ਕਵਿਤਾਵਾਂ

 •    ਛੋਟੇ ਸਾਹਿਬਜਾਦੇ ਤੇ ਵਜ਼ੀਰ ਖਾਨ / ਮੇਹਰ ਸਿੰਘ ਸੇਖਾ (ਕਵੀਸ਼ਰੀ )
 •    ਦੁਨੀਆਂ ਗੋਲ ਹੈ / ਜਗਜੀਵਨ ਕੌਰ (ਕਵਿਤਾ)
 •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
 •    ਦਸ ਗ਼ਜ਼ਲਾਂ / ਗੁਰਭਜਨ ਗਿੱਲ (ਗ਼ਜ਼ਲ )
 •    ਛੱਲਾ / ਲੱਕੀ ਚਾਵਲਾ (ਕਵਿਤਾ)
 •    ਗ਼ਜ਼ਲ / ਸੁਰਜੀਤ ਸਿੰਘ ਕਾਉਂਕੇ (ਗ਼ਜ਼ਲ )
 •    ਮਿਸ਼ਰ ਦੇ ਲੋਕਾਂ ਦੇ ਨਾਮ / ਸਤੀਸ਼ ਠੁਕਰਾਲ ਸੋਨੀ (ਕਵਿਤਾ)
 •    ਸੱਚ ਆਖਾਂ / ਹਨੀ ਖੁੜੰਜ਼ (ਕਵਿਤਾ)
 •    ਭਖਦੇ ਮਸਲਿਆਂ 'ਤੇ ਸੰਵਾਦ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਕਬਿੱਤ / ਗੁਰਮੀਤ ਸਿੰਘ 'ਬਰਸਾਲ' (ਕਵਿਤਾ)
 •    ਜਾਦੂਗਰ / ਗੁਰਮੀਤ ਰਾਣਾ (ਕਵਿਤਾ)
 •    ਜ਼ਹਿਰੀ ਗੀਤ / ਗੁਰਮੇਲ ਬੀਰੋਕੇ (ਕਵਿਤਾ)
 •    ਮਤਲਬ / ਹਰਦੀਪ ਬਿਰਦੀ (ਕਵਿਤਾ)
 •    ਲੇਖਕਾਂ ਦੀ ਗੱਲਬਾਤ / ਸੁੱਖਾ ਭੂੰਦੜ (ਕਵਿਤਾ)
 •    ਗ਼ਜ਼ਲ / ਬਲਦੇਵ ਸਿੰਘ ਜਕੜੀਆ (ਗ਼ਜ਼ਲ )
 •    ਬੁੱਢੀ ਮਾਂ / ਬਲਜੀਤ ਸਿੰਘ 'ਭੰਗਚੜਹੀ' (ਕਵਿਤਾ)
 •    ਜ਼ਖ਼ਮਾਂ ਦੇ ਦਰਦ / ਸੁਖਵਿੰਦਰ ਕੌਰ 'ਹਰਿਆਓ' (ਕਵਿਤਾ)
 •    ਅਖ਼ਬਾਰ / ਹਰਦੇਵ ਸਿੰਘ (ਕਵਿਤਾ)
 • ਕਣੀਆਂ (ਪੁਸਤਕ ਪੜਚੋਲ )

  ਸੁਖਵਿੰਦਰ ਕੌਰ 'ਹਰਿਆਓ'   

  Cell: +91 81464 47541
  Address: ਹਰਿਆਓ
  ਸੰਗਰੂਰ India
  ਸੁਖਵਿੰਦਰ ਕੌਰ 'ਹਰਿਆਓ' ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  accutane without birth control

  accutane without food crossbordercapital.com buy accutane 10mg uk
  ਕਵਿਤਰੀ- ਸੁਖਵਿੰਦਰ ਅੰਮ੍ਰਿਤ
  ਪ੍ਰਕਾਸ਼ਕ: ਲੋਕ ਗੀਤ ਪ੍ਰਕਾਸ਼ਨ
  ਮੁੱਲ: 100 ਰੁ:, ਸਫ਼ੇ: 80


  ਸੁਖਵਿੰਦਰ ਅੰਮ੍ਰਿਤ ਪੰਜਾਬੀ ਸਾਹਿਤ ਦੀ ਉੱਘੀ ਕਵਿਤਰੀ ਹੈ। ਉਹ ਸਰਲ ਅਤੇ ਘੱਟ ਸ਼ਬਦਾਂ ਵਿੱਚ ਬਹੁਤ ਗਹਿਰੀ ਗੱਲ ਕਹਿਣ ਦੀ ਜਾਂਚ ਰੱਖਦੀ ਹੈ। ਸੁਖਵਿੰਦਰ ਅੰਮ੍ਰਿਤ ਦੀ ਪੁਸਤਕ "ਕਣੀਆਂ" ਜੋ ਖੁੱਲੀਆਂ ਕਵਿਤਾਵਾਂ ਦਾ ਤੀਸਰਾ ਕਾਵਿ-ਸੰਗ੍ਰਹਿ ਹੈ। ਪੁਸਤਕ ਵਿਚਲੀ ਹਰ ਕਵਿਤਾ ਬਹੁਤ ਪ੍ਰਭਾਵਸ਼ਾਲੀ ਹੈ। ਉਸਦੇ ਹਰ ਸ਼ਬਦ 'ਚ ਜਜ਼ਬਾਤੀ ਤੇ ਰੂਹਾਨੀ ਰਿਸ਼ਤੇ ਦੀ ਝਲਕ ਦਿਸਦੀ ਹੈ। 'ਫੁੱਲ, ਵਰਖਾ ਅਤੇ ਰੌਸ਼ਨੀ' ਜਿਹੀ ਗਹਿਰੇ ਅਰਥਾਂ ਵਾਲੀ ਕਵਿਤਾ ਵਿੱਚੋਂ ਇਹ ਝਲਕ ਦਿਸਦੀ ਹੈ। ਉਸਦੀ ਸੋਚ ਦੀ ਡੂੰਘਾਈ 'ਹੁਣ ਮਾਂ…' ਕਵਿਤਾ 'ਚ ਔਰਤ ਦੇ ਦਿਲ ਦੇ ਦਰਦ ਨੂੰ ਕੁੱਝ ਸ਼ਬਦਾਂ ਵਿੱਚ ਸੁਮੇਟਿਆ ਹੈ। ਔਰਤ ਦੇ ਹਰ ਰੂਪ ਦੀ ਵਿਆਖਿਆ ਕਰਦੀ ਹੋਈ ਔਰਤ ਦੇ ਜਜ਼ਬੇ ਅਤੇ ਅਰਮਾਨਾਂ ਨੂੰ ਉਸਨੇ ਉਚਰਦਾ, ਸਹਿਮਦਾ ਅਤੇ ਟੁੱਟਦਾ ਵੇਖਿਆ ਹੈ। 'ਉਹ ਪੁਰਸ਼' ਕਵਿਤਾ ਦੇ ਵਿਚ ਸਹਿਮੀ ਜਿਹੀ ਕੁੜੀ ਤੋਂ ਲੈ ਕੇ ਬਗ਼ਾਵਤ ਤੱਕ ਦਾ ਸਫ਼ਰ ਬਿਆਨ ਕੀਤਾ ਗਿਆ ਹੈ।
  ਸੁਖਵਿੰਦਰ ਅੰਮ੍ਰਿਤ ਦੇ ਅੰਦਰ ਰਸਮਾਂ-ਰੀਤਾਂ ਵਿਚ ਕੈਦ ਕੀਤੀ ਉਹ ਕੁੜੀ ਹੈ ਜਿਹੜੀ ਆਪਣੇ ਦਰਦ ਅਤੇ ਸਮਾਜ ਖਿਲਾਫ਼ ਰੂਹ ਨੂੰ ਸ਼ਬਦਾਂ ਵਿੱਚ ਢਾਲ ਲੈਂਦੀ ਹੈ। 'ਸਬਕ' ਕਵਿਤਾ ਵਿੱਚ ਜੋ ਔਰਤ ਆਪਣੇ ਨਾਲ ਹੋਏ ਅੰਨਿਅ ਨੂੰ ਵਿਰਾਸਤ ਵਿੱਚ ਆਪਣੀ ਧੀ ਨੂੰ ਨਹੀਂ ਦੇਣਾ ਚਾਹੁੰਦੀ । ਉਸਦੀ ਝੋਲੀ ਉਹਨਾਂ ਸੁਪਨਿਆਂ ਨਾਲ ਭਰਨਾ ਚਾਹੁੰਦੀ ਹੈ ਜੋ ਕਦੀ ਉਸ ਨੇ ਆਪਣੇ ਲਈ ਵੇਖੇ ਹੁੰਦੇ ਸੀ:-

  ਮਰਦ ਮਾਇਨੇ ਹਕੂਮਤ
  ਔਰਤ ਮਾਇਨੇ ਬੇਬਸੀ
  ਝਾਂਜਰ ਮਾਇਨੇ ਬੇੜੀ
  ਚੂੜੀ ਮਾਇਨੇ ਹਥਕੜੀ
  ਸੁਖਵਿੰਦਰ ਇਹਨਾਂ ਨੂੰ ਬਦਲ ਦੇਣਾ ਲੋਚਦੀ ਹੈ:-
  ਮਰਦ ਮਾਇਨੇ ਮੁਹੱਬਤ
  ਔਰਤ ਮਾਇਨੇ ਵਫ਼ਾ
  ਝਾਂਜਰ ਮਾਇਨੇ ਨ੍ਰਿਤ
  ਚੂੜੀ ਮਾਇਨੇ ਅਦਾ

