ਸਭ ਰੰਗ

 •    ਨੈਤਿਕਤਾ ਬਨਾਮ ਅਨੈਤਿਕਤਾ / ਚੰਦ ਸਿੰਘ (ਲੇਖ )
 •    ਪਿਆਰ ਤੇ ਸਿਆਸਤ 'ਚ ਸਭ ਜਾਇਜ਼ / ਮਿੰਟੂ ਬਰਾੜ (ਲੇਖ )
 •    ਅੱਗੇ ਵੱਧਣਾ ਹੀ ਜ਼ਿੰਦਗੀ ਹੈ / ਮਨਜੀਤ ਤਿਆਗੀ (ਲੇਖ )
 •    ਓਮ ਰਾਜੇਸ਼ ਪੁਰੀ ਸਦਾ ਲਈ ਰੁਖ਼ਸਤ / ਉਜਾਗਰ ਸਿੰਘ (ਲੇਖ )
 •    ਧੀਆਂ ਦੀ ਲੋਹੜੀ ਮਨਾਉਣੀ ਜ਼ਰੂਰੀ / ਸੰਜੀਵ ਝਾਂਜੀ (ਲੇਖ )
 •    ਤਾਈ ਦੇ 2500 ਰੁਪੈ / ਰਾਜਵਿੰਦਰ ਸਿੰਘ ਰਾਜਾ (ਵਿਅੰਗ )
 •    ਵੋਟ / ਗੁਰਬਾਜ ਭੰਗਚੜ੍ਹੀ (ਲੇਖ )
 •    ਬਹੁਤ ਸਾਰੇ ਚੁਰਸਤੇ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਜਲਵਾਯੂ ਪਰਿਵਰਤਨ / ਫੈਸਲ ਖਾਨ (ਲੇਖ )
 •    ਮੈਂ, ਮੇਰੀ ਛੱਡੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਦਾਦਾ-ਦਾਦੀ ਅਤੇ ਅਜੋਕੀ ਪੀੜ੍ਹੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਬਲੀ ਦਾ ਬੱਕਰਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਗੀਤਕਾਰ ਬਲਜਿੰਦਰ ਸੰਗੀਲਾਂ / ਸੰਦੀਪ ਰਾਣਾ (ਲੇਖ )
 •    ਬਲਜੀਤ (ਨਾਵਲ) / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
 • ਦਾਦਾ-ਦਾਦੀ ਅਤੇ ਅਜੋਕੀ ਪੀੜ੍ਹੀ (ਲੇਖ )

  ਜਸਵੀਰ ਸ਼ਰਮਾ ਦੱਦਾਹੂਰ   

  Email: jasveer.sharma123@gmail.com
  Cell: +91 94176 22046
  Address:
  ਸ੍ਰੀ ਮੁਕਤਸਰ ਸਾਹਿਬ India
  ਜਸਵੀਰ ਸ਼ਰਮਾ ਦੱਦਾਹੂਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  sertraline online

