ਕਵਿਤਾਵਾਂ

  •    ਛੋਟੇ ਸਾਹਿਬਜਾਦੇ ਤੇ ਵਜ਼ੀਰ ਖਾਨ / ਮੇਹਰ ਸਿੰਘ ਸੇਖਾ (ਕਵੀਸ਼ਰੀ )
  •    ਦੁਨੀਆਂ ਗੋਲ ਹੈ / ਜਗਜੀਵਨ ਕੌਰ (ਕਵਿਤਾ)
  •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
  •    ਦਸ ਗ਼ਜ਼ਲਾਂ / ਗੁਰਭਜਨ ਗਿੱਲ (ਗ਼ਜ਼ਲ )
  •    ਛੱਲਾ / ਲੱਕੀ ਚਾਵਲਾ (ਕਵਿਤਾ)
  •    ਗ਼ਜ਼ਲ / ਸੁਰਜੀਤ ਸਿੰਘ ਕਾਉਂਕੇ (ਗ਼ਜ਼ਲ )
  •    ਮਿਸ਼ਰ ਦੇ ਲੋਕਾਂ ਦੇ ਨਾਮ / ਸਤੀਸ਼ ਠੁਕਰਾਲ ਸੋਨੀ (ਕਵਿਤਾ)
  •    ਸੱਚ ਆਖਾਂ / ਹਨੀ ਖੁੜੰਜ਼ (ਕਵਿਤਾ)
  •    ਭਖਦੇ ਮਸਲਿਆਂ 'ਤੇ ਸੰਵਾਦ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਕਬਿੱਤ / ਗੁਰਮੀਤ ਸਿੰਘ 'ਬਰਸਾਲ' (ਕਵਿਤਾ)
  •    ਜਾਦੂਗਰ / ਗੁਰਮੀਤ ਰਾਣਾ (ਕਵਿਤਾ)
  •    ਜ਼ਹਿਰੀ ਗੀਤ / ਗੁਰਮੇਲ ਬੀਰੋਕੇ (ਕਵਿਤਾ)
  •    ਮਤਲਬ / ਹਰਦੀਪ ਬਿਰਦੀ (ਕਵਿਤਾ)
  •    ਲੇਖਕਾਂ ਦੀ ਗੱਲਬਾਤ / ਸੁੱਖਾ ਭੂੰਦੜ (ਕਵਿਤਾ)
  •    ਗ਼ਜ਼ਲ / ਬਲਦੇਵ ਸਿੰਘ ਜਕੜੀਆ (ਗ਼ਜ਼ਲ )
  •    ਬੁੱਢੀ ਮਾਂ / ਬਲਜੀਤ ਸਿੰਘ 'ਭੰਗਚੜਹੀ' (ਕਵਿਤਾ)
  •    ਜ਼ਖ਼ਮਾਂ ਦੇ ਦਰਦ / ਸੁਖਵਿੰਦਰ ਕੌਰ 'ਹਰਿਆਓ' (ਕਵਿਤਾ)
  •    ਅਖ਼ਬਾਰ / ਹਰਦੇਵ ਸਿੰਘ (ਕਵਿਤਾ)
  • ਰਾਈਟਰਜ਼ ਫੋਰਮ ਦੀ ਮਾਸਿਕ ਇਕੱਤਰਤਾ (ਖ਼ਬਰਸਾਰ)


    ਕੈਲਗਰੀ -- ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 7 ਮਈ 2016 ਦਿਨ ਸ਼ਨਿੱਚਰਵਾਰ 2.00 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ (COSO ਕੋਸੋ) ਦੇ ਹਾਲ ਵਿਚ ਹੋਈ। ਸਭਾ ਪ੍ਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਅਤੇ ਸੁਰਜੀਤ ਸਿੰਘ ਸੀਤਲ ‘ਪੰਨੂੰ’ ਹੋਰਾਂ ਪ੍ਰਧਾਨਗੀ ਮੰਡਲ ਦੀ ਸ਼ੋਭਾ ਵਧਾਈ। ਜਨਰਲ ਸਕੱਤਰ ਜਸਬੀਰ (ਜੱਸ) ਚਾਹਲ ਨੇ ਪਿਛਲੇ ਮਹੀਨੇ ਦੀ ਰਿਪੋਰਟ ਪੜ੍ਹਣ ਮਗਰੋਂ ਸਟੇਜ ਸਕੱਤਰ ਦੀ ਜੁੱਮੇਵਾਰੀ ਨਿਭਾਂਦਿਆਂ ਅੱਜ ਦੀ ਸਭਾ ਦਾ ਸਾਹਿਤਕ ਦੌਰ ਸ਼ੁਰੂ ਕਰਨ ਲਈ ਪਹਿਲੇ ਬੁਲਾਰੇ ਨੂੰ ਸਟੇਜ ਤੇ ਆਉਣ ਦਾ ਸੱਦਾ ਦਿੱਤਾ –
    ਪ੍ਰਿੰਸੀਪਲ ਚਰਨ ਸਿੰਘ ਹੋਰਾਂ ਕਾਫ਼ੀ ਸਾਲਾਂ ਬਾਦ ਸਭਾ ਵਿੱਚ ਹਾਜ਼ਰੀ ਲਗਵਾਉਂਦੇ ਹੋਏ ਕੈਲਗਰੀ ਵਿੱਚ ਚਲਦਿਆਂ ਸਾਹਿਤਕ ਸਭਾਵਾਂ ਤੇ ਸਰਗਰਮਿਆਂ ਦੀ ਗੱਲ ਕਰਦਿਆਂ ਕਿਹਾ ਕਿ ਰਾਈਟਰਜ਼ ਫੋਰਮ ਹੀ ਇਕ ਇਹੋ ਜਿਹੀ ਸੰਸਥਾ ਹੈ ਜੋ ਬਿਨਾ ਕਿਸੇ ਰਾਜਨੀਤਿਕ ਜਾਂ ਧਾਰਮਿਕ ਪੱਖਪਾਤ ਦੇ ਬੈਨਰ ਤੇ ਲਿਖਿਆਂ ਚਾਰੋਂ ਬੋਲਿਆਂ (ਪੰਜਾਬੀ, ਉਰਦੂ, ਹਿੰਦੀ ਅਤੇ ਅੰਗ੍ਰੇਜ਼ੀ) ਦੇ ਲਿਖਾਰਿਆਂ ਨੂੰ ਅਪਣਾ-ਅਪਣਾ ਸਾਹਿਤ ਸਾਂਝਾ ਕਰਨ ਦਾ ਨਾ ਕਿ ਸਿਰਫ਼ ਮੌਕਾ ਦਿੰਦੀ ਹੈ ਬਲਕਿ ਹੋਰ ਵਧੀਆ ਲਿਖਣ ਅਤੇ ਉਸਨੂੰ ਛਪਵਾਉਣ ਲਈ ਵੀ ਪ੍ਰੇਰਿਤ ਕਰਦੀ ਹੈ। 
    ਡਾ. ਮਜ਼ਹਰ ਸਿੱਦੀਕੀ ਹੋਰਾਂ ਫੋਰਟ ਮੈਕਮਰੀ ਦੀ ਭਿਯਾਨਕ ਅੱਗ ਤੋਂ ਪ੍ਰਭਾਵਤ ਲੋਕਾਂ ਲਈ ਦੁਆ ਕੀਤੀ ਅਤੇ ਅਪਣੀ ਇਹ ਉਰਦੂ ਗ਼ਜ਼ਲ ਪੜ੍ਹੀ –
    “ਕਬ ਤਲਕ ਸਹਤੇ ਰਹੇਂਗੇ ਜਲਤੀ ਲਾਸ਼ੋਂ ਕੀ ਤਪਿਸ਼?
     ਸਿਸਕਿਯੋਂ ਕੀ, ਆਂਸੁਊਂ ਕੀ, ਆਹੋਂ, ਨਾਲੋਂ ਕੀ ਤਪਿਸ਼। 
     ਧੂਪ  ਸੇ  ਜ਼ਯਾਦਾ  ਅਜ਼ੀਯਤ-ਨਾਕ  ਹੋਤੀ  ਹੈ  ਕਭੀ,
     ਅਪਨੇ ਘਰ ਕੇ ਸਹਨ ਮੇਂ ਪੀਪਲ ਕੀ ਛਾਂਵ ਕੀ ਤਪਿਸ਼।”
    ਰਣਜੀਤ ਸਿੰਘ ਮਿਨਹਾਸ “ਸੋਮਾ” ਨੇ ਅਪਣੀ ਹਾਸ-ਕਵਿਤਾ ‘ਕਬਰਸਤਾਨ ਜਾਂ ਘਰ’ ਨਾਲ ਹਾਸਾ ਬਿਖੇਰ ਦਿੱਤਾ –“ਆਦਮਪੁਰੀਆ ਭੂਤ ਚੁੜੇਲਾਂ ਤੋਂ ਭਾਵੇਂ ਨਹੀ ਡਰਦਾ,
     ਭੂਤ ਚੁੜੇਲਾਂ ਵਰਗੇ ਬੰਦਿਆਂ ਤੋਂ ਡਰਕੇ ਹੀ ਸਰਦਾ”
    ਸੁਰਜੀਤ ਸਿੰਘ ਸੀਤਲ ‘ਪੰਨੂੰ’ ਹੋਰਾਂ ਅਪਣੀਆਂ ਕੁਛ ਰੁਬਾਇਆਂ ਅਤੇ ਇਕ ਕਵਿਤਾ ਨਾਲ ਵਾਹ-ਵਾਹ ਲਈ –
