ਧ੍ਰਿਤਰਾਸ਼ਟਰ - 14 (ਸਵੈ ਜੀਵਨੀ )

ਐਸ ਤਰਸੇਮ (ਡਾ)   

Email: starsemnazria@gmail.com
Phone: +91 1675 258879
Cell: +91 95015 36644
Address: ਸੰਤ ਕਾਲੋਨੀ, ਸਟੇਡੀਅਮ ਰੋਡ
ਮਾਲੇਰਕੋਟਲਾ India 148023
ਐਸ ਤਰਸੇਮ (ਡਾ) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜੇਲ੍ਹ ਯਾਤਰਾ

ਭਾਵੇਂ ਨਕਸਲੀ ਅੰਦੋਲਨ ਦਾ ਹਥਿਆਰਬੰਦ ਜੋਸ਼ ਤਾਂ ਮੱਠਾ ਪੈ ਗਿਆ ਸੀ ਪਰ ਪੰਜਾਬ ਦੇ ਬੇਰੁਜ਼ਗਾਰ ਅਧਿਆਪਕਾਂ ਵਿਚ ਉਹਨਾਂ ਦਾ ਖਾਸਾ ਚੰਗਾ ਪ੍ਰਭਾਵ ਬਣ ਗਿਆ ਸੀ। ਨਕਸਲੀਆਂ ਦੇ ਗਰੁੱਪ ਤਾਂ ਭਾਰਤ ਪੱਧਰ ਉਤੇ ਮੋਟੇ ਤੌਰ 'ਤੇ ਤਿੰਨ ਸਨ ਪਰ ਪੰਜਾਬ ਦੇ ਅਧਿਆਪਕਾਂ ਵਿਚ ਰਾਮਪੁਰਾ ਫੂਲ ਵਾਲੇ ਯਸ਼ਪਾਲ ਅਤੇ ਵਿਦਿਆਰਥੀਆਂ ਵਿਚ ਪਿਰਥੀਪਾਲ ਸਿੰਘ ਰੰਧਾਵਾ ਦਾ ਪ੍ਰਭਾਵ ਜ਼ਿਆਦਾ ਸੀ। ਤਿੰਨਾਂ ਦੇ ਵੱਖ ਵੱਖ ਪੈਂਤੜੇ ਸਨ ਪਰ ੧੯੭੮ ਵਿਚ ਪੰਜਾਬ ਦੇ ਬੇਰੁਜ਼ਗਾਰ ਅਧਿਆਪਕਾਂ ਵਿਚ ਜਿਹੜੀ ਲਹਿਰ ਚੱਲੀ, ਉਸ ਵਿਚ ਛੇਤੀ ਕੀਤੇ ਇਹ ਪਛਾਣ ਨਹੀਂ ਸੀ ਕੀਤੀ ਜਾ ਸਕਦੀ ਕਿ ਇਹਨਾਂ ਵਿਚੋਂ ਕਿਹੜਾ ਅਧਿਆਪਕ ਕਿਸ ਧੜੇ ਨਾਲ ਹੈ। ਉਹਨਾਂ ਨੇ ਰੁਜ਼ਗਾਰ ਦੇ ਮਸਲੇ ਨੂੰ ਲੈ ਕੇ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰ ਦਿੱਤਾ। ਰਾਣਾ ਗਰੁੱਪ ਅਰਥਾਤ ਸੀ.ਪੀ.ਐਮ. ਨੇ ਵਕਤ ਦੀ ਨਬਜ਼ ਨੂੰ ਪਛਾਣਦਿਆਂ ਇਸ ਲਹਿਰ ਵਿਚ ਵੀ ਆਪਣੇ ਪੈਰ ਪਸਾਰ ਲਏ ਸਨ ਪਰ ਨਕਸਲੀਆਂ ਤੋਂ ਕੁਝ ਘੱਟ। ਇਸ ਅੰਦੋਲਨ ਵਿਚ ਢਿੱਲੋਂ ਗਰੁੱਪ ਸਭ ਤੋਂ ਪਿੱਛੇ ਸੀ। ਜਦ ਇਸ ਗਰੁੱਪ ਦੀ ਜਾਗ ਖੁੱਲ੍ਹੀ ਤਾਂ ਪੂਰਾ ਅੰਦੋਲਨ ਨਕਸਲੀਆਂ ਤੇ ਰਾਣਾ ਧੜੇ ਦੀ ਪਕੜ ਵਿਚ ਆ ਗਿਆ ਸੀ। ਆਪਣੀ ਹੋਂਦ ਨੂੰ ਬਰਕਰਾਰ ਰੱਖਣ ਲਈ ਰਣਬੀਰ ਢਿੱਲੋਂ ਨੇ ਵੀ ਇਸ ਜੇਲ੍ਹ ਭਰੋ ਅੰਦੋਲਨ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਪਰ ਸਮੱਸਿਆ ਇਹ ਸੀ ਕਿ ਢਿੱਲੋਂ ਦੀ ਛਤਰੀ ਉਤੇ ਬੇਰੁਜ਼ਗਾਰ ਕਬੂਤਰ ਕੋਈ ਕੋਈ ਸੀ। ਇਸ ਲਈ ਬੇਰੁਜ਼ਗਾਰਾਂ ਦੇ ਨਾਲ ਨਾਲ ਨੌਕਰੀ 'ਤੇ ਪੱਕੇ ਤੌਰ 'ਤੇ ਲੱਗੇ ਹੋਏ ਢਿੱਲੋਂ ਪੱਖੀਆਂ ਨੂੰ ਗ੍ਰਿਫਤਾਰੀ ਦੇਣ ਲਈ ਹੁਕਮ ਦੇ ਦਿੱਤਾ ਗਿਆ। ਗਿਆਨ ਚੰਦ ਸ਼ਰਮਾ ਉਹਨੀਂ ਦਿਨੀਂ ਸੰਗਰੂਰ ਜ਼ਿਲ੍ਹੇ ਵਿਚ ਢਿੱਲੋਂ ਗਰੁੱਪ ਦਾ ਲੀਡਰ ਸੀ। ਛੇ ਅਧਿਆਪਕ ਗ੍ਰਿਫਤਾਰੀ ਲਈ ਲਿਜਾਣ ਦਾ ਉਸ ਨੂੰ ਹੁਕਮ ਹੋਇਆ ਸੀ। ਬਰਨਾਲੇ ਤੋਂ ਸਾਧੂ ਰਾਮ ਬਾਂਸਲ ਤੇ ਰਾਮ ਮੂਰਤ ਵਰਮਾ, ਮਾਲੇਰਕੋਟਲੇ ਤੋਂ ਕ੍ਰਿਸ਼ਨ ਕੁਮਾਰ ਸ਼ਾਸਤਰੀ ਤੇ ਤਪਾ ਮੰਡੀ ਤੋਂ ਗਿਆਨੀ ਰਘਵੀਰ ਸਿੰਘ ਨੂੰ ਉਸ ਨੇ ਤਿਆਰ ਕਰ ਲਿਆ ਸੀ। ਪੰਜਵਾਂ ਉਹ ਆਪ ਸੀ, ਛੇਵਾਂ ਬੰਦਾ ਉਸ ਨੂੰ ਨਹੀਂ ਸੀ ਮਿਲ ਰਿਹਾ। ਗਿਆਨੀ ਰਘਵੀਰ ਸਿੰਘ ਦੀ ਮੇਰੇ ਨਾਲ ਦੋਸਤੀ ਹੋਣ ਕਾਰਨ ਸ਼ਰਮਾ ਜੀ ਨੂੰ ਇਸ ਕੰਮ ਲਈ ਮੇਰੇ ਕੋਲ ਆਉਣਾ ਸੌਖਾ ਹੋ ਗਿਆ। ਉਂਜ ਮੇਰੀ ਨੇਤਰਹੀਣਤਾ ਕਾਰਨ ਉਹ ਮੇਰੀ ਗ੍ਰਿਫਤਾਰੀ ਦਿਵਾਉਣਾ ਨਹੀਂ ਸਨ ਚਾਹੁੰਦੇ। ਦਫਾ ੧੪੪ ਤੋੜਨ, ਵਾਰੰਟਾਂ ਦੀਆਂ ਧਮਕੀਆਂ, ਪੁਲਿਸ ਤੇ ਧੱਕੜ ਕਿਸਮ ਦੇ ਸਿਆਸੀ ਲੀਡਰਾਂ ਨਾਲ ਮੈਂ ਪਹਿਲਾਂ ਵੀ ਕਈ ਵਾਰ ਟਕਰਾਓ ਵਿਚ ਆ ਚੁੱਕਾ ਸੀ। ਪਤਾ ਨਹੀਂ ਕਿਉਂ ਮੈਂ ਆਪਣੀਆਂ ਅੱਖਾਂ ਦੀ ਕਮਜ਼ੋਰੀ ਦੇ ਬਾਵਜੂਦ ਵੀ ਕਿਸੇ ਤੋਂ ਡਰਦਾ-ਝਿਪਦਾ ਨਹੀਂ ਸੀ। ਅਸਲ ਵਿਚ ਮੈਂ ਪੂਰੇ ਸਿਸਟਮ ਦੇ ਹੀ ਖਲਾਫ ਸੀ। ਲਾਲ ਪਾਰਟੀ, ਮੁਜਾਰਾ ਲਹਿਰ ਤੇ ਪਰਜਾ ਮੰਡਲ ਤਹਿਰੀਕ, ਆਜ਼ਾਦੀ ਤੋਂ ਪਹਿਲਾਂ ਦੇ ਅਕਾਲੀ ਅੰਦੋਲਨ ਅਤੇ ਆਜ਼ਾਦੀ ਘੋਲ ਵਿਚ ਲੜਨ ਵਾਲੇ ਯੋਧਿਆਂ ਬਾਰੇ ਮੈਂ ਬਹੁਤ ਕੁਝ ਪੜ੍ਹ ਚੁਕਿਆ ਸੀ। ਉਂਜ ਵੀ ਹਰ ਪੱਖੋਂ ਮੈਂ ਖੱਬੀ ਲਹਿਰ ਨਾਲ ਜੁੜਿਆ ਹੋਇਆ ਸੀ। ਇਸ ਲਈ ਮੈਂ ਕਿਸੇ ਘੋਲ ਵਿਚ ਸ਼ਾਮਲ ਹੋਣ ਸਮੇਂ ਕਦੇ ਵੀ ਦੁਚਿੱਤੀ ਦਾ ਸ਼ਿਕਾਰ ਨਹੀਂ ਸੀ ਹੋਇਆ। ਮੇਰੇ ਲਈ ਇਹ ਵੀ ਬੜੇ ਹੌਸਲੇ ਵਾਲੀ ਗੱਲ ਸੀ ਕਿ ਸੁਦਰਸ਼ਨਾ ਦੇਵੀ ਨੇ ਜਾਣ ਸਮੇਂ ਜਿਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ, ਉਸ ਕਾਰਨ ਮੈਨੂੰ ਗ੍ਰਿਫਤਾਰੀ ਦੇਣ ਲਈ ਹੋਰ ਵੀ ਦਲੇਰੀ ਮਿਲ ਗਈ।
ਚੰਡੀਗੜ੍ਹ ਪਹੁੰਚਣ ਪਿੱਛੋਂ ਕਾਫੀ ਸਮਾਂ ਜ਼ਿੰਦਾਬਾਦ-ਮੁਰਦਾਬਾਦ ਹੁੰਦੀ ਰਹੀ। ਜਿਸ ਆਗੂ ਦੀ ਅਗਵਾਈ ਵਿਚ ਗ੍ਰਿਫਤਾਰੀ ਦੇਣੀ ਸੀ, ਉਹ ਰਾਣਾ ਗਰੁੱਪ ਦਾ ਇਕ ਬੇਰੁਜ਼ਗਾਰ ਅਧਿਆਪਕ ਸੀ। ਉਸ ਦਾ ਨਾਂ ਸ਼ਾਇਦ ਮਲਕੀਤ ਸਿੰਘ ਸੀ। ਨਕਸਲੀ ਤੇ ਰਾਣਾ ਗਰੁੱਪ ਦੇ ਹੱਥ ਵਿਚ ਵਾਗ-ਡੋਰ ਹੋਣ ਕਾਰਨ ਗ੍ਰਿਫਤਾਰੀ ਦੇਣ ਵਾਲੇ ਜਥੇ ਦਾ ਆਗੂ ਇਹਨਾਂ ਗਰੁੱਪਾਂ ਵਿਚੋਂ ਹੀ ਕੋਈ ਅਧਿਆਪਕ ਹੁੰਦਾ। ਆੀਂਰ ਚਾਰ ਕੁ ਵਜੇ ਪੁਲਿਸ ਹਰਕਤ ਵਿਚ ਆ ਗਈ। ਸਾਥੋਂ ਕੁਝ ਦੂਰ ਇਕ ਨਕਸਲੀ ਅਧਿਆਪਕ ਨੇ ਕਿਸੇ ਥਾਣੇਦਾਰ ਦੇ ਨੱਕ ਵਿਚ ਆਪਣੀਆਂ ਉਂਗਲਾਂ ਚੜ੍ਹਾ ਦਿੱਤੀਆਂ ਤੇ ਫੇਰ ਕੀ ਸੀ, ਲਾਠੀਚਾਰਜ ਸ਼ੁਰੂ ਹੋ ਗਿਆ। ਜਿੰਨੇ ਨੇੜੇ ਤੇੜੇ ਅਧਿਆਪਕ ਗ੍ਰਿਫਤਾਰੀ ਦੇਣ ਆਏ ਸਨ ਉਹ ਨਾਅਰੇ ਲਾਉਂਦੇ ਹੋਏ ਪੁਲਿਸ ਦੀਆਂ ਲਿਆਂਦੀਆਂ ਬੱਸਾਂ ਵਿਚ ਦਗੜ ਦਗੜ ਕਰਕੇ ਚੜ੍ਹ ਗਏ। ਗਿਆਨੀ ਰਘਵੀਰ ਸਿੰਘ ਨੇ ਪਹਿਲਾਂ ਮੈਨੂੰ ਚੜ੍ਹਾਇਆ ਤੇ ਮਗਰੋਂ ਆਪ ਚੜ੍ਹਿਆ। ਮੇਰੇ ਲਈ ਤਸੱਲੀ ਵਾਲੀ ਇਕ ਹੋਰ ਗੱਲ ਇਹ ਸੀ ਕਿ ਬਠਿੰਡੇ ਵਾਲਾ ਅਧਿਆਪਕਾਂ ਦਾ ਮਹਿਬੂਬ ਨੇਤਾ ਜਗਮੋਹਣ ਕੌਸ਼ਲ ਵੀ ਸਾਡੇ ਨਾਲ ਸੀ। ਸੀ.ਪੀ.ਆਈ. ਦਾ ਪੱਕਾ ਕਾਰਡ ਹੋਲਡਰ ਬਲਬੀਰ ਸਿੰਘ ਮੰਦਰਾਂ ਵੀ ਸਾਡੇ ਨਾਲ ਹੀ ਗ੍ਰਿਫਤਾਰ ਹੋਇਆ। ਇਸ ਤਰ੍ਹਾਂ ਢਿੱਲੋਂ ਗਰੁੱਪ ਦੇ ਗਿਣਤੀ ਦੇ ਪੰਦਰਾਂ ਕੁ ਨੇਤਾ ਇਸ ਗ੍ਰਿਫਤਾਰੀ ਵਿਚ ਸ਼ਾਮਲ ਸਨ। ਸਾਡੇ ਗਰੁੱਪ ਵਿਚ ਬਹੁਤੇ ਅਧਿਆਪਕ ਸੰਗਰੂਰ, ਬਠਿੰਡਾ ਤੇ ਫਰੀਦਕੋਟ ਜ਼ਿਲ੍ਹਿਆਂ ਵਿਚੋਂ ਆਏ ਸਨ ਤੇ ਸਨ ਵੀ ਸਭ ਪੱਕੇ ਅਧਿਆਪਕ।
ਬਸ ੧੭ ਸੈਕਟਰ ਦੇ ਥਾਣੇ ਵਿਚ ਪਹੁੰਚ ਗਈ ਸੀ। ਇਸ ਥਾਣੇ ਵਿਚ ਪਹਿਲਾਂ ਵੀ ਮੈਂ ਦੋ ਵਾਰੀ ਆ ਚੁੱਕਾ ਸੀ ਪਰ ਓਦੋਂ ਗੱਲ ਇਸ ਤਰ੍ਹਾਂ ਹੋਈ ਸੀ ਕਿ ਪੁਲਿਸ ਦਫਾ ੧੪੪ ਤੋੜਨ ਵਾਲਿਆਂ ਨੂੰ ਹਿਰਾਸਤ ਵਿਚ ਲੈ ਕੇ ੧੭ ਸੈਕਟਰ ਦੇ ਥਾਣੇ ਵਿਚ ਲੈ ਜਾਂਦੀ। ਦਿਨ ਛਿਪਣ ਤੋਂ ਕੁਝ ਪਿੱਛੋਂ ਛੱਡ ਦਿੰਦੀ। ਇਕ ਵਾਰ ਟਰੱਕ 'ਚ ਬਹਾ ਕੇ ਕਿਤੇ ਬਾਹਰ ਹੀ ਉਤਾਰ ਆਈ ਸੀ। ਨੇੜੇ-ਤੇੜੇ ਕੋਈ ਪਿੰਡ ਵੀ ਨਹੀਂ ਸੀ। ਅਧਿਆਪਕ ਖੱਜਲ ਖੁਆਰ ਹੁੰਦੇ ਆੀਂਰ ਅਗਲੇ ਦਿਨ ਘਰੋ ਘਰੀ ਪਹੁੰਚ ਗਏ ਸੀ। ਪਰ ਇਸ ਵਾਰ ਤਾਂ ਪਤਾ ਸੀ ਕਿ ਇਹ ਗ੍ਰਿਫਤਾਰੀ ਫੜ ਕੇ ਦਿਨ ਛਿਪਣ ਤੋਂ ਬਾਅਦ ਛੱਡਣ ਵਾਲੀ ਨਹੀਂ ਹੈ, ਕਿਉਂਕਿ ਪਹਿਲਾਂ ਜਿੰਨੇ ਵੀ ਜਥੇ ਗ੍ਰਿਫਤਾਰ ਹੋਏ ਸਨ, ਸਭ ਨੂੰ ਸੀਖਾਂ ਪਿੱਛੇ ਕੀਤਾ ਗਿਆ ਸੀ।
ਸਾਡੀ ਗਿਣਤੀ ਦੋ ਸੌ ਦੇ ਨੇੜੇ ਤੇੜੇ ਸੀ। ਕਾਗਜ਼-ਪੱਤਰ ਤਿਆਰ ਕਰਨ 'ਤੇ ਕਾਫੀ ਸਮਾਂ ਲੱਗ ਗਿਆ ਸੀ। ਅਜੇ ਤੱਕ ਇਹ ਵੀ ਪਤਾ ਨਹੀਂ ਸੀ ਲੱਗਿਆ ਕਿ ਸਾਨੂੰ ਕਿਸ ਜੇਲ੍ਹ ਵਿਚ ਭੇਜਣਾ ਹੈ। ਕਾਗਜ਼ ਪੱਤਰ ਤਿਆਰ ਹੋਣ ਪਿੱਛੋਂ ਕਿਤੇ ਦਸ ਵਜੇ ਜਾ ਕੇ ਸਾਨੂੰ ਬਸਾਂ ਵਿਚ ਬੈਠਣ ਲਈ ਕਿਹਾ ਗਿਆ। ਇਸ ਜਥੇ ਨੂੰ ਸੰਗਰੂਰ ਜੇਲ੍ਹ ਵਿਚ ਭੇਜਣ ਦਾ ਹੁਕਮ ਮਿਲਿਆ ਸੀ, ਜਿਸ ਕਾਰਨ ਅਸੀਂ ਸੰਗਰੂਰ ਵਾਲੇਖੁਸ਼ ਸੀ। ਬਰਨਾਲੇ ਤੋਂ ਸੰਗਰੂਰ ੪ਂ ਕਿਲੋਮੀਟਰ ਸੀ, ਤਪੇ ਤੋਂ ੫ਂ-੫੫ ਅਤੇ ਮਾਲੇਰਕੋਟਲੇ ਤੋਂ ਸਿਰਫ ੩੫ ਕਿਲੋਮੀਟਰ। ਜੇਲ੍ਹ 'ਚ ਰਹਿਣ ਦੇ ਬਾਵਜੂਦ ਘਰ ਦੀ ਨੇੜਤਾ ਦਾ ਰੁਮਾਂਸ ਜਿਹਾ ਪਤਾ ਨਹੀਂ ਕਿਉਂ ਮਨ ਨੂੰ ਤਸੱਲੀ ਦੇ ਰਿਹਾ ਸੀ।
ਗ੍ਰਿਫਤਾਰੀ ਤੋਂ ਬਾਅਦ ਸ਼ਾਇਦ ਕੁਝ ਵੀ ਖਾਣ ਪੀਣ ਨੂੰ ਨਹੀਂ ਸੀ ਦਿੱਤਾ ਗਿਆ। ਚਾਹੀਦਾ ਤਾਂ ਇਹ ਸੀ ਕਿ ਚੰਡੀਗੜ੍ਹ ਤੋਂ ਹੀ ਰੋਟੀ ਖੁਆ ਕੇ ਤੋਰਿਆ ਜਾਂਦਾ, ਜਿਸ ਬਾਰੇ ਰਾਮ ਮੂਰਤ ਵਰਮਾ ਕਈ ਵਾਰ ਕਹਿ ਚੁੱਕਿਆ ਸੀ। ਪਰ ਗਿਆਨੀ ਰਘਵੀਰ ਸਿੰਘ ਦੇ ਇਹ ਕਹਿਣ 'ਤੇ *ਆਪਾਂ ਕਿਹੜਾ ਨਾਨਕੇ ਆਏ ਆਂ ਵਰਮਾ ਜੀ' ਅਸੀਂ ਸਾਰੇ ਹੱਸ ਪਏ ਸਾਂ। ਸੱਚੀ ਗੱਲ ਤਾਂ ਇਹ ਹੈ ਕਿ ਮੈਨੂੰ ਭੁੱਖ ਤਾਂ ਲੱਗੀ ਹੋਈ ਸੀ ਪਰ ਭੁਖੂੰ ਭੁਖੂੰ ਕਰਨਾ ਮੈਨੂੰ ਕੋਈ ਚੰਗਾ ਨਹੀਂ ਸੀ ਲਗਦਾ। ਇਸ ਲਈ ਮੈਂ ਚੁੱਪ ਕਰਕੇ ਬੈਠਾ ਰਿਹਾ। ਸਾਡੇ ਵਾਲੀ ਬਸ ਰਾਹ ਵਿਚ ਇਕ ਵਾਰ ਰੋਕੀ ਵੀ ਸੀ, ਹੋਰ ਵੀ ਬਸਾਂ ਰੁਕੀਆਂ ਹੋਣਗੀਆਂ ਪਰ ਸੰਗਰੂਰ ਜੇਲ੍ਹ ਦੇ ਅੰਦਰਲੇ ਦਰਵਾਜ਼ੇ ਤੱਕ ਪਹੁੰਚਣ ਪਿੱਛੋਂ ਹੀ ਇਹ ਅਹਿਸਾਸ ਹੋਇਆ ਕਿ ਅਸੀਂ ਜੇਲ੍ਹ ਵਿਚ ਆ ਗਏ ਹਾਂ। ਅੱਧੀ ਰਾਤ ਹੋ ਚੁੱਕੀ ਸੀ ਤੇ ਚੰਡੀਗੜ੍ਹ ਤੋਂ ਆਈ ਵਾਇਰਲੈ=ੱਸ ਜਾਂ ਫੋਨ ਕਾਰਨ ਜੇਲ੍ਹ ਮੈਨੁਅਲ ਅਨੁਸਾਰ ਸਾਨੂੰ ਰੋਟੀ ਖੁਆਉਣੀ ਜ਼ਰੂਰੀ ਸੀ।
ਸਿਆਲ ਦਾ ਮੌਸਮ ਸੀ। ਗ੍ਰਿਫਤਾਰੀ ਅਕਤੂਬਰ ਦੇ ਅੱਧ ਤੋਂ ਪਿੱਛੋਂ ਕਿਸੇ ਤਰੀਕ ਨੂੰ ਹੋਈ ਸੀ। ਭਾਵੇਂ ਮੈਂ ਲੋੜ ਅਨੁਸਾਰ ਕੱਪੜੇ ਲੈ ਕੇ ਆਇਆ ਸੀ ਤੇ ਇਕ ਲੋਈ ਵੀ ਮੇਰੇ ਕੋਲ ਸੀ ਪਰ ਜਰਦਾ ਖਾਣ ਵਾਲੇ ਦੋ-ਤਿੰਨ ਅਧਿਆਪਕ ਮੇਰੇ ਵਾਲੀ ਬਸ ਵਿਚ ਵੀ ਸਨ। ਜਰਦੇ ਲਾਉਣ ਤੇ ਥੁੱਕ ਦੀਆਂ ਪਿਚਕਾਰੀਆਂ ਛੱਡਣ ਕਾਰਨ ਉਹਨਾਂ ਖਿੜਕੀਆਂ ਦੇ ਸ਼ੀਸ਼ੇ ਬੰਦ ਨਾ ਕਰਨ ਦਿੱਤੇ। ਮੈਂ ਅਜਿਹੇ ਮੌਸਮ ਵਿਚ ਠੰਡੀ ਹਵਾ ਤੋਂ ਬਚ ਕੇ ਰਹਿਣਾ ਚਾਹੁੰਦਾ ਸੀ ਪਰ ਠੰਡੀ ਹਵਾ ਦੀ ਜਰਦੇ ਦੀ ਪੁੜੀ ਨਾਲ ਦੁਸ਼ਮਣੀ ਹੈ। ਇਸ ਲਈ ਗਰਮ ਖਆਿਲੀਏ ਜਰਦੇ ਦੇ ਸ਼ੌਕੀਨਾਂ ਦੀਆਂ ਬਹਿਬਤਾਂ ਕਾਰਨ ਪਹਿਲੇ ਹੀ ਦਿਨ ਉਹਨਾਂ ਨਾਲ ਠਹਿਕਾ-ਠਹਿਕੀ ਕਰਨੀ ਮੈਂ ਚੰਗੀ ਨਹੀਂ ਸੀ ਸਮਝਦਾ। ਸਿੱਟਾ ਇਹ ਨਿਕਲਿਆ ਕਿ ਠੰਡੀ ਹਵਾ ਖਿੜਕੀਆਂ ਰਾਹੀਂ ਫਰਰ-ਫਰਰ ਅੰਦਰ ਆਉਂਦੀ ਰਹੀ ਤੇ ਮੈਨੂੰ ਜ਼ੁਕਾਮ ਹੋ ਗਿਆ। ਉਹਨਾਂ ਦਿਨਾਂ ਵਿਚ ਅਕਸਰ ਠੰਡੀ ਹਵਾ ਲੱਗਣ ਨਾਲ ਮੈਨੂੰ ਜ਼ੁਕਾਮ ਹੋ ਜਾਂਦਾ ਸੀ। ਸਿਆਲ ਵਿਚ ਜ਼ੁਕਾਮ ਤੋਂ ਬਚਣ ਲਈ ਮੇਰੀ ਮਾਂ ਤੇ ਸੁਦਰਸ਼ਨਾ ਦੇਵੀ ਮੇਰੇ ਲਈ ਕੋਈ ਨਾ ਕੋਈ ਦੇਸੀ ਦਵਾਈ ਬਣਾ ਕੇ ਰੱਖਦੀਆਂ---ਖਸਖਸ ਦੀਆਂ ਪਿੰਨੀਆਂ ਜਾਂ ਸੌਂਫ, ਬਦਾਮ, ਖਸਖਸ ਤੇ ਮਿਸਰੀ ਦੀ ਫੱਕੀ। ਜ਼ੁਕਾਮ ਤੋਂ ਡਰਦੇ ਮਾਰੇ ਮੈਂ ਕਈ ਚੀਜ਼ਾਂ ਖਾਣੀਆਂ ਛੱਡ ਦਿੱਤੀਆਂ ਸਨ। ਡਾਕਟਰ ਇਸ ਬੀਮਾਰੀ ਨੂੰ ਐਲਰਜੀ ਕਹਿੰਦੇ ਸਨ ਤੇ ਇਹ ਐਲਰਜੀ ਦਾ ਜ਼ੋਰ ਸਤੰਬਰ ਤੋਂ ਸ਼ੁਰੂ ਹੋ ਕੇ ਫਰਵਰੀ ਤੱਕ ਚਲਦਾ। ਇਕ ਤਾਂ ਉਸ ਐਲਰਜੀ ਦੀ ਮਾਰ ਤੇ ਦੂਜੀ ਠੰਡੀ ਹਵਾ ਕਾਰਨ ਮੇਰੀ ਨੱਕ ਤੇ ਅੱਖਾਂ ਵਿਚੋਂ ਪਾਣੀ ਵਗਣ ਲੱਗ ਪਿਆ। ਕਈ ਵਾਰ ਤਾਂ ਚਾਰ-ਪੰਜ ਤੋਂ ਲੈ ਕੇ ਸੱਤ-ਅੱਠ ਛਿੱਕਾਂ ਇਕੱਠੀਆਂ ਆਉਂਦੀਆਂ ਤੇ ਮੈਂ ਬੌਂਦਲ ਜਿਹਾ ਜਾਂਦਾ। ਮੇਰੀਆਂ ਇਹਨਾਂ ਛਿੱਕਾਂ ਉਤੇ ਕਈ ਮਨਚਲੇ ਜੁਆਨ ਹੀ-ਹੀ ਹੂ-ਹੂ ਵੀ ਕਰਦੇ। ਮੈਨੂੰ ਅੰਦਰੋ-ਅੰਦਰੀ ਗੁੱਸਾ ਆਉਂਦਾ ਤੇ ਮੇਰੇ ਅੰਦਰ ਟਰੇਡ ਯੂਨੀਅਨ ਲਹਿਰ ਦੇ ਕਈ ਨਾਂਹ-ਪੱਖੀ ਨੁਕਤਿਆਂ ਦੀ ਝੜੀ ਜਿਹੀ ਲੱਗ ਜਾਂਦੀ। ਸੋਚਦਾ ਬਈ ਜਿਨ੍ਹਾਂ ਵਾਸਤੇ ਜੇਲ੍ਹ ਆਇਆਂ, ਉਹਨਾਂ ਨੂੰ ਇਹ ਤਮੀਜ਼ ਵੀ ਨਹੀਂ ਕਿ ਕਿਸੇ ਦੇ ਬੀਮਾਰ ਹੋ ਜਾਣ ਉਤੇ ਜੇ ਹਮਦਰਦੀ ਪ੍ਰਗਟ ਨਹੀਂ ਹੋ ਸਕਦੀ ਤਾਂ ਹਿੜ-ਹਿੜ ਵੀ ਨਹੀਂ ਕਰਨਾ ਚਾਹੀਦਾ। ਮੈਨੂੰ ਉਹਨਾਂ ਦੇ ਕਮਿਊਨਿਸਟ ਹੋਣ 'ਤੇ ਸ਼ੱਕ ਸੀ। ਹੁਣ ਜਦੋਂ ਮੈਂ ਉਹਨਾਂ ਬੇਰੁਜ਼ਗਾਰ ਅਧਿਆਪਕਾਂ ਨੂੰ ਨੌਕਰੀ 'ਤੇ ਲੱਗਿਆ ਵੇਖਦਾ ਹਾਂ ਤੇ ਉਹਨਾਂ ਵਿਚੋਂ ਬਹੁਤੇ ਉਹ ਸਭ ਗਲਤ ਕੰਮ ਕਰਦੇ ਹਨ ਜੋ ਸਮਾਜ ਵਿਰੋਧੀ ਅਨਸਰ ਕਰਿਆ ਕਰਦੇ ਹਨ ਤਾਂ ਮੈਨੂੰ ਉਸ ਸਮੇਂ ਉਹਨਾਂ ਪ੍ਰਤਿ ਆਪਣੀ ਬਣਾਈ ਸਮਝ ਠੀਕ ਲਗਦੀ ਹੈ। ਮੈਂ ਇਥੇ ਸਾਰਿਆਂ ਨੂੰ ਇਕੋ ਰੱਸੇ ਨਹੀਂ ਬੰਨ੍ਹਦਾ। ਕੁਝ ਅਧਿਆਪਕ ਅਜੇ ਵੀ ਉਵੇਂ ਖੱਬੀ ਲਹਿਰ ਨਾਲ ਵਚਨਬੱਧ ਹਨ, ਇਮਾਨਦਾਰ ਹਨ ਤੇ ਕਿਸੇ ਨਾ ਕਿਸੇ ਤਰ੍ਹਾਂ ਲੋਕ-ਪੱਖੀ ਚੇਤਨਾ ਨਾਲ ਜੁੜੇ ਹੋਏ ਹਨ। ਪਰ ਉਸ ਘੋਲ ਵਿਚ ਸ਼ਾਮਲ ਉਹ ਅਧਿਆਪਕ ਵੀ ਮੇਰੇ ਸਾਹਮਣੇ ਹਨ ਜਿਹੜੇ ਇਸ ਘੋਲ ਵਿਚੋਂ ਆਪਣੀ ਨੌਕਰੀ ਕੱਢ ਕੇ ਸ਼ੇਰ ਬਣੇ ਫਿਰਦੇ ਹਨ। ਦਸ ਦਸ ਰੁਪਏ ਸੈਂਕੜੇ 'ਤੇ ਵਿਆਜੂ ਪੈਸੇ ਦਿੰਦੇ ਹਨ, ਨਸ਼ੇ ਕਰਦੇ ਹਨ ਤੇ ਨੌਕਰੀ ਨੂੰ ਸਿਰਫ ਪੈਨਸ਼ਨ ਸਮਝਦੇ ਹਨ। ਕੰਮ ਤਾਂ ਉਹਨਾਂ ਨੇ ਕੋਈ ਹੋਰ ਤੋਰ ਰੱਖਿਆ ਹੈ।
ਹਾਂ, ਮੈਂ ਗੱਲ ਕਰ ਰਿਹਾ ਸੀ ਕਿ ਅੱਧੀ ਰਾਤ ਤੋਂ ਬਾਅਦ ਅਸੀਂ ਸੰਗਰੂਰ ਜੇਲ੍ਹ ਵਿਚ ਪਹੁੰਚਣ ਪਿੱਛੋਂ ਜੇਲ੍ਹ ਦੀ ਰੋਟੀ ਉਡੀਕ ਰਹੇ ਸੀ। ਬੈਰਕਾਂ ਵਿਚ ਸਾਡੇ ਸਮਾਉਣ ਜੋਗੀ ਜਗ੍ਹਾ ਨਹੀਂ ਸੀ। ਇਕ ਇਕ ਬੈਰਕ ਵਿਚ ਸੀਮਿੰਟ ਦੇ ਥੜ੍ਹੇ ਜਿਹੇ ਬਣਾਏ ਹੋਏ ਸਨ। ਮੁਸ਼ਕ ਮਾਰ ਰਹੇ ਕੰਬਲ, ਜਿਨ੍ਹਾਂ ਵਿਚ ਖਟਮਲ ਬਾਦਸ਼ਾਹ ਵੀ ਨਾਲ ਆ ਬਿਰਾਜੇ ਸਨ, ਉਹ ਸਾਡੇ ਉਤੇ ਲੈਣ ਅਤੇ ਹੇਠਾਂ ਵਿਛਾਉਣ ਲਈ ਆ ਰਹੇ ਸਨ। ਕਿਤੇ ਪਿਛਲੇ ਪਹਿਰ ਜਾ ਕੇ ਰੋਟੀ ਆਈ। ਪੈਰਾਂ ਨਾਲ ਗੁੰਨ੍ਹੇ ਹੋਏ ਆਟੇ ਦੀ ਛਾਬਿਆਂ ਜਿੱਡੀ-ਜਿੱਡੀ ਰੋਟੀ ਦਾ ਤਾਂ ਮੈਨੂੰ ਪਹਿਲਾਂ ਪਤਾ ਹੀ ਸੀ ਪਰ ਜਿਹੜੀ ਸਬਜ਼ੀ ਨਾਲ ਭੇਜੀ ਗਈ, ਉਸ ਤਰ੍ਹਾਂ ਦੀ ਸਬਜ਼ੀ ਦੇ ਦਰਸ਼ਨ ਪਹਿਲਾਂ ਕਦੇ ਨਹੀਂ ਸਨ ਕੀਤੇ। ਸਬਜ਼ੀ ਸੀ---ਤਰੀ ਵਾਲੀਆਂ ਭਿੰਡੀਆਂ। ਇਕ ਕੌਲੀ ਸਬਜ਼ੀ ਵਿਚ ਦੋ ਤਿਹਾਈ ਤਰੀ ਤੇ ਇਕ ਤਿਹਾਈ ਭਿੰਡੀਆਂ ਦੇ ਟੁਕੜੇ। ਭਿੰਡੀਆਂ ਦੇ ਟੁਕੜਿਆਂ ਦਾ ਲੇਸ ਇਸ ਤਰ੍ਹਾਂ ਸੀ ਜਿਵੇਂ ਬੱਚੇ ਦੇ ਮੂੰਹ 'ਚੋਂ ਲਾਲਾਂ ਡਿਗਦੀਆਂ ਹੋਣ। ਮੈਂ ਇਸ ਵਿਰੁੱਧ ਆਵਾਜ਼ ਉਠਾਈ। ਸਭ ਨੇ ਰੋਟੀ ਖਾਣੀ ਬੰਦ ਕਰ ਦਿੱਤੀ। ਸਾਡੇ ਜਥੇ ਦਾ ਆਗੂ ਵੀ ਹਰਕਤ ਵਿਚ ਆ ਗਿਆ। ਆਪਣੇ ਆਪ ਨੂੰ ਆਗੂ ਕਹਾਉਣ ਵਾਲੀ ਮੰਡੀਹਰ ਨੂੰ ਸ਼ਾਇਦ ਇਹ ਪੂਰਾ ਪਤਾ ਨਹੀਂ ਸੀ ਕਿ ਜੇਲ੍ਹ ਵਿਚ ਆ ਕੇ ਵੀ ਸਰਕਾਰੀ ਜ਼ੁਲਮ ਵਿਰੁੱਧ ਰੋਸ ਪ੍ਰਗਟਾਇਆ ਜਾ ਸਕਦਾ ਹੈ। ਨਾਅਰੇਬਾਜ਼ੀ ਸ਼ੁਰੂ ਹੋ ਗਈ। ਜੇਲ੍ਹ ਸੁਪਰਡੈਂਟ ਦੇ ਕੰਨਾਂ ਤੱਕ ਜਦੋਂ ਆਵਾਜ਼ ਪਹੁੰਚੀ, ਉਹ ਤੁਰੰਤ ਹਰਕਤ ਵਿਚ ਆਇਆ। ਮੈਨੂੰ ਗਿਆਨੀ ਗੁਰਮੁਖ ਸਿੰਘ ਦੀ ਕਹਾਣੀ ਯਾਦ ਆ ਗਈ। ਕਹਾਣੀ ਦਾ ਨਾਂ ਸੀ *ਸਭ ਅੱਛਾ'। ਜੇਲ੍ਹ ਸੁਪਰਡੈਂਟ ਦੀ ਡਿਊਟੀ ਹੈ ਕਿ ਉਹ ਆਪਣੇ ਉਪਰਲੇ ਅਫਸਰਾਂ ਨੂੰ *ਸਭ ਅੱਛਾ' ਦੀ ਰਿਪੋਰਟ ਦੇਵੇ। ਦੋ ਸੌ ਤੋਂ ਵੱਧ ਜੇਲ੍ਹ ਵਿਚ ਡੱਕੇ ਅਧਿਆਪਕ ਜੇ ਰਾਤ ਨੂੰ ਰੋਟੀ ਨਾ ਖਾਣ ਤੇ ਉਹ ਜੇਲ੍ਹ ਵਿਚ ਹੀ ਵਿਦਰੋਹ 'ਤੇ ਉ=ੱਤਰ ਆਉਣ ਤੇ ਸੁਪਰਡੈਂਟ ਭੇਜ ਬੈਠੇ *ਸਭ ਅੱਛਾ' ਦੀ ਰਿਪੋਰਟ ਤਾਂ ਜੇਲ੍ਹ ਪ੍ਰਬੰਧ ਦੀ ਢਿੱਲੀ ਚੂਲ ਦਾ ਪਤਾ ਤਾਂ ਸਰਕਾਰ ਨੂੰ ਲੱਗਣਾ ਹੀ ਹੋਇਆ ਤੇ ਲੋਕਾਂ ਦੀਆਂ ਅੱਖਾਂ ਪੂੰਝਣ ਲਈ ਸਰਕਾਰ ਨੇ ਕੁਝ ਨਾ ਕੁਝ ਤਾਂ ਕਰਨ ਵਰਗਾ ਨਾਟਕ ਰਚਨਾ ਹੀ ਹੁੰਦਾ ਹੈ। ਅਧਿਆਪਕਾਂ ਦੇ ਰੋਸ ਨੂੰ ਜੇਲ੍ਹ ਅਧਿਕਾਰੀ ਟਿਕਾਉਣ ਵਿਚ ਕਾਮਯਾਬ ਹੋ ਗਏ। ਰੋਟੀ ਤਾਂ ਲੇਟ ਹੋ ਗਈ ਪਰ ਸਬਜ਼ੀ ਬਦਲ ਕੇ ਭੇਜੀ ਗਈ। ਮੈਂ ਅੱਧੀ ਪੌਣੀ ਰੋਟੀ ਹੀ ਖਾਧੀ ਹੋਵੇਗੀ। ਲਗਦਾ ਸੀ ਜਿਵੇਂ ਹਲਕਾ ਜਿਹਾ ਬੁਖਾਰ ਵੀ ਹੋਵੇ। ਜਦੋਂ ਮੈਨੂੰ ਇਸ ਤਰ੍ਹਾਂ ਅਚਾਨਕ ਜ਼ੁਕਾਮ ਹੋ ਜਾਂਦਾ, ਮੇਰਾ ਸਰੀਰ ਵੀ ਭਖਣ ਲੱਗ ਪੈਂਦਾ। ਮੈਂ ਆਪਣੀ ਦਵਾਈ ਨਾਲ ਲੈ ਕੇ ਗਿਆ ਸੀ। ਰੋਟੀ ਪਿੱਛੋਂ ਦੋ ਵੱਖ ਵੱਖ ਤਰ੍ਹਾਂ ਦੀਆਂ ਗੋਲੀਆਂ ਪਾਣੀ ਨਾਲ ਲੈ ਲਈਆਂ। ਇਸ ਦਵਾਈ ਨਾਲ ਕੁਝ ਜ਼ੁਕਾਮ ਨੂੰ ਵੀ ਟਿਕਾ ਹੋ ਗਿਆ ਤੇ ਕੁਝ ਘੂਕੀ ਜਿਹੀ ਵੀ ਚੜ੍ਹ ਗਈ। ਦੋਵਾਂ ਗੋਲੀਆਂ ਵਿਚੋਂ ਇਕ ਗੋਲੀ ਦਾ ਸਬੰਧ ਘੂਕੀ ਨਾਲ ਸੀ। ਮੈਂ ਜੇ ਕਹਾਂ ਬਈ ਮੈਨੂੰ ਉਥੇ ਕਿਸੇ ਨੇ ਪੁੱਛਿਆ ਹੀ ਨਹੀਂ ਤਾਂ ਮੇਰਾ ਇਹ ਕਹਿਣਾ ਗਲਤ ਹੋਵੇਗਾ। ਸਭ ਨੂੰ ਮੇਰੀ ਸਿਹਤ ਬਾਰੇ ਫਿਕਰ ਸੀ। ਸਭ ਤੋਂ ਵੱਧ ਗਿਆਨੀ ਰਘਵੀਰ ਸਿੰਘ ਚਿੰਤਾਤੁਰ ਸੀ, ਫਿਰ ਗਿਆਨ ਚੰਦ ਸ਼ਰਮਾ। ਦਰਵੇਸ਼ ਸਾਧੂ ਰਾਮ ਬਾਂਸਲ ਸ਼ਰਮਾ ਜੀ ਨਾਲ ਇਸ ਗੱਲ ਉਤੇ ਬਹਿਸ ਰਿਹਾ ਸੀ ਕਿ ਤਰਸੇਮ ਨੂੰ ਆਪਾਂ ਨੂੰ ਨਾਲ ਨਹੀਂ ਸੀ ਲਿਆਉਣਾ ਚਾਹੀਦਾ। ਪਰ ਰਾਮ ਮੂਰਤ ਦੇ ਸ਼ੁਗਲ ਦੀ ਟੋਨ ਅੱਧੀ ਕੁ ਤਾਂ ਮੱਠੀ ਪੈ ਗਈ ਸੀ ਪਰ ਬਿਲਕੁਲਖਤਮ ਨਹੀਂ ਸੀ ਹੋਈ। ਮੈਨੂੰ ਉਸ ਦੀ ਇਹ ਟੋਨ ਕੋਈ ਬੁਰੀ ਵੀ ਨਹੀਂ ਸੀ ਲੱਗੀ। ਦੇਸ਼ ਭਗਤਾਂ ਦੀਆਂ ਜੇਲ੍ਹ ਯਾਤਰਾਵਾਂ ਦੀਆਂ ਔਖਿਆਈਆਂ ਤੇ ਤਸੀਹੇ ਮੇਰੇ ਜ਼ਿਹਨ ਨੂੰ ਕਾਇਮ ਰੱਖਣ ਵਿਚ ਮੇਰੀ ਮਦਦ ਕਰ ਰਹੇ ਸਨ। ਪਤਾ ਨਹੀਂ ਕਿਸ ਵੇਲੇ ਅੱਖ ਲੱਗ ਗਈ ਸੀ। ਸਵੇਰੇ ਉਠਿਆ ਤਾਂ ਮੈਂ ਕੁਝ ਠੀਕ ਸੀ।

ਸੰਗਰੂਰ ਜੇਲ੍ਹ ਵਿਚ ਲਗਭਗ ਦੋ ਮਹੀਨੇ ਰਹਿਣਾ ਪਿਆ, ਕਿਉਂਕਿ ਪੰਜਾਬ ਸਰਕਾਰ ਨਾਲ ਕੋਈ ਕੱਚਾ-ਪੱਕਾ ਸਮਝੌਤਾ ਹੋਣ ਤੋਂ ਪਿੱਛੋਂ ਹੀ ਰਿਹਾਈ ਸੰਭਵ ਹੋ ਸਕਦੀ ਸੀ ਤੇ ਸਰਕਾਰ ਨਾਲ ਗੱਲਬਾਤ ਕਰਨ ਦਾ ਕੰਮ ਨਕਸਲੀ ਲੀਡਰਸ਼ਿਪ ਦੇ ਹੱਥ ਵਿਚ ਸੀ। ਇਹ ਲੀਡਰਸ਼ਿਪ ਕਿਸੇ ਮਾਣਯੋਗ ਸਮਝੌਤੇ ਨਾਲ ਹੀ ਐਜੀਟੇਸ਼ਨ ਵਾਪਸ ਲੈਣਾ ਚਾਹੁੰਦੀ ਸੀ। ਪੰਜਾਬ, ਹੋਰਾਂ ਸੂਬਿਆਂ ਤੇ ਕੇਂਦਰ ਵਿਚ ਚੱਲੀਆਂ ਸਰਕਾਰਾਂ ਦਾ ਵਤੀਰਾ ਹੈ ਕਿ ਉਹ ਅੰਦੋਲਨਕਾਰੀਆਂ ਨੂੰ ਅਕਾ-ਥਕਾ ਕੇ ਲਹਿਰਾਂ ਨੂੰ ਲੀਹ ਤੋਂ ਲਾਹੁਣ ਲਈ ਹਰ ਹਰਬਾ ਵਰਤਦੀਆਂ ਸਨ ਤੇ ਹੁਣ ਵੀ ਉਹੀ ਹਾਲਤ ਬਣੀ ਹੋਈ ਸੀ।

