ਵਿਸਾਖੀ (ਕਵਿਤਾ)

ਬਿੰਦਰ ਜਾਨ ਏ ਸਾਹਿਤ   

Email: binderjann999@gmail.com
Address:
Italy
ਬਿੰਦਰ ਜਾਨ ਏ ਸਾਹਿਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਵੇਖ ਖਾਲਸੇ ਦੀ ਸ਼ਾਨ
ਜੱਗ ਕਰਦਾ ਏ ਮਾਣ

ਰੂਪ ਸਾਜਿਆ ਅਵੱਲਾ
ਉਚੀ ਸੁਚੀ ਪਹਿਚਾਣ

ਯਾਦ ਰਹੇਗੀ ਵਿਸਾਖੀ
ਪੰਜ  ਸੀਸ ਕੁਰਬਾਨ

ਵੀਰ ਸਿਘਾ ਨੂੰ ਕਬੂਲ
ਗੁਰੂ ਜੀ ਦਾ ਫੁਰਮਾਨ

ਕੇਸ ਕੰਘੇ ਦੀ ਸਚਾਈ
ਕੰਛ ਕੜਾ ਕਿਰਪਾਨ

ਦੱਬੇ ਕੁਚਲੇ ਲੋਕਾਂ ਨੂੂੰ
ਗੂਰਾਂ ਦਿਤਾਂ ਸਨਮਾਨ

ਸੱਚਾ ਸਿੰਖ ਹੈ ਸਿਪਾਹੀ
ਨਾਲ ਭਗਤੀ ਦਾ ਦਾਨ

ਸੁਤੀ ਕੋਮ ਨੂੰ ਜਗਾ ਗੇ
ਦਸ਼ਮ ਗੁਰੂ ਸਹਿਬਾਨ

ਸਿੰਖ ਪੰਥ ਦੀ ਸਚਾਈ
ਕੋਈ  ਨਹੀ ਅਣਜਾਣ

ਝੰਡੇ ਝੂਲਣ  ਗੇ ਸਦਾ
ਜਾਨ' ਖਾਲਸਾ ਮਹਾਨ