    “ਮਜ਼ਲੂਮ  ਜਦੋਂ ਵੀ  ਉੱਠਦਾ ਏ, ਉੱਠਦਾ ਏ  ਲਾਵਾ ਬਣ ਕੇ
     ਤੇ ਸ਼ਕਤੀ ਓਦੋਂ ਜ਼ਾਲਮ ਦੀ  ਰਹਿ ਜਾਏ  ਦਿਖਾਵਾ ਬਣ ਕੇ
     ਓਹੀ ਅੱਤ-ਵਾਦੀ  ਦੈਂਤ ‘ਪੰਨੂੰਆਂ’ ਨਿਗਲ  ਜਾਂਦਾ ਏ ਕੌਮਾਂ
     ਜਿਸਨੂੰ ਪਾਲਣ ਆਪ ਹੀ ਉਹ ਸਰਪ੍ਰਸਤ ਖਿਡਾਵਾ ਬਣ ਕੇ”
    ਅਸਜਦ ਬੁਖ਼ਾਰੀ ਨੇ ਅਪਣੇ ਜਜ਼ਬਾਤ ਸਾਂਝੇ ਕਰਦਿਆਂ ਕਿਹਾ ਕਿ ਵੱਖੋ-ਵੱਖ ਜ਼ੁਬਾਨਾਂ ਬੋਲਣ ਵਾਲੇ ਬੁਲਾਰਿਆਂ/ਲੇਖਕਾਂ ਨੂੰ ਇਕੋ ਮੰਚ ਤੇ ਇਕੱਠੇ ਕਰਕੇ ਸਾਂਝੀਵਾਲਤਾ ਦਾ ਜੋ ਸੁਨੇਹਾ ਰਾਈਟਰਜ਼ ਫੋਰਮ ਸਾਰੀ ਦੁਨਿਆ ਵਿੱਚ ਪਹੁੰਚਾ ਰਿਹਾ ਹੈ ਉਹ ਕਾਬਿਲੇ-ਤਾਰੀਫ਼ ਹੈ। ਇਸ ਮੌਕੇ ਤੇ ਉਹਨਾਂ ਅਪਣੀ ਇਕ ਪੰਜਾਬੀ ਨਜ਼ਮ “ਨਵੇਂ ਅਸੂਲ” ਪੜ੍ਹਕੇ ਤਾੜੀਆਂ ਲੈ ਲਈਆਂ। 
    ਜੱਸ ਚਾਹਲ  ਨੇ ਮਾਂਵਾਂ ਦੀ ਮਹਤੱਤਾ ਦੱਸਦੀ ਇਕ ਅੰਗ੍ਰਜ਼ੀ ਕੁਟੇਸ਼ਨ “God could not be everywhere and therefore He made mothers” ਰਾਹੀਂ ‘ਮਦਰਸ ਡੇ’ ਤੇ ਮਾਂਵਾਂ ਨੂੰ ਨਮਨ ਕੀਤਾ ਅਤੇ ਅਪਣੇ ਹਿੰਦੀ ਦੇ ਕੁਝ ਸ਼ੇ’ਰ ਸਾਂਝੇ ਕਰਕੇ ਦਾਦ ਲੈ ਲਈ –
    “ਜਬ ਸੇ ਖਿਲੌਨੇ  ਬੱਚੋਂ ਕੇ, ਹਥਿਯਾਰ ਹੋ ਗਏ। 
     ਦੁਨਿਯਾ ਕੀ ਬਰਬਾਦੀ ਕੇ ਹੈਂ ਆਸਾਰ ਹੋ ਗਏ।” 
    ਰਫ਼ੀ ਅਹਮਦ ਨੇ ਕਿਸੇ ਹੋਰ ਦੀ ਲਿਖੀ ਉਰਦੂ ਕਹਾਣੀ ‘ਚਾਚਾ ਖੂਬਾ’ ਪੜਕੇ ਨਸ਼ੇਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ। 
    ਸੁੱਖ ਟਿਵਾਣਾ ਨੇ ‘ਮਾਂ ਦਿਵਸ’ ਤੇ ਅਪਣਾ ਗੀਤ “ਮਾਂ” ਸਾਂਝਾ ਕਰਕੇ  ਗੀਤ “ਤਾੜੀਆਂ ਖੱਟ ਲਈਆਂ –
    “ਕਿੱਦਾਂ ਮਾਂਏ ਜ਼ਿਕਰ ਕਰਾਂ ਜੋ ਤੂੰ ਮੇਰੇ ਲਈ ਕਰਿਆ ਏ
     ਮੇਰੇ  ਠੋਕਰ  ਵਜਦੀ  ਦਾ ਤੂੰ  ਹੌਂਕਾ-ਹੌਂਕਾ  ਭਰਿਆ ਏ
     ਪੁੱਤ ਅਪਨੇ ਦੇ ਦਰਦ ਹਜ਼ਾਰਾਂ  ਸੀਨੇ ਓੱਤੇ ਸਹਿੰਦੀ ਮਾਂ,
     ਦੁਨਿਆ ਚੰਦਰੀ ਮਾਂਪਿਆਂ ਦੀ ਫਿਰ ਸਾਰ ਕਿਉਂ ਨਹੀਂ ਲੈਂਦੀ ਮਾਂ?”
