ਤੁਸੀਂ ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਰਚਨਾਵਾਂ ਪੜ੍ਹ ਰਹੇ ਹੋ । ਤਾਜ਼ਾ ਅੰਕ ਪੜ੍ਹਨ ਲਈ ਇਥੇ ਕਲਿਕ ਕਰੋ

ਅੰਕ


ਕਹਾਣੀਆਂ

  •    ਪੱਕਾ ਫੈਸਲਾ / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਈੜੀ ਇੱਟ ਤੇ ਊੜਾ ਬੋਤਾ / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਹਿਜਰ ਦੇ ਭਾਂਬੜ / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਪਿਆਸਾ ਕਾਂ (ਬਾਲ ਕਹਾਣੀ) / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਅੱਪੂ ਅੰਕਲ ਤੇ ਜੰਗਲੀ ਚੂਹਾ (ਬਾਲ ਕਹਾਣੀ) / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਪਾਣੀ ਦੀ ਅਹਿਮੀਅਤ (ਬਾਲ ਕਹਾਣੀ) / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਹਟਕੋਰੇ / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਨਕਲ ਦੀ ਪਕੜ / ਸਾਧੂ ਰਾਮ ਲੰਗਿਆਣਾ (ਡਾ.) (ਮਿੰਨੀ ਕਹਾਣੀ)
  •    ਬਿਰਧ ਆਸ਼ਰਮ / ਸਾਧੂ ਰਾਮ ਲੰਗਿਆਣਾ (ਡਾ.) (ਮਿੰਨੀ ਕਹਾਣੀ)
  •    ਮਾਤ ਭਾਸ਼ਾ / ਸਾਧੂ ਰਾਮ ਲੰਗਿਆਣਾ (ਡਾ.) (ਮਿੰਨੀ ਕਹਾਣੀ)
  •    ਲਾਇਲਾਜ ਬਿਮਾਰੀ / ਸਾਧੂ ਰਾਮ ਲੰਗਿਆਣਾ (ਡਾ.) (ਮਿੰਨੀ ਕਹਾਣੀ)
  •    ਕੁਦਰਤੀ ਰਿਸ਼ਤਿਆਂ ਦੀ ਚੀਸ / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਨਸ਼ੇੜੀ ਸੰਭਾਲ ਘਰ / ਸਾਧੂ ਰਾਮ ਲੰਗਿਆਣਾ (ਡਾ.) (ਮਿੰਨੀ ਕਹਾਣੀ)
  •    ਟੋਟਿਆਂ ਦੀ ਵੰਡ / ਸਾਧੂ ਰਾਮ ਲੰਗਿਆਣਾ (ਡਾ.) (ਮਿੰਨੀ ਕਹਾਣੀ)
  • ਕਵਿਤਾਵਾਂ

  •    ਗੋਲਕ ਬਾਬੇ ਦੀ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਨਸ਼ਿਆਂ ਵਿੱਚ ਜਵਾਨੀ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਵੀਰਾ ਵੇ ਤੇਰੇ ਬੰਨ੍ਹਾਂ ਰੱਖੜੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
  •    ਛੜੇ ਭਰਾਵੋ ਛੜੇ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਟੱਪੇ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਧੀ ਦੀ ਪੁਕਾਰ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਗੁਲਾਮ ਤੋਤੇ ਦੀ ਫਰਿਆਦ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਧੂਣੀਂ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਬਜ਼ੁਰਗਾਂ ਦਾ ਸਾਨੂੰ ਮਾਣ ਕਰਨਾ ਹੈ ਜ਼ਰੂਰੀ ਜੀ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਗਰੀਬ ਦੀ ਪੁਕਾਰ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਕੋਰਟ ਵਿਆਹ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਵਿੱਦਿਆ ਮੰਦਰ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਪੰਜਾਬੀ ਨੂੰ ਨਾ ਭੁੱਲਿਓ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
  •    ਵਧਗੀ ਕੀਮਤ ਕੁੱਤੇ ਦੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
  •    ਕਾਗਜ਼ਾਂ ਦੀ ਮਹਿਕ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਕਾਕੇ ਦੀ ਫੇਸਬੁੱਕ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਭਖਦੇ ਮਸਲਿਆਂ 'ਤੇ ਸੰਵਾਦ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਬਿਜਲੀ ਕੱਟ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਪਰਾਲੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
