ਕਵਿਤਾਵਾਂ

 •    ਵਿਰਸਾ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਲੋਕ ਤੱਥ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਜੀਵਨ ਦੀ ਅਟੱਲ ਸਚਾਈ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਭਗਤ ਸਿੰਘ ਜਿਹਾ ਸੂਰਾ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
 •    ਦੋਹੇ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਹਕੀਕੀ ਗੱਲਾਂ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਦੋਹੇ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਕੁਦਰਤ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਜ਼ਿੰਦਗੀ ਚਲਦੀ ਸਾਹ ਦੇ ਨਾਲ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਬੋਲੀਅਾਂ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
 •    ਵੋਟ ਲੋਕਾਂ ਦਾ ਹਥਿਅਾਰ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਸਤਿਗੁਰ ਨਾਨਕ ਪ੍ਰਗਟਿਅਾ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਵੋਟਾਂ ਵਾਲੀ ਖੇਡ / ਜਸਵੀਰ ਸ਼ਰਮਾ ਦੱਦਾਹੂਰ (ਕਾਵਿ ਵਿਅੰਗ )
 •    ਪੁਰਾਤਨ ਪੰਜਾਬ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
 •    ਸ਼ੌਕ ਹੈ ਪੋਨੀ ਦਾ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
 •    ਪਾਖੰਡਵਾਦ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਤੇਰੀ ਜਿੰਦ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
 •    ਜੇ ਸਾਂਭਿਆ ਨਾ ਗਿਆ ਵਿਰਸਾ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 • ਸਭ ਰੰਗ

