ਕਵਿਤਾਵਾਂ

 •    ਛੋਟੇ ਸਾਹਿਬਜਾਦੇ ਤੇ ਵਜ਼ੀਰ ਖਾਨ / ਮੇਹਰ ਸਿੰਘ ਸੇਖਾ (ਕਵੀਸ਼ਰੀ )
 •    ਦੁਨੀਆਂ ਗੋਲ ਹੈ / ਜਗਜੀਵਨ ਕੌਰ (ਕਵਿਤਾ)
 •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
 •    ਦਸ ਗ਼ਜ਼ਲਾਂ / ਗੁਰਭਜਨ ਗਿੱਲ (ਗ਼ਜ਼ਲ )
 •    ਛੱਲਾ / ਲੱਕੀ ਚਾਵਲਾ (ਕਵਿਤਾ)
 •    ਗ਼ਜ਼ਲ / ਸੁਰਜੀਤ ਸਿੰਘ ਕਾਉਂਕੇ (ਗ਼ਜ਼ਲ )
 •    ਮਿਸ਼ਰ ਦੇ ਲੋਕਾਂ ਦੇ ਨਾਮ / ਸਤੀਸ਼ ਠੁਕਰਾਲ ਸੋਨੀ (ਕਵਿਤਾ)
 •    ਸੱਚ ਆਖਾਂ / ਹਨੀ ਖੁੜੰਜ਼ (ਕਵਿਤਾ)
 •    ਭਖਦੇ ਮਸਲਿਆਂ 'ਤੇ ਸੰਵਾਦ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਕਬਿੱਤ / ਗੁਰਮੀਤ ਸਿੰਘ 'ਬਰਸਾਲ' (ਕਵਿਤਾ)
 •    ਜਾਦੂਗਰ / ਗੁਰਮੀਤ ਰਾਣਾ (ਕਵਿਤਾ)
 •    ਜ਼ਹਿਰੀ ਗੀਤ / ਗੁਰਮੇਲ ਬੀਰੋਕੇ (ਕਵਿਤਾ)
 •    ਮਤਲਬ / ਹਰਦੀਪ ਬਿਰਦੀ (ਕਵਿਤਾ)
 •    ਲੇਖਕਾਂ ਦੀ ਗੱਲਬਾਤ / ਸੁੱਖਾ ਭੂੰਦੜ (ਕਵਿਤਾ)
 •    ਗ਼ਜ਼ਲ / ਬਲਦੇਵ ਸਿੰਘ ਜਕੜੀਆ (ਗ਼ਜ਼ਲ )
 •    ਬੁੱਢੀ ਮਾਂ / ਬਲਜੀਤ ਸਿੰਘ 'ਭੰਗਚੜਹੀ' (ਕਵਿਤਾ)
 •    ਜ਼ਖ਼ਮਾਂ ਦੇ ਦਰਦ / ਸੁਖਵਿੰਦਰ ਕੌਰ 'ਹਰਿਆਓ' (ਕਵਿਤਾ)
 •    ਅਖ਼ਬਾਰ / ਹਰਦੇਵ ਸਿੰਘ (ਕਵਿਤਾ)
 • ਹੀਰ (ਭਾਗ-2`) (ਕਿੱਸਾ ਕਾਵਿ)

  ਵਾਰਿਸ ਸ਼ਾਹ   

  Address:
  ਸ਼ੇਖੂਪੁਰਾ Pakistan
  ਵਾਰਿਸ ਸ਼ਾਹ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  order abortion pill online usa

  name of abortion pill in u
   ਰਾਂਝਾ ਮਸੀਤ ਵਿੱਚੱ ਪੁੱੱਜਾ
  ਵਾਹ ਲਾ ਰਹੇ ਭਾਈਆ ਭੀ ਰਾਂਝਾ ਰੁਠ ਹਜ਼ਾਰਿਉਂ ਧਾਇਆ ਏ
  ਭੁਖ ਨੰਗ ਨੂੰ ਝਾਕ ਕੇ ਪੰਧ ਕਰਕੇ ਰਾਤੀਂ ਵਿੱਚ ਮਸੀਤ ਦੇ ਛਾਇਆ ਏ
  ਹਥ ਵੰਝਲੀ ਪਕੜ ਕੇ ਰਾਤ ਅੱਧੀ ਰਾਂਝੇ ਮਜ਼ਾ ਭਈ ਖ਼ੂਬ ਬਣਾਇਆ ਏ
  ਰਨ ਮਰਦ ਨਾ ਪਿੰਡ ਵਿੱਚ ਰਹਿਆ ਕੋਈ ਸਭਾ ਗਿਰਦ ਮਸੀਤ ਸਦਾਇਆ ਏ
  ਵਾਰਸ ਸ਼ਾਹ ਮੀਆਂ ਪੰਡ ਝਗੜਿਆਂ ਦੀ ਪਿੱਛੋਂ ਮੁੱਲਾਂ ਮਸੀਤ ਦਾ ਆਇਆ ਏ

   ਮਸੀਤ ਦੀ ਸਿਫਤ
  ਮਸਜਿਦ ਬੈਤੁਲ ਅਤੀਕ ਮਿਸਾਲ ਆਹੀ ਖਾਨਾ ਕਾਅਬਿਉਂ ਡੌਲ ਉਤਾਰਿਆ ਨੇ
  ਗੋਇਆ ਅਕਸਾ ਦੇ ਨਾਲ ਦੀ ਭੈਨ ਦੂਈ ਸ਼ਾਇਦ ਸੰਦਲੀ ਨੂਰ ਉਸਾਰਿਆ ਨੇ
  ਪੜ੍ਹਨ ਫਾਜ਼ਿਲ ਦਰਸ ਦਰਵੇਸ਼ ਮੁਫਤੀ ਖ਼ੂਬ ਕਢ ਅਲਹਾਨ ਪਰਕਾਰਿਆ ਨੇ
  ਤਾਅਲੀਲ ਮੀਜ਼ਾਨ ਤੇ ਸਰਫ ਬਹਾਈ, ਸਰਫ ਮੀਰ ਭੀ ਯਾਦ ਪੁਕਾਰਿਆ ਨੇ
  ਕਾਜ਼ੀ ਕੁਤਬ ਤੇ ਕਨਜ਼ ਅਨਵਾਅ ਬਾਰਾਂ ਮਸਊਣੀਆ ਜਿਲਦ ਸਵਾਰਿਆ ਨੇ
  ਖ਼ਾਨੀ ਨਾਲ ਮਜਮੂਆ ਸੁਲਤਾਨੀਆਂ ਦੇ ਅਤੇ ਹੈਰਤੁਲਫਿੱਕਾ ਨਵਾਰਿਆ ਨੇ
  ਫਤਾਵਾ ਬਰਹਨਾ ਮੰਜ਼ੂਮ ਸ਼ਾਹਾਂ ਨਾਲ ਜ਼ੁਬਦਿਆਂ ਹਿਫ਼ਜ਼ ਕਰਾਰਿਆ ਨੇ
  ਮੁਆਰਜੁਲਨਬੂਤ ਖ਼ੁਲਾਲਿਆਂ ਤੋਂ ਰੋਜ਼ਾ ਨਾਲ ਅਖ਼ਲਾਸ ਪਸਾਰਿਆ ਨੇ
  ਜ਼ਰਾਦਿਆਂ ਦੇ ਨਾਲ ਸ਼ਰ੍ਹਾ ਮੁੱਲਾ ਜ਼ਨਜਾਨੀਆਂ ਨਹਿਵ ਨਤਾਰਿਆ ਨੇ
  ਕਰਨ ਹਿਫਜ਼ ਕੁਰਾਨ, ਤਫਸੀਰ ਦੌਰਾਂ ਗ਼ੈਰ ਸ਼ਰ੍ਹਾ ਨੂੰ ਦੁਰਿਆਂ ਮਾਰਿਆ ਨੇ

  34. ਬੱਚੇ ਸਬਕ ਪੜ੍ਹਦ੍ਦੇ
  ਇੱਕ ਨਜ਼ਮ ਦੇ ਦਰਸ ਹਰ ਕਰਨ ਪੜ੍ਹਦੇ ਨਾਮ-ਏ-ਹੱਕ ਅਤੇ ਖ਼ਾਲਿਕ ਬਾਰੀਆਂ ਨੇ
  ਗੁਲਿਸਤਾਂ ਬੋਸਤਾਂ ਨਾਲ ਬਹਾਰ ਦਾਨਿਸ਼ ਤੂਤੀਨਾਮੇ ਤੇ ਰਾਜ਼ਕ ਬਾਰੀਆਂ ਨੇ
  ਮਿਨਸ਼ਾਇਤ ਨਸਾਬ ਤੇ ਅੱਬਲਫਜ਼ਲਾਂ ਸ਼ਾਹਨਾਮਿਉਂ ਵਾਹਦਬਾਰੀਆਂ ਨੇ
  ਕਿਰਾਨ ਅਲਸਾਅਦੀਅਨ ਦੀਵਾਨ ਹਾਫਿਜ਼ ਸ਼ੀਰੀਂ ਖ਼ੁਸਰਵਾਂ ਲਿਖ ਸਵਾਰੀਆਂ ਨੇ

  35. ਬੱਚੇ ਸਬਕ ਪੜ੍ਹਦੇ
  ਕਲਮਦਾਨ ਦਫਤੈਨ ਦਵਾਤ ਪੱਟੀ ਨਾਵੇਂ ਐਮਲੀ ਵੇਖਦੇ ਲੜਕਿਆਂ ਦੇ
  ਲਿਖਣ ਨਾਲ ਮਸੌਦੇ ਸਿਆਕ ਖਸਰੇ ਸਿਆਹੇ ਅਵਾਰਜੇ ਲਿਖਦੇ ਵਰਕਿਆਂ ਦੇ
  ਇੱਕ ਭੁਲ ਕੇ ਐਨ ਦਾ ਗ਼ੈਨ ਵਾਚਣ ਮੁੱਲਾਂ ਜਿੰਦ ਕਢੇ ਨਾਲ ਕੜਕਿਆਂ ਦੇ
  ਇੱਕ ਆਂਵਦੇ ਸ਼ੌਕ ਯਜ਼ਦਾਨ ਲੈ ਕੇ ਵਿੱਚ ਮਕਤਬਾਂ ਦੇ ਨਾਲ ਤੜਕਿਆਂ ਦੇ

  36. ਮੁੱਲਾਂ ਦਾ ਉੱਤਰ
  ਮੁੱਲਾਂ ਆਖਿਆ ਚੂਨੀਆਂ ਦੇਖਦਿਆਂ ਈ ਗ਼ੈਰ ਸ਼ਰ੍ਹਾ ਤੂੰ ਕੌਣ ਹੈਂ ਦੂਰ ਹੋ ਓਏ
  ਏਥੇ ਲੁਚਿਆਂ ਦੀ ਕਾਈ ਜਾ ਨਾਹੀਂ ਪਟੇ ਦੌਰ ਕਰ ਹੱਕ ਮੰਜ਼ੂਰ ਹੋ ਓਏ
  ਅਨਲਹੱਕ ਕਿਹਾ ਨਾ ਕਿਬਰ ਕਰਕੇ ਓੜਕ ਮਾਰੇਂ ਗਾ ਵਾਂਗ ਮਨਸੂਰ ਹੋ ਓਏ
  ਵਾਰਸ ਸ਼ਾਹ ਨਾ ਹਿੰਗ ਦੀ ਬਾਸ ਛੁਪਦੀ ਭਾਵੇਂ ਰਸਮਸੀ ਵਿੱਚ ਕਾਫੂਰ ਹੋ ਓਏ

  37. ਉੱਤਰ ਰਾਂਝਾ
  ਦਾੜ੍ਹੀ ਸ਼ੇਖ਼ ਦੀ ਅਮਲ ਸ਼ੈਤਾਨ ਵਾਲੇ ਕੇਹਾ ਰਾਣਿਓ ਜਾਂਦਿਆਂ ਰਾਹੀਆਂ ਨੂੰ
  ਅੱਗੇ ਕਢ ਕੁਰਾਨ ਤੇ ਬਹੇ ਮੰਬਰ ਕੇਹਾ ਅਡਿਓ ਮਕਰ ਦੀਆਂ ਫਾਹੀਆਂ ਨੂੰ
  ਏਸ ਪਲੀਤ ਤੇ ਪਾਕ ਦਾ ਕਰੋ ਵਾਕਿਫ ਅਸੀਂ ਜਾਣੀਏਂ ਸ਼ਰ੍ਹਾ ਗਵਾਹੀਆਂ ਨੂੰ
  ਜਿਹੜੇ ਥਾਂਓਂ ਨਾਪਾਕ ਦੇ ਵਿੱਚ ਵੜਿਓਂ ਸ਼ੁਕਰ ਰਬ ਦੀਆਂ ਬੇਪਰਵਾਹੀਆਂ ਨੂੰ
  ਵਾਰਸ ਸ਼ਾਹ ਵਿੱਚ ਹੁਜਰਿਆਂ ਫਿਅਲ ਕਰਦੇ ਮੁੱਲਾ ਜੋਤੜੇ ਲਾਂਵਦੇ ਵਾਹੀਆ ਨੂੰ

  38. ਮੁੱਲਾਂ ਦਾ ਉੱਤਰ
  ਘਰ ਰਬ ਦੇ ਮਸਜਿਦਾਂ ਹੁੰਦੀਆਂ ਨੇ ਏਥੇ ਗ਼ੈਰ ਸ਼ਰ੍ਹਾ ਨਾਹੀਂ ਵਾੜੀਏ ਓਏ
  ਕੁੱਤਾ ਅਤੇ ਫਕੀਰ ਪਲੀਤ ਹੋਵੇ ਨਾਲ ਦੁਰਿਆਂ ਬੰਨ੍ਹ ਕੇ ਮਾਰੀਏ ਓਏ
  ਤਾਰਕ ਹੋ ਸਲਵਾਤ ਦਾ ਪਟੇ ਰੱਖੇ ਲਬਾਂ ਵਾਲਿਆਂ ਮਾਰ ਪਛਾੜਈਏ ਓਏ
  ਨੀਵਾਂ ਕਪੜਾ ਹੋਵੇ ਤਾਂ ਪਾੜ ਸੁੱਟੀਏ ਹੋਣ ਦਰਾਜ਼ ਤਾਂ ਸਾੜੀਏ ਓਏ
  ਵਾਰਸ ਸ਼ਾਹ ਖ਼ੁਦਾ ਦਿਆਂ ਦੁਸ਼ਮਨਾਂ ਨੂੰ ਦੂਰੋਂ ਕੁੱਤਿਆਂ ਵਾਂਗ ਧਿਰਕਾਰੀਏ ਓਏ

  39. ਰਾਂਝੇ ਦਾ ਉੁੱੱਤਰ, ਮਸੀਤ ਦੇ ਮੁੱੱਲਾਂ ਨੂੰ
  ਸਾਨੂੰ ਦੱਸ ਨਮਾਜ਼ ਹੈ ਕਾਸ ਦੀ ਜੀ ਕਾਸ ਨਾਲ ਬਣਾਇ ਕੇ ਸਾਰਿਆ ਨੇ
  ਕੰਨ ਨਕ ਨਮਾਜ ਦੇ ਹੈਨ ਕਿਤਨੇ ਮੱਥੇ ਕਿਨ੍ਹਾਂ ਦੇ ਧੁਰੋਂ ਇਹ ਮਾਰਿਆ ਨੇ
  ਲੰਬੇ ਕੱਦ ਚੌੜੀ ਕਿਸ ਹਾਣ ਹੁੰਦੀ ਕਿਸ ਚੀਜ਼ ਦੇ ਨਾਲ ਸਵਾਰਿਆ ਨੇ
  ਵਾਰਸ ਕਿੱਲੀਆਂ ਕਿਤਨੀਆਂ ਉਸ ਦੀਆਂ ਨੇ ਜਿਨ ਨਾਲ ਇਹ ਬੰਨ੍ਹ ਉਤਾਰਿਆ ਨੇ

  40. ਮੁੱੱਲਾਂ ਦਾ ਉੁੱੱਤਰ ਰਾਂਝੇ ਨੂੰ
  ਅਸਾਂ ਫਿੱਕਾ ਅਸੂਲ ਨੂੰ ਸਹੀ ਕੀਤਾ ਗ਼ੈਰ ਸ਼ਰ੍ਹਾ ਮਰਦੂਦ ਨੂੰ ਮਾਰਨੇ ਆਂ
  ਅਸਾਂ ਦਸਨੇ ਕੰਮ ਇਬਾਦਤਾਂ ਦੇ ਪੁਲ ਸਰਾਤ ਤੋਂ ਪਾਰ ਉਤਾਰਨੇ ਆਂ
  ਫਰਜ਼ ਸੁੰਨਤਾਂ ਵਾਜਬਾਂ ਨਫਲ ਵਿਤਰਾਂ ਨਾਲ ਜਾਇਜ਼ਾ ਸਚ ਨਿਤਾਰਨੇ ਆਂ
  ਵਾਰਸ ਸ਼ਾਹ ਜਮਾਇਤ ਦੇ ਤਾਰਕਾਂ ਨੂੰ ਤਾਜ਼ਿਆਨਿਆਂ ਦੂਰਿਆਂ ਮਾਰਨੇ ਆਂ

  41. ਉੱਤਰ ਰਾਂਝਾ
  ਬਾਸ ਹਲਵਿਆਂ ਦੀ ਖ਼ਬਰ ਮੁਰਦਿਆਂ ਦੀ ਨਾਲ ਦੁਆਈ ਦੇ ਜੀਂਵਦੇ ਮਾਰਦੇ ਹੋ
  ਅਨ੍ਹੇ ਕੋੜ੍ਹਿਆਂ ਲੂਲਿਆਂ ਵਾਂਗ ਬੈਠੇ ਕੁਰਾਅ ਮਰਨ ਜਮਾਣ ਦਾ ਮਾਰਦੇ ਹੋ
  ਸ਼ਰ੍ਹਾ ਚਾ ਸਰਪੋਸ਼ ਬਣਾਇਆ ਜੇ ਰਵਾਦਾਰ ਵੱਡੇ ਗੁਨ੍ਹਾਗਾਰ ਦੇ ਹੋ
  ਵਾਰਸ ਸ਼ਾਹ ਮੁਸਾਫਰਾਂ ਆਇਆਂ ਨੂੰ ਚੱਲ ਚਲੀ ਹੀ ਪਏ ਪੁਕਾਰਦੇ ਹੋ

  42. ਉੱਤਰ ਮੁੱਲਾਂ
  ਮੁੱਲਾਂ ਆਖਿਆ ਨਾਮਾਅਕੁਲ ਜੱਟਾ ਫਰਜ਼ ਕੱਜ ਕੇ ਰਾਤ ਗੁਜ਼ਾਰ ਜਾਈਂ
  ਫਜਰ ਹੁੰਦੀ ਥੋਂ ਅੱਗੇ ਹੀ ਉਠ ਏਥੋਂ ਸਿਰ ਕੱਜ ਕੇ ਮਸਜਦੋਂ ਨਿਕਲ ਜਾਈ
  ਘਰ ਰੱਬ ਦੇ ਨਾਲ ਨਾ ਬੰਨ੍ਹ ਝੇੜਾ ਅਜ਼ ਗ਼ੈਬ ਦੀਆਂ ਹੁਜੱਤਾਂ ਨਾ ਉਠਾਈਂ
  ਵਾਰਸ ਸ਼ਾਹ ਖ਼ੁਦਾ ਦੇ ਖ਼ਾਨਿਆਂ ਨੂੰ ਇਹ ਮੁੱਲਾ ਭੀ ਚੰਬੜੇ ਹੈਨ ਬਲਾਈਂ

  43. ਰਾਂਝੇ ਦਾ ਮਸੀਤੋਂ ਜਾਣਾਂ ਅਤੇ ਨਦੀ ਤੇ ਪੁਜਣਾ
  ਚਿੜੀ ਚੂਹਕ ਦੇ ਨਾਲ ਜਾਂ ਟੁਰੇ ਪਾਂਧੀ ਪਈਆਂ ਦੁਧ ਦੇ ਵਿੱਚ ਮਧਾਣੀਆਂ ਨੀ
  ਉਠ ਗ਼ੁਸਲ ਦੇ ਵਾਸਤੇ ਜਾਣ ਦੌੜੇ ਸੇਜਾਂ ਰਾਤ ਨੂੰ ਜਿਨ੍ਹਾਂ ਨੇ ਮਾਣੀਆਂ ਨੀਂ
  ਰਾਂਝੇ ਕੂਚ ਕੀਤਾ ਆਇਆ ਨਦੀ ਉਤੇ ਸਾਥ ਲੱਦਿਆ ਪਾਰ ਮਹਾਣਿਆਂ ਨੇ
  ਵਾਰਸ ਸ਼ਾਹ ਮੀਆਂ ਲੁੱਡਨ ਵਢੀ ਕੁੱਪਾ ਸ਼ਹਿਦ ਦਾ ਲੱਦਿਆ ਬਾਣੀਆਂ ਨੇ

  44. ਮਲਾਹ ਨਾਲ ਰਾਂਝੇ ਦੇ ਸਵਾਲ ਜਵਾਬ
  ਰਾਂਝੇ ਆਖਿਆ ਪਰ ਨੰਘਾ ਅੱਬਾ ਮੈਕੂੰ ਚਾੜ੍ਹ ਲੈ ਰੱਬ ਦੇ ਵਾਸਤੇ ਤੇ
  ਅਸੀਂ ਰੱਬ ਕੀ ਜਾਣਦੇ ਭੇਨ ਪਾੜਾ ਬੇੜਾ ਠੇਲਦੇ ਲਬ ਦੇ ਵਾਸਤੇ ਤੇ
  ਅਸਾਂ ਰਿਜ਼ਕ ਕਮਾਵਨਾ ਨਾਲ ਹੀਲੇ ਬੇੜੇ ਖਿਚਦੇ ਡਬ ਦੇ ਵਾਸਤੇ ਤੇ
  ਹਥ ਜੋੜ ਕੇ ਮਿੰਨਤਾ ਕਰੇ ਰਾਂਝਾ ਤਰਲਾ ਕਰਾਂ ਮੈਂ ਝਬ ਦੇ ਵਾਸਤੇ ਤੇ
  ਰੁੱਸ ਆਇਆ ਹਾਂ ਨਾਲ ਭਾਬੀਆਂ ਦੇ ਝਟ ਕਰਾਂ ਸਬਬ ਦੇ ਵਾਸਤੇ ਤੇ

