ਸਭ ਰੰਗ

 •    ਨੈਤਿਕਤਾ ਬਨਾਮ ਅਨੈਤਿਕਤਾ / ਚੰਦ ਸਿੰਘ (ਲੇਖ )
 •    ਪਿਆਰ ਤੇ ਸਿਆਸਤ 'ਚ ਸਭ ਜਾਇਜ਼ / ਮਿੰਟੂ ਬਰਾੜ (ਲੇਖ )
 •    ਅੱਗੇ ਵੱਧਣਾ ਹੀ ਜ਼ਿੰਦਗੀ ਹੈ / ਮਨਜੀਤ ਤਿਆਗੀ (ਲੇਖ )
 •    ਓਮ ਰਾਜੇਸ਼ ਪੁਰੀ ਸਦਾ ਲਈ ਰੁਖ਼ਸਤ / ਉਜਾਗਰ ਸਿੰਘ (ਲੇਖ )
 •    ਧੀਆਂ ਦੀ ਲੋਹੜੀ ਮਨਾਉਣੀ ਜ਼ਰੂਰੀ / ਸੰਜੀਵ ਝਾਂਜੀ (ਲੇਖ )
 •    ਤਾਈ ਦੇ 2500 ਰੁਪੈ / ਰਾਜਵਿੰਦਰ ਸਿੰਘ ਰਾਜਾ (ਵਿਅੰਗ )
 •    ਵੋਟ / ਗੁਰਬਾਜ ਭੰਗਚੜ੍ਹੀ (ਲੇਖ )
 •    ਬਹੁਤ ਸਾਰੇ ਚੁਰਸਤੇ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਜਲਵਾਯੂ ਪਰਿਵਰਤਨ / ਫੈਸਲ ਖਾਨ (ਲੇਖ )
 •    ਮੈਂ, ਮੇਰੀ ਛੱਡੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਦਾਦਾ-ਦਾਦੀ ਅਤੇ ਅਜੋਕੀ ਪੀੜ੍ਹੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਬਲੀ ਦਾ ਬੱਕਰਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਗੀਤਕਾਰ ਬਲਜਿੰਦਰ ਸੰਗੀਲਾਂ / ਸੰਦੀਪ ਰਾਣਾ (ਲੇਖ )
 •    ਬਲਜੀਤ (ਨਾਵਲ) / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
 • ਬਹੁਤ ਸਾਰੇ ਚੁਰਸਤੇ (ਪੁਸਤਕ ਪੜਚੋਲ )

  ਗੁਰਮੀਤ ਸਿੰਘ ਫਾਜ਼ਿਲਕਾ   

  Email: gurmeetsinghfazilka@gmail.com
