ਕਵਿਤਾਵਾਂ

 •    ਵਿਰਸਾ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਲੋਕ ਤੱਥ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਜੀਵਨ ਦੀ ਅਟੱਲ ਸਚਾਈ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਭਗਤ ਸਿੰਘ ਜਿਹਾ ਸੂਰਾ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
 •    ਦੋਹੇ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਹਕੀਕੀ ਗੱਲਾਂ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਦੋਹੇ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਕੁਦਰਤ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਜ਼ਿੰਦਗੀ ਚਲਦੀ ਸਾਹ ਦੇ ਨਾਲ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਬੋਲੀਅਾਂ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
 •    ਵੋਟ ਲੋਕਾਂ ਦਾ ਹਥਿਅਾਰ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਸਤਿਗੁਰ ਨਾਨਕ ਪ੍ਰਗਟਿਅਾ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਵੋਟਾਂ ਵਾਲੀ ਖੇਡ / ਜਸਵੀਰ ਸ਼ਰਮਾ ਦੱਦਾਹੂਰ (ਕਾਵਿ ਵਿਅੰਗ )
 •    ਪੁਰਾਤਨ ਪੰਜਾਬ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
 •    ਸ਼ੌਕ ਹੈ ਪੋਨੀ ਦਾ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
 •    ਪਾਖੰਡਵਾਦ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਤੇਰੀ ਜਿੰਦ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
 •    ਜੇ ਸਾਂਭਿਆ ਨਾ ਗਿਆ ਵਿਰਸਾ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 • ਸਭ ਰੰਗ