  45. ਉੱਤਰ ਮਲਾਹ
  ਪੈਸਾ ਖੋਲ ਕੇ ਹੱਥ ਤੇ ਜੇ ਧਕੇਂ ਮੇਰੇ ਗੋਦੀ ਚਾਇ ਕੇ ਪਾਰ ਉਤਾਰਨਾ ਹਾਂ
  ਅਤੇ ਢੇਕਿਆ ਮੁਫਤ ਜੇ ਕੰਨ ਖਾਏਂ ਚਾ ਬੇੜਿਉਂ ਜਮੀਨ ਤੋਂ ਮਾਰਨਾ ਹਾਂ
  ਜਿਹੜਾ ਕੱਪੜਾ ਦੇ ਤੇ ਨਕਦ ਮੈਨੂੰ ਸਭੋ ਓਸ ਦੇ ਕੰਮ ਸਵਾਰਨਾ ਹਾਂ
  ਜ਼ੋਰਾਵਰੀ ਜੋ ਆਣ ਕੇ ਚੜ੍ਹੇ ਬੇੜੀ ਅਧਵਾਟੜੇ ਡੋਬ ਕੇ ਮਾਰਨਾ ਹਾਂ
  ਡੂਮਾਂ ਅਤੇ ਫਕੀਰਾਂ ਤੇ ਮੁਫਤਖੋਰਾਂ ਦੂਰੋਂ ਕੁੱਤਿਆਂ ਵਾਂਗ ਧਰਕਾਰਨਾ ਹਾਂ
  ਵਾਰਸ ਸ਼ਾਹ ਜਿਹੀਆਂ ਪੀਰ ਜ਼ਾਦਿਆਂ ਨੂੰ ਮੁੱਢੋਂ ਬੇੜੀ ਦੇ ਵਿੱਚ ਨਾ ਵਾੜਨਾ ਹਾਂ

  46. ਕਵੀ ਦਾ ਕਥਨ
  ਰਾਂਝਾ ਮਿੰਨਤਾਂ ਕਰਕੇ ਥੱਕ ਰਹਿਆ ਅੰਤ ਹੋ ਕੰਧੀ ਪਰ੍ਹਾਂ ਜਾਇ ਬੈਠਾ
  ਛਡ ਅੱਗ ਬੇਗਾਨੜੀ ਹੋ ਗੋਸ਼ੇ ਪ੍ਰੇਮ ਢਾਂਡਰੀ ਵੱਖ ਜਗਾਇ ਬੈਠਾ
  ਗਾਵੇ ਸੱਦ ਫਰਾਕ ਦੇ ਨਾਲ ਰੋਵੇ ਉਤੇ ਵੰਝਲੀ ਸ਼ਬਦ ਵਜਾਇ ਬੈਠਾ
  ਜੋ ਕੋ ਆਦਮੀ ਤ੍ਰੀਮਤਾਂ ਮਰਦ ਹੈ ਸਨ ਪੱਤਨ ਛਡ ਸਭ ਓਸ ਥੇ ਜਾਇ ਬੈਠਾ
  ਰੰਨਾਂ ਲੁੱਡਨ ਜਬੈਲ ਦੀਆਂ ਭਰਨ ਮੁੱਠੀ ਪੈਰ ਦੋਹਾਂ ਦੇ ਹਿਕ ਟਿਕਾਇ ਬੈਠਾ
  ਗੁੱਸਾ ਖਾ ਕੇ ਲਏ ਝਬੈਲ ਝਈਆਂ ਅਤੇ ਦੋਹਾਂ ਨੂੰ ਹਾਕ ਬੁਲਾਇ ਬੈਠਾ
  ਪਿੰਡ ਬਾਹੁੜੀਂ ਜਟ ਲੈ ਜਾਗ ਰੰਨਾਂ ਕੇਹਾ ਸ਼ੁਗਲ ਹੈ ਆਣ ਜਗਾਇ ਬੈਠਾ
  ਵਾਰਸ ਸ਼ਾਹ ਏਸ ਮੋਹੀਆਂ ਮਰਦ ਰੰਨਾਂ ਨਾਹੀਂ ਜਾਣਦੇ ਕੌਣ ਬਲਾਇ ਬੈਠਾ

  47. ਲੁੱੱਡਨ ਮਲਾਹ ਦਾ ਹਾਲ ਪਾਹਰਿਆ
  ਲੁੱਡਣ ਕਰੇ ਵਸਵਾਸ ਜਿਉL ਆਦਮੀ ਨੂੰ ਯਾਰੋ ਵਸਵਸਾ ਆਣ ਸ਼ੈਤਾਨ ਕੀਤਾ
  ਦੇਖ ਸ਼ੋਰ ਫਸਾਦ ਝਬੇਲ ਸੱਦਾ ਮੀਏਂ ਰਾਂਝੇ ਨੇ ਜਿਊ ਹੈਰਾਨ ਕੀਤਾ
  ਬਨ੍ਹ ਸਿਰੇ ਤੇ ਵਾਹਲ ਤਿਆਰ ਹੋਇਆ ਤੁਰ ਠੱਲਣੇ ਦਾ ਸਮਿਆਨ ਕੀਤਾ
  ਰੰਨਾਂ ਲੁੱਡਣ ਦੀਆਂ ਦੇਖ ਰਹਿਮ ਕੀਤਾ ਜੋ ਕੁਝ ਨਬੀ ਨੇ ਨਾਲ ਮਹਿਮਾਨ ਕੀਤਾ
  ਇਹੋ ਜਿਹੇ ਜੇ ਆਦਮੀ ਹੱਥ ਆਵਣ ਜਾਨ ਮਾਲ ਪਰਵਾਰ ਕੁਰਬਾਨ ਕੀਤਾ
  ਆਉ ਕਰਾਂ ਹੈਂ ਏਸ ਦੀ ਮਿੰਨਤ ਜ਼ਾਰੀ ਵਾਰਸ ਕਾਸ ਥੋਂ ਦਿਲ ਪਰੇਸ਼ਾਨ ਕੀਤਾ।

  48. ਮਲਾਹ ਦੀਆਂ ਰੰਨਾ ਦੀ ਰਾਂਝੇ ਨੂੰ ਤਸੱਲੀ ਦੇਣਾ
  ਸੈਈ ਵੰਝੀਂ ਚਨਾਓ ਦਾ ਅੰਤ ਨਾਹੀਂ ਡੁਬ ਮਰੇਂ ਗਾ ਠਿਲ੍ਹ ਨਾ ਸੱਜਨਾ ਵੋ
  ਚਾੜ੍ਹ ਮੋਢਿਆਂ ਤੇ ਤੈਨੂੰ ਅਸੀਂ ਠਿੱਲ੍ਹਾਂ ਕੋਈ ਜਾਨ ਤੋਂ ਢਿਲ ਨਾ ਸੱਜਨਾ ਵੋ
  ਸਾਡਾ ਅਕਲ ਸ਼ਊਰ ਤੂੰ ਖੱਸ ਲੀਤਾ ਰਿਹਿਆ ਕੁਖੜਾ ਹਿਲ ਨਾ ਸੱਜਨਾ ਵੋ
  ਸਾਡੀਆਂ ਅੱਖੀਆਂ ਦੇ ਵਿੱਚ ਵਾਂਗ ਧੀਰੀ ਡੇਰਾ ਘਤ ਬਹੁ ਹਿਲ ਨਾ ਸੱਜਨਾ ਵੋ
  ਵਾਰਸ ਸ਼ਾਹ ਮੀਆਂ ਤੇਰੇ ਚੋਖਨੇ ਹਾਂ ਸਾਡਾ ਕਾਲਜਾ ਸਿੱਲ ਨਾ ਸੱਜਨਾ ਵੋ

  49. ਮਲਾਹ ਦੀਆਂ ਰੰਨਾ ਨੇ ਰਾਂਝੇ ਨੂੰ ਕਿਸ਼ਤੀ ਵਿੱਚ ਚਾੜ੍ਨ੍ਨਾ
  ਦੋਹਾਂ ਬਾਹਾਂ ਤੋਂ ਪਕੜ ਰੰਝੇਟੜੇ ਨੂੰ ਮੁੜ ਆਨ ਬੇੜੀ ਵਿੱਚ ਚਾੜ੍ਹਿਆ ਨੇ
  ਤਕਸੀਰ ਮੁਆਫ ਕਰ ਆਦਮੇ ਦੀ ਮੁੜ ਆਨ ਬਹਿਸ਼ਤ ਵਿੱਚ ਵਾੜ੍ਹਿਆ ਨੇ
  ਗੋਇਆ ਖ਼ਾਬ ਦੇ ਵਿੱਚ ਅਜ਼ਾਜ਼ੀਲ ਡਿੱਠਾ ਮੈਨੂੰ ਫੇਰ ਮੁੜ ਅਰਸ਼ ਤੇ ਚਾੜ੍ਹਿਆ ਨੇ
  ਵਾਰਸ ਸ਼ਾਹ ਨੂੰ ਤੁਰਤ ਨਹਾਇ ਕੇ ਤੇ ਬੀਵੀ ਹੀਰ ਦੇ ਪਲੰਗ ਤੇ ਚਾੜ੍ਹਿਆ ਨੇ

