ਧ੍ਰਿਤਰਾਸ਼ਟਰ - 10 (ਸਵੈ ਜੀਵਨੀ )

ਐਸ ਤਰਸੇਮ (ਡਾ)   

Email: starsemnazria@gmail.com
Phone: +91 1675 258879
Cell: +91 95015 36644
Address: ਸੰਤ ਕਾਲੋਨੀ, ਸਟੇਡੀਅਮ ਰੋਡ
ਮਾਲੇਰਕੋਟਲਾ India 148023
ਐਸ ਤਰਸੇਮ (ਡਾ) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਆਓ ਫੇਰ ਧੌਲੇ ਚੱਲੀਏ ਤੇ ਰੂੜੇਕੇ ਵੀ

ਮੇਰੇ ਵਿਆਹ ਵਿਚ ਸਕੂਲ ਵਿਚੋਂ ਪ੍ਰਿੰਸੀਪਲ ਤੋਂ ਬਿਨਾਂ ਹੋਰ ਕੋਈ ਨਹੀਂ ਸੀ ਗਿਆ। ਉਹ ਵੀ ਸਵੇਰ ਦੀ ਚਾਹ-ਪਾਣੀ ਪੀ ਕੇ ਹੀ ਮੁੜ ਆਇਆ ਸੀ। ਧੌਲੇ ਗਏ ਨੂੰ ਮੈਨੂੰ ਦੋ ਮਹੀਨੇ ਹੀ ਹੋਏ ਸਨ। ਇਸ ਲਈ ਪਿੰਡ ਵਿਚ ਵੀ ਕਿਸੇ ਨਾਲ ਕੋਈ ਲਿਹਾਜ਼ ਨਹੀਂ ਸੀ ਬਣੀ। ਮੈਂ ਸਕੂਲ ਦੇ ਮਾਸਟਰਾਂ ਤੇ ਧੌਲੇ 'ਚੋਂ ਕਿਸੇ ਵੀ ਬੰਦੇ ਦੇ ਵਿਆਹ ਵਿਚ ਸ਼ਾਮਲ ਨਾ ਹੋਣ 'ਤੇ ਅੰਦਰੋ-ਅੰਦਰੀ ੁਂਸ਼ ਸੀ। ਕਾਰਨ ਇਹ ਸੀ ਕਿ ਕਿਸੇ ਨੇ ਮੇਰੀ ਪਤਨੀ ਨੂੰ ਵੇਖਿਆ ਨਹੀਂ ਸੀ। ਲੋਕ ਅੰਦਰਲੀ ਗੱਲ ਨੂੰ ਨਹੀਂ ਸਮਝਦੇ। ਉਹਨਾਂ ਨੂੰ ਕਿਸੇ ਦੇ ਦੁੱਖ-ਸੁਖ ਨਾਲ ਕੀਫ ਕੰਨੋ-ਕੰਨੀਂ ਮੇਰੀ ਪਤਨੀ ਦੇ ਮੋਟੀ ਹੋਣ ਨੂੰ ਸ਼ੁਗਲ ਸਮਝ ਕੇ ਗੱਲਾਂ ਕਰਨੀਆਂ ਸਨ। ਪਰ ਸਾਲ ਪਿੱਛੋਂ ਜਦੋਂ ਅਸੀਂ ਧੌਲੇ ਆ ਗਏ ਸੀ, ਉਦੋਂ ਸਭ ਨੂੰ ਪਤਨੀ ਬਾਰੇ ਪਤਾ ਲੱਗ ਹੀ ਗਿਆ ਸੀ ਪਰ ਜਿਸ ਤਰ੍ਹਾਂ ਦਾ ਮੇਰੇ ਅੰਦਰ ਡਰ ਸੀ, ਉਸ ਕਿਸਮ ਦਾ ਕੁਝ ਨਹੀਂ ਸੀ ਹੋਇਆ। ਸਾਲ ਦੇ ਅੰਦਰ ਅੰਦਰ ਮੈਂ ਵੀ ਕੁਝ ਭਾਰਾ ਜਿਹਾ ਲੱਗਣ ਲੱਗ ਪਿਆ ਸੀ। ਕੁਝ ਮੇਰੀ ਪਤਨੀ ਪਹਿਲਾਂ ਨਾਲੋਂ ਪਤਲੀ ਹੋ ਗਈ ਸੀ। ਮੈਂ ਉਸ ਨੂੰ ਡਾਇਟਿੰਗ ਕਰਨ ਦੀ ਖਾਸ ਹਦਾਇਤ ਕੀਤੀ ਹੋਈ ਸੀ ਤੇ ਉਸ ਨੂੰ ਵੀ ਮਹਿਸੂਸ ਹੋ ਰਿਹਾ ਸੀ ਕਿ ਉਸ ਨੂੰ ਆਪਣਾ ਵਜ਼ਨ ਘਟਾਉਣਾ ਚਾਹੀਦਾ ਹੈ।
ਵਿਆਹ ੧ਂ ਦਸੰਬਰ ੧੯੬੬ ਦਾ ਸੀ। ਕੁਝ ਦਿਨ ਪਿੱਛੋਂ ਹੀ ਦਸੰਬਰ ਦੀਆਂ ਛੁੱਟੀਆਂ ਹੋ ਗਈਆਂ ਸਨ। ਜਨਵਰੀ-ਫਰਵਰੀ ਮੈਂ ਸਾਇਕਲ 'ਤੇ ਜਾਣ ਦੀ ਥਾਂ ਬਰਾਸਤਾ ਹੰਢਿਆਇਆ ਕੈਂਚੀਆਂ ਬਸ 'ਤੇ ਜਾਂਦਾ ਰਿਹਾ। ਇਸ ਨਾਲ ਥਕਾਵਟ ਵੀ ਨਹੀਂ ਸੀ ਹੁੰਦੀ ਅਤੇ ਰਾਤ ਨੂੰ ਦਸਵੀਂ ਦੇ ਦੋ ਮੁੰਡਿਆਂ ਨੂੰ ਪੜ੍ਹਾਉਣਾ ਵੀ ਸੌਖਾ ਲਗਦਾ ਸੀ। ਇਹ ਦੋਵੇਂ ਮੁੰਡੇ ਭਰਾ ਦੇ ਕਿਸੇ ਲਿਹਾਜ਼ੀ ਦੇ ਬੱਚੇ ਸਨ ਤੇ ਸੀ ਵੀ ਸੌ ਫੀਸਦੀ ਮੁਫਤੀਂੋਰੇ। ਦਰਸ਼ਨਾ ਦੇਵੀ ਨੂੰ ਉਹਨਾਂ ਦਾ ਰਾਤ ਨੂੰ ਆਉਣਾ ਬਿਲਕੁਲ ਚੰਗਾ ਨਹੀਂ ਸੀ ਲਗਦਾ ਪਰ ਵਿਚਾਰੀ ਬੋਲ ਕੁਝ ਨਹੀਂ ਸੀ ਸਕਦੀ। ਭਰਾ ਦੀ ਹੁਕਮ ਅਦੂਲੀ ਵੀ ਮੈਂ ਨਹੀਂ ਸੀ ਕਰ ਸਕਦਾ। ਮੈਨੂੰ ਇਹ ਵੀ ਖਆਿਲ ਸੀ ਕਿ ਦੋਹਾਂ ਮੁੰਡਿਆਂ 'ਚੋਂ ਇਕ ਦਾ ਪਿਉ ਇਮਤਿਹਾਨਾਂ ਪਿੱਛੋਂ ਪੰਜ-ਚਾਰ ਸੌ ਰੁਪਏ ਜ਼ਰੂਰ ਦੇ ਕੇ ਜਾਵੇਗਾ। ਉਹ ਬਹੁਤ ਵੱਡਾ ਠੇਕੇਦਾਰ ਸੀ ਪਰ ਇਮਤਿਹਾਨ ਤਾਂ ਕੀ, ਨਤੀਜਾ ਨਿਕਲਣ ਪਿੱਛੋਂ ਵੀ ਦੋਹਾਂ ਦੇ ਪਿਉ ਭਰਾ ਕੋਲ ਤਾਂ ਆ ਕੇ ਧੰਨਵਾਦ ਕਰ ਗਏ ਸਨ ਪਰ ਮੈਨੂੰ ਮਿਲੇ ਤੱਕ ਵੀ ਨਹੀਂ ਸਨ ਤੇ ਨਾ ਹੀ ਮੁੰਡਿਆਂ ਵਿਚੋਂ ਕੋਈ ਆ ਕੇ ਮਿਲ ਕੇ ਗਿਆ ਸੀ। ਅਸਲ ਵਿਚ ਸਾਡੇ ਮੁਲਕ ਵਿਚ ਅਧਿਆਪਕ ਦਾ ਸਤਿਕਾਰ ਤਾਂ ਕੀ, ਉਸ ਦੀ ਮਜ਼ਦੂਰੀ ਵੀ ਨਹੀਂ ਦਿੱਤੀ ਜਾਂਦੀ। ਉਹ ਅਧਿਆਪਕ ਬਿਲਕੁਲ ਠੀਕ ਹਨ ਜੋ ਅੱਜ ਕੱਲ੍ਹ ਮੂੰਹ ਮੰਗੇ ਪੈਸੇ ਲੈ ਕੇ ਪੜ੍ਹਾਉਂਦੇ ਹਨ। ਮੇਰੀ ਇਸ ਧਾਰਨਾ ਨੂੰ ਚੰਗੀ ਸਮਝੋ ਜਾਂ ਮਾੜੀ ਪਰ ਮੇਰੀ ਜ਼ਿੰਦਗੀ ਦਾ ਤਜਰਬਾ ਇਹ ਦਸਦਾ ਹੈ ਕਿ ਜਿਨ੍ਹਾਂ ਬੱਚਿਆਂ ਨੂੰ ਮੈਂ ਮੁਫਤ ਪੜ੍ਹਾਇਆ ਹੈ, ਉਹਨਾਂ ਵਿਚੋਂ ਪਿੱਛੋਂ ਮਿਲਣ ਉਤੇ ਬਹੁਤੇ ਦੁਆ ਸਲਾਮ ਵੀ ਨਹੀਂ ਕਰਦੇ।

ਅਗਲੇ ਸਾਲ ਅੱਠਵੀਂ ਦੀ ਅੰਗਰੇਜ਼ੀ ਤੋਂ ਬਿਨਾਂ ਬਾਕੀ ਟਾਇਮ ਟੇਬਲ ਪਹਿਲਾਂ ਵਾਲਾ ਮਿਲ ਗਿਆ ਸੀ। ਧੌਲਾ ਸਾਹਿਬ ਨਾਲ ਸਾਹਬ ਸਲਾਮ ਅੱਗੇ ਨਾਲੋਂ ਵਧ ਗਈ ਸੀ। ਦੂਜੇ ਦੋ ਮਾਸਟਰ ਅੰਦਰੋ-ਅੰਦਰੀ ਇਸ ਗੱਲ 'ਤੇ ਔਖੇ ਸਨ ਕਿ ਮੈਂ ਰਹਿੰਦਾ ਵੀ ਆਪਣੀ ਮੜਕ ਵਿਚ ਹਾਂ,  ਹੋਰਾਂ ਮਾਸਟਰਾਂ ਵਾਂਗ ਉਹਨਾਂ ਦੀ ਚੌਂਕੀ ਵੀ ਨਹੀਂ ਭਰਦਾ ਤੇ ਨਾ ਹੀ ਧੌਲਾ ਸਾਹਿਬ ਅੱਗੇ ਉਹਨਾਂ ਵਾਂਗ ਪੂਛ ਹਿਲਾਉਂਦਾ ਹਾਂ। ਪ੍ਰਿੰਸੀਪਲ ਵਿਚਾਰਾ ਬੜਾ ਡਰੂ ਸੀ। ਗੱਲੀਂ ਗੱਲੀਂ ਮੈਨੂੰ ਕਈ ਵਾਰ ਕਹਿ ਚੁੱਕਾ ਸੀ ਕਿ ਮੈਂ ਸੀਨੀਅਰ ਅਧਿਆਪਕਾਂ ਨਾਲ ਬਣਾ ਕੇ ਰੱਖਾਂ।
ਅਸਲ ਗੱਲ ਇਹ ਸੀ ਕਿ ਪਿਛਲੇ ਕੁਝ ਸਾਲਾਂ ਵਿਚ ਜਿਨ੍ਹਾਂ ਅਧਿਆਪਕਾਂ ਨੇ ਉਹਨਾਂ ਦੋ ਅਧਿਆਪਕਾਂ ਦੀ ਤਾਬੇਦਾਰੀ ਨਹੀਂ ਸੀ ਕੀਤੀ, ਉਹਨਾਂ ਦੇ ਪੈਰ ਉਹਨਾਂ ਨੇ ਲੱਗਣ ਨਹੀਂ ਸੀ ਦਿੱਤੇ। ਫੇਰ ਉਹਨਾਂ ਕੋਲ ਸੰਪੂਰਨ ਸਿੰਘ ਧੌਲੇ ਨਾਲ ਆਪਣੇ ਸਬੰਧਾਂ ਦਾ ਹਥਿਆਰ ਵੀ ਸੀ। ਇਸ ਕਾਰਨ ਵੀ ਉਹ ਨਵੇਂ ਮਾਸਟਰ ਦੀ ਟੈਂ ੀਂਤਮ ਕਰ ਦੇਣੀ ਚਾਹੁੰਦੇ ਸਨ। ਪਰ ਇਕ ਮੈਂ ਸੀ ਕਿ ਉਹਨਾਂ ਦੇ ਕਿਸੇ ਜਾਲ ਵਿਚ ਵੀ ਨਹੀਂ ਸੀ ਫਸਿਆ। ਉਸ ਦਾ ਇਕ ਕਾਰਨ ਇਹ ਵੀ ਸੀ ਕਿ ਮੇਰੀ ਸਕੂਲ ਦੇ ਬਾਬੂ ਨਾਲ ਨੇੜਤਾ ਵਧ ਗਈ ਸੀ। ਸਕੂਲ ਵਿਚ ਜਿਹਦੀ ਸਕੂਲ ਦੇ ਬਾਬੂ ਨਾਲ ਬਣਦੀ ਹੈ, ਸਮਝੋ ਸਕੂਲ ਦਾ ਮੁਖੀ ਉਸ ਦੀ ਮੁੱਠੀ ਵਿੱਚ ਆਪਣੇ ਆਪ ਆ ਜਾਂਦਾ ਹੈ। ਬਾਬੂ ਨਾਲ ਲਿਹਾਜ਼ ਕਾਰਨ ਮੇਰਾ ਦਫਤਰ ਦਾ ਕੋਈ ਵੀ ਕੰਮ ਨਹੀਂ ਸੀ ਰੁਕਦਾ। ਗਿਆਨੀ ਗੁਰਚਰਨ ਸਿੰਘ ਵੀ ਇਹ ਸਮਝ ਗਿਆ ਸੀ ਕਿ ਇਹ ਬੰਦਾ ਕਿਸੇ ਦੇ ਕਾਬੂ ਵਿਚ ਆਉਣ ਵਾਲਾ ਨਹੀਂ। ਦੂਜੇ ਇਹ ਕਿ ਇਕ ਜੇ. ਬੀ.ਟੀ. ਅਧਿਆਪਕ ਬਰਨਾਲੇ ਤੋਂ ਆਉਂਦਾ ਸੀ, ਉਹ ਸਕੂਲ ਵਿਚ ਕਬੱਡੀ ਤੇ ਭੰਗੜੇ ਦਾ ਇੰਚਾਰਜ ਸੀ। ਗੱਲ ਕਹਿਣ ਲੱਗਿਆਂ ਛੋਟੇ-ਵੱਡੇ ਕਿਸੇ ਦਾ ਲਿਹਾਜ਼ ਨਹੀਂ ਸੀ ਰੱਖਦਾ। ਇਹ ਅਧਿਆਪਕ ਬਰਨਾਲੇ ਮੇਰੇ ਸਾਲੇ ਹਰਬੰਸ ਦਾ ਟਿਊਟਰ ਸੀ। ਇਸ ਲਈ ਉਸ ਨਾਲ ਪਈ ਲਿਹਾਜ਼ ਇਕ ਬ੍ਰਾਹਮਣ ਤੇ ਦੂਜੇ ਖੱਤਰੀ ਅਧਿਆਪਕ ਨੂੰ ਜਰਕਾਉਣ ਲਈ ਕਾਫੀ ਸੀ। ਨਵਾਂ ਪੰਜਾਬੀ ਲੈਕਚਰਾਰ ਜੀਵਨ ਸਿੰਘ ਅਤੇ ਪੰਜਾਬੀ ਸਾਹਿਤ ਸਭਾ ਬਰਨਾਲੇ ਦੇ ਮੋਢੀ ਮੈਂਬਰਾਂ ਵਿਚੋਂ ਕਰਮ ਚੰਦ ਰਿਸ਼ੀ ਨਾਲ ਵੀ ਮੇਰੀ ਚੰਗੀ ਸਾਂਝ ਪੈ ਗਈ ਸੀ। ਦੁਪਹਿਰ ਦੀ ਰੋਟੀ ਅਸੀਂ ਤਿੰਨੋਂ ਇਕੱਠੇ ਖਾਂਦੇ ਸੀ। ਸਾਇੰਸ ਮਾਸਟਰ ਹੋਣ ਕਾਰਨ ਕਪੂਰ ਕੋਲ ਬੈਠਣ ਲਈ ਲੈਬ ਇਕ ਵਧੀਆ ਅੱਡਾ ਸੀ। ਕੁਝ ਪੂਛ-ਦੱਬੂ ਮਾਸਟਰ ਵੀ ਉਹਨਾਂ ਕੋਲ ਜਾ ਬਹਿੰਦੇ।
ਉਸ ਜੇ.ਬੀ.ਟੀ. ਅਧਿਆਪਕ ਦੀ ਪ੍ਰਾਇਮਰੀ ਬ੍ਰਾਂਚ ਹਾਇਰ ਸੈਕੰਡਰੀ ਕਲਾਸਾਂ ਵਾਲੀ ਬਿਲਡਿੰਗ ਨਾਲੋਂ ਕੁਝ ਦੂਰ ਸੀ। ਇਸ ਲਈ ਆਮ ਤੌਰ 'ਤੇ ਉਸ ਨਾਲ ਮੁਲਾਕਾਤ ਸਕੂਲ ਲੱਗਣ ਵੇਲੇ ਜਾਂ ਸਾਰੀ ਛੁੱਟੀ ਤੋਂ ਬਾਅਦ ਹੁੰਦੀ। ਕਈ ਵਾਰ ਅੱਧੀ ਛੁੱਟੀ ਵੇਲੇ ਵੀ ਉਹ ਸਾਡੇ ਕੋਲ ਆ ਜਾਂਦਾ। ਉਹ ਬਹੁਤ ਤਕੜਾ ਸੀ ਤੇ ਜਿਵੇਂ ਮੈਂ ਪਹਿਲਾਂ ਦੱਸ ਚੁੱਕਾ ਹਾਂ, ਉਹ ਸਿਰੇ ਦਾ ਮੂੰਹ ਫੱਟ ਸੀ। ਜੇ ਕੋਈ ਟੇਢੀ ਵਿੰਗੀ ਗੱਲ ਕਰਦਾ, ਉਸ ਦੀ ਠੁਕਾਈ ਕਰਨ ਨੂੰ ਮੈਂ ਵੀ ਵਾਧੂ ਸੀ। ਇਸ ਲਈ ਛੇਤੀ ਕੀਤੇ ਸਾਡੇ ਨਾਲ ਕੋਈ ਪੰਗਾ ਨਹੀਂ ਸੀ ਲੈਂਦਾ।
ਮੈਨੂੰ ਇਹ ਯਾਦ ਨਹੀਂ ਕਿ ਮੇਰੇ ਖਲਾਫ ਵਿਦਿਆਰਥੀਆਂ ਨੂੰ ਭੜਕਾਉਣ ਦੀ ਕਦੇ ਕੋਈ ਗੱਲ ਪੰਡਤ ਜੀ ਜਾਂ ਕਪੂਰ ਨੇ ਕੀਤੀ ਹੋਵੇ ਪਰ ਦੋਵੇਂ ਮੇਰੇ ਉਤੇ ਔਖੇ ਬਹੁਤ ਰਹਿੰਦੇ ਸਨ, ਜੀਵਨ ਸਿੰਘ ਉਤੇ ਵੀ ਤੇ ਗੁਰਬਚਨ ਉਤੇ ਵੀ। ਰਿਸ਼ੀ ਬੋਲਦਾ ਨਹੀਂ ਸੀ, ਸਭ ਨਾਲ ਉਸ ਦੀ ਸਾਹਬ ਸਲਾਮ ਚੰਗੀ ਸੀ। ਸਾਹਬ ਸਲਾਮ ਤਾਂ ਮੈਂ ਵੀ ੀਂਰਾਬ ਨਹੀਂ ਸੀ ਹੋਣ ਦਿੱਤੀ ਪਰ ਮੈਂ ਕਪੂਰ ਦੀ ਕਿਸੇ ਟਿੱਚਰ ਅਤੇ ਪੰਡਤ ਜੀ ਦੀ ਚੋਭ ਦਾ ਕਰਾਰਾ ਜਵਾਬ ਦੇਣ ਵਿਚ ਘੌਲ ਨਹੀਂ ਸੀ ਕੀਤੀ। ਦਸਵੀਂ ਤੇ ਗਿਆਰ੍ਹਵੀਂ ਦੇ ਵਿਦਿਆਰਥੀ ਮੇਰਾ ਸਤਿਕਾਰ ਹੁਣ ਉਵੇਂ ਕਰਦੇ ਸਨ, ਜਿਵੇਂ ਪੁਰਾਣੇ ਉਪਰੋਕਤ ਦੋਵੇਂ ਕਹਿੰਦੇ ਕਹਾਉਂਦੇ ਅਧਿਆਪਕਾਂ ਦਾ। ਕਾਰਨ ਇਹ ਸੀ ਕਿ ਮੈਂ ਨਾ ਕਦੇ ਸਕੂਲ ਲੇਟ ਆਇਆ ਸੀ, ਨਾ ਕਦੇ ਪ੍ਰਿੰਸੀਪਲ ਤੋਂ ਹੋਰ ਛੋਟ ਮੰਗੀ ਸੀ। ਕਦੇ ਇਕ ਘੰਟੇ ਦੀ ਵੀ ਛੁੱਟੀ ਬਿਨਾਂ ਅਰਜ਼ੀ ਲਿਖੇ ਪ੍ਰਿੰਸੀਪਲ ਤੋਂ ਨਹੀਂ ਸੀ ਲਈ। ਪ੍ਰਾਈਵੇਟ ਸਕੂਲਾਂ ਦਾ ਪੱਕਿਆ ਰੜ੍ਹਿਆ ਤੇ ਦੂਰ-ਦੁਰਾਡੇ ਦੇ ਧੌਲ-ਧੱਕੇ ਖਾਣ ਕਾਰਨ ਮੈਨੂੰ ਇੰਨੀ ਕੁ ਸਮਝ ਆ ਗਈ ਸੀ ਕਿ ਆਪਣੀ ਕਮਜ਼ੋਰੀ 'ਤੇ ਪਰਦਾ ਪਾਉਣ ਲਈ ਬੱਚਿਆਂ ਵਿਚ ਮਕਬੂਲ ਹੋਣਾ ਕਿੰਨਾ ਜ਼ਰੂਰੀ ਹੈ। ਬਾਕਾਇਦਾ ਪੀਰੀਅਡ ਲਗਾਉਣਾ, ਪੜ੍ਹਾਉਣ ਵੇਲੇ ਹਰ ਵਿਸ਼ੇ ਨੂੰ ਰੌਚਕ ਬਣਾ ਕੇ ਪੇਸ਼ ਕਰਨਾ, ਸਿਲੇਬਸ ਤੇ ਕਿਤਾਬਾਂ ਤੋਂ ਬਾਹਰ ਦਾ ਗਿਆਨ ਦੇਣਾ ਤੇ ਬੱਚਿਆਂ ਨੂੰ ਪਿਆਰ ਕਰਨਾ ਆਦਿ ਕੁਝ ਅਜਿਹੇ ਗੁਰ ਸਨ, ਜਿਨ੍ਹਾਂ ਕਾਰਨ ਛੇਤੀ ਹੀ ਮੈਂ ਗਿਣਤੀ ਦੇ ਅਧਿਆਪਕਾਂ ਵਿਚ ਆ ਗਿਆ ਸੀ। ਸਕੂਲ ਵਿਚ ਮੈਂ ਸਭ ਤੋਂ ਪਹਿਲਾਂ ਹਾਜ਼ਰੀ ਲਾਉਣ ਵਾਲਾ ਅਧਿਆਪਕ ਗਿਣਿਆ ਜਾਣ ਲੱਗ ਪਿਆ ਸੀ। ਸਾਰੀ ਛੁੱਟੀ ਪਿੱਛੋਂ ਵੀ ਹਾਜ਼ਰੀ ਲਾਉਣ ਵਿਚ ਮੈਂ ਸਭ ਤੋਂ ਪਿੱਛੋਂ ਹੀ ਆਉਂਦਾ। ਤਨਖਾਹ ਲੈਣ ਸਮੇਂ ਵੀ ਮੈਂ ਉਦੋਂ ਪਹੁੰਚਦਾ ਜਦੋਂ ਕਪੂਰ ਸਾਹਿਬ ਦੀ ਚੌਧਰ ੀਂਤਮ ਹੋਣ ਪਿੱਛੋਂ ਤਨਖਾਹ ਲੈਣ ਵਾਲੇ ਇਕ ਦੋ ਅਧਿਆਪਕ ਹੀ ਰਹਿ ਜਾਂਦੇ। ਉਹਨਾਂ ਨੂੰ ਤਨਖਾਹ ਦੇਣ ਵੇਲੇ ਕਲਰਕ ਹੀ ਹੁੰਦਾ। ਮੈਂ ਕਪੂਰ ਦੇ ਹੱਥੋਂ ਸ਼ਾਇਦ ਇਕ ਦੋ ਵਾਰ ਹੀ ਤਨਖਾਹ ਲਈ ਹੋਵੇਗੀ।