  buy zoloft online open buy sertraline 25mg
  ਬੁਝਾਰਤਾਂ ਅਤੇ ਬਾਤਾਂ ਦਾ ਮਨੁੱਖੀ ਜੀਵਨ ਵਿੱਚ ਬਹੁਤ ਮਹੱਤਵ ਹੈ। ਬੱਚਿਆਂ ਦਾ ਗਿਆਨ ਵਧਾਉਣ ਤੇ ਉਤਸੁਕਤਾ ਦਾ ਇਹ ਇਕ ਵਧੀਆ ਜਰੀਆ ਰਿਹਾ ਹੈ। ਕੋਈ ਸਮਾਂ ਸੀ ਜਦੋਂ ਕਿ ਸੰਯੁਕਤ ਪਰਿਵਾਰਾਂ ਦਾ ਪੰਜਾਬ ਵਿੱਚ ਸਮਾਂ ਸੀ। ਪੋਤੇ ਪੋਤੀਆਂ ਜਾਂ ਇਉਂ ਕਹਿ ਲਓ ਕਿ ਨਾਨਕੇ ਘਰ ਜਾ ਕੇ ਨਾਨੀ ਤੋਂ ਬੁੱਕਲ ਵਿੱਚ ਬਹਿ ਕੇ ਬਾਤਾਂ ਸੁਨਣੀਆਂ ਤੇ ਬੁਝਾਰਤਾਂ ਪਾਉਣੀਆਂ। ਰਾਜੇ ਰਾਣੀਆਂ ਤੇ ਜਾਂ ਕਿਸੇ ਪਿਛੋਕੜ ਕਿੱਸਿਆਂ ਨੂੰ ਬਾਤਾਂ ਦੇ ਰੂਪ ਵਿੱਚ ਦਾਦੀਆਂ ਨੇ ਪੋਤੇ ਪੋਤੀਆਂ ਨੂੰ ਛੋਟੀਆਂ ਛੋਟੀਆਂ ਕਹਾਣੀਆਂ ਸੁਨਾਉਣੀਆਂ ਤੇ ਗੋਦੀ ਦਾ ਨਿੱਘ ਮਾਨਣਾ ਪੁਰਾਤਨ ਪੰਜਾਬ ਦਾ ਅਨਿੱਖੜਵਾਂ ਅੰਗ ਰਿਹਾ ਹੈ, ਤੇ ਇਹ ਸਾਡੇ ਵਿਰਸੇ ਤੇ ਪੁਰਾਤਨ ਸਭਿਆਚਾਰ ਦੀ ਝਲਕ ਦਰਸਾਉਂਦੀਆਂ ਗੱਲਾਂ ਸਨ। ਸੁਘੜ ਸਿਆਣੀਆਂ ਸਵਾਣੀਆਂ ਹੱਦੋਂ ਵੱਧ ਪੋਤੇ ਪੋਤੀਆਂ ਨੂੰ ਪਿਆਰ ਕਰਦੀਆਂ ਸਨ ਤੇ ਉਹ ਗੋਦੀ ਵਿੱਚ ਹੀ ਸੌਂ ਜਾਂਦੇ ਸਨ। ਨਿੱਕੀਆਂ ਨਿੱਕੀਆਂ ਬਾਤਾਂ ਬੱਚਿਆਂ ਦੇ ਗਿਆਨ ਵਿੱਚ ਵਾਧਾ ਕਰਦੀਆਂ ਜਿਵੇਂ : ਨਿੱਕੀ ਜਿਹੀ ਕੁੜੀ ਲੈ ਪਰਾਂਦਾ ਤੁਰੀ, ਤੂੰ ਚੱਲ ਮੈਂ ਆਇਆ, ਅਸਮਾਨ ਵੱਲੋਂ ਨੀਂਹ ਧਰੀ ਤੇ ਧਰਤੀ ਵੱਲ ਉਸਾਰਿਆ, ਹਵਾ ਆਈ ਤਾਂ ਝੂਲਣ ਲੱਗਾ, ਧੰਨ ਉਸਾਰਨ ਵਾਲਿਆ ਆਦਿ ਇਸ ਤਰ੍ਹਾਂ ਅਨੇਕਾਂ ਹੀ ਹੋਰ ਛੋਟੀਆਂ ਛੋਟੀਆਂ ਗੱਲਾਂ ਸਾਡੇ ਵਿਰਸੇ ਦਾ ਅਧਾਰ ਰਹੀਆਂ ਹਨ। 
