ਸਭ ਰੰਗ

 •    ਨਵੇਂ ਦਾਰਸ਼ਨਿਕ ਬੋਧ ਦੀ ਲਿਖਾਇਕ ਕਾਵਿ ਪੁਸਤਕ ਮਹਾਂ ਕੰਬਣੀ / ਨਿਰੰਜਨ ਬੋਹਾ (ਪੁਸਤਕ ਪੜਚੋਲ )
 •    ਟਿਕਟੂਆਂ ਦੀ ਦੌੜ / ਨਿਰੰਜਨ ਬੋਹਾ (ਵਿਅੰਗ )
 •    “ਚੱਕ੍ਰਵਯੂਹ ਤੇ ਪਿਰਾਮਿਡ” / ਨਿਰੰਜਨ ਬੋਹਾ (ਪੁਸਤਕ ਪੜਚੋਲ )
 •    ਗੰਗਾ ਮਾਂ (ਨਾਵਲ) / ਨਿਰੰਜਨ ਬੋਹਾ (ਪੁਸਤਕ ਪੜਚੋਲ )
 •    ਸੰਪਾਦਿਤ ਕਹਾਣੀ ਸੰਗ੍ਰਿਹ - ਨਸੀਬ / ਨਿਰੰਜਨ ਬੋਹਾ (ਪੁਸਤਕ ਪੜਚੋਲ )
 •    ਕਹਾਣੀ ਸੰਗ੍ਰਿਹ: ਤਿੜਕਦੇ ਰਿਸ਼ਤੇ / ਨਿਰੰਜਨ ਬੋਹਾ (ਆਲੋਚਨਾਤਮਕ ਲੇਖ )
 •    ਸੱਭਿਅਕ ਸਮਾਜ ਤੋਂ ਵਿੱਥ ਤੇ ਵਿਚਰਦਾ ਕਿੰਨਰ ਸਮਾਜ / ਨਿਰੰਜਨ ਬੋਹਾ (ਲੇਖ )
 •    ਬੇਬੇ ਵਲੋਂ ਕਿਤਬ ਦਾ ਵਿਮੋਚਨ / ਨਿਰੰਜਨ ਬੋਹਾ (ਲੇਖ )
 •    ਮੈਂ ਲੇਖਕ ਕਿਵੇਂ ਬਣਿਆ? / ਨਿਰੰਜਨ ਬੋਹਾ (ਲੇਖ )
 •    ਸਾਹਿਤ ਦੀ ਮੂਲ ਭਾਵਨਾ ਨਾਲੋਂ ਟੁੱਟ ਰਿਹਾ ਲੇਖਕ / ਨਿਰੰਜਨ ਬੋਹਾ (ਲੇਖ )
 •    ਪਿੰਡ ਪਿੰਡ ਕਿਵੇਂ ਪਹੁੰਚੇ ਸਾਹਿਤਕ ਲਹਿਰ? / ਨਿਰੰਜਨ ਬੋਹਾ (ਲੇਖ )
 •    ਸ਼ੇਰ ਸਿੰਘ ਕੰਵਲ ਵਿਚਾਰਧਾਰਾ ਤੇ ਮੂਲ ਪਾਠ / ਨਿਰੰਜਨ ਬੋਹਾ (ਪੁਸਤਕ ਪੜਚੋਲ )
 •    ਸਾਹਤਿਕ ਗੋਸ਼ਟੀਆ ਅਤੇ ਬਹਿਸ ਦਾ ਮਿਆਰ / ਨਿਰੰਜਨ ਬੋਹਾ (ਲੇਖ )
 •    ਬਜਰੰਗੀ ਦਾ ਪੰਜਾਬੀ ਪ੍ਰੇਮ / ਨਿਰੰਜਨ ਬੋਹਾ (ਲੇਖ )
 • ਨਵੇਂ ਦਾਰਸ਼ਨਿਕ ਬੋਧ ਦੀ ਲਿਖਾਇਕ ਕਾਵਿ ਪੁਸਤਕ ਮਹਾਂ ਕੰਬਣੀ (ਪੁਸਤਕ ਪੜਚੋਲ )

  ਨਿਰੰਜਨ ਬੋਹਾ    

  Email: niranjanboha@yahoo.com
  Cell: +91 89682 82700