  50. ਰਾਂਝੇ ਦਾ ਪਲੰਗ ਬਾਰੇ ਪੁੱੱਛਣਾ
  ਯਾਰੋ ਪਲੰਗ ਕੇਹਾ ਸੁੰਨੀ ਸੇਜ ਏਥੇ ਲੋਕਾਂ ਆਖਿਆ ਹੀਰ ਜਟੇਟੜੀ ਦਾ
  ਬਾਦਸ਼ਾਹ ਸਿਆਲਾਂ ਦੇ ਤ੍ਰਿੰਜਨਾ ਦੀ ਮਹਿਰ ਚੂਚਕੇ ਖਾਨ ਦੀ ਬੇਟੜੀ ਦਾ
  ਸ਼ਾਹ ਪਰੀ ਪਨਾਹ ਨਿਤ ਲਏ ਜਿਸ ਥੋਂ ਏਹ ਥਾਉਂ ਉਸ ਮੁਸ਼ਕ ਲਪੇਟੜੀ ਦਾ
  ਅਸੀਂ ਸਭ ਝਬੇਲ ਤੇ ਘਾਟ ਪੱਤਨ ਸੱਭਾ ਹੁਕਮ ਹੇ ਓਸ ਸਲੇਟੜੀ ਦਾ

  51. ਮਲਾਹ ਦਾ ਗੁੱੱਸਾ ਅਤੇ ਬੇਕਰਾਰੀ
  ਬੇੜੀ ਨਹੀਂ ਇਹ ਜੰਜ ਦੀ ਬਣੀ ਬੈਠਕ ਜੋ ਕੋ ਆਂਵਦਾ ਸੱਦ ਬਹਾਵੰਦਾ ਹੈ
  ਗੱਡਾ ਵਡਾ ਅਮੀਰ ਫਕੀਰ ਬੈਠੇ ਕੌਣ ਪੁਛਦਾ ਕਿਹੜੇ ਥਾਂਵਦਾ ਹੈ
  ਜਿਵੇਂ ਸ਼ਮ੍ਹਾਂ ਤੇ ਡਿਗਨ ਪਤੰਗ ਧੜ ਧੜ ਲੰਘ ਨeੋ ਮੁਹਾਨਿਆ ਆਵੰਦਾ ਹੈ
  ਖ਼ਾਜਾ ਖ਼ਿਜਰ ਦਾ ਬਾਲਕਾ ਆਨ ਲੱਥਾ ਜਣਾ ਖਣਾ ਸ਼ੀਰਨੀਆਂ ਲਿਆਵਦਾ ਹੈ
  ਲੁੱਡਨ ਨਾ ਲੰਘਾਇਆ ਪਾਰ ਉਸ ਨੂੰ ਓਸ ਵੇਲੜੇ ਨੂੰ ਪੱਛੋਤਾਂਵਦਾ ਹੈ
  ਯਾਰੋ ਝੂਠ ਨਾ ਕਰੇ ਖੁਦਾ ਸੱਚਾ ਰੰਨਾ ਮੇਰੀਆਂ ਇਹ ਖਿਸਕਾਵਦਾ ਹੈ
  ਇੱਕ ਸੱਦ ਦੇ ਨਾਲ ਇਹ ਜਿੰਦ ਲੈਂਦਾ ਪੰਛੀ ਡੇਗਦਾ ਮਿਰਗ ਫਹਾਂਵਦਾ ਹੈ
  ਠਗ ਸੁੰਨੇ ਥਾਨੇਸਰੋਂ ਆਂਵਦੇ ਨੇ ਇਹ ਤਾਂ ਜ਼ਾਹਰਾ ਠਗ ਝਨਾਂਵਦਾ ਹੈ
  ਵਾਰਸ ਸ਼ਾਹ ਮੀਆਂ ਵਲੀ ਜ਼ਾਹਰਾ ਹੈ ਹੁਣੇ ਵੇਖ ਝਬੈਲ ਕਟਾਵਦਾ ਹੈ

  52. ਰਾਂਝੇ ਦੇ ਆਉਣ ਦੀ ਖਬਰ
  ਜਾ ਮਾਹੀਆਂ ਪਿੰਡ ਵਿੱਚ ਗੱਲ ਟੋਰੀ ਇੱਕ ਸੁਘੜ ਬੇੜੀ ਵਿੱਚ ਗਾਂਵਦਾ ਹੈ
  ਉਹਦੇ ਬੋਲਿਆਂ ਮੁਖ ਥੀ ਫੁਲ ਕਿਰਦੇ ਲਾਖ ਲਾਖ ਦਾ ਸੱਦ ਉਲਾਵਦਾ ਹੈ
  ਸਣੇ ਲੁੱਡਣ ਝਬੇਲ ਦੀਆਂ ਦੋਵੇਂ ਰੰਨਾਂ ਸੇਜ ਹੀਰ ਦੀ ਤੇ ਅੰਗ ਲਾਵੰਦਾ ਹੈ
  ਵਾਰਸ ਸ਼ਾਹ ਕਵਾਰੀਆਂ ਅਫਤਾਂ ਨੇਂ ਵੇਖ ਕੇਹਾ ਫਤੂਰ ਹੁਣ ਅਵੰਦਾ ਹੈ

  53. ਲੋਕਾਂ ਦਾ ਰਾਂਝੇ ਨੂੰ ਪੁੱਛਣਾ
  ਲੋਕਾਂ ਪੁੱਛਿਆ ਵੋ ਮੀਆਂ ਕੌਣ ਹੁੰਨਾਂ ਏਂ ਅੰਨ ਕਿਸੇ ਆਨ ਖਵਾਲਿਆ ਈ
  ਤੇਰੀ ਸੂਰਤ ਤੇ ਬਹੁਤ ਮਲੂਕ ਦਿੱਸੇ ਏਡ ਜਫਰ ਤੂੰ ਕਾਸ ਤੇ ਜਾਲਿਆ ਈ
  ਅੰਗ ਸਾਕ ਕਿਉਂ ਛਡ ਕੇ ਠੋਸ ਆਇਉਂ ਬੁੱਢੀ ਮਾਂ ਤੇ ਬਾਪ ਨੂੰ ਗਾਲਿਆ ਈ
  ਓਹਲੇ ਅੱਖੀਆਂ ਦੇ ਤੈਨੂੰ ਕਿਉਂ ਕੀਤਾ ਕਿਨ੍ਹਾਂ ਦੂਤੀਆਂ ਦਾ ਕੌਲ ਪਾਲਿਆ ਈ

  54. ਰਾਂਝੇ ਦਾ ਓਥੋਂ ਤੁਰਨਾਂ
  ਹੱਸ ਖੇਡ ਕੇ ਰਾਤ ਗੁਜ਼ਾਰਿਆ ਸੂ ਸੁਬ੍ਹਾ ਉਠ ਕੇ ਜਿਉ ਉਦਾਸ ਕੀਤਾ
  ਰਾਹ ਜਾਂਦੜੇ ਨੂੰ ਨਦੀ ਨਜ਼ਰ ਆਈ ਡੇਰਾ ਜਾ ਮਲਾਹਾਂ ਦੇ ਪਾਸ ਕੀਤਾ
  ਅੱਗੇ ਪਲੰਗ ਬੇੜੀ ਵਿੱਚ ਵਿਛਿਆ ਸੀ ਉਤੇ ਖ਼ੂਬ ਵਛਾਵਨਾ ਰਾਸ ਕੀਤਾ।
  ਥੋੜੀ ਵਿੱਚ ਵਜਾਇ ਕੇ ਵੰਜ਼ਲੀ ਨੂੰ ਜਾ ਪਲੰਗ ਉਤੇ ਆਮ ਖਾਸ ਕੀਤਾ
  ਵਾਰਸ ਸ਼ਾਹ ਜਾਂ ਹੀਰ ਨੂੰ ਖ਼ਬਰ ਹੋਈ ਤੇਰੀ ਸੇਜ ਦਾ ਜਟ ਨੇ ਨਾਸ ਕੀਤਾ

