ਕਵਿਤਾਵਾਂ

 •    ਛੋਟੇ ਸਾਹਿਬਜਾਦੇ ਤੇ ਵਜ਼ੀਰ ਖਾਨ / ਮੇਹਰ ਸਿੰਘ ਸੇਖਾ (ਕਵੀਸ਼ਰੀ )
 •    ਦੁਨੀਆਂ ਗੋਲ ਹੈ / ਜਗਜੀਵਨ ਕੌਰ (ਕਵਿਤਾ)
 •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
 •    ਦਸ ਗ਼ਜ਼ਲਾਂ / ਗੁਰਭਜਨ ਗਿੱਲ (ਗ਼ਜ਼ਲ )
 •    ਛੱਲਾ / ਲੱਕੀ ਚਾਵਲਾ (ਕਵਿਤਾ)
 •    ਗ਼ਜ਼ਲ / ਸੁਰਜੀਤ ਸਿੰਘ ਕਾਉਂਕੇ (ਗ਼ਜ਼ਲ )
 •    ਮਿਸ਼ਰ ਦੇ ਲੋਕਾਂ ਦੇ ਨਾਮ / ਸਤੀਸ਼ ਠੁਕਰਾਲ ਸੋਨੀ (ਕਵਿਤਾ)
 •    ਸੱਚ ਆਖਾਂ / ਹਨੀ ਖੁੜੰਜ਼ (ਕਵਿਤਾ)
 •    ਭਖਦੇ ਮਸਲਿਆਂ 'ਤੇ ਸੰਵਾਦ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਕਬਿੱਤ / ਗੁਰਮੀਤ ਸਿੰਘ 'ਬਰਸਾਲ' (ਕਵਿਤਾ)
 •    ਜਾਦੂਗਰ / ਗੁਰਮੀਤ ਰਾਣਾ (ਕਵਿਤਾ)
 •    ਜ਼ਹਿਰੀ ਗੀਤ / ਗੁਰਮੇਲ ਬੀਰੋਕੇ (ਕਵਿਤਾ)
 •    ਮਤਲਬ / ਹਰਦੀਪ ਬਿਰਦੀ (ਕਵਿਤਾ)
 •    ਲੇਖਕਾਂ ਦੀ ਗੱਲਬਾਤ / ਸੁੱਖਾ ਭੂੰਦੜ (ਕਵਿਤਾ)
 •    ਗ਼ਜ਼ਲ / ਬਲਦੇਵ ਸਿੰਘ ਜਕੜੀਆ (ਗ਼ਜ਼ਲ )
 •    ਬੁੱਢੀ ਮਾਂ / ਬਲਜੀਤ ਸਿੰਘ 'ਭੰਗਚੜਹੀ' (ਕਵਿਤਾ)
 •    ਜ਼ਖ਼ਮਾਂ ਦੇ ਦਰਦ / ਸੁਖਵਿੰਦਰ ਕੌਰ 'ਹਰਿਆਓ' (ਕਵਿਤਾ)
 •    ਅਖ਼ਬਾਰ / ਹਰਦੇਵ ਸਿੰਘ (ਕਵਿਤਾ)
 • ਗਾਇਕ ਦਾ ਅਖਾੜਾ (ਮਿੰਨੀ ਕਹਾਣੀ)

  ਹਰਮਿੰਦਰ ਸਿੰਘ 'ਭੱਟ'   

