ਕਵਿਤਾਵਾਂ

 •    ਛੋਟੇ ਸਾਹਿਬਜਾਦੇ ਤੇ ਵਜ਼ੀਰ ਖਾਨ / ਮੇਹਰ ਸਿੰਘ ਸੇਖਾ (ਕਵੀਸ਼ਰੀ )
 •    ਦੁਨੀਆਂ ਗੋਲ ਹੈ / ਜਗਜੀਵਨ ਕੌਰ (ਕਵਿਤਾ)
 •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
 •    ਦਸ ਗ਼ਜ਼ਲਾਂ / ਗੁਰਭਜਨ ਗਿੱਲ (ਗ਼ਜ਼ਲ )
 •    ਛੱਲਾ / ਲੱਕੀ ਚਾਵਲਾ (ਕਵਿਤਾ)
 •    ਗ਼ਜ਼ਲ / ਸੁਰਜੀਤ ਸਿੰਘ ਕਾਉਂਕੇ (ਗ਼ਜ਼ਲ )
 •    ਮਿਸ਼ਰ ਦੇ ਲੋਕਾਂ ਦੇ ਨਾਮ / ਸਤੀਸ਼ ਠੁਕਰਾਲ ਸੋਨੀ (ਕਵਿਤਾ)
 •    ਸੱਚ ਆਖਾਂ / ਹਨੀ ਖੁੜੰਜ਼ (ਕਵਿਤਾ)
 •    ਭਖਦੇ ਮਸਲਿਆਂ 'ਤੇ ਸੰਵਾਦ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਕਬਿੱਤ / ਗੁਰਮੀਤ ਸਿੰਘ 'ਬਰਸਾਲ' (ਕਵਿਤਾ)
 •    ਜਾਦੂਗਰ / ਗੁਰਮੀਤ ਰਾਣਾ (ਕਵਿਤਾ)
 •    ਜ਼ਹਿਰੀ ਗੀਤ / ਗੁਰਮੇਲ ਬੀਰੋਕੇ (ਕਵਿਤਾ)
 •    ਮਤਲਬ / ਹਰਦੀਪ ਬਿਰਦੀ (ਕਵਿਤਾ)
 •    ਲੇਖਕਾਂ ਦੀ ਗੱਲਬਾਤ / ਸੁੱਖਾ ਭੂੰਦੜ (ਕਵਿਤਾ)
 •    ਗ਼ਜ਼ਲ / ਬਲਦੇਵ ਸਿੰਘ ਜਕੜੀਆ (ਗ਼ਜ਼ਲ )
 •    ਬੁੱਢੀ ਮਾਂ / ਬਲਜੀਤ ਸਿੰਘ 'ਭੰਗਚੜਹੀ' (ਕਵਿਤਾ)
 •    ਜ਼ਖ਼ਮਾਂ ਦੇ ਦਰਦ / ਸੁਖਵਿੰਦਰ ਕੌਰ 'ਹਰਿਆਓ' (ਕਵਿਤਾ)
 •    ਅਖ਼ਬਾਰ / ਹਰਦੇਵ ਸਿੰਘ (ਕਵਿਤਾ)
 • 'ਮੇਰੀ ਵਾਈਟ ਹਾਊਸ ਫੇਰੀ' ਜਾਣਕਾਰੀ ਦਾ ਖਜ਼ਾਨਾ (ਪੁਸਤਕ ਪੜਚੋਲ )

  ਅਵਤਾਰ ਸਿੰਘ ਬਿਲਿੰਗ   

  Phone: +91 1628 286154, +1 209 407 3604
  Address: ਪਿੰਡ ਤੇ ਡਾਕ.: ਸੇਹ, ਲੁਧਿਆਣਾ
  Village Seh, Ludhiana California United States 141417
  ਅਵਤਾਰ ਸਿੰਘ ਬਿਲਿੰਗ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਚਰਨਜੀਤ ਸਿੰਘ ਪੰਨੂ ਨੂੰ ਮਿਲਣ ਦਾ ਸਬੱਬ ਅਜੇ ਤੱਕ ਨਹੀਂ ਬਣਿਆ ਪਰ ਉਸਦੇ ਫ਼ੋਨ ਸੁਨੇਹਿਆਂ ਤੋਂ ਮੈਨੂੰ ਉਹ ਬੜੀ ਸੁਹਿਰਦ ਸ਼ਖ਼ਸੀਅਤ ਦਾ ਮਾਲਕ, ਸੁਲਝਿਆ ਹੋਇਆ ਨੇਕ  ਇਨਸਾਨ ਅਤੇ ਪੌੜ੍ਹ ਸਾਹਿਤਕਾਰ ਜਾਪਿਆ, ਜਿਸਦਾ ਜਿਊਂਦਾ ਜਾਗਦਾ ਸਬੂਤ ਉਸ ਦੀ ਇਸ ਪੁਸਤਕ ਨੇ ਦੇ ਦਿੱਤਾ। ਖ਼ੂਬਸੂਰਤ ਦਿੱਖ ਵਾਲੀ ਇਹ ਸਚਿੱਤਰ ਪੁਸਤਕ ਅਮਰੀਕਾ ਵਿਚ ਮੇਰੇ ਜਿਹੇ ਅਜਨਬੀ ਬੰਦੇ ਲਈ ਜਾਣਕਾਰੀ ਦਾ ਖ਼ਜ਼ਾਨਾ ਹੈ। ਇਹ ਜਿਥੇ ਅਮਰੀਕਾ ਦੇ ਇਤਿਹਾਸ ਬਾਰੇ ਬਹੁਮੁੱਲੀ ਜਾਣਕਾਰੀ ਦਿੰਦੀ ਹੈ, ਉਥੇ ਇਸ ਦੇਸ ਦੀਆਂ ਭੌਤਿਕ ਵਿਸ਼ੇਸ਼ਤਾਵਾਂ, ਭੂਗੋਲਿਕ ਅਤੇ ਰਾਜਨੀਤਿਕ ਬਣਤਰ ਅਤੇ ਆਰਥਿਕਤਾ ਦਾ ਵੀ ਨਾਲੋ ਨਾਲ ਜ਼ਿਕਰ ਕਰਦੀ ਹੈ।