  55. ਹੀਰ ਦਾ ਆਉਣਾ ਤੇ ਗੁੱੱਸਾ
  ਲੈ ਕੇ ਸਠ ਸਹੇਲੀਆਂ ਨਾਲ ਆਈ ਹੀਰ ਮੱਤੜੀ ਰੂਪ ਗਮਾਨ ਦੀ ਜੀ
  ਬੁਕ ਮੋਤੀਆਂ ਦੇ ਕੰਨੀਂ ਝੁਮਕਦੇ ਸਨ ਕੋਈ ਹੂਰ ਤੇ ਪਰੀ ਦੀ ਸ਼ਾਨ ਦੀ ਜੀ
  ਕੁੜਤੀ ਸੂਹੇ ਦੀ ਹਿਕ ਦੇ ਨਾਲ ਫੱਬੀ ਹੋਸ਼ ਰਹੀ ਨਾ ਜ਼ਮੀ ਅਸਮਾਨ ਦੀ ਜੀ
  ਜਿਸ ਦੇ ਨਕ ਬੁਲਾਕ ਜਿਉਂ ਕੁਤਬ ਤਾਰਾ ਜੋਬਨ ਭਿੰਨੜੀ ਕਹਿਰ ਤੂਫਾਨ ਦੀ ਜੀ
  ਆ ਬੁੰਦਿਆ ਵਾਲੀਏ ਟਲੇਂ ਮੋਈਏ ਅੱਗੇ ਗਈ ਕੇਤੀ ਤੰਬੂ ਤਾਣਦੀ ਜੀ
  ਵਾਰਸ ਸ਼ਾਹ ਮੀਆ ਜੱਟੀ ਲੋੜ੍ਹ ਲੁੱਟੀ ਪਰੀ ਕਿਬਰ ਹੰਕਾਰ ਤੇ ਮਾਨ ਦੀ ਜੀ

  56. ਹੀਰ ਦੇ ਰੂਪ ਦੀ ਤਾਰੀਫ
  ਕੇਹੀ ਹੀਰ ਦੀ ਕਰੇ ਤਾਅਰੀਫ ਸ਼ਾਇਰ ਮੱਥੇ ਚਮਕਦਾ ਹੁਸਨ ਮਹਿਤਾਬ ਦਾ ਜੀ
  ਖੂਨੀ ਚੂੰਡੀਆ ਰਾਤ ਜਿਉ ਚੰਨ ਦਵਾਲੇ ਸੁਰਖ ਰੰਗ ਸ਼ਰਾਬ ਦਾ ਜੀ
  ਨੈਣ ਨਰਗਸੀ ਮਿਰਗ ਮਮੋਲੜੇ ਦੇ ਗੱਲ੍ਹਾਂ ਟਹਿਕੀਆ ਫੁਲ ਗੁਲਾਬ ਦਾ ਜੀ
  ਭਵਾਂ ਵਾਂਗ ਕਮਾਨ ਲਾਹੌਰ ਦਿੱਸੇਕੋਈ ਹੁਸਨ ਨਾ ਅੰਤ ਹਸਾਬ ਦਾ ਜੀ
  ਸੁਰਮਾ ਨੈਣਾਂ ਦੀ ਧਾਰ ਵਿੱਚ ਫਬ ਰਹਿਆ ਚੜ੍ਹਿਆ ਹਿੰਦ ਤੇ ਕਟਕ ਪੰਜਾਬ ਦਾ ਜੀ
  ਖੁੱਲ੍ਹੀ ਤਿੰ੍ਰਜਨਾਂ ਵਿੱਚ ਲਟਕਦੀ ਹੈ ਹਾਥੀ ਮਸਤ ਜਿਉਂ ਫਿਰੇ ਨਵਾਬ ਦਾ ਜੀ
  ਚਿਹਰੇ ਸੁਹਣੇ ਤੇ ਖਾਲ ਖ਼ਤ ਬਨਦੇ ਖ਼ੁਸ਼ਖਤ ਜਿਉਂ ਹਰਫ ਕਿਤਾਬ ਦਾ ਜੀ
  ਜਿਹੜੇ ਵੇਖਣੇ ਦੇ ਰੀਝਵਾਨ ਆਹੇ ਵੱਡਾ ਵਾਇਦਾ ਤਿਨ੍ਹਾਂ ਦੇ ਬਾਬ ਦਾ ਜੀ
  ਚਲੋ ਲੈਲਾਤੁਲਕਦਰ ਦੀ ਕਰੋ ਜ਼ਿਆਰਤ ਵਾਰਸ ਸ਼ਾਹ ਏਹ ਕੰਮ ਸਵਾਬ ਦਾ ਜੀ

  57 ਓਹੀ ਚਾਲੂ
  ਹੋਠ ਸੁਰਖ਼ ਯਾਕੂਤ ਜਿਉਂ ਲਾਲ ਚਮਕਣ ਥੋਡੀ ਸੇਬ ਵਲਾਇਤੀ ਸਾਰ ਵਿੱਚੋਂ
  ਨਕ ਅਲਫ ਹੁਸੈਲੀ ਦਾ ਪਿਪਲਾ ਸੀ ਜ਼ੁਲਫ ਨਾਗ ਖ਼ਜ਼ਾਨੇ ਦੀ ਬਾਰ ਵਿੱਚੋਂ
  ਦੰਦ ਚੰਬੇ ਦੀ ਲੜੀ ਕਿ ਹੰਸ ਮੋਤੀ ਦਾਣੇ ਨਿਕਲੇ ਹੁਸਨ ਅਨਾਰ ਵਿੱਚੋਂ
  ਲਖ਼ੀ ਚੀਨ ਕਸ਼ਮੀਰ ਤਸਵੀਰ ਜੱਟੀ ਕਦ ਸਰੂ ਬਹਿਸ਼ਤ ਗੁਲਜ਼ਾਰ ਵਿੱਚੋਂ
  ਗਰਦਣ ਕੂੰਜ ਦੀ ਉਂਗਲਾਂ ਰੁਟਾਹ ਵਲੀਆਂ ਹਥ ਕੂਲਙੇ ਬਰਗ ਚਨਾਰ ਵਿੱਚੋਂ
  ਬਾਹਾਂ ਵੇਲਣੇ ਵੇਲੀਆਂ ਗੁਨ੍ਹ ਮੱਖਣ ਛਾਤੀ ਸੰਗ ਮਰ ਮਰ ਗੰਗ ਧਾਰ ਵਿੱਚੋਂ
  ਛਾਤੀ ਠਾਠ ਦੀ ਉਰ ਪਟ ਖਿਹਜ਼ ਸਿਊ ਬਲਖ ਦੇ ਚੁਣੇ ਅੰਬਾਰ ਵਿੱਚੋਂ

