ਕਵਿਤਾਵਾਂ

 •    ਵਿਰਸਾ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਲੋਕ ਤੱਥ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਜੀਵਨ ਦੀ ਅਟੱਲ ਸਚਾਈ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਭਗਤ ਸਿੰਘ ਜਿਹਾ ਸੂਰਾ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
 •    ਦੋਹੇ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਹਕੀਕੀ ਗੱਲਾਂ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਦੋਹੇ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਕੁਦਰਤ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਜ਼ਿੰਦਗੀ ਚਲਦੀ ਸਾਹ ਦੇ ਨਾਲ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਬੋਲੀਅਾਂ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
 •    ਵੋਟ ਲੋਕਾਂ ਦਾ ਹਥਿਅਾਰ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਸਤਿਗੁਰ ਨਾਨਕ ਪ੍ਰਗਟਿਅਾ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਵੋਟਾਂ ਵਾਲੀ ਖੇਡ / ਜਸਵੀਰ ਸ਼ਰਮਾ ਦੱਦਾਹੂਰ (ਕਾਵਿ ਵਿਅੰਗ )
 •    ਪੁਰਾਤਨ ਪੰਜਾਬ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
 •    ਸ਼ੌਕ ਹੈ ਪੋਨੀ ਦਾ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
 •    ਪਾਖੰਡਵਾਦ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਤੇਰੀ ਜਿੰਦ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
 •    ਜੇ ਸਾਂਭਿਆ ਨਾ ਗਿਆ ਵਿਰਸਾ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 • ਸਭ ਰੰਗ

