ਕਵਿਤਾਵਾਂ

 •    ਛੋਟੇ ਸਾਹਿਬਜਾਦੇ ਤੇ ਵਜ਼ੀਰ ਖਾਨ / ਮੇਹਰ ਸਿੰਘ ਸੇਖਾ (ਕਵੀਸ਼ਰੀ )
 •    ਦੁਨੀਆਂ ਗੋਲ ਹੈ / ਜਗਜੀਵਨ ਕੌਰ (ਕਵਿਤਾ)
 •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
 •    ਦਸ ਗ਼ਜ਼ਲਾਂ / ਗੁਰਭਜਨ ਗਿੱਲ (ਗ਼ਜ਼ਲ )
 •    ਛੱਲਾ / ਲੱਕੀ ਚਾਵਲਾ (ਕਵਿਤਾ)
 •    ਗ਼ਜ਼ਲ / ਸੁਰਜੀਤ ਸਿੰਘ ਕਾਉਂਕੇ (ਗ਼ਜ਼ਲ )
 •    ਮਿਸ਼ਰ ਦੇ ਲੋਕਾਂ ਦੇ ਨਾਮ / ਸਤੀਸ਼ ਠੁਕਰਾਲ ਸੋਨੀ (ਕਵਿਤਾ)
 •    ਸੱਚ ਆਖਾਂ / ਹਨੀ ਖੁੜੰਜ਼ (ਕਵਿਤਾ)
 •    ਭਖਦੇ ਮਸਲਿਆਂ 'ਤੇ ਸੰਵਾਦ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਕਬਿੱਤ / ਗੁਰਮੀਤ ਸਿੰਘ 'ਬਰਸਾਲ' (ਕਵਿਤਾ)
 •    ਜਾਦੂਗਰ / ਗੁਰਮੀਤ ਰਾਣਾ (ਕਵਿਤਾ)
 •    ਜ਼ਹਿਰੀ ਗੀਤ / ਗੁਰਮੇਲ ਬੀਰੋਕੇ (ਕਵਿਤਾ)
 •    ਮਤਲਬ / ਹਰਦੀਪ ਬਿਰਦੀ (ਕਵਿਤਾ)
 •    ਲੇਖਕਾਂ ਦੀ ਗੱਲਬਾਤ / ਸੁੱਖਾ ਭੂੰਦੜ (ਕਵਿਤਾ)
 •    ਗ਼ਜ਼ਲ / ਬਲਦੇਵ ਸਿੰਘ ਜਕੜੀਆ (ਗ਼ਜ਼ਲ )
 •    ਬੁੱਢੀ ਮਾਂ / ਬਲਜੀਤ ਸਿੰਘ 'ਭੰਗਚੜਹੀ' (ਕਵਿਤਾ)
 •    ਜ਼ਖ਼ਮਾਂ ਦੇ ਦਰਦ / ਸੁਖਵਿੰਦਰ ਕੌਰ 'ਹਰਿਆਓ' (ਕਵਿਤਾ)
 •    ਅਖ਼ਬਾਰ / ਹਰਦੇਵ ਸਿੰਘ (ਕਵਿਤਾ)
 • ਇਤਿਹਾਸਕ ਨਾਟਕ 'ਸਾਕਾ ਸਰਹੰਦ' ਦੀ ਪੇਸ਼ਕਾਰੀ (ਖ਼ਬਰਸਾਰ)


  ਲੁਧਿਆਣਾ - ਮਹਾਨ ਯੋਧੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ 300 ਸਾਲਾ ਸ਼ਹਾਦਤ ਵਰ੍ਹੇ ਨੂੰ ਸਮਰਪਤ ਫੈਡਰੇਸ਼ਨ ਆਫ਼ ਇੰਡਸਟਰੀਅਲ ਐਾਡ ਕਮਰਸ਼ੀਅਲ ਆਰਗੇਨਾਈਜੇਸ਼ਨ (ਫਿਕੋ), ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਚੈਰੀਟੇਬਲ ਟਰੱਸਟ, ਡਾ.ਕੇਸ਼ੋ ਰਾਮ ਸ਼ਰਮਾ ਯਾਦਗਾਰੀ ਸੁਸਾਇਟੀ ਅਤੇ ਰਾਮਗੜ੍ਹੀਆ ਫਾਊਡੇਸ਼ਨ ਸਥਾਨਕ ਗੁਰੂ ਨਾਨਕ ਦੇਵ ਭਵਨ ਵਿਖੇ ਲੋਕਾਂ ਨੂੰ ਆਪਣੇ ਇਤਿਹਾਸ ਦੀ ਜਾਣਕਾਰੀ ਦੇਣ ਦੇ ਮਕਸਦ ਨਾਲ ਇਕ ਸਮਾਰੋਹ ਕਰਵਾਇਆ ਗਿਆ, ਜਿਸ 'ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਗੁਰੂ ਅੰਗਦ ਦੇਵ ਵੈਟਰਨਰੀ ਐਾਡ ਐਨੀਮਲ ਸਾਇੰਸਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਪੀ.ਏ.ਯੂ. ਦੇ ਵਿਗਿਆਨੀ ਡਾ.ਅਨਿਲ ਸ਼ਰਮਾ ਦੀ ਨਿਰਦੇਸ਼ਨਾਂ ਹੇਠ ਇਤਿਹਾਸਕ ਨਾਟਕ 'ਸਾਕਾ ਸਰਹੰਦ' ਦੀ ਪੇਸ਼ਕਾਰੀ ਕਰਕੇ ਹਾਜ਼ਰੀਨ ਨੂੰ ਆਪਣੀ ਕੌਮ ਦੀ ਅਮੀਰ ਵਿਰਾਸਤ ਤੇ ਕੁਰਬਾਨੀਆਂ ਦੇ ਜ਼ਜ਼ਬਿਆਂ ਤੋਂ ਜਾਣੂੰ ਕਰਵਾਇਆ | ਸਾਕਾ ਸਰਹੰਦ ਨਾਟਕ ਰਾਹੀਂ ਪੀ.ਏ.ਯੂ. ਦੇ ਵਿਦਿਆਰਥੀਆਂ ਨੇ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ, ਧਰਮ ਤੇ ਕੌਮ ਤੋਂ ਬੇਮੁਖ ਹੋਣ ਵਾਲੀ ਪੀੜੀ ਨੂੰ ਹਲੂਣਾ ਦੇਣ, ਲਹੂ ਭਿੱਜੇ ਇਤਿਹਾਸਕ ਪੰਨਿਆਂ ਤੋਂ ਜਾਣੂ ਕਰਵਾਇਆ | ਨਾਟਕ ਦੇਖਣ ਵਾਲਿਆਂ ਨੇ ਸਾਕਾ ਸਰਹੰਦ ਦੇ ਪਾਤਰਾਂ ਦੀ ਪੇਸ਼ਕਾਰੀ ਨੂੰ ਖੂਬ ਸਰਾਹਿਆ | ਨਾਟਕ ਵਿਚ ਇਕ ਬੜੇ ਕਮਾਲ ਦੀ ਗੱਲ ਦੇਖਣ ਨੂੰ ਮਿਲੀ ਕਿ ਮੰਚ 'ਤੇ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਨੂੰ ਦਿਖਾਏ ਬਿਨਾਂ ਸਾਕਾ ਸਰਹੰਦ ਦੀ ਪੇਸ਼ਕਾਰੀ ਬੜੀ ਬਾਖੂਬੀ ਤਰੀਕੇ ਨਾਲ ਕੀਤੀ ਗਈ | ਆਪਣੇ ਸੰਬੋਧਨ ਵਿਚ ਪੋ੍ਰ.ਗੁਰਭਜਨ ਸਿੰਘ ਗਿੱਲ ਸ਼ੋ੍ਰਮਣੀ ਕਵੀ ਤੇ ਚੇਅਰਮੈਨ ਮਹਾਰਾਜਾ ਦਲੀਪ ਸਿੰਘ ਯਾਦਗਾਰੀ ਚੈਰੀਟੇਬਲ ਟਰੱਸਟ ਨੇ ਕਿਹਾ ਕਿ ਸਾਕਾ ਸਰਹੰਦ ਇਕ ਨਾਟਕ ਨਾ ਹੋ ਕੇ ਸਾਡੇ ਲਹੂ ਭਿੱਜੇ ਇਤਿਹਾਸ ਦੀ ਇਕ ਝਾਤ ਹੈ | ਨਾਟਕ ਦੇ ਨਿਰਦੇਸ਼ਕ ਡਾ.ਅਨਿਲ ਸ਼ਰਮਾ ਨੇ ਕਿਹਾ ਕਿ ਨਾਟਕ ਇਕ ਸਿਜਦਾ ਹੈ ਉਸ ਫੌਲਾਦੀ ਜ਼ਜ਼ਬੇ ਨੂੰ , ਜਿਸ ਨੇ ਸਰਹੰਦ ਦੀ ਇੱਟ ਦੇ ਨਾਲ ਇੱਟ ਵਜਾ ਦਿੱਤੀ | ਉਨ੍ਹਾਂ ਕਿਹਾ ਕਿ ਨਾਟਕ ਵਿਚ 60 ਕਲਾਕਾਰਾਂ ਨੇ ਹਿੱਸਾ ਲਿਆ ਅਤੇ ਇਸ ਨਾਟਕ ਦੀ ਸਕ੍ਰਿਪਟ ਸ੍ਰੀ ਕੇਸ਼ੋ ਭਰਾਤਾ ਨੇ ਲਿਖੀ ਅਤੇ ਨਾਟਕ ਦੇ ਗੀਤ ਕੁਮਾਰ ਪਵਨਦੀਪ ਨੇ ਬਹੁਤ ਹੀ ਵਧੀਆ ਆਵਾਜ਼ 'ਚ ਗਾਏ | ਇਸ ਮੌਕੇ ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫਿਕੋ, ਕੇ.ਕੇ.ਸੇਠ ਚੇਅਰਮੈਨ, ਚਰਨਜੀਤ ਸਿੰਘ ਵਿਸ਼ਵਕਰਮਾ ਪ੍ਰਧਾਨ ਯੂ.ਸੀ.ਪੀ.ਐਮ.ਏ., ਰਾਜਿੰਦਰ ਸਿੰਘ ਸਰਹਾਲੀ ਪ੍ਰੋਪੇਗੰਡਾ ਸੈਕਟਰੀ, ਜਗਤਾਰ ਸਿੰਘ ਭੰਬਰਾ ਆਦਿ ਹਾਜ਼ਰ ਸਨ |