  ਧੁੰਨੀ ਬਹਸ਼ਿਤ ਦੇ ਹੌਜ਼ ਦਾ ਮੁਸ਼ਕ ਕੁੱਬਾ ਪੇਟੂ ਮਖਮਲੀ ਖਾਸ ਸਰਕਾਰ ਵਿੱਚੋਂ
  ਕਾਫੂਰ ਸ਼ਨਾਹ ਸਰੀਨ ਬਾਂਕੇ ਸਾਕ ਹੁਸਨ ਵਸਤੂਨ ਪਹਾੜ ਵਿੱਚੋਂ
  ਸੁਰਖ਼ੀ ਹੋਠਾਂ ਦੀ ਲੋੜ੍ਹ ਦੰਦਾਸੜੇ ਦਾ ਖੋਜੇ ਖ਼ਤਰੀ ਕਤਲ ਬਾਜ਼ਾਰ ਵਿੱਚੋਂ
  ਸ਼ਾਹ ਪਰੀ ਦੀ ਭੈਣ ਪੰਚ ਫੂਲ ਰਾਣੀ ਗੁਝੀ ਰਹੇ ਨਾ ਹੀਰ ਹਜ਼ਾਰ ਵਿੱਚੋਂ
  ਸੱਈਆਂ ਨਾਲ ਲਟਕਦੀ ਮਾਨ ਮੱਤੀ ਜਿਵੇਂ ਹਰਨੀਆਂ ਤੁੱਠੀਆਂ ਬਾਰ ਵਿੱਚੋਂ
  ਅਪਰਾਧ ਤੇ ਅਵਧ ਦਲਤ ਸਿਰੀ ਚਮਕ ਨਿਕਲੇ ਮਿਆਨ ਦੀ ਧਾਰ ਵਿੱਚੋਂ
  ਫਿਰੇ ਚਿਣਕਦੀ ਚਾਉ ਦੇ ਨਾਲ ਜੱਟੀ ਚੜ੍ਹਿਆ ਗ਼ਜ਼ਬ ਦਾ ਕਟਕ ਕੰਧਾਰ ਵਿੱਚੋਂ
  ਲੰਕ ਬਾਗ ਦੀ ਪਰੀ ਕਿ ਇੰਦਰਾਨੀ ਹੂਰ ਨਿਕਲੀ ਚੰਦ ਦੀ ਧਾਰ ਵਿੱਚੋਂ
  ਪੁਤਲੀ ਪੀਕਣੇ ਦੀ ਨਕਸ਼ ਰੋਮ ਵਾਲੇ ਲੱਧਾ ਪੁਰੇ ਨੇ ਚੰਦ ਉਜਾੜ ਵਿੱਚੋਂ
  ਏਵੇਂ ਸਰਕਦੀ ਆਂਵਦੀ ਲੋੜ੍ਹ ਲੁੱਟੀ ਜਿਵੇਂ ਕੂੰਜ ਤਰੰਗਲੀ ਡਾਰ ਵਿੱਚੋਂ
  ਮੱਥੇ ਆਣ ਲੱਗਣ ਜਿਹੜੇ ਭੌਰ ਆਸ਼ਕ ਨਿੱਕਲ ਜਾਣ ਤਲਵਾਰ ਦੀ ਧਾਰ ਵਿੱਚੋਂ
  ਇਸ਼ਕ ਬੋਲਦਾ ਨਢੀ ਦੇ ਥਾਂਉਂ ਥਾਂਈਂ ਰਾਗ ਨਿਕਲੇ ਜ਼ੀਲ ਦੀ ਤਾਰ ਵਿੱਚੋਂ
  ਕਜ਼ਲਬਾਸ਼ ਅਸਵਾਰ ਜੱਲਾਦ ਖ਼ੂਨੀ ਨਿੱਕਲ ਦੌੜਿਆ ਉਰਦ ਬਾਜ਼ਾਰ ਵਿੱਚੋਂ
  ਵਾਰਸ ਸ਼ਾਹ ਜਾਂ ਨੈਣਾਂ ਦਾ ਦਾਉ ਲੱਗੇ ਕੋਈ ਬਚੇ ਨਾ ਜੂਏ ਦੀ ਹਾਰ ਵਿੱਚੋਂ

  58. ਮਲਾਹਾਂ ਤੇ ਸਖਤੀ ਤੇ ਉਨ੍ਹਾਂ੍ਹਾਂ ਦਾ ਉੁੱੱਤਰ
  ਪਕੜ ਲਏ ਝਬੇਲ ਤੇ ਬੰਨ੍ਹ ਮੁਸ਼ਕਾ ਮਾਰ ਛਮਕਾਂ ਲਹੂ ਲੁਹਾਣ ਕੀਤੇ
  ਆਣ ਪਲੰਗ ਤੇ ਕੌਣ ਸਵਾਲਿਆ ਜੇ ਮੇਰੇ ਵੈਰ ਤੇ ਤੁਸਾਂ ਸਾਮਾਨ ਕੀਤੇ
  ਕੁੜੀਏ ਮਾਰ ਨਾ ਅਸਾਂ ਬੇਦੋਸਿਆਂ ਨੂੰ ਕੋਈ ਅਸਾਂ ਨਾ ਏਹ ਮਿਹਮਾਨ ਕੀਤੇ
  ਚੈਂਚਰ ਹਾਰੀਏ ਰਬ ਤੋਂ ਡਰੀਂ ਮੋਈਏ ਅੱਗੇ ਕਿਸੇ ਨਾ ਏਡ ਤੂਫਾਨ ਕੀਤੇ
  ਏਸ ਇਸ਼ਕ ਦੇ ਨਸ਼ੇ ਨੇ ਨਢੀਏ ਨੀ ਵਾਰਸ ਸ਼ਾਹ ਹੋਰੀਂ ਪਰੇਸ਼ਾਨ ਕੀਤੇ

  59. ਉੱਤਰ ਹੀਰ
  ਜੌਨੀ ਕਮਲੀ ਰਾਜ ਦੇ ਚੂਚਕੇ ਦਾ ਐਵੇਂ ਕਿਸੇ ਦੀ ਕੀ ਪਰਵਾਹ ਮੈਨੂੰ
  ਮੈਂ ਤਾਂ ਧਰੂਹ ਕੇ ਪਲੰਘ ਤੋਂ ਚਾ ਸੁੱਟਾਂ ਆਇਆਂ ਕਿਧਰੇ ਦੇਹ ਬਾਦਸ਼ਾਹ ਮੈਨੂੰ
  ਨਾਢੂ ਸ਼ਾਹ ਦਾ ਪੁੱਤ ਕਿ ਸ਼ੇਰ ਹਾਥੀ ਪਾਸ ਢੁਕਾਂ ਲਏ ਗਾ ਢਾ ਮੈਨੂੰ
  ਨਾਹੀਂ ਪਲੰਘ ਤੇ ਏਸ ਨੂੰ ਟਿਕਨ ਦੇਣਾ ਲਾ ਰਹੇਗਾ ਲਖ ਜੋ ਵਾਹ ਮੈਨੂੰ
  ਇਹ ਬੋਦਲਾ ਪੀਰ ਬਗ਼ਦਾਦ ਗੁੱਗਾ ਮੇਲੇ ਆਣ ਬੈਠਾ ਵਾਰਸ ਸ਼ਾਹ ਮੈਨੂੰ

  60. ਉਹੀ (ਚਲਦਾ)
  ਉਠੀਂ ਸੁੱਤਿਆ ਸੇਜ ਅਸਾਡੜੀ ਤੋਂ ਲੰਮਾ ਸੁੱਸਰੀ ਵਾਂਗ ਕੀ ਪਿਆ ਹੈਂ ਵੇ
  ਰਾਤੀਂ ਕਿਤੇ ਉਨੀਂਦਰਾ ਕੱਟਿaਈ ਏਡੀ ਨੀਂਦ ਵਾਲਾ ਲੁੜ੍ਹ ਗਿਆ ਹੈਂ ਵੇ
  ਸੁੰਞੀ ਦੇਖ ਨਖਸਮੜੀ ਸੇਜ ਮੇਰੀ ਕੋਈ ਆਹਲਕੀ ਆਨ ਢੈ ਪਿਆਂ ਹੈਂ ਵੇ
  ਕੋਈ ਤਾਪ ਕਸੁਰਤ ਕਿ ਜਿੰਨ ਲੱਗੋ ਇੱਕੇ ਡਾਇਨ ਕਿਸੇ ਭਖ ਲਿਆ ਹੈਂ ਵੇ
  ਵਾਰਸ ਸ਼ਾਹ ਤੂੰ ਜਿਊਂਦਾ ਘੂਕ ਸੁਤੋਂ ਇੱਕੇ ਮੌਤ ਆਈ ਮਰ ਗਿਆ ਹੈਂ ਵੇ

