ਤੁਸੀਂ ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਰਚਨਾਵਾਂ ਪੜ੍ਹ ਰਹੇ ਹੋ । ਤਾਜ਼ਾ ਅੰਕ ਪੜ੍ਹਨ ਲਈ ਇਥੇ ਕਲਿਕ ਕਰੋ

ਕਵਿਤਾਵਾਂ

  •    ਗੋਲਕ ਬਾਬੇ ਦੀ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਨਸ਼ਿਆਂ ਵਿੱਚ ਜਵਾਨੀ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਵੀਰਾ ਵੇ ਤੇਰੇ ਬੰਨ੍ਹਾਂ ਰੱਖੜੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
  •    ਛੜੇ ਭਰਾਵੋ ਛੜੇ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਟੱਪੇ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਧੀ ਦੀ ਪੁਕਾਰ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਗੁਲਾਮ ਤੋਤੇ ਦੀ ਫਰਿਆਦ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਧੂਣੀਂ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਬਜ਼ੁਰਗਾਂ ਦਾ ਸਾਨੂੰ ਮਾਣ ਕਰਨਾ ਹੈ ਜ਼ਰੂਰੀ ਜੀ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਗਰੀਬ ਦੀ ਪੁਕਾਰ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਕੋਰਟ ਵਿਆਹ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਵਿੱਦਿਆ ਮੰਦਰ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਪੰਜਾਬੀ ਨੂੰ ਨਾ ਭੁੱਲਿਓ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
  •    ਵਧਗੀ ਕੀਮਤ ਕੁੱਤੇ ਦੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
  •    ਕਾਗਜ਼ਾਂ ਦੀ ਮਹਿਕ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਕਾਕੇ ਦੀ ਫੇਸਬੁੱਕ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਭਖਦੇ ਮਸਲਿਆਂ 'ਤੇ ਸੰਵਾਦ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਬਿਜਲੀ ਕੱਟ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਪਰਾਲੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
  •    ਮਾਪਿਆਂ ਦਾ ਸ਼ਰਾਧ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਕਰਮਾਂ ਵਾਲੇ ਦਾਦੇ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਚੁੰਨੀ ਬਨਾਮ ਪੱਗ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
  •    ਜੱਫੀ ਸਿੱਧੂ ਦੀ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਜਨਤਾ ਰਾਣੀ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  • ਸਭ ਰੰਗ

  •    ਪਾਟੀਆਂ ਜੁੱਲੀਆਂ, ਢੱਠੀਆਂ ਕੁੱਲੀਆਂ, ਖਾਂਦੇ ਹਾਂ ਬੇਹੀਆਂ ਗੁੱਲੀਆਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਟੈਟੂ ਬੱਚ ਗਿਐ ? / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਸੋਨੇ ਦੀ ਮੁਰਗੀ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਈ ਨਿਹਾਲੀ ਦਾ ਵਰਤ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਨਾਰੀ / ਸਾਧੂ ਰਾਮ ਲੰਗਿਆਣਾ (ਡਾ.) (ਲੇਖ )