  Cell: +91 98148 56160
  Address: 3/1751, ਕੈਲਾਸ਼ ਨਗਰ
  ਫਾਜ਼ਿਲਕਾ India
  ਗੁਰਮੀਤ ਸਿੰਘ ਫਾਜ਼ਿਲਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਪੁਸਤਕ ------ਬਹੁਤ ਸਾਰੇ ਚੁਰਸਤੇ
  ਲੇਖਕ -------ਬਲਬੀਰ ਪਰਵਾਨਾ
  ਪ੍ਰਕਾਸ਼ਕ ------ਲੋਕ ਗੀਤ ਪ੍ਰਕਾਸ਼ਨ ਮੁਹਾਲੀ (ਚੰਡੀਗੜ੍ਹ )
  ਪੰਨੇ  -----528    ਮੁਲ  ----300  ਰੁਪਏ

  ਬਲਬੀਰ ਪਰਵਾਨਾ ਦਾ ਨਾਂਅ ਪੰਜਾਬੀ ਸਾਹਿਤ ਗਗਨ ਤੇ ਚਮਕਦੇ ਰੂਪ ਵਿਚ ਛਾਇਆ ਹੋਇਆ ਹੈ ।  ਨਵਾਂ ਜ਼ਮਾਨਾ ਦੇ ਸਾਹਿਤ ਸੰਪਾਦਕ ਵਜੋਂ ਉਹ ਕਈ ਸਾਲਾਂ ਤੋਂ ਰਗ ਰਗ ਤੋਂ ਜੁੜਿਆ ਹੋਇਆ ਹੈ ।  ਹਥਲਾ ਨਾਵਲ ਉਸ ਦੀ ਵਡ ਆਕਾਰੀ ਕ੍ਰਿਤ ਹੈ  ਇਹ ਨਾਵਲ ਉਸ਼ ਨੇ ਪੰਜਾਬੀ ਦੇ ਧੁਰੰਤਰ ਵਿਦਵਾਨ ਡਾ:ਰਜਨੀਸ਼ ਬਹਾਦਰ ਸਿੰਘ ਨੂੰ ਸਮਰਪਿਤ ਕੀਤਾ ਹੈ ।  ਜਿਨ੍ਹਾਂ ਦੀ ਪ੍ਰੇਰਨਾ ਤੇ ਉਤਸ਼ਾਂਹ ਨਾਲ ਇਹ ਲਿਖਿਆ ਗਿਆ ਹੈ ।  ਇਸ ਨਾਵਲ ਤੋਂ ਪਹਿਲਾਂ ਨਾਵਲਕਾਰ ਪਰਵਾਨਾ ਦੇ 7 ਨਾਵਲ; ,5ਨਾਵਲੈਟ ,3ਕਹਾਣੀ ਸੰਗ੍ਰਹਿ ,ਖੋਜ ਕਾਰਜ ਤੇ ਅਨੁਵਾਦ ਦੀਆਂ ਦਰਜਨ ਕੁ ਪੁਸਤਕਾਂ ਸਮੇਤ ਕੋਈ ਚਾਲੀ ਦੇ ਲਗਪਗ ਕਿਤਾਬਾਂ ਛਪ ਚੁਕੀਆ ਹਨ । ਨਾਵਲ ਦੇ ਚਾਰ ਭਾਗ ਹਨ ਪਹਿਲਾ ਭਾਗ 23ਦਾ 124 ਪੰਨਿਆਂ ਤਕ ,ਦੂਸਰਾ ਭਾਗ 33 ਕਿਸ਼ਤਾਂ ਵਿਚ ਪੰਨਾ 125-246 ਤਕ  ਤੀਸਰਾ ਭਾਗ 35 ਕਿਸ਼ਤਾਂ ਵਿਚ ਪੰਨਾ 247—374ਤਕ ਤੇ ਚੌਥਾ ਭਾਗ 29 ਕਿਸ਼ਤਾਂ ਵਿਚ ਪੰਨਾ 375-528 ਤਕ ਹੈ।  