  Address: ਪਿੰਡ ਤੇ ਡਾਕ- ਬੋਹਾ
  ਮਾਨਸਾ India
  ਨਿਰੰਜਨ ਬੋਹਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  abortion pill online philippines

  misoprostol philippines tonydyson.co.uk order abortion pill philippines

  buy naltrexone without prescription

  buy naltrexone jstawski.com buy low dose naltrexone canada

  ਇਸ ਵਾਰ ਦਾ ਸਾਹਿਤ ਅਕਾਦਮੀ ਪੁਰਸ਼ਕਾਰ ਜੇਤੂ ਪੁਸਤਕ

  ਦਰਸ਼ਨ ਬੁੱਟਰ ਦਾ ਹਰ ਕਾਵਿ ਸੰਗ੍ਰਹਿ ਪੰਜਾਬੀ ਕਵਿਤਾ ਦੇ ਖੇਤਰ ਵਿੱਚ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਕਰਦਾ ਹੈ। ਹਰ ਵਾਰ ਉਸ ਦੇ ਕਾਵਿ ਅਨੁਭਵ ਦੀ ਮੌਲਿਕਤਾ, ਸ਼ੁਧਤਾ, ਤੀਬਰਤਾ ਤੇ ਤੀਖਣਤਾ ਵਿੱਚੋਂ ਇਕ ਨਵੇਂ ਦਾਰਸ਼ਨਿਕ ਵਿਚਾਰ ਬੋਧ ਦਾ ਜਨਮ ਹੁੰਦਾ ਹੈ, ਜੋ ਪੰਜਾਬੀ ਕਵਿਤਾ ਦੀਆਂ ਕਈ ਰਵਾਇਤਾਂ ਤੇ ਸਥਾਪਨਾਵਾਂ ਤੋਂ ਪਾਰ ਜਾਣ ਦੀ ਹਿੰਮਤ ਰੱਖਦਾ ਹੈ। ਉਸ ਦੇ ਨਵੇਂ ਤੇ ਛੇਵੇਂ ਕਾਵਿ ਸੰਗ੍ਰਿਹ “ਮਹਾਂ ਕੰਬਣੀ“ ਰਾਹੀਂ ਮਨੁੱਖੀ ਹੋਂਦ ਦੇ ਬਾਹਰੀ ਯਥਾਰਥ ਦੇ ਨਾਲ ਨਾਲ ਉਸ ਦੇ ਅਣਕਹੇ ਤੇ ਅਣਕਿਆਸੇ ਅੰਤਰੀਵੀ ਯਥਾਰਥ ਦੀ ਮਨੋ-ਸੰਵਾਦੀ ਅਵਸਥਾ ਨੂੰ ਸੰਵੇਦਨਾਤਮਕ ਧਰਾਤਲ ਤੇ ਰੂਪਮਾਨ ਕਰਨ ਦੀ ਸਫਲ ਕੋਸ਼ਿਸ਼ ਕੀਤੀ ਗਈ ਹੈ। ਭਾਵੇਂ ਬਾਹਰੀ ਤੌਰ ਤੇ ਅੱਜ ਦਾ ਮਨੁੱਖ ਸੁੱਖ ਸੁਵਿਧਾਵਾਂ ਭਰਪੂਰ ਸਬੂਤਾ ਜੀਵਨ ਜਿਉਣ ਦਾ ਵਿਖਾਵਾ ਕਰਦਾ ਹੈ ਪਰ ਉਸ ਦੇ ਅੰਦਰੋ ਗੂੰਜਦੀ  “ਆਪਣਾ ਮੂਲ ਪਛਾਣ“ ਦੀ ਧੁਨੀ ਉਸ ਨੂੰ ਮਾਨਸਿਕ ਤੌਰ ਤੇ ਸਹਿਜ ਨਹੀਂ ਰਹਿਣ ਦਿੰਦੀ। ਆਪਣੀ ਹੋਂਦ ਨਾਲ ਜੁੜੀਆਂ ਕਈ ਜਗਿਆਸਾਵਾਂ ਤੇ ਉਲਝਣਾਂ ਜਦੋਂ ਉਸ ਨੂੰ ਸਵੈ-ਸੰਵਾਦੀ ਅਵਸਥਾ ਤੀਕ ਲੈ ਜਾਂਦੀਆਂ ਹਨ ਤਾਂ ਉਹ ਆਪਣੀਆਂ ਮਾਨਸਿਕ ਅਪਤ੍ਰਿਪਤੀਆਂ ਅਤੇ ਇਛਾਵਾਂ ਦਾ ਸਮਾਧਾਨ ਵੀ ਇਸੇ ਸੰਵਾਦ ਵਿਚੋਂ ਤਲਾਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ। ਕਵੀ ਮਨੁੱਖੀ ਮਨ ਦੀ ਇਸ ਦੰਵਦਆਤਮਿਕ ਅਵਸਥਾ ਨੂੰ ਪੰਜ ਭੂਤਕੀ ਤੱਤਾਂ ਦੀ ਮਹਾਂ ਕੰਬਣੀ ਵਿਚੋੰ ਉਪਜੇ ਸੰਵਾਦ ਰਾਗ ਦਾ ਨਾਂ ਦਿੰਦਾ ਹੈ।  
                         ਇਸ ਪੁਸਤਕ ਵਿਚ ਵੱਖ ਵੱਖ ਸਿਰਲੇਖਾਂ ਹੇਠ ਸ਼ਾਮਿਲ ਚੁਤਾਲੀ ਕਵਿਤਾਵਾਂ ਅਸਲ ਵਿਚ ਇਕ ਹੀ ਲੰਮੀ ਕਵਿਤਾ ਦੇ ਚੁਤਾਲੀ ਭਾਗ ਹਨ। ਇਹ ਲੰਮੀ ਕਵਿਤਾ ਮਨੁਖੀ ਜੀਵਨ ਦਰਸ਼ਨ ਦੀਆਂ ਨਿੱਜੀ ਕਿਸਮ ਦੀਆਂ ਸਮਾਧਾਨ ਯੁਕਤ ਜਗਿਆਸਾਵਾਂ ਦੇ ਨਾਲ ਨਾਲ ਇਸ ਦਰਸ਼ਨ ਨੂੰ ਪ੍ਰਭਾਵਿਤ ਕਰਦੀ ਸਮਾਜਿਕ ਤੇ ਆਰਥਿਕ ਵਿਵੱਸਥਾ ਬਾਰੇ ਵੀ ਬਹੁ ਪਰਤੀ ; ਬਹੁ ਅਰਥੀ;ਤੇ ਬਹੁ ਸਰੋਕਾਰੀ ਸੰਵਾਦ ਸਿਰਜਦੀ ਹੈ। ਇਸ ਕਵਿਤਾ ਦਾ ਹਰ ਭਾਗ ਦੋ ਪੰਨਿਆਂ ਤੇ ਅਧਾਰਿਤ ਹੈ। ਕਵਿਤਾ ਦਾ ਪਹਿਲਾ ਪੰਨਾਂ ਮਨੱਖੀ ਮਨ ਦੀ ਅੰਤਰਦਵੰਦੀ ਅਵਸਥਾ ਵਿਚੋਂ ਉਪਜਦੀਆਂ ਜਗਿਆਸਾਵਾਂ ਦਾ ਵਰਨਣ ਪੇਸ਼ ਕਰਦਾ ਹੈ ਤਾਂ ਅਗਲੇ ਪੰਨੇ ਰਾਹੀਂ ਜਾਗਦੀ ਜਮੀਰ ਤਾ ਵਿਵੇਕ ਰੂਪੀ ਗੁਰਦੇਵ ਇੰਨਾਂ ਜਗਿਆਸਾਵਾਂ ਦਾ ਤਰਕਮਈ ਭਾਸ਼ਾ ਵਿਚ ਨਿਵਾਰਣ ਕਰਨ ਦੀ ਕੋਸ਼ਿਸ਼ ਕਰਦਾ ਹੈ। ਮਨੁੱਖੀ ਮਨ ਦੀ ਚੇਤਨ ਤੇ ਅਵਚੇਤਨ ਸਥਿਤੀ ਦੇ ਤਣਾਅ ਵਿਚੋਂ ਮਨੱਖਤਾ ਦੇ ਹਾਣ ਦੀ ਰੂਹਾਨੀ ਤ੍ਰਿਪਤੀ ਦੀ ਤਲਾਸ਼ ਉਸਦੀ ਕਵਿਤਾ ਦਾ ਵਿਸ਼ੇਸ਼ ਖਾਸਾ ਹੈ- 