  •    ਕੱਛੀ ਪਾਟ ਗਈ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਪ੍ਰੇਤ ਦੀ ਨਬਜ਼ ਪਛਾਣੀਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਏ ਨਰੈਂਣੇ ਦੀਆਂ ਖਰੀਆਂ-ਖਰੀਆਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਈ ਨਿਹਾਲੀ ਦਾ ਸੇਵਾਦਾਰ ਮੁਰਗਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਰਾਇਤਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਟੈਂਕੀ ਅਤੇ ਖੰਭੇ ਦੀ ਦੁੱਖਾਂ ਭਰੀ ਦਾਸਤਾਨ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਬੇਸਬਰੀ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਕਬਜ਼ ਕੁਸ਼ਤਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਏ ਨਰੈਂਣੇ ਦਾ ਵਿਦੇਸ਼ੀ ਸੁਫ਼ਨਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਗੀਤਕਾਰੀ ਦਾ ਕੋਹਿਨੂਰ ਹੀਰਾ- ਯੋਧਾ ਲੰਗੇਆਣਾ / ਸਾਧੂ ਰਾਮ ਲੰਗਿਆਣਾ (ਡਾ.) (ਲੇਖ )
  •    ਤਾਈ ਨਿਹਾਲੀ ਦੇ ਉੱਡਣ ਖਟੋਲੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਪੰਜਾਬੀਓ, ਪੰਜਾਬੀ ਨੂੰ ਨਾ ਭੁੱਲਿਓ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਲੀਟਰ ਸਿੰਹੁ ਦੀ ਲਾਟਰੀ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਜਦੋਂ ਤਾਇਆ ਕੰਡਕਟਰ ਲੱਗਿਆ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਅਮਲੀਆਂ ਦਾ ਮੰਗ ਪੱਤਰ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਚਿੱਟਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਮੈਂ ਮਾਸਟਰ ਨਈਂ ਲੱਗਣਾਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਜਸਵੀਰ ਸ਼ਰਮਾ ਦੱਦਾਹੂਰ ਨਾਲ ਵਿਸ਼ੇਸ਼ ਮੁਲਾਕਾਤ / ਸਾਧੂ ਰਾਮ ਲੰਗਿਆਣਾ (ਡਾ.) (ਮੁਲਾਕਾਤ )
  •    'ਰਿਸ਼ਤੇ ਹੀ ਰਿਸ਼ਤੇ' / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਮਾਂ ਬੋਲੀ ਜੇ ਭੁੱਲ ਜਾਵੋਂਗੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਦੋ ਮਿੰਨੀ ਵਿਅੰਗ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    'ਤਾਈ ਨਿਹਾਲੀ' ਸ਼ਾਦੀ/ਬਰਬਾਦੀ ਸਮਾਜ ਸੇਵੀ ਸੈਂਟਰ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਚੋਣ ਨਿਸ਼ਾਨ ਗੁੱਲੀ-ਡੰਡਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਈ ਨਿਹਾਲੀ ਦਾ ਦੀਵਾਲੀ ਬੰਪਰ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਅੱਛੇ ਦਿਨ ਆਨੇ ਵਾਲੇ ਐ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਬਲੀ ਦਾ ਬੱਕਰਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਠੇਕਾ ਤੇ ਸਕੂਲ ਦੀ ਵਾਰਤਲਾਪ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਫੇਸਬੁੱਕ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਈ ਨਿਹਾਲੀ ਦੇ ਸ਼ੱਕਰਪਾਰੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਵਿਰਸੇ ਨੂੰ ਸਮਰਪਿਤ ਲੇਖਕ ਜਸਵੀਰ ਸ਼ਰਮਾ / ਸਾਧੂ ਰਾਮ ਲੰਗਿਆਣਾ (ਡਾ.) (ਮੁਲਾਕਾਤ )
  •    ਨਕਲ ਦੀ ਪਕੜ੍ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਬ੍ਰਿਖ ਵੀ ਚੜ੍ਹ ਜਾਂਦੇ ਹਨ ਅੰਧ-ਵਿਸ਼ਵਾਸ਼ ਦੀ ਭੇਟ / ਸਾਧੂ ਰਾਮ ਲੰਗਿਆਣਾ (ਡਾ.) (ਲੇਖ )
  •    ਭਿੱਟਭਿਟੀਆ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਡੇਂਗੂ ਦਾ ਇਲਾਜ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  • ਭਖਦੇ ਮਸਲਿਆਂ 'ਤੇ ਸੰਵਾਦ (ਕਵਿਤਾ)

    ਸਾਧੂ ਰਾਮ ਲੰਗਿਆਣਾ (ਡਾ.)   

