ਕਵਿਤਾਵਾਂ

 •    ਛੋਟੇ ਸਾਹਿਬਜਾਦੇ ਤੇ ਵਜ਼ੀਰ ਖਾਨ / ਮੇਹਰ ਸਿੰਘ ਸੇਖਾ (ਕਵੀਸ਼ਰੀ )
 •    ਦੁਨੀਆਂ ਗੋਲ ਹੈ / ਜਗਜੀਵਨ ਕੌਰ (ਕਵਿਤਾ)
 •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
 •    ਦਸ ਗ਼ਜ਼ਲਾਂ / ਗੁਰਭਜਨ ਗਿੱਲ (ਗ਼ਜ਼ਲ )
 •    ਛੱਲਾ / ਲੱਕੀ ਚਾਵਲਾ (ਕਵਿਤਾ)
 •    ਗ਼ਜ਼ਲ / ਸੁਰਜੀਤ ਸਿੰਘ ਕਾਉਂਕੇ (ਗ਼ਜ਼ਲ )
 •    ਮਿਸ਼ਰ ਦੇ ਲੋਕਾਂ ਦੇ ਨਾਮ / ਸਤੀਸ਼ ਠੁਕਰਾਲ ਸੋਨੀ (ਕਵਿਤਾ)
 •    ਸੱਚ ਆਖਾਂ / ਹਨੀ ਖੁੜੰਜ਼ (ਕਵਿਤਾ)
 •    ਭਖਦੇ ਮਸਲਿਆਂ 'ਤੇ ਸੰਵਾਦ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਕਬਿੱਤ / ਗੁਰਮੀਤ ਸਿੰਘ 'ਬਰਸਾਲ' (ਕਵਿਤਾ)
 •    ਜਾਦੂਗਰ / ਗੁਰਮੀਤ ਰਾਣਾ (ਕਵਿਤਾ)
 •    ਜ਼ਹਿਰੀ ਗੀਤ / ਗੁਰਮੇਲ ਬੀਰੋਕੇ (ਕਵਿਤਾ)
 •    ਮਤਲਬ / ਹਰਦੀਪ ਬਿਰਦੀ (ਕਵਿਤਾ)
 •    ਲੇਖਕਾਂ ਦੀ ਗੱਲਬਾਤ / ਸੁੱਖਾ ਭੂੰਦੜ (ਕਵਿਤਾ)
 •    ਗ਼ਜ਼ਲ / ਬਲਦੇਵ ਸਿੰਘ ਜਕੜੀਆ (ਗ਼ਜ਼ਲ )
 •    ਬੁੱਢੀ ਮਾਂ / ਬਲਜੀਤ ਸਿੰਘ 'ਭੰਗਚੜਹੀ' (ਕਵਿਤਾ)
 •    ਜ਼ਖ਼ਮਾਂ ਦੇ ਦਰਦ / ਸੁਖਵਿੰਦਰ ਕੌਰ 'ਹਰਿਆਓ' (ਕਵਿਤਾ)
 •    ਅਖ਼ਬਾਰ / ਹਰਦੇਵ ਸਿੰਘ (ਕਵਿਤਾ)
 • ਕੁੜੀ ਕੈਨੇਡਾ ਦੀ (ਪੁਸਤਕ ਪੜਚੋਲ )

  ਜਗਦੀਸ਼ ਕੌਰ ਵਾਡੀਆ (ਡਾ.)   

  Cell: +91 98555 84298
  Address:
  Jalandhar India
  ਜਗਦੀਸ਼ ਕੌਰ ਵਾਡੀਆ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਕੁੜੀ ਕੈਨੇਡਾ ਦੀ (ਨਾਵਲ)
  ਲੇਖਿਕਾ: ਅਨਮੋਲ ਕੌਰ
  ਪ੍ਰਕਾਸ਼ਕ: ਸਾਹਿਬਦੀਪ ਪ੍ਰਕਾਸ਼ਨ,ਭੀਖੀ
  ਮੁੱਲ: 200 ਰੁਪਏ, ਸਫੇ : 192