  ਪਿੱਛੇ 2012 ਵਿਚ ਜਦੋਂ ਮੈਂ ਕੈਨੇਡਾ ਵਿਚ ਛੇ ਮਹੀਨਿਆਂ ਲਈ ਆਇਆ ਸਾਂ ਤਾਂ ਮਿੱਤਰਾਂ ਦੇ ਕਹਿਣ 'ਤੇ ਵੀ ਉਥੋਂ ਦਾ ਸਫ਼ਰਨਾਮਾ ਲਿਖਣਾ ਨਹੀਂ ਸੀ ਮੰਨਿਆਂ ਕਿਉਂਕਿ ਮੇਰੀ ਸਮਝ ਮੁਤਾਬਿਕ ਸਫ਼ਰਨਾਮਾ ਲਿਖਣ ਲਈ ਉਸ ਭੂਮੀ ਦੇ ਭੂਗੋਲ, ਇਤਿਹਾਸ ਅਤੇ ਸਭਿਆਚਾਰ ਦੀ ਪੂਰੀ ਜਾਣਕਾਰੀ ਹੋਣੀ ਜ਼ਰੂਰੀ ਹੈ ਜਿਸਤੋਂ ਮੈਂ ਉੱਕਾ ਅਨਜਾਣ ਸੀ। ਪਰ ਪੰਨੂ ਹੋਰੀਂ ਲੰਬੇ ਸਮੇਂ ਤੋਂ ਅਮਰੀਕਾ ਵਿਚ ਰਹਿਣ-ਵਿਚਰਨ ਕਰਕੇ ਇਸ ਖਿੱਤੇ ਬਾਰੇ ਤ੍ਰੈਪੱਖੀ ਜਾਣਕਾਰੀ ਰੱਖਦੇ ਹਨ। ਇਸ ਪੁਸਤਕ ਵਿਚਲਾ ਸੱਚ ਉਹਨਾਂ ਦਾ ਅੱਖੀਂ ਦੇਖਿਆ ਸੱਚ ਹੈ। ਜੇ ਕੋਈ ਜਾਣਕਾਰੀ ਮੰਗਵੀਂ ਵੀ ਲਈ ਹੈ, ਉਹ ਉਹਨਾਂ ਆਪਣੋ ਬਣਾ ਕੇ ਇੰਜ ਪੇਸ਼ ਕੀਤੀ ਹੈ ਕਿ ਓਪਰੀ ਨਹੀਂ ਲੱਗਦੀ। ਨਿੱਕੇ ਨਿੱਕੇ ਕਟਾਖ਼ਸੀ ਵਾਕਾਂ, ਨਿਰਪੱਖ ਵੇਰਵਿਆਂ ਤੋਂ ਲੇਖਕ ਦੇ ਬੇਨਿਆਜ਼, ਬੇਲਿਹਾਜ਼ ਦ੍ਰਿਸ਼ਟੀਕੋਣ ਦਾ ਗਿਆਨ ਹੁੰਦਾ ਹੈ ਜਦੋਂ ਕਿ ਰਸ ਭਰਪੂਰ ਕਥਾਕਾਰੀ ਨੇ ਇਸ ਬ੍ਰਿਤਾਂਤ ਨੂੰ ਰੌਚਿਕਤਾ ਬਖ਼ਸ਼ੀ ਹੈੱ ਜਿਹੜੀ ਨਾਲੋ ਨਾਲ ਪਾਠਕ ਦਾ ਮਨੋਰੰਜਨ ਵੀ ਕਰਦੀ ਜਾਂਦੀ ਹੈ। ਅਮਰੀਕਾ ਵੱਸਦੇ ਇਸ ਅਤਿ ਸੰਵੇਦਨਸ਼ੀਲ ਲੇਖਕ ਦਾ ਇਹ ਅਮਰੀਕੀ ਸਫ਼ਰਨਾਮਾ ਫ਼ਜ਼ੂਲ ਦੇ ਅਕਾਊ ਵੇਰਵਿਆਂ ਅਤੇ ਭਾਵੁਕਤਾ ਤੋਂ ਮੁਕਤ ਇਕ ਬੇਲਾਗ ਦਸਤਾਵੇਜ਼ ਹੈ।                                                                                                         
        ਪੰਨੂ ਹੋਰਾਂ ਦੀ ਕਲਮ ਦਾ ਕਮਾਲ ਦੇਖੋ ਕਿ ਉਹਨਾਂ ਦੇ ਵਿਅੰਗਮਈ ਨਸ਼ਤਰਾਂ ਕੋਲੋਂ ਨਾ ਅਮਰੀਕਾ ਦੇ ਔਗਣ ਬਚ ਸਕਦੇ ਹਨ, ਨਾ ਭਾਰਤੀ ਭਾਈਚਾਰਾ ਬਚਿਆ ਹੈ, ਨਾਂ ਹੀ ਚਰਨਜੀਤ ਸਿੰਘ ਪੰਨੂ ਬਤੌਰ ਇਨਸਾਨ ਆਪ ਬਚ ਕੇ ਨਿਕਲ ਸਕਿਆ ਹੈ। ਉਸਨੂੰ ਆਪਣੀਆਂ ਕਮਜ਼ੋਰੀਆਂ 'ਤੇ ਵੀ ਹੱਸਣਾ ਆAਂਦਾ ਹੈ। ਫੀਨਿਕਸ ਹਵਾਈ ਅੱਡੇ 'ਤੇ ਭੁੱਖ ਚਮਕੀ ਤੋਂ ਮਹਿੰਗੀ ਗੱਚਕ ਮੋੜ ਕੇ ਇਕ ਕੇਲੇ ਅਤੇ ਸੇਬ ਨਾਲ ਬੁੱਤਾ ਸਾਰਨਾ, ਅੱਧਖੜ ਏਅਰ ਹੋਸਟਸ ਪਾਸੋਂ ਬਰਫ਼ ਤੋਂ ਬਿਨਾਂ ਮੁਫ਼ਤ ਦਾ ਟਮੈਟੋ ਜੂਸ ਦੋ ਵਾਰ ਲੈਣਾ, ਪਾਠਕ ਨੂੰ ਆਪਣੇ ਆਪ ਨਾਲ ਗੁੱਝਾ ਮੁਸਕਰਾਉਣ ਲਈ ਮਜਬੂਰ ਕਰ ਦਿੰਦਾ ਹੈ ਅਤੇ ਰੱਜੇ ਪੁੱਜੇ ਪੰਜਾਬੀ ਅੰਤਹਕਰਨ ਦੀ ਸੁਭਾਵਿਕ ਸਰਫ਼ਾ-ਕਰੂ ਬਿਰਤੀ ਨੂੰ ਵੀ ਭਲੀ ਭਾਂਤ ਪ੍ਰਗਟਾਉਂਦਾ ਹੈ।