  Email: pressharminder@sahibsewa.com
  Cell: +91 99140 62205
  Address:
  India
  ਹਰਮਿੰਦਰ ਸਿੰਘ 'ਭੱਟ' ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਕਿਸੇ ਨਾਮੀ ਗਾਇਕ ਦੇ ਅਖਾੜੇ ਨੂੰ ਲੈ ਕੇ ਪਿੰਡ ਤੋਂ ਥੋੜਾ੍ਹ ਦੂਰ ਸ਼ਾਮਲਾਤ ਦੀ ਜਗਾ੍ਹ ਤੇ ਲੋਕਾਂ ਦੀ ਭੀੜ ਵਧਦੀ ਜਾ ਰਹੀ ਸੀ । ਕੁੱਝ ਲੋਕ ਤਾਂ ਸ਼ਾਮਲਾਤ ਵਾਲੀ ਖ਼ਾਲੀ ਪਈ ਜ਼ਮੀਨ ਦੇ ਨੇੜਲੇ ਘਰਾਂ ਵਾਲੇ ਸਨ ਜੋ ਕਹਿ ਰਹੇ ਸਨ ਕਿ ''ਨਹੀਂ ਇਹ ਅਖਾੜਾ ਇੱਥੇ ਨਹੀਂ ਲੱਗ ਸਕਦਾ ਤੇ ਨਾ ਹੀ ਲਾਉਣ ਦੇਣਾ ਏ.....'' ਤੇ ਦੂਜੇ ਕਹਿ ਰਹੇ ਸਨ ''ਇਹ ਕਿਵੇਂ ਉਹ ਸਕਦਾ ਹੈ ਹਰੇਕ ਸਾਲ ਮੇਲਾ ਤਾਂ ਇੱਥੇ ਹੀ ਲੱਗਦਾ ਹੈ ਤੇ ਇੱਥੇ ਹੀ ਲੱਗੇਗਾ......''
   ਅਖਾੜਾ ਲਗਾਉਣ ਦੀ ਜ਼ਿੱਦ ਕਰਨ ਵਾਲੇ ਤਕੜੇ ਘਰਾਂ ਦੇ ਸਨ ਜਿਨਾ੍ਹ ਦੀ ਅਗਵਾਈ ਲੰਬੜਾ ਦਾ ਭੋਲਾ ਕਰ ਰਿਹਾ ਸੀ ਤੇ ਬਾਕੀ ਸ਼ਾਮਲਾਤ ਦੀ ਜ਼ਮੀਨ ਦੇ ਨੇੜੇ ਦੇ ਅੱਧ ਕੱਚੇ ਪੱਕੇ ਘਰਾਂ ਦੇ ਗ਼ਰੀਬ ਲੋਕ ਸਨ ਜਿਨਾ੍ਹ ਦੀ ਹਿਮਾਇਤ ਵਿਚ ਪਿੰਡ ਦਾ ਰਿਜ਼ਰਵ ਕੋਟੇ ਵਿਚੋਂ ਬਣਿਆ ਸਰਪੰਚ ਸਜਣ ਸਿੰਘ ''ਚਲੋ ਮੰਨਦੇ ਆ ਚਲੋ ਮੰਨਦੇ ਆ........'' ਤੇ  ''ਇਨਾ੍ਹ ਦੀ ਵੀ ਗੱਲ ਸੁਣ ਤਾਂ ਲੈਣੇ ਆ ਸਰਦਾਰਾ.......'' ਕਹਿ ਕੇ ਕਰ ਰਿਹਾ ਸੀ। ਪਰ ਉਸ ਦੀ ਵੀ ਕੋਈ ਵਾਹ ਨਹੀਂ ਚੱਲ ਰਹੀ ਸੀ  ਉਹ ਵੀ ਕੀ ਕਰਦਾ ਉਹ ਤਾਂ ਤਕੜਿਆਂ ਦੇ ਹੱਥਾਂ ਦੀ ਕਠਪੁਤਲੀ ਬਣਨ ਲਈ ਮਜਬੂਰ ਜੋ ਹੋ ਰਿਹਾ ਸੀ। 
  ਐਨੇ ਨੂੰ ਭੋਲੋ ਦੇ ਘਰੋ ਉਸ ਦਾ ਛੋਟਾ ਮੁੰਡਾ ਕੁਲਦੀਪ ਭੱਜਿਆ ਭੱਜਿਆ ਆਇਆ ਤੇ ਕਹਿਣ ਲੱਗਿਆ ''ਬਾਪੂ ਆ ਆਪਣੇ ਗੁਆਂਢ ਵਿਚ ਵਿਆਹ ਵਾਲਿਆਂ ਦੇ ਘਰ ਡੀ ਜੇ ਦੀ ਆਵਾਜ਼ ਬੜੀ ਉੱਚੀ ਕੀਤੀ ਹੋਈ ਆ.........ਨਾਲੇ ਦੋ ਸ਼ਰਾਬੀ ਜਿਹੇ ਬੀਹੀ ਵਿਚ ਲੜੀ ਜਾਂਦੇ ਨੇ.......... ਤੇ ਗੰਦੀਆਂ ਗੰਦੀਆਂ ਗਾਲਾ੍ਹ ਵੀ ਕੱਢੀ ਜਾਂਦੇ ਨੇ......... ਛੇਤੀ ਚੱਲ ਘਰ ਬੀਬੀ ਨੇ ਭੇਜਿਆ ਕਹਿੰਦੀ ਘਰੇ ਧੀਆਂ ਭੈਣਾਂ ਨੇ ਤੇਰੇ ਬਾਪੂ ਨੂੰ ਬੁਲਾ ਕੇ ਲੈ ਕੇ ਆ ਹਟਾਊ ਇੰਨਾ ਨੂੰ ਉਹੀ'' 
  ਉੱਥੇ ਇਕੱਤਰ ਹੋਏ ਸਾਰੇ ਲੋਕਾਂ ਨੂੰ ਆਪਣੇ ਵੱਲ ਦੇਖਦਾ ਹੋਇਆ ਭੋਲੇ ਨੇ ਸਿਰ ਝੁਕਾ ਲਿਆ ਤੇ ਕੁਲਦੀਪ ਨਾਲ ਆਪਣੇ ਘਰ ਵੱਲ ਨੂੰ ਤੁਰ ਪਿਆ ਉਸ ਨੂੰ ਜਾਂਦੇ ਦੇਖ ਅਖਾੜਾ ਲਗਾਉਣ ਦੀ ਜ਼ਿੱਦ ਕਰਨ ਵਾਲੇ ਵੀ ਤੁਰ ਪਏ।