ਕਵਿਤਾਵਾਂ

 •    ਛੋਟੇ ਸਾਹਿਬਜਾਦੇ ਤੇ ਵਜ਼ੀਰ ਖਾਨ / ਮੇਹਰ ਸਿੰਘ ਸੇਖਾ (ਕਵੀਸ਼ਰੀ )
 •    ਦੁਨੀਆਂ ਗੋਲ ਹੈ / ਜਗਜੀਵਨ ਕੌਰ (ਕਵਿਤਾ)
 •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
 •    ਦਸ ਗ਼ਜ਼ਲਾਂ / ਗੁਰਭਜਨ ਗਿੱਲ (ਗ਼ਜ਼ਲ )
 •    ਛੱਲਾ / ਲੱਕੀ ਚਾਵਲਾ (ਕਵਿਤਾ)
 •    ਗ਼ਜ਼ਲ / ਸੁਰਜੀਤ ਸਿੰਘ ਕਾਉਂਕੇ (ਗ਼ਜ਼ਲ )
 •    ਮਿਸ਼ਰ ਦੇ ਲੋਕਾਂ ਦੇ ਨਾਮ / ਸਤੀਸ਼ ਠੁਕਰਾਲ ਸੋਨੀ (ਕਵਿਤਾ)
 •    ਸੱਚ ਆਖਾਂ / ਹਨੀ ਖੁੜੰਜ਼ (ਕਵਿਤਾ)
 •    ਭਖਦੇ ਮਸਲਿਆਂ 'ਤੇ ਸੰਵਾਦ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਕਬਿੱਤ / ਗੁਰਮੀਤ ਸਿੰਘ 'ਬਰਸਾਲ' (ਕਵਿਤਾ)
 •    ਜਾਦੂਗਰ / ਗੁਰਮੀਤ ਰਾਣਾ (ਕਵਿਤਾ)
 •    ਜ਼ਹਿਰੀ ਗੀਤ / ਗੁਰਮੇਲ ਬੀਰੋਕੇ (ਕਵਿਤਾ)
 •    ਮਤਲਬ / ਹਰਦੀਪ ਬਿਰਦੀ (ਕਵਿਤਾ)
 •    ਲੇਖਕਾਂ ਦੀ ਗੱਲਬਾਤ / ਸੁੱਖਾ ਭੂੰਦੜ (ਕਵਿਤਾ)
 •    ਗ਼ਜ਼ਲ / ਬਲਦੇਵ ਸਿੰਘ ਜਕੜੀਆ (ਗ਼ਜ਼ਲ )
 •    ਬੁੱਢੀ ਮਾਂ / ਬਲਜੀਤ ਸਿੰਘ 'ਭੰਗਚੜਹੀ' (ਕਵਿਤਾ)
 •    ਜ਼ਖ਼ਮਾਂ ਦੇ ਦਰਦ / ਸੁਖਵਿੰਦਰ ਕੌਰ 'ਹਰਿਆਓ' (ਕਵਿਤਾ)
 •    ਅਖ਼ਬਾਰ / ਹਰਦੇਵ ਸਿੰਘ (ਕਵਿਤਾ)
 • ਧੁੱਦਲ ਵਿਚੋਂ ਦਿਸਦੀਆਂ ਪੈੜਾਂ (ਸਵੈ ਜੀਵਨੀ )

  ਮਲਕੀਤ ਕੌਰ ਬਾਵਰਾ   

  Email: malkitjagjit@gmail.com
  Cell: +91 97794 31472
  Address: ਮੋਗਾ ਰੋਡ ਬਾਘਾ ਪੱਤੀ ਬਾਘਾ ਪੁਰਾਣਾ
  ਮੋਗਾ India
  ਮਲਕੀਤ ਕੌਰ ਬਾਵਰਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਅੱਜ ਕਲ੍ਹ ਦੇ ਬੱੱਿਚਆਂ ਨੂੰ ਤਾਂ ਵੈਸੇ ਪਤਾ ਹੀ ਨਹੀਂ ਹੋਣਾ ਕਿ ਧੁੱਦਲ ਕਿਸ ਨੂੰ ਕਹਿੰਦੇ ਹਨ ਕਿਉਂਕਿ ਅੱਜ ਕੱਲ੍ਹ ਪੈਸੇ ਨੇ ਬੱਚਿਆਂ ਦੀ ਜ਼ਿੰਦਗੀ ਐਸ਼ ਅਰਾਮ ਦੀ ਬਣਾ ਦਿੱਤੀ ਹੈ।ਥੋੜ੍ਹੀ ਦੂਰ ਜਾਣਾ ਹੋਵੇ ਤਾਂ ਵੀ ਬੱਚੇ ਮੋਟਰ ਸਾਈਕਲ ਜਾਂ ਕਾਰ ਬਿਨਾਂ ਨਹੀਂ ਤੁਰਦੇ। ਪਰ ਮੈਂ ੧੯੭੬-੭੭ ਦੀ ਗੱਲ ਕਰ ਰਹੀ ਹਾਂ ਜਦੋਂ ਕੋਈ ਕੋਈ ਸੜਕ ਹੀ ਬਣੀ ਹੁੰਦੀ ਸੀ, ਨਹੀਂ ਤਾਂ ਸਾਰੇ ਰਾਹ ਕੱਚੇ ਹੀ ਸਨ। ਜਦੋਂ ਕੱਚੇ ਰਾਹਾਂ ਤੇ ਪੈਰ ਧਰਨਾ ਤਾਂ ਬਹੁਤ ਹੀ ਬਰੀਕ ਹੋਈ ਮਿੱਟੀ ਜਿਸ ਨੂੰ ਧੁੱਦਲ ਕਹਿੰਦੇ ਸੀ, ਉਪਰ ਨੂੰ ਚੜ੍ਹ ਜਾਣੀ ਤੇ ਮੂੰਹ ਸਿਰ ਉਸ ਉਡੀ ਧੁੱਦਲ ਨਾਲ ਭਰ ਜਾਣਾ।
  ਮੈਂ ਸਰਕਾਰੀ ਸਕੂਲ ਜ਼ਿਲ੍ਹਾ ਮੁਕਤਸਰ ਦੇ ਇਕ ਪਿੰਡ ਵਿਚ ਜੇ.ਬੀ.