ਜਿੰਨੇ ਅੰਦੋਲਨਕਾਰੀ ਸੰਗਰੂਰ ਜੇਲ੍ਹ ਵਿਚ ਪਹੁੰਚੇ ਸਨ, ਬੈਰਕਾਂ ਵਿਚ ਓਨਿਆਂ ਬੰਦਿਆਂ ਨੂੰ ਖਪਾਉਣ ਜੋਗਾ ਥਾਂ ਨਹੀਂ ਸੀ। ਗਰਮ ਖਆਿਲੀਏ ਕਾਮਰੇਡਾਂ ਨੇ ਆਪਣੀ ਮਰਜ਼ੀ ਨਾਲ ਜਾਂ ਹੋ ਸਕਦਾ ਹੈ ਸੁਪਰਡੈਂਟ ਨਾਲ ਗੱਲਬਾਤ ਕਰਕੇ ਆਪਣੇ ਲਈ ਬੈਰਕਾਂ ਅਲਾਟ ਕਰਵਾ ਲਈਆਂ ਸਨ, ਜਿਸ ਕਾਰਨ ਸਾਡੇ ਹਿੱਸੇ ਤੰਬੂ ਹੀ ਆਏ। ਅਸੀਂ ਸੰਗਰੂਰ, ਬਠਿੰਡਾ ਤੇ ਫਰੀਦਕੋਟ ਦੇ ਪੱਕੇ ਅਧਿਆਪਕ ਇਕੋ ਸੋਚ ਦੇ ਸਾਂ ਅਤੇ ਕਈਆਂ ਨੇ ਤਾਂ ਜੇਲ੍ਹਾਂ ਦਾ ਸਵਾਦ ਪਹਿਲਾਂ ਵੀ ਚੱਖਿਆ ਹੋਇਆ ਸੀ। ਇਸ ਲਈ ਸਾਡੇ ਹਿੱਸੇ ਜੋ ਤੰਬੂ ਆਏ, ਅਸੀਂ ਸੰਗਰੂਰ ਵਾਲੇ ਸਾਰੇ ਇਕੋ ਤੰਬੂ ਵਿਚ ਸੀ। ਹੇਠਾਂ ਦਰੀਆਂ ਉਤੇ ਗਦੈਲੇ ਵਿਛ ਗਏ। ਕੰਬਲਾਂ ਦੀ ਥਾਂ ਰਜਾਈਆਂ ਮਿਲ ਗਈਆਂ। ਠੰਡ ਭੱਜੀ ਆ ਰਹੀ ਸੀ। ਇਸ ਲਈ ਤੰਬੂਆਂ ਵਿਚ ਰਜਾਈਆਂ ਮਿਲਣ ਨਾਲ ਕੁਝ ਰਾਹਤ ਮਿਲ ਗਈ ਸੀ।
ਸਾਡੇ ਨਾਲ ਗ੍ਰਿਫਤਾਰ ਹੋਏ ਸਾਥੀਆਂ ਵਿਚੋਂ ਹੀ ਇਕ ਕਮੇਟੀ ਬਣ ਗਈ ਸੀ। ਇਹ ਕਮੇਟੀ ਹੀ ਜੇਲ੍ਹ ਅਧਿਕਾਰੀਆਂ ਨਾਲ ਗੱਲਬਾਤ ਕਰਦੀ। ਕਮੇਟੀ ਦਾ ਕਰਤਾ-ਧਰਤਾ ਉਹੀ ਨੌਜਵਾਨ ਮਲਕੀਤ ਸਿੰਘ ਸੀ ਜੋ ਸਾਡੇ ਜਥੇ ਦਾ ਆਗੂ ਥਾਪਿਆ ਗਿਆ ਸੀ ਤੇ ਕਮੇਟੀ ਵੀ ਸ਼ਾਇਦ ਉਸ ਨੇ ਆਪਣੀ ਮਰਜ਼ੀ ਨਾਲ ਹੀ ਬਣਾਈ ਸੀ। ਜਿਸ ਤਰ੍ਹਾਂ ਅਸੀਂ ਸਹਿਯੋਗੀ ਧਿਰ ਵਜੋਂ ਅੰਦੋਲਨ ਵਿਚ ਸ਼ਾਮਲ ਹੋਏ ਸੀ, ਉਸ ਤਰ੍ਹਾਂ ਹੀ ਜੇਲ੍ਹ ਵਿਚ ਸਾਡੀ ਵੁੱਕਤ ਸੀ। ਜੇਲ੍ਹ ਵਿਚ ਰਹਿ ਕੇ ਸਿਆਸੀ ਆਗੂਆਂ ਜਾਂ ਅੰਦੋਲਨਕਾਰੀਆਂ ਵਾਲੀਆਂ ਸਹੂਲਤਾਂ ਕਦੇ ਵੀ ਸਰਕਾਰਾਂ ਜਾਂ ਜੇਲ੍ਹ ਅਧਿਕਾਰੀ ਥਾਲੀ ਵਿਚ ਪਰੋਸ ਕੇ ਨਹੀਂ ਦਿੰਦੇ। ਇਸ ਲਈ ਰੈਲੀਆਂ ਤੇ ਜ਼ਿੰਦਾਬਾਦ-ਮੁਰਦਾਬਾਦ ਦੇ ਕਈ ਦਿਨਾਂ ਦੇ ਰਾਮ-ਰੌਲੇ ਪਿੱਛੋਂ ਛਤਰੀ ਵਰਗੀਆਂ ਵੱਡੀਆਂ ਵੱਡੀਆਂ ਕਿਰਕ ਵਾਲੀਆਂ ਰੋਟੀਆਂ ਤੇ ਬੇਸੁਆਦ ਘਟੀਆ ਜਿਹੀ ਦਾਲ ਸਬਜ਼ੀ ਦਾ ਸਿਲਸਿਲਾ ਬੰਦ ਕਰਕੇ ਜੇਲ੍ਹ ਅਧਿਕਾਰੀਆਂ ਨੇ ਸਾਡੀ ਕਮੇਟੀ ਦੀ ਦੇਖ ਰੇਖ ਵਿਚ ਸਵੇਰ ਦੇ ਨਾਸ਼ਤੇ ਤੋਂ ਲੈ ਕੇ ਦੁਪਹਿਰ ਪਿੱਛੋਂ ਦੇ ਭੁੱਜੇ ਛੋਲਿਆਂ ਦੀ ਇਕ ਇਕ ਮੁੱਠੀ ਤੱਕ ਤੇ ਫੇਰ ਆਥਣ ਦੀ ਰੋਟੀ ਤੋਂ ਲੈ ਕੇ ਰਾਤ ਦੇ ਦੁੱਧ ਤੱਕ ਦਾ ਸਾਰਾ ਪ੍ਰਬੰਧ ਕਮੇਟੀ ਨੂੰ ਸੌਂਪ ਦਿੱਤਾ ਤੇ ਸੇਵਾ ਲਈ ਕੁਝ ਮਸ਼ੱਕਤੀ ਲਾ ਦਿੱਤੇ। ਮਸ਼ੱਕਤੀ ਵੀਖੁਸ਼ ਸਨ ਤੇ ਅੰਦੋਲਨਕਾਰੀ ਵੀ। ਕੁਝ ਦਿਨਾਂ ਪਿੱਛੋਂ ਸਾਡੇ ਵਿਚੋਂ ਕਾਫੀ ਸਾਥੀਆਂ ਨੂੰ ਬੀ ਕਲਾਸ ਮਿਲਣ ਕਾਰਨ ਦੁੱਧ, ਆਂਡੇ ਤੇ ਮੀਟ ਮਿਲਣ ਦਾ ਵੀ ਪ੍ਰਬੰਧ ਹੋ ਗਿਆ। ਇਹ ਬੀ ਕਲਾਸ ਵਾਲਾ ਰਾਸ਼ਨ ਅਸੀਂ ਸਾਰੇ ਰਲ ਕੇ ਹੀ ਵਰਤਦੇ ਪਰ ਇਸ ਦੇ ਬਾਵਜੂਦ ਵਿਚਾਰਧਾਰਕ ਵਖਰੇਵੇਂ ਕਾਰਨ ਅਕਸਰ ਗਰਮਾ-ਗਰਮੀ ਹੋ ਹੀ ਜਾਂਦੀ। ਦੂਜੇ ਇਹ ਕਿ ਨੌਜਵਾਨਾਂ ਵਿਚੋਂ ਕਈ ਬੀੜੀ ਸਿਗਰਟ ਤੋਂ ਲੈ ਕੇ ਜਰਦੇ ਤੱਕ ਦੇ ਸ਼ੌਕੀਨ ਸਨ ਤੇ ਇਕ ਮਿੱਤਰ ਨਸ਼ੇ ਦੀਆਂ ਗੋਲੀਆਂ ਵੀ ਖਾਂਦਾ ਸੀ, ਸੀ ਇਹ ਸਾਰੇ ਗਰਮ ਧੜੇ ਦੇ ਆਗੂ ਤੇ ਬੇ-ਰੁਜ਼ਗਾਰ ਅਧਿਆਪਕਾਂ ਵਿਚੋਂ। ਅਸੀਂ ਪੰਦਰਾਂ ਸਾਥੀ ਸੀ ਢਿੱਲੋਂ ਗਰੁੱਪ ਅਰਥਾਤ ਸੀ.ਪੀ.ਆਈ. ਦੇ, ਛੇ ਜਣੇ ਸਨ ਸੀ.ਪੀ.ਐਮ. ਦੇ, ਇਕ ਸੀ ਬੀ.ਜੇ.ਪੀ. ਦਾ ਗੁਰਦਾਸਪੁਰ ਤੋਂ ਤੇ ਇਕ ਓਮ ਪ੍ਰਕਾਸ਼ ਕਰਕਰਾ ਅਮਲੋਹ ਤੋਂ ਸੀ; ਪੱਕਾ ਗਾਂਧੀਵਾਦੀ। ਬਾਕੀ ਸਾਰੇ ਬੰਦੂਕ ਦੀ ਨਾਲੀ ਵਿਚੋਂ ਇਨਕਲਾਬ ਲਿਆਉਣ ਦੀ ਗੱਲ ਨੂੰ ਛੱਡਦੇ ਛਡਾਉਂਦੇ ੧੯੭੮ ਤੱਕ ਲੋਕ ਚੇਤਨਾ ਦੇ ਤੱਤੇ ਰਾਹ ਉਤੇ ਚੱਲਣ ਵਾਲੇ। ਸ਼ੁਰੂ ਸ਼ੁਰੂ ਵਿਚ ਅਸੀਂ ਦੂਹਰੇ ਦਬਾਓ ਹੇਠ ਜੇਲ੍ਹ ਵਿਚ ਵਿਚਰ ਰਹੇ ਸੀ---ਇਕ ਸਰਕਾਰ ਦਾ ਦਬਾਓ ਤੇ ਦੂਜਾ ਜੇਲ੍ਹ ਅੰਦਰਲੀ ਤੱਤੀ ਲੀਡਰਸ਼ਿਪ ਦਾ।

ਜਿਥੋਂ ਤੱਕ ਮੇਰੇ ਨਿੱਜ ਦਾ ਸਵਾਲ ਹੈ, ਸ਼ਾਇਦ ਮੇਰੀ ਨੇਤਰਹੀਣਤਾ ਕਾਰਨ ਸਭ ਸਾਥੀ ਮੈਨੂੰ ਬੜੇ ਸਤਿਕਾਰ ਨਾਲ ਮਿਲਦੇ। ਫਲੱਸ਼ ਤੇ ਬਾਥਰੂਮ ਜਾਣ ਤੋਂ ਲੈ ਕੇ ਸਾਰੀ ਜੇਲ੍ਹ ਵਿਚ ਇਧਰ ਓਧਰ ਜਾਣ ਤੱਕ ਸਭ ਸਾਥੀ ਮੇਰੀ ਸਹਾਇਤਾ ਲਈ ਤਿਆਰ ਹੁੰਦੇ, ਭਾਵੇਂ ਅਸਲੀ ਜ਼ਿੰਮੇਵਾਰੀ ਤਾਂ ਗਿਆਨੀ ਰਘਵੀਰ ਦੀ ਸੀ ਤੇ ਨਿਭਾਉਂਦਾ ਵੀ ਉਹੀ ਰਿਹਾ ਸੀ ਪਰ ਬਾਕੀ ਸਾਥੀਆਂ ਨੇ ਵੀ ਨੇਤਰਹੀਣਤਾ ਦੀ ਚੋਭ ਮੈਨੂੰ ਮਹਿਸੂਸ ਨਹੀਂ ਸੀ ਹੋਣ ਦਿੱਤੀ।
ਅੱਵਲੀ ਸ਼ਾਮ ਨੂੰ ਜਾਂ ਸਵੇਰੇ ਰੋਜ਼ ਰੈਲੀ ਹੁੰਦੀ, ਨਹੀਂ ਤਾਂ ਇਕ ਦਿਨ ਛੱਡ ਕੇ ਰੈਲੀ ਪੱਕੀ ਸੀ। ਬਾਹਰੋਂ ਆਉਣ ਵਾਲੇ ਸਿਆਸੀ ਤੇ ਟਰੇਡ ਯੂਨੀਅਨ ਆਗੂਆਂ ਜਾਂ ਨਾਟਕ ਮੰਡਲੀਆਂ ਅਤੇ ਕਵੀਆਂ ਦੇ ਆਉਣ ਉਤੇ ਵੀ ਇਕੱਠ ਕਰ ਲਿਆ ਜਾਂਦਾ। ਗੁਰਸ਼ਰਨ ਸਿੰਘ ਭਾਅ ਜੀ, ਸੰਤ ਰਾਮ ਉਦਾਸੀ ਤੇ ਮਹਿੰਦਰ ਪਾਲ ਭੱਠਲ ਦੇ ਆਉਣ ਉਤੇ ਨਾਟਕਾਂ ਦਾ ਵੀ ਮੰਚਨ ਹੋਇਆ ਤੇ ਲੋਕ ਗੀਤ ਗਾਇਕੀ ਦਾ ਵੀ। ਨਕਸਲੀ ਲੀਡਰਾਂ ਵਿਚੋਂ ਪੀ.ਐਸ.ਯੂ. ਦਾ ਪਿਰਥੀਪਾਲ ਸਿੰਘ ਰੰਧਾਵਾ, ਰਣਬੀਰ ਢਿੱਲੋਂ, ਬੀ.ਜੇ.ਪੀ. ਵਾਲਾ ਪੰਗੋਤਰਾ ਅਤੇ ਕਾਂਗਰਸ ਦਾ ਇਕ ਮੁਲਾਜ਼ਮ ਆਗੂ ਵੀ ਆਇਆ। ਸੀ.ਪੀ.ਆਈ. ਦਾ ਭਾਨ ਸਿੰਘ ਭੌਰਾ, ਮਾਸਟਰ ਬਾਬੂ ਸਿੰਘ ਐਮ.ਐਲ.ਏ. ਤੇ ਕਮਿਊਨਿਸਟਾਂ ਦੀ ਕੱਦਾਵਰ ਸ਼ੀਂਸੀਅਤ ਸੱਤਪਾਲ ਡਾਂਗ ਵੀ ਪਹੁੰਚੇ। ਜਿੰਨਾ ਪ੍ਰਭਾਵਤ ਭਾਅ ਜੀ ਗੁਰਸ਼ਰਨ ਸਿੰਘ ਨੇ ਕੀਤਾ, ਬੌਧਿਕ ਪੱਧਰ ਉਤੇ ਉਸ ਤੋਂ ਵੱਧ ਪ੍ਰਭਾਵਸ਼ਾਲੀ ਭਾਸ਼ਨ ਕਾਮਰੇਡ ਡਾਂਗ ਨੇ ਦਿੱਤਾ। ਪਰ ਜੇਲ੍ਹ ਵਿਚ ਨੌਜਵਾਨ ਸਾਥੀ ਦੁੱਧ ਦੇ ਉਬਾਲ ਵਾਂਗੂੰ ਵਕਤੀ ਤੌਰ 'ਤੇ ਜੋਸ਼ ਵਿਚ ਆ ਜਾਂਦੇ ਅਤੇ ਪਿੱਛੋਂ ਜਦੋਂ ਸਾਡੇ ਨਾਲ ਗੱਲਾਂ ਕਰਦੇ, ਉਹਨਾਂ ਦੇ ਹਰ ਸ਼ਬਦ ਵਿਚ ਉਦਾਸੀ ਝਲਕਦੀ। ਇਕ ਤਾਂ ਬੁਲਾਰਾ ਹੋਣ ਕਾਰਨ ਤੇ ਦੂਜਾ ਲੇਖਕ ਹੋਣ ਕਾਰਨ ਸਾਰੇ ਸਾਥੀਆਂ ਵਿਚ ਢਿੱਲੋਂ ਗਰੁੱਪ ਨਾਲ ਸਬੰਧਤ ਹੋਣ ਦੇ ਬਾਵਜੂਦ ਮੇਰਾ ਵਾਹਵਾ ਮਾਣ ਸਤਿਕਾਰ ਬਣ ਗਿਆ ਸੀ। ਮੇਰੇ ਇਮਤਿਹਾਨ ਦਾ ਦੌਰ ਤਾਂ ਰੈਲੀਆਂ ਦੇ ਪਹਿਲੇ ਇਕ ਦੋ ਭਾਸ਼ਨਾਂ ਵਿਚਖਤਮ ਹੋ ਗਿਆ ਸੀ। ਹੁਣ ਸਿਧਾਂਤਕ ਬਹਿਸਾਂ ਵਿਚ ਵੀ ਸਪੱਸ਼ਟੀਕਰਨ ਲਈ ਹਰ ਧੜੇ ਦੇ ਸਾਥੀ ਮੇਰੇ ਕੋਲ ਹੀ ਆਉਂਦੇ। ਸਾਡੇ ਆਪਣੇ ਧੜੇ ਦੇ ਕਿਸੇ ਸਾਥੀ ਦੇ ਪਾਏ ਹੋਏ ਉਲਝਾਉ ਨੂੰ ਮੈਂ ਆਪਣੀ ਤੁੱਛ ਜਿਹੀ ਬੁੱਧੀ ਅਨੁਸਾਰ ਹੱਲ ਕਰਦਾ। ਉਦੋਂ ਕਦੇ ਵੀ ਮੈਂ ਇਹ ਨਹੀਂ ਸੀ ਸੋਚਿਆ ਕਿ ਮੈਂ ਕਿਸ ਧੜੇ ਨਾਲ ਹਾਂ। ਮੈਂ ਤਾਂ ਮਾਰਕਸਵਾਦ-ਲੈਨਿਨਵਾਦ ਦੇ ਸੀਮਤ ਜਿਹੇ ਗਿਆਨ ਆਸਰੇ ਗੁੰਝਲ ਖੋਲ੍ਹਣ ਦੀ ਕੋਸ਼ਿਸ਼ ਕਰਦਾ ਤੇ ਅਕਸਰ ਉਹ ਖੁੱਲ੍ਹ ਵੀ ਜਾਂਦੀ। ਮੈਨੂੰ ਲਗਦਾ ਹੈ ਕਿ ਅਪਾਰ ਗਿਆਨ ਦੀ ਥਾਂ ਪੰਜਾਬੀ ਭਾਸ਼ਾ ਉਤੇ ਪਕੜ ਮੇਰੇ ਕੰਮ ਵਿਚ ਜ਼ਿਆਦਾ ਸਹਾਈ ਹੁੰਦੀ ਹੋਵੇਗੀ। ਰੈਲੀਆਂ ਵਿਚ ਗਜ਼ਲਾਂ ਤੇ ਕਵਿਤਾ ਦੇ ਸੁਣਾਉਣ ਦੇ ਢੰਗ ਅਤੇ ਜਲਸਿਆਂ ਦੀ ਕਿਸਮ ਦੇ ਭਾਸ਼ਨਾਂ ਦੇ ਅਭਿਆਸ ਕਾਰਨ ਹੀ ਮੇਰਾ ਸਾਥੀਆਂ ਵਿਚ ਵਾਹਵਾ ਪ੍ਰਭਾਵ ਬਣ ਗਿਆ ਸੀ। ਕੁਝ ਮੰਗਾਂ ਨੂੰ ਮਨਵਾਉਣ ਲਈ ਭੁੱਖ ਹੜਤਾਲਾਂ ਦਾ ਸਹਾਰਾ ਵੀ ਲੈਣਾ ਪਿਆ ਪਰ ਗਲਤ ਮੰਗਾਂ ਨੂੰ ਮਨਵਾਉਣ ਲਈ ਤਾਂ ਜੇਲ੍ਹ ਅਧਿਕਾਰੀਆਂ ਨਾਲ ਪਿਆਰ ਨਾਲ ਹੀ ਗੱਲ ਕੀਤੀ ਜਾ ਸਕਦੀ ਸੀ। ਜੇਲ੍ਹ ਵਿਚ ਜਿਹੜਾ ਡਿਪਟੀ ਸੁਪਰਡੈਂਟ ਅਮਰੀਕ ਸਿੰਘ ਸੀ, ਉਹ ਮੇਰੀ ਵੱਡੀ ਭੈਣ ਸ਼ੀਲਾ ਦੇ ਸਹੁਰੇ ਪਿੰਡ ਸਲ੍ਹੀਣੇ (ਜੀ.ਟੀ. ਰੋਡ ਉਤੇ ਮੋਗੇ ਤੋਂ ਅੱਠ-ਨੌਂ ਕਿਲੋਮੀਟਰ ਦੂਰ) ਦਾ ਸੀ ਤੇ ਸੀ ਵੀ ਬਿਲਕੁਲ ਉਹਨਾਂ ਦਾ ਗੁਆਂਢੀ। ਮੇਰੇ ਗ੍ਰਿਫਤਾਰ ਹੋਣ ਤੋਂ ਹਫਤੇ ਪਿੱਛੋਂ ਹੀ ਸਲ੍ਹੀਣੇ ਇਹ ਗੱਲ ਪਹੁੰਚ ਗਈ ਸੀ। ਜਦੋਂ ਮੇਰੀ ਭੈਣ ਤੇ ਮੇਰਾ ਭਾਣਜਾ ਸੁਰਿੰਦਰ ਮੈਨੂੰ ਮਿਲਣ ਆਏ ਤਾਂ ਉਸ ਦਿਨ ਤੋਂ ਅਮਰੀਕ ਸਿੰਘ ਮੇਰਾ ਲੋੜ ਤੋਂ ਵੱਧ ਸਤਿਕਾਰ ਕਰਨ ਲੱਗ ਪਿਆ ਸੀ।
ਬੀੜੀ ਸਿਗਰਟ ਤਾਂ ਕਿਵੇਂ ਨਾ ਕਿਵੇਂ ਜੇਲ੍ਹ ਵਿਚ ਆ ਹੀ ਜਾਂਦੀ ਸੀ ਤੇ ਜਰਦਾ ਵੀ। ਇਕ ਸਾਥੀ ਜਿਹੜਾ ਨਸ਼ੇ ਦੀਆਂ ਗੋਲੀਆਂ ਖਾਣ ਦਾ ਆਦੀ ਸੀ, ਵੱਡੀ ਸਮੱਸਿਆ ਉਸ ਦੀ ਸੀ। ਇਕ ਦਿਨ ਉਸ ਦੀ ਪਤਨੀ ਮੁਲਾਕਾਤ ਲਈ ਆਈ ਤੇ ਉਸ ਨੂੰ ਆਪਣੇ ਪਤੀ ਦੀ ਸਮੱਸਿਆ ਦਾ ਪਤਾ ਸੀ। ਉਹ ਕੱਪੜਿਆਂ ਵਿਚ ਗੋਲੀਆਂ ਦੇ ਕਈ ਪੱਤੇ ਲਪੇਟ ਕੇ ਲੈ ਆਈ। ਡਿਉਢੀ ਵਿਚ ਤਲਾਸ਼ੀ ਸਮੇਂ ਹੀ ਗੋਲੀਆਂ ਫੜੀਆਂ ਗਈਆਂ। ਦੋ ਤਿੰਨ ਨਕਸਲੀ ਸਾਥੀ ਮੇਰੇ ਕੋਲ ਭੱਜੇ ਆਏ ਤੇ ਕਿਹਾ ਕਿ ਡਿਪਟੀ ਸੁਪਰਡੈਂਟ ਨੂੰ ਕਹਿ ਕੇ ਗੋਲੀਆਂ ਦਿਵਾ ਦਿਓ, ਕਿਉਂਕਿ ਇਸ ਦਵਾਈ ਬਿਨਾਂ ਸਾਥੀ ਨੂੰ ਸਰਦਾ ਨਹੀਂ ਪਰ ਮੈਨੂੰ ਉਹਨਾਂ ਦੀ ਇਸ ਗੱਲ ਨੇ ਕਾਇਲ ਨਹੀਂ ਸੀ ਕੀਤਾ। ਫੇਰ ਵੀ ਆਪਣੇ ਮੂੰਹ ਮੁਲਾਹਜੇ ਲਈ ਮੈਂ ਉਹਨਾਂ ਨਾਲ ਚਲਾ ਗਿਆ। ਗੋਲੀਆਂ ਨਾ ਮਿਲਣੀਆਂ ਸਨ ਤੇ ਨਾ ਮਿਲੀਆਂ। ਬੱਸ ਇਹ ਫਾਇਦਾ ਹੋ ਗਿਆ ਕਿ ਸਾਥੀ ਦੀ ਪਤਨੀ ਤੇ ਸਾਥੀ ਜੇਲ੍ਹ ਅਧਿਕਾਰੀਆਂ ਦੀ ਕਰੋਪੀ ਤੋਂ ਬਚ ਗਏ ਅਤੇ ਮੇਰੀ ਬੇਨਤੀ ਕਾਰਨ ਮੀਆਂ-ਬੀਵੀ ਦੀ ਮੁਲਾਕਾਤ ਵੀ ਹੋ ਗਈ।
ਮੈਨੂੰ ਇਹ ਘਟਨਾ ਕੁਝ ਦਿਨਾਂ ਬਾਅਦ ਬਹੁਤ ਹੀ ਮਹੱਤਵਪੂਰਨ ਲੱਗੀ ਜਦੋਂ ਕਿਸੇ ਕੈਦੀ ਦੀ ਅਫੀਮ ਲਿਆਉਣ ਬਦਲੇ ਜੇਲ੍ਹ ਦੇ ਇਕ ਸਵੀਪਰ ਦੀ ਹੌਲਦਾਰ ਬੇਰਹਿਮੀ ਨਾਲ ਕੁਟਾਈ ਕਰ ਰਿਹਾ ਸੀ। ਇਸ ਘਟਨਾ ਨੂੰ ਵੇਖਣ ਲਈ ਸਾਡੇ ਵਿਚੋਂ ਕਈ ਸਾਥੀ ਗੋਲ ਚੱਕਰ ਦਾ ਕਿਸੇ ਨਾ ਕਿਸੇ ਬਹਾਨੇ ਗੇੜਾ ਲਾ ਆਏ ਸਨ। ਸ਼ਾਇਦ ਗੋਲੀਆਂ ਵਾਲਾ ਉਹ ਸਾਥੀ ਤੇ ਉਸ ਦੇ ਨਾਲ ਦੇ ਸਾਥੀ ਵੀ ਸ਼ਾਮ ਨੂੰ ਮੇਰੇ ਕੋਲ ਆਏ ਸਨ, ਜਿਵੇਂ ਉਸ ਘਟਨਾ ਵਿਚ ਮੇਰੀ ਭੂਮਿਕਾ ਪ੍ਰਤਿ ਉਹ ਕਿਸੇ ਨਾ ਕਿਸੇ ਤਰ੍ਹਾਂ ਧੰਨਵਾਦ ਕਰਨਾ ਚਾਹੁੰਦੇ ਹੋਣ।