  ਪਰ ਸਮੇਂ ਦੇ ਵੇਗ ਨਾਲ ਇਹ ਸਭ ਅਲੋਪ ਹੋ ਗਿਆ ਹੈ, ਕਿਸੇ ਦਾਦੀ ਕੋਲ ਵੀ ਪੋਤੇ ਪੋਤੀਆਂ ਨੂੰ ਗੋਦ ਵਿੱਚ ਬਿਠਾਣ ਦਾ ਸਮਾਂ ਹੀ ਨਹੀ ਰਹਿ ਗਿਆ ਤੇ ਨਾਂ ਹੀ ਉਹ ਪਹਿਲਾਂ ਜਿਹੇ ਪੋਤੇ ਪੋਤੀਆਂ ਹੀ ਰਹਿ ਗਏ ਹਨ। ਅਜੋਕੇ ਤਰੱਕੀ ਦੇ ਸਮੇਂ ਤੇ ਨੋਟਾਂ ਦੀ ਚਕਾਚੌਂਧ ਵਿੱਚ ਇਹ ਸਭ ਖਤਮ ਹੋ ਗਿਆ ਹੈ। ਬੰਦਾ ਮਸ਼ੀਨ ਬਣ ਗਿਆ ਹੈ। ਇਟਰਨੈਟ ਦੇ ਯੁਗ ਤੇ ਟੀਵੀਆਂ ਨੇ ਉਹ ਸਾਰੀ ਥਾਂ ਮੱਲਈ ਹੈ, ਤੇ ਉਹ ਸਾਰਾ ਟਾਈਮ ਖਤਮ ਕਰ ਦਿੱਤਾ ਹੈ ਜੋ ਕਦੇ ਦਾਦੀਆਂ/ਨਾਨੀਆਂ ਦੀ ਬੁੱਕਲ ਵਿੱਚ ਗੁਜਰਦਾ ਸੀ। ਇਹ ਸਭ ਗੱਲਾਂ ਹੁਣ ਦੇ ਬੱਚਿਆਂ ਨੂੰ ਮਿਥਿਹਾਸਕ ਤੇ ਝੂਠੀਆਂ ਜਾਪਦੀਆਂ ਹਨ। ਅਜੋਕੇ ਬੱਚਿਆਂ ਨੂੰ ਦਾਦੇ, ਦਾਦੀਆਂ ਤੇ ਨਾਨੀਆਂ ਕੋਲੋਂ ਮੁਸ਼ਕ ਆਉਣ ਲੱਗ ਪਿਆ ਹੈ। ਅਗਾਂਹ ਵਧੂ ਜਮਾਨੇ ਨੇ ਸਾਡਾ ਵਿਰਸਾ ਸਾਥੋਂ ਖੋਹ ਲਿਆ ਹੈ। 
  ਅੱਜ ਦੇ ਬੱਚੇ ਆਪੋ ਆਪਣੇ ਕਮਰਿਆਂ ਵਿੱਚ ਤੜ ਕੇ ਰਹਿ ਗਏ ਹਨ, ਐਸੇ ਮਨ ਪ੍ਰਚਾਵੇ ਦੇ ਸਾਧਨ ਆ ਗਏ ਹਨ, ਫੇਸਬੁੱਕ, ਵਟਸਅੱਪ ਤੇ ਟੈਲੀਵਿਜ਼ਨਾਂ ਤੇ ਲਗਾਤਾਰ ਚਲ ਰਹੇ ਸੀਰੀਅਲਾਂ ਨੇ ਉਨ੍ਹਾਂ ਨੂੰ ਉਲਝਾ ਕੇ ਰੱਖ ਦਿੱਤਾ ਹੈ। 
  ਅੱਜ ਦੇ ਸਮੇਂ ਨੇ ਬੱਚਿਆਂ ਵਿੱਚੋਂ ਸਹਿਨਸ਼ੀਲਤਾ ਤੇ ਨਿਮਰਤਾ ਖਤਮ ਕਰ ਦਿੱਤੀ ਹੈ। ਸੰਯੁਕਤ ਪਰਿਵਾਰ ਬੀਤੇ ਦੀਆਂ ਬਾਤਾਂ ਹੋ ਕੇ ਰਹਿ ਗਏ ਹਨ। ਧੜਾਧੜ ਬਿਰਧ ਆਸ਼ਰਮ ਬਣ ਰਹੇ ਹਨ, ਜੋ ਕਿ ਸਾਡੇ ਵਿਰਸੇ ਭਾਵ ਸਾਡੇ ਬਜੁਰਗਾਂ ਨੂੰ ਸੰਭਾਲਣ ਦਾ ਜਰੀਆ ਬਣ ਗਏ ਹਨ। ਕਿਉਂਕਿ ਘਰਾਂ ਦੇ ਵਿੱਚ ਅਜੋਕੇ ਸਮੇਂ ਵਿੱਚ ਪੁਰਾਤਨ ਬਜੁਰਗਾਂ ਨੂੰ ਸੰਭਾਲਣਾ ਅਜੋਕੀ ਪੀੜੀ ਆਪਣੀ ਹੇਠੀ ਸਮਝਣ ਲੱਗ ਪਈ ਹੈ। 
