ਲੜੀਵਾਰ

 •    ਕੌਰਵ ਸਭਾ (ਕਿਸ਼ਤ-1) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਕਿਸ਼ਤ-2) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਕਿਸ਼ਤ-3) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਕਿਸ਼ਤ-4) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਕਿਸ਼ਤ-5) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਕਿਸ਼ਤ-6) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਕਿਸ਼ਤ-7) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਕਿਸ਼ਤ-8) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਕਿਸ਼ਤ-9) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਕਿਸ਼ਤ-10) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਕਿਸ਼ਤ-11) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਕਿਸ਼ਤ-14) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਕਿਸ਼ਤ-12) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਕਿਸ਼ਤ-13) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਕਿਸ਼ਤ-15) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਕਿਸ਼ਤ-16) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਕਿਸ਼ਤ-17) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਕਿਸ਼ਤ-18) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਕਿਸ਼ਤ-19) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਕਿਸ਼ਤ-20) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਆਖਰੀ ਕਿਸ਼ਤ) / ਮਿੱਤਰ ਸੈਨ ਮੀਤ (ਨਾਵਲ )
 •    ਤਫ਼ਤੀਸ਼ -1 / ਮਿੱਤਰ ਸੈਨ ਮੀਤ (ਨਾਵਲ )
 •    ਤਫ਼ਤੀਸ਼ -2 / ਮਿੱਤਰ ਸੈਨ ਮੀਤ (ਨਾਵਲ )
 •    ਤਫ਼ਤੀਸ਼ -3 / ਮਿੱਤਰ ਸੈਨ ਮੀਤ (ਨਾਵਲ )
 •    ਤਫ਼ਤੀਸ਼ -4 / ਮਿੱਤਰ ਸੈਨ ਮੀਤ (ਨਾਵਲ )
 •    ਤਫ਼ਤੀਸ਼ - 5 / ਮਿੱਤਰ ਸੈਨ ਮੀਤ (ਨਾਵਲ )
 •    ਤਫ਼ਤੀਸ਼ - 6 / ਮਿੱਤਰ ਸੈਨ ਮੀਤ (ਨਾਵਲ )
 •    ਤਫ਼ਤੀਸ਼ -7 / ਮਿੱਤਰ ਸੈਨ ਮੀਤ (ਨਾਵਲ )
 •    ਤਫ਼ਤੀਸ਼ -8 / ਮਿੱਤਰ ਸੈਨ ਮੀਤ (ਨਾਵਲ )
 •    ਤਫ਼ਤੀਸ਼ - 9 / ਮਿੱਤਰ ਸੈਨ ਮੀਤ (ਨਾਵਲ )
 •    ਤਫ਼ਤੀਸ਼ - 10 / ਮਿੱਤਰ ਸੈਨ ਮੀਤ (ਨਾਵਲ )
 •    ਤਫ਼ਤੀਸ਼ - 11 / ਮਿੱਤਰ ਸੈਨ ਮੀਤ (ਨਾਵਲ )
 •    ਤਫ਼ਤੀਸ਼ - 12 / ਮਿੱਤਰ ਸੈਨ ਮੀਤ (ਨਾਵਲ )
 •    ਤਫ਼ਤੀਸ਼ - 13 / ਮਿੱਤਰ ਸੈਨ ਮੀਤ (ਨਾਵਲ )
 •    ਤਫ਼ਤੀਸ਼ -16 / ਮਿੱਤਰ ਸੈਨ ਮੀਤ (ਨਾਵਲ )
 •    ਤਫ਼ਤੀਸ਼ -17 / ਮਿੱਤਰ ਸੈਨ ਮੀਤ (ਨਾਵਲ )
 •    ਤਫ਼ਤੀਸ਼ - 14 (ਨਾਵਲ ) / ਮਿੱਤਰ ਸੈਨ ਮੀਤ (ਨਾਵਲ )
 •    ਤਫ਼ਤੀਸ਼ - 15 / ਮਿੱਤਰ ਸੈਨ ਮੀਤ (ਨਾਵਲ )
 • ਤਫ਼ਤੀਸ਼ - 10 (ਨਾਵਲ )

  ਮਿੱਤਰ ਸੈਨ ਮੀਤ   

  Email: mittersainmeet@hotmail.com
  Phone: +91 161 2407444
  Cell: +91 98556 31777
  Address: 297, ਗਲੀ ਨੰ. 5, ਉਪਕਾਰ ਨਗਰ ਸਿਵਲ ਨਾਈਨਜ਼, ਲੁਧਿਆਣਾ
  India
  ਮਿੱਤਰ ਸੈਨ ਮੀਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਅਜਿਹੇ ਜ਼ੁਲਮ ਖ਼ਿਲਾਫ਼ ਰੋਸ ਪਰਗਟ ਕਰਨ ਲਈ ਕਿਸੇ ਨੂੰ ਹੜਤਾਲ ਦਾ ਸੱਦਾ ਦੇਣ ਦੀ ਜ਼ਰੂਰਤ ਨਹੀਂ ਸੀ । ਜਿੰਨਾ ਚਿਰ ਮਾਸੂਮ ਦੀ ਲਾਸ਼ ਸ਼ਹਿਰੀਆਂ ਦੀਆਂ ਅੱਖਾਂ ਅੱਗੇ ਪਈ ਸੀ, ਉੱਨਾ ਚਿਰ ਕਿਸ ਪੱਥਰਦਿਲ ਇਨਸਾਨ ਦਾ ਮਨ ਕਰੇਗਾ ਕਿ ਉਹ ਗੱਦੀ 'ਤੇ ਬੈਠ ਕੇ ਆਰਾਮ ਨਾਲ ਸੌਦਾ ਵੇਚੇ ਜਾਂ ਕੋਈ ਠੰਢੇ ਦਿਮਾਗ਼ ਨਾਲ ਸੌਦਾ ਖ਼ਰੀਦੇ ।
  ਜੇ ਜ਼ਾਲਮਾਂ ਦੇ ਦਿਲ ਪਸੀਜ ਸਕਣ ਤਾਂ ਮੀਤਾ ਵੀ ਰੇੜ੍ਹਾ ਖੜਾ ਕਰ ਕੇ ਹੜਤਾਲ ਵਿਚ ਸ਼ਾਮਲ ਹੋਣ ਲਈ ਤਿਆਰ ਸੀ ਭਾਵੇਂ ਉਸ ਨੂੰ ਕਈ ਦਿਨ ਭੁੱਖਾ ਹੀ ਰਹਿਣਾ ਪਏ । ਉਸ ਨੂੰ ਪਤਾ ਸੀ ਮੁਜਰਮਾਂ 'ਤੇ ਇਹਨਾਂ ਜਲਸੇਜਲੂਸਾਂ ਅਤੇ ਹੜਤਾਲਾਂ ਦਾ ਕੋਈ ਅਸਰ ਨਹੀਂ ਹੁੰਦਾ । ਉਹ ਖ਼ੁਦ ਵੀ ਤਾਂ ਉਹਨਾਂ ਵਿਚ ਰਹਿ ਚੁੱਕਾ ਸੀ । ਤੜਪਦੇ ਲੋਕਾਂ ਨੂੰ ਦੇਖ ਕੇ ਤਾਂ ਸਗੋਂ ਉਹਨਾਂ ਨੂੰ ਖ਼ੁਸ਼ੀ ਹੁੰਦੀ  ।
  ''ਜਾਣੀ ਕੇ ਬੰਟੀ ਦਾ ਕਤਲ ਹੋ ਗਿਆ ।'' ਇਹ ਖ਼ਿਆਲ ਆਦਿਆਂ ਹੀ ਮੀਤੇ ਨੂੰ ਚੱਕਰ ਆਉਣ ਲੱਗੇ ।
  ''ਓ ਮੇਰਿਆ ਰੱਬਾ ! ਇਕ ਕੰਮ ਹੋਰ ਕਰੀਂ । ਔਖਾਸੌਖਾ ਕਾਤਲਾਂ ਨੂੰ ਵੀ ਫੜਾ ਹੀ ਦੇਈਂ, ਨਹੀਂ ਤਾਂ ਮੇਰੇ ਵਰਗੇ ਸੈਂਕੜੇ ਬੰਦਿਆਂ ਦਾ ਕੜ੍ਹੀਆ ਹੋ ਜੂ ।'' ਦੁਆ ਕਰਦੇ ਮੀਤੇ ਦਾ ਮਨ ਸਰਕਾਰੀ ਵਕੀਲ ਦੀ ਕੋਠੀ ਵੱਲ ਦੌੜਨ ਨੂੰ ਕਾਹਲਾ ਪੈ ਰਿਹਾ ਸੀ । ਉਸ ਦੇ ਆਖਣ 'ਤੇ ਹੀ ਪੁਲਿਸ ਨੇ ਉਸ ਦੀ ਹਿਸਟਰੀਸ਼ੀਟ ਬੰਦ ਕਰ ਦਿੱਤੀ ਸੀ, ਪਰ ਇਹ ਕਤਲ ਦਾ ਮਾਮਲਾ ਸੀ । ਕੀ ਪਤੈ ਕਦੋਂ ਪੁਲਿਸ ਪੁਰਾਣਾ ਬਸਤਾ ਖੋਲ੍ਹ ਲਏ ।
  ਕਤਲਾਂ ਦੇ ਮਾਮਲਿਆਂ 'ਚ ਸਰਕਾਰੀ ਵਕੀਲਾਂ ਨੂੰ ਕੌਣ ਪੁੱਛਦੈ ? ਇਹ ਸੋਚਦਿਆਂ aਹ ਆਪਣਾ ਰੇੜ੍ਹਾ ਧੂੰਹਦਾ ਰਿਹਾ ।
  'ਜੇ ਫੜ ਵੀ ਲਿਆ ਤਾਂ ਗੁਰਮੀਤ ਆਪੇ ਛੁਡਾ ਲਏਗਾ ।' ਗੁਰਮੀਤ ਦਾ ਯਾਦ ਆਦਿਅ ਹੀ ਉਸ ਦੇ ਮਨ ਨੂੰ ਕੁਝ ਧਰਵਾਸ ਮਿਲੀ ।
  ਇਹ ਇਹੋ ਸਰਕਾਰੀ ਵਕੀਲ ਸੀ ਜਿਸ ਨੇ ਮੀਤੇ ਨੂੰ ਸਿੱਧੇ ਰਾਹ ਪਾਇਆ ਸੀ ।
  ਸ਼ਰਾਬੀ ਹੋਏ ਮੀਤੇ ਨੂੰ ਬੱਸ ਸਟੈਂਡ ਵਿਚ ਹੁੱਲੜਬਾਜ਼ੀ ਕਰਦਿਆਂ ਪੁਲਿਸ ਨੇ ਫੜ ਲਿਆ ਸੀ । ਉਹ ਕਈ ਦਿਨਾਂ ਤੋਂ ਥਾਣੇ ਬੈਠਾ ਸੀ । ਗੁਰਮੀਤ ਸ਼ਹਿਰ 'ਚ ਨਵਾਂ ਬਦਲ ਕੇ ਆਇਆ ਸੀ ।
  ਪਟਿਆਲੇ ਤੋਂ ਉਸ ਦਾ ਸਾਮਾਨ ਚੁੱਕ ਕੇ ਲਿਆਉਣ ਲਈ ਕੁਝ ਮਜ਼ਦੂਰਾਂ ਦੀ ਜ਼ਰੂਰਤ ਸੀ । ਇਕ ਤਾਂ ਮੀਤਾ ਹਾਜ਼ਰ ਸੀ । ਸਵੇਰ ਦਾ ਵਕਤ ਹੁੰਦਾ ਤਾਂ ਮਜ਼ਦੂਰ ਲੇਬਰ ਚੌਕ ਵਿਚੋਂ ਲੈ ਆਦੇ ।
  ਦਸ ਵਜੇ ਤਕ ਚੌਕ ਖ਼ਾਲੀ ਹੋ ਜਾਂਦਾ ਸੀ । ਹੋਰ ਕੋਈ ਰਾਹ ਨਾ ਲੱਭਾ ਤਾਂ ਉਹਨਾਂ ਬੱਸਅੱਡੇ ਵਿਚੋਂ ਤਿੰਨਚਾਰ ਰਿਕਸ਼ੇ ਵਾਲੇ ਫੜ ਲਿਆਂਦੇ । ਜੁਰਮ ਦਾ ਕੀ  ? ਜਿਹੜਾ ਮਰਜ਼ੀ ਸਿਰ ਮੜ੍ਹ ਦਿਉ । ਉਹਨਾਂ ਰਿਕਸ਼ੇ ਗ਼ਲਤ ਥਾਂ ਖੜ੍ਹਾਏ ਸਨ । ਉਹਨਾਂ ਨੂੰ ਸਰਕਾਰੀ ਵਕੀਲ ਦਾ ਸਾਮਾਨ ਚੁੱਕ ਲਿਆਉਣ ਦੀ ਸਜ਼ਾ ਦਿੱਤੀ ਗਈ ਸੀ ।
  ਮੀਤਾ ਮਹੀਨਾਮਹੀਨਾ ਥਾਣੇ ਬੈਠਾ ਰਹਿੰਦਾ ਸੀ । ਵਿਹਲੇ ਮੀਤੇ ਤੋਂ ਪੁਲਿਸ ਵਗਾਰ ਕਰਾਦੀ ਰਹਿੰਦੀ । ਕਦੇ ਡਿਪਟੀ ਥਾਣੇਦਾਰ ਵਾਢੀਆਂ ਗੋਡੀਆਂ ਲਈ ਆਪਣੇ ਫ਼ਾਰਮਾਂ 'ਤੇ ਲੈ ਜਾਂਦੇ । ਦਿਹਾੜੀ ਤਾਂ ਕੀ ਦੇਣੀ ਸੀ, ਕਦੇ ਕਿਸੇ ਨੇ ਰੱਜਵਾਂ ਖਾਣਪੀਣ ਨੂੰ ਵੀ ਨਹੀਂ ਸੀ ਦਿੱਤਾ ।
  ਇਸ ਸਰਕਾਰੀ ਵਕੀਲ ਦੇ ਕੰਮ ਨਿਆਰੇ ਸਨ । ਵਾਪਸ ਆਦਿਆਂ ਹੀ ਉਸ ਨੇ ਰਿਕਸ਼ੇ ਵਾਲਿਆਂ ਤੋਂ ਪੁੱਛਿਆ ਕਿ ਉਹ ਕਿੰਨੇ ਰੁਪਏ ਦਿਹਾੜੀ ਕਮਾਦੇ ਹਨ । ਉਹਨਾਂ ਡਰਦਿਆਂ ਦਸ ਰੁਪਏ ਦਿਹਾੜੀ ਦਾ ਹਿਸਾਬ ਦੱਸਿਆ । ਉਸ ਨੇ ਝੱਟ ਪੰਦਰਾਂਪੰਦਰਾਂ ਰੁਪਏ ਉਹਨਾਂ ਦੇ ਹੱਥ ਫੜਾ ਦਿੱਤੇ ।
  ਗੁਰਮੀਤ ਨੂੰ ਇਸ ਤਰ੍ਹਾਂ ਰੁਪਏ ਵੰਡਦੇ ਦੇਖ ਕੇ ਮੀਤੇ ਨੇ ਆਪਣੀ ਸਾਰੀ ਕਹਾਣੀ ਉਸ ਨੂੰ ਸੁਣਾ ਦਿੱਤੀ ।
  ਮੀਤੇ ਨੂੰ ਲੱਗਾ ਸੀ ਜਿਵੇਂ ਦੁਨੀਆਂ ਦੇ ਸਾਰੇ ਮੁਜਰਮਾਂ ਦਾ ਦਰਦ ਗੁਰਮੀਤ ਦੀ ਛਾਤੀ 'ਚ ਛੁਪਿਆ ਹੋਇਆ ਸੀ । ਉਸ ਨੇ ਮੀਤੇ 'ਤੇ ਸਵਾਲਾਂ ਦੀ ਝੜੀ ਲਾ ਦਿੱਤੀ ।
  ਉਸ ਵਰਗੇ ਛੋਟੇ ਮੁਜਰਮ ਤਾਂ ਪੁਲਿਸ ਦੇ ਘਰ ਭਰਨ ਲਈ ਹੀ ਜੁਰਮ ਕਰਦੇ ਹਨ । ਉਹਨਾਂ ਦੀ ਖੱਟੀ ਕਮਾਈ ਸਭ ਪੁਲਿਸ ਖਾ ਜਾਂਦੀ  । ਮੁਜਰਮਾਂ ਪੱਲੇ ਰਹਿ ਜਾਂਦੀ  ਕੁੱਟ, ਕੈਦ ਜਾਂ ਉਹਨਾਂ ਗ਼ਰੀਬਾਂ ਦੀਆਂ ਦੁਰਸੀਸਾਂ ਜਿਹੜੇ ਉਹਨਾਂ ਦੇ ਜੁਰਮਾਂ ਦੇ ਸ਼ਿਕਾਰ ਹੁੰਦੇ ਸਨ । ਮੀਤੇ ਪੱਲੇ ਕੀ ਸੀ ?ਕੁਝ ਵੀ ਨਹੀਂ । ਫਟੇ ਕੱਪੜੇ, ਭੁੱਖਾ ਢਿੱਡ ।
  ਗੁਰਮੀਤ ਦੀ ਪਰੇਰਨਾ 'ਤੇ ਉਸ ਨੇ ਜੇਬਾਂ ਕੱਟਣੀਆਂ ਛੱਡ ਦਿੱਤੀਆਂ ।
  ਪਹਿਲਾਂ ਉਸ ਨੇ ਰਿਕਸ਼ਾ ਚਲਾਇਆ । ਡਰਦੀਆਂ ਸਵਾਰੀਆਂ ਉਸ ਦੇ ਰਿਕਸ਼ੇ 'ਚ ਨਾ ਬੈਠਿਆ ਕਰਨ । ਕੀ ਪਤੈ ਕਿਥੇ ਖੜਾ ਕਰ ਕੇ ਲੁੱਟ ਲਏ ।
  ਰਿਕਸ਼ਾ ਛੱਡ ਕੇ ਦਿਹਾੜੀ ਲਈ ਚੌਕ 'ਚ ਖੜ੍ਹਨ ਲੱਗਾ । ਕੋਈ ਡਰਦਾ ਘਰ ਨਾ ਵਾੜੇ ।
  ਮਿਸਤਰੀ ਸਿਰ ਹਿਲਾ ਦਿਆ ਕਰਨ । ਕਿਸੇ ਮਿਸਤਰੀ ਦਾ ਮੂੰਹ ਸਿਰ ਕਾਲਾ ਕਰਾਏਗਾ ।
  ਮੀਤਾ ਹਿੰਮਤ ਹਾਰਨ ਲੱਗਾ ਤਾਂ ਮੁੜ ਗੁਰਮੀਤ ਨੇ ਸੰਭਾਲਿਆ । ਕਿਸੇ ਆਪਣੇ ਵਾਕਫ਼ ਬੈਂਕ ਮੈਨੇਜਰ ਤੋਂ ਕਰਜ਼ਾ ਮਨਜ਼ੂਰ ਕਰਵਾ ਕੇ ਰੇੜ੍ਹਾ ਖ਼ਰੀਦ ਦਿੱਤਾ ।
  ਥੋੜ੍ਹਾ ਬਹੁਤ ਕੰਮ ਮਿਲਣ ਲੱਗਾ ਤਾਂ ਮੱਥੇ ਲੱਗਾ ਕਲੰਕ ਫੇਰ ਉਸ ਦਾ ਪਿੱਛਾ ਕਰਨ ਲੱਗਾ ।
  ਇਕ ਵਾਰ ਲੇਖਕਾਂ ਦਾ ਕਾਲਜ 'ਚ ਬਹੁਤ ਵੱਡਾ ਇਕੱਠ ਹੋਇਆ । ਦੋ ਦਿਨ ਲੰਗਰ ਚੱਲਿਆ । ਜਦੋਂ ਪਰੋਗਰਾਮ ਖ਼ਤਮ ਹੋਇਆ ਤਾਂ ਇਕ ਲੇਖਕ ਨੇ ਬਚੇ ਸਾਮਾਨ ਨੂੰ ਮੋੜਨ ਲਈ ਉਸ ਨੂੰ ਬੁਲਾ ਲਿਆ । ਮੀਤਾ ਉਸ ਲੇਖਕ ਨੂੰ ਚੰਗੀ ਤਰ੍ਹਾਂ ਜਾਣਦਾ ਸੀ । ਉਹ ਬੜੇ ਵਧੀਆ ਭਾਸ਼ਣ ਦਿਆ ਕਰਦਾ ਸੀ । ਮੀਤੇ ਵਰਗਿਆਂ ਨੂੰ ਹਿੱਕ ਨਾਲ ਲਾਉਣ ਦੀਆਂ ਗੱਲਾਂ ਕਰਿਆ ਕਰਦਾ ਸੀ ।
  ਉਸ ਦੀਆਂ ਕਈ ਕਿਤਾਬਾਂ ਛਪ ਚੁੱਕੀਆਂ ਸਨ ਅਤੇ ਲੋਕ ਉਸ ਨੂੰ ਗ਼ਰੀਬਾਂ ਦਾ ਹਾਮੀ ਆਖਦੇ ਸਨ । ਮੀਤੇ ਨੂੰ ਵੀ ਉਹ ਉਹਨਾਂ ਦਾ ਹਮਦਰਦ ਲੱਗਾ । ਜਿੰਨੇ ਪੈਸੇ ਮੀਤੇ ਨੇ ਮੰਗੇ, ਉਸ ਨੇ ਉਨੇ ਹੀ ਦੇਣੇ ਮੰਨ ਲਏ ।
  ਮੀਤਾ ਸਾਮਾਨ ਲੱਦ ਦੇ ਬਜ਼ਾਰ ਨੂੰ ਤੁਰ ਪਿਆ । ਲੇਖਕ ਸਾਹਿਬ ਕਿਸੇ ਨਾਲ ਗੱਲੀਂ ਪੈ ਗਏ । ਸਾਮਾਨ ਕਿਸ ਦੁਕਾਨ 'ਤੇ ਲਿਜਾਣਾ , ਮੀਤੇ ਨੂੰ ਕੁਝ ਨਹੀਂ ਸੀ ਦੱਸਿਆ ਗਿਆ । ਉਹ ਲੇਖਕ ਨੂੰ ਗਲੀਗਲੀ, ਦੁਕਾਨਦੁਕਾਨ ਲੱਭਦਾ ਰਿਹਾ ।
  ਮੀਤੇ ਨੂੰ ਲੇਖਕ ਉਦੋਂ ਲੱਭਾ ਜਦੋਂ ਇਕ ਸਿਪਾਹੀ ਨੇ ਮੀਤੇ ਨੂੰ ਗਰਦਨੋਂ ਆ ਫੜਿਆ । ਲੇਖਕ ਨੇ ਮੀਤੇ ਖ਼ਿਲਾਫ਼ ਰਿਪੋਰਟ ਦਰਜ ਕਰਾਈ ਸੀ । ਲੇਖਕ ਆਪਣੀ ਗ਼ਲਤੀ 'ਤੇ ਪਛਤਾ ਰਿਹਾ ਸੀ । ਉਸ ਨੇ ਜੇਬਕਤਰੇ ਇਨਸਾਨ 'ਤੇ ਇਤਬਾਰ ਕੀਤਾ ਸੀ । ਮੀਤਾ ਸਾਮਾਨ ਲੈ ਕੇ ਗ਼ਾਇਬ ਹੋ ਚੁੱਕਾ ਸੀ ।
  ਮੀਤੇ ਦੀ ਕਿਸੇ ਨਾ ਸੁਣੀ । ਮੁਕੱਦਮਾ ਦਰਜ ਅਤੇ ਰੇੜ੍ਹਾ ਜ਼ਬਤ ।
  ਗੁਰਮੀਤ ਨੇ ਲੇਖਕ ਦੇ ਹਾੜੇ ਕੱਢ ਕੇ ਮਸਾਂ ਰਾਜ਼ੀਨਾਮਾ ਕਰਾਇਆ ।
  ਬਾਕੀ ਤਾਂ ਸਭ ਠੀਕ ਹੋ ਗਿਆ ਪਰ ਮੀਤੇ ਦੀ ਬਦਨਾਮੀ ਕਾਰਨ ਕੰਮ ਮੱਠਾ ਪੈ ਗਿਆ ।
  ਕਈ ਦੁਕਾਨਦਾਰ ਉਸ ਨੂੰ ਸਾਮਾਨ ਚੁਕਾਉਣੋਂ ਡਰਨ ਲੱਗੇ ।
  ਕੁਝ ਵੀ ਸੀ । ਮੀਤਾ ਆਪਣੇ ਇਰਾਦੇ 'ਤੇ ਡਟਿਆ ਹੋਇਆ ਸੀ । ਪੂਰਾ ਇਕ ਸਾਲ ਹੋ ਗਿਆ ਸੀ, ਉਸ ਨੇ ਕਿਸੇ ਦੀ ਜੇਬ ਵੱਲ ਤੱਕਿਆ ਵੀ ਨਹੀਂ ਸੀ ।
  ''ਇਹ ਸਾਰੀ ਸ਼ਰਾਰਤ ਪੁਲਿਸ ਦੀ  । ਲਾਸ਼ ਮਿਲੀ ਤਾਂ ਖੰਡ ਮਿੱਲ ਵਾਲੇ ਭੱਠੇ ਕੋਲੋਂ  । ਇਹ ਆਖਦੇ ਨੇ ਡੰਗਰਾਂ ਵਾਲੇ ਹਸਪਤਾਲ ਵਿਚ ਪਈ ਸੀ.....ਨਿਰਾ ਝੂਠ ।''
  ਰੇੜ੍ਹੇ ਪਿੱਛੇ ਗੱਲਾਂ ਕਰਦੀ ਆਦੀ ਇਕ ਟੋਲੀ ਨੇ ਮੀਤੇ ਦਾ ਧਿਆਨ ਉਖੇੜਿਆ ।
  ''ਰਾਮ ਬਾਗ ਦਾ ਮਾਲੀ ਦੱਸਦਾ ਸੀ ਕਿ ਅੱਜ ਸਵੇਰੇ ਜਦੋਂ ਉਹ ਗਊਆਂ ਨੂੰ ਪਾਣੀ ਪਿਆਉਣ ਲਈ ਗਊਸ਼ਾਲਾ ਵਿਚ ਗਿਆ ਤਾਂ ਪੁਲਿਸ ਦੀ ਇਕ ਜੀਪ ਗੇਟ ਕੋਲ ਆ ਕੇ ਰੁਕੀ । ਕੁਝ ਬੰਦੇ ਜੀਪ ਵਿਚੋਂ ਉਤਰ ਕੇ ਹਸਪਤਾਲ ਵੱਲ ਚਲੇ ਗਏ । ਉਹਨਾਂ ਦੇ ਹੱਥਾਂ ਵਿਚ ਕੁਝ ਫੜਿਆ ਹੋਇਆ ਸੀ । ਮਿੰਟ ਕੁ ਬਾਅਦ ਉਹ ਮੁੜ ਆਏ । ਉਹ ਜ਼ਰੂਰ ਲਾਸ਼ ਸੁੱਟ ਕੇ ਗਏ ਹੋਣਗੇ ।
  ਦੂਸਰਾ ਨੌਜਵਾਨ ਪਹਿਲੇ ਦੀ ਪੁਸ਼ਟੀ ਕਰ ਰਿਹਾ ਸੀ ।
  ਹਸਪਤਾਲ ਦੇ ਪਿੱਛੇ ਰਹਿੰਦੇ ਧੰਨੇ ਝਟਕਈ ਨੇ ਵੀ ਇਹੋ ਦੱਸਿਆ  । ਉਸ ਨੇ ਰਾਤ ਪੁਲਿਸ ਨੂੰ ਟਾਰਚਾਂ ਮਾਰਦੇ ਅਤੇ ਇਸੇ ਕਮਰੇ ਵਿਚ ਘੁੰਮਦਿਆਂ ਦੇਖਿਆ ।
  ਤੇਜ਼ਤੇਜ਼ ਤੁਰਦੀਆਂ ਕਈ ਟੋਲੀਆਂ ਮੀਤੇ ਦੇ ਕੋਲੋਂ ਦੀ ਲੰਘ ਗਈਆਂ ।
  ਮੀਤੇ ਨੇ ਅੰਦਾਜ਼ਾ ਲਾ ਲਿਆ ਸੀ ਕਿ ਇਹ ਸਾਰੇ ਲੋਕ ਡੰਗਰਾਂ ਦੇ ਹਸਪਤਾਲ ਵੱਲ ਹੀ ਵਹੀਰਾਂ ਘੱਤ ਰਹੇ ਸਨ ।
  ''ਪੁਲਿਸ ਆਖਦੀ  ਕਿ ਉਹਨਾਂ ਨੂੰ ਕਿਸੇ ਨੇ ਟੈਲੀਫ਼ੋਨ 'ਤੇ ਇਤਲਾਹ ਦਿੱਤੀ ਸੀ ਕਿ ਲਾਸ਼ ਹਸਪਤਾਲ ਵਿਚ ਪਈ  । ਟੈਲੀਫ਼ੋਨ ਵਾਲੇ ਕਹਿੰਦੇ ਹਨ ਕਿ ਰਾਤ ਕਿਸੇ ਬਾਹਰਲੇ ਬੰਦੇ ਨੇ ਪੁਲਿਸ ਨਾਲ ਫ਼ੋਨ 'ਤੇ ਗੱਲ ਨਹੀਂ ਕੀਤੀ । ਜਿਹੜੇ ਲੋਕਾਂ ਨੇ ਥਾਣੇ ਫ਼ੋਨ ਕੀਤੇ ਉਹਨਾਂ ਦੀ ਪੂਰੀ ਲਿਸਟ ਮਹਿਕਮੇ ਵਾਲਿਆਂ ਕੋਲ  । ਫ਼ੋਨ ਦਰਵੇਸ਼ ਨੇ ਕੀਤਾ ਸੀ ਜਾਂ ਸੰਘ ਵਾਲਿਆਂ ਨੇ.....ਹਨੇਰ ਮੱਚਿਆ ਪਿਐ ।''
  ਮੀਤੇ ਕੋਲੋਂ ਲੰਘਦਾ ਕੋਈ ਹੋਰ ਆਖ ਰਿਹਾ ਸੀ ।
  ਸਰਕਾਰੀ ਹਸਪਤਾਲ ਸਾਹਮਣੇ ਬਣੇ ਚੌਕ ਕੋਲ ਆ ਕੇ ਮੀਤਾ ਰੁਕ ਗਿਆ । ਇਥੋਂ ਦੋ ਰਾਹ ਫਟਦੇ ਸਨ । ਇਕ ਰਾਮ ਬਾਗ ਦੇ ਕੋਲ ਦੀ ਹੋ ਕੇ ਭਦੌੜ ਵਾਲੀ ਸੜਕ ਜਾ ਚੜ੍ਹਦਾ ਸੀ । ਰਸਤੇ ਵਿਚੋਂ ਇਕ ਸੜਕ ਡੰਗਰਾਂ ਵਾਲੇ ਹਸਪਤਾਲ ਨੂੰ ਫਟਦੀ ਸੀ । ਦੂਸਰਾ ਰਸਤਾ ਕੱਚਾ ਕਾਲਜ ਰੋਡ ਸੀ, ਜਿਸ 'ਤੇ ਸਬਜ਼ੀ ਮੰਡੀ ਪੈਂਦੀ ਸੀ ।
  ਬੰਟੀ ਦੇ ਕਤਲ ਦੀ ਖ਼ਬਰ ਸਾਰੇ ਸ਼ਹਿਰ ਵਿਚ ਫੈਲ ਚੁੱਕੀ ਸੀ । ਸਾਰਾ ਸ਼ਹਿਰ ਬੰਦ ਹੋ ਗਿਆ ਸੀ । ਸਬਜ਼ੀ ਮੰਡੀ ਦੇ ਖੁੱਲ੍ਹੇ ਰਹਿਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ । ਮੀਤੇ ਨੂੰ ਕੋਈ ਕੰਮ ਮਿਲਣ ਦੀ ਸੰਭਾਵਨਾ ਨਜ਼ਰ ਨਹੀਂ ਸੀ ਆ ਰਹੀ ।
  ਉਹ ਰਾਮ ਬਾਗ ਵਾਲੇ ਰਾਹ ਪੈ ਗਿਆ । ਬਾਗ ਵਿਚ ਰੇੜ੍ਹਾ ਖੜਾ ਕਰ ਕੇ ਉਹ ਹਸਪਤਾਲ ਵੱਲ ਤੁਰ ਪਿਆ ।


  16

  ਹਸਪਤਾਲ ਦੇ ਛੋਟੇ ਜਿਹੇ ਅਹਾਤੇ ਵਿਚ ਲੱਗਦਾ ਸੀ ਜਿਵੇਂ ਸਾਰਾ ਸ਼ਹਿਰ ਹੀ ਉਮੜ ਆਇਆ ਹੋਵੇ ।
  ਟਾਹਲੀ ਦੇ ਦਰੱਖ਼ਤ ਹੇਠ ਡਾਕਟਰ ਨੇ ਮੇਜ਼ ਕੁਰਸੀਆਂ ਲਗਵਾ ਦਿੱਤੀਆਂ ਸਨ । ਦੋ ਮੰਜੇ ਵੀ ਡਾਹੇ ਗਏ ਸਨ । ਵਿਚਕਾਰਲੀ ਕੁਰਸੀ ਡਿਪਟੀ ਲਈ ਖ਼ਾਲੀ ਰੱਖੀ ਗਈ ਸੀ । ਬਾਕੀ ਥਾਣੇਦਾਰਾਂ ਅਤੇ ਹੌਲਦਾਰਾਂ ਨੇ ਮੱਲ ਰੱਖੀਆਂ ਸਨ । ਮੰਜੀਆਂ ਉਪਰ ਸਿਪਾਹੀਆਂ ਨੇ ਡੇਰਾ ਲਾਇਆ ਹੋਇਆ ਸੀ ।
  ਡਾਕਟਰ ਦੀ ਕੋਠੀ ਚਾਹ ਆ ਗਈ । ਟਰੇਅ ਵਿਚ ਸੱਜਿਆ ਇਕ ਟੀਸੈੱਟ ਮੇਜ਼ 'ਤੇ ਰੱਖਿਆ ਗਿਆ । ਸਿਪਾਹੀਆਂ ਨੂੰ ਚਾਹ ਕੱਚ ਦੇ ਗਲਾਸਾਂ ਵਿਚ ਵਰਤਾਈ ਗਈ ।
  ਸਿਟੀ ਇੰਚਾਰਜ ਨਾਲੇ ਚਾਹ ਦੀਆਂ ਚੁਸਕੀਆਂ ਲੈ ਰਿਹਾ ਸੀ ਨਾਲੇ ਹੌਲਦਾਰ ਨੂੰ ਕੁਝ ਲਿਖਵਾ ਰਿਹਾ ਸੀ । ਥਾਣੇਦਾਰ ਵਾਰਵਾਰ ਆਲੇਦੁਆਲੇ ਦਾ ਜਾਇਜ਼ਾ ਲੈਂਦਾ ਅਤੇ ਫੇਰ ਲਿਖਾਉਣ ਲੱਗਦਾ ।
  ਹੌਲਦਾਰ ਨੇ ਵੀ ਸਨਮਾਇਕੇ ਦੀ ਫੱਟੀ 'ਤੇ ਸਫ਼ੈਦ ਕਾਗ਼ਜ਼ ਬੜੇ ਸਲੀਕੇ ਨਾਲ ਰੱਖੇ ਹੋਏ ਸਨ । ਉਹ ਚਿਣਚਿਣ ਕੇ ਅੱਖਰ ਪਾ ਰਿਹਾ ਸੀ । ਉਸ ਦੀ ਸੁੰਦਰ ਲਿਖਾਈ ਸਾਰੇ ਜ਼ਿਲ੍ਹੇ ਵਿਚ ਮਸ਼ਹੂਰ ਸੀ ।
  ਜਿਥੇ ਪੁਲਿਸ ਪਾਰਟੀ ਬੈਠੀ ਸੀ, ਉਸ ਦੇ ਬਿਲਕੁਲ ਸਾਹਮਣੇ ਵਾਲੇ ਕਮਰੇ ਵਿਚ ਇਕ ਦਰੀ ਦਾ ਟੁਕੜਾ ਦਿਖਾਈ ਦੇ ਰਿਹਾ ਸੀ । ਦਰੀ ਦੇ ਸਿਰੇ 'ਤੇ ਇਕ ਕਾਲਾ ਧੱਬਾ ਜਿਹਾ ਨਜ਼ਰ ਆਦਾ ਸੀ, ਜਿਹੜੇ ਬੱਚੇ ਦੇ ਵਾਲਾਂ ਦੀ ਝਲਕ ਦਿਵਾਦਾ ਸੀ । ਉਥੇ ਕੁਝ ਹੋਰ ਨਜ਼ਰ ਨਹੀਂ ਸੀ ਆ ਰਿਹਾ ।
  ਸਾਰੀ ਭੀੜ ਦਾ ਇਕੋ ਨਿਸ਼ਾਨਾ ਸੀ । ਕਿਵੇਂ ਨਾ ਕਿਵੇਂ ਉਸ ਉਜਾੜ ਕਮਰੇ ਅੰਦਰ ਝਾਤ ਮਾਰੀ ਜਾਵੇ । ਬੰਟੀ ਦੇ ਚਿਹਰੇ ਨੂੰ ਨਿਹਾਰਿਆ ਜਾ ਸਕੇ । ਪੁਲਿਸ ਦਾ ਵੀ ਉਨਾ ਹੀ ਜ਼ੋਰ ਲੱਗਾ ਹੋਇਆ ਸੀ ਕਿ ਲੱਗਦੇ ਹੱਥ ਕੋਈ ਬੰਦਾ ਲਾਸ਼ ਦੇ ਸੌ ਗਜ਼ ਦੇ ਘੇਰੇ ਅੰਦਰ ਨਾ ਜਾ ਸਕੇ । ਇਸ ਕੰਮ ਲਈ ਪੁਲਿਸ ਨੂੰ ਪੂਰੀ ਸਖ਼ਤੀ ਵਰਤਣੀ ਪੈ ਰਹੀ ਸੀ । ਇਕ ਵਾਰ ਭੀੜ ਨੂੰ ਪਿਛਾਂਹ ਧੱਕਣ ਲਈ ਪੁਲਿਸ ਨੂੰ ਹਲਕਾ ਲਾਠੀਚਾਰਜ ਵੀ ਕਰਨਾ ਪਿਆ ਸੀ । ਲੋਕ ਸਨ ਕਿ ਟਲ ਹੀ ਨਹੀਂ ਸੀ ਰਹੇ । ਧੱਕੇ ਮਾਰਮਾਰ ਫੇਰ ਅੱਗੇ ਆ ਜਾਂਦੇ ।
  ਭੀੜ ਵਿਚ ਸ਼ਾਮਲ ਹੋਇਆ ਹਰ ਨਵਾਂ ਆਦਮੀ ਪਹਿਲਾਂ ਲਾਸ਼ ਵੱਲ ਨੂੰ ਹੀ ਝੁਕਦਾ ।
  ਡਿਪਟੀ ਭੀੜ ਵਿਚ ਘੁੰਮ ਰਿਹਾ ਸੀ । ਉਹ ਲੋਕਾਂ ਨੂੰ ਸਮਝਾ ਰਿਹਾ ਸੀ । ਲੋਕਾਂ ਦੇ ਲਾਸ਼ ਦੇ ਨੇੜੇ ਜਾਣ ਨਾਲ ਬਹੁਤ ਸਾਰੇ ਸਬੂਤਾਂ ਦੇ ਮਿਟ ਜਾਣ ਦਾ ਖ਼ਤਰਾ ਸੀ । ਉਹਨਾਂ ਕਾਤਲਾਂ ਦੀ ਸ਼ਨਾਖ਼ਤ ਕਰਨ ਲਈ ਕੁੱਤੇ, ਖੋਜੀ ਅਤੇ ਗਲਾਂ ਦੇ ਨਿਸ਼ਾਨਾਂ ਦੇ ਮਾਹਿਰ ਬੁਲਾਏ ਹੋਏ ਸਨ । ਜੇ ਭੀੜ ਲਾਸ਼ ਤਕ ਪਹੁੰਚ ਗਈ ਤਾਂ ਸਭ ਗੁੜ ਗੋਬਰ ਹੋ ਜਾਣਾ ਸੀ ।
  ਕਈ ਸਿਆਣੇ ਬੰਦੇ ਤਾਂ ਟਲ ਕੇ ਇਕ ਪਾਸੇ ਜਾ ਬੈਠੇ, ਪਰ ਬਹੁਤਿਆਂ 'ਤੇ ਇਹਨਾਂ ਗੱਲਾਂ ਦਾ ਕੋਈ ਅਸਰ ਨਹੀਂ ਸੀ ਹੋ ਰਿਹਾ । ਮੀਤਾ ਵੀ ਭੀੜ ਵਿਚ ਗੁਆਚ ਗਿਆ । ਉਸ ਦਾ ਮਨ ਵੀ ਬੰਟੀ ਦੀ ਝਲਕ ਲਈ ਕਾਹਲਾ ਪਿਆ ਹੋਇਆ ਸੀ । ਕਈ ਵਾਰ ਕੂਹਣੀਆਂ ਨਾਲ ਲੋਕਾਂ ਨੂੰ ਪਿੱਛੇ ਹਟਾ ਕੇ ਉਹ ਭੀੜ ਦੀ ਪਹਿਲੀ ਕਤਾਰ ਤਕ ਪਹੁੰਚਣ ਵਿਚ ਕਾਮਯਾਬ ਹੋ ਚੁੱਕਾ ਸੀ । ਭੀੜ ਨੂੰ ਕਾਬੂ ਕਰ ਰਹੇ ਸਾਰੇ ਹੀ ਪੁਲਸੀਏ ਉਸ ਨੂੰ ਜਾਣਦੇ ਸਨ । ਅੱਖਾਂ ਕੱਢ ਕੇ ਪਿਛਾਂਹ ਧੱਕ ਦਿੰਦੇ ।
  ਕੁਲਵੰਤ ਸਿਪਾਹੀ ਨੇ ਤਾਂ ਉਸ ਦਾ ਮੋਢਾ ਹੀ ਆ ਫੜਿਆ । ਇਸ਼ਾਰੇ ਨਾਲ ਸਮਝਾ ਦਿੱਤਾ ਕਿ ਉਸ ਨੇ ਮੀਤੇ ਨੂੰ ਇਥੇ ਘੁੰਮਦਿਆਂ ਦੇਖ ਲਿਆ  । ਮੀਤਾ ਜਿਹੜੀ ਵੀ ਜੇਬ ਕੱਟੇ ਚੁੱਪ ਕਰ ਕੇ ਉਸ ਦਾ ਹਿੱਸਾ ਘਰ ਪਹੁੰਚਾ ਦੇਵੇ ।
  ਮੀਤੇ ਦੀਆਂ ਗਲਾਂ ਕਈ ਵਾਰ ਮੋਟੀਆਂਮੋਟੀਆਂ ਜੇਬਾਂ ਨਾਲ ਘਿਸਰੀਆਂ ਵੀ । ਉਸ ਦਾ ਮਨ ਵੀ ਲਲਚਾਇਆ । ਕਦੇਕਦੇ ਜੇਬ ਮਾਰਨ ਵਿਚ ਕੀ ਹਰਜ  ? ਫਾਕੇ ਤਾਂ ਨਹੀਂ ਕੱਟਣੇ ਪੈਣੇ । ਪਰ ਉਹ ਮਨ 'ਤੇ ਕਾਬੂ ਪਾਦਾ ਰਿਹਾ । ਇਕ ਵਾਰ ਵੀ ਉਹ ਪਾਪ ਕਰ ਬੈਠਾ ਤਾਂ ਦੁਬਾਰਾ ਉਹੋ ਚੱਕਰ ਸ਼ੁਰੂ ਹੋ ਜਾਣਾ ਸੀ । ਕਈ ਪੁਲਸੀਏ ਉਸ ਨੂੰ ਇਥੇ ਫਿਰਦੇ ਨੂੰ ਦੇਖ ਚੁੱਕੇ ਹਨ । ਉਹ ਭਾਵੇਂ ਜੇਬ ਨਾ ਕੱਟੇ, ਕਿਸੇ ਦਾ ਬਟੂਆ ਗੁੰਮ ਹੋ ਜਾਣ 'ਤੇ ਵੀ ਉਸੇ ਨੂੰ ਫੜਿਆ ਜਾਣਾ ਸੀ ।
  ਉਹ ਗਲਾਂ 'ਤੇ ਕਾਬੂ ਰੱਖਦਾ ਰਿਹਾ ।
  ਰਮੇਸ਼ ਹੌਲਦਾਰ ਨੇ ਮੀਤੇ ਨੂੰ ਭੀੜ ਵਿਚ ਖੜਾ ਦੇਖ ਕੇ ਦੋ ਮੌਰਾਂ ਵਿਚ ਜੜ੍ਹ ਦਿੱਤੀਆਂ ।
  ਨਾਲੇ ਉੱਚੀਉੱਚੀ ਚਿੱਲਾਇਆ :
  ''ਭੈਣ ਦਿਆ ਖਸਮਾ, ਇਥੇ ਤਾਂ ਰਹਿਣ ਦੇ । ਲੋਕਾਂ ਦੀਆਂ ਅੱਖਾਂ 'ਚੋਂ ਤਾਂ ਅੱਥਰੂ ਨਹੀਂ ਸੁੱਕਦੇ ਤੇ ਤੂੰ ਜੇਬਾਂ 'ਤੇ ਨਜ਼ਰ ਟਿਕਾਈ ਫਿਰਦੈਂ ।''
  ਰਮੇਸ਼ ਦੀ ਬੜ੍ਹਕ ਨਾਲ ਮੀਤੇ ਦਾ ਧੁਰ ਅੰਦਰ ਤਕ ਹਿੱਲ ਗਿਆ । ਭੀੜ ਵੀ ਸਹਿਮ ਗਈ ।
  ਸਾਰੇ ਮੀਤੇ ਵੱਲ ਕੌੜਕੌੜ ਅੱਖਾਂ ਨਾਲ ਦੇਖਣ ਲੱਗੇ । ਉਹਨਾਂ ਨੂੰ ਮੀਤਾ ਬੰਟੀ ਦੇ ਕਾਤਲਾਂ ਜਿੰਨਾ ਹੀ ਗੁਨਾਹਗਾਰ ਲੱਗਾ । ਸਾਰਿਆਂ ਨੇ ਆਪਣੀਆਂਆਪਣੀਆਂ ਜੇਬਾਂ 'ਤੇ ਹੱਥ ਮਾਰੇ ਅਤੇ ਪੈਸਾ ਟਕਾ ਥਾਂ ਸਿਰ ਪਾ ਕੇ ਸੁੱਖ ਦਾ ਸਾਹ ਲਿਆ ।
  ਮੀਤੇ ਦਾ ਮਨ ਮਸੋਸਿਆ ਗਿਆ । ਉਹ ਉੱਚੀਉੱਚੀ ਚਿੱਲਾ ਕੇ ਸਾਰੀ ਪੁਲਿਸ ਅਤੇ ਭੀੜ ਨੂੰ ਦੱਸਣਾ ਚਾਹੁੰਦਾ ਸੀ ਕਿ ਉਹ ਹੁਣ ਜੇਬਕਤਰਾ ਨਹੀਂ ਰਿਹਾ । ਉਹ ਰੇੜ੍ਹਾ ਵਾਹੁਣ ਵਾਲਾ ਇਕ ਮਜ਼ਦੂਰ  । ਇਕ ਸਾਲ ਤੋਂ ਹੱਕ ਹਲਾਲ ਦੀ ਰੋਟੀ ਖਾਂਦਾ , ਪਰ ਉਸ ਦੀ ਜੀਭ ਤਾਲੂਏ ਨਾਲ ਹੀ ਲੱਗੀ ਰਹੀ । ਇਕ ਮੁਜਰਮ ਦੇ ਸੱਚ ਨੂੰ ਕਿਸ ਨੇ ਮਾਨਤਾ ਦੇਣੀ ਸੀ ?
