ਧ੍ਰਿਤਰਾਸ਼ਟਰ - 13 (ਸਵੈ ਜੀਵਨੀ )

ਐਸ ਤਰਸੇਮ (ਡਾ)   

Email: starsemnazria@gmail.com
Phone: +91 1675 258879
Cell: +91 95015 36644
Address: ਸੰਤ ਕਾਲੋਨੀ, ਸਟੇਡੀਅਮ ਰੋਡ
ਮਾਲੇਰਕੋਟਲਾ India 148023
ਐਸ ਤਰਸੇਮ (ਡਾ) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੁਹੱਬਤ ਦਾ ਸੱਸਾ

*ਨਾਵਾਂ ਦੇ ਝੁਰਮਟ' ਸਿਰਲੇਖ ਹੇਠ ਮੈਂ ਆਪਣੇ ਬਚਪਨ ਸਬੰਧੀ ਸਵੈ-ਜੀਵਨੀ *ਕੱਚੀ ਮਿੱਟੀ ਪੱਕਾ ਰੰਗ' ਵਿਚ ਆਪਣੇ ਨਾਵਾਂ ਦੇ ਰੱਖਣ ਤੇ ਪ੍ਰਚੱਲਿਤ ਹੋਣ ਦੇ ਕਾਰਨ ਵਿਸਥਾਰ ਨਾਲ ਦਿੱਤੇ ਹਨ। ਇਸ ਲਈ ਮੈਂ ਉਹਨਾਂ ਦਾ ਦੁਹਰਾ ਕਰਨਾ ਨਹੀਂ ਚਾਹੁੰਦਾ। ਦੁਹਰਾ ਕਰਨ ਦਾ ਮੈਨੂੰ ਹੱਕ ਵੀ ਨਹੀਂ ਹੈ।
ਮੈਂ ਸੱਤਵੀਂ ਵਿਚ ਸੀ ਜਦੋਂ ਮੇਰੀਆਂ ਕਵਿਤਾਵਾਂ ਅੀਂਬਾਰਾਂ ਵਿਚ ਛਪਣੀਆਂ ਸ਼ੁਰੂ ਹੋ ਗਈਆਂ ਸਨ। ਮੈਂ *ਤਰਸੇਮ ਲਾਲ ਤੁਲਸੀ' ਨਾਮ ਹੇਠ ਕਵਿਤਾਵਾਂ ਅੀਂਬਾਰਾਂ ਨੂੰ ਭੇਜਦਾ। ਤਾਏ ਮਥਰਾ ਦਾਸ ਦਾ ਰੱਖਿਆ ਨਾਂ *ਤੁਲਸੀ' ਸਮਝੋ ਮੇਰਾ ਤੀਂੱਲੁਸ ਬਣ ਗਿਆ ਸੀ। ਤਪਾ ਮੰਡੀ ਵਿਚ ਸਭ ਮੈਨੂੰ *ਤੁਲਸੀ' ਕਹਿ ਕੇ ਹੀ ਬੁਲਾਉਂਦੇ ਹੁੰਦੇ ਸਨ। ਕੋਈ ਮੈਨੂੰ ਸਾਡੇ ਗੋਤ ਕਾਰਨ *ਗੋਇਲ' ਵੀ ਕਹਿੰਦਾ ਤੇ ਮਖੌਲ ਵਿਚ ਕੋਈ ਗੋਲ-ਮੋਲ ਵੀ ਕਹਿ ਦਿੰਦਾ ਪਰ ਸਰੀਰਕ ਪੱਖੋਂ ਮੈਂ ਬਿਲਕੁਲ ਪਤਲਾ ਲੰਬਾ ਸੀਖ-ਸਲਾਈ ਜਿਹਾ ਸੀ। ਇਸ ਲਈ ਤਰਸੇਮ ਗੋਇਲ ਜਾਂ ਤਰਸੇਮ ਤੁਲਸੀ ਮੇਰੇ ਦੋ ਨਾਮ ਮੈਟ੍ਰਿਕ ਪਾਸ ਕਰਨ ਤੋਂ ਪਹਿਲਾਂ ਚਲਦੇ ਰਹੇ। ਨਵੰਬਰ ੧੯੫੮ ਵਿਚ ਮੈਂ ਗਿਆਨੀ ਪਾਸ ਕਰ ਲਈ। ਇਸ ਲਈ ਅੀਂਬਾਰਾਂ ਵਿਚ ਮੈਂ ਆਪਣਾ ਨਾਂ ਗਿਆਨੀ ਤਰਸੇਮ ਲਾਲ ਤੁਲਸੀ ਲਿਖ ਕੇ ਭੇਜਣ ਲੱਗ ਪਿਆ। ਮੈਂ ਗਿਆਨੀ ਤੇ ਤੁਲਸੀ ਦੇ ਅਗੇਤਰ ਤੇ ਪਿਛੇਤਰ ਉਦੋਂ ਆਪਣੇ ਨਾਂ ਨਾਲੋਂ ਲਾਹ ਦਿੱਤੇ ਸਨ ਜਦੋਂ ਮੈਂ ਪਹਿਲੀ ਵਾਰ ਕਰਤਾਰ ਸਿੰਘ ਬਲੱਗਣ ਦੇ ਰਸਾਲੇ ਕਵਿਤਾ ਵਿਚ ਛਪਿਆ ਸੀ---ਸਿਰਫ *ਤਰਸੇਮ' ਨਾਂ ਹੇਠ। ਬੱਸ ਉਸ ਸਮੇਂ ਤੋਂ ਮੈਂ ਤਰਸੇਮ ਨਾਂ ਹੇਠ ਹੀ ਅੀਂਬਾਰਾਂ ਤੇ ਰਸਾਲਿਆਂ ਵਿਚ ਛਪਦਾ। ਉਦੋਂ ਮੈਂ ਕਵਿਤਾ ਵੀ ਲਿਖਦਾ ਹੁੰਦਾ ਸੀ ਤੇ ਕਹਾਣੀ ਵੀ।
ਅਚਾਨਕ ਤਰਸੇਮ ਸਿੰਘ ਨਾਂ ਹੇਠ ਛਪਣ ਵਾਲਾ ਇਕ ਕਹਾਣੀਕਾਰ ਵੀ ਆਪਣੀਆਂ ਕਹਾਣੀਆਂ ਨਾਲ ਸਿਰਫ *ਤਰਸੇਮ' ਲਿਖਣ ਲੱਗ ਪਿਆ। ਉਸ ਦਾ ਨਾ ਮੈਨੂੰ ਥਹੁ-ਪਤਾ ਸੀ ਅਤੇ ਨਾ ਹੀ ਉਦੋਂ ਮੈਨੂੰ ਇਹ ਸਮਝ ਸੀ ਕਿ ਉਸ ਦਾ ਕਿਤੋਂ ਸਿਰਨਾਵਾਂ ਲੈ ਕੇ ਉਸ ਨੂੰ ਪੱਤਰ ਲਿਖਾਂ ਕਿ ਉਹ ਆਪਣਾ ਨਾਂ ਬਦਲ ਲਵੇ, ਕਿਉਂਕਿ ਤਰਸੇਮ ਨਾਂ ਨਾਲ ਮੇਰੀਆਂ ਰਚਨਾਵਾਂ ਉਸ ਤੋਂ ਪਹਿਲਾਂ ਛਪੀਆਂ ਸਨ।
ਮੈਂ ਨਾ ਕਿਸੇ ਤੋਂ ਸਲਾਹ ਲਈ ਅਤੇ ਨਾ ਕਿਸੇ ਨੂੰ ਦੱਸਿਆ। ਹਾਂ, ਕੁਝ ਮਹੀਨੇ ਸੋਚਦਾ ਜ਼ਰੂਰ ਰਿਹਾ। ਆੀਂਰ ਮੈਂ ਆਪਣਾ ਕਲਮੀ ਨਾਂ ਸ.ਤਰਸੇਮ ਰੱਖ ਲਿਆ। ਤਰਸੇਮ ਨਾਂ ਨਾਲ ਕਹਾਣੀਆਂ ਲਿਖਣ ਵਾਲਾ ਲੇਖਕ ਵੀ ਪਤਾ ਨਹੀਂ ਕਿਧਰ ਤੁਰ ਗਿਆ। ਮੇਰੇ ਸ.ਤਰਸੇਮ ਨਾਂ ਰੱਖਣ ਦੇ ਛੇਤੀ ਪਿੱਛੋਂ ਪਤਾ ਲੱਗਾ ਕਿ ਉਹ ਵਿਦੇਸ਼ ਚਲਾ ਗਿਆ ਹੈ। ਇਹ ਕਨਸੋਅ ਵੀ ਮਿਲੀ ਕਿ ਉਹ ਅੱਜ ਕੱਲ੍ਹ ਇਕ ਮੈਗਜ਼ੀਨ ਕੱਢਦਾ ਹੈ--- ਨੀਲਗਿਰੀ। ਇਸ ਲਈ ਉਸ ਦਾ ਨਾਂ ਵੀ ਤਰਸੇਮ ਨੀਲਗਿਰੀ ਪੈ ਗਿਆ। ਪਰ ਮੈਂ ਤਾਂ ਹੁਣ ਸ.ਤਰਸੇਮ ਬਣ ਚੁੱਕਾ ਸੀ। ਇਸ *ਸ' ਸਬੰਧੀ ਮੈਨੂੰ ਮੇਰੇ ਲੇਖਕ ਦੋਸਤ ਅਕਸਰ ਪੁੱਛਦੇ ਰਹਿੰਦੇ, ਮੈਂ ਹੱਸ ਕੇ ਟਾਲ ਦਿੰਦਾ। ਜੇ ਕੋਈ ਮਗਰ ਹੀ ਪੈ ਜਾਂਦਾ ਤਾਂ ਮੈਂ ਕਹਿੰਦਾ ਕਿ *ਸ' ਸੀਕਰਟ (ਛਕਫਗਕਵ) ਹੈ ਅਰਥਾਤ ਗੁਪਤ।
ਮੇਰੇ ਵਿਚ ਉਦੋਂ ਹੌਸਲਾ ਨਹੀਂ ਸੀ ਕਿ ਇਸ *ਸ' ਦੀ ਸਾਰੀ ਕਹਾਣੀ ਖੋਲ੍ਹ ਦਿਆਂ। ਇਹ ਕਹਾਣੀ ਤਾਂ ਮੈਂ ਉਦੋਂ ਵੀ ਨਹੀਂ ਖੋਲ੍ਹੀ ਜਦੋਂ ੧੯੯ਂ ਵਿਚ ਮੇਰੀ ਬਚਪਨ ਦੀ ਸਵੈ-ਜੀਵਨੀ *ਕੱਚੀ ਮਿੱਟੀ ਪੱਕਾ ਰੰਗ' ਵਿਚ ਮੇਰੇ ਨਾਵਾਂ ਉਤੇ ਇਕ ਪੂਰਾ ਅਧਿਆਇ ਛਪਿਆ ਹੋਇਆ ਸੀ।
ਸ.ਤਰਸੇਮ ਮੈਂ ਬੜਾ ਸੋਚ ਸਮਝ ਕੇ ਲਿਖਣ ਲੱਗਿਆ ਸੀ। ਇਸ ਪਿੱਛੇ ਤਿੰਨ ਕਹਾਣੀਆਂ ਹਨ। ਤਿੰਨ ਕੁੜੀਆਂ ਹਨ। ਕੁੜੀਆਂ ਨਾਲ ਹੋਈਆਂ ਮੁਹੱਬਤਾਂ ਹਨ। ਪਹਿਲੀ ਮੁਹੱਬਤ ਬਚਪਨ ਦੀ ਮੁਹੱਬਤ ਹੈ। ਇਸ ਲਈ ਹੁਣ ਵੀ ਮੈਂ ਇਹ ਗੀਤ ਅਕਸਰ ਗੁਣਗੁਣਾਉਂਦਾ ਰਹਿੰਦਾ ਹਾਂ :
ਬਚਪਨ ਕੀ ਮੁਹੱਬਤ ਕੋ
ਦਿਲ ਸੇ ਨਾ ਜੁਦਾ ਕਰਨਾ
ਜਬ ਯਾਦ ਮੇਰੀ ਆਏ
ਮਿਲਨੇ ਕੀ ਦੁਆ ਕਰਨਾ
ਮੁਹੱਬਤ ਦੀ ਸ਼ੁਰੂਆਤ ਮੇਰੇ ਤੋਂ ਹੋਈ ਸੀ। ਭਲਾ ੧੨-੧੩ ਸਾਲ ਦੇ ਮੁੰਡੇ ਨੂੰ ਵੀ ਮੁਹੱਬਤ ਕਰਨ ਦਾ ਪਤਾ ਹੁੰਦਾ ਹੈ---ਇਸ ਗੱਲ ਦੀ ਸਮਝ ਮੈਨੂੰ ਅਜੇ ਤੱਕ ਵੀ ਨਹੀਂ ਆਈ। ਪਰ ਮੈਂ ਉਸ ਨੂੰ ਪਿਆਰ ਕਰਦਾ ਸੀ। ਹੁਣ ਵੀ ਪਿਆਰ ਕਰਦਾ ਹਾਂ। ਹੁਣ ਉਹ ਮੇਰੇ ਵਾਂਗ ਸੇਵਾ ਮੁਕਤ ਜ਼ਿੰਦਗੀ ਭੋਗ ਰਹੀ ਹੈ। ਉਸ ਦੇ ਕੋਈ ਬੱਚਾ ਨਹੀਂ। ਸੁਣਿਆ ਹੈ ਕਿ ਉਸ ਨੇ ਇਕ ਬੇਟੀ ਗੋਦ ਲਈ ਹੋਈ ਹੈ। ਬੜੀ ਸੋਹਣੀ ਸੀ ਉਹ ਕੁੜੀ, ਮੂਰਤ ਵਰਗੀ, ਜਿਵੇਂ ਰੱਬ ਨੇ ਵਿਹਲੇ ਬੈਠ ਕੇ ਘੜੀ ਹੋਵੇ। ਮੇਰੀ ਵੱਡੀ ਭੈਣ ਸ਼ੀਲਾ ਨੇ ਜਦੋਂ ਇਕ ਦਿਨ ਉਸ ਨੂੰ ਦੇਖਿਆ ਸੀ, ਤਾਂ ਕਿਹਾ ਸੀ :
**ਭਾਈ ਇਹ ਕੁੜੀ ਤਾਂ ਮੋਰਨੀ ਵਰਗੀ ਐ, ਜਿਸ ਘਰ ਜਾਊ, ਘਰ ਨੂੰ ਸਜਾ ਕੇ ਰੱਖ ਦੂ।'' ਭੈਣ ਨੂੰ ਕੀ ਪਤਾ ਸੀ ਕਿ ਮੈਂ ਉਸ ਕੁੜੀ ਨੂੰ ਪਿਆਰ ਕਰਦਾ ਹਾਂ। ਭੈਣ ਨੂੰ ਹੁਣ ਵੀ ਨਹੀਂ ਪਤਾ, ਕਿਸੇ ਨੂੰ ਵੀ ਨਹੀਂ ਪਤਾ। ਸਿਰਫ ਮੇਰੇ ਮਿੱਤਰ ਕਵੀ ਗੁਰਦਰਸ਼ਨ (ਮਰਹੂਮ) ਨੂੰ ਪਤਾ ਸੀ। ਹੋਰ ਕਿਸੇ ਕੋਲ ਇਸ ਮੁਹੱਬਤ ਦੀ ਮੈਂ ਭਾਫ ਤੱਕ ਨਹੀਂ ਸੀ ਕੱਢੀ। ਉਸ ਕੁੜੀ ਨੂੰ ਗਲੀ ਵਿਚ ਪੀਚੋ-ਬੱਕਰੀ ਖੇਡਣ ਤੋਂ ਲੈ ਕੇ ਮੇਰੇ ਸਾਹਮਣੇ ਪੜ੍ਹਦੀ ਨੂੰ ਮੈਂ ਸੈਂਕੜੇ ਵਾਰ ਨਿਹਾਰਿਆ ਸੀ। ਉਹ ਇਕ ਪ੍ਰਾਇਮਰੀ ਅਧਿਆਪਕਾ ਦੀ ਧੀ ਸੀ। ਜਦੋਂ ਉਹ ਪ੍ਰਾਈਵੇਟ ਦਸਵੀਂ ਕਰਨ ਲੱਗੀ ਤਾਂ ਟਿਊਸ਼ਨ ਪੜ੍ਹਨ ਲਈ ਮੇਰੇ ਭਰਾ ਕੋਲ ਆਉਣ ਲੱਗੀ। ਸ਼ਾਮ ਪੰਜ ਵਜੇ ਤੋਂ ਪਿੱਛੋਂ ਉਹ ਪੜ੍ਹਨ ਆਉਂਦੀ। ਮੈਂ ਉਸ ਵੇਲੇ ਗਿਆਨੀ ਕਰਦਾ ਹੁੰਦਾ ਸੀ। ਗਿਆਨੀ ਗੁਰਬਚਨ ਸਿੰਘ ਤਾਂਘੀ ਦੇ ਮਾਲਵਾ ਗਿਆਨੀ ਕਾਲਜ, ਰਾਮਪੁਰਾ ਫੂਲ ਵਿਚ ਢਾਈ ਕੁ ਮਹੀਨੇ ਮੈਂ ਪੜ੍ਹਿਆ ਸੀ। ੧੨ ਦੀ ਗੱਡੀ ਜਾਂਦਾ ਤੇ ਪੰਜ ਵਜੇ ਵਾਲੀ ਗੱਡੀ ਵਾਪਸ ਆ ਜਾਂਦਾ। ਜੇ ਗੱਡੀ ਖੁੰਝ ਜਾਂਦੀ ਤਾਂ ਮੈਂ ਪੈਦਲ ਚੱਲ ਪੈਂਦਾ। ਬਹੁਤ ਤੇਜ਼ ਚਲਦਾ ਹੁੰਦਾ ਸੀ ਮੈਂ ਉਦੋਂ। ਉਸ ਕੁੜੀ ਦੇ ਪੜ੍ਹ ਕੇ ਜਾਣ ਤੋਂ ਪਹਿਲਾਂ ਪਹਿਲਾਂ ਮੈਂ ਘਰ ਪਹੁੰਚ ਜਾਂਦਾ ਹੁੰਦਾ ਸੀ। ਉਦੋਂ ਤਾਂ ਮੇਰੇ ਅੰਦਰ ਮੁਹੱਬਤ ਦਾ ਚਸ਼ਮਾ ਬੇਓੜਕ ਫੁੱਟ ਰਿਹਾ ਸੀ, ਸਿਰਫ ਉਸ ਦੇ ਦਰਸ਼ਨ ਦੀਦਾਰ ਲਈ ਮੈਂ ਤੇਜ਼ ਤੇਜ਼ ਤੁਰ ਕੇ ਰਾਮਪੁਰਾ ਫੂਲ ਤੋਂ ਘਰ ਪਹੁੰਚਦਾ। ਸਿੱਧਾ ਕੋਠੇ 'ਤੇ ਜਾਂਦਾ, ਜਿਥੇ ਭਰਾ ਦੋ ਕੁੜੀਆਂ ਨੂੰ ਪੜ੍ਹਾ ਰਿਹਾ ਹੁੰਦਾ। ਉਹਨਾਂ ਵਿਚ ਹੀ ਸੀ ਉਹ ਹੁਸੀਨ ਕੁੜੀ ਜੋ *ਸ' ਦੀ ਬੁਨਿਆਦ ਸੀ। ਉਸ ਕੁੜੀ ਨੇ ਮਾਰਚ ੧੯੫੯ ਵਿਚ ਦਸਵੀਂ ਪਾਸ ਕੀਤੀ। ਮੈਂ ਉਹਨਾਂ ਦਿਨਾਂ ਵਿਚ ਤਪਾ ਮੰਡੀ ਦੇ ਆਰੀਆ ਹਾਈ ਸਕੂਲ ਵਿਚ ਪੰਜਾਬੀ ਅਧਿਆਪਕ ਲੱਗ ਚੁੱਕਾ ਸੀ। ਉਸ ਕੁੜੀ ਦਾ ਨਾਨਾ ਸਾਡੇ ਘਰ ਆਇਆ ਤੇ ਮੇਰੇ ਭਰਾ ਨੂੰ ਕਹਿਣ ਲੱਗਾ ਕਿ ਜੇ ਤਰਸੇਮ ਆਪਣੀ ਕੁੜੀ ਨੂੰ ਗਿਆਨੀ ਕਰਵਾ ਦੇਵੇ। ਮੈਂ ਕੋਲ ਬੈਠਾ ਸੀ। ਅੰਦਰੋਂ ਮੈਂ ਬੜਾ ੁਂਸ਼ ਸੀ। ਗਿਆਨੀ ਵਿਚ ਪੰਜਾਬ ਯੂਨੀਵਰਸਿਟੀ ਵਿਚੋਂ ਮੈਂ ਤੀਜੇ ਸਥਾਨ 'ਤੇ ਰਿਹਾ ਸੀ। ਤਾਂਘੀ ਸਾਹਿਬ ਨੇ ਆਪਣੇ ਮਾਲਵਾ ਕਾਲਜ ਨੂੰ ਹੋਰ ਚਮਕਾਉਣ ਲਈ ਜਿਹੜਾ ਇਸ਼ਤਿਹਾਰ ਛਾਪਿਆ, ਉਸ ਦਾ ਆਰੰਭ ਕੁਝ ਇਸ ਤਰ੍ਹਾਂ ਸੀ :
ਕੇਵਲ ਢਾਈ ਮਹੀਨੇ ਪੜ੍ਹ ਕੇ ਗਿਆਨੀ ਦਾ ਵਿਦਿਆਰਥੀ ਤਰਸੇਮ ਲਾਲ ਗੋਇਲ ਪੰਜਾਬ ਯੂਨੀਵਰਸਿਟੀ ਦੀ ਨਵੰਬਰ ੧੯੫੮ ਦੀ ਪ੍ਰੀਖਿਆ ਵਿਚੋਂ ੩੬੭ ਨੰਬਰ ਲੈ ਕੇ ਤੀਜੇ ਥਾਂ 'ਤੇ ਰਿਹਾ ਅਤੇ ਫਸਟ ਆਉਣ ਵਾਲੇ ਵਿਦਿਆਰਥੀ ਨਾਲੋਂ ਸਿਰਫ ੧ਂ ਨੰਬਰ ਘੱਟ।'' ਇਸ ਕਾਰਨ ਹੀ ਮੇਰੀ ਪ੍ਰਸਿੱਧੀ ਦੂਰ ਦੂਰ ਤੱਕ ਫੈਲ ਗਈ ਸੀ।