ਅਸੀਂ ਜ਼ਿਲ੍ਹਾ ਸੰਗਰੂਰ ਦੇ ਹੋਣ ਕਾਰਨ ਸਭ ਤੋਂ ਵੱਧ ਮੁਲਾਕਾਤੀ ਸਾਡੇ ਕੋਲ ਆਉਂਦੇ। ਮੁਲਾਕਾਤੀਆਂ ਵਿਚ ਅਧਿਆਪਕ ਸਾਥੀ, ਸਿਆਸੀ ਆਗੂ ਅਤੇ ਆਪਣੇ ਰਿਸ਼ਤੇਦਾਰ ਹੁੰਦੇ। ਉਦੋਂ ਮੇਰਾ ਵੱਡਾ ਬੇਟਾ ਕ੍ਰਾਂਤੀ ਨੌਂ ਸਾਲ ਦਾ ਸੀ ਤੇ ਛੋਟਾ ਬੌਬੀ ਸੱਤ ਸਾਲ ਦਾ। ਜਦੋਂ ਮੇਰੀ ਪਤਨੀ ਮੁਲਾਕਾਤ ਲਈ ਆਉਂਦੀ, ਦੋਵੇਂ ਬੱਚੇ ਵੀ ਨਾਲ ਆਉਂਦੇ। ਸੁਦਰਸ਼ਨਾ ਦੇਵੀ ਦੇ ਨਾਲ ਬਰਨਾਲੇ ਤੋਂ ਉਸ ਦਾ ਕੋਈ ਨਾ ਕੋਈ ਭਰਾ ਜ਼ਰੂਰ ਹੁੰਦਾ ਜਾਂ ਗਿਆਨੀ ਰਘਵੀਰ ਸਿੰਘ ਦੀ ਪਤਨੀ ਦਯਾਵੰਤੀ। ਪਤਾ ਨਹੀਂ ਕਿਵੇਂ ਪ੍ਰੋਗਰਾਮ ਬਣਦਾ, ਕ੍ਰਿਸ਼ਨ ਸ਼ਾਸਤਰੀ ਦੀ ਪਤਨੀ ਰਾਮ ਮੂਰਤੀ ਵੀ ਨਾਲ ਪਹੁੰਚ ਜਾਂਦੀ। ਜਦੋਂ ਉਹ ਆਉਂਦੇ, ਉਹ ਫਲ ਵੀ ਲਿਆਉਂਦੇ ਤੇ ਘਰ ਦੀ ਰੋਟੀ ਵੀ। ਰਾਮ ਮੂਰਤੀ ਕੜ੍ਹੀ ਚੌਲ ਬਣਾ ਕੇ ਲਿਆਉਂਦੀ। ਸਾਨੂੰ ਤਾਂ ਖਾਣ ਨੂੰ ਥੋੜ੍ਹਾ ਬਹੁਤਾ ਹੀ ਮਿਲਦਾ। ਅਸੀਂ ਦੋਵਾਂ ਟੈਂਟਾਂ ਵਿਚ ਆਇਆ ਸਮਾਨ ਭੋਗ ਵਾਂਗ ਵਰਤਾ ਦਿੰਦੇ। ਕਈ ਵਾਰ ਕੋਈ ਬੈਰਕਾਂ ਵਾਲਾ ਸਾਥੀ ਵੀ ਨਾਲ ਆ ਜਾਂਦਾ। ਜਿਸ ਦਿਨ ਗਿਆਨੀ ਰਘਵੀਰ ਸਿੰਘ, ਕ੍ਰਿਸ਼ਨ ਸ਼ਾਸਤਰੀ ਤੇ ਮੇਰੇ ਪਰਿਵਾਰ ਆਉਂਦੇ, ਦਿਨ ਵਿਆਹ ਵਰਗਾ ਲੰਘਦਾ। ਸਾਡੀ ਮੁਲਾਕਾਤ ਡਿਉਢੀ ਵਿਚ ਨਹੀਂ ਸੀ ਹੁੰਦੀ, ਉਹ ਧੁਰ ਸਾਡੇ ਟੈਂਟ ਤੱਕ ਪਹੁੰਚ ਜਾਂਦੇ। ਮੇਰੇ ਬੱਚਿਆਂ ਲਈ ਜੇਲ੍ਹ ਦੀਆਂ ਰੋਟੀਆਂ ਖਾਣਾ ਵੀ ਪਿਕਨਿਕ ਮਨਾਉਣ ਵਰਗਾ ਲਗਦਾ। ਇਕ ਦੋ ਵਾਰ ਰਾਮ ਮੂਰਤ ਦੀ ਪਤਨੀ ਵੀ ਆਈ ਸੀ ਤੇ ਗਿਆਨ ਚੰਦ ਸ਼ਰਮਾ ਦੀ ਪਤਨੀ ਵੀ। ਮੈਨੂੰ ਅੰਦਰੋ-ਅੰਦਰੀ ਬੜਾ ਗੁੱਸਾ ਸੀ ਕਿ ਮਾਲੇਰਕੋਟਲੇ ਤੋਂ ਮੇਰੀ ਭੈਣ ਜਾਂ ਮੇਰਾ ਭਾਣਜਾ ਕੋਈ ਵੀ ਮਿਲਣ ਨਹੀਂ ਸੀ ਆਇਆ। ਤਪੇ ਤੋਂ ਨਾ ਮੇਰਾ ਭਰਾ ਆਇਆ ਤੇ ਨਾ ਉਸ ਦੇ ਟੱਬਰ ਵਿਚੋਂ ਕੋਈ ਹੋਰ। ਸ਼ਾਇਦ ਸਭ ਮੇਰੀ ਗ੍ਰਿਫਤਾਰੀ ਦੇ ਵਿਰੁੱਧ ਸਨ। ਮੇਰਾ ਭਰਾ ਤਾਂ ਸ਼ਾਇਦ ਇਸ ਲਈ ਵੀ ਨਾ ਆਇਆ ਹੋਵੇ ਕਿ ਪ੍ਰਾਈਵੇਟ ਸਕੂਲ ਅਧਿਆਪਕਾਂ ਦੇ ਅੰਦੋਲਨ ਸਮੇਂ ਅੰਬਾਲੇ ਜੇਲ੍ਹ ਵਿਚ ਮੈਂ ਉਸ ਨਾਲ ਮੁਲਾਕਾਤ ਲਈ ਨਹੀਂ ਸੀ ਗਿਆ। ਮੈਂ ਉਹਨਾਂ ਦਿਨਾਂ ਵਿਚ ਹਾਈ ਸਕੂਲ ਧੌਲੇ ਵਿਚ ਸੀ ਅਤੇ ਦੋ ਵਾਰ ਆ ਕੇ ਘਰ ਦਾ ਸਾਰਾ ਰਾਸ਼ਨ ਆਪਣੀ ਭਾਬੀ ਨੂੰ ਲੈ ਕੇ ਦੇ ਗਿਆ ਸੀ। ਥੋੜ੍ਹੀ ਤਨਖਾਹ ਵਿਚੋਂ ਇਕ ਮਹੀਨੇ ਦਾ ਰਾਸ਼ਨ ਲੈ ਕੇ ਆਪਣੇ ਭਰਾ ਦੇ ਪਰਿਵਾਰ ਨੂੰ ਦੇਣਾ, ਮੇਰਾ ਉਹਨਾਂ ਪ੍ਰਤਿ ਸਤਿਕਾਰ ਤੇ ਸਦਭਾਵਨਾ ਦਾ ਸਬੂਤ ਹੀ ਤਾਂ ਸੀ। ਜਦੋਂ ਭਰਾ ਰਿਹਾਅ ਹੋ ਕੇ ਆਇਆ, ਉਦੋਂ ਮੈਂ ਉਸ ਕੋਲ ਰਾਸ਼ਨ ਦੇ ਕੇ ਜਾਣ ਦੀ ਗੱਲ ਹੀ ਨਹੀਂ ਸੀ ਕੀਤੀ। ਸ਼ਾਇਦ ਭਾਬੀ ਨੇ ਵੀ ਓਹਲਾ ਰੱਖ ਲਿਆ ਹੋਵੇ। ਇਸ ਲਈ ਸੰਗਰੂਰ ਜੇਲ੍ਹ ਵਿਚ ਮੇਰੀ ਮੁਲਾਕਾਤ ਲਈ ਨਾ ਆਉਣ ਦਾ ਸਬੱਬ ਮੇਰਾ ਅੰਬਾਲੇ ਜੇਲ੍ਹ ਵਿਚ ਨਾ ਜਾਣਾ ਹੀ ਹੋ ਸਕਦਾ ਹੈ। ਚਲੋ ਇਹ ਤਾਂ ਛੋਟੀ ਗੱਲ ਹੈ। ਰਿਸ਼ਤੇ-ਨਾਤੇ ਸਭ ਲੈਣ ਦੇਣ ਨਾਲ ਜੁੜੇ ਹੋਏ ਹਨ। ਸਭ ਗਰਜਾਂ ਨਾਲ ਬੱਝੇ ਹੋਏ ਹਨ। ਪਰ ਦੁੱਖ ਦੀ ਗੱਲ ਤਾਂ ਇਹ ਸੀ ਕਿ ਮੇਰੀ ਪਤਨੀ ਦੇ ਬਹੁਤ ਬੀਮਾਰ ਹੋ ਜਾਣ ਦੇ ਬਾਵਜੂਦ ਵੀ ਮੇਰੇ ਭਰਾ ਦੇ ਘਰੋਂ ਕਿਸੇ ਦਾ ਦਵਾਈ ਬੂਟੀ ਦਿਵਾਉਣਾ ਤਾਂ ਇਕ ਪਾਸੇ ਰਿਹਾ, ਦੋ ਮਹੀਨੇ ਕਿਸੇ ਨੇ ਉਸ ਗਲੀ ਵੱਲ ਮੂੰਹ ਹੀ ਨਹੀਂ ਸੀ ਕੀਤਾ। ਵਿਚਾਰਾ ਰਮੇਸ਼ਰ ਦਾਸ ਆ ਕੇ ਪੁੱਛ-ਗਿੱਛ ਕਰ ਜਾਂਦਾ ਜਾਂ ਬਾਬੂ ਪ੍ਰਸ਼ੋਤਮ ਦਾਸ।

ਇਕ ਦਿਨ ਮੈਂ ਅਮਰੀਕ ਸਿੰਘ ਨੂੰ ਚੱਕੀਆਂ, ਫਾਂਸੀ ਵਾਲੀਆਂ ਕੋਠੜੀਆਂ ਤੇ ਫਾਂਸੀ ਵਾਲਾ ਤੀਂਤਾ ਦੇਖਣ ਦੀ ਇੱਛਾ ਪ੍ਰਗਟ ਕੀਤੀ। ਇਹ ਇੱਛਾ ਹੋਰ ਸਾਥੀਆਂ ਦੀ ਵੀ ਸੀ। ਜਦੋਂ ਮੇਰੇ ਵਰਗੇ ਬੰਦੇ ਨੂੰ ਜੋ ਦੇਖ ਨਹੀਂ ਸਕਦਾ, ਉਹਨਾਂ ਚੱਕੀਆਂ ਦੀ ਹੁੰਮਸ ਤੇ ਬਦਬੂ ਪ੍ਰੇਸ਼ਾਨ ਕਰ ਸਕਦੀ ਹੈ ਤਾਂ ਨੇਤਰਵਾਨ ਦਰਸ਼ਕਾਂ ਦਾ ਕੀ ਹਾਲ ਹੋਊ? ਫਾਂਸੀ ਵਾਲਾ ਤੀਂਤਾ ਤੇ ਫਾਂਸੀ ਚੜ੍ਹਾਉਣ ਦੀ ਪ੍ਰਕਿਰਿਆ ਦੀ ਕਹਾਣੀ ਸੁਣ ਕੇ ਕੋਈ ਸਾਥੀ ਡਰਿਆ ਨਹੀਂ ਸੀ। ਆਜ਼ਾਦੀ ਅੰਦੋਲਨ ਸਮੇਂ ਫਾਂਸੀ ਚੜ੍ਹੇ ਸ਼ਹੀਦਾਂ ਦੀਆਂ ਕਹਾਣੀਆਂ ਉਥੇ ਜਾਣ ਸਮੇਂ ਤੇ ਉਥੋਂ ਆਉਣ ਸਮੇਂ ਸਭ ਇਕ ਦੂਜੇ ਤੋਂ ਅੱਗੇ ਹੋ ਹੋ ਕੇ ਸੁਣਾ ਰਹੇ ਸਨ।

ਸਿਆਸੀ ਕੈਦੀਆਂ ਤੇ ਅੰਦੋਲਨਕਾਰੀਆਂ ਤੇ ਤਰ੍ਹਾਂ ਤਰ੍ਹਾਂ ਦੇ ਜਰਾਇਮ ਪੇਸ਼ਾ ਕੈਦੀਆਂ ਦੀ ਜ਼ਿੰਦਗੀ ਵਿਚ ਜਿੰਨਾ ਫਰਕ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਸੀ, ਹੁਣ ਉਸ ਤੋਂ ਵੀ ਕਿਤੇ ਵੱਧ ਸੀ। ਉਦੋਂ ਸਿਆਸੀ ਕੈਦੀ ਤੇ ਅੰਦੋਲਨਕਾਰੀਆਂ ਨੂੰ ਕਈ ਵਾਰ ਤਸੀਹੇ ਵੀ ਦਿੱਤੇ ਜਾਂਦੇ ਤੇ ਮਸ਼ੱਕਤ ਵੀ ਕਰਵਾਈ ਜਾਂਦੀ। ਇੀਂਲਾਕੀ ਕੈਦੀਆਂ ਦੀ ਤਾਂ ਜ਼ਿੰਦਗੀ ਹੁੰਦੀ ਹੀ ਨਰਕ ਤੋਂ ਭੈੜੀ ਸੀ। ਪਰ ਹੁਣ ਸਾਡੇ ਵਰਗੇ ਅੰਦੋਲਨਕਾਰੀਆਂ ਨੂੰ ਤਸੀਹੇ ਤਾਂ ਇਕ ਪਾਸੇ, ਕੋਈ ਓਏ-ਤੋਏ ਵੀ ਨਹੀਂ ਸੀ ਕਹਿ ਸਕਦਾ। ਪਰ ਇਸ ਦੇ ਬਾਵਜੂਦ ਨਵੇਂ ਮੁੰਡਿਆਂ ਨੂੰ ਮਹੀਨੇ ਕੁ ਪਿੱਛੋਂ ਤਾਂ ਸੱਚਮੁੱਚ ਅੱਚਵੀ ਲੱਗ ਗਈ ਸੀ। ਮਿੱਠੇ ਸੁਭਾਅ ਵਾਲਾ ਸਾਧੂ ਰਾਮ ਬਾਂਸਲ ਤੇ ਵੱਡੇ ਹੌਸਲੇ ਵਾਲਾ ਜਗਮੋਹਣ ਕੌਸ਼ਲ ਆਪਣੇ ਆਪਣੇ ਢੰਗ ਨਾਲ ਨੌਜਵਾਨਾਂ ਦਾ ਦਿਲ ਧਰਾਉਂਦੇ ਪਰ ਗਿਆਨੀ ਰਘਵੀਰ ਸਿੰਘ ਇਸ ਗੰਭੀਰਤਾ ਨੂੰ ਐਸੀ ਤੋੜਦਾ ਕਿ ਅੱਚਵੀ ਭਰੇ ਨੌਜਵਾਨ ਵਿਚਾਰੇ ਨਾ ਹੱਸ ਸਕਦੇ, ਨਾ ਰੋ ਸਕਦੇ। ਕਈਆਂ ਲਈ ਤਾਂ ਇਕ ਇਕ ਦਿਨ ਵੀ ਪਹਾੜ ਵਰਗਾ ਸੀ ਪਰ ਜਿੰਨ੍ਹਾਂ ਨੇ *ਠੀ.ਆ ਢਰਚ ਝਗ। ਭ;.ਦ' ਵਰਗਾ ਮਰਾਠੀ ਨਾਵਲ ਪੜ੍ਹਿਆ ਹੋਇਆ ਸੀ, ਉਹ ਨਾਵਲ ਦੀ ਕਹਾਣੀ ਵਿਚੋਂ ਦਿਲ ਧਰਾਉਣ ਵਾਲੇ ਕੁਝ ਅੰਸ਼ ਸੁਣਾਉਂਦੇ। ਇਹ ਤਾਂ ਪਤਾ ਨਹੀਂ, ਇਹ ਸੁਣ ਕੇ ਉਹਨਾਂ ਦਾ ਮਨ ਟਿਕਦਾ ਜਾਂ ਨਹੀਂ, ਮੈਨੂੰ ਇਕ ਗੱਲ ਦਾ ਬੜੀ ਸ਼ਿੱਦਤ ਨਾਲ ਅਹਿਸਾਸ ਹੋਇਆ ਕਿ ਜੇਲ੍ਹ ਵਿਚ ਜੇ ਕੋਈ ਤਕਲੀਫ ਨਾ ਵੀ ਹੋਵੇ ਤਾਂ ਵੀ ਇਕਲਾਪਾ ਝੱਲਣਾ ਹਰ ਬੰਦੇ ਦੇ ਵਸ ਦੀ ਗੱਲ ਨਹੀਂ।

ਦੋ ਵਾਰ ਤਾਂ ਅਸੀਂ ਚੰਡੀਗੜ੍ਹ ਪੇਸ਼ੀ ਵੀ ਭੁਗਤ ਆਏ ਸੀ। ਪਰ ਅੰਦੋਲਨਖਤਮ ਹੋਣ ਦਾ ਕੋਈ ਮੂੰਹ-ਸਿਰ ਨਹੀਂ ਸੀ ਬਣ ਰਿਹਾ, ਸਗੋਂ ਅੰਬਾਲੇ ਵਾਲੇ ਕੁਝ ਸਾਥੀ ਇਸ ਜੇਲ੍ਹ ਵਿਚ ਸ਼ਿਫਟ ਹੋਣ ਨਾਲ ਕਈਆਂ ਦੇ ਦਿਲ ਵਿਚ ਇਹ ਗੱਲ ਘਰ ਕਰ ਗਈ ਸੀ ਕਿ ਪਤਾ ਨਹੀਂ ਰਿਹਾਈ ਹੋਣੀ ਵੀ ਹੈ ਕਿ ਨਹੀਂ। ਪਤਾ ਨਹੀਂ ਮੈਂ ਕਿਸ ਮਿੱਟੀ ਦਾ ਬਣਿਆ ਹੋਇਆ ਸਾਂ, ਮੇਰੇ ਲਈ ਜੇਲ੍ਹ ਵਿਚ ਰਹਿਣਾ ਕਦੇ ਅਸੁਖਾਵਾਂ ਨਹੀਂ ਸੀ ਲੱਗਿਆ ਤੇ ਮੇਰੇ ਵਾਂਗ ਹੀ ਬਹੁਤ ਸਾਰੇ ਹੋਰ ਸੀਨੀਅਰ ਸਾਥੀਆਂ ਦਾ ਹਾਲ ਸੀ। ਹੁਣ ਜਦਕਿ ਜੇਲ੍ਹ ਤੋਂ ਰਿਹਾਈ ਦੇ ਪੱਚੀ ਸਾਲ ਪਿੱਛੋਂ ਮਿੱਤਰ ਸੈਨ ਮੀਤ ਦਾ ਨਾਵਲ *ਸੁਧਾਰ ਘਰ' ਪੜ੍ਹਿਆ ਤਾਂ ਮਹਿਸੂਸ ਹੋਇਆ ਕਿ ਅਸੀਂ ਤਾਂ ਜਿਵੇਂ ਹੋਸਟਲ ਵਿਚ ਦੋ ਮਹੀਨੇ ਕੱਟ ਕੇ ਆਏ ਹੋਈਏ। ਅਸਲੀ ਨਰਕ ਵਰਗੀ ਜ਼ਿੰਦਗੀ ਤਾਂ ਇੀਂਲਾਕੀ ਜਾਂ ਜਰਾਇਮ ਪੇਸ਼ਾ ਕੈਦੀ ਅਜੇ ਵੀ ਭੋਗ ਰਹੇ ਹਨ, ਜਿਹੋ ਜਿਹੀ ਅੰਗਰੇਜ਼ਾਂ ਦੇ ਰਾਜ ਵਿਚ ਕੈਦੀ ਭੋਗਦੇ ਹੁੰਦੇ ਸੀ। *ਸੁਧਾਰ ਘਰ' ਵਿਚ ਅੱਡ ਅੱਡ ਬੈਰਕਾਂ ਦੇ ਦ੍ਰਿਸ਼ਾਂ ਬਾਰੇ ਪੜ੍ਹ ਕੇ ਆਮ ਪਾਠਕ ਤਾਂ ਹਿੱਲ ਜਾਂਦਾ ਹੈ। ਜਿਹੋ ਜਿਹਾ ਭ੍ਰਸ਼ਟਾਚਾਰ ਬਾਹਰ ਹੈ, ਉਹੋ ਜਿਹਾ ਭ੍ਰਸ਼ਟਾਚਾਰ ਜੇਲ੍ਹ ਵਿਚ ਵੀ ਹੈ। ਪੈਸੇ ਨਾਲ ਸਭ ਸਹੂਲਤਾਂ ਜੇਲ੍ਹ ਵਿਚ ਵੀ ਖਰੀਦੀਆਂ ਜਾ ਸਕਦੀਆਂ ਹਨ।

ਦਸੰਬਰ ਦੇ ਜਿਸ ਦਿਨ ਰਿਹਾਈ ਦੇ ਹੁਕਮ ਆਏ, ਉਸ ਦਿਨ ਸਾਰੇ ਇਕ ਦੂਜੇ ਨੂੰ ਆਪਣੇ ਸਿਰਨਾਵੇਂ ਦਿੰਦੇ ਫਿਰ ਰਹੇ ਸਨ। ਸਿਰਨਾਵਿਆਂ ਦੀ ਇਕ ਸਾਂਝੀ ਸੂਚੀ ਵੀ ਤਿਆਰ ਹੋਈ ਸੀ। ਜੇਲ੍ਹ ਸੁਪਰਡੈਂਟ ਤੋਂ ਰਿਹਾਈ ਸਬੰਧੀ ਪੱਤਰ ਲੈ ਕੇ ਹੌਲੀ ਹੌਲੀ ਸਭ ਬਾਹਰ ਜਾ ਰਹੇ ਸਨ। ਅੱਜ ਡਿਉਢੀ ਦੇ ਬਾਹਰ ਪਹਿਲੀ ਵਾਰ ਨੌਜਵਾਨਾਂ ਦੇ ਹਾਸਿਆਂ ਦੀਆਂ ਛਣਕਾਰਾਂ ਅਤੇਖੁਸ਼ੀ ਦੀਆਂ ਕੂਕਾਂ ਸੁਣ ਰਿਹਾ ਸਾਂ ਤੇ ਮੇਰੇ ਵਰਗੇ ਸਭ ਸਾਥੀ ਚੁੱਪ ਚਾਪ ਬਾਹਰ ਜਾ ਰਹੇ ਸਨ। ਸੱਚੀ ਗੱਲ ਤਾਂ ਇਹ ਹੈ ਕਿ ਮੇਰੇ ਵਰਗੇ ਅੰਦੋਲਨਕਾਰੀਆਂ ਲਈ ਤਾਂ ਇਹ ਜੇਲ੍ਹ ਨਹੀਂ ਸੀ, ਹੋਸਟਲ ਸੀ, ਹਾਂ ਇਕ ਘਟੀਆ ਜਿਹਾ ਹੋਸਟਲ ਜਿਹੋ-ਜਿਹੇ ਦਰਮਿਆਨੇ ਤਬਕੇ ਨਾਲ ਅਸੀਂ ਸਬੰਧ ਰਖਦੇ ਹਾਂ।