  ਮੀਤੇ ਦਾ ਮਨ ਕੀਤਾ, ਉਹ ਇਥੋਂ ਕਿਧਰੇ ਹੋਰ ਚਲਾ ਜਾਵੇ, ਪਰ ਕਿੱਥੇ ? ਕੁਝ ਸਮਝ ਨਾ ਆਇਆ । ਸਾਰਾ ਸ਼ਹਿਰ ਤਾਂ ਇਥੇ ਪਹੁੰਚ ਹੀ ਗਿਆ ਸੀ । ਸਾਰੇ ਕੰਮਕਾਰ ਠੱਪ ਹੋ ਗਏ ਸਨ ।
  ਉਸ ਨੂੰ ਰੁਜ਼ਗਾਰ ਮਿਲਣੋਂ ਰਿਹਾ । ਘਰੇ ਵਿਹਲਾ ਪੈਪੈ ਕੇ ਉਹ ਥੱਕ ਚੁੱਕਾ ਸੀ ।
  ਉਥੋਂ ਹਟ ਕੇ ਉਹ ਭੀੜ ਦੀ ਉਸ ਸਾਈਡ ਵੱਲ ਚਲਾ ਗਿਆ, ਜਿਥੇ ਉਸੇ ਵਰਗੇ ਚੂਹੜੇ, ਚਮਾਰ, ਮਜ਼ਦੂਰ ਅਤੇ ਜਮਾਂਦਾਰ ਖੜੇ ਸਨ । ਉਥੇ ਨਾ ਕਿਸੇ ਦੀ ਜੇਬ 'ਚ ਕੋਈ ਪੈਸਾ ਸੀ, ਨਾ ਜੇਬਕਤਰੇ ਤੋਂ ਕੋਈ ਖ਼ਤਰਾ । ਅੱਧੇ ਨਾਲੋਂ ਵੱਧ ਲੋਕ ਉਸ ਨੂੰ ਨਿੱਜੀ ਤੌਰ 'ਤੇ ਜਾਣਦੇ ਸਨ ।
  ਲੋੜ ਪੈਣ 'ਤੇ ਉਸ ਦੀ ਈਮਾਨਦਾਰੀ ਦੀ ਜ਼ਮਾਨਤ ਦੇ ਸਕਦੇ ਸਨ ।
  ਇਥੇ ਸਿਪਾਹੀ ਵੀ ਘੱਟਵੱਧ ਹੀ ਚੱਕਰ ਮਾਰਦੇ ਸਨ । ਮੀਤਾ ਕਿਸੇ ਦੀ ਨਜ਼ਰ ਵੀ ਨਹੀਂ ਪਏਗਾ ।
  ਬੇਫ਼ਿਕਰ ਹੋ ਕੇ ਉਥੇ ਖੜੋਤਾ ਮੀਤਾ ਆਰਾਮ ਨਾਲ ਪੁਲਿਸ ਦੀ ਕਾਰਵਾਈ ਵੇਖਦਾ ਰਿਹਾ ।
  ਸਭ ਤੋਂ ਪਹਿਲਾਂ ਕੁੱਤਿਆਂ ਵਾਲਾ ਸੁਕਾਇਡ ਆਇਆ । ਉਨ੍ਹਾਂ ਨੂੰ ਇਕ ਮਾਰੂਤੀ ਵੈਨ ਵਿਚ ਸੰਗਰੂਰੋਂ ਲਿਆਂਦਾ ਗਿਆ ਸੀ । ਤਿੰਨਾਂ ਕੁੱਤਿਆਂ ਨਾਲ ਇਕਇਕ ਉਸਤਾਦ ਸੀ ।
  ਆਦੇ ਹੀ ਉਹ ਕੰਮ ਵਿਚ ਰੁੱਝ ਜਾਣਾ ਚਾਹੁੰਦੇ ਸਨ । ਪਰ ਡਿਪਟੀ ਨੇ ਉਹਨਾਂ ਨੂੰ ਰੋਕ ਲਿਆ । ਕੁੱਤੋਂ ਦੂਰੋਂ ਆਏ ਸਨ, ਥੱਕੇ ਹੋਣਗੇ । ਬਿੰਦਝੱਟ ਆਰਾਮ ਕਰਨ ।
  ਇਕ ਸਿਪਾਹੀ ਚਾਹ ਵਾਲੀ ਟਰੇਅ ਚੁੱਕ ਲਿਆਇਆ ਅਤੇ ਦੂਜਾ ਬਿਸਕੁਟਾਂ ਵਾਲੀ ।
  ਉਸਤਾਦਾਂ ਨੂੰ ਆਪਣੇ ਨਾਲੋਂ ਜ਼ਿਆਦਾ ਆਪਣੇ ਕੁੱਤਿਆਂ ਦਾ ਖ਼ਿਆਲ ਸੀ । ਆਪ ਉਹ ਇਕ ਬਿਸਕੁਟ ਖਾਂਦੇ ਸਨ ਪਰ ਕੁੱਤਿਆਂ ਨੂੰ ਚਾਰ ਦਿੰਦੇ ਸਨ ।
  ਕੁੱਤਿਆਂ ਨੂੰ ਭੀੜ ਵੱਲ ਤੱਕਦਿਆਂ ਦੇਖ ਕੇ ਮੀਤਾ ਭੀੜ ਦੀ ਆਖ਼ਰੀ ਕਤਾਰ ਵੱਲ ਖਿਸਕ ਗਿਆ । ਇਹਨਾਂ ਕੁੱਤਿਆਂ ਨਾਲ ਉਸ ਦਾ ਇਕ ਵਾਰ ਵਾਹ ਪੈ ਚੁੱਕਾ ਸੀ । ਇਹਨਾਂ ਕੰਬਖ਼ਤਾਂ ਨੇ ਜਿਸ ਨੂੰ ਵੀ ਮੂੰਹ ਲਾ ਦਿੱਤਾ, ਉਸੇ ਦੀ ਸ਼ਾਮਤ ਆ ਜਾਣੀ ਸੀ ।
  ਮੀਤਾ ਉਸ ਸਮੇਂ ਫਸ ਗਿਆ ਸੀ ਜਦੋਂ ਬੈਂਕ ਮੈਨੇਜਰ ਦੇ ਘਰ ਚੋਰੀ ਹੋਈ ਸੀ । ਗਹਿਣੇ, ਕੱਪੜੇ ਅਤੇ ਟੀ.ਵੀ. ਤਕ ਸਭ ਕੁਝ ਚੋਰੀ ਹੋ ਗਿਆ ਸੀ । ਥਾਵਾਂ ਸੁੰਘਦੇ ਕੁੱਤਿਆਂ ਨੂੰ ਦੇਖ ਕੇ ਮੀਤਾ ਵੀ ਉਥੇ ਖੜੋ ਗਿਆ ।
  ਇਕ ਕੁੱਤੇ ਨੇ ਉਸ ਦਾ ਅਜਿਹਾ ਝੱਗਾ ਫੜਿਆ ਕਿ ਛੱਡਣ ਦਾ ਨਾਂ ਹੀ ਨਾ ਲਏ । ਜੱਜ ਤਕ ਕਿਸੇ ਨੇ ਵੀ ਮੀਤੇ ਦੀ ਗੱਲ ਨਾ ਸੁਣੀ । ਮੀਤੇ ਦਾ ਪੁਰਾਣਾ ਰਿਕਾਰਡ ਹੀ ਉਸ ਨੂੰ ਦੋਸ਼ੀ ਠਹਿਰਾਉਣ ਲਈ ਕਾਫ਼ੀ ਸੀ । ਝੂਠੀਆਂਸੱਚੀਆਂ ਚੀਜ਼ਾਂ ਦੀ ਬਰਾਮਦਗੀ ਮੀਤੇ ਸਿਰ ਮੜ੍ਹ ਕੇ ਉਸ ਨੂੰ ਪੁਲਿਸ ਨੇ ਛੇ ਮਹੀਨੇ ਦੀ ਸਜ਼ਾ ਕਰਾ ਦਿੱਤੀ ਸੀ ।
  ਇਥੇ ਕਤਲ ਦਾ ਮਸਲਾ ਸੀ । ਉਮਰ ਕੈਦ ਹੋਣੀ ਸੀ । ਡਰਦਾ ਮੀਤਾ ਬਹੁਤ ਪਿਛਾਂਹ ਹਟ ਕੇ ਖੜੋ ਗਿਆ ।
  ''ਇਹ ਵੀ ਹੋ ਸਕਦਾ  ਕਿ ਕੁੱਤੇ ਉਸਤਾਦਾਂ ਨੇ ਸਿਖਾ ਰੱਖੇ ਹੋਣ । ਉਸਤਾਦ ਦੇ ਇਸ਼ਾਰੇ 'ਤੇ ਉਹ ਮੀਤੇ ਵਰਗੇ ਦਾ ਝੱਗਾ ਫੜ ਲੈਂਦੇ ਹੋਣ । ਇਹਨਾਂ ਕੁੱਤਿਆਂ ਦੇ ਉਸਤਾਦ ਮੀਤੇ ਨੂੰ ਚੰਗੀ ਤਰ੍ਹਾਂ ਪਹਿਚਾਣਦੇ ਸਨ ।'' ਮੀਤਾ ਸੋਚ ਰਿਹਾ ਸੀ ।
  ਝ ਮੀਤੇ ਨੂੰ ਪਤਾ ਸੀ ਕਿ ਇਹ ਡਰਾਮਾ ਹੀ ਸੀ । ਕਿਸੇ ਕੁੱਤੇ ਨੇ ਬੱਸਾਂ ਦੇ ਅੱਡੇ 'ਚ ਜਾ ਕੇ ਰੁਕ ਜਾਣਾ ਸੀ ਅਤੇ ਕਿਸੇ ਨੇ ਚੌਰਸਤੇ ਵਿਚ । ਕਿਸੇ ਨੂੰ ਪੈਟਰੋਲ ਦੀ ਬੂ ਨੇ ਭੰਬਲਭੂਸਿਆਂ ਵਿਚ ਪਾ ਦੇਣਾ ਸੀ ਅਤੇ ਕਿਸੇ ਨੂੰ ਸੈਂਟਾਂ ਦੀ ਖ਼ੁਸ਼ਬੂ ਨੇ । ਪੁਰਾਣੇ ਜ਼ਮਾਨੇ ਤਾਂ ਰਹੇ ਨਹੀਂ ਕਿ ਮੁਜਰਮ ਨੂੰ ਕਈਕਈ ਮੀਲ ਤੁਰ ਕੇ ਜਾਣਾ ਪਏ । ਮਿੰਟਮਿੰਟ 'ਤੇ ਬੱਸਾਂ, ਰੇਲਗੱਡੀਆਂ ਚੱਲਦੀਆਂ ਹਨ ।
  ਦੋ ਘੰਟਿਆਂ 'ਚ ਚਾਹੇ ਤੁਸੀਂ ਚੰਡੀਗੜ੍ਹ ਪਹੁੰਚ ਜਾਓ । ਕੁੱਤੇ ਦਿੰਦੇ ਰਹਿਣ ਗੇੜੇ । ਅੱਜਕੱਲ੍ਹ ਦੇ ਮੁਜਰਮ ਵੀ ਇੰਨੇ ਅਣਜਾਣ ਨਹੀਂ ਕਿ ਉਹਨਾਂ ਨੂੰ ਕੁੱਤਿਆਂ ਦੀਆਂ ਆਦਤਾਂ ਦਾ ਪਤਾ ਨਾ ਹੋਵੇ ।
  ਉਹਨਾਂ ਨੂੰ ਕੁੱਤਿਆਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਵੀਹ ਤਰੀਕੇ ਆਦੇ ਹਨ । ਘੰਟਾ ਅੱਧਾ ਘੰਟਾ ਟੱਕਰਾਂ ਮਾਰ ਕੇ ਇਹਨਾਂ ਕੁੱਤਿਆਂ ਨੇ ਬੂਥੀਆਂ ਚੁੱਕ ਕੇ ਖੜੋ ਜਾਣਾ ਸੀ । ਉਸਤਾਦਾਂ ਦਾ ਟੀ.ਏ. ਡੀ.ਏ. ਬਣ ਜਾਣਾ ਸੀ ਅਤੇ ਪੁਲਿਸ ਦੀ ਕਾਰਵਾਈ ਪੈ ਜਾਣੀ ਸੀ ।
  ਮਨ ਪਰਚਾਉਣ ਲਈ ਮੀਤਾ ਦੂਰ ਖੜਾ ਕੁੱਤਿਆਂ ਦਾ ਤਮਾਸ਼ਾ ਦੇਖਦਾ ਰਿਹਾ । ਪਹਿਲਾਂ ਕੁੱਤਿਆਂ ਨੂੰ ਬੰਟੀ ਦੀ ਲਾਸ਼ ਸੁੰਘਾਈ ਗਈ । ਫੇਰ ਦਰੀ ਅਤੇ ਆਖ਼ਿਰ ਵਿਚ ਕਮਰਾ ।
  ਕੁਝ ਮਿੰਟਾਂ ਬਾਅਦ ਕੁੱਤੇ ਉਸਤਾਦਾਂ ਨੂੰ ਧੂਹਣ ਲੱਗੇ ।
  ਇਕ ਕੁੱਤਾ ਉਸਤਾਦ ਨੂੰ ਰਾਮ ਬਾਗ ਵੱਲ ਲੈ ਤੁਰਿਆ । ਹੁੱਲੜਬਾਜ਼ੀ ਕਰਦੀ ਅੱਧੀ ਭੀੜ ਕੁੱਤੇ ਪਿੱਛੇ ਲੱਗ ਗਈ ।
  ਦੂਜੇ ਦੋਹਾਂ ਨੂੰ ਕੋਈ ਰਾਹ ਨਾ ਲੱਭਾ । ਮੁੜਮੁੜ ਉਹ ਉਸਤਾਦਾਂ ਦੇ ਪੈਰਾਂ ਵਿਚ ਲਿਟਣ ਲੱਗੇ ।
  ਕੁੱਤਿਆਂ ਨੂੰ ਇਕ ਵਾਰ ਫੇਰ ਬੰਟੀ ਦੁਆਲੇ ਲਿਜਾਇਆ ਗਿਆ । ਇਕ ਵਾਰ ਦਰੀ ਨੂੰ ਪਾਸੇ ਕਰ ਕੇ ਬੰਟੀ ਨੂੰ ਸੁੰਘਾਇਆ ਗਿਆ ।
  ਕੁੱਤੇ ਵਧੇਰੇ ਚੁਸਤ ਹੋ ਗਏ । ਉਹ ਇੰਨਾ ਜ਼ੋਰ ਦਿਖਾ ਰਹੇ ਸਨ ਕਿ ਉਸਤਾਦਾਂ ਨੂੰ ਉਹਨਾਂ ਦੀਆਂ ਸੰਗਲੀਆਂ ਕਾਬੂ ਰੱਖਣੀਆਂ ਔਖੀਆਂ ਹੋ ਗਈਆਂ ।
  ਬੱਬਰ ਸ਼ੇਰ ਵਰਗਾ ਇਕ ਕੁੱਤਾ ਰਮੇਸ਼ ਹੌਲਦਾਰ ਨੂੰ ਚੰਬੜ ਗਿਆ । ਕੁੱਤੇ ਨੇ ਉਹਦੀ ਪੈਂਟ ਪਾੜ ਦਿੱਤੀ ਅਤੇ ਹੱਥਾਂ ਨੂੰ ਬੁਰਕ ਮਾਰਨ ਦੀ ਕੋਸ਼ਿਸ਼ ਕਰਨ ਲੱਗਾ । ਉਸਤਾਦ ਰਾਨ ਹੋਇਆ ਉਸ ਨੂੰ ਪੁਚਕਾਰਨ ਲੱਗਾ । ਕੁੱਤਾ ਇਹ ਕੀ ਕਰਨ ਲੱਗਾ ਸੀ ? ਰਮੇਸ਼ ਤਾਂ ਪੁਲਿਸ ਦਾ ਹੌਲਦਾਰ ਸੀ, ਕੋਈ ਮੁਜਰਮ ਨਹੀਂ ।
  ''ਫੜੋਫੜੋ ਇਸ ਹੌਲਦਾਰ ਨੂੰ । ਫੜਦੇ ਕਿ ਨਹੀਂ ?'' ਭੀੜ ਵਿਚੋਂ ਕਿਸੇ ਨੇ ਆਵਾਜ਼ਾਂ ਕੱਸੀਆਂ ।
  ਰਮੇਸ਼ ਦਾ ਰੰਗ ਪੀਲਾ ਭੂਕ ਹੋ ਗਿਆ । ਉਸ ਦੀਆਂ ਲੱਤਾਂ ਕੰਬਣ ਲੱਗੀਆਂ । ਮੱਥੇ 'ਤੇ ਪਸੀਨੇ ਦੀਆਂ ਬੂੰਦਾਂ ਟਪਕ ਪਈਆਂ । ਕਦੇ ਉਹ ਡਿਪਟੀ ਵੱਲ ਤੱਕਦਾ ਅਤੇ ਕਦੇ ਭੌਂਕ ਰਹੇ ਕੁੱਤੇ ਵੱਲ ।
  ਚੁੱਪ ਖੜੇ ਡਿਪਟੀ ਨੂੰ ਦੇਖ ਕੇ ਬਾਂਸ ਬਾਹੀਆਂ ਵਾਲਾ ਪਰੇਮ ਤਿੜਕ ਉਠਿਆ । ਕੁੱਤਾ ਸਾਫ਼ ਇਸ਼ਾਰੇ ਕਰ ਰਿਹਾ , ਪੁਲਿਸ ਕੋਈ ਕਾਰਵਾਈ ਨਹੀਂ ਕਰਦੀ । ਕਿਸ ਨੂੰ ਨਹੀਂ ਪਤਾ ਪੁਲਿਸ ਆਪ ਦਹਿਸ਼ਤਗਰਦਾਂ ਨਾਲ ਮਿਲੀ ਹੋਈ  । ਇਸ ਕਾਂਡ ਵਿਚ ਵੀ ਪੁਲਿਸ ਦੀ ਮਿਲੀ ਭੁਗਤ ਹੋ ਸਕਦੀ  । ਇੰਨੀਆਂ ਤਲਾਸ਼ੀਆਂ ਦੇ ਬਾਵਜੂਦ ਵੀ ਕਾਤਲ ਇਸੇ ਸ਼ਹਿਰ ਵਿਚ ਲੁਕੇ ਰਹੇ, ਖਾਦੇਪੀਂਦੇ ਰਹੇ ਅਤੇ ਚਿੱਠੀਆਂ ਵੀ ਲਿਖਦੇ ਰਹੇ । ਜਦੋਂ ਮਨ 'ਤੇ ਆਈ ਬੱਚੇ ਨੂੰ ਮਾਰ ਕੇ ਲਾਸ਼ ਇਥੇ ਸੁੱਟ ਗਏ । ਅੱਧੀ ਪੁਲਿਸ ਉਹਨਾਂ ਨਾਲ ਰਲੀ ਹੋਈ  ਅਤੇ ਬਾਕੀ ਡਰੀ ਹੋਈ  । ਕੁੱਤਾਂ ਤਾਂ ਕਿਸੇ ਦਾ ਸਿਖਾਇਆ ਹੋਇਆ ਨਹੀਂ ।
  ''ਇਸ ਪੁਲਸੀਏ ਨੂੰ ਫੜਿਆ ਜਾਏ ।'' ਪਰੇਮ ਨੇ ਇਕ ਵਾਰ ਫੇਰ ਆਵਾਜ਼ਾ ਕੱਸਿਆ । ਉਸ ਨਾਲ ਬੰਦੂਕਾਂ ਵਾਲਾ ਸ਼ਿੰਦੀ ਵੀ ਸਹਿਮਤ ਸੀ । ਜਦੋਂ ਪੁਲਿਸ ਚੋਰੀਆਂ ਡਕੈਤੀਆਂ ਕਰ ਸਕਦੀ  ਤਾਂ ਇਹ ਕੰਮ ਵੀ ਫੜ ਲਿਆ ਹੋਵੇਗਾ । ਇਥੋਂ ਪੈਸੇ ਚੰਗੇ ਮਿਲਦੇ ਹੋਣਗੇ ।
  ਉਹ ਉਸ ਬੁੱਢੀ ਦੀ ਕਹਾਣੀ ਸੁਣਾਉਣ ਲੱਗਾ, ਜਿਸ ਨੂੰ ਦੋ ਸਿਪਾਹੀ ਹੀ ਲੁੱਟਣ ਪੈ ਗਏ ਸਨ । ਬੁੱਢੀ 'ਚ ਪੁਰਾਣਾ ਖ਼ੂਨ ਸੀ । ਘਬਰਾਉਣ ਦੀ ਥਾਂ ਉਸ ਨੇ ਦੋਹਾਂ ਵਿਚੋਂ ਇਕ ਦੇ ਮੋਢੇ 'ਤੇ ਬੁਰਕੀ ਭਰ ਲਈ । ਸਵੇਰੇ ਜਦੋਂ ਤਫ਼ਤੀਸ਼ ਲਈ ਉਹੋ ਸਿਪਾਹੀ ਥਾਣੇਦਾਰ ਦੇ ਨਾਲ ਆਏ ਤਾਂ ਬੁੱਢੀ ਨੇ ਉਹ ਪਛਾਣ ਲਏ । ਥਾਣੇਦਾਰ ਪੈਰਾਂ 'ਤੇ ਪਾਣੀ ਨਾ ਪੈਣ ਦੇਵੇ । ਉਲਟਾ ਬੁੱਢੀ ਨੂੰ ਹੀ ਧਮਕਾਉਣ ਲੱਗਾ । ਪੰਚਾਇਤ ਦੇ ਜ਼ੋਰ ਦੇਣ 'ਤੇ ਜਦੋਂ ਸਿਪਾਹੀ ਦਾ ਕੁੜਤਾ ਲੁਹਾਇਆ ਗਿਆ ਤਾਂ ਦੰਦੀ ਵਾਲੀ ਥਾਂ ਤੋਂ ਖ਼ੂਨ ਸਿੰਮ ਰਿਹਾ ਸੀ । ਜਦੋਂ ਪੁਲਿਸ ਵਾਲੀਆਂ ਲਾਹੁਣ ਤਕ ਅੱਪੜ ਗਈ  ਤਾਂ ਕਾਤਲਾਂ ਨਾਲ ਹਿੱਸਾਪੱਤੀ ਕਰਨਾ ਕਿਹੜੀ ਅਣਹੋਣੀ ਗੱਲ  ? ਇਸ ਹੌਲਦਾਰ ਨੂੰ ਫੜਿਆ ਹੀ ਜਾਣਾ ਚਾਹੀਦਾ  ।
  ਵਿਉਪਾਰ ਮੰਡਲ ਦੇ ਪਰਧਾਨ ਨੇ ਡਿਪਟੀ ਨਾਲ ਗੱਲ ਕੀਤੀ । ਡਿਪਟੀ ਨੇ ਰਮੇਸ਼ ਦੀ ਗਰੰਟੀ ਦੇ ਦਿੱਤੀ । ਉਹ ਤਾਂ ਕੱਲ੍ਹ ਦਾ ਡਿਪਟੀ ਦੇ ਨਾਲ ਫਿਰਦਾ  । ਡਿਪਟੀ ਰਮੇਸ਼ ਨੂੰ ਨਾਲ ਲੈ ਕੇ ਕਈ ਵਾਰ ਮੌਕਾ ਦੇਖ ਚੁੱਕਾ , ਇਸ ਲਈ ਕੁੱਤੇ ਨੂੰ ਉਸ 'ਤੇ ਸ਼ੱਕ ਹੋ ਗਿਆ । ਉਹ ਜਾਨਵਰ  । ਗ਼ਲਤੀ ਕਰ ਸਕਦਾ  ।
  ਪਰਧਾਨ ਦੀ ਫੇਰ ਵੀ ਤਸੱਲੀ ਨਾ ਹੋਈ ਤਾਂ ਡਿਪਟੀ ਨੇ ਪੈਂਤੜਾ ਬਦਲਿਆ ।
  ''ਉਹ ਤੁਹਾਡਾ ਹਿੰਦੂ ਭਰਾ , ਅਜਿਹੀ ਗ਼ਲਤੀ ਕਰ ਸਕਦੈ ?''
