ਕਵਿਤਾਵਾਂ

  •    ਵਿਰਸਾ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਲੋਕ ਤੱਥ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਜੀਵਨ ਦੀ ਅਟੱਲ ਸਚਾਈ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਭਗਤ ਸਿੰਘ ਜਿਹਾ ਸੂਰਾ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
  •    ਦੋਹੇ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਹਕੀਕੀ ਗੱਲਾਂ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਦੋਹੇ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਕੁਦਰਤ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਜ਼ਿੰਦਗੀ ਚਲਦੀ ਸਾਹ ਦੇ ਨਾਲ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਬੋਲੀਅਾਂ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
  •    ਵੋਟ ਲੋਕਾਂ ਦਾ ਹਥਿਅਾਰ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਸਤਿਗੁਰ ਨਾਨਕ ਪ੍ਰਗਟਿਅਾ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਵੋਟਾਂ ਵਾਲੀ ਖੇਡ / ਜਸਵੀਰ ਸ਼ਰਮਾ ਦੱਦਾਹੂਰ (ਕਾਵਿ ਵਿਅੰਗ )
  •    ਪੁਰਾਤਨ ਪੰਜਾਬ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
  •    ਸ਼ੌਕ ਹੈ ਪੋਨੀ ਦਾ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
  •    ਪਾਖੰਡਵਾਦ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਤੇਰੀ ਜਿੰਦ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
  •    ਜੇ ਸਾਂਭਿਆ ਨਾ ਗਿਆ ਵਿਰਸਾ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਪਿਆਰ ਵਧਾਈਏ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਸਦਾ ਹੀ ਭੁਗਤਦਾ ਹੋਰ ਕੋਈ / ਜਸਵੀਰ ਸ਼ਰਮਾ ਦੱਦਾਹੂਰ (ਕਾਵਿ ਵਿਅੰਗ )
  •    ਦਮ ਘੁਟਦਾ ਜਾਂਦਾ ਹੈ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
