ਤੁਸੀਂ ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਰਚਨਾਵਾਂ ਪੜ੍ਹ ਰਹੇ ਹੋ । ਤਾਜ਼ਾ ਅੰਕ ਪੜ੍ਹਨ ਲਈ ਇਥੇ ਕਲਿਕ ਕਰੋ

ਅੰਕ


ਕਹਾਣੀਆਂ

  •    ਪੱਕਾ ਫੈਸਲਾ / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਈੜੀ ਇੱਟ ਤੇ ਊੜਾ ਬੋਤਾ / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਹਿਜਰ ਦੇ ਭਾਂਬੜ / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਪਿਆਸਾ ਕਾਂ (ਬਾਲ ਕਹਾਣੀ) / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਅੱਪੂ ਅੰਕਲ ਤੇ ਜੰਗਲੀ ਚੂਹਾ (ਬਾਲ ਕਹਾਣੀ) / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਪਾਣੀ ਦੀ ਅਹਿਮੀਅਤ (ਬਾਲ ਕਹਾਣੀ) / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਹਟਕੋਰੇ / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਨਕਲ ਦੀ ਪਕੜ / ਸਾਧੂ ਰਾਮ ਲੰਗਿਆਣਾ (ਡਾ.) (ਮਿੰਨੀ ਕਹਾਣੀ)
  •    ਬਿਰਧ ਆਸ਼ਰਮ / ਸਾਧੂ ਰਾਮ ਲੰਗਿਆਣਾ (ਡਾ.) (ਮਿੰਨੀ ਕਹਾਣੀ)
  •    ਮਾਤ ਭਾਸ਼ਾ / ਸਾਧੂ ਰਾਮ ਲੰਗਿਆਣਾ (ਡਾ.) (ਮਿੰਨੀ ਕਹਾਣੀ)
  •    ਲਾਇਲਾਜ ਬਿਮਾਰੀ / ਸਾਧੂ ਰਾਮ ਲੰਗਿਆਣਾ (ਡਾ.) (ਮਿੰਨੀ ਕਹਾਣੀ)
  •    ਕੁਦਰਤੀ ਰਿਸ਼ਤਿਆਂ ਦੀ ਚੀਸ / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਨਸ਼ੇੜੀ ਸੰਭਾਲ ਘਰ / ਸਾਧੂ ਰਾਮ ਲੰਗਿਆਣਾ (ਡਾ.) (ਮਿੰਨੀ ਕਹਾਣੀ)
  •    ਟੋਟਿਆਂ ਦੀ ਵੰਡ / ਸਾਧੂ ਰਾਮ ਲੰਗਿਆਣਾ (ਡਾ.) (ਮਿੰਨੀ ਕਹਾਣੀ)
  • ਕਵਿਤਾਵਾਂ

  •    ਗੋਲਕ ਬਾਬੇ ਦੀ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਨਸ਼ਿਆਂ ਵਿੱਚ ਜਵਾਨੀ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਵੀਰਾ ਵੇ ਤੇਰੇ ਬੰਨ੍ਹਾਂ ਰੱਖੜੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
  •    ਛੜੇ ਭਰਾਵੋ ਛੜੇ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਟੱਪੇ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਧੀ ਦੀ ਪੁਕਾਰ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਗੁਲਾਮ ਤੋਤੇ ਦੀ ਫਰਿਆਦ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਧੂਣੀਂ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਬਜ਼ੁਰਗਾਂ ਦਾ ਸਾਨੂੰ ਮਾਣ ਕਰਨਾ ਹੈ ਜ਼ਰੂਰੀ ਜੀ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਗਰੀਬ ਦੀ ਪੁਕਾਰ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਕੋਰਟ ਵਿਆਹ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਵਿੱਦਿਆ ਮੰਦਰ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਪੰਜਾਬੀ ਨੂੰ ਨਾ ਭੁੱਲਿਓ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
  •    ਵਧਗੀ ਕੀਮਤ ਕੁੱਤੇ ਦੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
  •    ਕਾਗਜ਼ਾਂ ਦੀ ਮਹਿਕ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਕਾਕੇ ਦੀ ਫੇਸਬੁੱਕ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਭਖਦੇ ਮਸਲਿਆਂ 'ਤੇ ਸੰਵਾਦ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਬਿਜਲੀ ਕੱਟ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਪਰਾਲੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
  •    ਮਾਪਿਆਂ ਦਾ ਸ਼ਰਾਧ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਕਰਮਾਂ ਵਾਲੇ ਦਾਦੇ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਚੁੰਨੀ ਬਨਾਮ ਪੱਗ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
  •    ਜੱਫੀ ਸਿੱਧੂ ਦੀ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਜਨਤਾ ਰਾਣੀ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਚਟਨੀ ਵੀ ਖਾਣੀਂ ਹੋਗੀ ਔਖੀ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਛੁੱਟੀਆਂ ਪੂਰੀਆਂ ਬਿਤਾ ਆਇਆ ਹਾਂ (ਬਾਲ ਰਚਨਾਂ) / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਸ਼ਰਾਬੀ ਚੂਹਾ (ਹਾਸਰਸ ਬਾਲ ਕਵਿਤਾ) / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਸੱਚ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਦੋਹੇ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਬੱਲੇ ਬਈ ਨੇਤਾ ਜੀ ਆਏ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  • ਸਭ ਰੰਗ

  •    ਪਾਟੀਆਂ ਜੁੱਲੀਆਂ, ਢੱਠੀਆਂ ਕੁੱਲੀਆਂ, ਖਾਂਦੇ ਹਾਂ ਬੇਹੀਆਂ ਗੁੱਲੀਆਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਟੈਟੂ ਬੱਚ ਗਿਐ ? / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਸੋਨੇ ਦੀ ਮੁਰਗੀ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਈ ਨਿਹਾਲੀ ਦਾ ਵਰਤ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਨਾਰੀ / ਸਾਧੂ ਰਾਮ ਲੰਗਿਆਣਾ (ਡਾ.) (ਲੇਖ )
  •    ਕੱਛੀ ਪਾਟ ਗਈ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਪ੍ਰੇਤ ਦੀ ਨਬਜ਼ ਪਛਾਣੀਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਏ ਨਰੈਂਣੇ ਦੀਆਂ ਖਰੀਆਂ-ਖਰੀਆਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਈ ਨਿਹਾਲੀ ਦਾ ਸੇਵਾਦਾਰ ਮੁਰਗਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਰਾਇਤਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਟੈਂਕੀ ਅਤੇ ਖੰਭੇ ਦੀ ਦੁੱਖਾਂ ਭਰੀ ਦਾਸਤਾਨ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਬੇਸਬਰੀ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਕਬਜ਼ ਕੁਸ਼ਤਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਏ ਨਰੈਂਣੇ ਦਾ ਵਿਦੇਸ਼ੀ ਸੁਫ਼ਨਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਗੀਤਕਾਰੀ ਦਾ ਕੋਹਿਨੂਰ ਹੀਰਾ- ਯੋਧਾ ਲੰਗੇਆਣਾ / ਸਾਧੂ ਰਾਮ ਲੰਗਿਆਣਾ (ਡਾ.) (ਲੇਖ )
  •    ਤਾਈ ਨਿਹਾਲੀ ਦੇ ਉੱਡਣ ਖਟੋਲੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਪੰਜਾਬੀਓ, ਪੰਜਾਬੀ ਨੂੰ ਨਾ ਭੁੱਲਿਓ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਲੀਟਰ ਸਿੰਹੁ ਦੀ ਲਾਟਰੀ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਜਦੋਂ ਤਾਇਆ ਕੰਡਕਟਰ ਲੱਗਿਆ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਅਮਲੀਆਂ ਦਾ ਮੰਗ ਪੱਤਰ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਚਿੱਟਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਮੈਂ ਮਾਸਟਰ ਨਈਂ ਲੱਗਣਾਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਜਸਵੀਰ ਸ਼ਰਮਾ ਦੱਦਾਹੂਰ ਨਾਲ ਵਿਸ਼ੇਸ਼ ਮੁਲਾਕਾਤ / ਸਾਧੂ ਰਾਮ ਲੰਗਿਆਣਾ (ਡਾ.) (ਮੁਲਾਕਾਤ )
  •    'ਰਿਸ਼ਤੇ ਹੀ ਰਿਸ਼ਤੇ' / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਮਾਂ ਬੋਲੀ ਜੇ ਭੁੱਲ ਜਾਵੋਂਗੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਦੋ ਮਿੰਨੀ ਵਿਅੰਗ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    'ਤਾਈ ਨਿਹਾਲੀ' ਸ਼ਾਦੀ/ਬਰਬਾਦੀ ਸਮਾਜ ਸੇਵੀ ਸੈਂਟਰ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਚੋਣ ਨਿਸ਼ਾਨ ਗੁੱਲੀ-ਡੰਡਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਈ ਨਿਹਾਲੀ ਦਾ ਦੀਵਾਲੀ ਬੰਪਰ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਅੱਛੇ ਦਿਨ ਆਨੇ ਵਾਲੇ ਐ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਬਲੀ ਦਾ ਬੱਕਰਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਠੇਕਾ ਤੇ ਸਕੂਲ ਦੀ ਵਾਰਤਲਾਪ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਫੇਸਬੁੱਕ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਈ ਨਿਹਾਲੀ ਦੇ ਸ਼ੱਕਰਪਾਰੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਵਿਰਸੇ ਨੂੰ ਸਮਰਪਿਤ ਲੇਖਕ ਜਸਵੀਰ ਸ਼ਰਮਾ / ਸਾਧੂ ਰਾਮ ਲੰਗਿਆਣਾ (ਡਾ.) (ਮੁਲਾਕਾਤ )
  •    ਨਕਲ ਦੀ ਪਕੜ੍ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਬ੍ਰਿਖ ਵੀ ਚੜ੍ਹ ਜਾਂਦੇ ਹਨ ਅੰਧ-ਵਿਸ਼ਵਾਸ਼ ਦੀ ਭੇਟ / ਸਾਧੂ ਰਾਮ ਲੰਗਿਆਣਾ (ਡਾ.) (ਲੇਖ )
  •    ਭਿੱਟਭਿਟੀਆ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਡੇਂਗੂ ਦਾ ਇਲਾਜ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਸ਼ਹੀਦੀ ਦਾ ਦਰਜਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਮੀਰਜ਼ਾਦੇ ਦੀ ਕਿੱਤਾ ਬਦਲੀ ਸਕੀਮ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਮੈਰਿਜ ਪੈਲੇਸ ਪੁਲਿਸ ਨਾਕਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਪੇਂਡੂ ਅਤੇ ਸ਼ਹਿਰੀ ਬਿਮਾਰੀਆਂ ਨੇ ਕਿੰਝ ਮਨਾਇਆ ' ਐਪਰਲ ਫੂਲ ' / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਜਦੋਂ ਕੇਹਰੂ ਨੇ ਸਰਪੰਚੀ ਦੀ ਚੋਣ ਲੜੀ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  • 'ਤਾਈ ਨਿਹਾਲੀ' ਸ਼ਾਦੀ/ਬਰਬਾਦੀ ਸਮਾਜ ਸੇਵੀ ਸੈਂਟਰ (ਵਿਅੰਗ )

    ਸਾਧੂ ਰਾਮ ਲੰਗਿਆਣਾ (ਡਾ.)   