ਸਾਰਾ ਨਾਵਲ ਇਕੋ ਲੜੀ ਵਿਚ ਹੈ।  ਪਾਤਰ ਚਾਰਾਂ ਭਾਗਾਂ ਦੇ ਵਖਰੇ ਵਖਰੇ ਹਨ ।ਇਸ ਤਰਾ ਲਗਦਾ ਹੇ ਕਿ ਜਿਵੇਂ ਚਾਰ ਵਖ ਵਖ ਨਾਵਲਾਂ ਨੂੰ ਜੋੜ ਕੇ ਇਕੋ ਜਿਲਦ ਵਿਚ ਛਾਪਿਆ ਗਿਆ ਹੈ ।  ਪਰ ਇਸ ਬਾਰੇ ਨਾਵਲ ਦੇ ਮੁਢਲੇ ਸ਼ਬਦਾਂ ਵਿਚ ਕੋਈ ਸੰਕੇਤ ਨਹੀਂ ਹੈ ।  ਨਾਵਲ ਦਾ ਸਮੁਚਾ ਕੈਨਵਸ ਵਿਸ਼ਵੀ ਕਰਨ ਦੇ ਅਜਿਕੇ ਮਾਡਲ ਤੇ ਕੇਂਦਰਤ ਹੈ । ਉਹ ਮਾਡਲ  ਜਿਸ ਨੇ ਜ਼ਿੰਦਗੀ ਦੇ ਹਰ ਖੇਤਰ ਵਿਚ ਨਾਂਹਪਖੀ ਪ੍ਰਭਾਵ ਪਾਇਆ ਹੈ ।  ਤੇ ਸਾਡੇ ਸਦੀਆਂ ਦੇ ਸਭਿਆਚਾਰ ਨੂੰ ਪੂਰੀ ਤਰਾ ਪਲੀਤ ਕਰ ਦਿਤਾ ਹੈ ।  ਸਾਰੀਆਂ ਕਦਰਾ ਕੀਮਤਾਂ ਨੂੰ ਢਹਿ ਢੇਰੀ ਕਰ ਦਿਤਾ ਹੈ । ਕਿਸਾਨੀ ਦਾ ਦਰਦ ,ਘਟਦੀਆਂ ਜ਼ਮੀਨਾਂ,  ਬੇਰੁਜ਼ਗਾਰੀ  ਦਾ ਦਨਦਨਾਉਂਦਾ ਦੈਂਤ ,ਗਲੈਮਰ ਦੀ ਅਜਬ ਦੁਨੀਆਂ ,ਸਾਧਾਰਨ ਜੀਵਨ ਦਾ ਪਰਦਿਆਂ ਓਹਲੇ ਕਾਮੁਕ ਵਰਤਾਰਾ ,ਪੰਜਾਹ ਸਾਲ ਪੁਰਾਣਾ ਪੰਜਾਬੀ ਵਿਰਸਾ ,ਤੇ ਇਸ ਵਿਚ ਆਇਆ ਮਸ਼ੀਨੀ ਬਦਲਾਵ ,,ਕੁੜੀਆਂ ਮੁੰਡਿਆਂ ਦੀ ਬਦਲੀ ਮਾਨਸਿਕਤਾ ,ਯੂਨੀਵਰਸਿਟੀਆਂ ਦਾ ਖੁਲਾ ਖੁਲਾਸਾ ਜੀਵਨ ,ਹੁੜਦੰਗ ਜਵਾਨੀ , ਪਿੰਡਾਂ ਤੋਂ ਸੂਬੇ ਤਕ ਦਾ ਸਿਆਸੀ ਨਿਘਾਰ ,ਆਰਥਿਕ ਸੰਕਟਾਂ ਨਾਲ ਜੂਝਦੇ ਲੋਕ ,ਰਾਜਨੀਤੀ ਦੀਆਂ ਤਿਕੜਮਬਾਜ਼ੀਆਂ, ਨਿਜੀ ਅਦਾਰਿਆਂ ਵਿਚ ਨੌਜਵਾਨੀ ਦਾ ਸ਼ੋਸ਼ਣ , ਵਿਦੇਸ਼ਾਂ ਦੀ ਖਿਚ ,ਇਹ ਸਭ ਕੁਝ ਨਾਵਲ ਦੇ ਪੰਨਿਆਂ ਤੇ ਹਾਜ਼ਰ ਹੈ  ।  