ਕੁਝ ਨਾਂਹ ਨਾਂਹ ਕਹਿ ਕੇ ਆਖਰ ਮੈਂ ਸਹਿਮਤ ਹੋ ਗਿਆ। ਇਹ ਨਾਂਹ ਨਾਂਹ ਤਾਂ ਐਵੇਂ ਡਰਾਮਾ ਸੀ। ਮੈਂ ਤਾਂ ਪੱਲਿਉਂ ਚਾਰ ਪੈਸੇ ਖਰਚ ਕੇ ਵੀ  ਉਸ ਦੇ ਘਰ ਜਾਣ ਨੂੰ ਤਿਆਰ ਸੀ। ਮੈਂ ਅਗਲੇ ਹੀ ਦਿਨ ਬਾਕਾਇਦਾ ਉਹਨਾਂ ਦੇ ਘਰ ਪੜ੍ਹਾਉਣ ਜਾਣਾ ਸ਼ੁਰੂ ਕਰ ਦਿੱਤਾ। ਘੰਟਾ ਪੜ੍ਹਾਉਣ ਦੀ ਗੱਲ ਖੋਲ੍ਹੀ ਸੀ ਤੇ ਟਿਊਸ਼ਨ ਲੈਣੀ ਸੀ ਵੀਹ ਰੁਪਏ ਮਹੀਨਾ। ਘੰਟਾ ਕੀ, ਕਦੇ ਡੇਢ ਘੰਟਾ ਵੀ ਲੱਗ ਜਾਂਦਾ। ਦੋ ਘੰਟੇ ਵੀ ਲੱਗ ਜਾਂਦੇ। ਸਮਾਂ ਬੀਤਣ ਦਾ ਪਤਾ ਹੀ ਨਾ ਲਗਦਾ। ਪਰ ਇਕ ਦਿਨ ਉਸ ਦੀ ਮਾਂ ਨੇ ਕਿਹਾ ਕਿ ਮੈਂ ਚੁਬਾਰੇ ਦੀ ਥਾਂ ਉਸ ਨੂੰ ਡਿਉਢੀ ਵਿਚ ਪੜ੍ਹਾ ਦਿਆ ਕਰਾਂ। ਮੈਨੂੰ ਇਹ ਮੇਰੀ ਬੇਇੱਜ਼ਤੀ ਮਹਿਸੂਸ ਹੋਈ। ਲੱਗਿਆ ਜਿਵੇਂ ਉਸ ਦੀ ਮਾਂ ਮੇਰੀ ਨੀਅਤ 'ਤੇ ਸ਼ੱਕ ਕਰ ਰਹੀ ਹੋਵੇ। ਮੈਨੂੰ ਇਹ ਵੀ ਲੱਗਿਆ ਕਿ ਸ਼ਾਇਦ ਉਸ ਕੁੜੀ ਨੇ ਹੀ ਕੋਈ ਅਜਿਹੀ ਗੱਲ ਕਹਿ ਦਿੱਤੀ ਹੋਵੇ ਜਿਸ ਕਾਰਨ ਉਸ ਦੀ ਮਾਂ ਨੂੰ ਇਸ ਤਰ੍ਹਾਂ ਕਹਿਣਾ ਪਿਆ ਹੋਵੇ। ਮੈਂ ਅਗਲੇ ਦਿਨ ਪੜ੍ਹਾਉਣ ਨਾ ਗਿਆ, ਦੂਜੇ ਦਿਨ ਵੀ ਨਹੀਂ ਤੇ ਤੀਜੇ ਦਿਨ ਵੀ ਨਹੀਂ। ਕੁੜੀ ਦਾ ਨਾਨਾ ਸੋਟੀ ਖੜਕਾਉਂਦਾ ਫੇਰ ਮੇਰੇ ਘਰ ਆ ਗਿਆ। ਮੈਂ ਉਸ ਨੂੰ ਅੰਦਰਲੀ ਗੱਲ ਨਹੀਂ ਸੀ ਦੱਸੀ। ਕਹਿ ਦਿੱਤਾ ਸੀ ਬਈ ਮੇਰੇ ਕੋਲ ਸਮਾਂ ਨਹੀਂ ਹੈ। ਪਹਿਲੀ ਵਿਚ ਉਹ ਮੇਰਾ ਅਧਿਆਪਕ ਰਿਹਾ ਸੀ। ਉਸ ਨੇ ਮੈਨੂੰ ਬੜੀ ਅਪਣੱਤ ਨਾਲ ਕਿਹਾ, **ਬਈ ਤਰਸੇਮ ਬਚਾਲੇ ਬੇੜਾ ਨਾ ਡੋਬ ਕੁੜੀ ਦਾ।''
ਕੁਝ ਤਾਂ ਉਸ ਦੇ ਅਧਿਆਪਕ ਹੋਣ ਕਾਰਨ, ਕੁਝ ਨੇਤਰਹੀਣ ਹੋਣ ਕਾਰਨ ਤੇ ਕੁਝ ਮੇਰੇ ਆਪਣੇ ਮਨੀਰਾਮ ਦੇ ਪਹਿਲਾਂ ਹੀ ਧੁਰ ਅੰਦਰੋਂ ਉਸ ਕੁੜੀ ਪ੍ਰਤਿ ਖਿੱਚ ਕਾਰਨ, ਮੈਂ ਮੰਨ ਗਿਆ। ਪਰ ਸ਼ਰਤ ਇਹ ਰੱਖੀ ਕਿ ਮੈਂ ਡਿਉਢੀ ਵਿਚ ਨਹੀਂ ਪੜ੍ਹਾਵਾਂਗਾ।
**ਲੈ ਦੱਸ ਫ ਰੌਲਾ ਡਿਉਢੀ ਵਾਲਾ ਸੀ, ਤੂੰ ਪਹਿਲਾਂ ਕਿਉਂ ਨਾ ਦੱਸਿਆ ? ਬੀਬੀ ਐਵੇਂ ਵਹਿਮੀ ਐ। ਮੇਰੇ ਯਾਰ ਤੂੰ ਕਿਤੇ ਮਰਜ਼ੀ ਬਹਿ ਕੇ ਪੜ੍ਹਾ। ਬੱਸ ਕੱਲ੍ਹ ਨੂੰ ਆ ਜਾਈਂ ਮੇਰਾ ਵੀਰ।'' ਮਾਸਟਰ ਜੀ ਦੇ ਬੋਲਾਂ ਵਿਚ ਅਪਣੱਤ ਵੀ ਸੀ ਤੇ ਤਰਲਾ ਵੀ। ਬੀਬੀ ਸ਼ਬਦ ਦੀ ਵਰਤੋਂ ਉਸ ਨੇ ਆਪਣੀ ਧੀ ਲਈ ਕੀਤੀ ਸੀ, ਦੋਹਤੀ ਲਈ ਨਹੀਂ। ਘਰ ਵਿਚ ਕੁੜੀ ਦੀ ਮਾਂ ਨੂੰ ਸਭ ਬੀਬੀ ਕਹਿੰਦੇ ਤੇ ਗੁਆਂਢ ਵਿਚ ਭੈਣ ਜੀ। ਅਗਲੇ ਦਿਨ ਦੁਪਹਿਰ ਪਿੱਛੋਂ ਗਿਆ। ਉਵੇਂ ਚੁਬਾਰਾ ਸੰਵਾਰਿਆ, ਪੂੰਝਿਆ, ਮੇਰੀ ਕੁਰਸੀ ਬਿਲਕੁਲ ਪਹਿਲੇ ਵਾਲੀ ਥਾਂ 'ਤੇ ਅਤੇ ਮੰਜਾ ਜਿਸ ਉਤੇ ਉਹ ਕੁੜੀ ਬਹਿੰਦੀ ਹੁੰਦੀ ਸੀ, ਬਿਲਕੁਲ ਉਸੇ ਥਾਂ।
ਕੁੜੀ ਇਸ ਗੱਲ ਦੀ ਜ਼ਿੱਦ ਕਰ ਰਹੀ ਸੀ ਕਿ ਮੈਂ ਉਸ ਨੂੰ ਤਿੰਨ ਦਿਨ ਨਾ ਆਉਣ ਦਾ ਅਸਲੀ ਕਾਰਨ ਦੱਸਾਂ। ਮੈਂ ਸਭ ਕੁਝ ਉਸ ਨੂੰ ਦੱਸ ਦਿੱਤਾ। ਪੀਚੋ-ਬੱਕਰੀ ਖੇਡਣ ਵਾਲੀ ਉਸ ਕੁੜੀ ਦੇ ਗਿਆਨੀ ਦੀ ਪੜ੍ਹਾਈ ਸ਼ੁਰੂ ਕਰਨ ਤੱਕ ਦੀਆਂ ਉਸ ਪ੍ਰਤਿ ਆਪਣੀਆਂ ਭਾਵਨਾਵਾਂ ਟੁਕੜਿਆਂ ਵਿਚ ਹੌਲੀ ਹੌਲੀ ਪ੍ਰਗਟ ਕਰ ਦਿੱਤੀਆਂ। ਕੁੜੀ ਦੇ ਚਿਹਰੇ 'ਤੇ ਕੁਝ ਘਬਰਾਹਟ ਆ ਗਈ ਸੀ ਅਤੇ ਮੈਂ ਵੀ ਕੁਝ ਡਰ ਗਿਆ ਸੀ। ਮੈਂ ਕਿਹੜਾ ਪੋਰਸ ਸੀ। ਗੱਲ ਹੋਈ ਮੁੱਕੀ ਤੇ ਅਸੀਂ ਪੜ੍ਹਾਈ ਸ਼ੁਰੂ ਕਰ ਦਿੱਤੀ।
ਪੜ੍ਹਾਈ ਤੋਂ ਕੁੜੀ ਦਾ ਨਾਨਾ, ਬੀਬੀ ਤੇ ਕੁੜੀ ਆਪ ਬਹੁਤ ਸੰਤੁਸ਼ਟ ਸਨ। ਢਾਈ-ਤਿੰਨ ਮਹੀਨੇ ਵਿਆਹ ਵਾਂਗ ਲੰਘ ਗਏ। ਚਾਹ ਤਾਂ ਉਹ ਰੋਜ਼ ਪਿਆਉਂਦੇ ਹੀ ਸਨ। ਕਦੇ-ਕਦਾਈਂ ਰੋਟੀ ਖੁਆਉਣ ਲਈ ਵੀ ਉਹ ਜਿੱਦ ਫੜ ਲੈਂਦੇ ਸਨ। ਮੈਂ ਰੋਟੀ ਵੀ ਖਾ ਲੈਂਦਾ। ਇਸ ਸਭ ਕੁਝ ਵਿਚ ਮੇਰੀ ਭਾਵੁਕ ਸਾਂਝ ਜੁੜੀ ਹੋਈ ਸੀ।
ਕੁੜੀ ਨੇ ਇਮਤਿਹਾਨ ਦਿੱਤਾ। ਪੇਪਰ ਚੰਗੇ ਹੋ ਗਏ। ਕੁੜੀ ਨਾਲੋਂ ਵੀ ਵੱਧ ਮੈਂ ਉਸ ਦੇ ਨਤੀਜੇ ਦੀ ਉਡੀਕ ਕਰਨ ਲੱਗਿਆ। ਜਿਸ ਦਿਨ ਉਸ ਦਾ ਨਤੀਜਾ ਅੀਂਬਾਰ ਵਿਚ ਛਪਿਆ, ਮੇਰਾ ਚਾਅ ਨਹੀਂ ਸੀ ਚੱਕਿਆ ਜਾਂਦਾ। ਇਸ ਤਰ੍ਹਾਂ ਜਾਪਦਾ ਸੀ ਜਿਵੇਂ ਮੈਂ ਵੀ ਪਾਸ ਹੋ ਗਿਆ ਹੋਵਾਂ। ਉਂਜ ਵੀ ਮੈਂ ਸੈਰ ਕਰਨ ਲਈ ਉਹਨਾਂ ਦੇ ਘਰ ਨਾਲ ਦੀ ਗਲੀ ਵਿਚ ਦੀ ਲੰਘਦਾ ਅਤੇ ਕਦੇ-ਕਦਾਈਂ ਸਿਰਫ ਉਸ ਨੂੰ ਮਿਲਣ ਲਈ ਮੈਂ ਉਹਨਾਂ ਦੇ ਘਰ ਵੀ ਜਾਂਦਾ। ਇਹ ਪਿਆਰ ਦਾ ਸਿਲਸਿਲਾ ਮੈਨੂੰ ਇਕਪਾਸੜ ਜਾਪਿਆ। ਉਸ ਵੱਲੋਂ ਕੋਈ ਹੁੰਗਾਰਾ ਨਹੀਂ ਸੀ। ਭਾਵੇਂ ਐਫ.ਏ. ਅਤੇ ਬੀ.ਏ. ਦਾ ਇਮਤਿਹਾਨ ਉਸ ਨੇ ਮੇਰੇ ਵਾਂਗ ਪ੍ਰਾਈਵੇਟ ਹੀ ਦਿੱਤੇ ਸਨ ਅਤੇ ਅਕਸਰ ਪੜ੍ਹਾਈ ਵਿਚ ਵੀ ਮੇਰੀ ਸਲਾਹ ਲੈਂਦੀ ਰਹਿੰਦੀ ਸੀ, ਪਰ ਜੋ ਮੈਂ ਚਾਹੁੰਦਾ ਸਾਂ, ਉਸ ਵੱਲੋਂ ਉਸ ਦਾ ਇਨਕਾਰ ਹੀ ਸਮਝੋ।
ਬੀ.ਏ. ਕਰਨ ਉਤੇ ਤਾਂ ਉਹ ਬਹੁਤ ਚਲਾਕ ਬਣ ਗਈ ਸੀ। ਆਪਣੇ ਆਪ ਨੂੰ ਕੁਝ ਸਮਝਣ ਵੀ ਲੱਗ ਪਈ ਸੀ। ਮੈਂ ਉਸ ਨੂੰ ਇਕ ਲੰਬਾ ਪੰਜਾਬੀ ਵਿਚ ਪੱਤਰ ਲਿਖਿਆ। ਜ਼ਿੰਦਗੀ ਵਿਚ ਇਹ ਮੇਰਾ ਪਹਿਲਾ ਪ੍ਰੇਮ ਪੱਤਰ ਸੀ। ਮੈਂ ਆਪ ਉਸ ਪੱਤਰ ਨੂੰ ਲੈ ਕੇ ਉਸ ਦੇ ਘਰ ਗਿਆ। ਉਹ ਡਿਉਢੀ ਵਿਚ ਨਾਨੀ ਕੋਲ ਬੈਠੀ ਗਰਾਰੇ ਕਰ ਰਹੀ ਸੀ। ਮੈਨੂੰ ਵੇਖ ਕੇ ਉਸ ਨੇ ਗੜਬੀ ਰੱਖ ਦਿੱਤੀ ਤੇ ਪੂਰੇ ਅਦਬ ਨਾਲ ਨਮਸਤੇ ਬੁਲਾਈ। ਮੈਂ ਉਸ ਦੇ ਹੱਥ 'ਤੇ ਪੱਤਰ ਧਰ ਦਿੱਤਾ।
**ਕੀ ਹੈ ਇਹ?'' ਉਸ ਦੇ ਚਿਹਰੇ 'ਤੇ ਲਾਲੀ ਆ ਗਈ ਸੀ, ਜਿਵੇਂ ਉਸ ਦਾ ਗੋਰਾ ਨਿਛੋਹ ਰੰਗ ਗੁਲਾਬੀ ਹੋ ਗਿਆ ਹੋਵੇ।
**ਵੇਖ ਲੈਫ'' ਮੇਰੀ ਅਵਾਜ਼ ਵਿਚ ਕੰਬਣੀ ਜਿਹੀ ਜ਼ਰੂਰ ਹੋਵੇਗੀ। ਉਸ ਨੇ ਚਿੱਠੀ ਦੀਆਂ ਪਹਿਲੀਆਂ ਪੰਜ-ਸੱਤ ਸਤਰਾਂ ਹੀ ਪੜ੍ਹੀਆਂ ਹੋਣਗੀਆਂ। ਬੜੇ ਠਰ੍ਹੰਮੇ ਨਾਲ ਬੋਲੀ :
**ਬੜੀ ਸੋਹਣੀ ਹੈ ਚਿੱਠੀ ਇਹ। ਮੈਂ ਇਹਨੂੰ ਅਕਾਲੀ ਪੱਤ੍ਰਕਾ ਵਿਚ ਭੇਜ ਦੇਵਾਂ।'' ਉਹ ਮਜ਼ਾਕੀਆ ਲਹਿਜੇ ਦੇ ਵਿਚ ਬੋਲ ਰਹੀ ਸੀ। ਉਹਨਾਂ ਦਿਨਾਂ ਵਿਚ ਪੰਜਾਬ ਵਿਚ ਅਕਾਲੀ ਪੱਤ੍ਰਕਾ ਬਹੁਤ ਪ੍ਰਸਿੱਧ ਅੀਂਬਾਰ ਮੰਨਿਆ ਜਾਂਦਾ ਸੀ।
**ਭੇਜ ਦੇ। ਭਾਵੇਂ ਟ੍ਰਿਬਿਊਨ ਵਿਚ ਭੇਜ ਦੇ।'' ਮੈਂ ਰਤਾ ਨਹੋਰੇ ਨਾਲ ਕਿਹਾ। (੧੯੬ਂ ਵਿਚ ਟ੍ਰਿਬਿਊਨ ਸਿਰਫ ਅੰਗਰੇਜ਼ੀ ਵਿਚ ਛਪਦਾ ਸੀ ਅਤੇ ਅੰਬਾਲੇ ਤੋਂ ਨਿਕਲਦਾ ਸੀ)
**ਤੁਸੀਂ ਨਰਾਜ਼ ਤਾਂ ਨਹੀਂ ਹੋਵੋਗੇ?'' ਉਸ ਨੇ ਬੜੇ ਨਰਮ ਲਹਿਜੇ ਵਿਚ ਪੁੱਛਿਆ।
**ਨਹੀਂ।''
ਚਾਹ ਪਾਣੀ ਦੀ ਰਸਮੀ ਪੁੱਛ ਦੱਸ ਅਤੇ ਮੇਰੇ ਰਸਮੀ ਨਾਂਹ ਨੁੱਕਰ ਪਿੱਛੋਂ ਮੈਂ ਘਰ ਆ ਗਿਆ। ਬੱਸ ਇਹ ਉਸ ਨਾਲ ਅੰਤਮ ਮੁਲਾਕਾਤ ਸੀ, ਜਿਸ ਪਿੱਛੋਂ ਜੇ ਕੋਈ ਮਿਲਣੀ ਹੋਈ ਵੀ, ਉਸ ਵਿਚ ਨਾ ਮੇਰੇ ਵੱਲੋਂ ਕੋਈ ਗੱਲ ਚੱਲੀ ਤੇ ਨਾ ਉਸ ਵੱਲੋਂ।
੧੯੯੪ ਵਿਚ ਉਹ ਮਾਲੇਰਕੋਟਲੇ ਮੇਰੇ ਘਰ ਆਈ। ਉਸ ਦਾ ਪਤੀ ਉਸ ਦੇ ਨਾਲ ਸੀ। ਸ਼ਿਸ਼ਟਾਚਾਰ ਨਾਤੇ ਉਸ ਦੀ ਖਾਤਰ ਸੇਵਾ ਵੀ ਕੀਤੀ ਪਰ ਮੇਰੇ ਦਿਲ ਵਿਚੋਂ ਉਸ ਪ੍ਰਤਿ ਪਿਆਰ ਦਾ ਉਹ ਚਸ਼ਮਾ ਨਾ ਫੁੱਟਿਆ, ਜਿਸ ਦੀ ਸੀਤਲਤਾ ਵਰ੍ਹਿਆਂ ਬੱਧੀ ਮੇਰੀਆਂ ਯਾਦਾਂ ਵਿਚ ਰਸੀ ਵਸੀ ਰਹੀ ਸੀ। ਕਾਰਨ ਸਪਸ਼ਟ ਸੀ ਕਿ ਉਹ ਕਿਸੇ ਮੋਹ ਮੁਹੱਬਤ ਕਾਰਨ ਮੇਰੇ ਕੋਲ ਨਹੀਂ ਸੀ ਆਈ, ਇਥੇ ਇਕ ਦਫਤਰ ਵਿਚ ਉਸ ਦਾ ਕੋਈ ਕੰਮ ਸੀ ਤੇ ਮੈਨੂੰ ਬਾ-ਰਸੂਖ ਵਿਅਕਤੀ ਸਮਝ ਕੇ ਉਹ ਆਪਣੇ ਪਤੀ ਨਾਲ ਮੇਰੇ ਕੋਲ ਆ ਗਈ ਸੀ। ਇਹ ਉਹ ਕੁੜੀ ਸੀ ਜਿਸ ਦਾ ਨਾਮ *ਸ' ਨਾਲ ਸ਼ੁਰੂ ਹੁੰਦਾ ਸੀ---ਸੁਖਜੀਤ। ਹੁਣ ਵੀ ਜਦੋਂ ਉਹ ਮੈਨੂੰ ਯਾਦ ਆਉਂਦੀ ਹੈ, ਉਸ ਦੇ ਢਿੱਡੋਂ ਨਾ ਫੁੱਟਣ ਦਾ ਦਰਦ ਮੇਰੇ ਕਲੇਜੇ ਵੀ ਕਸਕ ਮਾਰਦਾ ਹੈ। ਉਸ ਨੇ ਮੈਨੂੰ ਪਿਆਰ ਨਹੀਂ ਕੀਤਾ, ਨਾ ਸਹੀ। ਮੈਂ ਤਾਂ ਉਸ ਨੂੰ ਪਿਆਰ ਕੀਤਾ ਸੀ। ਹੁਣ ਵੀ ਮੈਂ ਉਸ ਨੂੰ ਪਿਆਰ ਕਰਦਾ ਹਾਂ।

