ਕੌਮ ਵਿਚ ਆ ਰਹੀ ਨਿਘਾਰਤਾ (ਲੇਖ )

ਹਰਮਿੰਦਰ ਸਿੰਘ 'ਭੱਟ'   

Email: pressharminder@sahibsewa.com
Cell: +91 99140 62205
Address:
India
ਹਰਮਿੰਦਰ ਸਿੰਘ 'ਭੱਟ' ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸਿੱਖ ਪੰਥ ਦੇ ਬਾਨੀ ਤੇ ਸਰਬ ਧਰਮਾਂ ਦੇ ਸਾਂਝੇ ਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਦਸਵੀਂ ਜੋਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨਿਰੋਲਤਾ ਪੂਰਵਕ ਜੀਵਨ ਜਿਊਣ ਵਾਲੇ ਖ਼ਾਲਸੇ ਪੰਥ ਦੀ ਸਾਜਣਾ ਵਿਸਾਖੀ ਦੇ ਦਿਹਾੜੇ ਤੇ ਕੀਤੀ ਸੀ । ਉਨ੍ਹਾ ਧਰਮਾਂ ਵਿਚ ਫਸੇ ਬੇਅੰਤ ਲੋਕਾਂ ਦੇ ਵਹਿਮਾਂ ਭਰਮਾਂ ਨੂੰ ਦੂਰ ਕਰਨ ਅਤੇ ਸ਼ਰਬਤ  ਦੇ ਭਲੇ ਲਈ ਅਕਾਲ ਪੁਰਖ ਪ੍ਰਮਾਤਮਾ ਨੂੰ ਏਕ ਜਾਣ ਕੇ ਉਸ ਦੀ ਅਰਾਧਨਾ, ਨਾਮ ਸਿਮਰਨ ਦੁਆਰਾ ਆਪਣਾ ਜੀਵਨ ਸਫਲਾ ਕਰਨ ਲਈ ਪ੍ਰੇਰਿਤ ਕੀਤਾ। 
ਬਾਣੀ ਦੇ ਮਹਾਂਵਾਕ ”ਏਕੁ ਪਿਤਾ ਏਕਸ ਕੇ ਹਮ ਬਾਰਿਕ” ਅਨੁਸਾਰ ਉਨ੍ਹਾ ਵੇਲਿਆਂ ਵਿਚ ਇੱਕ ਨਿਵੇਕਲਾ ਖ਼ਾਲਸਾ ਸਰੂਪ ਬਣਾਉਣ ਦਾ ਜੋ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਆਪਣੇ ਪਰਿਵਾਰ ਤੇ ਛੋਟੇ ਛੋਟੇ ਸਾਹਿਬਜ਼ਾਦਿਆਂ ਨੂੰ ਪੰਥ ਦੀ ਸ਼ਾਨ ਤੇ ਚੜ•ਦੀ ਕਲਾ ਨੂੰ ਬਰਕਰਾਰ ਰੱਖਣ ਲਈ ਬਗੈਰ ਕਿਸੇ ਦੁੱਖ ਦੀ ਭਾਵਨਾ ਨੂੰ ਮੱਥੇ ਲਾ ਕੇ ਸਫਲਤਾ ਪੂਰਵਕ ਯਤਨ ਕੀਤਾ ਸੀ।  