                          ਚੇਤਨਾਂ ਵਿਚ ਗੁਫਾਵਾਂ ਦਾ ਅੰਧਕਾਰ 
                          ਅਵਚੇਤਨ ਵਿਚ ਸੂਰਜਾਂ ਦਾ ਪਰਿਵਾਰ; 
                           ਰੂਹ ਦੀ ਮਿੱਟੀ ਵਿਚ ਕਿਹੜਾ ਰੰਗ ਬੀਜਾਂ 
                           ਕਿ ਧੁੱਪ ਦੇ ਰੰਗ ਖਿੜ ਪੈਣ। 
        ਇਸ ਸੰਗ੍ਰਹਿ ਦੀਆਂ ਕਵਿਤਾਵਾਂ ਜਦੋਂ ਮਨੱਖੀ ਅੰਤਹਕਰਨ ਦੀਆਂ ਡੂੰਘਾਣਾ ਵਿਚ ਪਈਆਂ ਅਪਤ੍ਰਿਪਤੀਆਂ ਤੇ ਸ਼ੰਕਾਵਾਂ ਦਾ ਸਮਾਧਾਨ ਕੀਤੇ ਜਾਣ ਦੀ ਇੱਛਾ ਵਿਅਕਤ ਕਰਦੀਆਂ ਹਨ ਤਾਂ ਇਨ੍ਹਾਂ ਵਿਚਲਾ ਬੌਧਿਕ ਤੇ ਵਿਗਿਆਨਕ ਤੱਤ ਆਪਣੀ ਨਿਰਨਾਇਕ ਭੂਮਿਕਾ ਪੂਰੀ ਇਮਾਨਦਾਰੀ ਨਾਲ ਨਿਭਾਉਂਦਾ ਹੈ। ਕਵੀ ਉਕਤ ਮਨੁੱਖੀ ਪ੍ਰਵਿਰਤੀਆਂ ਵਿਚੋਂ ਹੀ ਮਨੁੱਖੀ ਲੀਵਨ ਨੂੰ ਸਾਰਥਿਕ ਬਨਾਉਣ ਦਾ ਰਾਹ ਤਲਾਸ਼ ਲੈਂਦਾ ਹੈ। ਉਹ ਹਰ ਹਾਲਤ ਵਿਚ ਜਿੰਦਗੀ ਦੀ ਨਿੰਰਤਰ ਯੋਗਤਾ ਬਣਾਈ ਰੱਖਣ        ਦਾ ਇਛੱਕ ਹੈ, ਇਸ ਲਈ ਉਸਦੀਆਂ ਕਵਿਤਾਵਾਂ ਅਪੂਰਤੀ ਤੈ ਤੜਫ ਦੇ ਦਰਦ ਨੂੰ ਮਨੱਖੀ ਕ੍ਰਿਆਸ਼ੀਲਤਾ ਲਈ ਅਤਿਅੰਤ ਜਰੂਰੀ ਕਰਾਰ ਦੇਂਂਦੀਆਂ ਹਨ- 
                     ਵਰ ਨਹੀਂ ਦੇ ਸਕਦਾ ਤੈਨੂੰ  
                     ਅਮਰ ਹੋਣ ਦਾ  
                     ਸਿਰਫ ਸਰਾਪ ਦੇ ਸਕਦਾ ਹਾਂ 
                     ਕਿ 
                     ਤੇਰੀ ਮਿੱਟੀ ਵਿੱਚ ਤੜਫ ਜਿੰਦਾ ਰਹੇ! 
