ਗ਼ਜ਼ਲ (ਗ਼ਜ਼ਲ )

ਆਰ ਬੀ ਸੋਹਲ   

Email: rbsohal@gmail.com
Cell: +91 95968 98840
Address: ਨਜਦੀਕ ਗੁਰਦਾਸਪੁਰ ਪਬਲਿਕ ਸਕੂਲ
ਬਹਿਰਾਮਪੁਰ ਰੋਡ ਗੁਰਦਾਸਪੁਰ India
ਆਰ ਬੀ ਸੋਹਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਦਰਦ  ਦਿਲ ਦਾ  ਵਧ ਰਿਹਾ ਹੈ,ਦਿਲਲਗੀ ਦੇ ਨਾਲ ਨਾਲ I
ਬੇਬਸੀ  ਵੀ  ਪਲ  ਰਹੀ   ਹੈ,  ਬੇਖੁਦੀ   ਦੇ  ਨਾਲ  ਨਾਲ I
 
ਕਰ ਰਿਹਾ ਏਂ ਦਿਲਬਰਾ ਤੂੰ,ਬਣ ਕੇ ਨਸ਼ਤਰ ਦਿਲ ਤੇ ਵਾਰ,
ਇੰਝ   ਦਾ  ਮੰਜਰ   ਹੈ  ਤੇਰੀ, ਦੋਸਤੀ  ਦੇ   ਨਾਲ  ਨਾਲ I
 
ਖੌਫ਼   ਦਿਲ  ਚੋਂ  ਮੌਤ ਦਾ  ਕੱਢ ,ਜਿੰਦਗੀ  ਤੇ ਰੱਖ  ਯਕੀਨ,
ਮੌਤ  ਤਾਂ   ਚਲਦੀ   ਰਹੇਗੀ.  ਜਿੰਦਗੀ  ਦੇ   ਨਾਲ  ਨਾਲ I
 
ਉਹ   ਬੜੇ   ਮਾਸੂਮ   ਬਣਕੇ,  ਭਾਲਦੇ   ਨੇ    ਮਦਦਗਾਰ,
ਲੁਟ  ਰਹੇ  ਪਰ  ਚਿਹਰਿਆਂ ਦੀ, ਸਾਦਗੀ  ਦੇ ਨਾਲ ਨਾਲ I
 
ਆਦਮੀ   ਦੀ    ਹਰ   ਸਹੂਲਤ,  ਵਾਸਤੇ   ਹੈ   ਇੰਤਜ਼ਾਮ,
ਹੈ   ਨੇ   ਮੈਖਾਨੇ   ਤੇ  ਮੰਦਿਰ, ਹਰ  ਗਲੀ ਦੇ ਨਾਲ ਨਾਲ I
 
ਚਾਨਣੀ  ਦਾ   ਮੁੱਲ  ਨਾ  ਪੈਂਦਾ,  ਨ੍ਹੇਰਿਆਂ  ਦੇ  ਵੀ   ਬਗੈਰ,
ਸਫ਼ਰ   ਨ੍ਹੇਰੇ   ਦਾ   ਜਰੂਰੀ,   ਰੌਸ਼ਨੀ   ਦੇ  ਨਾਲ  ਨਾਲ I
 
ਬਸ ਨਸੀਹਤ ਦੇਣ ਖਾਤਿਰ, ਲਿਖ ਰਿਹਾ ਗਜ਼ਲਾਂ ਤੂੰ ਸੋਹਲ,
ਅਮਲ ਵੀ  ਪਰ  ਹੈ  ਜਰੂਰੀ,  ਸ਼ਾਇਰੀ   ਦੇ   ਨਾਲ ਨਾਲ I