ਤਾਂਹਿਉ ਤਾਂ ਉਸ ਬਲੀਦਾਨ ਦੇ ਸਦਕਾ ਤਿਆਰ ਹੋਏ ਖੰਡੇ ਵਾਟੇ ਦੀ ਅੰਮ੍ਰਿਤ ਦੀ ਤਾਕਤ ਨਾਲ ਹੀ ਬੇਅੰਤ ਸ਼ਹੀਦ ਸਿੰਘਾਂ ਸਿੰਘਣੀਆਂ ਨੇ ਜ਼ੁਲਮੀ ਦੇ ਜ਼ੁਲਮਾਂ ਨੂੰ ਹੱਕ ਸੱਚ ਦੀ ਪ੍ਰਾਪਤੀ ਲਈ ਕਿਰਪਾਨ ਚੁੱਕ ਕੇ ਮਿਟਾਇਆ ਸੀ।  
ਅਫ਼ਸੋਸ ਗੁਰੂ ਸਾਹਿਬ ਜੀ ਦੇ ਬਲੀਦਾਨ ਨੂੰ ਹੌਲੀ ਹੋਲੀ ਵਿਸਾਰਿਆ ਜਾ ਰਿਹਾ ਹੈ ਇਸੇ ਕਰ ਕੇ ਤਾਂ ਖ਼ਾਲਸੇ ਪੰਥ ਦੀ ਖ਼ਾਲਸਾ ਅਤੇ ਪਰਪੱਕਤਾ ਅਜੋਕੇ ਸਮੇਂ ਵਿਚ ਧੁੰਦਲੀ ਹੁੰਦੀ ਜਾ ਰਹੀ ਹੈ।
 ਦਾਸ ਵੱਲੋਂ ਉੱਪਰ ਲਫ਼ਜ਼ਾਂ ਵਿਚ ਯਤਨ ਇਸ ਵਰਤਿਆ ਗਿਆ ਹੈ ਕਿਉਂਕਿ ਦਿਨ ਪਰ ਦਿਨ ਉਹ ਖ਼ਾਲਸ ਗੁਰਸਿੱਖੀ ਸਿਧਾਂਤਾਂ ਵਾਲਾ ਜੀਵਨ ਚੜ•ਦੇ ਹਰ ਦਿਨ ਨਾਲ ਨਿਘਾਰਤਾ ਵੱਲ ਜਾ ਰਿਹਾ ਹੈ ਜਿਸ ਦੇ ਕਾਰਨ ਵੀ ਖ਼ੁਦ ਆਪਾਂ ਹੀ ਹਾਂ ਅਤੇ ਉਹੀ ਖ਼ਾਲਸ ਸਰੂਪ ਦੇ ਰਾਖੇ ਅਖਵਾਉਣ ਵਾਲੇ ਹੁਣ ਪੰਥ ਦੇ ਦੁਸ਼ਮਣ ਬਣਦੇ ਜਾ ਰਿਹਾ ਹਨ। 
ਗੁਰਸਿੱਖੀ ਜੀਵਨ ਵਿਚ ਆ ਰਹੀ ਨਿਘਾਰਤਾ ਦੇ ਬਹੁਤ ਪਹਿਲੂਆਂ ਬਾਰੇ ਤਾਂ ਦਾਸ ਪਹਿਲਾਂ ਵੀ ਕਈ ਲੇਖਾਂ ਵਿਚ ਜ਼ਿਕਰ ਕਰ ਚੁੱਕਿਆ ਹੈ ਜਿਨ੍ਹਾ ਵਿਚੋਂ ਇੱਕ ਪ੍ਰਮੁੱਖ ਕਾਰਨ ਜੋ ਕਿ ਲੱਕੜ ਵਿਚ ਲੱਗੀ ਦੀਮਕ ਵਾਂਗਰਾਂ ਕੌਮ ਦੀ ਅਣਖ ਤੇ ਤਾਕਤ ਨੂੰ ਖੋਖਲਾ ਕਰਦਾ ਜਾ ਰਿਹਾ ਹੈ। ਅਜੋਕੇ ਸਮੇਂ ਵਿਚ ਫਿਲਮਾਏ ਜਾ ਰਹੇ ਸਮਾਜ ਨੂੰ ਜਾਗਰੂਕਤਾ ਦਾ ਵਹਿਮ ਭੁਲੇਖਾ ਪਾ ਕੇ ਗੁਮਰਾਹ ਕਰ ਰਹੇ ਨਾਟਕਾਂ, ਫ਼ਿਲਮਾਂ ਜਾਂ ਸਭ ਤੋਂ ਵੱਧ ਦੇਖੇ ਜਾਣ ਵਾਲੇ ਗੀਤਾਂ ਦੇ ਵੀਡੀਉ ਨਿਘਾਰਤਾ ਦਾ ਕਾਰਨ ਬਣਦੇ ਜਾ ਰਹੇ ਹਨ। 