ਇਕ ਨਵਾਂ ਮੋੜ

ਮੈਂ ਜੇਲ੍ਹ ਵਿਚੋਂ ਜਿਵੇਂ ਕੋਈ ਨਵੀਂ ਸ਼ਕਤੀ ਲੈ ਕੇ ਆਇਆ ਹੋਵਾਂ। ਮੈਂ ਆਪਣੇ ਆਪ ਨੂੰ ਭਰਿਆ ਭਰਿਆ ਸਮਝਦਾ ਸੀ। ਸ਼ਾਇਦ ਇਸ ਦਾ ਕਾਰਨ ਇਹ ਵੀ ਸੀ ਕਿ ਜੇਲ੍ਹ ਵਿਚ ਸਭ ਅਧਿਆਪਕ ਸਾਥੀਆਂ ਨੇ ਧੜੇਬੰਦੀ ਤੋਂ ਉਪਰ ਉਠ ਕੇ ਮੈਨੂੰ ਮਾਣ-ਸਨਮਾਨ ਦਿੱਤਾ ਸੀ। ਮੇਰੇ ਕੋਲ ਗਿਆਨ ਪਤਾ ਨਹੀਂ ਘੱਟ ਸੀ ਜਾਂ ਵੱਧ ਪਰ ਜੇਲ੍ਹ ਵਿਚ ਮੇਰੇ ਗਿਆਨ ਤੇ ਭਾਸ਼ਨਾਂ ਕਾਰਨ ਮੇਰੀ ਜਿਹੜੀ ਠੁੱਕ ਬੱਝੀ ਸੀ, ਉਹੀ ਮੇਰੀ ਮਾਨਸਿਕ ਊਰਜਾ ਦੀ ਬੁਨਿਆਦ ਸੀ। ਭਾਵੇਂ ਸਾਨੂੰ ਜੇਲ੍ਹ ਪੀਰੀਅਡ ਦੀ ਤਨਖਾਹ ਨਹੀਂ ਸੀ ਮਿਲੀ ਤੇ ਆਰਥਿਕ ਪੱਖੋਂ ਮੈਂ ਕੁਝ ਕਰਜ਼ਾਈ ਵੀ ਹੋ ਗਿਆ ਸੀ ਪਰ ਇਸ ਦੇ ਬਾਵਜੂਦ ਮੇਰੇ ਅੰਦਰ ਅਜੀਬ ਜਿਹਾ ਇਕ ਹੁਲਾਰਾ ਸੀ। ਮੈਂ ਪਹਿਲਾਂ ਨਾਲੋਂ ਵੀ ਵੱਧ ਮਸਤੀ ਵਿਚ ਰਹਿੰਦਾ। ਸਰਕਾਰੀ ਜਬਰ ਅਤੇ ਸਥਾਨਕ ਗੁੰਡਾਗਰਦੀ ਵਿਰੁੱਧ ਲੜਨ ਲਈ ਮੈਂ ਆਪਣੇ ਆਪ ਨੂੰ ਪਹਿਲਾਂ ਨਾਲੋਂ ਤਕੜਾ ਸਮਝਣ ਲੱਗ ਪਿਆ ਸੀ। ਮੈਨੂੰ ਮੇਰੀ ਚਿਰਾਂ ਦੀਖਤਮ ਹੋਈ ਆਸ ਨੂੰ ਵੀ ਬੂਰ ਪੈਂਦਾ ਲੱਗ ਰਿਹਾ ਸੀ। ਲਗਦਾ ਸੀ ਜਿਵੇਂ ਜਿਸ ਇੱਛਾ ਨੂੰ ਮੈਂ ਕਦੋਂ ਦਾ ਦਫਨ ਕਰ ਚੁੱਕਿਆ ਸੀ, ਉਸ ਇੱਛਾ ਦੀ ਪੂਰਤੀ ਸਾਕਾਰ ਰੂਪ ਵਿਚ ਮੇਰੇ ਸਾਹਮਣੇ ਪਈ ਹੋਵੇ। ਜੇਲ੍ਹ ਵਿਚ ਅਕਸਰ ਜਿਹੜੀ ਵੀ ਰੈਲੀ ਹੁੰਦੀ, ਉਸ ਵਿਚ ਮੈਂ ਸਾਹਿਤ ਸਬੰਧੀ ਬੋਲਦਾ। ਵਿਚਾਰਧਾਰਾ ਦੀ ਸਾਹਿਤ ਸਿਰਜਣਾ ਵਿਚ ਭੂਮਿਕਾ ਮੇਰੇ ਭਾਸ਼ਨ ਦਾ ਮੁੱਖ ਮੁੱਦਾ ਹੁੰਦਾ। ਮੇਰੇ ਪਹਿਲੇ ਦੋ ਤਿੰਨ ਲੈਕਚਰਾਂ ਦਾ ਸਿੱਟਾ ਇਹ ਨਿਕਲਿਆ ਕਿ ਦੋ ਐਮ.ਏ. ਪਾਸ ਨੌਜਵਾਨ ਅਕਸਰ ਹੀ ਸਾਡੇ ਵਾਲੇ ਟੈਂਟ ਵਿਚ ਆ ਜਾਂਦੇ। ਇਕ ਨੇ ਐਮ.ਏ. ਪੰਜਾਬੀ ੫੮-੫੯੍ਹ ਨੰਬਰ ਲੈ ਕੇ ਪਾਸ ਕੀਤੀ ਸੀ ਤੇ ਦੂਜੇ ਦੀ ਸ਼ਾਇਦ ਐਮ.ਏ. ਪੰਜਾਬੀ 'ਚੋਂ ਫਸਟ ਡਵੀਜ਼ਨ ਸੀ। ਸਾਡੇ ਨਾਲ ਇਕ ਹਿੰਦੀ ਦਾ ਐਮ.ਏ. ਵੀ ਸੀ ਪਰ ਪੰਜਾਬੀ ਐਮ.ਏ. ਪਾਸ ਸਾਥੀ ਜਦ ਕਦੇ ਮੇਰੇ ਕੋਲ ਆਉਂਦੇ, ਉਹਨਾਂ ਕੋਲ ਕਈ ਸਵਾਲ ਹੁੰਦੇ। ਇਹ ਸ਼ਾਇਦ ਮੇਰੀ ਹੀਣਭਾਵਨਾ ਸੀ ਕਿ ਮੈਂ ਸ਼ੁਰੂ ਸ਼ੁਰੂ ਵਿਚ ਇਹ ਸਮਝਦਾ ਸੀ ਕਿ ਨਕਸਲੀ ਮੁੰਡੇ ਮੇਰਾ ਇਮਤਿਹਾਨ ਲੈਣ ਆਉਂਦੇ ਹਨ ਪਰ ਹੌਲੀ ਹੌਲੀ ਮੇਰਾ ਭਰਮ ਦੂਰ ਹੋ ਗਿਆ। ਉਹ ਤਾਂ ਬੜੇ ਹੀ ਅਦਬ ਨਾਲ ਮੇਰੇ ਕੋਲ ਆਉਂਦੇ ਤੇ ਅਸੀਂ ਕਾਫੀ ਸਮਾਂ ਸਾਹਿਤ ਤੇ ਖਾਸ ਤੌਰ 'ਤੇ ਪੰਜਾਬੀ ਸਾਹਿਤ ਬਾਰੇ ਗੱਲਾਂ ਕਰਦੇ। ਇਹਨਾਂ ਵਿਚੋਂ ਇਕ ਸਾਥੀ ਸੀ ਬਲਬੀਰ ਸਿੰਘ ਮੁਕੇਰੀਆਂ।
ਮੇਰੀਆਂ ਓਦੋਂ ਸਿਰਫ ਦੋ ਕਿਤਾਬਾਂ ਛਪੀਆਂ ਸਨ---*ਕਣਕ ਦਾ ਬੁੱਕ' ਅਤੇ *ਅੱਜ ਦੇ ਮਸੀਹੇ।' ਇਹਨਾਂ ਵਿਚੋਂ ਬਹੁਤੀਆਂ ਕਹਾਣੀਆਂ ਅੀਂਬਾਰਾਂ ਤੇ ਰਸਾਲਿਆਂ ਵਿਚ ਵੀ ਛਪ ਚੁੱਕੀਆਂ ਸਨ। ਕੁਝ ਕਿਤਾਬਾਂ ਦੇ ਰੀਵਿਊ ਤੇ ਕੁਝ ਖੋਜ-ਨਿਬੰਧ ਛਪੇ ਸਨ ਤੇ ਛਪੇ ਵੀ ਵਧੇਰੇ ਉਹਨਾਂ ਅੀਂਬਾਰਾਂ ਤੇ ਰਸਾਲਿਆਂ ਵਿਚ ਸਨ ਜੋ ਜਾਂ ਤਾਂ ਕਮਿਊਨਿਸਟ ਪਾਰਟੀਆਂ ਨਾਲ ਸਬੰਧਤ ਸਨ ਜਾਂ ਉਹਨਾਂ ਦਾ ਸਬੰਧ ਨਿਰੋਲ ਨਕਸਲੀ ਅੰਦੋਲਨ ਨਾਲ ਸੀ। ਮੇਰੀਆਂ ਪੁਸਤਕਾਂ ਉਤੇ ਵੀ ਤੇ ਮੇਰੇ ਬਾਰੇ ਵੀ ਕੁਝ ਰਸਾਲਿਆਂ-ਅੀਂਬਾਰਾਂ ਵਿਚ ਕਾਫੀ ਕੁਝ ਛਪ ਚੁੱਕਾ ਸੀ। ਖਾਸ ਤੌਰ 'ਤੇ *ਕਣਕ ਦਾ ਬੁੱਕ' ਕਿਤਾਬ ਤਾਂ ਹਰ ਨੌਜਵਾਨ, ਅਗਾਂਹਵਧੂ ਪਾਠਕ ਤੇ ਲੇਖਕ ਨੇ ਪੜ੍ਹੀ ਹੋਈ ਸੀ। ਇਸ ਲਈ ਮੈਂ ਜੇਲ੍ਹ ਵਿਚੋਂ ਇਹ ਪ੍ਰਭਾਵ ਲੈ ਕੇ ਆਇਆ ਸੀ ਕਿ ਮੇਰੇ ਕਾਲੇ ਕੀਤੇ ਕਾਗਜ਼ ਐਵੇਂ ਨਹੀਂ ਗਏ। ਗਿਆਨੀ ਰਘਵੀਰ ਸਿੰਘ ਜੇਲ੍ਹ ਵਿਚ ਮੇਰਾ ਸਭ ਤੋਂ ਕਰੀਬੀ ਦੋਸਤ ਹੋਣ ਕਾਰਨ ਅਸੀਂ ਘਰੇਲੂ ਗੱਲਾਂ ਤੋਂ ਲੈ ਕੇ ਹੋਰ ਹਰ ਕਿਸਮ ਦੀਆਂ ਗੱਲਾਂ ਕਰਦੇ। ਮੇਰੇ ਭਵਿੱਖ ਬਾਰੇ ਚਿੰਤਾਤੁਰ ਤਾਂ ਮੇਰੇ ਜ਼ਿਲ੍ਹਾ ਸੰਗਰੂਰ ਦੀ ਜੇਲ੍ਹ ਵਾਲੇ ਸਾਰੇ ਸਾਥੀ ਹੀ ਸਨ ਪਰ ਗਿਆਨੀ ਰਘਵੀਰ ਤਾਂ ਇਸ ਤਰ੍ਹਾਂ ਸੀ ਜਿਵੇਂ ਮੇਰੀ ਨੇਤਰਹੀਣਤਾ ਉਹਦੀ ਹੀ ਕੋਈ ਆਪਣੀ ਸਮੱਸਿਆ ਹੋਵੇ।
ਜੇਲ੍ਹ ਵਿਚ ਰਹਿ ਕੇ ਜਿਹੜੀ ਸਕੀਮ ਅਸੀਂ ਬਣਾਈ, ਉਹ ਸੀ ਐਮ.ਏ. ਪੰਜਾਬੀ ਕਰਨ ਦੀ। ਮੇਰੀ ਇਹ ਐਮ.ਏ. ੧੯੬੩ ਵਿਚ ਪੂਰੀ ਹੋ ਜਾਣੀ ਸੀ ਜੇ ਮੈਂ ਐਵੇਂ ਲੰਬੇ ਗੇੜ ਵਿਚ ਨਾ ਪੈ ਜਾਂਦਾ। ੧੯੬੧-੬੨ ਵਿਚ ਜਿੰਨਾ ਪੰਜਾਬੀ ਸਾਹਿਤ ਮੈਂ ਪੜ੍ਹਿਆ, ਓਨਾ ਸ਼ਾਇਦ ਜ਼ਿੰਦਗੀ ਵਿਚ ਏਨੇ ਥੋੜ੍ਹੇ ਸਮੇਂ ਵਿਚ ਕਦੇ ਨਹੀਂ ਸੀ ਪੜ੍ਹਿਆ। ਤੇ ਪੜ੍ਹਿਆ ਵੀ ਐਮ.ਏ. ਪੰਜਾਬੀ ਦੇ ਸਿਲੇਬਸ ਨਾਲ ਸਬੰਧਤ ਤੇ ਵਿਸਥਾਰ ਪੂਰਵਕ। ਇਸ ਜ਼ਿਆਦਾ ਪੜ੍ਹਨ ਅਤੇ ਐਮ.ਏ. ਵਿਚੋਂ ਯੂਨੀਵਰਸਿਟੀ ਵਿਚੋਂ ਪਹਿਲੇ ਜਾਂ ਦੂਜੇ ਸਥਾਨ 'ਤੇ ਰਹਿਣ ਦੇ ਸੁਪਨੇ ਨੇ ਮੈਨੂੰ ਇਮਤਿਹਾਨ ਨਾ ਦੇਣ ਦਿੱਤਾ। ਅਗਲੇ ਸਾਲ ਬੀ.ਐ=ੱਡ. ਵਿਚ ਦੀਂਲਾ ਲੈ ਲਿਆ ਅਤੇ ਉਸ ਪਿੱਛੋਂ ਆਪ ਪੜ੍ਹਨ ਦੀ ਸਮੱਸਿਆ ਸਾਹਮਣੇ ਆ ਗਈ। ਬੀ.ਐ=ੱਡ. ਦੇ ਇਮਤਿਹਾਨ ਤੋਂ ਹੀ ਸਪਸ਼ਟ ਹੋ ਗਿਆ ਸੀ ਕਿ ਮੇਰੀ ਨਿਗਾਹ ਬਹੁਤ ਘਟ ਗਈ ਹੈ ਤੇ ਮੈਂ ਲਗਾਤਾਰ ਘੰਟਾ-ਦੋ ਘੰਟੇ ਕਿਤਾਬ ਨਹੀਂ ਪੜ੍ਹ ਸਕਦਾ। ਇਸ ਡਰੋਂ ਕਿ ਨਿਗਾਹ ਹੋਰ ਨਾ ਘਟ ਜਾਵੇ, ਮੈਂ ਪੜ੍ਹਨ ਦਾ ਕੰਮ ਬਹੁਤ ਘਟਾ ਦਿੱਤਾ ਸੀ, ਸਮਝੋ ਬੰਦ ਹੀ ਕਰ ਦਿੱਤਾ ਸੀ। ਮੈਂ ਪੜ੍ਹਨ ਲਿਖਣ ਲਈ ਇਕ ਤਰ੍ਹਾਂ ਨਾਲ ਦੂਜੇ ਉਤੇ ਨਿਰਭਰ ਹੋ ਗਿਆ ਸੀ। ਮੈਨੂੰ ਇਹ ਸ਼ੱਕ ਹੀ ਨਹੀਂ ਸੀ, ਇਹ ਇਕ ਅਸਲੀਅਤ ਸੀ ਕਿ ਮੈਂ ਤਿੰਨ ਘੰਟੇ ਬੈਠ ਕੇ ਪੜ੍ਹ ਲਿਖ ਨਹੀਂ ਸੀ ਸਕਦਾ। ਹੁਣ ਤਾਂ ਫਿਕਰ ਇਹ ਸੀ ਕਿ ਜਿੰਨੀ ਨਿਗਾਹ ਰਹਿ ਗਈ ਹੈ, ਉਸ ਨੂੰ ਹੀ ਬਚਾਇਆ ਕਿਵੇਂ ਜਾਵੇ। ਰਾਤ ਨੂੰ ਤਾਂ ਮੈਂ ਹਨੇਰੇ ਵਿਚ ਬਾਹਰ ਆਪ ਤੁਰ ਕੇ ਜਾ ਹੀ ਨਹੀਂ ਸੀ ਸਕਦਾ।
ਜੇਲ੍ਹ ਵਿਚ ਰਘਵੀਰ ਨੇ ਤੇ ਮੈਂ ਐਮ.ਏ. ਪੰਜਾਬੀ ਕਰਨ ਦਾ ਜਿਹੜਾ ਫੈਸਲਾ ਲਿਆ ਸੀ, ਉਸ ਉਤੇ ਮੈਂ ਕਾਟਾ ਫੇਰਨਾ ਨਹੀਂ ਸੀ ਚਾਹੁੰਦਾ। ਦਸੰਬਰ ਵਿਚ ਜੇਲ੍ਹ 'ਚੋਂ ਰਿਹਾਅ ਹੋਣ ਪਿੱਛੋਂ ਪਹਿਲਾ ਕੰਮ ਜੋ ਮੈਂ ਕੀਤਾ, ਉਹ ਸੀ ਪਟਿਆਲਿਉਂ ਜਾ ਕੇ ਐਮ.ਏ. ਪੰਜਾਬੀ ਭਾਗ ਪਹਿਲਾ ਦੀਆਂ ਪੁਸਤਕਾਂ ਦੀਖਰੀਦ। ਰਘਵੀਰ ਨੇ ਇਹ ਵਾਅਦਾ ਕੀਤਾ ਸੀ ਕਿ ਸਕੂਲ ਟਾਇਮ ਪਿੱਛੋਂ ਉਹ ਮੇਰੇ ਘਰ ਆਇਆ ਕਰੇਗਾ। ਅਸੀਂ ਦੋਵੇਂ ਪੜ੍ਹਿਆ ਕਰਾਂਗੇ। ਉਹ ਪੜ੍ਹ ਕੇ ਸੁਣਾਵੇਗਾ, ਮੈਂ ਸੁਣਾਂਗਾ। ਜਿਹੜੀ ਗੱਲ ਸਮਝ ਨਹੀਂ ਆਵੇਗੀ, ਉਸ ਸਬੰਧੀ ਬਹਿਸ ਕਰਿਆ ਕਰਾਂਗੇ।
ਰਘਵੀਰ ਨੇ ਸ਼ਾਇਦ ਅਜੇ ਦਾਖਲਾ ਨਹੀਂ ਸੀ ਭਰਿਆ। ਮੇਰੇ ਦਾਖਲਾ ਭਰਨ ਵਿਚ ਵੀ ਇਕ ਸਮੱਸਿਆ ਸੀ। ਮੇਰੇ ਦਾਖਲਾ ਫਾਰਮ ਨੂੰ ਅਟੈਸਟ ਕਰਾਉਣ ਅਤੇ ਇਮਤਿਹਾਨ ਵਿਚ ਬੈਠਣ ਵਾਲਾ ਕੰਮ ਮੈਨੂੰ ਬਲੈਕ ਵਿਚ ਅਫੀਮ ਵੇਚਣ ਵਰਗਾ ਲਗਦਾ ਸੀ ਪਰ ਮੇਰਾ ਫੈਸਲਾ ਤੇ ਮੇਰਾ ਸ਼ੌਕ ਮੈਨੂੰ ਹਰਖਤਰਾ ਮੁੱਲ ਲੈਣ ਲਈ ਰੋਕਦਾ ਨਹੀਂ ਸੀ, ਸਗੋਂ ਉਭਾਰਦਾ ਸੀ। ਮੇਰੇ ਕੋਲ ਅਜਿਹਾ ਕੰਮ ਕਰਵਾਉਣ ਲਈ ਜਿਹੜਾ ਬੰਦਾ ਸੀ, ਉਹ ਸੀ ਬਾਬੂ ਪ੍ਰਸ਼ੋਤਮ ਦਾਸ ਸਿੰਗਲਾ, ਮੇਰੇ ਆਪਣੇ ਸਕੂਲ ਦਾ ਬਾਊ, ਮੇਰਾ ਸਕੂਲ ਵਿਚ ਸਭ ਤੋਂ ਵੱਡਾ ਹਮਦਰਦ ਤੇ ਇਨਸਾਨੀਅਤ ਦੀਆਂ ੂਂਬੀਆਂ ਨਾਲ ਲਬਰੇਜ਼ ਮਨੁੱਖ। ਫਾਰਮ ਅਟੈਸਟ ਕਰਵਾਉਣ ਤੋਂ ਲੈ ਕੇ ਇਮਤਿਹਾਨ ਦੇਣ ਤੱਕ ਉਸ ਦਾ ਦਿੱਤਾ ਹੌਸਲਾ, ਹਮਦਰਦੀ ਤੇ ਸਹਾਇਤਾ ਹੀ ਮੇਰੀ ਕਾਮਯਾਬੀ ਦੀ ਨੀਂਹ ਵੀ ਸੀ ਤੇ ਉਸਾਰ ਵੀ।
ਰਘਵੀਰ ਰੋਜ਼ ਚਾਰ ਵਜੇ ਆ ਜਾਂਦਾ। ਪਹਿਲਾਂ ਅਸੀਂ ਚਾਹ ਪੀਂਦੇ। ਫੇਰ ਉਹ ਮੈਨੂੰ ਰੋਜ਼ਾਨਾ *ਨਵਾਂ ਜ਼ਮਾਨਾ' ਪੜ੍ਹ ਕੇ ਸੁਣਾਉਂਦਾ। ਵਿਚ ਵਿਚ ਅਸੀਂ ਗੱਲਾਂ ਵੀ ਕਰਦੇ। ਸਕੂਲਾਂ ਦੀ ਸਿਆਸਤ ਤੋਂ ਲੈ ਕੇ ਕੌਮੀ ਤੇ ਕੌਮਾਂਤਰੀ ਸਿਆਸਤ ਨੂੰ ਖੰਘਾਲ ਮਾਰਦੇ। ਹਨੇਰਾ ਹੋਣ 'ਤੇ ਉਹ ਤੁਰ ਜਾਂਦਾ। ਇਸ ਤਰ੍ਹਾਂ ਫਰਵਰੀ ਦਾ ਮਹੀਨਾ ਵੀ ਲੰਘ ਗਿਆ ਸੀ ਪਰ ਅਜੇ ਤੱਕ ਮੈਂ ਸਿਲੇਬਸ ਦੀ ਇਕ ਵੀ ਕਿਤਾਬ ਪੜ੍ਹ ਕੇ ਨਹੀਂ ਸੀ ਵੇਖੀ। ਸਮਝੋ ਸੇਰ 'ਚੋਂ ਪੂਣੀ ਵੀ ਨਹੀਂ ਸੀ ਕੱਤੀ। ਰਘਵੀਰ ਤਾਂ ਇਹ ਕਹਿ ਕੇ ਵਿਹਲਾ ਹੋ ਗਿਆ ਕਿ ਗੋਇਲ ਸਾਹਿਬ ਅਗਲੇ ਸਾਲ ਪੂਰੀ ਤਿਆਰੀ ਕਰਕੇ ਇਮਤਿਹਾਨ ਦੇਵਾਂਗੇ। ਪਰ ਮੈਂ ਕਿਸ ਨੂੰ ਉਲਾਂਭਾ ਦਿੰਦਾ। ਲੇਟ ਫੀਸ ਨਾਲ ਇਮਤਿਹਾਨ ਦੀ ਦਾਖਲਾ ਫੀਸ ਵੀ ਮੈਂ ਭਰੀ ਸੀ। ਜੇਲ੍ਹ ਦੇ ਸਮੇਂ ਦੀ ਤਨਖਾਹ ਮਿਲਣ ਦੇ ਵੀ ਕੋਈ ਆਸਾਰ ਨਹੀਂ ਸਨ। ਜੇਲ੍ਹ ਦੇ ਦੌਰਾਨ ਪਤਨੀ ਦੀ ਬੀਮਾਰੀ 'ਤੇ ਜੋ ਦਵਾਈ ਦਾ ਖਰਚਾ ਹੋਇਆ ਸੀ, ਉਹਦਾ ਮੈਂ ਅਜੇ ਦੇਣਦਾਰ ਸੀ ਪਰ ਰਘਵੀਰ ਨੂੰ ਸਿਰਫ ਮੈਂ ਇਹ ਹੀ ਕਹਿ ਸਕਿਆ : **ਗਿਆਨੀ ਜੀ, ਯਾਰ ਜੇ ਇਮਤਿਹਾਨ ਦੇਣਾ ਨਹੀਂ ਸੀ ਤਾਂ ਮੈਨੂੰ ਇਹ ਪੰਗਾ ਕਿਉਂ ਦਿਵਾਇਆ ਸੀ।''
**ਫਿਕਰ ਨਾ ਕਰੋ ਗੋਇਲ ਸਾਹਿਬ, ਅਗਲੇ ਸਾਲ ਫੱਟੇ ਚੱਕ ਦਿਆਂਗੇ।'' ਉਹਦੀ ਗੱਲ ਸੁਣ ਕੇ ਨਾ ਮੈਂ ਹੱਸ ਸਕਦਾ ਸੀ ਤੇ ਨਾ ਮੈਂ ਰੋ ਸਕਦਾ ਸੀ।
ਪਿਛਲੇ ਕਮਰੇ ਵਿਚ ਬੈਠੀ ਸੁਦਰਸ਼ਨਾ ਦੇਵੀ ਨੇ ਸਾਰੀ ਗੱਲ ਸੁਣ ਲਈ ਸੀ ਤੇ ਸਾਨੂੰ ਦੋਹਾਂ ਨੂੰ *ਗਾਲੜੀ' ਦਾ ਖਤਾਬ ਦੇ ਕੇ ਉਹ ਰਸੋਈ ਵਿਚ ਚਲੀ ਗਈ ਸੀ। ਮੇਰੇ ਲਈ ਇਸ ਤਰ੍ਹਾਂ ਸੀ ਜਿਵੇਂ ਪੈਦਾ ਹੋਈ ਆਸ ਦੀ ਕਿਰਨ ਵੀ ਬਿਲਕੁਲ ਮਿਟ ਗਈ ਹੋਵੇ।
ਬੈਠਕ ਵਿਚ ਮੰਜੇ 'ਤੇ ਪਿਆ ਸੋਚ ਰਿਹਾ ਸੀ ਕਿ ਹੁਣ ਕੀਤਾ ਕੀ ਜਾਵੇ? ਪਤਾ ਨਹੀਂ ਉਹ ਕਿਹੜੀ ਚੰਗੀ ਘੜੀ ਸੀ ਕਿ ਮੇਰੇ ਸੋਚਦੇ ਸੋਚਦੇ ਰਮੇਸ਼ਰ ਦਾਸ ਆ ਗਿਆ। ਰਮੇਸ਼ਰ ਦਾਸ ਨੂੰ ਸਾਡੇ ਦੋਹਾਂ ਦੇ ਇਮਤਿਹਾਨ ਦੇਣ ਦਾ ਤਾਂ ਪਤਾ ਸੀ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਅਸੀਂ ਕਿੰਨਾ ਕੁ ਸਿਲੇਬਸ ਮੁਕਾ ਲਿਆ ਹੈਫ ਉਹ ਤਾਂ ਸਮਝਦਾ ਸੀ ਕਿ ਜਿਵੇਂ ਅਸੀਂ ਇਕ ਵਾਰ ਤਾਂ ਸਿਲੇਬਸ ਪੜ੍ਹ ਹੀ ਲਿਆ ਹੋਵੇਗਾ। ਮੇਰੇ ਦੱਸਣ 'ਤੇ ਉਹ ਵੀ ਅਵਾਕ ਰਹਿ ਗਿਆ। ਮੈਂ ਉਹਨੂੰ ਇਹ ਵੀ ਦੱਸਿਆ ਕਿ ਵੇਲੇ-ਕੁਵੇਲੇ ਸੁਦਰਸ਼ਨਾ ਦੇਵੀ ਪੜ੍ਹ ਕੇ ਸੁਣਾਉਂਦੀ ਹੈ, ਉਹ ਵੀ ਪੰਜ-ਚਾਰ ਘੰਟੇ ਪੜ੍ਹ ਨਹੀਂ ਸਕਦੀ। ਨਾ ਉਸ ਕੋਲ ਸਮਾਂ ਹੈ ਤੇ ਨਾ ਹੀ ਉਸ ਦੀਆਂ ਅੱਖਾਂ ਉਸ ਨੂੰ ਲਗਾਤਾਰ ਪੰਜ-ਚਾਰ ਘੰਟੇ ਪੜ੍ਹਨ ਦੀ ਆਗਿਆ ਦਿੰਦੀਆਂ ਹਨ। ਉਸ ਦੀ ਵੀ ਐਨਕ ਦਾ ਇਕ ਸ਼ੀਸ਼ਾ ਅੱਠ ਨੰਬਰ ਦਾ ਸੀ ਤੇ ਦੂਜਾ ਦਸ ਨੰਬਰ ਦਾ। ਫਰਕ ਸਿਰਫ ਇਹ ਸੀ ਕਿ ਉਸ ਨੂੰ ਮੇਰੇ ਵਾਲੀ ਬੀਮਾਰੀ ਨਹੀਂ ਸੀ। ਡਾਕਟਰਾਂ ਦੇ ਦੱਸਣ ਅਨੁਸਾਰ ਉਸ ਦੀ ਐਨਕ ਦੇ ਇਸ ਉਚੇ ਨੰਬਰ ਕਾਰਨ ਉਹ ਹਾਈ ਮਾਇਓਪੀਆ ਦੀ ਸ਼ਿਕਾਰ ਹੈ। ਨੰਬਰ ਹੋਰ ਵੀ ਵਧਣ ਦੀ ਸੰਭਾਵਨਾ ਸੀ। ਇਸ ਦੇ ਬਾਵਜੂਦ ਉਹ ਮੈਨੂੰ ਕਵਿਤਾ ਦੀ ਕਿਤਾਬ ਦੇ ਦਸ-ਵੀਹ ਪੰਨੇ ਪੜ੍ਹ ਕੇ ਸੁਣਾ ਹੀ ਦਿੰਦੀ ਸੀ, ਕਦੇ ਘੰਟਾ ਕਦੇ ਅੱਧਾ ਘੰਟਾ। ਇਸ ਤਰ੍ਹਾਂ ਉਹ ਡੇਢ-ਦੋ ਘੰਟੇ ਪੜ੍ਹਦੀ। ਕਵਿਤਾ ਦੀਆਂ ਜਿਹੜੀਆਂ ਪੁਸਤਕਾਂ ਸਿਲੇਬਸ ਵਿਚ ਲੱਗੀਆਂ ਸਨ, ਉਹ ਕਿਤਾਬਾਂ ਪਹਿਲਾਂ ਮੇਰੀਆਂ ਪੜ੍ਹੀਆਂ ਹੋਈਆਂ ਸਨ। ਜੇ ਪੂਰੀਆਂ ਪੜ੍ਹੀਆਂ ਹੋਈਆਂ ਨਹੀਂ ਵੀ ਸਨ ਤਾਂ ਵਿਚੋਂ ਵਿਚੋਂ ਕੁਝ ਕਵਿਤਾਵਾਂ ਜ਼ਰੂਰ ਪੜ੍ਹੀਆਂ ਹੋਈਆਂ ਸਨ। ਇਸ ਲਈ ਜਦੋਂ ਵੀ ਉਹ ਪੜ੍ਹਦੀ, ਮੈਨੂੰ ਸਮਝਣ ਵਿਚ ਕੋਈ ਮੁਸ਼ਕਲ ਨਾ ਆਉਂਦੀ।
ਰਮੇਸ਼ਰ ਦਾਸ ਨੂੰ ਮੈਂ ਇਹ ਸਮੱਸਿਆ ਇਸ ਲਈ ਦੱਸੀ ਸੀ ਤਾਂ ਜੋ ਕੋਈ ਹੱਲ ਲੱਭਿਆ ਜਾ ਸਕੇ। ਕਿਸੇ ਆਮ ਬੰਦੇ ਕੋਲ ਮੈਂ ਇਹ ਗੱਲ ਉ=ੱਕਾ ਹੀ ਨਹੀਂ ਸੀ ਕਰ ਸਕਦਾ, ਕਿਉਂਕਿ ਮੈਂ ਤਾਂ ਸਰਕਾਰ ਤੇ ਸਕੂਲ ਦੇ ਸਭ ਅਧਿਆਪਕਾਂ ਤੋਂ ਚੋਰੀਓਂ ਇਮਤਿਹਾਨ ਦੇ ਰਿਹਾ ਸੀ। ਰਮੇਸ਼ਰ ਦਾਸ ਨੂੰ ਆਪ ਪੜ੍ਹਨ ਵਿਚ ਬਹੁਤੀ ਰੁਚੀ ਨਹੀਂ ਸੀ। ਇਸ ਲਈ ਮੈਂ ਉਸ ਨੂੰ ਕਿਸੇ ਇਮਤਿਹਾਨ ਵਿਚ ਪਾਉਣਾ ਨਹੀਂ ਸੀ ਚਾਹੁੰਦਾ। ਮੈਂ ਕਦੇ ਵੀ ਦੋਸਤੀ ਦੀ ਪਰਖ ਕਿਸੇ ਦੇ ਸ਼ੌਕ ਜਾਂ ਦਿਮਾਗੀ ਰੁਝਾਨ ਨੂੰ ਸਾਹਮਣੇ ਰੱਖ ਕੇ ਹੀ ਕਰਿਆ ਕਰਦਾ ਸੀ ਤੇ ਹੁਣ ਤੱਕ ਮੇਰੀ ਇਹੋ ਆਦਤ ਬਣੀ ਹੋਈ ਹੈ।
ਰਮੇਸ਼ਰ ਦਾਸ ਦੀ ਵੱਡੀ ਬੇਟੀ ਸਲੋਚਨਾ ਦਸਵੀਂ ਦਾ ਇਮਤਿਹਾਨ ਦੇ ਰਹੀ ਸੀ। ਇਮਤਿਹਾਨ ਮਾਰਚ ਦੇ ਤੀਜੇ ਹਫਤੇ ਵਿਚਖਤਮ ਹੋਣੇ ਸਨ। ਇਸ ਲਈ ਮੈਂ ਸਲੋਚਨਾ ਦੇ ਆਖਰੀ ਪਰਚੇ ਬਾਰੇ ਪੁੱਛ ਕੇ ਰਮੇਸ਼ਰ ਦਾਸ ਨਾਲ ਇਹ ਪ੍ਰੋਗਰਾਮ ਬਣਾਉਣਾ ਚਾਹੁੰਦਾ ਸੀ ਕਿ ਉਹ ਕੁੜੀ ਨੂੰ ਮੇਰੇ ਇਮਤਿਹਾਨਾਂ ਤੱਕ ਜਾਂ ਤਾਂ ਮੇਰੇ ਘਰ ਛੱਡ ਦੇਵੇ ਜਾਂ ਉਹ ਸਵੇਰੇ ਆ ਕੇ ਸ਼ਾਮ ਨੂੰ ਚਲੀ ਜਾਇਆ ਕਰੇ। ਰਮੇਸ਼ਰ ਮੇਰੀ ਕਹੀ ਗੱਲ ਨੂੰ ਅਕਸਰ ਫਰਮਾਨ ਹੀ ਸਮਝਿਆ ਕਰਦਾ ਸੀ। ਕਦੇ ਕਦੇ ਹੀ ਉਹ ਗਿੱਲਾ ਪੀਹਣ ਵੀ ਪਾ ਕੇ ਬਹਿ ਜਾਂਦਾ ਤੇ ਉਹ ਵੀ ਕਿਸੇ ਯੂਨੀਅਨ ਦੇ ਮਸਲੇ ਉਤੇ ਜਾਂ ਕਿਸੇ ਅਧਿਆਪਕ ਦੇ ਕਿਰਦਾਰ ਉਤੇ। ਪਰ ਘਰੇਲੂ ਮਸਲਿਆਂ ਉਤੇ ਅਸੀਂ ਇਕ ਦੂਜੇ ਦੀ ਗੱਲ ਕਦੇ ਨਹੀਂ ਸੀ ਮੋੜੀ।
ਸਲੋਚਨਾ ਦੇ ਆਉਣ ਨਾਲ ਜਿਵੇਂ ਮੇਰੇ ਸਾਹ ਵਿਚ ਸਾਹ ਆ ਗਿਆ ਹੋਵੇ। ਰਹਿੰਦੀ ਤਾਂ ਉਹ ਲਗਭਗ ਸਾਰਾ ਦਿਨ ਹੀ ਸੀ ਪਰ ਸਾਰਾ ਦਿਨ ਪੜ੍ਹ ਕੇ ਸੁਣਾਉਣਾ ਕਿਹੜਾ ਸੌਖਾ ਕੰਮ ਸੀ। ਮਸਾਂ ਵਿਚਾਰੀ ਦਸਵੀਂ ਦੇ ਇਮਤਿਹਾਨਾਂ ਤੋਂ ਵਿਹਲੀ ਹੋਈ ਸੀ। ਇਹ ਦਿਨ ਉਸ ਦੇ ਆਪਣੀ ਮਾਂ ਨਾਲ ਜਾਂ ਤਾਂ ਕੰਮ ਵਿਚ ਹੱਥ ਵਟਾਉਣ ਦੇ ਸਨ ਜਾਂ ਸਹੇਲੀਆਂ ਵਿਚ ਬਹਿ ਕੇ ਗੱਪ-ਸ਼ੱਪ ਮਾਰਨ ਦੇ। ਮੈਨੂੰ ਪਤਾ ਸੀ ਕਿ ਉਹ ਆਪਣੇ ਗੰਭੀਰ ਸੁਭਾ ਕਾਰਨ ਕਿਸੇ ਕੁੜੀ ਦੇ ਘਰ ਨਹੀਂ ਜਾਂਦੀ ਤੇ ਨਾ ਉਸ ਨੂੰ ਗੱਪਾਂ ਮਾਰਨ ਦਾ ਸ਼ੌਕ ਹੈ ਪਰ ਆਪਣੀ ਮਾਂ ਦੇ ਕੰਮ ਵਿਚ ਤਾਂ ਉਹ ਸਹਾਇਕ ਹੋ ਹੀ ਸਕਦੀ ਸੀ ਪਰ ਮੈਂ ਆਪ ਹੀ ਲੱਖਣ ਲਾ ਲਿਆ ਸੀ ਕਿ ਹੁਣ ਨੀਲਮ ਤੇ ਸੁਨੀਤਾ ਵੀ ਇਮਤਿਹਾਨਾਂ ਤੋਂ ਵਿਹਲੀਆਂ ਹੋ ਗਈਆਂ ਹਨ, ਜਿਸ ਕਾਰਨ ਸਲੋਚਨਾ ਦਾ ਮੇਰੇ ਘਰ ਆਉਣਾ ਉਹਨਾਂ ਨੂੰ ਵੀ ਕੋਈ ਔਖ ਪੈਦਾ ਨਹੀਂ ਸੀ ਕਰ ਸਕਦਾ। ਰਮੇਸ਼ਰ ਦਾਸ ਦੇ ਮੇਰੇ ਪਰਿਵਾਰ ਨਾਲ ਸਬੰਧਾਂ ਕਾਰਨ ਤੇ ਘਰ ਵਿਚ ਸਲੋਚਨਾ ਦੀ ਗੈਰ ਹਾਜ਼ਰੀ ਕਾਰਨ ਕੋਈ ਮੁਸ਼ਕਲ ਨਹੀਂ ਸੀ ਆਉਣੀ ਤੇ ਨਾ ਹੀ ਆਈ। ਹਾਂ, ਸਲੋਚਨਾ ਚਾਰ ਪੰਜ ਘੰਟੇ ਪੜ੍ਹ ਕੇ ਥੱਕ ਜਾਂਦੀ, ਮੈਂ ਲੋੜ ਤੋਂ ਵੱਧ ਉਸ 'ਤੇ ਬੋਝ ਨਹੀਂ ਸੀ ਪਾਉਣਾ ਚਾਹੁੰਦਾ। ਅਪ੍ਰੈਲ ਦੇ ਤੀਜੇ ਹਫਤੇ ਮੇਰੇ ਇਮਤਿਹਾਨ ਸ਼ੁਰੂ ਹੋਏ ਸਨ। ਇਸ ਤਰ੍ਹਾਂ ਮੈਨੂੰ ਪੱਚੀ ਕੁ ਦਿਨ ਤਿਆਰੀ ਲਈ ਮਿਲ ਗਏ ਸਨ।
ਲਗਾਤਾਰ ਗਿਆਨੀ ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਕਾਰਨ ਮੈਨੂੰ ਕਵਿਤਾ ਦੀਆਂ ਸੈਂਕੜੇ ਨਹੀਂ ਹਜ਼ਾਰਾਂ ਤੁਕਾਂ ਜ਼ਬਾਨੀ ਯਾਦ ਸਨ---ਮੱਧਕਾਲੀ ਕਾਵਿ ਵਿਚੋਂ ਵੀ ਤੇ ਆਧੁਨਿਕ ਕਵਿਤਾ ਵਿਚੋਂ ਵੀ। ਅੰਗਰੇਜ਼ੀ, ਸੰਸਕ੍ਰਿਤ, ਹਿੰਦੀ ਤੇ ਪੰਜਾਬੀ ਦੇ ਵਿਦਵਾਨਾਂ ਦੀਆਂ ਸੈਂਕੜੇ ਕੁਟੇਸ਼ਨਾਂ ਵੀ ਮੇਰੀਆਂ ਉਂਗਲਾਂ 'ਤੇ ਸਨ। ਕਵਿਤਾ ਤੇ ਗਲਪ ਦੀਆਂ ਪਾਠ ਪੁਸਤਕਾਂ ਵਿਚੋਂ ਅੱਧੀਆਂ ਤੋਂ ਵੱਧ ਤਾਂ ਮੇਰੀਆਂ ਪਹਿਲਾਂ ਹੀ ਪੜ੍ਹੀਆਂ ਹੋਈਆਂ ਸਨ। ਇਕ ਪੇਪਰ ਪੰਜਾਬੀ ਸਾਹਿਤ ਦੇ ਇਤਿਹਾਸ ਦਾ ਸੀ ਤੇ ਇਕ ਪੇਪਰ ਸੀ ਭਾਰਤੀ ਤੇ ਪੱਛਮੀ ਆਲੋਚਨਾ ਦਾ। ਪੰਜਾਬੀ ਸਾਹਿਤ ਦਾ ਇਤਿਹਾਸ ਤਾਂ ਮੈਨੂੰ ਉ=ੱਕਾ ਹੀ ਪੜ੍ਹਨ ਦੀ ਕੋਈ ਲੋੜ ਨਹੀਂ ਸੀ। ਗਿਆਨੀ ਦਾ ਪੰਜਵਾਂ ਪਰਚਾ ਪੰਜਾਬੀ ਸਾਹਿਤ ਦੇ ਇਤਿਹਾਸ ਦਾ ਹੀ ਹੁੰਦਾ ਸੀ ਤੇ ਸ਼ਾਇਦ ਹੁਣ ਵੀ ਹੋਵੇ। ਪੱਛਮੀ ਤੇ ਭਾਰਤੀ ਆਲੋਚਨਾ ਦੇ ਸਿਧਾਂਤਾਂ ਵਿਚੋਂ ਅੱਧੇ ਤੋਂ ਵੱਧ ਜੇ ਮੈਂ ਨਾ ਵੀ ਪੜ੍ਹਦਾ ਤਦ ਵੀ ਕੰਮ ਚੱਲ ਸਕਦਾ ਸੀ। ਇਤਿਹਾਸ ਵਿਚੋਂ ਮੈਂ ਬਿਨਾਂ ਪੜ੍ਹੇ ੬ਂ੍ਹ ਤੋਂ ਵੱਧ ਨੰਬਰ ਲਿਜਾ ਸਕਦਾ ਸੀ ਤੇ ਆਲੋਚਨਾ ਦੇ ਪੇਪਰ ਵਿਚੋਂ ੫ਂ-੫੫੍ਹ। ਇਸ ਲਈ ਮੈਂ ਇਤਿਹਾਸ ਨੂੰ ਛੱਡ ਕੇ ਬਾਕੀ ਤਿੰਨਾਂ ਪੇਪਰਾਂ ਦੀ ਤਿਆਰੀ ਕੀਤੀ। ਇਸ ਸਚਿਆਰੀ ਧੀ ਦੇ ਸਹਾਰੇ ਮੈਂ ਇਮਤਿਹਾਨਾਂ ਵਿਚ ਬੈਠਣ ਜੋਗਾ ਹੋ ਗਿਆ ਸੀ।
ਬਾਊ ਪ੍ਰਸ਼ੋਤਮ ਦਾਸ ਹੈ ਭਾਵੇਂ ਸਿਰਫ ਮੈਟ੍ਰਿਕ ਪਾਸ ਹੀ ਪਰ ਉਹਦੀ ਲਿਖਾਈ ਮੋਤੀਆਂ ਵਰਗੀ ਹੈ ਤੇ ਲਿਖਣ ਦੀ ਸਪੀਡ ਜਹਾਜ਼ ਦੀ ਉਡਾਨ ਨੂੰ ਮਾਤ ਪਾਉਂਦੀ ਹੈ। ਉਹ ਆਪ ਹੀ ਮੇਰਾ ਲਿਖਾਰੀ ਬਣਿਆ ਸੀ। ਦਰਅਸਲ ਮੇਰੀ ਇਸ ਐਮ.ਏ. ਦਾ ਸਾਰਾ ਸਿਹਰਾ ਹੀ ਉਸ ਦੇ ਸਿਰ ਬੱਝਦਾ ਹੈ। ਸਰਕਾਰੀ ਰਜਿੰਦਰਾ ਕਾਲਜ, ਬਠਿੰਡਾ ਮੇਰਾ ਸੈਂਟਰ ਸੀ। ਪੇਪਰ ਨੌਂ ਵਜੇ ਸ਼ੁਰੂ ਹੋਣਾ ਹੁੰਦਾ ਸੀ। ਬਾਊ ਜੀ ਆਪ ਘਰੋਂ ਮੈਨੂੰ ਲੈ ਜਾਂਦੇ। ਬਸ ਅੱਡਾ ਬਿਲਕੁਲ ਸਕੂਲ ਦੇ ਨਾਲ ਸੀ, ਘਰੋਂ ਸਿਰਫ ਦੋ ਮਿੰਟ ਦਾ ਰਸਤਾ। ਅਸੀਂ ਪੇਪਰ ਸ਼ੁਰੂ ਹੋਣ ਤੋਂ ਪੰਦਰਾਂ-ਵੀਹ ਮਿੰਟ ਪਹਿਲਾਂ ਹੀ ਪਹੁੰਚ ਜਾਂਦੇ। ਪ੍ਰੋ.ਆਰ.ਕੇ. ਕੱਕੜ (ਐਸ.ਡੀ. ਕਾਲਜ, ਬਰਨਾਲਾ) ਦੇ ਨਿਗਰਾਨ ਵਜੋਂ ਲੱਗਣ ਕਾਰਨ ਮੈਨੂੰ ਕਿਸੇ ਚੰਗੇ ਥਾਂ ਬਹਾਉਣ ਦਾ ਪ੍ਰਬੰਧ ਵੀ ਹੋ ਗਿਆ ਸੀ। ਬਹਾਇਆ ਭਾਵੇਂ ਵਰਾਂਡੇ ਵਿਚ ਹੀ ਜਾਂਦਾ ਸੀ। ਸ਼ਾਇਦ ਇਸ ਲਈ ਕਿ ਹੋਰ ਬਹਾਉਣ ਲਈ ਕੋਈ ਵਾਧੂ ਕਮਰਾ ਉਥੇ ਨਹੀਂ ਸੀ। ਮੈਂ ਬੋਲ ਕੇ ਪੇਪਰ ਲਿਖਾਉਣਾ ਹੁੰਦਾ ਸੀ। ਇਸ ਲਈ ਮੇਰੀ ਸੀਟ ਬਾਕੀ ਪ੍ਰੀਖਿਆਰਥੀਆਂ ਵਿਚ ਨਹੀਂ ਸੀ ਲਾਈ ਜਾ ਸਕਦੀ। ਭਾਵੇਂ ਸੁਪਰਡੈਂਟ ਨੇ ਕੁਝ ਪੁੱਠੇ-ਸਿੱਧੇ ਸਵਾਲ ਪੁੱਛ ਕੇ ਮੇਰਾ ਮੂਡ ਖਰਾਬ ਕਰ ਦਿੱਤਾ ਸੀ ਪਰ ਪ੍ਰਸ਼ਨ-ਪੱਤਰ ਪੜ੍ਹਨ ਉਤੇ ਮੈਂ ਸੋਚ ਰਿਹਾ ਸੀ ਕਿ ਕਿਹੜਾ ਸਵਾਲ ਕਰਾਂ ਤੇ ਕਿਹੜਾ ਛੱਡਾਂ। ਮੈਨੂੰ ਤਾਂ ਸਾਰੇ ਸਵਾਲ ਹੀ ਇਕੋ ਜਿਹੇ ਆਉਂਦੇ ਸਨ। ਸਾਰੇ ਦਸ ਸਵਾਲਾਂ ਵਿਚੋਂ ਕੋਈ ਪੰਜ ਸਵਾਲ ਕਰਨੇ ਸਨ ਪਰ ਸ਼ਰਤ ਇਹ ਵੀ ਸੀ ਕਿ ਨਾਵਲ ਤੇ ਕਹਾਣੀ ਭਾਗ ਦੋਹਾਂ ਵਿਚੋਂ ਘੱਟੋ-ਘੱਟ ਦੋ-ਦੋ ਸਵਾਲ ਜ਼ਰੂਰੀ ਸਨ। ਸਵਾਲਾਂ ਦੇ ਜਵਾਬ ਇਸ ਤਰ੍ਹਾਂ ਦੇ ਸਨ ਜਿਵੇਂ ਕੋਈ ਖੋਜ ਨਿਬੰਧ ਲਿਖਣਾ ਹੋਵੇ।
ਮੈਂ ਪਹਿਲੇ ਦੋ ਘੰਟਿਆਂ ਵਿਚ ਨਾਵਲ *ਪਿਉ ਪੁੱਤਰ' ਬਾਰੇ ਦੋ ਸਵਾਲ ਕੀਤੇ। ਬਾਊ ਜੀ ਹਵਾ ਦੀ ਰਫਤਾਰ ਨਾਲ ਲਿਖੀ ਜਾ ਰਹੇ ਸਨ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਪਿੱਛੇ ਇਕ ਘੰਟਾ ਹੀ ਰਹਿ ਗਿਆ ਤੇ ਸਵਾਲ ਤਿੰਨ। ਮੈਂ ਬਾਊ ਜੀ ਨੂੰ ਦੱਸਿਆ ਕਿ ਆਪਣੇ ਪਾਸ ਡੇਢ ਘੰਟਾ ਹੈ। ਨੇਤਰਹੀਣ ਹੋਣ ਕਾਰਨ ਅੱਧਾ ਘੰਟਾ ਵੱਧ ਮਿਲਣ ਕਾਰਨ ਮੈਨੂੰ ਸਾਢੇ ਤਿੰਨ ਘੰਟੇ ਮਿਲਣੇ ਸਨ। ੩੮ ਪੰਨੇ ਭਰ ਚੁੱਕੇ ਸਨ। ਹੋਰ ਸ਼ੀਟ ਤੇ ਸ਼ੀਟ ਮੰਗਣ ਕਾਰਨ ਪ੍ਰੋ.ਕੱਕੜ ਤਿੰਨ ਸ਼ੀਟਾਂ ਇਕੱਠੀਆਂ ਹੀ ਦੇ ਗਿਆ ਸੀ ਤੇ ਅਸੀਂ ਸਾਢੇ ਬਾਰਾਂ ਵਜੇ ਨੂੰ ਪਰਚਾ ਪੂਰਾ ਕਰਕੇ ਪੂਰੀ ਤਰ੍ਹਾਂ ਸੰਤੁਸ਼ਟ ਸਾਂ, ਦੋਵੇਂ ਅੰਦਰੋਂਖੁਸ਼ੀ ਨਾਲ ਭਰੇ ਭਰੇ। ੭੩ ਪੰਨੇ ਭਰਨ ਨਾਲ ਮੈਨੂੰ ਅਦਭੁਤਖੁਸ਼ੀ ਮਹਿਸੂਸ ਹੋ ਰਹੀ ਸੀ। ਪ੍ਰੋ.ਕੱਕੜ ਐਮ.ਏ. ਅੰਗਰੇਜ਼ੀ ਗੋਲਡ ਮੈਡਲਿਸਟ ਸੀ। ਮੈਂ ਆਪਣੇ ਪੇਪਰ ਵਿਚ ਅਨੇਕਾਂ ਅੰਗਰੇਜ਼ੀ ਦੀਆਂ ਕੁਟੇਸ਼ਨਾਂ ਵੀ ਵਰਤੀਆਂ ਸਨ। ਹਿੰਦੀ ਤੇ ਪੰਜਾਬੀ ਦੇ ਆਲੋਚਕਾਂ ਦੇ ਹਵਾਲੇ ਵੀ ਦਿੱਤੇ ਸਨ। ਟੈਕਸਟ ਵਿਚੋਂ ਵੀ ਟੂਕਾਂ ਦਿੱਤੀਆਂ ਸਨ। ਉਹ ਐਮ.ਏ. ਪੰਜਾਬੀ ਫਸਟ ਕਲਾਸ ਵੀ ਸੀ। ਜਦੋਂ ਪੇਪਰ ਕਰਕੇ ਅਸੀਂ ਵਰਾਂਡੇ ਤੋਂ ਬਾਹਰ ਜਾ ਰਹੇ ਸੀ, ਪ੍ਰੋ.ਕੱਕੜ ਨੇ ਮੈਨੂੰ ਜੱਫੀ ਪਾ ਲਈ ਤੇ ਫੇਰ ਬਾਊ ਜੀ ਨੂੰ ਵੀ। ਉਹ ਸਾਨੂੰ ਪਹਿਲਾਂ ਵੀ ਜਾਣਦਾ ਸੀ। ਇਹ ਉਹਦੀ ਟਿੱਪਣੀ ਸੀ ਕਿ ਜ਼ਿੰਦਗੀ ਵਿਚ ਅਜਿਹਾ ਵਧੀਆ ਪੇਪਰ ਉਹ ਕਦੇ ਵੀ ਨਹੀਂ ਕਰ ਸਕਿਆ। ਮੇਰਾ ਹੌਸਲਾ ਹੋਰ ਵਧ ਗਿਆ ਸੀ।
ਹਰ ਪੇਪਰ ਪਿੱਛੋਂ ਦੋ-ਤਿੰਨ ਛੁੱਟੀਆਂ ਜ਼ਰੂਰ ਹੁੰਦੀਆਂ। ਸਲੋਚਨਾ ਆਉਂਦੀ ਤੇ ਮੈਨੂੰ ਪੜ੍ਹ ਕੇ ਸੁਣਾਉਂਦੀ। ਹੁਣ ਅਸੀਂ ਚਾਰ ਘੰਟਿਆਂ ਦੀ ਥਾਂ ਛੇ-ਸੱਤ ਘੰਟੇ ਵੀ ਪੜ੍ਹ ਲੈਂਦੇ ਸੀ। ਪੰਜਾਬੀ ਸਾਹਿਤ ਦਾ ਇਤਿਹਾਸ ਤਾਂ ਸਿਰਫ ਇਹਨਾਂ ਦਿਨਾਂ ਵਿਚ ਹੀ ਪੜ੍ਹਿਆ ਸੀ। ਚਾਰੇ ਪੇਪਰ ਬਹੁਤ ਵਧੀਆ ਹੋ ਗਏ ਸਨ। ਮੈਂ ਆਪਣੇ ਗਿਆਨ ਤੇ ਪਰਫਾਰਮੈਂਸ ਤੇ ਬਾਊ ਜੀ ਦੀ ਲਿਖਾਈ ਦੀ ਸੁੰਦਰਤਾ ਕਾਰਨ ਬੜੀ ਵੱਡੀ ਆਸ ਲਗਾਈ ਬੈਠਾ ਸੀ। ਫਸਟ ਡਵੀਜ਼ਨ ਤਾਂ ਸਮਝਦਾ ਸੀ ਕਿ ਬਈ ਵੱਟ 'ਤੇ ਪਈ ਹੈ ਪਰ ਸਿਰਫ ੫੭੍ਹ ਨੰਬਰ ਹੀ ਆਏ। ਸਭ ਤੋਂ ਘੱਟ ਨੰਬਰ ਗਲਪ (ਫਿਕਸ਼ਨ) ਦੇ ਪੇਪਰ ਵਿਚੋਂ ਆਏ ਸਿਰਫ ੫੩ ਤੇ ਸਾਹਿਤ ਦੇ ਇਤਿਹਾਸ ਦੇ ਪੇਪਰ ਵਿਚੋਂ ਸਿਰਫ ੫੫। ਮੇਰੇ ਨਾਲ ਇਸ ਬੇਇਨਸਾਫੀ ਹੋਣ ਦਾ ਭੇਦ ਦਸ ਸਾਲ ਪਿੱਛੋਂ ਜਾ ਕੇ ਖੁੱਲ੍ਹਿਆ ਸੀ। ਪਰ ਮੈਂ ਨਿਰਾਸ਼ ਨਹੀਂ ਸੀ। ਮੇਰੇ ਲਈ ਤਾਂ ਬੰਦ ਬੂਹੇ ਮਸਾਂ ਖੁੱਲ੍ਹੇ ਸਨ।
ਤਪਾ ਮੰਡੀ ਵਿਚ ਤੇ ਸਾਡੇ ਸਕੂਲ ਵਿਚ ਮੇਰੇ ਪੇਪਰ ਦੇਣ ਸਬੰਧੀ ਕਿਸੇ ਨੂੰ ਵੀ ਪਤਾ ਨਹੀਂ ਸੀ। ਭਾਵੇਂ ਬਾਊ ਪ੍ਰਸ਼ੋਤਮ ਦਾਖੁਸ਼ੀ ਦੀ ਗੱਲ ਕਰਦੇ ਸਮੇਂ ਹਾਜ਼ਮਾ ਕੁਝ ਕਮਜ਼ੋਰ ਹੁੰਦਾ ਸੀ ਪਰ ਉਹਨਾਂ ਦਾ ਵੀ ਮੈਂ ਪੂਰੀ ਤਰ੍ਹਾਂ ਮੂੰਹ ਬੰਨ੍ਹ ਦਿੱਤਾ ਸੀ ਤੇ ਇਸ ਸਬੰਧੀ ਸਰਕਾਰੀ ਮੁਸ਼ਕਲਾਂ ਬਾਰੇ ਜਾਣੂੰ ਹੋਣ ਕਾਰਨ ਬਾਊ ਜੀ ਆਪਣੀਖੁਸ਼ੀ ਦਾ ਆਨੰਦ ਅੰਦਰੋਸ਼ਅੰਦਰੀ ਹੀ ਮਾਣਦੇ ਰਹੇ ਹੋਣਗੇ।
ਇਕ ਗੱਲ ਜੋ ਮੇਰੀ ਪੋਲ ਖੋਲ੍ਹ ਸਕਦੀ ਸੀ, ਉਹ ਸੀ ਸਰਕਾਰੀ ਮਿਡਲ ਸਕੂਲ, ਮਹਿਤਾ ਵਿਚ ਪੜ੍ਹਾਉਂਦੇ ਸਾਇੰਸ ਮਾਸਟਰ ਗੁਰਚਰਨ ਸਿੰਘ ਢਿੱਲੋਂ ਦਾ ਮੇਰੇ ਨਾਲ ਪੰਜਾਬੀ ਐਮ.ਏ. ਦੇ ਪੇਪਰ ਦੇਣਾ। ਗੁਰਚਰਨ ਨੂੰ ਮੈਂ ਹੀ ਸਰਕਾਰੀ ਮਿਡਲ ਸਕੂਲ ਮਹਿਤੇ ਵਿਚ ਹਾਜ਼ਰ ਕਰਵਾਇਆ ਸੀ। ਉਦੋਂ ਮੈਂ ਉਥੇ ਹੈਡਮਾਸਟਰ ਸੀ। ਵਰਾਂਡੇ ਵਿਚ ਬੈਠਣ ਕਾਰਨ ਹਰ ਪ੍ਰੀਖਿਆਰਥੀ, ਨਿਗਰਾਨ ਤੇ ਹੋਰ ਪ੍ਰੀਖਿਆ ਅਮਲਾ ਮੈਨੂੰ ਲਿਖਾਉਂਦੇ ਨੂੰ ਵੇਖਣ ਵਿਚ ਦਿਲਚਸਪੀ ਰਖਦਾ ਸੀ। ਕਈਆਂ ਲਈ ਮੇਰਾ ਪ੍ਰੀਖਿਆ ਦੇਣਾ ਇਕ ਨਵਾਂ ਤਜਰਬਾ ਸੀ। ਗੁਰਚਰਨ ਨੇ ਮੈਨੂੰ ਵੇਖ ਲਿਆ ਸੀ ਤੇ ਪ੍ਰਸ਼ੋਤਮ ਨੇ ਗੁਰਚਰਨ ਨੂੰ। ਮੈਂ ਉਸਨੂੰ ਪੱਕਾ ਕਰ ਦਿੱਤਾ ਸੀ ਕਿ ਉਹ ਮੇਰੇ ਇਮਤਿਹਾਨ ਦੇਣ ਬਾਰੇ ਕਿਸੇ ਨੂੰ ਨਾ ਦੱਸੇ ਅਤੇ ਬਾਊ ਪ੍ਰਸ਼ੋਤਮ ਨੇ ਵੀ ਕੱਕੜ ਸਾਹਿਬ ਦਾ ਮੂੰਹ ਬੰਨ੍ਹ ਦਿੱਤਾ ਸੀ।

