ਕਵੀ ਦਰਬਾਰ ਨੂੰ ਭਰਵਾਂ ਹੁੰਗਾਰਾ (ਖ਼ਬਰਸਾਰ)


ਟਰਾਂਟੋ - "ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ" ਵੱਲੋਂ 30 ਜਨਵਰੀ ਨੂੰ ਕਰਵਾਏ ਗਏ ਕਵੀ ਦਰਬਾਰ ਵਿੱਚ ਟਰਾਂਟੋ ਅਤੇ ਆਸ-ਪਾਸ ਦੇ ਸ਼ਹਿਰਾਂ ਤੋਂ ਬਹੁਤ ਸਾਰੇ ਕਵੀਆਂ ਨੇ ਭਾਗ ਲਿਆ ਅਤੇ ਨਵੇਂ ਸਾਲ ਦੇ ਇਸ ਪਹਿਲੇ ਪ੍ਰੋਗਰਾਮ ਨੂੰ ਹਸੀਨ ਮਾਹੌਲ ਪ੍ਰਦਾਨ ਕੀਤਾ। ਸਮਾਗਮ ਦੀ ਸ਼ੁਰੂਆਤ ਕਰਦਿਆਂ ਮੁੱਖ ਸੰਚਾਲਕ ਕੁਲਵਿੰਦਰ ਖਹਿਰਾ ਨੇ ਕਾਫ਼ਲੇ ਦੀ ਸੰਖੇਪ ਜਾਣਕਾਰੀ ਦਿੰਦਿਆਂ ਦੱਸਿਆ ਕਿ 1992 ਵਿੱਚ ਹੋਂਦ ਵਿੱਚ ਆਏ ਕਾਫ਼ਲੇ ਦਾ ਮਕਸਦ ਜਿੱਥੇ ਟਰਾਂਟੋ ਦੇ ਪੰਜਾਬੀ ਸਾਹਿਤ ਦੀ ਪਛਾਣ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਲਿਜਾਣਾ ਸੀ ਓਥੇ ਸਾਹਿਤ ਦੇ ਸਮਾਜੀ ਮਸਲਿਆਂ ਪ੍ਰਤੀ ਫ਼ਰਜ਼ਾਂ ਨੂੰ ਉਭਾਰਨਾ ਵੀ ਸੀ। ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਮੁੱਖ ਰੱਖਦਿਆਂ ਕਾਫ਼ਲੇ ਦਾ ਮੁੱਖ ਨਿਸ਼ਾਨਾ ਮੈਂਬਰਾਂ ਦੀ ਗਿਣਤੀ ਵਧਾਉਣਾ ਨਹੀਂ ਬਲਕਿ ਕਾਫ਼ਲੇ ਵਿਚਲੀ ਗੱਲਬਾਤ ਦੇ ਮਿਆਰ ਨੂੰ ਉਸਾਰੂ ਰੱਖਣਾ ਹੈ। 


ਪੂਰੇ ਢਾਈ ਘੰਟੇ ਚੱਲੇ ਇਸ ਕਵੀ ਦਰਬਾਰ ਵਿੱਚ ਪੰਕਜ ਸ਼ਰਮਾ, ਜਗੀਰ ਸਿੰਘ ਕਾਹਲੋਂ, ਭੁਪਿੰਦਰ ਦੁਲੈ, ਨੀਟਾ ਬਲਵਿੰਦਰ, ਜਗਮੋਹਨ ਸੰਘਾ, ਸੁੰਦਰਪਾਲ ਰਾਜਾਸਾਂਸੀ, ਜਸਵਿੰਦਰ ਸੰਧੂ, ਬਲਰਾਜ ਧਾਲੀਵਾਲ਼, ਪਰਮਜੀਤ ਦਿਓਲ, ਪਰਮਜੀਤ ਢਿੱਲੋਂ, ਗੁਰਦਾਸ ਮਿਨਹਾਸ, ਹਰਮੋਹਨ ਲਾਲ ਛਿੱਬੜ, ਬਲਦੇਵ ਸਿੱਧੂ, ਅਤੇ ਕੁਲ ਦੀਪ ਨੇ ਆਪਣਾ ਕਲਾਮ ਪੇਸ਼ ਕੀਤਾ। ਸ਼ਿਵਰਾਜ ਸਨੀ ਨੇ ਸਿਮਰਨਜੋਤ ਅਤੇ ਕੁਲਵਿੰਦਰ ਖਹਿਰਾ ਦੀਆਂ ਗ਼ਜ਼ਲਾਂ ਨੂੰ, ਰਿੰਕੂ ਭਾਟੀਆ ਨੇ ਭੁਪਿੰਦਰ ਦੁਲੈ ਅਤੇ ਇਕਬਾਲ ਬਰਾੜ ਜੀ ਸ਼ਿਵ ਕੁਮਾਰ ਬਟਾਲਵੀ ਦੀਆਂ ਰਚਨਾਵਾਂ ਨੂੰ ਖ਼ੂਬਸੂਰਤ ਤਰੰਨਮ ਵਿੱਚ ਪੇਸ਼ ਕੀਤਾ। ਇਸ ਤੋਂ ਇਲਾਵਾ ਇਸ ਸਮਾਗਮ ਵਿੱਚ ਸੁਰਜਨ ਜ਼ੀਰਵੀ, ਹਰਦੇਵ ਆਰਟਿਸਟ ਅਤੇ ਉਨ੍ਹਾਂ ਦੀ ਪਤਨੀ, ਨਾਟਕਕਾਰ ਜਸਪਾਲ ਢਿੱਲੋਂ ਅਤੇ ਇੰਦਰਜੀਤ ਕੌਰ ਢਿੱਲੋਂ, ਉਂਕਾਰਪ੍ਰੀਤ,ਵਕੀਲ ਕਲੇਰ, ਪੂਰਨ ਸਿੰਘ ਪਾਂਧੀ, ਨਾਹਰ ਔਜਲਾ, ਬਲਜਿੰਦਰ ਲੇਲਣਾ, ਅਮਰਜੀਤ ਕੌਰ ਮਿਨਹਾਸ, ਬਲਜੀਤ ਧਾਲੀਵਾਲ, ਗੁਰਜਿੰਦਰ ਸੰਘੇੜਾ, ਕੁਲਦੀਪ ਕੌਰ ਗਿੱਲ, ਡਾæ ਬਲਵਿੰਦਰ ਸਿੰਘ, ਜੈਦੀਪ ਸਿੰਘ, ਆਦਿ ਨਾਮਵਰ ਹਸਤੀਆਂ ਵੀ ਹਾਜ਼ਰ ਸਨ। 

ਗੁਰਦਾਸ ਮਿਨਹਾਸ