ਮਾਫ਼ ਕਰਨਾ ਕਹਿਣ ਦੇਣਾ ਦੇਖਣ ਤੇ ਸੁਣਨ ਵਾਲੇ ਵੀ ਆਪਾਂ ਹੀ ਹਾਂ ਜੋ ਕਿ ਬੜੇ ਅਨੰਦ ਵਿਚ ਉਹਨਾਂ ਬੇਅੰਤ ਗਾਇਕਾਂ  ਵਲੋਂ ਗਾਏ ਗੀਤਾਂ ਦੇ ਲੱਚਰ ਬੋਲਾਂ ਨੂੰ ਅਣਗੌਲਿਆ ਕਰ ਕੇ ਆਪਣੇ ਪਰਿਵਾਰ ਦੀਆਂ ਮਾਵਾਂ, ਧੀਆਂ, ਭੈਣਾਂ ਤੇ ਘਰ ਦੀਆਂ ਇੱਜਤਾਂ ਨੂੰ ਬਦਨਾਮ ਕਰਦੇ ਜਾ ਰਿਹਾ ਹੈ। ਗੁਰਬਾਣੀ ਅਨੁਸਾਰ ਜਨਮ ਦੇਣ ਵਾਲੀ ਮਾਤਾ ਤਾਂ ਪ੍ਰਮਾਤਮਾ ਦਾ ਸਰੂਪ ਹੈ ਤੇ ਔਰਤ ਨੂੰ ਸਤਿਕਾਰ ਦੇਣਾ ਗੁਰਸਿੱਖਾਂ ਦਾ ਮੁੱਢਲਾ ਫ਼ਰਜ਼ ਹੈ ਪਰ ਅਜੋਕੇ ਸਮੇਂ ਵਿਚ ਪੈਰਾਂ ਦੀ ਜੁੱਤੀ ਸਾਮਾਨ ਬਣੀ ਬੇਚਾਰੀ ਤੇ ਲਾਚਾਰ ਔਰਤ ਦਾ ਮਾਣ ਸਨਮਾਨ ਬਰਕਰਾਰ ਨਾ ਰੱਖ ਪਾਉਣਾ ਅਤਿ ਨਿੰਦਣ ਯੋਗ ਤਾਂ ਹੈ ਹੀ , ਇਸ ਦੇ ਨਾਲ ਗੁਰਬਾਣੀ ਦੇ ਮਹਾਂਵਾਕ ”ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ” ਦੀ ਵੀ ਬੇਕਦਰੀ ਕੀਤੀ ਜਾ ਰਹੀ ਹੈ ਦਾਸ ਪੁੱਛਣਾਂ ਚਾਹੇਗਾ ਕਿ ਫਿਰ ਕਿ ਇਹ ਬਾਣੀ ਤੇ ਬਾਣੇ ਦੀ ਬੇਕਦਰੀ ਨਹੀਂ ਤਾਂ ਜੁਆਬ ਚਾਹੇ ਜੋ ਵੀ ਹੋਵੇ ਪਰ ਮੇਰਾ ਜੁਆਬ ਤਾਂ ਹਾਂ ਹੀ ਹੋਵੇਗਾ , ਇਹੋ ਜਿਹੀਆਂ ਬੇਅੰਤ ਗੁਰਬਾਣੀ ਦੇ ਪਾਵਨ ਸਬਦਾਂ ਦੀਆਂ ਬੇਅਦਬੀਆਂ ਕਰ ਕੇ ਹੋ ਰਹੀਆਂ ਬਾਣੀ ਦੀ ਬੇਕਦਰੀਆਂ ਦੇ ਗੁਨਾਹਗਾਰ ਹਾਂ। 
