ਜਰਾ ਪੈਨ ਦੇਣਾ ਜੀ (ਵਿਅੰਗ )

ਗੁਰਮੀਤ ਸਿੰਘ ਫਾਜ਼ਿਲਕਾ   

Email: gurmeetsinghfazilka@gmail.com
Cell: +91 98148 56160
Address: 3/1751, ਕੈਲਾਸ਼ ਨਗਰ
ਫਾਜ਼ਿਲਕਾ India
ਗੁਰਮੀਤ ਸਿੰਘ ਫਾਜ਼ਿਲਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜਰਾ ਪੈਨ ਦੇਣਾ ਜੀ....ਛੌਟਾ ਜਿਹਾ ਫਿਕਰਾ ਹੈ, ੦ੋ ਤੁਸੀ ਜਰੂਰ ਕਿਤੇ ਨਾ ਕਿਤੇ ਸੁਣਿਆ ਹੋਵੇਗਾ| ਇਹਦਾ ਨਿਜੀ ਤਜਰਬਾ ਵੀ ਤੁੰਹਾਨੂੰ ਕਿਸੇ ਦਫਤਰ ਖੜੇ ਜਾਂ ਹਾਜਰੀ ਲਾਉਦੇ ਹੋਇਆ ਹੋਵੇਗਾ|ਜਿਵੇ ਬੱਸ ਵਿਚ ਅਖਬਾਰ ਫੜੀ ਸਵਾਰੀ ਤੋਂ ਨਾਲ ਬੈਠੇ ਅੱਗੇ ਪਿਛੇ ਬੈਠੀ ਕੋਈ ਸਵਾਰੀ ਕਹੇ "ਆਹ ਵਿਚਲਾ ਪੇਜ ਦੇਣਾ ਜੀ...|*ਤੇ ਉਹ ਵਿਚਲਾ ਪੇਜ ਫਿਰ ਅੱਗੇ ਹੋਰ ਬੰਦੇ ਕੋਲ ਘੁੰਮਦਾ ਘੁੰਮਾਉਦਾ ਤੁਹਾਡੇ ਹੱਥ ਭਾਗਾ ਨਾਲ ਲੱਗ ਜਾਵੇ ਤਾਂ ਠੀਕ ਹੈ ਨਹੀਂ ਤਾਂ ਉਦੋਂ ਤੱਕ ਅਖਬਾਰੀ ਪੇਜ ਆਪਣੀ ਹੌਦ ਪੂਰੀ ਕਰ ਚੁੱਕਾ ਹੋਵੇਗਾ |
ਖੈਰ੍ਵ ਅਸੀਂ ਇੱਥੇ ਉੁਹਨਾ ਭਲੇਮਾਣਸਾ ਦੀ ਗੱਲ ਕਰਨੀ ਹੈ|ਜੋ ਅਖਬਾਰੀ ਪੇਜ ਵਾਗੂੰ ਪੈਨ ਦੀ ਮੰਗ ਕਰਦੇ ਹੋਏ ਵੇਖਦੇ ਹਾਂ|ਪੈੱਨ ਦਾ ਸਬੰਧ ਮੂਲ ਰੂਪ ਵਿਚ ਲੇਖਕਾ ਨਾਲ ਹੈ|ਪੈੱਨ ਅਥਵਾ ਕਲਮ ਦੀ ਵਧੇਰੇ ਵਰਤੋਂ ਜਿੰਨੀ ਲੇਖਕ ਕਰਦਾ ਹੈ ਜਾਂ ਅਖਬਾਰ ਦਾ ਸੰਪਾਦਕ| ਉਨੀ ਵਰਤੋਂ ਤਾਂ ਸਾਇਦ ਸਵੇਰੇ ਤੋਂ ੍ਹਾਮ ਤੱਕ ਬੈਠਾ ਕੋਈ ਦਫਤਰੀ ਕਰਮਚਾਰੀ ਹੱਥ ਮਿਲਾਉਣ ਪਿਛੋਂ ਜਾਂ ਹੈਲੋ^ਹੈਲੋ ਕਰਦੇ ਹਨ|ਤਾਂ ਝੱਟ ਹੀ ਰ੦ਿਸਟਰ ਖੋਲਦੇ ਹੋਏ "ਆਹ ਜਰ੍ਹਾ ਪੈਨ ਦਿਆ ਜੇ ਕਹਿ ਕੇ ਨਾਲ ਵਾਲੇ ਸਾਥੀ ਦਾ ਹੱਥ ਜੇਬ ਵੱਲ ਕਰ ਦਿੰਦੇ ਹਨ|ਗੱਲ ਆਪੋ ਆਪਣੋਂ ਸੁਭਾਅ ਦੀ ਵੀ ਹੁੰਦੀ ਹੈ|ਹਰ ਵੇਲੇ ਜਾਂ ਹਰ ਰੋਜ ਤਕੀਏ ਕਲਾਮ ਵਾਗ ਇਸ ਫਿਕਰੇ ਤੋਂ ਅਮਲ ਕਰਨ ਵਾਲੇ ਨੂੰ ਕਿਸ ਸ੍ਰੇਣੀ ਵਿਚ  ਰੱਖ ਸਕਦੇ ਹਾਂ|ਮੈਂ ਆਪਣੇ ਵੱਲੋਂ ਇਸ ਨਿਗੂਣੀ ਜਿਹੀ ਗੱਲ ਪਿੱਛੇ ਕਿਸੇ ਨੂੰ ਢੀਠ ਤਾਂ ਨਹੀਂ ਕਹਿ ਸਕਦਾ ਪਰ ਇਹ ਵੀਂ ਮੇਰੇ ਅਖਤਿਆਰ ਵਿਚ ਨਹੀਂ ਕਿ ਹਰ ਕਿਸੇ ਕਰਮਚਾਰੀ ਨੂੰ ਪੱੈਨ ਹਰ ਵੇਲੇ ਰੱਖਣ ਦਾ ਹੁਕਮ ਜਾਰੀ ਕਰ ਸਕਾਂ|
ਗੱਲ ਯਾਦ ਆਈ ਜਦ ਅਸੀਂ ਆਪਣਾ ਕੰਮ ਕਰਵਾ ਕੇ ਬੈ~ਕ *ਚੋਂ ਬਾਹਰ ਨਿਕਲੇ ਤਾਂ ਇੱਕ ਸੱਜਣ ਹਾਲ ਚਾਲ ਪੁੱਛਦੇ ਸਹਿਰ ਵਿਚ ਲੱਗੇ ਯਮਲਾ ਜੱਟ ਮੇਲੇ ਵਿਚ ਵੱਜੀ ਸੱਟ ਦਾ ਪੁੱਛਦੇ ਹੋਏੇ ਅਖੀਰ *ਪੈੱਨ ਦਿਆ ਜੇ*ਕਹਿ ਕੇ ਚਰਚਾ ਸਮੇਟਣ ਲੱਗੇ|ਉਹਨਾ ਦੀ ਇੱਸ ਫਰਮਾਇਸ ਨਾਲ ਯਮਲਾ ਜੱਟ ਯਾਦਗਾਰੀ ਮੇਲੇ ਤੋਂ ਪਰਤਦੇ ਮੋਟਰ ਸਾਈਕਲ ਹਾਦਸੇ ਦਾ ਸਿਕਾਰ ਹੋਏ ਸਾਨੂੰ ਸਾਡੀ ਸੱਟ ਤਾਂ ਭੁੱਲ ਹੀ ਗਈ|ਪੈੱਨ ਯਾਦ ਰਹਿ ਗਿਆ ਤੇ ਫਿਰ ਬੈਂਚ ਦੀ ਇੱਕ ਨੁੱਕਰੇ ਬੈਠੇ ਅਸੀਂ ਡੌਰ ਭੌਰ ਜਿਹੇ ਆਪਣੇ ਮਿੱਤਰ ਨੂੰ ਇੱਧਰੋ ਜਾਦੇ ਉੱਧਰ ਜਾਦੇ ਫਾਰਮ ਭਰਦੇ ਵੇਖਣ ਲੱਗ ਪਏ ਜਿਵੇਂ ਉਸ ਦੀ ਵ੍ਹ੍ਹੇ ਸੀ.ਆਈ.ਡੀ ਕਰ ਰਹੇ ਹੋਈਏ|ਨਾਲ ਖੜਾ ਪੁਲੀਸ ਗਾਰਦ ਦਾ ਕਰਮਚਾਰੀ ਸਾਡੇ ਇੱਸ ਰਵਈਏ ਤੇ ਬੜਾ ਹੈਰਾਨ ਪਰ ਉਹਨੂੰ ਵਿਚਾਰੇ ਨੂੰ ਕੀ ਪਤਾ ਕਿ ਅਸੀਂ ਤਾਂ ਪੈੱਨ ਲੈਣ ਵਾਲੇ ਦੀ ਮਿਹਰਬਾਨੀ ਕਿ ਸਾਡੀ ਵ੍ਹ੍ਹੇ ਪੁੱਛਗਿੱਛ ਨਹੀਂ ਹੋਂ ਗਈ|ਪੈੱਨ ਵਾਪਸੀ ਵੇਲੇ ਅਸੀ ਖੈਰ ਮੰਗੀ ਤੇ ਜੇਬ ਵਿੱਚ ਪਾਉਂ.