  ਇਸ ਨਾਵਲ ਵਿਚ ਲੇਖਿਕਾ ਅਨਮੋਲ ਕੌਰ  ਨੇ ਨਵੀ ਪੀੜ੍ਹੀ ਦੀ ਮਾਨਸਿਕਤਾ ਨੂੰ ਪੇਸ਼ ਕੀਤਾ ਹੈ, ਜੋ ਬੇਰੁਜ਼ਗਾਰੀ ਦੀ ਮਾਰ ਹੇਠ, ਕਿਸ ਤਰਾਂ ਵਿਦੇਸ਼ਾ ਵੱਲ ਰੁਖ ਕਰ ਰਹੀ ਹੈ, ਭਾਵੇਂ ਇਸ ਮੰਤਵ ਲਈ ਧੀਆ ਦੇ ਬੁਢਿਆਂ ਨਾਲ ਵਿਆਹ ਹੋਣ ਜਾਂ ਕਾਗਜ਼ਾਂ ਵਿਚ ਝੂਠ-ਮੂਠ ਦੇ। ਜਿਵੇਂ ਕਿ ਇਸ ਨਾਵਲ ਦੀ ਨਾਇਕਾ ਹਰਨੀਤ ਅਤੇ ਨਾਇਕ ਮਨਮੀਤ ਨਾਲ ਵਾਪਰਦਾ ਹੈ। ਕੈਨੇਡਾ ਦੀ ਜੰਮਪਲ ਹਰਨੀਤ ਪਿਆਰ ਤਾਂ ਉਥੋਂ ਦੇ ਮੁੰਡੇ ਨਾਲ ਕਰਦੀ ਹੈ ਪਰ ਆਪਣੀ ਦਾਦੀ ਦੀ ਖੁਸ਼ੀ ਲਈ ਪੰਜਾਬ ਆ ਕੇ ਮਨਮੀਤ ਨਾਲ ਇਸ ਸ਼ਰਤ ‘ਤੇ ਸ਼ਾਦੀ ਕਰਦੀ ਹੈ ਕਿ ਕੈਨਡਾ ਜਾ ਕੇ ਉਹ ਉਸ ਨੂੰ ਤਲਾਕ ਦੇ ਕੇ ਆਪਣੇ ਬੁਆਏ ਫ੍ਰੈਡ ਨਾਲ ਸ਼ਾਦੀ ਕਰ ਲਵੇਗੀ। ਦੂਜੇ ਪਾਸੇ ਰੁਜ਼ਗਾਰ ਲਈ ਭਟਕਦਾ ਮਨਮੀਤ ਇਸ ਲਾਲਚਵੱਸ ਹਾਮੀ ਭਰ ਦਿੰਦਾ ਹੈ ਕਿ ਉਹ ਝੂਠਾ ਵਿਆਹ ਹੀ ਸਹੀ, ਕੈਨੇਡਾ ਜਾ ਕੇ ਸੈਟਲ ਹੋ ਜਾਏਗਾ ਅਤੇ ਪੈਸੇ ਕਮਾਏਗਾ। ਇਸ ਨਾਵਲ ਵਿਚ ਲੇਖਿਕਾ ਨੇ ਭਾਵੇ ਹੋਰ ਕਈ ਸਮਾਜਿਕ ਤੇ ਆਰਥਿਕ ਪਹਿਲੂ ਪੇਸ਼ ਕੀਤੇ ਹਨ ਜਿਵੇ ਪਾਖੰਡ, ਰਸਮੇ-ਰਿਵਾਜ, ‘ 84 ਦੇ ਬਲਿਊ ਸਟਾਰ ਅਪਰੇਸ਼ਨ ਦੀ ਦਾਸਤਾਨ ਤੇ ਦੁਖਾਂਤ, ਗੋਰਿਆਂ ਦਾ ਇਤਹਾਸ, ਦੇਸ਼ ਭਗਤ ਮੇਵਾ ਸਿੰਘ ਬਾਰੇ ਵਿਸਥਾਰ, ਜਿਸ ਦੀ ਬਦੌਲਤ ਪੰਜਾਬੀ ਕੈਨੇਡਾ ਵਿਚ ਜਾ ਕੇ ਵਸ ਸਕੇ, ਭਾਸ਼ਾਵਾਂ ਬਾਰੇ ਵੇਰਵਾ, ਪੰਜਾਬ ਦੀ ਤਾਰੀਫ ਤੇ ਪਾਰਟੀਬਾਜ਼ੀ ਆਦਿ।ਪਰ ਪ੍ਰਮੁੱਖ ਵਿਸ਼ਾ  ਵਿਦੇਸ਼ਾ ਵਿਚ ਜਾਣ ਦੀ ਹੋੜ ਲਈ ਗਲਤ ਤਰੀਕਿਆਂ ਦੀ ਵਰਤੋਂ ਅਤੇ ਪੰਜਾਬ ਵਿਚ ਰਿਸ਼ਤਿਆਂ ਦੀ ਭੰਨ-ਤੋੜ ਨੂੰ ਨੇੜੇ ਹੋ ਕੇ ਵੇਖਿਆ ਅਤੇ ਚਿਤਰਿਆ ਹੈ।