ਖ਼ਬਰਸਾਰ

 •    ਅੰਤਰ ਰਾਸ਼ਟਰੀ ਨਾਰੀ ਦਿਵਸ ਤੇ ਕਵਿਤਾ ਮੁਕਾਬਲੇ / ਯੰਗ ਰਾਈਟਰਜ਼ ਐਸੋਸੀਏਸ਼ਨ
 •    ‘ਗੀਤਾਂ ਦੀ ਗੂੰਜ* ਦਾ ਲੋਕ ਅਰਪਣ / ਸਾਹਿਤ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
 •    ਪਲੀ ਵੱਲੋਂ ਤੇਰ੍ਹਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ / ਪੰਜਾਬੀਮਾਂ ਬਿਓਰੋ
 •    ਉਘੇ ਨਾਵਲਕਾਰ ਜਰਨੈਲ ਸੇਖਾ ਦਾ ਯੂ. ਬੀ. ਸੀ ਵਲੋਂ ਸਨਮਾਨ / ਪੰਜਾਬੀਮਾਂ ਬਿਓਰੋ
 •    ਰਾਈਟਰਜ਼ ਫੋਰਮ ਦੀ ਮਾਸਿਕ ਇਕੱਤਰਤਾ / ਰਾਈਟਰਜ਼ ਫੋਰਮ, ਕੈਲਗਰੀ
 •    ਤਾਈ ਨਿਹਾਲੀ ਸਾਹਿਤ ਕਲਾ ਮੰਚ ਦੀ ਇਕੱਤਰਤਾ / ਤਾਈ ਨਿਹਾਲੀ ਸਾਹਿਤ ਕਲਾ ਮੰਚ,ਲੰਗੇਆਣਾ ਕਲਾਂ
 •    ‘ਪਾਪਾ ਅਬ ਐਸਾ ਨਹੀਂ ਹੋਗਾ* ਨੂੰ ਸਰਬੋਤਮ ਪੁਰਸਕਾਰ / ਪੰਜਾਬੀਮਾਂ ਬਿਓਰੋ
 •    ਕਾਫ਼ਲਾ' ਵੱਲੋਂ ਵਰਲਡ ਡਰਾਮਾ ਡੇਅ ਮਨਾਇਆ ਗਿਆ / ਪੰਜਾਬੀਮਾਂ ਬਿਓਰੋ
 •    ਵਿਆਹ 'ਚ ਕਿਤਾਬ ਰਿਲੀਜ਼ ਕਰਕੇ ਨਵੀਂ ਪਿਰਤ ਪਾਈ / ਪੰਜਾਬੀਮਾਂ ਬਿਓਰੋ
 •    'ਧੀਆਂ ਨਾਲ ਜੱਗ ਵਸੇਂਦਾ ' ਲੋਕ-ਅਰਪਣ / ਪੰਜਾਬੀਮਾਂ ਬਿਓਰੋ
 • ਗ਼ਜ਼ਲ (ਗ਼ਜ਼ਲ )

  ਹਰਚੰਦ ਸਿੰਘ ਬਾਸੀ   

  Email: harchandsb@yahoo.ca
  Cell: +1 905 793 9213
  Address: 16 maldives cres
  Brampton Ontario Canada
  ਹਰਚੰਦ ਸਿੰਘ ਬਾਸੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਪਾਟੀ ਕਿਉਂ ਜਾਂਦੀ ਹੈ ਨਾ ਕੱਚੀ ਦੀਵਾਰ ਤੋਂ ਪੁਛੋ
  ਇਹ ਗੱਲ ਧੁੱਪਾਂ ਤੋਂ ਪੁਛੋ  ਮੀਂਹ ਮੁਹਲੇ  ਧਾਰ ਤੋਂ ਪੁੱਛੋ

  ਮਜਬੂਰੀ ਸੀ ਉਹਦੀ ਜਾਂ ਕੋਈ ਸ਼ੌਕ ਸੀ ਉਸਦਾ
  ਗੱਲ ਕਾਜ਼ੀ ਤੋਂ ਨਾ ਪੁੱਛੋ  ਇਹ ਗੁਨਾਹ ਗਾਰ ਤੋਂ ਪੁੱਛੋ

  ਪੁੱਤਾਂ ਦੇ ਟੋਟਿਆਂ ਦੇ ਮਾਵਾਂ ਹਾਰ ਗਲ Ḕਚ ਪਾਏ 
  ਰੋਦੀ ਮਮਤਾ ਤੋਂ ਨਾ ਜ਼ਬਰ ਤਲਵਾਰ ਤੋਂ ਪੁੱਛੋ

  ਗੰਦਲਾਂ ਲੈਣ ਗਈ ਕੰਜਕ  ਵੰਗਾਂ ਤੁੜਾ ਘਰ ਪਰਤੀ
  ਕਿੱਸਾ ਗੰਦਲਾਂ ਤੋਂ ਨਾ ਬਦ ਜ਼ੈਲਦਾਰ ਤੋਂ ਪੁੱਛੋ

  ਸਾਗਰ ਵਿੱਚ ਗਿਆ ਨਾਵਕ ਮੁੜ ਕੇ  ਘਰ ਨਹੀਂ ਆਇਆ
  ਕਿਉਂ ਸਾਹਿਲ ਤੋਂ ਪੁੱਛਦੇ ਇਹ ਮੰਝਧਾਰ ਤੋਂ ਪੁੱਛੋ

  ਪੰਛੀ ਗਗਨ ਤੋਂ ਡਿੱਗਾ ਪੰਖ ਖੂਨ ਦੇ ਵਿੱਚ ਲਿਬੜੇ 
  ਕਿਉਂ ਗਗਨ ਤੋਂ ਪੁੱਛਦੇ ਹੋ ਮਾਲੀ ਦੇ ਵਿਹਾਰ ਤੋਂ ਪੁੱਛੋ 

  ਸਾਕ ਲੂਣਾ ਤੇ ਪੂਰਨ ਦਾ ਬਾਸੀ ਸਾਕ ਜੱਗ ਕੀ ਸਮਝੇ
  ਦਿਲ ਮੁਨਵਰ ਨੂੰ ਪੁੱਛੋ ਜਾਂ ਤਲਬਗਾਰ ਨੂੰ ਪੁੱਛੋ