  •    ਮਾਪਿਆਂ ਦਾ ਸ਼ਰਾਧ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਕਰਮਾਂ ਵਾਲੇ ਦਾਦੇ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਚੁੰਨੀ ਬਨਾਮ ਪੱਗ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
  •    ਜੱਫੀ ਸਿੱਧੂ ਦੀ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਜਨਤਾ ਰਾਣੀ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਚਟਨੀ ਵੀ ਖਾਣੀਂ ਹੋਗੀ ਔਖੀ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਛੁੱਟੀਆਂ ਪੂਰੀਆਂ ਬਿਤਾ ਆਇਆ ਹਾਂ (ਬਾਲ ਰਚਨਾਂ) / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਸ਼ਰਾਬੀ ਚੂਹਾ (ਹਾਸਰਸ ਬਾਲ ਕਵਿਤਾ) / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਸੱਚ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਦੋਹੇ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਬੱਲੇ ਬਈ ਨੇਤਾ ਜੀ ਆਏ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  • ਸਭ ਰੰਗ

  •    ਪਾਟੀਆਂ ਜੁੱਲੀਆਂ, ਢੱਠੀਆਂ ਕੁੱਲੀਆਂ, ਖਾਂਦੇ ਹਾਂ ਬੇਹੀਆਂ ਗੁੱਲੀਆਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਟੈਟੂ ਬੱਚ ਗਿਐ ? / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਸੋਨੇ ਦੀ ਮੁਰਗੀ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਈ ਨਿਹਾਲੀ ਦਾ ਵਰਤ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਨਾਰੀ / ਸਾਧੂ ਰਾਮ ਲੰਗਿਆਣਾ (ਡਾ.) (ਲੇਖ )
  •    ਕੱਛੀ ਪਾਟ ਗਈ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਪ੍ਰੇਤ ਦੀ ਨਬਜ਼ ਪਛਾਣੀਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਏ ਨਰੈਂਣੇ ਦੀਆਂ ਖਰੀਆਂ-ਖਰੀਆਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਈ ਨਿਹਾਲੀ ਦਾ ਸੇਵਾਦਾਰ ਮੁਰਗਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਰਾਇਤਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਟੈਂਕੀ ਅਤੇ ਖੰਭੇ ਦੀ ਦੁੱਖਾਂ ਭਰੀ ਦਾਸਤਾਨ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਬੇਸਬਰੀ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਕਬਜ਼ ਕੁਸ਼ਤਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਏ ਨਰੈਂਣੇ ਦਾ ਵਿਦੇਸ਼ੀ ਸੁਫ਼ਨਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਗੀਤਕਾਰੀ ਦਾ ਕੋਹਿਨੂਰ ਹੀਰਾ- ਯੋਧਾ ਲੰਗੇਆਣਾ / ਸਾਧੂ ਰਾਮ ਲੰਗਿਆਣਾ (ਡਾ.) (ਲੇਖ )
  •    ਤਾਈ ਨਿਹਾਲੀ ਦੇ ਉੱਡਣ ਖਟੋਲੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਪੰਜਾਬੀਓ, ਪੰਜਾਬੀ ਨੂੰ ਨਾ ਭੁੱਲਿਓ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਲੀਟਰ ਸਿੰਹੁ ਦੀ ਲਾਟਰੀ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਜਦੋਂ ਤਾਇਆ ਕੰਡਕਟਰ ਲੱਗਿਆ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਅਮਲੀਆਂ ਦਾ ਮੰਗ ਪੱਤਰ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਚਿੱਟਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਮੈਂ ਮਾਸਟਰ ਨਈਂ ਲੱਗਣਾਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਜਸਵੀਰ ਸ਼ਰਮਾ ਦੱਦਾਹੂਰ ਨਾਲ ਵਿਸ਼ੇਸ਼ ਮੁਲਾਕਾਤ / ਸਾਧੂ ਰਾਮ ਲੰਗਿਆਣਾ (ਡਾ.) (ਮੁਲਾਕਾਤ )