  ਅੱਜ ਦੇ ਇਨਸਾਨ ਕੋਲ ਤਾਂ ਬਜੁਰਗ ਮਾਤਾ ਪਿਤਾ ਨਾਲ ਗੱਲ ਕਰਨ ਦਾ ਸਮਾਂ ਹੀ ਨਹੀ ਬਚਿਆ, ਕਿਉਂਕਿ ਅਗਾਂਹ ਵਧੂ ਯੁਗ ਵਿੱਚ ਬੰਦਾ ਪੈਸੇ ਦੀ ਦੌੜ ਪਿੱਛੇ ਲੱਗਿਆ ਹੋਇਆ ਹੈ। ਪਿੰਡਾਂ ਵੱਲੋਂ ਸਭ ਦਾ ਮੁਹਾਨ ਸ਼ਹਿਰਾਂ ਨੂੰ ਹੋ ਚੱਲਿਆ ਹੈ। ਵੱਧ ਤੋਂ ਵੱਧ ਲੋਕ ਬਾਹਰਲੇ ਮੁਲਕਾਂ ਨੂੰ ਜਾਣ ਚ ਵਿਸ਼ਵਾਸ਼ ਰੱਖਦੇ ਹਨ। ਪੱਛਮੀ ਸੱਭਿਅਤਾ ਨੇ ਸਾਡੇ ਵਿਰਸੇ ਨੂੰ ਤੇ ਸਾਡੇ ਪੁਰਾਤਨ ਰੀਤੀ ਰਿਵਾਜ਼ਾਂ ਨੂੰ ਖਤਮ ਕਰ ਦਿੱਤਾ ਹੈ, ਨੰਗੇਜਵਾਦ ਦਾ ਬੋਲਬਾਲਾ ਹੈ। ਸਾਡਾ ਪਹਿਰਾਵਾ ਸਾਡੀ ਬੋਲਚਾਲ, ਸਭ ਤੇ ਹੀ ਪੱਛਮੀ ਸਭਿਆਚਾਰ ਦਾ ਅਸਰ ਹੋ ਗਿਆ ਹੈ। ਸਾਡੇ ਆਪਣੇ ਹੁਣ ਦੀ ਪੀੜੀ ਦੇ ਬੱਚੇ ਪੁਰਾਤਨ ਰੀਤੀ ਰਿਵਾਜਾਂ ਅਤੇ ਸੱਭਿਆਚਾਰ ਤੋਂ ਅਣਭਿੱਜ ਤਾਂ ਹੈ ਹੀ ਹਨ, ਉਹ ਹੁਣ ਘਰਾਂ ਦੇ ਵਿੱਚ ਵੀ ਪੰਜਾਬੀ ਮਾਂ ਬੋਲੀ ਬੋਲਣ ਨੂੰ ਹੱਤਕ ਸਮਝਦੇ ਹਨ। ਦਾਦੇ ਦਾਦੀਆਂ ਤੇ ਨਾਨੇ ਨਾਨੀਆਂ ਦੀਆਂ ਗੋਦੀਆਂ ਦਾ ਨਿੱਘ ਮਾਨਣਾ ਤਾਂ ਬਹੁਤ ਦੂਰ ਦੀ ਗੱਲ ਹੈ, ਉਹ ਤਾਂ ਉਨਾਂ ਨੂੰ ਆਪਣੇ ਪਰਿਵਾਰਕ ਮੈਂਬਰ ਹੀ ਨਹੀ ਸਮਝਦੇ। ਜੀਵਨ ਦੇ ਲੰਬੇ ਪੈਂਡੇ ਤਹਿ ਕਰਨ ਵਾਲੇ ਮਾਪੇ ਇਥੇ ਆ ਕੇ ਜਿੰਦਗੀ ਤੋਂ ਹਾਰਦੇ ਜਾਪਦੇ ਹਨ। ਜਿੰਨਾਂ ਬੱਚਿਆਂ ਤੋਂ ਅਸੀ ਬਹੁਤ ਆਸਾਂ ਲਾਈ ਬੈਠੇ ਹਾਂ, ਉਹ ਆਪਣੇ ਕਰਤੱਵਾਂ ਤੋਂ ਮੁੱਖ ਮੋੜ ਰਹੇ ਹਨ। ਲੋੜ ਹੈ ਇਨਾਂ ਗੱਲਾਂ ਤੇ ਚਿੰਤਨ ਕਰਨ ਦੀ ਤਾਂ ਕਿ ਅਸੀ ਜਿੱਤੀ ਹੋਈ ਬਾਜੀ ਕਿਤੇ ਹਾਰ ਨਾ ਜਾਈਏ ਅਜੋਕੇ ਸਮੇਂ ਵਿੱਚ ਇਸ ਦੀ ਅਤਿਅੰਤ ਲੋੜ ਹੈ। ਵਿਰਸੇ ਦੇ ਪੁਰਾਤਨ ਸਭਿਆਚਾਰ ਨੂੰ ਭੁੱਲ ਚੁੱਕੀ ਅਜੋਕੀ ਪੀੜ੍ਹੀ ਨੂੰ ਦਾਦੀਆਂ ਤੇ ਨਾਨੀਆਂ ਦੇ ਨਿੱਘ ਦੀ ਅਤਿਅੰਤ ਲੋੜ ਹੈ, ਸ ਤੋਂ ਕਿਤੇ ਆਪਾਂ ਲੇਟ ਨਾ ਹੋ ਜਾਈਏ।