ਸਭ ਰੰਗ

 •    ਨੈਤਿਕਤਾ ਬਨਾਮ ਅਨੈਤਿਕਤਾ / ਚੰਦ ਸਿੰਘ (ਲੇਖ )
 •    ਪਿਆਰ ਤੇ ਸਿਆਸਤ 'ਚ ਸਭ ਜਾਇਜ਼ / ਮਿੰਟੂ ਬਰਾੜ (ਲੇਖ )
 •    ਅੱਗੇ ਵੱਧਣਾ ਹੀ ਜ਼ਿੰਦਗੀ ਹੈ / ਮਨਜੀਤ ਤਿਆਗੀ (ਲੇਖ )
 •    ਓਮ ਰਾਜੇਸ਼ ਪੁਰੀ ਸਦਾ ਲਈ ਰੁਖ਼ਸਤ / ਉਜਾਗਰ ਸਿੰਘ (ਲੇਖ )
 •    ਧੀਆਂ ਦੀ ਲੋਹੜੀ ਮਨਾਉਣੀ ਜ਼ਰੂਰੀ / ਸੰਜੀਵ ਝਾਂਜੀ (ਲੇਖ )
 •    ਤਾਈ ਦੇ 2500 ਰੁਪੈ / ਰਾਜਵਿੰਦਰ ਸਿੰਘ ਰਾਜਾ (ਵਿਅੰਗ )
 •    ਵੋਟ / ਗੁਰਬਾਜ ਭੰਗਚੜ੍ਹੀ (ਲੇਖ )
 •    ਬਹੁਤ ਸਾਰੇ ਚੁਰਸਤੇ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਜਲਵਾਯੂ ਪਰਿਵਰਤਨ / ਫੈਸਲ ਖਾਨ (ਲੇਖ )
 •    ਮੈਂ, ਮੇਰੀ ਛੱਡੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਦਾਦਾ-ਦਾਦੀ ਅਤੇ ਅਜੋਕੀ ਪੀੜ੍ਹੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਬਲੀ ਦਾ ਬੱਕਰਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਗੀਤਕਾਰ ਬਲਜਿੰਦਰ ਸੰਗੀਲਾਂ / ਸੰਦੀਪ ਰਾਣਾ (ਲੇਖ )
 •    ਬਲਜੀਤ (ਨਾਵਲ) / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
 • ਵੋਟ (ਲੇਖ )

  ਗੁਰਬਾਜ ਭੰਗਚੜ੍ਹੀ   

  Cell: +91 97808 05911
  Address:
  India
  ਗੁਰਬਾਜ ਭੰਗਚੜ੍ਹੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਵੋਟ ਭਾਵੇਂ ਹੀ ਪੰਜਾਬੀ ਵਿੱਚ ਦੋ ਅਤੇ ਅੰਗਰੇਜੀ ਵਿੱਚ ਚਾਰ ਅੱਖਰਾਂ ਦਾ ਸੁਮੇਲ ਹੈ ਪਰੰਤੂ ਇਸ ਦੀ ਮਹੱਤਤਾ ਨੂੰ ਜਿਨਾਂ ਵੀ ਬਿਆਨ ਕੀਤਾ ਜਾਵੇ ਉਨਾਂ ਹੀ ਥੋੜਾ ਹੈ। ਕਿਸੇ ਵੀ ਲੁਕਤੰਤਰ ਦੇਸ਼ ਦੇ ਨਾਗਰਿਕ ਲਈ ਸਭ ਤੋਂ ਸ਼ਕਤੀਸ਼ਾਲੀ ਅਧਿਕਾਰ ਵੋਟ ਦਾ ਹੂੰਦਾ ਹੈ। ਭਾਰਤ ਵਰਗੇ ਦੇਸ਼ ਵਿੱਚ ਇਸ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ ਕਿਉਕਿ ਭਾਰਤ ਪੂਰਨ ਤੌਰ ਤੇ ਲੋਕਤੰਤਰ ਦੇਸ਼ ਹੈ ਇੱਥੇ ਹਰ ਚੌਣਾਵੀ ਪ੍ਰਕਿਰਿਆ ਵਿੱਚ ਆਮ ਆਦਮੀ ਵੋਟ ਦਾ ਇਸਤੇਮਾਲ ਕਰਦਾ ਹੈ। ਅਜੋਕੇ ਸਮੇਂ ਵਿੱਚ ਵਿਗਿਆਨਕ ਯੁੱਗ ਆਉਣ ਦੇ ਕਾਰਨ ਭਾਵੇਂ ਲੋਕ ਆਪਣੇ ਹੱਕ ਪ੍ਰਤੀ ਜਾਗਰੂਕ ਹੋ ਰਹੇ ਹਨ ਪਰੰਤੂ ਆਮ ਲੋਕਾਂ ਨੂੰ ਵੋਟ ਦੀ ਅਹਿਮੀਅਤ ਬਾਰੇ ਨਹੀਂ ਪਤਾ ਜਿਸ ਦੇ ਕਾਰਨ ਉਹ ਲੀਡਰਾਂ ਲਈ ਸਿਰਫ ਵਰਤੋਂ ਦਾ ਸਾਧਨ ਬਣ ਕੇ ਹੀ ਰਹਿ ਗਏ ਹਨ। ਵੋਟ ਦਾ ਅਧਿਕਾਰ ਹਰ ਵਿਅਕਤੀ ਦਾ ਆਪਣਾ ਨਿੱਜੀ ਅਧਿਕਾਰ ਹੈ ਪਰੰਤੂ ਕਈ ਥਾਂ ਪੈਸੇ ਅਤੇ ਕਈ ਤਾਂ ਝੂਠ ਦਾ ਪਰਚਾਰ ਕਰ ਕੇ ਇਸ ਦੀ ਦੁਰਵਰਤੋਂ ਕੀਤੀ ਜਾਂਦੀ ਹੈ। ਕੋਈ ਵੀ ਸਰਕਾਰ ਕਦੇ ਵੀ ਆਮ ਲੋਕਾਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਣੂ ਕਰਵਾਉਣ ਲਈ ਕੋਈ ਵੀ ਪ੍ਰੋਗਰਾਮ ਨਹੀਂ ਉਲੀਕਦੀ ਕਿਉਕਿ ਉਸ ਨੂੰ ਪਤਾ ਹੈ ਕਿ ਅਜਿਹਾ ਕਰਨ ਤੇ ਉਹਨਾਂ ਨੂੰ ਭਵਿੱਖ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਮਾਜ ਵਿੱਚ ਅਕਸਰ ਹੀ ਗੱਲਾਂ ਹੁੰਦੀਆਂ ਹਨ ਕਿ ਛੋਟੇ ਵਰਗ ਦੀ ਕੌਣ ਸੁਣਦਾ ਹੈ ਜਾਂ ਛੋਟੇ ਵਰਗ ਉਪਰ ਜੁਲਮ ਹੋ ਰਿਹਾ ਹੈ ਆਦਿ ਪਰੰਤੂ ਕਦੇ ਕਿਸੇ ਨੇ ਇਹ ਨਹੀਂ ਸੋਚਿਆ ਕਿ ਇਸ ਦਾ ਕਾਰਨ ਕੀ ਹੈ। ਇਹ ਨਤੀਜੇ ਸਾਡੀ ਵੋਟ ਦੇ ਹੀ ਹੁੰਦੇ ਹਨ। ਜਿਆਦਾਤਰ ਲੋਕ ਵੋਟ ਨੂੰ ਅਹਿਮੀਅਤ ਨਹੀਂ ਦਿੰਦੇ ਅਤੇ ਕਹਿ ਦਿੰਦੇ ਹਨ ਕਿ ਆਪਾਂ ਕੀ ਲੈਣਾ ਵੋਟ ਪਾ ਕੇ ਆਪਣੀ ਇੱਕ ਵੋਟ ਨਾਲ ਕੀ ਹੋ ਜਾਵੇਗਾ। ਅਜਿਹਾ ਕਹਿਣ ਵਾਲਾ ਸਿਸਟਮ ਦਾ ਸਭ ਤੋਂ ਵੱਡਾ ਗਦਾਰ ਹੈ।