  •    'ਰਿਸ਼ਤੇ ਹੀ ਰਿਸ਼ਤੇ' / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਮਾਂ ਬੋਲੀ ਜੇ ਭੁੱਲ ਜਾਵੋਂਗੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਦੋ ਮਿੰਨੀ ਵਿਅੰਗ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    'ਤਾਈ ਨਿਹਾਲੀ' ਸ਼ਾਦੀ/ਬਰਬਾਦੀ ਸਮਾਜ ਸੇਵੀ ਸੈਂਟਰ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਚੋਣ ਨਿਸ਼ਾਨ ਗੁੱਲੀ-ਡੰਡਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਈ ਨਿਹਾਲੀ ਦਾ ਦੀਵਾਲੀ ਬੰਪਰ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਅੱਛੇ ਦਿਨ ਆਨੇ ਵਾਲੇ ਐ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਬਲੀ ਦਾ ਬੱਕਰਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਠੇਕਾ ਤੇ ਸਕੂਲ ਦੀ ਵਾਰਤਲਾਪ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਫੇਸਬੁੱਕ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਈ ਨਿਹਾਲੀ ਦੇ ਸ਼ੱਕਰਪਾਰੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਵਿਰਸੇ ਨੂੰ ਸਮਰਪਿਤ ਲੇਖਕ ਜਸਵੀਰ ਸ਼ਰਮਾ / ਸਾਧੂ ਰਾਮ ਲੰਗਿਆਣਾ (ਡਾ.) (ਮੁਲਾਕਾਤ )
  •    ਨਕਲ ਦੀ ਪਕੜ੍ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਬ੍ਰਿਖ ਵੀ ਚੜ੍ਹ ਜਾਂਦੇ ਹਨ ਅੰਧ-ਵਿਸ਼ਵਾਸ਼ ਦੀ ਭੇਟ / ਸਾਧੂ ਰਾਮ ਲੰਗਿਆਣਾ (ਡਾ.) (ਲੇਖ )
  •    ਭਿੱਟਭਿਟੀਆ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਡੇਂਗੂ ਦਾ ਇਲਾਜ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਸ਼ਹੀਦੀ ਦਾ ਦਰਜਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਮੀਰਜ਼ਾਦੇ ਦੀ ਕਿੱਤਾ ਬਦਲੀ ਸਕੀਮ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਮੈਰਿਜ ਪੈਲੇਸ ਪੁਲਿਸ ਨਾਕਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਪੇਂਡੂ ਅਤੇ ਸ਼ਹਿਰੀ ਬਿਮਾਰੀਆਂ ਨੇ ਕਿੰਝ ਮਨਾਇਆ ' ਐਪਰਲ ਫੂਲ ' / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਜਦੋਂ ਕੇਹਰੂ ਨੇ ਸਰਪੰਚੀ ਦੀ ਚੋਣ ਲੜੀ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  • ਚੋਣ ਨਿਸ਼ਾਨ ਗੁੱਲੀ-ਡੰਡਾ (ਵਿਅੰਗ )

    ਸਾਧੂ ਰਾਮ ਲੰਗਿਆਣਾ (ਡਾ.)   

    Email: dr.srlangiana@gmail.com
    Address: ਪਿੰਡ ਲੰਗੇਆਣਾ
    ਮੋਗਾ India
    ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਨਰੈਂਣਿਆਂ ਚਾਹ ਪੀ ਲੈ…ਸਵੇਰੇ ੪ ਕੁ ਵਜੇ 'ਤਾਈ ਨਿਹਾਲੀ' ਨੇ ਸੁੱਤੇ ਪਏ 'ਤਾਏ ਨਰੈਂਣੇ' ਨੂੰ ਹੌਲੀ ਕੁ ਦੇਣੇਂ ਪੋਲੀ ਜਿਹੀ ਅਵਾਜ਼ ਮਾਰਦਿਆਂ ਕਿਹਾ… ।
       ਉਹ ਮੈਂਖਿਆ ਲਾਣੇਦਾਰਨੀਏ, ਬੱਸ ਚਾਹ-ਚੂਹ ਦੀ ਲੋੜ ਨਈਂ, ਪਰ ਮੈਨੂੰ ਵੋਟ ਜ਼ਰੂਰ ਪਾਇਓ, ਵੋਟ…।
      ਵੇ ਉੱਠ ਕੇ ਚਾਹ ਪੀ ਲੈ ਚਾਹ…ਕਿੱਧਰ ਰਾਮ-ਰਾਮ, ਕਿੱਧਰ ਟੈਂਅ..ਟੈਂਅ…। ਤਾਈ ਨੇ ਫੇਰ ਦੁਬਾਰਾ ਤਾਏ ਦੇ ਪੈਰ ਨੂੰ ਥੋੜ੍ਹਾ ਝਟਕਾ ਜਿਹਾ ਮਾਰਿਆ…।
     ਉ..ਹ ਬੱਸ ਮੈਂ ਥੋਨੂੰ ਬੇਨਤੀ ਕਰਦੈਂ..ਕਿ ਚਾਹ-ਚੂਹ ਨਾਲ ਤਾਂ ਬੱਸ ਸਭ ਟੈਂਕੀਆਂ ਫੁੱਲ ਨੇ…ਤੁਸੀ ਜ਼ਰਾ ਵੋਟ ਦਾ ਖਿਆਲ ਰੱਖਿਓ…ਭਾਵੇਂ ਅੱਧੀਆ ਹੀ ਪਾ ਦਿਓ…!