 •    ਕਲੀਆਂ ਤੇ ਗੀਤਾਂ ਦਾ ਰਚੇਤਾ 'ਦੇਵ ਥਰੀਕੇ ਵਾਲਾ' / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਚੰਗਾ ਆਚਰਣ ਮਨੁੱਖਤਾ ਦਾ ਦਰਪਣ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਆਤਮ ਵਿਸ਼ਵਾਸ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਕੰਜੂਸ ਧੰਨ ਧੰਨ ਕਹਿਣ ਦੇ ਕਾਬਿਲ ਹਨ / ਜਸਵੀਰ ਸ਼ਰਮਾ ਦੱਦਾਹੂਰ (ਵਿਅੰਗ )
 •    ਚੰਗੇ ਸੰਸਕਾਰ ਅਤੇ ਨੈਤਿਕ ਕਦਰਾਂ ਕੀਮਤਾਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਤੇਰੇ ਭਰੋਸੇ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਰਾਜੂ ਦੱਦਾਹੂਰ ਨੂੰ ਯਾਦ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਇਨਸਾਨ ਇਨਸਾਨੀਅਤ ਨੂੰ ਭੁਲਿਆ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਆਤਮ ਬਲ ਨਾਲ ਬੁਲੰਦੀਆਂ ਨੂੰ ਛੋਹਿਆ ਜਾ ਸਕਦਾ ਹੈ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਸਮੇਂ ਦੇ ਵੇਗ 'ਚ ਰੁੜ ਗਿਆ ਸਤਿਕਾਰ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਜਦੋਂ ਜੱਦੀ ਪਿੰਡ ਦੀ ਯੂਥ ਕਲੱਬ ਨੇ ਮਾਨ ਬਖ਼ਸ਼ਿਆ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਇਕ ਚੰਗੀ ਆਦਤ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਸਮਾਂ ਸਮਾਂ ਸਮਰੱਥ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਮੇਰੀ ਮੌਤ ਤੇ ਨਾ ਰੋਇਓ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਘਰ ਨੂੰ ਅਬਾਦ ਰੱਖਣ ਲਈ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਪੁਰਾਤਨ ਖੇਡਾਂ ਤੋਂ ਅਨਜਾਣ ਅਜੋਕੀ ਪੀੜ੍ਹੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਸੰਤ ਰਾਮ ਉਦਾਸੀ ਨੂੰ ਚੇਤੇ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਦਾਦਾ-ਦਾਦੀ ਅਤੇ ਅਜੋਕੀ ਪੀੜ੍ਹੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਜਦੋਂ ਸਾਲੀ ਨੇ ਖਵਾਇਆ ਦੇਸੀ ਮੁਰਗਾ / ਜਸਵੀਰ ਸ਼ਰਮਾ ਦੱਦਾਹੂਰ (ਵਿਅੰਗ )