 •    ਕਲੀਆਂ ਤੇ ਗੀਤਾਂ ਦਾ ਰਚੇਤਾ 'ਦੇਵ ਥਰੀਕੇ ਵਾਲਾ' / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਚੰਗਾ ਆਚਰਣ ਮਨੁੱਖਤਾ ਦਾ ਦਰਪਣ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਆਤਮ ਵਿਸ਼ਵਾਸ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਕੰਜੂਸ ਧੰਨ ਧੰਨ ਕਹਿਣ ਦੇ ਕਾਬਿਲ ਹਨ / ਜਸਵੀਰ ਸ਼ਰਮਾ ਦੱਦਾਹੂਰ (ਵਿਅੰਗ )
 •    ਚੰਗੇ ਸੰਸਕਾਰ ਅਤੇ ਨੈਤਿਕ ਕਦਰਾਂ ਕੀਮਤਾਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਤੇਰੇ ਭਰੋਸੇ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਰਾਜੂ ਦੱਦਾਹੂਰ ਨੂੰ ਯਾਦ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਇਨਸਾਨ ਇਨਸਾਨੀਅਤ ਨੂੰ ਭੁਲਿਆ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਆਤਮ ਬਲ ਨਾਲ ਬੁਲੰਦੀਆਂ ਨੂੰ ਛੋਹਿਆ ਜਾ ਸਕਦਾ ਹੈ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਸਮੇਂ ਦੇ ਵੇਗ 'ਚ ਰੁੜ ਗਿਆ ਸਤਿਕਾਰ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਜਦੋਂ ਜੱਦੀ ਪਿੰਡ ਦੀ ਯੂਥ ਕਲੱਬ ਨੇ ਮਾਨ ਬਖ਼ਸ਼ਿਆ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਇਕ ਚੰਗੀ ਆਦਤ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਸਮਾਂ ਸਮਾਂ ਸਮਰੱਥ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਮੇਰੀ ਮੌਤ ਤੇ ਨਾ ਰੋਇਓ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਘਰ ਨੂੰ ਅਬਾਦ ਰੱਖਣ ਲਈ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਪੁਰਾਤਨ ਖੇਡਾਂ ਤੋਂ ਅਨਜਾਣ ਅਜੋਕੀ ਪੀੜ੍ਹੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਸੰਤ ਰਾਮ ਉਦਾਸੀ ਨੂੰ ਚੇਤੇ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਦਾਦਾ-ਦਾਦੀ ਅਤੇ ਅਜੋਕੀ ਪੀੜ੍ਹੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਜਦੋਂ ਸਾਲੀ ਨੇ ਖਵਾਇਆ ਦੇਸੀ ਮੁਰਗਾ / ਜਸਵੀਰ ਸ਼ਰਮਾ ਦੱਦਾਹੂਰ (ਵਿਅੰਗ )
 •    ਜਿੰਦਗੀ ਜਿਉਣ ਲਈ ਹੱਥੀ ਕਿਰਤ ਕਰਨਾ ਜਰੂਰੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਦ੍ਰਿੜ ਇਰਾਦੇ ਤੇ ਵਿਸਵਾਸ਼ ਵਿੱਚ ਹੀ ਛੁਪੀ ਹੈ ਰਹਿਮਤ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਬਾਬਾ ਸ਼ੇਖ ਫ਼ਰੀਦ ਜੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਚੇਤਿਆਂ ਵਿੱਚ ਵਸੀਆਂ ਪੁਰਾਤਨ ਖੇਡਾਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਵਿਰਸੇ ਦੀਅਾਂ ਬਾਤਾਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਦੇਖਣਾ ਹੈ ਚੰਨ / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
 •    ਛੰਦ ਬਗੀਚਾ / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
 •    ਗ਼ਦਰ ਲਹਿਰ ਦੇ ਸ਼ਹੀਦ / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
 •    ਰੰਗ ਬਰੰਗੇ ਫੁੱਲ (ਬਾਲ ਗੀਤ-ਸੰਗ੍ਰਹਿ) / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
 •    ਚੋਣ ਨਿਸ਼ਾਨ ਗੁੱਲੀ ਡੰਡਾ / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
 •    ਸਾਉਣ ਮਹੀਨੇ ਦਾ ਤੋਹਫ਼ਾ - ਬਿਸਕੁਟ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਸੂਰਜਾਂ ਦੇ ਵਾਰਿਸ (ਕਾਵਿ-ਸੰਗ੍ਰਹਿ) / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
 • ਇਕ ਚੰਗੀ ਆਦਤ (ਲੇਖ )

  ਜਸਵੀਰ ਸ਼ਰਮਾ ਦੱਦਾਹੂਰ   

  Email: jasveer.sharma123@gmail.com
  Cell: +91 94176 22046
  Address:
  ਸ੍ਰੀ ਮੁਕਤਸਰ ਸਾਹਿਬ India
  ਜਸਵੀਰ ਸ਼ਰਮਾ ਦੱਦਾਹੂਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਪਰਿਵਰਤਨ ਕੁਦਰਤ ਦਾ ਨੇਮ ਹੈ, ਜੁਗਾਂ-ਜੁਗਾਤਰਾਂ ਤੋਂ ਇਹ ਹੋ ਰਿਹਾ ਹੈ ਤੇ ਹੁੰਦਾ ਰਹੇਗਾ ਇਹ ਅਟੱਲ ਸੱਚਾਈ ਹੈ। ਜੋ ਕੱਲ੍ਹ ਸੀ ਉਹ ਅੱਜ ਨਹੀਂ, ਜੋ ਅੱਜ ਹੈ ਉਹ ਕੱਲ੍ਹ ਨੂੰ ਨਹੀ ਹੋਣਾ। ਪ੍ਰਵਿਰਤੀ ਕੁਦਰਤ ਦਾ ਹੀ ਦੂਸਰਾ ਨਾਮ ਹੈ। ਇਸ ਪਰਿਵਰਤਨ ਵਿੱਚ ਸ੍ਰਿਸ਼ਟੀ ਦਾ ਹਰ ਜੀਵ-ਜੰਤੂ, ਪਸ਼ੂ-ਪ੍ਰਾਣੀ ਸਭ ਹੀ ਆਉਂਦੇ ਹਨ। ਸਮੇਂ-ਸਮੇਂ ਮੁਤਾਬਕ ਜੇਕਰ ਅਸੀਂ ਆਪ ਖੁਦ ਨੂੰ ਬਦਲ ਜਾਈਏ ਤਾਂ ਜਿੰਦਗੀ ਭਾਰ ਮਹਿਸੂਸ ਨਹੀਂ ਹੁੰਦੀ। ਨਹੀਂ ਤਾਂ ਇਨਸਾਨ ਜਿੰਦਗੀ ਦੇ ਉਪਰ ਹਾਵੀ ਹੋ ਕੇ ਉਸ ਨੂੰ ਬਦਲਣ ਦੇ ਕੁਦਰਤੀ ਵਤੀਰੇ ਮੁਤਾਬਕ ਢਲਣ ਨੂੰ ਮਜਬੂਰ ਕਰਦੀ ਹੈ। ਜੇ ਇਨਸਾਨ, ਜੀਵ-ਜੰਤੂ, ਮਾਨਵ ਸਮੇਂ ਦੇ ਹਾਣ ਦਾ ਨਹੀਂ ਬਣਦਾ ਉਹ ਜਿੰਦਗੀ ਖੁਸ਼ੀ-ਖੁਸ਼ੀ ਜਿਉਂ ਨਹੀ ਬਲਕਿ ਦਿਨ ਕਟੀ ਕਰਦਾ ਰਹਿੰਦਾ ਹੈ।  
  ਇਨਸਾਨ ਨੂੰ ਤਿੰਨ ਅਵਸਥਾਵਾਂ ਵਿੱਚੋਂ ਗੁਜਰਦਿਆਂ-ਗੁਜਰਦਿਆਂ ਆਪਣੇ ਆਪ ਵਿੱਚ ਬਦਲਾਅ ਲਿਆਉਣੇ ਪੈਂਦੇ ਹਨ। ਬਚਪਨ ਦੀਆਂ ਆਦਤਾਂ, ਜਵਾਨੀ ਵਿੱਚ ਜੇ ਇਨਸਾਨ ਕਰਦਾ ਹੈ ਤਾਂ ਉਸਨੂੰ ਲੋਕ ਭੋਲਾ ਜਾਂ ਅਨਾੜੀ ਕਹਿੰਦੇ ਹਨ। ਜਵਾਨੀ ਵਾਲੀਆਂ ਆਦਤਾਂ ਜੇ ਇਨਸਾਨ ਬੁਢਾਪੇ ਵਿਚ ਕਰੇ ਤਾਂ ਉਸਨੂੰ ਵੀ ਲੋਕ ਹਮੇਸ਼ਾਂ ਅਕਲ ਦਾ ਅੰਨ੍ਹਾਂ ਜਾਂ ਬੁੱਢੇ ਵਾਰੇ ਨਿਆਣਾ ਕਹਿੰਦੇ ਆਮ ਹੀ ਸੁਣੇ ਜਾ ਸਕਦੇ ਹਨ। ਆਪਣੀ ਉਮਰ ਮੁਤਾਬਕ ਜੇਕਰ ਅਸੀ ਬਜੁਰਗਾਂ ਦੇ ਜੀਵਨ ਤਜਰਬੇ 'ਚੋਂ ਕੁਝ ਸਿੱਖ ਕੇ, ਉਨ੍ਹਾਂ ਦੀਆਂ ਗੱਲਾਂ ਨੂੰ ਜੀਵਨ ਵਿੱਚ ਅਪਣਾ ਲਈਏ ਤਾਂ ਸਾਨੂੰ ਸਮੇਂ ਦਾ ਹਾਣ ਹੋਣ ਦਾ ਮਾਨ ਪ੍ਰਾਪਤ ਹੋ ਸਕਦਾ ਹੈ। ਆਮ ਹੀ ਵੇਖਿਆ ਜਾਂਦਾ ਹੈ ਕਿ ਜੋ ਇਨਸਾਨ ਦੀਆਂ ਆਦਤਾਂ ਆਪੋ ਆਪਣੇ ਘਰਾਂ ਵਿੱਚ ਹੁੰਦੀਆਂ ਹਨ, ਉਹ ਬਾਹਰ ਪੰਚਾਇਤ ਜਾਂ ਕਿਸੇ ਆਂਢ ਗੁਆਂਢ ਦੇ ਨਾਲ ਗੱਲਬਾਤ ਕਰਨ ਵੇਲੇ ਨਹੀਂ ਹੁੰਦੀਆਂ। ਉਦਹਾਰਨ ਦੇ ਤੌਰ ਤੇ ਜੇ ਇਨਸਾਨ ਜਾਂ ਤੀਵੀਆਂ ਘਰਾਂ ਦੇ ਵਿੱਚ ਬਹੁਤ ਹੀ ਕੁਰੱਖਤ ਜਾਂ ਅੜੀਅਲ ਸੁਭਾਅ ਦੇ ਹੁੰਦੇ ਹਨ, ਜਿਵੇਂ ਕਿ ਗੱਲ-ਗੱਲ ਤੇ ਲੜਾਈ, ਗਾਲ੍ਹ ਜਾਂ ਮੱਥੇ ਵੱਟ ਰਹਿਣੇ (ਸਿਰਫ਼ ਘਰਾਂ ਚ) ਉਹ ਬਾਹਰ ਬਿਲਕੁਲ ਇਸ ਸੁਭਾਅ ਦੇ ਉਲਟ ਮਿਠ ਬੋਲੜੇ, ਹਲੀਮੀ, ਨਿਮਰਤਾ ਵਾਲੇ ਦਿਸਦੇ ਹਨ। ਜੋ ਲੋਕ ਉਨ੍ਹਾਂ ਨੂੰ ਜਾਣਦੇ ਹੁੰਦੇ ਹਨ ਕਿ ਘਰ ਵਿੱਚ ਇਨ੍ਹਾਂ ਦਾ ਕੀ ਵਤੀਰਾ ਹੈ, ਉਹ ਹਮੇਸ਼ਾਂ ਉਨ੍ਹਾਂ ਤੇ ਵਿਅੰਗ ਕਸਦੇ ਹਨ। ਇਸ ਦੇ ਉਲਟ ਬਾਹਰ ਵਾਲਾ ਸੁਭਾਅ ਜੇਕਰ ਅਸੀ ਆਪਣੇ ਘਰਾਂ ਦੇ ਵਿੱਚ ਵਰਤੀਏ ਤਾਂ ਘਰ ਸਵਰਗ ਦਾ ਨਮੂਨਾ ਬਣ ਸਕਦਾ ਹੈ। ਇਸੇ ਤਰ੍ਹਾਂ ਜਦੋਂ ਆਪਾਂ ਕਿਸੇ ਧਾਰਮਿਕ ਅਸਥਾਨ ਗੁਰੂਦੁਆਰਾ ਸਾਹਿਬ, ਮੰਦਿਰ ਜਾਂ ਕਿਸੇ ਸਤਿਸੰਗ ਵਿੱਚ ਜਾਂਦੇ ਹਾਂ, ਉਥੇ ਜਾ ਕੇ ਨਿਉਂ ਕੇ ਅਦਬ ਸਤਿਕਾਰ ਨਾਲ ਬੈਠਦੇ ਹਾਂ ਤੇ ਕੀਰਤਨ ਸਰਵਨ ਕਰਦੇ ਹਾਂ, ਤੇ ਉੱਥੋਂ ਉਹ ਗ੍ਰਹਿਣ ਕਰਕੇ ਹੀ ਅਸੀ ਉਹੀ ਬਚਨ ਤੇ ਉਹੀ ਵਤੀਰਾ ਆਪੋ-ਆਪਣੇ ਘਰੀਂ ਨਹੀਂ ਆਪਣਾ ਸਕਦੇ ? ਸਿਆਣੇ ਕਹਿੰਦੇ ਹਨ ਕਿ ਜਿੰਦਗੀ ਬਦਲ ਦਿੰਦੀ ਹੈ, ਹਰ ਰੋਜ਼ਮਰਾ ਦੀ ਜਿੰਦਗੀ ਵਿੱਚ ਅਪਣਾਈ ਇਕ ਛੋਟੀ ਜਿਹੀ ਤਬਦੀਲੀ। ਜਿੰਦਗੀ ਦੇ ਵਿੱਚ ਜੇਕਰ ਹਰ ਰੋਜ਼ ਇਕ ਅੱਛਾਈ (ਚੰਗੀ ਗੱਲ) ਅਪਣਾਈ ਜਾਵੇ ਤਾਂ ਸੱਚ ਮੁੱਚ ਬੰਦੇ ਦੀ ਜੀਵਨ ਜਾਂਚ ਹੀ ਬਦਲ ਸਕਦੀ ਹੈ, ਤੇ ਘਰ ਸਵਰਗ ਦਾ ਨਮੂਨਾ ਬਣ ਸਕਦਾ ਹੈ। ਜਿਸ ਕਿਸੇ ਇਨਸਾਨ ਤੋਂ ਕੋਈ ਚੰਗੀ ਸਿੱਖਿਆ ਮਿਲੇ ਉਸਨੂੰ ਗ੍ਰਹਿਣ ਕਰਕੇ ਤੇ ਜਿੰਦਗੀ ਵਿੱਚ ਅਪਣਾ ਕੇ ਅਸੀ ਰਲ-ਮਿਲ ਕੇ ਆਪਣੇ ਪਰਿਵਾਰਾਂ ਨੂੰ, ਆਲੇ ਦੁਆਲੇ ਨੂੰ, ਦੇਸ਼ ਨੂੰ ਸੱਚਮੁੱਚ ਸਵਰਗ ਦਾ ਨਮੂਨਾ ਬਣਾ ਸਕਦੇ ਹਾਂ। ਜਿੰਦਗੀ ਹਰ ਇਨਸਾਨ ਨੂੰ ਮਿਲੀ ਹੈ, ਤੇ ਆਪੋ-ਆਪਣੀ ਵਾਰੀ ਮੁਤਾਬਕ ਸਭ ਨੇ ਇਹ ਸੰਸਾਰ ਛੱਡ ਕੇ ਤੁਰ ਜਾਣਾ ਹੈ। ਪਰ ਜੋ ਇਨਸਾਨ ਕੁਦਰਤ ਦੇ ਨਿਯਮਾਂ ਮੁਤਾਬਕ ਬਦਲ ਜਾਵੇ, ਉਹ ਮਹਾਨ ਬਣ ਜਾਂਦਾ ਹੈ। ਇਸ ਦੀਆਂ ਇਕ ਨਹੀਂ ਸੈਂਕੜੇ ਉਦਹਾਰਨਾਂ ਹਨ। 
          ਦੋਸਤੋ ! ਘਰ, ਆਲਾ-ਦੁਆਲਾ ਤੇ ਦੇਸ਼ ਨੂੰ ਆਪਾਂ ਬਦਲਣਾ ਹੈ। ਚੰਗੀਆਂ ਗੱਲਾਂ ਜਿੰਦਗੀ ਵਿੱਚ ਅਪਣਾ ਕੇ ਤੇ ਦੂਜਿਆਂ ਨੂੰ ਇਹ ਸੱਭ ਸਿਖਾ ਕੇ ਸਮੇਂ ਦੇ ਹਾਣੀ ਬਣਾ ਕੇ। ਸੋ, ਆਓ ! ਅੱਜ ਤੋਂ ਹੀ ਇਹ ਤੁਹੱਈਆ ਕਰੀਏ ਕਿ ਰੋਜ਼ਮਰਾ ਦੀ ਜਿੰਦਗੀ ਵਿੱਚ ਹਰ ਰੋਜ਼ ਇਕ ਅਛਾਈ (ਚੰਗੀ ਗੱਲ) ਸਿੱਖਾਂਗੇ ਤੇ ਉਸ ਮੁਤਾਬਕ ਜਿੰਦਗੀ ਜੀਵਾਂਗੇ, ਤੇ ਦੂਜਿਆਂ ਆਪਦੇ ਹਾਣੀਆਂ ਅਤੇ ਆਪ ਤੋਂ ਛੋਟਿਆਂ ਨੂੰ ਇਸ ਲਈ ਪ੍ਰੇਰਾਂਗੇ ਕਿ ਵੱਡਿਆਂ ਤੋਂ ਅੱਛਾਈ ਗ੍ਰਹਿਣ ਕਰਕੇ ਜਿੰਦਗੀ ਵਿੱਚ ਅਪਣਾ ਕੇ, ਆਪਦੇ ਆਪ ਨੂੰ, ਆਪਦੇ ਘਰ ਬਾਰ, ਗ੍ਰਹਿਸਥੀ ਜੀਵਨ ਤੇ ਦੇਸ਼ ਦੇ ਭਵਿੱਖ ਲਈ ਇਹ ਸਭ ਕੁਝ ਜੀਅ ਜਾਨ ਨਾਲ ਕਰਕੇ ਚੰਗੇ ਸ਼ਹਿਰੀ ਤੇ ਦੇਸ਼ ਵਾਸੀ ਬਣਾਂਗੇ।