ਮੈਂ ਆਪਣੇ ਕਲਮੀ ਨਾਮ ਸ.ਤਰਸੇਮ ਨਾਲ ਸਿਰਫ ਇਕ ਕੁੜੀ ਦਾ ਨਾਂ ਨਹੀਂ ਸੀ ਜੋੜਿਆ; ਇਸ ਨਾਂ ਵਿਚ ਦੋ ਹੋਰ ਕੁੜੀਆਂ ਦੇ ਨਾਮ ਦਾ ਅਗਲਾ ਜਾਂ ਵਿਚਕਾਰਲਾ ਕੋਈ ਹਿੱਸਾ ਜ਼ਰੂਰ ਹੈ। ਭਾਰਤੀ ਸਮਾਜ ਨੂੰ ਮੈਂ ਸ਼ੁਰੂ ਵਿਚ ਬੜਾ ਕਠੋਰ ਸਮਝਦਾ ਰਿਹਾ ਸੀ, ਕਿਉਂਕਿ ਮੇਰੇ ਦਿਲ ਵਿਚ ਇਹ ਗੱਲ ਪੱਕ ਚੁੱਕੀ ਸੀ ਕਿ ਜੇ ਮੇਰਾ ਪਹਿਲਾ ਪਿਆਰ ਪੂਰ ਨਹੀਂ ਚੜ੍ਹਿਆ ਤਾਂ ਉਸ ਵਿਚ ਉਸ ਕੁੜੀ ਦਾ ਕੋਈ ਕਸੂਰ ਨਹੀਂ। ਉਹ ਜਾਤ-ਪਾਤ ਦੀ ਲਛਮਣ ਰੇਖਾ ਨਹੀਂ ਸੀ ਟੱਪ ਸਕਦੀ। ਸੰਭਵ ਹੈ ਇਸੇ ਲਈ ਉਸ ਨੇ ਮੇਰੇ ਪਿਆਰ ਪ੍ਰਤਿ ਹੁੰਗਾਰਾ ਭਰਨਾ ਮੁਨਾਸਬ ਨਾ ਸਮਝਿਆ ਹੋਵੇ ਪਰ ਮੇਰੇ ਭਰਾ ਦੀ ਸਾਲੀ ਦੇ ਰਾਹ ਵਿਚ ਤਾਂ ਇਹ ਕੋਈ ਅੜਿੱਕਾ ਨਹੀਂ ਸੀ। ਬਚਪਨ ਵਿਚ ਅਕਸਰ ਸਾਡੇ ਘਰ ਮੇਰੇ ਭਰਾ ਦੀ ਸਭ ਤੋਂ ਛੋਟੀ ਸਾਲੀ ਨਾਲ ਮੇਰੇ ਵਿਆਹ ਦੀ ਗੱਲ ਚਲਦੀ ਰਹਿੰਦੀ। ਜਦੋਂ ਭਰਾ ਦਾ ਵੱਡਾ ਸਾਲਾ ਆਉਂਦਾ ਤਾਂ ਉਹ ਅਕਸਰ ਹੀ ਇਹ ਗੱਲ ਕਰਦਾ। ਗੱਲ ਅਕਸਰ ਹਾਸੇ ਵਿਚ ਟਲ ਜਾਂਦੀ। ਮੇਰਾ ਵੀ ਭਰਾ ਦੀ ਸਾਲੀ ਵੱਲ ਪੂਰਾ ਝੁਕਾ ਨਾ ਹੋਣ ਕਾਰਨ ਮੇਰੀ ਦਿਲਚਸਪੀ ਉਹਨਾਂ ਗੱਲਾਂ ਵਿਚ ਬਹੁਤ ਘੱਟ ਹੁੰਦੀ ਪਰ ਜਦ ਮੈਂ ਵੱਡਾ ਹੋ ਗਿਆ ਅਤੇ ਮੇਰੇ ਪਹਿਲੇ ਪ੍ਰੇਮ ਦੀ ਕੇਂਦਰ ਬਿੰਦੂ ਮੈਥੋਂ ਦੂਰ ਹੋ ਗਈ ਤਾਂ ਮੇਰਾ ਝੁਕਾ ਮਾਲਾ ਵੱਲ ਹੋ ਗਿਆ ਸੀ। ਉਸ ਦਾ ਪੂਰਾ ਨਾਮ ਰਾਜ ਮਾਲਾ ਸੀ। ਹੁਣ ਜਦੋਂ ਵੀ ਰਾਜ ਮਾਲਾ ਦੇ ਮੇਰੇ ਨਾਲ ਵਿਆਹ ਦੀ ਗੱਲ ਚਲਦੀ, ਮੈਂ ਕੰਨ ਚੱਕ ਲੈਂਦਾ। ਉਸ ਨੂੰ ਸਿਰਫ ਇਕ ਵਾਰ ਵੇਖਿਆ ਸੀ, ਉਦੋਂ ਮੈਂ ਦੂਜੀ ਵਿਚ ਪੜ੍ਹਦਾ ਸੀ ਤੇ ਦੁਸਹਿਰੇ ਦਾ ਦਿਨ ਸੀ। ਮੇਰਾ ਭਰਾ ਮੈਨੂੰ ਆਪਣੇ ਸਹੁਰੀਂ ਨਾਲ ਲੈ ਗਿਆ ਸੀ। ਛੋਟੀ ਰਾਜ ਮਾਲਾ ਨੂੰ ਹੁਣ ਮੈਂ ੧੮-੧੯ ਸਾਲ ਦੀ ਸਮਝ ਕੇ ਉਸ ਦੀ ਸ਼ਕਲ ਆਪਣੇ ਮਨ ਵਿਚ ਬਣਾਈ ਹੋਈ ਸੀ।
ਸਬੱਬ ਨਾਲ ਜਨਵਰੀ ੧੯੬੧ ਦੇ ਆਖਰੀ ਹਫਤੇ ਰਾਜ ਮਾਲਾ ਤਪੇ ਆ ਗਈ। ਉਸ ਨੇ ਐਫ.ਏ. ਅੰਗਰੇਜ਼ੀ ਦੀ ਪ੍ਰੀਖਿਆ ਦੇਣੀ ਸੀ। ਉਹਨਾਂ ਦਿਨਾਂ ਵਿਚ ਉਸ ਦੇ ਮਾਪੇ ਹਰਿਆਣੇ ਦੇ ਇਕ ਵੱਡੇ ਸ਼ਹਿਰ ਨੂੰ ਛੱਡ ਕੇ ਨੇੜੇ ਹੀ ਛੋਟੇ ਜਿਹੇ ਕਸਬੇ ਵਿਚ ਆ ਗਏ ਸਨ। ਇਥੇ ਉਹਨਾਂ ਦੀ ਨਾਲ ਦੇ ਕਿਸੇ ਪਿੰਡ ਵਿਚ ਕਾਫੀ ਜ਼ਮੀਨ ਸੀ। ਇਸ ਲਈ ਉਸ ਦੇ ਵੱਡੇ ਭਰਾ ਦੀ ਉਸ ਸ਼ਹਿਰ ਵਿਚ ਰਹਾਇਸ਼ ਦੇ ਬਾਵਜੂਦ ਉਸ ਦੇ ਮਾਤਾ ਪਿਤਾ ਅਤੇ ਛੋਟੇ ਭੈਣ ਭਰਾ ਉਸ ਛੋਟੇ ਕਸਬੇ ਵਿਚ ਆ ਟਿਕੇ ਸਨ। ਕਾਲਜ ਉਹਨਾਂ ਦਿਨਾਂ ਵਿਚ ਆਮ ਨਹੀਂ ਸਨ। ਇਸ ਲਈ ਦਸਵੀਂ ਅਤੇ ਪ੍ਰਭਾਕਰ ਪਾਸ ਕਰਨ ਪਿੱਛੋਂ ਮਾਲਾ ਅੰਗਰੇਜ਼ੀ ਐਫ.ਏ. ਦੀ ਤਿਆਰੀ ਕਰਨ ਲੱਗ ਪਈ ਸੀ। ਇਕ ਅਧਿਆਪਕ ਉਸ ਨੂੰ ਘਰ ਆ ਕੇ ਪੜ੍ਹਾ ਕੇ ਜਾਂਦਾ ਪਰ ਇਕ ਅਜਿਹੀ ਘਟਨਾ ਵਾਪਰੀ ਕਿ ਮਾਲਾ ਨੇ ਉਸ ਅਧਿਆਪਕ ਤੋਂ ਪੜ੍ਹਨੋਂ ਨਾਂਹ ਕਰ ਦਿੱਤੀ। ਕਾਰਨ ਉਸ ਨੇ ਸ਼ਾਇਦ ਆਪਣੇ ਮਾਪਿਆਂ ਨੂੰ ਦੱਸਿਆ ਹੋਵੇ। ਮੈਨੂੰ ਤਾਂ ਬੱਸ ਏਨਾ ਯਾਦ ਹੈ ਕਿ ਉਹ ਐਫ.ਏ. (ਅੱਜ ਕੱਲ੍ਹ +੨) ਅੰਗਰੇਜ਼ੀ ਪੜ੍ਹਨ ਲਈ ਤਪੇ ਆਈ ਸੀ। ਭਰਾ ਉਹਨਾਂ ਦਿਨਾਂ ਵਿਚ ਮੋਗੇ ਬੀ.ਐ=ੱਡ. ਵਿਚ ਪੜ੍ਹਦਾ ਸੀ। ਮੈਨੂੰ ਸਮਝ ਨਹੀਂ ਸੀ ਆਉਂਦੀ ਕਿ ਉਸ ਦੇ ਮਾਪਿਆਂ ਨੇ ਕੀ ਸੋਚ ਕੇ ਉਸ ਨੂੰ ਤਪੇ ਪੜ੍ਹਨ ਲਈ ਭੇਜ ਦਿੱਤਾ ਸੀ। ਮੁੱਕਦੀ ਗੱਲ ਇਹ ਕਿ ਮਾਲਾ ਨੂੰ ਅੰਗਰੇਜ਼ੀ ਪੜ੍ਹਾਉਣ ਦੀ ਜ਼ਿੰਮੇਵਾਰੀ ਵੀ ਮੇਰੇ 'ਤੇ ਆ ਪਈ। ਸੱਚੀ ਗੱਲ ਇਹ ਕਿ ਮੈਂ ਉਤੋਂ ਉਤੋਂ ਦੁਖੀ ਤੇ ਵਿਚੋਂ ਬੜਾ ੁਂਸ਼ ਸੀ। ਜੇ ਇਹੋ ਕੰਮ ਕਿਸੇ ਹੋਰ ਦਾ ਕਰਨਾ ਹੁੰਦਾ ਤਾਂ ਮੈਂ ਕੋਰਾ ਜਵਾਬ ਦੇ ਦਿੰਦਾ।
ਤਪਾ ਮੰਡੀ ਦੇ ਆਰੀਆ ਸਕੂਲ ਦੇ ਸਾਰੇ ਪੀਰੀਅਡ ਪੜ੍ਹਾਉਣ, ਸਵੇਰ ਤੇ ਸ਼ਾਮ ਦੀਆਂ ਟਿਊਸ਼ਨਾਂ, ਭੈਣ ਤਾਰਾ ਦੀ ਪੜ੍ਹਾਈ ਤੋਂ ਪਿੱਛੋਂ ਰਾਜ ਮਾਲਾ ਨੂੰ ਪੜ੍ਹਾ ਕੇ ਮੈਂ ਥੱਕਦਾ ਨਹੀਂ ਸੀ, ਨਾ ਥੱਕਣ ਦਾ ਕਾਰਨ ਮਾਲਾ ਸੀ। ਉਸ ਨੂੰ ਪੜ੍ਹਾ ਕੇ ਮੈਂ ੁਂਦ ਬੀ.ਏ. ਇਤਿਹਾਸ ਦੀ ਪ੍ਰੀਖਿਆ ਦੀ ਤਿਆਰੀ ਲਈ ਇਕ-ਡੇਢ ਘੰਟਾ ਰਾਤ ਦੇ ਗਿਆਰਾਂ ਵਜੇ ਤੋਂ ਪਿੱਛੋਂ ਲਾਉਂਦਾ। ਉਸ ਸਮੇਂ ਤੱਕ ਦਿਨ ਸਮੇਂ ਤਾਂ ਮੈਨੂੰ ਪੜ੍ਹਨ ਵਿਚ ਕੋਈ ਔਖ ਨਹੀਂ ਸੀ ਆਉਂਦੀ ਪਰ ਰਾਤ ਵੇਲੇ ਮੈਂ ਕੰਧ ਜਾਂ ਛੱਤ ਨਾਲ ਲੱਗੀ ਟਿਊਬ ਦੀ ਰੌਸ਼ਨੀ ਵਿਚ ਵੀ ਨਹੀਂ ਸੀ ਪੜ੍ਹ ਸਕਦਾ, ਜਿਸ ਕਾਰਨ ਮੈਂ ਛੱਤ ਨਾਲ ਵਧਵੀਂ ਤਾਰ ਲਾ ਕੇ ੬ਂ ਵਾਟ ਦਾ ਦੁਧੀਆ ਬਲਬ ਲਾ ਲਿਆ ਸੀ ਜੋ ਮੇਰੇ ਸਿਰ ਤੋਂ ਤਿੰਨ ਕੁ ਫੁੱਟ ਤੇ ਮੇਜ਼ ਤੋਂ ਚਾਰ ਕੁ ਫੁੱਟ ਉਚਾ ਸੀ। ਇਸ ਤਰ੍ਹਾਂ ਪੜ੍ਹਨ ਲਿਖਣ ਨਾਲ ਅੱਖਾਂ ਨੂੰ ਥਕਾਵਟ ਤਾਂ ਹੋ ਜਾਂਦੀ ਪਰ ਕੋਈ ਮੁਸ਼ਕਲ ਨਹੀਂ ਸੀ ਆਉਂਦੀ। ਉਂਜ ਵੀ ਮੈਂ ਆਪਣੀ ਕਿਤਾਬ ਪੜ੍ਹਨ ਤੋਂ ਬਿਨਾਂ ਬਾਕੀ ਪੜ੍ਹਨ ਦਾ ਕੰਮ ਕਿਸੇ ਵਿਦਿਆਰਥੀ ਤੋਂ ਕਰਵਾਉਂਦਾ। ਇਸ ਜੁਗਤ ਨਾਲ ਵਿਦਿਆਰਥੀ ਦਾ ਉਚਾਰਨ ਵੀ ਸ਼ੁੱਧ ਹੋ ਜਾਂਦਾ ਤੇ ਮੇਰੀਆਂ ਅੱਖਾਂ ਨੂੰ ਵੀ ਅਰਾਮ ਮਿਲ ਜਾਂਦਾ। ਵਿਚਾਰੀ ਮਾਲਾ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਸੀ ਲੱਗਿਆ ਕਿ ਰਾਤ ਸਮੇਂ ਮੈਂ ਦੂਰ ਦੀ ਰੌਸ਼ਨੀ ਵਿਚ ਪੜ੍ਹ ਲਿਖ ਨਹੀਂ ਸਕਦਾ ਹਾਂ ਤੇ ਨਾ ਹੀ ਹਨੇਰੇ ਵਿਚ ਤੁਰ ਫਿਰ ਸਕਦਾ ਹਾਂ। ਇਕ ਦਿਨ ਝਿਜਕਦੇ ਝਿਜਕਦੇ ਮੈਂ ਮਾਲਾ ਨੂੰ ਪੁੱਛ ਹੀ ਲਿਆ, **ਜਿਹੜਾ ਟੀਚਰ ਉਥੇ ਤੈਨੂੰ ਪੜ੍ਹਾਉਂਦਾ ਸੀ, ਉਸ ਵਿਚ ਕੀ ਨੁਕਸ ਸੀ ?''
ਪਹਿਲਾਂ ਤਾਂ ਉਹ ਚੁੱਪ ਰਹੀ ਪਰ ਮੇਰੇ ਵਾਰ ਵਾਰ ਪੁੱਛਣ 'ਤੇ ਉਸ ਨੇ ਦੱਸ ਹੀ ਦਿੱਤਾ : **ਉਸ ਨੇ ਏਕ ਬਾਰ ਮੇਰੀ ਕਾਪੀ ਪੇ ਲਿਖ ਦੀਆ--ਆਈ ਲਵ ਯੂ।''
**ਫੇਰ ?'' ਮੈਂ ਅੱਗੋਂ ਕੁਝ ਜਾਣਨਾ ਚਾਹੁੰਦਾ ਸੀ।
ਉਹ ਚੁੱਪ ਰਹੀ ਤੇ ਕੁਝ ਨਾ ਬੋਲੀ।
**ਜੇ ਮੈਂ ਤੇਰੀ ਕਾਪੀ 'ਤੇ ਇਹ ਕੁਝ ਲਿਖ ਦੇਵਾਂ, ਫੇਰ ?''
**ਆਪ ਕੀ ਬਾਤ ਕੁੱਛ ਔਰ ਹੈ।''
**ਮੇਰੀ ਬਾਤ ਕੈਸੇ ਕੁੱਛ ਔਰ ਹੈ ?'' ਮੈਂ ਵੀ ਹਿੰਦੀ ਵਿਚ ਪ੍ਰਸ਼ਨ ਕੀਤਾ ਤੇ ਪ੍ਰਸ਼ਨ ਕਰਨ ਵੇਲੇ ਮੇਰੇ ਅੰਦਰ ਕੋਈ ਝਿਜਕ ਵੀ ਨਹੀਂ ਸੀ, ਕਿਉਂਕਿ ਪਹਿਲ ਉਸ ਵੱਲੋਂ ਹੋਈ ਸੀ।
**ਮੈਨੇ ਬੋਲ ਦੀਆ ਹੈ ਕਿ ਆਪ ਕੀ ਬਾਤ ਕੁੱਛ ਔਰ ਹੈ।''
ਉਹ ਦਿਨ ਸੋ ਉਹ ਦਿਨ, ਉਸ ਪਿੱਛੋਂ ਮੈਂ ਉਸ ਦਾ ਹੀ ਹੋ ਕੇ ਰਹਿ ਗਿਆ ਸੀ। ਪਹਿਲਾਂ ਨਾਲੋਂ ਵੀ ਵੱਧ ਉਸ ਨੂੰ ਪੜ੍ਹਾਉਂਦਾ। ਕਈ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ। ਸਾਡੇ ਜਿਹੜੇ ਚੁਬਾਰੇ ਵਿਚ ਮੈਂ ਟਿਊਸ਼ਨਾਂ ਪੜ੍ਹਾਉਂਦਾ, ਉਸੇ ਵਿਚ ਹੀ ਸੌਂਦਾ ਸੀ। ਜਿੰਨਾ ਚਿਰ ਮੈਂ ਨੌਂ ਸਾਢੇ-ਨੌਂ ਵਜੇ ਤੱਕ ਟਿਊਸ਼ਨਾਂ ਪੜ੍ਹਾਉਂਦਾ ਰਹਿੰਦਾ, ਮਾਂ ਹੇਠਾਂ ਕੰਮ ਕਾਰ ਵਿਚ ਰੁੱਝੀ ਰਹਿੰਦੀ ਅਤੇ ਮੇਰੀ ਭੈਣ ਤਾਰਾ ਤੇ ਮਾਲਾ ਹੇਠਾਂ ਪੜ੍ਹਦੀਆਂ ਰਹਿੰਦੀਆਂ। ਉਸ ਪਿੱਛੋਂ ਪਹਿਲਾਂ ਅੱਧਾ ਪੌਣਾ ਘੰਟਾ ਤਾਰਾ ਨੂੰ ਤੇ ਫੇਰ ਮਾਲਾ ਨੂੰ ਪੜ੍ਹਾਉਂਦਾ। ਮਾਂ ਦਾ ਮੰਜਾ ਵਿਚਾਲੇ ਹੁੰਦਾ। ਮਾਲਾ ਵੀ ਚੁਬਾਰੇ ਵਿਚ ਹੀ ਪੈਂਦੀ ਮਾਂ ਦੇ ਦੂਜੇ ਪਾਸੇ ਮੇਰਾ ਮੰਜਾ ਹੁੰਦਾ। ਮਾਂ ਦਾ ਮੰਜਾ ਵਿਚਾਲੇ ਹੋਣ ਕਾਰਨ ਮੈਂ ਪੜ੍ਹਾਉਣ ਤੋਂ ਬਿਨਾਂ ਮਾਲਾ ਨਾਲ ਬਹੁਤ ਘੱਟ ਗੱਲ ਕਰਦਾ। ਉਹ ਵੀ ਕੋਈ ਗੱਲ ਨਹੀਂ ਸੀ ਕਰਦੀ। ਸਵੇਰ ਪੰਜ ਵਜੇ ਮਾਂ ਹੇਠਾਂ ਨਹਾਉਣ-ਧੋਣ ਤੇ ਪੂਜਾ-ਪਾਠ ਲਈ ਚਲੀ ਜਾਂਦੀ। ਮਾਲਾ ਉ=੍ਵਠ ਕੇ ਪੜ੍ਹਨ ਲੱਗ ਪੈਂਦੀ ਤੇ ਮੈਂ ਵੀ।
ਅਸੀਂ ਦੋਵੇਂ ਇਕ ਦੂਜੇ ਵੱਲ ਪੂਰੀ ਤਰ੍ਹਾਂ ਖਿੱਚੇ ਗਏ ਸਾਂ ਪਰ ਨਿੱਕੀਆਂ ਨਿੱਕੀਆਂ, ਚੰਗੀਆਂ ਚੰਗੀਆਂ ਗੱਲਾਂ ਤੋਂ ਬਿਨਾਂ ਸਾਡੇ ਵਿਚਕਾਰ ਹੋਰ ਕੁਝ ਵੀ ਨਹੀਂ ਸੀ ਵਾਪਰਿਆ।
**ਸ਼ਾਦੀ ਸੇ ਪਹਿਲੇ ਕਭੀ ਕਿਸੀ ਕੋ ਛੂਹਣਾ ਨਹੀਂ ਚਾਹੀਏ। ਯਹ ਪਾਪ ਹੋਤਾ ਹੈ।'' ਮਾਲਾ ਨੇ ਇਕ ਦਿਨ ਪਤਾ ਨਹੀਂ ਇਹ ਗੱਲ ਕਿਉਂ ਕਹਿ ਦਿੱਤੀ।
**ਮੈਨੇ ਤੋ ਆਪ ਕੋ ਕਭੀ ਕੁੱਛ ਨਹੀਂ ਕਹਾ। ਆਪ ਕੇ ਦਿਮਾਗ ਮੇਂ ਐਸੀ ਬਾਤ ਕਿਉਂ ਆਈ?'' ਮੈਂ ਰੋਸੇ ਤੇ ਮਿਠਾਸ ਦੇ ਮਿਲਵੇਂ-ਜੁਲਵੇਂ ਲਹਿਜੇ ਵਿਚ ਪੁੱਛਿਆ।
**ਆਪ ਤੋ ਮਹਿਸੂਸ ਕਰ ਗਏ। ਮੈਨੇ ਤੋਂ ਯੂੰ ਹੀ ਬਾਤ ਕੀ ਹੈ।'' ਮਾਲਾ ਕਿਸੇ ਕਸੂਰਵਾਰ ਵਾਂਗ ਸਪਸ਼ਟੀਕਰਨ ਦੇ ਰਹੀ ਸੀ। ਨਾਲ ਹੀ ਉਹ ਰੋ ਪਈ ਸੀ। ਮੈਂ ਡਰ ਗਿਆ ਸੀ। ਗੱਲ ਨਹੀਂ, ਕੋਈ ਬਾਤ ਨਹੀਂ, ਐਵੇਂ ਵਿਆਹ 'ਚ ਬੀ ਦਾ ਲੇਖਾ ਨਾ ਪੈ ਜਾਏ। ਜੇ ਮਾਲਾ ਨੇ ਭਾਬੀ ਨੂੰ ਦੱਸ ਦਿੱਤਾ ਤਾਂ ਘਰ ਵਿਚ ਕੋਈ ਨਵਾਂ ਤੁਫਾਨ ਨਾ ਖੜ੍ਹਾ ਹੋ ਜਾਏ ਪਰ ਮਾਲਾ ਨੇ ਹੇਠਾਂ ਜਾਣ ਤੋਂ ਪਹਿਲਾਂ ਆਪਣੀ ਗਲਤੀ ਮੰਨ ਲਈ ਸੀ।
ਮੁਹੱਬਤ ਦਾ ਇਹ ਪਾਕ ਪਵਿੱਤਰ ਰਿਸ਼ਤਾ ਉਸ ਦੇ ਵਾਪਸ ਆਪਣੇ ਘਰ ਜਾਣ ਤੱਕ ਬਣਿਆ ਰਿਹਾ ਤੇ ਉਹ ਮੁਹੱਬਤ ਅਜੇ ਵੀ ਕਾਇਮ ਹੈ। ਜਾਣ ਤੋਂ ਇਕ ਰਾਤ ਪਹਿਲਾਂ ਉਹ ਫੇਰ ਫਿੱਸ ਪਈ ਸੀ। ਮੈਂ ਉਸ ਨੂੰ ਭਰੋਸਾ ਦਿਵਾਇਆ ਤੇ ਅੰਗਰੇਜ਼ੀ ਵਿਚ ਕਿਹਾ, ਜਿਸ ਦਾ ਪੰਜਾਬੀ ਰੂਪ ਹੈ : *ਜੇ ਵਿਆਹ ਕਰਵਾਇਆ ਤਾਂ ਬੱਸ ਮੈਂ ਤੇਰੇ ਨਾਲ ਹੀ ਕਰਵਾਵਾਂਗਾ। ਮੈਂ ਉਸ ਨੂੰ ਚੁੰਮਣਾ ਚਾਹੁੰਦਾ ਸੀ ਪਰੰਤੂ ਉਸ ਦੀ ਪਵਿੱਤਰਤਾ ਦੇ ਬਚਨ ਨੂੰ ਨਿਭਾਉਣ ਕਾਰਨ ਮੈਂ ਆਪ ਹੀ ਪਿੱਛੇ ਹਟ ਗਿਆ।