  ਡਿਪਟੀ ਪਰਧਾਨ ਨੂੰ ਕਿਵੇਂ ਦੱਸਦਾ ਕਿ ਜਿਹੜੀ ਪੁਲਿਸ ਪਾਰਟੀ ਰਾਤ ਇਥੇ ਲਾਸ਼ ਸੁੱਟ ਕੇ ਗਈ ਸੀ, ਰਮੇਸ਼ ਉਸ ਦਾ ਮੁਖੀ ਸੀ । ਡਿਪਟੀ ਨੇ ਰਮੇਸ਼ ਨੂੰ ਬਥੇਰਾ ਸਮਝਾਇਆ ਸੀ, ਸੈਂਟ ਵਗੈਰਾ ਲਗਾ ਕੇ ਰੱਖੇ, ਮੁੜ ਕੇ ਮੌਕੇ 'ਤੇ ਨਾ ਆਵੇ । ਨਹਾਧੋ ਕੇ ਕੱਪੜੇ ਬਦਲ ਲਏ । ਬੇਵਕੂਫ਼ ਨੇ ਇਕ ਨਾ ਮੰਨੀ । ਉਸੇ ਦੀ ਸਜ਼ਾ ਭੁਗਤ ਰਿਹਾ ਸੀ । ਨਾਲ ਡਿਪਟੀ ਦੀ ਬਦਨਾਮੀ ਹੋ ਰਹੀ ਸੀ ।
  ਡਿਪਟੀ ਸ਼ੁਕਰ ਮਨਾ ਰਿਹਾ ਸੀ ਕਿ ਰਮੇਸ਼ ਹਿੰਦੂ  । ਸਿੱਖ ਹੁੰਦਾ ਤਾਂ ਭੜਕੀ ਭੀੜ ਨੇ ਉਸ ਨੂੰ ਹੱਥਕੜੀਆਂ ਲਗਵਾ ਕੇ ਛੱਡਣੀਆਂ ਸਨ ।
  ਡਿਪਟੀ ਦੇ ਸਮਝਾਉਣ ਨਾਲ ਗੱਲ ਆਈ ਗਈ ਹੋ ਗਈ । ਉਸਤਾਦ ਕੁੱਤੇ ਨੂੰ ਆਰਾਮ ਕਰਾਉਣ ਦੇ ਬਹਾਨੇ ਥਾਣੇ ਲੈ ਗਿਆ ।
  ਦੂਸਰਾ ਕੁੱਤਾ ਜੀਪ ਨੂੰ ਭੌਂਕ ਰਿਹਾ ਸੀ । ਵਾਰਵਾਰ ਉਹ ਜੀਪ ਦੀਆਂ ਸੀਟਾਂ ਸੁੰਘਣ ਲੱਗਦਾ ।
  ਡਿਪਟੀ ਦਾ ਦਿਲ ਇਕ ਵਾਰ ਫੇਰ ਧੜਕਿਆ । ਕੁੱਤਾ ਇਥੇ ਵੀ ਗ਼ਲਤ ਨਹੀਂ ਸੀ । ਰਮੇਸ਼ ਨੇ ਇਕ ਹੋਰ ਗ਼ਲਤੀ ਕੀਤੀ ਲੱਗਦੀ ਸੀ । ਡਿਪਟੀ ਨੇ ਆਖਿਆ ਲਾਸ਼ ਸੁੱਟਣ ਲਈ ਪਰਾਈਵੇਟ ਗੱਡੀ ਵਰਤੀ ਜਾਵੇ । ਉਸ ਨੇ ਸਰਕਾਰੀ ਜੀਪ ਹੀ ਵਰਤੀ ਲੱਗਦੀ ਸੀ ।
  ਡਿਪਟੀ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ । ਇਥੇ ਕੁੱਤੇ ਬੁਲਾਉਣ ਦੀ ਕੀ ਲੋੜ ਸੀ ? ਇਹ ਨਾਟਕ ਪੁਲਿਸ ਲਈ ਮਹਿੰਗਾ ਪੈ ਸਕਦਾ ਸੀ । ਕੁੱਤਿਆਂ ਨੂੰ ਇਥੋਂ ਕੀ ਲੱਭਣਾ ਸੀ ?
  ਉਹਨਾਂ ਦੀ ਜ਼ਰੂਰਤ ਖੰਡ ਮਿੱਲ ਲਾਗਲੇ ਖੰਡਰਾਂ ਵਿਚ ਸੀ । ਉਹ ਇਥੋਂ ਤਿੰਨ ਮੀਲ ਦੂਰ ਸਨ ।
  ਉਥੇ ਕੁੱਤੇ ਲਿਜਾਏ ਨਹੀਂ ਜਾ ਸਕਦੇ । ਲੋਕਾਂ ਵਿਚ ਪਹਿਲਾਂ ਹੀ ਘੁਸਰਮੁਸਰ ਹੋ ਰਹੀ ਸੀ । ਕੁੱਤੇ ਉਥੇ ਭੇਜ ਕੇ ਡਿਪਟੀ ਉਹਨਾਂ ਦੇ ਸ਼ੱਕ ਨੂੰ ਸੱਚ ਵਿਚ ਨਹੀਂ ਸੀ ਬਦਲ ਸਕਦਾ ।
  ਦਿਨ ਦੇ ਗਿਆਰਾਂ ਵੱਜ ਚੁੱਕੇ ਸਨ । ਹਾਲੇ ਗਲਾਂ ਦੇ ਨਿਸ਼ਾਨਾਂ ਦੇ ਮਾਹਿਰ ਅਤੇ ਖੋਜੀ ਨੇ ਆਪਣਾ ਕੰਮ ਕਰਨਾ ਸੀ । ਪੋਸਟ ਮਾਰਟਮ 'ਤੇ ਵੀ ਕਈ ਘੰਟੇ ਲੱਗਣੇ ਸਨ । ਸੂਰਜ ਛਿਪਣ ਤੋਂ ਪਹਿਲਾਂਪਹਿਲਾਂ ਬੱਚੇ ਦੀ ਮਿੱਟੀ ਸਮੇਟਣੀ ਵੀ ਜ਼ਰੂਰੀ ਸੀ । ਜੇ ਪੁਲਿਸ ਇਸੇ ਤਰ੍ਹਾਂ ਕੁੱਤਿਆਂ ਪਿੱਛੇ ਫਿਰਦੀ ਰਹੀ ਤਾਂ ਸਮੇਂ ਸਿਰ ਸੰਸਕਾਰ ਹੋਣਾ ਅਸੰਭਵ ਸੀ ।
  ਇਹਨਾਂ ਗੱਲਾਂ ਦਾ ਬਹਾਨਾ ਬਣਾ ਕੇ ਡਿਪਟੀ ਨੇ ਕੁੱਤੇ ਥਾਣੇ ਭੇਜ ਦਿੱਤੇ ।
  ਰਮੇਸ਼ ਹੌਲਦਾਰ ਨੂੰ ਲਾਲਾ ਜੀ ਵੱਲ ਭੇਜਿਆ । ਉਹ ਆਉਣ ਅਤੇ ਲਾਸ਼ ਸੰਭਾਲਣ । ਭੀੜ ਕਾਬੂ ਤੋਂ ਬਾਹਰ ਹੁੰਦੀ ਜਾ ਰਹੀ ਸੀ ।
  ਜਿੰਨਾ ਚਿਰ ਲਾਲਾ ਜੀ ਨਹੀਂ ਆਦੇ, ਡਿਪਟੀ ਨੇ ਮੁਜਰਮਾਂ ਦੇ ਹੱਥਾਂਪੈਰਾਂ ਦੇ ਨਿਸ਼ਾਨ ਇਕੱਠੇ ਕਰਨ ਲਈ ਮਾਹਿਰਾਂ ਨੂੰ ਕਮਰੇ ਵਿਚ ਬੁਲਾਇਆ । ਕੰਮ ਸ਼ੁਰੂ ਕਰਨ ਤੋਂ ਪਹਿਲਾਂ ਹੀ ਡਿਪਟੀ ਨੇ ਉਹਨਾਂ ਨੂੰ ਸਾਰਾ ਕਿੱਸਾ ਸਮਝਾ ਦਿੱਤਾ । ਇਥੋਂ ਕਿਸੇ ਦੇ ਨਿਸ਼ਾਨ ਨਹੀਂ ਮਿਲਣੇ । ਉਹਨਾਂ ਮਹਿਜ਼ ਜਾਬਤਾ ਪੂਰਾ ਕਰਨਾ  । ਮਾਹਿਰ ਨੂੰ ਇਥੇ ਬੁਲਾਉਣ ਦੇ ਦੋ ਹੀ ਕਾਰਨ ਸਨ । ਪਹਿਲਾ ਇਹ ਕਿ ਲੋਕਾਂ ਨੂੰ ਯਕੀਨ ਦਿਵਾਇਆ ਜਾਏ ਕਿ ਪੁਲਿਸ ਕਾਤਲਾਂ ਨੂੰ ਲੱਭਣ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ । ਦੂਜਾ ਇਹ ਕਿ ਪਿੱਛੋਂ ਕਿਸੇ ਸਮੇਂ ਜੇ ਕਿਸੇ 'ਤੇ ਕੇਸ ਫਿੱਟ ਕਰਨਾ ਪਿਆ ਤਾਂ ਇਸ ਮੌਕੇ ਮੁਲਾਹਜ਼ੇ ਦਾ ਫ਼ਾਇਦਾ ਉਠਾਇਆ ਜਾ ਸਕੇ । ਹੁਣ ਇਕੱਠੇ ਕੀਤੇ ਗਏ ਨਿਸ਼ਾਨਾਂ ਨੂੰ ਅਸਲੀ ਮੁਜਰਮਾਂ ਦੇ ਨਿਸ਼ਾਨਾਂ ਨਾਲ ਕਿਸੇ ਸਮੇਂ ਵੀ ਬਦਲਿਆ ਜਾ ਸਕਦਾ  । ਲੋੜ ਬੱਸ ਇਸ ਚੀਜ਼ ਦੀ ਸੀ ਕਿ ਮਾਹਿਰਾਂ ਦਾ ਮੌਕਾਮੁਲਾਹਜ਼ਾ ਕਰਨ ਦੀਆਂ ਰਿਪੋਰਟਾਂ ਰੋਜ਼ਨਾਮਚਿਆਂ ਅਤੇ ਜ਼ਿਮਨੀਆਂ ਵਿਚ ਦਰਜ ਹੋ ਜਾਣ । ਇਸ ਲਈ ਮਾਹਿਰਾਂ ਨੂੰ ਬਹੁਤੀਆਂ ਟੱਕਰਾਂ ਮਾਰਨ ਦੀ ਲੋੜ ਨਹੀਂ ਸੀ ।
  ਦੋ ਤਿੰਨ ਮੋਹਤਬਰਾਂ ਨੂੰ ਗਵਾਹ ਬਣਾ ਕੇ ਮਾਹਿਰਾਂ ਨੇ ਕੰਮ ਆਰੰਭ ਕੀਤਾ । ਮੁਜਰਮ ਬੜੇ ਚੁਸਤ ਲੱਗਦੇ ਹਨ । ਕਿਧਰੇ ਵੀ ਕੋਈ ਨਿਸ਼ਾਨ ਨਹੀਂ ਸੀ ਛੱਡ ਕੇ ਗਏ । ਝ ਵੀ ਨਿਸ਼ਾਨ ਲੱਭਣੇ ਮੁਸ਼ਕਲ ਸਨ । ਕਮਰਾ ਹਾਲੇ ਉਸਾਰੀ ਅਧੀਨ ਸੀ । ਇਸ ਲਈ ਲੱਕੜ ਅਤੇ ਇੱਟਾਂ ਤੋਂ ਸਿਵਾ ਇਥੇ ਕੋਈ ਚੀਜ਼ ਨਹੀਂ ਸੀ । ਇਹਨਾਂ 'ਤੇ ਹੱਥਾਂਪੈਰਾਂ ਦੇ ਨਿਸ਼ਾਨ ਨਹੀਂ ਆਦੇ । ਫੇਰ ਵੀ ਇਕ ਘੰਟੇ ਦੀ ਸਿਰਖਪਾਈ ਤੋਂ ਬਾਅਦ ਉਹ ਕੁਝ ਨਿਸ਼ਾਨ ਲੱਭਣ ਵਿਚ ਕਾਮਯਾਬ ਹੋ ਗਏ ਸਨ ।
  ਤਫ਼ਤੀਸ਼ ਦੀ ਸੁਸਤ ਰਫ਼ਤਾਰ ਤੋਂ ਸੰਘ ਵਾਲੇ ਖਿਝੇ ਹੋਏ ਸਨ । ਉਹਨਾਂ ਨੂੰ ਇਹਨਾਂ ਦਿਖਾਵਿਆਂ ਵਿਚੋਂ ਕੁਝ ਨਿਕਲਦਾ ਨਜ਼ਰ ਨਹੀਂ ਸੀ ਆ ਰਿਹਾ । ਮਰਨ ਵਾਲਾ ਮਰ ਚੁੱਕਾ ਸੀ ।
  ਕਾਤਲ ਫੜੇ ਵੀ ਜਾਣ ਤਾਂ ਕਿਹੜਾ ਉਸ ਨੇ ਮੁੜ ਆਉਣਾ ਸੀ । ਸੰਘ ਜਲਦੀ ਤੋਂ ਜਲਦੀ ਪੁਲਿਸ ਤੋਂ ਲਾਸ਼ ਹਾਸਲ ਕਰਨਾ ਚਾਹੁੰਦਾ ਸੀ ਤਾਂ ਜੋ ਸਮੇਂ ਸਿਰ ਅੰਤਮ ਰਸਮਾਂ ਪੂਰੀਆਂ ਕੀਤੀਆਂ ਜਾ ਸਕਣ ।
  ਡਿਪਟੀ ਵੱਲੋਂ ਕੋਈ ਦੇਰ ਨਹੀਂ ਸੀ । ਪੁਲਿਸ ਦੀ ਲਿਖਾਪੜ੍ਹੀ ਮੁਕੰਮਲ ਸੀ । ਲਾਲਾ ਜੀ ਆਉਣ । ਲਾਸ਼ ਦੀ ਸ਼ਨਾਖ਼ਤ ਕਰਨ ਅਤੇ ਰਸੀਦ ਦੇ ਕੇ ਲਾਸ਼ ਸੰਭਾਲ ਲੈਣ ।
  ਰਮੇਸ਼ ਨੇ ਵਾਪਸ ਆ ਕੇ ਦੱਸਿਆ ਕਿ ਡਿਪਟੀ ਕਮਿਸ਼ਨਰ ਸਾਹਿਬ ਲਾਲਾ ਜੀ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਉਹਨਾਂ ਦੇ ਘਰ ਪਹੁੰਚੇ ਹੋਏ ਸਨ । ਇਸ ਲਈ ਦੇਰ ਹੋ ਰਹੀ ਸੀ । ਖ਼ਾਨ ਵੀ ਉਹਨਾਂ ਨਾਲ ਸੀ । ਗੁਪਤਾ ਜੀ ਨੂੰ ਕਿਸੇ ਜ਼ਰੂਰੀ ਮੀਟਿੰਗ ਦਾ ਸੁਨੇਹਾ ਆਇਆ ਸੀ । ਉਹ ਉਥੋਂ ਹੀ ਸੰਗਰੂਰ ਚਲੇ ਜਾਣਾ ਚਾਹੁੰਦੇ ਸਨ । ਉਸ ਦਾ ਕੋਈ ਕੰਮ ਬਾਕੀ ਨਹੀਂ ਸੀ ਰਹਿ ਗਿਆ । ਕਾਤਲ ਤਾਂ ਪੁਲਿਸ ਨੇ ਲੱਭ ਹੀ ਲੈਣੇ ਸਨ । ਲੋਕ ਸ਼ਾਂਤ ਸਨ ਹੀ ।
  ਗੁਪਤੇ ਨੇ ਸਰਕਾਰ ਵੱਲੋਂ ਮਿਲਣ ਵਾਲੀ ਵੀਹ ਹਜ਼ਾਰ ਦੀ ਮਦਦ ਦਾ ਐਲਾਨ ਕਰ ਦਿੱਤਾ ਸੀ । ਰੈੱਡ ਕਰਾਸ ਵੱਲੋਂ ਵੀ ਭਰੋਸਾ ਦਿਵਾਇਆ ਗਿਆ ਸੀ ਕਿ ਬੱਚੇ ਦੀ ਯਾਦ ਵਿਚ ਅਜਿਹੀ ਯਾਦਗਾਰ ਉਸਾਰੀ ਜਾਏਗੀ ਕਿ ਉਸ ਦਾ ਨਾਂ ਰਹਿੰਦੀ ਦੁਨੀਆਂ ਤਕ ਰਹੇਗਾ । ਉਹਨਾਂ ਨੇ ਮਾਹਿਰਾਂ ਨੂੰ ਅਪੀਲ ਵੀ ਕੀਤੀ ਕਿ ਕੋਈ ਅਜਿਹੀ ਯਾਦਗਾਰ ਦੀ ਯੋਜਨਾ ਉਸ ਨੂੰ ਜਲਦੀ ਤੋਂ ਜਲਦੀ ਭੇਜੀ ਜਾਵੇ ।
  'ਬੰਟੀ ਯਾਦਗਾਰੀ ਮੈਡਲ' ਹਰ ਸਾਲ ਦੇਣ ਦਾ ਐਲਾਨ ਤਾਂ ਉਹ ਖ਼ੁਦ ਹੀ ਕਰ ਗਏ ਸਨ ।
  ਇਹ ਇਨਾਮ ਰੈੱਡ ਕਰਾਸ ਵੱਲੋਂ ਸ਼ਹਿਰ ਦੇ ਉਸ ਵਿਦਿਆਰਥੀ ਨੂੰ ਦਿੱਤਾ ਜਾਇਆ ਕਰੇਗਾ, ਜਿਹੜਾ ਮੈਟ੍ਰਿਕ ਦੀ ਪ੍ਰੀਖਿਆ ਵਿਚੋਂ ਪਹਿਲੇ ਨੰਬਰ 'ਤੇ ਆਏਗਾ ।
  ਖ਼ਾਨ ਨੂੰ ਉਹਨਾਂ ਹਦਾਇਤ ਕੀਤੀ ਕਿ ਬੰਟੀ ਦਾ ਅੰਤਮ ਸੰਸਕਾਰ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇ । ਪੁਲਿਸ ਦੀ ਇਕ ਸੈਕਸ਼ਨ ਉਸ ਨੂੰ ਸਲਾਮੀ ਦੇਵੇ ।
  ਰਮੇਸ਼ ਹੱਥ ਸੁਨੇਹਾ ਆਇਆ ਸੀ ਕਿ ਡਿਪਟੀ ਕਮਿਸ਼ਨਰ ਦੇ ਵਿਦਾ ਹੁੰਦਿਆਂ ਹੀ ਖ਼ਾਨ ਖ਼ੁਦ ਲਾਲਾ ਜੀ ਨੂੰ ਲੈ ਕੇ ਇਥੇ ਪੁੱਜਣਗੇ ।
  ਡਿਪਟੀ ਨੇ ਵਾਧੂ ਸਮੇਂ ਦਾ ਪੂਰਾ ਲਾਭ ਉਠਾਇਆ । ਜਿੰਨਾ ਚਿਰ ਤਕ ਲਾਲਾ ਜੀ ਨਹੀਂ ਪਹੁੰਚਦੇ, ਉਨਾ ਚਿਰ ਤਕ ਖੋਜੀ ਆਪਣੇ ਜੌਹਰ ਦਿਖਾਉਣ । ਬੜੀ ਛਾਣਬੀਣ ਤੋਂ ਬਾਅਦ ਪੁਲਿਸ ਦੋ ਪੈੜਾਂ ਖੋਜ ਕਰ ਸਕੀ । ਪੈੜਾਂ ਨੂੰ ਮਿੱਟੀ ਘੱਟੇ ਅਤੇ ਲੋਕਾਂ ਤੋਂ ਬਚਾਉਣ ਲਈ ਉਹਨਾਂ ਬੱਠਲਾਂ ਹੇਠ ਢੱਕ ਦਿੱਤਾ ਸੀ ।
  ਇਕ ਖੋਜੀ ਉਹਨਾਂ ਪੈੜਾਂ ਦੇ 'ਮੋਲਡ' (ਨਿਸ਼ਾਨ ਚੁੱਕਣ ਲਈ ਤਿਆਰ ਕੀਤੇ ਜਾਂਦੇ ਪਲਾਸਟਿਕ ਦੇ ਫੱਟੇ) ਤਿਆਰ ਕਰਨ ਲੱਗਾ । ਦੂਜਾ ਮੁਜਰਮਾਂ ਦਾ ਖੁਰਾ ਲੱਭਣ ਦੇ ਯਤਨ ਕਰਨ ਲੱਗਾ ।
  ਖੋਜੀਆਂ ਦੇ ਯਤਨ ਜਾਰੀ ਹੀ ਸਨ ਕਿ ਖ਼ਾਨ ਦੀ ਜੀਪ ਆ ਧਮਕੀ ।
  ਭੀੜ ਨੂੰ ਚੀਰਦੀ ਜੀਪ ਸਿੱਧੀ ਬੰਟੀ ਦੀ ਲਾਸ਼ ਵਾਲੇ ਕਮਰੇ ਸਾਹਮਣੇ ਜਾ ਰੁਕੀ । ਵਿਚੋਂ ਉਤਰਦੇ ਲਾਲਾ ਜੀ ਨੂੰ ਦੇਖ ਕੇ ਸਾਰੀ ਭੀੜ ਦੇ ਸਾਹ ਸੁੱਕ ਗਏ । ਚਾਰੇ ਪਾਸੇ ਸੰਨਾਟਾ ਛਾ ਗਿਆ ।
  ਖ਼ਾਨ ਖ਼ੁਦ ਲਾਲਾ ਜੀ ਨੂੰ ਲਾਸ਼ ਤਕ ਲੈ ਕੇ ਗਿਆ ।
  ''ਹਰੇ ਰਾਮ.....ਹਰੇ ਰਾਮ.....।'
  ''ਵਾਹਿਗੁਰੂ.....ਵਾਹਿਗੁਰੁ.....।''
  ''ਯਾ ਅੱਲ੍ਹਾ.....ਰਹਿਮ.....।''
  ''ਭਰ ਲਏ ਜ਼ਾਲਮੋਂ ਖ਼ਜ਼ਾਨੇ ਇਸ ਦਰਵੇਸ਼ ਦੇ ਘਰ ਨੂੰ ਉਜਾੜ ਕੇ.....।''
  ਤਰ੍ਹਾਂ ਤਰ੍ਹਾਂ ਦੇ ਹਉਕੇ ਫ਼ਿਜ਼ਾ ਨੂੰ ਗ਼ਮਗ਼ੀਨ ਕਰਨ ਲੱਗੇ
  ਬੰਟੀ ਦਾ ਚਿਹਰਾ ਦੇਖਦਿਆਂ ਹੀ ਲਾਲਾ ਜੀ ਨੂੰ ਚੱਕਰ ਆ ਗਿਆ । ਖ਼ਾਨ ਨੇ ਮਸਾਂ ਉਸ ਨੂੰ ਡਿੱਗਦੇ ਨੂੰ ਸੰਭਾਲਿਆ ।
  ਲਾਲਾ ਜੀ ਨੇ ਬੰਟੀ ਨੂੰ ਹਿੱਕ ਨਾਲ ਲਾ ਲਿਆ । ਇਕ ਪਾਸੇ ਲੁੜਕ ਗਏ ਬੰਟੀ ਦੇ ਚਿਹਰੇ ਨੂੰ ਉਹ ਵਾਹੋਦਾਹੀ ਚੁੰਮਣ ਲੱਗੇ । ਬੰਟੀ ਦਾ ਨਿੱਕਾ ਜਿਹਾ ਸਰੀਰ ਉਹਨਾਂ ਤੋਂ ਸੰਭਲ ਨਹੀਂ ਸੀ ਰਿਹਾ । ਕਦੇ ਬਾਂਹ ਇਕ ਪਾਸੇ ਲੁੜਕ ਜਾਂਦੀ, ਕਦੇ ਟੰਗ ਅਤੇ ਕਦੇ ਗਰਦਨ ।