    Email: dr.srlangiana@gmail.com
    Address: ਪਿੰਡ ਲੰਗੇਆਣਾ
    ਮੋਗਾ India
    ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    buy abortion pill

    abortion pill philippines

    naltrexone uk

    buy naltrexone uk
    ਏਥੇ ਸੱਚ ਦੱਸ ਕੇ ਮੰੁੰਡੇ/ਕੁੜੀ ਦੇ ਰਿਸ਼ਤਿਆਂ ਦੀਆਂ ਪੱਕੀਆਂ ਕਿੱਲ ਪੱਤਰੀਆਂ ਠੋਕੀਆਂ-ਮੇਲੀਆ ਜਾਂਦੀਆਂ ਹਨ, 'ਪਹਿਲਾਂ ਆਵੋ ਤੇ ਲਾਭ ਉਠਾਵੋ' ੂ…। 
          ਓਹ…ਬਈ ਤਾਈ ਜੀ ਆਹ ਤੁਸੀਂ ਕੀ ਨਵਾਂ ਈ ਲਤੀਫਾ ਜਿਹਾ ਲਿਖ ਕੇ ਕਮਰੇ ਬੂਹਰੇ ਬੋਰਡ ਲਮਕਾ ਰੱਖਿਆ ਐ, ਬੋਰਡ ਪੜ੍ਹਕੇ ਮੈਂ ਜਕਦੇ ਜਿਹੇ ਨੇ ਹੀ ਤੁਹਾਡੇ ਕੋਲੋਂ ਪੁੱਛਣ ਦੀ ਮਸਾਂ ਹੀ ਹਿੰਮਤ ਜਿਹੀ ਕੀਤੀ ਐ, ਸੋਚਿਆ, ਕਿ ਲੰਘਦੇ-ਲੰਘਦੇ ਤੁਹਾਡੇ ਕੋਲੋਂ ਕਲੀਅਰ ਕਰ ਹੀ ਲਵਾਂ, ਨਹੀਂ ਤਾਂ ਕਾਲਜ 'ਚ ਪੜ੍ਹਦੇ ਸਮੇਂ ਤੁਹਾਡਾ ਬੋਰਡ ਵਾਰ-ਵਾਰ ਦਿਮਾਗ 'ਚ ਘੁੰਮੀ ਜਾਣਾ ਸੀ।
          ਵੇ ਪੁੱਤ ਤੈਨੂੰ ਪਤੈ, 'ਕਿ ਅੱਜ ਕੱਲ੍ਹ ਚਾਰ-ਚੁਫੇਰੇ ਨਸ਼ਿਆਂ ਦੀ ਹਨ੍ਹੇਰਗਰਦੀ, ਭ੍ਰਿਸ਼ਟਾਚਾਰ ਅਤੇ ਹੋਰ ਬਹੁਤ ਸਾਰੀਆਂ ਸਮਾਜਿਕ ਬੁਰਿਆਈਆਂ ਦਾ ਹੜ੍ਹ ਆਇਆ ਪਿਆ ਏ ਹੜ੍ਹ…ਤੇ ਮੈਂ ਸੋਚਿਆ, ਕਿ ਆਪਾਂ ਵੀ ਰੋਜ਼ ਅਖਬਾਰਾਂ 'ਚ ਪੜਦੇ ਆਂ…ਰਿਸ਼ਤੇ ਹੀ ਰਿਸ਼ਤੇ…ਪਰ ਜਦੋਂ ਇੰਨ੍ਹਾਂ ਮਸ਼ਹੂਰੀਆਂ ਦਾ ਵਿਆਹ ਹੋਣ ਤੋਂ ਬਾਅਦ ਪਾਜ਼ ਖੁੱਲਦਾ, ਫੇਰ ਬੰਦਾ ਕਿਸਮਤ ਨੂੰ ਕੋਸਦੇ…।
    ਉਂਝ ਤਾਂ ਤਾਈ ਮੈਨੂੰ ਪਤਾ, 'ਕਿ ਤੁਸੀਂ ਪਹਿਲਾਂ ਵੀ ਬਹੁਤ ਸਾਰੇ ਮੁੰਡੇ/ਕੁੜੀਆਂ ਦੇ ਰਿਸ਼ਤੇ ਕਰਵਾ ਚੁੱਕੇ ਹੋ, ਪਰ ਤੁਹਾਡੇ ਕੋਲ ਕਿਹੜੀ ਅਜਿਹੀ ਗਿੱਦੜਸਿੰਗੀ ਐਂ, ਕਿ ਤੁਸੀਂ ਚੰਨ ਦਿਨਾਂ 'ਚ ਝੱਟ ਮੰਗਣੀ-ਪਟੱਕ ਸ਼ਾਦੀ ਕਰਵਾ ਕੇ ਰੱਖ ਦਿੰਦੇ ਹੋ, ਨਾਲੇ ਤੁਸੀਂ ਲਿਖਿਆ ਕਿ ਪੱਕੀਆਂ ਕਿੱਲ-ਪੱਤਰੀਆਂ ਠੋਕੀਆਂ/ ਮੇਲੀਆਂ ਜਾਂਦੀਆਂ ਨੇ, ਲੋਕ ਤਾਂ ਟੇਵੇ-ਜਨਮ ਪੱਤਰੀਆਂ ਕਹਿੰਦੇ ਹੁੰਦੇ ਨੇ…ਤੇ ਤੁਸੀਂ ਆਵਦਾ ਈ ਨਵਾਂ ਫਾਰਮੂਲਾ ਬਣਾ ਰੱਖਿਐ…
          ਵੇ ਪੁੱਤ ਟੇਵੇ ਜਾਂ ਜਨਮ ਪੱਤਰੀਆਂ ਵਾਲੇ ਤਾਂ ਲੋਕਾਂ ਨੂੰ ਅਜਿਹੇ ਚੱਕਰਾਂ-ਵੱਕਰਾਂ 'ਚ ਘਸੀਟਦੇ ਨੇ, ਕਿ ਅਗਲਾ ਪਜ਼ਲ ਹੋ ਜਾਂਦਾ, ਕਦੇ ਕਹਿਣਗੇ ਐਨੇ ਗੁਣ ਨਹੀਂ ਮਿਲਦੇ, ਕਦੇ ਮੰਗਲੀਕ-ਸ਼ੰਗਲੀਕ……ਅੱਕ ਬੇਰੀ ਨਾਲ ਲਾਵਾਂ ਕਰਨੀਆਂ ਪੈਣਗੀਆਂ ਤੇ ਆਪਾਂ ਕਰੀਦਾ ਏ ਅੱਕੜ-ਬੱਕੜ ਭੰਦਾ ਭਾਊ…ਅੱਸੀ ਨੱਬੇ ਪੂਰਾ ਸੌ…।
    ਪਰ ਤਾਈ ਜੀ, ਮੰਨ ਲੈਨੇ ਸ਼ਾਦੀ ਤਾਂ ਹੋਈ, ਪਰ ਬਰਬਾਦੀ ਕਿਵੇਂ…
          ਵੇ ਪੁੱਤ ਜੇ ਤਾਂ ਅਗਲਾ ਸਾਡੇ ਆਖੇ ਲੱਗ ਮੇਲ-ਮਿਲਾਪ ਵਾਲੀ ਗੱਲ ਮੰਨ ਲਵੇ, ਤੇ ਗੱਲ ਹੋ ਜਾਵੇ ਸੋਨੇ ਤੇ ਸੁਹਾਗਾ…ਤਾਂ ਸ਼ਾਦੀ….।
    ਤੇ ਜੇ ਵਹਿਮਾ-ਭਰਮਾਂ ਦੇ ਧੰਦੂਕਾਰੇ 'ਚ ਘਿਰ ਜਾਵੇ ਤੇ ਸਾਰਾ ਕੁਝ ਕਰ-ਕਰਾ ਕੇ ਕੁੜੀ-ਮੁੰਡੇ ਦੀ ਅਣਬਣ ਹੋ ਕੇ ਰਿਸ਼ਤਾ ਟੁੱਟ ਜਾਵੇ ਤਾਂ ਬਰਬਾਦੀ… ਆਪਾਂ ਸੱਚ ਬੋਲੀਦਾ ਐ ਸੱਚ…