ਮਾਰਚ ਦਾ ਆਖਰੀ ਹਫਤਾ ਸੀ ਜਾਂ ਅਪ੍ਰੈਲ ਦਾ ਪਹਿਲਾ, ਭਾਬੀ ਮਾਲਾ ਨੂੰ ਪੇਕੇ ਛੱਡਣ ਗਈ। ਮਾਲਾ ਮੈਨੂੰ ਜਾਂਦੀ ਜਾਂਦੀ ਕਹਿ ਗਈ ਸੀ ਕਿ ਉਸ ਦੀ ਭੈਣ ਅਰਥਾਤ ਮੇਰੀ ਭਾਬੀ ਨੂੰ ਮੈਂ ਹੀ ਲੈਣ ਆਵਾਂ ਪਰ ਮੈਂ ਖੁਲ੍ਹ ਕੇ ਆਪਣੇ ਭਰਾ ਜਾਂ ਮਾਂ ਨੂੰ ਇਹ ਵੀ ਨਾ ਕਹਿ ਸਕਿਆ ਕਿ ਮੈਂ ਭਾਬੀ ਨੂੰ ਲੈਣ ਜਾਵਾਂਗਾ। ਸ਼ਾਇਦ ਭਾਬੀ ਖੋਟੇ ਪੈਸੇ ਵਾਂਗ ਆਪ ਹੀ ਆ ਗਈ ਸੀ।

ਮੇਰੇ ਕਲਮੀ ਨਾਮ ਵਿਚ *ਸ' ਅੱਖਰ ਪਿੱਛੋਂ ਜਿਹੜੇ ਸ਼ਬਦ ਅਜੇ ਤੱਕ ਪਾਠਕਾਂ ਤੱਕ ਨਹੀਂ ਪੁੱਜੇ, ਉਹਨਾਂ ਵਿਚ ਆਰੰਭਲੇ *ਸ' ਅਤੇ ਅੰਤਲੇ ਰਾਜ ਵਿਚਕਾਰ ਇਕ ਅੱਖਰ *ਵ' ਹੈ, ਜੋ *ਸ' ਦੇ ਪੈਰਾਂ ਵਿਚ ਪੈਂਦਾ ਹੈ। ਰੇਵਤੀ ਉਸੇ ਕੁੜੀ ਦੇ ਨਾਮ ਦੇ ਵਿਚਕਾਰਲਾ *ਵ' ਹੈ। ਇਹ ਕੁੜੀ ੧੯੬ਂ-੬੧ ਵਿਚ ਤਪਾ ਮੰਡੀ ਦੀ ਨਗਰ ਪਾਲਿਕਾ ਕੰਨਿਆ ਪਾਠਸ਼ਾਲਾ ਵਿਚ ਅਧਿਆਪਕਾ ਸੀ। ਜਦੋਂ ਉਸ ਨੇ ਮੇਰੇ ਕੋਲ ਗਿਆਨੀ ਦੀ ਟਿਊਸ਼ਨ ਲਈ ਪਹੁੰਚ ਕੀਤੀ, ਉਦੋਂ ਤੱਕ ਉਸ ਦੀਆਂ ਮੇਰੇ ਬਾਰੇ ਕੀਤੀਆਂ ਕਈ ਵਿਰੋਧੀ ਟਿੱਪਣੀਆਂ ਮੇਰੇ ਤੱਕ ਪਹੁੰਚ ਚੁੱਕੀਆਂ ਸਨ। ਮੈਂ ੧੯੫੯ ਤੋਂ ਹੀ ਗਿਆਨੀ ਕਲਾਸਾਂ ਨੂੰ ਪੜ੍ਹਾ ਰਿਹਾ ਸੀ। ਇਸ ਕੁੜੀ ਦੇ ਮੇਰੇ ਕੋਲ ਆਉਣ ਤੋਂ ਪਹਿਲਾਂ ਉਸ ਦੀ ਇਕ ਰਿਸ਼ਤੇਦਾਰ ਬਠਿੰਡਾ ਜ਼ਿਲ੍ਹੇ ਦੇ ਪਿੰਡ ਨਥਾਣੇ ਤੋਂ ਆ ਕੇ ਮੇਰੇ ਕੋਲੋਂ ਗਿਆਨੀ ਪੜ੍ਹ ਕੇ ਪਾਸ ਹੋ ਚੁੱਕੀ ਸੀ। ਮੇਰੇ ਬਾਰੇ ਉਹ ਜੋ ਵੀ ਕਹਿ ਚੁੱਕੀ ਸੀ, ਉਸ ਸਬੰਧੀ ਮੈਂ ਉਸ ਨੂੰ ਅਹਿਸਾਸ ਕਰਵਾਉਣਾ ਚਾਹੁੰਦਾ ਸੀ।
**ਮੁੰਡਾ ਜਿਹਾ ਕੀ ਪੜ੍ਹਾਊਗਾ ਤੁਹਾਨੂੰ ?'' ਮੈਂ ਉਸ ਨੂੰ ਕਹਿ ਕੇ ਜਿਤਲਾ ਦਿੱਤਾ ਸੀ ਕਿ ਉਸ ਨੇ ਜੋ ਮੇਰੇ ਵਿਰੁੱਧ ਪਹਿਲਾਂ ਟਿੱਪਣੀ ਕੀਤੀ ਹੈ, ਉਹ ਮੈਨੂੰ ਪਤਾ ਹੈ। ਉਹ ਪਹਿਲਾਂ ਬੜੀ ਸ਼ਰਮਿੰਦਾ ਸੀ ਅਤੇ ਵਾਰ ਵਾਰ ਹੱਥ ਜੋੜ ਕੇ ਟਿਊਸ਼ਨ ਲਈ ਕਹਿ ਰਹੀ ਸੀ। ਟਿਊਸ਼ਨ ਤਾਂ ਮੈਂ ਪੜ੍ਹਾਉਣੀ ਹੀ ਸੀ। ਮੈਂ ਤਾਂ ਉਸ ਦੀ ਮੜਕ ਭੰਨਣਾ ਚਾਹੁੰਦਾ ਸੀ, ਸੋ ਭੰਨ ਦਿੱਤੀ। ਤੈਅ ਇਹ ਹੋਇਆ ਕਿ ਮੈਂ ਉਸ ਦੇ ਕਿਰਾਏ 'ਤੇ ਲਏ ਚੁਬਾਰੇ ਵਿਚ ਇਕ ਘੰਟਾ ਪੜ੍ਹਾਉਣ ਆਵਾਂ। ਚੁਬਾਰੇ ਦੀਆਂ ਪੌੜੀਆਂ ਅਨਾਜ ਮੰਡੀ ਵਿਚ ਹੋਣ ਕਾਰਨ ਉਹ ਸ਼ਾਮ ਵੇਲੇ ਆਉਣ-ਜਾਣ ਤੋਂ ਝਿਜਕਦੀ ਸੀ। ਮੈਂ ਵੀ ਹਨੇਰਾ ਹੋਣ ਤੋਂ ਪਹਿਲਾਂ ਪਹਿਲਾਂ ਘਰ ਪਹੁੰਚਣ ਦੇ ਹਿਸਾਬ ਨਾਲ ਜਾਣਾ ਸ਼ੁਰੂ ਕਰ ਦਿੱਤਾ। ਇਹ ਟਿਊਸ਼ਨ ਮੈਂ ਏਸ ਲਈ ਕੀਤੀ ਸੀ, ਕਿਉਂਕਿ ਉਸ ਸਮੇਂ ਮੇਰੇ ਕੋਲ ਹੋਰ ਕੋਈ ਟਿਊਸ਼ਨ ਨਹੀਂ ਸੀ।
ਉਧਰੋਂ ਗਿਆਨੀ ਦੇ ਇਮਤਿਹਾਨ ਸ਼ੁਰੂ ਹੋਏ ਤੇ ਉਧਰੋਂ ਮੈਨੂੰ ਜਨਤਾ ਹਾਈ ਸਕੂਲ ਜੁਆਰ (ਉਦੋਂ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਤੇ ਹੁਣ ਹਿਮਾਚਲ ਦੇ ਜ਼ਿਲ੍ਹਾ ਊਨਾ ਵਿਚ ਹੈ) ਦਾ ਨਿਯੁਕਤੀ ਪੱਤਰ ਮਿਲ ਗਿਆ। ਜਦੋਂ ਮੈਂ ਹਾਜ਼ਰ ਹੋਣ ਪਿੱਛੋਂ ਦੀਵਾਲੀ ਦੀਆਂ ਛੁੱਟੀਆਂ ਕਾਰਨ ਘਰ ਆਇਆ, ਤਾਂ ਪਤਾ ਨਹੀਂ ਕਿਵੇਂ ਉਸ ਨੂੰ ਮੇਰੇ ਘਰ ਆਉਣ ਦਾ ਪਤਾ ਲੱਗ ਗਿਆ। ਉਹ ਦੀਵਾਲੀ ਦੀ ਮਠਿਆਈ ਵੀ ਲੈ ਕੇ ਆਈ ਤੇ ਚੰਗੇ ਪਰਚੇ ਹੋਣ ਦੀ ੁਂਸ਼ੀਂਬਰੀ ਸੁਣਾਉਣ ਵੀ। ਮੇਰਾ ਨਵਾਂ ਸਿਰਨਾਵਾਂ ਵੀ ਲੈ ਗਈ।
ਅਜੇ ਜੁਆਰ ਪਹੁੰਚੇ ਨੂੰ ਇਕ ਹਫਤਾ ਹੀ ਹੋਇਆ ਸੀ ਕਿ ਰੇਵਤੀ ਦੀ ਚਿੱਠੀ ਮਿਲੀ। ਬੜਾ ਸਤਿਕਾਰ ਤੇ ਮੋਹ ਪਿਆਰ ਸੀ ਉਸ ਚਿੱਠੀ ਵਿਚ। ਕਿਸੇ ਕੁੜੀ ਦੀ ਮੇਰੇ ਵੱਲ ਇਹ ਪਹਿਲੀ ਚਿੱਠੀ ਸੀ ਪਰ ਪੋਸਟ ਕਾਰਡ ਹੋਣ ਕਾਰਨ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਸੀ। ਇਹ ਇਕ ਆਦਰ ਸੂਚਕ ਚਿੱਠੀ ਸੀ, ਕੋਈ ਪ੍ਰੇਮ ਪੱਤਰ ਨਹੀਂ ਸੀ। ਮੈਂ ਚਿੱਠੀ ਦਾ ਜਵਾਬ ਦਿੱਤਾ। ਮੈਂ ਵੀ ਪੋਸਟ ਕਾਰਡ ਹੀ ਲਿਖਿਆ ਸੀ ਅਤੇ ਚਿੱਠੀ ਵਿਚ ਉਸ ਦੇ ਉਜਲੇ ਭਵਿੱਖ ਦੀ ਕਾਮਨਾ ਕੀਤੀ ਸੀ। ਹਾਂ, ਅੰਦਰੋ-ਅੰਦਰੀ ਮੈਂ ਉਸ ਵੱਲ ਕੁਝ ਕੁਝ ਖਿੱਚਿਆ ਗਿਆ ਸੀ। ਉਸ ਦੀ ਮਨਸ਼ਾ ਤਾਂ ਪਤਾ ਨਹੀਂ ਕੀ ਸੀ, ਪਰ ਮੇਰਾ ਝੁਕਾ ਉਸ ਵੱਲ ਹੋ ਗਿਆ ਸੀ।
ਮੈਂ ਕਿਸੇ ਭੁਲੇਖੇ ਦਾ ਸ਼ਿਕਾਰ ਵੀ ਨਹੀਂ ਸੀ ਹੋ ਸਕਦਾ। ਘੱਟੋ-ਘੱਟ ਮੈਂ ਸ਼ਬਦਾਂ ਵਿਚਲੇ ਅਰਥਾਂ ਦੀ ਡੂੰਘ ਤੱਕ ਕਿਸੇ ਹੱਦ ਤੱਕ ਤਾਂ ਅੱਪੜਨ ਜੋਗਾ ਹੋ ਹੀ ਗਿਆ ਸੀ।
ਰੇਵਤੀ ਦੀ ਇਕ ਹੋਰ ਚਿੱਠੀ ਆਈ। ਮੈਂ ਚਿੱਠੀ ਦਾ ਜਵਾਬ ਦੇ ਦਿੱਤਾ। ਇਸ ਤਰ੍ਹਾਂ ਚਿੱਠੀ ਪੱਤਰ ਦਾ ਸਿਲਸਿਲਾ ਚਲਦਾ ਰਿਹਾ। ਜਦੋਂ ਮਾਂ ਮੇਰੇ ਕੋਲ ਜੁਆਰ ਆ ਗਈ, ਮੈਂ ਰੇਵਤੀ ਦੀਆਂ ਚਿੱਠੀਆਂ ਮਾਂ ਨੂੰ ਪੜ੍ਹ ਕੇ ਸੁਣਾਉਂਦਾ। ਇਕ ਚਿੱਠੀ ਸੁਣ ਕੇ ਮਾਂ ਕਹਿਣ ਲੱਗੀ :
**ਤੂੰ ਇਸ ਕੁੜੀ ਨਾਲ ਵਿਆਹ ਈ ਕਰਾ ਲੈ।'' ਮਾਂ ਦੀ ਗੱਲ ਵਿਚ ਜਿਹੜੀ ਫਰੀਂਦਿਲੀ ਸੀ, ਉਹ ਉਸ ਜ਼ਮਾਨੇ ਦੀਆਂ ਬੁੜ੍ਹੀਆਂ ਵਿਚ ਮੈਂ ਘੱਟ ਹੀ ਵੇਖੀ ਹੈ। ਕੁੜੀ, ਮਾਂ ਦੀ ਵੇਖੀ ਹੋਈ ਸੀ। ਰੰਗ ਕਾਲਾ ਤਾਂ ਨਹੀਂ ਸੀ, ਜ਼ਰਾ ਸਾਂਵਲਾ ਸੀ। ਅੱਖਾਂ ਮੋਟੀਆਂ ਸਨ ਤੇ ਬਾਕੀ ਨਕਸ਼ ਦਰਮਿਆਨੇ। ਉਂਜ ਉਹਦੇ ਚਿਹਰੇ 'ਤੇ ਰੋਅਬ-ਦਾਅਬ ਬੜਾ ਸੀ। ਮੈਂ ਤਾਂ ਪਹਿਲਾਂ ਹੀ ਉਸ ਵੱਲ ਝੁਕਾ ਰਖਦਾ ਸੀ, ਕਿਉਂਕਿ ਉਸ ਸਮੇਂ ਤੱਕ ਮਾਲਾ ਦੀ ਮੰਗਣੀ ਹੋ ਚੁੱਕੀ ਸੀ ਤੇ ਉਸ ਨੂੰ ਤੁੜਵਾਉਣ ਲਈ ਕਈ ਸਕੀਮਾਂ ਘੜਨ ਦੇ ਬਾਵਜੂਦ ਮੈਂ ਕੁਝ ਨਾ ਕੀਤਾ। ਬੱਸ ਦਿਲ ਵਾਲੀਆਂ ਦਿਲ ਵਿਚ ਹੀ ਰਹਿ ਗਈਆਂ ਸਨ। ਮਾਂ ਦੇ ਕਹਿਣ ਨਾਲ ਗੱਲ ਪੱਕੀ ਹੋਣ ਵਿਚ ਮਦਦ ਮਿਲਣੀ ਹੀ ਸੀ। ਪਰ ਭਰਾ ਦੀ ਮੋਹਰ ਲੱਗਣ ਬਿਨਾਂ ਤਾਂ ਕੁਝ ਵੀ ਨਹੀਂ ਸੀ ਹੋ ਸਕਦਾ। ਇਥੇ ਮੈਂ ਦੱਸ ਦੇਵਾਂ ਕਿ ੧ਂ ਦਸੰਬਰ ੧੯੬੧ ਨੂੰ ਰਾਜ ਮਾਲਾ ਦਾ ਵਿਆਹ ਹੋ ਚੁੱਕਾ ਸੀ। ਉਸ ਦਾ ਘਰਵਾਲਾ ਆਰ.ਬੀ.ਆਈ. ਦਿੱਲੀ ਵਿਖੇ ਕਲਰਕ ਸੀ। ਮੈਂ ਇਸ ੧ਂ ਦਸੰਬਰ ਵਾਲੇ ਦਿਨ ਭੁੱਖ ਹੜਤਾਲ 'ਤੇ ਰਿਹਾ, ਉ=੍ਵਕਾ ਹੀ ਕੁਝ ਨਹੀਂ ਸੀ ਖਾਧਾ ਪੀਤਾ। ਲਗਦਾ ਸੀ ਜਿਵੇਂ ਮੇਰੀ ਦੁਨੀਆਂ ਹੀ ਉ=੍ਵਜੜ ਗਈ ਹੋਵੇ। ਰਾਜ ਮਾਲਾ ਨੂੰ ਮੈਂ ਬੇਵਫਾ ਨਹੀਂ ਸੀ ਕਹਿ ਸਕਦਾ, ਕਿਉਂਕਿ ਮੈਨੂੰ ਮੇਰੇ ਭਰਾ ਦੀ ਲਿਖੀ ਕਾਂਤਾ ਭੈਣ ਦੇ ਵਿਆਹ ਉਤੇ ਪੜ੍ਹੀ ਸਿੱਖਿਆ ਦੀ ਅੰਤਮ ਪੰਕਤੀ ਚੰਗੀ ਤਰ੍ਹਾਂ ਯਾਦ ਸੀ :
ਗੋਇਲ ਗਊਆਂ ਤੇ ਧੀਆਂ ਦਾ ਮਾਣ ਕਾਹਦਾ,
ਜਿੱਧਰ ਤੋਰਨਾਂ, ਉਧਰ ਹੀ ਜਾਵਣਾ ਹੈ।
ਪਰ ਕਦੇ ਕਦੇ ਮਨ ਵਿਚ ਇੰਜ ਵੀ ਆਉਂਦਾ ਕਿ ਰਾਜ ਮਾਲਾ ਇਕ ਵਾਰ ਤਾਂ ਆਪਣੀ ਇੱਛਾ ਜ਼ਾਹਰ ਕਰਦੀ। ਆਖਰ ਮੈਂ ਉਸ ਨਾਲ ਵਾਅਦਾ ਕੀਤਾ ਸੀ। ਜੇ ਮੈਂ ਵਾਅਦਾ ਤੋੜ ਦਿੰਦਾ ਤਾਂ ਉਸ ਦੇ ਮਨ 'ਤੇ ਕੀ ਗੁਜ਼ਰਦੀ। ਬੱਸ ਇਹ ਘਟਨਾ ਸੀ ਜਿਸ ਕਾਰਨ ਰੇਵਤੀ ਦੀਆਂ ਚਿੱਠੀਆਂ ਨੇ ਮੈਨੂੰ ਉਸ ਵੱਲ ਉਲਾਰ ਦਿੱਤਾ। ਪਿੱਛੋਂ ਉਹ ਤਪਾ ਮੰਡੀ ਛੱਡ ਕੇ ਆਪਣੇ ਪਿੰਡ ਚਲੀ ਗਈ। ਚਿੱਠੀ ਪੱਤਰ ਦਾ ਸਿਲਸਿਲਾ ਖਤਮ ਹੋ ਗਿਆ।
ਮੇਰਾ ਰਾਜ ਮਾਲਾ ਤੋਂ ਵਿਆਹ ਪੂਰੇ ਪੰਜ ਸਾਲ ਪਿੱਛੋਂ ੧ਂ ਦਸੰਬਰ ੧੯੬੬ ਨੂੰ ਹੋਇਆ ਅਤੇ ਰੇਵਤੀ ਦੇ ਵਿਆਹ ਦੇ ਚਾਰ ਸਾਲ ਪਿੱਛੋਂ। ਰਾਜ ਮਾਲਾ ਦੇ ਪਤੀ ਦੀ ਸ਼ੱਕਰ ਰੋਗ ਕਾਰਨ ਅੱਖਾਂ ਦੀ ਨਜ਼ਰ ਚਲੀ ਗਈ। ਮੇਰੀ ਨਜ਼ਰ ਪਹਿਲਾਂ ਹੀ ਜਾ ਚੁੱਕੀ ਸੀ।
ਸੁਖਜੀਤ, ਰੇਵਤੀ ਅਤੇ ਰਾਜ---ਇਹ ਤਿੰਨ ਕੁੜੀਆਂ ਮੇਰੀ ਜ਼ਿੰਦਗੀ ਵਿਚ ਆਈਆਂ ਅਤੇ ਅਜੇ ਵੀ ਮੇਰੇ ਚੇਤਿਆਂ ਵਿਚ ਖੁਣੀਆਂ ਪਈਆਂ ਹਨ। ਤਿੰਨਾਂ ਦਾ ਥਹੁ-ਟਿਕਾਣਾ ਮੈਨੂੰ ਪਤਾ ਹੈ। ਪਰ ਮੈਂ ਕਦੇ ਵੀ ਉਹਨਾਂ ਨੂੰ ਮਿਲਣ ਦਾ ਯਤਨ ਨਹੀਂ ਕੀਤਾ। ਬੱਸ ਜੋ ਕੀਤਾ ਹੈ, ਉਹ ਇਹ ਹੈ ਕਿ ਉਹਨਾਂ ਦੇ ਨਾਂ ਦਾ ਕੋਈ ਨਾ ਕੋਈ ਅੱਖਰ ਜਾਂ ਸ਼ਬਦਾਂਗ ਆਪਣੇ ਨਾਲ ਜੋੜ ਕੇ ਮੈਂ *ਸਵਰਾਜ' ਬਣ ਗਿਆ। ਮੇਰਾ ਇਹ ਨਾਂ ਮੈਥੋਂ ਬਿਨਾਂ ਜਾਂ ਤਾਂ ਕਵੀ ਗੁਰਦਰਸ਼ਨ (ਮਰਹੂਮ) ਨੂੰ ਪਤਾ ਸੀ ਜਾਂ ਮੇਰੇ ਭਾਣਜੇ ਸੁਦਰਸ਼ਨ ਨੂੰ। ੧੯੮੨ ਵਿਚ ਜਦ ਐ=੍ਵਸ. ਸਬੰਧੀ ਸਪਸ਼ਟੀਕਰਨ ਮੈਂ ਟ੍ਰਿਬਿਊਨ ਦੇ ਪੱਤਰਕਾਰ ਪਟਿਆਲਾ ਵਾਲੇ ਸ਼ੇਰ ਸਿੰਘ ਗੁਪਤਾ ਨੂੰ ਦਿੱਤਾ ਤਾਂ ਵੀ ਮੈਂ ਝੂਠ ਹੀ ਬੋਲਿਆ ਸੀ। ਉਸ ਨੇ ਮੇਰੇ ਦੱਸਣ ਅਨੁਸਾਰ ਟ੍ਰਿਬਿਊਨ ਵਿਚ ਮੇਰਾ ਜੋ ਫੀਚਰ ਲਿਖਿਆ, ਉਸ ਵਿਚ ਸਵਰਾਜ ਸ਼ਬਦ ਦਾ ਅਰਥ ਆਜ਼ਾਦੀ ਨਾਲ ਜੋੜਿਆ ਅਤੇ ਦੱਸਿਆ ਕਿ ਇਹ ਨਾਮ ਐ=੍ਵਸ.ਤਰਸੇਮ ਦੇ ੧੯੪੨ ਵਿਚ ਜਨਮ ਕਾਰਨ ਰੱਖਿਆ ਗਿਆ ਹੈ। ੧੯੪੨ ਵਿਚ ਭਾਰਤ ਛੱਡੋ ਅੰਦੋਲਨ ਸ਼ੁਰੂ ਹੋਇਆ ਸੀ। ਇਹ ਅੰਦੋਲਨ ਸਵਰਾਜ ਜਾਂ ਆਜ਼ਾਦੀ ਨਾਲ ਸਬੰਧਤ ਸੀ।