    Email: dr.srlangiana@gmail.com
    Address: ਪਿੰਡ ਲੰਗੇਆਣਾ
    ਮੋਗਾ India
    ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    amitriptyline 50mg

    buy amitriptyline
    ਨਰੈਂਣਾ:-  ਇਹ ਧਰਤੀ ਸੀ ਪੰਜ ਦਰਿਆਵਾਂ ਦੀ,
                            ਨਿਹਾਲੀ:- ਹੁਣ ਕੂਕਾਂ ਮਾਰਦੀਆਂ ਮਾਵਾਂ ਦੀ
                             ਨਰੈਂਣਾ:- ਇਹ ਧਰਤੀ ਸੀ ਰੱਬ ਦੇ ਬੰਦਿਆਂ ਦੀ,
                            ਨਿਹਾਲੀ:- ਹੁਣ ਲੁੱਟ-ਖੋਹ ਦੇ ਧੰਦਿਆਂ ਦੀ
                             ਨਰੈਂਣਾ:  ਇਹ ਧਰਤੀ ਸੀ ਸਰਵਣ ਪੁੱਤਾਂ ਦੀ,
                            ਨਿਹਾਲੀ:  ਹੁਣ ਠੇਕੇ ਤੇ ਚੜ੍ਹਦੀਆਂ ਕੁੱਖਾਂ ਦੀ
                             ਨਰੈਂਣਾ:  ਇਹ ਧਰਤੀ ਸੀ ਮੋਹ ਦੀਆਂ ਲੀਕਾਂ ਦੀ,
                            ਨਿਹਾਲੀ:  ਹੁਣ ਚਿੱਟੇ ਖੂਨ ਸ਼ਰੀਕਾਂ ਦੀ
                             ਨਰੈਂਣਾ:  ਇਹ ਧਰਤੀ ਸੀ ਕਿੱਕਲੀ ਪਾਉਂਦੀਆਂ ਦੀ,
                            ਨਿਹਾਲੀ:  ਹੁਣ ਕੋਟ ਕਚਹਿਰੀ ਆਉਂਦੀਆਂ ਦੀ
                             ਨਰੈਂਣਾ:  ਇਹ ਧਰਤੀ ਸੀ  ਵਣਜ ਵਪਾਰਾਂ ਦੀ,
                            ਨਿਹਾਲੀ:  ਹੁਣ ਹੱਥਾਂ ਤੇ ਹੱਥਮਾਰਾਂ ਦੀ
                             ਨਰੈਂਣਾ:  ਇਹ ਧਰਤੀ ਸੀ ਫੱਕਰਾਂ, ਰਾਹੀਆਂ ਦੀ,
                            ਨਿਹਾਲੀ:  ਹੁਣ ਗਲ ਪਾਏ ਅੰਨਦਾਤਾ ਫਾਹੀਆਂ ਦੀ
                             ਨਰੈਂਣਾ:  ਇਹ ਧਰਤੀ ਸੀ ਕੌਮ ਦੇ ਰਾਖਿਆਂ ਦੀ,
                            ਨਿਹਾਲੀ:  ਹੁਣ ਵਰਦੇ ਬੰਬ ਪਟਾਖਿਆਂ ਦੀ
                             ਨਰੈਂਣਾ:  ਇਹ ਧਰਤੀ ਸੀ ਧਰਮੀਂ ਕੁਰਬਾਨੀਆਂ ਦੀ,
                            ਨਿਹਾਲੀ:  ਹੁਣ ਚਿੱਟੇ ਚਿਲਮ ਨਿਸ਼ਾਨੀਆਂ ਦੀ
                             ਨਰੈਂਣਾ:  ਇਹ ਧਰਤੀ ਸੀ ਹਾਲੀਆਂ ਪਾਲੀਆਂ ਦੀ,
                            ਨਿਹਾਲੀ:  ਹੁਣ ਭ੍ਰਿਸ਼ਟਾਚਾਰ ਕੰਮ ਜਾਲੀਆਂ ਦੀ
