ਸੁੱਕੇ ਹੰਝੂ (ਕਵਿਤਾ)

ਪਰਦੀਪ ਗਿੱਲ   

Email: psgill@live.in
Cell: +91 85286 61189
Address:
India
ਪਰਦੀਪ ਗਿੱਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਨਾ ਸੀ ਤੇਰੀ ਖਤਾ ਨਾ ਮੇਰਾ ਜ਼ੁਰਮ ਸੀ,
ਲੇਖ ਕਿਸਮਤ ਦੇ ਇਹ ਤਾਂ ਰਹੇ ਹੋਣਗੇ 
ਆਕੇ ਵੇਖੇਂ ਜੇ ਯਾਦਾਂ ਦੀ ਤਸਵੀਰ ਨੂੰ 
ਸੁੱਕੇ ਹੰਝੂਆਂ ਦੇ ਤੁਪਕੇ ਪਏ ਹੋਣਗੇ ..
ਹੁਸਨ ਤੇਰੇ ਦੀ ਬੱਦਲੀ ਮੇਰੇ ਇਸ਼ਕ ਤੇ 
ਬਣ ਕੇ ਦਰਦਾਂ ਦਾ ਸਾਵਣ ਇਸ ਤਰਾਂ ਡੁੱਲ ਗਈ,
'ਨਵ' ਸੱਧਰਾਂ ਦੇ ਬੂਟੇ ਤੇਰੇ ਹਰੇ ਹੋ ਗਏ 
ਸਾਡੀ ਪੱਤ-ਝੜ ਦੇ ਵਿੱਚ ਜ਼ਿੰਦਗੀ ਰੁਲ ਗਈ,
ਮੇਰੇ ਮਰਨੇ ਦੇ ਪਿੱਛੋਂ ਮੇਰੀ ਡਾਇਰੀ ਆ ਵੇਖੀਂ 
ਕੁਛ ਨਿਸ਼ਾ' ਪਿਆਰ ਦੇ ਦੀਪ ਰਹੇ ਹੋਣਗੇ .
ਆ ਕੇ ਵੇਖੇ ਜੇ ਯਾਦਾਂ ਦੀ ਤਸਵੀਰ ਨੂੰ.....
ਸਾਡੇ ਸਾਹਾਂ ਦੀ ਕਿਸ਼ਤੀ ਰਹੀ ਡੋਲ ਦੀ
ਕਦੇ ਮਿਲਿਆ ਨਾ ਇਸਨੂੰ ਕਿਨਾਰਾ ਕੋਈ,
ਪੀੜ੍ਹਾ ਮਿਲੀਆਂ ਨੇ ਬੱਸ ਹੁਣ ਦੱਸਾਂ ਕਿਵੇਂ 
ਭਟਕੀ ਰੂਹ ਨੂੰ ਨਾ ਮਿਲਿਆ ਸਹਾਰਾ ਕੋਈ ,
ਜ਼ਖ਼ਮ ਸੁੱਕਦੇ ਵੀ ਨਹੀਂ ਸਾਹ ਮੁੱਕਦੇ ਵੀ ਨਹੀਂ 
ਤੀਰ ਹਿਜ਼ਰਾਂ ਦੇ ਕਿੰਝ ਇਹ ਸਹੇ ਹੋਣਗੇ.
ਆ ਕੇ ਵੇਖੇ ਜੇ ਯਾਦਾਂ ਦੀ ਤਸਵੀਰ ਨੂੰ,,..
ਜੇ ਉਹ ਰੁੱਸੇ ਤਾਂ ਹੱਸ ਕੇ ਮਨਾਉਂਦੇ ਰਹੇ 
ਓਹਦੇ ਰਾਹਾਂ ਚ 'ਦੀਪ' ਜਗਾਉਂਦੇ ਰਹੇ,
ਤੂੰ ਬਦਲੀ ਏਂ 'ਨੀਤ' ਬੁਝ ਜਾਣਾ ਏ 'ਦੀਪ'
ਤੇਰੇ ਆਉਣ ਦੀ ਉਡੀਕ ਹੰਝੂ ਵਹਾਉਂਦੇ ਰਹੇ ,
ਲੋਕੀਂ ਕਮਲਾ ਤੇ ਝੱਲਾ ਪਏ ਦੱਸਦੇ ਤੇ ਹੱਸਦੇ  
ਅਸੀਂ ਤਾਹਨੇ ਕਿੰਨੇ ਹੀ  ਜੱਗ ਦੇ ਸਹੇ ਹੋਣਗੇ .. 
ਆ ਕੇ ਵੇਖੇ ਜੇ ਯਾਦਾਂ ਦੀ ਤਸਵੀਰ ਨੂੰ
ਸੁੱਕੇ ਹੰਝੂਆਂ ਦੇ ਤੁਪਕੇ ਪਏ ਹੋਣਗੇ..
ਸੁੱਕੇ ਹੰਝੂਆਂ ਦੇ ਤੁਪਕੇ ਪਏ ਹੋਣਗੇ...