ਮੇਰੀ ਪਤਨੀ ਦਾ ਨਾਂ ਸੁਦਰਸ਼ਨਾ ਸੀ। ਇਸ ਲਈ ਮੇਰੇ ਕੁਝ ਲੇਖਕ ਮਿੱਤਰਾਂ ਨੇ ਇਹ ਸਮਝ ਲਿਆ ਕਿ ਮੈਂ ਆਪਣੀ ਪਤਨੀ ਦੇ ਨਾਉਂ ਵਾਲਾ ਪਹਿਲਾ ਅੱਖਰ ਆਪਣੇ ਨਾਉਂ ਨਾਲ ਜੋੜ ਲਿਆ ਹੈ। ਮੇਰੀ ਪਤਨੀ ਨੂੰ ਵੀ ਕਦੇ ਤਾਂ ਇਹ ਗੱਲ ਠੀਕ ਲਗਦੀ ਅਤੇ ਕਦੇ ਉਹ ਸੋਚਦੀ ਕਿ ਇਸ *ਸ' ਜਾਂ ਐ=੍ਵਸ. ਪਿੱਛੇ ਕੋਈ ਭੇਦ ਹੈ। ਉਸ ਨੂੰ ਵੀ ਸ਼ੱਕ ਸੀ ਕਿ *ਸ' ਅੱਖਰ ਕਿਸੇ ਕੁੜੀ ਦੇ ਨਾਉਂ ਦਾ ਪਹਿਲਾ ਅੱਖਰ ਹੈ। ਪਰ ਮੈਂ ਆਪਣੇ ਮੂੰਹੋਂ ਕਦੇ ਇਹ ਭੇਦ ਨਹੀਂ ਸੀ ਖੋਲ੍ਹਿਆ। ਇਸ ਲਈ ਇਹ ਪਰਦਾ ਗ੍ਰਹਿਸਥੀ ਦੀ ਗੱਡੀ ਚਲਾਉਣ ਲਈ ਲਾਹੇਵੰਦ ਹੀ ਰਿਹਾ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸ.ਤਰਸੇਮ ਤੋਂ ਐ=੍ਵਸ.ਤਰਸੇਮ ਕਿਵੇਂ ਬਣਿਆ। ਇਸ ਨਾਲ ਵੀ ਇਕ ਛੋਟੀ ਜਿਹੀ ਘਟਨਾ ਜੁੜੀ ਹੋਈ ਹੈ।
ਮੈਂ ਆਪਣੀ ਇਕ ਕਹਾਣੀ ਅਕਾਲੀ ਪੱਤ੍ਰਕਾ ਨੂੰ ਭੇਜੀ। ਅੀਂਬਾਰ ਨੇ ਕਹਾਣੀ ਤਾਂ ਛਾਪ ਦਿੱਤੀ ਪਰ ਸ.ਤਰਸੇਮ ਦੀ ਥਾਂ ਮੇਰਾ ਨਾਂ ਐ=੍ਵਸ.ਤਰਸੇਮ ਛਾਪ ਦਿੱਤਾ। ਮੈਂ ਅਕਾਲੀ ਪੱਤ੍ਰਕਾ ਦੇ ਸੰਪਾਦਕ ਗਿਆਨੀ ਸ਼ਾਦੀ ਸਿੰਘ ਨੂੰ ਪੱਤਰ ਲਿਖਿਆ। ਉਸ ਨੇ ਜਵਾਬ ਵਿਚ ਲਿਖਿਆ ਕਿ ਸ. ਨਾਲ ਆਮ ਅਰਥ ਸਰਦਾਰ ਲਿਆ ਜਾਂਦਾ ਹੈ ਅਤੇ ਕਿਸੇ ਗੁਰਸਿੱਖ ਦੇ ਨਾਉਂ ਤੋਂ ਪਹਿਲਾਂ ਸ. ਆਦਰ ਸੂਚਕ ਸ਼ਬਦ ਦਾ ਪਹਿਲਾ ਗੁਰਮੁਖੀ ਅੱਖਰ ਹੈ। ਭਲਾ ਕੋਈ ਲੇਖਕ ਆਪਣੇ ਨਾਉਂ ਤੋਂ ਅੱਗੇ ਇਹ ਭੁੱਲ ਕਿਵੇਂ ਕਰ ਸਕਦਾ ਹੈ। ਉਹਨਾਂ ਲਿਖਿਆ ਕਿ ਮੈਂ ਆਪਣੇ ਨਾਉਂ ਨਾਲ ਐ=੍ਵਸ. ਲਿਖਿਆ ਕਰਾਂ। ਸੋ ਮੈਂ ਸ.ਤਰਸੇਮ ਤੋਂ ਐ=੍ਵਸ. ਤਰਸੇਮ ਬਣ ਗਿਆ।
ਹੁਣ ਜਦੋਂ ਮੈਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਝੰਡੇ ਹੇਠ ਪੰਜਾਬੀ ਮਾਂ ਬੋਲੀ ਨੂੰ ਯੋਗ ਸਥਾਨ ਦਿਵਾਉਣ ਲਈ ਚਲਦੇ ਘੋਲ ਵਿਚ ਅੰਗਰੇਜ਼ੀ ਦੀ ਬੇਲੋੜੀ ਵਰਤੋਂ ਦੀ ਸਿਖਿਆ ਸੰਸਥਾਵਾਂ ਤੇ ਦਫਤਰਾਂ ਵਿਚ ਵਿਰੋਧਤਾ ਕਰਦਾ ਹਾਂ ਤਾਂ ਕਈ ਖਰੜ੍ਹ ਗਿਆਨੀ ਮੇਰੇ ਨਾਲ ਇਸ ਗੱਲੋਂ ਹੀ ਬਹਿਸ ਪੈਂਦੇ ਹਨ ਕਿ ਮੈਂ ਅੰਗਰੇਜ਼ੀ ਦਾ ਅੱਖਰ *ਐ=੍ਵਸ.' ਆਪਣੇ ਨਾਉਂ ਨਾਲ ਕਿਉਂ ਲਾਇਆ ਹੈ। ਕੁਝ ਤਾਂ ਮੇਰੇ ਸਪਸ਼ਟੀਕਰਨ ਦੇਣ 'ਤੇ ਸੰਤੁਸ਼ਟ ਹੋ ਜਾਂਦੇ ਹਨ ਪਰ ਕੁਝ ਮੇਰੇ ਸਪਸ਼ਟੀਕਰਨ ਨੂੰ ਡਰਾਮੇਬਾਜ਼ੀ ਵੀ ਕਹਿ ਦਿੰਦੇ ਹਨ। ਕੁਝ ਮਿੱਤਰ ਅਜੇ ਚਿੱਠੀ ਪੱਤਰ ਸਮੇਂ ਮੇਰਾ ਨਾਂ ਸ.ਤਰਸੇਮ ਲਿਖਦੇ ਹਨ। ਮੈਨੂੰ ਇਸ 'ਤੇ ਵੀ ਕੋਈ ਇਤਰਾਜ਼ ਨਹੀਂ। ਪਰ ਮੈਂ ਕਦੇ ਕਦੇ ਸੋਚਦਾ ਹਾਂ ਕਿ ਕਿਉਂ ਨਾ ਸਿਰਫ ਤਰਸੇਮ ਹੀ ਲਿਖਿਆ ਕਰਾਂ। ਪਰ ਹੁਣ ਸੁਖਜੀਤ, ਰੇਵਤੀ ਤੇ ਰਾਜ ਦੇ ਚਿਹਰੇ ਮੇਰੇ ਸਾਹਮਣੇ ਆ ਖੜੋਂਦੇ ਹਨ। ਮੈਂ ਉਹਨਾਂ ਦੇ ਨਾਵਾਂ ਨਾਲ ਜ਼ਿੰਦਗੀ ਦੇ ਐਨੇ ਵਰ੍ਹੇ ਗੁਜ਼ਾਰੇ ਹਨ। ਪਤਨੀ ਦਾ ਨਾਉਂ ਵੀ ਸਬੱਬ ਨਾਲ *ਸ' ਤੋਂ ਸ਼ੁਰੂ ਹੁੰਦਾ ਹੈ। ਉਸ ਦੀ ਯਾਦ ਵੀ ਇਸ ਨਾਉਂ ਨਾਲ ਜੁੜੀ ਹੋਈ ਹੈ। ਹੁਣ ਮੈਂ ਐ=੍ਵਸ.ਤਰਸੇਮ ਨਾਉਂ ਨਾਲ ਦੂਰ ਦੂਰ ਤੱਕ ਜਾਣਿਆ ਜਾਂਦਾ ਹਾਂ। ਹੁਣ ਇਹ ਨਾਉਂ ਹੀ ਠੀਕ ਹੈ। ਜਿੰਨ੍ਹਾਂ ਨੂੰ ਇਸ ਨਾਉਂ ਵਿਚ ਕੁਝ ਵੀ ਗਲਤ ਲਗਦਾ ਹੈ, ਉਹ ਮੈਨੂੰ ਮਾਫ ਕਰਨ। ਮਨੁੱਖ ਭੁੱਲਣਹਾਰ ਹੈ।


ਚੁੱਲ੍ਹੇ ਨਾਲ ਸਕੂਲ

ਨਦੌਣ ਸੀਨੀਅਰ ਸੈਕੰਡਰੀ ਸਕੂਲ ਦੀ ਨੌਕਰੀ ਸਮੇਂ ਮੈਂ ਜਿਸ ਸੇਵਾ-ਮੁਕਤ ਅਧਿਆਪਕਾ ਦੇ ਘਰ ਵਿਚ ਰਹਿੰਦਾ ਸੀ, ਉਸ ਨੂੰ ਮੈਂ *ਮਾਂ' ਕਹਿ ਕੇ ਬੁਲਾਉਂਦਾ ਹੁੰਦਾ ਸੀ। ਉਸ ਨੇ ਇਕ ਦਿਨ ਆਪਣੇ ਕੁਰੱੀਂਤ ਤੇ ਬਦ-ਜ਼ਬਾਨ ਜ਼ਿਲ੍ਹਾ ਸਿਖਿਆ ਅਫਸਰ ਦੇ ਕੌੜੇ ਬੋਲਾਂ ਦੀ ਗੱਲ ਸੁਣਾਈ। ਉਹ ਉਸ ਕੋਲ ਆਪਣੀ ਬਦਲੀ ਲਈ ਗਈ ਸੀ। ਉਸ ਦੇ ਪਿੰਡ ਦੇ ਨੇੜੇ ਕੋਈ ਸਕੂਲ ਖੁੱਲ੍ਹ ਗਿਆ ਸੀ। ਉਸ ਨੇ ਡੀ.ਈ.ਓ. ਕੋਲ ਇਸ ਨਵੇਂ ਖੁੱਲ੍ਹੇ ਸਕੂਲ ਦੀ ਬਦਲੀ ਕਰਨ ਲਈ ਅਰਜ਼ੀ ਦਿੱਤੀ ਅਤੇ ਪੇਸ਼ ਹੋ ਕੇ ਵੀ ਬੇਨਤੀ ਕੀਤੀ। ਡੀ.ਈ.ਓ. ਚਾਰੇ ਪੈਰ ਚੁੱਕ ਕੇ ਪਿਆ : **ਬੀਬੀ ਤੇਰੇ ਚੁੱਲ੍ਹੇ ਦੇ ਨਾਲ ਨਾ ਸਕੂਲ ਖੋਲ੍ਹ ਦਿਆਂ ਕੋਈ?'' ਅੱਗੋਂ ਬਿਰਧ ਮਾਤਾ ਕੋਲ ਆਪਣੇ ਅਫਸਰ ਅੱਗੇ ਜ਼ਬਾਨ ਖੋਲ੍ਹਣ ਦਾ ਹੌਸਲਾ ਹੀ ਨਾ ਪਿਆ ਤੇ ਕੰਬਦੀ ਕੰਬਦੀ ਉਹ ਦਫਤਰ ਤੋਂ ਬਾਹਰ ਨਿਕਲ ਆਈ। ਹੁਣ ਜਦੋਂ ਮੈਂ ਆਪਣੀ ਬਦਲੀ ਸਰਕਾਰੀ ਹਾਈ ਸਕੂਲ, ਤਪਾ ਮੰਡੀ ਹੋ ਜਾਣ ਦੀ ਗੱਲ ਕਰਨ ਲੱਗਿਆ ਹਾਂ, ਮੈਨੂੰ ਉਸ ਮਾਂ ਨਾਲ ਹੋਈ ਵਾਪਰੀ ਇਹ ਘਟਨਾ ਯਾਦ ਆ ਗਈ। ਤਪਾ ਸਕੂਲ ਵਿਚ ਆਉਣ ਨਾਲ ਸੱਚਮੁੱਚ ਮੇਰੇ ਲਈ ਮੇਰਾ ਸਕੂਲ ਬਿਲਕੁਲ ਚੁੱਲ੍ਹੇ ਨਾਲ ਹੀ ਸੀ।
ਅੱਠ ਨੰਬਰ ਗਲੀ ਵਿਚ ਮੇਰਾ ਮਕਾਨ ਸੀ। ਮੇਰਾ ਇਹ ਮਕਾਨ ਸਕੂਲ ਦੇ ਪ੍ਰਵੇਸ਼ ਦੁਆਰ ਤੋਂ ਸਿਰਫ ੪੫-੫ਂ ਗਜ਼ ਦੀ ਦੂਰੀ 'ਤੇ ਹੀ ਸੀ, ਸਮਝੋ ਚੁੱਲ੍ਹੇ ਨਾਲ ਹੀ। ਮੈਂ ਸਕੂਲ ਬਿਨਾਂ ਕਿਸੇ ਦੀ ਸਹਾਇਤਾ ਤੋਂ ਪਹੁੰਚ ਸਕਦਾ ਸੀ। ਸ਼ੁਰੂ ਸ਼ੁਰੂ ਵਿਚ ਹੋਇਆ ਵੀ ਇਸ ਤਰ੍ਹਾਂ ਹੀ। ਉਦੋਂ ਮੈਨੂੰ ਧੁੱਪ-ਛਾਂ ਦਾ ਤਾਂ ਪਤਾ ਲਗਦਾ ਸੀ, ਨੇੜੇ ਆਏ ਵਿਅਕਤੀ ਦਾ ਚਿਹਰਾ ਵੀ ਕੁਝ ਮੇਰੇ ਮਨ-ਮਸਤਕ ਵਿਚ ਬਹਿ ਜਾਂਦਾ ਪਰ ਮੈਂ ਹੁਣ ਲਿਖ-ਪੜ੍ਹ ਬਿਲਕੁਲ ਹੀ ਨਹੀਂ ਸੀ ਸਕਦਾ। ਜੂਨ ਦੀ ਪਹਿਲੀ ਤਰੀਕ ਤੇ ਸਾਲ ਸੀ ੧੯੭੬ ਜਦੋਂ ਮੈਂ ਇਸ ਸਕੂਲ ਦੇ ਸਟਾਫ ਵਿਚ ਸ਼ਾਮਲ ਹੋ ਗਿਆ ਸੀ। ਜ਼ਿੰਦਗੀ ਵਿਚ ਕਿਸੇ ਸਕੂਲ ਵਿਚ ਲਗਾਤਾਰ ਜੇ ਬਹੁਤਾ ਸਮਾਂ ਮੈਂ ਟਿਕਿਆ ਸੀ, ਤਾਂ ਉਹ ਇਹੋ ਸਰਕਾਰੀ ਹਾਈ ਸਕੂਲ ਤਪਾ ਸੀ।
ਇਸ ਸਕੂਲ ਦੇ ਸਭ ਅਧਿਆਪਕ ਮੇਰੇ ਜਾਣੇ-ਪਛਾਣੇ ਸਨ। ਹੰਸ ਰਾਜ ਸਿੰਗਲਾ ਮੁੱਖ ਅਧਿਆਪਕ ਸੀ। ਮੇਰਾ ਭਰਾ ਉਸ ਸਮੇਂ ਸੁਖਾਨੰਦ ਆਰੀਆ ਹਾਈ ਸਕੂਲ ਤਪਾ ਦਾ ਮੁੱਖ ਅਧਿਆਪਕ ਸੀ। ਸ਼ਾਮ ਨੂੰ ਸਿੰਗਲਾ ਸਾਹਿਬ ਜਦੋਂ ਬਾਜ਼ਾਰ ਵਿਚ ਆਉਂਦੇ,ਉਹ ਆ ਕੇ ਸਾਡੀ ਦੁਕਾਨ 'ਤੇ ਹੀ ਬਹਿੰਦੇ। ਇਸ ਸਰਕਾਰੀ ਸਕੂਲ ਦੇ ਪਹਿਲੇ ਮੁੱਖ ਅਧਿਆਪਕ ਆਰੀਆ ਸਕੂਲ ਨਾਲ ਥੋੜ੍ਹਾ ਬਹੁਤ ਟਕਰਾ ਵਿਚ ਵੀ ਆਏ ਹੋਣਗੇ, ਪਰ ਸਿੰਗਲਾ ਸਾਹਿਬ ਕਦੇ ਨਹੀਂ। ਇਸ ਲਈ ਸਿੰਗਲਾ ਸਾਹਿਬ ਮੇਰੇ ਲਈ ਬਿਲਕੁਲ ਓਪਰੇ ਨਹੀਂ ਸਨ।
ਇਕ ਗੱਲ ਹੋਰ ਵੀ ਸੀ, ਸਿੰਗਲਾ ਸਾਹਿਬ ਦਾ ਇਕ ਸਾਲਾ ਨੇਤਰਹੀਣ ਸੀ। ਉਹ ਸਰਕਾਰੀ ਨੇਤਰਹੀਣਾਂ ਦੇ ਸਕੂਲ ਪਾਣੀਪਤ ਦਾ ਪ੍ਰਿੰਸੀਪਲ ਸੀ। ਇਸ ਲਈ ਸਿੰਗਲਾ ਸਾਹਿਬ ਹੁੰਦਿਆਂ ਮੈਨੂੰ ਇਹ ਡਰ ਵੀ ਨਹੀਂ ਸੀ ਕਿ ਉਹ ਮੇਰੀ ਘੱਟ ਨਜ਼ਰ ਕਾਰਨ ਮੈਨੂੰ ਕਿਸੇ ਤਰ੍ਹਾਂ ਤੰਗ-ਪ੍ਰੇਸ਼ਾਨ ਕਰਨਗੇ। ਭਾਵੇਂ ਮੈਨੂੰ ਪਤਾ ਸੀ ਕਿ ਇਕ ਨੇਤਰਹੀਣ ਕਿਸੇ ਸਰਕਾਰੀ ਸਕੂਲ ਵਿਚ ਹਿਸਟਰੀ ਦਾ ਲੈਕਚਰਾਰ ਲੱਗ ਚੁੱਕਿਆ ਹੈ। ਮੈਨੂੰ ਇਹ ਵੀ ਪਤਾ ਸੀ ਕਿ ਕੋਈ ਕ੍ਰਿਸ਼ਨ ਕੁਮਾਰ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਵਿਚ ਰਾਜਨੀਤੀ ਸ਼ਾਸਤਰ ਦਾ ਲੈਕਚਰਾਰ ਲੱਗਿਆ ਹੈ। ਉਸ ਦੀ ਚੋਣ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਹੋਈ ਸੀ। ਮੈਂ ਵੀ ਸਮਾਜਿਕ ਸਿਖਿਆ ਮਾਸਟਰ ਸੀ। ਇਸ ਵਿਸ਼ੇ ਵਿਚ ਇਤਿਹਾਸ, ਰਾਜਨੀਤੀ ਸ਼ਾਸਤਰ, ਸਮਾਜ ਸ਼ਾਸਤਰ, ਅਰਥ ਸ਼ਾਸਤਰ ਅਤੇ ਭੂਗੋਲ ਸ਼ਾਮਲ ਹੁੰਦੇ ਸਨ। ਭੂਗੋਲ ਪੜ੍ਹਾਉਣ ਲਈ ਗਲੋਬ ਤੇ ਨਕਸ਼ੇ ਦੀ ਲੋੜ ਪੈਂਦੀ ਸੀ। ਇਹਨਾਂ ਦੋਵਾਂ ਦਾ ਸਬੰਧ ਸਿੱਧਾ ਅੱਖਾਂ ਦੀ ਰੌਸ਼ਨੀ ਨਾਲ ਹੈ ਪਰ ਇਸ ਵਿਸ਼ੇ ਦੇ ਬਹੁਤ ਅਧਿਆਇ ਕੋਈ ਵੀ ਨੇਤਰਹੀਣ ਅਧਿਆਪਕ ਪੜ੍ਹਾ ਸਕਦਾ ਹੈ। ਪਰ ਇਸ ਅਸਾਮੀ 'ਤੇ ਕੰਮ ਕਰਨ ਵਾਲੇ ਹਰ ਅਧਿਆਪਕ ਨੂੰ ਦਸਵੀਂ ਤੱਕ ਅੰਗਰੇਜ਼ੀ ਵੀ ਪੜ੍ਹਾਉਣੀ ਪੈ ਸਕਦੀ ਸੀ। ਮੈਂ ਪਿਛਲੇ ਸਭ ਸਕੂਲਾਂ ਵਿਚ ਦਸਵੀਂ ਤੱਕ ਅੰਗਰੇਜ਼ੀ ਪੜ੍ਹਾਉਂਦਾ ਆ ਰਿਹਾ ਸੀ ਤੇ ਮੈਂ ਅੰਗਰੇਜ਼ੀ ਤੇ ਸਮਾਜਿਕ ਸਿੱਖਿਆ ਪੜ੍ਹਾਉਣ ਦਾ ਤਰੀਕਾ ਲੱਭ ਲਿਆ ਸੀ।
