ਪੰਜਾਬੀ ਮਾਂ ਬੋਲੀ (ਕਵਿਤਾ)

ਹਰਚੰਦ ਸਿੰਘ ਬਾਸੀ   

Email: harchandsb@yahoo.ca
Cell: +1 905 793 9213
Address: 16 maldives cres
Brampton Ontario Canada
ਹਰਚੰਦ ਸਿੰਘ ਬਾਸੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


amoxicillin price without insurance

amoxicillin cost without prescription atwill.com amoxicillin cost without prescription
ਪੰਜਾਬੀ ਬੋਲੀ ਮਰ ਗਈ ਜੇ, ਅੱਖਾਂ ਚੋਂ ਅਥਰੂ ਵਹਿਣਗੇ
ਮਾਂ ਬੋਲੀ ਦੇ ਦਰਦ ਡਾਢੇ, ਪੰਜਾਬ ਦੇ ਦਿਲ ਚ ਰਹਿਣਗੇ

ਫਰੀਦ ਕਬੀਰ ਦੇ ਦੋਹੇ, ਫਿਰ ਅੱਖਾਂ ਮੀਚ ਜਾਣਗੇ
ਗੁੰਗੇ ਹੋਏ ਸ਼ਬਦ ਤੇ ਅਰਥ ਗਿਆਨ ਕਿਵੇਂ ਕਹਿਣਗੇ  

ਰੱਬੀ ਬਾਣੀ ਗੁਰੂ ਨਾਨਕ ਦੀ ਨਾ ਕੋਈ ਪੜ,ਸੁਣ ਸਕੂ 
"ਭੈੜੇ ਰਾਜ ਤੇ ਮੁਨਸਿਫ ਲਈ ਕਟਾਕਸ਼ ਕਿਵੇਂ ਕਹਿਣਗੇ

ਹੁਸੈਨ ਬੁਲ੍ਹੇ ਦੀਆਂ ਕਾਫੀਆਂ ਦਾ ਕੀ ਬਣੂੰ ਮੇਰੇ ਯਾਰ
ਤੂੰ ਤੇ ਮੈਂ ਦੇ ਰਿਸ਼ਤਿਆ ਦੇ,ਅਨੁਭਵ ਫਿਕੇ ਪੈਣਗੇ 

ਕਿਹੜਾ ਗਾਏਗਾ ਵਾਰਸ ਤੇ ਕਿੱਸਾ ਪੀਲੂ ਸੈæਰ ਦਾ 
ਜੋਗੀ ਰਾਂਝਾ,ਮਿਰਜ਼ਾ ਜੱਟ ਕਬਰਾਂ ਵਿੱਚ ਦੱਬੇ ਰਹਿਣਗੇ

ਸੁਹਣੀ ਦੇ ਹੁਸਨ ਝਨਾਂ ਦੀ ਕਿਸ ਨੇ ਗਾਥਾਂ ਬਾਤ ਪਾਏਗਾ 
ਘੋਰ ਨ੍ਹੇਰੀ ਰਾਤ ਨੂੰ ਝਨਾ ਦੇ  ਉਦਾਸੇ ਪਾਣੀ  ਵਹਿਣਗੇ

ਬੋਲੀਆਂ ਢੋਲੇ ਮਾਹੀਆ, ਘੋੜੀਆਂ ਸਿੱਠਣੀ ਬਿਨ
ਕੀ ਨਾਨਕੇ ਤੇ ਕੀ ਦਾਦਕੇ ਦੇ, ਫਿਰ ਕੰਠ ਸੁੰਨੇ ਰਹਿਣਗੇ

ਦਿਲ  ਦੇ ਜਜ਼ਬਾਤ ਕਹਿਣ ਦੀ ਜੇ ਪੰਜਾਬੀ ਭਾਸ਼ਾ ਨਾ ਰਹੀ
ਅੱਖਾਂ ਦੇ ਮੋਤੀ  ਤੇ ਹੁਸਨ ਦੇ  ਕਿਵੇਂ ਸ਼ਬਦ ਗੁਣ ਕਹਿਣਗੇ 

ਕੌਣ ਬੱਚੇ ਵਾਰ ਕੇ ਬਚਾਏਗਾ ਜ਼ਾਲਮ ਤੋਂ  ਮਜ਼ਲੂਮ ਨੂੰ
ਧੀਆਂ ਭੈਣਾ ਮਾਵਾਂ ਦੀਆਂ ਇੱਜ਼ਤਾਂ ਤੇ ਡਾਕੇ ਪੈਣਗੇ

ਮੋਹਨ, ਅਮਿੰ੍ਰਤਾ, ਸ਼ਿਵ, ਧਨੀ, ਨੂਰ ਪੁਰੀ ਸ਼ਾਹ ਮੁਹੰਮਦ 
ਦੁਖ ਸੁੱਖ ਤੇ ਬ੍ਰਿਹਾ ਵਿੱਚ ਕਿਵੇਂ,ਉਹ ਸੰਗ ਸਾਡੇ ਰਹਿਣਗੇ

ਉਦਾਸੀ, ਪਾਸ਼ ਜਗਤਾਰ ,ਹਰਵਾਲਵੀ ਉਤਮ ਪਾਤਰ 
ਨਜ਼ਾਮ ਖਸਤਾ ਤੋੜਣ ਵਾਲੀ ਗੱਲ ਫਿਰ ਕਿਦਾਂ ਕਹਿਣਗੇ

ਲਿਖਣਗੇ ਕੌਣ ਲੋਕਾਂ ਲਈ ਬਲਦੇ ਹਰਫਾਂ ਦੀ ਧਾਰਾ
ਲੋਕਾਂ ਨਾਲ ਵਿਤਕਰੇ ਦੇ ਸੇਕ ਅਣਪੇ ਪਿੰਡੇ ਸਹਿਣਗੇ 

ਸਦੀਆਂ ਤੋਂ ਦਿਤੀ ਰਹਿਬਰਾਂ ਇਲਮ ਦੀ ਸਾਨੂੰ ਦੌਲਤ
ਜੇ ਭੁੱਲ ਗਏ ਮਾਂ ਬੋਲੀ ਦੇ, ਮਿਹਣੇ ਸਾਨੂੰ ਸੁਨਣੇ ਪੈਣਗੇ  

ਇਹਦਾ ਖੁੱਲਾਪਣ,ਮੜਕਾਂ ਤੇ ਲੋਰੀਆਂ ਬਾਸੀ ਸੰਭਾਲੋ
ਨਹੀਂ ਤਾਂ ਸੁੰਨੇ ਥੇਹ ਵਾਂਗੂੰ ਸੱਭ ਦੇ ਦਿਲ ਸੁੰਨੇ ਰਹਿਣਗੇ