  ''ਪੰਦਰਾਂ ਡਾਲਰ ਦਾ ਨਾਂ ਸੁਣ ਕੇ ਮੇਰੀ ਪਸੰਦਗੀ ਕਿਧਰੇ ਖੰਭ ਲਾ ਕੇ ਉੱਡ ਗਈ''। 
  ਇਸ ਤਰਾਂ ਜਗ੍ਹਾ ਜਗ੍ਹਾ ਉਪੱਰ ਲੇਖਕ ਨੇ ਆਪਣੀ ਹਾਸ ਵਿਅੰਗਮਈ ਸ਼ੈਲੀ ਦੇ ਜਿਹੜੇ ਸੁੱਚੇ ਮੋਤੀ ਬਖੇਰੇ ਹਨ, ਸ਼ੁਰੂ ਵਿਚ ਹੀ ਤੁਹਾਡੀ ਨਜ਼ਰ ਕਰ ਰਿਹਾ ਹਾਂ:-
  ''..ਜਿਥੇ ਸਿੱਖ ਹੋਣਗੇ, ਉਥੇ ਗੁਰਦੁਆਰੇ ਹੋਣਗੇ, ਜਿਥੇ ਗੁਰਦੁਆਰੇ ਹੋਣਗੇ, ਉਥੇ ਗੋਲਕ ਹੋਵੇਗਾ,ਜਿਥੇ ਗੋਲਕ ਹੋਵੇਗਾ, ਉਥੇ ਕਿਰਪਾਨਾਂ, ਤਲਵਾਰਾਂ ਹੋਣਗੀਆਂ। ਜਿਥੇ ਗੋਲਕ ਤੇ ਹਥਿਆਰ ਹੋਣਗੇ, ਉਥੇ ਲੜਾਈ ਝਗੜੇ ਵੰਢਾਗੇ ਹੋਣਗੇ।''
                                                                                  
  ..       ਧਰਤੀ ਅਮਰੀਕਾ ਦੀ, ਸੁਰਗ ਦਵਾਰਾ ਹੈ।
         ਸੋਨੀ ਦੀ ਮੁਰਗੀ ਹੈ, ਆਂਡਾ ਵੀ ਭਾਰਾ ਹੈ।.. 
   .. ਸਾਰੀ ਦੁਨੀਆ ਦੀ ਧਨ ਦੌਲਤ ਦਾ ਅੱਧੇ ਤੋਂ ਵੱਧ ਇਕੱਲੇ ਅਮਰੀਕਾ ਦੇ ਕਬਜ਼ੇ ਵਿਚ ਹੈ।
  ..ਦੀਵੇ ਥੱਲੇ ਅੰਧੇਰੇ ਵਾਂਗ ਸਾਰੀ ਦੁਨੀਆ ਨੂੰ ਰੌਸ਼ਨੀ ਵੰਡਣ ਵਾਲਾ ਇਹ ਦੀਵਾ ਆਪ ਹਨੇਰੇ ਵਿਚ ਹੈ।
  ..ਇਸ ਵਿਸ਼ਾਲ ਦੇਸ਼ ਵਿਚ ਹਰ ਰੋਜ਼ ਕਿਤੇ ਨਾ ਕਿਤੇ ਬੰਬ ਬਾਰੂਦ ਦੇ ਛਾਣੇ ਵੱਜਦੇ ਹੀ ਰੰਿੰਹੰਦੇ ਹਨ।
  ਸਾਰੀ  ਦੁਨੀਆ 'ਤੇ ਕਾਂ ਅੱਖ ਰੱਖਣ ਵਾਲਾ ਇਹ ਸਰਪੰਚ ਆਪ ਵੀ ਘ੍ਰਿਣਤ ਅਪਰਾਧਾਂ ਤੋਂ ਬਚਿਆ ਨਹੀਂ।
  ..ਸੰਵਿਧਾਨ ਸਭ ਤੋਂ ਉੱਚਾ ਕਾਨੂੰਨ ਹੈ ਤੇ ਕਾਨੂੰਨ ਕਿਸੇ ਦਾ ਲਿਹਾਜ਼ ਨਹੀਂ ਕਰਦਾ।
  ..ਅੰਦਰ ਜਾ ਕੇ ਪੰਜਾਬੀਆਂ ਦੀ ਆਦਤ ਅਨੁਸਾਰ ਜਿਥੇ ਕਿਸੇ ਦਾ ਦਾਅ ਲੱਗਾ, ਦਬੜੂ-ਘੁਸੜੂ ਕੁਰਸੀਆਂ ਮੱਲ ਕੇ ਬਿਰਾਜਮਾਨ ਹੋ ਗਏ।
  ..ਸਾਰੇ ਸ਼ੇਰ ਉਸਦੇ ਦੱਸੇ ਹੋਏ ਦਰਵਾਜ਼ੇ 'ਚੋਂ ਨਿਕਲਦੇ ਭੇਡਾਂ ਵਾਂਗੂੰ ਚੁੱਪ ਚਾਂ ਇਕ ਛੋਟੀ ਜਿਹੀ ਗੈਲਰੀ ਵਿਚ ਵੜ ਗਏ।  
  'ਪਿਛਲੇ ਸਾਲ ਵੀ ਏਸੇ ਜਗ੍ਹਾ ਇਨਾਂ੍ਹ ਪਵਿੱਤਰ ਗੁਰੂ ਗ੍ਰੰਥ ਸਾਹਿਬ ਮੰਚ ਤੇ ਰਖਵਾ ਕੇ ਅੰਦਰ ਕੁੱਤੇ ਛੱਡ ਦਿੱਤੇ ਸਨ ਜੋ ਥਾਂ ਥਾਂ ਸੁੰਘਦੇ ਫਿਰ ਰਹੇ ਸਨ।'.. 