ਮੈਂ ਮੁੱਖ ਅਧਿਆਪਕ ਤੋਂ ਇੰਨੀ ਕੁ ਰਿਆਇਤ ਚਾਹੁੰਦਾ ਸੀ ਕਿ ਉਹ ਮੈਨੂੰ ੬ਵੀਂ ਦੀ ਅੰਗਰੇਜ਼ੀ ਨਾ ਦੇਵੇ। ਕਾਰਨ ਇਹ ਸੀ ਕਿ ੬ਵੀਂ ਦੇ ਬੱਚਿਆਂ ਨੂੰ ਅੱਖਰਾਂ ਦੀ ਪਛਾਣ ਕਰਵਾਉਣ ਅਤੇ ਛੋਟੀ ਤੇ ਵੱਡੀ ਅੰਗਰੇਜ਼ੀ ਵਰਣਮਾਲਾ ਦੇ ਚਾਰ ਲਕੀਰੀ ਕਾਪੀ 'ਤੇ ਅੱਖਰ ਲਿਖਣ ਦਾ ਕੰਮ ਮੈਂ ਨਹੀਂ ਸੀ ਕਰਵਾ ਸਕਦਾ। ਨਾ ਸਿੰਗਲਾ ਸਾਹਿਬ ਨੇ ਤੇ ਨਾ ਕਿਸੇ ਹੋਰ ਮਾਸਟਰ ਨੇ ਮੇਰੇ ਟਾਇਮ ਟੇਬਲ ਦੇਣ ਵਿਚ ਕੋਈ ਇਸ ਤਰ੍ਹਾਂ ਦੀ ਨੋਕ-ਝੋਕ ਕੀਤੀ ਸੀ ਜੋ ਮੇਰੇ ਜਜ਼ਬਾਤ ਨੂੰ ਠੇਸ ਪਹੁੰਚਾ ਸਕੇ। ੮ਵੀਂ ਦੀ ਅੰਗਰੇਜ਼ੀ ਮੈਨੂੰ ਇਸ ਸਕੂਲ ਵਿਚ ਦੋ ਵਾਰ ਪੜ੍ਹਾਉਣੀ ਪਈ। ਮੈਨੂੰ ਇਹ ਸ਼ਬਦ ਲਿਖਦਿਆਂ ਅਪਾਰ ੁਂਸ਼ੀ ਹੋ ਰਹੀ ਹੈ ਕਿ ਇਕ ਵਾਰ ੮ਵੀਂ ਦੀ ਅੰਗਰੇਜ਼ੀ ਵਿਚੋਂ ਮੇਰਾ ਨਤੀਜਾ ੯ਂ੍ਹ ਤੋਂ ਵੱਧ ਸੀ ਅਤੇ ਬਹੁਤੇ ਵਿਦਿਆਰਥੀਆਂ ਦੇ ਇਸ ਵਿਸ਼ੇ ਵਿਚੋਂ ਫਸਟ ਡਵੀਜ਼ਨ ਦੇ ਨੰਬਰ ਆਏ ਸਨ। ਇਕ ਵਿਦਿਆਰਥੀ ਦੇ ੧ਂਂ ਵਿਚੋਂ ੮ਂ ਤੋਂ ਵੀ ਵੱਧ। ਸਮਾਜਿਕ ਸਿਖਿਆ ਪੜ੍ਹਾਉਣ ਵਿਚ ਵੀ ਮੈਨੂੰ ਕੋਈ ਮੁਸ਼ਕਲ ਨਹੀਂ ਸੀ। ਭਾਰਤ ਦਾ ਨਕਸ਼ਾ ਮੈਂ ਬਲੈਕ ਬੋਰਡ 'ਤੇ ਆਪਣੇ ਹੱਥ ਨਾਲ ਬਣਾ ਸਕਦਾ ਸੀ ਅਤੇ ਸਕੂਲ ਵਿਚ ਪੜ੍ਹਾਉਣ ਦੌਰਾਨ ਸੈਂਕੜੇ ਵਾਰ ਬਣਾਇਆ ਵੀ ਹੋਵੇਗਾ। ੧ਂਵੀਂ ਦੀ ਸਾਲਾਨਾ ਪ੍ਰੀਖਿਆ ਵਿਚ ਜਿਹੜਾ ਨਕਸ਼ਾ ਭਰਨਾ ਆਉਂਦਾ ਸੀ, ਉਹ ਭਾਰਤ ਦਾ ਹੀ ਹੁੰਦਾ ਸੀ। ਇਸ ਨਕਸ਼ੇ ਵਿਚ ਭਾਰਤ ਦੇ ਵੱਡੇ ਸ਼ਹਿਰ, ਦਰਿਆ, ਰੇਲ ਮਾਰਗ, ਹਵਾਈ ਮਾਰਗ, ਘਣੀ ਵਸੋਂ ਵਾਲੇ ਖੇਤਰ, ਘੱਟ ਵਸੋਂ ਵਾਲੇ ਖੇਤਰ, ਖਣਿਜ ਪਦਾਰਥ, ਫਸਲਾਂ ਤੇ ਉਦਯੋਗਿਕ ਖੇਤਰ ਆਦਿ ਭਰਨ ਸਬੰਧੀ ਕਿਹਾ ਜਾਂਦਾ। ਇਹ ਸਭ ਕੁਝ ਭਰਨ ਲਈ ਮੈਂ ਆਪਣੀਆਂ ਅੱਖਾਂ ਦੀ ਜੋਤ ਕਾਫੀ ਠੀਕ ਹੋਣ ਸਮੇਂ ਅਭਿਆਸੀ ਹੋ ਚੁੱਕਿਆ ਸੀ। ਇਸ ਲਈ ਹੁਣ ਵੀ ਭਾਰਤ ਦਾ ਨਕਸ਼ਾ ਬਲੈਕ ਬੋਰਡ 'ਤੇ ਬਣਾ ਕੇ ਸਮਝਾਉਣ ਵਿਚ ਮੈਨੂੰ ਕੋਈ ਝਿਜਕ ਨਹੀਂ ਸੀ। ਇਸ ਸਕੂਲ ਵਿਚ ਜਿਹੜੀ ਸਭ ਤੋਂ ਵਧੀਆ ਗੱਲ ਨੇ ਅਗਲੇ ਪੰਜ ਸਾਲਾਂ ਵਿਚ ਮੇਰਾ ਜੀਵਨ ਹੀ ਬਦਲ ਕੇ ਰੱਖ ਦਿੱਤਾ, ਉਹ ਸੀ ਇਸ ਸਕੂਲ ਵਿਚ ਬਾਊ ਪਰਸ਼ੋਤਮ ਦਾਸ ਨਾਲ ਬਣੀ ਸਾਂਝ। ਬਾਊ ਪਰਸ਼ੋਤਮ ਦਾਸ ਸਿੰਗਲਾ ਇਸ ਸਕੂਲ ਵਿਚ ਕਲਰਕ ਸੀ। ਮੁੱਖ ਅਧਿਆਪਕ ਪਿੱਛੋਂ ਸਕੂਲ ਵਿਚ ਕਲਰਕ ਦੀ ਹੀ ਸਭ ਤੋਂ ਵੱਧ ਚਲਦੀ, ਕਈ ਵਾਰ ਹੈਡ ਮਾਸਟਰ ਤੋਂ ਵੀ ਵੱਧ। ਬਾਊ ਪਰਸ਼ੋਤਮ ਦਾਸ ਦੇ ਮਿੱਠਸ਼ਬੋਲੜੇ ਸੁਭਾ, ਫਰੀਂਦਿਲੀ, ਨਿਮਰਤਾ ਅਤੇ ਲਚਕਦਾਰ ਵਤੀਰੇ ਕਾਰਨ ਸਭ ਅਧਿਆਪਕ ਉਸ ਦਾ ਆਦਰ ਕਰਦੇ। ਸਿੰਗਲਾ ਸਾਹਿਬ ਵੀ ਉਸ ਦਾ ਬਹੁਤ ਸਤਿਕਾਰ ਕਰਦੇ। ਉਹ ਜ਼ਿਲ੍ਹਾ ਸਿਖਿਆ ਵਿਭਾਗ ਮਨਿਸਟ੍ਰੀਅਲ ਸਟਾਫ ਐਸੋਸੀਏਸ਼ਨ ਦਾ ਆਗੂ ਵੀ ਸੀ। ਕਾਫੀ ਸਮਾਂ ਤਾਂ ਉਹ ਜ਼ਿਲ੍ਹਾ ਸੰਗਰੂਰ ਦੀ ਇਸ ਐਸੋਸੀਏਸ਼ਨ ਦਾ ਪ੍ਰਧਾਨ ਵੀ ਰਿਹਾ। ਮੇਰੇ ਪ੍ਰਤਿ ਉਸ ਦੇ ਪੁਰ-ੀਂਲੂਸ ਰਵੱਈਏ ਨੇ ਸਕੂਲ ਵਿਚ ਕਦੇ ਵੀ ਮੈਨੂੰ ਕੋਈ ਔਖ ਨਹੀਂ ਸੀ ਆਉਣ ਦਿੱਤੀ।
ਭਾਵੇਂ ਉਸ ਸਮੇਂ ਪ੍ਰਾਇਮਰੀ ਜਮਾਤਾਂ ਵੀ ਹਾਈ ਸਕੂਲ ਦਾ ਹੀ ਹਿੱਸਾ ਸਨ ਤੇ ਕੁਝ ਪ੍ਰਾਇਮਰੀ ਕਲਾਸਾਂ ਇਸ ਮੁੱਖ ਇਮਾਰਤ ਦੇ ਇਕ ਪਾਸੇ ਦੀ ਪੁਰਾਣੀ ਇਮਾਰਤ ਵਿਚ ਲਗਦੀਆਂ ਸਨ ਪਰ ਕੁਝ ਜਮਾਤਾਂ ਰੇਲਵੇ ਸਟੇਸ਼ਨ ਦੇ ਸਾਹਮਣੇ ਵਾਲੀ ਸਰਾਂ ਵਿਚ ਲਗਦੀਆਂ। ਮੈਂ ਚੌਥੀ ਤੱਕ ਉਸ ਸਰਾਂ ਵਾਲੀ ਬਿਲਡਿੰਗ ਵਿਚ ਹੀ ਪੜ੍ਹਿਆ ਸੀ ਅਤੇ ੫ਵੀਂ ਜਮਾਤ ਦੇ ਕੁਝ ਮਹੀਨੇ ਉਸ ਪੁਰਾਣੀ ਬਿਲਡਿੰਗ ਵਿਚ ਜਿਥੇ ਹੁਣ ਪ੍ਰਾਇਮਰੀ ਕਲਾਸਾਂ ਲਗਦੀਆਂ ਸਨ। ਸਰਦਾਰ ਭਗਤ ਸਿੰਘ ਬਾਲੀ ਉਦੋਂ ਸਰਕਾਰੀ ਮਿਡਲ ਸਕੂਲ ਦੇ ਮੁੱਖ ਅਧਿਆਪਕ ਸਨ, ਬਹੁਤ ਵਧੀਆ ਅਧਿਆਪਕ ਤੇ ਬਹੁਤ ਵਧੀਆ ਖਿਡਾਰੀ-ਸ਼ਤੂਤ ਦੀ ਛਟੀ ਵਰਗੇ ਸਰੀਰ ਅਤੇ ਸੁਨਹਿਰੀ ਫਰੇਮ ਦੀਆਂ ਐਨਕਾਂ ਨਾਲ ਉਹ ਬੜੀ ਦਿਲ ਖਿੱਚਵੀਂ ਸ਼ੀਂਸੀਅਤ ਲਗਦੇ। ਵਿਦਿਆਰਥੀਆਂ ਨਾਲ ਹਾਕੀ ਖੇਡਣ ਸਮੇਂ ਤਾਂ ਉਹ ਮੈਨੂੰ ਬੜੀ ਹੀ ਅਦਭੁੱਤ ਜਿਹੀ ਸ਼ੀਂਸੀਅਤ ਜਾਪਦੇ। ਐਨਕ ਵਾਲੇ ਕਿਸੇ ਬੰਦੇ ਨੂੰ ਮੈਂ ਪਹਿਲੀ ਵਾਰ ਹਾਕੀ ਖੇਡਦੇ ਵੇਖਿਆ ਸੀ। ਇਸ ਸਕੂਲ ਵਿਚ ਆ ਕੇ ਮੈਨੂੰ ਆਪਣੇ ਬਚਪਨ ਦੀ ਪੜ੍ਹਾਈ ਦੇ ਦਿਨ ਯਾਦ ਆ ਗਏ ਅਤੇ ਦੋ ਤਿੰਨ ਵਾਰ ਤਾਂ ਮੈਂ ਉਸ ਕਮਰੇ ਵਿਚ ਵੀ ਜਾ ਕੇ ਵੇਖਿਆ ਸੀ ਜਿਸ ਕਮਰੇ ਵਿਚ ਮੈਂ ੫ਵੀਂ ਵਿਚ ਬਹਿੰਦਾ ਹੁੰਦਾ ਸੀ।
ਹੈਡ ਮਾਸਟਰ ਹੰਸ ਰਾਜ ਸਿੰਗਲਾ ਨਾਲ ਦੋ ਤਿੰਨ ਵਾਰ ਸਰਾਂ ਵਾਲੇ ਸਕੂਲ ਵਿਚ ਵੀ ਜਾਣ ਦਾ ਮੌਕਾ ਮਿਲਿਆ। ਜਦੋਂ ਮੈਂ ੧੯੫੮ ਤੋਂ ੧੯੬੨ ਤੱਕ ਕੁਝ ਸਾਲ ਆਰੀਆ ਸਕੂਲ ਵਿਚ ਪੜ੍ਹਾਉਂਦਾ ਰਿਹਾ, ਓਦੋਂ ਮੁਕਾਬਲੇ ਦਾ ਸਕੂਲ ਹੋਣ ਕਾਰਨ ਸਭ ਮਾਸਟਰ ਸਰਕਾਰੀ ਸਕੂਲ ਖਲਾਫ ਪੂਰਾ ਤਵਾ ਲਾਉਂਦੇ ਪਰ ਮੈਂ ਇਸ ਤਵਾਬਾਜ਼ੀ ਵਿਚ ਕਦੇ ਸ਼ਾਮਲ ਨਹੀਂ ਸੀ ਹੋਇਆ। ਹੁਣ ਜਦਕਿ ਮੈਂ ਇਸ ਸਕੂਲ ਵਿਚ ਇਕ ਅਧਿਆਪਕ ਦੇ ਤੌਰ 'ਤੇ ਆ ਗਿਆ ਸੀ ਤਾਂ ਮੈਨੂੰ ਇਸ ਗੱਲ ਦੀ ਤਸੱਲੀ ਸੀ ਕਿ ਆਰੀਆ ਸਕੂਲ ਦੇ ਕੁਝ ਅਧਿਆਪਕਾਂ ਦੇ ਮਗਰ ਲੱਗ ਕੇ ਮੈਂ ਆਪਣੇ ਇਸ ਸਕੂਲ ਬਾਰੇ ਕਦੇ ਕੁਝ ਨਹੀਂ ਸੀ ਕਿਹਾ।

੧੯੬੪ ਵਿਚ ਕਮਿਊਨਿਸਟ ਪਾਰਟੀ ਵਿਚ ਫੁੱਟ ਪੈ ਗਈ ਸੀ। ਮੁਲਾਜ਼ਮ ਜਥੇਬੰਦੀਆਂ ਦੀ ਸਰਪ੍ਰਸਤੀ ਮੋਟੇ ਤੌਰ 'ਤੇ ਪਹਿਲਾਂ ਭਾਰਤੀ ਕਮਿਊਨਿਸਟ ਪਾਰਟੀ ਕਰਦੀ ਸੀ। ਫੁੱਟ ਪਿੱਛੋਂ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੇ ਹੋਂਦ ਵਿਚ ਆਉਣ ਕਾਰਨ ਹੌਲੀ ਹੌਲੀ ਮੁਲਾਜ਼ਮ ਵੀ ਦੋ ਹਿੱਸਿਆਂ ਵਿਚ ਵੰਡੇ ਗਏ। ਸੀ.ਪੀ.ਆਈ. ਅਰਥਾਤ ਭਾਰਤੀ ਕਮਿਊਨਿਸਟ ਪਾਰਟੀ ਵਾਲੇ ਮੁਲਾਜ਼ਮ ਗੁੱਟ ਦਾ ਆਗੂ ਪੰਜਾਬ ਵਿਚ ਰਣਬੀਰ ਢਿੱਲੋਂ ਸੀ ਅਤੇ ਸੀ.ਪੀ.ਐਮ. ਨਾਲ ਸਬੰਧਤ ਕਰਮਚਾਰੀ ਫੈਡਰੇਸ਼ਨ ਦਾ ਨੇਤਾ ਤਰਲੋਚਨ ਸਿੰਘ ਰਾਣਾ। ਪੰਜਾਬ ਵਿਚ ਮੁਲਾਜ਼ਮਾਂ ਵਿਚੋਂ ਵੱਡੀ ਗਿਣਤੀ ਅਧਿਆਪਕਾਂ ਦੀ ਸੀ, ਜਿਸ ਕਾਰਨ ਗੌਰਮਿੰਟ ਟੀਚਰਜ਼ ਯੂਨੀਅਨ ਵੱਖਰੇ ਤੌਰ 'ਤੇ ਵੀ ਕੰਮ ਕਰਦੀ ਸੀ ਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਅੰਗ ਵਜੋਂ ਵੀ। ੧੯੬੮ ਪਿੱਛੋਂ ਕਮਿਊਨਿਸਟਾਂ ਵਿਚੋਂ ਹੀ ਹਥਿਆਰਬੰਦ ਘੋਲ ਨਾਲ ਇਨਕਲਾਬ ਲਿਆਉਣ ਵਾਲੀ ਪਾਰਟੀ ਸੀ.ਪੀ.ਆਈ.ਐਮ.ਐਲ. ਹੋਂਦ ਵਿਚ ਆ ਗਈ ਸੀ। ਐਮ.ਐਲ. ਦਾ ਅਰਥ ਹੈ ਮਾਰਕਸਵਾਦੀ ਲੈਨਿਨਵਾਦੀ। ਇਸ ਪਾਰਟੀ ਦੀ ਨੀਂਹ ਬੰਗਾਲ ਦੇ ਨਕਸਲਵਾੜੀ ਖੇਤਰ ਵਿਚ ਰੱਖੀ ਗਈ ਸੀ। ਇਸ ਲਈ ਇਸ ਨਾਲ ਸਬੰਧਤ ਪਾਰਟੀ ਮੈਂਬਰਾਂ ਜਾਂ ਮੁਲਾਜ਼ਮਾਂ ਨੂੰ ਨਕਸਲੀ ਵੀ ਕਿਹਾ ਜਾਂਦਾ ਸੀ। ਸੋ ੧੯੬੮ ਤੋਂ ਅਧਿਆਪਕਾਂ ਵਿਚ ਤਿੰਨ ਵੱਡੇ ਗਰੁੱਪ ਬਣ ਚੁੱਕੇ ਸਨ---ਢਿੱਲੋਂ ਗਰੁੱਪ, ਰਾਣਾ ਗਰੁੱਪ ਤੇ ਨਕਸਲੀ ਗਰੁੱਪ। ਇਕ ਗਰੁੱਪ ਕਾਂਗਰਸੀਆਂ ਦਾ ਵੀ ਸੀ। ਅਸਲ ਵਿਚ ਇਹ ਸਰਕਾਰੀ ਕਿਸਮ ਦਾ ਗਰੁੱਪ ਸੀ। ਕਾਂਗਰਸ ਦੇ ਰਾਜ ਸਮੇਂ ਇਹਨਾਂ ਦੀ ਹੋਂਦ ਦਾ ਪ੍ਰਗਟਾਵਾ ਹੁੰਦਾ। ਸ਼ਹਿਰਾਂ ਵਿਚ ਆਰ.ਐਸ.ਐਸ. ਜਾਂ ਜਨਸੰਘ (ਹੁਣ ਬੀ.ਜੇ.ਪੀ.) ਨਾਲ ਸਬੰਧਤ ਵੀ ਕੁਝ ਮੁਲਾਜ਼ਮ ਸਨ ਪਰ ਇਹਨਾਂ ਦਾ ਕੋਈ ਬਹੁਤਾ ਪ੍ਰਭਾਵ ਨਹੀਂ ਸੀ।
ਸਰਕਾਰੀ ਹਾਈ ਸਕੂਲ ਤਪਾ ਇਕ ਵੱਡਾ ਸਕੂਲ ਹੋਣ ਕਾਰਨ ਇਥੇ ਹਰ ਧੜੇ ਦਾ ਕੋਈ ਨਾ ਕੋਈ ਛੋਟਾ ਵੱਡਾ ਆਗੂ ਸਰਗਰਮ ਸੀ। ਮੇਰਾ ਸਬੰਧ ਹੁਣ ਢਿੱਲੋਂ ਗਰੁੱਪ ਨਾਲ ਸੀ (ਉਂਜ ਮੈਂ ਸੀ.ਪੀ.ਆਈ. ਦੀ ੧੯੬੪ ਦੀ ਦੁਫੇੜ ਸਮੇਂ ਸੀ.ਪੀ.ਆਈ.ਐਮ. ਦਾ ਹਮਦਰਦ ਬਣ ਗਿਆ ਸੀ, ਕਿਉਂਕਿ ਸਾਡੇ ਜ਼ਿਲ੍ਹੇ ਦੇ ਸਾਰੇ ਵੱਡੇ ਤੇ ਬਜ਼ੁਰਗ ਕਾਮਰੇਡ ਸੀ.ਪੀ.ਆਈ.ਐਮ. ਨਾਲ ਜੁੜੇ ਹੋਏ ਸਨ ਪਰ ਅਧਿਆਪਕਾਂ ਵਿਚ ਸੀ.ਪੀ.ਆਈ.ਐਮ. ਨਾਲ ਸਬੰਧਤ ਫੈਡਰੇਸ਼ਨ ਦਾ ਆਰ.ਐਸ.ਐਸ. ਨਾਲ ਅੰਦਰੂਨੀ ਸਮਝੌਤਾ ਮੈਨੂੰ ਨਿਰੋਲ ਮੌਕਾਪ੍ਰਸਤੀ ਜਾਪਦਾ ਸੀ ਤੇ ਚੁਭਦਾ ਵੀ ਸੀ। ਉਂਜ ਵੀ ਬਹੁਤੇ ਨੇਤਾਵਾਂ ਵਿਚ ਕਮਿਊਨਿਸਟ ਹੋਣ ਦੀ ਥਾਂ ਜੱਟ ਹੋਣ ਦੀ ਹੈਂਕੜ ਮੇਰੀ ਮਾਨਸਿਕਤਾ ਨੂੰ ਬਿਲਕੁਲ ਵੀ ਭਾਉਂਦੀ ਨਹੀਂ ਸੀ। ਇਸ ਲਈ ੧੯੭ਂ ਵਿਚ ਮੈਂ ਸਪਸ਼ਟ ਤੌਰ 'ਤੇ ਸੀ.ਪੀ.ਆਈ. ਨਾਲ ਜੁੜ ਗਿਆ, ਸਮਝੋ ਮੁਲਾਜ਼ਮਾਂ ਜਾਂ ਅਧਿਆਪਕਾਂ ਵਿਚ ਮੈਂ ਢਿੱਲੋਂ ਗਰੁੱਪ ਦਾ ਸਮਰਥਕ ਬਣ ਗਿਆ), ਪਰ ਮੇਰੇ ਭਾਸ਼ਣ ਵਿਚਲਾ ਜੋਸ਼ ਕਈਆਂ ਨੂੰ ਰਾਣਾ ਗਰੁੱਪ ਵਾਲਾ ਲਗਦਾ ਤੇ ਕਈਆਂ ਨੂੰ ਨਕਸਲੀਆਂ ਵਾਲਾ। ਉਂਜ ਵੀ ਮੈਂ ਮਜ਼ਦੂਰਾਂ ਤੇ ਮੁਲਾਜ਼ਮਾਂ ਦੇ ਸਬੰਧ ਵਿਚ ਅੱਡ-ਅੱਡ ਖਿਚੜੀ ਪਕਾਉਣ ਦੀ ਥਾਂ ਏਕਤਾ ਦੇ ਪੱਖ ਵਿਚ ਸੀ। ਬਾਊ ਪਰਸ਼ੋਤਮ ਦਾਸ ਢਿੱਲੋਂ ਗਰੁੱਪ ਨਾਲ ਹੋਣ ਕਾਰਨ, ਢਿੱਲੋਂ ਗਰੁੱਪ ਦਾ ਸਕੂਲ ਵਿਚ ਦਬਦਬਾ ਸੀ। ਕਾਰਨ ਇਹ ਸੀ ਕਿ ਬਾਊ ਪਰਸ਼ੋਤਮ ਤੋਂ ਕਈਆਂ ਅਧਿਆਪਕਾਂ ਨੇ ਛੋਟੇ-ਮੋਟੇ ਕੰਮ ਲੈਣੇ ਹੁੰਦੇ ਸਨ, ਜਿਸ ਕਾਰਨ ਉਹ ਢਿੱਲੋਂ ਪੱਖੀ ਹੋਣ ਵਿਚ ਹੀ ਬਿਹਤਰੀ ਸਮਝਦੇ ਸਨ।