੧੯੬੬-੬੭ ਦੇ ਸੈਸ਼ਨ ਵਿਚ ਸਕੂਲ ਵਿਚ ਦੋ ਪ੍ਰਮੁੱਖ ਘਟਨਾਵਾਂ ਵਾਪਰੀਆਂ। ਇਕ ਤਾਂ ਇਹ ਕਿ ਗਿਆਰ੍ਹਵੀਂ ਦੇ ਵਿਦਿਆਰਥੀ ਆਪਣੀ ਮਰਜ਼ੀ ਮੁਤਾਬਕ ਕਲਾਸ ਲਾਉਣਾ ਚਾਹੁੰਦੇ ਸੀ। ਮੈਂ ਕਿਸੇ ਸੂਰਤ ਵਿਚ ਅਨੁਸਾਸ਼ਨ ਭੰਗ ਨਹੀਂ ਸੀ ਹੋਣ ਦੇਣਾ ਚਾਹੁੰਦਾ। ਉਧਰੋਂ ਮੁੰਡੇ ਆਪਣੀ ਗੱਲ 'ਤੇ ਅੜ ਗਏ ਤੇ ਮੈਂ ਆਪਣੀ ਗੱਲ 'ਤੇ। ਛੇਕੜ ਮੈਂ ਕਲਾਸ ਲਾਉਣੀ ਬੰਦ ਕਰ ਦਿੱਤੀ। ਤੀਜੇ ਹੀ ਦਿਨ ਇਹ ਗੱਲ ਪ੍ਰਿੰਸੀਪਲ ਕੋਲ ਪਹੁੰਚ ਗਈ। ਉਹ ਚਾਹੁੰਦਾ ਸੀ ਕਿ ਮੈਂ ਵਿਦਿਆਰਥੀਆਂ ਦੀ ਗੱਲ ਮੰਨ ਲਵਾਂ ਪਰ ਮੇਰੀ ਦਲੀਲ ਇਹ ਸੀ ਕਿ ਇਹ ਵਿਦਿਆਰਥੀ ਗਿਆਰ੍ਹਵੀਂ ਦੇ ਹੋਣ ਕਾਰਨ ਸਕੂਲ ਵਿਚ ਕਾਲਜਾਂ ਵਾਲੀ ਖੁੱਲ੍ਹ ਭਾਲਦੇ ਹਨ।
ਮੈਂ ਸਦਾ ਵਿਦਿਆਰਥੀਆਂ ਦੀ ਆਜ਼ਾਦੀ ਤੇ ਉਹਨਾਂ ਦੇ ਅਧਿਕਾਰਾਂ ਦੇ ਹੱਕ ਵਿਚ ਰਿਹਾ ਹਾਂ ਪਰ ਅਰਾਜਕਤਾ ਕਦੇ ਵੀ ਬਰਦਾਸ਼ਤ ਨਹੀਂ ਕੀਤੀ। ਇਥੇ ਵੀ ਸਵਾਲ ਮੇਰੀ ਜ਼ਿੱਦ ਦਾ ਨਹੀਂ ਸੀ, ਅਸੂਲ ਦਾ ਸੀ ਪਰ ਪ੍ਰਿੰਸੀਪਲ ਵਿਦਿਆਰਥੀਆਂ ਨੂੰ ਸਮਝਾਉਣ ਵਿਚ ਸਫਲ ਨਹੀਂ ਸੀ ਹੋਇਆ। ਪਤਾ ਨਹੀਂ ਵਿਦਿਆਥੀਆਂ ਨੂੰ ਕਿਸ ਨੇ ਮੱਤ ਦਿੱਤੀ, ਉਹਨਾਂ ਨੇ ਆਪਣੀ ਗਲਤੀ ਮੰਨ ਲਈ ਤੇ ਮੈਂ ਕਲਾਸ ਲੈਣੀ ਸ਼ੁਰੂ ਕਰ ਦਿੱਤੀ। ਗਿਆਰ੍ਹਵੀਂ ਨੂੰ ਅਕਸਰ ਮੈਂ ਕਾਲਜਾਂ ਵਾਂਗ ਲੈਕਚਰ ਰਾਹੀਂ ਪੜ੍ਹਾਉਂਦਾ ਤੇ ਲੋੜ ਵੇਲੇ ਪਾਠ-ਪੁਸਤਕ ਦੀ ਵਰਤੋਂ ਵੀ ਕਰਦਾ। ਪਾਠ-ਪੁਸਤਕ ਦੀ ਵਰਤੋਂ ਮੈਂ ਇਸ ਲਈ ਕਰਦਾ ਸੀ, ਕਿਉਂਕਿ ਇਸ ਨਾਲ ਕਿਸੇ ਵੀ ਪਾਠ ਦੇ ਸਾਰ ਦੇ ਅਣਛੋਹੇ ਰਹਿਣ ਦੀ ਗੁੰਜਾਇਸ਼ ਨਹੀਂ ਸੀ ਰਹਿੰਦੀ। ਇਹ ਮੇਰੀ ਲੋੜ ਵੀ ਸੀ। ਮੇਰੀ ਵਿਧੀ ਦੇ ਬਿਲਕੁਲ ਉਲਟ ਪ੍ਰਿੰਸੀਪਲ ਇਤਿਹਾਸ ਪੜ੍ਹਾਉਣ ਸਮੇਂ ਵਿਦਿਆਰਥੀਆਂ ਨੂੰ ਨੋਟਸ ਲਿਖਵਾਉਂਦਾ। ਉਹ ਇਤਿਹਾਸ ਦਾ ਐਮ.ਏ. ਸੀ ਅਤੇ ਮੁੱਖ ਅਧਿਆਪਕ ਤੋਂ ਪ੍ਰੋਮੋਟ ਹੋ ਕੇ ਪ੍ਰਿੰਸੀਪਲ ਬਣਿਆ ਸੀ। ਨੌਕਰੀ ਦੌਰਾਨ ਹੀ ਉਸ ਨੇ ਇਤਿਹਾਸ ਦੀ ਐਮ.ਏ. ਕੀਤੀ ਸੀ।ਉਂਜ ਉਸ ਨੂੰ ਇਤਿਹਾਸ ਵਿਚ ਕੋਈ ਵੀ ਰੁਚੀ ਨਹੀਂ ਸੀ। ਜਮਾਤ ਵਿਚ ਉਹ ਕਿਤਾਬ ਲੈ ਜਾਂਦਾ। ਕਿਤਾਬ ਵਿਚੋਂ ਵੇਖ ਕੇ ਬੋਲੀ ਜਾਂਦਾ ਤੇ ਵਿਦਿਆਰਥੀ ਲਿਖੀ ਜਾਂਦੇ। ਕੁਝ ਵਿਦਿਆਰਥੀ ਲਿਖਦੇ ਵੀ ਨਹੀਂ ਸਨ, ਜਿੰਨ੍ਹਾਂ ਨੇ ਨਾ ਲਿਖਣਾ ਹੁੰਦਾ, ਉਹ ਪਿੱਛੇ ਬਹਿ ਜਾਂਦੇ। ਲਿਖਣ ਦਾ ਢੋਂਗ ਕਰਦੇ ਰਹਿੰਦੇ। ਪ੍ਰਿੰਸੀਪਲ ਨੇ ਕਿਸੇ ਵੀ ਵਿਦਿਆਰਥੀ ਨੂੰ ਕਦੇ ਟੋਕਿਆ ਨਹੀਂ ਸੀ। ਪੀਰੀਅਡ ਲਗਾਉਣ ਪਿੱਛੋਂ ਉਹ ਹਿਸਟਰੀ ਦੀ ਉਹੀ ਕਿਤਾਬ ਲਿਆ ਕੇ ਦਫਤਰ ਵਿਚ ਆਪਣੇ ਮੇਜ਼ ਦੇ ਦਰਾਜ ਵਿਚ ਰੱਖ ਦਿੰਦਾ।
ਮੇਰੇ ਚੱਕਰ ਵਾਲੀ ਘਟਨਾ ਪਿੱਛੋਂ ਵਿਦਿਆਰਥੀਆਂ ਵੱਲੋਂ ਅਰਾਜਕਤਾ ਦੀ ਇਹ ਦੂਜੀ ਘਟਨਾ ਸੀ ਕਿ ਉਹਨਾਂ ਵਿਚੋਂ ਕੋਈ ਵਿਦਿਆਰਥੀ ਪ੍ਰਿੰਸੀਪਲ ਤੇ ਕਲਰਕ ਦੇ ਦਫਤਰ ਤੋਂ ਇਧਰ ਉਧਰ ਹੋਣ ਪਿੱਛੋਂ ਹਿਸਟਰੀ ਦੀ ਉਹ ਕਿਤਾਬ ਦਰਾਜ ਵਿਚੋਂ ਕੱਢ ਕੇ ਲੈ ਗਿਆ। ਅਗਲੇ ਦਿਨ ਜਦੋਂ ਪ੍ਰਿੰਸੀਪਲ ਨੇ ਪੀਰੀਅਡ ਲਾਉਣਾ ਸੀ, ਕਿਤਾਬ ਦਰਾਜ ਵਿਚ ਨਹੀਂ ਸੀ। ਉਹਨੇ ਮੈਨੂੰ ਬੁਲਾਇਆ ਤੇ ਕਿਤਾਬ ਦੇ ਗੁੰਮ ਜਾਣ ਬਾਰੇ ਦੱਸਿਆ। ਪ੍ਰਿੰਸੀਪਲ ਜਿਹੜਾ ਪਹਿਲਾਂ ਹੀ ਬਹੁਤ ਮਾਯੂਸ ਰਹਿੰਦਾ ਸੀ, ਉਸ ਦਾ ਮੂੰਹ ਉਡਿਆ ਹੋਇਆ ਸੀ। ਉਹ ਜਮਾਤ ਵਿਚ ਨਾ ਗਿਆ। ਵਿਦਿਆਰਥੀ ਕਦੇ ਜਮਾਤ ਦੇ ਅੰਦਰ ਜਾ ਕੇ ਤੇ ਕਦੇ ਬਾਹਰ ਆ ਕੇ ਰੌਲਾ ਪਾ ਰਹੇ ਸਨ। ਇਹ ਤਾਂ ਮੈਨੂੰ ਪੱਕਾ ਯਾਦ ਨਹੀਂ ਕਿ ਪ੍ਰਿੰਸੀਪਲ ਨੇ ਉਸ ਤਰ੍ਹਾਂ ਦੀ ਕਿਤਾਬ ਹੋਰ ਕਿਥੋਂ ਲਿਆਂਦੀ ਪਰ ਹਫਤਾ ਭਰ ਪ੍ਰਿੰਸੀਪਲ ਨੇ ਕਲਾਸ ਨਹੀਂ ਸੀ ਲਈ ਅਤੇ ਦਫਤਰ ਵਿਚ ਕੰਮ ਦਾ ਬਹਾਨਾ ਲਾ ਕੇ ਕਿਸੇ ਹੋਰ ਅਧਿਆਪਕ ਨੂੰ ਜਿਸ ਦਾ ਪੀਰੀਅਡ ਖਾਲੀ ਹੁੰਦਾ, ਆਪਣੀ ਕਲਾਸ ਵਿਚ ਭੇਜ ਦਿੰਦਾ। ਦੋ ਵਾਰ ਮੈਨੂੰ ਵੀ ਉਸ ਕਲਾਸ ਵਿਚ ਜਾਣ ਦਾ ਮੌਕਾ ਮਿਲਿਆ। ਮੇਰੇ ਦਿਮਾਗ ਵਿਚ ਇਹ ਗੱਲ ਪੱਕ ਗਈ ਕਿ ਆਪਣੀ ਇਕ ਅੱਧ ਕਿਤਾਬ ਲੈ ਕੇ ਜਮਾਤ ਵਿਚ ਜਾਣਾ ਤੇ ਵਿਦਿਆਰਥੀਆਂ ਨੂੰ ਲਿਖਵਾਉਣਾ ਕੋਈ ਵਧੀਆ ਤਰੀਕਾ ਨਹੀਂ ਹੈ। ਇਸ ਨਾਲ ਅਧਿਆਪਕ ਦਾ ਵਿਦਿਆਰਥੀਆਂ ਉਪਰ ਚੰਗਾ ਪ੍ਰਭਾਵ ਨਹੀਂ ਪੈਂਦਾ। ਸਿਰਫ ਭਾਸ਼ਾ ਅਧਿਆਪਕ ਹੀ ਪਾਠ ਪੁਸਤਕ ਦੀ ਜਮਾਤ ਵਿਚ ਵਰਤੋਂ ਕਰਦੇ ਉਦੋਂ ਚੰਗੇ ਲਗਦੇ ਸਨ ਤੇ ਹੁਣ ਵੀ। ਪਰ ਮੇਰੇ ਵਰਗਾ ਅਧਿਆਪਕ ਜੋ ੁਂਦ ਕਿਤਾਬ ਤੋਂ ਦੇਰ ਤੱਕ ਦੇਖ ਕੇ ਪੜ੍ਹ ਲਿਖ ਨਹੀਂ ਸੀ ਸਕਦਾ, ਉਸ ਲਈ ਜ਼ਰੂਰੀ ਸੀ ਕਿ ਉਹ ਗਿਆਰ੍ਹਵੀਂ ਨੂੰ ਪੜ੍ਹਾਉਣ ਤੋਂ ਪਹਿਲਾਂ ਚੈਪਟਰ ਦੇ ਮੁੱਖ ਨੁਕਤੇ ਆਪਣੇ ਦਿਮਾਗ ਵਿਚ ਬਿਠਾ ਕੇ ਆਵੇ। ਅਜਿਹਾ ਕਰਨ ਲਈ ਮੈਨੂੰ ਘਰੋਂ ਪਹਿਲਾਂ ਚੈਪਟਰ ਸੁਣ ਕੇ ਜਾਣਾ ਪੈਂਦਾ ਸੀ। ਇਸ ਕੰਮ ਲਈ ਮੈਂ ਘਰ ਦੇ ਬੱਚਿਆਂ ਦੀ ਹੀ ਸਹਾਇਤਾ ਲੈਂਦਾ ਸੀ। ਵਿਆਹ ਤੋਂ ਪਿੱਛੋਂ ਮੈਂ ਸੋਚਿਆ ਤਾਂ ਇਹ ਸੀ ਕਿ ਇਹ ਕੰਮ ਆਪਣੀ ਪਤਨੀ ਤੋਂ ਲਵਾਂਗਾ ਪਰ ਸੁਦਰਸ਼ਨਾ ਦੇਵੀ ਤਾਂ ਵਿਚਾਰੀ ਪੜ੍ਹਨ ਲਿਖਣ ਵਿਚ ਏਨੀ ਢਿੱਲੀ ਸੀ ਕਿ ਪੰਜਾਬੀ ਦਾ ਇਕ ਪੰਨਾ ਪੜ੍ਹਨ ਲਈ ਉਸ ਨੂੰ ਪੰਦਰਾਂ-ਵੀਹ ਮਿੰਟ ਚਾਹੀਦੇ ਸਨ ਅਤੇ ਜੇ ਕੋਈ ਅੰਗਰੇਜ਼ੀ ਦਾ ਸ਼ਬਦ ਆ ਜਾਂਦਾ ਤਾਂ ਉਹ ਰਾਹ ਵਿਚ ਹੀ ਅਟਕ ਜਾਂਦੀ। ਇਹ ਮੇਰੀ ੁਂਸ਼ਕਿਸਮਤੀ ਹੀ ਸਮਝੋ ਕਿ ਮੈਂ ਚੰਗਾ ਬੁਲਾਰਾ ਹੋਣ ਕਾਰਨ ਦਸ ਮਿੰਟ ਦੀ ਸਮੱਗਰੀ ਨੂੰ ਚਾਲੀ ਮਿੰਟਾਂ ਵਿਚ ਵੀ ਲਮਕਾ ਕੇ ਬੋਲ ਸਕਦਾ ਸੀ। ਜੇ ਚੈਪਟਰ ਨਾ ਵੀ ਪੜ੍ਹ ਕੇ ਜਾਂਦਾ ਤਾਂ ਮੇਰੇ ਵਿਸ਼ੇ ਦੇ ਵਿਸ਼ਾਲ ਘੇਰੇ ਕਾਰਨ ਮੈਂ ਵਿਦਿਆਰਥੀਆਂ ਨੂੰ ਇਹ ਪਤਾ ਨਹੀਂ ਸੀ ਲੱਗਣ ਦਿੰਦਾ ਕਿ ਅੱਜ ਮੈਂ ਤਿਆਰ ਹੋ ਕੇ ਨਹੀਂ ਆਇਆ। ਪੀਰੀਅਡ ਸਵਾਲਾਂ-ਜਵਾਬਾਂ ਜਾਂ ਲਤੀਫੇਬਾਜ਼ੀ ਵਿਚ ਕੱਢ ਦਿੰਦਾ। ਇਸ ਤਰ੍ਹਾਂ ਕਦੇ-ਕਦਾਈਂ ਵਿਦਿਆਰਥੀਆਂ ਨੂੰ ਵੀ ਕਲਾਸ ਵਿਚ ਹਲਕਾ-ਫੁਲਕਾ ਮਨੋਰੰਜਨ ਮਿਲ ਜਾਂਦਾ ਤੇ ਮੇਰਾ ਪਰਦਾ ਵੀ ਬਣਿਆ ਰਹਿੰਦਾ। ਬਾਕੀ ਹੇਠਲੀਆਂ ਕਲਾਸਾਂ ਸਬੰਧੀ ਜਿਵੇਂ ਮੈਂ ਪਹਿਲਾਂ ਦੱਸ ਆਇਆ ਹਾਂ ਮੈਂ ਪਹਿਲਾਂ ਵਾਲੇ ਸਕੂਲਾਂ ਵਾਲੀ ਹੀ ਜੁਗਤ ਵਰਤਦਾ। ਇਕ ਜੁਗਤ ਇਹ ਵਰਤਦਾ ਕਿ ਕੁਝ ਹੁਸ਼ਿਆਰ ਤੇ ਕੁਝ ਸ਼ਰਾਰਤੀ ਵਿਦਿਆਰਥੀਆਂ ਨੂੰ ਕਿਵੇਂ ਨਾ ਕਿਵੇਂ ਆਪਣੇ ਹੱਥ ਹੇਠ ਰਖਦਾ। ਅਜਿਹਾ ਕਰਨ ਲਈ ਮੈਨੂੰ ਨਵੀਂ ਕਲਾਸ ਨੂੰ ਕਾਬੂ ਕਰਨ ਵਿਚ ਦੋ ਕੁ ਹਫਤੇ ਲੱਗ ਜਾਂਦੇ ਤੇ ਫੇਰ ਸਾਰਾ ਸਾਲ ਮੌਜ।
ਆਉਣ ਜਾਣ ਲਈ ਮੈਂ ਪਹਿਲੀ ਅਪ੍ਰੈਲ ਤੋਂ ਤਪੇ ਤੋਂ ਹੰਢਿਆਏ ਦਾ ਰੇਲਵੇ ਪਾਸ ਬਣਵਾ ਲਿਆ ਸੀ, ਕਿਉਂਕਿ ਬਸ 'ਤੇ ਆਉਣ ਜਾਣ ਨਾਲ ਖਰਚ ਵਾਹਵਾ ਹੋ ਜਾਂਦਾ ਤੇ ਤਨਖਾਹ ਦਾ ਘੱਟੋ-ਘੱਟ ੧ਂ੍ਹ ਹਿੱਸਾ ਉਡ ਜਾਂਦਾ। ਉਦੋਂ ਮੇਰੇ ਲਈ ਪੰਜ-ਦਸ ਰੁਪਏ ਵੀ ਅਹਿਮੀਅਤ ਰਖਦੇ ਸਨ, ਕਿਉਂਕਿ ਤਨਖਾਹ ਦੋ ਸੌ ਤੋਂ ਘੱਟ ਸੀ।
ਪਹਿਲੀ ਅਪ੍ਰੈਲ ਤੋਂ ਸਕੂਲ ਸੱਤ ਵਜੇ ਲੱਗਣ ਲੱਗ ਪਿਆ ਸੀ। ਬਠਿੰਡੇ ਤੋਂ ਬਰਨਾਲਾ ਜਾਣ ਵਾਲੀ ਗੱਡੀ ਤਪੇ ਦੇ ਸਟੇਸ਼ਨ 'ਤੇ ਛੇ ਕੁ ਵਜੇ ਆ ਜਾਂਦੀ। ਮੈਂ ਗੱਡੀ ਚੜ੍ਹਦਾ ਤੇ ਹੰਢਿਆਏ ਜਾ ਕੇ ਉਤਰ ਜਾਂਦਾ। ਉਥੇ ਮੈਂ ਆਪਣਾ ਸਾਇਕਲ ਰੱਖਿਆ ਹੁੰਦਾ ਸੀ। ਸਟੇਸ਼ਨ ਤੋਂ ਲਿੰਕ ਰੋਡ ਬਠਿੰਡਾ-ਤਪਾ-ਬਰਨਾਲਾ ਮੁੱਖ ਰੋਡ ਤੱਕ ਜਾਂਦੀ ਸੀ, ਉਥੋਂ ਹੰਢਿਆਇਆ ਕੈਂਚੀਆਂ ਤੇ ਫੇਰ ਬਸ ਵਾਲਾ ਉਹੀਓ ਧੌਲੇ ਦਾ ਰੂਟ। ਇਸ ਤਰ੍ਹਾਂ ਮੈਨੂੰ ਨੌਂ-ਦਸ ਕਿਲੋਮੀਟਰ ਸਾਇਕਲ ਚਲਾਉਣਾ ਪੈਂਦਾ ਸੀ। ਆਉਣ ਵੇਲੇ ਮੈਨੂੰ ਜਿਹੜੀ ਗੱਡੀ ਮਿਲਦੀ ਸੀ, ਉਸ ਨੂੰ ਅਸੀਂ ਢਾਈ ਦੀ ਗੱਡੀ ਕਹਿੰਦੇ ਸੀ। ਪਿੱਛੋਂ ਸਾਇਕਲ ਮੈਂ ਸਟੇਸ਼ਨ ਮਾਸਟਰ ਨੂੰ ਕਹਿ ਕੇ ਟਿਕਟ ਵਿੰਡੋ ਦੇ ਨਾਲ ਇਕ ਹੋਰ ਵਿੰਡੋ ਕੋਲ ਖੜ੍ਹਾ ਕਰਨ ਲੱਗ ਪਿਆ ਸੀ। ਸਾਇਕਲ ਨੂੰ ਵੀ ਤਾਲਾ ਲਾ ਦਿੰਦਾ ਸੀ ਅਤੇ ਸਾਇਕਲ ਦੇ ਡੰਡੇ ਅਤੇ ਵਿੰਡੋ ਦੇ ਸਰੀਏ ਵਿਚੋਂ ਦੀ ਸੰਗਲ ਕੱਢ ਕੇ ਦੋਹਾਂ ਸਿਰਿਆਂ ਵਿਚ ਦੀ ਜਿੰਦੇ ਦਾ ਕੁੰਡਾ ਕੱਢ ਕੇ ਤਾਲਾ ਲਾ ਦਿੰਦਾ ਸੀ। ਇਹ ਤਰੀਕਾ ਮੈਂ ਉਦੋਂ ਤੱਕ ਵਰਤਿਆ ਜਦੋਂ ਇਕ ਖਾਸ ਘਟਨਾ ਵਾਪਰ ਜਾਣ ਕਾਰਨ ਮੈਨੂੰ ਇਹ ਰੂਟ ਛੱਡਣਾ ਪਿਆ।