  ਲਾਲਾ ਜੀ ਦੀਆਂ ਅੱਖਾਂ ਵਿਚੋਂ ਹੰਝੂਆਂ ਦੀਆਂ ਨਦੀਆਂ ਵਹਿ ਤੁਰੀਆਂ ।
  ਲਾਲਾ ਜੀ ਦੀ ਇਹ ਹਾਲਤ ਦੇਖ ਕੇ ਰਾਮ ਸਰੂਪ ਅਤੇ ਦਰਸ਼ਨ ਪੁਲਿਸ ਦੇ ਡੰਡਿਆਂ ਦੀ ਬਿਨਾਂ ਪਰਵਾਹ ਕਰੇ ਲਾਲਾ ਜੀ ਵੱਲ ਦੌੜ ਪਏ ।
  ਬੰਟੀ ਦੇ ਕਰੂਪ ਚਿਹਰੇ ਅਤੇ ਪਿੰਜਰ ਬਣੇ ਸਰੀਰ ਨੂੰ ਦੇਖ ਕੇ ਉਹ ਵੀ ਧਾਹਾਂ ਮਾਰਨ ਲੱਗੇ ।
  ''ਅਸੀਂ ਪੋਸਟ ਮਾਰਟਮ ਨਹੀਂ ਹੋਣ ਦੇਣਾ । ਇਸ ਮਾਸੂਮ ਵਿਚ ਬਾਕੀ ਰਹਿ ਹੀ ਕੀ ਗਿਆ , ਜਿਹੜਾ ਚੀਰਿਆ ਫਾੜਿਆ ਜਾਵੇ ।'' ਜਦੋਂ ਇਕ ਹੌਲਦਾਰ ਇਸ ਮਕਸਦ ਲਈ ਲਾਲਾ ਜੀ ਤੋਂ ਕਾਗ਼ਜ਼ਾਂ 'ਤੇ ਦਸਖ਼ਤ ਕਰਾਉਣ ਆਇਆ ਤਾਂ ਕਾਗ਼ਜ਼ਾਂ ਨੂੰ ਪਿਛਾਂਹ ਧੱਕਦਾ ਹੋਇਆ ਦਰਸ਼ਨ ਚਿੱਲਾਇਆ ।
  ਦਰਸ਼ਨ ਦੀ ਹੁੱਲੜਬਾਜ਼ੀ ਕਾਰਨ ਜ਼ਮੀਨ 'ਤੇ ਗਿਰੇ ਕਾਗ਼ਜ਼ਾਂ ਨੇ ਖ਼ਾਨ ਨੂੰ ਨਾਰਾਜ਼ ਨਹੀਂ ਕੀਤਾ । ਉਹ ਹੋਰ ਵੀ ਨਰਮ ਹੋ ਕੇ ਦਰਸ਼ਨ ਨੂੰ ਸਮਝਾਉਣ ਲੱਗਾ ।
  ''ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਪੋਸਟ ਮਾਰਟਮ ਬਹੁਤ ਜ਼ਰੂਰੀ  ।''
  ''ਜਿਹੋ ਜਿਹਾ ਜ਼ੋਰ ਤੁਸੀਂ ਪਹਿਲਾਂ ਲਾ ਲਿਆ, ਉਹੋ ਜਿਹਾ ਫੇਰ ਲਾ ਲਓਗੇ ।'' ਖ਼ਾਨ ਦਾ ਹੱਥ ਪਰ੍ਹਾਂ ਕਰਦੇ ਦਰਸ਼ਨ ਦਾ ਗਲਾ ਫੇਰ ਭਰ ਆਇਆ ।
  ''ਤੁਸੀਂ ਹਾਲੇ ਬੱਚੇ ਹੋ.....ਕਾਨੂੰਨ ਦੀਆਂ ਪੇਚੀਦਗੀਆਂ ਨੂੰ ਨਹੀਂ ਸਮਝਦੇ.....। ਅਸੀਂ ਤੁਹਾਡੇ ਦੁੱਖ ਨੂੰ ਸਮਝਦੇ ਹਾਂ.....ਪਰ ਇਹ ਸਾਡੀ ਮਜਬੂਰੀ .....ਪੋਸਟ ਮਾਰਟਮ ਬਹੁਤ ਜ਼ਰੂਰੀ .....ਨਹੀਂ ਤਾਂ ਕਾਤਲ ਆਸਾਨੀ ਨਾਲ ਬਰੀ ਹੋ ਜਾਣਗੇ.....।'' ਖ਼ਾਨ ਉਤੇਜਿਤ ਨਹੀਂ ਸੀ ਹੋ ਰਿਹਾ । ਉਹ ਬਰਾਬਰ ਸੰਘ ਦੇ ਨੌਜਵਾਨਾਂ ਦੇ ਜਜ਼ਬਾਤਾਂ 'ਤੇ ਕਾਬੂ ਪਾਉਣ ਦੇ ਯਤਨ ਕਰ ਰਿਹਾ ਸੀ ।
  ''ਤੁਸੀਂ ਆਪਣਾ ਫ਼ਰਜ਼ ਨਿਭਾਓ.....ਇਸ ਮਿੱਟੀ ਨਾਲ ਹੁਣ ਕਾਹਦਾ ਮੋਹ ? ਪਲ ਦੋ ਪਲ ਨੂੰ ਮਿੱਟੀ ਦੇ ਹਵਾਲੇ ਤਾਂ ਕਰ ਦੇਣਾ .....ਜਿਵੇਂ ਮਰਜ਼ੀ ਕਰੋ ਖ਼ਾਨ ਸਾਹਿਬ ।''
  ਆਪਣੇ ਸਿਰ 'ਤੇ ਲਪੇਟੇ ਤੌਲੀਏ ਨੂੰ ਸਿਰ ਤੋਂ ਲਾਹੁੰਦਿਆਂ ਲਾਲਾ ਜੀ ਨੇ ਆਪਣੀ ਸਹਿਮਤੀ ਪਰਗਟਾਈ ।
  ਬੰਟੀ ਨੂੰ ਤੌਲੀਏ ਵਿਚ ਲਪੇਟ ਕੇ, ਲਾਸ਼ ਨੂੰ ਦੋਹਾਂ ਬਾਹਾਂ ਵਿਚ ਸੰਭਾਲ ਕੇ ਲਾਲਾ ਜੀ ਡੈੱਡ ਹਾਊਸ ਵੱਲ ਤੁਰ ਪਏ ।
  ਪਿੱਛੇਪਿੱਛੇ ਹਉਕੇ ਭਰਦੀ ਭੀੜ ਤੁਰ ਪਈ ਮੀਤਾ ਵੀ ਅੱਖਾਂ 'ਚ ਉਮੜ ਆਏ ਹੰਝੂਆਂ ਨੂੰ ਰੋਕ ਨਹੀਂ ਸੀ ਸਕਿਆ ।


  17

  ਲਾਸ਼ ਨੂੰ ਡੈੱਡ ਹਾਊਸ ਵਿਚ ਪਿਆਂ ਦੋ ਘੰਟੇ ਹੋ ਗਏ ਸਨ । ਪੋਸਟ ਮਾਰਟਮ ਦੀ ਕਾਰਵਾਈ ਸ਼ੁਰੂ ਹੋਣ 'ਚ ਨਹੀਂ ਸੀ ਆ ਰਹੀ ।
  ਲਾਸ਼ ਦੇ ਡੈੱਡ ਹਾਊਸ ਪਹੁੰਚਦਿਆਂ ਹੀ ਡਾਕਟਰ ਨੇ ਕੁਰਸੀ ਮੱਲ ਲਈ ਸੀ । ਉਹ ਜੋਗਿੰਦਰ ਨੂੰ ਕਈ ਸੁਨੇਹੇ ਭੇਜ ਚੁੱਕਾ ਸੀ ।
  ਜੋਗਿੰਦਰ ਸੀ ਕਿ ਸਾਨ੍ਹ ਵਾਂਗ ਆਕੜਿਆ ਆਪਣੇ ਝੋਟੇ ਦੀ ਪਿੱਠ ਥਾਪੜਨ ਵਿਚ ਮਸਰੂਫ਼ ਸੀ ।
  ਡਾਕਟਰ ਜੋਗਿੰਦਰ ਦੇ ਰੋਸੇ ਦਾ ਕਾਰਨ ਸਮਝ ਰਿਹਾ ਸੀ । ਉਸ ਨੂੰ ਫ਼ੀਸ ਨਹੀਂ ਸੀ ਮਿਲੀ ਨਾ ਮਿਲਣੀ ਹੀ ਸੀ । ਹਰ ਕੇਸ ਵਿਚੋਂ ਫ਼ੀਸ ਦੀ ਆਸ ਰੱਖਣਾ ਉਸ ਦੀ ਬੇਵਕੂਫ਼ੀ ਸੀ ।
  ਇਸ ਕੇਸ ਵਿਚ ਕਰਨਾ ਵੀ ਤਾਂ ਕੁਝ ਨਹੀਂ ਸੀ । ਜ਼ਾਬਤਾ ਹੀ ਪੂਰਾ ਕਰਨਾ ਸੀ । ਲਾਸ਼ ਦਾ ਮੁਆਇਨਾ ਤਾਂ ਡਾਕਟਰ ਖ਼ੁਦ ਕਰ ਚੁੱਕਾ ਸੀ । ਸਿਰ ਵਿਚ ਇਕ ਗਹਿਰਾ ਘਾਓ ਸੀ । ਲੋਹੇ ਦੀ ਰਾਡ ਨਾਲ ਸੱਟ ਮਾਰੀ ਗਈ ਸੀ । ਬੱਚਾ ਜਦੋਂ ਇਸ ਸੱਟ ਨਾਲ ਨਾ ਮਰਿਆ ਤਾਂ ਉਹੋ ਰਾਡ ਉਸ ਦੀ ਗਰਦਨ 'ਤੇ ਰੱਖ ਕੇ ਦਬਾਈ ਗਈ । ਬਾਹਰ ਨਿਕਲੀਆਂ ਅੱਖਾਂ ਅਤੇ ਲਟਕਦੀ ਜੀਭ ਇਸ ਦਾ ਸਬੂਤ ਦੇ ਰਹੀਆਂ ਸਨ । ਸਰੀਰ 'ਤੇ ਜੰਮੀ ਮੈਲ ਅਤੇ ਗੱਲ੍ਹਾਂ 'ਤੇ ਹੰਝੂਆਂ ਦੇ ਨਿਸ਼ਾਨ ਦੱਸਦੇ ਸਨ ਕਿ ਬੱਚਾ ਬਿਨਾਂ ਨਹਾਤੇਧੋਤੇ ਲਗਾਤਾਰ ਰੋਂਦਾ ਰਿਹਾ ਸੀ ।
  ਮੌਤ ਇਹਨਾਂ ਸੱਟਾਂ ਕਾਰਨ ਹੋਈ । ਪੇਟ ਖੋਲ੍ਹਣ ਦੀ ਡਾਕਟਰ ਕੋਈ ਜ਼ਰੂਰੀ ਮਹਿਸੂਸ ਨਹੀਂ ਸੀ ਕਰਦਾ । ਫੇਰ ਵੀ ਪੋਸਟ ਮਾਰਟਮ ਦੀ ਰਿਪੋਰਟ ਦੇ ਖ਼ਾਨੇ ਭਰਨ ਲਈ ਡਾਕਟਰ ਨੂੰ ਉਸ ਦਾ ਪੇਟ ਖੋਲ੍ਹਣਾ ਹੀ ਪੈਣਾ ਸੀ । ਪੇਟ ਵਿਚੋਂ ਵਿਸਰਾ ਲੈਣਾ ਸੀ । ਖਾਧੇ ਖਾਣੇ ਦੇ ਆਧਾਰ 'ਤੇ ਮੌਤ ਦੇ ਕਾਰਨ ਅਤੇ ਸਮਾਂ ਮਿਥਣਾ ਸੀ ।
  ਪੇਟ ਦੀ ਚੀਰਫਾੜ ਲਈ ਡਾਕਟਰ ਨੂੰ ਹਸਪਤਾਲ ਦੇ ਜਮਾਂਦਾਰ ਦੀ ਜ਼ਰੂਰਤ ਪੈਂਦੀ ਸੀ ।
  ਗੰਦ 'ਚ ਹੱਥ ਮਾਰਨ ਦੀ ਜੋਗਿੰਦਰ ਦੀ ਘੱਟੋਘੱਟ ਫ਼ੀਸ ਪੰਜਾਹ ਰੁਪਏ ਸੀ ।
  ਲਾਸ਼ ਨੂੰ ਡੈੱਡ ਹਾਊਸ ਵਿਚ ਪਿਆਂ ਦੋ ਘੰਟੇ ਹੋ ਗਏ ਸਨ ਤਾਂ ਪਏ ਹੋਣ । ਸੂਰਜ ਛੁਪਣ ਵਿਚ ਥੋੜ੍ਹਾ ਸਮਾਂ ਹੀ ਰਹਿੰਦਾ  ਤਾਂ ਪਿਆ ਰਹੇ । ਡਾਕਟਰ ਸੁਨੇਹੇ ਭੇਜ ਰਿਹਾ  ਤਾਂ ਪਿਆ ਭੇਜੇ । ਜੋਗਿੰਦਰ ਨੇ ਵੀ ਬੱਚੇ ਪਾਲਣੇ ਹਨ । ਜੋਗਿੰਦਰ ਹੁਰਾਂ ਨੂੰ ਕਿਸੇ ਨੇ ਵਿਆਹ 'ਤੇ ਤਾਂ ਬੁਲਾਉਣਾ ਨਹੀਂ । ਉਲਟਾ ਅਜਿਹੇ ਕਿਸੇ ਮੌਕੇ 'ਤੇ ਉਹ ਮੱਥੇ ਲੱਗ ਜਾਣ ਤਾਂ ਅਸ਼ੁੱਭ ਸਮਝਿਆ ਜਾਂਦਾ  ।
  ਵੀਹਵੀਹ ਗਾਲ੍ਹਾਂ ਕੱਢੀਆਂ ਜਾਂਦੀਆਂ ਹਨ । ਮਹੀਨੇ ਵਿਚ ਇਕ ਦੋ ਲਾਸ਼ਾਂ ਨੇ ਤਾਂ ਪੋਸਟ ਮਾਰਟਮ ਲਈ ਆਉਣਾ ਹੁੰਦਾ  । ਘੋੜਾ ਘਾਹ ਨਾਲ ਹੀ ਦੋਸਤੀ ਕਰ ਲਏ ਤਾਂ ਖਾਏਗਾ ਕੀ ? ਜੋਗਿੰਦਰ ਨੂੰ ਡਾਕਟਰ ਦਾ ਕੋਈ ਡਰ ਨਹੀਂ ਸੀ । ਗੰਦੀਆਂ ਲਾਸ਼ਾਂ ਦੀ ਚੀਰਫਾੜ ਕਰਨਾ ਜੋਗਿੰਦਰ ਦੀ ਨੌਕਰੀ ਦਾ ਹਿੱਸਾ ਨਹੀਂ ਸੀ । ਕਾਗ਼ਜ਼ੀਂਪੱਤਰੀਂ ਉਹ ਜਮਾਂਦਾਰ  । ਉਸ ਦੀ ਡਿਊਟੀ
  ਹਸਪਤਾਲ ਦੀ ਸਫ਼ਾਈ ਕਰਨੀ  । ਇਹ ਦੂਸਰੀ ਗੱਲ  ਕਿ ਉਸ ਦੀ ਇਸ ਡਿਊਟੀ ਨੂੰ ਸਾਰੇ ਭੁੱਲਭੁਲਾ ਗਏ ਹਨ । ਉਸ ਦਾ ਇਕੋਇਕ ਫ਼ਰਜ਼ ਡੈੱਡ ਹਾਊਸ ਨੂੰ ਸਾਫ਼ ਰੱਖਣਾ ਅਤੇ ਪੋਸਟ ਮਾਰਟਮ ਲਈ ਆਈ ਲਾਸ਼ ਦੀ ਚੀਰਫਾੜ ਕਰਕੇ ਡਾਕਟਰ ਦੀ ਮਦਦ ਕਰਨਾ ਸਮਝਿਆ ਜਾਂਦਾ  ਜਾਂ ਫਿਰ ਆਪਣੇ ਝੋਟੇ ਦੀ ਦੇਖਭਾਲ ਕਰਨਾ ਅਤੇ ਕੋਠੀ ਨਾਲ ਲੱਗਦੀ ਵਾਧੂ ਜ਼ਮੀਨ ਵਿਚ ਡਾਕਟਰਾਂ ਲਈ ਸਬਜ਼ੀਆਂ ਉਗਾਉਣਾ ।
  ਪਹਿਲਾਂ ਝੋਟਾ ਸਰਕਾਰੀ ਹੁੰਦਾ ਸੀ । ਹਲਟੀ 'ਤੇ ਜੋੜ ਲੈਂਦਾ । ਵਿਹਲਾ ਹੁੰਦਾ ਤਾਂ ਲੋਕਾਂ ਦੀਆਂ ਮੱਝਾਂ ਨਵੇਂ ਦੁੱਧ ਕਰਦਾ ਰਹਿੰਦਾ । ਲੋਕ ਉਸ ਨੂੰ ਗੁੜ ਦੀ ਭੇਲੀ ਦੇ ਜਾਂਦੇ ।
  ਸਮਾਂ ਬਦਲਿਆ ਤਾਂ ਹਲਟੀ 'ਤੇ ਮੋਟਰ ਲੱਗ ਗਈ । ਝੋਟੇ ਦਾ ਖ਼ਰਚਾ ਮਿਲਣੋਂ ਬੰਦ ਹੋ ਗਿਆ । ਜੋਗਿੰਦਰ ਨੇ ਝੋਟਾ ਹਿੱਕ ਨਾਲ ਲਾਈ ਰੱਖਿਆ । ਪਹਿਲਾਂ ਵਾਲੀ ਗੁੜ ਦੀ ਭੇਲੀ ਬੰਦ ਕਰ ਕੇ ਜੋਗਿੰਦਰ ਨੇ ਝੋਟੇ ਦਾ ਰੇਟ ਵੀਹ ਰੁਪਏ ਫ਼ੀ ਮੱਝ ਕਰ ਦਿੱਤਾ । ਦਿਨ ਵਿਚ ਦੋਚਾਰ ਮੱਝਾਂ ਨਵੇਂ ਦੁੱਧ ਲਈ ਆਈਆਂ ਹੀ ਰਹਿੰਦੀਆਂ । ਉਹਦੀ ਅਤੇ ਝੋਟੇ ਦੀ ਧੰਨਧੰਨ ਹੋ ਜਾਂਦੀ । ਘਾਹਪੱਟੇ ਦੀ ਕੋਈ ਕਮੀ ਨਹੀਂ ਸੀ । ਡੈੱਡ ਹਾਊਸ ਦੇ ਨਾਲ ਲੱਗਦੀ ਜ਼ਮੀਨ ਵਿਚ ਘਾਹ ਹੀ ਘਾਹ ਸੀ ।
  ਭੂਤਾਂਪਰੇਤਾਂ ਦੇ ਵਹਿਮ ਕਰਕੇ ਕਦੇ ਕਿਸੇ ਨੇ ਇਸ ਜ਼ਮੀਨ ਨੂੰ ਵਾਹੁਣ ਦੀ ਕੋਸ਼ਿਸ਼ ਨਹੀਂ ਸੀ ਕੀਤੀ ।
  ਜੋਗਿੰਦਰ ਨੇ ਇਸ ਵਹਿਮ ਦਾ ਫ਼ਾਇਦਾ ਉਠਾਇਆ ਹੋਇਆ ਸੀ । ਹਰਾਹਰਾ ਘਾਹ ਝੋਟਾ ਖ਼ੁਸ਼ ਹੋ ਕੇ ਖਾਂਦਾ ਸੀ ।
  ਸਮਾਂ ਹੋਰ ਬਦਲਿਆ ਤਾਂ ਝੋਟੇ ਵਾਲਾ ਕੰਮ ਵੀ ਮੱਠਾ ਪੈ ਗਿਆ । ਲੋਕ ਉਸ ਦੇ ਝੋਟੇ ਕੋਲ ਲਿਆਉਣ ਦੀ ਥਾਂ ਮੱਝਾਂ ਡੰਗਰਾਂ ਦੇ ਹਸਪਤਾਲ ਲਿਜਾਣ ਲੱਗੇ । ਇਹਨੀਂ ਦਿਨੀਂ ਤਾਂ ਝੋਟੇ ਦਾ ਖ਼ਰਚਾ ਵੀ ਇਸ ਕੰਮ ਵਿਚੋਂ ਨਹੀਂ ਨਿਕਲਦਾ । ਮੋਹ ਦਾ ਮਾਰਿਆ ਜੋਗਿੰਦਰ ਝੋਟੇ ਨੂੰ ਘਰੋਂ ਨਹੀਂ ਸੀ ਕੱਢ ਸਕਦਾ । ਝ ਤਾਂ ਇਹ ਸਗੋਂ ਜੋਗਿੰਦਰ 'ਤੇ ਬੋਝ ਬਣਿਆ ਹੋਇਆ ਸੀ ।
  ਅਜਿਹੇ ਹਾਲਾਤ ਵਿਚ ਜੇ ਮਸਾਂਮਸਾਂ ਆਈ ਲਾਸ਼ ਨੂੰ ਜੋਗਿੰਦਰ ਬਿਨਾਂ ਫ਼ੀਸ ਲਏ ਚੀਰ ਦੇਵੇ ਤਾਂ ਭੁੱਖਾ ਨਹੀਂ ਮਰੇਗਾ ? ਦੁਖੀ ਹੋਇਆ ਜੋਗਿੰਦਰ ਦੁਖੀ ਝੋਟੇ ਨਾਲ ਦੁੱਖ ਸਾਂਝੇ ਕਰ ਰਿਹਾ ਸੀ । ਉਹ ਵਾਰਵਾਰ ਝੋਟੇ ਦੀ ਪਿੱਠ ਖੁਰਕ ਰਿਹਾ ਸੀ ।
  ਮਰਨ ਵਾਲਾ ਲਾਲਾ ਜੀ ਦਾ ਪੋਤਾ  ਤਾਂ ਪਿਆ ਹੋਵੇ । ਲਾਲਾ ਖ਼ੁਦ ਵੀ ਮਰਿਆ ਹੁੰਦਾ ਤਾਂ ਵੀ ਜੋਗਿੰਦਰ ਨੇ ਬਿਨਾਂ ਫ਼ੀਸ ਲਏ ਕੰਮ ਨਹੀਂ ਸੀ ਕਰਨਾ ।
  ਲਾਲਾ ਕਿੱਡਾ ਕੁ ਭਲਾਮਾਣਸ , ਇਹ ਜੋਗਿੰਦਰ ਚੰਗੀ ਤਰ੍ਹਾਂ ਜਾਣਦਾ ਸੀ । ਪਿਛਲੀ ਰਾਮ ਲੀਲ੍ਹਾ ਵੇਲੇ ਜੋਗਿੰਦਰ ਨੇ ਉਸ ਦੇ ਬਹੁਤ ਹਾੜ੍ਹੇ ਕੱਢੇ । ਰਾਮ ਲੀਲ੍ਹਾ ਵਾਲਿਆਂ ਨੇ ਸੀਤਾਸਵੰਬਰ ਵਾਲੇ ਦਿਨ ਕਿਸੇ ਨਾ ਕਿਸੇ ਦੀ ਕੁੜੀ ਵਿਆਹੁਣੀ ਹੀ ਹੁੰਦੀ  । ਕੁੜੀ ਦੀ ਚੋਣ ਲਾਲਾ ਜੀ ਨੇ ਕਰਨੀ ਹੁੰਦੀ  । ਜਿਸ ਦੇ ਸਿਰ 'ਤੇ ਵੀ ਉਹਨਾਂ ਦਾ ਹੱਥ ਟਿਕ ਜਾਏ, ਉਸੇ ਦੇ ਭਾਗ ਖੁੱਲ੍ਹ ਜਾਂਦੇ ਹਨ । ਦਾਜ ਲਈ ਇੰਨੀਆਂ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਹਨ ਕਿ ਜੋਗਿੰਦਰ ਵਰਗਾ ਗ਼ਰੀਬੜਾ ਤਾਂ ਸਾਰੀ ਉਮਰ ਘੱਟਾਢੋ ਕੇ ਵੀ ਇਕੱਠੀਆਂ ਨਾ ਕਰ ਸਕੇ ।
  ਜਦੋਂ ਵੀ ਲਾਲਾ ਜੀ ਕੋਈ ਕੈਂਪ ਹਸਪਤਾਲ ਵਿਚ ਲਾਦੇ, ਜੋਗਿੰਦਰ ਤਨਮਨ ਨਾਲ ਮਰੀਜ਼ਾਂ ਦੀ ਸੇਵਾ ਕਰਦਾ । ਸਾਰਾ ਦਿਨ ਗੰਦ ਹੂੰਝਦਾ ਰਹਿੰਦਾ । ਮਜਾਲ  ਇਕ ਮੱਖੀ ਵੀ ਕੈਂਪ 'ਚ ਆ ਸਕੇ । ਇਕੋ ਆਸ ਨਾਲ ਕਿ ਖ਼ੁਸ਼ ਹੋ ਕੇ ਲਾਲਾ ਜੀ ਉਸ 'ਤੇ ਮਿਹਰ ਕਰਨ । ਉਸ ਨੂੰ ਪੂਰੀ ਉਮੀਦ ਸੀ, ਲਾਲਾ ਜੀ ਉਸ ਨੂੰ ਸੇਵਾ ਦਾ ਫਲ ਜ਼ਰੂਰ ਦੇਣਗੇ । ਇਸ ਝਾਕ ਵਿਚ ਉਸ ਨੇ ਕੰਪਾਊਡਰ ਮੁੰਡਾ ਵੀ ਦੇਖ ਲਿਆ । ਰਿਸ਼ਤੇਦਾਰਾਂ ਨੂੰ ਸਾਰੀ ਗੱਲ ਸਮਝਾਈ । ਇੰਨਾ ਦਾਜ ਦਿਆਂਗਾ ਕਿ ਅੱਖਾਂ ਅੱਡੀਆਂ ਰਹਿ ਜਾਣਗੀਆਂ ।
  ਜੋਗਿੰਦਰ ਸਾਰਾ ਦਿਨ ਡਾਕਟਰਾਂ, ਕੰਪਾਊਡਰਾਂ ਵਿਚ ਹੀ ਤਾਂ ਰਹਿੰਦਾ ਸੀ । ਪਤਾ ਸੀ ਸਾਰਾ ਦਿਨ ਨੋਟਾਂ ਦੀ ਝੜੀ ਲੱਗਦੀ  । ਦਵਾਈਆਂ ਤਾਂ ਇਧਰਉਧਰ ਕਰਦੇ ਹੀ ਹਨ, ਬਿਨਾਂ ਫ਼ੀਸ ਲਏ ਕਿਸੇ ਦੇ ਚੂੰਡੀ ਨਹੀਂ ਭਰਦੇ । ਦਵਾਈਆਂ ਦੀਆਂ ਦੁਕਾਨਾਂ ਵਾਲੇ ਅੱਡ ਪੁੱਚਪੁੱਚ ਕਰਦੇ ਰਹਿੰਦੇ ਹਨ । ਪਰਾਈਵੇਟ ਪਰੈਕਟਿਸ ਅਲੱਗ । ਕੁੜੀ ਨੇ ਮੌਜਾਂ ਕਰਨੀਆਂ ਸਨ, ਡਾਕਟਰਨੀ ਅਖਵਾਉਣਾ ਸੀ ।
  ਇਸ ਲਾਲੇ ਦੇ ਬੱਚੇ ਨੇ ਪੈਰਾਂ 'ਤੇ ਪਾਣੀ ਨਾ ਪੈਣ ਦਿੱਤਾ । ਜੋਗਿੰਦਰ ਨੇ ਡਾਕਟਰ ਤੋਂ ਵੀ ਸਿਫ਼ਾਰਸ਼ ਕਰਵਾਈ । ਮੋਦੀ ਦਵਾਈਆਂ ਵਾਲੇ ਤੋਂ ਵੀ । ਸਭ ਨੂੰ ਟਾਲਮਟੋਲ ਕਰ ਗਿਆ । ਕਹਿੰਦਾ ਇਸ ਵਾਰ ਤਾਂ ਉਸ ਨੇ ਸ਼ਾਂਤੀ ਦੀ ਕੁੜੀ ਲਈ ਹਾਂ ਕਰ ਦਿੱਤੀ  । ਕੋਈ ਲਾਲਾ ਜੀ ਨੂੰ ਪੁੱਛੇ ਬਈ ਸ਼ਾਂਤੀ ਹੁਣ ਕੋਈ ਗ਼ਰੀਬ  । ਉਹ ਮੁੱਖ ਮੰਤਰੀ ਦੀ ਕੋਠੀ ਸੰਭਰਦੀ  । ਉਸ ਦੀ ਬੀਬੀ ਨਾਲ ਸਿੱਧੀ ਜਾਣਪਛਾਣ  । ਚੌਥੇ ਦਿਨ ਕੋਈ ਨਾ ਕੋਈ ਕਾਰ 'ਚ ਬਿਠਾ ਕੇ ਉਸ ਨੂੰ ਚੰਡੀਗੜ੍ਹ ਲੈ ਤੁਰਦਾ  । ਘਰ ਦੇ ਸਾਰੇ ਜੀਅ ਨੌਕਰ ਕਰਾ ਲਏ । ਕਿਸੇ ਨੂੰ ਮਾਰਕੀਟ ਕਮੇਟੀ 'ਚ ਚੌਕੀਦਾਰ ਲਗਵਾ ਦਿੱਤਾ, ਕਿਸੇ ਨੂੰ ਫੂਡ ਸਪਲਾਈ ਵਿਚ ਜਮਾਂਦਾਰ । ਇਕ ਨੂੰ ਵਾਂ ਪਾਪਾ ਨਿਕਲਦੀਆਂ ਨੇ । ਸ਼ਾਂਤੀ ਤਾਂ ਚਾਹੇ ਜਿੱਡਾ ਮਰਜ਼ੀ ਵਿਆਹ ਕਰ ਲਏ । ਜਿਸ ਨਾਲ ਮਰਜ਼ੀ ਨਾਤਾ ਜੋੜ ਲਏ । ਲਾਲਾ ਜੀ ਨੇ ਇਕ ਨਾ ਸੁਣੀ । ਸ਼ਾਂਤੀ ਦੀ ਕੁੜੀ ਦਾ ਵਿਆਹ ਕਰ ਕੇ ਛੱਡਿਆ ਲਾਲੇ ਨੇ । ਅੰਦਰਖਾਤੇ ਜ਼ਰੂਰ ਉਸ ਰਾਹੀਂ ਮੁੱਖ ਮੰਤਰੀ ਤੋਂ ਕੋਈ ਕੰਮ ਕਰਾਇਆ ਹੋਣੈ । ਝ ਤਾਂ ਉਸ ਦੀ ਮੁੱਖ ਮੰਤਰੀ ਨਾਲ ਬਣਦੀ ਨਹੀਂ ।
  ਅਗਲੇ ਸਾਲ ਲਈ ਵੀ ਲਾਲਾ ਹਾਂ ਕਰ ਦਿੰਦਾ ਤਾਂ ਵੀ ਜੋਗਿੰਦਰ ਰਿਸ਼ਤੇਦਾਰਾਂ ਦੀ ਮਿੰਨਤ ਕਰ ਲੈਂਦਾ । ਫੇਰ ਟਾਲ ਗਿਆ । ਅਗਲੇ ਸਾਲ ਦਾ ਫ਼ੈਸਲਾ ਅਗਲੇ ਕੀਤਾ ਜਾਏਗਾ । ਉਸ ਸਾਲ ਕਿਸੇ ਹੋਰ ਵਜ਼ੀਰ ਦੀ ਟੰਗ ਅੜ ਜਾਣੀ ਸੀ । ਗ਼ਰੀਬ ਜੋਗਿੰਦਰ ਦੀ ਕਿਸ ਨੇ ਸੁਣਨੀ ਸੀ ।
  ਜੋਗਿੰਦਰ ਨੂੰ ਵਿਚੋਲੇ ਨੂੰ ਸਾਫ਼ ਆਖਣਾ ਪਿਆ ਕਿ ਰਿਸ਼ਤੇਦਾਰਾਂ ਨੂੰ ਕੁੜੀ ਆਮ ਚੂਹੜਿਆਂ ਵਾਂਗ ਵਿਆਹ ਕੇ ਲਿਜਾਣੀ ਪਏਗੀ । ਇਸ ਤਰ੍ਹਾਂ ਉਹ ਕਿ ਕਰਦੇ ? ਉਹਨਾਂ ਦੇ ਪੜ੍ਹੇਲਿਖੇ ਮੁੰਡੇ ਨੂੰ ਸਾਕਾਂ ਦਾ ਘਾਟਾ ਸੀ ? ਉਹਨਾਂ ਅਗਲੇ ਦਿਨ ਹੀ ਮੁੰਡਾ ਮਾਸਟਰਨੀ ਨਾਲ ਮੰਗ ਲਿਆ ।
  ਜੋਗਿੰਦਰ ਦੇ ਸੁਫ਼ਨੇ ਖੇਰੂੰਖੇਰੂੰ ਹੋ ਗਏ । ਉਸ ਦੀ ਕੁੜੀ ਨੂੰ ਗੋਹੇ ਕੂੜੇ ਨਾਲ ਹੀ ਟੱਕਰਾਂ ਮਾਰਨੀਆਂ ਪੈ ਰਹੀਆਂ ਹਨ । ਟੁੱਟੇ ਸਾਕ ਦੀ ਨਮੋਸ਼ੀ ਕਾਰਨ ਜੋਗਿੰਦਰ ਨੂੰ ਫਟਾਫਟ ਵਿਆਹ ਕਰਨਾ ਪਿਆ । ਭੁੱਖੇਨੰਗੇ ਰਿਸ਼ਤੇਦਾਰ ਟੱਕਰੇ । ਸੀਰੀ ਰਲਿਆ ਹੋਇਆ ਜਵਾਈ । ਲਾਲੇ ਦੀ ਮਿਹਰ ਹੋਈ ਹੁੰਦੀ ਤਾਂ ਧੀ ਮੌਜਾਂ ਕਰਦੀ ।
  ਜੋਗਿੰਦਰ ਦੱਸਣਾ ਚਾਹੁੰਦਾ ਸੀ ਕਿ ਉਸ ਦੀ ਵੀ ਕੋਈ ਸੀਅਤ  । ਉਹ ਜੱਲਾਦ ਜ਼ਰੂਰ ਅਖਵਾਦੈ ਪਰ ਕਿਤੇ ਨਾ ਕਿਤੇ ਉਸ ਦੀ ਵੀ ਪੁੱਛ  । ਭਾਵੇਂ ਲਾਸ਼ਾਂ ਚੀਰਨ ਵਿਚ ਹੀ ਸਹੀ ।
  ਆਪਣੀ ਫ਼ੀਸ ਲਏ ਬਿਨਾਂ ਉਹ ਲਾਸ਼ ਨੂੰ ਹੱਥ ਨਹੀਂ ਲਾਏਗਾ । ਕਦੇ ਵੀ ਨਹੀਂ ।
  ਲਾਸ਼ ਦਾ ਪੋਸਟ ਮਾਰਟਮ ਕਰਾਉਣ ਆਏ ਸਿਪਾਹੀਆਂ ਦਾ ਕੋਈ ਕਸੂਰ ਨਹੀਂ ਸੀ । ਉਹਨਾਂ ਨੇ ਤਾਂ ਇਸ਼ਾਰੇ ਨਾਲ ਲਾਲਾ ਜੀ ਦੇ ਹਮਾਇਤੀਆਂ ਨੂੰ ਸਮਝਾ ਦਿੱਤਾ ਸੀ ਕਿ ਜੋਗਿੰਦਰ ਦਾ ਖ਼ਿਆਲ ਰੱਖੇ । ਪਰ ਅੱਖਾਂ 'ਚੋਂ ਮਗਰਮੱਛ ਵਾਲੇ ਹੰਝੂ ਵਹਾਦੇ ਮੋਟੇ ਢਿੱਡਾਂ ਵਾਲਿਆਂ ਨੂੰ ਲਾਲਾ ਜੀ ਨਾਲ ਦਿਲੋਂ ਕੋਈ ਹਮਦਰਦੀ ਨਹੀਂ ਸੀ । ਨਹੀਂ ਤਾਂ ਕੀ ਹੁੰਦੇ ਨੇ ਪੰਜਾਹ ਰੁਪਏ । ਜਿਹੜਾ ਮਰਜ਼ੀ ਉਸ ਨੂੰ ਫੜਾ ਦਿੰਦਾ । ਅੱਗੇ ਕਿਹੜਾ ਹਰ ਵਾਰ ਫ਼ੀਸ ਵਾਰਿਸ ਹੀ ਦਿੰਦੇ ਹਨ । ਜਿਸ ਨੂੰ ਵੀ ਸਿਪਾਹੀ ਨੇ ਆਖ ਦਿੱਤਾ, ਉਸ ਨੇ ਫੜਾ ਦਿੱਤੇ । ਇਥੇ ਤਾਂ ਹਰ ਕੋਈ ਗੱਲ ਸੁਣੀਅਣਸੁਣੀ ਕਰ ਕੇ ਬਾਹਰ ਵਿਛੇ ਸੱਥਰ 'ਤੇ ਜਾ ਬੈਠਦਾ  ।
  ਜੋਗਿੰਦਰ ਨੂੰ ਬੁੱਧ ਸਿੰਘ ਹੌਲਦਾਰ ਦੀ ਯਾਦ ਸਤਾਉਣ ਲੱਗੀ । ਬੜਾ ਭਲਾ ਆਦਮੀ ਸੀ ਉਹ । ਖ਼ਾਸ ਕਰ ਜੋਗਿੰਦਰ ਲਈ । ਉਸ ਨੂੰ ਲਿਖਾਪੜ੍ਹੀ ਦਾ ਕੰਮ ਘੱਟ ਆਦਾ ਸੀ । ਇਸ ਲਈ ਥਾਣੇ ਵਾਲੇ ਉਪਰਲੇ ਕੰਮਾਂ 'ਤੇ ਹੀ ਰੱਖਦੇ ਸਨ । ਜੋਗਿੰਦਰ ਵਾਂਗ ਉਹ ਗ਼ਰੀਬ ਘਰਾਣੇ ਦਾ ਸੀ ।
  ਜੋਗਿੰਦਰ ਦੀ ਹਾਲਤ ਨੂੰ ਚੰਗੀ ਤਰ੍ਹਾਂ ਸਮਝਦਾ ਸੀ । ਕਿਸੇ ਪੁਲਿਸ ਅਫ਼ਸਰ ਦੀ ਮਿਹਰਬਾਨੀ ਨਾਲ ਸਿਪਾਹੀ ਭਰਤੀ ਹੋ ਗਿਆ । ਅੱਗੋਂ ਆਪਣੀ ਤਾਬੇਦਾਰੀ ਦੇ ਸਿਰ 'ਤੇ ਹੌਲਦਾਰ ਬਣ ਗਿਆ ।
  ਚੂਹੜਿਆਂ ਦਾ ਮੁੰਡਾ ਸੀ । ਕੋਰਸ ਕਰਦਿਆਂ ਹੀ ਫੀਤੀਆਂ ਲੱਗ ਗਈਆਂ । ਜੋਗਿੰਦਰ ਨਾਲ ਬਹੁਤ ਪਿਆਰ ਰੱਖਦਾ ਸੀ । ਜਦੋਂ ਵੀ ਕਿਸੇ ਲਾਸ਼ ਨਾਲ ਆਦਾ, ਘੱਟੋਘੱਟ ਸੌ ਦਾ ਨੋਟ ਦਿਵਾਦਾ । ਇਕ ਵਾਰ ਤਾਂ ਤਿੰਨ ਸੌ ਵੀ ਦਿਵਾ ਗਿਆ । ਇਹਨਾਂ ਦਾ ਕਿਹੜਾ ਦਿਵਾਦਿਆਂ ਦਾ ਲੂਣ ਢਿਲਕਦੈ ਜਾਂ ਜੇਬੋਂ ਨਿਕਲਦੇ ਨੇ । ਥੋੜ੍ਹੀ ਜਿਹੀ ਜ਼ਬਾਨ ਹੀ ਹਿਲਾਉਣੀ ਹੁੰਦੀ  ।
  ਇਕਦੋ ਵਾਰ ਲਾਵਾਰਿਸ ਲਾਸ਼ਾਂ ਨਾਲ ਆਇਆ । ਫੇਰ ਵੀ ਪੰਜਾਹ ਦਾ ਨੋਟ ਆਪਣੇ ਕੋਲੋਂ ਦੇ ਗਿਆ । ਜੋਗਿੰਦਰ ਨੇ ਬਥੇਰਾ ਸਮਝਾਇਆ । ਲਾਵਾਰਿਸ ਲਾਸ਼ਾਂ ਵਿਚ ਉਹਨਾਂ ਨੇ ਕੁਝ ਨਹੀਂ ਕਰਨਾ ਹੁੰਦਾ । ਘੰਟਾ ਡੈੱਡ ਹਾਊਸ ਵਿਚ ਪਾਈ ਰੱਖਣ ਬਾਅਦ ਲਾਸ਼ ਵਾਪਸ ਕਰ ਦੇਣੀ ਹੁੰਦੀ  ।
  ਪਹਿਲਾਂ ਵਾਲੇ ਡਾਕਟਰ ਤਾਂ ਰਹੇ ਨਹੀਂ, ਜਿਹੜੇ ਆਪ ਨਾੜਨਾੜ ਟੋਂਹਦੇ ਸੀ । ਫੁੱਟੇ ਪੈਨਸਲਾਂ ਫੜੀ ਜ਼ਖ਼ਮਾਂ ਦੀ ਲੰਬਾਈਚੌੜਾਈ ਮਿਣਦੇ ਰਹਿੰਦੇ ਸੀ । ਹੁਣ ਤਾਂ ਪਹਿਲਾਂ ਇਹ ਪੁੱਛਦੇ ਹਨ ਕਿ ਕਿਸ ਤਰ੍ਹਾਂ ਦੀ ਰਿਪੋਰਟ ਦੇਣੀ  । ਜਿਹੋ ਜਿਹੀ ਫ਼ੀਸ, ਉਹੋ ਜਿਹਾ ਮੁਆਇਨਾ । ਕਤਲ ਨੂੰ ਖ਼ੁਦਕੁਸ਼ੀ ਬਣਾ ਦਿੰਦੇ ਹਨ ਅਤੇ ਖ਼ੁਦਕੁਸ਼ੀ ਨੂੰ ਕਤਲ । ਵਿਸਰੇ ਬਦਲ ਕੇ ਖਾਧੀ ਜ਼ਹਿਰ ਦਾ ਨਾਂ ਨਿਸ਼ਾਨ ਮਿਟਾ ਦਿੰਦੇ ਹਨ । ਲੋੜ ਪਏ ਤਾਂ ਜ਼ਹਿਰ ਕੋਲੋਂ ਮਿਲਾ ਦੇਂਦੇ ਹਨ । ਅਖ਼ੀਰ ਇਹ ਸਭ ਕੰਮ ਜੋਗਿੰਦਰ ਦੇ ਹੱਥੀਂ ਹੀ ਤਾਂ ਹੁੰਦੇ ਹਨ । ਲਾਵਾਰਿਸ ਲਾਸ਼ਾਂ ਤਾਂ ਜੋਗਿੰਦਰ ਵੀ ਨਹੀਂ ਛੇੜਦਾ ।
  ਉਸ ਨੂੰ ਯਾਦ ਸੀ, ਇਸੇ ਤਰ੍ਹਾਂ ਇਕ ਲਾਵਾਰਿਸ ਲਾਸ਼ ਵਿਚ ਡਾਕਟਰ ਸ਼ਰਮੇ ਨੂੰ ਸਿਆਪਾ ਪਿਆ ਸੀ । ਪੋਸਟ ਮਾਰਟਮ ਦੀ ਉਸ ਦੀ ਘੱਟੋਘੱਟ ਫ਼ੀਸ ਇਕ ਹਜ਼ਾਰ ਰੁਪਏ ਸੀ । ਜਿਹੜਾ ਇੰਨੇ ਪੈਸੇ ਨਹੀਂ ਸੀ ਦਿੰਦਾ, ਉਹ ਉਸਦੇ ਉਲਟ ਰਿਪੋਰਟ ਕਰ ਦਿੰਦਾ । ਉਹ ਵੀ ਕੋਠੀ ਬੈਠ ਕੇ ਹੀ ।
  ਡੈੱਡ ਹਾਊਸ ਵਿਚ ਪੈਰ ਨਹੀਂ ਸੀ ਧਰਦਾ । ਉਸ ਕੇਸ ਵਿਚ ਇਕ ਭਈਏ ਦਾ ਕਤਲ ਹੋਇਆ ਸੀ । ਅਸਲ ਗੱਲ ਦਾ ਕਿਸੇ ਨੂੰ ਵੀ ਨਹੀਂ ਸੀ ਪਤਾ । ਪੁਲਿਸ ਨੇ ਗੱਲ ਟਾਲਣ ਲਈ ਇਸ ਕਤਲ ਨੂੰ ਸ਼ਰਾਬੀਆਂ ਦੀ ਲੜਾਈ ਵਿਚ ਬਦਲ ਦਿੱਤਾ । ਉਹਨਾਂ ਪਰਚਾ ਦਰਜ ਕਰਦਿਆਂ ਲਿਖਿਆ ਸੀ ਕਿ ਭਈਆ ਸ਼ਰਾਬੀ ਸੀ । ਦੂਜੇ ਭਈਏ ਨੇ ਸਰਾਬ ਦੇ ਨਸ਼ੇ ਵਿਚ ਮਰਨ ਵਾਲੇ ਨੂੰ ਸੱਟ ਮਾਰ ਦਿੱਤੀ । ਡਰਦਾ ਭਈਆ ਆਪਣੇ ਦੇਸ ਦੌੜ ਗਿਆ ।
  ਮੁਜਰਮ ਵੀ ਭਈਆ ਅਤੇ ਮਰਨ ਵਾਲਾ ਵੀ ਭਈਆ । ਹਜ਼ਾਰ ਕੌਣ ਦੇਵੇ ? ਬਿਨਾਂ ਫ਼ੀਸ ਤੋਂ ਡਾਕਟਰ ਕੋਲ ਵਕਤ ਕਿਥੇ ਕਿ ਉਹ ਪੁਲਿਸ ਦੇ ਕਾਗ਼ਜ਼ ਪੱਤਰ ਪੜ੍ਹ ਸਕੇ । ਉਸ ਦੇ ਸਿੱਧੀ ਸਾਦੀ ਰਿਪੋਰਟ ਕਰ ਦਿੱਤੀ ।
  ਰਿਪੋਰਟ ਜਦੋਂ ਸਰਕਾਰੀ ਵਕੀਲ ਕੋਲ ਪੁੱਜੀ, ਉਹ ਅੱਗਬਬੂਲਾ ਹੋ ਗਿਆ । ਪੁਲਿਸ ਮੁਤਾਬਕ ਮਰਨ ਵਾਲਾ ਮੌਤ ਹੋਣ ਸਮੇਂ ਸ਼ਰਾਬੀ ਸੀ । ਡਾਕਟਰ ਦੀ ਰਿਪੋਰਟ ਆਖਦੀ  ਕਿ ਉਸ ਦੇ ਪੇਟ ਵਿਚ ਸ਼ਰਾਬ ਨਹੀਂ ਸੀ । ਡਾਕਟਰ ਝੂਠਾ  ਜਾਂ ਥਾਣੇਦਾਰ ? ਉਸ ਨੇ ਵੱਡੀ ਸਾਰੀ ਚਿੱਠੀ ਐਸ.ਐਸ.ਪੀ. ਨੂੰ ਲਿਖ ਦਿੱਤੀ । ਕਸੂਰਵਾਰ ਨੂੰ ਸਜ਼ਾ ਦਿੱਤੀ ਜਾਵੇ । ਮੁਕੱਦਮਾ ਖ਼ਾਰਜ ਕੀਤਾ ਜਾਵੇ ।