            ਪਰ ਤਾਈ ਜੀ ਤੁਹਾਡਾ ਸੱਚ ਬੋਲਣ ਦਾ ਕੀ ਫਾਰਮੂਲਾ ਐ…
      'ਪੁੱਤ ਆਪਾਂ ਪਹਿਲਾਂ ਕੁੜੀ ਵਾਲਿਆਂ ਨੂੰ ਅੱਜਕੱਲ੍ਹ ਦੇ ਹਾਲਾਤਾਂ ਮੁਤਾਬਕ ਬਿਆਨ ਕਰ ਦੇਈਦਾ ਐ, ਕਿ ਭਾਈ ਮੁੰਡਾ ਕੰਨਾ 'ਚ ਮੁਰਕੀਆਂ ਪਾ ਕੇ ਰਾਂਝਾ ਲੱਗਦੈ..ਰਾਂਝਾ…, ਸਿਰ ਅਤੇ ਦਾੜ੍ਹੀ ਦੇ ਵਾਲਾਂ 'ਚ ਵੱਖੋ-ਵੱਖ ਤਰ੍ਹਾਂ ਦੇ ਕੱਟ ਸ਼ੇਵ, ਜ਼ੀਨ ਦੀ ਪੈਂਟ ਗੋਡਿਆਂ ਕੋਲੋਂ ਪਾਟੀ, ਸਿਰ ਝਾਟਾ ਰੰਗਬਿਰੰਗ, ਮੋਟਰ ਸਾਈਕਲਾਂ ਦੇ ਪਟਾਕੇ ਪਾਉਣ, ਅੱਜਕੱਲ੍ਹ ਦੇ ਸਮੇਂ ਮੁਤਾਬਕ ਸਿਗਰਟ, ਬੀੜੀ, ਚਿੱਟੇ ਪਾਊਡਰ ਦੇ ਸੂਟੇ ਲਾਉਣ ਤੇ ਇੱਜ਼ਤ ਨੂੰ ਖੇਹ 'ਚ ਰਲਾਉਣ, ਜ਼ਮੀਨ ਪਲਾਂਟ ਵੇਚਣ ਦਾ ਡਰਾਵਾ ਦੇਣ, ਮਾਂ ਨੂੰ ਭੂਤਨੀਂ ਦਾ ਰੁਤਬਾ ਦੇਣ, ਪੜ੍ਹਾਈ 'ਚ ਪੈਰ-ਪਿਛਾਂਹ ਖਿੱਚੂ ਤੇ ਪੈਰ-ਪੈਰ ਤੇ ਸੱਚ ਨੂੰ ਅੱਖੋਂ-ਪਰੋਖੇ ਕਰਨ ਵਾਲੇ ਲੜਕੇ ਵਾਸਤੇ ਔਗੁਣ ਮਿਲਣ ਵਾਲੀ ਡੋਲੀ ਦੀ ਲੋੜ……ਫੇਸ ਬੁੱਕ ਤੇ ਵਟਸ ਅਪ ਤੇ ਭਕਾਈ ਮਾਰਨ
          ਵਾਹ ਤਾਈ ਜੀ ਵਾਹ… ਵਾਕਿਆ ਈ ਤੁਸੀਂ ਸੱਚ ਬਿਆਨ ਕੀਤੈ ਪਰ ਲੜਕੀ ਬਾਰੇ……।
    ਵੇ ਪੁੱਤ ਉਹ ਵੀ ਏਦਾਂ ਈ, ਕਿ ਲੜਕੀ ਜੋ ਅੱਜਕੱਲ੍ਹ ਦੇ ਮੋਬਾਇਲ ਕਲਚਰ 'ਚ ਮਾਹਿਰ ਹੈ ਫੇਸਬੁੱਕ, ਵਟਸਅਪ ਕੰਨਾਂ 'ਚ ਸਪੀਕਰ ਲਗਾ ਕੇ ਗੱਪਸ਼ੱਪ ਮਾਰਨੇ, ਮਾਪਿਆਂ ਨੂੰ ਉੱਲੂ ਬਣਾਉਣ ਲੰਬਾ ਤਜ਼ਰਬਾ, ਲਾਈ-ਲੱਗ ਤੇ ਇਸ਼ਕ-ਮੁਸ਼ਕ ਦੇ ਨਤੀਜਿਆਂ ਬਾਰੇ ਇਲਮ ਨਾ ਹੋਣ ਕਾਰਨ ਕੋਰਟ ਵਿਆਹ ਲਈ ਤੱਤਪਰ, ਘਰੇਲੂ ਕੰਮਾਂ ਤੋਂ ਅਣਜਾਣ, ਪ੍ਰੰਤੂ ਟੀ.ਵੀ. ਸੀਰੀਅਲ ਸਭ ਭਰਵੱਟੇ ਤਿੱਖੇ ਕਰਕੇ ਰੱਖਣ 'ਚ ਮਾਹਿਰ ਵਾਸਤੇ ਬਰਾਬਰ ਦੇ ਔਗੁਣਾਂ ਵਾਲਾ ਵਰ ਚਾਹੀਏ, ਜਲਦੀ ਤਲਾਕ ਦੀ ਇੱਛਾ ਰੱਖਣ ਵਾਲਿਆਂ ਨੂੰ ਪਹਿਲ……।
    ਵਾਹ ਤਾਈ ਜੀ ਵਾਹ…ਤੁਸੀਂ ਤਾਂ ਕਮਾਲ ਈ ਕਰਕੇ ਰੱਖ ਦਿੱਤੀ ਐ,
        ਪਰ ਤਾਈ ਜੀ, ਔਹ ਕੀ ਹੋਰ ਫਲੈਕਸੀ ਬੋਰਡ ਕਮਰੇ 'ਚ ਲਟਕਾਈ ਬੈਠੇ ਹੋ, ਜਿਸਦੇ ਉੱਤੇ ਲਿਖਿਆ ਹੋਇਐ…ਹਾਸੀਫਲ…ਤਾਈ ਜੀ ਜਾਣਬੁੱਝ ਕੇ ਲਿਖਿਆ…ਕਿ ਭੁਲੇਖੇ ਨਾਲ ਲਿਖਿਆ ਗਿਆ, ਨਾਲੇ ਮੈਂ ਰਾਸ਼ੀਫਲ ਤਾਂ ਪੜਿਆ-ਸੁਣਿਆ, ਕਦੇ ਹਾਸੀਫਲ ਬਾਰੇ ਨਹੀਂ ਸੁਣਿਆ…।
    ਵੇ ਪੁੱਤ ਅੱਜ ਦੇ ਰੁਝੇਵਿਆਂ ਭਰਿਆ ਤੇ ਤਣਾਅ ਪੂਰਵਕ ਮਾਹੌਲ 'ਚ ਲੋਕਾਂ ਕੋਲ ਹੱਸਣ ਦਾ ਟਾਈਮ ਕਿੱਥੇ ਐ, ਨਾ ਕੋਈ ਚੰਗਾ ਗਿਆਨ ਵਧਾਊ ਰਸਾਲੇ-ਕਿਤਾਬਾਂ ਪੜ੍ਹਨ ਦਾ ਟਾਈਮ ਐ, ਬੱਸ ਚਾਰ-ਚੁਫੇਰੇ ਕਾਹਲੀ-ਕਾਹਲੀ ਅੱਗ ਮੱਚੀ ਪਈ ਐ…ਅੱਗ, ਤੇ ਮੈਂ ਤਾਂ ਆਪ ਖੁਦ ਹੀ ਇਹ ਬੋਰਡ ਤਿਆਰ ਕਰਵਾਇਆ ਐ…ਹੈ ਵੀ ਸੱਚ..ਮੈਨੂੰ ਨਹੀਂ ਐਵੇਂ ਕੁਫਰ ਜਿਹੇ ਤੋਲਣੇ ਆਉਂਦੇ, ਕਿਉਂਕਿ ਜੋ ਰਾਸ਼ੀਫਲ ਅੱਖਰਾਂ ਦੇ ਹਿਸਾਬ ਨਾਲ ਹੁੰਦਾ ਹੈ ਇੱਕ ਅੱਖਰ ਦੇ ਤਾਂ ਪੁੱਤ ਸਾਡੇ ਮੁਲਕ 'ਚ ਲੱਖਾਂ-ਕਰੋੜਾਂ ਅਨੇਕਾਂ ਹੀ ਅਜਿਹੇ ਨਾਮ ਹਨ। ਕੋਈ ਇੱਕ ਰਾਸ਼ੀ ਵਾਲਾ ਟੇਸ਼ਨਾਂ ਤੇ ਭੁੱਖਾ ਮੰਗਦਾ ਫਿਰਦਾ, ਕੋਈ ਮਖਮਲ ਤੇ ਸੁੱਤਾ ਪਿਆ, ਇਸ ਕਰਕੇ ਪੁੱਤ ਮੈਂ ਤਾਂ ਸੱਚ ਲਿਖਿਆ ਰਾਸ਼ੀਫਲ ਬਨਾਮ ਹਾਸੀਫਲ।ਚੱਲ ਪੜਕੇ ਵੇਖ ਤੇ ਕੋਈ ਗਲਤੀ ਹੋਈ ਤਾਂ ਤੂੰ ਕਾਲਜ ਦਾ ਪੜਾਕੂ ਐ ਦੱਸ ਦੇਵੀਂ…
    ਮੇਖ:- ਆਪ ਸਭ ਨੂੰ ਪਤਾ ਹੀ ਹੈ ਕਿ ਮੇਖ ਲੋਹੇ ਦੀ ਹੋਇਆ ਕਰਦੀ ਹੈ  ਅੱਜ ਕੱਲ ਕੁਝ ਮੇਖਾਂ ਸਟੀਲ ਦੀਆਂ ਵੀ ਆ ਚੁੱਕੀਆਂ ਹਨ ਪਰ ਅੰਮੀਰਜ਼ਾਦੇ ਘਰਾਣਿਆ 'ਚ ਤਾਂ ਮੇਖਾਂ ਸੋਨੇ ਦੀਆਂ ਵੀ ਹੁੰਦੀਆਂ ਹਨ ਸੁਨਿਆਰ ਕੋਕੇ 'ਚ ਮੇਖ, ਮਿਸਤਰੀ, ਤਰਖਾਣ, ਲੁਹਾਰਾ ਕੰਮ 'ਚ ਮੇਖ, ਮੋਚੀ ਜੁੱਤੀ 'ਚ ਮੇਖ ਲਗਾਉਂਦਾ ਹੈ ਮੇਖ ਵਹੀਕਲਾਂ ਦੇ ਟਾਇਰ ਪੈਂਚਰ ਵੀ ਕਰ ਦਿੰਦੀ ਹੈ ਇਸ ਬਾਰੇ ਇੱਕ ਪ੍ਰਚੱਲਤ ਪੰਜਾਬੀ ਮੁਹਾਵਰਾ ਵਰਤਦਾ ਹੋਇਆ ਦਿਉਰ ਆਪਣੀ ਭਾਬੀ ਨੂੰ ਰਿਸ਼ਤੇ ਹੋਣ ਸਮੇਂ ਸਹਾਈ ਹੋਣ ਲਈ ਅਰਜ਼ ਵੀ ਇੰਝ ਗੁਜ਼ਾਰਦਾ ਹੈ
       'ਭਾਬੀ ਜੀ, ਮਾਰੋ ਫਿਰ ਰੇਖ ਵਿੱਚ ਮੇਖ'
    ਸੋ ਮੇਖ ਨਾਲ ਬਹੁਤੇ ਕੰਮ ਚੰਗੇ ਵੀ ਹੁੰਦੇ ਹਨ ਤੇ ਮਾੜੇ ਵੀ ਹੁੰਦੇ ਹਨ ਇੱਕ ਵਾਰ ਬੁੜੀ ਸ਼ਾਮੋ ਦੇ ਨੰਗੇ ਪੈਰ ਚਲਦਿਆਂ ਰਸਤੇ 'ਚ ਜਦੋਂ ਪੈਰ 'ਚ ਮੇਖ ਚੁੱਭੀ, ਤਾਂ ਤਾਈ ਦੇ ਮੂੰਹੋਂ ਅਚਾਨਕ ਹੀ ਪਟੱਕ ਦੇਣੇ ਸ਼ਬਦ ਅੱਬੜਵਾਹਿਆਂ ਵਾਂਗੂੰ ਨਿਕਲੇ।
             ਅਖੇ, ਜੈ ਖਾਣੇ ਕਿਸੇ ਔਂਤਰੇ-ਨਖੱਤਰੇ ਨੇ ਮੇਖਾਂ ਰਸਤੇ 'ਚ ਹੀ ਸੁੱਟ ਦਿੱਤੀਆਂ ਨੇ……।
    ਸਿੰਘ:- ਏਥੇ ਤੁਹਾਨੂੰ ਸਭ ਤੋਂ ਪਹਿਲਾਂ ਇਹ ਜਾਣੂ ਕਰਵਾਇਆ ਜਾਂਦਾ ਹੈ ਕਿ 'ਸਿੰਘ' ਨਾਂਅ ਸ਼ੇਰ ਦਾ ਏ, ਪਰ ਹੁਣ ਸ਼ੇਰ ਤਾਂ ਸਿਰਫ ਜੰਗਲਾਂ 'ਚ, ਜਾਂ ਚਿੜੀਆਂ ਘਰਾਂ ਜਾਂ ਫਿਰ ਸਾਨੂੰ  ਟੀ.ਵੀ. ਤੇ ਡਿਸਕਵਰੀ ਚੈਨਲ ਦੁਆਰਾ ਹੀ ਨਜ਼ਰ ਆਉਂਦੇ ਹਨ। ਕੁਝ ਸਮਾਂ ਪਹਿਲਾਂ ਸਰਕਸ ਦਾ ਇੱਕ ਮਨੋਰੰਜਨ ਦਾ ਸਾਧਨ ਹੋਇਆ ਕਰਦਾ ਸੈਂ, ਪ੍ਰੰਤੂ ਹੁਣ ਉਹ ਪੁਰਾਣਾ ਸੱਭਿਆਚਾਰ ਸਾਥੋਂ ਵਿਸਰਦਾ ਜਾ ਰਿਹਾ ਹੈ ਉਦੋਂ ਸਰਕਸ 'ਚ ਸ਼ੇਰ ਬੜੇ ਖੇਲ ਦਿਖਾਇਆ ਕਰਦੇ ਸੈਂ…।
           ਪਰ ਹੁਣ ਸਾਨੂੰ 'ਸਿੰਘ' ਨੇ ਬਹੁਤ ਥਾਈਂ ਸੋਚਣ ਲਈ ਮਜ਼ਬੂਰ ਕਰ ਦਿੱਤੈ, ਸਾਡੇ ਪਿੰਡ ਵਾਲਾ ਸੰਤ ਰਾਮ ਬਾਣੀਆ ਇੱਕ ਦਿਨ ਸੁਵਿਧਾ ਸੈਂਟਰ ਵਾਲਿਆਂ ਨੂੰ ਉੱਚੀ-ਉੱਚੀ ਆਖ ਕੇ ਗਾਲਾਂ ਕੱਢੀ ਜਾਵੇ ਕਿ ਕੰਜਰ ਦਿਓ ਤੁਸੀਂ ਮੇਰੀ (ਜਨਮ ਪੱਤਰੀ) ਜਨਮ ਸਰਟੀਫਿਕੇਟ 'ਚ ਸੰਤ ਰਾਮ ਤੋਂ ਸੰਤ ਸਿੰਘ ਲਿਖ ਦਿਤੈ, ਫੇਰ ਜਦੋਂ ਉਹਨੇ ਸਾਡੇ ਪਿੰਡ ਦੇ ਇੱਕ ਪਟਵਾਰੀ ਤੋਂ ਪੁੱਛਿਆ, ਤਾਂ ਅੱਗੋਂ ਉਸਨੇ ਸਲਾਹ ਦਿੱਤੀ ਕਿ ਬਾਬਾ ਤੂੰ ਅਖਬਾਰ 'ਚ ਆਪਣੇ ਅਸਲੀ ਨਾਮ ਬਾਰੇ ਇਸ਼ਤਿਹਾਰ ਕਢਵਾ ਦੇ, ਤੇ ਜੇਕਰ ਫੇਰ ਵੀ ਕੋਈ ਹੱਲ ਨਾ ਹੋਇਆ ਤਾਂ ਆਪਣੀ ਜਾਣ-ਪਛਾਣ ਵਾਲਾ ਮੋਗੇ ਸਿਹਤ ਵਿਭਾਗ ਜਨਮ/ਮੌਤ ਸਰਟੀਫਿਕੇਟ ਦਫਤਰਾਂ 'ਚ ਇੱਕ ਜਮੂਰਾ ਹੈਗਾ ਏ ਉਹਤੋਂ ਠੀਕ ਕਰਵਾ ਕੇ ਲਿਆ ਦੇਊਂਗਾ, ਜਿਸਦੀ ਫੀਸ ਘੱਟੋ-ਘੱਟ ੨੫ ਸੌ ਰੁਪੈ ਲੱਗੇਗੀ। 