    ਸੁਰਿੰਦਰ ਢਿੱਲੋਂ ਨੇ ਅਪਣੇ ਬੇਟੇ ਗੁਰਸਿਮਰਨ ਢਿਲੋਂ ਵਲੋਂ ਬਣਾਈ ਜਾ ਰਹੀ ਪੰਜਾਬੀ ਫ਼ਿਲਮ ਦੀ ਕੁਝ ਜਾਨਕਾਰੀ ਸਾਂਝੀ ਕਰਦਿਆਂ ਦਸਿਆ ਕਿ ਬੁਜ਼ੁਰਗ ਬੰਦੇ ਦੇ ਰੋਲ ਲਈ ਦੋ-ਤਿਨ ਚੇਹਰਿਆਂ ਦੀ ਤਲਾਸ਼ ਹੈ। ਚਾਹਵਾਨ 403-710-1121 ਤੇ ਕਾਲ ਕਰ ਸਕਦੇ ਹਨ। 
    ਫੋਰਮ ਪਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਹੋਰਾਂ ਅਪਣੀ ਗ਼ਜ਼ਲ ਨਾਲ ਤਾੜੀਆਂ ਖੱਟ ਲਈਆਂ –
    “ਥਾਂ ਥਾਂ ਪਈ ਰੁਲਾਵੇ  ਪੱਲੇ ਵੀ  ਕੁਛ ਨਾ ਪਾਵੇ,
     ਫਿਰ ਵੀ ਕਿਵੇਂ ਮੈਂ ਆਖਾਂ ਤੇਰੀ ਨਾ ਯਾਦ ਆਵੇ।
     ਯਾਦਾਂ ਦੀ ਰਾਸ ਐਸੀ ਇਸ ਦੀ ਹੈ ਬਾਤ ਕੈਸੀ,
     ਦੌਲਤ ਨਾ  ਹੋਰ  ਕੋਈ  ਮੈਨੂੰ ਤੇ  ਯਾਰ  ਭਾਵੇ।”  
    ਡਾ. ਮਨਮੋਹਨ ਸਿੰਘ ਬਾਠ ਨੇ ਇਕ ਹਿੰਦੀ ਫਿਲਮੀ ਗਾਣਾ ਖ਼ੂਬਸੂਰਤੀ ਨਾਲ ਗਾਕੇ ਰੌਣਕ ਲਾਈ।     
    ਜਗਦੀਸ਼ ਚੋਹਕਾ ਹੋਰਾਂ ਨੇ ‘ਮਜ਼ਦੂਰ ਦਿਵਸ’ ਅਤੇ ‘ਮਾਂ ਦਿਵਸ’ ਤੇ ਅਪਣੇ ਵਿਚਾਰ ਸਾਂਝੇ ਕਰਦੇ ਕਿਹਾ ਕਿ ਜਿਹੜੀ ਸੰਸਾਰ ਦੀ ਜਨਨੀ ਅਤੇ ਸਿਰਜਕ ਹੈ, ਪੂੰਜੀਵਾਦੀ ਮੰਡੀ ਵਿੱਚ ਉਸਦੀ ਹੋਂਦ ਖਤਰੇ ਵਿੱਚ ਪਾ ਦਿਤੀ ਗਈ ਹੈ। ਇਸਤਰੀ ਵਰਗ ਨਾਲ ਹੋ ਰਹੇ ਵਿਤਕਰੇ ਅਤੇ ਪੇਸ਼ ਦੁਸ਼ਵਾਰੀਆਂ ਵਿਰੁਧ ਇਸ ਮਰਦ ਪ੍ਰਧਾਨ ਸਮਾਜ ਅੰਦਰ ਇਸਤਰੀ ਦੀ ਆਜ਼ਾਦੀ, ਜਮਹੂਰੀਅਤ ਅਤੇ ਮੁਕਤੀ ਲਈ ਉਸ ਦੀ ਲਾਮਬੰਦੀ ਲਈ ਸਹਾਇਕ ਬਣੀਏ। 
    ਜਗਜੀਤ ਸਿੰਘ ਰਾਹਸੀ ਨੇ ਹੋਰਾਂ ਦੇ ਲਿਖੇ ਉਰਦੂ ਦੇ ਕੁਝ ਸ਼ੇਅਰ ਸਾਂਝੇ ਕਰਕੇ ਰੌਣਕ ਲਾਈ –
    “ਹਰ  ਕੋਈ  ਦੇਖਤਾ ਹੈ  ਹੈਰਤ ਸੇ,
     ਤੁਮਨੇ ਸਬ ਕੋ ਬਤਾ ਦਿਯਾ ਕਯਾ?”