  ਪੁਲਿਸ ਨੇ ਪੁਲਿਸ ਦਾ ਹੀ ਪੱਖ ਲੈਣਾ ਸੀ । ਕਪਤਾਨ ਨੇ ਡਾਕਰਟ ਖ਼ਿਲਾਫ਼ ਪਰਚਾ ਦਰਜ ਕਰਨ ਦਾ ਹੁਕਮ ਫ਼ਰਮਾ ਦਿੱਤਾ । ਡਾਕਟਰ ਦਾ ਸਿਫ਼ਾਰਸ਼ੀ ਕਪਤਾਨ ਨੂੰ ਦੱਸ ਬੈਠਾ ਸੀ ਕਿ ਉਸ ਨੇ ਮਰਨ ਵਾਲੇ ਦਾ ਪੇਟ ਖੋਲ੍ਹਿਆ ਹੀ ਨਹੀਂ ਸੀ । ਨੋਟਾਂ ਦੇ ਥੱਬੇ ਦੇ ਕੇ ਮਸਾਂ ਉਸ ਦਾ ਖਹਿੜਾ ਛੁੱਟਿਆ ।
  ਜੋਗਿੰਦਰ ਸਿੰਘ ਨੇ ਕੁਝ ਕਰਨਾ  ਭਾਵੇਂ ਨਹੀਂ, ਬੁੱਧ ਸਿੰਘ ਨੇ ਫ਼ੀਸ ਦੇਣੀ ਹੀ ਦੇਣੀ  ।
  ਉਹ ਆਖਦਾ ਹੁੰਦਾ ਸੀ ਕਈਆਂ ਕੇਸਾਂ ਵਿਚ ਪੁਲਿਸ ਲੱਖਲੱਖ ਰੁਪਿਆ ਖਾ ਜਾਂਦੀ  । ਕਦੇ ਪੱਲੇ ਤੋਂ ਦੇ ਦੇਣਗੇ ਤਾਂ ਕਿਹੜਾ ਮਲੰਗ ਹੋ ਜਾਣਗੇ । ਉਹ ਆਪੇ ਮੁਨਸ਼ੀ ਤੋਂ ਲੈ ਲਏਗਾ ।
  ਬੁੱਧ ਸਿੰਘ ਨੂੰ ਯਾਦ ਕਰ ਕੇ ਜੋਗਿੰਦਰ ਰੋਣਹਾਕਾ ਹੋ ਗਿਆ । ਕੀ ਪਤਾ ਸੀ ਜੋਗਿੰਦਰ ਦੇ ਮਨਹੂਸ ਹੱਥ ਕਦੇ ਉਸੇ ਦਾ ਪੇਟ ਚੀਰਨ ਲਈ ਚੱਲਣਗੇ ।
  ਉਹ ਪੀਂਦਾ ਬਹੁਤ ਸੀ । ਕਈ ਵਾਰ ਜੋਗਿੰਦਰ ਨੇ ਵੀ ਸਮਝਾਇਆ ਸੀ, ਬਹੁਤੀ ਨਾ ਪੀਆ ਕਰੇ, ਪਰ ਮਾਂ ਦਾ ਸ਼ੇਰ ਕਿਸੇ ਦੀ ਨਹੀਂ ਸੀ ਸੁਣਦਾ । ਪੀਣ ਲੱਗਦਾ ਤਾਂ ਹਫ਼ਤਾਹਫ਼ਤਾ ਪੀਂਦਾ ਰਹਿੰਦਾ । ਸੜਕਾਂ 'ਤੇ ਲਿਟਦਾ ਰਹਿੰਦਾ ।
  ਮੋਟਰ ਸਾਈਕਲ ਲਿਆ ਤਾਂ ਸਭ ਨੇ ਵਰਜਿਆ । ਇਹ ਤਾਂ ਉਸ ਦੀ ਮੌਤ ਦਾ ਗਾਲਾ ਸੀ । ਇਨਫੀਲਡ ਤਾਂ ਸੋਫ਼ੀ ਬੰਦੇ ਤੋਂ ਨਹੀਂ ਸੰਭਲਦਾ, ਉਹ ਤਾਂ ਸਾਰਾ ਦਿਨ ਸ਼ਰਾਬੀ ਰਹਿਣ ਵਾਲਾ ਸੀ ।
  ਆਖ਼ਿਰ ਉਹੋ ਹੋਇਆ । ਮਹੀਨੇ ਕੁ ਬਾਅਦ ਹੀ ਉਹ ਚਿੱਤ ਹੋ ਗਿਆ । ਮਰਿਆ ਵੀ ਕੁੱਤਿਆਂ ਵਾਲੀ ਮੌਤ । ਸ਼ਰਾਬੀ ਹੋਏ ਨੂੰ ਪਤਾ ਨਾ ਲੱਗਾ ਕਿ ਅੱਗੇ ਕੱਸੀ ਦੀ ਪੁਲੀ  । ਕੱਸੀ 'ਚ ਗਿਰਦਿਆਂ ਹੀ ਘੰਡੀ ਟੁੱਟ ਗਈ । ਮੋਟਰਸਾਈਕਲ ਨੂੰ ਅੱਗ ਲੱਗ ਗਈ । ਕਿਸੇ ਤੋਂ ਲਾਸ਼ ਪਛਾਣੀ ਵੀ ਨਾ ਗਈ ।
  ਡਰਦਿਆਂ ਕਿਸੇ ਨੇ ਥਾਣੇ ਵੀ ਇਤਲਾਹ ਨਾ ਦਿੱਤੀ । ਸਾਰੀ ਰਾਤ ਕੱਸੀ 'ਚ ਪਿਆ ਸੜਦਾ ਰਿਹਾ ।
  ਸਵੇਰੇ ਪਤਾ ਲੱਗਾ, ਉਹ ਸ਼ਰਾਬ ਦੀ ਕੇਨੀ ਲੈਣ ਪਿੰਡ ਚਾਉਕੇ ਗਿਆ ਸੀ । ਰੱਜ ਕੇ ਪੀਤੀ, ਬਾਕੀ ਡਿੱਘੀ ਵਿਚ ਰੱਖ ਲਈ ।
  ਅਫ਼ਸਰਾਂ ਨੇ ਰਹਿਮ ਕੀਤਾ । ਮਰਿਆ ਉਹ ਤਪੇ ਥਾਣੇ ਦੀ ਹਦੂਦ ਵਿਚ ਸੀ । ਇਸ ਤਰ੍ਹਾਂ ਕਾਗ਼ਜ਼ ਪੱਤਰ ਭਰੇ ਗਏ ਤਾਂ ਉਸ ਦੇ ਵਾਰਿਸਾਂ ਨੂੰ ਧੇਲਾ ਨਹੀਂ ਸੀ ਮਿਲਣਾ । ਉਸ ਨੂੰ ਕਿਸੇ ਢੰਗ ਨਾਲ ਡਿਊਟੀ 'ਤੇ ਦਿਖਾਉਣਾ ਜ਼ਰੂਰੀ ਸੀ ।
  ਸਰਕਾਰੀ ਵਕੀਲ ਦੀ ਰਾਏ ਨਾਲ ਉਸ ਦੀ ਜੇਬ ਵਿਚ ਬਠਿੰਡੇ ਜ਼ਿਲ੍ਹੇ ਦੇ ਸੰਮਨ ਪਾਏ ਗਏ ।ਰੋਜ਼ਨਾਮਚਾ ਪਾੜ ਕੇ ਨਵੀਂ ਰਿਪੋਰਟ ਦਰਜ ਕੀਤੀ ਗਈ । ਉਸ ਨੂੰ ਬਠਿੰਡੇ ਵੱਲ ਗਿਆ ਦਿਖਾਇਆ ਗਿਆ ।
  ਬਾਕੀ ਕੰਮ ਜੋਗਿੰਦਰ ਦੇ ਰਹਿਮੋਕਰਮ 'ਤੇ ਸੀ । ਜੇ ਪੋਸਟ ਮਾਰਟਮ ਵਿਚ ਸ਼ਰਾਬ ਆ ਗਈ ਤਾਂ ਅਫ਼ਸਰਾਂ ਦੀ ਕੀਤੀਕਰਾਈ ਖੂਹ ਵਿਚ ਪੈ ਜਾਣੀ ਸੀ । ਸ਼ਰਾਬੀ ਬੰਦੇ ਨੂੰ ਮਹਿਕਮਾ ਕੀ ਲਈ ਬੈਠਾ ਸੀ ? ਡਾਕਟਰ ਹਰ ਤਰ੍ਹਾਂ ਦੀ ਮਦਦ ਲਈ ਤਿਆਰ ਸੀ, ਬੱਸ ਜੋਗਿੰਦਰ ਦੀ ਹਾਂ ਚਾਹੀਦੀ ਸੀ ।
  ਜੋਗਿੰਦਰ ਭੱਜਣ ਵਾਲਾ ਥੋੜ੍ਹਾ ਸੀ । ਇਸ ਹੌਲਦਾਰ ਲਈ ਤਾਂ ਉਹ ਕੁਝ ਵੀ ਕਰ ਸਕਦਾ ਸੀ । ਬੁੱਧ ਸਿੰਘ ਦੇ ਸਰੀਰ 'ਤੇ ਛੁਰੀ ਚਲਾਦੇ ਜੋਗਿੰਦਰ ਨੂੰ ਇ ਲੱਗਦਾ ਸੀ ਜਿਵੇਂ ਉਹ ਆਪਣੇ ਪੁੱਤ ਦਾ ਪੇਟ ਕੱਟ ਰਿਹਾ ਹੋਵੇ । ਕਈ ਵਾਰ ਇ ਝਉਲੇ ਪਏ, ਜਿਵੇਂ ਬੁੱਧ ਸਿੰਘ ਉੱਠੇਗਾ ਅਤੇ ਆਖੇਗਾ, 'ਬਾਈ ਹੌਲੀ !' ਪਰ ਮੁਰਦੇ ਕਦੇ ਉੱਠੇ ਨੇ ? ਜੋਗਿੰਦਰ ਦੇ ਜ਼ਾਲਮ ਹੱਥ ਬੁੱਧ ਸਿੰਘ ਦੇ ਟੁਕੜੇਟੁਕੜੇ ਕਰਦੇ ਰਹੇ ।
  ਦੇਣ ਵਾਲੇ ਤਾਂ ਜੋਗਿੰਦਰ ਨੂੰ ਬੁੱਧ ਸਿੰਘ ਦੇ ਪੋਸਟ ਮਾਰਟਮ ਦੀ ਫ਼ੀਸ ਵੀ ਦੇ ਗਏ ਸਨ ।
  ਉਸ ਨੇ ਬਥੇਰੇ ਤਰਲੇ ਲਏ । ਉਹ ਬੁੱਧ ਸਿੰਘ ਦੇ ਬੱਚਿਆਂ ਨੂੰ ਕੁਝ ਦੇ ਤਾਂ ਨਹੀਂ ਸਕਦਾ ਪਰ ਲਵੇ ਤਾਂ ਨਾ, ਪਰ ਪੁਲਿਸ ਵਾਲੇ ਨਾ ਮੰਨੇ । ਜੇ ਜੋਗਿੰਦਰ ਸਿੰਘ ਨੇ ਬੁੱਧ ਸਿੰਘ ਦੇ ਬੱਚਿਆਂ ਦੇ ਮੂੰਹ ਰੋਟੀ ਪਾਣੀ ਸੀ ਤਾਂ ਉਹਨਾਂ ਦੀ ਯੂਨੀਅਨ ਦੀ ਪੰਜਾਹ ਰੁਪਏ ਨਾਲ ਟੰਗ ਥੋੜ੍ਹਾ ਟੁੱਟ ਜਾਣੀ ਸੀ ।
  ਇਹ ਸਨ ਕਿ ਜੋਗਿੰਦਰ ਦੀ ਫ਼ੀਸ ਦੀ ਪਰਵਾਹ ਹੀ ਨਹੀਂ ਸਨ ਕਰ ਰਹੇ ।
  ਜੇ ਇਹਨਾਂ ਨੂੰ ਕੋਈ ਪਰਵਾਹ ਨਹੀਂ ਤਾਂ ਘੱਟ ਜੋਗਿੰਦਰ ਵੀ ਨਹੀਂ । ਉਹ ਵੀ ਚੂਹੜੇ ਦਾ ਪੁੱਤ  । ਚੂਹੜੇ ਦੀ ਆਕੜ ਸਾਰੇ ਮਸ਼ਹੂਰ  । ਇਕ ਵਾਰ ਉਹ ਆਕੜ ਗਿਆ ਤਾਂ ਪੰਜ ਸੌ 'ਤੇ ਵੀ ਨਹੀਂ ਮੰਨਣਾ । ਡਾਕਟਰ ਆਪ ਭਾਵੇਂ ਚੀਰਫਾੜ ਕਰ ਲਏ । ਡਾਕਟਰ ਜੋਗਿੰਦਰ ਤੋਂ ਬਾਹਰ ਹੋ ਕੇ ਚੱਲਿਆ ਤਾਂ ਉਸ ਨੇ ਵੀ ਡਾਕਟਰ ਦਾ ਬਾਈਕਾਟ ਕਰ ਦੇਣਾ  । ਅੱਗੇ ਤੋਂ ਉਹ ਪਾਣੀ 'ਚ ਸੜੀਆਂ ਅਤੇ ਅੱਗ 'ਚ ਝੁਲਸੀਆਂ ਲਾਸ਼ਾਂ ਦੀ ਚੀਰਫਾੜ ਡਾਕਟਰ ਨੂੰ ਕੋਲ ਖੜਾ ਹੋ ਕੇ ਕਰਿਆ ਕਰੇਗਾ । ਅੱਧਾ ਮੀਲ ਦੂਰ ਬੈਠੇ ਕੋਲ ਵਿਸਰੇ ਲਿਜਾਲਿਜਾ ਨਹੀਂ ਰੱਖੇਗਾ ।
  ਜੋਗਿੰਦਰ ਦਾ ਕੋਈ ਹੋਰ ਵੱਸ ਨਾ ਹੀ ਚੱਲਿਆ ਤਾਂ ਉਸ ਕਾਮਰੇਡ ਵਰਗੀ ਤਾਂ ਕਰੇਗਾ ਹੀ, ਜਿਹੜਾ ਐਕਸੀਡੈਂਟ ਵਿਚ ਮਰ ਗਿਆ ਸੀ । ਜਦੋਂ ਜੋਗਿੰਦਰ ਨੇ ਫ਼ੀਸ ਦਾ ਇਸ਼ਾਰਾ ਕੀਤਾ, ਉਸ ਦੇ ਸਾਥੀਆਂ ਨੇ ਚੁੱਪ ਕਰ ਕੇ ਨਾਹਰੇ ਮਾਰਨੇ ਸ਼ੁਰੂ ਕਰ ਦਿੱਤੇ । ਜਿਵੇਂ ਵਿਰੋਧ ਕਰਨ ਲਈ ਕੋਈ ਸਰਮਾਏਦਾਰ ਉਹਨਾਂ ਨੂੰ ਲੱਭਾ ਹੀ ਨਹੀਂ ਸੀ । ਗ਼ਰੀਬ ਜੋਗਿੰਦਰ ਹੀ ਲੱਭਾ ਸੀ, ਗੰਦਗੀ 'ਚੋਂ ਰੋਟੀ ਕਮਾ ਕੇ ਢਿੱਡ ਭਰਨ ਵਾਲਾ ।
  ਜੋਗਿੰਦਰ ਨੂੰ ਮਜਬੂਰੀ ਵਿਚ ਚੀਰਫਾੜ ਤਾਂ ਕਰਨੀ ਪਈ ਸੀ ਪਰ ਉਸ ਨੇ ਕਾਮਰੇਡਾਂ ਨੂੰ ਨਾਨੀ ਯਾਦ ਕਰਾ ਦਿੱਤੀ ਸੀ ।
  ਜੋਗਿੰਦਰ ਨੇ ਕਾਮਰੇਡ ਦਾ ਪੇਟ ਤਾਂ ਚੀਰਨਾ ਹੀ ਸੀ, ਉਸ ਦੀਆਂ ਲੱਤਾਂ ਬਾਹਾਂ ਦੇ ਜੋੜ ਵੀ ਢਿੱਲੇ ਕਰ ਦਿੱਤੇ । ਆਂਤੜੀਆਂ ਦੀ ਥਾਂ ਤੂੜੀ ਭਰ ਕੇ ਪੇਟ ਨੂੰ ਚੰਗੀ ਤਰ੍ਹਾਂ ਸੀਊਣ ਦੀ ਥਾਂ ਕੱਚੇ ਸੜੋਪੇ ਹੀ ਮਾਰੇ ।
  ਟਰਾਲੀ 'ਚ ਰੱਖਦਿਆਂ ਹੀ ਲਾਸ਼ ਖੱਖੜੀਖੱਖੜੀ ਹੋ ਗਈ । ਲੱਤ ਕਿਤੇ, ਬਾਂਹ ਕਿਤੇ ਅਤੇ ਧੜ ਕਿਤੇ । ਫੇਰ ਉਹਨਾਂ ਨੂੰ ਜੋਗਿੰਦਰ ਦੀ ਅਹਿਮੀਅਤ ਦਾ ਪਤਾ ਲੱਗਾ । ਸਾਰੇ ਰਸਮੋਰਿਵਾਜ ਵਿਚੇ ਛੱਡ ਕੇ ਉਹਨਾਂ ਨੂੰ ਲਾਸ਼ ਸਮੇਟਣ ਦੀ ਪੈ ਗਈ । ਕਾਮਰੇਡ ਨੂੰ ਗੱਠੜੀ ਵਾਂਗ ਬੰਨ੍ਹ ਕੇ ਸ਼ਮਸ਼ਾਨ ਲਿਜਾਂਦੇ ਸਾਥੀਆਂ ਨੂੰ ਦੇਖ ਕੇ ਜੋਗਿੰਦਰ ਦੇ ਕਾਲਜੇ ਠੰਡ ਪਈ ਸੀ । ਦੇਖੇ ਜੋਗਿੰਦਰ ਦੇ ਹੱਥ । ਲਾਲਾ ਜੀ ਨੂੰ ਵੀ ਇਹੋ ਕਰਾਮਾਤ ਦਿਖਾਣੀ ਪਏਗੀ ।
  ਇਕ ਸਿਪਾਹੀ ਨੇ ਜੋਗਿੰਦਰ ਨੂੰ ਦੱਸਿਆ ਕਿ ਡਾਕਟਰ ਨੇ ਮੁਰਾਰੀ ਨੂੰ ਬੁਲਾ ਕੇ ਜੋਗਿੰਦਰ ਨੂੰ ਮਨਾਉਣ ਦਾ ਇਸ਼ਾਰਾ ਕੀਤਾ ਸੀ । ਮੁਰਾਰੀ ਡਾਕਟਰ ਦੇ ਨਜ਼ਦੀਕੀਆਂ ਵਿਚੋਂ ਇਕ ਸੀ । ਉਸ ਦਾ ਹਸਪਤਾਲ ਬਹੁਤ ਆਉਣ ਜਾਣ ਸੀ । ਹੋਰ ਕਾਹਦੀ ਲਿਹਾਜ਼ ਸੀ ? ਡਾਕਟਰ ਦਾ ਦਲਾਲ ਸੀ । ਉਸ ਨੂੰ ਕੇਸ ਲਿਆਲਿਆ ਦਿੰਦਾ ਸੀ । ਕੋਈ ਚੰਗੀ ਮੁਰਗੀ ਫਸ ਜਾਂਦੀ ਤਾਂ ਹਿੱਸਾ ਲੈ ਜਾਂਦਾ ਸੀ । ਪੈੱਗ ਮੁਫ਼ਤ 'ਚ ਲਾ ਜਾਂਦਾ । ਨਰਸਾਂ ਨਾਲ ਹਾਸਾਠੱਠਾ ਬੋਨਸ ਵਿਚ ।
  ਜੋਗਿੰਦਰ ਉਹਨਾਂ ਦੀ ਖ਼ੂਬ ਸੇਵਾ ਕਰਦਾ ਸੀ । ਜਦੋਂ ਉਹ ਅਤੇ ਡਾਕਟਰ ਵਿਸਕੀ ਪੀ ਰਹੇ ਹੁੰਦੇ, ਉਹ ਬਾਹਰ ਬੈਠਾ ਪਹਿਰਾ ਦਿੰਦਾ ਰਹਿੰਦਾ । ਕਦੇ ਭੱਜ ਕੇ ਮੁਰਗਾ ਫੜ ਲਿਆਇਆ ਕਦੇ ਸਿਗਰਟਾਂ ਦੀ ਡੱਬੀ ਅਤੇ ਕਦੇ ਵਿਸਕੀ ਦੀ ਬੋਤਲ । ਜੋਗਿੰਦਰ ਨੂੰ ਪੂਰੀ ਆਸ ਸੀ । ਮੁਰਾਰੀ ਜੋਗਿੰਦਰ ਨੂੰ ਫ਼ੀਸ ਦਿਵਾ ਦੇਵੇਗਾ ।
  ਜੋਗਿੰਦਰ ਨੂੰ ਕੀ ਪਤਾ ਸੀ ਕਿ ਉਹ ਉੱਚੀ ਦੰਦਵੀੜ ਵਾਲਾ, ਪੀਲੇ ਦੰਦਾਂ ਨੂੰ ਕੱਢਣਾ ਜੋਗਿੰਦਰ ਨੂੰ ਰਿਸ਼ਵਤਖ਼ੋਰ ਆਖ ਕੇ ਭੰਡਣ ਲੱਗੇਗਾ ।
  ''ਰਿਸ਼ਵਤ ਦੀ ਵੀ ਕੋਈ ਹੱਦ ਹੁੰਦੀ  । ਇਹ ਤਾਂ ਮੁਰਦੇ ਤੋਂ ਖੱਫਣ ਲਾਹੁਣ ਵਾਲੀ ਗੱਲ  ।'' ਉਹਦੀ ਚਿੜਚਿੜ ਸੁਣ ਕੇ ਡਾਕਟਰ ਨੂੰ ਵੀ ਧਰਤੀ 'ਚ ਧਸਣ ਲਈ ਥਾਂ ਨਾ ਲੱਭੀ । ਡਾਕਟਰ ਰੋਣਹਾਕਾ ਹੋ ਕੇ ਚੁੱਪ ਕਰ ਗਿਆ ।
  ਜੋਗਿੰਦਰ ਦਾ ਦਿਲ ਕਰ ਰਿਹਾ ਸੀ, ਉਹ ਮੁਰਾਰੀ ਦੇ ਬੱਚੇ ਨੂੰ ਗਿੱਚੀ ਤੋਂ ਫੜ ਕੇ ਪੁੱਛੇ ਕਿ ਉਹ ਕਿਧਰਲਾ ਭਲਾਮਾਣਸ  ? ਜਦੋਂ ਦੀ ਮਾਲਗੁਦਾਮ ਦੇ ਨਾਲ ਲੱਗਦੀ ਬਸਤੀ ਵਿਚ ਚੱਕੀ ਲਾਈ , ਉਹ ਮਾਲਾਮਾਲ ਹੋ ਗਿਆ  । ਵਿਚਾਰੇ ਸਾਂਸੀ ਬਿਹਾਰੀ ਅਤੇ ਤਾਮਿਲ, ਲੇਬਰ ਦੇ ਡੰਡੇ ਖਾਖਾ ਮਸਾਂ ਚਾਰ ਸੇਰ ਦਾਣੇ ਇਕੱਠੇ ਕਰਦੇ ਹਨ । ਇਹ ਭੋਅ ਦੇ ਭਾਅ ਕਣਕ ਖ਼ਰੀਦ ਕੇ ਆਟਾ ਤਿੰਨ ਰੁਪਏ ਕਿੱਲੋ ਵੇਚਦਾ  । ਐਫ਼.ਸੀ.ਆਈ. ਵਾਲਿਆਂ ਤੋਂ ਲੈ ਕੇ ਟਰੱਕਾਂ ਵਾਲਿਆਂ ਤਕ ਸਭ ਚੋਰੀ ਦੀ ਕਣਕ ਉਸੇ ਨੂੰ ਵੇਚਦੇ ਹਨ । ਇਕਦੋ ਵਾਰ ਫੜਿਆ ਵੀ ਗਿਐ । ਡਾਕਟਰ ਨੂੰ ਵਿਚ ਪਾ ਕੇ ਪੁਲਿਸ ਤੋਂ ਕੇਸ ਰਫ਼ਾਦਫ਼ਾ ਕਰਾ ਦਿੱਤੇ । ਉਹ ਹੇਰਾਫੇਰੀ ਨਹੀਂ ਹੁੰਦੀ ? ਰਿਸ਼ਵਤਖ਼ੋਰੀ ਨਹੀਂ ? ਮੱਕੀ ਦੇ ਆਟੇ ਵਿਚ ਕਣਕ ਦਾ, ਵੇਸਣ 'ਚ ਮੱਕੀ ਦਾ ਆਟਾ ਰਲਾਉਣਾ ਜੁਰਮ ਨਹੀਂ ?