 •    ਜਿੰਦਗੀ ਜਿਉਣ ਲਈ ਹੱਥੀ ਕਿਰਤ ਕਰਨਾ ਜਰੂਰੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਦ੍ਰਿੜ ਇਰਾਦੇ ਤੇ ਵਿਸਵਾਸ਼ ਵਿੱਚ ਹੀ ਛੁਪੀ ਹੈ ਰਹਿਮਤ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਬਾਬਾ ਸ਼ੇਖ ਫ਼ਰੀਦ ਜੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਚੇਤਿਆਂ ਵਿੱਚ ਵਸੀਆਂ ਪੁਰਾਤਨ ਖੇਡਾਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਵਿਰਸੇ ਦੀਅਾਂ ਬਾਤਾਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਦੇਖਣਾ ਹੈ ਚੰਨ / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
 •    ਛੰਦ ਬਗੀਚਾ / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
 •    ਗ਼ਦਰ ਲਹਿਰ ਦੇ ਸ਼ਹੀਦ / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
 •    ਰੰਗ ਬਰੰਗੇ ਫੁੱਲ (ਬਾਲ ਗੀਤ-ਸੰਗ੍ਰਹਿ) / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
 •    ਚੋਣ ਨਿਸ਼ਾਨ ਗੁੱਲੀ ਡੰਡਾ / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
 •    ਸਾਉਣ ਮਹੀਨੇ ਦਾ ਤੋਹਫ਼ਾ - ਬਿਸਕੁਟ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਸੂਰਜਾਂ ਦੇ ਵਾਰਿਸ (ਕਾਵਿ-ਸੰਗ੍ਰਹਿ) / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
 • ਪੁਰਾਤਨ ਖੇਡਾਂ ਤੋਂ ਅਨਜਾਣ ਅਜੋਕੀ ਪੀੜ੍ਹੀ (ਲੇਖ )

  ਜਸਵੀਰ ਸ਼ਰਮਾ ਦੱਦਾਹੂਰ   

  Email: jasveer.sharma123@gmail.com
  Cell: +91 94176 22046
  Address:
  ਸ੍ਰੀ ਮੁਕਤਸਰ ਸਾਹਿਬ India