ਦੇ ਹੋਏ ਸੋਚਣ ਲੱਗੇ ਕਿ ਉਸ ਵੇਲੇ ਨਾਂਹ ਕਰ ਦਿੱਦੇ ਕਿ ਪੈੱਨ ਹੈ ਨਹੀਂ,ਪਰ ਇਹਦੇ ਨਾਲ ਮਿੱਤਰਤਾਈ ਵਿਚ ਫਿੱਕ ਪੈਣ ਦਾ ਵੀ ਡਰ ਸੀ ਜਾਂ ਸਾਡੀ ਜਮੀਰ ਤੋਂ ਇਹ ਉਲਟ ਸੀ ਤੇ ਇੱਸ ਝੂਠ ਦਾ ਬੋਝ ਪਤਾ ਨਹੀਂ ਕਿੰਨਾ ਚਿਰ ਚੁੱਕਣਾ ਪੈਂਦਾ |ਨਾਲੇ ਝੂਠ ਬੋਲਣ ਨਾਲੋਂ ਤਾਂ ਇਹੀ ਚੰਗਾ ਸੀ ਮਿਤਰਾ ਮੈਨੂੰ ਕਾਹਲੀ ਏ|ਪਰ ਹਾਲਤ ਕੋਈ ਵੀ ਹੁੰਦੀ ਮਿਤਰਤਾ ਵਿੱਚ ਹਾਨੀ ਦੀ ਗੁੰਜਾਇ੍ਹ ਕਾਇਮ ਰਹਿਣੀ ਸੀ|
ਸੋ ਵੇਖ ਲਿਆ ਜੇ ਕਿੰਨੀ ੍ਹਕਤੀ ਹੈ ਨਿੱਕੇ ਜਿਹੇ ਫਿਕਰੇ ਵਿਚ|ਤੁਹਾਡੇ ਜਰਾ ਜਿੰਨੀ ਨਾਂਹ ਤੇ ਅਗਲਾ ਇਹ ਵੀ ਕਹਿ ਸਕਦਾ ਹੈ ਕਿ *ਚੱਕ ਯਾਰ* ਵੱਡਾ ਕਾਹਲਾ, ਪੈੱਨ ਹੀ ਏ|*ਸੋ ਤੁਹਾਡੀ ਭਲਾਈ ਏਸੇ ਵਿਚ ਹੈ ਕਿ ਅਗਲੇ ਵੱਲੋਂ *ਜਰ੍ਹਾ ਪੈਨ ਦੇਣਾ ਕਹਿੰਦੇ ਸਾਰ ਹੀ ਪੈੱਨ ਹਵਾਲੇ ਕਰ ਦਿਉ|ਹਾਂ ਭੀੜ^ਭੜੱਕੇ ਵਾਲੀ ਥਾਂ ਤੇ ਪੈੱਨ ਵਰਤੋਂ ਪਿੱਛੋਂ ਜਦੋਂ ਉਹ ਪੈੱਨ 
ਕਰਨ ਲੱਗੇ ਤਾਂ ਉਸਨੂੰ ਤੁਹਾਡੀ ਯਾਦ ਆ ਜਾਵੇ ਨਹੀ ਤਾਂ ਕਦੇ|ਕਦਾਈ ਪੈੱਨ ਤੁਹਡੀ ਜੇਬ ਵਿਚੋ ਟਪੂਸੀ ਮਾਰ *ਜਰਾ ਪੈਨ ਦਿਆ ਜੇ* ਵਾਲੇ ਦੀ ਜੇਬ ਵਿਚ ਚਲਾ ਜਾਵੇਗਾ |ਪੈੱਨ ਦੇ ਕੇ ਵਾਪਸੀ ਤੱਕ ਦੇ ਸਮੇਂ ਦਾ ਇੰਤਜਾਰ ਵਿਚ ਤੁਸੀਂ ਕੁੱਝ ਵੀਂ ਸੋਚੀ ਜਾਉ ,ਪਰ ਤੁਹਾਡਾ ਸੁਭਾਅ ਅਵੱਸ ੍ਹਾਤ ਚਿਤ ਹੋ ਜਾਵੇਗਾ |ਤਬੀਅਤ ਦਾ ਕਾਹਲਾ ਪਣ ਵੀ ਜਰੂਰ ਦੂਰ ਹੋ ਜਾਵੇਗਾ|ਇਸ ਹਾਲਤ ਵਿਚ ਪੈੱਨ ਮੰਗਣ ਵਾਲੇ ਦਾ ਧੰਨਵਾਦੀ ਹੋਣਾ ਚਾਹੀਦਾ ਹੈ| ਜਿਸ ਨੇ ਤੁਹਾਡੇ ਵਿਚ ਇਹ ਤਾਮੀਰੀ ਗੁਣ ਪੈਦਾ ਕਰ ਦਿੱਤਾ |ਸੋ ਦੋਸਤੋਂ ੍ਵਮੈਂ ਵੀ ਇਹ ਵਿਅੰਗ ਲੇਖ ਇੱਥੇ ਹੀ ਬੰਦ ਕਰਨ ਲਈ ਮਜਬੂਰ ਹਾਂ ਕਿਉਕਿ ਨਾਲ ਬੈਠਾ ਮੇਰਾ ਦੋਸਤ ਆਪਣੀ ਇਨਕਮ ਟੈਕਸ ਭਰਨ ਲਈ ਮੇਰੇ ਵੱਲ ਨਹੀਂ ਮੇਰੇ ਪੈੱਨ ਵੱਲ ਦੇਖ ਰਿਹਾ ਹੈ|ਤਾਂ ੦ੋ ਕਦੋਂ ਮੇਰਾ ਪੈੱਨ ਵਿਹਲਾ ਹੋਵੇ ਤੇ ਕਦੋਂ......|ਕੀ ਖਿਆਲ ਜੇ ਤੁਹਾਡਾ ?