ਸਭ ਰੰਗ

 •    ਨੈਤਿਕਤਾ ਬਨਾਮ ਅਨੈਤਿਕਤਾ / ਚੰਦ ਸਿੰਘ (ਲੇਖ )
 •    ਪਿਆਰ ਤੇ ਸਿਆਸਤ 'ਚ ਸਭ ਜਾਇਜ਼ / ਮਿੰਟੂ ਬਰਾੜ (ਲੇਖ )
 •    ਅੱਗੇ ਵੱਧਣਾ ਹੀ ਜ਼ਿੰਦਗੀ ਹੈ / ਮਨਜੀਤ ਤਿਆਗੀ (ਲੇਖ )
 •    ਓਮ ਰਾਜੇਸ਼ ਪੁਰੀ ਸਦਾ ਲਈ ਰੁਖ਼ਸਤ / ਉਜਾਗਰ ਸਿੰਘ (ਲੇਖ )
 •    ਧੀਆਂ ਦੀ ਲੋਹੜੀ ਮਨਾਉਣੀ ਜ਼ਰੂਰੀ / ਸੰਜੀਵ ਝਾਂਜੀ (ਲੇਖ )
 •    ਤਾਈ ਦੇ 2500 ਰੁਪੈ / ਰਾਜਵਿੰਦਰ ਸਿੰਘ ਰਾਜਾ (ਵਿਅੰਗ )
 •    ਵੋਟ / ਗੁਰਬਾਜ ਭੰਗਚੜ੍ਹੀ (ਲੇਖ )
 •    ਬਹੁਤ ਸਾਰੇ ਚੁਰਸਤੇ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਜਲਵਾਯੂ ਪਰਿਵਰਤਨ / ਫੈਸਲ ਖਾਨ (ਲੇਖ )
 •    ਮੈਂ, ਮੇਰੀ ਛੱਡੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਦਾਦਾ-ਦਾਦੀ ਅਤੇ ਅਜੋਕੀ ਪੀੜ੍ਹੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਬਲੀ ਦਾ ਬੱਕਰਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਗੀਤਕਾਰ ਬਲਜਿੰਦਰ ਸੰਗੀਲਾਂ / ਸੰਦੀਪ ਰਾਣਾ (ਲੇਖ )
 •    ਬਲਜੀਤ (ਨਾਵਲ) / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
 • ਓਮ ਰਾਜੇਸ਼ ਪੁਰੀ ਸਦਾ ਲਈ ਰੁਖ਼ਸਤ (ਲੇਖ )

  ਉਜਾਗਰ ਸਿੰਘ   

  Email: ujagarsingh48@yahoo.com
  Cell: +91 94178 13072
  Address:
  India
  ਉਜਾਗਰ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  where can i buy naltrexone

  buy naltrexone
  ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਫਿਲਮਾਂ ਦੀ ਦਮਦਾਰ ਆਵਾਜ਼ ਓਮ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਮੁੰਬਈ ਵਿਖੇ ਸਦਾ ਲਈ ਬੰਦ ਹੋ ਗਈ। ਓਮ ਪੁਰੀ ਭਾਰਤੀ ਫਿਲਮ ਜਗਤ ਵਿਚ ਇੱਕ ਜਾਣਿਆਂ ਪਛਾਣਿਆਂ ਨਾਮ ਹੈ। ਆਪਣਾ ਫਿਲਮਾ ਦਾ ਕੈਰੀਅਰ ਉਨ•ਾਂ ਥੇਟਰ ਤੋਂ ਸ਼ੁਰੂ ਕੀਤਾ। ਹਰਪਾਲ ਟਿਵਾਣਾ ਦੇ ਨਾਲ ਥੇਟਰ ਕਰਨਾ ਅਤੇ ਨਾਲ ਦੀ ਨਾਲ ਪੜ•ਾਈ ਕਰਨਾ ਆਪ ਦਾ ਸ਼ੁਗਲ ਸੀ। ਦੋਸਤੀਆਂ ਪਾਉਣੀਆਂ ਅਤੇ ਨਿਭਾਉਣੀਆਂ ਸਿਖਣੀਆਂ ਹੋਣ ਤਾਂ ਓਮ ਰਾਜੇਸ਼ ਪੁਰੀ ਨੂੰ ਗੁਰੂ ਬਣਾਇਆ ਜਾ ਸਕਦਾ ਹੈ। ਬੇਬਾਕੀ ਨਾਲ ਗੱਲ ਕਰਨੀ ਅਤੇ ਅਣਖ਼ ਨਾਲ ਜ਼ਿੰਦਗੀ ਜਿਓਣ ਵਾਲਾ ਓਮ ਪੁਰੀ ਫਿਲਮ ਜਗਤ ਵਿਚ ਹਮੇਸ਼ਾ ਲਈ ਯਾਦ ਕੀਤਾ ਜਾਵੇਗ। ਬਚਪਨ ਅਤੇ ਸ਼ੁਰੂ ਦੀ ਥੇਟਰ ਅਤੇ ਫਿਲਮਾ ਦੀ ਜ਼ਿੰਦਗੀ ਵਿਚ ਤੰਗੀਆਂ ਤਰੁਸ਼ੀਆਂ ਦਾ ਸਾਹਮਣਾ ਕਰਦਾ ਹੋਇਆ ਦ੍ਰਿੜ• ਇਰਾਦੇ ਅਤੇ ਠੋਸ ਵਿਵਹਾਰ ਕਰਕੇ ਅਖ਼ੀਰ ਆਪਣੀ ਮੰਜ਼ਲ ਤੇ ਪਹੁੰਚਣ ਲਈ ਸਫਲ ਹੋ ਗਿਆ। ਉਹ ਆਪਣੀ ਮਰਜੀ ਦਾ ਮਾਲਕ ਸੀ। ਹਰ ਕੰਮ ਅਤੇ ਰੋਲ ਆਪਣੀਆਂ ਟਰਮਾ ਤੇ ਕਰਦਾ ਸੀ। ਓਮ ਪੁਰੀ ਨੂੰ ਕਿਸੇ ਵੀ ਨਾਟਕ ਜਾਂ ਫਿਲਮ ਵਿਚ ਜਿਹੜਾ ਵੀ ਰੋਲ ਮਿਲਿਆ ਉਸਨੂੰ ਉਸਨੇ ਬਾਕਮਾਲ ਨਿਭਾਇਆ। ਉਸਦੀ ਦਮਦਾਰ ਆਵਾਜ਼ ਹਮੇਸ਼ਾ ਨਾਟਕਾਂ ਅਤੇ ਫਿਲਮਾਂ ਦੇ ਡਾਇਲਾਗ ਵਿਚ ਮਹਿਕਾਂ ਖ਼ਿਲਾਰਦੀ ਰਹਿੰਦੀ ਸੀ। ਉਸਦਾ ਕੱਦਕਾਠ, ਜੁੱਸਾ ਅਤੇ ਦਮਦਾਰ ਆਵਾਜ਼ ਨੇ ਓਮ ਪੁਰੀ ਨੂੰ ਅੰਗਰੇਜ਼ੀ ਫਿਲਮਾ ਵਿਚ ਵੀ ਮਾਣਤਾ ਦਿਵਾਈ।