  ਜਸਵੀਰ ਸ਼ਰਮਾ ਦੱਦਾਹੂਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਸਾਰੇ ਹੀ ਭਾਰਤ ਦੇਸ਼ ਵਿਚੋਂ ਪੰਜਾਬ ਸੂਬਾ ਐਸਾ ਸੂਬਾ ਹੈ ਜੋ ਕਿ ਹਮੇਸਾਂ ਸੁਰਖੀਆਂ ਵਿਚ ਰਹਿੰਦਾ ਹੈ। ਸਾਇਸੀ ਯੁਗ ਵਿਚ ਮਨੁੱਖ ਨੇ ਬਹੁਤ ਤਰੱਕੀ ਕੀਤੀ ਹੈ। ਬੇਸ਼ਕ  ਇਸ ਦੀ ਬਾਬਤ ਸਾਰੀ ਹੀ ਦੁਨੀਆਂ ਵਿਚੋਂ ਭਾਰਤ ਦੇਸ਼ ਉਗਲਾਂ ਤੇ ਗਿਣਿਆ ਜਾਣ ਵਾਲਾ ਦੇਸ਼ ਹੈ। ਪਰ ਪੰਜਾਬ ਪ੍ਰਾਂਤ ਆਪਣੇ ਪੰਜਾਬੀ ਪਹਿਰਾਵੇ, ਪੰਜਾਬੀ ਖਾਣੇ, ਪੰਜਾਬੀਆਂ ਦੇ ਵਧੀਆਂ ਤੇ ਮਿਠ ਬੋਲੜੇ ਸੁਭਾਅ ਨੇ ਸਾਰੇ ਹੀ ਦੇਸ਼ ਵਿਚ ਆਪਣੀ ਅਲੱਗ ਪਹਿਚਾਣ ਬਣਾਈ ਹੋਈ ਹੈ, ਕਿਉਂਕਿ ਗੁਰੂਆਂ , ਪੀਰਾਂ ਪੈਗੰਬਰਾਂ ਦੀ ਚਰਨ ਚੋਹ ਪੰਜਾਬ ਨੂੰ ਹੀ ਪ੍ਰਾਪਤ ਹੋਈ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਜੇਕਰ ਕਹਿ ਲਈਏ ਕਿ ਭਰਾਤਰੀ ਭਾਈਚਾਰੇ ਨਾਲ ਪੂਰਨ ਸਹਿਯੋਗ ਤੇ ਪਿਆਰ ਅਪਣੱਤ ਨਾਲ ਸਾਰੇ ਹੀ ਸਿਖ, ਮੁਸਲਮ, ਹਿੰਦੂ ਤੇ ਈਸਾਈਆਂ ਨੇ ਆਪਣੀ ਮਿਠਾਸ ਤੇ ਰਲਮਿਲ ਰਹਿਣ ਤੇ ਸਾਰੇ ਹੀ ਤਿਉਹਾਰ ਸਾਂਝੇ ਮਨਾਉਣ ਵਿਚ ਵੀ ਪੰਜਾਬ ਸੂਬਾ ਮੋਹਰੀ ਰਿਹਾ ਹੈ। ਸਮੇਂ ਦੇ ਵੇਗ ਨਾਲ ਸੱਭ ਕੁਝ ਹੀ ਬਦਲਦਾ ਰਹਿੰਦਾ ਹੈ , ਇਹ ਕੁਦਰਤੀ ਨੇਮ ਹੈ ਜੋ ਕੱਲ ਸੀ ਉਹ ਅੱਜ ਨਹੀਂ, ਜੋ ਅੱਜ ਹੈ ਉਹ ਕੱਲ ਨਹੀਂ ਰਹਿਣਾ। ਇਸੇ ਤਰ੍ਹਾਂ ਹੀ ਪੰਜਾਬ ਸੂਬੇ ਦੀਆਂ ਪੁਰਾਤਨ ਖੇਡਾਂ ਦੀ ਜੇ ਗੱਲ ਕਰੀਏ ਤਾਂ ਅੱਜ ਅਲੋਪ ਹੋਣ ਕੰਢੇ ਹਨ, ਕਿਉਂਕਿ ਜਿਵੇਂ ਕਹਿੰਦੇ ਹਨ ਕਿ ਨਵੀਆਂ ਗਡੀਆਂ, ਨਵੇਂ ਪਟੋਲੇ, ਠੀਕ ਇਸੇ ਤਰ੍ਹਾਂ ਹੀ ਅੱਜ ਕੱਲ੍ਹ ਦੇ ਮਾਡਰਨ ਬੱਚੇ ਉਹ (ਪੁਰਾਤਨ) ਖੇਡਾਂ ਨੂੰ ਬਿਲਕੁਲ ਭੁੱਲ ਚੁਕੇ ਹਨ, ਤੇ ਨਵੀਆਂ ਗੇਮਾਂ ਜਿਨ੍ਹਾਂ ਨੂੰ ਆਪਣੀ ਨਵੀਂ ਤਕਨੀਕ, ਜਾਂ ਵੀਡੀਓ ਗੇਮਾਂ, ਜਾਂ ਕੰਪਿਊਟਰ ਗੇਮਾਂ ਵੀ ਕਹਿ ਸਕਦੇ ਹਾਂ ਉਹ ਹੀ ਪ੍ਰਚਲਤ ਹਨ।
  ਪੁਰਾਤਨ ਖੇਡਾਂ ਦੇ ਵਿਚੋਂ ਪੇਂਡੂ ਬੱਚਿਆਂ ਦੀ ਬਹੁਤ ਹਰਮਨ ਪਿਆਰੀ ਖੇਡ ' ਗੁੱਲੀ ਡੰਡਾ' ਅੱਜ ਕਲ੍ਹ ਅਲੋਪ ਹੈ- ਜਿਸਨੂੰ ਧਰਤੀ ਦੇ ਵਿਚ ' ਰਾਬ੍ਹ' ਪੁਟਕੇ ਲੱਕੜ ਦੀ ਗੁੱਲੀ ਜੋ ਦੋ ਪਾਸੇ ਤੋਂ ਤਿਖੀ ਕਰਕੇ ਤਕਰੀਬਨ 6 ਇਚੀ ਹੁੰਦੀ ਸੀ ' ਰਾਬ੍ਹ' ਦੇ ਉਪਰ ਰੱਖ ਕੇ ਡੰਡੇ ਦੇ ਜੋਰ ਨਾਲ ਦੂਰ ਸਿਟਿਆ ਜਾਂਦਾ ਸੀ ਅਤੇ ਨਾਲ ਦਾ ਖਿਲਾਡੀ ਡੰਡੇ ਦਾ ਨਿਸ਼ਾਨਾ ਲੱਗਾਂਦਾ ਸੀ ਜੋ ਕਿ ਗੁਲੀ ਦੂਰ ਸੂਟਣ ਤੋਂ ਬਾਦ ' ਰਾਬ੍ਹ' ਦੇ ਉਪਰ ਰੱਖਿਆ ਹੁੰਦਾ ਸੀ, ਜੇਕਰ ਡੱਡੇ ਤੇ ਗੁਲੀ ਲੱਗ ਜਾਂਦੀ ਸੀ ਤਾਂ ਪਹਿਲੇ ਖਿਡਾਰੀ ਦੀ ਵਾਰ ਖਤਮ ਹੋ ਜਾਂਦੀ ਸੀ, ਜੇਕਰ ਨਾ ਲੱਗੇ ਤਾਂ ਉਹ ਗੁਲੀ ਨੂੰ ਦੁਬਾਰਾ ਦਨ ਲਗਾਂਦਾ ਸੀ ਤੇ ਫਿਰ ਉਹੀ ਖੇਡ ਦੁਬਾਰਾ ਸ਼ੁਰੂ ਹੁੰਦੀ ਸੀ। ਇਹ ਖੇਡ ਅੱਜ ਕੱਲ੍ਹ ਅਲੋਪ ਹੈ। ਇਸੇ ਤਰ੍ਹਾਂ ਇਕ ਹੋਰ ਖੇਡ ਜੋ ਕਿ ਬਹੁਤ ਦਿਮਾਗ ਵਾਲੀ ਖੇਡ ਸੀ ਜਿਸਨੂੰ ਪੁਰਾਤਨ ਸਮੇਂ ਵਿਚ 'ਬਾਰਾਂ ਟਾਹਣੀ' ਕਿਹਾ ਜਾਂਦਾ ਸੀ, ਅੱਜ ਕੱਲ ਇਸੇ ਹੀ ਖੇਡ ਨੂੰ 'ਸਤਰੰਜ' ਦੇ ਰੂਪ ਵਿਚ ਵੇਖਿਆ ਜਾ ਸਕਦਾ ਹੈ। ਬਾਰਾਂ ਟਾਹਣੀ ਖੇਡ ਵੀ ਛੋਟੀਆਂ ਵੱਡੀਆਂ ਜਾ ਕੋਈ ਵੀ ਐਸੇ ਗੀਟੇ ਰੱਖ ਕੇ 12 ਤੇ 12 ਦੋ ਖਿਡਾਰੀ ਖੇਡਦੇ ਸਨ, ਇਹ ਬਹੁਤ ਦਿਮਾਗ ਵਾਲੀ ਖੇਡ ਸੀ ਇਹ ਖੇਡ ਵੀ ਅੱਜ ਕੱਲ ਅਲੋਪ ਹੈ-ਇਸੇ ਤਰ੍ਹਾਂ ਪੇਂਡੂ ਬੱਚਿਆਂ ਦੇ ਵਿਚ ਕੱਚ ਦੀਆਂ ਗੋਲੀਆਂ ਜਾਂ 'ਬੰਟੇ' ਵੀ ਕਹਿੰਦੇ ਸਨ ਉਨ੍ਹਾਂ ਦੀਆਂ ਕਾਫੀ ਰੋਮਾਚਿਕ ਖੇਡਾ ਖੇਡਦੇ ਸਨ ਜਿਨ੍ਹਾਂ ਵਿਚ ' ਪਿਲ ਚੋਟ', ' ਪੂਰਨੋਕਾਂ', 'ਕਲੀ ਜੋਟਾਂ' ਅਤੇ ਕਈ ਹੋਰ ਵੀ। ਇਹ ਖੇਡਾਂ ਖੇਡਦੇ ਖੇਡਦੇ ਬੱਚੇ ਕਈ ਵਾਰ ਆਪਣੇ ਖੇਸ ਕੰਬਲ ਜਾਂ ਲੋਈਆਂ ਵੀ ਚੋਰੀ ਕਰਾ ਲੈਂਦੇ ਸਨ ਕਿਉਂਕਿ ਇਕ ਵਾਰ ਖੇਡਣ ਲੱਗਣ ਕਰਕੇ ਇਹ ਐਸੀਆਂ ਖੇਡਾਂ ਸਨ, ਹੱਟਣ ਨੂੰ ਦਿਲ ਨਹੀਂ ਸੀ ਕਰਦਾ ਅਤੇ ਚਾਅ ਚਾਅ ਦੇ ਵਿਚ ਜਦੋਂ ਇਕ ਪਾਸੇ ਦੀ ਜਿੱਤ ਹੋ ਜਾਂਦੀ ਸੀ ਤਾਂ ਖੁਸੀ ਦੇ ਵਿਚ ਹੀ ਸੱਭ ਕੁਝ ਭੁਲ ਜਾਂਦੇ ਸਨ। ਅੱਲੜ ਉਮਰ ਦੇ ਬੱਚੇ ਕਾਫੀ ਨੁਕਸਾਨ ਕਰਾ ਲੈਂਦੇ ਸਨ ਸਮੇਂ ਚੰਗੇ ਸਨ, ਬੱÎਚਿਆਂ ਨੂੰ ਮਾਤਾ ਪਿਤਾ ਨੇ ਥੋੜਾ ਬਹੁਤ ਘੂਰਨਾ, ਪਰ ਫਿਰ ਗੱਲ ਉਥੇ ਹੀ ਅਗਲੇ ਦਿਨ ਫਿਰ ਉਹੀ ਵਰਤਾਰਾ। ਉਨ੍ਹਾਂ ਸਮਿਆਂ ਦੇ ਵਿਚ 15-15 ਜਾਂ 16-16 ਸਾਲਾਂ ਦੇ ਲੜਕੇ ਤੇ ਲੜਕੀਆਂ ਆਮ ਹੀ ਇਕੱਠੇ ਖੇਡਦੇ ਸਨ, ਕੋਈ ਤੇਰ ਮੇਰ ਨਹੀਂ ਸੀ- ਸਮੇਂ ਵਧੀਆ ਸਨ, ਮਾਤਾ ਪਿਤਾ ਨੂੰ ਵੀ ਬੱਚਿਆਂ ਤੇ ਭਰੋਸਾ ਹੁੰਦਾ ਸੀ ਕੋਈ ਕਿਸੇ ਕਿਸਮ ਦੀ ਗਲਤ ਹਰਕਤਾਂ ਦਾ ਕੋਈ ਨਾਮੋਨਸ਼ਾਨ ਵੀ ਨਹੀਂ ਸੀ । ਮਾਤਾ ਪਿਤਾ ਨੂੰ ਆਪਣੀ ਔਲਾਦ ਤੇ ਪੂਰਨ ਭਰੋਸਾ ਹੁੰਦਾ ਸੀ। ਇਸੇ ਤਰ੍ਹਾਂ ਹੀ ਇਕ ਖੇਡ ਕੋਟਲਾ ਸ਼ਪਾਕੀ ਵੀ ਕਾਫੀ ਖੇਡੀ ਜਾਂਦੀ ਸੀ, ਜਿਸਨੂੰ ਲੜਕੇ ਅਤੇ ਲੜਕੀਆਂ ਰਲਕੇ ਜਾਂ ਅਲੱਗ ਅਲੱਗ ਵੀ ਖੇਡ ਸਕਦੇ ਸਨ ਇਹ ਤਾਂ ਕਿਸੇ ਸਮੇਂ ਛੋਟੇ ਸਕੂਲਾਂ ਵਿਚ ਖੇਡੀ ਜਾਂਦੀ ਰਹੀ ਹੈ, ਇਕ ਬੱਚਾ ਕਿਸੇ ਕੱਪੜੇ ਕੋਟਲੇ (ਭਾਵ ਵੱਟ ਦੇ ਕੇ ਵੱਟੇ ਰੱਸੇ ) ਸਾਰਿਆਂ ਦੇ ਵਿਚ ਵੀ ਘੁੰਮ ਕੇ ਕਹਿੰਦਾ ਕਿ '' ਕੋਟਲਾ ਛਪਾਕੀ ਜਿੰਮੇ ਰਾਤ ਆਈ ਹੈ, ਜਿਹੜਾ ਅੱਗੇ ਪਿਛੇ ਵੇਖੂ ਉਹਦੀ ਸ਼ਾਮਤ ਆਈ ਹੈ''- ਭਾਵ ਜਿਹੜਾ ਵੀ ਕੋਈ ਪਿਛੇ ਝਾਕਦਾ ਸੀ ਉਸ ਉਪਰ ਉਸੇ ਰੱਸੇ ਨਾਲ ਇਕ ਪਟਕਾ ਮਾਰਿਆ ਜਾਂਦਾ ਸੀ, ਇਸੇ ਤਰ੍ਹਾਂ ਚਲਦੇ 2 ਕੋਟਲੇ ਵਾਲੇ ਲੜਕੇ ਨੇ ਉਹ ਕੋਟਲਾ (ਭਾਵ  ਰੱਸਾ) ਕਿਸੇ ਦੇ ਮਗਰ ਰੱਖਣਾ ਹੁੰਦਾ ਸੀ ਤੇ ਅੱਗੇ ਉਹਦੀ ਵਾਰੀ ਸ਼ੁਰੂ ਹੁੰਦੀ ਸੀ- ਅੱਜ ਕੱਲ੍ਹ ਦੇ ਅਜੋਕੇ ਸਮੇਂ ਦੇ ਮਾਡਰਨ ਬੱਚੇ ਇਸ ਤੋਂ ਬਿਲਕੁਲ ਅਣਭਿਜ ਹਨ ਤੇ ਇਹ ਖੇਡ ਖੋਹ ਖੋਹ ਦੇ ਰੂਪ ਵਿਚ ਪ੍ਰਚਲਿਤ ਹੋ ਚੁੱਕੀ ਹੈ।
  ' ਖੁਦੋ ਖੁੰਡੀ' ਇਹ ਖੇਡ ਵੀ ਖੁਲੇ ਮੈਦਾਨਾਂ ਵਿਚ ਖੇਡਣ ਵਾਲੀ ਬਹੁਤ ਹੀ ਰੋਮਾਂਚਕ ਖੇਡ ਰਹੀ ਹੈ , ਇਸਨੂੰ ਅਜੋਕੀ ਪੀੜ੍ਹੀ ਨਹੀਂ ਜਾਂਣਦੀ ਜਾਂ ਇਹ ਕਹਿ ਲਈਏ ਕਿ ਕਿਸੇ ਦੇ ਕੋਲ ਅੱਜ ਕੱਲ੍ਹ ਸਮੇਂ ਦੇ ਨਾਲ ਨਾਲ ਐਸੇ ਖੁੱਲ੍ਹੇ ਮੈਦਾਨ ਵੀ ਨਹੀਂ ਰਹੇ। ਹੁਣ ਇਸਦਾ ਨਾਮ ਕ੍ਰਿਕਟ ਵਿਚ ਤਬਦੀਲ ਹੋ ਚੁੱਕਾ ਹੈ। ਇਸੇ ਤਰ੍ਹਾਂ ਗੀਟੇ ਖੇਡਣ ਦੀ ਖੇਡ ਵੀ ਕਾਫੀ ਪ੍ਰਚਲਿਤ ਰਹੀ ਹੈ ਜਿਸਨੂੰ ਜਿਆਦਾਤਰ ਛੋਟੀਆਂ ਬੱਚੀਆਂ ਖੇਡਦੀਆਂ ਸਨ- ਗੀਟੇ ਸਮੇਂ ਦੇ ਮੁਤਾਬਕ ਬਣਾ ਲੈਂਦੀਆਂ ਸਨ ਜੋ ਕਿ ਬਾਦ ਦੇ ਵਿਚ ਬਜਾਰਾਂ ਦੇ ਵਿਚ ਵੀ ਉਪਲੱਬਧ ਹੋ ਜਾਂਦੇ ਸਨ- ਪਰ ਇਹ ਵੀ ਖੇਡ ਅੱਜ ਕੱਲ ਅਲੋਪ ਹੋ ਚੁੱਕੀ ਹੈ। ਪੰਜਾਬ ਦੇ ਵਿਚ ਸਾਰੇ ਹੀ ਪ੍ਰਾਂਤ ਵਿਚ ਪੰਜਾਬੀ ਬੋਲੀ ਜਾਂਦੀ ਹੈ ਹਾਂ ਥੋੜੇ ਵਕਫੇ ਭਾਵ 25-30 ਕਿਲੋਮੀਟਰ ਤੋਂ ਬਾਦ ਪੰਜਾਬੀ ਬੋਲੀ ਦੇ ਵਿਚ (ਇਲਾਕੇ ਦੇ ਹਿਸਾਬ ਨਾਲ) ਥੋੜਾ ਅੰਤਰ ਆ ਜਾਂਦਾ ਹੈ, ਭਾਵੇਂ ਉਸ ਇਲਾਕੇ ਦੇ ਵਿਚ ਇਨ੍ਹਾਂ ਉਪਰੋਕਤ ਖੇਡਾਂ ਦੇ ਨਾਵਾਂ ਦੀ ਥੋੜੀ ਬਹੁਤ ਭਿੰਨਤਾ ਹੋਵੇ, ਪਰ ਇਹ ਖੇਡਾਂ ਸਾਰੇ ਹੀ ਪੰਜਾਬ ਵਿਚ ਹੀ ਪ੍ਰਚਲਿਤ ਰਹੀਆਂ ਹਨ।
  ਇਸੇ ਤਰ੍ਹਾਂ 'ਤਾਸ਼' ਦੀਆਂ ਖੇਡਾਂ ਤਾ ਭਾਵੇਂ 52 (ਜਿੰਨੇ ਪੱਤੇ ਹੁੰਦੇ ਹਨ) ਹੀ ਹਨ- ਪਰ ਪ੍ਰਚੱਲਤ ਜ਼ਿਆਦਾਤਰ ਸੀਪ, ਸਰਾਂ ਬਣਾਉਣੀਆਂ, ਘੜਵੰਜ ਜਾਂ ਭਾਬੀ ਦਿਉਰ ਹੀ ਸਨ। ਇਹ ਖੇਡਾਂ ਵੀ ਸਮੇਂ ਦੇ ਮੁਤਾਬਕ ਅਤੇ ਆੜੀਆਂ ਦੇ ਹਿਸਾਬ ਨਾਲ ਖੇਡੀਆਂ ਜਾਂਦੀਆਂ ਰਹੀਆਂ ਹਨ, ਇਹ ਖੇਡਾਂ ਜਿਆਦਾਤਰ ਸੱਥਾਂ ਦਾ (ਪਿੰਡ ਦੀਆਂ ਸੱਥਾਂ) ਸ਼ਿੰਗਾਰ ਰਹੀਆਂ ਹਨ , ਪੁਰਾਤਨ ਬਜੁਰਗ ਸੀਪ ਦੀ ਖੇਡ ਬੜੇ ਸ਼ੌਕ ਦੇ ਨਾਲ ਖੇਡਦੇ ਰਹੇ ਹਨ ਅਤੇ ਇਸ ਨੂੰ ਉਹ ਆਪਣੀ ਉਮਰ ਦੇ ਹਿਸਾਬ ਨਾਲ ਟਾਈਮ ਪਾਸ ਜਾਂ ਮਨੋਰੰਜਨ ਦਾ ਵਧੀਆ ਸਾਧਨ ਸਮਝਦੇ ਸਨ। ਉਹਨਾਂ ਦੇ ਕਹਿਣ ਮੁਤਾਬਕ ਜੇਕਰ ਤਾਸ਼ ਦੀ ਕਿਸੇ ਵੀ ਖੇਡ ਵਿਚ ਕੋਈ ਤੀਸਰਾ ਆਦਮੀ ਬੋਲਦਾ ਸੀ ਜਾਂ ਦਖਲਅੰਦਾਜੀ ਕਰਦਾ ਸੀ ਤਾਂ ਖੇਡ ਦਾ ਸਵਾਦ ਕਿਰਕਰਾ ਹੋ ਜਾਂਦਾ ਸੀ। ਅਤੇ ਕਈ ਕਈ ਵਾਰ ਤਾਂ ਕਈ ਅੜਬ ਸੁਭਾਅ ਦੇ ਬਜੁਰਗ ਇਕ ਦੂਸਰੇ ਨਾਲ ਖਹਿਬੜ ਵੀ ਪੈਂਦੇ ਸਨ। ਉਨ੍ਹਾਂ ਦਾ ਭਾਵ ਇਹੀ ਸੀ ਕਿ ਬਿਨ੍ਹਾਂ ਕਿਸੇ ਬੋਲ ਚਾਲ ਜਾਂ ਦਖਲ ਅੰਦਾਜੀ ਤੋਂ ਖੇਡ ਦਾ ਲੁਤਫ ਲੈਣਾ ਚਾਹੀਦਾ ਹੈ। ਤਾਸ਼ ਦੀ ਭਾਬੀ ਦਿਉਰ ਵਾਲੀ ਖੇਡ ਨੌਜਵਾਨਾਂ ਦੀ ਖੇਡ ਰਹੀ ਹੈ ਇਹ ਖੇਡ 4-5 ਜਾਂ 6 ਜਣੇ ਵੀ ਖੇਡ ਲੈਂਦੇ ਸਨ ਜਿਸਦੇ ਪੱਤੇ ਪਹਿਲਾ ਖਤਮ ਹੋ ਜਾਂਦੇ ਸਨ ਉਹ ਜਿਤਦੇ ਰਹਿੰਦੇ ਸਨ ਤੇ ਜਿਸ ਦੇ ਕੋਲ ਪੱਤੇ ਬੱਚ ਜਾਂਦੇ ਸਨ ਭਾਵ ਖਤਮ ਨਹੀਂ ਸਨ ਹੁੰਦੇ ਉਸ ਨੂੰ ਆਖੀਰ ਵਿਚ ਭਾਬੀ ਕਿਹਾ ਜਾਂਦਾ ਸੀ ਅਤੇ ਮਖੌਲ ਕਰਦੇ ਸਨ, ਪਰ ਸੀਮਤ ਰਹਿ ਕੇ ਕਿਉਂਕਿ ਹਰ ਇਕ ਵਿਚ ਬਰਦਾਸ਼ਤ ਦਾ ਮਾਦਾ ਸੀ, ਇਖਲਾਕ ਤੋਂ ਡਿਗਿਆ ਹੋਇਆ ਐਸਾ ਕੋਈ ਵੀ ਸ਼ਬਦ ਨਹੀਂ ਸੀ ਵਰਤਿਆ ਜਾਂਦਾ। ਜਿਸ ਨਾਲ ਭਾਬੀ ਬਨਣ ਵਾਲੇ ਲੜਕੇ ਦਾ ਮਨ ਦੁਖੀ ਹੋਵੇ ਐਸੀਆਂ ਖੇਡਾਂ ਸ਼ਰਤਾਂ ਲਗਾ ਕੇ ਵੀ ਖੇਡੀਆਂ ਜਾਂਦੀਆਂ ਰਹੀਆਂ ਹਨ।  ਇਸੇ ਖੇਡ ਦਾ ਬਲਦਵਾ ਨਾਮ ' ਪੱਤਾ ਮੋੜ ' ਵੀ ਰਿਹਾ ਹੈ। ਇਕ ਹੋਰ ਖੇਡ ਖਿਦੋ ਦੀਆਂ ਬੱਚੀਆਂ ਪੌਣੀਆਂ ਵੀ ਖੇਡੀ ਜਾਂਦੀ ਰਹੀ ਹੈ। ਜੋ ਕਿ ਕਾਫੀ ਰੋਮਾਚਿਕ ਸੀ ਅਤੇ ਬੱਚੀਆਂ ਦੀ ਗਿਣਤੀ ਕਰਕੇ ਟਾਈਮ ਦੇ ਮੁਤਾਬਕ ਜਿਹੜਾ ਜਿਆਦਾ ਬੱਚੀਆਂ ਪਾਉਂਦਾ ਸੀ ਉਸਨੂੰ ਜੇਤੂ ਸਮਝਿਆ ਜਾਂਦਾ ਸੀ। 