  'ਸਾਡੇ ਲੋਕ ਵੀ ਕਿਹੜਾ ਘੱਟ ਕਰਦੇ ਨੇ, ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਢਿੱਡ ਪਾੜ ਕੇ ਅੰਦਰ ਡਰੱਗ ਤੇ ਨਜਾਇਜ਼ ਹਥਿਆਰ ਛੁਪਾ ਕੇ ਜਹਾਜ਼ ਵਿਚ ਲੈ ਆਉਂਦੇ ਫੜੇ ਗਏ ਸਨ'।
  ..ਹੈਰਾਨੀ ਵਾਲੀ ਗੱਲ ਇਹ ਹੋਈ ਕਿ ਇਥੇ ਕਿਸੇ ਬੁਲਾਰੇ ਨੇ ਗ਼ਦਰੀ ਬਾਬਿਆਂ ਦਾ ਜ਼ਿਕਰ ਨਹੀਂ ਕੀਤਾ।
  .. 'ਕੱਚਿਓਂ ਪੱਕੇ ਤੇ ਪੱਕਿਓਂ ਮੱਕੇ' ਵਾਲੀ ਕਹਾਵਤ ਇੱਥੇ ਸਾਬਤ ਹੋ ਰਹੀ ਹੈ।
  ਆਪਣੇ ਬੇਟੇ (ਡਾ. ਦਲਵੀਰ ਸਿੰਘ ਪੰਨੂ) ਦੀ ਮਿਹਨਤ ਕਰ ਕੇ ਹੀ ਵਾਈਟ ਹਾਊਸ ਆਉਣਾ ਨਸੀਬ ਹੋਇਆ ਹੈ। ਮੇਰਾ ਮਨ ਫ਼ੁੱਲ ਕੇ ਪਹਾੜ ਹੋ ਗਿਆ।.''.           -                                                                
  -ਪੰਨੂ ਸਾਹਿਬ ਦੀ ਕਲਮ ਨਾਲ ਅਮਰੀਕਨ ਸਮਾਜ ਦੀ ਕੀਤੀ ਕਾਵਿਕ ਤਸਵੀਰਕਸ਼ੀ ਵੀ ਗੌਲਣਜੋਗ ਹੈ;
                ..ਜੀਵਨ ਟੈਨਸ਼ਨ ਵਿਚ, ਮੁਸ਼ਕਲ ਗੁਜ਼ਾਰਾ ਹੈ।
                  ਭਗਦੜ ਸ਼ਿਫਟਾਂ ਦੀ, ਨਿੱਤ ਮਾਰੋ ਮਾਰਾ ਹੈ।
                  ਜ਼ਿੰਦਗੀ ਦੁੱਭਰ ਹੈ, ਸਭ ਖੱਜਲ ਖਵਾਰਾ ਹੈ।
                   ਆਰਥਿਕ ਮੰਦਹਾਲੀ ਦਾ, ਢੋਲ ਨਗਾਰਾ ਹੈ।..
                   ਖ਼ੁਦਗਰਜ਼ੀ ਭਾਰੂ ਹੈ, ਰੁੱਖਾ ਭਾਈਚਾਰਾ ਹੈ।.
  ਸਰਮਾਏਦਾਰੀ ਨਿਜਾਮ ਵਿਚਲੀ ਆਰਥਿਕ ਦਸ਼ਾ, ਤੇ ਅਮਰੀਕਾ ਦੀ ਧੌਂਸ-ਜਮਾਊ ਕੌਮੀ ਕੂਟਨੀਤੀ ਦਾ ਨਕਸ਼ਾ ਵੀ ਬੜੀ ਰੂਹ ਨਾਲ ਇੰਨ ਬਿੰਨ ਖਿੱਚਿਆ ਹੈ;
                 ਕਿਰਤੀ ਦਾ ਸੋਸ਼ਣ ਹੈ, ਮਾਲਕ ਹੰਕਾਰਾ ਹੈ।
                 ਪਹਿਰੇਦਾਰ ਅਮਨਾਂ ਦਾ, ਹੱਥ ਵਿਚ ਕੁਹਾੜਾ ਹੈ।                                                               -              ਰਾਜਨੀਤੀ ਜੰਗਾਂ ਦੀ, ਉਹਦਾ ਚੋਜ ਨਿਆਰਾ ਹੈ।                                                    
                 ਹਮਦਰਦ ਮਨੁੱਖਤਾ ਦਾ, ਮਿੱਠਾ ਹਤਿਆਰਾ ਹੈ।
  .. ਜ਼ਰਾ ਅਮਰੀਕਨ ਸਮਾਜ ਵਿਚਲੀ ਆਰਥਿਕ ਨਾਬਰਾਬਰੀ ਦੇ ਦੀਦਾਰ ਵੀ ਕਰ ਲਓ;
                   ਆਰਥਿਕ ਪੱਧਰ ਦਾ, ਬਹੁ ਵੱਡਾ ਪਾੜਾ ਹੈ।
                    ਰੈਂਚ ਬੰਗਲੇ ਕੋਠੀਆਂ ਨੇ, ਚੋਂਦਾ ਢਾਰਾ ਹੈ।
                     ਸੁਪਨਈ ਦੁਨੀਆ ਦਾ, ਭਰਮ ਖਿਲਾਰਾ ਹੈ।
                     ਚਕਾਚੌਂਧ ਅਮਰੀਕਾ ਦੀ, ੱਿਮੱਥ ਲਿਸ਼ਕਾਰਾ ਹੈ। 
    ਇਕ ਹੋਰ ਟਿੱਪਣੀ ਹਾਜ਼ਰ ਹੈ; ''ਫਿਰ ਤਾਂ ਭਾਰਤ ਤੇ ਅਮਰੀਕਾ ਦਾ ਬਹੁਤਾ ਅੰਤਰ ਨਹੀਂ।..ਤਰੱਕੀਆਂ ਦੇ ਸੋਹਿਲੇ ਵੀ ਗਾਈ ਜਾਂਦੇ ਨੇ ਤੇ ਮਨੁੱਖਤਾ ਦਾ ਘਾਣ ਵੀ ਕਰੀ ਜਾਂਦੇ ਨੇ।''
                                             ਚਰਨਜੀਤ ਸਿੰੰਘ ਪੰਨੂ ਨੇ ਵਾਈਟ ਹਾਊਸ ਵਿਚਲੀਆਂ ਇਮਾਰਤਾਂ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਅਮਰੀਕਾ ਵਿਚ ਮਾਨਵੀ ਅਧਿਕਾਰਾਂ ਲਈ ਸੰਘਰਸ਼ ਕਰਦੇ ਰਹੇ ਪੰਜਾਬੀ ਜੋਧਿਆਂ -ਪੰਜਾਬੀਆਂ ਵਾਸਤੇ ਅਮਰੀਕਨ ਨਾਗਰਿਕਤਾ ਲਈ ਉਮਰ ਭਰ ਕਾਨੂੰਨੀ ਲੜਾਈ ਲੜਨ ਅਤੇ ਜਿੱਤਣ ਵਾਲੇ ਭਗਤ ਸਿੰਘ ਥਿੰਦ, ਅਮਰੀਕਾ ਵਿਚ ਮਿਹਨਤਕਸ਼ਾਂ ਦੇ ਪੱਥ-ਪਰਦਰਸ਼ਕ ਦਲੀਪ ਸਿੰਘ ਸੌਂਧ, ਖੇਤ ਮਜ਼ਦੂਰਾਂ ਦੇ ਹੱਕਾਂ ਦੇ ਪਹਿਰੇਦਾਰ ਪਾਖਰ ਸਿੰਘ ਗਿੱਲ ਬਾਰੇ ਵੀ ਵਿਸਤਾਰ ਸਹਿਤ ਜਾਣਕਾਰੀ ਦਿੱਤੀ ਹੈ। ਗਦਰੀ ਬਾਬਿਆਂ ਦੀ ਭਾਰਤੀ ਆਜ਼ਾਦੀ ਲਈ ਦੇਣ ਅਤੇ ਸਟਾਕਟਨ ਵਿਚ ਵਸੇਬੇ, ਸਿੱਖਾਂ ਦੇ ਅਮਰੀਕਾ ਆਗਮਨ ਤੇ ਪ੍ਰਾਪਤੀਆਂ ਦਾ ਦਿਲਚਸਪ ਵਰਨਣ ਵੀ ਉਚੇਚ ਨਾਲ ਕੀਤਾ ਲੱਗਦਾ ਹੈ।                           
            ਅਸਲ ਵਿਚ ਪੰਨੂ ਇਕ ਕਹਾਣੀਕਾਰ ਹੈ। ਉਸ ਕੋਲ ਅਮਰੀਕਾ ਦੇ ਇਤਿਹਾਸ, ਮਿਥਿਹਾਸ, ਜਨ ਜੀਵਨ ਬਾਰੇ ਨਿੱਗਰ ਜਾਣਕਾਰੀ ਅਤੇ ਨਿੱਜੀ ਤਜਰਬਾ ਹੈ। ਉਸ ਨੇ ਵਾਈਟ ਹਾਊਸ ਨੇੜਲੇ ਬੁੱਤਾਂ ਦੇ ਦਰਸ਼ਨ ਕਰਦਿਆਂ ਡੈਨੀਅਲ ਨਾਸਕਰ ਨਾਂ ਦੇ ਆਪਣੇ ਕਾਲੇ ਟੈਕਸੀ ਡਰਾਈਵਰ ਦੇ ਮੂੰਹੋਂ ਭਾਵਪੂਰਤ ਕਥਾ ਜੁਗਤ ਰਾਹੀਂ ਅਬਰਾਹਮ ਲਿੰਕਨ, ਮਾਰਟਨ ਲੂਥਰ ਕਿੰਗ, ਮਾਰਟਨ ਲੂਥਰ ਕਿੰਗ ਜੂਨੀਅਰ ਅਤੇ ਅਮਰੀਕਾ ਵਿਚ ਚਲਦੀ ਰਹੀ ਗੁਲਾਮੀ ਪ੍ਰਥਾ ਦੇ ਇਤਿਹਾਸ ਅਤੇ ਕਾਲਿਆਂ ਦੀ ਦਸ਼ਾ ਤੇ ਦਿਸ਼ਾ ਬਾਰੇ ਚੰਗਾ ਚਾਨਣਾ ਪਾਇਆ ਹੈ। ਅਮਰੀਕਾ ਦਾ ਖੋਜੀ ਕੋਲੰਬਸ, ਪ੍ਰਸਿੱਧ ਯਾਤਰੀ ਐਮੇਰੀਗੋ ਵੈਸਪੂਸੀ (ਜਿਸਦੇ ਨਾਂ 'ਤੇ ਇਸ ਦੇਸ ਦਾ ਨਾਮ ਅਮਰੀਕਾ ਰੱਖਿਆ ਗਿਆ), ਕੈਪਟਨ ਜੌਹਨ ਸਮਿੱਥ ਦੁਆਰਾ ਬਰਤਾਨੀਆ ਸਾਮਰਾਜ ਦਾ ਪਰਵੇਸ਼, ਅਮਰੀਕੀ ਅਜ਼ਾਦੀ ਦੇ ਮੁੱਢ, ਪਹਿਲੇ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਅਤੇ ਗੁਲਾਮੀ ਦੀਆਂ ਜੰਜੀਰਾਂ ਤੋੜਨ ਵਾਲੇ ਸੋਲਵੇਂ ਪ੍ਰਧਾਨ ਅਬਰਾਹਮ ਲਿੰਕਨ, ਵਾਸ਼ਿੰਗਟਨ ਸ਼ਹਿਰ ਦੇ ਰੌਚਿਕ ਇਤਿਹਾਸ, ਵਾਸ਼ਿੰਗਟਨ ਯਾਦਗਾਰਾਂ, ਅਮਰੀਕਨ ਸਟੇਟਾਂ ਸਿੰਬਲਾਂ ਦੀ ਬਣਤਰ ਬਾਰੇ ਬਹੁਮੁੱਲੀ ਜਾਣਕਾਰੀ ਪਾਠਕਾਂ ਲਈ ਪਰੋਸੀ ਹੈ।
  -ਚਰਨਜੀਤ ਸਿੰਘ ਪੰਨੂ ਦੀ ਵਾਰਤਕ ਭਾਸ਼ਾ ਦੀ ਖ਼ੂਬਸੂਰਤੀ ਦੇਖੋ;
  -ਅਗਨ-ਬਾਣਾਂ ਵਰਗੇ ਅਜੇਹੇ ਸ਼ਬਦ ਉਹ ਕਿੱਥੋਂ ਭੁਰਲ ਭੁਰਲ ਛੱਡੀ ਜਾ ਰਿਹਾ ਸੀ।
  ..ਸਟੇਜੀ ਕਵੀ ਵਾਂਗ ਦਬਕਾ ਜਿਹਾ ਮਾਰ ਕੇ ਉਸ ਨੇ ਮੈਨੂੰ ਚੁੱਪ ਕਰਾ ਦਿੱਤਾ।
  .. ਮੈਟਰੋ ਰੇਲ ਵਿਚਲਾ ਇਕ ਹੋਰ ਨਜ਼ਾਰਾ ਪੇਸ਼ ਹੈ; 
  ਮੁਟਿਆਰ ਨੇ ਕੌੜੀਆਂ ਅੱਖਾਂ ਵਿਖਾਈਆਂ। ਗੱਭਰੂ ਨੇ ਅੱਖਾਂ ਤੱਤੀਆਂ ਕੀਤੀਆਂ। ਅੱਖਾਂ ਚਾਰ ਹੁੰਦੀਆਂ ਹਨ, ਅੱਖਾਂ ਲੜਦੀਆਂ ਹਨ, ਅੱਖਾਂ ਭਿੜਦੀਆਂ ਹਨ, ਅੱਖਾਂ ਵਿਖਾਈਆਂ ਜਾਂਦੀਆਂ ਹਨ ਜੋ ਹੁਣੇ ਇਸ ਮੁਟਿਆਰ ਨੇ ਦਿਖਾ ਦਿੱਤੀਆਂ।
