦੀ ਰਾਤ ੧੨-੩੦ ਵਜੇ ਕੋਠੀ ਦੀ ਚਾਰਦੀਵਾਰੀ ਟੱਪ ਕਿ ਮਨਜੀਤ ਦੇ ਕਮਰੇ ਦੀ ਖਿੜਕੀ ਦੀ ਗ੍ਰਿਲ ਕੱਟ ਦਿੱਤੀ।ਪਹਿਲਾਂ ਮਨੋਹਰ ਖਿੜਕੀ ਵਿਚੋਂ ਅੰਦਰ ਦਾਖਿਲ ਹੋਇਆ । ਉਸਦੀ ਆਹਟ ਨਾਲ ਮਨਜੀਤ ਦੀ ਨੀਂਦ ਖੁੱਲ ਗਈ। ਉਹ ਜੋਰ ਦੀ ਚੀਕਣ ਲੱਗੀ ਪਰ ਮਨੋਹਰ ਨੇ ਫੁਰਤੀ ਨਾਲ ਉਸਦੇ ਮੁੰਹ ਉਤੇ ਆਪਣੇ ਹੱਥ ਰੱਖ ਦਿੱਤਾ ਨਾਲ ਹੀ ਛੁਰਾ ਉਸਦੇ ਪੇਟ ਵਿਚ ਖੋਭ ਦਿੱਤਾ। ਇਸਦੇ ਬਾਵਜੂਦ ਮਨਜੀਤ ਨੇ ਮਨੋਹਰ ਦੀ ਛੁਰੇ ਵਾਲੀ ਬਾਂਹ ਨੂੰ ਫੜ ਲਿਆ। ਇਤਨੇ ਵਿਚ ਦੀਪਕ ਵੀ ਖਿੜਕੀ ਰਾਹੀਂ ਅੰਦਰ ਦਾਖਿਲ ਹੋਇਆ। ਉਸਨੇ ਮਨਜੀਤ ਦੀਆਂ ਦੋਹੇਂ ਬਾਹਾਂ ਨੂੰ ਕੱਸ ਕਿ ਫੜ ਲਿਆ ਅਤੇ ਮਨੋਹਰ ਨੂੰ ਕਿਹਾ---" ਇਸ ਨੇ ਇਸ ਤਰਾਂ ਨਹੀਂ ਮਰਨਾ---ਇਸਦੀ ਸ਼ਾਹ ਰਗ ਹੀ ਵੱਢ ਦੇ—ਫੇਰ ਇਹ ਮਰੇਗੀ। ਮਨੋਹਰ ਨੇ ਛੁਰਾ ਪੇਟ ਵਿਚੋਂ ਖਿੱਚ ਕਿ ਮਨਜੀਤ ਦੀ ਗਿੱਚੀ ਵਿਚ ਘੁਸੇੜ ਦਿੱਤਾ।
ਕਹਿੰਦੇ ਹਨ ਬੰਦਾ ਦੁਸ਼ਮਣ ਨਾਲ ਲੜ ਸਕਦਾ ਹੈ ਪਰ ਆਪਣਿਆਂ ਨਾਲ ਲੜਣਾ ਬਹੁਤ ਮੁਸ਼ਕਲ ਹੁੰਦਾ ਹੈ। ਬਿਕਰਮ ਸਿੰਘ ਨੇ ਜਦ ਮਨਜੀਤ ਦੇ ਕਮਰੇ ਵਿਚ ਰੌਲੇ ਦੀ ਅਵਾਜ ਸੁਣੀ ਤਾਂ ਉਹ ਆਪਣੀ ਦੋਨਾਲੀ ਬੰਦੂਕ ਲੈ ਕਿ ਮਨਜੀਤ ਦੇ ਕਮਰੇ ਵਿਚ ਭੱਜਾ ਆਇਆ। ਸਾਹਮਣੇ ਦਾ ਦ੍ਰਿਸ਼ ਦੇਖਕੇ ਉਸਦੀਆਂ ਅੱਖਾਂ ਟੱਡੀਆਂ ਗਈਆਂ। ਉਸਦੇ ਮੁੰਹੋ ਇਤਨਾ ਹੀ ਨਿਕਲਿਆ---"ਦੀਪਕ ਤੂੰ--?"ਉਸਦੀ ਬੰਦੁਕ ਆਪਣੇ ਆਪ ਨੀਵੀਂ ਹੋ ਗਈ। ਉਹ ਕੱਟੇ ਹੋਏ ਬ੍ਰਿਛ ਦੀ ਤਰਾਂ ਜਮੀਨ ਤੇ ਡਿੱਗ ਪਿਆ। ਉਸਦੇ ਪ੍ਰਾਨ ਪੰਖੇਰੂ aੱਡ ਚੁੱਕੇ ਸਨ। ਉਧਰ ਮਨਜੀਤ ਵੀ ਦੰਮ ਤੋੜ ਚੱਕੀ ਸੀ।
