ਮੇਲਾ (ਕਵਿਤਾ)

ਹਰਦੇਵ ਸਿੰਘ   

Cell: +91 98552 50922
Address: ਰਾਮਗੜ• ਚੂੰਘਾਂ
ਸ੍ਰੀ ਮੁਕਤਸਰ ਸਾਹਿਬ India
ਹਰਦੇਵ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਚੇਤ ਲੰਘ ਵਿਸਾਖੀ ਵਾਲਾ ਮੇਲਾ ਆ ਗਿਆ,
ਮਾਰਦਾ ਹੈ ਕੱਛਾਂ ਜੱਟ ਮੇਲੇ ਆ ਗਿਆ।
ਨਵਾਬ ਸ਼ਾਹਾਂ ਵਾਲੀ ਤਿਆਰੀ ਕਰਕੇ,
ਸੰਮਾਂ ਵਾਲੀ ਡਾਂਗ ਮੋਢੇ ਉੱਤੇ ਧਰ ਕੇ
ਧੂਵਾਂ ਬੰਨ੍ਹ ਚਾਦਰਾ, ਤੁਰਲੇਦਾਰ ਪੱਗ ਬੰਨ੍ਹ ਕੇ
ਪੈਰਾਂ ਵਿੱਚ ਜੁੱਤੀ ਤਿੱਲੇਦਾਰ ਪਾ ਿ ਕੇ
ਦੇ ਕੇ ਵੱਟ ਮੁੱਛ ਕੁੰਡੀ ਖੜ੍ਹੀ ਕਰ ਕੇ
ਟੌਹਰ ਕੱਢ ਜੱਟ ਮੇਲੇ ਆ ਗਿਆ
ਚੇਤ ਲੰਘ ਵਿਸਾਖੀ ..........

ਮੇਲੇ ਵਿੱਚ ਰੌਣਕਾਂ ਨੇ ਖੂਬ ਲੱਗੀਆਂ
ਚੋਬਰਾਂ ਨੂੰ ਦੇਖ-ਦੇਖ ਸ਼ਰਮਾਉਣ ਨੱਢੀਆਂ
ਚਾਰੇ ਪਾਸੇ ਮੇਲੇ 'ਚ ਬਹਾਰਾਂ ਛਾਈਆਂ
ਬੰਨ੍ਹ-ਬੰਨ੍ਹ ਟੋਲੀਆਂ ਨੇ ਯਾਰਾਂ ਦੀਆਂ ਆਈਆਂ
ਕੋਈ ਫਿਰੇ ਝਾਂਜਰਾਂ 'ਚੋਂ ਸੁਰ ਲੱਭਦਾ
ਨੂਰੋ-ਨੂਰ ਹੋ ਿਆ ਹੈ ਚਿਹਰਾ ਸਭ ਦਾ
ਆ ਗਿਆ ਨਜ਼ਾਰਾ ਤੇ ਅਨੰਦ ਛਾ ਗਿਆ
ਚੇਤ ਲੰਘ ਵਿਸਾਖੀ.........

ਮੇਲੇ ਵਿੱਚ ਹੋਣ ਘੋਲ ਤੇ ਕਬੱਡੀਆਂ
ਕਿਧਰੇ ਨੇ ਗਾ ੇ ਰਾਗ ਸਾਰੰਗੀ ਢਾਡੀਆਂ
ਮੇਲੇ ਵਿੱਚੋਂ ਫਿਰੇ ਕੋਈ ਹੀਰ ਲੱਭਦਾ
ਹੁਸਨਾਂ ਦੇ ਨਾਲ ਜਾਵੇ ਮੇਲਾ ਮਘਦਾ
ਮੇਲੇ ਵਿੱਚ ਜਲੇਬੀਆਂ ਨੇ ਲਾਈਆਂ ਤੇਲੀਆਂ
ਿਕੱਠੇ ਹੋ ਕੇ ਖਾਧੀਆਂ ਨੇ ਯਾਰਾਂ ਬੇਲੀਆਂ
ਕੋਈ ਥਾਲੀ ਹੂੰਝ ਸਾਰੀ ਖਾ ਗਿਆ
ਚੇਤ ਲੰਘ ਵਿਸਾਖੀ...........

ਭੰਗੜੇ ਨੇ ਪੈਂਦੇ ਬੰਨ੍ਹ-ਬੰਨ੍ਹ ਟੋਲੀਆਂ
ਹੁਸਨਾਂ ਦਾ ਮੇਲੇ 'ਚ ਗੁਲਾਲ ਵਰ੍ਹਦਾ
ਹਿੱਕ ਤਾਣ ਜਦੋਂ ਪਾਉਣ ਮੁਟਿਆਰਾਂ ਬੋਲੀਆਂ
ਗੱਭਰੂਆਂ ਦੇ ਪੱਗਾਂ, ਤੁਰਲੇਦਾਰ ਬੰਨ੍ਹੀਆਂ
ਕਣਕ ਦੀ ਬੱਲੀ ਵਾਂਗ ਮੁਟਿਆਰਾਂ ਗੁੱਤਾਂ ਗੁੰਦੀਆਂ
ਢੋਲ ਵਾਲਾ ਡੱਗੇ ਉੱਤੇ ਡੱਗਾ ਲਾ ਗਿਆ
ਚੇਤ ਲੰਘ ਵਿਸਾਖੀ...........

ਔਹ ਦੇਖੋ ਭੋਲੂ ਨੇ ਬਾਬੇ ਦੀ ਉਂਗਲ ਫੜੀ ਹੋਈ ਹੈ
ਦੂਜੇ ਹੱਥ ਵਿੱਚ ਖੇਡ ਦਾ ਖਿਲੌਣਾ ਕੋਈ ਹੈ
ਭੋਲੂ ਕਰੇ ਜ਼ਿਦ, ਕਹਿੰਦਾ ਪਕੌੜੇ ਖਾਣੇ ਆਂ
ਸਿਆਣਿਆਂ ਦੇ ਨਾਲ ਟਾਂਵੇ-ਟਾਂਵੇ ਨਿਆਣੇ ਆਂ
ਚੰਡੋਲ ਵਾਲਾ ਭਾਈ ਪਿਆ ਵਾਜਾਂ ਮਾਰਦਾ
ਲੈ ਲੋ ਨਜ਼ਾਰਾ ਕੁਤਬ ਮਿਨਾਰ ਦਾ
ਵਣਜ਼ਾਰੇ ਕੋਲ ਮੁਟਿਆਰਾਂ ਨੇ ਕਈ ਖੜ੍ਹੀਆਂ
ਖ਼ਰੀਦ ਦੀਆਂ ਵੰਗਾਂ ਉਹ ਲਾਲ-ਹਰੀਆਂ
ਕਿਸੇ ਨੂੰ ਪਸੰਦ ਨੀਲਾ ਪੀਲਾ ਆ ਗਿਆ
ਚੇਤ ਲੰਘ ਵਿਸਾਖੀ..........

ਕਿਧਰੇ ਨੇ ਵਿਕਦੇ ਛਿੱਕੂ ਤੇ ਮਧਾਣੀਆਂ
ਕੋਲ ਖੜ੍ਹ ਚਾਵਾਂ ਨਾਲ ਖ੍ਰੀਦਣ ਸੁਹਾਣੀਆਂ
ਕਿਧਰੇ ਨੇ ਵਿਕਦੇ ਮੁਹਾਰ ਟੱਲੀਆਂ
ਛੇਕੜੇ ਨੂੰ ਕੂੰਜਾਂ ਘਰ ਮੁੜ ਚੱਲੀਆਂ
ਚਾਰੇ ਪਾਸੇ ਮੇਲੇ ਵਿੱਚ ਰੌਲਾ ਪੈ ਗਿਆ
ਮੇਲੇ 'ਚ ਸ਼ਰਾਬੀਆਂ ਦੀਆਂ ਡਾਂਗਾ ਚੱਲੀਆਂ
ਜੱਟ ਵੀ ਖ੍ਰੀਦ ਕੇ ਮੁਹਾਰ ਆ ਗਿਆ
ਚੇਤ ਲੰਘ ਵਿਸਾਖੀ ਵਾਲਾ ਮੇਲਾ ਆ ਗਿਆ
ਮਾਰਦਾ ਹੈ ਕੱਛਾਂ ਜੱਟ ਮੇਲੇ ਆ ਗਿਆ।