                     ਕਦੇ ਮੁਕੰਮਲ ਨਾ ਹੋਵੇ ਤੇਰੀ ਤਲਾਸ਼……! 
  ਕਾਦਰ ਤੇ ਕੁਦਰਤ ਨਾਲ ਮੋਹ ਦਰਸ਼ਨ ਬੁੱਟਰ ਦੀ ਕਵਿਤਾ ਨੂੰ ਇਕ ਹੋਰ ਨਵਾਂ ਪਸਾਰ ਦੇਂਦੀ ਹੈ। ਕਵੀ ਅਨੁਸਾਰ ਅੱਜ ਦਾ ਮਨੁੱਖ ਕੁਦਰਤ ਨਾਲੋਂ ਟੁੱਟ ਕੇ ਜਿਥੇ ਬੇ- ਤਰਤੀਬੀ ਜਿੰਦਗੀ ਜਿਉਂ ਰਿਹਾ ਹੈ ਉਥੇ ਆਪਣੇ ਜੀਵਨ ਦੀ ਸਹਿਜਤਾ ਤੇ ਸੁਭਾਵਿਕਤਾ ਵੀ ਗੁਆ ਬੈਠਾ ਹੈ। ਕੁਦਰਤ ਦਾ ਹਰ ਵਹਿਣ ਮਨੁੱਖੀ ਜਿਦੰਗੀ ਨੂੰ ਨਵਾਂ ਹੁਲਾਰਾ ਦੇਂਦਾ ਹੈ ।ਕਵਿਤਾ ਦੇ ਭਾਵਨਤਮਕ ਸਿੱਟੇ ਅਨੁਸਾਰ ਕੁਦਰਤ ਹੀ ਸਾਨੂੰ ਬ੍ਰਹਿਮੰਡੀ ਚੇਤਨਾ ਦੇ ਨੇੜੇ ਲੈ ਕੇ ਜਾਂਦੀ ਹੈ ਤੇ ਅਸੀਂ ਅਨੰਦ ਦੀ ਸਿਖਰਲੀ ਅਵਸਥਾ ਤੀਕ ਪਹੁੰਚ ਸਕਦੇ ਹਾਂ। ਉਸਦੀ ਕਵਿਤਾ 'ਤੱਤ ਲੀਲਾ' ਅਨੁਸਾਰ ਅੱਗ , ਪਾਣੀ,ਹਵਾ,ਮਿੱਟੀ ਤੇ ਅਕਾਸ਼ ਰੂਪੀ ਪੰਜ ਭੂਤਕੀ ਤੱਤਾ ਦੇ ਕੁਦਰਤੀ ਗੁਣ ਹੀ ਮਨੁੱਖੀ ਜੀਵਨ ਨੂੰ ਸਿਰਜਨਾਤਮਕ ਊਰਜਾ ਪ੍ਰਦਾਨ ਕਰਦੇ ਹਨ । ਕਾਦਰ ਤੇ ਮਨੁੱਖ ਵਿਚਲੇ ਰਿਸ਼ਤੇ ਨੂੰ ਪਰਿਭਾਸ਼ਿਤ ਕਰਦਿਆਂ ਕਵੀ ਆਖਦਾ ਹੈ- 
  ਫੁਲ ਤੇਰੇ ਲਈ ਖਿੜਦੇ, 
  ਪੰਛੀ ਤੇਰੇ ਲਈ ਚਹਿਕਦੇ , 
  ਕੁਦਰਤ ਤੇਰੇ ਲਈ ਮੌਲਦੀ, 
  ਕੋਰੀ ਕੈਨਵਸ ਲਈ ਰੰਗ ਲੈ ਕੇ, 
  ਮੈਂ ਖੁਦ ਹਾਜ਼ਰ ਹਾਂ। 