ਲੜੀ ਨੂੰ ਅਗਾਂਹ ਤੋਰਦਾ ਹੋਇਆ ਗੱਲ ਕਰਦਾ ਹਾਂ ਕਿ ਅਜੋਕੇ ਪੰਥ ਦੀ ਰਾਖੀ ਕਰਨ ਦਾ ਦਾਅਵਾ ਕਰਨ ਵਾਲੇ ਆਗੂਆਂ ਦੀ ਅਤੇ ਇਨ੍ਹਾ ਵੱਲੋਂ ਆਪ ਮੁਹਾਰੇ ਹੀ ਜਾਰੀ ਕੀਤੇ ਹੁਕਮਨਾਮਿਆਂ ਦੀ।  ਸਿਖੀ ਵਿਚ ਆ ਰਹੀ ਨਿਘਾਰਤਾ ਦਾ ਕਾਰਨ ਹਨ, ਮੰਨਦੇ ਹਾਂ ਕਿ ਅੱਖੋਂ ਓਹਲੇ ਹੋਈਆਂ ਬੇਕਦਰੀਆਂ ਤੇ ਨੱਥ ਪਾਉਣੀ ਔਖੀ ਹੈ ਪਰ ਕੀ ਅਜੋਕੇ ਲੱਚਰ ਤੇ ਅਸ਼ਲੀਲਤਾ ਨਾਲ ਭਰੇ ਗੀਤ ਤੇ ਇਨ੍ਹਾ ਦੀਆਂ  ਵੀਡੀਉ, ਨਾਟਕਾਂ, ਫ਼ਿਲਮਾਂ ਤੇ ਫ਼ਿਲਮੀ ਕਲਾਕਾਰਾਂ ਵੱਲੋਂ ਆਪਣੀਆਂ ਸ਼ੂਟਿੰਗਾਂ ਵੇਲੇ ਪਾਵਨ ਪਵਿੱਤਰ ਅਸਥਾਨਾਂ ਤੇ ਪਾਤਰਾਂ ਦੁਆਰਾ ਫ਼ਿਲਮਾਂ ਕੇ ਝੂਠੇ ਰਿਸ਼ਤਿਆਂ ਦੀ ਬੁਨਿਆਦ ਨੂੰ  ਮਜ਼ਬੂਤ ਦਿਖਾਉਣ ਲਈ ਉਮਰਾਂ ਦੇ ਬੰਧਨਾਂ ਦੇ ਝੂਠੇ ਅਨੰਦ ਕਾਰਜ ਕਰਵਾਉਣੇ, ਗੁਰੂ ਸਾਹਿਬ ਜੀ ਅੱਗੇ ਖੜ• ਕੇ ਝੂਠੀਆਂ ਅਰਦਾਸਾਂ ਤੇ ਕਸਮਾਂ ਖਾਣੀਆਂ, ਗੁਰੂ ਘਰਾਂ ਵਿਚ ਲੜਾਈਆਂ ਤੇ ਖ਼ੂਨ ਖ਼ਰਾਬੇ ਦਿਖਾਉਣਾ ਕੀ ਧਾਰਮਿਕ ਭਾਵਨਾਵਾਂ ਦੀ ਬੇਕਦਰੀ ਕਰਨਾ ਅਤੇ ਉਸ ਨੂੰ ਨਿਘਾਰਤਾ ਵੱਲ ਲੈ  ਕੇ ਜਾਣ ਦਾ ਮੁੱਖ ਕਾਰਨ ਨਹੀਂ ਬਣਦਾ ਜਾ ਰਿਹਾ? ਇਹ ਸਭ ਕਰ ਕੇ ਕੌਮ ਦੀ ਬੇਕਦਰੀ ਤੇ ਇਸ ਦੇ ਉੱਚੇ ਸੁੱਚੇ ਸਿਧਾਂਤਾਂ ਦੀਆਂ ਰਹਿਤਾਂ ਦਾ ਮਜਾਕ ਉਡਾਇਆ ਜਾ ਰਿਹਾ ਹੈ। ਉਸ ਵੱਲ ਕਿਉਂ ਪੰਥ ਦੀ ਰਾਖੀ ਕਰਨ ਵਾਲੇ ਆਗੂਆਂ ਦਾ ਧਿਆਨ ਨਹੀਂ ਜਾ ਰਿਹਾ? ਕਿਉਂ ਇਨ੍ਹਾ ਨੂੰ ਰੋਕਣ ਲਈ ਕੋਈ ਸਖ਼ਤ ਕਾਰਵਾਈਆਂ ਨਹੀਂ ਕੀਤੀ ਜਾ ਰਹੀਆਂ? 
 ਕਲਾਕਾਰਾਂ ਵੱਲੋਂ ਆਪਣੀਆਂ ਸੁਹਰਤਾਂ ਨੂੰ ਤਾਂ ਬੁਲੰਦੀਆਂ ਤੇ ਪਹੁੰਚਾਇਆਂ ਜਾ ਰਿਹਾ ਹੈ ਜੋ ਕਿ ਆਪਣੇ ਹੀ ਦੁਆਰਾ  ਗੀਤਕਾਰੀ, ਫ਼ਿਲਮਕਾਰੀ ਦੇ ਵਿਚ ਵਰਤੇ ਜਾਣ ਵਾਲੇ ਧਾਰਮਿਕ ਦ੍ਰਿਸ਼ਾਂ ਦੇ ਜਰੀਏ ਗੁਰੂ ਘਰਾਂ ਅਤੇ ਗੁਰੂ ਸਿਧਾਂਤਾਂ ਦੀਆਂ ਬੇਕਦਰੀਆਂ ਕਰਵਾਉਂਦੇ ਜਾ ਰਹੇ ਹਨ । ਕੀ ਇਹ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਮੁਜਰਮ  ਨਹੀਂ  ਹਨ ? 
 ਗੁਰੂ ਘਰਾਂ ਵਿਚ ਵੀ ਗੁਰੂ ਸਾਹਿਬ ਜੀ ਵੱਲੋਂ ਦਰਸਾਏ ਲੰਗਰ ਤੇ ਪੰਗਤ ਵਰਗੇ ਪ੍ਰੇਮ ਪਿਆਰ ਅਤੇ ਸਤਿਕਾਰ ਨੂੰ ਵਧਾਉਣ ਵਾਲੀਆਂ ਰਹਿਤਾਂ ਨੂੰ ਵੀ ਵਿਸਾਰਿਆ ਜਾ ਰਿਹਾ ਹੈ। ਲੰਗਰ ਹਾਲ ਵਿਚ ਟੇਬਲ ਅਤੇ ਕੁਰਸੀਆਂ ਲਗਾ ਦਿਤੀਆਂ ਗਈਆਂ ਹਨ ਪਰ ਇਥੇ ਹੀ ਬਸ ਨਹੀਂ  ਦੁੱਖ/ਅਫਸੋਸ ਤਾਂ ਇਸ ਗੱਲ ਦਾ ਹੈ ਕਈ ਸਹਿਰਾਂ ਦੇ ਵੱਡੇ ਗੁਰੂ ਘਰਾਂ ਦੇ ਦਰਬਾਰ ਸਾਹਿਬ ਵਿਚ  ਕੁਰਸੀਆਂ ਤੇ ਸਟੂਲ ਵੀ ਲੱਗੇ ਦੇਖੇ ਜਾ ਰਹੇ ਹਨ ਪਰ ਇਹ ਤਾਂ ਹੁਣ ਕਸਬਿਆਂ, ਪਿੰਡਾਂ ਦੇ ਗੁਰੂ ਘਰਾਂ ਵਿਚ ਵੀ ਲਗਾਵਾਈਆਂ ਜਾ ਰਹੀਆਂ ਹਨ। ਜੇ ਪੁਛਿਆ ਜਾਵੇ ਤਾਂ ਕਿਹਾ ਜਾਂਦਾ ਹੈ ਕਿ ਇਹ ਉਨਾਂ ਬੁਜਰਗਾਂ ਲਈ ਹਨ ਜਿਨ੍ਹਾ ਨੂੰ ਬੈਠਣ ਤੇ ਉਠਣ ਵਿਚ ਦਿੱਕਤਾਂ ਹਨ..... ਪਰ ਕਈ ਜਗਾਵਾਂ ਤੇ ਦੇਖਿਆ ਕਿ ਬੁਜਰਗ ਤਾਂ ਬੈਠੇ ਦਿਖਦੇ ਨਹੀਂ ਨੋਜੁਆਨਾਂ ਦਾ ਬੈਠਣਾ ਨਿਰੰਤਰ ਵੱਧਦਾ ਜਾ ਰਿਹਾ ਹੈ।  