  ਅਜਿਹੀ ਧਾਰਨਾ ਕਰ ਕੇ ਲੋਕਤੰਤਰ ਦਾ ਘਾਣ ਹੁੰਦਾ ਹੈ ਅਤੇ ਰਾਜ ਕਰਨ ਵਾਲੇ ਲੋਕ ਵੀ ਬੇਫਿਕਰ ਹੋ ਜਾਂਦੇ ਹਨ ਕਿਉਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਲੋਕਾਂ ਨੂੰ ਆਪਣੇ ਹੱਕ ਦੀ ਮਹੱਤਤਾ ਦਾ ਵੀ ਅੰਦਾਜਾ ਨਹੀ। ਵੋਟਾਂ ਦਾ ਇਸੇਮਾਲ ਕਰਨਾ ਅਤੇ ਵੋਟ ਬਾਰੇ ਹਰ ਇੱਕ ਨੂੰ ਜਾਗਰੂਕ ਕਰਨਾ ਹਰ ਜਿੰਮੇਵਾਰ ਨਾਗਰਿਕ ਦਾ ਫਰਜ ਹੈ। ਕਦੇ ਵੀ ਕਿਸੇ ਨੂੰ ਇਹ ਨਹੀਂ ਸੋਚਣਾ ਚਾਹੀਦਾ ਆਪਾਂ ਨੂੰ ਤਾਂ ਪਤਾ ਵੋਟ ਦੀ ਅਹਿਮੀਅਤ ਬਾਰੇ, ਤੁਹਾਡਾ ਫਰਜ ਉਨਾਂ ਚਿਰ ਪੂਰਾ ਨਹੀਂ ਹੁੰਦਾ ਜਿਨਾਂ ਚਿਰ ਤੁਸੀਂ ਵੱਧ ਤੋਂ ਵੱਧ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਨਹੀਂ ਕਰਦੇ। ਹਰ ਇੱਕ ਨੂੰ ਵੋਟ ਦੇ ਅਧਿਕਾਰ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ ਕਿਉਂਕਿ ਇਹ ਹਰ ਇੱਕ ਨਾਗਰਿਕ ਦਾ ਨਿੱਜੀ ਹੱਕ ਹੈ ਇਸ ਹੱਕ ਨੂੰ ਕੋਈ ਵੀ ਤੁਹਾਡੇ ਤੋਂ ਡਰਾ ਧਮਕਾ ਕੇ ਨਹੀਂ ਖੋਹ ਸਕਦਾ। ਜੇਕਰ ਤੁਹਾਡੇ ਤੇ ਕੋਈ ਵੋਟ ਪ੍ਰਤੀ ਦਬਾਅ ਪਾਉਂਦਾ ਹੈ ਤਾਂ ਇਹ ਗੈਰ ਕਾਨੂੰਨੀ ਹੈ। ਇਹ ਗੱਲ ਵੀ ਵੇਖਣ ਯੋਗ ਹੈ ਕਿ ਜਿਆਦਾਤਰ ਪੱਛੜੇ ਇਲਾਕਿਆਂ ਵਿੱਚ ਵੋਟ ਨੂੰ ਪੈਸੇ ਦੇ ਦਮ ਤੇ ਪ੍ਰਾਪਤ ਕੀਤਾ ਜਾਦਾ ਹੈ ਅਜਿਹੇ ਖੇਤਰਾਂ ਵਿੱਚ ਹੀ ਵੋਟ ਪ੍ਰਤੀ ਜਾਗਰੂਕ ਕਰਨ ਦੀ ਸਭ ਤੋਂ ਜਿਆਦਾ ਲੋੜ ਹੈ। ਦੇਸ਼ ਵਿੱਚ ਕਈ ਅਜਿਹੇ ਖੇਤਰ ਹਨ ਜਿੱਥੇ ਵੋਟ ਨੂੰ ਪੰਜ ਸੱਤ ਸੌ ਰੁਪਏ ਵਿੱਚ ਖਰੀਦ ਲਿਆ ਜਾਦਾ ਹੈ। ਅਜਿਹੀ ਹਾਲਤ ਵਿੱਚ ਗਰੀਬ ਆਦਮੀ ਦੀ ਭਾਵੈਂ ਇਹ ਮਜਬੂਰੀ ਹੈ ਪਰੰਤੂ ਵੋਟ ਖਰੀਦਣ ਵਾਲੇ ਨੇਤਾ ਦੀ ਬਹੁਤ ਵੱਡੀ ਨਾਕਾਮੀ ਵੀ ਹੈ ਕਿਉਂਕਿ ਜੇਕਰ ਉਹ ਸੱਚ ਵਿੱਚ ਹੀ ਉਹਨਾਂ ਲੋਕਾਂ ਦਾ ਨੇਤਾ ਹੁੰਦਾ ਤਾਂ ਉਸ ਨੂੰ ਇਹ ਪੰਜ ਸੱਤ ਸੌ ਰੁਪਏ ਦੀ ਰਕਮ ਦੇਣ ਦੀ ਵੀ ਨਹੀਂ ਲੋੜ ਸੀ ਅਤੇ ਉਸਦੀ ਲੋਕਾਂ ਦੇ ਦਿਲਾਂ ਵਿੱਚ ਜਗ•ਾ ਹੋਣੀ ਸੀ। ਲੋਕ ਭਾਵੈਂ ਮਜਬੂਰੀ ਵੱਸ ਆਪਣਾ ਮੁੱਲ ਪਵਾ ਲੈਂਦੇ ਹਨ ਪਰੰਤੂ ਉਸ ਨੇਤਾ ਨੂੰ ਕਦੇ ਵੀ ਉਹ ਆਪਣਾ ਨੇਤਾ ਨਹੀਂ ਮੰਨਦੇ।
  ਅਜਿਹੇ ਖੇਤਰ ਵਿੱਚ ਜਾਗਰੂਕਤਾ ਸਮੇਂ ਦੀ ਪਹਿਲੀ ਜਰੁਰਤ ਹੈ। ਹਰ ਪੜੇ ਲਿਖੇ ਨਾਗਰਿਕ ਨੂੰ ਸਮਝਣਾ ਚਾਹੀਦਾ ਹੈ ਕਿ ਜਿੱਥੋਂ ਤੱਕ ਸੰਭਵ ਹੋ ਸਕੇ ਉਹ ਵੋਟ ਪ੍ਰਤੀ ਲੋਕਾਂ ਨੂੰ ਜਾਗਰੂਕ ਕਰੇ ਅਤੇ ਇਸ ਦੀ ਅਹਿਮੀਅਤ ਨੂੰ ਲੋਕਾਂ ਦੇ ਧਿਆਨ ਵਿੱਚ ਲਿਆਵੇ। ਕਦੇ ਵੀ ਕਿਸੇ ਆਦਮੀ ਨੂੰ ਜਾਣ ਬੁੱਝ ਕੇ ਵੋਟ ਦੇ ਬਦਲੇ ਨੋਟ ਨਹੀਂ ਲੈਣੇ ਚਾਹੀਦੇ ਕਿਉਕਿ ਪੰਜ ਸਾਲ ਦੇ ਮੁਕਾਬਲੇ ਵੋਟ ਦੀ ਕੀਮਤ ਜੇਕਰ ਮਿਲਾ ਕੇ ਵੇਖੀਏ ਤਾਂ ਦਿਨ ਦਾ ਇੱਕ ਰੁਪਈਆ ਵੀ ਮੁੱਲ ਨਹੀਂ ਪੈਦਾ। ਅਜਿਹਾ ਕਰਨ ਦਾ ਹੀ ਸਿੱਟਾ ਹੁੰਦਾ ਹੈ ਕਿ ਅਸੀਂ ਸਰਕਾਰ ਦੀਆਂ ਸਹੂਲਤਾਂ ਅਤੇ ਸਕੀਮਾਂ ਤੋਂ ਕਈ ਵਾਰ ਵਾਂਝੇ ਰਹਿ ਜਾਦੇ ਹਨ। ਨੇਤਾ ਵੀ ਅਜਿਹੇ ਖੇਤਰ ਵਿੱਚ ਪੈਸਾ ਲਾਉਣਾ ਪਸੰਦ ਨਹੀ ਕਰਦਾ ਕਿਉਂਕਿ ਉਸ ਨੂੰ ਪਤਾ ਹੁੰਦਾ ਹੈ ਕਿ ਵੋਟ ਤਾਂ ਪੈਸੇ ਨਾਲ ਹੀ ਪ੍ਰਾਪਤ ਹੋਣੀ ਹੈ। ਬਾਅਦ ਵਿੱਚ ਲੋਕ ਨੇਤਾ ਜਾਂ ਸਰਕਾਰ ਨੂੰ ਜਿੰਮੇਵਾਰ ਠਹਿਰਾ ਰਹੇ ਹੁੰਦੇ ਹਨ ਜਦੋਂ ਉਹਨਾਂ ਨਾਲ ਜੁਲਮ ਜਾਂ ਧੱਕਾ ਹੋ ਰਿਹਾ ਹੁੰਦਾ ਹੈ। ਪਰੰਤੂ ਇਹ ਕਸੂਰ ਆਪਣਾ ਖੁਦ ਦਾ ਹੀ ਹੁੰਦਾ ਹੈ ਜੇਕਰ ਅਸੀਂ ਵੋਟ ਦੇ ਬਦਲੇ ਨੋਟ ਨਾ ਲਏ ਹੁੰਦੇ ਤਾਂ ਅਸੀਂ ਕਿਸੇ ਵੀ ਨੇਤਾ ਤੋਂ ਆਪਣੇ ਹੱਕਾਂ ਅਤੇ ਅਧਿਕਾਰਾਂ ਬਾਰੇ ਮੰਗ ਕਰ ਸਕਦੇ ਹਾਂ। ਪਰ ਜੇਕਰ ਅਸੀਂ ਆਪਣੀ ਵੋਟ ਨੂੰ ਕੁੱਝ ਕੁ ਨੋਟਾਂ ਦੇ ਬਦਲੇ ਵੇਚ ਦਿੰਦੇ ਹਾਂ ਤਾਂ ਅਸੀਂ ਕਿਸੇ ਵੀ ਨੇਤਾ ਨਾਲ਼ ਅੱਖਾਂ ਮਿਲਾ ਕੇ ਆਪਣੇ ਹੱਕਾਂ ਦੀ ਮੰਗ ਨਹੀਂ ਕਰ ਸਕਦੇ।
  ਜੇਕਰ ਕੋਈ ਵੀ ਸਾਡੇ ਆਲੇ ਦੁਆਲੇ ਵੋਟ ਦਾ ਗਲਤ ਇਸੇਮਾਲ ਭਾਵ ਧੱਕੇ ਜਾ ਜੁਲਮ ਨਾਲ ਕਰਵਾਉਦਾ ਹੈ ਤਾਂ ਇਸ ਦਾ ਵਿਰੋਧ ਕਰਨਾ ਸਾਡਾ ਫਰਜ ਹੈ, ਹਰ ਨਾਗਰਿਕ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿੱਥੋਂ ਤੱਕ ਸੰਭਵ ਹੋ ਸਕੇ ਵੋਟ ਪ੍ਰਤੀ ਗੁੰਮਰਾਹ ਕਰਨ ਵਾਲੇ ਨੂੰ ਰੋਕਣਾ ਚਾਹੀਦਾ ਹੈ ਅਤੇ ਆਪਣੇ ਅਧਿਕਾਰ ਦਾ ਅਹਿਸਾਸ ਕਰਵਾਉਣਾ ਚਾਹੀਦਾ ਹੈ।
  ਮੇਰਾ ਵਿਚਾਰ ਕਿਸੇ ਵੀ ਪਾਰਟੀ ਜਾਂ ਨੇਤਾ ਨੂੰ ਸਮਰਥਨ ਜਾਂ ਵਿਰੋਧਤਾ ਦਾ ਨਹੀ ਹੈ। ਪਰ ਇਨਾ ਜਰੂਰ ਮੰਨਣਾ ਹੈ ਕਿ ਆਪਣੀ ਵੋਟ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਹਰ ਪੱਖ ਤੋਂ ਸੋਚ ਸਮਝ ਕੇ ਫੈਸਲਾ ਲੈਣਾ ਚਾਹੀਦਾ ਹੈ। ਕਿਸੇ ਵੀ ਵਿਅਕਤੀ ਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਮੇਰੀ ਇੱਕ ਵੋਟ ਨਾਲ ਕੀ ਹੋ ਜਾਵੇਗਾ। ਸਗੋ ਹਰ ਇੱਕ ਵਿਅਕਤੀ ਨੂੰ ਜਿੰਮੇਵਾਰੀ ਨਾਲ ਆਪਣੇ ਅਧਿਕਾਰ ਦੀ ਵਰਤੋਂ ਕਰਕੇ ਲੋਕਤੰਤਰ ਦਾ ਹਿੱਸਾ ਬਣਨਾ ਚਾਹੀਦਾ ਹੈ ਅਤੇ ਵੋਟਾਂ ਵਾਲੇ ਦਿਨ ਨੂੰ ਛੁੱਟੀ ਜਾ ਮਸਤੀ ਦਾ ਦਿਨ ਨਾ ਸਮਝਦੇ ਹੋਏ ਜਿੰਮੇਵਾਰੀ ਵਾਲਾ ਦਿਨ ਸਮਝਣਾ ਚਾਹੀਦਾ ਹੈ।