  ..ਪੈਰਾਂ ਤੋਂ ਸੈਂਡਲ ਲਾਹ ਕੇ ਘੜੱਪ ਘੜੱਪ ਉਸ ਦੇ ਸਿਰ ਮਾਰਦੀ ਨੇ ਉਸ ਨੂੰ ਲਾਲੋ-ਲਾਲ ਕਰ ਦਿੱਤਾ।
  ..ਸੈਕਸ ਦੇ ਮਾਮਲੇ ਵਿਚ ਮਨੁੱਖ ਦੀ ਮਾਨਸਿਕਤਾ ਦਾ ਬਹੁਤਾ ਫ਼ਰਕ ਨਹੀਂ, ਦੇਸ਼ ਭਾਵੇਂ ਕੋਈ ਵੀ ਹੋਵੇ।

  .. ਡਾਕਟਰ ਭੁੱਲਰ ਦੇ ਘਰ ਹੋਈ ਪ੍ਰਾਹੁਣਚਾਰੀ ਦਾ ਬਿਰਤਾਂਤਿਕ ਦ੍ਰਿਸ਼ ਜ਼ਿਕਰਜੋਗ ਹੈ;
  -ਮੱਖਣ, ਦਹੀਂ, ਗਾਜਰ ਮਟਰ ਦੀ ਸਬਜ਼ੀ! ਮਸੀਂ ਇਕ ਚਨੁਕਰੀ ਪਰਾਉਂਠੀ ਖਾ ਕੇ ਅਸੀਂ ਹਥਿਆਰ ਸੁੱਟ ਦਿੱਤੇ। 
  ਏਨਾ ਜਾਇਕੇਦਾਰ ਖਾਣਾ! ਜੀ ਕਰਦਾ ਸੀ ਇਕ ਹੋਰ (ਪਰਾਉਂਠਾ) ਚੁੱਕਿਆ ਜਾਏ ਪਰ ਪੇਟ 'ਤੇ ਤਰਸ ਆ ਗਿਆ।

  ..ਫੀਨਿਕਸ ਹਵਾਈ ਅੱਡੇ ਤੋਂ ਜਹਾਜ਼ ਵਿਚ ਉਡਦੇ ਸਮੇਂ ਆਕਾਸ਼ ਦਾ ਕਾਵਿਕ ਚਿਤਰਨ ਕਿੰਨਾ ਖ਼ੂਬਸੂਰਤ ਹੈ:
  -ਬੱਦਲਾਂ ਦੀ ਧਾੜ ਜਿਹੜੀ ਪਿਛਲੇ ਜਹਾਜ਼ ਦੇ ਦੁਆਲੇ ਚੱਕਰ ਲਾ ਰਹੀ ਸੀ, ਉਸੇ ਤਰਾਂ ਦੀ ਅੱਗੇ ਵੀ ਆ ਰਹੀ ਸੀ। ਚਿੱਟੀ ਚਾਦਰ ਵਾਂਗ ਉਪਰ ਵੀ ਚਿੱਟੀ, ਅੱਗੇ ਵੀ ਚਿੱਟੀ ਤੇ ਪਿੱਛੇ ਵੀ ਚਿੱਟੀ ਚਾਦਰ!..ਨਰਮੇ ਵਾਂਗੂੰ ਵਿਛੇ ਲੰਮੇ ਲੰਮੇ ਟਾਟ ਤੇ ਦਰੀਆਂ ਬਰਫ਼ ਦੇ ਨਹੀਂ, ਸਗੋਂ ਬੱਦਲ ਸਨ, ਨਿਵੇਕਲੀ ਕਿਸਮ ਦੇ ਬੱਦਲ।
  ..ਜਹਾਜ਼ ਨੇ ਆਸੇ ਪਾਸੇ ਪਰ ਤੋਲਦੇ ਧਰਤੀ ਨੂੰ ਮੱਥਾ ਟੇਕਿਆ।
  ..ਵਾਸ਼ਿੰਗਟਨ ਡੀ. ਸੀ. ਤੋਂ ਵਾਪਸੀ ਉਡਾਣ ਮੌਕੇ ਸਫ਼ਰਨਾਮਾ ਲੇਖਕ ਸੁਆਦਲੀ 'ਵਿਦਾਈ ਡਿਸ਼' ਚੱਖਣ ਦੇ ਲਾਲਚ ਵੱਸ ਬੀਫ਼ (ਗਊ ਮਾਸ) ਖਾ ਬਹਿੰਦਾ ਹੈ। ਸਾਥੀ ਸਵਾਰੀ ਨਾਲ ਹੋਇਆ ਵਾਰਤਾਲਾਪ ਦਿਲਚਸਪ ਹੈ;
        ''ਕੀ ਇਹ ਬੀਫ ਸੀ?'' ਮੇਰਾ ਸਵਾਦ ਕਸੈਲਾ ਹੋ ਗਿਆ।
         ''ਹਾਂ! ਯਕੀਨਨ… ਤੁਸੀਂ ਨਹੀਂ ਪਛਾਣਿਆਂ?'' 
   ਉਸ ਦੇ ਕੂਣ ਦੇ ਅੰਦਾਜ਼ ਨੇ ਮੈਨੂੰ ਸ਼ਰਮਿੰਦਗੀ ਵਿਚ ਪਾ ਦਿੱਤਾ। ਮੇਰਾ ਯਕਦਮ ਜੀ ਕੀਤਾ ਸਾਰਾ ਕੁਝ ਖਾਧਾ ਰੈਸਟ ਰੂਮ ਵਿਚ ਜਾ ਕੇ ਉਗਲੱਛ ਦੇਵਾਂ।
   ''ਬੀਫ ਦੀ ਵਰਤੋਂ ਸਾਡੇ ਲਈ ਮਨ੍ਹਾਂ ਹੈ ਤੇ ਧਰਮ ਦੀ ਭ੍ਰਿਸ਼ਟਣਾ ਦਾ ਮਾਮਲਾ ਹੈ।''