  ਦਰਸ਼ਨ ਬੁੱਟਰ ਦੀਆਂ ਕਵਿਤਾਵਾਂ ਅਜੋਕੇ ਪੂੰਜੀਵਾਦੀ ਯੁਗ ਦੇ ਖਪਤ ਕਲਚਰ ਦੇ ਸ਼ਿਕਾਰ ਮਨੁਖ ਨੂੰ ਵਿਸ਼ੇਸ਼ ਤਰਸ ਦੀ ਨਿਗਾ੍ਹ ਨਾਲ ਵੇਖਦੀਆਂ ਹਨ । ਕਵੀ ਅਨੁਸਾਰ ਲਗਾਤਾਰ ਬੇਵਿਸ਼ਵਾਸ਼ੀ ਤੇ ਅਸੁਖਰੱਖਿਅਤਾ ਦੀ ਭਾਵਨਾ ਹੰਢਾ ਰਿਹਾ ਅੱਜ ਦਾ ਵਿਸ਼ਵੀ ਮਨੁੱਖ ਪਦਾਰਥਕ ਪ੍ਰਾਪਤੀਆਂ ਨਾਲ ਮਾਲਾਮਾਲ ਹੈ ਪਰ ਮਾਨਵੀ ਗੁਣਾਂ ਤੇ ਜ਼ਮੀਰ ਪੱਖੋਂ ਉਹ ਅਤਿਅੰਤ ਕੰਗਾਲੀ ਦੀ ਜੂਨ ਹੰਢਾ ਰਿਹਾ ਹੈ। ਉਸ ਦੀ ਕਵਿਤਾ ਦੱਸਦੀ ਹੈ ਕਿ ਜ਼ਮੀਰ ਵੇਚ ਕੇ ਖਰੀਦੀਆਂ ਸੁੱਖ ਸੁਵਿਧਾਵਾਂ ਮਨੁੱਖ ਲਈ ਪੂਰੀ ਤਰਾਂ ਸਵੈ-ਵਿਨਾਸ਼ਕ ਹਨ। ਸਮਾਜ ਦੀ ਪੁੰਜੀ ਅਧਾਰਤ ਮਨਸੂਈ ਪ੍ਰਗਤੀ ਅਤੇ ਉੱਤਰ-ਆਧੁਨਿਕਵਾਦ ਨੇ ਸੰਵੇਦਨਾਤਮਕ  ਪੱਧਰ ਤੇ ਸਾਡਾ ਨਾ ਪੂਰੇ ਜਾਣ ਯੋਗ ਨੁਕਸਾਨ ਕੀਤਾ ਹੈ। ਸਾਡੀ ਅਜੋਕੀ ਸਮਾਜਿਕ ਹੋਂਦ 'ਤੇ ਇਸ ਤੋਂ ਗੰਭੀਰ ਤੇ ਸੂਖਮ ਵਿਅੰਗ ਹੋਰ ਕੀ ਹੋ ਸਕਦਾ ਹੈ- 
  ਬੇਗਾਨੀ ਪੀੜ ਦੇ ਰੂਬਰੂ ਹੁੰਦਿਆਂ 
  ਕੋਸਮੈਟਿਕੀ ਅੱਥਰੂ ਵਹਾ ਕੇ ਸੁਰਖਰੂ ਹੋਈਏ 
  ਸਾਡੇ ਹਾਸੇ ਹੀ ਨਹੀਂ  
  ਹਾਉਂਕੇ ਵੀ ਉਤੱਰ ਆਧੁਨਿਕ ਹੋ ਗਏ 