 •    ਕਲੀਆਂ ਤੇ ਗੀਤਾਂ ਦਾ ਰਚੇਤਾ 'ਦੇਵ ਥਰੀਕੇ ਵਾਲਾ' / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਚੰਗਾ ਆਚਰਣ ਮਨੁੱਖਤਾ ਦਾ ਦਰਪਣ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਆਤਮ ਵਿਸ਼ਵਾਸ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਕੰਜੂਸ ਧੰਨ ਧੰਨ ਕਹਿਣ ਦੇ ਕਾਬਿਲ ਹਨ / ਜਸਵੀਰ ਸ਼ਰਮਾ ਦੱਦਾਹੂਰ (ਵਿਅੰਗ )
 •    ਚੰਗੇ ਸੰਸਕਾਰ ਅਤੇ ਨੈਤਿਕ ਕਦਰਾਂ ਕੀਮਤਾਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਤੇਰੇ ਭਰੋਸੇ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਰਾਜੂ ਦੱਦਾਹੂਰ ਨੂੰ ਯਾਦ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਇਨਸਾਨ ਇਨਸਾਨੀਅਤ ਨੂੰ ਭੁਲਿਆ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਆਤਮ ਬਲ ਨਾਲ ਬੁਲੰਦੀਆਂ ਨੂੰ ਛੋਹਿਆ ਜਾ ਸਕਦਾ ਹੈ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਸਮੇਂ ਦੇ ਵੇਗ 'ਚ ਰੁੜ ਗਿਆ ਸਤਿਕਾਰ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਜਦੋਂ ਜੱਦੀ ਪਿੰਡ ਦੀ ਯੂਥ ਕਲੱਬ ਨੇ ਮਾਨ ਬਖ਼ਸ਼ਿਆ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਇਕ ਚੰਗੀ ਆਦਤ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਸਮਾਂ ਸਮਾਂ ਸਮਰੱਥ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਮੇਰੀ ਮੌਤ ਤੇ ਨਾ ਰੋਇਓ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਘਰ ਨੂੰ ਅਬਾਦ ਰੱਖਣ ਲਈ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਪੁਰਾਤਨ ਖੇਡਾਂ ਤੋਂ ਅਨਜਾਣ ਅਜੋਕੀ ਪੀੜ੍ਹੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਸੰਤ ਰਾਮ ਉਦਾਸੀ ਨੂੰ ਚੇਤੇ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਦਾਦਾ-ਦਾਦੀ ਅਤੇ ਅਜੋਕੀ ਪੀੜ੍ਹੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਜਦੋਂ ਸਾਲੀ ਨੇ ਖਵਾਇਆ ਦੇਸੀ ਮੁਰਗਾ / ਜਸਵੀਰ ਸ਼ਰਮਾ ਦੱਦਾਹੂਰ (ਵਿਅੰਗ )
 •    ਜਿੰਦਗੀ ਜਿਉਣ ਲਈ ਹੱਥੀ ਕਿਰਤ ਕਰਨਾ ਜਰੂਰੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਦ੍ਰਿੜ ਇਰਾਦੇ ਤੇ ਵਿਸਵਾਸ਼ ਵਿੱਚ ਹੀ ਛੁਪੀ ਹੈ ਰਹਿਮਤ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਬਾਬਾ ਸ਼ੇਖ ਫ਼ਰੀਦ ਜੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਚੇਤਿਆਂ ਵਿੱਚ ਵਸੀਆਂ ਪੁਰਾਤਨ ਖੇਡਾਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਵਿਰਸੇ ਦੀਅਾਂ ਬਾਤਾਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਦੇਖਣਾ ਹੈ ਚੰਨ / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
 •    ਛੰਦ ਬਗੀਚਾ / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
 •    ਗ਼ਦਰ ਲਹਿਰ ਦੇ ਸ਼ਹੀਦ / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
 •    ਰੰਗ ਬਰੰਗੇ ਫੁੱਲ (ਬਾਲ ਗੀਤ-ਸੰਗ੍ਰਹਿ) / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
 •    ਚੋਣ ਨਿਸ਼ਾਨ ਗੁੱਲੀ ਡੰਡਾ / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