                             ਨਰੈਂਣਾ:  ਇਹ ਧਰਤੀ ਸੀ ਮਿਹਨਤੀ ਲੋਕਾਂ ਦੀ,
                            ਨਿਹਾਲੀ:  ਹੁਣ ਖੂਨ ਪੀਣੀਂਆਂ ਜੋਕਾਂ ਦੀ
                             ਨਰੈਂਣਾ:  ਇਹ ਧਰਤੀ ਸੀ ਸ਼ਾਨ ਤਿਰੰਗੇ ਦੀ,
                            ਨਿਹਾਲੀ:  ਹੁਣ ਮੋੜਾਂ ਤੇ ਪੈਂਦੇ ਪੰਗੇ ਦੀ, 
                            ਨਰੈਂਣਾ:  ਇਹ ਧਰਤੀ ਸੀ ਚੰਨ ਤੇ ਤਾਰਿਆਂ ਦੀ,
                            ਨਿਹਾਲੀ:  ਹੁਣ ਬਣਗੀ ਕਰਮਾਂ ਮਾਰਿਆਂ ਦੀ
                             ਨਰੈਂਣਾ:  ਇਹ ਧਰਤੀ ਸੀ ਘੁੱਗੀਆਂ-ਮੋਰਾਂ ਦੀ,
                            ਨਿਹਾਲੀ:  ਹੁਣ ਬਣਗੀ ਬਦਲੇ ਖੋਰਾਂ ਦੀ
                             ਨਰੈਂਣਾ:  ਇਹ ਧਰਤੀ ਸੀ ਰਾਜਕੁਮਾਰਾਂ ਦੀ,
                            ਨਿਹਾਲੀ:  ਹੁਣ ਪੜੇ ਲਿਖੇ ਬੇਰੁਜ਼ਗਾਰਾਂ ਦੀ
                             ਨਰੈਂਣਾ:  ਇਹ ਧਰਤੀ ਸੀ ਸੰਘਣੇ ਰੁੱਖਾਂ ਦੀ,
                            ਨਿਹਾਲੀ:  ਹੁਣ ਵੱਟਸਐਪ ਤੇ ਫੇਸਬੁੱਕਾਂ ਦੀ
                             ਨਰੈਂਣਾ:  ਇਹ ਧਰਤੀ ਸੀ ਰਿਸ਼ਤੇ ਗੰਢਿਆਂ ਦੀ,
                            ਨਿਹਾਲੀ:  ਹੁਣ ਸੀਨੇ ਚੁੱਭਦੇ ਕੰਡਿਆਂ ਦੀ
                             ਨਰੈਂਣਾ: ਇਹ ਧਰਤੀ ਸੀ ਪੀਰ-ਪੈਗੰਬਰਾਂ ਦੀ,
                            ਨਿਹਾਲੀ: ਹੁਣ ਅਵਾਰਾ ਲਗੌੜਾਂ,ਡੰਗਰਾਂ ਦੀ
                             ਨਰੈਂਣਾ: ਇਹ ਧਰਤੀ ਸੀ ਚਮਕਦੇ ਤਾਰਿਆਂ ਦੀ,
                           ਨਿਹਾਲੀ: ਹੁਣ ਟੁੱਟੇ ਯਾਰਾਨੇ ਲਾਰਿਆਂ ਦੀ
                          ਨਰੈਂਣਾ: ਇਹ ਧਰਤੀ ਸੀ ਪੱਕੇ ਮਿੱਤਰਾਂ ਦੀ,
                         ਨਿਹਾਲੀ: ਹੁਣ ਆਸ਼ਕਾਂ ਸਿਰ ਵਰਦਿਆਂ ਛਿੱਤਰਾਂ ਦੀ
                          ਨਰੈਂਣਾ: ਇਹ ਧਰਤੀ ਸੀ ਹਾਸ-ਮਜ਼ਾਕਾਂ ਦੀ,
                         ਨਿਹਾਲੀ: ਹੁਣ ਮੋਬਾਇਲਾਂ, ਡੀ.ਜੇ. ਖੜਾਕਾਂ ਦੀ
                          ਨਰੈਂਣਾ: ਇਹ ਧਰਤੀ ਸੀ ਮਿੱਠੇ-ਪਿਆਰਾਂ ਦੀ,
                         ਨਿਹਾਲੀ: ਹੁਣ ਮਹਿੰਗੀ ਯਾਰੀ ਵਿਪਾਰਾਂ ਦੀ