  ''ਮੈਂ ਜਾਣਦੀ ਹਾਂ, ਤੁਹਾਡੇ ਧਰਮ ਨੂੰ।'' ਉਸ ਨੇ ਮੂੰਹ ਵਿਚ ਗੁਣ-ਗੁਣ ਕਰਦੇ ਮੂੰਹ ਪਰੇ ਕਰ ਲਿਆ।
  ਐਲਨ ਗਿੱਲ ਨਾਮਕ ਇਸ ਗੋਰੀ ਨਾਲ ਖ਼ੁਦਗਰਜ਼ ਪੰਜਾਬੀ ਗੱਭਰੂ ਵਲੋਂ ਕੀਤੀ ਬੇਵਫ਼ਾਈ ਦਾ ਕਿੱਸਾ ਬੜਾ ਦਿਲਚਸਪ ਅਤੇ ਕਰੁਣਾਮਈ ਹੈ। ਪੰਜਾਬੀ ਨੌਜਵਾਨ ਆਪਣਾ ਮਤਲਬ ਕੱਢ ਕੇ ਤਿੰਨ ਸਾਲਾਂ ਵਿਚ ਹੀ ਗਰੀਨ ਕਾਰਡ ਲੈ ਕੇ ਉਸ ਕੋਲੋਂ ਬੇਮੁੱਖ ਹੋ ਕੇ ਪੱਤਰਾ ਵਾਚ ਗਿਆ ਜਿਸ ਗੋਰੀ ਨੇ ਤੇਰਾਂ ਸਾਲ ਪਹਿਲਾਂ ਡੀਪੋਰਟ ਹੋਣ ਲੱਗੇ ਬਿਪਤਾ ਮਾਰੇ ਉਸ ਮੁੰਡੇ ਨੂੰ ਸਹਾਰਾ ੱਿਦਤਾ। ਐਲਨ ਗਿੱਲ ਦੇ ਭਾਵਾਂ ਦੀ ਪੰਨੂ ਵਲੋਂ ਕੀਤੀ ਦਿਲ-ਝੰਜੋੜਵੀਂ ਭਾਸ਼ਾ ਪੜ੍ਹੋ; 
   ''ਮੈਂ ਆਪਣੇ ਦਿਲ ਦੀਆਂ ਚਾਬੀਆਂ ਉਸ ਦੇ ਹਵਾਲੇ ਕਰ ਦਿੱਤੀਆਂ ਤੇ ਆਪਣੇ ਮਾਸਟਰ ਬੈੱਡ ਰੂਮ ਵਿਚ ਹੀ ਕੰਬਲ ਵਿਚ ਵਾੜ ਲਿਆ।''
  .. ''ਉਸ ਦੀਆਂ ਯਾਦਾਂ ਵਿਚ ਇਹ ਜੋ ਹੰਝੂ ਨਿਕਲਦੇ ਨੇ, ਮੈਂ ਇਹਨਾਂ ਨੂੰ ਵੀ ਕਦੀ ਸਾਫ਼ ਨਹੀਂ ਕਰਦੀ। ਮੇਰੀਆਂ ਗੱਲ੍ਹਾਂ 'ਤੇ ਜੰਮੇ ਇਹ ਜੰਮੇ ਰਹਿਣੇ ਨੇ, ਝੱਲੇ ਮੇਰੇ ਜਿਹੇ।'' ਉਸ ਨੇ ਖਾਰੇ ਪਾਣੀ ਨਾਲ ਡਲ੍ਹਕਦੀਆਂ ਅੱਖਾਂ ਦੇ ਛੱਪਰ ਘੁੱਟ ਲਏ। 
     ਸਾਡੇ ਬਹੁਤੇ ਸਫ਼ਰਨਾਮੇ ਮੇਜ਼ਬਾਨਾਂ ਵੱਲੋਂ ਕੀਤੀ ਖਾਤਰ-ਸੇਵਾ, ਦਾਰੂ-ਮੀਟ ਦੀਆਂ ਵੰਨਗੀਆਂ ਗਿਣਾਉਣ ਤੱਕ ਹੀ ਸੀਮਿਤ ਹੋ ਕੇ ਰਹਿ ਜਾਂਦੇ ਹਨ। ਪਰ ਪੰਨੂ ਸਾਹਿਬ ਦੁਆਰਾ ਲਿਖੇ ਛੋਟੇ ਸਫ਼ਰ ਵਾਲੇ ਇਸ ਵੱਡੇ ਸਫ਼ਰਨਾਮੇ ਨੂੰ ਪੜ੍ਹਦਿਆਂ ਜਿਹੜਾ ਸੁਹਜ-ਸੁਆਦ ਅਤੇ ਮਨੋਰੰਜਨ ਮੇਰੇ ਹਿੱਸੇ ਆਇਆ ਹੈ, ਉਹ ਕਿਸੇ ਵਿਰਲੀ-ਟਾਵੀਂ ਪੁਸਤਕ ਵਿਚੋਂ ਹੀ ਨਸੀਬ ਹੁੰਦਾ ਹੈ। ਇਹ ਪੁਸਤਕ ਨਿਰਸੰਦੇਹ ਪੰਜਾਬੀ ਸਾਹਿਤ ਦਾ ਇੱਕ ਹਾਸਲ ਹੈ। ਅਜੇਹੀ ਸੁੰਦਰ ਪਾਏਦਾਰ ਸਿਰਜਣਾ ਵਾਸਤੇ ਮੈਂ ਚਰਨਜੀਤ ਸਿੰਘ ਪੰਨੂ ਨੂੰ ਮੁਬਾਰਕਬਾਦ ਦਿੰਦਾ ਹਾਂ।

  ਪੰਜਾਬੀ ਸਾਹਿਤ ਜਗਤ ਦੀਆਂ ਤਿੰਨ ਨਾਮਵਰ ਹਸਤੀਆਂ: ਡਾ. ਗੁਰੂਮੇਲ ਸਿੱਧੂ (ਅਮਰੀਕਾ), ਡਾ. ਵਰਿਆਮ ਸਿੰਘ ਸੰਧੂ (ਕੈਨੇਡਾ) ਅਤੇ ਹਰਜੀਤ ਅਟਵਾਲ (ਇੰਗਲੈਂਡ) ਵੱਲੋਂ ਲਿਖੀ ਤਿਕੋਨੀ ਭੂਮਿਕਾ ਨਾਲ ਮੈਂ ਪੂਰੀ ਤਰਾਂ ਸਹਿਮਤ ਹਾਂ।