  ਇਸ ਤੋਂ ਇਲਾਵਾ 'ਤੁਸੀਂ ਵੀ' ਕਵਿਤਾ ਵਿਚ ਟੁੱਟੇ ਹੋਏ ਇਨਸਾਨ ਨੂੰ ਆਤਮ-ਘਾਤ ਵੱਲ ਜਾਂਦੇ ਰਾਹਾਂ ਤੋਂ ਵਰਜਦੀ ਹੈ। ਕਿਸੇ ਰੂਹਾਨੀ ਰਿਸ਼ਤੇ ਨੂੰ ਆਵਾਜ਼ ਮਾਰਦੀ ਉਸਦੀ ਕਵਿਤਾ 'ਤੁਰਦਾ ਆ ਮੇਰੇ ਵੱਲ' ਹੈ:-

  ਤੂੰ ਆ ਤਾਂ ਸਹੀ…
  ਮੈਂ ਵੀ ਉਲੰਘ ਆਵਾਂਗੀ
  ਰਸਮਾਂ ਦੀ ਲਛਮਣ ਰੇਖਾ
  ਤੋੜ ਦਿਆਂਗੀ
  ਰਿਸ਼ਤਿਆਂ ਦਾ ਜਾਲ

  ਉਸਦੀ ਹਰ ਕਵਿਤਾ ਦਿਲ ਨੂੰ ਛੂੰਹਦੀ ਹੈ। ਮਰਦ ਪ੍ਰਧਾਨ ਸਮਾਜ ਦੇ ਖਿਲਾਫ਼ ਰੋਹਬ ਭਰੀ 'ਉਡਾਣ' ਕਵਿਤਾ ਸਮਾਜ ਉੱਤੇ ਸ਼ਕੰਜਾ ਕਸਦੀ ਹੈ। ਸੁਖਵਿੰਦਰ ਅੰਮ੍ਰਿਤ ਦੀ 'ਦੁਆ' ਕਵਿਤਾ ਰਾਹੀਂ ਚਾਰ-ਕੁ ਸ਼ਬਦਾਂ ਵਿੱਚ ਅਹਿਸਾਸ ਭਰੇ ਰਿਸ਼ਤੇ ਨਾਲ ਗਹਿਰੀ ਮੁਹੱਬਤ ਦਾ ਪ੍ਰਗਟਾਵਾ ਕੀਤਾ ਹੈ। 'ਤੇਰੀ ਇਕ ਵੀ ਕਣੀ' ਕਵਿਤਾ ਵਿਚ ਮੁਹੱਬਤ 'ਤੇ ਅੱਥਰਾ ਹੱਕ ਜਤਾਇਆ ਗਿਆ ਹੈ। 'ਮੁਕਤੀ' ਕਵਿਤਾ ਪੁਸਤਕ "ਕਣੀਆਂ" ਦੀ ਆਖਰੀ ਕਵਿਤਾ ਹੈ:-

  ਪਤਾ ਨਹੀਂ
  ਤੇਰੀਆਂ ਅੱਖਾਂ 'ਚ ਖ਼ੁਰ ਗਈ ਹਾਂ
  ਜਾਂ
  ਤੇਰਿਆਂ ਹੱਥਾਂ 'ਚ ਭੁਰ ਗਈ ਹਾਂ
  ਬਸ ਮੁਕਤ ਹੋ ਗਈ ਹਾਂ
  ਆਪੇ ਤੋਂ।

  ਇਸ ਕਵਿਤਾ ਰਾਹੀਂ ਮੁਹੱਬਤ ਭਰੇ ਸ਼ਬਦ ਜੋ ਖੁਦ ਤੋਂ ਮੁਕਤ ਹੋ ਕੇ ਸਿਰਫ਼ ਆਪਣੇ ਮਹਿਬੂਬ ਦੀ ਹੋ ਗਈ ਲੱਗਦੀ ਹੈ। ਇੰਨੇ ਜਜ਼ਬਾਤੀ, ਰੂਹਾਨੀ ਅਤੇ ਡੂੰਘੇ ਅਰਥਾਂ ਵਾਲੀ ਪੁਸਤਕ "ਕਣੀਆਂ" ਸਾਹਿਤ ਦੀ ਝੋਲੀ ਪਾਉਣ ਲਈ ਸੁਖਵਿੰਦਰ ਅੰਮ੍ਰਿਤ ਵਧਾਈ ਦੇ ਪਾਤਰ ਹਨ।