  ਜਦੋਂ ਸੁੱਕੀਆਂ ਮਿਰਚਾਂ 'ਚ ਮਰੇ ਹੋਏ ਚੂਹਿਆਂ ਦੀਆਂ ਹੱਡੀਆਂ ਹੀ ਪੀਹ ਦਿੰਦੈ, ਉਦੋਂ ਉਸ ਨੂੰ ਖੱਫਣ ਯਾਦ ਨਹੀਂ ਆਦੈ ? ਕੋਈ ਨਹੀਂ । ਕਦੇ ਮੁਰਾਰੀ ਦੇ ਕਿਸੇ ਰਿਸ਼ਤੇਦਾਰ ਨੂੰ ਡੈੱਡ ਹਾਊਸ ਦੇਖਣਾ ਪਿਆ ਤਾਂ ਜੋਗਿੰਦਰ ਦੱਸੇਗਾ ਕਿ ਰਿਸ਼ਵਤਖ਼ੋਰੀ ਕੀ ਹੁੰਦੀ  ? ਬਿਨਾਂ ਕਿਸੇ ਕਾਰਨ ਤੋਂ ਪੋਸਟ ਮਾਰਟਮ ਲਈ ਹੁੰਦੀ ਦੇਰ ਤੋਂ ਸਾਰੇ ਘਬਰਾ ਗਏ ਸਨ । ਡੈੱਡ ਹਾਊਸ ਦੇ ਆਲੇਦੁਆਲੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ ਸਨ । ਕਈ ਛੋਟੇ ਵੱਡੇ ਬਾਂਦਰਾਂ ਵਾਂਗ ਕੰਧਾਂ 'ਤੇ ਚੜ੍ਹ ਕੇ ਬੈਠ ਗਏ । ਇਕ ਚੱਕਰ ਡਿਪਟੀ ਵੀ ਮਾਰ ਗਿਆ ਸੀ ।
  ਭੀੜ ਬੇਚੈਨ ਹੁੰਦੀ ਜਾ ਰਹੀ ਸੀ । ਕਿਸੇ ਵੀ ਸਮੇਂ ਡਾਕਟਰ ਦੇ ਖ਼ਿਲਾਫ਼ ਨਾਹਰੇਬਾਜ਼ੀ ਹੋ ਸਕਦੀ ਸੀ ।
  ਢਲਦੀ ਸ਼ਾਮ ਨੂੰ ਦੇਖ ਕੇ ਲਾਲਾ ਜੀ ਨੇ ਪਹਿਲਾਂ ਪਰੋਗਰਾਮ ਬਦਲ ਦਿੱਤਾ ਸੀ । ਪਹਿਲਾਂ ਉਹਨਾਂ ਸੋਚਿਆ ਸੀ, ਕੁਝ ਦੇਰ ਲਈ ਲਾਸ਼ ਗੀਤਾ ਭਵਨ ਵਿਚ ਰੱਖ ਦਿੱਤੀ ਜਾਏਗੀ । ਲੋਕ ਸ਼ਰਧਾਂਜਲੀ ਭੇਟ ਕਰ ਸਕਣਗੇ । ਘਰ ਦੀਆ ਔਰਤਾਂ ਨੂੰ ਵੀ ਉਥੇ ਹੀ ਜਾਣ ਲਈ ਆਖਿਆ ਗਿਆ ਸੀ ।
  ਕੁਵੇਲਾ ਹੋਣ ਕਾਰਨ ਹੁਣ ਇਹ ਸੰਭਵ ਨਹੀਂ ਸੀ । ਇਕ ਘੰਟਾ ਬਾਕੀ ਸੀ ਸੂਰਜ ਅਸਤ ਹੋਣ ਵਿਚ । ਘੰਟੇ ਦੇ ਅੰਦਰਅੰਦਰ ਸੰਸਕਾਰ ਨਾ ਕੀਤਾ ਗਿਆ ਤਾਂ ਸੰਸਕਾਰ ਅਗਲੇ ਦਿਨ 'ਤੇ ਪਾਉਣਾ ਪੈਣਾ ਸੀ । ਇਹ ਅਸੰਭਵ ਸੀ । ਬੱਚਾ ਪਤਾ ਨਹੀਂ ਕਦੋਂ ਦਾ ਮਰਿਆ ਹੋਇਆ ਸੀ । ਰਾਤ ਭਰ ਵਿਚ ਦੇਹ ਫਿੱਟ ਸਕਦੀ ਸੀ । ਬੰਟੀ ਦੀ ਮਾਂ ਕਾਂਤਾ ਦਾ ਵੀ ਬੁਰਾ ਹਾਲ ਸੀ । ਉਸ ਨੂੰ ਮਿੰਟਮਿੰਟ ਬਾਅਦ ਦੰਦਲ ਪੈ ਰਹੀ ਸੀ । ਜਿੰਨੀ ਜਲਦੀ ਹੋ ਸਕੇ, ਬੰਟੀ ਦੀ ਮਿੱਟੀ ਸਮੇਟੀ ਜਾਣੀ ਚਾਹੀਦੀ ਸੀ ।
  ਇਹ ਤਾਂ ਹੀ ਸੰਭਵ ਸੀ ਜੇ ਪੋਸਟਮਾਰਟਮ ਕਰ ਕੇ ਲਾਸ਼ ਉਹਨਾਂ ਦੇ ਹਵਾਲੇ ਕੀਤੀ ਜਾਵੇ ।
  ਡਾਕਟਰ ਮੂੰਹਚੁੱਕੀ ਬੈਠਾ ਸੀ । ਜਮਾਂਦਾਰ ਝੋਟੇ ਨਾਲ ਚੰਬੜਿਆ ਖੜਾ ਸੀ । ਕਿਸੇ ਨੂੰ ਵੀ ਇਸ ਪਹੇਲੀ ਦੀ ਸਮਝ ਨਹੀਂ ਸੀ ਆ ਰਹੀ ।
  ਕਿਸੇ ਪਾਸਿ ਬਾਬੂ ਜੀ ਦੇ ਉਥੇ ਆ ਪੁੱਜਣ ਨਾਲ ਭੀੜ ਵਿਚ ਨਵੀਂ ਰੂਹ ਫੂਕੀ ਗਈ ।
  ਆਪਣੀ ਆਦਤ ਅਨੁਸਾਰ ਆਦੇ ਹੀ ਉਹ ਧਾਹਾਂ ਮਾਰ ਕੇ ਲਾਲਾ ਜੀ ਦੇ ਗਲ ਚਿੰਬੜ ਗਏ । ਹਾਲੇ ਤਕ ਲਾਲਾ ਜੀ ਸਬਰ ਦਾ ਘੁੱਟ ਭਰੀ ਬੈਠੇ ਸਨ । ਅਫ਼ਸੋਸ ਕਰਨ ਆਏ ਹਰ ਹਮਦਰਦ ਦੀ ਪਿੱਠ ਥਾਪੜ ਕੇ ਉਹ ਭਾਣਾ ਮੰਨਣ ਦਾ ਉਪਦੇਸ਼ ਦਿੰਦੇ ਸਨ । ਬਾਬੂ ਜੀ ਦੀਆਂ ਧਾਹਾਂ ਨੇ ਉਹਨਾਂ ਨੂੰ ਵੀ ਬੇਕਾਬੂ ਕਰ ਦਿੱਤਾ । ਲਾਲਾ ਜੀ ਦੀਆ ਅੱਖਾਂ ਵਿਚੋਂ ਵੀ ਗੰਗਾ ਜਮਨਾ ਵਹਿ ਤੁਰੀਆਂ । ਪਹਿਲਾਂ ਲਾਲਾ ਜੀ ਬਾਬੂ ਜੀ ਨੂੰ ਦਿਲਾਸਾ ਦੇ ਰਹੇ ਸਨ । ਫੇਰ ਆਪੇ ਤੋਂ ਬਾਹਰ ਹੋਏ ਲਾਲਾ ਜੀ ਨੂੰ ਬਾਬੂ ਜੀ ਸਮਝਾਉਣ ਲੱਗੇ । ਸ਼ਹਿਰ ਦੇ ਦੋਹਾਂ ਪਤਵੰਤਿਆਂ ਦੇ ਰੁਦਨ ਨੂੰ ਦੇਖ ਕੇ ਸਾਰੀ ਭੀੜ ਦੀਆਂ ਅੱਖਾਂ ਸਿੰਮ ਆਈਆਂ । ਕੁਝ ਕੁ ਹਮਦਰਦ ਹਉਕੇ ਭਰਨ ਲੱਗੇ ।
  ਜਦੋਂ ਸਭ ਕੁਝ ਠੀਕ ਹੋ ਗਿਆ ਤਾਂ ਸੰਘ ਵਾਲਿਆਂ ਨੇ ਪੋਸਟ ਮਾਰਟਮ ਵਿਚ ਹੋ ਰਹੀ ਦੇਰੀ ਲਈ ਬਾਬੂ ਜੀ ਕੋਲ ਸ਼ਿਕਾਇਤ ਕੀਤੀ । ਬਾਬੂ ਜੀ ਸਿਰਕੱਢ ਕਾਂਗਰਸੀ ਤਾਂ ਸਨ ਹੀ, ਨਾਲ ਸਮਾਜ ਸੇਵਕ ਵੀ ਸਨ । ਛੋਟੇ ਮਜ਼ਦੂਰ ਤੋਂ ਲੈ ਕੇ ਵੱਡੇਵੱਡੇ ਕਾਰਖ਼ਾਨੇਦਾਰ ਸਭ ਉਹਨਾਂ ਦੇ ਉਪਾਸ਼ਕ ਸਨ ।
  ਉਹ ਸਭ ਦੇ ਦੁੱਖਸੁਖ ਵਿਚ ਸ਼ਰੀਕ ਹੁੰਦੇ ਸਨ । ਵਿਆਹਸ਼ਾਦੀ ਹੋਵੇ ਜਾਂ ਮਰਨਜੰਮਣ, ਬਾਬੂ ਜੀ ਆਪੇ ਹਾਜ਼ਰ ਹੋ ਜਾਂਦੇ ਸਨ । ਲੋੜ ਪੈਣ 'ਤੇ ਵਿਤੋਂ ਵੱਧ ਮਦਦ ਕਰਦੇ ਸਨ । ਕਿਧਰੇ ਬਾਹਰ ਅੰਦਰ ਜਾਣਾ ਹੋਵੇ ਤਾਂ ਇਹ ਵੀ ਨਹੀਂ ਪੁੱਛਦੇ ਕਿ ਕਿਥੇ ਜਾਣਾ  ? ਪੈਰ ਜੁੱਤੀ ਪਾ ਕੇ ਨਾਲ ਤੁਰ ਪੈਂਦੇ ਹਨ । ਭਾਵੇਂ ਤਿੰਨ ਦਿਨ ਲਈ ਨਾਲ ਲਈ ਫਿਰੇ । ਚੁੱਪ ਕਰ ਕੇ ਨਾਲ ਘੁੰਮਦੇ ਰਹਿੰਦੇ ।
  ਡਾਕਟਰ ਉਹਨਾਂ ਦੀ ਮੋੜ ਨਹੀਂ ਸਕਦਾ । ਡਾਕਟਰ ਵਿਰੁੱਧ ਕਾਰਵਾਈ ਤਾਂ ਸੰਘ ਆਪ ਵੀ ਕਰ ਸਕਦਾ ਸੀ, ਪਰ ਇਸ ਭੈੜੇ ਮੌਕੇ ਉਹ ਨਾਅਰੇਬਾਜ਼ੀ ਜਾਂ ਤਕਰਾਰ ਵਿਚ ਨਹੀਂ ਸੀ ਪੈਣਾ ਚਾਹੁੰਦੇ ।
  ਉਹ ਡਾਕਟਰ ਨਾਲ ਕਿਸੇ ਹੋਰ ਸਮੇਂ ਨਿੱਬੜਨਗੇ । ਇਸ ਸਮੇਂ ਬਾਬੂ ਜੀ ਮਸਲਾ ਹੱਲ ਕਰਨ ।
  ਬਾਬੂ ਜੀ ਨੂੰ ਡਾਕਟਰ ਵੱਲ ਜਾਂਦਾ ਦੇਖ ਕੇ ਜੋਗਿੰਦਰ ਦਾ ਮੱਥਾ ਠਣਕਿਆ । ਜੇ ਬਾਬੂ ਨੇ ਜ਼ੋਰ ਪਾ ਦਿੱਤਾ ਤਾਂ ਜੋਗਿੰਦਰ ਨੂੰ ਹਥਿਆਰ ਸੁੱਟਣੇ ਹੀ ਪੈਣਗੇ । ਡਾਕਟਰ ਦੇ ਹੁਕਮਾਂ ਦੀ ਤਾਂ ਉਸ ਨੇ ਕੋਈ ਪਰਵਾਹ ਨਹੀਂ ਕੀਤੀ ਪਰ ਬਾਬੂ ਦਾ ਹੁਕਮ ਟਾਲਣਾ ਮੁਸ਼ਕਲ ਸੀ । ਬਾਬੂ ਦਾ ਉਹਨਾਂ ਦੇ ਪਰਿਵਾਰ 'ਤੇ ਬਹੁਤ ਵੱਡਾ ਅਹਿਸਾਨ ਸੀ ।
  ਜੋਗਿੰਦਰ ਦਾ ਭਣੋਈਆ ਉੱਨੀ ਸੌ ਇਕੱਤਰ ਦੀ ਜੰਗ ਵਿਚ ਸ਼ਹੀਦ ਹੋ ਗਿਆ ਸੀ । ਉਸ ਦੀ ਛੋਟੀ ਭੈਣ ਭਰ ਜਵਾਨੀ ਵਿਚ ਵਿਧਵਾ ਹੋ ਗਈ ਸੀ । ਜੋਗਿੰਦਰ ਹੋਰੀਂ ਪਾਗ਼ਲਾਂ ਵਰਗੇ ਹੋ ਗਏ ਸਨ । ਕੁਝ ਨਹੀਂ ਸੀ ਸੁੱਝ ਰਿਹਾ ਕਿ ਕੀ ਕੀਤਾ ਜਾਵੇ । ਜਵਾਨ ਭੈਣ ਨੂੰ, ਉਸ ਦੇ ਬੱਚੇ ਨੂੰ ਕਿਹੜੇ ਖੂਹ ਵਿਚ ਧੱਕਾ ਦੇਵੇ ? ਜੋਗਿੰਦਰ ਦਾ ਤਾਂ ਆਪਣਾ ਡੰਗ ਮਸਾਂ ਟੱਪਦਾ ਸੀ ।
  ਬਾਬੂ ਜੀ ਨੂੰ ਪਤਾ ਲੱਗਾ ਤਾਂ ਭੱਜੇਭੱਜੇ ਆਏ ।ਆਪ ਹੀ ਅੱਗੇ ਲੱਗ ਕੇ ਕੁੜੀ ਦਾ ਨਾਂ ਰੁਜ਼ਗਾਰ ਦਫ਼ਤਰ ਵਿਚ ਦਰਜ ਕਰਵਾਇਆ । ਆਪੇ ਕਾਰਡ ਕਢਵਾ ਕੇ ਤਹਿਸੀਲ ਵਿਚ ਜਮਾਂਦਾਰਨੀ ਲਗਾ ਦਿੱਤਾ । ਹੁਣ ਮੌਜਾਂ ਕਰਦੀ  । ਨਾਂਹਨਾਂਹ ਕਰਦੀ ਵੀ ਉਪਰਲੀ ਆਮਦਨ ਦੇ ਪੰਜਾਹ ਰੁਪਏ ਰੋਜ਼ ਲੈ ਕੇ ਘਰ ਵੜਦੀ  । ਮੁੰਡਾ ਵੀ ਤਹਿਸੀਲ ਵਿਚ ਹੀ ਨੌਕਰ ਕਰਾ ਲਿਆ । ਉਹ ਉਸ ਤੋਂ ਵੀ ਵੱਧ ਕਮਾਦਾ  । ਜੋਗਿੰਦਰ ਦਾ ਪਰਿਵਾਰ ਤਾਂ ਉੱਠਦੇਬੈਠਦੇ ਸਾਰਾ ਦਿਨ ਬਾਬੂ ਜੀ ਨੂੰ ਅਸੀਸਾਂ ਦਿੰਦਾ  । ਉਹ ਬਾਬੂ ਜੀ ਦੀ ਨਹੀਂ ਮੋੜ ਸਕੇਗਾ ।
  ਉਹੋ ਹੋਇਆ, ਜਿਸ ਦੀ ਜੋਗਿੰਦਰ ਨੂੰ ਤਵੱਕੋ ਸੀ । ਡਾਕਟਰ ਨੇ ਬਾਬੂ ਜੀ ਨੂੰ ਇਕ ਪਾਸੇ ਲਿਜਾ ਕੇ ਸਾਰਾ ਕਿੱਸਾ ਸਮਝਾਇਆ ।
  ਬਾਬੂ ਜੀ ਸੰਘ ਵਾਲਿਆਂ ਨੂੰ ਡਾਕਟਰ ਕੋਲ ਖੜਾ ਕੇ ਇਕੱਲੇ ਹੀ ਜੋਗਿੰਦਰ ਵੱਲ ਵਧੇ ।
  ਸ਼ਰਮਸਾਰ ਹੋਏ ਜੋਗਿੰਦਰ ਨੂੰ ਉਹਨਾਂ ਦੇ ਪੈਰੀਂ ਹੱਥ ਲਾਉਣਾ ਵੀ ਭੁੱਲ ਗਿਆ ।
  ਬਾਬੂ ਜੀ ਜੋਗਿੰਦਰ ਦਾ ਹੱਥ ਫੜ ਕੇ ਇਕ ਪਾਸੇ ਲੈ ਗਏ । ਆਪਣੀ ਜੇਬ ਵਿਚੋਂ ਨੋਟਾਂ ਦਾ ਥੱਬਾ ਕੱਢ ਕੇ ਕਿਸੇ ਖ਼ਾਸ ਨੋਟ ਦੀ ਤਲਾਸ਼ ਕਰਨ ਲੱਗੇ ।
  ''ਤੁਸੀਂ ਇਹ ਕੀ ਕਰਦੇ ਹੋ ?'' ਜੋਗਿੰਦਰ ਨੂੰ ਲੱਗਾ, ਬਾਬੂ ਜੀ ਉਸ ਨਾਲ ਡਾਹਡੇ ਨਾਰਾਜ਼ ਸਨ । ਉਸ 'ਤੇ ਲਾਹਨਤਾਂ ਪਾ ਰਹੇ ਸਨ ।
  ਜੋਗਿੰਦਰ ਨੂੰ ਲੱਗਾ, ਉਸ ਦੀਆਂ ਦੋਵੇਂ ਗੱਲ੍ਹਾਂ 'ਤੇ ਥੱਪੜਾਂ ਦਾ ਮੀਂਹ ਵਰਸ ਰਿਹਾ ਸੀ ।
  ਉਸ ਨੂੰ ਨਮਕਹਰਾਮ ਅਤੇ ਗ਼ਦਾਰ ਦੇ ਖ਼ਿਤਾਬ ਮਿਲ ਰਹੇ ਸਨ ।
  ਨੋਟ ਨੂੰ ਪਰ੍ਹਾਂ ਧੱਕਦਾ ਜੋਗਿੰਦਰ ਸੁਸਤ ਚਾਲ ਨਾਲ ਡੈੱਡ ਹਾਊਸ ਵੱਲ ਵਧਣ ਲੱਗਾ ।
  ਬੱਚੇ ਦੇ ਪੇਟ 'ਤੇ ਛੁਰੀ ਚਲਾਦੇ ਜੋਗਿੰਦਰ ਨੂੰ ਮਹਿਸੂਸ ਹੋ ਰਿਹਾ ਸੀ ਜਿਵੇਂ ਬਾਬੂ ਉਸ ਦੇ ਭੁੱਖੇ ਬੱਚਿਆਂ ਦੇ ਪੇਟ 'ਤੇ ਲੱਤ ਮਾਰ ਗਿਆ ਸੀ ।

  ....ਚਲਦਾ...