ਗੱਲ ਕੁਝ ਇਸ ਤਰ੍ਹਾਂ ਹੋਈ ਕਿ ਸਾਰੀ ਛੁੱਟੀ ਪਿੱਛੋਂ ਜਦੋਂ ਮੈਂ ਧੌਲੇ ਤੋਂ ਹੰਢਿਆਇਆ ਕੈਂਚੀਆਂ ਵੱਲ ਜਾ ਰਿਹਾ ਸੀ ਤਾਂ ਅਜਿਹੀ ਕਾਲੀ ਬੋਲੀ ਹਨੇਰੀ ਆਈ ਕਿ ਮੇਰੇ ਲਈ ਸਾਇਕਲ ਚਲਾਉਣਾ ਔਖਾ ਹੀ ਨਹੀਂ, ਅਸੰਭਵ ਹੋ ਗਿਆ। ਮੈਂ ਸਾਇਕਲ ਤੋਂ ਉਤਰ ਕੇ ਦਰੀਂਤ ਦੀ ਓਟ ਵਿਚ ਟਾਹਲੀ ਦੇ ਤਣੇ ਨਾਲ ਪਿੱਠ ਲਾ ਕੇ ਬਹਿ ਗਿਆ ਤੇ ਸਾਇਕਲ ਵੀ ਜ਼ਮੀਨ 'ਤੇ ਲੰਬਾ ਪਾ ਦਿੱਤਾ। ਹਨੇਰੀ ਤੇ ਮੀਂਹ ਨੇ ਅੱਧਾ-ਪੌਣਾ ਘੰਟਾ ਉਹ ਹਨੇਰ ਮਚਾਇਆ ਕਿ ਮੈਂ ਤਾਂ ਕੀ, ਕੋਈ ਵੀ ਮੁਸਾਫਰ ਸਾਇਕਲ ਉਤੇ ਜਾਂਦਾ ਮੈਂ ਨਹੀਂ ਸੀ ਵੇਖਿਆ। ਤਿੰਨ ਕੁ ਵਜੇ ਹਨੇਰੀ ਦੇ ਕੁਝ ਮੱਠਾ ਪੈਣ ਨਾਲ ਮੈਂ ਕੈਂਚੀਆਂ ਵੱਲ ਤੁਰ ਪਿਆ। ਮੈਥੋਂ ਸਾਇਕਲ ਚਲਾਇਆ ਨਹੀਂ ਸੀ ਜਾ ਰਿਹਾ। ਮਸਾਂ ਸਾਇਕਲ ਰੋੜ੍ਹ ਕੇ ਅੰਨ੍ਹੇਥੇਹ ਤੁਰੀ ਜਾ ਰਿਹਾ ਸੀ। ਸੋਚਿਆ ਕਿ ਜੇ ਇਸੇ ਤਰ੍ਹਾਂ ਹੀ ਤੁਰ ਕੇ ਸਟੇਸ਼ਨ 'ਤੇ ਗਿਆ ਤਾਂ ਉਥੇ ਦੋ ਘੰਟੇ ਬੈਠਣਾ ਪਵੇਗਾ, ਸ਼ਾਮ ਦੀ ਗੱਡੀ ਮਿਲੇਗੀ। ਮੈਂ ਸੋਚ ਹੀ ਰਿਹਾ ਸੀ ਕਿ ਬਰਨਾਲੇ ਬੰਨੀਓਂ ਇਕ ਟਰੱਕ ਆ ਗਿਆ, ਬਰੇਤੀ ਦਾ ਭਰਿਆ ਹੋਇਆ। ਪਹਿਲਾਂ ਤਾਂ ਡਰਾਇਵਰ ਤੇ ਕਲੀਨਰ ਮੰਨਿਆ ਹੀ ਨਾ ਫਿਰ ਮੇਰੀਆਂ ਮਿੰਨਤਾਂ ਤੇ ਕੁਝ ਰੀਂ-ਰੀਂ ਪਿੱਛੋਂ ਉਹ ਮੰਨ ਗਏ। ਬੜੀ ਮੁਸ਼ਕਲ ਨਾਲ ਸਾਇਕਲ ਟਰੱਕ ਵਿਚ ਚੜ੍ਹਾਇਆ ਅਤੇ ਆਪ ਵੀ ਪਿੱਛੇ ਬਰੇਤੀ ਉਤੇ ਬੈਠਣਾ ਪਿਆ। ਤਪੇ ਸੜਕ ਉਤੇ ਜਦੋਂ ਟਰੱਕ ਰੁਕਿਆ ਤੇ ਮੈਂ ਉਤਰਨ ਲੱਗਿਆ, ਘੜੀ ਦੇ ਫਰੇਮ ਵਿਚੋਂ ਮਸ਼ੀਨ ਨਿਕਲ ਕੇ ਸੜਕ ਤੋਂ ਬਾਹਰ ਕੱਚੇ ਥਾਂ 'ਤੇ ਜਾ ਡਿੱਗੀ, ਮਸਾਂ ਸਾਇਕਲ ਲਾਹਿਆ ਤੇ ਟਰੱਕ ਦੇ ਕਲੀਨਰ ਨੂੰ ਪੰਜ ਰੁਪਏ ਦੇ ਕੇ ਮਸਾਂ ਟਿਕਾਇਆ। ਇਥੇ ਉਸ ਤਰ੍ਹਾਂ ਦੀ ਹਨੇਰੀ ਨਹੀਂ ਸੀ। ਸੋ, ਘੜੀ ਦੀ ਮਸ਼ੀਨ, ਡਾਇਲ ਤੇ ਚੇਨ ਨੂੰ ਜੇਬ ਵਿਚ ਪਾ ਕੇ ਲਿੰਕ ਰੋਡ 'ਤੇ ਸਾਇਕਲ ਪਾ ਲਿਆ। ਰੇਤੇ ਨਾਲ ਸਾਰਾ ਸਾਇਕਲ ਭਰ ਜਾਣ ਕਰਕੇ ਚਿਰਰ...ਚਿਰਰ...ਕਰਦੇ ਨੂੰ ਮਸਾਂ ਘਰ ਤੱਕ ਲੈ ਕੇ ਗਿਆ।
ਮੂੰਹ-ਸਿਰ ਸਾਰਾ ਰੇਤੇ ਨਾਲ ਭਰ ਗਿਆ ਸੀ। ਮੂੰਹ ਧੋਤਾ। ਅੱਖਾਂ ਲਾਲ ਸੂਹੀਆਂ ਹੋ ਗਈਆਂ ਸਨ। ਘੜੀ ਪਤਨੀ ਨੂੰ ਫੜਾਈ, ਡਾਇਲ ਐਚ.ਐਮ.ਟੀ. ਦਾ ਸੀ ਤੇ ਮਸ਼ੀਨ ਟਾਈਟਸ ਦੀ। ਇਸ ਦਾ ਪਤਨੀ ਨੂੰ ਤਾਂ ਕੁਝ ਪਤਾ ਨਾ ਲੱਗਾ ਪਰ ਮੈਂ ਸਮਝ ਗਿਆ ਸੀ ਕਿ ਘੜੀ ਡੁਪਲੀਕੇਟ ਹੈ। ਰਾਤ ਨੂੰ ਜਦ ਪਤਨੀ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਇਹ ਘੜੀ ਵੱਡੇ ਮਾਮੇ ਨੇ ਪਾਈ ਸੀ।
ਅੱਗੇ ਤੋਂ ਮੈਂ ਆਪਣਾ ਧੌਲੇ ਤੋਂ ਆਉਣ ਜਾਣ ਦਾ ਰਾਹ ਬਦਲ ਲਿਆ। ਧੌਲੇ ਬਦਲੀ ਸਮੇਂ ਸਾਇਕਲ 'ਤੇ ਘੁੰਨਸ ਦੇ ਪਹੇ ਤੋਂ ਹੋ ਕੇ ਸਕੂਲ ਜਾਣ ਵਾਲਾ ਰਾਹ ਮੈਨੂੰ ਬਿਲਕੁਲ ਸਸਤਾ ਵੀ ਲੱਗਿਆ ਅਤੇ ਸੌਖਾ ਵੀ। ਇਹ ਵੱਖਰੀ ਗੱਲ ਹੈ ਕਿ ਪਹੇ ਤੋਂ ਪਿੱਛੋਂ ਜਦੋਂ ਖੇਤ ਆ ਜਾਂਦੇ, ਉਦੋਂ ਉਥੇ ਗੁਆਰਾ ਬੀਜਿਆ ਹੁੰਦਾ ਸੀ ਤੇ ਸੀ ਵੀ ਮੇਰੇ ਲੱਕ ਤੋਂ ਕਾਫੀ ਉਚਾ। ਡੰਡੀ ਸਿਰਫ ਡੇਢ ਦੋ ਫੁੱਟ ਦੀ ਹੁੰਦੀ ਸੀ, ਜਿਸ ਕਾਰਨ ਸਾਇਕਲ ਕਈ ਵਾਰ ਡੋਲ ਜਾਂਦਾ ਤੇ ਗੁਆਰੇ ਦੀ ਕੰਡ ਬਾਹਾਂ 'ਤੇ ਲੜਨ ਨਾਲ ਜਲਣ ਜਿਹੀ ਹੋਣ ਲੱਗ ਪੈਂਦੀ। ਜਾਣ ਵੇਲੇ ਤਾਂ ਠੰਡੇ ਮੌਸਮ ਕਾਰਨ ਕੁਝ ਪਤਾ ਨਹੀਂ ਸੀ ਲਗਦਾ, ਆਉਣ ਵੇਲੇ ਦੋ ਢਾਈ ਵਜੇ ਇੱਲ੍ਹ ਅੱਖ ਨਿਕਲਦੀ। ਕਦੇ ਕਦੇ ਬਹੁਤ ਭੜਦਾਅ ਹੁੰਦੀ, ਸਾਰਾ ਟਿੱਬਿਆਂ ਦਾ ਰਾਹ ਸੀ। ਭਾਵੇਂ ਟਿੱਬੇ ਵੀ ਵਾਹੇ ਗਏ ਸਨ ਪਰ ਸਾਇਕਲ ਚਲਾਉਣ ਵਿਚ ਬੜੀ ਔਖ ਆਉਂਦੀ। ਮੁੜ੍ਹਕਾ ਚੋ ਚੋ ਕੇ ਗਿੱਟਿਆਂ ਤੱਕ ਪਹੁੰਚ ਜਾਂਦਾ ਤੇ ਗੁਰਗਾਬੀ ਵਿਚ ਪੈਣ ਕਾਰਨ ਪੈਰ ਚਿੱਪ ਚਿੱਪ ਕਰਨ ਲੱਗ ਪੈਂਦੇ। ਪਰ ਮੈਨੂੰ ਫੇਰ ਵੀ ਇਹ ਰਸਤਾ ਪਹਿਲੇ ਨਾਲੋਂ ਠੀਕ ਲੱਗਿਆ, ਕਿਉਂਕਿ ਸਾਇਕਲ ਹੰਢਿਆਏ ਖੜ੍ਹਾਉਣ ਲਈ ਕਿਸੇ ਅੱਗੇ ਰੀਂ-ਰੀਂ ਕਰਨ ਦੀ ਲੋੜ ਨਹੀਂ ਸੀ ਤੇ ਉਸ ਮੀਂਹ ਹਨੇਰੀ ਵਾਲੀ ਮੇਰੇ ਅੰਦਰ ਵਸੀ ਤਲੀਂੀ ਕਾਰਨ ਮੇਰਾ ਉਸ ਰਾਹ ਤੋਂ ਨੱਕ ਮੁੜ ਗਿਆ ਸੀ।
ਹਾੜ੍ਹੀ ਦੀ ਫਸਲ ਬੀਜਣ ਕਾਰਨ ਗੁਆਰੇ ਦੀ ਕੰਡ ਤੇ ਭੜਦਾਅ ਦੋਹਾਂ ਤੋਂ ਮੁਕਤੀ ਮਿਲ ਗਈ ਸੀ ਪਰ ਰਾਹ ਹੀ ਕੁਝ ਅਜਿਹਾ ਸੀ ਕਿ ਜਾਣ ਵੇਲੇ ਕੁਝ ਥੋੜ੍ਹਾ ਤੇ ਮੁੜਨ ਵੇਲੇ ਪੂਰੀ ਤਰ੍ਹਾਂ ਮੁੜ੍ਹਕੋ-ਮੁੜ੍ਹਕੀ ਹੋ ਜਾਂਦਾ। ਸੜਕ 'ਤੇ ਆ ਕੇ ਬਿਲਕੁਲ ਖੱਬੇ ਹੱਥ ਸਾਇਕਲ ਚਲਾਉਂਦਾ। ਬਸ ਜਾਂ ਟਰੱਕ ਨੂੰ ਵੇਖ ਕੇ ਸਾਇਕਲ ਹੌਲੀ ਕਰ ਲੈਂਦਾ ਜਾਂ ਕਈ ਵਾਰ ਕੱਚੇ 'ਤੇ ਲਾਹ ਲੈਂਦਾ ਪਰ ਅੰਦਰੋ-ਅੰਦਰੀ ਡਰਦਾ ਰਹਿੰਦਾ। ਕਈ ਵਾਰ ਤਾਂ ਇਕੱਠੀਆਂ ਬਸਾਂ ਜਾਂ ਟਰੱਕ ਆਉਣ 'ਤੇ ਜਾਂ ਉਹਨਾਂ ਦੇ ਕਰਾਸ ਕਰਨ 'ਤੇ ਮੈਂ ਸਾਇਕਲ ਤੋਂ ਉਤਰ ਕੇ ਦੋ-ਚਾਰ ਮਿੰਟ ਪਾਸੇ ਖੜ੍ਹ ਜਾਂਦਾ। ਜਾਣ ਵੇਲੇ ਕਦੇ ਕਦੇ ਮਹਿਤੇ ਜਾਣ ਵਾਲਾ ਕੋਈ ਅਧਿਆਪਕ ਮਿਲ ਜਾਂਦਾ ਤਾਂ ਉਥੋਂ ਤੱਕ ਗੱਲਾਂ ਵਿਚ ਹੀ ਵਕਤ ਲੰਘ ਜਾਂਦਾ ਪਰ ਮੁੜਨ ਵੇਲੇ ਮਾਸਟਰਾਂ ਵਿਚੋਂ ਮੈਂ ਇਕੱਲਾ ਹੀ ਸੜਕ 'ਤੇ ਹੁੰਦਾ। ਕਿਸੇ ਨੇ ਬੁਲਾ ਲਿਆ ਤਾਂ ਬੋਲ ਪਿਆ, ਨਹੀਂ ਤਾਂ ਆਪਣੀ ਧੁਨ ਵਿਚ ਸਾਇਕਲ ਚਲਾਈ ਜਾਂਦਾ। ਲਿੰਕ ਰੋਡ 'ਤੇ ਆ ਕੇ ਸਾਇਕਲ ਕੁਝ ਹੌਲੀ ਚਲਾਉਂਦਾ, ਕਿਉਂਕਿ ਸੜਕ ਦੇ ਦੋਵੇਂ ਪਾਸੇ ਕਾਫੀ ਹਿੱਸਾ ਟੋਭੇ ਨੇ ਘੇਰਿਆ ਹੋਇਆ ਸੀ ਤੇ ਟੋਭੇ ਤੋਂ ਪਿੱਛੋਂ ਬਾਬਾ ਸੁਖਾਨੰਦ ਮੱਠ ਤੋਂ ਲੈ ਕੇ ਬਜ਼ਾਰ ਵਿਚੋਂ ਦੀ ਹੁੰਦਾ ਹੋਇਆ ਆਪਣੇ ਘਰ ਤੱਕ ਭੀੜ ਭੜੱਕੇ ਵਿਚੋਂ ਦੀ ਲੰਘਣਾ ਪੈਂਦਾ। ਇਸ ਲਈ ਬਹੁਤ ਸੁਚੇਤ ਰਹਿਣਾ ਪੈਂਦਾ, ਆਮ ਸਾਇਕਲ ਚਲਾਉਣ ਵਾਲਿਆਂ ਨਾਲੋਂ ਵੱਧ। ਕੁਝ ਮੇਰੇ ਸਫਰ ਨੇ ਤੇ ਕੁਝ ਘਰ ਦੇ ਹਾਲਾਤ ਨੇ ਆੀਂਰ ਮੈਨੂੰ ਦਸੰਬਰ ੧੯੬੭ ਵਿਚ ਧੌਲੇ ਰਹਿਣ ਲਈ ਮਜਬੂਰ ਕਰ ਹੀ ਦਿੱਤਾ ਤੇ ਮੈਂ ਸ਼ਤਰਾਣੇ ਬਣਾਏ ਉਹੀ ਦੋ ਬਾਂਸ ਦੀਆਂ ਬਾਹੀਆਂ ਵਾਲੇ ਚੌਕੜੇ ਦੇ ਸਾਦੇ ਜਿਹੇ ਮੰਜੇ, ਦੋ ਟਰੰਕ, ਚਾਰ ਬਿਸਤਰੇ ਤੇ ਹੋਰ ਨਿੱਕ-ਸੁੱਕ ਰੇੜ੍ਹੀ 'ਤੇ ਲੱਦ ਕੇ ਧੌਲੇ ਪਹੁੰਚ ਗਿਆ। ਮਾਂ ਤੇ ਸੁਦਰਸ਼ਨਾ ਦੇਵੀ ਨੂੰ ਬਸ ਚੜ੍ਹਾ ਦਿੱਤਾ। ਰਹਿਣ ਲਈ ਬਿਨਾਂ ਕਿਰਾਏ ਤੋਂ ਨੌਕਰਾਂ ਦਾ ਖਾਲੀ ਘਰ ਮਿਲ ਗਿਆ। ਇਹ ਪਿੰਡ ਤੋਂ ਬਿਲਕੁਲ ਬਾਹਰ ਬਾਹਰ ਸੀ ਤੇ ਇਸ ਨੂੰ ਨੌਕਰਾਂ ਦਾ ਘਰ ਇਸ ਲਈ ਕਿਹਾ ਜਾਂਦਾ ਸੀ, ਕਿਉਂਕਿ ਇਸ ਦੇ ਮਾਲਕ ਕਿਸੇ ਵੇਲੇ ਮਲਾਇਆ ਵਿਚ ਨੌਕਰੀ ਕਰਦੇ ਹੁੰਦੇ ਸਨ।
ਮੈਨੂੰ ਬਾਹਰ ਬਾਹਰ ਰਹਿਣ ਤੋਂ ਕਦੇ ਵੀ ਡਰ ਨਹੀਂ ਸੀ ਲੱਗਿਆ। ਪਹਾੜਾਂ ਵਿਚ ਬਹੁਤਾ ਸਮਾਂ ਮੈਂ ਅਜਿਹੇ ਮਕਾਨਾਂ ਵਿਚ ਹੀ ਰਿਹਾ ਸੀ, ਜਿਥੇ ਕੋਈ ਕੋਈ ਮਕਾਨ ਹੀ ਬਣਿਆ ਹੁੰਦਾ ਤੇ ਬਾਕੀ ਸਾਰੀ ਸੁੰਨ ਸਰਾਂ ਹੁੰਦੀ। ਸਵੇਰੇ ਬਾਹਰ ਜਾਣ ਲਈ ਵੀ ਮੈਨੂੰ ਇਹ ਥਾਂ ਵਧੇਰੇ ਠੀਕ ਜਾਪਦੀ। ਜੇ ਹਨੇਰੇ ਸਵੇਰੇ ਵੀ ਜਾਣਾ ਪੈਂਦਾ ਤਾਂ ਵੀ ਪਿੰਡ ਵਿਚੋਂ ਦੀ ਲੰਘ ਕੇ ਜਾਣ ਨਾਲੋਂ ਮੇਰੇ ਲਈ ਇਹ ਘਰ ਵਧੇਰੇ ਢੁਕਵਾਂ ਸੀ। ਛੇਤੀ ਹੀ ਸੁਦਰਸ਼ਨਾ ਦੇਵੀ ਦੀ ਸਿਲਾਈ ਮਸ਼ੀਨ ਤੇ ਸਵਾਟਰ ਬੁਣਨ ਦੀ ਕਲਾ ਨੇ ਵੀ ਰੰਗ ਵਿਖਾਇਆ ਤੇ ਘਰ ਵਿਚ ਕਦੇ ਦੁਪਹਿਰੇ ਤੇ ਕਦੇ ਸ਼ਾਮ ਨੂੰ ਸਿਲਾਈ ਸਿੱਖਣ ਵਾਲੀਆਂ ਕੁੜੀਆਂ ਦੀ ਜਮਾਤ ਲੱਗੀ ਹੀ ਰਹਿੰਦੀ। ਚਾਰ ਪੈਸੇ ਵੀ ਬਣਨ ਲੱਗ ਪਏ ਤੇ ਸੁਦਰਸ਼ਨਾ ਦੇਵੀ ਨੂੰ ਰੁਝੇਵਾਂ ਵੀ ਮਿਲ ਗਿਆ। ਮੇਰੀ ਸਲ੍ਹੀਣੇ ਵਾਲੀ ਭੈਣ ਦੀ ਛੋਟੀ ਕੁੜੀ ਰਾਜੀ ਵੀ ਆ ਗਈ ਤੇ ਉਹਨੂੰ ਛੇਵੀਂ ਵਿਚ ਦਾਖਲ ਕਰਾ ਦਿੱਤਾ। ਉਸ ਕਾਰਨ ਘਰ ਵਿਚ ਹੋਰ ਰੌਣਕ ਵਧ ਗਈ।
ਇਸ ਘਰ ਦੇ ਬਿਲਕੁਲ ਨੇੜੇ ਸੰਪੂਰਨ ਸਿੰਘ ਧੌਲੇ ਦਾ ਘਰ ਸੀ। ਉਹਦੀ ਮਾਂ ਅਕਸਰ ਹੀ ਆ ਜਾਂਦੀ, ਉਹਦੀ ਵੱਡੀ ਪਤਨੀ ਵੀ ਤੇ ਛੋਟੀ ਵੀ, ਜਿਸ ਕਾਰਨ ਧੌਲਾ ਸਾਹਿਬ ਦੇ ਸਾਰੇ ਪਰਿਵਾਰ ਨਾਲ ਕਾਫੀ ਨੇੜਤਾ ਵਧ ਗਈ ਸੀ। ਇਸ ਨੇੜਤਾ ਦਾ ਫਾਇਦਾ ਮੈਨੂੰ ਸਕੂਲ ਵਿਚ ਵੀ ਹੋਇਆ। ਸੰਪੂਰਨ ਸਿੰਘ ਦਾ ਬੇਟਾ ਦਰਸ਼ਨ ਦਸਵੀਂ ਵਿਚ ਅਤੇ ਵੱਡੀ ਬੇਟੀ ਗੁਰਚਰਨ ਛੇਵੀਂ ਵਿਚ ਸੀ। ਉਸ ਦੇ ਭਰਾ ਬਲਵਿੰਦਰ ਸਿੰਘ ਦਾ ਲੜਕਾ ਸ਼ਮਸ਼ੇਰ ਸਿੰਘ ਉਰਫ ਸ਼ੇਰੀ ਨੌਵੀਂ ਵਿਚ ਅਤੇ ਛੋਟੇ ਭਰਾ ਤੇਜਾ ਸਿੰਘ ਦਾ ਲੜਕਾ ਬਿੱਲੂ ਸ਼ਾਇਦ ਸੱਤਵੀਂ ਵਿਚ ਪੜ੍ਹਦਾ ਸੀ। ਬਾਕੀ ਸਭ ਬੱਚੇ ਸਾਊ ਸਨ ਪਰ ਬਿੱਲੂ ਬੇਹੱਦ ਸ਼ਰਾਰਤੀ ਸੀ। ਤੇਜਾ ਸਿੰਘ ਤਪੇ ਆਰੀਆ ਸਕੂਲ ਵਿਚ ਮੈਥੋਂ ਤਿੰਨ ਜਮਾਤਾਂ ਅੱਗੇ ਸੀ ਤੇ ਮੇਰਾ ਪੁਰਾਣਾ ਵਾਕਫ ਵੀ ਸੀ, ਜਿਸ ਕਾਰਨ ਬਿੱਲੂ ਦੇ ਸ਼ਰਾਰਤੀ ਅਤੇ ਪੜ੍ਹਾਈ ਵੱਲ ਅਣਗਹਿਲੀ ਦੀ ਗੱਲ ਮੈਂ ਉਸ ਨੂੰ ਦੱਸ ਦਿੱਤੀ ਸੀ। ਦੋਹਾਂ ਗੱਲਾਂ ਕਾਰਨ ਇਕ ਦਿਨ ਮੈਂ ਉਸ ਨੂੰ ਜਮਾਤ ਵਿਚ ਕੁੱਟਿਆ ਵੀ ਸੀ। ਉਸ ਦਿਨ ਉਸ ਨੇ ਮੈਨੂੰ ਘਰ ਜਾਂਦੇ ਹੋਏ ਦੇ ਰੋੜਾ ਵਗਾਹ ਮਾਰਿਆ ਪਰ ਮੈਂ ਬਚ ਗਿਆ ਸੀ। ਰੋੜਾ ਕੰਨ ਤੋਂ ਦੋ-ਤਿੰਨ ਇੰਚ ਪਾਸੇ ਦੀ ਲੰਘ ਗਿਆ ਸੀ ਜੇ ਵੱਜਦਾ ਤਾਂ ਸਿਰ 'ਚੋਂ ਲਹੂ ਦੀ ਬਿੱਲੀ ਦੀ ਪੂਛ ਵਰਗੀ ਧਾਰ ਆਉਂਦੀ। ਭਾਵੇਂ ਉਹ ਮੈਨੂੰ ਦਿਸਿਆ ਨਹੀਂ ਸੀ ਪਰ ਮੈਨੂੰ ਪਤਾ ਸੀ ਕਿ ਇਹ ਕਾਰਵਾਈ ਬਿੱਲੂ ਦੀ ਹੀ ਹੈ। ਮੈਂ ਕੋਈ ਉਲਾਂਭਾ ਨਾ ਦਿੱਤਾ ਪਰ ਉਸ ਦੇ ਆਪਣੇ ਘਰ ਵਿਚੋਂ ਹੀ ਕਿਸੇ ਨੇ ਤੇਜਾ ਸਿੰਘ ਨੂੰ ਇਹ ਸਭ ਕੁਝ ਦੱਸ ਦਿੱਤਾ ਸੀ। ਅਗਲੇ ਦਿਨ ਉਹ ਆਪ ਹੀ ਆ ਕੇ ਮੇਰੇ ਕੋਲ ਰੋਣ ਲੱਗ ਪਿਆ ਸੀ। ਮੈਨੂੰ ਲੱਗਿਆ ਜਿਵੇਂ ਤੇਜਾ ਸਿੰਘ ਨੇ ਉਸ ਨੂੰ ਘਰ ਕੁੱਟਿਆ ਹੋਵੇ, ਜੇ ਕੁੱਟਿਆ ਨਾ ਵੀ ਹੋਊ ਤਾਂ ਘੂਰਿਆ ਜ਼ਰੂਰ ਹੋਊ। ਮੈਂ ਬਿੱਲੂ ਨੂੰ ਇਹ ਕਹਿ ਕੇ ਤੋਰ ਦਿੱਤਾ ਕਿ ਅੱਗੇ ਤੋਂ ਇਹੋ ਜਿਹਾ ਕੰਮ ਨੀ ਕਰੀਦਾ ਹੁੰਦਾ। ਸਾਰੀ ਕਹਾਣੀ ਕਿਵੇਂ ਨਾ ਕਿਵੇਂ ਧੌਲਾ ਸਾਹਿਬ ਤੱਕ ਪਹੁੰਚ ਗਈ। ਉਹਨਾਂ ਨੇ ਮੈਨੂੰ ਕਿਹਾ, **ਤਰਸੇਮ, ਹੈਂ ਤਾਂ ਤੂੰ ਕਾਮਰੇਡ ਪਰ ਸੁਭਾਅ ਤੇਰਾ ਮਹਾਜਨਾਂ ਵਾਲਾ ਹੈ।'' ਮੈਂ ਕਿਹਾ, **ਧੌਲਾ ਸਾਹਿਬ ਇਹਨੂੰ ਤੇਜਾ ਸਿੰਘ ਨੇ ਹੀ ਘਰੇ ਬਥੇਰਾ ਬੜ੍ਹਕਾ 'ਤਾ ਹੋਊ, ਹੋਰ ਭਲਾਂ ਕੀ ਕਰਦਾ ਇਹਦਾ।'' ਇਸ ਪਿੱਛੋਂ ਸਾਡੀ ਅਪਣੱਤ ਏਨੀ ਵਧ ਗਈ ਕਿ ਉਸ ਨੇ ਕਈ ਵਾਰ ਦਾਰੂ ਸਿੱਕੇ ਦੀ ਵੀ ਸੁਲਾਹ ਮਾਰੀ। ਸੁਲਾਹ ਹੀ ਨਹੀਂ ਮਾਰੀ, ਉਹ ਚਾਹੁੰਦਾ ਸੀ ਕਿ ਕਦੇ-ਕਦਾਈਂ ਤਾਂ ਮੈਂ ਜ਼ਰੂਰ ਸ਼ਾਮ ਨੂੰ ਉਸ ਦੀ ਮਹਿਫਿਲ ਵਿਚ ਹਾਜ਼ਰ ਹੋਵਾਂ।