ਟੀ. ਟੀਚਰ ਲੱਗੀ ਹੋਈ ਸੀ। ਮੈਂ ਅਜੇ ਸਾਈਕਲ ਸਿੱਖੀ ਨਹੀਂ ਸੀ। ਮੈਂ ਤੇ ਮੇਰੇ ਪਤੀ ਸ. ਜਗਜੀਤ ਸਿੰਘ ਬਾਵਰਾ ਜੀ ਘਰੋਂ ੬ ਵਜੇ ਸਵੇਰੇ ਇਕੋ ਸਾਈਕਲ ਤੇ ਜਾਂਦੇ। ਮੈਂ ਸਵੇਰੇ ਤਾਜ਼ੀ ਰੋਟੀ ਸਬਜ਼ੀ ਬਣਾ ਕੇ ਪੈਕ ਕਰ ਲੈਂਦੀ। ਉਹ ਮੈਨੂੰ ਸਕੂਲ ਤੋਂ ਦੋ ਕਿਲੋਮੀਟਰ ਉਰਾਂ੍ਹ ਹੀ ਛਡ ਦਿੰਦੇ ਸੀ ਕਿਉਂਕਿ ਉਨ੍ਹਾਂ ਨੇ ਵੀ ਵਾਪਸ ਸੱਤ ਵਜਦੇ ਨੂੰ ਸਕੂਲ ਵਿਚ ਡਿਊਟੀ ਤੇ ਪਹੁੰਚਣਾ ਹੁੰਦਾ ਸੀ। ਉਸ ਸਮੇਂ ਸਕੂਲ ਲੱਗਣ ਦਾ ਸਮਾਂ ਸਵੇਰੇ ਸੱਤ ਵਜੇ ਦਾ ਹੁੰਦਾ ਸੀ। ਬਾਕੀ ਦੋ ਕਿਲੋਮੀਟਰ ਦੀ ਵਾਟ ਮੈਂ ਪੈਦਲ ਹੀ ਚੱਲ ਕੇ ਸਕੂਲ ਸਮੇਂ ਸਿਰ ਪਹੁੰਚ ਜਾਂਦੀ। ਕਿਉਂਕਿ ਪ੍ਰਮਾਤਮਾ ਨੇ ਮੈਨੂੰ ਪੈਦਲ ਤੁਰਨ ਤੇ ਕੰਮ ਕਰਨ ਦੀ ਸ਼ਕਤੀ ਬਹੁਤ ਦਿੱਤੀ ਸੀ। ਮੈਂ ਪ੍ਰਮਾਤਮਾ ਦੇ ਸਹਾਰੇ ਤੋਂ ਬਿਨਾਂ ਬੱਚੇ ਪਾਲਣ ਵਿਚ ਵੀ ਕਦੇ ਕਿਸੇ ਦੀ ਸਹਾਇਤਾ ਲੈਣ ਦੀ ਲੋੜ ਨਹੀਂ ਸਮਝੀ ਸੀ।
  ਫਿਰ ਦੋ ਵੱਜ ਕੇ ਪੰਜਾਹ ਮਿੰਟ ਤੇ ਵਾਪਸ ਆਉਣ ਵੇਲੇ ਕੁਝ ਵਾਟ ਮੈਂ ਬਸ ਤੇ ਸਫਰ ਕਰਨਾ। ਫਿਰ ਦੋ ਕੁ ਮੀਲ ਦੀ ਵਾਟ ਤੁਰ ਕੇ ਘਰ ਆਉਣ ਤੱਕ ਉਸੇ ਰਾਹ ਧੁੱਦਲ ਨਾਲ ਕਪੜੇ, ਮੂੰਹ ਸਿਰ ਸਭ ਚਿੱਟਾ ਹੋ ਜਾਂਦਾ ਸੀ।ਉਸ ਸਮੇਂ ਗਾਇਕਾ ਸੁਰਿੰਦਰ ਕੌਰ ਦੇ ਬੋਲ ਮਨ ਵਿਚ ਆ ਜਾਂਦੇ, ਜਿੰਨਾਂ੍ਹ ਰਾਹਾਂ ਦੀ ਮੈਂ ਸਾਰ ਨਾ ਜਾਣਾ ਉਹਨੀ ਰਾਹੀਂ ਵੇ ਮੈਨੂੰ ਤੁਰਨਾ ਪਿਆ। ਉਸ ਸਮੇਂ ਰਾਹਾਂ ਵਿਚ ਇਕੱਲੇ ਤੁਰਨਾ ਕੋਈ ਡਰ ਵਾਲੀ ਗੱਲ ਨਹੀਂ ਸੀ। ਜਿਵੇਂ ਅੱਜ ਕੱਲ੍ਹ ਕੁਝ ਦੂਰੀ ਤੇ ਜਾਣ ਨੂੰ ਵੀ ਡਰ ਲਗਦਾ ਹੈ, ਖਾਸ ਕਰ ਇਕੱਲਿਆਂ ਨੂੰ। ਮੇਰੀ ਬੱਚੀ ਜੋ ਉਦੋਂ ਮਸਾ ਤਿੰਨ ਕੁ ਸਾਲ ਦੀ ਸੀ ਵੀ ਨਾਲ ਜਾਂਦੀ ਸੀ। ਮੈਨੂੰ ਉਸ ਦੀ ਇਕ ਗੱਲ ਬਹੁਤ ਯਾਦ ਆਉਂਦੀ ਹੈ।ਉਹ ਨੱਚਣ ਗਾਉਣ ਇਥੋਂ ਤਕ ਕਿ ਲੰਬੀਆਂ ਹੇਕਾਂ ਵਾਲੇ ਗੀਤ ਵੀ ਗਾਉਣ ਦੀ ਬਹੁਤ ਸ਼ੋਕੀਨ ਸੀ।ਉਸ ਨੇ ਰਾਹ ਵਿਚ ਮੈਨੂੰ ਕਹਿਣਾ ਮੰਮੀ ਜੀ ਮੈਂ ਤੁਹਾਨੂੰ ਨੱਚ ਕੇ ਦਿਖਾਵਾਂ? ਮੈਂ ਹਾਂ ਕਹਿ ਕੇ ਉਸ ਨੂੰ ਨਚਦੀ ਨੂੰ ਦੇਖਣ ਲਈ ਦੋ ਕੁ ਮਿੰਟ ਖੜ੍ਹ ਜਾਣਾ। ਉਸ ਨੂੰ ਉਸ ਧੁੱਦਲ ਵਿਚ ਨੱਚਣ ਦਾ ਇਸ ਕਰ ਕੇ ਸ਼ੋਕ ਹੁੰਦਾ ਸੀ ਕਿਉਂਕਿ ਧੁੱਦਲ ਤੇ ਪੈਰ ਰੱਖਣ ਨਾਲ ਉਪਰ ਉਠਦੀ ਸੀ ਜੋ ਉਸ ਨੂੰ ਚੰਗੀ ਲਗਦੀ ਸੀ।
  ਸਾਡੀ ਬੱਚੀ ਨੇ ਸ਼ੁਰੂ ਤੋਂ ਹੀ ਮੇਰਾ ਬਹੁਤ ਸਾਥ ਦਿੱਤਾ ਜੋ ਕਿ ਅੱਜ ਤੱਕ ਵੀ ਸਾਡੇ ਦੁੱਖ ਸੁਖ ਵਿਚ ਪੂਰੀ ਸਹਾਇਕ ਬਣਦੀ ਹੈ।ਉਹ ਅੱਜ ਕੱਲ੍ਹ ਸਰਕਾਰੀ ਹਸਪਤਾਲ ਵਿਚ ਫਾਰਮਾਸਿਸਟ ਹੈ। ਉਹ ਆਪਣੀ ਨੌਕਰੀ ਦੇ ਨਾਲ ਨਾਲ ਘਰ ਪ੍ਰਤੀ ਵੀ ਪੂਰੀ ਜ਼ਿੰਮੇਦਾਰ ਹੈ ਅਤੇ ਜਦੋਂ ਵੀ ਸਾਨੂੰ ਲੋੜ ਹੋਵੇ ਤਾਂ ਸਾਡੀ ਵੀ ਸਹਾਇਕ ਬਣਦੀ ਹੈ।