ਸਭ ਰੰਗ

 •    ਨੈਤਿਕਤਾ ਬਨਾਮ ਅਨੈਤਿਕਤਾ / ਚੰਦ ਸਿੰਘ (ਲੇਖ )
 •    ਪਿਆਰ ਤੇ ਸਿਆਸਤ 'ਚ ਸਭ ਜਾਇਜ਼ / ਮਿੰਟੂ ਬਰਾੜ (ਲੇਖ )
 •    ਅੱਗੇ ਵੱਧਣਾ ਹੀ ਜ਼ਿੰਦਗੀ ਹੈ / ਮਨਜੀਤ ਤਿਆਗੀ (ਲੇਖ )
 •    ਓਮ ਰਾਜੇਸ਼ ਪੁਰੀ ਸਦਾ ਲਈ ਰੁਖ਼ਸਤ / ਉਜਾਗਰ ਸਿੰਘ (ਲੇਖ )
 •    ਧੀਆਂ ਦੀ ਲੋਹੜੀ ਮਨਾਉਣੀ ਜ਼ਰੂਰੀ / ਸੰਜੀਵ ਝਾਂਜੀ (ਲੇਖ )
 •    ਤਾਈ ਦੇ 2500 ਰੁਪੈ / ਰਾਜਵਿੰਦਰ ਸਿੰਘ ਰਾਜਾ (ਵਿਅੰਗ )
 •    ਵੋਟ / ਗੁਰਬਾਜ ਭੰਗਚੜ੍ਹੀ (ਲੇਖ )
 •    ਬਹੁਤ ਸਾਰੇ ਚੁਰਸਤੇ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਜਲਵਾਯੂ ਪਰਿਵਰਤਨ / ਫੈਸਲ ਖਾਨ (ਲੇਖ )
 •    ਮੈਂ, ਮੇਰੀ ਛੱਡੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਦਾਦਾ-ਦਾਦੀ ਅਤੇ ਅਜੋਕੀ ਪੀੜ੍ਹੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਬਲੀ ਦਾ ਬੱਕਰਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਗੀਤਕਾਰ ਬਲਜਿੰਦਰ ਸੰਗੀਲਾਂ / ਸੰਦੀਪ ਰਾਣਾ (ਲੇਖ )
 •    ਬਲਜੀਤ (ਨਾਵਲ) / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
 • ਗ਼ਜ਼ਲ (ਗ਼ਜ਼ਲ )

  ਸੁਰਜੀਤ ਸਿੰਘ ਕਾਉਂਕੇ   

  Email: sskaonke@gmail.com
  Cell: +1301528 6269
  Address:
  ਮੈਰੀਲੈਂਡ United States
  ਸੁਰਜੀਤ ਸਿੰਘ ਕਾਉਂਕੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਮੈਂ ਤਾਂ ਆਪਣੇ ਮਨ 'ਚ, ਰੀਝਾਂ ਦਾ ਉਗਾਇਆ ਬਿਰਖ ਸੀ
  ਜਲਵਿਆਂ ਦੇ ਸੇਕ ਵਿਚ, ਪਰ ਤੂੰ ਤਪਾਇਆ ਬਿਰਖ ਸੀ।

  ਟਹਿਣੀਆਂ ਨੂੰ ਸੀ ਬਹਾਰਾਂ ਦੀ ,ਬੜੇ ਚਿਰ ਤੋਂ ਉਡੀਕ
  ਪਤਝੜਾਂ ਦੇ ਕਹਿਰ ਨੇ ,ਕਿੰਨਾ ਸਤਾਇਆ ਬਿਰਖ ਸੀ।

  ਜਿੰਦਗੀ ਦਾ ਭੇਦ ਸੀ ਜਾਂ, ਵਾ ਵਰੋਲਾ ਮੌਤ ਦਾ
  ਮਹਿਕਦਾ ਤੇ ਟਹਿਕਦਾ, ਆਖਿਰ ਮੁਕਾਇਆ ਬਿਰਖ ਸੀ।

  ਆਲ੍ਹਣੇ ਵਿਚ ਬੋਟ ਜੋ, ਚੋਗੇ ਲਈ ਸੀ ਕਲਪਦੇ
  ਚੀਕਦੇ ਹੀ ਰਹਿ ਗਏ ,ਕਿਤਨਾ ਰੁਆਇਆ ਬਿਰਖ ਸੀ।

  ਟਹਿਣੀਆਂ ਦੇ ਗਲ ਨਾ ਲਗ ਕਏ ਪੌਣ ਰੋਈ ਇਸ ਤਰਾਂ੍ਹ
  ਯਾਦ ਆਇਆ ਉਹ ਸਮਾਂ, ਕਿੱਦਾਂ ਰੁਲਾਇਆ ਬਿਰਖ ਸੀ। 

  ਪਾਲਦੇ ਨੇ ਸੇਕ ਉਹ, ਬੈਠੇ ਸੀ ਉਸਦੀ ਛਾਂ ਦੇ ਹੇਠ
  ਸਿੱਕਿਆਂ ਦੀ ਹਵਸ ਖਾਤਰ ,ਕਿੰਝ ਨਚਾਇਆ ਬਿਰਖ ਸੀ

  ਯਾਦ ਹੈ ਅੱਜ ਤੀਕ ਉਹ ਧੁੱਪਾਂ ਤੇ ਛਾਵਾਂ ਦਾ ਸਰੂਰ
  ਮੋਹ ਦੀਆਂ ਤੰਦਾਂ, ਮਨ ਵਿਚ ਉਗਾਇਆ ਬਿਰਖ ਸੀ।