ਨੌਕਰਾਂ ਦਾ ਘਰ ਛੱਡ ਕੇ ਅਸੀਂ ਕਿਰਾਏ ਦੇ ਮਕਾਨ ਵਿਚ ਆ ਗਏ ਸੀ। ਧੌਲਾ ਸਾਹਿਬ ਦਾ ਘਰ ਇਥੋਂ ਵੀ ਓਨੀ ਹੀ ਦੂਰ ਪੈਂਦਾ ਸੀ, ਜਿੰਨੀ ਦੂਰ ਮੇਰਾ ਪਹਿਲਾ ਮਕਾਨ। ਦੂਜੇ ਗੁਰਚਰਨ ਤੇ ਰਾਜੀ ਦੇ ਸਹੇਲਪਣੇ ਕਾਰਨ ਤੇ ਧੌਲਾ ਸਾਹਿਬ ਦੀ ਛੋਟੀ ਪਤਨੀ ਤੇ ਸੁਦਰਸ਼ਨਾ ਦੇਵੀ ਦੀ ਅਪਣੱਤ ਕਾਰਨ ਸਾਡੀ ਨੇੜਤਾ ਹੋਰ ਵਧ ਗਈ ਸੀ। ਮਕਾਨ ਵਿਚ ਅਸੀਂ ਦੋ ਪਰਿਵਾਰ ਰਹਿੰਦੇ ਸੀ---ਸੱਜੇ ਪਾਸੇ ਕਰਮ ਚੰਦ ਰਿਸ਼ੀ ਅਤੇ ਖੱਬੇ ਪਾਸੇ ਮੈਂ। ਰਿਸ਼ੀ ਕਦੇ-ਕਦਾਈਂ ਧੌਲਾ ਸਾਹਿਬ ਦੀ ਮਹਿਫਲ ਵਿਚ ਚਲਾ ਜਾਂਦਾ। ਦਾਰੂ ਪੀਣ 'ਤੇ ਰਿਸ਼ੀ ਦੀ ਪਤਨੀ ਸਾਡੀ ਭਾਬੀ ਸਾਹਿਬਾ ਮੇਰੇ 'ਤੇ ਵੀ ਔਖੀ ਹੁੰਦੀ। ਇਸੇ ਸ਼ਰਾਬੀ ਹਾਲਤ ਵਿਚ ਨੱਚਦਾ-ਟੱਪਦਾ ਘਰ ਦੇ ਖੁੱਲ੍ਹੇ ਵਿਹੜੇ ਵਿਚ ਰਿਸ਼ੀ ਕਹਿ ਰਿਹਾ ਸੀ, **ਮੈਂ ਤਾਇਆ ਬਣੂੰਗਾ, ਜਿੱਦਣ ਮੈਂ ਤਾਇਆ ਬਣਿਆ, ਰੂੜੀ 'ਤੇ ਲਿਟੂੰਗਾ।'' ਉਦੋਂ ਸੁਦਰਸ਼ਨਾ ਦੇਵੀ ਨੂੰ ਬੱਚਾ ਹੋਣਾ ਸੀ। ਰਿਸ਼ੀ ਦੇ ਸ਼ਰਾਬੀ ਬੋਲ ਪਵਿੱਤਰ ਵਚਨ ਬਣ ਗਏ ਜਦੋਂ ੨੩ ਅਕਤੂਬਰ ੧੯੬੯ ਨੂੰ ਮੇਰੇ ਵੱਡੇ ਬੇਟੇ ਦਾ ਜਨਮ ਬਰਨਾਲੇ ਹੋਇਆ। ਸਾਡੇ ਘਰਾਂ ਵਿਚ ਪਹਿਲਾਂ ਅਕਸਰ ਕੁੜੀਆਂ ਹੀ ਹੁੰਦੀਆਂ ਸਨ। ਸੋ, ਮੇਰੇ ਘਰ ਬੇਟੇ ਦਾ ਜੰਮਣਾ ਸਾਡੇ ਲਈ ਬੜੀ ਅਲੋਕਾਰੀ ਘਟਨਾ ਸੀ ਤੇ ਬੇਹੱਦ ੁਂਸ਼ੀ ਭਰਪੂਰ ਵੀ। ਧੌਲਾ ਸਾਹਿਬ ਦੀ ਵੱਡੀ ਬੇਟੀ ਇਹ ੀਂਬਰ ਲੈ ਕੇ ਆਈ ਸੀ ਤੇ ਮੇਰੀ ਮਾਂ ਨੂੰ ਇਹ ਕੁੜੀ ਕੋਈ ਵੱਡੀ ਦੇਵੀ ਲਗਦੀ ਸੀ। ਉਸ ਦਿਨ ਨੇੜਿਉਂ ਹੋਰ ਕੁਝ ਨਾ ਮਿਲਿਆ। ਮਾਂ ਨੇ ਪਤਾਸੇ ਮੰਗਾ ਕੇ ਪਹਿਲਾਂ ਉਸ ਨੂੰ ਦਿੱਤੇ ਤੇ ਫੇਰ ਜਿਹੜਾ ਕੋਈ ਵਧਾਈ ਦੇਣ ਆਵੇ, ਉਹਨੂੰ ਹੀ ਮਾਂ ਪਤਾਸੇ ਦੇ ਕੇ ਮੂੰਹ ਮਿੱਠਾ ਕਰਵਾ ਦੇਵੇ।

ਸਾਨੂੰ ਉਦੋਂ ਇਉਂ ਲਗਦਾ ਸੀ ਕਿ ਇਨਕਲਾਬ ਹਿੰਦੁਸਤਾਨ ਵਿਚ ਛੇਤੀ ਹੀ ਆ ਜਾਊਗਾ। ਨਕਸਲੀ ਅੰਦੋਲਨ ਚੱਲ ਚੁੱਕਾ ਸੀ। ਮੇਰੀ ਹਮਦਰਦੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਨਾਲ ਸੀ। ਜਿਹੜਾ ਵੀ ਸਿਧਾਂਤਕ ਸਾਹਿਤ ਪੜ੍ਹਦਾ, ਉਹ ਮਾਰਕਸਵਾਦੀ ਵਿਚਾਰਧਾਰਾ ਨਾਲ ਸਬੰਧਤ ਹੁੰਦਾ। ਮੌਲਿਕ ਸਾਹਿਤ ਵੀ ਪੜ੍ਹਦਾ, ਭਾਵੇਂ ਰੂਸੀ, ਚੀਨੀ ਜਾਂ ਹੋਰ ਤੇ ਭਾਵੇਂ ਹਿੰਦੀ ਤੇ ਪੰਜਾਬੀ ਦਾ, ਬਹੁਤਾ ਅਗਾਂਹਵਧੂ ਸਾਹਿਤ ਹੀ ਪੜ੍ਹਦਾ। ਇਸ ਪ੍ਰਭਾਵ ਅਧੀਨ ਹੀ ਮੈਂ ਆਪ ਬੇਟੇ ਦਾ ਨਾਉਂ ਰਾਜੇਸ਼ ਕ੍ਰਾਂਤੀ ਰੱਖਿਆ।
ਇਹਨਾਂ ਦਿਨਾਂ ਵਿਚ ਕਈ ਨਕਸਲੀ ਕਾਰਕੁੰਨ ਵੀ ਮੇਰੇ ਕੋਲ ਆਉਂਦੇ। ਉਹਨਾਂ ਦੀਆਂ ਕੁਰਬਾਨੀਆਂ ਦੇ ਬਾਵਜੂਦ ਵੀ ਮੈਂ ਉਹਨਾਂ ਦੀ ਰਣਨੀਤੀ ਨਾਲ ਸਹਿਮਤ ਨਹੀਂ ਸੀ। ਇਕ ਤਾਂ ਇਹ ਕਿ ਉਹ ਛੋਟੇ ਛੋਟੇ ਪਿੰਡ ਦੇ ਬਾਣੀਆਂ ਨੂੰ ਮਾਰ ਰਹੇ ਸਨ ਤੇ ਦੂਜੀ ਵੱਡੀ ਗੱਲ ਇਹ ਸੀ ਕਿ ਮੈਂ ਭਾਰਤ ਵਿਚ ਗੁਰੀਲਾ ਲੜਾਈ ਦੇ ਬਿਲਕੁਲ ਹੱਕ ਵਿਚ ਨਹੀਂ ਸੀ। ਇਸ ਤਰ੍ਹਾਂ ਦਾ ਘੋਲ ਪਹਿਲਾਂ ਫੇਲ੍ਹ ਹੋ ਜਾਣ ਬਾਰੇ ਮੈਂ ਲਾਲ ਪਾਰਟੀ ਦੇ ਹਥਿਆਰਬੰਦ ਘੋਲ ਸਬੰਧੀ ਬਹੁਤ ਕੁਝ ਪੜ੍ਹ ਚੁੱਕਿਆ ਸੀ। ਭਾਵੇਂ ਇਹ ਨਕਸਲੀ ਮੈਨੂੰ ਚੰਗੇ ਬਹੁਤ ਲਗਦੇ ਸਨ, ਕਿਉਂਕਿ ਉਹ ਭਾਰਤ ਵਿਚ ਇਨਕਲਾਬ ਲਿਆਉਣ ਲਈ ਇਮਾਨਦਾਰੀ ਨਾਲ ਲੜ ਰਹੇ ਸਨ ਪਰ ਉਹਨਾਂ ਦੇ ਘੋਲ ਦੇ ਫੇਲ੍ਹ ਹੋ ਜਾਣ ਸਬੰਧੀ ਮੈਨੂੰ ਕੋਈ ਸ਼ੱਕ ਨਹੀਂ ਸੀ। ਮੁਲਾਜ਼ਮਾਂ ਵਿਚ ਮੇਰੇ ਗਰਮ ਭਾਸ਼ਣਾਂ ਕਾਰਨ ਕੁਝ ਨਕਸਲੀ ਕਾਰਕੁੰਨ ਮੈਨੂੰ ਆਪਣੇ ਘੋਲ ਵਿਚ ਸ਼ਾਮਲ ਕਰਨਾ ਚਾਹੁੰਦੇ ਸਨ ਪਰ ਮੈਂ ਤਾਂ ਬਿਲਕੁਲ ਵੀ ਉਹਨਾਂ ਦੇ ਫਿੱਟ ਨਹੀਂ ਸੀ ਆ ਸਕਦਾ। ਮੇਰੇ ਕਾਰਨ ਤਾਂ ਉਹ ਹੋਰ ਵੀ ਸਮੱਸਿਆ ਦੇ ਵਿਚ ਫਸ ਸਕਦੇ ਸਨ। ਮੈਂ ਤਾਂ ਦਿਨ ਛਿਪਣ ਪਿੱਛੋਂ ਘਰੋਂ ਬਾਹਰ ਨਿਕਲਣ ਜੋਗਾ ਹੀ ਨਹੀਂ ਸੀ। ੧੯੬੫ ਪਿੱਛੋਂ ਐਨਕ ਦਾ ਨੰਬਰ ਨਹੀਂ ਸੀ ਵਧਦਾ, ਨਜ਼ਰ ਘਟ ਰਹੀ ਸੀ। ਇਸ ਸਭ ਕੁਝ ਦੇ ਬਾਵਜੂਦ ਮੈਂ ਕਮਿਊਨਿਸਟ ਪਾਰਟੀ ਵਿਚ ਦਿਲਚਸਪੀ ਲੈਣੀ ਛੱਡ ਨਹੀਂ ਸੀ ਸਕਿਆ। ਉਦੋਂ ਤਾਂ ਅਸੀਂ ਇਕ ਦੋ-ਮਾਸਿਕ ਰਸਾਲਾ ਵੀ ਤਪਾ ਮੰਡੀ ਤੋਂ ਸ਼ੁਰੂ ਕਰ ਦਿੱਤਾ ਸੀ। ਪਹਿਲਾਂ ਉਸ ਦਾ ਨਾਂ *ਅਗਨਦੂਤ' ਰੱਖਿਆ ਫੇਰ ਜਿਸ ਨਾਉਂ ਦੀ ਪ੍ਰਵਾਨਗੀ ਮਿਲੀ, ਉਹ ਸੀ *ਕਿੰਤੂ'। ਸੀ.ਮਾਰਕੰਡਾ ਨੂੰ ਅਸੀਂ ਉਸ ਦਾ ਸੰਪਾਦਕ ਬਣਾਇਆ। ਮਾਰਕੰਡੇ ਨੇ ਹੌਲੀ ਹੌਲੀ ਇਸ ਪਰਚੇ ਨੂੰ ਨਕਸਲੀ ਲਹਿਰ ਨਾਲ ਜੋੜ ਦਿੱਤਾ, ਜਿਸ ਕਾਰਨ ਮੈਂ ਇਸ ਪਰਚੇ ਤੋਂ ਆਪਣਾ ਸਬੰਧ ਭਾਵੇਂ ਪੂਰਾ ਤੋੜਿਆ ਤਾਂ ਨਹੀਂ ਸੀ ਪਰ ਕੁਝ ਦੂਰ ਜ਼ਰੂਰ ਹੋ ਗਿਆ ਸੀ।
ਇਕ ਦਿਨ ਇਕ ਮੁੰਡਾ ਮੇਰੇ ਕੋਲ ਆਇਆ। ਉਹਦੇ ਕੋਲ ਦੋ ਕਿਤਾਬਾਂ ਸਨ---ਲਾਲ ਕਿਤਾਬ ਤੇ ਦੂਜੀ ਭਗਤ ਸਿੰਘ ਦੀ ਜੀਵਨੀ। ਲਾਲ ਕਿਤਾਬ ਉਹਨਾਂ ਦਿਨਾਂ ਵਿਚ ਨਕਸਲੀ ਇਸ ਤਰ੍ਹਾਂ ਰਖਦੇ ਸਨ ਜਿਵੇਂ ਹਿੰਦੂ ਗੀਤਾ, ਮੁਸਲਮਾਨ ਕੁਰਾਨ ਤੇ ਈਸਾਈ ਬਾਈਬਲ। ਮੈਂ ਇਹ ਕਿਤਾਬ ਪੜ੍ਹਨਾ ਤਾਂ ਚਾਹੁੰਦਾ ਸੀ ਪਰ ਮੈਨੂੰ ਇਸ ਗੱਲ ਬਾਰੇ ਕੋਈ ਭੁਲੇਖਾ ਨਹੀਂ ਸੀ ਕਿ ਕਿਸੇ ਵੇਲੇ ਵੀ ਇਸ ਕਿਤਾਬ ਕਾਰਨ ਕੋਈ ਪੰਗਾ ਖੜ੍ਹਾ ਹੋ ਸਕਦਾ ਹੈ। ਨਾਲੇ ਜਿਹੜਾ ਮੁੰਡਾ ਇਹ ਕਿਤਾਬ ਲੈ ਕੇ ਆਇਆ ਸੀ, ਉਹ ਮੇਰੇ ਕੋਲੋਂ ਹੀ ਪੜ੍ਹ ਕੇ ਗਿਆ ਸੀ ਅਤੇ ਜਦੋਂ ਮੈਂ ਸਹਿਕਾਰੀ ਖੇਤੀ ਸਬੰਧੀ ਪੜ੍ਹਾ ਰਿਹਾ ਸੀ ਤੇ ਨਾਲ ਸਮਾਜਵਾਦ ਦੀ ਗੱਲ ਵੀ ਕਰ ਰਿਹਾ ਸੀ, ਉਹ ਇਕੱਲਾ ਮੁੰਡਾ ਹੀ ਸੀ ਜਿਹੜਾ ਕਲਾਸ ਵਿਚ ਖੜ੍ਹ ਕੇ ਮੇਰੇ ਨਾਲ ਸਮਾਜਵਾਦੀ ਪ੍ਰਬੰਧ ਖਲਾਫ ਬਹਿਸ ਕਰਨ ਲੱਗ ਪਿਆ ਸੀ। ਇਸ ਲਈ ਮੈਨੂੰ ਉਸ ਉਤੇ ਪੁਲਿਸ ਦੇ ਸੂਹੀਏ ਹੋਣ ਦਾ ਵੀ ਸ਼ੱਕ ਸੀ। ਮੇਰੇ ਬਹੁਤ ਜ਼ਿਆਦਾ ਇਨਕਾਰ ਕਰਨ ਦੇ ਬਾਵਜੂਦ ਉਹ ਲਾਲ ਕਿਤਾਬ ਤੇ ਸ਼ਹੀਦ ਭਗਤ ਸਿੰਘ ਦੀ ਜੀਵਨੀ ਮੈਨੂੰ ਦੇ ਗਿਆ ਸੀ। ਮੇਰੀ ਹਾਲਤ ਉਦੋਂ ਇਸ ਤਰ੍ਹਾਂ ਦੀ ਸੀ ਬਈ ਸੱਪ ਦੇ ਮੂੰਹ ਆਈ ਕੋਹੜ ਕਿਰਲੀ, ਖਾਵੇ ਕੋਹੜੀ ਤੇ ਨਾ ਖਾਵੇ ਕਲੰਕੀ। ਜੇ ਮੈਂ ਕਿਤਾਬ ਨਾ ਰਖਦਾ ਤਾਂ ਮੈਨੂੰ ਡਰ ਸੀ ਬਈ ਇਹ ਮੁੰਡਾ ਨਕਸਲੀਆਂ ਨੂੰ ਕੋਈ ਪੁੱਠੀ-ਸਿੱਧੀ ਗੱਲ ਕਹਿ ਕੇ ਮੇਰੇ ਉਪਰ ਕੋਈ ਕਾਰਵਾਈ ਹੀ ਨਾ ਕਰਵਾ ਦੇਵੇ। ਮੁੰਡਾ ਚਲਿਆ ਗਿਆ, ਮੈਂ ਬਹੁਤ ਦੁਬਿਧਾ ਵਿਚ ਸੀ। ਜਦੋਂ ਮੇਰੇ ਖਆਿਲ ਹੀ ਇਸ ਲਹਿਰ ਨਾਲ ਪੂਰੀ ਤਰ੍ਹਾਂ ਨਹੀਂ ਸੀ ਮਿਲਦੇ, ਮੈਂ ਬਲਦੀ ਦੇ ਬੂਥੇ ਕਿਉਂ ਆਉਂਦਾ ਪਰ ਇਸ ਕਿਤਾਬ ਨੂੰ ਹੁਣ ਰੱਖਾਂ ਕਿਥੇ? ਆੀਂਰ ਸੋਚ ਸੋਚ ਕੇ ਮੈਂ ਦਰਵਾਜ਼ੇ ਵਿਚ ਬਣੀ ਖੁਰਲੀ ਹੇਠ ਖੁਰਪੇ ਨਾਲ ਟੋਇਆ ਪੁੱਟਿਆ ਤੇ ਲਾਲ ਕਿਤਾਬ ਉਥੇ ਦੱਬ ਦਿੱਤੀ। ਸ਼ਹੀਦ ਭਗਤ ਸਿੰਘ ਦੀ ਜੀਵਨੀ ਮੈਂ ਰੱਖ ਲਈ।