  ਓਮ ਰਾਜੇਸ਼ ਪੁਰੀ

  ਪੰਜਾਬੀ ਹੋਣ ਕਰਕੇ ਉਸਦਾ ਫਿਲਮਾ ਅਤੇ ਨਿੱਜੀ ਜ਼ਿੰਦਗੀ ਵਿਚ ਵੀ ਪ੍ਰਭਾਵਸ਼ਾਲੀ ਚਿਹਰਾ ਮੋਹਰਾ ਹਮੇਸ਼ਾ ਦਰਸ਼ਕਾਂ ਨੂੰ ਮੋਂਹਦਾ ਰਿਹਾ। ਉਸਦੇ ਮਾਤਾ ਪਿਤਾ ਸਾਂਝੇ ਪੰਜਾਬ ਅੰਬਾਲਾ ਸ਼ਹਿਰ ਦੇ ਰਹਿਣ ਵਾਲੇ ਸਨ ਪ੍ਰੰਤੂ ਉਸਦਾ ਜਨਮ ਪਟਿਆਲਾ ਜਿਲ•ੇ ਦੇ ਸਨੌਰ ਕਸਬੇ ਵਿਚ ਆਪਣੇ ਨਾਨਕੇ ਘਰ 18 ਅਕਤੂਬਰ 1950 ਨੂੰ ਹੋਇਆ। ਮੁਢਲੀ ਪੜ•ਾਈ ਵੀ ਆਪ ਨੇ ਪਟਿਆਲਾ ਤੋਂ ਹੀ ਕੀਤੀ। ਆਪ ਦੇ ਪਿਤਾ ਪਹਿਲਾਂ ਫ਼ੌਜ ਵਿਚ ਅਤੇ ਬਾਅਦ ਵਿਚ ਰੇਲਵੇ ਵਿਚ ਨੌਕਰੀ ਕਰਦੇ ਸਨ। ਇਸ ਕਰਕੇ ਆਪ ਬਹੁਤਾ ਸਮਾਂ ਆਪਣੇ ਨਾਨਕੇ ਘਰ ਸਨੌਰ ਵਿਚ ਰਹੇ। ਆਪ ਦਾ ਵਿਆਹ 1991 ਵਿਚ ਸੀਮਾ ਕਪੂਰ ਨਾਲ ਹੋਇਆ । ਆਪ ਦਾ ਇਹ ਵਿਆਹ ਵੀ 8 ਮਹੀਨੇ ਬਾਅਦ ਹੀ ਟੁੱਟ ਗਿਆ ਫਿਰ 1993 ਵਿਚ ਆਪਦਾ ਵਿਆਹ ਪੱਤਰਕਾਰ ਨੰਦਿਤਾ ਨਾਲ ਹੋ ਗਿਆ। ਇਸ ਵਿਆਹ ਤੋਂ ਆਪਦਾ ਇੱਕ ਲੜਕਾ ਇਸ਼ਾਨ ਹੈ। ਨੰਦਿਤਾ ਪੁਰੀ ਨੇ ਓਮ ਪੁਰੀ ਦੀ ਜੀਵਨੀ ਲਿਖੀ ਜਿਹੜੀ 2013 ਵਿਚ ਦੋਹਾਂ ਦੇ ਤਲਾਕ ਦਾ ਕਾਰਨ ਬਣੀ। ਓਮ ਪੁਰੀ ਦੇ ਬਚਪਨ ਦੇ ਦੋਸਤ ਅਨੁਸਾਰ ਉਹ ਸਕੂਲ ਸਮੇਂ ਤੋਂ ਹੀ ਨਾਟਕਾਂ ਅਤੇ ਸਭਿਆਚਾਰਕ ਸਰਗਰਮੀਆਂ ਵਿਚ ਹਿੱਸਾ ਲੈਂਦਾ ਸੀ। ਥੇਟਰ ਵਿਚ ਦਿਲਚਪੀ ਲੈਣ ਕਰਕੇ ਆਪ ਨੇ ਫਿਲਮ ਅਤੇ ਟੈਲੀਜ਼ਿਨ ਇਨਸਟੀਚਿਊਟ ਪੂਨਾ ਵਿਚ ਦਾਖ਼ਲਾ ਲੈ ਲਿਆ। ਆਪ ਨੇ ਨੈਸ਼ਨਲ ਸਕੂਲ ਆਫ਼ ਡਰਾਮਾ ਤੋਂ ਵੀ ਸਿਖਿਆ ਪ੍ਰਾਪਤ ਕੀਤੀ। ਆਪ ਨੇ 1976 ਵਿਚ ਮਰਾਠੀ ਫਿਲਮ ਘਾਸੀ ਰਾਮ ਕੋਤਵਾਲ ਵਿਚ ਰੋਲ ਕੀਤਾ। ਇਸ ਤੋਂ ਬਾਅਦ ਲਗਾਤਾਰ ਭਵਾਨੀ ਅਤੇ ਆਕ੍ਰੋਸ਼ 1980, ਸਦਗਤੀ 1981, ਅਰਧ ਸਤਿਆ ਅਤੇ ਡਿਸਕੋ ਡਾਨਸਰ 1982, ਮਿਰਚ ਮਸਾਲਾ 1986, ਧਰਾਵੀ 1992, ਮਾਚਸ 1996, ਗੁਪਤ 1997, ਧੂਪ 2003, ਸਿੰਘ ਇਜ਼ ਕਿੰਗ, ਮੇਰੇ ਬਾਪ ਪਹਿਲੇ ਆਪ ਅਤੇ 1999 ਵਿਚ ਕਨਾਡਾ ਫਿਲਮ ਏ.ਕੇ.47 ਵਿਚ ਰੋਲ ਅਦਾ ਕੀਤਾ। ਆਪ ਨੇ ਨਸੀਰੁਦੀਨ ਸ਼ਾਹ, ਸ਼ਬਾਨਾ ਆਜ਼ਮੀ ਅਤੇ ਸਮਿਤਾ ਪਾਟਿਲ ਨਾਲ ਵੀ ਕੰਮ ਕੀਤਾ। ਇਸ ਤੋਂ ਇਲਾਵਾ ਅੰਗਰੇਜ਼ੀ ਫਿਲਮਾ ਈਸਟ ਇਜ਼ ਈਸਟ, ਗਾਂਧੀ, ਮਾਈ ਸਨ ਦਾ ਫੈਂਟਾਸਟਿਕ, ਦੀ ਪੈਰੋਲ ਆਫ਼ੀਸਰ, ਸਿਟੀ ਆਫ਼ ਜੁਆਏ, ਵੁਲਫ, ਦਾ ਗੋਸਟ ਐਂਡ ਡਾਰਕਨੈਸ, ਰੋਡਜ਼ ਟੂ ਸੰਗਮ ਅਤੇ ਡਾਨ-2 ਵਿਚ ਵੀ ਆਪਨੇ ਰੋਲ ਕੀਤੇ। ਬਹੁਤ ਸਾਰੇ ਟੀ.ਵੀ.ਸੀਰੀਅਲਜ਼ ਵਿਚ ਵੀ ਕੰਮ ਕੀਤਾ। ਆਪ ਨੂੰ ਕੇਂਦਰ ਸਰਕਾਰ ਨੇ ਪਦਮ ਸ਼੍ਰੀ ਦਾ ਖ਼ਿਤਾਬ ਵੀ ਪ੍ਰਦਾਨ ਕੀਤਾ। ਨੈਸ਼ਨਲ ਫਿਲਮ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। ਪੰਜਾਬੀ ਫਿਲਮ ਜਗਤ ਇੱਕ ਬਹੁਪੱਖੀ ਕਲਾਕਾਰ ਤੋਂ ਵਾਂਝਾ ਹੋ ਗਿਆ ਹੈ।