    ਤੁਲਾ:- ਭਾਈ ਤੁਲਾ ਨਾਂਅ ਏ ਤੱਕੜੀ ਦਾ, ਤੁਹਾਨੂੰ ਪਤੈ ਕਿ ਸਾਡੇ ਸਮਾਜ ਦੇ ਵੋਟ ਰਾਜ ਨੇ ਸਾਡੀਆਂ ਪਿਆਰ ਭਾਵਨਾਵਾਂ ਭਾਈਚਾਰਕ ਸਾਂਝਾਂ ਵਿੱਚ ਬਹੁਤ ਜ਼ਿਆਦਾ ਤਰੇੜਾਂ ਪਾ ਕੇ ਰੱਖ ਦਿੱਤੀਆਂ ਹਨ। ਜੇਕਰ ਤੁਸੀਂ ਸਮਾਜ ਤੇ ਕਿਸੇ ਪਾਰਟੀ ਦੀ ਤੱਕੜੀ 'ਚ ਤੁਲ ਕੇ ਆਪਣੀ ਜ਼ਮੀਰ ਦਾ ਗਲਾ ਕਟਵਾ ਲਵੋਂਗੇ ਤਾਂ ਠੀਕ ਐ, ਨਹੀਂ ਤਾਂ ਫਿਰ ਵੋਟਾਂ ਉਪਰੰਤ ਪਾਰਟੀ ਦੀ ਜਿੱਤ ਹੋਣ ਤੇ ਤੁਹਾਨੂੰ ਬੁਰੀ ਤਰ੍ਹਾਂ ਬਲੀ ਦਾ ਬੱਕਰਾ ਬਣਾਇਆ ਜਾਵੇਗਾ। ਤੇ ਤੁਹਾਨੂੰ ਕਿਸੇ ਤਰ੍ਹਾਂ ਦਾ ਵੀ ਸਮਾਜਕ ਅਪਰਾਧੀ ਬਣਕੇ   ਜੇਲ ਦੀਆਂ ਸਲਾਖਾਂ ਅੰਦਰ ਡੱਕਿਆ ਜਾਵੇਗਾ। ਇਸ ਲਈ ਜੇਕਰ ਤੁਸੀਂ ਸਮਾਜ 'ਚ ਜ਼ਿੰਦਗੀ ਬਸਰ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਕੰਡਿਆਂ ਤੇ ਨੰਗੇ ਪੈਰੀਂ ਤੁਰਨਾ ਹੀ ਪੈਣਾ ਏ ।
    ਧਨ:- ਇੱਕ ਧਨ ਦਾ ਮਤਲਬ ਐ, ਧਨ ਦੌਲਤ ਤੇ ਦੂਜਾ ਧਨ ਐ ਧੀਆਂ, ਏਥੇ ਆਪਾਂ ਸਭ ਨੂੰ ਸ਼ੀਸ਼ਾ ਸਪੱਸ਼ਟ ਐ, ਕਿ ਧੀਆਂ ਤਾਂ ਵਿਚਾਰੀਆਂ ਬੇਗਾਨਾ ਧਨ ਹੁੰਦੀਆਂ ਹਨ। ਮਾਂ-ਬਾਪ ਆਪਣੇ ਬੋਟ ਨੂੰ ੧੮-੨੦ ਸਾਲ ਪਾਲ ਪਲੋਸ ਕੇ ਸਹੁਰੇ ਪ੍ਰੀਵਾਰ ਦੇ ਲੜ ਲਗਾ ਦਿੰਦੇ ਹਨ ਤੇ ਅੱਗੋਂ ਫਿਰ ਇਸ ਧੀਆਂ ਦੇ ਧਨ ਤੋਂ ਹਟ ਕੇ ਕਈ  ਲਾਲਚੀ ਸਹੁਰੇ ਪ੍ਰੀਵਾਰ ਮਾਇਆ ਧਨ ਨਾਲ ਆਪਣੀਆਂ ਤਿਜੌਰੀਆਂ ਭਰਨ ਲਈ ਵੀ ਝਾਕ ਰੱਖਦੇ ਹਨ। ਜੇਕਰ ਧੀ ਪੇਕੇ ਘਰ 'ਚ ਸਹੁਰੇ ਘਰ ਲਈ ਧਨ ਲੈ ਕੇ ਗਈ ਹੈ। ਤਾਂ ਠੀਕ ਐ, ਨਹੀਂ ਤਾਂ ਵਿਚਾਰੀ ਧਨ ਦੇ ਲਾਲਚੀ ਦਰਿੰਦਿਆਂ ਹੱਥੋਂ ਅਨੇਕਾਂ ਤਸੀਹਿਆਂ ਦਾ ਸਾਹਮਣਾ ਕਰਦੀ ਹੋਈ ਵਾਰ- ਵਾਰ ਧਨ ਦੀਆਂ ਗਠੜੀਆਂ ਲਿਜਾਣ ਦੇ ਬਾਵਜੂਦ ਵੀ ਜ਼ਾਲਮ ਜਾਨ ਜੋਖਮ ਵਿੱਚ ਆਪਣੀ ਜਿੰਦਗੀ ਦਾ ਅੰਤ ਕਰਨ ਲਈ ਮਜ਼ਬੂਰ ਹੋ ਜਾਂਦੀ ਹੈ। ਸੋ ਅੱਜ ਲੋੜ ਹੈ ਧਨ ਬਚਾਉਣ ਲਈ ਤੇ ਇੱਕ ਖਾਸੀਅਤ ਇਹ ਵੀ ਹੈ ਕਿ ਧਨ ਦੌਲਤ ਨਾਲ ਹੀ ਸਮਾਜ ਤੇ ਸਾਡੀ ਪੁੱਛਗਿੱਛ ਹੈ ਜੇਕਰ ਤੁਹਾਡੇ ਕੋਲ ਧਨ-ਦੌਲਤ ਨਹੀਂ ਹੈ ਤਾਂ ਤੁਹਾਡੀ ਕਾਣੀ ਕੌਡੀ ਜਿੰਨੀ ਵੀ ਕਦਰ ਨਹੀਂ ਹੋਵੇਗੀ ਭਾਵੇਂ ਤੁਸੀਂ ਕਿੱਡੇ ਵੀ ਪੂਜਨੀਕ ਬਣੇ ਰਹੋ, ਸੋ ਧਨ ਦੇ ਹਰੇਕ ਪੱਖ ਤੇ ਪਹਿਰਾ ਦੇਣਾ ਚਾਹੀਦਾ ਹੈ। 
    ਕੁੰਭ:- ਕੁੰਭ ਦਾ ਭਾਈ ਬਦਲ ਐ, 'ਘੜਾ'। ਇਸ ਘੜੇ ਦੀ ਮਹੱਤਤਾ ਬਹੁਤ ਥਾਵਾਂ ਤੇ ਅਹਿਮ ਸਮਝੀ ਜਾਂਦੀ ਹੈ ਗਰਮੀ ਦੇ ਮੌਸਮ 'ਚ ਠੰਡਾ ਪਾਣੀ ਪੀਣ ਲਈ ਘੜੇ ਬਹੁਤ ਵਧੀਆ ਸਾਧਨ ਤੇ ਗਰੀਬ ਲੋਕਾਂ ਦਾ ਫਰਿੱਜ਼ ਹੈ ਘੁਮਿਆਰ ਘੜਿਆਂ ਨੂੰ ਵੇਚ ਕੇ ਆਪਣਾ ਤੋਰੀ ਫੁਲਕਾ ਚਲਾਉਂਦੇ ਹਨ ਪ੍ਰੰਤੂ ਘੜੇ ਦੀ ਅਹਿਮੀਅਤ ਅੱਗੇ ਨਾਲੋਂ ੭੫ ਫੀਸਦੀ ਘੱਟ ਗਈ ਹੈ ਜਿਸ ਕਾਰਨ ਘੁਮਾਰ ਜਾਤੀ ਵੀ ਭਾਰੀ ਚਿੰਤਤ ਹੈ ਕਿਉਂਕਿ ਘੜੇ ਦੀ ਥਾਂ ਤੇ ਬਹੁਤ ਸਾਰੇ ਹੋਰ ਮਸ਼ੀਨੀ ਸਾਧਨ ਆ ਗਏ ਹਨ ਪ੍ਰੰਤੂ ਸਿਆਣੇ ਸਮਝਦਾਰ ਲੋਕ ਤਾਂ ਘੜੇ ਨੂੰ ਅਜੇ ਵੀ ਪਹਿਲ ਦਿੰਦੇ ਹਨ। ਸਿਆਲੂ ਰੁੱਤੇ ਮਿੱਟੀ ਦਾ ਬਣਿਆ ਘੜਾ ਗਰਮੀ ਦੇ ਮੌਸਮ 'ਚ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ ਘੜੇ ਦਾ ਪਾਣੀ ਪੇਟ ਅਤੇ ਬਾਕੀ ਸਰੀਰ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਆਰੋਗ ਰੱਖਣ 'ਚ ਸਹਾਈ ਹੁੰਦਾ ਹੈ ਘੜੇ ਦੇ ਨਾਂਅ ਤੇ ਕੁਝ ਪੁਰਾਣੇ ਪੰਜਾਬੀ ਗੀਤ-ਬੋਲੀਆਂ ਦਾ ਵੀ ਬਹੁਤ ਯੋਗਦਾਨ ਹੈ ਜਿਵੇਂ ਚੁਕਾਈ 'ਭਾਗਵਾਨੇ ਨੀਂ ਘੜਾ ਛੜੇ ਜੇਠ ਨੂੰ…'।