               ਇਸ ਪੁਸਤਕ ਵਿਚ ਸ਼ਾਮਿਲ ਕਵਿਤਾਵਾਂ ਸਮਾਜਿਕ ਪ੍ਰਗਤੀ ਦੇ ਨਾਂ ਤੇ ਹੋ ਰਹੇ ਸਮਾਜਿਕ ਨੁਕਸਾਨ ਦੀ ਪੂਰਤੀ ਲਈ ਆਪਣੇ ਵਲੋਂ ਯਥਾਸੰਭਵ ਯੋਗਦਾਨ ਪਾਉਣ ਦੀ ਭਰਪੂਰ ਕੋਸ਼ਿਸ਼ ਕਰਦੀਆਂ ਹਨ। ਇਹ ਕਵਿਤਾਵਾਂ ਸਮਾਜ ਵਿਚ ਦੂਹਰੀ ਗੁਲਾਮੀ ਭੋਗ ਰਹੇ ਨਾਰੀ ਵਰਗ ਦੀਆਂ ਸੰਵੇਦਨਾਵਾਂ ਨੂੰ ਸੰਘਰਸ਼ ਦੀ ਭਾਵਨਾ ਵਿਚ ਤਬਦੀਲ ਕਰਨ ਸੰਬਧੀ ਵੀ ਸੁਹਿਰਦ ਕੋਸ਼ਿਸ਼ ਕਰਦੀਆਂ ਹਨ।ਇਨ੍ਹਾ ਕਵਿਤਾਵਾਂ ਦੀ ਭਾਵਨਾਤਮਕ ਪਹੁੰਚ ਪਾਠਕੀ ਮਨਾਂ ਵਿਚ ਤਾਜਗੀ ਦੇ ਅਹਿਸਾਸ ਪੈਦਾ ਕਰਦੀ ਹੈ। ਪੁਸਤਕ ਵਿਚ ਸ਼ਾਮਿਲ ਹਰ ਕਵਿਤਾ ਦੀ ਦੂਸਰੀ ਪੜਤ ਉਸਦੇ ਸੁਹਜ ਸਵਾਦ ਵਿਚ ਹੋਰ ਵਾਧਾ ਕਰਨ ਦੇ ਨਾਲ ਨਾਲ ਆਪਣੇ ਅਰਥਾਂ ਦੀ ਵਿਸ਼ਾਲਤਾ ਦਾ ਅਹਿਸਾਸ ਵੀ ਕਰਾ ਦੇਂਦੀ ਹੈ। ਉਸ ਵਲੋਂ ਮਨੁੱਖੀ ਮਨ ਦੀਆ ਦੋ ਅਵਸਥਾਵਾਂ ਦੀ ਸਮਾਨਤਰ ਪੇਸ਼ਕਾਰੀ ਕੀਤੇ ਜਾਣ ਸੰਬਧੀ ਕੀਤਾ ਨਵਾਂ ਤੇ ਨਿਵੇਕਲਾ ਤਜਰਬਾ ਪੰਜਾਬੀ ਕਵਿਤਾ ਦ ਿਵਿਆਪਕ ਅਭਿਵਿਅਕਤੀਗਤ ਸਮੱਰਥਾ ਦਾ ਪੁਖਤਾ ਗਵਾਹ ਬਣਦਾ ਹੈ । ਨਿਰਸੰਦੇਹ ਇਸ ਨਵੇਂ ਭਾਵ ਬੋਧ ਵਾਲੇ ਕਾਵਿ ਸੰਗ੍ਰਿਹ ਦੇ ਪ੍ਰਕਾਸ਼ਨ ਨਾਲ ਦਾਰਸ਼ਨਿਕ ਕਵਿਤਾ ਦੇ ਖੇਤਰ ਵਿੱਚ ਦਰਸ਼ਨ ਬੁੱਟਰ ਦੀ ਪਹਿਚਾਣ ਦੇ ਰੰਗ ਹੋਰ ਗੂੜ੍ਹੇ ਹੋਏ ਹਨ। 
  ------------------------------------------------------------