  •    ਕਸਮ ਕਲਮ ਤੇ ਕਦਮ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਇਸ ਨੂੰ ਕਹਿੰਦੇ ਨੇ ਤਰੱਕੀ? / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਪੰਜਾਬੀ ਬੋਲੋ ਲਿਖੋ ਤੇ ਪੜ੍ਹੋ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਅਰਜੋਈ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਸੰਦੇਸ਼ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਸਵਰਗੀ ਘਰ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਸਵਰਗੀ ਘਰ ਦੋਸਤੋ ਤਾਂ ਬਣਦਾ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਗੱਲ ਇਹੇ ਲੋਕਾਂ ਨੇ ਸਲਾਹੀ ਹੈ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਪੰਜਾਬੀ ਪੈਂਤੀ ਅੱਖਰੀ (ਦੋਹੇ) / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਸਮਾਜ ਸੁਧਾਰ ਦੀ ਗੱਲ ਲਿਖੀਏ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਕੀ ਇਹ ਸਚਾਈ ਨਹੀਂ? / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਗੁਲਾਮੀ ਨਾਰੀ ਦੀ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਬਾਬਾ ਜੀ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਪੈਂਤੀ ਅੱਖਰੀ ਚੌਕੇ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਪੰਜਾਬੀ ਪੈਂਤੀ ਅੱਖਰੀ ਦੋਹੇ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਹਕੀਕੀ (ਕਾਵਿ-ਵਿਅੰਗ) / ਜਸਵੀਰ ਸ਼ਰਮਾ ਦੱਦਾਹੂਰ (ਕਾਵਿ ਵਿਅੰਗ )
  •    ਦਾਸ ਵਿਰਸੇ ਨੂੰ ਪ੍ਰਣਾਇਆ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਪੰਜਾਬੀ ਪੈਂਤੀ ਅਧਿਆਤਮਕ ਚੌਕੇ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਬੰਦੀ ਸਿੰਘਾਂ ਨੂੰ ਕਰੋ ਰਿਹਾ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਇਨਸਾਨ ਦੀ ਹੈਸੀਅਤ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਭਰੋਸੇ ਦੇ ਵਿੱਚ ਲੈ ਓਸਨੂੰ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਜੇ ਵਿੱਚ ਮਹਿਫ਼ਲ ਬੱਝੇ ਠਾਠ ਬੜੀ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਚਾਰ ਦਿਨਾਂ ਦਾ ਮੇਲਾ ਦੁਨੀਆਂ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਦਰੱਖਤ ਲਾਈਏ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਲੇਖਕ ਦੀ ਪਹਿਚਾਣ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਟੱਪੇ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਪੁਰਾਤਨ ਸਮੇਂ ਦੀਆਂ ਯਾਦਾਂ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਅਸਲੀ ਹੱਕਦਾਰ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਨਿਰਖੀਆਂ ਪਰਖੀਆਂ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਜਾਣ ਪਹਿਚਾਣ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਜ਼ਿੰਦਗੀ ਦੀ ਤਲਖ਼ ਹਕੀਕਤ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਨਸੀਹਤ ਭਰੀ ਵੰਗਾਰ / ਜਸਵੀਰ ਸ਼ਰਮਾ ਦੱਦਾਹੂਰ (ਕਾਵਿ ਵਿਅੰਗ )
  •    ਮਿੱਠਾ ਬੋਲੋ / ਜਸਵੀਰ ਸ਼ਰਮਾ ਦੱਦਾਹੂਰ (ਕਾਵਿ ਵਿਅੰਗ )
  • ਸਭ ਰੰਗ

  •    ਕਲੀਆਂ ਤੇ ਗੀਤਾਂ ਦਾ ਰਚੇਤਾ 'ਦੇਵ ਥਰੀਕੇ ਵਾਲਾ' / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਚੰਗਾ ਆਚਰਣ ਮਨੁੱਖਤਾ ਦਾ ਦਰਪਣ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਆਤਮ ਵਿਸ਼ਵਾਸ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਕੰਜੂਸ ਧੰਨ ਧੰਨ ਕਹਿਣ ਦੇ ਕਾਬਿਲ ਹਨ / ਜਸਵੀਰ ਸ਼ਰਮਾ ਦੱਦਾਹੂਰ (ਵਿਅੰਗ )
  •    ਚੰਗੇ ਸੰਸਕਾਰ ਅਤੇ ਨੈਤਿਕ ਕਦਰਾਂ ਕੀਮਤਾਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਤੇਰੇ ਭਰੋਸੇ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਰਾਜੂ ਦੱਦਾਹੂਰ ਨੂੰ ਯਾਦ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਇਨਸਾਨ ਇਨਸਾਨੀਅਤ ਨੂੰ ਭੁਲਿਆ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਆਤਮ ਬਲ ਨਾਲ ਬੁਲੰਦੀਆਂ ਨੂੰ ਛੋਹਿਆ ਜਾ ਸਕਦਾ ਹੈ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਸਮੇਂ ਦੇ ਵੇਗ 'ਚ ਰੁੜ ਗਿਆ ਸਤਿਕਾਰ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਜਦੋਂ ਜੱਦੀ ਪਿੰਡ ਦੀ ਯੂਥ ਕਲੱਬ ਨੇ ਮਾਨ ਬਖ਼ਸ਼ਿਆ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਇਕ ਚੰਗੀ ਆਦਤ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਸਮਾਂ ਸਮਾਂ ਸਮਰੱਥ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਮੇਰੀ ਮੌਤ ਤੇ ਨਾ ਰੋਇਓ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਘਰ ਨੂੰ ਅਬਾਦ ਰੱਖਣ ਲਈ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਪੁਰਾਤਨ ਖੇਡਾਂ ਤੋਂ ਅਨਜਾਣ ਅਜੋਕੀ ਪੀੜ੍ਹੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਸੰਤ ਰਾਮ ਉਦਾਸੀ ਨੂੰ ਚੇਤੇ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਦਾਦਾ-ਦਾਦੀ ਅਤੇ ਅਜੋਕੀ ਪੀੜ੍ਹੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਜਦੋਂ ਸਾਲੀ ਨੇ ਖਵਾਇਆ ਦੇਸੀ ਮੁਰਗਾ / ਜਸਵੀਰ ਸ਼ਰਮਾ ਦੱਦਾਹੂਰ (ਵਿਅੰਗ )
  •    ਜਿੰਦਗੀ ਜਿਉਣ ਲਈ ਹੱਥੀ ਕਿਰਤ ਕਰਨਾ ਜਰੂਰੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਦ੍ਰਿੜ ਇਰਾਦੇ ਤੇ ਵਿਸਵਾਸ਼ ਵਿੱਚ ਹੀ ਛੁਪੀ ਹੈ ਰਹਿਮਤ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਬਾਬਾ ਸ਼ੇਖ ਫ਼ਰੀਦ ਜੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਚੇਤਿਆਂ ਵਿੱਚ ਵਸੀਆਂ ਪੁਰਾਤਨ ਖੇਡਾਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਵਿਰਸੇ ਦੀਅਾਂ ਬਾਤਾਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਦੇਖਣਾ ਹੈ ਚੰਨ / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
  •    ਛੰਦ ਬਗੀਚਾ / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
  •    ਗ਼ਦਰ ਲਹਿਰ ਦੇ ਸ਼ਹੀਦ / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
  •    ਰੰਗ ਬਰੰਗੇ ਫੁੱਲ (ਬਾਲ ਗੀਤ-ਸੰਗ੍ਰਹਿ) / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
  •    ਚੋਣ ਨਿਸ਼ਾਨ ਗੁੱਲੀ ਡੰਡਾ / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
  •    ਸਾਉਣ ਮਹੀਨੇ ਦਾ ਤੋਹਫ਼ਾ - ਬਿਸਕੁਟ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਸੂਰਜਾਂ ਦੇ ਵਾਰਿਸ (ਕਾਵਿ-ਸੰਗ੍ਰਹਿ) / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