ਸ਼ਹਿਰਾਂ ਵਿੱਚੋਂ ਸ਼ਹਿਰ ਸੁਣੀਦਾ ਸ਼ਹਿਰ ਸੁਣੀਦਾ ਮੋਗਾ, ਮੋਗੇ ਦਾ ਇੱਕ ਸਾਧ ਸੁਣੀਧਾ ਆਉਂਦੀ ਜਾਂਦੀ ਨੂੰ ਘੜਾ ਚੁਕਾਦਾ ਅਤੇ ਸੋਹਣੀ,ਮਗਰੋ ਮਾਰਦਾ ਗੋਡਾ ਜਿਹੜੀ ਇਸ਼ਕ ਦੇ ਭਾਂਬੜ 'ਚ ਮੱਚਦੀ ਹੋਈ ਘੜੇ ਦੀ ਉੱਟ ਨਾਲ ਪਾਣੀ ਤੇ ਤਰ ਕੇ ਦਰਿਆ ਪਾਰ ਕਰਨ ਸਮੇਂ ਆਪਣੇ ਰਾਂਝਣ ਮਹੀਵਾਲ ਨੂੰ ਮਿਲਣ ਖਾਤਰ ਆਪਣਾ ਟੱਟੂ ਹੀ ਪਾਰ ਕਰਵਾ ਬੈਠੀ ਸੀ। ਉਸ ਸਮੇਂ ਭਾਵੇਂ ਧੋਖੇਦੇਹੀ ਨਾਲ ਉਸਦੇ ਪਾਣੀ ਤੇ ਤੈਰਨ ਵਾਲੇ 'ਪੱਕੇ ਦੀ ਥਾਂ ਕੱਚਾ ਘੜਾ ਰੱਖਤਾ ਸੀ ਨਨਾਣ ਨੇ' ਤੇ ਇਹ ਘੜਾ ਬਹੁਤ ਮਕਬੂਲ ਹੋਇਆ,ਅਤੇ ਰਾਜਸਥਾਨ ਵਿੱਚ ਤੇ ਹੋਰਨਾਂ ਪੰਜਾਬੋਂ ਬਾਹਰ ਸਟੇਟ 'ਚ ਵੀ ਘੜੇ ਦੀ ਬਹੁਤ ਅਹਿਮੀਅਤ ਹੈ ਇਸ ਕਰਕੇ ਸਾਨੂੰ ਘੜਾ ਵੱਜਦਾ ਘੜੋਲੀ ਵੱਜਦੀ' ਗੀਤ ਦੀਆਂ ਚੰਨ ਲਾਈਨਾਂ ਵੀ ਨਜ਼ਰਅੰਦਾਜ਼ ਰੱਖਦਿਆਂ ਕਦੇ ਵੀ ਅੱਖੋਂ ਪਰੋਖੇ ਨਹੀਂ ਕਰਨੀਆਂ ਚਾਹੀਦੀਆਂ।
    ਬ੍ਰਿਖ:- ਆਪਾਂ ਭਲੀਭਾਂਤੇ ਹੀ ਜਾਣੂੰ ਹਾਂ ਕਿ, ਵਾਤਾਵਰਣ ਦੀ ਸ਼ੁੱਧਤਾ ਤੇ ਹਰਿਆਵਲ ਨੂੰ ਹਮੇਸ਼ਾ ਬਰਕਰਾਰ ਰੱਖਣਾ ਲਈ ਬ੍ਰਿਖ ਲਗਾਉਣੇ ਅਤੀ ਜ਼ਰੂਰੀ ਹਨ ਸੰਤ ਬਲਬੀਰ ਸਿੰਘ ਸੀਚੇਵਾਲੀਏ ਵੱਲੋਂ ਅਤੇ  ਪੰਜਾਬੀ ਦੇ ਨਾਮਵਰ ਅਖਬਾਰ ਅਜੀਤ ਪ੍ਰਕਾਸ਼ਨ ਦੇ ਸਮੂਹ ਸੰਚਾਲਕਾਂ ਵੱਲੋਂ 'ਅਜੀਤ ਹਰਿਆਵਲ ਲਹਿਰ' ਚਲਾ ਦਿੱਤੀ ਗਈ ਹੈ। ਇਸ ਸਬੰਧੀ ਡਾਕਟਰ ਹਰਨੇਕ ਸਿੰਘ ਰੋਡੇ ਨੈਸ਼ਨਲ ਐਵਾਰਡੀ ਖੇਤੀਬਾੜੀ ਅਫਸਰ ਮੋਗਾ ਨੇ ਬਹੁਤ ਵਧੀਆ ਢੰਗ ਨਾਲ ਇੱਕ ਰੰਗਦਾਰ ਪੋਸਟਰ ਤਿਆਰ ਕਰਕੇ ਹਰਿਆਵਲ ਲਹਿਰ ਲਈ ਸੰਖ ਵਜਾਇਆ ਤੇ ਉਸਨੇ ਪੋਸਟਰ ਉਪਰ ਲਿਖਿਆ ਹੈ
           ਰੁੱਖ ਬਚਾਓ ਤੇ ਕਰੋ ਸੰਭਾਲ,ਜੀਵਨ ਹੋਵੇਗਾ ਖੁਸ਼ਹਾਲ
    ਅਤੇ ਨਾਲ ਹੀ ਉਨ੍ਹਾਂ ਰਵਿੰਦਰ ਨਾਥ ਟੈਗੋਰ ਦੇ ਸ਼ਬਦ ਵੀ ਅੰਕਿਤ ਕੀਤੇ ਹਨ
          ਜੋ ਕੰਮ ਕੁਦਰਤ ਦੇ ਹਨ,ਉਨ੍ਹਾਂ ਨੂੰ ਮਨੁੱਖ ਕਦੇਂ ਨਹੀਂ ਕਰ ਸਕਦਾ
    ਕਰਕ:- ਸਾਡਾ ਖਾਣ ਪਾਣ ਐਨਾ ਜ਼ਿਆਦਾ ਦੂਸ਼ਿਤ ਹੋ ਗਿਆ ਹੈ ਕਿ ਹਰੇਕ ਨਿੱਤ ਵਰਤੋਂ ਵਾਲੀ ਚੀਜ਼ ਉਪਰ ਕੀਟ ਨਾਸ਼ਕ ਸਪਰੇਆਂ ਦਾ ਅਸਰ ਹੈ। ਪਾਣੀ ਪੀਣ ਯੋਗ ਨਹੀਂ ਰਿਹਾ, ਅਸੀਂ ਲੋਕ ਘਰਾਂ ਵਿੱਚ ਦਾਲਾਂ-ਸਬਜ਼ੀਆਂ ਵੀ ਨਹੀਂ ਲਗਾਉਂਦੇ, ਹਰੇਕ ਰਸੋਈ ਦੀ ਵਰਤੋਂ ਵਾਲੀ ਚੀਜ਼ ਬਜ਼ਾਰੂ ਮਹਿੰਗੇ ਭਾਅ ਤੇ ਖਰੀਦ ਕੇ ਖੁਸ਼ ਰਹਿੰਦੇ ਹਾਂ, ਖੇਤੀਬਾੜੀ ਦਾ ਕੰਮ ਮਸ਼ੀਨਰੀ ਨਾਲ ਘੰਟਿਆਂ ਬੱਧੀ ਨਿਪਟ ਜਾਂਦਾ ਹੈ ਕੰਮਕਾਰ ਤੋਂ ਵਾਂਝੇ ਹੋਣ ਕਾਰਨ ਸਾਡੇ ਵਿਹੜਲੇ ਸਰੀਰ ਧਰਤੀ ਤੇ ਬੋਝ ਬਣ ਗਏ ਹਨ ਮਨੁੱਖ ਨੂੰ ਅਨੇਕਾਂ ਹੀ ਬਿਮਾਰੀਆਂ ਨੇ ਆਪਣੀ ਗ੍ਰਿਫਤ ਵਿੱਚ ਬੁਰੀ ਤਰ੍ਹਾਂ ਲਪੇਟ ਲਿਆ ਹੈ। ਹਰੇਕ ਦੇ ਸਰੀਰ ਵਿੱਚ ਯੂਰਿਕ ਐਸਿਡ, ਜੋੜ ਦਰਦ ਅਤੇ ਹੋਰ ਭਿਆਨਕ ਬਿਮਾਰੀਆਂ ਨੇ ਡੇਰਾ ਲਗਾ ਲਿਆ ਹੈ ਜਿਸ ਕਾਰਨ ਸਾਡੇ ਗਿੱਟੇ-ਗੋਡੇ, ਲੱਕ, ਢੂਈ, ਸਿਰ ਚੋਂ ਕਰਕ ਨਿਕਲਦੀ ਹੀ ਰਹਿੰਦੀ ਹੈ ਤੇ ਅਸੀਂ ਸੈਰ ਕਰਨ ਦੀ ਬਜਾਏ ਵੈਦਾਂ, ਡਾਕਟਰਾਂ ਦੀਆਂ ਦੁਕਾਨਾਂ ਜਾਂ ਢੌਂਗੀ ਬਾਬਿਆਂ ਤੋਂ ਹੱਥ ਹਥੋਲੇ ਪਵਾ ਕੇ ਕਰਕ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਾਂ ਪ੍ਰੰਤੂ ਸਾਡੇ ਸਰੀਰ ਦੀ ਸਾਂਭ-ਸੰਭਾਲ ਦੇ ਅਵੇਸਲੇਪਣ ਨੇ ਮਨੁੱਖ ਨੂੰ ਜੀਟਰ ਟਰੈਕਟਰ ਵਾਂਗ ਕਬਾੜ ਬਣਾ ਕੇ ਰੱਖ ਦਿੱਤਾ ਹੈ ਜੇਕਰ ਅਸੀਂ ਜ਼ਹਿਰੀਲੀਆਂ ਵਸਤਾਂ ਦੀ ਵਰਤੋਂ ਕਰਨ ਪੱਖੋਂ ਸੁਚੇਤ ਨਾ ਹੋਏ, ਵੱਡੇ-ਛੋਟਿਆਂ ਇਨਸਾਨਾਂ ਤੋਂ ਇਲਾਵਾ ਬੱਚਾ-ਬੱਚਾ ਆਉਣ ਵਾਲੇ ਸਮੇਂ 'ਚ ਕਰਕ ਨਾਲ ਪੀੜਤ ਹੋਵੇਗਾ। 
    ਕੰਨਿਆ:- ਕੰਨਿਆ ਦਾ ਮਤਲਬ ਐ ਛੋਟੀ ਬੱਚੀ ਤੋਂ ਲੈ ਕੇ ਵੱਡੀ ਉਮਰ ਤੱਕ ਉਸ ਲੜਕੀ ਨੂੰ ਉਦੋਂ ਤੱਕ ਕਿਹਾ ਜਾਂਦਾ ਹੈ ਜਿੰਨਾਂ ਚਿਰ ਉਸਦੀ ਸ਼ਾਦੀ ਨਹੀਂ ਹੁੰਦੀ, ਹਿੰਦੂ ਮਤ 'ਚ ਇੱਕ ਸਾਲ ਬਾਅਦ ਤਿਉਹਾਰ ਆਉਂਦਾ ਹੈ ਜਿਸ ਸਮੇਂ ਕੰਨਿਆ (ਕੰਚਨ) ਦੀ ਪੂਜਾ ਕੀਤੀ ਜਾਂਦੀ ਹੈ ਬ੍ਰਹਮ ਕੁਆਰੀ ਕੰਨਿਆ ਜਿਸ ਨੇ ਆਪਣੀ ਸਹਿਮਤੀ ਨਾਲ ੰਿਜ਼ੰਦਗੀ ਦੌਰਾਨ ਆਪਣਾ ਵਿਆਹ ਰਚਾਉਣਾ ਹੀ ਨਹੀਂ ਹੈ ਦੀਵਾਲੀ ਦੇ ਸ਼ੁਭ ਤਿਉਹਾਰ ਸਮੇਂ ਕੰਨਿਆ ਹਟੜੀ (ਘਰੂੰੜੀ) ਜਗਾ ਕੇ ਪੂਜਨ ਕਰਦੀ ਹੈ। ਸਾਨੂੰ ਇਹ ਪਤੈ ਕਿ ਕੰਨਿਆਵਾਂ ਤੋਂ ਬਿਨਾਂ ਸਮਾਜ ਦੀ ਪੈਦਾਵਾਰੀ ਜਨ ਸੰਖਿਆ ਕਿਸੇ ਵੀ ਕੀਮਤ ਤੇ ਅੱਗੇ ਨਹੀਂ ਵਧ ਸਕਦੀ। ਸਾਡੇ ਸਮਾਜ ਅੰਦਰ ਕੰਨਿਆਵਾਂ ਦੇ ਭਰੂਣ ਨੂੰ ਮਾਂ ਦੀ ਕੁੱਖ 'ਚ ਹੀ ਫਾਂਸੀ ਲਗਾਇਆ ਜਾ ਰਿਹਾ ਹੈ, ਜਿਸ ਕਾਰਨ ਲੜਕਿਆਂ ਦੇ ਬਰਾਬਰ ਇੱਕ ਹਜ਼ਾਰ ਪਿੱਛੇ ਸੱਤ ਸੌ ਕੰਨਿਆਵਾਂ ਦੀ ਜਨ ਸੰਖਿਆ ਹੈ। ਕੰਨਿਆਂ ਦੀ ਘਟ ਰਹੀ ਗਿਣਤੀ ਪ੍ਰਤੀ ਸਾਨੂੰ ਫਿਕਰਮੰਦ ਹੋਣਾ ਬਹੁਤ ਜ਼ਰੂਰੀ ਹੈ ਪਾਪੀ ਮਾਂ-ਬਾਪ ਕੰਨਿਆ ਦੀ ਮੌਤ ਦੀ ਸਜ਼ਾ ਇੱਕ ਨਾ ਇੱਕ ਦਿਨ ਜ਼ਰੂਰ  ਭੁਗਤਣਗੇ। ਦੂਸਰੀ ਗੱਲ ਇਹ ਹੈ ਕਿ ਸਮਾਜ ਦੇ ਰਖਵਾਲੇ ਮੂਕ ਦਰਸ਼ਕ ਬਣੇਂ ਬੈਠੇ ਹਨ ਤੇ ਕੰਨਿਆਵਾਂ ਵਿਚਾਰੀਆਂ ਤੇ ਰੋਜ਼ਾਨਾ ਦੀ ਤਰਾਂ ਬਲਾਤਕਾਰੀ ਦਰਿੰਦੇ, ਤੇਜ਼ਾਬ ਦੀ ਮਾਰ ਨਾਲ ਬਦਲਾਖੋਰੀ ਜਾਂ ਆਪਣੇ ਨਿੱਜ ਪੂਰਨ ਲਈ ਭਾਰੂ ਹਨ। ਇਸਤੋਂ ਇਲਾਵਾ ਕੰਨਿਆਵਾਂ ਕਿਸੇ ਪੱਖੋਂ ਵੀ ਆਜ਼ਾਦ ਨਹੀਂ ਹਨ ਜੋ ਵਿਚਾਰੀਆਂ ਬੰਦ ਪਿੰਜਰੇ 'ਚ ਜੀਵਨ ਬਸਰ ਕਰ ਰਹੀਆਂ ਹਨ ਸਾਡੀਆਂ ਸਮੂਹ ਕੰਨਿਆਵਾਂ ਨੂੰ ਦਲੇਰ ਹੋ ਕੇ ਨਿਡਰਤਾ ਵਿਖਾਉਣੀ ਸਮੇਂ ਦੀ ਪੁਕਾਰ ਹੈ ਕਲਪਨਾ ਚਾਵਲਾ, ਮਾਈ ਭਾਗੋ ਵੀ ਕੰਨਿਆਂ ਹੀ ਸਨ ਜਿੰਨ੍ਹਾਂ ਤੋਂ ਸਾਡੀਆਂ ਅੱਜ ਦੀਆਂ ਕੰਨਿਆਵਾਂ ਨੂੰ ਸੇਧ ਲੈਣ ਦੀ ਜ਼ਰੂਰਤ ਹੈ। ਕੁਝ ਸ਼ੌਂਕ ਅਤੇ ਕੁਝ ਮਜ਼ਬੂਰੀ ਕਾਰਨ ਕੰਨਿਆਵਾਂ ਅਧ ਨੰਗੀਆਂ ਹੋ ਕੇ ਸਟੇਜਾਂ ਤੇ ਨਾਚ ਨਚਾਉਂਦੀਆਂ ਹਨ ਆਪਣੇ ਜਿਸਮਾਂ ਦੀਆਂ ਧੱਜੀਆਂ ਉਡਾਉਂਦੀਆਂ ਹਨ ਉਨ੍ਹਾਂ ਨੂੰ ਸਮਾਜ ਲਈ ਮਜ਼ਾਕ ਦਾ ਪਾਤਰ ਬਣਨ ਤੋਂ ਗੁਰੇਜ਼ ਕਰਨਾ ਅਤੀ ਜ਼ਰੂਰੀ ਹੈ।