ਦੂਜੇ ਭਾਗ ਦੀ ਤਿਆਰੀ ਵਿਚ ਮੈਨੂੰ ਖਾਸ ਮੁਸ਼ਕਲ ਨਹੀਂ ਸੀ ਆਈ। ਗੁਰਚਰਨ ਸਿੰਘ ਢਿੱਲੋਂ ਨੂੰ ਮੇਰੀ ਲੋੜ ਸੀ ਤੇ ਮੈਨੂੰ ਢਿੱਲੋਂ ਵਰਗੇ ਪੜ੍ਹ ਕੇ ਸੁਣਾਉਣ ਵਾਲੇ ਕਿਸੇ ਸੱਜਣ-ਮਿੱਤਰ ਦੀ। ਸਬੱਬ ਨਾਲ ਉਹ ਨਤੀਜਾ ਨਿਕਲਣ ਤੋਂ ਕੁਝ ਦਿਨ ਪਿੱਛੋਂ ਮੇਰੇ ਕੋਲ ਆਪ ਹੀ ਆ ਗਿਆ। ਉਸ ਦੇ ਭਾਗ ਪਹਿਲਾ ਵਿਚੋਂ ੫ਂ੍ਹ ਨੰਬਰ ਵੀ ਸ਼ਾਇਦ ਨਹੀਂ ਸੀ ਬਣੇ। ਉਹਨੇ ਸਾਰੀ ਉਮਰ ਸਾਇੰਸ ਪੜ੍ਹੀ ਸੀ। ਇਸ ਲਈ ਬਿਨਾਂ ਕਿਸੇ ਅਗਵਾਈ ਤੋਂ ਉਸ ਦੇ ਏਨੇ ਨੰਬਰ ਆ ਜਾਣੇ ਵੀ ਠੀਕ ਹੀ ਸਨ। ਪਰ ਹੈਰਾਨੀ ਦੀ ਗੱਲ ਇਹ ਸੀ ਕਿ ਇਤਿਹਾਸ ਦੇ ਪੇਪਰ ਵਿਚੋਂ ਉਸ ਦੇ ਨੰਬਰ ਮੇਰੇ ਨਾਲੋਂ ਵੱਧ ਸਨ। ਇਹ ਸਭ ਕੁਝ ਕਿਵੇਂ ਹੋ ਗਿਆ? ਮੈਂ ਇਹ ਦੋਸ਼ ਕਿਸ ਦੇ ਸਿਰ ਧਰਾਂ? ਸਾਡੀ ਪ੍ਰੀਖਿਆ ਪ੍ਰਣਾਲੀ ਏਨੀ ਨਾਕਸ ਹੈ ਕਿ ਇਸ ਵਿਚ ਖਾਮੀਆਂ ਹੀ ਖਾਮੀਆਂ ਹਨ। ਸਭ ਤੋਂ ਵੱਡੀ ਖਾਮੀ ਹੈ ਸਾਡੇ ਅਧਿਆਪਕਾਂ ਵਿਚ ਪੜ੍ਹਾਉਣ ਤੋਂ ਲੈ ਕੇ ਨਿਗਰਾਨ ਅਤੇ ਪ੍ਰੀਖਿਅਕ ਵਜੋਂ ਸਹੀ ਫਰਜ਼ ਨਿਭਾਉਣ ਪ੍ਰਤਿ ਅਣਗਹਿਲੀ। ਇਸ ਲਈ ਗੁਰਚਰਨ ਸਿੰਘ ਦੇ ਸਾਹਿਤ ਦੇ ਇਤਿਹਾਸ ਵਾਲੇ ਪੇਪਰ ਵਿਚੋਂ ਮੇਰੇ ਨਾਲੋਂ ਵੱਧ ਨੰਬਰ ਆਉਣਾ ਕੋਈ ਹੈਰਾਨੀ ਦੀ ਗੱਲ ਨਹੀਂ ਸੀ ਤੇ ਮੇਰੇ ਘੱਟ ਨੰਬਰ ਆਉਣਾ ਵੀ ਕੋਈ ਖਾਸ ਗੱਲ ਨਹੀਂ ਸੀ, ਜਿੱਥੇ *ਅੰਨ੍ਹੀ ਪੀਸੇ, ਕੁੱਤੀ ਚੱਟੇ', ਉਥੇ ਕੁਝ ਵੀ ਹੋਣਾ ਸੰਭਵ ਹੈ।
ਮਿਥੇ ਪ੍ਰੋਗਰਾਮ ਅਨੁਸਾਰ ਅਕਤੂਬਰ ਤੋਂ ਪੜ੍ਹਨ ਲਿਖਣ ਦਾ ਕੰਮ ਸ਼ੁਰੂ ਕਰ ਦਿੱਤਾ। ਪਹਿਲਾਂ ਪਾਠ ਪੁਸਤਕ ਪੜ੍ਹਦੇ। ਮੈਂ ਨਾਲ ਨਾਲ ਸਬੰਧਤ ਪੰਗਤੀਆਂ, ਪੈਰ੍ਹਿਆਂ ਤੇ ਕਾਵਿ-ਤੁਕਾਂ ਆਦਿ ਉਤੇ ਨਿਸ਼ਾਨੀ ਲਗਵਾਈ ਜਾਂਦਾ। ਲੋੜ ਅਨੁਸਾਰ ਪੁਸਤਕ ਦੇ ਹਾਸ਼ੀਏ ਉਤੇ ਸੰਖੇਪ ਨੋਟਸ ਵੀ ਲਈ ਜਾਂਦੇ। ਫੇਰ ਉਸ ਪੁਸਤਕ ਬਾਰੇ ਆਲੋਚਨਾ ਦੀਆਂ ਜਿੰਨੀਆਂ ਪੁਸਤਕਾਂ ਸਾਡੇ ਕੋਲ ਹੁੰਦੀਆਂ, ਉਹ ਪੜ੍ਹਦੇ। ਨਿਸ਼ਾਨੀਆਂ ਵਾਲੀ ਵਿਧੀ ਪਾਠ ਪੁਸਤਕ ਵਾਲੀ ਹੀ ਹੁੰਦੀ। ਫੇਰ ਪਾਠ ਪੁਸਤਕ ਤੇ ਆਲੋਚਨਾ ਸਬੰਧੀ ਪੁਸਤਕਾਂ ਪੜ੍ਹਨ ਉਪਰੰਤ ਮੈਂ ਸਵਾਲਾਂ ਦੀ ਸੂਚੀ ਤਿਆਰ ਕਰਵਾਉਂਦਾ। ਸੂਚੀ ਦੀ ਤਰਤੀਬ ਅਨੁਸਾਰ ਕਿਤਾਬਾਂ 'ਤੇ ਲਾਈਆਂ ਨਿਸ਼ਾਨੀਆਂ ਦੇ ਆਧਾਰ 'ਤੇ ਮੈਂ ਬੋਲੀ ਜਾਂਦਾ, ਗੁਰਚਰਨ ਲਿਖੀ ਜਾਂਦਾ। ਜਿਹੜਾ ਵੀ ਹਵਾਲਾ ਦੇਣਾ ਹੁੰਦਾ, ਉਸ ਦੀ ਨਿਸ਼ਾਨੀ ਪਾਠ ਪੁਸਤਕ ਜਾਂ ਆਲੋਚਨਾ ਪੁਸਤਕ ਉਤੇ ਲੱਗੀ ਹੁੰਦੀ, ਗੁਰਚਰਨ ਪੁਸਤਕ ਵਿਚ ਵੇਖ ਕੇ ਉਹ ਨੋਟਸ ਵਾਲੇ ਪੰਨੇ ਉਪਰ ਚੇਪ ਦਿੰਦਾ। ਇਸ ਤਰ੍ਹਾਂ ਸਾਰੀਆਂ ਪੁਸਤਕਾਂ ਤਰਤੀਬਵਾਰ ਪੜ੍ਹੀਆਂ ਤੇ ਉਹਨਾਂ ਦੇ ਨੋਟਸ ਲੈ ਲਏ ਗਏ।
ਗੁਰਚਰਨ ਸਿੰਘ ਢਿੱਲੋਂ ਬੜਾ ਮਿਹਨਤੀ ਵਿਅਕਤੀ ਸੀ। ਸਾਇੰਸ ਵਾਲੇ ਅਕਸਰ ਮਿਹਨਤੀ ਹੀ ਹੁੰਦੇ ਹਨ। ਉਹ ਜੁਗਤੀ ਵੀ ਸੀ। ਉਹ ਨੋਟਸਾਂ ਦੀਆਂ ਦੋ ਕਾਪੀਆਂ ਬਣਾਉਂਦਾ ਸੀ। ਵਧੀਆ ਦਸਤੇ ਲਿਆ ਕੇ ਅਸੀਂ ਸ਼ੀਟਾਂ ਤਿਆਰ ਕਰ ਲਈਆਂ ਸਨ। ਉਪਰ ਲਕੀਰਦਾਰ ਕਾਗਜ਼ ਰਖਦੇ, ਵਿਚਾਲੇ ਕਾਰਬਨ ਤੇ ਹੇਠਾਂ ਬਿਲਕੁਲ ਕੋਰਾ ਸਫੈਦ ਕਾਗਜ਼। ਕਾਰਬਨ ਕਾਪੀ ਵੀ ਅਸਲ ਕਾਪੀ ਵਰਗੀ ਹੀ ਤਿਆਰ ਹੁੰਦੀ ਤੇ ਕਈ ਵਾਰ ਉਸ ਤੋਂ ਵੀ ਵਧੀਆ ਉ=ੱਘੜਦੀ। ਅਸੀਂ ਇਸ ਕੰਮ ਵਿਚ ਬਿਲਕੁਲ ਕੰਜੂਸੀ ਨਹੀਂ ਸੀ ਕੀਤੀ। ਵਧੀਆ ਕਾਗਜ਼, ਵਧੀਆ ਕਾਰਬਨ, ਵਧੀਆ ਪੈ=ੱਨ-ਪੈਂਸਿਲ ਤੇ ਸ਼ਨੀਵਾਰ ਸ਼ਾਮ ਤੋਂ ਲੈ ਕੇ ਐਤਵਾਰ ਦੁਪਹਿਰ ਬਾਅਦ ਤੱਕ ਲੰਗਰ ਪਾਣੀ ਦਾ ਵੀ ਵਧੀਆ ਇੰਤਜ਼ਾਮ ਹੁੰਦਾ। ਬਾਣੀਆਂ ਦੇ ਘਰ ਜੰਮਿਆ ਹਾਂ। ਫਾਲਤੂ ਖਰਚ ਵੀ ਨਹੀਂ ਕਰਦਾ ਪਰ ਕੰਜੂਸੀ ਵੀ ਕਦੇ ਨਹੀਂ ਕੀਤੀ। ਗੁਰਚਰਨ ਜੱਟ ਸੀ। ਜੱਟ ਬਾਰੇ ਕਹਿੰਦੇ ਐ ਬਈ ਜੱਟ ਗੰਨਾ ਨਹੀਂ ਦਿੰਦਾ, ਭੇਲੀ ਦੇ ਦਿੰਦੈ। ਪਰ ਮੈਂ ਗੁਰਚਰਨ ਤੋਂ ਨਾ ਗੰਨਾ ਲਿਆ ਸੀ ਤੇ ਨਾ ਭੇਲੀ। ਮੇਰੇ ਲਈ ਤਾਂ ਏਨਾ ਹੀ ਕਾਫੀ ਸੀ ਕਿ ਬਿਨਾਂ ਕਿਸੇ ਅਹਿਸਾਨ ਤੋਂ ਮੈਨੂੰ ਇਕ ਪੜ੍ਹਨ ਵਾਲਾ ਨਿਸ਼ਠਾਵਾਨ ਦੋਸਤ ਮਿਲ ਗਿਆ ਸੀ। ਫਰਵਰੀ ਤੱਕ ਸਾਡਾ ਸ਼ਨੀਵਾਰ-ਐਤਵਾਰ ਦੇ ਪੜ੍ਹਨ ਲਿਖਣ ਦਾ ਜੱਗ ਚਲਦਾ ਰਿਹਾ ਤੇ ਅਸੀਂ ਚਾਰਾਂ ਪੇਪਰਾਂ ਦੇ ਪੂਰੇ ਨੋਟਿਸ ਤਿਆਰ ਕਰ ਲਏ ਸਨ---ਘੱਟੋ-ਘੱਟ ਛੇ ਸੌ ਤੋਂ ਅੱਠ ਸੌ ਪੰਨੇ। ਹੁਣ ਗੁਰਚਰਨ ਨੂੰ ਨਾ ਮੇਰੀ ਲੋੜ ਸੀ ਤੇ ਨਾ ਮੈਨੂੰ ਗੁਰਚਰਨ ਦੀ। ਪਰ ਸਵਾਲ ਇਹ ਸੀ ਕਿ ਹੁਣ ਇਹ ਨੋਟਿਸ ਮੈਨੂੰ ਪੜ੍ਹ ਕੇ ਕੌਣ ਸੁਣਾਵੇ। ਇਸ ਕੰਮ ਵਿਚ ਮੇਰੀ ਹੁਣ ਸਾਇੰਸ ਮਾਸਟਰ ਨੇ ਨਹੀਂ, ਸਾਇੰਸ ਨੇ ਮਦਦ ਕੀਤੀ। ਟੇਪ ਰਿਕਾਰਡਰ ਆਮ ਚੱਲ ਪਏ ਸਨ। ਇਹਨਾਂ ਦੇ ਆਮ ਚਲਨ ਨੂੰ ਹੀ ਮੈਂ ਸਾਇੰਸ ਦੀ ਦੇਣ ਕਹਿੰਦਾ ਹਾਂ।
ਮੈਂ ਵਧੀਆ ਕੰਪਨੀ ਦਾ ਮਹਿੰਗਾ ਟੇਪ ਰਿਕਾਰਡਰ ਖਰੀਦਿਆ। ਤੀਹ ਕੈਸਿਟਾਂ ਲਿਆਂਦੀਆਂ। ਉਹੀ ਬੀਬੀ ਸਲੋਚਨਾ ਨੂੰ ਫੇਰ ਤਕਲੀਫ ਦਿੱਤੀ। ਬਹੁਤੇ ਨੋਟਿਸ ਉਸ ਦੀ ਆਵਾਜ਼ ਵਿਚ ਰਿਕਾਰਡ ਹੋਏ। ਕੁਝ ਨੋਟਸ ਮਾਸਟਰ ਵਿਜੇ ਬਾਵਾ ਨੇ ਕੈਸਿਟਾਂ ਵਿਚ ਬੰਦ ਕੀਤੇ। ਉਦੋਂ ਵਿਜੇ ਬਾਵਾ ਤਪਾ ਮੰਡੀ ਵਿਚ ਮਾਸਟਰ ਸੀ ਤੇ ਤਪੇ ਦੀ ਕੁੜੀ ਜੋ ਮੇਰੀ ਵਿਦਿਆਰਥਣ ਵੀ ਸੀ ਤੇ ਮੈਨੂੰ ਚਾਚਾ ਜੀ ਵੀ ਕਿਹਾ ਕਰਦੀ ਸੀ, ਵਿਜੇ ਬਾਵਾ ਨਾਲ ਵਿਆਹੀ ਹੋਈ ਸੀ। ਉਸ ਕੁੜੀ ਸੱਤਿਆ ਕਾਰਨ ਹੀ ਅਸੀਂ ਆਪਣੇ ਘਰ ਦਾ ਪਿਛਲਾ ਹਿੱਸਾ ਵਿਜੇ ਬਾਵਾ ਨੂੰ ਕਿਰਾਏ 'ਤੇ ਦਿੱਤਾ ਹੋਇਆ ਸੀ। ਅਸੀਂ ਮੀਆਂ-ਬੀਵੀ ਨੂੰ ਆਪਣੇ ਬੱਚਿਆਂ ਵਾਂਗ ਹੀ ਰੱਖਦੇ ਸੀ ਤੇ ਉਹ ਸਾਡੇ ਕੋਲ ਰਹੇ ਵੀ ਸਾਡੇ ਬੱਚਿਆਂ ਵਾਂਗ ਹੀ।
ਬਾਊ ਪ੍ਰਸ਼ੋਤਮ ਦਾਸ ਦੀ ਹੱਲਾਸ਼ੇਰੀ ਮੇਰੇ ਲਈ ਸਦਾ ਵਰਦਾਨ ਬਣੀ ਰਹੀ। ਰਮੇਸ਼ਰ ਦਾਸ ਪਹਿਲੇ ਬੋਲ ਆਪ ਵੀ ਆ ਜਾਂਦਾ ਤੇ ਸਲੋਚਨਾ ਨੂੰ ਵੀ ਭੇਜ ਦਿੰਦਾ। ਇਸ ਵਾਰ ਮੇਰੀ ਤਿਆਰੀ ਵਿਚ ਕੋਈ ਖਾਸ ਘਾਟ ਨਹੀਂ ਸੀ। ਉਹੀ ਬਠਿੰਡਾ ਸੈਂਟਰ, ਉਹੀ ਮੇਰਾ ਲਿਖਾਰੀ ਬਾਬੂ ਪ੍ਰਸ਼ੋਤਮ ਦਾਸ, ਉਹੀ ਪ੍ਰੀਖਿਆ ਦੇ ਮਹੀਨੇ---ਸਾਰਾ ਵਾਤਾਵਰਣ ਪਹਿਲਾਂ ਵਾਲਾ ਸੀ ਪਰ ਹੌਸਲਾ ਪਹਿਲਾਂ ਨਾਲੋਂ ਦੁੱਗਣਾ-ਚੌਗੁਣਾ ਸੀ ਤੇ ਸਾਰੇ ਪਰਚੇ ਹੋਏ ਵੀ ਕਮਾਲ ਦੇ। ਮੈਨੂੰਖੁਸ਼ੀ ਇਸ ਗੱਲ ਦੀ ਸੀ ਕਿ ਐਮ.ਏ. ਨਾ ਹੋਣ ਕਾਰਨ ਜਿਸ ਹੀਣਭਾਵਨਾ ਦਾ ਮੈਂ ਪਿਛਲੇ ਸੋਲਾਂ-ਸਤਾਰਾਂ ਸਾਲ ਤੋਂ ਸ਼ਿਕਾਰ ਰਿਹਾ ਸੀ, ਉਸ ਤੋਂ ਹੁਣ ਮੁਕਤ ਹੋ ਗਿਆ ਸੀ।
ਮੈਨੂੰ ੬੫-੭ਂ੍ਹ ਨੰਬਰ ਆਉਣ ਦੀ ਉਮੀਦ ਸੀ ਪਰ ਆਏ ੬੪੍ਹ। ਪੇਪਰਾਂ ਪਿੱਛੋਂ ਮੈਨੂੰ ਡਾ.ਆਤਮ ਹਮਰਾਹੀ ਨੇ ਕਿਹਾ ਸੀ ਕਿ ਮੈਂ ਪੇਪਰਾਂ ਦੇ ਪਿੱਛੇ ਜਾਵਾਂ। ਉਸ ਨੇ ਮੈਨੂੰ ਦੋ ਪ੍ਰੀਖਿਅਕਾਂ ਦੇ ਨਾਂ ਵੀ ਦੱਸ ਦਿੱਤੇ। ਇਕ ਚੰਡੀਗੜ੍ਹ ਸੀ ਤੇ ਦੂਜਾ ਦਿੱਲੀ। ਚੰਗੇ ਨੰਬਰਾਂ ਦੇ ਲਾਲਚ ਨੇ ਮੈਨੂੰ ਪੁੱਠੇ ਰਾਹ ਤੋਰ ਦਿੱਤਾ ਸੀ। ਮੈਂ ਚੰਡੀਗੜ੍ਹ ਵੀ ਗਿਆ ਤੇ ਦਿੱਲੀ ਵੀ। ਪਰ ਮੇਰੇ ਜਾਣ ਤੋਂ ਪਹਿਲਾਂ ਹੀ ਬਾਜ਼ੀ ਬੀਤ ਚੁੱਕੀ ਸੀ।
ਡਾ.ਆਤਮ ਹਮਰਾਹੀ ਮੇਰਾ ਬੀ.ਐਡ. ਦਾ ਜਮਾਤੀ ਸੀ। ਉਸ ਨੇ ਤਾਂ ਮੇਰੇ ਨਾਲ ਹਮਦਰਦੀ ਕਾਰਨ ਹੀ ਮੈਨੂੰ ਆਪਣੇ ਜਾਣੇ ਸਿੱਧੇ ਰਾਹ ਪਾਇਆ ਸੀ ਪਰ ਸ਼ੁਕਰ ਹੈ ਕਿ ਉਹ ਰਾਹ ਮੈਨੂੰ ਰਾਸ ਨਹੀਂ ਸੀ ਆਇਆ।
ਇਹ ਗੱਲ ਮੈਨੂੰ ਪਿੱਛੋਂ ਪਤਾ ਲੱਗੀ ਕਿ ਉਹਨੀਂ ਦਿਨੀਂ ਲੋਕ ਇਮਤਿਹਾਨਾਂ ਵਿਚ ਤਾਂ ਨਕਲ ਮਾਰਦੇ ਹੀ ਹਨ, ਪਿੱਛੋਂ ਪਰਚਿਆਂ ਦਾ ਵੀ ਪਿੱਛਾ ਕਰਦੇ ਹਨ। ਇਕ ਅੀਂਬਾਰ ਵਿਚ ਇਸ ਪਿੱਛਾ ਕਰਨ ਸਬੰਧੀ ਪੰਜਵਾਂ ਪਰਚਾ ਸਿਰਲੇਖ ਅਧੀਨ ਇਕ ਲੇਖ ਵੀ ਛਪਿਆ ਸੀ। ਓਦੋਂ ਇਹ ਬੀਮਾਰੀ ਸ਼ੁਰੂ ਹੋਈ ਨੂੰ ਥੋੜ੍ਹਾ ਸਮਾਂ ਹੀ ਹੋਇਆ ਹੋਵੇਗਾ। ਸਾਡੇ ਵਰਗੇ ਪਛੜੇ ਇਲਾਕੇ ਵਿਚ ਰਹਿਣ ਵਾਲੇ ਲੋਕਾਂ ਤੱਕ ਇਹ *ਅਗਾਂਹਵਧੂ' ਵਿਧੀ ਨਹੀਂ ਸੀ ਪਹੁੰਚੀ। ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਵਿਚ ਇਹ ਰੋਗ ਫੈਲ ਚੁੱਕਾ ਸੀ। ਯੂਨੀਵਰਸਿਟੀਆਂ ਦੇ ਅਧਿਆਪਕ ਵੀ ਇਸ ਦਾ ਸ਼ਿਕਾਰ ਸਨ। ਉਹ ਆਪਣੇ ਵਿਦਿਆਰਥੀਆਂ ਤੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਨੰਬਰ ਦਿਵਾਉਣ ਅਤੇ ਇਥੋਂ ਤੱਕ ਕਿ ਉਹਨਾਂ ਦੀ ਜੇਬ 'ਤੇ ਗੋਲਡ ਮੈਡਲ ਸਜਾਉਣ ਲਈ ਹਰ ਹਰਬਾ ਵਰਤਦੇ ਸਨ।