     ਵੇ ਨਰੈਂਣਿਆਂ ਦੁੱਧ ਰਿੜਕਣ ਦਾ ਟੈਮ ਹੋ ਗਿਐ, ਧਾਰਾਂ ਕੱਢਣ ਵਾਲੀਆਂ ਪਈਆਂ ਨੇ…ਆਹ ਫੜ੍ਹ ਉੱਠਕੇ ਜਲਦੀ-ਜਲਦੀ ਚਾਹ ਦੀ ਘੁੱਟ ਡੱਫ ਲੈ…ਕਿਵੇਂ ਲੀਡਰਾਂ ਵਾਂਗੂੰ ਸੁਫਨੇ ਸਕਾਰਨ ਲੱਗਾ ਐਂ…ਨਾਲੋਂ ਨਾਲ ਹੀ ਤਾਈ ਨੇ ਇਸ ਵਾਰ ਤਾਏ ਨੂੰ ਗੁੱਟੋਂ ਫੜ੍ਹ ਝੰਜੋੜਾ ਜਿਹਾ ਮਾਰਦਿਆਂ ਉੱਠਾ ਕੇ ਬਿਠਾ ਦਿੱਤਾ।
      ਉਹੋ…ਹੋ…ਨਿਹਾਲੀਏ, ਤੂੰ ਤਾਂ ਮੇਰੀ ਜ਼ਿੰਦਗੀ ਦਾ ਸੁਗਾਤਾਂ ਭਰਿਆ ਸੁਪਨਾ ਅੱਧ ਵਿਚਾਲੇ ਹੀ ਤੋੜ ਕੇ ਰੱਖ ਦਿੱਤੈ…!
      ਨਰੈਂਣਿਆਂ… ਕੀਹਦੇ ਲਈ ਸੁਫਨੇ 'ਚ ਵੋਟਾਂ ਵਾਸਤੇ ਬੁੜਬੁੜਾਈ ਜਾਂਦਾ ਸੈਂ…।
     ਉਏ ਨਿਹਾਲੀਏ ਕਮਲੀਏ…ਮੈਂ ਹੋਰ ਕੀਹਦੇ ਲਈ ਵੋਟਾਂ ਮੰਗਣੀਆਂ ਸੀ…ਮੈਂ ਤਾਂ ਆਪਣੇ ਬਾਰੇ ਹੀ ਅਰਜ਼ ਕਰਦਾ ਸੈਂ, ਸੁਪਨੇ 'ਚ ਤੇਰੇ ਪਤੀ ਨੂੰ ਐਮ.ਐਲ.ਏ. ਦੀ ਟਿਕਟ ਮਿਲਗੀ ਸੀ ਟਿਕਟ…।
      ਵੇ ਫੋਟ ਨਰੈਂਣਿਆਂ, ਅਖੇ ਸੌਣਾਂ ਪਾਟੀਆਂ ਜੁੱਲੀਆਂ, ਤੇ  ਉਪਰੋਂ ਸੁਪਨੇ ਲੈਣੇਂ ਸ਼ੀਸ਼ ਮਹਿਲ ਦੇ… ਤੈਨੂੰ ਤਾਂ ਕਿਸੇ ਨੇ ਪਿੰਡ ਦਾ ਜਮਾਂਦਾਰ ਵੀ ਨਹੀਂ ਲੱਗਣ ਦੇਣਾਂ, ਜਮਾਂਦਾਰ…, ਲੋਕ ਤਾਂ ਤੇਰੀ ਸਰਬਰਾ ਨੰਬਰਦਾਰੀ ਤੇ ਦੰਦੀਆਂ ਵੱਡਦੇ ਨੇ ਦੰਦੀਆਂ…ਜਿੱਦੇ ਦਾ ਤੂੰ ਤੇਜੂ ਨੰਬਰਦਾਰ ਦੇ ਵਿਦੇਸ਼  ਜਾਣ ਤੇ ਉਹਦੇ ਥਾਂ 'ਤੇ ਸਰਬਰਾ ਨੰਬਰਦਾਰ ਚੁਣਿਆ ਗਿਆ ਐਂ… ਸਾਡੇ ਆਪਣੇ ਸ਼ਰੀਕ ਤੇ ਬਾਕੀ ਤੈਨੂੰ ਨਾ ਚਾਹੁੰਣ ਵਾਲੇ ਕਾਫਰ ਲੋਕ ਉਦੇਂ ਦੇ ਅੰਦਰੋਂ-ਅੰਦਰ ਸੜ੍ਹ ਕੇ ਕੋਲੇ ਹੋਏ ਪਏ ਐ ਕੋਲੇ…! ਆਹ ਚਾਹ ਚੱਕ ਤੇ ਪੀ ਲੈ… ਫੇਰ ਹਲ ਜੋੜ ਕੇ ਟਾਈਮ ਨਾਲ ਪੈਲੀ ਵਾਹ ਆਵੀਂ…
      ਉਏ ਨਿਹਾਲੀਏ ਚਾਹ-ਚੂਹ ਦੇ ਮਾਰ ਗੋਲੀ, ਇਹ ਤਾਂ ਸਾਰੀ ਦਿਹਾੜੀ ਪੀ ਹੀ ਜਾਣੀਂ ਐਂ…। ਜੇ ਤੂੰ ਚਾਹਵੇਂ ਤਾਂ ਮੈਂ ਤੈਨੂੰ ਹੁਣ ਵਾਲਾ ਸੱਜਰਾ-ਸੱਜਰਾ ਸੁਪਨਾ ਸੁਣਾ ਦੇਵਾਂ, ਤਾਂ ਤੂੰ ਦੰਗ ਰਹਿ ਜਾਵੇਂਗੀ ਦੰਗ…!