ਜੋ ਮੈਂ ਕਹਿ ਰਹੀ ਸੀ ਕਿ ਅੱਜ ਕਲ੍ਹ ਦੇ ਬੱਚੇ ਤਾਂ ਧੁੱਦਲ ਬਾਰੇ ਜਾਣਦੇ ਹੀ ਨਹੀਂ ਹੋਣੇ। ਇਥੋਂ ਤਕ ਕਿ ਸ਼ਾਇਦ ਮੇਰੇ ਬੇਟੇ ਨੂੰ ਵੀ ਇਸ ਬਾਰੇ ਗਿਆਨ ਨਾ ਹੋਵੇ ਕਿਉਂਕਿ ਉਸ ਨੇ ਮੇਰੇ ਨਾਲ ਸਫਰ ਬੱਸਾਂ ਵਿਚ ਹੀ ਕੀਤਾ ਹੈ।ਮੇਰਾ ਬੇਟਾ ਸਤਿੰਦਰ ਜੋ ਕਿ ਲੇਖਕ ਦਵਿੰਦਰ ਸਿੰਘ ਸੇਖਾ ਦੀ ਬੇਟੀ ਜੋ ਕਿ ਸਾਡੀ ਨੂੰਹ ਰਾਣੀ ਇਕ ਪਿਆਰੀ ਧੀ ਬਣੀ ਹੋਈ ਹੈ ਨਾਲ ਵਿਆਹਿਆ ਹੋਇਆ ਹੈ, ਆਪਣੀਆਂ ਦੋ ਬੇਟੀਆਂ ਨਾਲ ਯੂ ਅੇਸ ਏ ਵਿਚ ਬਹੁਤ ਵਧੀਆ ਸੈੱਟ ਹੈ।ਉਹ ਸਾਨੂੰ ਵੀ ਗਰਮੀਆਂ ਵਿਚ ਆਪਣੇ ਕੋਲ ਬੁਲਾ ਲੈਂਦੇ ਹਨ।ਮਈ ਜੂਨ ਵਿਚ ਪੰਜਾਬ ਵਿਚ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਉਦੋਂ ਅਸੀਂ ਬੱਚਿਆਂ ਕੋਲ ਜਾਣ ਲਈ ਜਹਾਜ ਦਾ ਸਫਰ ਕਰਦੇ ਹਾਂ।ਭਾਵੇਂ ਪਹਿਲਾਂ ਇਹੀ ਗਰਮੀਆਂ ਆਪਣੇ ਸਿਰ ਤੇ ਹੰਢਾਈਆਂ ਹਨ।ਵਡੀ ਗੱਲ ਇਹ ਹੈ ਕਿ ਹੁਣ ਅਸੀਂ ਰਿਟਾਇਰ ਹੋ ਕੇ ਸਭ ਕੰਮਾਂ ਤੋਂ ਫਾਰਗ ਹੋ ਗਏ ਹਾਂ। ਇਉਂ ਵੀ ਕਹਿ ਸਕਦੇ ਹਾਂ ਕਿ ਬੱਚਿਆਂ ਕੋਲ ਜਾ ਕੇ ਜ਼ਿਆਦਾ ਜੀਅ ਲਗਦਾ ਹੈ।
  ਭਾਵੇਂ ਜਹਾਜ ਵਿਚ ਸਫਰ ਕਰਦਿਆਂ ਅੱਠ ਸਾਲ ਹੋ ਹੋ ਗਏ ਪਰ ਮੈਨੂੰ ਉਹ ਪੈਦਲ ਸਫਰ ਜੋ ਧੁੱਦਲ ਵਿਚ ਕੀਤਾ ਸੀ ਕਦੇ ਵੀ ਨਹੀਂ ਭੁਲਦਾ।ਮੇਰੇ ਪਤੀ ਨੇ ਮੈਨੂੰ ਵੀ ਸਾਈਕਲ ਸਿਖਾ ਦਿੱਤਾ।ਉਸ ਤੋਂ ਬਾਅਦ ਮੈਂ ਆਪ ਸਾਈਕਲ ਚਲਾ ਕੇ ਸਕੂਲ ਜਾਣਾ ਸ਼ੁਰੂ ਕਰ ਦਿੱਤਾ।ਪਰ ਉਸੇ ਧੁੱਦਲ ਨਾਲ ਮੂੰਹ ਸਿਰ ਭਰ ਜਾਣਾ। ਸਕੂਲ ਜਾ ਕੇ ਮੂੰਹ ਹੱਥ ਧੋਣਾ ਤੇ ਵਾਪਸ ਘਰ ਆ ਕੇ ਵੀ ਨਹਾਉਣ ਨਾਲ ਤਸੱਲੀ ਹੋਣੀ।