ਜਿਸ ਦਿਨ ਐਮ.ਏ. ਭਾਗ ਦੂਜਾ ਦਾ ਨਤੀਜਾ ਨਿਕਲਿਆ, ਉਸ ਦਿਨ ਮੈਂ ਆਪਣੇ ਮਾਮੇ ਦੀ ਪੋਤੀ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਆਪਣੇ ਨਾਨਕੇ ਪਿੰਡ ਮੌੜਾਂ ਗਿਆ ਹੋਇਆ ਸੀ। ਮੌੜਾਂ ਤਪਾ ਮੰਡੀ ਤੋਂ ਸਿਰਫ ਅੱਠ ਕਿਲੋਮੀਟਰ ਦੀ ਵਿੱਥ ਉਤੇ ਹੈ। ਅਜੇ ਬਰਾਤ ਨੂੰ ਚਾਹ ਪਿਆਈ ਹੀ ਸੀ ਕਿ ਮੇਰੇ ਭਤੀਜੇ ਸ਼ਿਵਜੀ ਰਾਮ ਜੋ ਮਾਮਾ ਜੀ ਦੇ ਵੱਡੇ ਪੁੱਤਰ ਚਿਰੰਜੀ ਲਾਲ ਦਾ ਬੇਟਾ ਹੈ ਤੇ ਮੇਰੇ ਨਾਲ ਉਸ ਦੇ ਸਬੰਧ ਦੋਸਤਾਂ ਵਾਲੇ ਹੀ ਹਨ, ਉਸ ਨੂੰ ਕਿਸੇ ਨੇ ਅੀਂਬਾਰ ਲਿਆ ਕੇ ਦਿੱਤਾ। ਅੀਂਬਾਰ ਸੀ---ਇੰਡੀਅਨ ਐਕਸਪ੍ਰੈਸ। ਸ਼ਿਵਜੀ ਰਾਮ ਨੂੰ ਮੇਰੇ ਇਮਤਿਹਾਨ ਦਿੱਤੇ ਹੋਣ ਦਾ ਪਤਾ ਸੀ ਭਾਵੇਂ ਉਹ ਮੇਰਾ ਭਤੀਜਾ ਹੈ ਪਰ ਬੁਲਾਉਂਦਾ ਮੈਨੂੰ ਗੋਇਲ ਸਾਹਿਬ ਕਹਿ ਕੇ ਹੀ ਹੈ ਤੇ ਉਸ ਦਿਨ ਵੀ ਬੜੀ ਉਤਸੁਕਤਾ ਨਾਲ ਮੈਥੋਂ ਮੇਰਾ ਰੋਲ ਨੰਬਰ ਪੁੱਛਣ ਲੱਗਿਆ। ਮੈਂ ਵੀ ਸਮਝ ਗਿਆ ਕਿ ਰਿਜ਼ਲਟ ਆ ਗਿਆ ਹੋਊ। ਰੋਲ ਨੰਬਰ ਦੱਸਣ ਤੋਂ ਇਕ ਮਿੰਟ ਪਿੱਛੋਂ ਹੀ ਉਸ ਨੇ ਮੈਥੋਂ ਪਾਰਟੀ ਮੰਗ ਲਈ। ਰੋਲ ਨੰਬਰਾਂ ਦੇ ਨਾਲ ਸਭ ਦੇ ਨੰਬਰ ਵੀ ਦਿੱਤੇ ਹੋਏ ਸਨ। ਫਸਟ ਆਉਣ ਵਾਲੇ ਦੇ ਨੰਬਰ ੫ਂ੬ ਸਨ ਤੇ ਮੇਰੇ ੪੮ਂ। ਫਸਟ ਡਵੀਜ਼ਨ ਤਾਂ ਬਣ ਗਈ ਸੀ ਤੇ ਅੀਂਬਾਰ ਅਨੁਸਾਰ ਯੂਨੀਵਰਸਿਟੀ ਵਿਚੋਂ ਦੂਜਾ ਸਥਾਨ ਵੀ ਪ੍ਰਾਪਤ ਹੋ ਗਿਆ ਸੀ ਪਰ ਮੇਰੀ ਸੰਤੁਸ਼ਟੀ ਨਹੀਂ ਸੀ ਹੋਈ। ਇਸ ਦੇ ਬਾਵਜੂਦ ਮੈਂ ਬੇਹੱਦਖੁਸ਼ ਸੀ। ਬਿਨਾਂ ਪੰਜਵੇਂ ਪਰਚੇ ਤੋਂ ਯੂਨੀਵਰਸਿਟੀ ਵਿਚੋਂ ਦੂਜੇ ਥਾਂ 'ਤੇ ਪਹੁੰਚ ਜਾਣਾ, ਮੇਰੇ ਲਈ ਇਹ ਕੋਈ ਘੱਟ ਪ੍ਰਾਪਤੀ ਨਹੀਂ ਸੀ।
ਵਿਆਹ ਵਿਚ ਸ਼ਗਨ ਤਾਂ ਮੈਂ ਦੇ ਹੀ ਦਿੱਤਾ ਸੀ। ਹੁਣ ਮੇਰਾ ਵਿਆਹ ਵਿਚ ਉ=ੱਕਾ ਹੀ ਜੀਅ ਨਹੀਂ ਸੀ ਲੱਗ ਰਿਹਾ। ਜੀਅ ਕਰਦਾ ਸੀ ਕਿ ਕਦੋਂ ਘਰ ਜਾਵਾਂ ਤੇ ਕਦੋਂ ਸੁਦਰਸ਼ਨਾ ਦੇਵੀ ਨੂੰਖੁਸ਼ੀਂਬਰੀ ਦੇਵਾਂ। ਮੇਰੀ ਇਸ ਪ੍ਰਾਪਤੀ ਵਿਚ ਉਸ ਦਾ ਯੋਗਦਾਨ ਕੋਈ ਘੱਟ ਨਹੀਂ ਸੀ।
ਮੈਂ ਮਾਮਾ ਜੀ ਦੇ ਪੁੱਤਰ ਮਦਨ ਲਾਲ ਤੋਂ ਜਿਸ ਦੀ ਬੇਟੀ ਦਾ ਵਿਆਹ ਸੀ, ਜਾਣ ਦੀ ਆਗਿਆ ਮੰਗੀ ਤੇ ਕਿਸੇ ਜ਼ਰੂਰੀ ਕੰਮ ਦਾ ਬਹਾਨਾ ਲਾ ਕੇ ਆਪਣੇ ਸਾਰਥੀ ਨੂੰ ਕਹਿ ਕੇ ਵੀਹ ਕੁ ਮਿੰਟਾਂ ਵਿਚ ਹੀ ਤਪੇ ਪਹੁੰਚ ਗਿਆ। ਅੱਠ ਨੰਬਰ ਗਲੀ ਦੇ ਇਸ ਘਰ ਵਿਚ ਸਾਡੇ ਲਈ ਪਹਿਲੀ ਵਾਰ ਇਹ ਸਭ ਤੋਂ ਵੱਡੀਖੁਸ਼ੀ ਸੀ। ਬਾਊ ਪ੍ਰਸ਼ੋਤਮ, ਰਮੇਸ਼ਰ ਦਾਸ ਤੇ ਉਹਦੀਆਂ ਬੇਟੀਆਂ, ਗਿਆਨੀ ਰਘਵੀਰ ਸਿੰਘ---ਜਿੰਨ੍ਹਾਂ ਜਿੰਨ੍ਹਾਂ ਨੂੰ ਵੀ ਪਤਾ ਲਗਦਾ ਗਿਆ, ਉਹ ਮੇਰੇ ਘਰ ਇਸ ਤਰ੍ਹਾਂ ਆ ਰਹੇ ਸਨ ਜਿਵੇਂ ਕਿਸੇ ਸ਼ਾਦੀ ਵਿਚ ਸ਼ਾਮਲ ਹੋਣ ਲਈ ਆ ਰਹੇ ਹੋਣ। ਸੱਚਮੁੱਚ ਇਹ ਸ਼ਾਦੀ ਦਾ ਮੌਕਾ ਹੀ ਤਾਂ ਸੀ।

ਬਾਊ ਪ੍ਰਸ਼ੋਤਮ ਦਾਸ ਨੂੰ ਅੱਚਵੀ ਸੀ ਕਿ ਇਸਖੁਸ਼ੀ ਦਾ ਪ੍ਰਚਾਰ ਕੀਤਾ ਜਾਵੇ। ਉਹ ਮੈਥੋਂ ਤਿੰਨ ਤਸਵੀਰਾਂ ਲੈ ਗਿਆ ਤੇ ਬਰਨਾਲੇ ਦੇ ਇਕ ਪੱਤਰਕਾਰ ਤੀਰਥ ਰਾਮ ਸਿਧਵਾਨੀ ਨੂੰ ਜਾ ਦਿੱਤੀਆਂ। ਜੱਗਬਾਣੀ, ਪੰਜਾਬ ਕੇਸਰੀ ਤੇ ਕਈ ਹੋਰ ਅੀਂਬਾਰਾਂ ਵਿਚ ਮੇਰੀ ਤਸਵੀਰ ਛਪ ਗਈ---ਪੰਜਾਬੀ ਯੂਨੀਵਰਸਿਟੀ ਦਾ ਇਕ ਨੇਤਰਹੀਣ ਵਿਦਿਆਰਥੀ ਐਮ.ਏ. ਪੰਜਾਬੀ ਵਿਚੋਂ ਅਪ੍ਰੈਲ ੧੯੮ਂ ਦੀ ਪ੍ਰੀਖਿਆ ਵਿਚ ਦੂਜੇ ਸਥਾਨ 'ਤੇ ਰਿਹਾ। ਨਾਲ ਮੇਰੀ ਫੋਟੋ ਵੀ ਸੀ ਤੇ ਨਾਂ ਵੀ। ਤਪਾ ਤੇ ਬਰਨਾਲਾ ਵਿਚ ਹੀ ਨਹੀਂ, ਸਾਰੇ ਪੰਜਾਬ ਵਿਚ ਹੀ ਪਤਾ ਲੱਗ ਗਿਆ ਸੀ। ਹਰਿਆਣੇ, ਹਿਮਾਚਲ ਤੇ ਦਿੱਲੀ ਤੱਕਖਬਰ ਪਹੁੰਚ ਗਈ। ਬਤੌਰ ਲੇਖਕ ਮੇਰਾ ਥੋੜ੍ਹਾ ਬਹੁਤ ਨਾਂ ਬਣਿਆ ਹੋਣ ਕਾਰਨ ਵਧਾਈ ਦੀਆਂ ਚਿੱਠੀਆਂ ਆਉਣ ਲੱਗ ਪਈਆਂ। ਮੇਰੇ ਸਕੂਲ ਦੇ ਅਧਿਆਪਕ ਦੰਗ ਸਨ, ਉਹਨਾਂ 'ਚੋਂ ਹਰਕੀਰਤ ਸਿੰਘ ਨੇ ਤਾਂ ਕਹਿ ਹੀ ਦਿੱਤਾ, **ਗੋਇਲ ਸਾਹਿਬ ਆਹ ਤਾਂ ਬੁੱਕਲ 'ਚ ਹੀ ਭੇਲੀ ਭੰਨ ਲਈ।'' ਮੈਂਖੁਸ਼ ਵੀ ਸੀ ਤੇ ਕੁਝ ਕੁਝ ਡਰਦਾ ਵੀ ਸੀ। ਸਰਕਾਰੀ ਕਾਗਜ਼ਾਂ ਵਿਚ ਅਜੇ ਮੈਂ ਨੇਤਰਹੀਣ ਕਰਮਚਾਰੀ ਵਜੋਂ ਸਵੀਕਾਰ ਨਹੀਂ ਸੀ ਹੋਇਆ। ਇਹਖਬਰ ਤਾਂ ਮੇਰੇ ਨੇਤਰਹੀਣ ਹੋਣ ਦਾ ਪੱਕਾ ਸਬੂਤ ਸੀ। ਓਦੋਂ ਸਾਡੇ ਇਕ ਬੀਬੀ ਡੀ.ਪੀ.ਈ. ਹੁੰਦੀ ਸੀ---ਸੁਰਿੰਦਰ ਕੌਰ। ਬੜੀ ਭੋਲੀ ਤੇ ਸਾਊ ਜਿਹੀ ਬੀਬੀ ਸੀ ਉਹ।
**ਵੀਰ ਜੀ, ਤੁਸੀਂ ਪ੍ਰੋਫੈਸਰ ਲੱਗ ਕੇ ਕਦੋਂ ਜਾ ਰਹੇ ਹੋ ਫੇਰ?'' ਸੁਰਿੰਦਰ ਕੌਰ ਜਿਵੇਂ ਭੋਲੇ ਭਾਅ ਹੀ ਪੁੱਛ ਰਹੀ ਹੋਵੇ। ਕਿਉਂਕਿ ਐਮ.ਏ. ਕਰਨ ਨਾਲ ਜਾਂ ਯੂਨੀਵਰਸਿਟੀ ਵਿਚੋਂ ਪਹਿਲੇ ਜਾਂ ਦੂਜੇ ਸਥਾਨ 'ਤੇ ਰਹਿਣ ਨਾਲ ਕੋਈ ਪ੍ਰੋਫੈਸਰ ਤਾਂ ਨਹੀਂ ਬਣ ਜਾਂਦਾ। ਪਰ ਉਸ ਦੇ ਮਿੱਠ ਬੋਲੇ ਵਚਨਾਂ ਨੇ ਮੈਨੂੰ ਧੁਰ ਅੰਦਰ ਤੀਕ ਸਰਸ਼ਾਰ ਕਰ ਦਿੱਤਾ। ਮੈਨੂੰ ਲੱਗਿਆ ਕਿ ਮੈਂ ਹੁਣ ਪ੍ਰੋਫੈਸਰ ਜ਼ਰੂਰ ਬਣਾਂਗਾ। ਭੋਲੀ-ਭਾਲੀ ਬੀਬੀ ਸੁਰਿੰਦਰ ਦੇ ਬੋਲ ਮੈਨੂੰ ਬੜੇ ਅਰਥ ਭਰਪੂਰ ਲੱਗੇ। ਇਹਨਾਂ ਬੋਲਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਉਸ ਦਿਨ ਤੋਂ ਹੀ ਮੈਂ ਅੰਦਰੋ ਅੰਦਰੀ ਵਿਉਂਤਬੰਦੀ ਕਰਨ ਲੱਗ ਪਿਆ ਸੀ। ਪਰ ਗਿਆਨੀ ਹਮੀਰ ਸਿੰਘ ਮੇਰੀ ਤਸਵੀਰ ਛਪਵਾਉਣ ਦੇ ਹੱਕ ਵਿਚ ਨਹੀਂ ਸੀ। ਗੱਲ ਇਹ ਨਹੀਂ ਸੀ ਕਿ ਉਹ ਰਾਣਾ ਗਰੁੱਪ ਵਿਚ ਸੀ। ਅਸਲ ਵਿਚ ਉਹ ਮੇਰਾ ਹਮਦਰਦ ਹੀ ਸੀ। ਉਸ ਦੇ ਦਿਮਾਗ ਵਿਚ ਇਹ ਧੁੜਕੂ ਸੀ ਕਿ ਕਿਤੇ ਇਹਖਬਰ ਮੇਰੀ ਨੌਕਰੀ ਦੇ ਰਾਹ ਵਿਚ ਰੋੜਾ ਹੀ ਨਾ ਬਣ ਜਾਵੇ।

ਜਿਹੜਾ ਵਿਦਿਆਰਥੀ ਮੈਥੋਂ ਕਾਫੀ ਵੱਧ ਨੰਬਰ ਲੈ ਕੇ ਪਹਿਲੇ ਥਾਂ 'ਤੇ ਆਇਆ ਸੀ, ਉਸ ਦੇ ਨਾਂ ਤੇ ਪੂਰੇ ਪਤੇ ਬਾਰੇ ਮੈਨੂੰ ਇਕ ਸਾਲ ਪਿੱਛੋਂ ਪਤਾ ਲੱਗਿਆ ਸੀ। ਛੇ ਸਾਲ ਪਿੱਛੋਂ ਤਾਂ ਉਸ ਬਾਰੇ ਸਭ ਕੁਝ ਹੀ ਪਤਾ ਲੱਗ ਗਿਆ। ਉਸ ਸਮੇਂ ਤੱਕ ਮੈਂ ਸਰਕਾਰੀ ਕਾਲਜ ਮਾਲੇਰਕੋਟਲਾ ਵਿਚ ਪੱਕੇ ਤੌਰ 'ਤੇ ਲੈਕਚਰਾਰ ਲੱਗ ਗਿਆ ਸੀ। ਉਹ ਮੇਰੇ ਕਾਲਜ ਵਿਚ ਐਡਹਾਕ 'ਤੇ ਲੈਕਚਰਾਰ ਲੱਗਣ ਲਈ ਇੰਟਰਵਿਊ 'ਤੇ ਆਇਆ ਸੀ। ਮੇਰੇ ਕਾਲਜ ਵਿਚ ਆ ਜਾਣ ਕਾਰਨ ਯੂਨੀਵਰਸਿਟੀ ਸਿਖਿਆ ਦੀਆਂ ਹਰ ਕਿਸਮ ਦੀਆਂ ਪੋਲ-ਪੱਟੀਆਂ ਮੇਰੇ ਸਾਹਮਣੇ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਸਨ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀਆਂ ਪੀ.ਸੀ. ਐਸ. ਦੀਆਂ ਪ੍ਰੀਖਿਆਵਾਂ ਤੋਂ ਲੈ ਕੇ ਡਾਕਟਰਾਂ, ਲੈਕਚਰਾਰਾਂ ਤੇ ਇੰਜੀਨੀਅਰਾਂ ਦੀਆਂ ਨਿਯੁਕਤੀਆਂ ਸਬੰਧੀ ਇਥੇ ਦੱਸਣ ਦੀ ਲੋੜ ਨਹੀਂ, ਰਵੀ ਸਿੱਧੂ ਕਾਂਡ ਨੇ ਹੀ ਸਭ ਕੁਝ ਜੱਗ ਜ਼ਾਹਰ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਬਹੁਤੀ ਜਾਂ ਥੋੜ੍ਹੀ ਖੇਹ ਕਮਿਸ਼ਨ ਵਿਚ ਉਡਦੀ ਹੀ ਹੋਵੇਗੀ। ਬਹੁਤੀਆਂ ਯੂਨੀਵਰਸਿਟੀਆਂ ਵਿਚ ਵੀ ਇਹ ਖੇਹ ਉ=ੱਡ ਰਹੀ ਹੈ। ਰੱਬ ਹੀ ਰਾਖਾ ਹੈ ਸਾਡੀਆਂ ਜ਼ਮੀਰਾਂ ਦਾ। ਮੈਨੂੰ ਐਮ.ਏ. ਵਿਚੋਂ ਆਪਣੀ ਮਿਹਨਤ ਨਾਲ ਹਾਸਲ ਪੁਜ਼ੀਸ਼ਨ ਉਤੇ ਫੀਂਰ ਹੈ। ਇਹ ਮੇਰੀ ਮਿਹਨਤ ਤੇ ਯੋਗਤਾ ਦੀ ਦੇਣ ਸੀ। ਮੈਨੂੰ ਮੇਰੀ ਇਸ ਨਿੱਕੀ ਜਿਹੀ ਪ੍ਰਾਪਤੀ ਉਤੇ ਮਾਣ ਹੈ ਤੇ ਇਹ ਪ੍ਰਾਪਤੀ ਹੀ ਮੇਰੇ ਉਜਲੇ ਭਵਿੱਖ ਦੀ ਜ਼ਾਮਨ ਬਣੀ।
ਕੁਝ ਲੋਕ ਸ਼ਾਇਦ ਮੇਰੇ ੪੮ਂ ਨੰਬਰਾਂ ਉਤੇ ਮਾਣ ਕਰਨ ਦੀ ਗੱਲ ਨੂੰ ਮੇਰੀ ਨਾਦਾਨੀ ਹੀ ਨਾ ਸਮਝ ਬੈਠਣ। ਉਹਨਾਂ ਨੂੰ ੨ਂਂ੩ ਤੋਂ ਪਿੱਛੋਂ ਐਮ.ਏ. ਵਿਚੋਂ ਥੋਕ ਨੰਬਰ ਲੈਣ ਵਾਲੇ ਵਿਦਿਆਰਥੀਆਂ ਦੀ ਪ੍ਰਾਪਤੀ ਸ਼ਾਇਦ ਮੇਰੇ ਨਾਲੋਂ ਕਿਤੇ ਵੱਡੀ ਲੱਗੇ ਪਰ ਮੈਂ ਸਮਝਦਾ ਹਾਂ ਕਿ ਹੁਣ ਨੰਬਰ ਦਿੱਤੇ ਨਹੀਂ ਜਾਂਦੇ, ਨੰਬਰਾਂ ਦੀ ਤਾਂ ਹੁਣ ਲੁੱਟ ਪਈ ਹੋਈ ਹੈ। ੨ਂ੍ਹ ਨੰਬਰ ਇੰਟਰਨਲ ਅਸੈਸਮੈਂਟ ਦੇ ਹਨ ਜੋ ਕਾਲਜ ਜਾਂ ਯੂਨੀਵਰਸਿਟੀ ਦੇ ਅਧਿਆਪਕਾਂ ਨੇ ਆਪ ਲਾਉਣੇ ਹੁੰਦੇ ਹਨ। ਅਬਜੈਕਟਿਵ ਟਾਇਪ ਸਵਾਲਾਂ ਦੇ ਜਵਾਬ ਬਾਹਰੋਂ ਕੀਤੀ ਸਮਾਜ ਸੇਵਾ ਰਾਹੀਂ ਬਹੁਤ ਸੌਖੇ ਹੱਲ ਹੋ ਜਾਂਦੇ ਹਨ। ਇਸ ਲਈ ਹੁਣ ਤਾਂ ਐਮ.ਏ. ਵਿਚੋਂ ੭ਂ-੭੫੍ਹ ਨੰਬਰ ਵੀ ਅਕਸਰ ਆ ਰਹੇ ਹਨ। ਸੋ ਪਾਠਕੋਫ ਕਿਸੇ ਸਾਧ ਦੇ ਚੇਲੇ ਦੀ ਝੋਲੀ ਵਿਚ ਆਟਾ ਵੇਖ ਕੇ ਹੀ ਉਸ ਨੂੰ ਵੱਡਾ ਚੇਲਾ ਮੰਨਣ ਦੀ ਭੁੱਲ ਨਾ ਕਰੋ। ਉਸ ਦੀ ਸਾਧਗਿਰੀ ਤੇ ਤਪੱਸਿਆ ਦੀ ਪ੍ਰੀਖਿਆ ਲੈ ਕੇ ਵੇਖੋ। ਇਸ ਤੋਂ ਵੱਧ ਮੈਂ ਆਪਣੀ ਸਫਾਈ ਦੇ ਤੌਰ 'ਤੇ ਕੁਝ ਨਹੀਂ ਕਹਿਣਾ ਚਾਹੁੰਦਾ।

...ਚਲਦਾ...