      ਨਰੈਂਣਿਆਂ…ਫਟਾਫਟ ਕਰ, ਸੁਣਾ ਦੇ..ਉਤੋਂ ਚਿੜੀਆਂ ਚੀ ਚਹਿ-ਚਹਿ ਹੋਈ ਜਾਂਦੀ ਐ, ਕੰਮ ਨੂੰ ਕੁਵੇਲਾ ਹੋਈ ਜਾਂਦਾ…
    ਨਿਹਾਲੀਏ ਤੈਨੂੰ ਪਤੈ…ਕਿ ਉਤੋਂ ਐਮ.ਐਲ.ਏ. ਦੀਆਂ ਵੋਟਾਂ ਨੇੜੇ ਆ ਰਹੀਆਂ ਹਨ ਮੇਰੇ ਸਾਰੇ ਯਾਰ-ਬੇਲੀ ਸੁਪਨੇ 'ਚ ਕੱਠੇ ਹੋ ਕੇ  ਮੈਨੂੰ ਕਹਿੰਦੇ… ਕਿ ਤਾਇਆ ਇਸ ਵਾਰ ਤੈਨੂੰ ਆਪਣੇ ਹਲਕੇ ਤੋਂ ਇਲੈਕਸ਼ਨ ਲੜਾਉਨੈਂ… ਤੇ ਨਿਹਾਲੀਏ ਮੈਂ ਸੁਪਨੇ 'ਚ ਫਟਾਫਟ ਟਿਕਟ ਲੈਣ ਵਾਸਤੇ ਹਾਈਕਮਾਂਡ ਨੂੰ ਪੱਤਰ ਲਿਖਿਆ ਤੇ ਟਰੇਨ ਚੜ ਕੇ ਸੰਸਦ ਭਵਨ 'ਚ ਪਹੁੰਚ ਗਿਆ, ਜਿਉਂ ਹੀ ਉਥੇ ਮੈਂ ਆਪਣਾ ਲਿਖਿਆ ਪੱਤਰ ਅੰਦਰ ਭੇਜਿਆ…ਤਾਂ ਚੰਨ ਮਿੰਟਾਂ 'ਚ ਹੀ ਮੈਨੂੰ ਲਿਫਾਫਾ ਬੰਦ ਟਿਕਟ ਮੇਰੇ ਕੋਲ ਆ ਗਈ, ਤੇ ਨਾਲੇ ਟਿਕਟ ਫੜਾਉਣ ਆਏ ਸੰਤਰੀ ਨੇ ਮੈਨੂੰ ਦੱਸਿਆ, ਕਿ ਬਾਬਾ ਜੀ… ਇਹ ਲਿਫਾਫਾ ਤੁਸੀਂ  ਰੇਲ ਗੱਡੀ ਦੇ ਪਲੇਟ ਫਾਰਮ ਤੇ ਪਹੁੰਚ ਕੇ ਹੀ ਖੋਲ੍ਹਣਾ ਹੈ ਫਟਾਫਟ ਵਾਪਸ ਪਲੇਟ ਫਾਰਮ ਤੇ ਪਹੁੰਚ ਜਾਵੋ। ੧੨ ਵਜੇ ਹਾਵੜਾ ਮੇਲ ਦਾ ਟੈਮ ਐ…
      …ਤੇ ਨਰੈਂਣਿਆਂ ਫੇਰ…?
    ਤੂੰ ਸੁਣੀਂ ਚੱਲ ਇੱਕ ਮਨ ਹੋ ਕੇ…ਕਿ ਨਿਹਾਲੀਏ ਮੈਂ ਜਿਉਂ ਹੀ ਪਲੇਟ ਫਾਰਮ ਤੇ ਪਹੁੰਚ ਕੇ ਸੰਸਦ ਭਵਨ 'ਚੋਂ ਪ੍ਰਾਪਤ ਹੋਇਆ ਟਿਕਟ ਵਾਲਾ ਬੰਦ ਲਿਫਾਫਾ ਖੋਲ੍ਹਿਆ…ਤਾਂ ਹੈਰਾਨ ਪ੍ਰੇਸ਼ਾਨ ਰਹਿ ਗਿਆ। ਕਿ ਮੈਨੂੰ ਟਿਕਟ ਮਿਲ ਗਈ। 
       ਵੇ ਨਰੈਂਣਿਆਾਂ ਤੂੰ ਕੋਈ ਸਿਫਾਰਸ਼ ਵੀ ਲਾਈ ਸੀ ਕਿ ਐ ਤੈਨੂੰ ਫਟਾਫਟ ਟਿਕਟ ਮਿਲਗੀ, ਉਹ ਵੀ ਮੁਫਤ…?