    ਜਸਵੀਰ ਸਿੰਘ ਸਿਹੋਤਾ ਹੋਰਾਂ ‘ਮਦਰਸ ਡੇ’ ਤੇ ਮਾਂਵਾਂ ਦੇ ਪਿਆਰ ਅਤੇ ਤਿਆਗ ਬਾਰੇ ਚਰਚਾ ਕੀਤੀ ਅਤੇ ਅਪਣੇ ਪੰਜਾਬੀ ਦੋਹੇ ਸਾਂਝੇ ਕਰਕੇ ਤਾੜੀਆਂ ਲਈਆਂ –
    “ਲਾਲਚ ਨੂੰ ਮਨੋ ਭੁਲ ਕੇ, ਚੰਗਾ ਸਿੱਖ ਵਿਹਾਰ
     ਪੈਂਡਾ ਤਹਿ ਕਰਨ ਲਈ ਸਿਰ ਤੋਂ ਭਾਰ ਉਤਾਰ”
    ਸ਼ਿਵ ਕੁਮਾਰ ਸ਼ਰਮਾ ਨੇ ਅਪਣੀ ਹਾਸਰਸ ਕਵਿਤਾ ਨਾਲ ਰੌਣਕਾਂ ਲਾਇਆਂ – 
    “ਗੱਲ ਸੁਣ ਇਧਰ ਆ ਭਾਈਆ, ਕੰਮ ਚ ਹੱਥ ਵਟਾ ਭਾਇਆ,
     ਅਜ ਅਪਣਾ ਨੌਕਰ ਨਹੀਂ ਆਈਆ, ਝਾੜੂ ਪੋਚਾ ਲਾ ਭਾਇਆ”
    ਜਾਵਿਦ ਨਿਜ਼ਾਮੀ ਨੇ ਅਪਣੀਆਂ ਉਰਦੂ ਗ਼ਜ਼ਲਾਂ ਨਾਲ ਵਾਹ-ਵਾਹ ਲੈ ਲਈ –
    “ਆਜ਼ਮਾਯਸ਼  ਹੈ, ਸਜ਼ਾ  ਹੈ, ਕਯਾ  ਹੈ?
      ਰਸਮੇ-ਮੋਹੱਬਤ ਹੈ, ਅਦਾ ਹੈ, ਕਯਾ ਹੈ?” 
    “ਮੁਝਕੋ ਉਨ ਪਰ ਜੋ ਪਯਾਰ ਆਯਾ ਹੈ,
      ਹੁਸਨ ਪਰ ਤਬ  ਨਿਖਾਰ ਆਯਾ ਹੈ।”
    ਇਨ. ਆਰ. ਐਸ. ਸੈਨੀ ਹੋਰਾਂ ਇਕ ਹਿੰਦੀ ਫਿਲਮੀ ਗਾਣਾ ਬਾ-ਤਰੰਨਮ ਗਾਕੇ ਰੌਣਕ ਲਾ ਦਿੱਤੀ। 
    ਜਰਨੈਲ ਸਿੰਘ ਤੱਗੜ ਨੇ ਹਰਨੇਕ ਬਧਨੀ ਹੋਰਾਂ ਦੀ ਰਚਨਾਂ ਸਾਂਝੀ ਕਰ ਬੁਲਾਰਿਆਂ ਵਿੱਚ ਹਾਜ਼ਰੀ ਲਵਾਈ।

    ਜੱਸ ਚਾਹਲ