                          ਨਰੈਂਣਾ: ਇਹ ਧਰਤੀ ਸੀ ਕਿਰਤੀ ਕਾਮਿਆਂ ਦੀ ,
                         ਨਿਹਾਲੀ: ਹੁਣ ਪਿਟ-ਪਿਟ ਕਰਦੇ ਯਾਮਿਆਂ ਦੀ,
                          ਨਰੈਂਣਾ: ਇਹ ਧਰਤੀ ਸੀ ਭਿੰਨ-ਭਿੰੰਨ ਰੰਗਾਂੰ ਦੀ,
                         ਨਿਹਾਲੀ: ਹੁਣ ਬੂਬਨੇ ਸਾਧ-ਮਲੰਗਾਂ ਦੀ
                          ਨਰੈਂਣਾ: ਇਹ ਧਰਤੀ ਸੀ ਚੋਬਰ ਥਾਪੀਆਂ ਦੀ,
                         ਨਿਹਾਲੀ: ਹੁਣ ਭਰੂਣ ਹੱਤਿਆ ਦੇ ਪਾਪੀਆਂ ਦੀ
                          ਨਰੈਂਣਾ: ਇਹ ਧਰਤੀ ਤੇ ਬੋਹਲ ਸੀ ਨੋਟਾਂ ਦੇ,
                         ਨਿਹਾਲੀ: ਹੁਣ ਗੁਲਤਾਨ ਹੋਈ ਵਿੱਚ ਵੋਟਾਂ ਦੇ
                          ਨਰੈਂਣਾ: ਇਹ ਧਰਤੀ ਸੀ ਫਰੰਗੀ ਟੰਗਿਆਂ ਦੀ
                         ਨਿਹਾਲੀ: ਹੁਣ ਜਿਸਮ ਹੋਏ ਅਧਨੰਗਿਆਂ ਦੀ
                          ਨਰੈਂਣਾ: ਇਹ ਧਰਤੀ ਸੀ ਵੀਰਿਆਂ-ਵੀਰਿਆਂ ਦੀ
                         ਨਿਹਾਲੀ: ਹੁਣ ਪੈਂਦੇ ਨਿੱਤ ਕਚੀਰਿਆਂ ਦੀ
                          ਨਰੈਂਣਾ: ਇਹ ਧਰਤੀ ਸੀ ਬੱਬਰ ਸ਼ੇਰਾਂ ਦੀ
                         ਨਿਹਾਲੀ: ਹੁਣ ਝੋਲੀ ਚੋਂ ਡੁੱਲਦੇ ਬੇਰਾਂ ਦੀ
                          ਨਰੈਂਣਾ: ਇਹ ਧਰਤੀ ਸੀ ਚਿੜੀਆਂ-ਕਾਵਾਂ ਦੀ
                         ਨਿਹਾਲੀ: ਹੁਣ ਕੋਰਟ ਮੈਰਿਜ਼ ਰਾਹਵਾਂ ਦੀ
                          ਨਰੈਂਣਾ: ਏਥੇ ਵਹਿੰਦੇ ਸੇ ਝਰਨੇ ਖੁਸ਼ੀਆਂ ਦੇ,
                         ਨਿਹਾਲੀ: ਹੁਣ ਥਾਂ-ਥਾਂ ਢਾਰੇ ਦੁੱਖੀਆਂ ਦੇ
                          ਨਰੈਂਣਾ: ਇਹ ਧਰਤੀ ਸੀ ਗੁਰੂਆਂ ਪੀਰਾਂ,
                         ਨਿਹਾਲੀ: ਜਿਹੜੀ ਖੁੱਦੋ ਬਣਗੀ ਲੀਰਾਂ ਦੀ
                          ਨਰੈਂਣਾ: 'ਸਾਧੂ ਲੰਗੇਆਣੇ' ਪਿੰਡ ਰਹਿੰਦਾ ਹੈ,
                         ਨਿਹਾਲੀ: ਸਦਾ ਸੱਚ-ਸੱਚ ਹੀ ਕਹਿੰਦਾ ਹੈ
                          ਨਰੈਂਣਾ: ਉਹ ਤਿੱਖੀ ਕਲਮ ਚਲਾਉਂਦਾ ਹੈ,
                         ਨਿਹਾਲੀ: ਬੁਰਿਆਂ ਨੂੰ ਗੁੱਠੇ ਲਾਉਂਦਾ ਹੈ