     ਉਏ ਨਿਹਾਲੀਏ, ਉਹ ਟਿਕਟ ਜ਼ਰੁਰ ਸੀ ਪ੍ਰੰਤੂ ਉਹ ਉਮੀਦਵਾਰ ਟਿਕਟ ਥੋੜੋ ਸੈਂ…ਉਹ ਤਾਂ ਹਾਵੜਾ ਮੇਨ ਦੀ ਰਿਜ਼ਰਵ ਟਿਕਟ ਸੀ…।
       ਉਏ ਹੋਏ…ਵੇ ਨਰੈਂਣਿਆਂ… ਫੇਰ ਤਾਂ ਤੇਰੇ ਨਾਲ ੪੨੦ ਹੋਈ…ਨਰੈਂਣਿਆ ਜ਼ਰੂਰ ਤੇਰੇ ਲਿਖੇ ਪੱਤਰ 'ਚ ਕੋਈ ਨਾਂ ਕੋਈ ਊਣਤਾਈ ਰਹਿਗੀ ਹੋਣੀਂ ਐ…ਕੀ ਲਿਖਿਆ ਸੀ ਤੂੰ ਪੱਤਰ 'ਚ…?
     ਨਿਹਾਲੀਏ…ਮੈਨੂੰ ਲੱਗਦੈ…ਤੂੰ ਵੀਂ ਜ਼ਰੂਰ ਅੰਤਰਯਾਮੀ ਦੀ ਧੀਐ…।
    ਨਰੈਂਣਿਆ ਕਿਵੇਂ…?
    ਨਿਹਾਲੀਏ ਉਹ ਇਹ ਕਿ ਜਿਹੜਾ ਮੈਂ ਹਾਈਕਮਾਂਡ ਨੂੰ ਆਪਣੇ ਬਾਰੇ ਅਤੇ ਮੈਨੀਫੈਸਟੋ ਬਾਰੇ ਪੱਤਰ ਲਿਖਿਆ ਸੀ ਕਿ ਮੈਂ ਇੱਕ  ਚੰਗੀ ਸੂਝ-ਬੂਝ ਰੱਖਣ ਵਾਲਾ ਨੇਕ ਇਨਸਾਨ ਹਾਂ, ਇਲਾਕੇ 'ਚ ਮੇਰੀ ਚੰਗੀ  ਠਾਠ-ਬਾਠ ਬਣੀ ਹੋਈਐ, ਪੁਰਾਣੇ ਸਮੇਂ ਦੀਆਂ ੫ ਜਮਾਤਾਂ ਪਾਸ ਹਾਂ, ਆਦਿ-ਆਦਿ। ਜੇਕਰ ਤੁਸੀਂ ਮੈਨੂੰ ਟਿਕਟ ਦੀ ਕ੍ਰਿਪਾ ਕਰ ਦੇਵੋ, ਤਾਂ ਮੈਂ ਆਪਣਾ ਮੈਨੀਫੈਸਟੋ ਹੋਵੇਂਗਾ ਕਿ ਮੈਂ ਸਭ ਤੋਂ ਪਹਿਲਾਂ ਸਮਾਜ ਸੁਧਾਰ ਦੇ ਕੰਮ ਸ਼ੁਰੂ ਕਰਾਂਗਾ, ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾ ਕੇ ਰੱਖਾਂਗਾ, ਜਨ ਲੋਕਪਾਲ ਬਣਾਂਵਾਂਗਾ, ਮੇਰੇ ਵੱਲੋਂ ਆਪਨੂੰ ਕੋਈ ਸ਼ਿਕਾਇਤ ਨਹੀਂ ਆਵੇਗੀ……ਆਦਿ…ਵਿਸ਼ੇ…।
    …ਤੇ ਨਰੈਂਣਿਆਂ ਇਹਦੇ 'ਚ ਤਾਂ ਕੋਈ ਵੀ ਮਾੜੀ ਗੱਲ ਨਹੀਂ ਐ…ਪਰ ਨਾਲੇ ਤੂੰ ਕਹਿੰਨੈ, ਕਿ ਮੈਨੂੰ ਟਿਕਟ ਰੇਲ ਦੀ ਮਿਲੀ, ਨਾਲੇ ਸੁਪਨੇ 'ਚ ਵੋਟਾਂ ਮੰਗਦਾ ਫਿਰਦਾ ਸੈਂ…!