ਮਨੋਹਰ ਤੇ ਦੀਪਕ ਨੇ ਅਰਾਮ ਨਾਲ ਚਾਬੀ ਲਾ ਕਿ ਸਟੀਲ ਦੀ ਅਲਮਾਰੀ ਖੋਲੀ੍ਹ। ੨੦ ਲੱਖ ਰੁਪਇਆ ਬੈਗ ਵਿਚ ਪਾਇਆ ਅਤੇ ਜਿਸ ਰਸਤਿਉਂ ਆਏ ਸਨ ਉਸੇ ਰਸਤੇ ਵਾਪਿਸ ਹੋ ਗਏ। ਆਸ ਪਾਸ ਦੀਆਂ ਕੋਠੀਆਂ ਦੇ ਸਭ ਲੋਕ  ਬੇਖਬਰ ਆਪਣੇ ਆਪਣੇ ਬਿਸਤ੍ਰਿਆਂ ਵਿਚ ਘੂਕ ਸੁੱਤੇ ਪਏ ਸਨ। ਹਾਂ ਆਪਣੇ ਕਮਰੇ ਵਿਚ ਭਾਗਭਰੀ ਨੂੰ ਰੌਲਾ ਜਿਹਾ ਸੁਣ ਰਿਹਾ ਸੀ ਪਰ ਉਸਨੂੰ ਕੁਝ ਵੀ ਸਮਜ ਨਹੀਂ ਸੀ ਆ ਰਹੀ। ਨਾ ਉਹ ਕੁਝ ਬੋਲ ਸਕਦੀ ਸੀ ਨਾ ਹੀ ਉਠ ਕਿ ਆਪਣੇ ਆਪ ਨਾਲ ਦੇ ਕਮਰੇ ਵਿਚ ਜਾ ਸਕਦੀ ਸੀ। ਉਹ ਆਪਣੇ ਬਿਸਤ੍ਰੇ ਤੇ ਪਈ ਅੰਦਰ ਹੀ ਅੰਦਰ ਤੜਫਦੀ ਰਹੀ।
ਸਵੇਰੇ ਜਦ ਘਰ ਦੀ ਨੌਕਰਾਣੀ ਬਸੰਤੀ ਆਈ ਤਾਂ ਉਸਨੇ ਦੇਖਿਆ ਅਖਬਾਰ ਅਤੇ ਦੁੱਧ ਦੇ ਪੈਕਟ ਦਰਵਾਜੇ ਦੇ ਬਾਹਰ ਹੀ ਪਏ ਸਨ । ਬੈਲ ਦੇਣ ਤੇ ਦਰਵਾਜਾ ਕੋਈ ਨਹੀਂ ਸੀ ਖੋਲ੍ਹ ਰਿਹਾ। ਉਸਨੇ ਸਾਰੀ ਗੱਲ ਜਾ ਕਿ ਨਾਲ ਦੀ ਕੋਠੀ ਵਾਲਿਆਂ ਨੂੰ ਦੱਸੀ ਜਿਨਾ ਹੋਰ ਲੋਕਾਂ ਨੂੰ ਇਕੱਠਾ ਕਰਕੇ ਪੁਲਿਸ ਨੂੰ ਬੁਲਾ ਲਿਆ। ਪੁਲਿਸ ਦਰਵਾਜਾ ਤੌੜ ਕਿ ਅੰਦਰ ਦਾਖਿਲ ਹੋਈ। ਅੰਦਰ ਦਾ ਦ੍ਰਿਸ਼ ਰੌਗਟੇ ਖੜੇ ਕਰਨ ਵਾਲਾ ਸੀ। ਬ੍ਰਿ. ਬਿਕਰਮ ਸਿੰਘ ਦੀ ਲਾਸ਼ ਇਕ ਪਾਸੇ ਪਈ ਸੀ ਉਸਦੇ ਹੱਥਾਂ ਵਿਚ ਬੰਦੂਕ ਸੀ। ਉਸਦੀਆਂ ਅੱਖਾਂ ਹੈਰਾਨੀ ਨਾਲ ਖੁੱਲੀਆਂ ਪਈਆਂ ਸਨ। ਦੂਜੇ ਪਾਸੇ ਮਨਜੀਤ ਦੀ ਲਾਸ਼ ਖੁਨ ਵਿਚ ਡੁੱਬੀ ਪਈ ਸੀ। ਉਸਦੀ ਗਰਦਨ ਵਿਚ ਹਾਲੀ ਵੀ ਛੁਰਾ ਖੁਭਿਆ ਪਿਆ ਸੀ।