  ਕੋਈ ਘਟਨਾ ਜ਼ਿੰਦਗੀ 'ਚ ਇਹੋ ਜਿਹੀ ਵਾਪਰਦੀ ਹੈ ਕਿ ਉਹ ਕਦੇ ਨਹੀਂ ਭੁਲਦੀ। ਸ਼ੁਰੂ ਸ਼ੁਰੂ ਵਿਚ ਸਾਈਕਲ ਸਿੱਖ ਕੇ ਮੈਂ ਆਪ ਚਲਾਉਣ ਲੱਗੀ ਤਾਂ ਗਰਮੀ ਵਿਚ ਇਕ ਦਿਨ ਸਕੂਲ ਤੋਂ ਵਾਪਸ ਆ ਰਹੀ ਸੀ ਤਾਂ ਮੇਰੇ ਸਾਹਮਣੇ ਬੱਸ ਆ ਗਈ। ਮੈਂ ਆਪਣੇ ਹੱਥ ਜਾ ਰਹੀ ਸੀ ਤੇ ਬੱਸ ਵੀ ਆਪਣੇ ਹੱਥ ਸੀ ਪਰ ਬੱਸ ਨੂੰ ਦੇਖ ਕੇ ਸਾਈਕਲ ਡੋਲ ਗਿਆ। ਮੇਰੇ ਖੱਬੇ ਹੱਥ ਪੰਜ ਫੁਟ ਡੂੰਘਾ ਖਾਲ ਸੀ।ਪਰ ਖਾਲੇ ਵਿਚ ਪਾਣੀ ਨਹੀਂ ਸੀ। ਇਹ ਖਾਲੇ ਖੇਤਾਂ ਨੂੰ ਪਾਣੀ ਦੇਣ ਲਈ ਹੁੰਦੇ ਹਨ।ਅੱਜ ਕਲ੍ਹ ਤਾਂ ਸਾਰੇ ਖਾਲੇ ਪੱਕੇ ਬਣ ਗਏ ਹਨ ਪਰ ਉਦੋਂ ਅਜੇ ਕੱਚੇ ਹੀ ਹੁੰਦੇ ਸਨ। ਉਸ ਖਾਲੇ ਵਿਚ ਮੈਂ ਤੇ ਮੇਰਾ ਸਾਈਕਲ ਧੜੰਮ ਕਰ ਕੇ ਡਿਗ ਪਏ।ਪ੍ਰਮਾਤਮਾ ਦੀ ਮਿਹਰ ਨਾਲ ਮੇਰੇ ਕੋਈ ਸੱਟ ਫੇਟ ਨਾ ਵੱਜੀ। ਪ੍ਰਮਾਤਮਾ ਮੇਰਾ ਸਦਾ ਹੀ ਸਹਾਈ ਹੋਇਆ ਹੈ।ਮੈਂ ਹੌਸਲੇ ਨਾਲ ਸਾਈਕਲ ਬਾਹਰ ਕਢਿਆ ਤੇ ਆਪ ਵੀ ਬਾਹਰ ਹੋ ਗਈ। ਉਸੇ ਧੁੱਦਲ ਵਿਚ ਸਾਈਕਲ ਚਲਾ ਕੇ ਜਾਂਦੀ ਨੂੰ ਦੇਖਦਿਆਂ ਚੋਣੀਆਂ ਬਹੁਤ ਹੈਰਾਨ ਹੁੰਦੀਆਂ। ਕਪਾਹਾਂ ਦੇ ਮੌਸਮ ਵਿਚ ਅੋਰਤਾਂ ਕਪਾਹਾਂ ਆਮ ਹੀ ਚੁਗਦੀਆਂ ਸਨ। ਨਿੱਕੀ ਹੁੰਦੀ ਮੈਂ ਵੀ ਕਪਾਹ ਚੁਣਦੀ ਰਹੀ ਹਾਂ। ਉਨਾਂ੍ਹ ਨੇ ਮਖੌਲ ਨਾਲ ਕਹਿਣਾ ਕਿ ਮਾਸਟਰਨੀ ਡਿੱਗੀ ਕਿ ਡਿੱਗੀ। ਪਰ ਮੈਂ ਆਪਣੀ ਮਸਤੀ ਨਾਲ ਸਾਰਾ ਸਫਰ ਉਸੇ ਧੁੱਦਲ ਵਿਚ ਤੈਅ ਕਰ ਲੈਣਾ।   
  ਹਰ ਇਕ ਇਨਸਾਨ ਅੋਖਿਆਈਆ ਝੱਲ ਕੇ ਸੌਖਿਆਈਆਂ ਵਿਚ ਪੈਰ ਧਰਦਾ ਹੈ।ਅਸੀਂ ਆਪਣੇ ਆਪ ਨੂੰ ਖੁਸ਼ ਕਿਸਮਤ ਸਮਝਦੇ ਹਾਂ ਕਿ ਸਾਡੇ ਬੱਚੇ ਬਹੁਤ ਹੀ ਆਗਿਆਕਾਰੀ ਹਨ। ਇਥੋਂ ਤਕ ਕਿ ਬੇਟਾ ਅਮਰੀਕਾ ਤੋਂ ਵੀ ਡਿਊਟੀ ਤੇ ਜਾਣ ਸਮੇਂ ਵੀ ਤੇ ਆਉਣ ਵੇਲੇ ਵੀ ਫੋਨ ਜ਼ਰੂਰ ਕਰਦਾ ਹੈ।ਅੱਜ ਕੱਲ੍ਹ ਤਾਂ ਆਹਮੋ ਸਾਹਮਣੇ ਜਿਸ ਨੂੰ ਫੇਸ ਟਾਈਮ ਕਿਹਾ ਜਾਂਦਾ ਹੈ ਵੀ ਗੱਲ ਹੋ ਜਾਂਦੀ ਹੈ।ਇਸ ਤਰਾਂ੍ਹ ਇਕ ਦੂਜੇ ਨੂੰ ਦੇਖ ਕੇ ਮਨ ਸ਼ਾਂਤ ਹੋ ਜਾਂਦਾ ਹੈ।ਮੇਰੀ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਜਿਵੇਂ ਸਾਡੇ ਬੱਚੇ ਆਗਿਆਕਾਰ ਹਨ ਉਸ ਤਰ੍ਹਾਂ ਸਭ ਦੇ ਬੱਚੇ ਜ਼ਿੰਦਗੀ ਵਿਚ ਅਡਜਸਟ ਤੇ ਆਗਿਆਕਾਰ ਹੋਣ।ਅੱਜ ਜਦੋਂ ਅਮਰੀਕਾ ਵਿਚ ਨੂੰਹ ਪੁੱਤਰ ਕੋਲ ਦੋ ਕਾਰਾਂ ਹਨ। ਜੇ ਕਦੇ ਘੁੰਮਣ ਨੂੰ ਮਨ ਨਾ ਵੀ ਕਰਦਾ ਹੋਵੇ ਤਾਂ ਵੀ ਬੱਚਿਆਂ ਦੀ ਖੁਸ਼ੀ ਵਿਚ ਆਪਣੀ ਖੁਸ਼ੀ ਸਮਝਦੇ ਹੋਏ ਨਾਲ ਚੱਲ ਪੈਂਦੇ ਹਾਂ।ਪੈਦਲ. ਸਾਈਕਲ, ਕਾਰਾਂ ਤੇ ਬੱਸ ਦਾ ਸਫਰ ਕਰਦਿਆਂ ਉਹ ਧੁੱਦਲ ਵਾਲਾ ਸਫਰ ਕਦੇ ਨਹੀਂ ਭੁੱਲਦਾ।