        ਉਏ ਸੁਣ ਤਾਂ ਲੈ ਪੂਰੀ ਗੱਲ…ਵਿਚਾਲਿਓ ਹੀ ਘੋੜਾ ਦਵੱਲ ਤੁਰਦੀ ਐਂ…! ਤੇ ਫੇਰ ਨਿਹਾਲੀਏ, ਇਹ ਗੱਲ ਮੈਂ ਆਪਣੇ ਦੋਸਤ ਸਰਵਣ ਪਤੰਗ ਨਾਲ ਸਾਂਝੀ ਕੀਤੀ…ਉਹ ਪਤੰਦਰ ਉਦੂੰਂ ਚੋਂਦਵੀ ਦਾ ਚੰਨ ਐ…ਮੈਨੂੰ ਕਹਿੰਦਾ ਕਿ ਤਾਇਆ, ਜੇ ਤੂੰ ਪੱਤਰ 'ਚ ਆਹ-ਆਹ ਮੈਨੀਫੈਸਟੋ ਪਾਵੇਂਗਾ, ਫੇਰ ਤੈਨੂੰ ਟਿਕਟ ਦੇ ਚਾਂਸ ਸੌ ਫੀਸਦੀ ਐ… ਭਾਵੇਂ ਮੇਰੇ ਨਾਲ ਸ਼ਰਤ ਲਗਾ ਲੈ…। ਫੇਰ ਨਿਹਾਲੀਏ, ਉਹਦੇ ਦਿੱਤੇ ਹੋਏ ਫਾਰਮੂਲੇ ਤੇ ਮੈਂ ਜਿਉਂ ਹੀ ਘਰ ਬੈਠ ਕੇ ਡਾਕ ਰਾਹੀਂ ਦੁਬਾਰਾ ਹਾਈਕਮਾਂਡ ਨੂੰ ਪੱਤਰ ਲਿਖਿਆ…ਤਾਂ ਕਮਾਲ ਹੀ ਹੋਗੀ, ਪੱਤਰ ਹਾਈਕਮਾਂਡ ਕੋਲ ਮਗਰੋਂ ਪਹੁੰਚਿਆਂ ਹੋਵੇਗਾ। ਪਰ ਟਿਕਟ ਆਪਾਂ ਨੂੰ ਘਰ ਬੈਠਿਆਂ ਨੂੰ ਪਹਿਲਾਂ ਹੀ ਪਹੂੰਚਗੀ…।
     ਵੇ ਨਰੈਂਣਿਆਂ, ਫੇਰ ਤਾਂ ਕਮਾਲ ਹੋਗੀ, ਪਰ ਐਹੋ ਜਿਹੀ ਕਿਹੜੀ ਬੀਨ ਨਾਲ ਤੂੰ ਹਾਈਕਮਾਂਡ ਨੂੰ ਕੀਲ ਲਿਆ, ਕਿ ਤੈਨੂੰ ਪੱਤਰ ਲਿਖਣ ਨਾਲ ਹੀ ਘਰੇ ਬੈਠੇ ਨੂੰ ਟਿਕਟ ਆ ਗਈ, ਜ਼ਰਾ ਮੈਨੂੰ ਵੀ ਚਾਨਣਾ ਪਾ ਦੇ…!