ਨਾਵਲਕਾਰ ਕਈ ਥਾਂਵਾਂ ਤੇ ਵਿਆਹ ਬਾਹਰੇ ਸੰਬੰਧਾਂ ਨੂੰ ਪੂਰੀ ਖੁਲ੍ਹ ਨਾਲ ਲਿਖਦਾ ਹੈ ।  ਸਾਧਾਂਰਨ ਪਧਰ ਤੇ ੳਹ ਔਰਤ ਦੇ ਜਿਸਮ ਨੂੰ ਪੇਸ਼ ਕਰਦਾ ਹੈ ।  ਔਰਤ ਕਿਵੇਂ ਇਸ਼ਤਿਹਾਰ ਬਾਜ਼ੀ ਦਾ ਅੰਗ ਬਣਕੇ ਰਹਿ ਗਈ ਹੈ ।  ਤੇ ਇਹ ਅੰਗ ਬਨਣ ਵਿਚ  ਆਰਥਿਕਤਾ ਖਾਤਰ  ਉਸ ਦਾ ਆਪਣਾ ਵੀ ਰੋਲ ਹੈ।  ਨਾਵਲ ਵਿਚ ਪੂਰੀ ਤਸਵੀਰ ਹੈ । ਨਾਵਲ ਦੇ ਪਾਤਰ ਪੁਸ਼ਪਾ ,ਨੰਦੂ , ਕਾਂਤਾ  ਪ੍ਰਿੰਯਕਾ  ਹਨੀ, ਅੰਕਿਤਾ ਇਸ ਵਰਤਾਰੇ ਨੂੰ ਪੇਸ਼ ਕਰਦੇ ਹਨ ।  ਅਖਬਾਰਾਂ ਦੇ ਕਾਮਿਆਂ ਨੂੰ ਇਸ਼ਤਿਹਾਰ ਲੈਣ ਲਈ ਕੀ ਕੀ ਪਾਪੜ ਵੇਲਣੇ ਪੈਂਦੇ ਹਨ ।  ਜਗਵਿੰਦਰ ਇਸ ਦੀ ਮਿਸਾਲ ਹੈ ।  ਪੀਐਚ ਡੀ ਲਈ ਗਾਈਡ ਤੇ ਔਰਤ ਪਾਤਰ ਦੇ ਕਾਮੁਕ ਸੰਬੰਧ ੳਚ ਸਿਖਿਆ ਵਿਚ ਨਿਘਾਰ ਦੀ ਗੁਆਹੀ ਹਨ ।  ਨਾਵਲ ਵਿਚ ਕਾਮਰੇਡ ਪਾਤਰ ਪੂੰਜੀਵਾਦ ਦੀ ਚਕਾਚੌਂਧ ਵਿਚ ਫਸ ਕੇ ਰਾਹ ਤੋਂ ਉਖੜ ਜਾਂਦੇ ਹਨ  । ਪੂਰੇ ਪੰਜਾਬ ਦੇ ਵਖ ਵਖ ਝੁਕਾਵਾਂ ਨੂੰ ਲੇਖਕ ਨੇ ਵਖ ਵਖ ਦਿਸ਼ਾਂਵਾਂ ਦੇ ਚੁਰਸਤਿਆਂ ਦੇ ਰੂਪ ਵਿਚ ਸਿਰਜਿਆ ਹੈ ।  ਅਸਲ ਵਿਚ ਇਹ ਸਾਰੇ ਬਦਲਦੇ ਸਭਿਆਚਾਰ ਤੇ ਨਿੱਸਲ ਹੋ ਰਹੀ ਜ਼ਿੰਦਗੀ ਦੇ ਚੁਰਸਤੇ ਹਨ । ਨਾਵਲ ਦੀ ਕਾਮਯਾਂਬੀ ਸਦਕਾ ਹੀ ਇਸ ਦਾ ਪਹਿਲਾ ਐਡੀਸ਼ਨ 2014 ਵਿਚ ਤੇ ਨਾਲ ਹੀ ਦੂਸਰਾ ਐਡੀਸ਼ਨ 2015 ਵਿਚ ਛਪ ਕੇ ਪਾਠਕਾਂ ਤਕ ਪਹੁੰਚ  ਚੁਕਾ ਹੈ । ਨਾਵਲ ਦਾ ਸਮਕਾਲੀ ਸਮਾਜ ਦੀ ਪੇਸ਼ਕਾਰੀ ਵਿਚ ਇਤਿਹਾਸਕ ਯੋਗਦਾਨ ਹੈ ।