ਤੀਜੇ ਦਿਨ ਗੱਲ ਓਹੀ ਹੋਈ, ਜਿਸ ਦਾ ਮੈਨੂੰ ਡਰ ਸੀ। ਇਕ ਥਾਣੇਦਾਰ ਤੇ ਦੋ ਸਿਪਾਹੀ ਸਿੱਧੇ ਦਰਵਾਜ਼ਾ ਲੰਘ ਕੇ ਸੱਜੇ ਹੱਥ ਮੇਰੀ ਬੈਠਕ ਵਿਚ ਆ ਧਮਕੇ। ਕਰਮ ਚੰਦ ਰਿਸ਼ੀ ਤੇ ਉਹਦੀ ਪਤਨੀ ਉਸ ਦਿਨ ਆਪਣੇ ਪਿੰਡ ਹੰਢਿਆਏ ਗਏ ਹੋਏ ਸਨ। ਥਾਣੇਦਾਰ ਨੇ *ਕਿੰਤੂ' ਤੋਂ ਗੱਲ ਤੋਰ ਕੇ *ਲਾਲ ਕਿਤਾਬ' ਤੱਕ ਲੈ ਆਂਦੀ। ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਨਕਸਲੀ ਨਹੀਂ। ਮੈਂ ਤਾਂ ਟੀਚਰ ਯੂਨੀਅਨ ਨਾਲ ਸਬੰਧਤ ਹਾਂ। ਨਕਸਲੀ ਉਹਨਾਂ ਦਿਨਾਂ ਵਿਚ ਸੀ.ਪੀ.ਆਈ. ਤੇ ਸੀ.ਪੀ.ਐਮ. ਦੇ ਉਵੇਂ ਵਿਰੋਧੀ ਸਨ ਜਿਵੇਂ ਕਾਂਗਰਸ ਤੇ ਹੋਰ ਬੁਰਜੂਆ ਪਾਰਟੀਆਂ ਦੇ। ਪਰ ਲਾਲ ਕਿਤਾਬ ਸਬੰਧੀ ਥਾਣੇਦਾਰ ਨੇ ਜੋ ਕੁਝ ਵੀ ਮੈਥੋਂ ਪੁੱਛਿਆ ਮੈਂ ਸਪੱਸ਼ਟ ਦੱਸ ਦਿੱਤਾ ਕਿ ਪਰਸੋਂ ਇਕ ਮੁੰਡਾ ਆਇਆ ਸੀ। ਉਹ ਪਿਛਲੇ ਤੋਂ ਪਿਛਲੇ ਸਾਲ ਮੇਰੇ ਕੋਲ ਪੜ੍ਹਦਾ ਹੁੰਦਾ ਸੀ। ਉਸ ਕੋਲ ਲਾਲ ਕਿਤਾਬ ਵੀ ਸੀ ਤੇ ਸ਼ਹੀਦ ਭਗਤ ਸਿੰਘ ਦੀ ਕਿਤਾਬ ਵੀ। ਉਹ ਲਾਲ ਕਿਤਾਬ ਪੜ੍ਹਨ ਲਈ ਮੈਨੂੰ ਵਾਰ ਵਾਰ ਕਹਿ ਰਿਹਾ ਸੀ ਪਰ ਮੈਂ ਉਸ ਤੋਂ ਲਾਲ ਕਿਤਾਬ ਨਹੀਂ ਸੀ ਲਈ, ਕਿਉਂਕਿ ਮੈਂ ਹਥਿਆਰਬੰਦ ਘੋਲ ਨੂੰ ਇਨਕਲਾਬ ਲਿਆਉਣ ਲਈ ਭਾਰਤੀ ਸਥਿਤੀਆਂ ਦੇ ਅਨੁਕੂਲ ਨਹੀਂ ਸਮਝਦਾ। ਹਾਂ, ਮੈਂ ਸ਼ਹੀਦੇ ਆਜ਼ਮ ਭਗਤ ਸਿੰਘ ਪ੍ਰਤਿ ਪੂਰਾ ਆਦਰ ਭਾਵ ਰਖਦਾ ਹਾਂ। ਅਲਮਾਰੀ ਵਿਚ ਪਈ ਉਹ ਕਿਤਾਬ ਇਕ ਕਾਂਸਟੇਬਲ ਨੇ ਪਹਿਲਾਂ ਹੀ ਚੁੱਕ ਲਈ ਸੀ। ਉਹਨਾਂ ਨੂੰ ਆਪਣੇ ਨਕਸਲੀ ਨਾ ਹੋਣ ਬਾਰੇ ਤਸਦੀਕ ਕਰਨ ਲਈ ਮੈਂ ਸੰਪੂਰਨ ਸਿੰਘ ਧੌਲੇ ਦਾ ਹਵਾਲਾ ਦਿੱਤਾ। ਧੌਲਾ ਸਾਹਿਬ ਦੀ ਉਦੋਂ ਚੰਗੀ ਚਲਦੀ ਸੀ। ਅਜੇ ਉਸ ਨੇ ਕਾਂਗਰਸ ਪਾਰਟੀ ਨਹੀਂ ਸੀ ਛੱਡੀ। ਪਰ ਉਸ ਦਾ ਝੁਕਾਅ ਕਮਿਊਨਿਸਟਾਂ ਵੱਲ ਹੁੰਦਾ ਜਾ ਰਿਹਾ ਸੀ। ਉਸ ਦੇ ਮੇਰੇ ਨਾਲ ਵੀ ਸਬੰਧ ਹੁਣ ਬਹੁਤ ਵਧੀਆ ਸਨ---ਪਰਿਵਾਰਕ ਵੀ ਤੇ ਵਿਚਾਰਧਾਰਕ ਵੀ। ਥਾਣੇਦਾਰ ਧੌਲਾ ਸਾਹਿਬ ਵੱਲ ਗਿਆ। ਉਹ ਉਹਨੀਂ ਪੈਰੀਂ ਮੇਰੇ ਘਰ ਆ ਗਏ ਤੇ ਥਾਣੇਦਾਰ ਦੀ ਤਸੱਲੀ ਕਰਵਾ ਦਿੱਤੀ ਕਿ ਸਾਡਾ ਮਾਸਟਰ ਨਕਸਲੀ ਨਹੀਂ, ਊਂ ਅਗਾਂਹਵਧੂ ਹੈ, ਲਿਖਾਰੀ ਵੀ ਹੈ ਤੇ ਮਾਸਟਰਾਂ ਦੀ ਯੂਨੀਅਨ 'ਚ ਵੀ ਜਾਂਦਾ ਆਉਂਦੈ। ਮੇਰੇ ਤੇ ਧੌਲਾ ਸਾਹਿਬ ਦੇ ਬਿਆਨਾਂ ਵਿਚ ਰੱਤੀ ਭਰ ਵੀ ਫਰਕ ਨਹੀਂ ਸੀ। ਥਾਣੇਦਾਰ ਤੇ ਦੋਵੇਂ ਕਾਂਸਟੇਬਲ ਬਿਨਾਂ ਚਾਹ-ਪਾਣੀ ਪੀਤੇ ਇਹ ਕਹਿ ਕੇ ਤੁਰ ਗਏ, **ਮਾਸਟਰ ਜੀ, ਇਹ ਤਾਂ ਸਾਡੀ ਡਿਊਟੀ ਐ, ਤਕਲੀਫ ਮੁਆਫ ਕਰਨਾ।'' ਸ਼ਾਇਦ ਉਹਨਾਂ ਹੱਥ ਉਹ ਲਾਲ ਕਿਤਾਬ ਨਾ ਲੱਗਣ ਕਾਰਨ ਤੇ ਧੌਲਾ ਸਾਹਿਬ ਦਾ ਮੇਰੇ ਸਿਰ 'ਤੇ ਹੱਥ ਹੋਣ ਕਾਰਨ ਮੇਰੀ ਬੱਚਤ ਹੋ ਗਈ ਸੀ।

੧੯੬੮-੬੯ ਦਾ ਅਕਾਦਮਿਕ ਵਰ੍ਹਾ ਮੇਰੇ ਲਈ ਇਕ ਸਮੱਸਿਆ ਲੈ ਕੇ ਆਇਆ। ਧੌਲੇ ਦੇ ਹਾਇਰ ਸੈਕੰਡਰੀ ਸਕੂਲ ਵਿਚੋਂ ਮਾਸਟਰਾਂ ਦੀਆਂ ਦੋ ਪੋਸਟਾਂ ੀਂਤਮ ਕਰਕੇ, ਉਥੇ ਲੈਕਚਰਾਰ ਲਾਉਣੇ ਸਨ। ਰੈਗੂਲਰ ਸਮਾਜਿਕ ਸਿਖਿਆ ਮਾਸਟਰ ਮੈਂ ਹੀ ਸੀ, ਜਿਸ ਕਾਰਨ ਜਿਹੜੇ ਲੈਕਚਰਾਰ ਨੇ ਆਉਣਾ ਸੀ, ਉਹ ਮੇਰੀ ਥਾਂ 'ਤੇ ਆਉਣਾ ਸੀ, ਇਸ ਕਾਰਨ ਜ਼ਿਲ੍ਹਾ ਸਿਖਿਆ ਅਫਸਰ ਨੇ ਮੈਨੂੰ ਮੇਰੀ ਇੱਛਾ ਦੇ ਦੋ ਸਟੇਸ਼ਨ ਲਿਖਤੀ ਰੂਪ 'ਚ ਦੇਣ ਲਈ ਹੁਕਮ ਭੇਜ ਦਿੱਤਾ। ਸਿੱਟੇ ਵਜੋਂ ਮੈਨੂੰ ਸਰਕਾਰੀ ਮਿਡਲ ਸਕੂਲ, ਰੂੜੇਕੇ ਬਦਲ ਦਿੱਤਾ ਗਿਆ ਅਤੇ ਮੇਰੀ ਥਾਂ ਬਰਨਾਲੇ ਤੋਂ ਪ੍ਰੋਮੋਟ ਹੋ ਕੇ ਪ੍ਰੇਮ ਸਿੰਘ ਰਾਜਨੀਤੀ ਸ਼ਾਸਤਰ ਦੇ ਲੈਕਚਰਾਰ ਦੀ ਪੋਸਟ ਉਤੇ ਆ ਹਾਜ਼ਰ ਹੋਇਆ। ਮੇਰੇ ਲਈ ਰੂੜੇਕੇ ਕਲਾਂ ਜਾਣ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਸੀ। ਸਾਇਕਲ ਫੇਰ ਚੁੱਕਣਾ ਪੈ ਗਿਆ। ਸ਼ੁਰੂ ਵਿਚ ਰਹਾਇਸ਼ ਤਾਂ ਮੈਂ ਧੌਲੇ ਹੀ ਰੱਖੀ, ਕਿਉਂਕਿ ਕਰਮ ਚੰਦ ਰਿਸ਼ੀ ਨਾਲ ਮੇਰੀ ਚੰਗੀ ਬਣਦੀ ਸੀ। ਮੂੰਹ ਹਨੇਰੇ ਅਸੀਂ 'ਕੱਠੇ ਦੋਵੇਂ ਰੂੜੇਕੇ ਕਲਾਂ ਵਾਲੇ ਪਾਸੇ ਹੀ ਜੰਗਲ ਪਾਣੀ ਲਈ ਜਾਂਦੇ, ਚੰਗੀ ਸੈਰ ਹੋ ਜਾਂਦੀ ਤੇ ਰਿਸ਼ੀ ਕਾਰਨ ਮੈਨੂੰ ਜਾਣਾ-ਆਉਣਾ ਸੌਖਾ ਸੌਖਾ ਲਗਦਾ। ਕਈ ਵਾਰੀ ਰੂੜੇਕੇ ਦੇ ਅੱਧ ਤੱਕ ਵੀ ਚਲੇ ਜਾਂਦੇ। ਮਿਡਲ ਸਕੂਲ ਰੂੜੇਕੇ ਕਲਾਂ ਸੀ ਵੀ ਸਮਝੋ ਸੜਕ ਉਤੇ ਹੀ। ਇਸ ਲਈ ਮੈਨੂੰ ਉਥੇ ਆਉਣਾ-ਜਾਣਾ ਮੁਸ਼ਕਲ ਨਹੀਂ ਸੀ ਲਗਦਾ ਪਰ ਪਿੰਡ ਦੇ ਸਰਪੰਚ ਕਰਨੈਲ ਸਿੰਘ ਦੇ ਜ਼ਿਆਦਾ ਹੀ ਕਹਿਣ-ਸੁਣਨ ਕਾਰਨ ਮੈਂ ਆਪਣੀ ਰਹਾਇਸ਼ ਰੂੜੇਕੇ ਕਲਾਂ ਰੱਖ ਲਈ। ਸਕੂਲ ਦੀ ਬਿਲਡਿੰਗ ਵਿਚ ਹੀ ਜਿਥੇ ਪਹਿਲਾਂ ਪ੍ਰਾਇਮਰੀ ਬ੍ਰਾਂਚ ਸੀ, ਉਹ ਦੋ ਕਮਰੇ ਮੇਰੇ ਰਹਿਣ ਲਈ ਕਾਫੀ ਸਨ।
ਮੈਂ ਇਕ ਜੂਨ ੧੯੬੮ ਨੂੰ ਧੌਲੇ ਤੋਂ ਫਾਰਗ ਹੋ ਕੇ ਉਸੇ ਦਿਨ ਹੀ ਰੂੜੇਕੇ ਕਲਾਂ ਹਾਜ਼ਰ ਹੋ ਗਿਆ ਸੀ। ਮੇਰੇ ਲਈ ਇਹ ਸਕੂਲ ਇਸ ਕਰਕੇ ਵਧੇਰੇ ਮਹੱਤਵਪੂਰਨ ਸੀ ਕਿਉਂਕਿ ਇਸ ਸਕੂਲ ਵਿਚ ਮੈਂ ਬਤੌਰ ਹੈਡ ਮਾਸਟਰ ਕੰਮ ਕਰਨਾ ਸੀ। ਉਦੋਂ ਉਥੇ ਪਹਿਲੀ ਜਮਾਤ ਤੋਂ ਅੱਠਵੀਂ ਜਮਾਤ ਤੱਕ ਕੁੱਲ ਅੱਠ ਅਧਿਆਪਕ ਸਨ। ਤਿੰਨ ਪ੍ਰਾਇਮਰੀ ਦੇ ਤੇ ਪੰਜ ਮਿਡਲ ਕਲਾਸਾਂ ਲਈ। ਪ੍ਰਾਇਮਰੀ ਅਧਿਆਪਕਾਂ ਵਿਚੋਂ ਮਾਸਟਰ ਰਾਮ ਸ਼ਰਨ ਸਰਕਾਰੀ ਮਿਡਲ ਸਕੂਲ ਤਪਾ ਵਿਚ ਕਿਸੇ ਵੇਲੇ ਮੇਰਾ ਅਧਿਆਪਕ ਰਿਹਾ ਸੀ। ਉਸ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਪਰ ਮੈਂ ਉਸ ਨੂੰ ਪਛਾਣ ਲਿਆ ਸੀ। ਪੜ੍ਹਿਆ ਮੈਂ ਉਸ ਤੋਂ ਭਾਵੇਂ ਦੂਜੀ ਜਾਂ ਤੀਜੀ ਵਿਚ ਦਸ-ਵੀਹ ਦਿਨ ਸੀ ਪਰ ਅਧਿਆਪਕ ਤਾਂ ਆਖਰਿ ਅਧਿਆਪਕ ਹੁੰਦਾ ਹੈ। ਇਸ ਲਈ ਹਾਜ਼ਰ ਹੋਣ ਵਾਲੇ ਦਿਨ ਤੋਂ ਲੈ ਕੇ ਹੀ ਮੈਂ ਉਸ ਦਾ ਉਚੇਚਾ ਸਤਿਕਾਰ ਕਰਦਾ। ਉਹ ਹੰਢਿਆਏ ਤੋਂ ਆਉਂਦਾ ਤੇ ਉਹਦੇ ਨਾਲ ਹੰਢਿਆਏ ਤੋਂ ਦੂਜਾ ਮਾਸਟਰ ਲਛਮਣ ਦਾਸ ਆਉਂਦਾ ਸੀ। ਦੋਵੇਂ ਇਕ ਦੂਜੇ ਦੇ ਸਾਹ ਵਿਚ ਸਾਹ ਲੈਂਦੇ ਸਨ। ਤੀਜੀ ਅਧਿਆਪਕਾ ਗੁਰਮੇਲ ਕੌਰ ਬਰਨਾਲੇ ਤੋਂ ਆਉਂਦੀ ਸੀ ਤੇ ਉਸ ਦੇ ਮਾਪਿਆਂ ਦੇ ਮੇਰੇ ਸਹੁਰਿਆਂ ਨਾਲ ਸਬੰਧ ਚੰਗੇ ਸਨ। ਉਂਜ ਵੀ ਉਹ ਐਡਹਾਕ 'ਤੇ ਸੀ। ਇਸ ਕਾਰਨ ਪ੍ਰਾਇਮਰੀ ਦੇ ਤਿੰਨ ਅਧਿਆਪਕਾਂ ਨੂੰ ਕੁਝ ਵੀ ਕਹਿਣ ਦੀ ਲੋੜ ਨਹੀਂ ਸੀ। ਮਿਡਲ ਕਲਾਸਾਂ ਲਈ ਸੀ ਐਂਡ ਵੀ ਕੇਡਰ ਦੇ ਚਾਰ ਅਧਿਆਪਕ ਸਨ---ਪੰਜਾਬੀ ਅਧਿਆਪਕ ਚੂਹੜ ਸਿੰਘ, ਡਰਾਇੰਗ ਮਾਸਟਰ ਰਾਜਵਿੰਦਰ ਸਿੰਘ ਫਿਰੋਜ਼ਪੁਰੀਆ, ਹਿੰਦੀ ਅਧਿਆਪਕਾ ਕ੍ਰਿਸ਼ਨਾ ਦੇਵੀ ਤੇ ਪੀ.ਟੀ.ਆਈ. ਕੁਲਵੰਤ ਸਿੰਘ। ਇਹਨਾਂ ਵਿਚੋਂ ਡਰਾਇੰਗ ਮਾਸਟਰ ਤੇ ਗਿਆਨੀ ਜੀ ਹੀ ਰੈਗੂਲਰ ਸਨ। ਸਮੇਂ ਦੀ ਪਾਬੰਦੀ, ਬਾਕਾਇਦਾ ਪੀਰੀਅਡ ਵਿਚ ਹਾਜ਼ਰੀ ਅਤੇ ਵਿਦਿਆਰਥੀਆਂ ਨੂੰ ਪਾਣੀ ਪੀਣ ਜਾਂ ਪਿਸ਼ਾਬ ਕਰਨ ਲਈ ਪਾਸ ਸਿਸਟਮ ਆਦਿ ਨਿਯਮਾਂ ਦੀ ਪਾਲਣਾ ਸਬੰਧੀ ਮੈਂ ਪਹਿਲੀ ਮੀਟਿੰਗ ਵਿਚ ਹੀ ਅਧਿਆਪਕਾਂ ਨੂੰ ਸਾਫ ਕਹਿ ਦਿੱਤਾ ਸੀ ਤੇ ਅਗਲੇ ਦਿਨ ਸਵੇਰ ਦੀ ਸਭਾ ਵਿਚ ਵਿਦਿਆਰਥੀਆਂ ਨੂੰ ਵੀ ਸੰਖੇਪ ਜਿਹੇ ਭਾਸ਼ਣ ਵਿਚ ਦੱਸ ਦਿੱਤਾ ਸੀ। ਧੌਲਾ ਨੇੜੇ ਹੋਣ ਕਾਰਨ ਸਭ ਅਧਿਆਪਕ ਮੇਰੇ ਸੁਭਾ ਤੋਂ ਜਾਣੂੰ ਸਨ। ਮੈਂ ਜ਼ਿੰਦਗੀ ਵਿਚ ੁਂਦ ਵੀ ਕਦੇ ਲੇਟ ਆਉਣ, ਪਹਿਲਾਂ ਭੱਜਣ ਅਤੇ ਪੀਰੀਅਡ ਛੱਡਣ ਦੀ ਆਦਤ ਨਹੀਂ ਸੀ ਪਾਈ। ਇਕ ਮਹੀਨੇ ਦੇ ਅੰਦਰ ਅੰਦਰ ਹੀ ਰੂੜੇਕੇ ਕਲਾਂ, ਧੂਰਕੋਟ ਤੇ ਕਾਨ੍ਹੇਕੇ ਦੇ ਮੁੰਡੇ ਕੁੜੀਆਂ ਨੂੰ ਪਤਾ ਲੱਗ ਗਿਆ ਸੀ ਕਿ ਹੈਡ ਮਾਸਟਰ ਸੀਂਤ ਹੈ ਅਤੇ ਉਹ ਅਨੁਸ਼ਾਸ਼ਨਹੀਣਤਾ ਬਰਦਾਸ਼ਤ ਨਹੀਂ ਕਰਦਾ। ਇਸ ਲਈ ਇਸ ਪਿੰਡ ਤੇ ਹੋਰ ਪਿੰਡਾਂ ਤੋਂ ਆਉਣ ਵਾਲੇ ਬੱਚੇ ਵੀ ਸਮੇਂ ਸਿਰ ਸਕੂਲ ਆਉਂਦੇ। ਪਾਣੀ ਵਗੈਰਾ ਪੀਣ ਲਈ ਪਾਸ ਲੈ ਕੇ ਜਾਂਦੇ। ਗਰਾਊਂਡ ਵਿਚ ਪੰਜ-ਚਾਰ ਵਿਦਿਆਰਥੀਆਂ ਤੋਂ ਬਿਨਾਂ ਕੋਈ ਵਿਦਿਆਰਥੀ ਦਿਖਾਈ ਨਹੀਂ ਸੀ ਦਿੰਦਾ। ਅੰਦਰੋ-ਅੰਦਰੀ ਇਕ ਦੋ ਅਧਿਆਪਕ ਔਖੇ ਵੀ ਹੋਏ ਹੋਣਗੇ ਪਰ ਸਾਹਮਣੇ ਇਹ ਗੱਲ ਕਿਸੇ ਨੇ ਜ਼ਾਹਰ ਨਹੀਂ ਸੀ ਕੀਤੀ। ਇਕ ਅਧਿਆਪਕ ਹੀ ਕਦੇ ਕਦੇ ਅੱਚਵੀ ਜਿਹੀ ਕਰਦਾ ਨਜ਼ਰ ਆਉਂਦਾ। ਸ਼ਨੀਵਾਰ ਨੂੰ ਛੇਤੀ ਜਾਣਾ ਅਤੇ ਸੋਮਵਾਰ ਨੂੰ ਲੇਟ ਆਉਣ ਦੀ ਉਸ ਦੀ ਆਦਤ ਸੀ। ਉਸ ਦੀ ਮਜਬੂਰੀ ਵੀ ਹੋ ਸਕਦੀ ਹੈ, ਕਿਉਂਕਿ ਉਹ ਫਿਰੋਜ਼ਪੁਰ ਦਾ ਰਹਿਣ ਵਾਲਾ ਸੀ ਪਰ ਇਹ ਸਹੂਲਤ ਉਸ ਨੂੰ ਤਦ ਹੀ ਮਿਲ ਸਕਦੀ ਸੀ ਜੇ ਬਾਕੀ ਸਟਾਫ ਨੂੰ ਇਤਰਾਜ਼ ਨਾ ਹੋਵੇ। ਇਸ ਲਈ ਉਸ ਨੇ ਵੀ ਇਹ ਸਹੂਲਤ ਲਈ ਸ਼ੁਰੂ ਵਿਚ ਕਦੇ ਵੀ ਮੂੰਹ ਨਾ ਖੋਲ੍ਹਿਆ। ਉਹਨਾਂ ਦਿਨਾਂ ਵਿਚ ਕਾਮਰੇਡ ਪ੍ਰੀਤਮ ਸਿੰਘ (ਸ਼ਾਇਰ ਜੋਗਾ ਸਿੰਘ ਦਾ ਪਿਤਾ) ਕਾਨ੍ਹੇਕੇ ਦਾ ਸਰਪੰਚ ਸੀ। ਧੂਰਕੋਟ, ਕਵੀ ਕੌਰ ਚੰਦ ਰਾਹੀ ਦਾ ਪਿੰਡ ਸੀ ਤੇ ਉਸ ਦੇ ਦੋ ਮੁੰਡੇ ਮੇਰੇ ਕੋਲ ਪੜ੍ਹਦੇ ਸਨ। ਉਹਦਾ ਵੱਡਾ ਮੁੰਡਾ ਪਹਿਲਾਂ ਮੇਰੇ ਕੋਲ ਧੌਲੇ ਪੜ੍ਹ ਕੇ ਗਿਆ ਸੀ। ਰੂੜੇਕੇ ਕਲਾਂ ਦਾ ਸਰਪੰਚ ਕਰਨੈਲ ਸਿੰਘ ਰੋਜ਼ ਸਕੂਲ ਮੂਹਰ ਦੀ ਲੰਘਦਾ ਸੀ। ਕਦੇ ਕਦੇ ਉਹ ਸਕੂਲ ਵਿਚ ਆ ਵੀ ਜਾਂਦਾ ਸੀ। ਸਕੂਲ ਵਿਚ ਡਿਸਪਲਿਨ ਵੇਖ ਕੇ ਉਹ ਬਹੁਤ ੁਂਸ਼ ਸੀ। ਉਸ ਦਾ ਮੁੰਡਾ ਵੀ ਛੇਵੀਂ ਵਿਚ ਪੜ੍ਹਦਾ ਸੀ ਤੇ ਉਸ ਨੂੰ ਇਹ ਪਤਾ ਲੱਗ ਗਿਆ ਸੀ ਕਿ ਕਿਸ ਤਰ੍ਹਾਂ ਸਕੂਲ ਦਾ ਮਾਹੌਲ ਪਹਿਲਾਂ ਨਾਲੋਂ ਬਿਲਕੁਲ ਬਦਲ ਗਿਆ ਹੈ। ਉਮਰ ਵਿਚ ਵੱਡਾ ਹੋਣ ਦੇ ਬਾਵਜੂਦ ਉਹ ਸਿਰ ਝੁਕਾ ਕੇ ਫਤਿਹ ਬੁਲਾਉਂਦਾ। ਮੈਂ ਕਰਨੈਲ ਸਿੰਘ ਨੂੰ ਬੜੇ ਵਾਰ ਆਖਿਆ ਸੀ ਕਿ ਉਹ ਉਮਰ ਵਿਚ ਵੱਡੇ ਹੋਣ ਦੇ ਨਾਤੇ ਸਤਿਕਾਰ ਦੇਣ ਦਾ ਇਹ ਹੱਕ ਮੈਨੂੰ ਦੇਣ ਪਰ ਸਰਪੰਚ ਸਾਹਿਬ ਦੀ ਦਲੀਲ ਸੀ ਕਿ ਮੈਂ ਉਹਨਾਂ ਦੇ ਬੱਚਿਆਂ ਦਾ ਗੁਰੂ ਹਾਂ ਤੇ ਗੁਰੂ ਅੱਗੇ ਸਿਰ ਝੁਕਾਉਣਾ ਸਭ ਦਾ ਫਰਜ਼ ਹੈ। ਕਰਨੈਲ ਸਿੰਘ ਸੁਰਜੀਤ ਸਿੰਘ ਬਰਨਾਲੇ ਦੀ ਮੁੱਛ ਦਾ ਵਾਲ ਸੀ। ਭਾਵੇਂ ਬਰਨਾਲਾ ਸਾਹਿਬ ਹਾਲੇ ਮੰਤਰੀ ਨਹੀਂ ਸਨ ਬਣੇ ਪਰ ਅਕਾਲੀਆਂ ਵਿਚ ਜਸਟਿਸ ਗੁਰਨਾਮ ਸਿੰਘ ਤੋਂ ਬਾਅਦ ਸਭ ਤੋਂ ਵੱਧ ਪੜ੍ਹਿਆ ਲਿਖਿਆ ਹੋਣ ਕਾਰਨ ਉਹਨਾਂ ਦੀ ਕਦਰ ਬੜੀ ਸੀ।
ਬਹੁਤ ਥੋੜ੍ਹੇ ਸਮੇਂ ਵਿਚ ਹੀ ਇਲਾਕੇ ਵਿਚ ਮੇਰਾ ਰਸੀਂ ਵੀ ਬਣ ਗਿਆ ਸੀ ਤੇ ਪ੍ਰਭਾਵ ਵੀ। ਸ਼ਾਇਦ ਇਸੇ ਕਾਰਨ ਕਿਸੇ ਅਧਿਆਪਕ ਦਾ ਮੇਰੇ ਲਾਗੂ ਕੀਤੇ ਡਿਸਪਲਿਨ ਦੀ ਉਲੰਘਣਾ ਕਰਨ ਦਾ ਹੌਸਲਾ ਨਹੀਂ ਸੀ ਪੈਂਦਾ। ਉਂਜ ਉਰ੍ਹਾਂ-ਪਰ੍ਹਾਂ ਮੈਂ ਨੁਕਤਾਚੀਨੀ ਦਾ ਵਿਸ਼ਾ ਜ਼ਰੂਰ ਬਣਿਆ ਹੋਵਾਂਗਾ। ਹਰ ਹੈਡ ਮਾਸਟਰ ਹੀ ਮਾਸਟਰਾਂ ਦੀ ਚੁਗਲੀ ਦਾ ਕੇਂਦਰ ਬਿੰਦੂ ਹੁੰਦਾ ਹੈ। ਮੈਂ ਤਾਂ ਸਦਾ ਹੀ ਆਪਣੀਆਂ ਵਿਦਿਅਕ ਸੰਸਥਾਵਾਂ ਦੇ ਮੁਖੀਆਂ ਦੇ ਕਿਰਦਾਰ ਉਤੇ ਨੁਕਤਾਚੀਨੀ ਕਰਦਾ ਰਿਹਾ ਹਾਂ ਪਰ ਫਰਕ ਸਿਰਫ ਇਹ ਹੈ ਕਿ ਮੈਂ ਕਿਸੇ ਵੀ ਮੁਖੀ ਜਾਂ ਅਫਸਰ ਦੀ ਧੱਕੇਸ਼ਾਹੀ ਨੂੰ ਉਸ ਦੇ ਮੂੰਹ 'ਤੇ ਕਹਿਣ ਦਾ ਹੌਸਲਾ ਵੀ ਰਖਦਾ ਸੀ ਤੇ ਹੁਣ ਵੀ ਵੱਡੇ ਤੋਂ ਵੱਡੇ ਆਦਮੀ ਦੇ ਸਾਹਮਣੇ ਸੱਚੀ ਗੱਲ ਕਹਿ ਦਿੰਦਾ ਹਾਂ। ਮੈਂ ਤਾਂ ਇਸ ਸਕੂਲ ਵਿਚ ਰਹਿ ਕੇ ਇਸ ਗੱਲੋਂ ਤਰਸਦਾ ਹੀ ਰਿਹਾ ਕਿ ਕੋਈ ਅਧਿਆਪਕ ਮੇਰੀ ਕਮਜ਼ੋਰੀ ਫੜੇ ਤੇ ਮੂੰਹ 'ਤੇ ਆਖੇ ਪਰ ਪਤਾ ਨਹੀਂ ਕਿ ਮੇਰੀ ਕੋਈ ਕਮਜ਼ੋਰੀ ਹੈ ਹੀ ਨਹੀਂ ਸੀ ਜਾਂ ਉਹ ਹੀ ਬਹੁਤੇ ਸਾਊ ਸਨ ਕਿ ਕਿਸੇ ਨੇ ਮੇਰੇ ਸਾਹਮਣੇ ਮੇਰੇ ਵਿਰੁੱਧ ਮੂੰਹ ਨਹੀਂ ਸੀ ਖੋਲ੍ਹਿਆ। ਇਕ ਡਰਾਇੰਗ ਮਾਸਟਰ ਸੀ ਜੋ ਮੇਰੇ 'ਤੇ ਔਖਾ ਰਹਿੰਦਾ ਸੀ। ਮੈਨੂੰ ਕਿਸੇ ਅਧਿਆਪਕ ਨੇ ਦੱਸਿਆ ਕਿ ਉਹ ਤੇ ਉਸ ਦਾ ਮਾਮਾ ਮੈਨੂੰ ਕੁੱਟਣ ਨੂੰ ਫਿਰਦੇ ਹਨ। ਉਸ ਦਾ ਮਾਮਾ ਮਿਡਲ ਸਕੂਲ ਪੱਖੋ ਕਲਾਂ ਵਿਚ ਡਰਾਇੰਗ ਮਾਸਟਰ ਸੀ। ਦੱਸਣ ਵਾਲੇ ਮਾਸਟਰ ਨੇ ਕੋਈ ਚੁਗਲੀ ਨਹੀਂ ਸੀ ਕੀਤੀ। ਉਹਦੀ ਗੱਲ ਸੱਚੀ ਸੀ, ਜਿਸ ਕਾਰਨ ਮੈਂ ਇਸ ਪੱਖੋਂ ਸੁਚੇਤ ਹੋ ਗਿਆ ਸੀ। ਇਕ ਸਾਲ ਪਹਿਲਾਂ ਹੀ ਪ੍ਰਾਇਮਰੀ ਸਕੂਲ ਤੋਂ ਮਿਡਲ ਸਕੂਲ ਬਣਨ ਕਾਰਨ ਬਿਲਡਿੰਗ ਕੁਝ ਪੱਖਾਂ ਤੋਂ ਅਧੂਰੀ ਸੀ ਪਰ ਫੇਰ ਵੀ ਅੱਠ ਜਮਾਤਾਂ ਬਹਾਉਣ ਲਈ ਸਕੂਲ ਪਿੱਛੇ ਦਰੀਂਤ ਕੁਝ ਪ੍ਰਾਇਮਰੀ ਕਲਾਸਾਂ ਲਈ ਕਮਰੇ ਦਾ ਕੰਮ ਹੀ ਦਿੰਦੇ ਸਨ। ਮੀਂਹ ਹਨੇਰੀ ਵੇਲੇ ਕੁਝ ਬੱਚਿਆਂ ਨੂੰ ਬਰਾਂਡੇ ਵਿਚ ਬਹਾ ਲਿਆ ਜਾਂਦਾ ਸੀ। ਬਹੁਤ ਛੋਟਾ ਜਿਹਾ ਸਕੂਲ ਸੀ ਇਹ, ਕੁੱਲ ਦੋ ਕੁ ਸੌ ਬੱਚੇ ਸਣੇ ਪ੍ਰਾਇਮਰੀ ਕਲਾਸਾਂ ਦੇ। ਛੇਵੀਂ ਤੋਂ ਅੱਠਵੀਂ ਤੱਕ ਦੀਆਂ ਕਲਾਸਾਂ ਦੇ ਬੱਚਿਆਂ ਦੀ ਗਿਣਤੀ ਕਦੇ ਸੱਠ ਤੋਂ ਨਹੀਂ ਸੀ ਵਧੀ। ਇਹ ਤਿੰਨੋਂ ਕਲਾਸਾਂ ਕਮਰਿਆਂ ਵਿਚ ਲਗਦੀਆਂ। ਇਹਨਾਂ ਕਮਰਿਆਂ ਦੇ ਬਿਲਕੁਲ ਸਿਰੇ 'ਤੇ ਇਕ ਛੋਟਾ ਜਿਹਾ ਮੁੱਖ ਅਧਿਆਪਕ ਦਾ ਦਫਤਰ ਸੀ। ਮੈਨੂੰ ਕਦੇ ਵੀ ਵਿਸ਼ੇਸ਼ ਤੌਰ 'ਤੇ ਕਲਾਸਾਂ ਚੈ=ੱਕ ਕਰਨ ਦੀ ਲੋੜ ਨਹੀਂ ਸੀ ਪਈ। ਕੋਈ ਅਧਿਆਪਕ ਛੇਤੀ ਕੀਤੇ ਕਲਾਸ ਨਹੀਂ ਸੀ ਛੱਡਦਾ। ਮੈਨੂੰ ਕਦੇ ਇਸ ਸਕੂਲ ਵਿਚ ਲਿਖਤੀ ਤਾਂ ਕੀ ਕਿਸੇ ਨੂੰ ਜ਼ਬਾਨੀ ਵੀ ਟੋਕਣ ਦੀ ਲੋੜ ਨਹੀਂ ਸੀ ਪਈ।
ਸਵੇਰ ਦੀ ਸਭਾ ਵਿਚ ਕਦੇ ਕਦੇ ਭਾਸ਼ਣ ਵੀ ਦਿੰਦਾ। ਇਹ ਗੁਣ ਮੇਰੀ ਨਿਗਾਹ ਦੀ ਕਮਜ਼ੋਰੀ ਨੂੰ ਵੀ ਢਕ ਲੈਂਦਾ ਸੀ। ਮੈਂ ਅਕਸਰ ਹੋਰਾਂ ਅਧਿਆਪਕਾਂ ਨੂੰ ਵੀ ਬੋਲਣ ਲਈ ਕਹਿੰਦਾ ਪਰ ਕਦੇ ਵੀ ਕਿਸੇ ਵੀ ਅਧਿਆਪਕ ਨੇ ਸਵੇਰ ਦੀ ਸਭਾ ਵਿਚ ਭਾਸ਼ਣ ਨਹੀਂ ਸੀ ਦਿੱਤਾ। ਹਰ ਸ਼ਨੀਵਾਰ ਨੂੰ ਅੱਧੀ ਛੁੱਟੀ ਪਿੱਛੋਂ ਸਭਿਆਚਾਰਕ ਪ੍ਰੋਗਰਾਮ ਲਈ ਕਲਾਸ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ। ਸਿੱਟਾ ਇਹ ਨਿਕਲਿਆ ਕਿ ਧੂਰਕੋਟ ਦੇ ਇਕ ਮੁੰਡੇ ਬ੍ਰਿਸ਼ਭਾਨ ਅਤੇ ਰੂੜੇਕੇ ਕਲਾਂ ਦੇ ਇਕ ਮੁੰਡੇ ਮੁਨਸ਼ੀ ਖਾਨ ਦੇ ਬਹੁਤ ਸੋਹਣਾ ਗਾਉਣ ਦਾ ਪਤਾ ਲੱਗਾ। ਹੁਣ ਮੁਨਸ਼ੀ ਖਾਨ ਤਾਂ ਰੇਡੀਓ ਤੇ ਟੀ.ਵੀ. ਕਲਾਕਾਰ ਹੈ। ਮਾਲੇਰਕੋਟਲੇ ਵਿਆਹਿਆ ਹੋਣ ਕਾਰਨ ਦੋ ਵਾਰ ਮੈਨੂੰ ਮਿਲ ਕੇ ਵੀ ਗਿਆ ਹੈ। ਬ੍ਰਿਸ਼ਭਾਨ ਕਵੀਸ਼ਰੀ ਕਿਸਮ ਦੀ ਰਚਨਾ ਗਾ ਕੇ ਸੁਣਾਇਆ ਕਰਦਾ ਸੀ।
ਖੇਡਾਂ ਵਿਚ ਵੀ ਮੈਂ ਇਸ ਸਕੂਲ ਨੂੰ ਜ਼ਿਲ੍ਹੇ ਤੱਕ ਲੈ ਗਿਆ ਸੀ। ਜ਼ਿਲ੍ਹਾ ਸੰਗਰੂਰ ਦੀਆਂ ਖੇਡਾਂ ਉਸ ਸਮੇਂ ਮਾਲੇਰਕੋਟਲੇ ਦੇ ਕੂਕਿਆਂ ਦੇ ਕੱਲਰ ਵਿਚ ਹੋਈਆਂ ਸਨ, ਜਿੱਥੇ ਹੁਣ ਸ਼ਾਨਦਾਰ ਨਾਮਧਾਰੀ ਸ਼ਹੀਦੀ ਸਮਾਰਕ ਬਣਿਆ ਹੋਇਆ ਹੈ ਤੇ ਤੋਪਾਂ ਨਾਲ ਉਡਾ ਕੇ ਸ਼ਹੀਦ ਕੀਤੇ ੬੬ ਨਾਮਧਾਰੀਆਂ ਦੀ ਯਾਦ ਵਿਚ ਹਰ ਸਾਲ ਬਹੁਤ ਭਾਰੀ ਮੇਲਾ ਲਗਦਾ ਹੈ। ਇਸ ਟੂਰਨਾਮੈਂਟ ਵਿਚ ਮੇਰੇ ਇਸ ਸਕੂਲ ਦੀਆਂ ਕੁੜੀਆਂ ਨੇ ਵੀ ਭਾਗ ਲਿਆ ਸੀ, ਜਿਸ ਕਾਰਨ ਦੋ ਅਧਿਆਪਕਾਵਾਂ ਮੇਰੇ ਨਾਲ ਸਨ। ਪੀ.ਟੀ.ਆਈ. ਕੁਲਵੰਤ ਸਿੰਘ ਭੁੱਲਰ ਨੇ ਤਾਂ ਨਾਲ ਹੋਣਾ ਹੀ ਸੀ। ਭਾਵੇਂ ਖੋ-ਖੋ ਦਾ ਫਾਇਨਲ ਹਾਰਨ ਕਾਰਨ ਬੱਚਿਆਂ ਵਿਚ ਮਾਯੂਸੀ ਸੀ ਪਰ ਜ਼ਿਲ੍ਹੇ 'ਚੋਂ ਇਕ ਛੋਟੇ ਜਿਹੇ ਨਵੇਂ ਬਣੇ ਸਕੂਲ ਦਾ ਦੂਜਾ ਸਥਾਨ ਆਉਣਾ ਵੀ ਮੇਰੇ ਲਈ ਬੜੀ ਤਸੱਲੀ ਵਾਲੀ ਗੱਲ ਸੀ। 
ਗਰਮੀ ਵਿਚ ਅਕਸਰ ਮੈਂ ਕਿਸੇ ਦਰਖਤ ਹੇਠਾਂ ਹੀ ਕੁਰਸੀ ਡਹਾ ਲੈਂਦਾ ਤੇ ਸਿਆਲ ਵਿਚ ਧੁੱਪੇ। ਇਸ ਤਰ੍ਹਾਂ ਨਾਲ ਮੈਨੂੰ ਕਿਸੇ ਬਾਹਰੋਂ ਆਏ ਬੰਦੇ ਨੂੰ ਪਛਾਣਨ ਅਤੇ ਹੱਥ ਮਿਲਾਉਣ 'ਚ ਕੋਈ ਮੁਸ਼ਕਲ ਨਾ ਆਉਂਦੀ। ਦਫਤਰ ਵਿਚ ਵੀ ਇਹ ਮੁਸ਼ਕਲ ਨਹੀਂ ਸੀ ਆਉਂਦੀ, ਕਿਉਂਕਿ ਦੋਵੇਂ ਪਾਸੇ ਖਿੜਕੀਆਂ ਸਨ ਤੇ ਤੀਜੇ ਪਾਸੇ ਦਰਵਾਜ਼ਾ। ਪਰ ਬਾਹਰ ਬੈਠਣ ਦੀ ਗੱਲ ਵੱਖਰੀ ਹੀ ਸੀ। ਉਸ ਨਾਲ ਅਧਿਆਪਕਾਂ ਤੇ ਵਿਦਿਆਰਥੀਆਂ 'ਤੇ ਇਹ ਪ੍ਰਭਾਵ ਪੈਂਦਾ ਕਿ ਹੈਡ ਮਾਸਟਰ ਵੇਖ ਰਿਹਾ ਹੈ। ਮੇਰੇ ਲਈ ਵੱਡੀ ਤਸੱਲੀ ਦੀ ਗੱਲ ਇਹ ਸੀ ਕਿ ਅੱਠਵੀਂ ਦਾ ਨਤੀਜਾ ਚੰਗਾ ਆ ਗਿਆ ਸੀ ਤੇ ਸੱਤਵੀਂ ਦੀ ਸਾਰੀ ਪੜ੍ਹਾਈ ਮੇਰੀ ਨਿਗਰਾਨੀ ਹੇਠ ਹੋਣ ਕਾਰਨ ਅਗਲੇ ਸਾਲ ਦੀ ਕੋਈ ਮੁਸ਼ਕਲ ਨਹੀਂ ਸੀ। ਪਰ ਮੇਰੀ ਭਾਣਜੀ ਰਾਜੀ ਨੂੰ ਨੌਵੀਂ ਵਿਚ ਧੌਲੇ ਹਾਈ ਸਕੂਲ ਵਿਚ ਲਾਉਣਾ ਪਿਆ ਸੀ, ਜਿਸ ਕਾਰਨ ਉਸ ਨੂੰ ਰੋਜ਼ ਰੂੜੇਕੇ ਕਲਾਂ ਤੋਂ ਧੌਲੇ ਜਾਣਾ ਪੈਂਦਾ। ਉਂਜ ਤਾਂ ਧੌਲੇ ਤੋਂ ਮੇਰੀ ਬਦਲੀ ਹੋਣ ਦੇ ਕੁਝ ਦਿਨਾਂ ਬਾਅਦ ਹੀ ਧੌਲੇ ਦਾ ਹਾਇਰ ਸੈਕੰਡਰੀ ਸਕੂਲ, ਹਾਈ ਸਕੂਲ ਬਣ ਜਾਣ ਕਾਰਨ ਸਾਰੇ ਲੈਕਚਰਾਰ ਉਥੋਂ ਜਾ ਚੁੱਕੇ ਸਨ ਤੇ ਮੇਰੇ ਵਾਲੀ ਪੋਸਟ 'ਤੇ ਮੇਰਾ ਹੀ ਹੱਕ ਬਣਦਾ ਸੀ। ਮੈਂ ਪਿਛਲੇ ਸਾਲ ਤੋਂ ਹੀ ਜ਼ਿਲ੍ਹਾ ਸਿਖਿਆ ਅਫਸਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਨਾਲ ਇਸ ਸਬੰਧ ਵਿਚ ਚਿੱਠੀ ਪੱਤਰ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਆਪਣਾ ਹੱਕ ਮੰਗਿਆ ਸੀ ਪਰ ਮੇਰੀ ਕੋਈ ਗੱਲ ਬਣ ਨਹੀਂ ਸੀ ਸਕੀ। ਜੁਲਾਈ ੧੯੬੯ ਵਿਚ ਸੁਰਜੀਤ ਸਿੰਘ ਬਰਨਾਲਾ ਦੇ ਪੰਜਾਬ ਦਾ ਸਿਖਿਆ ਮੰਤਰੀ ਬਣ ਜਾਣ ਨਾਲ ਮੈਨੂੰ ਧੌਲੇ ਬਦਲੀ ਦੀ ਪੂਰੀ ਆਸ ਬਣ ਗਈ ਸੀ ਪਰ ਉਸ ਨੇ ਧੌਲੇ ਆ ਕੇ ਵੀ ਮੇਰੀ ਗੱਲ ਧਿਆਨ ਨਾਲ ਨਹੀਂ ਸੀ ਸੁਣੀ ਅਤੇ ਮੇਰੀ ਅਰਜ਼ੀ ਮੈਥੋਂ ਫੜ ਕੇ ਜ਼ਿਲ੍ਹਾ ਸਿਖਿਆ ਅਫਸਰ ਨੂੰ ਦੇ ਦਿੱਤੀ ਸੀ। ਮੈਂ ਮਹਿਸੂਸ ਕੀਤਾ ਜਿਵੇਂ ਬਰਨਾਲਾ ਸਾਹਿਬ ਨੇ ਮੈਨੂੰ ਟਾਲ ਦਿੱਤਾ ਹੋਵੇ। ਧੌਲੇ ਸਕੂਲ ਵਿਚ ਉਸ ਦਾ ਬੜਾ ਭਰਵਾਂ ਸੁਆਗਤ ਹੋਇਆ ਸੀ ਪਰ ਜੋ ਸਲੂਕ ਉਸ ਨੇ ਮੇਰੇ ਨਾਲ ਕੀਤਾ ਸੀ, ਉਸ ਨੂੰ ਇੱਕੀ ਦੇ ਮੈਂ ਇਕੱਤੀ ਪਾ ਦਿੱਤੇ ਸਨ। **ਬਰਨਾਲਾ ਸਾਹਿਬਫ ਇਸ ਡੀ.ਈ.ਓ. ਨੂੰ ਤਾਂ ਮੈਂ ਪਹਿਲਾਂ ਵੀ ਕਈ ਵਾਰ ਅਰਜ਼ੀ ਦੇ ਚੁੱਕਾ ਹਾਂ। ਇਸ ਤੋਂ ਇਨਸਾਫ ਦੀ ਮੈਨੂੰ ਕੋਈ ਆਸ ਨਹੀਂ। ਮੈਂ ਤੁਹਾਨੂੰ ਇਕ ਗੱਲ ਦੱਸ ਦਿਆਂ ਕਿ ਮੈਂ ਪੰਜਾਬ ਸਰਕਾਰ ਦਾ ਮੁਲਾਜ਼ਮ ਹੋਣ ਦੇ ਨਾਲ ਨਾਲ ਇਕ ਅਜ਼ਾਦ ਭਾਰਤ ਦਾ ਸ਼ਹਿਰੀ ਵੀ ਹਾਂ ਤੇ ਵੋਟਰ ਵੀ। ਕੋਈ ਗੱਲ ਨਹੀਂ ਵਕਤ ਆਉਣ 'ਤੇ ਸਮਝ ਲਵਾਂਗੇ।'' ਮੈਂ ਤੈਸ਼ ਵਿਚ ਸੁਰਜੀਤ ਸਿੰਘ ਬਰਨਾਲਾ ਦੀ ਪੂਰੀ ਲਾਹ ਪਾਹ ਕਰ ਦਿੱਤੀ ਸੀ। ਇਹ ਗੱਲ ਕੋਲ ਖੜ੍ਹੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਹੰਸ ਰਾਜ ਗਰਗ ਨੇ ਵੀ ਸੁਣ ਲਈ ਸੀ, ਜਿਸ ਨੇ ਮੇਰੀ ਅਰਜ਼ੀ ਪੇਸ਼ ਕੀਤੀ ਸੀ। ਉਹ ਧੌਲੇ ਵਿਚ ਸੰਪੂਰਨ ਸਿੰਘ ਧੌਲੇ ਦਾ ਵਿਰੋਧੀ ਸਮਝਿਆ ਜਾਂਦਾ ਸੀ। ਪਰ ਮੇਰੇ ਭਰਾਵਾਂ ਵਰਗੇ ਭਰਾ ਦੇ ਦੋਸਤ ਪ੍ਰਕਾਸ਼ ਚੰਦ ਵਕੀਲ ਦਾ ਰਿਸ਼ਤੇਦਾਰ ਹੋਣ ਕਾਰਨ ਹੀ ਉਹਨੇ ਮੇਰੀ ਅਰਜ਼ੀ ਫੜੀ ਸੀ। ਬਰਨਾਲਾ ਸਾਹਿਬ ਦੇ ਉਹ ਕਾਫੀ ਨੇੜੇ ਸੀ। ਮੈਨੂੰ ਗੁੱਸਾ ਉਗਲਦਾ ਵੇਖ ਕੇ ਰੂੜੇਕੇ ਕਲਾਂ ਵਾਲਾ ਸਰਪੰਚ ਕਰਨੈਲ ਸਿੰਘ ਬਰਨਾਲਾ ਸਾਹਿਬ ਦੀ ਕਾਰ ਦੇ ਹੋਰ ਨੇੜੇ ਹੋ ਗਿਆ। ਉਹਨਾਂ ਦਿਨਾਂ ਵਿਚ ਉਹ ਬਰਨਾਲਾ ਦੀ ਬਲਾਕ ਸੰਮਤੀ ਦਾ ਚੇਅਰਮੈਨ ਵੀ ਸੀ।
**ਹੈਡ ਮਾਸਟਰ ਸਾਹਿਬ, ਅਸੀਂ ਨੀ ਜਾਣ ਦੇਣਾ ਥੋਨੂੰ ਸਾਡੇ ਪਿੰਡ ਤੋਂ।'' ਫੇਰ ਬਰਨਾਲਾ ਸਾਹਿਬ ਨੂੰ ਮੁਖਾਤਬ ਹੋ ਕੇ ਕਹਿਣ ਲੱਗਾ, **ਸਾਡੇ ਇਸ ਹੈਡ ਮਾਸਟਰ ਸਾਹਿਬ ਵਰਗਾ ਲਾਇਕ ਬੰਦਾ ਸਾਰੇ ਪੰਜਾਬ ਵਿਚ ਨੀ ਬਰਨਾਲਾ ਸਾਹਿਬ।'' ਬਰਨਾਲਾ ਸਾਹਿਬ ਕਾਰ 'ਚ ਬੈਠਦੇ ਬੈਠਦੇ ਇਕ ਵਾਰ ਫੇਰ ਬਾਹਰ ਆ ਗਏ। ਮੈਨੂੰ ਕਹਿਣ ਲੱਗੇ, **ਕਿਥੋਂ ਦੇ ਰਹਿਣ ਵਾਲੇ ਓਂ ਮਾਸਟਰ ਜੀ ?''
**ਤਪਾ ਮੰਡੀ ਦਾ ਰਹਿਣ ਵਾਲਾ ਆਂ ਜੀ ਤੇ ਬਰਨਾਲੇ ਜੋਧਪੁਰੀਆਂ ਦੇ ਵਿਆਹਿਆ ਹੋਇਆ ਆਂ।'' ਮੇਰੇ ਇਸ ਇਕੋ ਫਿਕਰੇ ਨੇ ਸੁਰਜੀਤ ਸਿੰਘ ਨੂੰ ਜਿਵੇਂ ਸੁੰਨ ਕਰ ਦਿੱਤਾ ਹੋਵੇ। ਵੋਟਾਂ ਦੇ ਇਸ ਯੁਗ ਵਿਚ ਲੀਡਰ ਨੂੰ ਕੰਮ ਨਾਲ ਕੋਈ ਵਾਸਤਾ ਨਹੀਂ, ਉਸ ਨੂੰ ਤਾਂ ਵੋਟਾਂ ਚਾਹੀਦੀਆਂ ਹਨ। ਸੁੱਖ ਨਾਲ ਬਰਨਾਲੇ ਵਾਲੇ ਜੋਧਪੁਰੀਏ ਜੇ ਚੋਣ ਬੂਥ 'ਤੇ ਇਕੱਠੇ ਪਹੁੰਚ ਜਾਣ ਤਾਂ ਇਕ ਖਾਸੀ ਲੰਬੀ ਲਾਇਨ ਤਾਂ ਉਹਨਾਂ ਦੀ ਹੀ ਲੱਗ ਜਾਵੇ। ਕੁਝ ਸੋਚ ਕੇ ਬਰਨਾਲਾ ਸਾਹਿਬ ਨੇ ਮੇਰੇ ਮੋਢੇ 'ਤੇ ਹੱਥ ਧਰ ਲਿਆ ਤੇ ਕਹਿਣ ਲੱਗੇ :
**ਉਹ ਲਾਲਾ ਨਰਾਤਾ ਰਾਮ ਕਰਤਾ ਰਾਮ?''...** ਜੀ ਹਾਂ, ਲਾਲਾ ਨਰਾਤਾ ਰਾਮ ਸਾਡੇ ਦਾਦਾ ਜੀ ਹਨ ਤੇ ਕਰਤਾ ਰਾਮ ਬਾਈ ਜੀ।'' ਇਹ ਕਹਿ ਕੇ ਮੈਂ ਜ਼ਰਾ ਪਾਸੇ ਹੋ ਗਿਆ ਤੇ ਬਰਨਾਲਾ ਸਾਹਿਬ ਨੇ ਮੈਥੋਂ ਅਰਜ਼ੀ ਮੰਗੀ। ਮੈਂ ਇਹ ਕਹਿ ਕੇ ਅਰਜ਼ੀ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਬਈ ਹੁਣ ਤਾਂ ਚੰਡੀਗੜ੍ਹ ਹੀ ਤੁਹਾਡੇ ਦਰਸ਼ਨ ਕਰਾਂਗੇ। ਸਰਪੰਚ ਕਰਨੈਲ ਸਿੰਘ ਨੂੰ ਮੈਂ ਸਾਰੀ ਗੱਲ ਦੱਸ ਦਿੱਤੀ ਸੀ ਕਿ ਰੂੜੇਕੇ ਕਲਾਂ ਮੈਨੂੰ ਕੋਈ ਤਕਲੀਫ ਨਹੀਂ ਹੈ, ਸਿਰਫ ਆਪਣੀ ਭਾਣਜੀ ਦੇ ਰੋਜ਼ ਧੌਲੇ ਸਕੂਲ ਪੜ੍ਹਨ ਆਉਣ ਕਾਰਨ ਮੈਂ ਇਸ ਸਕੂਲ ਵਿਚ ਆਉਣਾ ਚਾਹੁੰਦਾ ਹਾਂ। ਉਸ ਨੇ ਮੇਰੀ ਸਮੱਸਿਆ ਸਮਝ ਲਈ ਸੀ ਪਰ ਉਦਾਸ ਬਹੁਤ ਸੀ ਕਰਨੈਲ ਸਿੰਘ। ਸ਼ਾਮ ਤੋਂ ਪਹਿਲਾਂ ਪਹਿਲਾਂ ਸੁਰਜੀਤ ਸਿੰਘ ਬਰਨਾਲੇ ਨਾਲ ਹੋਈ ਝੜੱਪ ਸਬੰਧੀ ਮੇਰੇ ਭਰਾ ਨੂੰ ਕਿਸੇ ਨੇ ਤਪੇ ਜਾ ਕੇ ਦੱਸ ਦਿੱਤਾ ਸੀ। ਅਗਲੇ ਦਿਨ ਮੈਂ ਜਦੋਂ ਤਪੇ ਗਿਆ ਤਾਂ ਉਹ ਮੇਰੇ ਨਾਲ ਬਹੁਤ ਔਖਾ ਭਾਰਾ ਹੋਇਆ। ਇਸ ਗੱਲ ਵਿਚ ਉਹ ਠੀਕ ਵੀ ਸੀ ਪਰ ਗਲਤ ਤਾਂ ਮੈਂ ਵੀ ਨਹੀਂ ਸੀ। ਮੇਰੇ ਸਾਹਮਣੇ ਮੰਤਰੀ ਨੇ ਸਿਫਾਰਸ਼ੀ ਨੋਟ ਦੇ ਕੇ ਕਈ ਅਰਜ਼ੀਆਂ ਆਪਣੇ ਪੀ.ਏ. ਬਲਦੇਵ ਸਿੰਘ ਮਾਨ ਨੂੰ ਫੜਾਈਆਂ ਸਨ (ਬਲਦੇਵ ਸਿੰਘ ਮਾਨ ਜੋ ਪਿੱਛੋਂ ਮੰਤਰੀ ਵੀ ਬਣਿਆ ਤੇ ਪੰਜਾਬ ਬਿਜਲੀ ਬੋਰਡ ਦਾ ਮੈਂਬਰ ਵੀ) ਤੇ ਕਈ ਸੰਗਰੂਰ ਨਾਲ ਸਬੰਧਤ ਅਰਜ਼ੀਆਂ ਜ਼ਿਲ੍ਹਾ ਸਿਖਿਆ ਅਫਸਰ ਸੁਖਮੰਦਰ ਸਿੰਘ ਨੂੰ। ਮੇਰੀ ਅਰਜ਼ੀ ਬਿਨਾਂ ਉਸ 'ਤੇ ਕੁਝ ਲਿਖਣ ਦੇ ਸੁਖਮੰਦਰ ਸਿੰਘ ਨੂੰ ਇਉਂ ਫੜਾ ਦਿੱਤੀ ਜਿਵੇਂ ਉਹ ਰੱਦੀ ਦੀ ਟੋਕਰੀ ਵਿਚ ਸੁੱਟਣ ਲਈ ਫੜਾਈ ਹੋਵੇ।
ਤੀਜੇ ਦਿਨ ਮੈਨੂੰ ਕਿਸੇ ਨੇ ਦੱਸਿਆ ਕਿ ਮੇਰੀ ਬਦਲੀ ਦੇ ਆਰਡਰ ਤਾਂ ਡੀ.ਈ.ਓ. ਦਫਤਰ ਆਏ ਪਏ ਹਨ। ਮੈਂ ਉਹਨੀਂ ਪੈਰੀਂ ਬਸ ਚੜ੍ਹ ਗਿਆ। ਦਫਤਰ ਵਿਚ ਅਜੇ ਪਹੁੰਚਿਆ ਹੀ ਸੀ ਕਿ ਦਫਤਰ ਦਾ ਇਕ ਬਾਬੂ ਮੇਰੀ ਬਾਂਹ ਫੜ ਕੇ ਡੀ.ਈ.ਓ. ਕੋਲ ਲੈ ਗਿਆ। ਡੀ.ਈ.ਓ. ਸੁਖਮੰਦਰ ਸਿੰਘ ਨੇ ਖੜ੍ਹ ਕੇ ਮੈਨੂੰ ਰਸਮੀ ਜਿਹੀ ਗਲਵੱਕੜੀ ਪਾਈ ਤੇ ਮੇਰੀ ਠੋਡੀ 'ਤੇ ਦੋ ਉਂਗਲਾਂ ਧਰ ਕੇ ਕਹਿਣ ਲੱਗਾ :
**ਤਰਸੇਮ ਜੀ, ਮੰਤਰੀ ਜੀ ਦੇ ਸਾਹਮਣੇ ਏਸ ਤਰ੍ਹਾਂ ਕਰਨਾ ਭਲਾਂ ਕੀ ਆਪਾਂ ਨੂੰ ਸ਼ੋਭਦਾ ਸੀ।''
**ਡੀ.ਈ.ਓ. ਸਾਹਿਬ, ਮੰਤਰੀ ਜੀ ਤੁਹਾਡੇ ਵਾਸਤੇ ਐ ਸੁਰਜੀਤ ਸਿੰਘ...ਸਾਡੇ ਲਈ ਉਹ ਹੋਰ ਬਹੁਤ ਕੁਝ ਐ। ਸਾਡੇ ਇਲਾਕੇ ਦਾ ਲੀਡਰ ਤੇ ਸਾਡਾ ਰਿਸ਼ਤੇਦਾਰ।'' ਮੇਰੀ ਦਲੇਰੀ ਤੇ ਮੂੰਹ ਫੱਟ ਜ਼ਬਾਨ ਤੋਂ ਤਾਂ ਉਹ ਪਹਿਲਾਂ ਹੀ ਵਾਕਫ ਸੀ। ਇਸ ਲਈ ਬਾਊ ਨੂੰ ਮੇਰੇ ਆਰਡਰ ਲਿਆਉਣ ਲਈ ਕਹਿ ਕੇ ਚਪੜਾਸੀ ਨੂੰ ਦੋ ਕੱਪ ਚਾਹ ਦੇ ਲਿਆਉਣ ਲਈ ਵੀ ਕਹਿ ਦਿੱਤਾ।
**ਗੁਪਤਾ ਜੀ ਤੁਹਾਡੇ ਕੀ ਲਗਦੇ ਐ?'' ਡੀ.ਈ.ਓ. ਦਾ ਸਵਾਲ ਸੀ।
**ਧਰਮ ਪਾਲ ਗੁਪਤਾ ਜੀ?'' ਮੈਂ ਸਪੱਸ਼ਟੀਕਰਨ ਹਿੱਤ ਪੁੱਛਿਆ।
**ਹਾਂ-ਹਾਂ ਧਰਮ ਪਾਲ ਜੀ ਹੀ।'' ਜਿਵੇਂ ਉਹ ਮਿਸਰੀ ਵਰਗੇ ਬੋਲ ਮੇਰੇ ਵੱਲ ਸਰਕਾ ਰਿਹਾ ਹੋਵੇ।
ਮੈਂ ਸਭ ਕੁਝ ਦੱਸ ਦਿੱਤਾ ਤੇ ਕਿਹਾ ਕਿ ਡੀ.ਈ.ਓ. ਸਾਹਿਬ ਜੇ ਗੁਪਤਾ ਜੀ ਦੀ ਐਲੋਕੇਸ਼ਨ ਹਰਿਆਣੇ ਵਿਚ ਨਾ ਹੋਈ ਹੁੰਦੀ ਤਾਂ ਮੈਨੂੰ ਕਿਸੇ ਮੰਤਰੀ-ਸ਼ੰਤਰੀ ਨੂੰ ਇਸ ਕੰਮ ਲਈ ਕਹਿਣ ਦੀ ਲੋੜ ਨਹੀਂ ਸੀ ਪੈਣੀ। ਚਾਹ ਪੀਤੀ, ਆਰਡਰਾਂ ਦੀਆਂ ਦੋ ਕਾਪੀਆਂ ਲਈਆਂ, ਇਕ ਹਾਈ ਸਕੂਲ ਧੌਲੇ ਦੀ ਤੇ ਇਕ ਮਿਡਲ ਸਕੂਲ ਰੂੜੇਕੇ ਕਲਾਂ ਦੀ ਤੇ ਮੈਂ ਸਿੱਧਾ ਘਰ ਪਹੁੰਚ ਗਿਆ ਤੇ ਬਰਨਾਲੇ ਹੁੰਦਾ ਹੋਇਆ ਭਰਾ ਨੂੰ ਇਹ ਸੁਨੇਹਾ ਲਾ ਦਿੱਤਾ ਸੀ ਕਿ ਬਦਲੀ ਧੌਲੇ ਦੀ ਹੋ ਗਈ ਹੈ। ਦਰਅਸਲ ਇਸ ਬਦਲੀ ਦੇ ਪਿੱਛੇ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਦੇ ਸਿਫਾਰਸ਼ੀ ਨੋਟ ਅਤੇ ਮੰਡਲ ਸਿਖਿਆ ਅਫਸਰ ਦੇ ਦਫਤਰ ਦੇ ਅਮਲਾ ਅਫਸਰ ਰਾਮ ਕਿਸ਼ਨ ਦਾ ਵੱਡਾ ਰੋਲ ਸੀ। ਰਾਮ ਕਿਸ਼ਨ ਦੀ ਗੁਪਤਾ ਜੀ ਨਾਲ ਦੋਸਤੀ ਏਨੀ ਗੂੜ੍ਹੀ ਸੀ ਕਿ ਉਹ ਗੁਪਤਾ ਜੀ ਦੇ ਕਿਸੇ ਕੰਮ ਨੂੰ ਕਰਨ ਵੇਲੇ ਆਪਣਾ ਕੰਮ ਸਮਝ ਕੇ ਕਰਦਾ ਸੀ। ੫ ਅਗਸਤ ੧੯੬੯ ਨੂੰ ਦੁਪਹਿਰ ਤੋਂ ਬਾਅਦ ਰਲੀਵ ਹੋ ਕੇ ਮੈਂ ਉਸੇ ਦਿਨ ਸਰਕਾਰੀ ਹਾਈ ਸਕੂਲ ਧੌਲਾ ਵਿਚ ਆ ਹਾਜ਼ਰ ਹੋ ਗਿਆ ਸੀ। ਮੇਰੀ ਇਸ ਬਦਲੀ ਸਬੰਧੀ ਧੌਲੇ ਵਾਲੇ ਸਾਰੇ ਮਾਸਟਰ ਹੈਰਾਨ ਸਨ, ਕਿਉਂਕਿ ਉਹਨਾਂ ਨੇ ਬਰਨਾਲਾ ਸਾਹਿਬ ਨਾਲ ਮੇਰੀ ਹੋਈ ਗਰਮੀ-ਨਰਮੀ ਤਿੰਨ ਦਿਨ ਪਹਿਲਾਂ ਹੀ ਵੇਖੀ ਸੀ। ਧੌਲੇ ਦੇ ਲੋਕਾਂ ਲਈ ਵੀ ਤੇ ਸਟਾਫ ਲਈ ਵੀ ਮੈਂ ਪਹਿਲਾਂ ਨਾਲੋਂ ਵੀ ਤਕੜਾ ਤੇ ਦਲੇਰ ਸਮਝਿਆ ਜਾਣ ਲੱਗ ਪਿਆ ਸੀ। ਇਸ ਘਟਨਾ ਨਾਲ ਸੰਪੂਰਨ ਸਿੰਘ ਧੌਲਾ ਮੇਰੇ ਹੋਰ ਵੀ ਨੇੜੇ ਹੋ ਗਿਆ ਸੀ। ਦੋ ਕੁ ਦਿਨਾਂ ਵਿਚ ਮੇਰਾ ਧੌਲੇ ਰਹਿਣ ਦਾ ਪ੍ਰਬੰਧ ਵੀ ਹੋ ਗਿਆ।
ਪਹਿਲਾਂ ਨਾਲੋਂ ਸਕੂਲ ਬਿਲਕੁਲ ਬਦਲਿਆ ਹੋਇਆ ਸੀ। ਸਭ ਲੈਕਚਰਾਰ ਜਾ ਚੁੱਕੇ ਸਨ। ਮਾਸਟਰਾਂ ਵਿਚੋਂ ਸਭ ਤੋਂ ਸੀਨੀਅਰ ਸ਼ਾਇਦ ਸਾਇੰਸ ਮਾਸਟਰ ਪ੍ਰਦੁੱਮਨ ਸਿੰਘ ਸੀ ਜੋ ਦੂਰ ਦਾ ਹੋਣ ਕਾਰਨ ਅਕਸਰ ਛੁੱਟੀ 'ਤੇ ਹੀ ਰਹਿੰਦਾ। ਇਸ ਲਈ ਮੈਨੂੰ ਅਕਸਰ ਸਕੂਲ ਦੇ ਮੁੱਖ ਅਧਿਆਪਕ ਦਾ ਕੰਮ ਕਰਨਾ ਪੈਂਦਾ। ਦੇਸ ਰਾਜ ਦੇ ਇਥੇ ਹੈਡ ਮਾਸਟਰ ਬਣ ਕੇ ਆ ਜਾਣ ਨਾਲ ਸਕੂਲ ਦੇ ਮਾਹੌਲ ਵਿਚ ਇਕ ਖਾਸ ਤਬਦੀਲੀ ਇਹ ਆਈ ਕਿ ਧੌਲਾ ਸਾਹਿਬ ਹੁਣ ਸਕੂਲ ਵਿਚ ਬਿਲਕੁਲ ਵੀ ਨਹੀਂ ਸਨ ਆਉਂਦੇ। ਕਾਰਨ ਇਹ ਸੀ ਕਿ ਉਹਨਾਂ ਦੀ ਕਿਸੇ ਸਮੇਂ ਹੈਡ ਮਾਸਟਰ ਦੇਸ ਰਾਜ ਨਾਲ ਚੋਣ ਡਿਊਟੀ ਉਤੇ ਕੋਈ ਤਲੀਂ-ਕਲਾਮੀ ਹੋ ਗਈ ਸੀ। ਦੇਸ ਰਾਜ ਵਿਚ ਇਕ ਮਾਸਟਰ ਨਾਲੋਂ ਇਕ ਅਫਸਰ ਵਾਲੇ ਗੁਣ ਤੇ ਔਗੁਣ ਵੱਧ ਸਨ। ਉਹ ਬਹੁਤ ਸਫਾਈ ਪਸੰਦ ਸੀ।  ਉਸ ਦੇ ਹਰ ਕੰਮ ਵਿਚੋਂ ਅਫਸਰਾਨਾ ਲਹਿਜੇ ਦੀ ਝਲਕ ਮਿਲਦੀ। ਚਪੜਾਸੀ ਨੂੰ ਬੁਲਾਉਣ ਲਈ ਉਸ ਨੇ ਜ਼ਬਾਨ ਦੀ ਕਦੇ ਵਰਤੋਂ ਨਹੀਂ ਸੀ ਕੀਤੀ, ਭਾਵੇਂ ਦਫਤਰ ਵਿਚ ਹੀ ਕਿਉਂ ਨਾ ਖੜ੍ਹਾ ਹੋਵੇ। ਉਸ ਨੂੰ ਬੁਲਾਉਣ ਲਈ ਉਹ ਘੰਟੀ ਦੀ ਵਰਤੋਂ ਕਰਦਾ। ਬਾਊ ਤੋਂ ਦਫਤਰੀ ਕੰਮ ਲੈਣ ਲਈ ਵੀ ਉਹ ਹਰ ਨਿਯਮ ਨੂੰ ਘੋਟ ਘੋਟ ਕੇ ਸਮਝਾਉਂਦਾ। ਜਦੋਂ ਉਸ ਨੇ ਛੁੱਟੀ 'ਤੇ ਜਾਣਾ ਹੁੰਦਾ ਤਾਂ ਮੈਨੂੰ ਇੰਚਾਰਜ ਬਣਾ ਕੇ ਜਾਂਦਾ। ਉਹਨਾਂ ਦਿਨਾਂ ਵਿਚ ਹੀ ਹਰਿਆਣੇ ਵਿਚੋਂ ਆਪਣੀ ਐਲੋਕੇਸ਼ਨ ਰੱਦ ਕਰਵਾ ਕੇ ਇਕ ਮਾਸਟਰ ਨਿਰੰਜਣ ਰਤਨ ਇਸ ਸਕੂਲ ਵਿਚ ਆ ਗਿਆ ਸੀ। ਉਹ ਧਨੌਲੇ ਦੇ ਇਕ ਥਾਣੇਦਾਰ ਦਾ ਸ਼ਾਇਦ ਸਾਢੂ ਵੀ ਸੀ ਤੇ ਭਾਣਜਾ ਵੀ। ਧੌਲੇ ਨੂੰ ਧਨੌਲੇ ਦਾ ਥਾਣਾ ਲਗਦਾ ਸੀ। ਇਸ ਕਾਰਨ ਰਤਨ ਮਹਾਰਾਜ ਆਪਣੇ ਆਪ ਨੂੰ ਜ਼ਰਾ ਖਿੱਚ ਕੇ ਰਖਦੇ। ਉਹ ਇਹ ਵੀ ਕਲੇਮ ਕਰਦਾ ਕਿ ਉਹ ਮੈਥੋਂ ਸੀਨੀਅਰ ਹੈ, ਜਿਸ ਕਾਰਨ ਹੈਡ ਮਾਸਟਰ ਨੂੰ ਸੈਕੰਡ ਮਾਸਟਰ ਵਜੋਂ ਉਸ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ। ਹੈਡ ਮਾਸਟਰ ਇਸ ਗੱਲ ਨਾਲ ਸਹਿਮਤ ਨਹੀਂ ਸੀ। ਇਸ ਕਾਰਨ ਉਹ ਆਪਣੇ ਥਾਣੇਦਾਰ ਰਿਸ਼ਤੇਦਾਰ ਦਾ ਰੋਅਬ ਵਰਤ ਕੇ ਮੈਥੋਂ ਹੈਡ ਮਾਸਟਰ ਨੂੰ ਇਹ ਅਖਵਾਉਣਾ ਚਾਹੁੰਦਾ ਸੀ ਕਿ ਮੈਂ ਸੈਕੰਡ ਮਾਸਟਰ ਦਾ ਕੰਮ ਸੰਭਾਲਣਾ ਨਹੀਂ ਚਾਹੁੰਦਾ ਤੇ ਇਹ ਹੱਕ ਰਤਨ ਦਾ ਹੈ, ਉਸ ਨੂੰ ਦੇ ਦਿੱਤਾ ਜਾਵੇ। ਮੈਨੂੰ ਹੈਡ ਮਾਸਟਰ ਬਣਨ ਦਾ ਕੋਈ ਚਾਅ ਨਹੀਂ ਸੀ, ਉਹ ਵੀ ਹੈਡ ਮਾਸਟਰ ਦੇ ਛੁੱਟੀ ਜਾਂ ਸਰਕਾਰੀ ਕੰਮ 'ਤੇ ਜਾਣ 'ਤੇ, ਪਰ ਮੈਂ ਨਿਰੰਜਣ ਰਤਨ ਦੀ ਹੈਂਕੜਬਾਜ਼ੀ ਸਾਹਮਣੇ ਵੀ ਹਥਿਆਰ ਸੁੱਟਣ ਲਈ ਤਿਆਰ ਨਹੀਂ ਸੀ। ਮੈਂ ਤਾਂ ਹੈਂਕੜਬਾਜ਼ ਲੀਡਰਾਂ, ਬੇ-ਅਸੂਲੇ ਅਫਸਰਾਂ ਤੇ ਕੁਰੱਪਟ ਪੁਲਸੀਆਂ ਅੱਗੇ ਕਦੇ ਵੀ ਝੁਕਿਆ ਨਹੀਂ ਸੀ। ਰਤਨ ਦੀ ਗਲਤ ਫਹਿਮੀ ਥੋੜ੍ਹੇ ਜਿਹੇ ਦਿਨਾਂ ਵਿਚ ਹੀ ਦੂਰ ਹੋ ਗਈ ਤੇ ਉਹ ਟਿਕ ਕੇ ਬਹਿ ਗਿਆ।