ਸਾਇਦ ਦਾਸ ਵਲੋਂ ਵਰਤੇ ਗਏ ਅਲਫਾਜਾਂ ਤੋਂ ਕੋਈ ਸਹਿਮਤ ਹੋਵੇ ਜਾਂ ਨਾ ਹੋਵੇ ਪਰ ਜੋ ਸੱਚ ਹੈ ਉਹ ਸੱਚ ਹੈ ਕਿ ਗੁਰੂ ਸਾਹਿਬਾਨਾਂ ਵਲੋਂ ਦਰਸ਼ਾਏ ਮਾਰਗ ਤੋਂ ਅਜੋਕੀ ਪੀੜੀ ਗੁੰਮਰਾਹ ਹੋ ਚੁੱਕੀ ਹੈ। ਇੰਨਾਂ ਕਾਰਨਾਂ ਕਰ ਕੇ ਹੀ ਤਾਂ ਅਜੋਕੇ ਝੂਠ ਦੇ ਨਾਮ ਤੇ ਸੁਚਜੇ ਜੀਵਨ ਜਿਉਣ ਦਾ ਮਾਰਗ ਦਰਸਾਉਣ ਵਾਲੇ ਝੁਠੇ ਅਖੌਤੀ ਸਾਧਾਂ ਵਲੋਂ ਵੀ ਆਪਣੇ ਹੀ ਰੀਤ ਰਿਵਾਜ ਤੇ ਰਹਿਤਾਂ ਬਣਾ ਦਿਤੀਆਂ ਗਈਆਂ ਹਨ ਜੋ ਕਿ ਚਿੰਤਾਂ ਦਾ ਵਿਸ਼ਾ ਬਣਦਾ ਜਾ ਰਿਹਾ ਹੈ। 
ਜਿੰਨਾਂ ਵੀਰਾਂ ਵਲੋਂ ਸਿਖ ਪੰਥ ਦੀ ਚੜ•ਦੀ ਕਲਾ ਲਈ ਨਿਰਸਵਾਰਥ ਉਪਰਾਲੇ ਕੀਤੇ ਜਾ ਰਹੇ ਹਨ ਉਨਾਂ ਨੂੰ ਸਜਦਾ ਕਰਨਾ ਮੁੱਢਲਾ ਫਰਜ ਹੈ ਅਤੇ ਜੋ ਕੌਮ ਦੀ ਚੜ•ਦੀ ਕਲਾ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਨ ਉਨਾਂ ਨੂੰ ਮੇਰੀ ਹੱਥ ਜੋੜ ਬੇਨਤੀ ਹੈ ਕਿ ਗੁਰੂ ਸਾਹਿਬ ਜੀ ਵਲੋਂ 52 ਹੁਕਮਨਾਮਿਆਂ ਤੋਂ ਜਾਣੂੰ ਹੋ ਕੇ ਖਾਲਸਾ ਪੰਥ ਦੇ ਸਿਧਾਤਾਂ ਤੇ ਪਹਿਰਾ ਦਿਤਾ ਜਾਵੇ।