ਸਭ ਰੰਗ

 •    ਨੈਤਿਕਤਾ ਬਨਾਮ ਅਨੈਤਿਕਤਾ / ਚੰਦ ਸਿੰਘ (ਲੇਖ )
 •    ਪਿਆਰ ਤੇ ਸਿਆਸਤ 'ਚ ਸਭ ਜਾਇਜ਼ / ਮਿੰਟੂ ਬਰਾੜ (ਲੇਖ )
 •    ਅੱਗੇ ਵੱਧਣਾ ਹੀ ਜ਼ਿੰਦਗੀ ਹੈ / ਮਨਜੀਤ ਤਿਆਗੀ (ਲੇਖ )
 •    ਓਮ ਰਾਜੇਸ਼ ਪੁਰੀ ਸਦਾ ਲਈ ਰੁਖ਼ਸਤ / ਉਜਾਗਰ ਸਿੰਘ (ਲੇਖ )
 •    ਧੀਆਂ ਦੀ ਲੋਹੜੀ ਮਨਾਉਣੀ ਜ਼ਰੂਰੀ / ਸੰਜੀਵ ਝਾਂਜੀ (ਲੇਖ )
 •    ਤਾਈ ਦੇ 2500 ਰੁਪੈ / ਰਾਜਵਿੰਦਰ ਸਿੰਘ ਰਾਜਾ (ਵਿਅੰਗ )
 •    ਵੋਟ / ਗੁਰਬਾਜ ਭੰਗਚੜ੍ਹੀ (ਲੇਖ )
 •    ਬਹੁਤ ਸਾਰੇ ਚੁਰਸਤੇ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਜਲਵਾਯੂ ਪਰਿਵਰਤਨ / ਫੈਸਲ ਖਾਨ (ਲੇਖ )
 •    ਮੈਂ, ਮੇਰੀ ਛੱਡੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਦਾਦਾ-ਦਾਦੀ ਅਤੇ ਅਜੋਕੀ ਪੀੜ੍ਹੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਬਲੀ ਦਾ ਬੱਕਰਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਗੀਤਕਾਰ ਬਲਜਿੰਦਰ ਸੰਗੀਲਾਂ / ਸੰਦੀਪ ਰਾਣਾ (ਲੇਖ )
 •    ਬਲਜੀਤ (ਨਾਵਲ) / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
 • ਬੀਬੀ ਜੌਹਰੀ ਰਚਿਤ ‘ਬੀਬਾ ਜੀ` ਦਾ ਲੋਕ ਅਰਪਣ (ਖ਼ਬਰਸਾਰ)


  ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਕਵਿੱਤਰੀ ਬੀਬੀ ਜੌਹਰੀ ਰਚਿਤ ਕਾਵਿ-ਸੰਗ੍ਰਹਿ ‘ਬੀਬਾ ਜੀ` ਦਾ ਲੋਕ ਅਰਪਣ ਭਾਸ਼ਾ ਵਿਭਾਗ, ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ ਕੀਤਾ ਗਿਆ। ਸਮਾਗਮ ਦੇ ਆਰੰਭ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ` ਨੇ ਪੁੱਜੇ ਲੇਖਕਾਂ ਨੂੰ ਨਵੇਂ ਵਰ੍ਹੇ ਦੀਆਂ ਸ਼ੁਭ ਕਾਮਨਾਵਾਂ ਦਿੰਦੇ ਹੋਏ ਪੰਜਾਬੀ ਮਾਂ ਬੋਲੀ ਪ੍ਰਤੀ ਹੋਰ ਵਧੇਰੇ ਪ੍ਰਤਿਬੱਧਤਾ, ਸਿਰੜ ਅਤੇ ਲਗਨ ਨਾਲ ਕਾਰਜ ਕਰਨ ਦਾ ਸੁਨੇਹਾ ਦਿੱਤਾ ਅਤੇ ਕਿਹਾ ਕਿ ਸਾਨੂੰ ਮਾਂ ਬੋਲੀ ਪੰਜਾਬੀ, ਸਾਹਿਤ ਅਤੇ ਸਭਿਆਚਾਰ ਉਪਰ ਹੋ ਰਹੇ ਹਮਲਿਆਂ ਪ੍ਰਤੀ ਸਾਵਧਾਨ ਹੋਣ ਦੀ ਜ਼ਰੂਰਤ ਹੈ।ਉਘੇ ਚਿੰਤਕ ਪ੍ਰੋ. ਮੇਵਾ ਸਿੰਘ ਤੁੰਗ ਨੇ ਸਾਹਿਤਕਾਰਾਂ ਦੀ ਸਾਹਿਤ ਨਾਲ ਪ੍ਰਤਿਬੱਧਤਾ ਦਾ ਜ਼ਿਕਰ ਕੀਤਾ ਜਦੋਂ ਕਿ ਡਾ. ਹਰਜੀਤ ਸਿੰਘ ਸੱਧਰ (ਰਾਜਪੁਰਾ) ਨੇ ਪੁਸਤਕ ‘ਬੀਬਾ ਜੀ` ਸੰਬੰਧੀ ਖੋਜ ਪੱਤਰ ਪੇਸ਼ ਕਰਦਿਆਂ ਨੇ ਕਿਹਾ ਕਿ ਕਵਿੱਤਰੀ ਕੋਲ ਸਮਾਜਕ ਸਮੱਸਿਆਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਗਟ ਕਰਨ ਦੀ ਸਮਰੱਥਾ ਹੈ।ਦੂਜੇ ਪੇਪਰ ਵਕਤਾ ਲੈਕਚਰਾਰ ਧਰਮਿੰਦਰ ਸਿੰਘ ਨੇ ਬੀਬੀ ਜੌਹਰੀ ਦੀ ਕਾਵਿ ਸੰਵੇਦਨਾ ਦੀ ਗੱਲ ਕੀਤੀ। ਲੋਕ ਕਵੀ ਪ੍ਰੋ. ਕੁਲਵੰਤ ਸਿੰਘ ਗਰੇਵਾਲ ਨੇ ਪੰਜਾਬੀ ਸਾਹਿਤ ਸਭਾ ਦੀ ਉਸਾਰੂ ਕਾਰਗੁਜ਼ਾਰੀ ਬਾਰੇ ਤਫ਼ਸੀਲ ਨਾਲ ਚਾਨਣਾ ਪਾਇਆ। ਪ੍ਰੋ. ਸੁਭਾਸ਼ ਚੰਦਰ ਸ਼ਰਮਾ ਨੇ ਵੰਨ ਸੁਵੰਨੇ ਸ਼ਿਅਰ ਪ੍ਰਸਤੁੱਤ ਕੀਤੇ ਕਿਹਾ ਕਿ ਬੀਬੀ ਜੌਹਰੀ ਦੀਆਂ ਕਵਿਤਾਵਾਂ ਸਮਾਜਕ ਮੁੱਦਿਆਂ ਦੀ ਤਰਜ਼ਮਾਨੀ ਕਰਦੀਆਂ ਹਨ।ਇਸ ਦੌਰਾਨ ਹਰਬੰਸ ਸਿੰਘ ਮਾਣਕਪੁਰੀ ਦੇ ਕਾਵਿ ਸੰਗ੍ਰਹਿ ‘ਮਾਂ ਹੁਣ ਖੁਸ਼ ਹੈ` ਅਤੇ ‘ਗੁਸਈਆਂ` ਰਸਾਲੇ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸ਼ੇਸ਼ ਅੰਕ ਵੀ ਲੋਕ ਅਰਪਣ ਕੀਤੇ ਗਏ। 


   ਅਗਲੇ ਦੌਰ ਵਿਚ ਸਾਬਕਾ ਮੈਂਬਰ ਪਾਰਲੀਮੈਂਟ ਸ. ਅਤਿੰਦਰਪਾਲ ਸਿੰਘ ਨੇ ਸਮਾਜਕ ਵਿਸ਼ੇ ਨਾਲ ਸੰਬੰਧਤ ਮਿੰਨੀ ਕਹਾਣੀ ਪ੍ਰਸਤੁੱਤ ਕੀਤੀ ਜਦੋਂ ਕਿ ਡਾ. ਜੀ.ਐਸ.