  ਪਰ ਅਜੋਕੇ ਸਮੇਂ ਦੇ ਵਿਚ ਬੱਚੇ ਇਨ੍ਹਾਂ ਗੇਮਾਂ (ਖੇਡਾਂ) ਤੋਂ ਬਿਲਕੁਲ ਅਨਜਾਣ ਹਨ, ਅੱਜ ਕੱਲ ਇਨ੍ਹਾਂ ਦੀ ਜਗਾਂ ਮੋਬਾਇਲ ਗੇਮਾਂ, ਵੀਡੀਓ ਗੇਮਾਂ, ਕੰਪਿਊਟਰ ਗੇਮਾਂ ਨੇ ਲੈ ਲਈ ਹੈ। ਭਾਵੇਂ ਕਿ ਇਹ ਸਾਰੀਆਂ ਖੇਡਾਂ ਸ਼ਹਿਰੀ ਬੱਚੇ ਹੀ ਖੇਡਦੇ ਹਨ, ਪਰ ਪੇਂਡੂ ਬੱਚੇ ਵੀ ਕਿਸੇ ਤਰ੍ਹਾਂ ਨਾਲ ਇਨ੍ਹਾਂ ਤੋ ਪਿਛੇ ਨਹੀਂ ਹਨ ਕਿਉਂਕਿ ਪਿੰਡਾਂ ਵਿਚ ਵੀ ਸਾਰੀਆਂ ਸਹੂਲਤਾਂ ਮਿਲਿਆ ਹੋਈਆਂ ਹਨ। ਬੇਸ਼ਕ ਉਪਰੋਕਤ ਪੁਰਾਤਨ ਖੇਡਾਂ ਅਲੋਪ ਹੋ ਰਹੀਆਂ ਹਨ ਪਰ ਇਨ੍ਹਾਂ ਦੇ ਨਾਲ ਜੋ ਬੱਚੇ ਤੰਦਰੁਸਤ ਜਾਂ ਸਿਹਤਵਾਰ, ਬੀਮਾਰੀਆਂ ਤੋਂ ਬਚੇ ਹੋਏ ਸਨ ਇਸਦੇ ਉਲਟ ਅਜੋਕੀ ਪੀੜ੍ਹੀ ਨੂੰ ਕਾਫੀ ਕਠਿਨਾਈਆਂ ਆ ਰਹੀਆਂ ਹਨ ਜਿਵੇਂ ਕਿ ਛੋਟੇ ਬੱਚਿਆਂ ਦੇ ਐਨਕਾਂ ਲੱਗਣੀਆਂ, ਸਰੀਰਕ ਪੱਖੋਂ ਤੰਦਰੁਸਤ ਨਾ ਹੋਣਾ, ਸੁਭਾਅ ਦੇ ਵਿਚ ਅੜੀਅਲ ਪਣ ਆ ਰਿਹਾ ਹੈ। ਅਜੋਕੇ ਮਾਂ ਬਾਪ ਉਨ੍ਹਾਂ ਨੂੰ ਇਨ੍ਹਾਂ ਖੇਡਾਂ ਨੂੰ ਜਾਣੂ ਕਰਵਾਉਣ ਦੀ ਬਜਾਏ ਛੋਟੇ ਬੱਚਿਆਂ ਦੇ ਹੱਥਾਂ 'ਚ ਮੋਬਾਇਲ ਦੇ ਰਹੇ ਹਨ, ਜਿਨ੍ਹਾਂ ਦਾ ਪ੍ਰਭਾਵ ਅੱਜ ਦੇ ਹਰ ਇਨਸਾਨ ਨੂੰ ਭਲੀ ਭਾਂਤ ਪਤਾ ਹੈ। ਅਜੋਕੇ ਸਮੇਂ ਦੇ ਬੱਚੇ ਸਭ ਤੋਂ ਜਿਆਦਾ ਕਮਜੋਰ ਅਤੇ ਫੁਲਦੇ ਭਾਵ ਮੋਟਾਪੇ ਦੀਆਂ ਬੀਮਾਰੀਆਂ ਸਹੇੜ ਰਹੇ ਹਨ, ਅਜਿਹੀਆਂ ਉਪਰੋਕਤ ਪੁਰਾਤਨ ਖੇਡਾਂ ਤੋਂ ਬਿਲਕੁਲ ਅਣਜਾਣ ਹਨ ਜਿਨ੍ਹਾਂ ਨਾਲ ਸ਼ਰੀਰਕ ਅਭਿਆਸ ਅਤੇ ਤੰਦਰੁਸਤੀ ਰਹਿੰਦੀ ਸੀ ਕੋਈ ਵੀ ਬੀਮਾਰੀ ਨੇੜੇ ਨਹੀਂ ਸੀ ਆਉਂਦੀ। ਇਹ ਠੀਕ ਹੈ ਕਿ ਸਾਇਸੀ ਯੁਗ ਦੇ ਵਿਚ ਅਸੀਂ ਤਰੱਕੀ ਕੀਤੀ ਹੈ ਅਤੇ ਕਰ ਵੀ ਰਹੇ ਹਾਂ, ਪਰ ਮਾਂ ਬਾਪ ਦਾ ਫਰਜ ਬਣਦਾ ਹੈ ਕਿ ਉਹ ਉਨ੍ਹਾਂ ਨੂੰ ਪੰਜਾਬ ਦੇ ਪੁਰਾਤਨ ਵਿਰਸੇ ਤੋਂ ਅਤੇ ਪੁਰਾਤਨ ਖੇਡਾਂ ਤੋਂ ਜਾਣੂੰ ਕਰਵਾਉਣ ਅਤੇ ਦੱਸਣ ਕਿ ਤੁਹਾਡੇ ਬਾਪ- ਦਾਦੇ ਜਾਂ ਪੁਰਾਣੇ ਬਜ਼ੁਰਗ ਐਸੀਆਂ ਖੇਡਾਂ ਖੇਡਦੇ ਰਹੇ ਹਨ, ਤਾਂ ਕਿ ਉਨ੍ਹਾਂ ਦੇ ਦਿਲੋਂ ਦਿਮਾਗ ਤੇ ਵੀ ਥੋੜਾ ਬਹੁਤ ਪੁਰਾਤਨ ਵਿਰਸੇ ਨਾਲ ਪਿਆਰ ਬਣਿਆ ਰਹੇ।