ਸੇਫ ਖੁੱਲੀ ਅਤੇ ਖਿੜਕੀ ਦੀ ਗ੍ਰਿਲ ਟੁੱਟੀ ਪਈ ਸੀ। ਪੁਲਿਸ ਨੂੰ ਸਮਜਨ ਵਿਚ ਦੇਰ ਨਾ ਲੱਗੀ ਕਿ ਇਹ ਲੁੱਟ ਖਸੁਟ ਅਤੇ ਖੂਨ ਦਾ ਮਾਮਲਾ ਸੀ।
ਅਖਬਾਰਾਂ ਵਿਚ ਇਸ ਅੰਨੇ ਕਤਲ ਦੇ ਖੂਬ ਚਰਚੇ ਹੋਏ। ਬ੍ਰਿ.ਬਿਕਰਮ ਸਿੰਘ ਦੇ ਪੋਤੇ ਦੀਪਕ ਨੂੰ ਵੀ ਖਬਰ ਦਿੱਤੀ ਗਈ ਪਰ ਉਹ ਤਿੰਨ ਦਿਨ ਤਕ ਵੀ ਚੰਡੀਗੜ ਨਾ ਪਹੁੰਚਿਆ। ਅੰਤ ਪੁਲਿਸ ਪੈੜ ਨੱਪਦੀ ਹੋਈ ਦੀਪਕ ਦੇ ਪਤੇ ਬੰਬਈ ਪਹੁੰਚੀ। ਦੀਪਕ ਅਤੇ ਮਨੋਹਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਥੋਹੜਾ ਸਖਤੀ ਕਰਨ ਤੇ ਉਨਾਂ ਆਪਣਾ ਗੁਨਾਹ ਕਬੂਲ ਕਰ ਲਿਆ ਅਤੇ ਸਾਰੀ ਕਹਾਣੀ ਪੁਲਿਸ ਕੋਲ ਬਿਆਨ ਕਰ ਦਿੱਤੀ। ਇਕ ਥਾਨੇਦਾਰ ਭਾਗਭਰੀ ਦੇ ਬਿਆਨ ਲੈਣ ਘਰ ਵੀ ਆਇਆ ਪਰ ਉਸਦੀ ਹਾਂ ਹੂੰ ਤੋਂ ਥਾਨੇਦਾਰ ਦੇ ਪੱਲੇ ਕੁਝ ਵੀ ਨਾ ਪਿਆ। ਹਾਂ ਹੁਣ ਭਾਗਭਰੀ ਇਸ ਸਭ ਤੋਂ ਸਾਰੀ ਕਹਾਣੀ ਸਮਜ ਗਈ ਸੀ। ਉਸਨੂੰ ਪਤਾ ਲੱਗ ਗਿਆ ਸੀ ਕਿ ਉਸਦਾ ਸਾਰਾ ਖਾਨਦਾਨ ਬਰਬਾਦ ਹੋ ਚੁੱਕਾ ਸੀ। ਉਹ ਇਕੱਲੀ ਹੀ ਦੱਖ ਭੋਗਣ ਲਈ ਇਸ ਦੁਨੀਆਂ ਤੇ ਬਚੀ ਸੀ।
ਦੀਪਕ ਅਤੇ ਮਨੋਹਰ ਤੇ ਕਤਲ ਦਾ ਮੁਕਦਮਾ ਚਲਿਆ। aੁੱਧਰ ਭਾਗਭਰੀ ਦੀ ਨੌਕਰਾਣੀ ਉਸਦੀ ਸੇਵਾ ਕਰਦੀ ਸੀ। ਭਾਗਭਰੀ ਨੂੰ ਕਦੀ ਕਦੀ ਮੁਕਦਮੇ ਦੀ ਖਬਰ ਵੀ ਦਸਦੀ ਰਹਿੰਦੀ ਸੀ।