ਧੌਲਾ ਸਾਹਿਬ ਤੇ ਹੈਡ ਮਾਸਟਰ ਦੇ ਆਪਸੀ ਸਬੰਧ ਵਿਗੜੇ ਹੋਏ ਹੋਣ ਕਾਰਨ ਇਸ ਦਾ ਅਸਰ ਸਕੂਲ 'ਤੇ ਵੀ ਪਿਆ। ਇਕ ਤਾਂ ਉਹਨਾਂ ਦਿਨਾਂ ਵਿਚ ਨਕਸਲਵਾੜੀ ਅੰਦੋਲਨ ਦੇ ਪ੍ਰਭਾਵ ਕਾਰਨ ਕਾਲਜਾਂ ਵਿਚ ਤਾਂ ਪੀ.ਐਸ.ਯੂ. ਅਰਥਾਤ ਪੰਜਾਬ ਸਟੂਡੈਂਟਸ ਯੂਨੀਅਨ ਸਰਗਰਮ ਹੈ ਹੀ ਸੀ, ਪਿੰਡਾਂ ਵਿਚ ਵੀ ਇਸ ਦਾ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ ਸੀ। ਉਂਜ ਵੀ ਧੌਲਾ ਸਿਆਸਤਦਾਨਾਂ ਦਾ ਪਿੰਡ ਸੀ। ਸੁਰਜੀਤ ਸਿੰਘ ਬਰਨਾਲਾ ਤੇ ਸੰਪੂਰਨ ਸਿੰਘ ਧੌਲਾ ਦੋਵੇਂ ਕੱਦਾਵਰ ਤੇ ਇਕ ਦੂਜੇ ਦੇ ਵਿਰੋਧੀ ਲੀਡਰ ਹੋਣ ਕਰਕੇ ਪਿੰਡ ਵਿਚ ਇਕ ਅਜੀਬ ਕਿਸਮ ਦਾ ਤਣਾਓ ਬਣਿਆ ਰਹਿੰਦਾ ਪਰ ਮੁੰਡਿਆਂ ਵਿਚ ਪ੍ਰਭਾਵ ਵਧੇਰੇ ਸੰਪੂਰਨ ਸਿੰਘ ਧੌਲੇ ਦਾ ਸੀ। ਉਸ ਦਾ ਵੱਡਾ ਮੁੰਡਾ ਦਰਸ਼ਨ ਜਿਹੜਾ ਵੇਖਣ ਨੂੰ ਬਹੁਤ ਸਾਊ ਸੀ, ਵੀ ਪੀ.ਐਸ.ਯੂ. ਵਿਚ ਪੈਰ ਧਰਦਾ ਸੀ ਤੇ ਬਹੁਤ ਸਾਰੇ ਹੋਰ ਮੁੰਡੇ ਵੀ। ਇਹ ਤਾਂ ਮੈਂ ਨਹੀਂ ਕਹਿ ਸਕਦਾ ਕਿ ਇਸ ਪਿੱਛੇ ਧੌਲਾ ਸਾਹਿਬ ਦਾ ਹੱਥ ਸੀ ਜਾਂ ਨਹੀਂ ਪਰ ਹੈਡ ਮਾਸਟਰ ਨੂੰ ਇਥੋਂ ਕੱਢਣ ਲਈ ਮੁੰਡਿਆਂ ਵਿਚ ਘੁਸਰ-ਮੁਸਰ ਸ਼ੁਰੂ ਹੋ ਗਈ ਸੀ। ਉਹ ਵੀ ਹਾਲਾਤ ਨੂੰ ਭਾਂਪ ਗਿਆ ਸੀ। ਕਦੇ-ਕਦਾਈਂ ਉਹ ਮੇਰੇ ਖਾਲੀ ਪੀਰੀਅਡ ਵਿਚ ਮੈਨੂੰ ਬੁਲਾ ਲੈਂਦਾ। ਉਸ ਨੇ ਸੰਸਾਰ ਦਾ ਸਾਰਾ ਕਲਾਸੀਕਲ ਸਾਹਿਤ ਪੜ੍ਹਿਆ ਹੋਇਆ ਸੀ। ਪਰ ਮੇਰੀ ਇਹ ਵੀ ਨੇੜਤਾ ਕੁਝ ਅਧਿਆਪਕਾਂ ਨੂੰ ਬਹੁਤ ਚੁਭਦੀ ਸੀ ਅਤੇ ਮੇਰੇ ਪਿੱਠ-ਪਿੱਛੇ ਮੈਨੂੰ ਹੈਡ ਮਾਸਟਰ ਦਾ ਚਮਚਾ ਕਹਿਣ ਤੋਂ ਵੀ ਗੁਰੇਜ਼ ਨਹੀਂ ਸਨ ਕਰਦੇ। ਮੇਰੇ ਕੋਲ ਇੰਨੀ ਤਾਕਤ ਨਹੀਂ ਸੀ ਕਿ ਮੈਂ ਧੌਲਾ ਸਾਹਿਬ ਤੇ ਹੈਡ ਮਾਸਟਰ ਵਿਚਲੇ ਤਣਾਓ ਨੂੰ ਕਿਸੇ ਤਰ੍ਹਾਂ ੀਂਤਮ ਕਰਵਾ ਸਕਦਾ। ਸੋ ਇਕ ਭੜਾਕਾ ਪੈ ਹੀ ਗਿਆ। ਵਿਦਿਆਰਥੀ ਸਵੇਰੇ ਹੀ ਗੇਟ 'ਤੇ ਖੜ੍ਹੇ ਨਾਅਰੇਬਾਜ਼ੀ ਕਰ ਰਹੇ ਸਨ---ਹੈਡ ਮਾਸਟਰ ਦੇਸ ਰਾਜ ਮੁਰਦਾਬਾਦ, ਅਫਸਰਸ਼ਾਹੀ ਨਹੀਂ ਚਲੇਗੀ, ਨਹੀਂ ਚਲੇਗੀ। ਕੋਈ ਕੋਈ ਨਾਅਰਾ ਮੇਰੇ ਖਲਾਫ ਵੀ ਲੱਗ ਰਿਹਾ ਸੀ। ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੇਰੀ ਵਿਰੋਧਤਾ ਦੇ ਪਿੱਛੇ ਕਿਹੜੇ ਵਿਦਿਆਰਥੀ ਕੰਮ ਕਰ ਰਹੇ ਹਨ। ਕੋਈ ਵੀ ਮਾਸਟਰ ਬਾਹਰ ਜਾਣ 'ਤੇ ਵਿਦਿਆਰਥੀਆਂ ਨਾਲ ਗੱਲ ਕਰਨ ਦੀ ਜੁਰੱਅਤ ਨਹੀਂ ਸੀ ਕਰ ਰਿਹਾ। ਮੈਂ ਹੀ ਸਿਰਫ ਬਾਹਰ ਗਿਆ ਤੇ ਵਿਦਿਆਰਥੀਆਂ ਨਾਲ ਗੱਲ ਕੀਤੀ। ਨਾਅਰੇਬਾਜ਼ੀ ਬੰਦ ਹੋ ਗਈ। ਕੁਝ ਵਿਦਿਆਰਥੀ ਕਲਾਸਾਂ ਵਿਚ ਆ ਗਏ ਤੇ ਕੁਝ ਘਰਾਂ ਨੂੰ ਚਲੇ ਗਏ। ਇਸ ਵਿਦਿਆਰਥੀ ਘੋਲ ਵਿਚ ਸ਼ਾਇਦ ਕੁਝ ਬਾਹਰੋਂ ਵਿਦਿਆਰਥੀ ਵੀ ਆਏ ਸਨ। ਟਿਕਟਿਕਾ ਤਾਂ ਹੋ ਗਿਆ ਪਰ ਹੈਡ ਮਾਸਟਰ ਲਈ ਇਹ ਨਾਅਰੇਬਾਜ਼ੀ ੀਂਤਰੇ ਦੀ ਘੰਟੀ ਬਣ ਗਈ। ਦੋ ਮਾਸਟਰਾਂ ਨੂੰ ਇਹ ਮੌਕਾ ਮਿਲ ਗਿਆ ਕਿ ਉਹ ਮੇਰੇ ਖਲਾਫ ਹੈਡ ਮਾਸਟਰ ਦੇ ਕੰਨ ਭਰ ਸਕਣ। ਉਹ ਹੈਡ ਮਾਸਟਰ ਅੱਗੇ ਇਹ ਦਲੀਲ ਦੇ ਰਹੇ ਸਨ ਕਿ ਤਰਸੇਮ ਲਾਲ ਗੋਇਲ ਨੇ ਹੀ ਇਹ ਹੜਤਾਲ ਕਰਵਾਈ ਹੈ ਤੇ ਆਪ ਸੱਚਾ ਬਣਨ ਲਈ ਆਪਣੇ ਖਲਾਫ ਵੀ ਪੰਜ ਸੱਤ ਨਾਅਰੇ ਲਗਵਾਉਣ ਲਈ ਵਿਦਿਆਰਥੀਆਂ ਨੂੰ ਟਰੇਂਡ ਕੀਤਾ ਹੋਇਆ ਸੀ। ਹੈਡ ਮਾਸਟਰ ਨੂੰ ਇਹ ਗੱਲ ਜਚਣੀ ਕੋਈ ਬਹੁਤੀ ਔਖੀ ਨਹੀਂ ਸੀ, ਕਿਉਂਕਿ ਮੈਂ ਧੌਲਾ ਸਾਹਿਬ ਦਾ ਗੁਆਂਢੀ ਸੀ ਤੇ ਸਾਡੇ ਆਪਸੀ ਸਬੰਧ ਵੀ ਠੀਕ ਸਨ।
ਥੋੜ੍ਹੇ ਦਿਨਾਂ ਪਿੱਛੋਂ ਹੈਡ ਮਾਸਟਰ ਦੇਸ ਰਾਜ ਦੀ ਬਦਲੀ ਹੋ ਗਈ। ਉਹ ਜਦ ਫਾਰਗ ਹੋਇਆ, ਬਿਲਕੁਲ ਚੁੱਪ ਸੀ। ਉਸ ਨੇ ਮੇਰੇ ਨਾਲ ਵੀ ਕੋਈ ਗੱਲ ਨਹੀਂ ਸੀ ਕੀਤੀ। ਮੈਂ ਬੜਾ ਹੈਰਾਨ ਸੀ ਕਿ ਮੈਂ ਉਸ ਦੇ ਲਈ ਜੇ ਕੋਈ ਵੱਡੀ ਢਾਲ ਨਹੀਂ ਸੀ ਬਣ ਸਕਿਆ ਹੜਤਾਲੀ ਵਿਦਿਆਰਥੀਆਂ ਨੂੰ ਟਿਕਾਉਣ ਵਿਚ ਇਕ ਚੰਗੇ ਅਧਿਆਪਕ ਵਾਲੀ ਭੂਮਿਕਾ ਤਾਂ ਨਿਭਾਈ ਹੀ ਸੀ। ਇਹ ਕੰਮ ਮੈਂ ਸਕੂਲ ਦੇ ਹਿਤ ਵਿਚ ਕੀਤਾ ਸੀ। ਮੇਰੇ ਇਸ ਹਿਤਕਾਰੀ ਰਵੱਈਏ ਦਾ ਜਿਵੇਂ ਉਸ ਉਤੇ ਕੋਈ ਵੀ ਹਾਂ-ਪੱਖੀ ਪ੍ਰਭਾਵ ਨਾ ਪਿਆ ਹੋਵੇ। ਵੇਦ ਪ੍ਰਕਾਸ਼ ਸਹਿਜਪਾਲ ਦੀ ਧੌਲੇ ਬਦਲੀ ਕਰ ਦਿੱਤੀ ਗਈ ਸੀ। ਉਹ ਸੀ ਅਫਸਰਸ਼ਾਹੀ ਪੱਖੀ ਹੈਡ ਮਾਸਟਰ ਪਰ ਮੇਰੇ ਭਰਾ ਨਾਲ ਉਸ ਦੇ ਸਬੰਧ ਚੰਗੇ ਸਨ। ਇਸ ਲਈ ਵਿਚਾਰਧਾਰਾ ਪੱਖੋਂ ਮੈਂ ਉਸ ਨਾਲ ਨਾ-ਮੇਲ ਖਾਣ ਦੇ ਬਾਵਜੂਦ, ਉਸ ਦਾ ਵਿਰੋਧੀ ਨਹੀਂ ਸੀ ਪਰ ਉਹ ਧੌਲੇ ਆ ਕੇ ਰਾਜ਼ੀ ਨਹੀਂ ਸੀ। ਇਸ ਲਈ ਉਸ ਨੇ ਆਪਣੀ ਬਦਲੀ ਰੱਦ ਕਰਵਾ ਲਈ। ਮੈਨੂੰ ਪਿੱਛੋਂ ਪਤਾ ਲੱਗਾ ਕਿ ਉਹ ਹੈਡ ਮਾਸਟਰ ਦੇਸ ਰਾਜ ਨੂੰ ਮਿਲਿਆ ਸੀ ਤੇ ਦੇਸ ਰਾਜ ਨੇ ਉਸ ਨੂੰ ਮੇਰੇ ਬਾਰੇ ਜੋ ਟਿੱਪਣੀ ਕੀਤੀ ਸੀ, ਉਹ ਮੈਂ ਹੂ-ਬ-ਹੂ ਇਥੇ ਦੇ ਰਿਹਾ ਹਾਂ : ੌਨਕਮ.ਗਕ ਰ ਿਝਗ।ਠ.ਗਤਕਠ :.; ਭਰਖ.;। .ਕ ਜਤ ਤਅ.ਾਕ ਜਅ ਵੀਕ ਪਗ.ਤਤ।ੌ ਮੇਰੇ ਤੋਂ ਸਾਵਧਾਨ ਰਹਿਣ ਤੇ ਮੈਨੂੰ ਘਾਹ ਵਿਚ ਲੁਕਿਆ ਸੱਪ ਕਹਿਣ ਦੀ ਗੱਲ ਮੇਰੇ ਸਮਝ ਵਿਚ ਨਹੀਂ ਸੀ ਆਈ। ਹਾਂ, ਕਿਸੇ ਨੇ ਜ਼ਰੂਰ ਉਸ ਦੇ ਕੰਨ ਭਰੇ ਹੋਣਗੇ। ਇਸੇ ਲਈ ਤਾਂ ਰਲੀਵ ਹੋਣ ਵੇਲੇ ਉਸ ਦੀ ਬੇਰੀਂੀ ਤੋਂ ਪਰਦਾ ਉਠ ਗਿਆ ਸੀ ਪਰ ਮੈਂ ਕੋਈ ਐਸੀ ਗੱਲ ਨਹੀਂ ਸੀ ਕੀਤੀ। ਮੈਨੂੰ ਤਾਂ ਇਹ ਵੀ ਸਮਝ ਨਹੀਂ ਸੀ ਆਈ ਕਿ ਮੁੰਡਿਆਂ ਨੇ ਮੇਰੇ ਖਲਾਫ ਨਾਅਰੇ ਕਿਉਂ ਲਗਾਏ ਸਨ। ਜਿਥੋਂ ਤੱਕ ਮੈਂ ਉਦੋਂ ਅੰਦਾਜ਼ਾ ਲਾਇਆ ਸੀ ਤੇ ਹੁਣ ਵੀ ਉਹੀ ਗੱਲ ਮੇਰੇ ਦਿਮਾਗ ਵਿਚ ਹੈ, ਉਹ ਇਹ ਕਿ ਬਾਣੀਆਂ ਦਾ ਇਕ ਮੁੰਡਾ ਬੜਾ ਸ਼ਰਾਰਤੀ ਸੀ ਤੇ ਮੈਂ ਉਹਨੂੰ ਅਕਸਰ ਘੂਰਦਾ ਰਹਿੰਦਾ ਸੀ। ਉਹਨੇ ਨਾਅਰੇ ਲਾ ਦਿੱਤੇ ਹੋਣਗੇ ਤੇ ਮੰਡੀਹਰ ਨੇ ਜੋਸ਼ ਵਿਚ ਆ ਕੇ ਮੈਨੂੰ ਵੀ ਮੁਰਦਾਬਾਦ ਦੀ ਲਪੇਟ ਵਿਚ ਲੈ ਲਿਆ ਹੋਊ। ਇਹ ਗੱਲ ਪਿੱਛੋਂ ਮੈਨੂੰ ਸਪੱਸ਼ਟ ਹੋ ਗਈ ਸੀ ਪਰ ਇਸ ਗੱਲ ਦੀ ਸਪੱਸ਼ਟਤਾ ਦੀ ਲੋੜ ਤਾਂ ਜਾਂ ਹੈਡ ਮਾਸਟਰ ਦੇਸ ਰਾਜ ਨੂੰ ਹੋਣੀ ਚਾਹੀਦੀ ਸੀ ਜਾਂ ਕੰਨਾਂ ਦੇ ਕੱਚੇ ਹੈਡ ਮਾਸਟਰ ਵੇਦ ਪ੍ਰਕਾਸ਼ ਸਹਿਜਪਾਲ ਨੂੰ।

ਮੈਨੂੰ ਦਫਤਰੀ ਕੰਮ ਵਿਚ ਕੋਈ ਰੁਚੀ ਨਹੀਂ ਸੀ, ਪਰ ਦਫਤਰ ਦੇ ਬਾਊ ਨਾਲ ਦੋਸਤੀ ਕੁਝ ਹੋਰ ਪੱਕੀ ਹੋ ਜਾਣ ਕਾਰਨ ਮੈਨੂੰ ਦਫਤਰ ਦਾ ਭੇਤੀ ਸਮਝਿਆ ਜਾਂਦਾ ਸੀ। ਸਕੂਲ ਵਿਚ ਇਕ ਚਿੱਟੀ ਪੱਗ ਨੀਲੀ ਹੋ ਗਈ ਸੀ। ਕਦੇ ਉਹ ਧੌਲਾ ਸਾਹਿਬ ਦੀ ਸੱਜੀ ਬਾਂਹ ਹੁੰਦਾ ਸੀ ਤੇ ਹੁਣ ਉਹ ਉਹਨਾਂ ਨੂੰ ਮਿਲਣ ਤੋਂ ਵੀ ਗੁਰੇਜ਼ ਕਰਦਾ ਸੀ। ਇਹ ਦੁੱਖ ਇਕ ਦਿਨ ਸ਼ਾਮ ਵੇਲੇ ਧੌਲਾ ਸਾਹਿਬ ਨੇ ਮੇਰੇ ਨਾਲ ਸਾਂਝਾ ਕੀਤਾ। ਹੁਣ ਉਹ ਹਰ ਗੱਲ 'ਤੇ ਮੇਰੀ ਤਾਰੀਫ ਕਰਦੇ ਤੇ ਮੈਨੂੰ ਹੀ ਸਕੂਲ ਦਾ ਸਭ ਤੋਂ ਵਧੀਆ ਅਧਿਆਪਕ ਸਮਝਦੇ। ਰੂੜੇਕੇ ਕਲਾਂ ਤੋਂ ਅੱਠਵੀਂ ਪਾਸ ਕਰਨ ਵਾਲੇ ਵਿਦਿਆਰਥੀ ਸਾਰੇ ਇਥੇ ਹੀ ਆ ਕੇ ਦਾਖਲ ਹੋਏ ਸਨ। ਇਸ ਕਾਰਨ ਵੀ ਮੈਨੂੰ ਵਿਦਿਆਰਥੀਆਂ ਪੱਖੋਂ ਆਪਣੀ ਧਿਰ ਮਜ਼ਬੂਤ ਜਾਪਦੀ। ਪਰ ਕੁਝ ਅਧਿਆਪਕ ਅੰਦਰੋ-ਅੰਦਰੀ ਇਸ ਗੱਲ 'ਤੇ ਔਖੇ ਸਨ ਕਿ ਮੈਂ ਧੌਲਾ ਸਾਹਿਬ ਦੇ ਵੀ ਨੇੜੇ ਹਾਂ ਤੇ ਪਿੰਡ ਵਿਚ ਬਰਨਾਲਾ ਸਾਹਿਬ ਦਾ ਗਰੁੱਪ ਵੀ ਮੇਰੇ ਵਿਰੁੱਧ ਨਹੀਂ ਹੈ। ਅਕਸਰ ਮੈਂ ਪੀ.ਟੀ.ਆਈ. ਤੇ ਡਰਾਇੰਗ ਮਾਸਟਰ ਆਦਿ ਅਧਿਆਪਕਾਂ ਨੂੰ ਸਕੂਲ ਵਿਚ ਸਿੰਗੜੀ ਖੜ੍ਹੀ ਕਰਨ ਦੇ ਮੋਢੀ ਸਮਝਦਾ ਰਿਹਾ ਹਾਂ। ਪੀ.ਟੀ.ਆਈ. ਨੇ ਕੋਈ ਨਤੀਜਾ ਨਹੀਂ ਸੀ ਦਿਖਾਉਣਾ ਹੁੰਦਾ ਤੇ ਡਰਾਇੰਗ ਮਾਸਟਰ ਦੇ ਪਰਚੇ ਵਿਚੋਂ ਕੋਈ ਵਿਦਿਆਰਥੀ ਅਕਸਰ ਫੇਲ੍ਹ ਨਹੀਂ ਸੀ ਹੁੰਦਾ, ਕਿਉਂਕਿ ਉਸ ਨੇ ਪੇਪਰ ਵਾਲੇ ਦਿਨ ਆਪ ਅੰਦਰ ਜਾ ਕੇ ਵਿਦਿਆਰਥੀਆਂ ਦੇ ਮਾਡਲ ਦੀ ਸੋਧ ਸੁਧਾਈ ਕਰ ਦੇਣੀ ਹੁੰਦੀ ਸੀ। ਇਸ ਲਈ ਪੀਰੀਅਡ ਲੱਗਣ ਦੇ ਬਾਵਜੂਦ ਉਹ ਵਿਹਲੇ ਦੇ ਵਿਹਲੇ ਸਮਝੇ ਜਾਂਦੇ ਤੇ ਵਿਹਲੇ ਦਾ ਦਿਮਾਗ ਸ਼ੈਤਾਨ ਦੀ ਟੂਟੀ ਹੁੰਦਾ ਹੈ। ਉਹਨਾਂ ਨੇ ਕੋਈ ਨਾ ਕੋਈ ਸੂਲ ਖੜ੍ਹੀ ਕਰਕੇ ਆਪਣੇ ਕੁਕਰਮਾਂ 'ਤੇ ਪਰਦਾ ਪਾਉਣਾ ਹੁੰਦਾ ਹੈ। ਸਿਰਫ ਸਰਕਾਰੀ ਹਾਈ ਸਕੂਲ ਤਪਾ ਮੰਡੀ ਜਾ ਕੇ ਮੇਰਾ ਇਹ ਭਰਮ ਟੁੱਟਿਆ ਕਿ ਪੀ.ਟੀ.ਆਈ. ਤੇ ਡੀ.ਪੀ. ਈ. ਚੰਗੇ ਵੀ ਹੁੰਦੇ ਹਨ, ਅਸੂਲ ਪ੍ਰਸਤ ਤੇ ਲੋਕ ਹਿਤੂ ਵੀ। ਹੁਣ ਮੇਰੇ ਨਾਲ ਬੱਦਰੀ ਦਾਸ ਗਰਗ ਸੀ, ਉਹ ਹੰਸ ਰਾਜ ਗਰਗ ਦਾ ਛੋਟਾ ਭਰਾ ਸੀ ਤੇ ਸ਼ਾਇਦ ਸੀ ਵੀ ਐਡਹਾਕ 'ਤੇ। ਕੁਝ ਦਿਨਾਂ ਬਾਅਦ ਜਿਹੜਾ ਹੈਡ ਮਾਸਟਰ ਆਇਆ, ਉਹ ਸੀ ਰਾਮ ਕਿਸ਼ਨ ਅੱਤਰੀ। ਉਸ ਨੇ ਆਪਣੀ ਪਹਿਲੀ ਸਟਾਫ ਮੀਟਿੰਗ ਵਿਚ ਇਹ ਕਿਹਾ ਸੀ ਕਿ ਉਹ ਸੁਰਜੀਤ ਸਿੰਘ ਬਰਨਾਲਾ ਦਾ ਜਮਾਤੀ ਹੈ ਤੇ ਬਰਨਾਲਾ ਸਾਹਿਬ ਨੇ ਉਸ ਨੂੰ ਸਕੂਲ ਨੂੰ ਸੁਧਾਰਨ ਵਾਸਤੇ ਇਥੇ ਬਦਲਿਆ ਹੈ।
ਮੈਂ ਤਾਂ ਅੱਤਰੀ ਸਾਹਿਬ ਤੋਂ ਛੇਤੀ ਹੀ ਤੰਗ ਆ ਗਿਆ ਸੀ। ਹੋ ਸਕਦਾ ਹੈ ਕਿ ਹੋਰ ਵੀ ਉਸ ਤੋਂ ਦੁਖੀ ਹੋਣ ਪਰ ਬੋਲਦਾ ਕੋਈ ਨਹੀਂ ਸੀ। ਸੁਰਜੀਤ ਸਿੰਘ ਸਿਖਿਆ ਮੰਤਰੀ ਸੀ। ਇਸ ਲਈ ਅਧਿਆਪਕ ਸ਼ਾਇਦ ਅੱਤਰੀ ਸਾਹਿਬ ਦੀ ਹਾਂ ਵਿਚ ਹਾਂ ਮਿਲਾਉਣ ਨੂੰ ਹੀ ਬਿਹਤਰ ਸਮਝਦੇ ਹੋਣ। ਨਿਰੰਜਣ ਰਤਨ ਬਦਲ ਕੇ ਬਰਨਾਲੇ ਚਲਿਆ ਗਿਆ ਸੀ।

...ਚਲਦਾ...