  61. ਰਾਂਝੇ ਦੀ ਬੇਪੇਪਰਵਾਹੀ, ਹੀਰ ਦਾ ਗੁੱੱਸਾ ਅਤੇ ਹੀਰ ਨੂੰ ਰਾਂਝੇ ਦਾ ਉੁੱੱਤਰ
  ਕਰਕੇ ਮਾਰੋ ਹੀ ਮਾਰ ਤੇ ਪਕੜ ਛਮਕਾਂ ਪਰੀ ਆਦਮੀ ਤੇ ਕਹਿਰਬਾਨ ਹੋਈ
  ਰਾਂਝੇ ਉਠ ਕੇ ਆਖਿਆ ਵਾਹ ਸੱਜਨ ਹੀਰ ਹੱਸ ਕੇ ਤੇ ਮਿਹਰਬਾਨ ਹੋਈ
  ਕਛੋ ਵੰਝਲੀ ਕੰਨ ਦੇ ਵਿਚ ਵਾਲਾ ਜ਼ੁਲਫ ਮੁਖੜੇ ਤੇ ਪਰੇਸ਼ਾਨ ਹੋਈ
  ਭਿੰਨੇ ਵਾਲ ਚੂਨੇ ਬੈਨੀ ਚੰਦ ਰਾਂਝਾ ਨੈਨ ਕੱਜਲੇ ਦੀ ਘਮਸ਼ਾਨ ਹੋਈ
  ਸੂਰਤ ਯੂਸਫ ਵੇਖ ਤੈਮੂਸ ਬੇਟੀ ਸਨੇ ਬਾਲਕੇ ਬਹੁਤ ਹੈਰਾਨ ਹੋਈ
  ਨੈਨ ਮਸਤ ਕਲੇਜੜੇ ਵਿੱਚ ਧਾਨੇ ਹੀਰ ਘੋਲ ਘੱਤੀ ਕੁਰਬਾਨ ਹੋਈ
  ਆਇ ਬਗ਼ਲ ਵਿੱਚ ਬੈਠ ਕੇ ਕਰੇ ਗੱਲਾਂ ਜਿਵੇਂ ਵਿੱਚ ਕਿਰਬਾਨ ਕਮਾਨ ਹੋਈ
  ਭਲਾ ਹੋਇਆ ਮੈਂ ਤੈਨੂੰ ਨਾ ਮਾਰ ਬੈਠੀ ਕਾਈ ਨਹੀਂ ਸੀ ਗੱਲ ਬੇਸ਼ਾਨ ਹੋਈ
  ਰੂਪ ਜੱਟ ਦਾ ਵੇਖ ਕੇ ਜਾਗ ਲਧੀ ਹੀਰ ਵਾਰ ਘਤੀ ਸਰਗਰਦਾਨ ਹੋਈ
  ਵਾਰਸ ਸ਼ਾਹ ਨਾ ਥਾਉਂ ਦਮ ਮਾਰਨੇ ਦੀ ਚਾਰ ਚਸ਼ਮ ਦੀ ਜਦੋਂ ਘਮਸਾਨ ਹੋਈ

  62. ਉੱਤਰ ਰਾਂਝਾ
  ਰਾਂਝਾ ਆਖਦਾ ਇਹ ਜਹਾਨ ਸੁਫਨਾ ਪਰ ਜਾਵਣਾ ਹੈ ਮਤਵਾਲੀਏ ਨੀ
  ਤੁਸਾਂ ਜਿਹਿਆਂ ਪਿਆਰਿਆਂ ਇਹ ਲਾਜ਼ਮ ਆਏ ਗਏ ਮੁਸਾਫਰਾਂ ਪਾਲੀਏ ਜੀ
  ਏਡਾ ਹੁਸਨ ਦਾ ਨਾ ਗੁਮਾਨ ਕੀਜੇ ਏਹ ਲੈ ਪਲੰਗ ਹਈ ਸਣੇ ਨਹਾਲੀਏ ਨੀ
  ਅਸਾਂ ਰੱਬ ਦਾ ਆਸਰਾ ਰੱਖਿਆ ਏ ਉੱਠ ਜਵਾਨਾਂ ਹੈ ਨੈਨਾਂ ਵਾਲੀਏ ਨੀ

  63. ਉੱਤਰ ਹੀਰ
  ਅਜੀ ਹੀਰ ਤੇ ਪਲੰਗ ਸਭ ਥਾਉਂ ਤੇਰੇ ਘੋਲ ਘੱਤੀਆਂ ਜਿਊੜਾ ਵਾਰਿਆ ਈ
  ਨਾਹੀਂ ਗਾਲ ਕੱਢੀ ਹੱਥ ਜੋੜਨੀ ਹਾਂ ਹਥ ਲਾ ਨਾਹੀਂ ਤੈਨੂੰ ਮਾਰਿਆ ਈ
  ਅਸੀਂ ਮਿੰਨਤਾਂ ਕਰਾਂ ਤੇ ਪੈਰ ਪਕੜਾਂ ਤੈਥੋਂ ਘੋਲਿਆ ਕੋੜਮਾ ਸਾਰਿਆਂ ਈ
  ਅਸਾਂ ਹਸ ਕੇ ਆਨ ਸਲਾਮ ਕੀਤਾ ਆਖ ਕਾਸ ਨੂੰ ਮਕਰ ਪਸਾਰਿਆ ਈ
  ਸੁੰਞੇ ਪਰ੍ਹੇ ਹਨ ਤ੍ਰਿੰਜਨੀਂ ਚੈਨ ਨਾਹੀਂ ਅਲਾਹ ਵਾਲਿਆ ਵੋ ਸਾਨੂੰ ਤਾਰਿਆ ਈ
  ਵਾਰਸ ਸ਼ਾਹ ਸ਼ਰੀਕ ਹੈ ਕੌਣ ਓਸਦਾ ਜਿਸ ਦਾ ਰੱਬ ਨੇ ਕੰਮ ਸਵਾਰਿਆ ਈ

  64. ਉੱਤਰ ਰਾਂਝਾ
  ਮਾਨ ਮੱਤੀਏ ਰੂਪ ਗੁਮਾਨ ਭਰੀਏ ਅਟਖੀਲੀਏ ਰੰਗ ਰੰਗੀਲੀਏ ਨੀ
  ਆਸ਼ਕ ਭੌਰ ਫਕੀਰ ਤੇ ਨਾਗ ਕਾਲੇ ਬਾਝ ਮੰਤਰੋਂ ਮੂਲ ਨਾ ਕੀਲੀਏ ਨੀ
  ਏਹ ਜੋਬਨਾ ਠਗ ਬਾਜ਼ਾਰ ਦਾ ਈ ਟੂਨੇ ਹਾਰੀਏ ਛੈਲ ਛਬੀਲੀ ਨੀ
  ਤੇਰੇ ਪਲੰਘ ਦਾ ਰੂਪ ਨਾ ਰੰਗ ਘਟਿਆ ਨਾ ਕਰ ਸ਼ੁਹਦਿਆਂ ਨਾਲ ਬਖ਼ੀਲੀਆਂ ਨੀ
  ਵਾਰਸ ਸ਼ਾਹ ਬਿਨ ਕਾਰਦੋਂ ਜ਼ਿਬ੍ਹਾ ਕਰੀਏ ਬੋਲ ਨਾਲ ਜ਼ਬਾਨ ਰਸੀਲੀਏ ਲੀ