    ਬ੍ਰਿਸ਼ਚਕ:- ਬ੍ਰਿਸ਼ਚਕ ਦਾ ਦੂਸਰਾ ਬਦਲਾਅ ਐ 'ਬਿੱਛੂ'। ਜੇਕਰ ਬਿੱਛੂ ਕਿਸੇ ਤੇ ਆਪਣਾ ਡੰਗ ਚਲਾ ਜਾਵੇ ਤਾਂ ਫਿਰ ਸਰੀਰ ਦੇ ਭਾਂਬੜ ਮੱਚ ਜਾਂਦੇ ਹਨ ਇਹ ਐਨਾ ਜ਼ਹਿਰੀਲਾ ਡੰਗ ਹੈ ਕਿ ਇਸ ਦੀ ਸਿੱਧੀ ਟੀਸ ਕਾਲਜੇ ਨੂੰ ਪੈਂਦੀ ਹੈ ਤੇ ਛੇਤੀ ਕੀਤੇ ਕਿਸੇ ਵੈਦ ਜਾਂ ਡਾਕਟਰ ਦੇ ਡੰਗ ਦੀ ਟੀਸ ਕਾਬੂ ਨਹੀਂ ਆਉਂਦੀ। ਸੋ ਸਾਨੂੰ ਘਰਾਂ ਦੀ ਸਮੇਂ ਸਿਰ ਸਾਫ ਸਫਾਈ ਵੱਲ ਉਚੇਚਾ ਧਿਆਨ ਦੇਚਣਾ ਚਾਹੀਦਾ ਹੈ ਵਾਧੂ ਇੱਟਾਂ-ਰੋੜਿਆਂ, ਖੱਲਾਂ-ਖੂੰਝਿਆਂ ਜਾਂ ਬਿੱਛੂਆਂ ਦੀ ਵਧੇਰੇ ਪਦਾਇਸ਼ ਤੇ ਰਿਹਾਇਸ਼ ਹੁੰਦੀ ਹੈ ਜਿਸ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਨਹੀਂ ਤਾਂ ਫਿਰ ਇੱਕ ਗੀਤ ਦੇ ਬੋਲ ਸਹਿਜੇ ਹੀ ਬੁੱਲਾਂ ਤੇ ਟਪਕਣਗੇ…ਹਾਏ..ਹਾਏ..ਮੇਰੇ ਬਿੱਛੂ ਲੜਿਆ…।
    ਮਕਰ:- ਮਕਰ ਦਾ ਦੂਸਰਾ ਬਦਲਾਅ ਏ- 'ਪਾਖੰਡ (ਬਹਾਨੇਬਾਜ਼ੀ)'। ਆਪਾਂ ਆਮ ਹੀ ਦੇਖਦੇ ਹਾਂ ਕਿ ਪੜ੍ਹਾਈ 'ਚ ਕਮਜ਼ੋਰ ਬੱਚੇ ਸਕੂਲ ਜਾਣ ਸਮੇਂ ਕਈ ਪ੍ਰਕਾਰ ਦੇ ਮਕਰ ਕਰਦੇ ਹਨ ਕਈ ਘਰਾਂ 'ਚ ਕੰਮ ਪੱਖੋਂ ਅਨਜਾਣ ਜਾਂ ਕੰਮਚਾਲੂ ਨੂੰਹਾਂ ਆਪਣੀਆਂ ਸੱਸਾਂ ਮੂਹਰੇ ਜਾਂ ਪਤੀ ਪ੍ਰੇਸ਼ਰ ਮੂਹਰੇ ਅਨੇਕਾਂ ਪ੍ਰਕਾਰ ਦੇ ਮਕਰ, ਬਹਾਨੇਬਾਜ਼ੀ ਕਰਕੇ ਆਪਣੇ-ਆਪ ਨੂੰ ਚੁਸਤ-ਚਲਾਕ ਸਮਝਦੀਆਂ ਹਨ ਸੋ ਇਸ ਦੀਆਂ ਉਦਾਹਰਣਾਂ ਤਾਂ ਹੋਰ ਵੀ ਬਹੁਤ ਸਾਰੀਆਂ ਹਨ ਪ੍ਰੰਤੂ ਸਮਝਣ ਵਾਲਿਆਂ ਲਈ ਤਾਂ ਸਿਰਫ ਇੱਕ ਇਸ਼ਾਰਾ ਹੀ ਬਹੁਤ ਹੁੰਦਾ ਹੈ
    ਮੀਨ:- ਅਸੀਂ ਸਾਰੇ ਇਸ ਮੀਨ ਤੋਂ ਭਲੀ-ਭਾਂਤ ਜਾਣੂ ਹਾਂ, ਕਿ ਮੀਨ ਦਾ ਦੂਸਰਾ ਬਦਲਾਅ ਹੈ 'ਮੱਛੀ'। ਮੱਛੀ ਇੱਕ ਅਜਿਹਾ ਜੀਵ ਹੈ ਜੋ ਪਾਣੀ ਤੇ ਹੀ ਨਿਰਭਰ ਹੈ ਜੇਕਰ ਮੱਛੀ ਨੂੰ ਪਾਣੀ ਇੱਕ ਬਿੰਦ ਵੀ ਉਪਲੱਬਧ ਨਾ ਹੋਵੇ ਤਾਂ ਇਸ ਦੀ ਜ਼ਿੰਦਗੀ ਦਾ ਅੰਤ ਆ ਜਾਂਦਾ ਹੈ ਪ੍ਰੰਤੂ ਮੱਛੀ ਛੱਪੜ-ਟੋਬਿਆਂ ਤੋਂ ਇਲਾਵਾ ਪਵਿੱਤਰ ਅਸਥਾਨਾਂ ਦੇ ਸਰੋਵਰਾਂ ਵਿੱਚ ਵੀ ਮੌਜ-ਮਸਤੀ ਨਾਲ ਆਪਣਾ ਜਨਜੀਵਨ ਪਾਸ ਕਰਦੀ ਹੈ ਮੱਛੀ ਤੋਂ ਇਨਸਾਨ ਵਾਸਤੇ ਵਰਤੋਂ ਲਈ ਮੱਛੀ ਦਾ ਤੇਲ, ਮੱਛੀ ਦੇ ਪਕੌੜੇ, ਮੱਛੀ ਦੇ ਕੈਪਸੂਲ ਬਹੁਤ ਪ੍ਰਯੋਗ ਹੁੰਦੇ ਹਨ ਜ਼ਿਆਦਾ ਮੱਛੀ ਹਰੀ ਕੇ ਪੱਤਣ ਦੀ ਸਾਡੇ ਮਾਲਵਾ ਇਲਾਕੇ 'ਚ ਬਹੁਤ ਵਧੀਆ ਮੰਨੀ ਜਾ ਰਹੀ ਹੈ।  ਮੱਛੀ ਗ੍ਰਾਮ ਪੰਚਾਇਤਾਂ ਲਈ ਛੱਪੜਾਂ 'ਚ ਰਹਿ ਕੇ ਇੱਕ ਕਮਾਈ ਦਾ ਸੋਮਾ ਸਾਧਨ ਵੀ ਹੈ ਮੱਛੀ  ਵਿਆਹ-ਸ਼ਾਦੀਆਂ, ਰੈਸਟੋਰੈਂਟਾਂ, ਢਾਬਿਆਂ, ਹੋਟਲਾਂ, ਰੇਹੜੀਆਂ ਦਾ ਸ਼ਿੰਗਾਰ ਬਣਦੀ ਹੋਈ ਮਾਲਕਾਂ ਦੀ ਕਮਾਈ 'ਚ ਬੇਅੰਤ ਸਹਾਈ ਹੋ ਰਹੀ ਹੈ ਜੇਕਰ ਪ੍ਰੇਮੀ-ਪ੍ਰੇਮਿਕਾ ਦਾ ਪਿਆਰ ਦੇ ਦੁਸ਼ਮਣਾਂ ਕਾਰਨ ਵਿਛੋੜਾ ਪੈ ਜਾਂਦਾ ਹੈ ਤਾਂ ਫਿਰ ਉਸਦੇ ਅੰਦਰੋਂ ਨਿਕਲੇ ਬੋਲਾਂ ਦੀ ਹੂਕ ਦਰਸਾਉਂਦੀ ਆਖਦੀ ਹੈ:
           'ਮੱਛੀ ਵਾਂਗੂੰ ਤੜਫਾਂ ਮੈਂ ਸੋਹਣਿਆਂ' 'ਜਿੱਤ ਕੇ ਗਈ ਮੈਂ ਬਾਜੀ ਹਾਰ ਵੇ',
    ਹਾਅ…ਹਾਅ…ਹਾਂ…ਵਾਹ ਤਾਈ ਜੀ ਵਾਹ…ਮੰਨਗੇ ਥੋਡੇ ਸਮਾਜ ਸੇਵੀ ਕੰਮਾਂ ਨੂੰ…ਹੁਣ ਅੱਜ ਤਾਂ ਕਾਲਜ 'ਚ ਸਾਰਾ ਦਿਨ ਮੈਂ ਥੋਡੇ ਬਾਰੇ ਹੀ ਮੂਲ ਮੰਤਰ ਚਲਾਵਾਂਗੇ, ਤੁਸੀਂ ਤਾਂ ਮੇਰੇ ਦਿਮਾਗ ਦੇ ਵੀ ਕਪਾੜ ਖੋਲ ਕੇ ਰੱਖ ਦਿੱਤੇ ਨੇ……।