  •    ਸਵ: ਬਲਦੇਵ ਸਿੰਘ ਆਜ਼ਾਦ ਨੂੰ ਚੇਤੇ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਨਹੀਂ ਭੁੱਲਦਾ ਚੇਤਿਆਂ ਚੋਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਮੰਜਾ ਬੁਨਣਾ ਵੀ ਇਕ ਕਲਾ ਸੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਨਹੀਂ ਰੀਸਾਂ ਘਰ ਦੇ ਬਣੇ ਗੁੜ ਦੀਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਅਣਗੌਲਿਆ ਗੀਤਕਾਰ“ਮਨੋਹਰ ਸਿੰਘ ਸਿੱਧੂ“ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਅੱਜ ਲੋੜ ਹੈ ਤੁਹਾਡੀ ਇਨਸਾਨੀਅਤ ਨੂੰ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਪਿੰਡਾਂ ਵਿੱਚ ਰੱਬ ਵਸਦਾ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਬੰਦੇ ਦਾ ਬੰਦਾ ਹੀ ਦਾਰੂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਹਕ਼ੀਕ਼ਤ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਜਿੰਦਗੀ ਦਾ ਮਸੀਹਾ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  • ਸਮੇਂ ਦੇ ਵੇਗ 'ਚ ਰੁੜ ਗਿਆ ਸਤਿਕਾਰ (ਲੇਖ )

    ਜਸਵੀਰ ਸ਼ਰਮਾ ਦੱਦਾਹੂਰ   

    Email: jasveer.sharma123@gmail.com
    Cell: +91 94176 22046
    Address:
    ਸ੍ਰੀ ਮੁਕਤਸਰ ਸਾਹਿਬ India
    ਜਸਵੀਰ ਸ਼ਰਮਾ ਦੱਦਾਹੂਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਕੋਈ ਸਮਾਂ ਸੀ ਜਦੋਂ ਪੰਜਾਬ ਨੂੰ ਇੱਜਤਾਂ ਦਾ ਰਖਵਾਲਾ ਕਿਹਾ ਜਾਂਦਾ ਸੀ, ਸਾਂਝੇ ਪਰਿਵਾਰਾਂ ਵਿੱਚ ਛਲ-ਛਲ ਵਗਦੇ ਦਰਿਆਵਾਂ ਵਾਗੂੰ ਪਿਆਰ ਠਾਠਾਂ ਮਾਰਦਾ ਸੀ। ਧੀਆਂ ਭੈਣਾਂ ਦਾ ਸਤਿਕਾਰ ਕੀਤਾ ਜਾਂਦਾ ਸੀ। ਘਰ ਦੇ ਵਿੱਚ ਕੋਈ ਵੀ ਕੰਮ ਦੀ ਸ਼ੁਰੂਆਤ ਕਰਨੀ ਜਿਵੇਂ ਵਿਆਹ ਸ਼ਾਦੀ, ਨਵੇਂ ਘਰ ਦੀ ਨੀਂਹ ਰੱਖਣੀ, ਕੋਈ ਜਾਇਦਾਦ ਖਰੀਦਣੀ, ਕੋਈ (ਹਲਾਵਾ) ਦੁਧਾਰੂ ਪਸ਼ੂ ਆਦਿ ਖਰੀਦਣ ਵੇਲੇ ਧੀ ਨੂੰ ਪਹਿਲ ਦੇ ਅਧਾਰ ਤੇ ਸੂਟ ਦੇਣਾ, ਕੋਈ ਸੋਨੇ ਦੀ ਚੀਜ਼ ਦੇਣੀ ਅਤੇ ਸਮਝਿਆ ਜਾਂਦਾ ਸੀ ਕਿ ਧੀ ਧਿਆਣੀ ਨੂੰ ਦਿੱਤੀ ਚੀਜ਼ ਦਰਗਾਹ 'ਚ ਫਲਦੀ ਹੈ, ਭਾਵ ਬਹੁਤ ਵੱਡਾ ਪੁੰਨ ਲੱਗਦਾ ਹੈ। ਧੀਆਂ ਦੇ ਨਾਮ ਤੇ ਕੋਈ ਸੁੱਖ ਸੁਖ ਲੈਣੀ ਅਤੇ ਸਮਝਿਆ ਜਾਂਦਾ ਸੀ ਕਿ ਪੁੰਨ ਜ਼ਿਆਦਾ ਲਗਦਾ ਹੈ। ਇਸੇ ਤਰਹਾਂ ਸਹੁਰੀ ਵਿਆਹੀਆਂ ਹੋਈਆਂ ਭੈਣਾਂ ਲਈ ਚਾਈਂ-ਚਾਈਂ ਵੀਰ ਸੰਧਾਰਾ ਲੈ ਕੇ ਜਾਂਦੇ, ਬੇਸ਼ੱਕ ਉਨਹਾਂ ਸਮਿਆਂ ਵਿੱਚ ਆਵਾਜਾਈ ਦੇ ਸਾਧਨ ਸੀਮਤ ਸਨ ਭਾਵੇਂ ਉੱਠ ਗੱਡੀਆਂ ਆਦਿ ਤੇ ਸਵਾਰੀ ਕੀਤੀ ਜਾਂਦੀ ਸੀ। ਜਦੋਂ ਸਹੁਰੇ ਘਰ ਵੀਰ ਸੰਧਾਰਾ ਲੈ ਕੇ ਪਹੁੰਚਦਾ ਤਾਂ ਭੈਣ ਦੀ ਖੁਸ਼ੀ ਦੀ ਕੋਈ ਹੱਦ ਨਹੀ ਸੀ ਹੁੰਦੀ, ਜੋ ਸਾਡੇ ਲੋਕ ਗੀਤਾਂ ਵਿੱਚ ਵੀ ਪ੍ਰਚੱਲਿਤ ਰਹੀ ਹੈ ਕਿ 'ਬੋਤਾ ਬੰਨ• ਦੇ ਸਰਵਨਾ ਵੀਰਾ ਕਿੱਲੀਆ ਰੰਗੀਲ ਗੱਡੀਆਂ'। ਭੈਣਾਂ ਨੂੰ ਚਾਅ ਚੜ• ਜਾਣਾ ਤੇ ਭੈਣ ਦੀ ਸੱਸ ਵੀ ਬੇਸ਼ੱਕ ਭਰਾ ਦੀ ਖਾਤਿਰਦਾਰੀ ਕਰਦੀ, ਪਰ ਆਮ ਕਹਾਵਤ ਹੈ ਕਿ ਸੱਸ ਤਾਂ ਭਾਂਵੇ ਕਾਠ ਦੀ ਵੀ ਹੋਵੇ ਉਹ ਵੀ ਨਹੀ ਮਾਣ। ਇਸੇ ਕਰਕੇ ਇਸ ਦੀ ਹਾਮੀ ਵੀ ਸਾਡੇ ਪੁਰਾਤਨ ਲੋਕ ਗੀਤਾਂ 'ਚੋਂ ਝਲਕਦੀ ਹੈ, ਜਿਵੇਂ ਭੈਣ ਸੱਸ ਨੂੰ ਮਿਹਣਾ ਮਾਰ ਕੇ ਕਹਿੰਦੀ ਹੈ ਕਿ 'ਸੱਸੇ ਤੇਰੀ ਮੱਝ ਮਰਜੇ, ਮੇਰੇ ਵੀਰ ਨੂੰ ਸੁੱਕੀ ਖੰਡ ਪਾਈ'। ਬੇਸ਼ੱਕ ਇਹ ਗੱਲਾਂ ਨਿਹੋਰਿਆਂ ਭਰੀਆਂ ਸਨ, ਪਰ ਸਾਡੇ ਪੁਰਾਤਨ ਵਿਰਸੇ ਦਾ ਅਤੁੱਟ ਅੰਗ ਰਹੀਆਂ ਹਨ। ਪਹਿਲੀ ਗੱਲ ਤਾਂ ਉਦੋਂ ਸਮੇਂ ਵੀ ਵਧੀਆ ਸਨ, ਪਰ ਫਿਰ ਵੀ ਜੇਕਰ ਸਹੁਰੇ ਘਰ ਧੀ ਧਿਆਣੀ ਔਖੀ ਹੁੰਦੀ ਤਾਂ ਵੀਰਾਂ ਕੋਲ ਸਹੁਰੇ ਘਰ ਦੀ ਨਰਾਜ਼ਗੀ ਜਰੂਰੀ ਜਾਹਿਰ ਕਰਦੀ। ਜਿਸਦੀ ਝਲਕ ਵੀ ਸਾਡੇ ਪੁਰਾਤਨ ਵਿਰਸੇ ਤੇ ਲੋਕ ਗੀਤਾਂ 'ਚੋਂ ਝਲਕਦੀ ਸੀ ਜਿਵੇਂ 'ਪੀੜ•ੀ ਡਾਹ ਕੇ ਬਹਿਜਾ ਵੀਰਨਾ, ਸੱਸ ਚੰਦਰੀ ਦੇ ਰੁਦਨ ਸੁਨਾਵਾਂ' ਤੇ ਮਿੱਠਾ-ਮਿੱਠਾ ਉਲਾਂਭਾ ਭਰਾ ਨੂੰ ਸੁਣਾ ਕੇ ਭੈਣ ਦਾ ਦਿਲ ਹਲਕਾ ਹੋ ਜਾਂਦਾ। ਅੱਗੋਂ ਸੱਸ ਦਾ ਮਿੱਠਾ ਮਿਹਣਾ ਵੀ ਭੈਣ ਨੂੰ ਜਰੂਰ ਮਿਲਦਾ। ਜੇਕਰ ਕਿਸੇ ਦਿਨ ਦਿਹਾਰ ਜਾਂ ਤੀਆਂ ਵੇਲੇ ਧੀ ਭੈਣ ਦੇ ਪੇਕਿਆਂ ਵੱਲੋਂ ਕਿਸੇ ਕਾਰਨ ਵੱਸ ਕੋਈ ਨਾ ਬਹੁੜਦਾ ਤਾਂ ਸੱਸ ਕਹਿੰਦੀ 'ਤੈਨੂੰ ਤੀਆਂ 'ਚ ਲੈਣ ਨਾ ਆਏ, ਬਹੁਤਿਆਂ ਭਰਾਵਾਂ ਵਾਲੀਏ'। ਉਨਹਾਂ ਸਮਿਆਂ ਵਿੱਚ ਵੀ ਧੀਆਂ-ਭੈਣਾਂ ਸੱਸਾਂ ਨੂੰ ਜਵਾਬ ਦਿੰਦੀਆਂ ਰਹੀਆਂ ਹਨ। ਪਰ ਅੱਜ ਵਾਂਗੂੰ ਨਹੀ ਕਿ ਕਿਸੇ ਕਹੀ ਗੱਲ ਦਾ ਬਹੁਤ ਵੱਡਾ ਵਾਕਿਆ ਜਾਂ ਕਚਹਿਰੀਆਂ ਤੱਕ ਗੱਲ ਪਹੁੰਚ ਜਾਵੇ। ਉਨਹਾਂ ਸਮਿਆਂ ਵਿੱਚ ਸਭ ਵਿੱਚ ਸਬਰ ਸੰਤੋਖ ਸੀ, ਜੋ ਕਿ ਅਜੋਕੇ ਸਮਿਆਂ ਵਿੱਚ ਖਤਮ ਹੋ ਚੁੱਕਿਆ ਹੈ। ਧੀਆਂ-ਭੈਣਾਂ ਸੱਸ ਦੀ  ਗੱਲ ਦਾ ਜਵਾਬ ਪਿਆਰ ਭਰੀ ਅਵਾਜ ਵਿੱਚ ਹੀ ਦਿੰਦੀਆਂ ਜਿਵੇਂ 'ਸੱਸੇ ਨੀ ਚੋਰ ਅੱਖੀਏ, ਤੈਥੋਂ ਡਰਦੇ ਲੈਣ ਨਾ ਆਏ'। ਪਰ ਉਹ ਸਮੇਂ ਅਪਣੱਤ ਪਿਆਰ ਮੁਹੱਬਤ ਵਾਲੇ ਰਹੇ ਹਨ। ਜੇਕਰ ਕਿਸੇ ਸਮੇਂ ਕੋਈ ਗੁੱਸਾ ਗਿਲਾ ਹੋਣਾਂ ਵੀ ਤਾਂ ਥੋੜੇ ਸਮੇਂ ਬਾਅਦ ਹੀ ਨਿਪਟਦੇ ਰਹੇ ਹਨ। ਪੰਜਾਬ ਵਿੱਚ ਐਸੇ ਸਮੇਂ ਵੀ ਰਹੇ ਹਨ ਕਿ ਖੇਤ ਗਏ ਵੀਰ ਹੀ ਭੈਣਾਂ ਨੂੰ ਮਿਲ ਆਉਂਦੇ ਸਨ, ਇਸਦੀ ਹਾਮੀ ਵੀ ਸਾਡੇ ਪੁਰਾਤਨ ਵਿਰਸੇ ਵਿੱਚੋਂ ਮਿਲਦੀ ਹੈ। 
    ਸਮੇਂ ਦੇ ਵੇਗ ਨੇ ਇਹ ਸਭ ਨਿਗਲ ਲਿਆ ਹੈ, ਭਾਵ ਭੱਜ ਦੌੜ ਦੀ ਅਤੇ ਪੈਸੇ ਦੀ ਹੋੜ ਵਿੱਚ ਨਾ ਤਾਂ ਉਹ ਪਿਆਰ ਹੀ ਰਹੇ ਹਨ ਤੇ ਨਾਂ ਹੀ ਓਸੇ ਸਤਿਕਾਰ ਰਹੇ ਹਨ। ਅਜੋਕੀਆਂ ਭੈਣਾਂ ਵੀ ਭਰਾਵਾਂ ਦੀ ਜਾਇਦਾਦ ਵਿੱਚੋਂ ਹਿੱਸਾ ਭਾਲਦੀਆਂ ਹਨ ਤੇ ਅਜੋਕੇ ਭਰਾ ਵੀ ਮਸਾਂ ਹੀ ਇਕ ਵਾਰ ਭੈਣ ਨੂੰ ਵਿਆਹ ਕੇ ਘੱਟ ਹੀ ਸਾਰ ਲੈਂਦੇ ਹਨ। ਕਿਸੇ ਕੋਲ ਵੀ ਸਮਾਂ ਨਹੀ ਕਿ ਪੂਰਾ ਇਕ ਦਿਨ ਭੈਣ ਜਾਂ ਕਿਸੇ ਰਿਸ਼ਤੇਦਾਰੀ ਵਿੱਚ ਲਗਾ ਲਵੇ, ਓਪਰਿਆਂ ਵਾਗੂੰ ਹੀ ਮਸਾਂ ਇਕ ਘੰਟਾ ਕੱਢਿਆ ਜਾਂਦਾ ਹੈ। ਜੇਕਰ ਕਿਸੇ ਖਾਸ ਰਿਸ਼ਤੇਦਾਰੀ ਵਿੱਚ ਕੋਈ ਐਸਾ ਕਾਰਜ ਹੈ ਤਾਂ ਭਲਾਂ ਦੋ ਘੰਟੇ ਪਹਿਲਾਂ ਚਲੇ ਜਾਣ ਨਹੀ ਤਾਂ ਟਾਈਮ ਦੇ ਟਾਈਮ ਤੇ ਪਹੁੰਚਣਾ ਅਜੋਕੇ ਇਨਸਾਨ ਦਾ ਟਰਿੰਡ ਬਣ ਗਿਆ ਹੈ। ਘੜਿਆ ਘੜਾਇਆ ਇਕੋ ਹੀ ਜਵਾਬ ਹੁੰਦਾ ਹੈ ਕਿ ਮਸਾਂ ਹੀ ਟਾਇਮ ਕੱਢ ਕੇ ਆਇਆ ਹਾਂ। ਅਜੋਕੇ ਸਾਇੰਸੀ ਯੁੱਗ ਵਿੱਚ ਦੁਖ-ਸੁਖ ਵੀ ਮੋਬਾਇਲਾਂ ਦੇ ਜਰੀਏ ਹੋਣ ਲੱਗ ਪਿਆ ਹੈ। ਉਹ ਸਮੇਂ ਲੱਦ ਗਏ ਹਨ ਜਦੋਂ ਕੁਆਰੀਆਂ ਧੀਆਂ-ਭੈਣਾਂ ਕੋਲ ਘਰ ਦੀਆਂ ਸਾਰੀਆਂ ਚਾਬੀਆਂ ਭਾਵ ਕਾਰ ਮੁਖਤਿਆਰੀ ਹੁੰਦੀ ਸੀ ਤੇ ਉਨਹਾਂ ਤੋਂ ਮੰਗਕੇ ਹੀ ਪੈਸੇ ਲੈ ਕੇ ਕਿਤੇ ਜਾਣਾ, ਤੇ ਫਸਲ ਵਗੈਰਾ ਦੀ ਵੱਟਤ ਬੱਚਤ ਧੀਆਂ ਨੂੰ ਫੜਾਉਣੀ ਤੇ ਕਹਿਣਾ ਇਹ ਤਾਂ ਚਾਰ ਦਿਨ ਦੀ ਪ੍ਰਾਹੁਣੀ ਹੈ ਭਾਵ ਬੇਗਾਨੀ ਅਮਾਨਤ ਹੈ, ਇਹਨੇ ਕਿਹੜਾ ਸਦਾ ਬੈਠੇ ਰਹਿਣਾ ਹੈ ਇਸਦਾ ਤਾਂ ਸਤਿਕਾਰ ਹੀ ਹੈ। ਪਰ ਅੱਜ ਜੇਕਰ ਅਜੋਕੀ ਪੀੜ•ੀ ਨੂੰ ਇਨਹਾਂ ਗੱਲਾਂ ਦਾ ਹਵਾਲਾ ਵੀ ਦੇਈਏ ਤਾਂ ਮਖੌਲ ਸਮਝਿਆ ਜਾਂਦਾ ਹੈ। ਸਮੇਂ ਦੇ ਵੇਗ ਨਾਲ ਸਭ ਕੁਝ ਬਦਲ ਗਿਆ ਹੈ। ਅਜੋਕੀ ਮਨੁੱਖਤਾ ਵਿੱਚੋਂ ਪਿਆਰ ਮੁਹੱਬਤ ਅਪਣੱਤ ਖੰਭ ਲਾ ਕੇ ਉੱਡ ਗਿਆ ਹੈ। ਪੈਸੇ ਦੀ ਦੌੜ ਵਿੱਚ ਮਨੁੱਖ ਆਪਣਿਆਂ ਨੂੰ ਹੀ ਭੁਲਦਾ ਜਾ ਰਿਹਾ ਹੈ। ਪਤਾ ਨਹੀ ਇਹ ਵਰਤਾਰਾ ਕਿੱਥੇ ਜਾ ਕੇ ਰੁਕਦਾ ਹੈ।