ਅੱਜ ਫੈਸਲੇ ਦੀ ਤ੍ਰੀਕ ਸੀ। ਦੀਪਕ ਅਤੇ ਮਨੋਹਰ ਮੁਜਰਿਮਾਂ ਦੇ ਕਟਹਿਰੇ ਵਿਚ ਖੜੇ ਸਨ। ਉਨਾਂ ਦੀਆਂ ਅੱਖਾਂ ਕਿਸੇ ਆਪਣੇ ਦੀ ਹਮਦਰਦੀ ਲਈ ਤਰਸ ਰਹੀਆ ਸਨ। ਅੰਤ ਜੱਜ ਨੇ ਦੀਪਕ ਅਤੇ ਮਨੋਹਰ ਨੂੰ ਵਹਿਸ਼ੀਆਨਾ ਕਤਲ ਲਈ ਫਾਂਸੀ ਦੀ ਸਜਾ ਸੁਣਾਈ।
ਭਾਗਭਰੀ ਦੇ ਭਾਗ ਉਸ ਸਮੇ ਫੁੱਟ ਗਏ ਜਦ ਉਸਦੇ ਕੰਨਾਂ ਵਿਚ ਉਸਦੀ ਨੌਕਰਾਣੀ ਦੀ ਅਵਾਜ ਪਈ—"ਬੀਬੀ ਜੀ ਦੀਪਕ ਔਰ ਉਸਕੇ ਸਾਥੀ ਮਨੋਹਰ ਕੋ ਫਾਂਸੀ ਕੀ ਸਜਾ ਹੋ ਗਈ।"
ਭਾਗਭਰੀ ਦੀਆਂ ਖੁਲੀਆਂ ਹੋਈਆਂ ਅੱਖਾਂ ਹੋਰ ਚੌੜੀਆਂ ਹੋ ਗਈਆਂ ਜਿਵੇਂ ਉਹ ਕੰਨਾਂ ਨਾਲ ਨਹੀਂ ਅੱਖਾਂ ਨਾਲ ਸੁਣ ਰਹੀ ਹੋਵੇ। ਉਸਦੇ ਬੁੱਲ ਫੜਫੜਾਏ ਪਰ ਮੁੰਹ ਵਿਚੋਂ ਕੋਈ ਅਵਾਜ ਨਾਂ ਨਿਕਲੀ। ਉਹ ਸਿਲ ਪੱਥਰ ਹੋ ਗਈ ਸੀ।ਜਿਵੇਂ ਉਹ ਇਸ ਦੁਨੀਆਂ ਤੋਂ ਬਹੁਤ ਦੂਰ ਹੋਵੇ ਅਤੇ ਇਸ ਦੁਨੀਆਂ ਦੇ ਨਾਲ ਉਸਦਾ ਕੋਈ ਸਬੰਧ ਹੀ ਨਾ ਹੋਵੇ। ਉਹ ਬਾਹਰੋਂ ਸ਼ਾਂਤ ਸੀ ਪਰ ਉਸਦੇ ਅੰਦਰ ਇਕ ਤੁਫਾਨ ਉਠ ਰਿਹਾ ਸੀ। ਇਸ ਤੁਫਾਨ ਨੂੰ ਉਹ ਰੋਕ ਨਹੀਂ ਸੀ ਸਕਦੀ। ਉਹ ਨਹੀਂ ਸੀ ਜਾਣਦੀ ਕਿ ਦੀਪਕ ਦੀ ਫਾਂਸੀ ਦੀ ਖਬਰ ਨਾਲ ਉਹ ਖੁਸ਼ ਹੋਵੇ ਜਾਂ ਰੋਵੇ। ਕਹਿੰਦੇ ਹਨ ਕਿ ਘੜਾ ਪੱਥਰ ਤੇ ਵੱਜੇ ਜਾਂ ਪੱਥਰ ਘੜੇ ਤੇ ਵੱਜੇ।ਟੁਟੱਣਾ ਤਾਂ ਘੜੇ ਨੇ ਹੀ ਹੈ। ਇਹ ਹੀ ਹਾਲ ਭਾਗਭਰੀ ਦਾ ਸੀ। ਉਸਦੀ ਜਿੰਦਗੀ ਦਾ ਘੜਾ ਟੁੱਟ ਚੱਕਾ ਸੀ। ਹੁਣ ਉਹ ਬਿਲਕੁਲ ਹੀ ਸ਼ਾਂਤ ਹੋ ਚੁੱਕੀ ਸੀ। ਉਸਦੀ ਮੌਤ ਤੇ ਦੋ ਹੰਝੂ ਕੇeਨ ਵਾਲਾ ਵੀ ਕੋਈ ਨਹੀਂ ਸੀ।