    ਨਿਹਾਲੀਏ ਪੱਤਰ 'ਚ ਮੈਂ ਲਿਖਿਆ ਸੀ ਕਿ ਸ਼੍ਰੀ ਮਾਨ ਜੀ, ਮੈਂ ਇੱਕ ਅਨਪੜ੍ਹ ਧੋਖੇਬਾਜ਼, ਜੁਆਰੀਆਂ ਤੇ ਦੇਸ਼ ਧਰੋਹੀ ਇਨਸਾਨ ਹਾਂ। ਮੈਂ ਇਸ ਹਲਕੇ ਤੋਂ ਚੋਣ ਲੜਨੀ ਹੈ। ਮੇਰਾ ਮੈਨੀਫੈਸਟੋ ਹੋਵੇਗਾ, ਕਿ ਮੈਂ ਆਪਣੇ ਏਰੀਏ 'ਚ ਵੱਧ ਤੋਂ ਵੱਧ ਗੁੰਡਾਗਰਦੀ, ਬਦਫੈਲੀ, ਬੇਰੁਜ਼ਗਾਰੀ, ਮਹਿੰਗਾਈ, ਭੁੱਖਮਰੀ, ਨਸ਼ਾ ਗਰੀਬੀ, ਜ਼ਬਰ-ਜਨਾਹ ਅੰਧਵਿਸ਼ਵਾਸ-ਕੁਨਬਾਪ੍ਰਸਤੀ, ਅਰਾਜ਼ਕਤਾ ਅਤੇ ਹੋਰ ਸਮਾਜਿਕ ਵਿਸ਼ਿਆਂ ਨੂੰ ਬੜਾਵਾ ਦੇਣ ਲਈ ਤੱਤਪਰ ਰਹਾਂਗਾ, ਆਦਿ ਤੇ ਮੈਨੂੰ ਟਿਕਟ ਹਾਸਲ ਗਈ, ਪਰ ਪਤੰਦਰਾ ਨੇ ਚੋਣ ਨਿਸ਼ਾਨ ਨਹੀਂ ਚੱਜਦਾ ਦਿੱਤਾ…।
       ਵਾਹ..ਨਰੈਂਣਿਆਂ..ਵਾਹ…! ਇਹ ਸੀ ਤੇਰੇ ਪੱਤਰ ਦੀ ਕਮਾਲ ਭਰੀ ਆਤਮਕਥਾ, ਪਰ ਕੀ ਐ…ਤੇਰਾ ਚੋਣ ਨਿਸ਼ਾਨ…। ਤੇ ਪਾਰਟੀ ਦਾ ਕੀ ਨਾਂਅ…?
       ਨਿਹਾਲੀਏ…ਪਾਰਟੀ ਭਾਂਵੇਂ ਕੋਈ ਵੀ ਹੋਵੇ, ਸਵਾਦ ਸਾਰੀਆਂ ਦਾ ਇੱਕੋ ਜਿਹਾ ਹੀ ਹੁੰਦਾ ਹੈ ਪਰ ਚੋਣ ਨਿਸ਼ਾਨ ਹੈ "ਗੁੱਲੀ-ਡੰਡਾ…"! ਇਹਨਾਂ ਨੂੰ ਪੁੱਛਣ ਵਾਲਾ ਹੋਵੇ ਕਿ ਮੈਂ ਕਿਹੜਾ ਜਵਾਕ ਐ..ਕਿ ਤੁਸੀਂ ਮੈਨੂੰ ਚੋਣ ਨਿਸ਼ਾਨ ਗੁੱਲੀ-ਡੰਡਾ ਦੇਈ ਜਾਂਦੇ ਹੋ…ਮੈਂ ਗੁੱਲੀ-ਡੰਡੇ ਨਾਲ ਖੇਡ ਖੇਡਣੀ ਐ…?
         ਵੇ ਨਰੈਂਣਿਆਂ ਤੂੰ ਜਵਾਕ ਤਾਂ ਨਹੀਂ… ਪਰ ਤੇਰੀਆਂ ਗੱਲਾਂ ਜ਼ਰੂਰ ਜਵਾਕਾਂ ਵਰਗੀਆਂ ਨੇ…ਕਿ ਜਿਹੜਾ ਤੈਨੂੰ ਚੋਣ ਨਿਸ਼ਾਨ ਮਿਲਿਆ ਹੈ। ਉਸਦਾ ਅਸਲੀ ਮਕਸਦ ਇਹ ਹੈ ਕਿ ਜੋ ਸਾਡੇ ਦੇਸ਼ ਦੀ ਜੰਨਤਾ ਹੈ, ਉਹ ਹੈ ਗੁੱਲੀ ਤੇ ਤੁਸੀਂ ਹੋਵੋਂਗੇ ਖੁਦ ਡੰਡਾ, ਚੋਣ ਜਿੱਤਣ ਤੋਂ ਬਾਅਦ ਤੁਸੀਂ ੫ ਸਾਲ ਜੰਨਤਾ ਨੂੰ ਡੰਡੇ ਨਾਲ ਟੋਣਾ ਲਗਾ ਕੇ ਮੂਹਰੇ-ਮੂਹਰੇ ਘੁੰਮਾਈ ਜਾਣਾ ਹੈ।
     ਬੱਲੇ-ਬੱਲੇ ਨਿਹਾਲੀਏ, ਤੂੰ ਫੜੀ ਐ ਅਸਲੀ ਰਮਜ਼…!
    ਬੂਹ ਨਰੈਂਣਿਆਂ ਬਾਹਰ ਵੱਲ ਨੂੰ ਝਾਤੀ ਮਾਰ ਕੇ ਦੇਖ… ਤੇਰੇ ਸੁਫਨੇ ਨੇ ਤਾਂ ਅੱਜ ਮੈਨੂੰ ਚਿੱਟੇ ਨਸ਼ੇ ਵਰਗਾ ਚਿੱਟਾ ਦਿਨ ਚੜ੍ਹਾ ਕੇ ਰੱਖ ਦਿੱਤੈ…!