 •    ਸਾਉਣ ਮਹੀਨੇ ਦਾ ਤੋਹਫ਼ਾ - ਬਿਸਕੁਟ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਸੂਰਜਾਂ ਦੇ ਵਾਰਿਸ (ਕਾਵਿ-ਸੰਗ੍ਰਹਿ) / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
 • ਸਮਾਂ ਸਮਾਂ ਸਮਰੱਥ (ਲੇਖ )

  ਜਸਵੀਰ ਸ਼ਰਮਾ ਦੱਦਾਹੂਰ   

  Email: jasveer.sharma123@gmail.com
  Cell: +91 94176 22046
  Address:
  ਸ੍ਰੀ ਮੁਕਤਸਰ ਸਾਹਿਬ India
  ਜਸਵੀਰ ਸ਼ਰਮਾ ਦੱਦਾਹੂਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਅੰਤਾਂ ਦੀ ਗਰਮੀ ਨਾਲ ਹਰ ਇਕ ਜੀਵ ਹਾਲੋਂ ਬੇਹਾਲ ਹੋਇਆ ਪਿਆ ਹੈ। ਇਸ ਤਰਾਂ ਜਾਪ ਰਿਹਾ ਹੈ ਕਿ ਦਿਨੋਂ ਦਿਨ ਸੂਰਜ ਦੇਵਤਾ ਧਰਤੀ ਦੇ ਨੇੜੇ ਆ ਰਿਹਾ ਹੈ, ਜਿਵੇਂ ਕੁਲ ਸੰਸਾਰ ਨੂੰ ਝੁਲਸਾਉਣਾ ਹੋਵੇ। ਮਈ ਜੂਨ ਦੇ ਮਹੀਨਿਆਂ ਵਿਚ ਲੋਕ ਅੰਦਰ ਤੜ• ਕੇ ਰਹਿ ਗਏ ਹਨ। ਪਰ ਇਸਦੇ ਉਲਟ ਜੇਕਰ ਕਿਸੇ 90-95 ਸਾਲ ਦੇ ਬਜ਼ੁਰਗ ਨਾਲ ਗਰਮੀ ਦੀ ਗੱਲ ਕਰੀਦੀ ਹੈ ਤਾਂ ਉਹ ਮਜਾਕ 'ਚ ਕਹਿੰਦੇ ਹਨ ਕਿ ਅੱਜਕੱਲ ਤਾਂ ਗਰਮੀ ਪੈਂਦੀ ਹੀ ਨਹੀਂ, ਜੇਕਰ ਇਨੀ ਕੁ ਗਰਮੀ ਨਾਲ ਤੁਹਾਡਾ ਹਾਲ ਹੈ ਤਾਂ ਪਹਿਲੇ ਸਮਿਆਂ ਭਾਵ 40-45 ਸਾਲ ਪਹਿਲਾਂ ਤਾਂ ਤੁਹਾਥੋਂ ਗਰਮੀ ਘੰਟਾ ਵੀ ਝੱਲੀ ਨਹੀਂ ਸੀ ਜਾਣੀ, ਭਾਵ ਇਸਤੋਂ ਕਿਤੇ ਵੱਧ ਗਰਮੀ ਪੈਂਦੀ ਸੀ। ਤੇ ਉਹ (ਪੁਰਾਣੇ) ਬਜ਼ੁਰਗ ਉਹ ਸੱਭ ਆਪਣੇ ਪਿੰਡੇ ਤੇ ਹੰਡਾਉਣੇ ਸਨ, ਕਾਰਨ ਦਾ ਸਹਿਜੇ ਹੀ ਪਤਾ ਚੱਲ ਜਾਂਦਾ ਹੈ ਕਿ ਸਰੀਰਾਂ ਦੇ ਵਿੱਚ ਜਾਨ ਹੁੰਦੀ ਸੀ, ਸੱਭ ਕੁਝ ਹੱਥੀਂ ਕਰਦੇ ਸਨ, ਘਰਾਂ ਦੇ ਵਿੱਚ ਲਵੇਰੇ ਕਰਕੇ ਚੰਗੀਆਂ ਸਿਹਤਾਂ ਤੇ ਕੁਝ ਵੀ ਮਿਲਾਵਟੀ ਨਹੀਂ ਸੀ ਤੇ ਸਭ ਕੁਝ ਖ਼ਾਲਸ ਸੀ। ਇਸੇ ਕਰਕੇ ਸਰੀਰਾਂ ਦੇ ਵਿੱਚ ਜਾਨ ਤੇ ਹਾੜ• ਸਿਆਲ ਦੀ ਗਰਮੀ ਤੇ ਸਰਦੀ ਝੱਲਣ ਦੀ ਸਮਰੱਥਾ ਸੀ। ਪਰ ਅਜੋਕੇ ਦੌਰ ਵਿੱਚ ਭਾਵੇਂ ਆਪਾਂ 21ਵੀਂ ਸਦੀ ਤੇ ਤਰੱਕੀ ਦਾ ਅਨੰਦ ਮਾਣ ਰਹੇ ਹਾਂ, ਪਰ ਕੀ ਸਾਨੂੰ ਕੁਝ ਬਿਨਾਂ ਮਿਲਾਵਟ ਤੋਂ ਮਿਲਦਾ ਵੀ ਹੈ? ਕੀ ਅਸੀ ਅੱਜ ਖਾਲਸ ਚੀਜ਼ ਪਚਾ ਵੀ ਸਕਦੇ ਹਾਂ? ਇਸ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜਦੋਂ ਖਾਣੇ ਜ਼ਹਿਰੀ ਤੇ ਮਿਲਾਵਟੀ ਹੋ ਗਏ ਹਨ, ਤੇ ਹੱਥੀ ਕੰਮ ਦੀ ਪਿਰਤ ਹੀ ਖ਼ਤਮ ਹੋ ਗਈ ਹੈ ਤਾਂ ਤੰਦਰੁਸਤੀ ਨਾਮ ਦੀ ਚੀਜ਼ ਦਾ ਸਾਡੇ ਘਰਾਂ ਵਿੱਚ ਕੋਈ ਕੰਮ ਹੀ ਨਹੀਂ ਰਹਿ ਗਿਆ। 
  ਜੇਕਰ ਚਾਰ ਦਹਾਕੇ ਪਹਿਲਾਂ ਦੀ ਗੱਲ ਕਰੀਏ ਤਾਂ ਅੱਜ ਦੇ ਤੇ ਉਨ•ਾਂ ਸਮਿਆਂ ਦੇ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਆ ਚੁੱਕਾ ਹੈ। ਸਕੂਲਾਂ ਦੀ ਪੜ•ਾਈ ਤੋਂ ਹੀ ਸ਼ੁਰੂ ਕਰੀਏ ਕਿ ਅੱਜ ਦੇ ਦੌਰ 'ਚ ਖੋਤੇ ਵਾਂਗ ਭਾਰ ਚੱਕਣ ਦੀ ਬਜਾਏ, ਉਨ•ਾਂ ਸਮਿਆਂ ਵਿੱਚ ਸੀਮਤ ਕਿਤਾਬਾਂ ਕਾਪੀਆਂ ਹੁੰਦੀਆਂ ਸਨ 'ਤੇ ਹੱਸਦੇ ਖੇਡਦੇ ਤੁਰ ਕੇ ਸਕੂਲ ਜਾਣਾ ਕਿਸੇ ਕਿਸਮ ਦਾ ਕੋਈ ਬੋਝ ਨਹੀਂ ਸੀ, ਪਰ ਉਸਦੇ ਮੁਕਾਬਲੇ ਅਜੋਕੇ ਹਲਾਤ ਕਿਸੇ ਤੋਂ ਗੁੱਝੇ ਨਹੀਂ ਕਿ ਅੰਤਾਂ ਦਾ ਭਾਰ, ਅੰਤਾਂ ਦੀਆਂ ਫ਼ੀਸਾਂ ਸਕੂਟਰੀਆਂ, ਮੋਟਰਸਾਈਕਲ ਤੇ ਘਰਾਂ ਤੋਂ ਵੈਨਾਂ ਲੈ ਕੇ ਜਾਂਦੀਆਂ ਹਨ। ਹੋਰ ਤਾਂ ਹੋਰ ਬੱਚਿਆਂ ਨੂੰ ਪਾਣੀ ਵੀ ਘਰਾਂ ਤੋਂ ਲੈ ਕੇ ਜਾਣਾ ਪੈਂਦਾ ਹੈ। ਉਸ ਸਮੇਂ ਦੇ ਮਾਂ-ਬਾਪ ਨੂੰ ਬੱਚਿਆਂ ਦੀ ਪੜ•ਾਈ ਕਰਕੇ ਆਪਣੇ ਘਰੇਲੂ ਕੰਮਾਂ ਦੀ ਕੋਈ ਤਬਦੀਲੀ ਨਹੀਂ ਸੀ ਕਰਨੀਂ ਪੈਂਦੀ ਪਰ ਅੱਜ ਇਸ ਦੇ ਬਿਲਕੁਲ ਉਲਟ ਹੈ, ਬੱਚਿਆਂ ਦੀ ਪੜ•ਾਈ ਇਮਤਿਹਾਨ ਵੇਖ ਕੇ ਮਾਂ-ਬਾਪ ਨੂੰ ਘਰ ਦੇ ਪ੍ਰੋਗਰਾਮ ਉਲੀਕਣੇ ਪੈਂਦੇ ਹਨ। ਪਹਿਲੇ ਸਮਿਆਂ ਵਿੱਚ ਬੱਚੇ ਸਕੂਲਾਂ ਤੋਂ ਆ ਕੇ ਸ਼ਾਮਾਂ ਤੱਕ ਅਕਸਰ ਹੀ ਖੇਡਦੇ ਸਨ, ਪਰ ਅੱਜ ਇੰਟਰਨੈਟ ਤੇ ਅਗਾਂਹਵਧੂ ਜ਼ਮਾਨੇ ਨੇ ਬੱਚਿਆਂ ਤੋਂ ਇਹ ਸਭ ਕੁਝ ਖ਼ੋਹ ਲਿਆ ਹੈ। ਉਹਨਾਂ ਸਮਿਆਂ ਵਿੱਚ ਬੱਚੇ ਆਪਣੇ ਅਸਲੀ ਦੋਸਤਾਂ ਨਾਲ ਖੇਡਦੇ ਸਨ, ਪਰ ਅੱਜ ਦਾ ਸਮਾਂ ਨਕਲੀ ਦੋਸਤਾਂ ਭਾਵ ਇੰਟਰਨੈਟ ਦੇ ਜ਼ਰੀਏ ਬਣੇ ਦੋਸਤਾਂ ਨਾਲ ਚੈਟਿੰਗ ਕਰਨ ਨਾਲ ਖ਼ਰਾਬ ਹੁੰਦਾ ਹੈ ਜਾਂ ਇਉਂ ਕਹਿ ਲੋ ਕਿ ਖੇਡਿਆ ਜਾਂਦਾ ਹੈ। ਪਹਿਲੇ ਸਮਿਆਂ ਵਿੱਚ ਬੱਚੇ ਜਿੱਥੋਂ ਮਰਜ਼ੀ ਤੇ ਕਦੇ ਵੀ ਨਲਕਾ ਗੇੜ ਕੇ ਪਾਣੀ ਪੀ ਲੈਂਦੇ ਸਨ, ਪਰ ਅੱਜ ਪਾਣੀ ਦੀ ਅਤਿਅੰਤ ਅਤੇ ਸ਼ੋਰੇ ਵਾਲੇ ਪਾਣੀ ਨੇ ਆਰ.ਓ ਦਾ ਪਾਣੀ ਪੀਣ ਲਈ ਹਰਇਕ ਨੂੰ ਮਜ਼ਬੂਰ ਕਰ ਦਿੱਤਾ ਹੈ। ਉਹਨਾਂ ਸਮਿਆਂ ਵਿੱਚ ਮੁੱਲ ਦੇ ਜਾਂ ਮਿਨਰਲ ਪਾਣੀ ਦੀ ਬਾਬਤ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ। ਉਹਨਾਂ ਸਮਿਆਂ ਦੇ ਵਿੱਚ ਕਿਸੇ ਇਕ ਗਲਾਸ ਦੇ ਵਿੱਚ ਬੱਚੇ ਵਾਰੀ-ਵਾਰੀ ਕਈ ਕਈ ਜਣੇ ਪਾਣੀ ਜਾਂ ਜੂਸ ਪੀ ਲਿਆ ਕਰਦੇ ਸਨ, ਪਰ ਇਸ ਦੇ ਬਿਲਕੁਲ ਉਲਟ ਹੁਣ ਘਰ ਦੇ ਵਿੱਚ ਵੀ ਬੱਚੇ ਮਾਂ-ਬਾਪ ਦਾ ਅਤੇ ਮਾਂ-ਬਾਪ ਬੱਚੇ ਦਾ ਜੂਠਾ ਨਹੀਂ ਪੀਂਦੇ। ਉਹਨਾਂ ਸਮਿਆਂ ਦੇ ਵਿੱਚ ਉਪਰੋਕਤ ਕਰਨ ਨਾਲ ਕਦੇ ਕੋਈ ਬਿਮਾਰ ਨਹੀਂ ਸੀ ਹੁੰਦਾ, ਜਦੋਂਕਿ ਅੱਜ ਜੇ ਕਿਸੇ ਦੇ ਗਲਾਸ 'ਚ ਦੂਜਾ ਪੀ ਲਵੇ ਤਾਂ ਝੱਟ ਬਿਮਾਰ ਹੋ ਜਾਂਦਾ ਹੈ। ਮਠਿਆਈ ਤੇ ਚਾਵਲ ਖਾਣ ਨਾਲ ਉਹਨਾਂ ਸਮਿਆਂ ਵਿੱਚ ਕਦੇ ਕੋਈ ਮੋਟਾ ਨਹੀਂ ਸੀ ਹੁੰਦਾ, ਪਰ ਅੱਜ ਡਾਕਟਰ ਇਹਨਾਂ ਚੀਜ਼ਾਂ ਤੋਂ ਮੋਟਾਪੇ ਦੀ ਵਜ•ਾ ਕਰਕੇ ਮਨ•ਾਂ ਕਰਦੇ ਹਨ। ਉਹਨਾਂ ਸਮਿਆਂ ਦੇ ਵਿੱਚ ਬੱਚੇ-ਵੱਡੇ ਅਕਸਰ ਹੀ ਨੰਗੇ ਪੈਰੀਂ ਘੁੰਮਦੇ ਸਨ, ਕਦੇ ਕੁਝ ਨਹੀਂ ਸੀ ਹੁੰਦਾ, ਪਰ ਅੱਜ ਜੇਕਰ ਦੋ ਕਦਮ ਵੀ ਨੰਗ•ੇ ਪੈਰ ਤੇ ਪੈਦਲ ਜਾਣਾ ਪੈ ਜਾਵੇ ਤਾਂ ਪੈਰ ਮੱਚਦੇ ਹਨ ਤੇ ਰੋਡ ਚੁਭਦੇ ਹਨ। ਉਹਨਾਂ ਸਮਿਆਂ ਦੇ ਵਿੱਚ ਬੱਚੇ ਖ਼ੁਦ ਆਪਣੇ ਖਿਲੌਣੇ ਆਪ ਜਾਂ ਪਿੰਡ ਦੇ ਤਰਖ਼ਾਣ ਤੋਂ ਗਡੀਰੇ, ਲੱਕੜ ਦੇ ਤੋਤੇ, ਘੁੱਗੀਆਂ ਜਾਂ ਹੋਰ ਛੋਟੇ-ਮੋਟੇ ਖਿਡੌਣੇ ਬਣਾ ਕੇ ਖ਼ੇਡਦੇ ਸਨ ਪਰ ਅਜੋਕੇ ਦੌਰ ਦੇ ਬੱਚੇ ਲੱਖਾਂ ਰੁਪਏ ਐਸੇ ਖਿਡੌਣਿਆਂ ਤੇ ਲਗਾ ਦਿੰਦੇ ਹਨ ਜੋ ਕਿ ਟੁੱਟ ਫੁੱਟ ਜਾਂਦੇ ਹਨ ਤੇ ਅਜਾਈ ਚਲੇ ਜਾਂਦੇ ਹਨ, ਜਾਂ ਫ਼ਿਰ ਇੰਟਰਨੈਟ ਦੇ ਨਾਲ ਜੁੜੇ ਰਹਿੰਦੇ ਹਨ। ਉਹਨਾਂ ਸਮਿਆਂ ਵਿੱਚ ਬੱਚੇ ਆਪਣੇ ਮਾਂ-ਬਾਪ ਜਾਂ ਦਾਦਾ-ਦਾਦੀ ਕੋਲ ਹੀ ਜ਼ਿਆਦਾ ਸਮਾਂ ਭਾਵ ਰਾਤਾਂ ਨੂੰ ਰਹਿੰਦੇ ਸਨ ਪਰ ਅਜੋਕੇ ਦੌਰ ਵਿੱਚ ਦਾਦਾ-ਦਾਦੀ ਤਾਂ ਬਿਰਧ ਆਸ਼ਰਮਾਂ ਵਿੱਚ, ਮਾਂ-ਬਾਪ ਆਪੋ ਆਪਣੀਆਂ ਨੌਕਰੀਆਂ ਤੇ ਅਤੇ ਬੱਚੇ ਆਪੋ ਆਪਣੇ ਹੋਸਟਲਾਂ ਜਾਂ ਫ਼ਿਰ ਘਰਾਂ ਵਿੱਚ ਬਣੇ ਆਪੋ ਆਪਣੇ ਕਮਰਿਆਂ ਵਿੱਚ ਤੜ• ਕੇ ਰਹਿ ਜਾਂਦੇ ਹਨ। ਮਾਂ-ਬਾਪ ਕੋਲ ਬੱਚੇ ਨਾਲ ਗੱਲਬਾਤ ਕਰਨ ਦਾ ਸਮਾਂ ਵੀ ਨਹੀਂ ਬਚਿਆ। ਉਹਨਾਂ ਸਮਿਆਂ ਵਿੱਚ ਚਾਰ ਜਾਂ ਛੇ ਭੈਣ ਭਾਈ ਇਕੋ ਜਿਹੇ ਕੱਪੜੇ ਪਾਉਣ ਵਿੱਚ ਆਪਣੀ ਸ਼ਾਨ ਸਮਝਦੇ ਸਨ। ਪਰ ਅਜੋਕੇ ਸਮੇਂ ਵਿੱਚ ਇਸ ਨੂੰ ਆਪਣੀ ਨਮੋਸ਼ੀ ਸਮਝਿਆ ਜਾਂਦਾ ਹੈ। ਉਹਨਾਂ ਸਮਿਆਂ ਵਿੱਚ ਕਦੇ ਕੋਈ ਡਾਕਟਰ ਦੇ ਪਾਸ ਨਹੀਂ ਸੀ ਜਾਂਦਾ, ਸਗੋਂ ਜੇਕਰ ਕੋਈ ਤਕਲੀਫ਼ ਹੋਣੀ ਵੀ ਤਾਂ ਡਾਕਟਰ ਖ਼ੁਦ ਘਰ ਆ ਕੇ ਦਵਾਈ ਦਿੰਦੇ ਸਨ ਪਰ ਅੱਜ ਇਸ ਦੇ ਉਲਟ ਜੇਕਰ ਕਿਸੇ ਦੇ ਸਿਰ ਦਰਦ, ਪੇਟ ਦਰਦ ਹੋਵੇ ਤਾਂ ਝੱਟ ਡਾਕਟਰ ਕੋਲ ਜਾਈਦਾ ਹੈ 'ਤੇ ਫ਼ਿਰ ਸਿਲਸਿਲਾ ਸ਼ੁਰੂ ਹੁੰਦਾ ਹੈ ਟੈਸਟਾਂ ਦਾ। ਜਿੰਨ•ਾਂ ਤੇ ਹਜ਼ਾਰਾਂ ਰੁਪਏ ਲੱਗਦੇ ਹਨ ਤੇ ਦਵਾਈ ਬਾਅਦ ਵਿੱਚ। ਜੇਕਰ ਪਹਿਲੇ ਸਮਿਆਂ ਤੇ ਝਾਤੀ ਮਾਰੀਏ ਤਾਂ ਬਜ਼ੁਰਗ ਔਰਤਾਂ ਘਰ ਦੇ ਵਿੱਚ ਹਰ ਸਮੇਂ ਤਿੰਨ ਚਾਰ ਚੀਜ਼ਾਂ ਹਮੇਸ਼ਾਂ ਰੱਖਦੀਆਂ ਸਨ, ਮਲੱਠੀ, ਬਨੱਖ਼ਸ਼ਾਂ, ਸੌਫ਼ ਅਤੇ ਸੁੰਡ (ਦੁਸ਼ਾਂਦਾ)। ਇਸਨੂੰ ਪੀਸ ਕੇ ਦੇਣ ਨਾਲ ਤਕਰੀਬਨ ਹਰੇਕ ਬਿਮਾਰੀ ਨੂੰ ਹੀ ਅਰਾਮ ਆ ਜਾਂਦਾ ਸੀ ਤੇ ਹਰ ਘਰ ਵਿੱਚ ਰੱਖਿਆ ਜਾਂਦਾ ਸੀ ਪਰ ਅਜੋਕੀ ਪੀੜ•ੀ ਐਸੀਆਂ ਗੱਲਾਂ ਸੁਣਕੇ ਹੱਸਦੀ ਹੈ ਕਿ ''ਇਹ ਵੀ ਕੋਈ ਇਲਾਜ ਹੋਇਆ?.. ਜੇਕਰ ਕਿਸੇ ਬੱਚੇ ਨੂੰ ਬੁਖ਼ਾਰ ਹੋ ਜਾਣਾ ਤਾਂ ਉਸਨੂੰ ਮਿੱਟੀ ਵਿੱਚ ਲਿਟਣ ਲਈ ਕਿਹਾ ਜਾਂਦਾ ਸੀ ਤਾਂ ਕਿ ਦੂਜੀ ਵਾਰ ਬੁਖ਼ਾਰ ਹੀ ਨਾ ਚੜ•ੇ।