ਆਨੰਦ, ਮਨਜੀਤ ਪੱਟੀ,ਬਾਬੂ ਸਿੰਘ ਰੈਹਲ, ਸ੍ਰੀਮਤੀ ਕਮਲ ਸੇਖੋਂ, ਸੁਰਿੰਦਰ ਕੌਰ ਬਾੜਾ ,ਰਾਜਵਿੰਦਰ ਕੌਰ ਜਟਾਣਾ,ਦਵਿੰਦਰ ਪਟਿਆਲਵੀ,ਹਰਗੁਣਪ੍ਰੀਤ ਸਿੰਘ, ਹਰਸਿਮਰਨ ਸਿੰਘ, ਚਹਿਲ ਜਗਪਾਲ,ਹਰਵਿੰਦਰ ਸਿੰਘ ਵਿੰਦਰ, ਗੁਰਪ੍ਰੀਤ ਸਿੰਘ ਜਖਵਾਲੀ, ਹਰਬੰਸ ਮਾਣਕਪੁਰੀ,ਕੁਲਦੀਪ ਸਿੰਘ ਧਾਲੀਵਾਲ, ਮਨਵਿੰਦਰਜੀਤ ਸਿੰਘ, ਕੁਲਵੰਤ ਸਿੰਘ ਨਾਰੀਕੇ,ਮੰਗਤ ਖ਼ਾਨ, ਅੰਮ੍ਰਿਤਜੀਤ ਸਿੰਘ, ਸੁਖਵਿੰਦਰ ਚਹਿਲ, ਨਵਦੀਪ ਮੁੰਡੀ, ਸੰਤੋਸ਼ ਸੰਧੀਰ,ਸ਼ਰਨਪ੍ਰੀਤ ਕੌਰ,ਸੁਰਜੀਤ ਕੌਰ, ਦਰਸ਼ਨ ਸਿੰਘ ਸ਼ੇਖਪੁਰਾ, ਕਰਨ ਪਰਵਾਜ਼, ਕੁਲਵੰਤ ਖਨੌਰੀ, ਜਸਵਿੰਦਰ ਸਿੰਘ ਘੱਗਾ, ਮਨਜੋਤ ਕੌਰ,ਸ਼ੀਸ਼ਪਾਲ ਸਿੰਘ ਮਾਣਕਪੁਰੀ,ਮੰਗਤ ਖ਼ਾਨ, ਦੀਦਾਰ ਖ਼ਾਨ ਧਬਲਾਨ, ਜਸਵਿੰਦਰ ਸਿੰਘ ਖਾਰਾ,ਨਵਜੋਤ ਸੇਖੋਂ,ਗੋਪਾਲ ਸ਼ਰਮਾ,ਗੁਰਦਰਸ਼ਨ ਸਿੰਘ ਗੁਸੀਲ, ਰਾਮੇਸ਼ਵਰੀ ਘਾਰੂ, ਸੁਰਜੀਤ ਠਾਕੁਰ, ਪਰਵੇਸ਼ ਪਟਿਆਲਵੀ, ਆਦਿ ਨੇ ਵੰਨ ਸੁਵੰਨੇ ਵਿਸ਼ਿਆਂ ਵਾਲੀਆਂ ਰਚਨਾਵਾਂ ਸੁਣਾਈਆਂ। 
  ਇਸ ਸਮਾਗਮ ਵਿਚ ਡਾ.ਹਰਪ੍ਰੀਤ ਸਿੰਘ, ਸੰਜੀਵ ਕੁਮਾਰ, ਡਾ. ਬਾਵਾ, ਪ੍ਰਵੀਨ ਅਧਰ, ਅਮਰਜੀਤ ਸਿੰਘ (ਜ਼ੋਹਰਾ ਪ੍ਰਕਾਸ਼ਨ), ਐਮ.ਐਸ.ਜੱਗੀ,ਪ੍ਰੀਤਮ ਪ੍ਰਵਾਸੀ,ਹਰਜਿੰਦਰ ਕੌਰ ਰਾਜਪੁਰਾ,ਬਲਜਿਦਰ ਕੌਰ,ਦਲੀਪ ਸਿੰਘ,ਦੀਦਾਰ ਸਿੰਘ ਪਟਿਆਲਾ ਗੁਰਪ੍ਰੀਤ ਕਾਠਮੱਠੀ, ਬਲਵਿੰਦਰ ਸਿੰਘ ਰਟੌਲ, ਲਖਵਿੰਦਰ ਜੁਲਕਾਂ,ਡਾ. ਸੁਖਵਿੰਦਰ ਪਾਲ ਸਿੰਘ,ਸਿੰਦਰ ਕੌਰ,ਅਮਰੀਕ ਸਿੰਘ ਧਬਲਾਨ, ਰੋਹਿਨੀ,ਨੀਲਮ,ਅਮਿਤ ਆਦਿ ਸਾਹਿਤ ਪ੍ਰੇਮੀ ਵੀ ਸ਼ਾਮਲ ਸਨ। ਇਸ ਦੌਰਾਨ ਸਨਮਾਨ ਰਸਮ ਵੀ ਨਿਭਾਈ ਗਈ।ਅੰਤ ਵਿਚ ਵਿੱਛੜ ਗਏ ਪੈਦਲ ਧਿਆਨਪੁਰੀ,ਰਾਜ ਬਰਾੜ,ਪ੍ਰੋ. ਸੁਰਜੀਤ ਮਾਨ ਅਤੇ ਪ੍ਰੋ. ਸੋਬਤੀ ਦੀ ਯਾਦ ਵਿਚ ਦੋ ਮਿੰਟ ਦਾ ਮੌਨ ਵੀ ਧਾਰਿਆ ਗਿਆ।
  ਮੰਚ ਸੰਚਾਲਨ ਬਾਬੂ ਸਿੰਘ ਰੈਹਲ ਅਤੇ ਦਵਿੰਦਰ ਪਟਿਆਲਵੀ ਨੇ ਬਾਖੂਬੀ ਨਿਭਾਇਆ।

  ਦਵਿੰਦਰ ਪਟਿਆਲਵੀ