ਗਿਆਨੀ ਹਮੀਰ ਸਿੰਘ ਇਸ ਸਕੂਲ ਵਿਚ ਰਾਣਾ ਗਰੁੱਪ ਦਾ ਲੀਡਰ ਸੀ। ਉਹ ਸੀ.ਪੀ.ਐਮ. ਪੱਖੀ ਨਹੀਂ ਸੀ। ਉਸ ਦਾ ਪਿਛੋਕੜ ਅਕਾਲੀ ਦਲ ਨਾਲ ਜਾ ਜੁੜਦਾ ਸੀ। ਮੁਲਾਜ਼ਮਾਂ ਵਿਚ ਬਹੁਤੇ ਅਕਾਲੀ ਪੱਖੀ ਅਕਸਰ ਰਾਣਾ ਗਰੁੱਪ ਵੱਲ ਹੀ ਭੁਗਤਦੇ। ਸੁਰਜੀਤ ਸਿੰਘ ਡੀ.ਪੀ.ਈ. ਦੇ ਆਉਣ ਨਾਲ ਰਾਣਾ ਧੜਾ ਵੀ ਸਕੂਲ ਵਿਚ ਕੁਝ ਜ਼ੋਰ ਫੜ ਗਿਆ ਸੀ। ਸੁਰਜੀਤ ਸ਼ਹਿਣੇ ਦਾ ਸੀ ਤੇ ਮੇਰਾ ਪਿੰਡ ਸ਼ਹਿਣਾ ਹੋਣ ਕਾਰਨ ਉਹ ਮੈਨੂੰ ਵਡੇਰਿਆਂ ਵਾਲਾ ਸਤਿਕਾਰ ਦਿੰਦਾ। ਉਭਰਵੇਂ ਰੂਪ ਵਿਚ ਨਕਸਲੀ ਸਿਰਫ ਇਕੋ ਅਧਿਆਪਕ ਹੀ ਸੀ ਤੇ ਉਹ ਸੀ ਹਰਕੀਰਤ ਸਿੰਘ ਪੀ.ਟੀ.ਆਈ.। ਇਥੇ ਇਕ ਜਨਸੰਘੀ ਵੀ ਸੀ, ਪੱਕਾ ਆਰ.ਐਸ.ਐਸ., ਉਹ ਸੀ ਹੰਸ ਰਾਜ ਗੁਪਤਾ। ਉਸ ਕੋਲ ਐਲ.ਆਈ.ਸੀ. ਦੀ ਏਜੰਸੀ ਹੋਣ ਕਾਰਨ ਸਭ ਉਸ ਨੂੰ ਬੀਮਾ ਮਾਸਟਰ ਕਹਿੰਦੇ ਸਨ। ਇਕੱਲਾ ਹੋਣ ਕਾਰਨ ਉਹ ਛੇਤੀ ਕਿਸੇ ਨਾਲ ਬਹਿਸ 'ਚ ਨਹੀਂ ਸੀ ਪੈਂਦਾ। ਕਿਸੇ ਨਾਲ ਬਹਿਸ 'ਚ ਪੈਣ ਕਾਰਨ ਉਸ ਦੇ ਬੀਮੇ ਦੇ ਕੰਮ ਨੂੰ ਵੀ ਨੁਕਸਾਨ ਪਹੁੰਚ ਸਕਦਾ ਸੀ। ਉਂਜ ਗੌਰਮਿੰਟ ਟੀਚਰਜ਼ ਯੂਨੀਅਨ ਦੀਆਂ ਚੋਣਾਂ ਬਾਕਾਇਦਾ ਬਲਾਕ ਪ੍ਰਧਾਨ ਤੇ ਜ਼ਿਲ੍ਹਾ ਪ੍ਰਧਾਨ ਦੀਆਂ ਹੋਣ ਕਾਰਨ ਸਾਰੇ ਧੜੇ ਇਸ ਚੋਣ ਵਿਚ ਦਿਲਚਸਪੀ ਲੈਂਦੇ। ਜਦੋਂ ਮੈਂ ਤਪਾ ਮੰਡੀ ਦੇ ਸਕੂਲ ਵਿਚ ਆ ਗਿਆ ਸੀ, ਉਦੋਂ ਤਾਂ ਚੋਣਾਂ ਲਈ ਸਰਗਰਮੀ ਟਰੱਕ ਯੂਨੀਅਨ ਦੀਆਂ ਚੋਣਾਂ ਵਰਗੀ ਹੋ ਗਈ ਸੀ। ਝੂਠਾ-ਸੱਚਾ ਪ੍ਰਚਾਰ ਵੀ ਹੁੰਦਾ, ਜਿਨ੍ਹਾਂ ਅਧਿਆਪਕਾਂ ਦੇ ਕੰਮ ਰੁਕੇ ਪਏ ਹੁੰਦੇ, ਲੀਡਰ ਉਹਨਾਂ ਦੇ ਕੰਮ ਕਰਾਉਣ ਵਾਸਤੇ ਰਾਤੋ-ਰਾਤ ਦਫਤਰਾਂ ਵਿਚੋਂ ਕੰਮ ਕਰਵਾ ਕੇ ਲਿਆ ਦਿੰਦੇ ਜਾਂ ਕੰਮ ਕਰਵਾਉਣ ਦਾ ਵਾਅਦਾ ਕਰਦੇ।
ਸਰਕਾਰੀ ਹਾਈ ਸਕੂਲ ਤਪਾ, ਸ਼ਹਿਣਾ ਬਲਾਕ ਵਿਚ ਆਉਂਦਾ ਸੀ। ਸ਼ਹਿਣਾ ਬਲਾਕ ਵਿਚ ਰਾਣਾ ਗਰੁੱਪ ਦਾ ਅਕਾਲੀ ਪੱਖੀ ਤੇ ਆਰ.ਐਸ.ਐਸ. ਨਾਲ ਸਬੰਧਤ ਅਧਿਆਪਕਾਂ ਨਾਲ ਸਮਝੌਤਾ ਸੀ। ਇਸ ਲਈ ਇਸ ਬਲਾਕ ਵਿਚੋਂ ਆਰ.ਐਸ.ਐਸ. ਪੱਖੀ ਅਧਿਆਪਕ ਦੋ ਵਾਰੀ ਚੋਣ ਜਿੱਤਿਆ। ਪਰ ਸਮਝੌਤਾ ਤਾਂ ਆਖਰ ਸਮਝੌਤਾ ਹੁੰਦਾ ਹੈ। ਰਾਣਾ ਗਰੁੱਪ ਨੂੰ ਇਸ ਸਮਝੌਤੇ ਦਾ ਬੜਾ ਫਾਇਦਾ ਸੀ। ਲੁਧਿਆਣਾ ਜ਼ਿਲ੍ਹੇ ਵਿਚ ਜ਼ਿਲ੍ਹਾ ਪ੍ਰਧਾਨ ਦੀ ਚੋਣ ਲਈ ਰਾਣਾ ਗਰੁੱਪ ਜਿਸ ਉਮੀਦਵਾਰ ਨੂੰ ਖੜ੍ਹਾ ਕਰਦਾ, ਉਹ ਵੀ ਪੂਰਾ ਆਰ.ਐਸ.ਐਸ. ਦਾ ਸਵੰਯ ਸੇਵਕ ਸੀ। ਦੋਹਾਂ ਪਾਰਟੀਆਂ ਦਾ ਵਿਚਾਰਧਾਰਕ ਤੌਰ 'ਤੇ ਉ=ੱਕਾ ਹੀ ਕੋਈ ਮੇਲ ਨਹੀਂ ਸੀ, ਸਗੋਂ ਇਕ ਦੂਜੇ ਦੇ ਪੂਰੀ ਤਰ੍ਹਾਂ ਵਿਰੋਧ ਵਿਚ ਖੜ੍ਹੀਆਂ ਸਨ। ਇਸ ਜ਼ਿਲ੍ਹੇ ਵਿਚ ਰਾਣਾ ਗਰੁੱਪ ਦਾ ਉਮੀਦਵਾਰ ਦੋ-ਤਿੰਨ ਵਾਰ ਜਿੱਤਿਆ ਵੀ ਸੀ। ਗੁਰਦਾਸਪੁਰ ਦੇ ਇਕ ਜਾਂ ਦੋ ਬਲਾਕ ਪ੍ਰਧਾਨਾਂ ਦੀ ਸੀਟ ਵੀ ਰਾਣਾ ਗਰੁੱਪ ਆਰ.ਐਸ.ਐਸ. ਵਾਲਿਆਂ ਨੂੰ ਹੀ ਛੱਡਦਾ। ਇਸ ਨਾਲ ਰਾਣਾ ਗਰੁੱਪ ਨੂੰ ਇਕ ਵੱਡਾ ਲਾਭ ਇਹ ਮਿਲਦਾ ਕਿ ਸੀ.ਪੀ.ਐਮ. ਦੀ ਸੰਦੂਕੜੀ ਵਿਚ ਪੰਜਾਬ ਦੇ ਸਾਰੇ ਆਰ.ਐਸ.ਐਸ. ਪੱਖੀ ਅਧਿਆਪਕਾਂ ਦੀਆਂ ਵੋਟਾਂ ਪੈ ਜਾਂਦੀਆਂ। ਸੀ.ਪੀ.ਆਈ. ਅਰਥਾਤ ਢਿੱਲੋਂ ਗਰੁੱਪ ਨੂੰ ਪਹਿਲਾਂ ਪਹਿਲਾਂ ਤਾਂ ਕੁਝ ਕਾਂਗਰਸ ਪੱਖੀ ਜਾਂ ਗੋਲ-ਮੋਲ ਅਧਿਆਪਕਾਂ ਦੀਆਂ ਵੋਟਾਂ ਮਿਲਦੀਆਂ ਰਹੀਆਂ ਪਰ ਸੂਬਾ ਪੱਧਰ 'ਤੇ ਗੌਰਮਿੰਟ ਟੀਚਰਜ਼ ਯੂਨੀਅਨ ਉਤੇ ਰਾਣਾ ਗਰੁੱਪ ਦਾ ਕਬਜ਼ਾ ਹੋ ਜਾਣ ਕਾਰਨ, ਉਹ ਗੋਲ-ਮੋਲ ਅਧਿਆਪਕ ਵੀ ਹੁਣ ਰਾਣਾ ਗਰੁੱਪ ਵੱਲ ਪੈਰ ਧਰਨ ਲੱਗ ਪਏ ਸਨ। ਨਕਸਲੀ ਧੜਾ ਜਿਸ ਦਾ ਪ੍ਰਮੁੱਖ ਆਗੂ ਯਸ਼ਪਾਲ ਸੀ, ਉਸ ਕੋਲ ਕਿਸੇ ਜ਼ਿਲ੍ਹੇ ਦੀ ਪ੍ਰਧਾਨਗੀ ਤਾਂ ਨਹੀਂ ਸੀ, ਪਰ ਕਈ ਬਲਾਕਾਂ ਉਤੇ ਉਹਨਾਂ ਦਾ ਕਬਜ਼ਾ ਹੋ ਗਿਆ ਸੀ। ਯਸ਼ਪਾਲ ਰਾਮਪੁਰਾ ਫੂਲ ਨਾਲ ਸਬੰਧਤ ਹੋਣ ਕਾਰਨ, ਸ਼ਹਿਣਾ ਬਲਾਕ ਤੇ ਸ਼ਹਿਣਾ ਬਲਾਕ ਹੀ ਨਹੀਂ, ਪੂਰੇ ਸੰਗਰੂਰ ਜ਼ਿਲ੍ਹੇ ਨੂੰ ਪ੍ਰਭਾਵਤ ਕਰਦਾ ਸੀ। ਇਸ ਸਕੂਲ ਵਿਚ ਕੰਮ ਕਰਨ ਵਾਲਾ ਪੀ.ਟੀ.ਆਈ. ਹਰਕੀਰਤ ਸਿੰਘ ਵੀ ਯਸ਼ਪਾਲ ਦਾ ਹੀ ਸ਼ਰਧਾਲੂ ਸੀ। ਇਕ ਚੋਣ ਵਿਚ ਸੁਰਜੀਤ ਸਿੰਘ ਡੀ.ਪੀ.ਈ. ਵੀ ਰਾਣਾ ਗਰੁੱਪ ਵੱਲੋਂ ਖੜ੍ਹਿਆ ਸੀ। ਇਕ ਵਾਰ ਸ਼ਹਿਣਾ ਬਲਾਕ ਵਿਚੋਂ ਤਿਕੋਣੀ ਟੱਕਰ ਵਿਚ ਯਸ਼ ਗਰੁੱਪ ਦਾ ਉਮੀਦਵਾਰ ਜਿੱਤਿਆ ਸੀ। ਅਜਿਹੇ ਮਾਹੌਲ ਵਿਚ ਮੈਂ ਸਰਕਾਰੀ ਹਾਈ ਸਕੂਲ ਤਪਾ ਵਿਚ ਇਕ ਅਧਿਆਪਕ ਵਜੋਂ ਹੀ ਨਹੀਂ, ਸਗੋਂ ਇਕ ਮੁਲਾਜ਼ਮ ਆਗੂ ਵਜੋਂ ਵੀ ਵਿਚਰਨਾ ਸੀ। ਮੇਰੇ ਲਈ ਚੰਗੀ ਗੱਲ ਇਹ ਹੋਈ ਕਿ ਡਰਾਇੰਗ ਮਾਸਟਰ ਮੇਰੇ ਕਾਰਨ ਢਿੱਲੋਂ ਗਰੁੱਪ ਵਿਚ ਆ ਸ਼ਾਮਲ ਹੋਇਆ ਸੀ। ਉਹ ਬੜਾ ਧੜੱਲੇਦਾਰ ਮਾਸਟਰ ਸੀ। ਮੁੰਡਿਆਂ 'ਤੇ ਵੀ ਉਸ ਦਾ ਬਹੁਤ ਦਬਦਬਾ ਸੀ। ਤਪਾ ਮੰਡੀ ਦੇ ਕਈ ਘੜੰਮ ਚੌਧਰੀ ਵੀ ਉਸ ਦੇ ਪ੍ਰਭਾਵ ਅਧੀਨ ਸਨ। ਅਧਿਆਪਕ ਹਾਜ਼ਰੀ ਰਜਿਸਟਰ 'ਤੇ ਹਾਜ਼ਰੀ ਲਗਾਉਣ ਤੋਂ ਲੈ ਕੇ ਹੋਰ ਛੋਟੇ-ਵੱਡੇ ਕੰਮਾਂ ਵਿਚ। ਬਹੁਤੇ ਅਧਿਆਪਕ ਮੇਰੀ ਸਹਾਇਤਾ ਕਰਦੇ। ਇਥੋਂ ਤੱਕ ਕਿ ਗਿਆਨੀ ਹਮੀਰ ਸਿੰਘ, ਸੁਰਜੀਤ ਸਿੰਘ ਡੀ.ਪੀ.ਈ. ਤੇ ਹਰਕੀਰਤ ਸਿੰਘ---ਸਭ ਨਾਲ ਮੇਰਾ ਪਿਆਰ ਵੀ ਸੀ ਤੇ ਆਪਸਦਾਰੀ ਵੀ। ਅਸੀਂ ਕਈ ਵਾਰ ਬਹਿਸ ਕਰਦੇ ਕਰਦੇ ਅਧਿਆਪਕ ਗੁੱਟਾਂ ਤੋਂ ਅੱਗੇ ਖੱਬੀਆਂ ਸਿਆਸੀ ਪਾਰਟੀਆਂ ਦੀ ਸਾਰੀ ਸਿਆਸਤ ਖੰਘਾਲ ਮਾਰਦੇ। ਇਕ ਦੂਜੇ 'ਤੇ ਦੂਸ਼ਣਬਾਜ਼ੀ ਵੀ ਕਰਨ ਲੱਗ ਜਾਂਦੇ। ਪਰ ਜਦ ਰਾਮ ਰੌਲਾ ੀਂਤਮ ਹੋ ਜਾਂਦਾ, ਅਸੀਂ ਫੇਰ ਘਿਓ-ਖਿਚੜੀ ਹੋ ਜਾਂਦੇ। ਮਜ਼ੇ ਦੀ ਗੱਲ ਤਾਂ ਇਹ ਸੀ ਕਿ ਸੁਰਜੀਤ ਸਿੰਘ ਤੇ ਹਰਕੀਰਤ ਸਿੰਘ ਸਕੂਲ ਦੇ ਹਰ ਕੰਮ ਲਈ ਮੈਨੂੰ ਆਪਣਾ ਆਗੂ ਮੰਨਦੇ। ਸਾਡੀ ਇਹ ਤਿੱਕੜੀ ਦੀ ਦੋਸਤੀ ਤੇ ਪਿਆਰ ਦੀ ੁਂਸ਼ਬੂ ਵਿਦਿਆਰਥੀਆਂ ਵਿਚ ਵੀ ਫੈਲ ਗਈ ਸੀ, ਅਧਿਆਪਕਾਂ ਵਿਚ ਵੀ ਤੇ ਲੋਕਾਂ ਵਿਚ ਵੀ। ਅਸੀਂ ਸਰਕਾਰ ਦੀ ਹਰ ਗਲਤ ਗੱਲ 'ਤੇ ਤਿੰਨੋਂ ਇਕੋ ਸਟੈਂਡ ਲੈਂਦੇ। ਰਾਣਾ ਗਰੁੱਪ ਦੇ ਸਹੀ ਸੋਚ ਵਾਲੇ ਕਈ ਅਧਿਆਪਕ ਵੀ ਚਿੱਤੋਂ ਸਾਡੇ ਪਾਸੇ ਹੁੰਦੇ, ਪਰ ਗਰੁੱਪ ਦੇ ਡਿਸਪਲਿਨ ਕਾਰਨ ਉਹ ਚੁੱਪ ਰਹਿੰਦੇ। ਡੀ.ਈ.ਓ. ਨਾਲ ਢਿੱਲੋਂ ਗਰੁੱਪ ਦਾ ਵਿਗਾੜ ਕੋਈ ਬਹੁਤਾ ਵਧੀਆ ਰੁਝਾਨ ਨਹੀਂ ਸੀ, ਕਿਉਂਕਿ ਆਮ ਬਹੁਤੇ ਅਫਸਰਾਂ ਨਾਲੋਂ ਡੀ.ਈ.ਓ. ਇਕ ਚੰਗਾ ਅਫਸਰ ਸੀ। ਉਹ ਇਕ ਲੰਬਾ ਸਮਾਂ ਸਰਕਾਰੀ ਹਾਈ ਸਕੂਲ ਰਾਮਪੁਰਾ ਫੂਲ ਦਾ ਹੈਡ ਮਾਸਟਰ ਰਿਹਾ ਸੀ ਅਤੇ ਇਹ ਕਸਬਾ ਬਲਾਕ ਸ਼ਹਿਣੇ ਦੇ ਬਿਲਕੁਲ ਨਾਲ ਲਗਦਾ ਹੋਣ ਕਾਰਨ ਬਹੁਤ ਸਾਰੇ ਅਧਿਆਪਕਾਂ ਦੇ ਉਸ ਨਾਲ ਨਿੱਜੀ ਸਬੰਧ ਵੀ ਸਨ। ਪਰ ਰਾਣਾ ਗਰੁੱਪ ਦੇ ਲੀਡਰ ਡੀ.ਈ.ਓ. ਤੇ ਢਿੱਲੋਂ ਗਰੁੱਪ ਵਿਚਕਾਰ ਇਸ ਤਰੇੜ ਨੂੰ ਬਣਾਈ ਰੱਖਣ ਲਈ ਕੋਈ ਨਾ ਕੋਈ ਜੁਗਤ ਲੜਾਉਂਦੇ ਰਹਿੰਦੇ ਮਗਰ ਸਾਡੇ ਸਕੂਲ ਦੇ ਅਧਿਆਪਕ ਇਸ ਛੜਯੰਤਰ ਵਿਚ ਸ਼ਰੀਕ ਨਹੀਂ ਸਨ ਹੁੰਦੇ।

ਇਸ ਸਕੂਲ ਵਿਚ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਕੰਮ ਵਿਚ ਅਧਿਆਪਕ ਵੀ ਮੇਰੇ ਸਹਾਈ ਹੁੰਦੇ। ਉਹਨਾਂ ਦੀ ਇੰਨੀ ਸਹਾਇਤਾ ਹੀ ਕਾਫੀ ਸੀ ਕਿ ਕਿਸੇ ਵੀ ਅਧਿਆਪਕ ਨੇ ਨਾ ਲੋਕਾਂ ਵਿਚ ਤੇ ਨਾ ਵਿਦਿਆਰਥੀਆਂ ਵਿਚ ਮੇਰੇ ਵਿਰੁੱਧ ਕੋਈ ਗੱਲ ਕੀਤੀ ਸੀ। ਜੇ ਮੇਰੇ ਪੜ੍ਹਾਉਣ ਬਾਰੇ ਕੋਈ ਪੁੱਛਦਾ ਵੀ ਤਾਂ ਅਕਸਰ ਮਾਸਟਰ ਮੇਰੇ ਨਾ ਸਿਰਫ ਹੱਕ ਵਿਚ ਬੋਲਦੇ, ਸਗੋਂ ਮੇਰੇ ਪੜ੍ਹਾਉਣ ਦੇ ਤੌਰ-ਤਰੀਕੇ ਦੀ ਬੜੀ ਵਡਿਆਈ ਕਰਦੇ। ਇਸ ਸਕੂਲ ਵਿਚ ਹਰ ਜਮਾਤ ਵਿਚੋਂ ਮੈਂ ਇਕ ਜਾਂ ਦੋ ਹੁਸ਼ਿਆਰ ਵਿਦਿਆਰਥੀਆਂ ਨੂੰ ਆਪਣੇ ਨਾਲ ਜੋੜ ਲਿਆ ਸੀ। ਬਹੁਤਾ ਸਮਾਂ ਤਾਂ ਸੁਖਾਨੰਦ ਬਸਤੀ ਵਿਚ ਰਹਿਣ ਵਾਲੇ ਰਿਫਿਊਜੀ ਲਛਮਣ ਦਾਸ ਦਾ ਮੁੰਡਾ ਹੁਕਮ ਚੰਦ ਮੇਰੇ ਕੋਲ ਰਹਿੰਦਾ। ਸਵੇਰ-ਸ਼ਾਮ ਘਰ ਆਉਂਦਾ। ਅਕਸਰ ਮੈਨੂੰ ਘਰੋਂ ਲੈ ਕੇ ਜਾਂਦਾ ਤੇ ਮੈਨੂੰ ਘਰ ਛੱਡ ਕੇ ਜਾਂਦਾ। ਉਸ ਤੋਂ ਵੱਡੀ ਉਸ ਦੀ ਭੈਣ ਸੀ ਜਮਨਾ। ਉਹ ਦਸਵੀਂ 'ਚ ਪੜ੍ਹਦੀ ਸੀ, ਉਹ ਵੀ ਸਾਡੇ ਘਰ ਆਉਂਦੀ। ਘਰ ਵਿਚ ਉਹ ਇਉਂ ਰਚ-ਮਿਚ ਗਈ ਸੀ ਜਿਵੇਂ ਘਰ ਦੀ ਹੀ ਕੁੜੀ ਹੋਵੇ। ਇਹ ਦੋਵੇਂ ਭੈਣ-ਭਰਾ ਮੈਨੂੰ ਘਰ ਵਿਚ ਪੜ੍ਹਨ ਲਿਖਣ ਦਾ ਕੰਮ ਵੀ ਦਿੰਦੇ। ਇਕ ਵਿਦਿਆਰਥੀ ਬੇਅੰਤ ਸਿੰਘ ਸੀ, ਉਹ ਵੀ ਕਲਾਸ ਵਿਚ ਮੇਰੇ ਨਾਲ ਛਾਂ ਵਾਂਗ ਰਹਿੰਦਾ। ਹਰ ਸ਼ਰਾਰਤੀ ਮੁੰਡੇ ਦੀ ਹਰਕਤ ਨੋਟ ਕਰਦਾ ਤੇ ਮੈਨੂੰ ਦੱਸ ਦਿੰਦਾ। ਉਹ ਦੋ ਸਾਲ ਮੈਥੋਂ ਪੜ੍ਹਿਆ ਸੀ, ਨੌਵੀਂ ਤੇ ਦਸਵੀਂ ਜਮਾਤ ਵਿਚ। ਇਕ ਸੀ ਮੇਰੀ ਸਾਲੀ ਸ਼ੀਲਾ ਦਾ ਮੁੰਡਾ ਪਾਲੀ, ਪੜ੍ਹਨ ਵਿਚ ਉਹ ਸਿਰੇ ਦਾ ਹੁਸ਼ਿਆਰ ਸੀ। ਉਸ ਦਾ ਅਸਲੀ ਨਾਂ ਤਾਂ ਕੁਝ ਹੋਰ ਸੀ ਪਰ ਸਾਰੇ ਉਸ ਨੂੰ ਪਾਲੀ ਕਹਿ ਕੇ ਬੁਲਾਉਂਦੇ ਸਨ। ਪਾਲੀ ਵੀ ਮੇਰੇ ਲਿਖਣ-ਪੜ੍ਹਨ ਦੇ ਕੰਮ ਵਿਚ ਮਦਦ ਕਰਦਾ। ਮੇਰੀ ਕਿਸੇ ਕਹਾਣੀ, ਕਵਿਤਾ ਜਾਂ ਗਜ਼ਲ ਦੀ ਨਕਲ ਵੀ ਕਰ ਦਿੰਦਾ। ਜਮਾਤ ਵਿਚ ਤਾਂ ਉਹ ਕਿਸੇ ਨੂੰ ਚੁਰਕਣ ਵੀ ਨਹੀਂ ਸੀ ਦਿੰਦਾ। ਇਕ ਮੁੰਡਾ ਘੜੈਲੀ ਤੋਂ ਸੀ, ਜ਼ਰਾ ਮਧਰਾ ਜਿਹਾ। ਰੰਗ ਵੀ ਉਸ ਦਾ ਸਾਂਵਲਾ ਸੀ। ਪੜ੍ਹਨ ਵਿਚ ਉਹ ਬੜਾ ਹੁਸ਼ਿਆਰ ਸੀ ਤੇ ਮੈਂ ਉਸ ਨੂੰ ਜਮਾਤ ਦਾ ਮਨੀਟਰ ਬਣਾ ਰੱਖਿਆ  ਸੀ। ਉਹ ਵੀ ਮੇਰੇ ਲਈ ਬੜਾ ਸਹਾਈ ਸਿੱਧ ਹੋਇਆ। ਸਹਾਈ ਤਾਂ ਹੋਰ ਵਿਦਿਆਰਥੀ ਵੀ ਸਿੱਧ ਹੋਏ ਹੋਣਗੇ ਪਰ ਸਭ ਦੀ ਸੂਚੀ ਦੇਣਾ ਤੇ ਉਹਨਾਂ ਦੇ ਮੇਰੇ ਪ੍ਰਤਿ ਲਗਾਓ ਦੀਆਂ ਕਹਾਣੀਆਂ ਦਾ ਬਿਰਤਾਂਤ ਪੇਸ਼ ਕਰਨਾ ਇਥੇ ਸੰਭਵ ਨਹੀਂ। ਇਸ ਗੱਲ ਨੂੰ ਜੇ ਮੈਂ ਇਹਨਾਂ ਸ਼ਬਦਾਂ ਵਿਚ ੀਂਤਮ ਕਰਾਂ ਕਿ ਜਿਹੜੀ ਜਮਾਤ ਵੀ ਮੈਨੂੰ ਪੜ੍ਹਾਉਣ ਲਈ ਮਿਲਦੀ, ਉਹਨਾਂ ਵਿਚੋਂ ਸ਼ੁਰੂ ਵਿਚ ਹੀ ਇਕ-ਦੋ ਹੁਸ਼ਿਆਰ ਤੇ ਸਾਊ ਵਿਦਿਆਰਥੀ ਮੈਂ ਦਸ-ਪੰਜ ਦਿਨ ਦੀ ਘੋਖ ਪੜਤਾਲ ਪਿੱਛੋਂ ਆਪਣੇ ਹੱਥ ਹੇਠ ਕਰ ਲੈਂਦਾ ਤੇ ਉਹਨਾਂ ਨੂੰ ਆਪਣੇ ਵਿਸ਼ਵਾਸ ਪਾਤਰ ਬਣਾ ਕੇ ਰੱਖਦਾ। ਇਹ ਇਕ ਕਿਸਮ ਦਾ ਮੇਰਾ ਸਕੂਲ ਵਿਚ ਗੁਪਤਚਰ ਵਿਭਾਗ ਜਾਂ ਇਉਂ ਕਹਿ ਲਓ ਕਿ ਸੀ.ਆਈ.ਡੀ. ਦਾ ਮਹਿਕਮਾ ਹੁੰਦਾ ਜੋ ਵਿਦਿਆਰਥੀਆਂ ਦੀਆਂ ਗਲਤ ਹਰਕਤਾਂ ਮੇਰੇ ਨੋਟਿਸ ਵਿਚ ਲਿਆਉਂਦਾ। ਵਿਦਿਆਰਥੀਆਂ ਨੂੰ ਮੇਰੀ ਇਸ ਜੁਗਤ ਦਾ ਪਤਾ ਲੱਗ ਗਿਆ ਸੀ, ਜਿਸ ਕਾਰਨ ਕੋਈ ਵੀ ਮੇਰੀ ਜਮਾਤ ਵਿਚ ਸ਼ਰਾਰਤ ਕਰਨ ਜਾਂ ਮੈਨੂੰ ਧੋਖਾ ਦੇਣ ਦੀ ਕੋਸ਼ਿਸ਼ ਨਹੀਂ ਸੀ ਕਰਦਾ। ਹੁਕਮ ਚੰਦ ਤਾਂ ਸਮਝੋ ਮੇਰੇ ਏਨਾ ਨੇੜੇ ਹੋ ਗਿਆ ਸੀ ਕਿ ਉਹ ਸਕੂਲ ਦੀ ਹਰ ਚੰਗੀ ਬੁਰੀ ਗੱਲ ਦਾ ਖਆਿਲ ਰਖਦਾ ਤੇ ਉਸ ਸਬੰਧੀ ਮੈਨੂੰ ਦਸਦਾ ਰਹਿੰਦਾ। ਇਸ ਤਰ੍ਹਾਂ ਪੂਰੀ ਤਰ੍ਹਾਂ ਨੇਤਰਹੀਣ ਹੋ ਜਾਣ ਦੇ ਬਾਵਜੂਦ ਵੀ ਸਕੂਲ ਵਿਚ ਪੜ੍ਹਾਉਣ ਵਿਚ ਕਦੇ ਮੈਨੂੰ ਕੋਈ ਮੁਸ਼ਕਲ ਨਹੀਂ ਸੀ ਆਈ। ਹੈਡ ਮਾਸਟਰ ਸਾਹਿਬ ਵੀ ਹਮੇਸ਼ਾ ਮੇਰਾ ਖਆਿਲ ਰਖਦੇ ਤੇ ਉਹਨਾਂ ਨੇ ਕਦੇ ਵੀ ਮੇਰੀ ਇੱਜ਼ਤ ਵਿਚ ਫਰਕ ਨਹੀਂ ਸੀ ਪੈਣ ਦਿੱਤਾ।

ਤਪਾ ਮੰਡੀ ਵਿਚ ਆਉਣ ਨਾਲ ਮੈਨੂੰ ਕੁਝ ਆਰਥਿਕ ਲਾਭ ਵੀ ਹੋਇਆ। ਮੈਂ ਸਰਕਾਰੀ ਨੌਕਰੀ ਦੌਰਾਨ ਕਦੇ ਵੀ ਆਪਣੇ ਸਕੂਲ ਦੇ ਵਿਦਿਆਰਥੀਆਂ ਦੀ ਟਿਊਸ਼ਨ ਨਹੀਂ ਸੀ ਕੀਤੀ ਪਰ ਗਿਆਨੀ ਕਰਨ ਵਾਲੇ ਵਿਦਿਆਰਥੀ ਮੇਰੇ ਕੋਲ ਹਰ ਸੈਸ਼ਨ ਆਉਂਦੇ ਰਹਿੰਦੇ, ਖਾਸ ਕਰਕੇ ਕੁੜੀਆਂ। ਬਾਕੀ ਸਕੂਲ ਦੇ ਕੁਝ ਅਧਿਆਪਕ ਸਕੂਲ ਦੇ ਵਿਦਿਆਰਥੀਆਂ ਦੀ ਵੀ ਟਿਊਸ਼ਨ ਕਰਦੇ ਪਰ ਮੈਂ ਕਦੇ ਇਕ ਵੀ ਸਕੂਲ ਵਿਦਿਆਰਥੀ ਨੂੰ ਟਿਊਸ਼ਨ ਨਹੀਂ ਸੀ ਪੜ੍ਹਾਈ। ਸ਼ਾਇਦ ਇਸ ਕਾਰਨ ਵੀ ਸਾਥੀ ਅਧਿਆਪਕਾਂ ਨਾਲ ਮੇਰੀ ਸਾਂਝ ਬਣੀ ਰਹੀ, ਕਿਉਂਕਿ ਟਿਊਸ਼ਨ ਦੇ ਮਾਮਲੇ ਵਿਚ ਮੈਂ ਉਹਨਾਂ ਦਾ ਸ਼ਰੀਕ ਨਹੀਂ ਸੀ। ਗਿਆਨੀ ਕਲਾਸ ਬਾਕਾਇਦਾ ਪੜ੍ਹਾਉਂਦੇ ਰਹਿਣ ਨਾਲ ਮੈਨੂੰ ਦੋ ਫਾਇਦੇ ਹੋਏ---ਇਕ ਤਾਂ ਚਾਰ ਪੈਸੇ ਆਉਣ ਨਾਲ ਹੱਥ ਖੁੱਲ੍ਹਾ ਰਹਿੰਦਾ, ਦੂਜਾ ਮੈਂ ਪੰਜਾਬੀ ਸਾਹਿਤ ਨਾਲ ਜੁੜਿਆ ਰਹਿੰਦਾ। ਇਸ ਤੋਂ ਇਲਾਵਾ ਇਕ ਹੋਰ ਫਾਇਦਾ ਵੀ ਸੀ। ਮੈਂ ਕਿਸੇ ਨਾ ਕਿਸੇ ਕੁੜੀ ਜਾਂ ਮੁੰਡੇ ਨੂੰ ਆਪਣੀ ਕਹਾਣੀ ਡਿਕਟੇਟ ਕਰਵਾਉਣ ਲਈ ਵੀ ਬੁਲਾ ਲੈਂਦਾ। ਮੇਰਾ ਇਹ ਕੰਮ ਕਰਨ ਲਈ ਉਹਨਾਂ ਵਿਦਿਆਰਥੀਆਂ ਨੇ ਕਦੇ ਮੱਥੇ ਵੱਟ ਨਹੀਂ ਸੀ ਪਾਇਆ, ਕਿਉਂਕਿ ਕਈ ਵਿਦਿਆਰਥੀਆਂ ਤੋਂ ਤਾਂ ਮੈਂ ਟਿਊਸ਼ਨ ਫੀਸ ਲੈਂਦਾ ਹੀ ਨਹੀਂ ਸੀ। ਦਸ-ਵੀਹ ਦਿਨ ਜੇ ਮਹੀਨੇ ਤੋਂ ਉਪਰ ਵੀ ਲੰਘ ਜਾਂਦੇ, ਮੈਂ ਕਿਸੇ ਤੋਂ ਪੈਸੇ ਨਹੀਂ ਸੀ ਮੰਗੇ। ਇਸ ਤਰ੍ਹਾਂ ਵਿਦਿਆਰਥੀਆਂ ਨਾਲ ਮੇਰਾ ਸਬੰਧ ਉਸ ਤਰ੍ਹਾਂ ਦੇ ਅਧਿਆਪਕਾਂ ਵਾਲਾ ਨਹੀਂ ਸੀ, ਜਿਹੜੇ ਟਿਊਸ਼ਨ ਦੇ ਮਾਮਲੇ ਵਿਚ ਬੜੇ ਕੋਰੇ ਕਰਾਰੇ ਸਨ।
ਇਸ ਸਕੂਲ ਵਿਚ ਮੈਂ ੩ਂ ਦਸੰਬਰ ੧੯੮੧ ਤੱਕ ਰਿਹਾ। ਇਥੋਂ ਹੀ ਮੈਂ ਲੈਕਚਰਾਰ ਬਣ ਕੇ ਸਰਕਾਰੀ ਕਾਲਜ ਮਾਲੇਰਕੋਟਲੇ ਗਿਆ।

ਜੇ ਹੈਡ ਮਾਸਟਰ ਸਿੰਗਲਾ ਸਾਹਿਬ ਨੇ ਮੇਰੇ ਪ੍ਰਤਿ ਏਨਾ ਮੋਹ-ਪਿਆਰ ਰੱਖਿਆ ਤਾਂ ਮੈਂ ਵੀ ਉਸ ਲਈ ਜਾਨ ਕੁਰਬਾਨ ਕਰਨ ਤੱਕ ਗਿਆ। ਇਥੇ ਇਸ ਸਬੰਧ ਵਿਚ ਇਕ ਘਟਨਾ ਦੇਣੀ ਬਹੁਤ ਜ਼ਰੂਰੀ ਹੈ। ਹੋਇਆ ਇਸ ਤਰ੍ਹਾਂ ਕਿ ੩੧ ਮਾਰਚ ਨੂੰ ਜਦ ਸਕੂਲ ਦਾ ਨਤੀਜਾ ਕੱਢਿਆ ਗਿਆ ਤਾਂ ਨੌਵੀਂ ਦੇ ਕਾਫੀ ਵਿਦਿਆਰਥੀ ਫੇਲ੍ਹ ਹੋ ਗਏ। ਜਿਹੜੇ ਮੁੰਡੇ ਫੇਲ੍ਹ ਹੋਏ ਸਨ, ਉਹ ਸੀ ਵੀ ਸਮਝੋ ਝੰਡੇ ਹੇਠਲੇ। ਆਪਣੇ ਫੇਲ੍ਹ ਹੋਣ ਦਾ ਕਾਰਨ ਉਹ ਹੈਡ ਮਾਸਟਰ ਨੂੰ ਹੀ ਸਮਝਦੇ ਸਨ। ਨਤੀਜਾ ਸੁਣਾਉਣ ਵਾਲੇ ਦਿਨ ਦੁਪਹਿਰ ਵੇਲੇ ਜਦੋਂ ਹੈਡ ਮਾਸਟਰ ਸਾਹਿਬ ਬਾਹਰ ਨਿਕਲੇ, ਉਹਨਾਂ ਵਿਚੋਂ ੨-੩ ਮੁੰਡਿਆਂ ਨੇ ਹੈਡ ਮਾਸਟਰ ਉਪਰ ਡਾਂਗਾਂ ਨਾਲ ਹਮਲਾ ਕਰ ਦਿੱਤਾ। ਹੈਡ ਮਾਸਟਰ ਦੇ ਕਾਫੀ ਸੱਟਾਂ ਵੱਜੀਆਂ। ਹੈਡ ਮਾਸਟਰ 'ਤੇ ਇਹ ਹਮਲਾ ਸਮੁੱਚੇ ਅਧਿਆਪਕ ਵਰਗ ਉਤੇ ਹੋਇਆ ਹਮਲਾ ਸੀ। ਸਾਰੇ ਸਟਾਫ ਨੇ ਵਿਦਿਆਰਥੀਆਂ ਦੀ ਗ੍ਰਿਫਤਾਰੀ ਲਈ ਜੱਦੋ-ਜਹਿਦ ਸ਼ੁਰੂ ਕਰ ਦਿੱਤੀ। ਇਸ ਘੋਲ ਵਿਚ ਮੈਂ ਸਭ ਤੋਂ ਅੱਗੇ ਸੀ। ਪੁਲਿਸ ਵਾਲੇ ਮੁੰਡਿਆਂ ਨੂੰ ਫੜ ਨਹੀਂ ਸਨ ਰਹੇ। ਉਹਨਾਂ ਮੁੰਡਿਆਂ ਵਿਚੋਂ ਇਕ ਮੁੰਡਾ ਇਕ ਪੁਲਸੀਏ ਦਾ ਪੁੱਤਰ ਸੀ। ਉਂਜ ਵੀ ਤਪਾ ਮੰਡੀ ਵਿਚ ਜਦ ਮੁਲਾਜ਼ਮਾਂ ਦਾ ਕਦੇ ਵੀ ਟਕਰਾਓ ਆਉਂਦਾ ਤਾਂ ਮੰਡੀ ਦੇ ਲਾਲੇ ਮਾਸਟਰਾਂ ਦੇ ਪੱਖ ਵਿਚ ਘੱਟ ਹੀ ਖੜ੍ਹਦੇ। ਆਮ ਭੋਲੇ-ਭਾਲੇ ਲੋਕਾਂ ਵਿਚ ਇਹ ਪ੍ਰਚਾਰ ਕੀਤਾ ਜਾਂਦਾ ਕਿ ਮਾਸਟਰ ਤਾਂ ਕਾਮਰੇਡ ਹਨ, ਮਾਸਟਰਾਂ ਦੀਆਂ ਤਨਖਾਹਾਂ ਬਹੁਤ ਹਨ, ਮਾਸਟਰ ਪੜ੍ਹਾਉਂਦੇ ਨਹੀਂ ਹਨ, ਮਾਸਟਰ ਟਿਊਸ਼ਨਾਂ ਕਰਦੇ ਹਨ ਆਦਿ ਆਦਿ।
ਜਦੋਂ ਵਿਦਿਆਰਥੀਆਂ ਨੂੰ ਪੁਲਿਸ ਨੇ ਹੱਥ ਨਾ ਪਾਇਆ ਤਾਂ ਅਸੀਂ ਇਲਾਕੇ ਦੇ ਹੋਰ ਅਧਿਆਪਕਾਂ ਨੂੰ ਸ਼ਹਿਰ ਵਿਚ ਮੁਜ਼ਾਹਰਾ ਕਰਨ ਲਈ ਸੱਦਾ ਭੇਜ ਦਿੱਤਾ। ਵੱਡੀ ਗਿਣਤੀ ਵਿਚ ਅਧਿਆਪਕ ਵਿਦਿਆਰਥੀਆਂ ਦੀ ਇਸ ਹਰਕਤ ਅਤੇ ਸਰਕਾਰ ਦੇ ਅਧਿਆਪਕ ਵਿਰੋਧੀ ਰੋਲ ਕਾਰਨ ਮੁਜ਼ਾਹਰੇ ਵਿਚ ਸ਼ਾਮਲ ਹੋਏ। ਸਾਰੇ ਸ਼ਹਿਰ ਵਿਚੋਂ ਦੀ ਇਸ ਅਣਹੋਣੀ ਵਿਰੁੱਧ ਜਲੂਸ ਕੱਢਿਆ ਗਿਆ ਤੇ ਭਰਵੀਂ ਰੈਲੀ ਕੀਤੀ ਗਈ। ਵਿਦਿਆਰਥੀਆਂ ਦੇ ਮਾਪੇ ਵਿਦਿਆਰਥੀਆਂ ਤੋਂ ਮਾਫੀ ਮੰਗਾਉਣ ਲਈ ਤਾਂ ਤਿਆਰ ਸਨ ਪਰ ਉਹਨਾਂ ਨੂੰ ਕਿਸੇ ਹੋਰ ਸੀਂਤ ਸਜ਼ਾ ਦਿਵਾਉਣ ਲਈ ਐਵੇਂ ਪੋਚਾ-ਪਾਚੀ ਵਾਲੀਆਂ ਗੱਲਾਂ ਕਰਕੇ ਹੀ ਕੰਮ ਸਾਰਨਾ ਚਾਹੁੰਦੇ ਸਨ, ਜਿਸ ਕਾਰਨ ਅਸੀਂ ਘੋਲ ਨੂੰ ਤਹਿਸੀਲ ਪੱਧਰ 'ਤੇ ਆਰੰਭਣ ਲਈ ਮਨ ਬਣਾ ਲਿਆ। ਉਸ ਸਮੇਂ ਕੋਈ ਖਾਨ ਸਾਹਿਬ ਬਰਨਾਲੇ ਏ.ਐਸ.ਪੀ. ਸੀ ਤੇ ਸੀ ਵੀ ਬੜਾ ਈਮਾਨਦਾਰ ਅਫਸਰ। ਸੁਣਿਆ ਸੀ ਕਿ ਇਹ ਏ. ਐਸ.ਪੀ. ਡਾ.ਜ਼ਾਕਿਰ ਹੁਸੈਨ ਦਾ ਰਿਸ਼ਤੇਦਾਰ ਹੈ। ਅਧਿਆਪਕਾਂ ਨੂੰ ਉਹ ਬੜੇ ਸਤਿਕਾਰ ਨਾਲ ਮਿਲਿਆ। ਮੈਂ ਉਸ ਡੈਪੂਟੇਸ਼ਨ ਵਿਚ ਸ਼ਾਮਲ ਸੀ ਪਰ ਸਾਡੇ ਬੈਠੇ ਬੈਠੇ ਹੀ ਵਿਦਿਆਰਥੀਆਂ ਦੇ ਹੱਕ ਵਿਚ ਅਕਾਲੀ ਨੇਤਾ ਕਰਤਾਰ ਸਿੰਘ ਜੋਸ਼ੀਲਾ ਆ ਗਿਆ। ਉਹਨਾਂ ਦਿਨਾਂ ਵਿਚ ਜੋਸ਼ੀਲਾ ਸਾਹਿਬ ਸੁਰਜੀਤ ਸਿੰਘ ਬਰਨਾਲੇ ਦੀ ਸੱਜੀ ਬਾਂਹ ਸਮਝੇ ਜਾਂਦੇ ਸਨ। ਪਰ ਖਾਨ ਸਾਹਿਬ ਦੀ ਦਲੇਰੀ ਦੀ ਦਾਦ ਦੇਣੀ ਬਣਦੀ ਹੈ ਕਿ ਉਹਨਾਂ ਨੇ ਜੋਸ਼ੀਲਾ ਸਾਹਿਬ ਨੂੰ ਇਸ ਤਰ੍ਹਾਂ ਕੱਚਾ ਕੀਤਾ ਕਿ ਉਹ ਮੁੜ ਗੱਲ ਕਰਨ ਜੋਗਾ ਨਹੀਂ ਸੀ ਰਿਹਾ ਪਰ ਪਤਾ ਨਹੀਂ ਕੀ ਹੋਇਆ, ਸਿੰਗਲਾ ਸਾਹਿਬ ਵਿਦਿਆਰਥੀਆਂ ਦੇ ਮਾਪਿਆਂ ਨਾਲ ਸਮਝੌਤਾ ਕਰ ਗਏ। ਸਿੰਗਲਾ ਸਾਹਿਬ ਦਾ ਭਰਾ ਪਿਆਰਾ ਲਾਲ ਐਸ.ਡੀ.ਐਮ. ਬਰਨਾਲਾ ਦਾ ਰੀਡਰ ਸੀ, ਸੰਭਵ ਹੈ ਕਿ ਉਸ ਕਾਰਨ ਹੀ ਹੈਡ ਮਾਸਟਰ ਨੂੰ ਸਮਝੌਤਾ ਕਰਨਾ ਪਿਆ ਹੋਵੇ ਪਰ ਸਾਨੂੰ ਅਧਿਆਪਕਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਸਭ ਅਧਿਆਪਕ ਸਿੰਗਲਾ ਸਾਹਿਬ ਦੀ ਪਿੱਠ 'ਤੇ ਸਨ।

...ਚਲਦਾ...