  ਕਿਸੇ ਕੋਲ ਮੋਬਾਇਲ ਡੀ.ਵੀ.ਡੀ ਜਾਂ ਇੰਟਰਨੈਟ ਦਾ ਸਾਧਨ ਹੀ ਨਹੀਂ ਸੀ, ਹਾਂ ਜੇਕਰ ਸੀ ਤਾਂ ਸਿਰਫ਼ ਬਲੈਕ ਐਂਡ ਵਾਈਟ ਟੀਵੀ ਜਿੰਨ•ਾਂ ਤੇ ਜਿਆਦਾਤਰ ਖ਼ਬਰਾਂ ਹੀ ਸੁਣੀਆਂ ਜਾਂਦੀਆਂ ਰਹੀਆਂ ਹਨ। ਅਜੋਕੇ ਦੌਰ ਵਾਂਗੂੰ ਕੋਈ ਸੀਰੀਅਲਾਂ ਦਾ ਰਿਵਾਜ਼ ਨਹੀਂ ਸੀ ਤੇ ਨਾ ਹੀ ਕੋਈ ਬੱਚੇ ਜਿਆਦਾ ਦਿਲਚਸਪੀ ਹੀ ਲੈਂਦੇ ਸਨ। ਇਸ ਦੇ ਬਿਲਕੁਲ ਉਲਟ ਅਜੋਕੇ ਦੌਰ ਵਿੱਚ ਜੇਕਰ ਹਰ ਕਮਰੇ ਤੇ ਹਰ ਬੱਚੇ ਕੋਲ ਟੀ.ਵੀ ਨੈਟ ਤੇ ਮਹਿੰਗਾ ਮੋਬਾਇਲ ਨਹੀਂ ਹੈ ਤਾਂ ਘਰੇ ਲੜਾਈਆਂ ਪੈ ਜਾਂਦੀਆਂ ਹਨ ਤੇ ਆਤਮ ਹੱਤਿਆ ਤੱਕ ਵੀ ਨੌਬਤ ਪਹੁੰਚ ਜਾਂਦੀ ਹੈ। ਕਿਸੇ ਵੀ ਦੋਸਤ ਨਾਲ ਖੇਡਣ ਲਈ ਜਦੋਂ ਮਰਜ਼ੀ ਉਸਦੇ ਘਰ ਚਲੇ ਜਾਂਦੇ ਸਨ, ਤੇ ਕੋਈ ਟਾਈਮ ਨਹੀਂ ਸੀ ਲੈਣਾ ਪੈਂਦਾ ਪਰ ਅਜੋਕੇ ਦੌਰ ਵਿੱਚ ਦੋਸਤ ਦੀ ਤਾਂ ਛੱਡੋ ਜੇਕਰ ਸਾਥ ਵਾਲੇ ਘਰ ਵੀ ਜਾਣਾ ਹੈ ਤਾਂ ਫ਼ੋਨ ਕਰਕੇ ਟਾਈਮ ਲੈ ਕੇ ਜਾਣਾ ਪੈਂਦਾ ਹੈ। ਪਹਿਲੀ ਗੱਲ ਤਾਂ ਨੈਟ ਟੀ.ਵੀ ਤੇ ਕੰਪਿਊਟਰ ਤੋਂ ਹੀ ਕਿਸੇ ਦੇ ਕੋਲ ਜਾਣ ਦਾ ਸਮਾਂ ਨਹੀਂ ਬਚਿਆ। 
  ਸਭ ਤੋਂ ਹੈਰਾਨੀ ਵਾਲੀ ਗੱਲ ਕਿ ਆਪਾਂ ਅੱਜ ਸਭ ਤੋਂ ਪਹਿਲੀ ਪੀੜ•ੀ ਹਾਂ ਜੋ ਕਿ ਅੱਜ ਆਪਣੇ ਮਾਂ-ਬਾਪ ਦੀ ਸੁਣਦੇ ਹਾਂ ਤੇ ਨਾਲ ਹੀ ਆਪਾਂ ਪਹਿਲੀ ਪੀੜ•ੀ ਹਾਂ ਜਿੰਨ•ਾਂ ਨੂੰ ਕਿ ਆਪਣੀ ਔਲਾਦ ਦੀ ਵੀ ਸੁਨਣੀ ਪੈ ਰਹੀ ਹੈ। ਇਸ ਤੋਂ ਅੱਗੇ ਪਤਾ ਨਹੀਂ ਕਿੰਨ•ੇ ਕੁ-ਖ਼ਤਰਨਾਕ ਸਮੇਂ ਆ ਰਹੇ ਹਨ। ਇਹ ਸਿਰਫ਼ ਤੇ ਸਿਰਫ਼ ਸਮੇਂ ਦੇ ਗਰਭ ਵਿੱਚ ਹੀ ਹੈ। ਇਸ ਲਈ ਦੋਸਤੋ ਸਮਾਂ ਬੜਾ ਬਲਵਾਨ ਹੈ, ਸਮੇਂ ਦੇ ਨਾਲ-ਨਾਲ ਬਦਲਾਅ ਆ ਰਿਹਾ ਹੈ, ਇਹ ਕੁਦਰਤ ਦਾ ਨੇਮ ਵੀ ਹੈ ਕਿ ਸਮੇਂ ਨਾਲ ਬਦਲੋ ਨਹੀਂ ਤਾਂ ਸਮਾਜ ਆਪਾਂ ਨੂੰ ਪਛੜਿਆ ਹੀ ਕਹੇਗਾ 'ਸਮੇਂ ਨਾਲੋਂ ਵੀ ਤੇ ਔਲਾਦ ਨਾਲੋਂ ਵੀ'।